tag:blogger.com,1999:blog-35374385284191065.post1376439537227184129..comments2020-02-26T19:02:13.829-08:00Comments on ਆਰਸੀ ਰਿਸ਼ਮਾਂ: ਸੁਖਿੰਦਰ - ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਰਾਜਨੀਤੀ – ਉਂਕਾਰਪ੍ਰੀਤ ਦੇ ਕਾਨਫਰੰਸ ਦੇ ਨਾਮ ਲਿਖੇ ਖ਼ਤ ਦਾ ਇੱਕ ਹੋਰ ਪ੍ਰਤੀਕਰਮਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-35374385284191065.post-64185955323836763822009-09-30T18:07:59.677-07:002009-09-30T18:07:59.677-07:00ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਲਾਨਾ ਸਮਾਗਮ 2009’ਤੇ ਸੁ...ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਲਾਨਾ ਸਮਾਗਮ 2009’ਤੇ ਸੁਖਿੰਦਰ ਦੀ ਟਿੱਪਣੀ ਦਾ ਜਵਾਬ

ਹਰ ਸਾਲ ਦੀ ਤਰ੍ਹਾਂ ਪੰਜਾਬੀ ਲਿਖਾਰੀ ਸਭਾ, ਕੈਲਗਰੀ ਨੇ ਇਸ ਸਾਲ ਵੀ 13 ਜੂਨ 2009 ਦਿਨ ਸ਼ਨਿਚਰਵਾਰ ਨੂੰ ਫਾਲਕਨਰਿਜ਼/ਕੈਸਲਰਿਜ਼ ਕਮਿਉਨਟੀ ਹਾਲ ਵਿਚ ਆਪਣਾ ਸਾਲਾਨਾ ਸਮਾਗਮ ਕੀਤਾ। ਇਸ ਸਾਲ ਇਕਬਾਲ ਰਾਮੂੰਵਾਲੀਆ ਨੂੰ ‘ਇਕਬਾਲ ਅਰਪਨ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਵਿਚ ਲੇਖਕ ਨੂੰ ਪੰਜ ਸੌ ਡਾਲਰ ਦੀ ਨਗਦ ਰਾਸ਼ੀ ਇਕ ਇਕਬਾਲ ਅਰਪਨ ਯਾਦਗਾਰੀ ਪਲੈਕ ਆਉਣ ਜਾਣ ਦੀ ਕਿਰਾਇਆ, ਸਮਾਗਮ ਦੋਰਾਨ ਰਹਿਣ ਦਾ ਪੂਰਾ ਇੰਤਜ਼ਾਮ, ਲਿਖਾਰੀ ਸਭਾ ਦੇ ਮੈਂਬਰਾ ਦੀ ਕਿਤਾਬਾਂ ਦਾ ਇਕ ਸੈਟ ਅਤੇ ਸੁਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵਲੋਂ ਉਸ ਲੇਖਕ ਦਾ ਇਕ ਚਿੱਤਰ ਬਣਾ ਕੇ ਭੇਂਟ ਕੀਤਾ ਜਾਂਦਾ ਹੈ। ਸੁਖਿੰਦਰ ਨੂੰ ਆਪਣੇ ਪੁਰਾਣੇ ਮਿੱਤਰ ਤੇ ਸਮਕਾਲੀ ਲੇਖਕ ਇਕਬਾਲ ਰਾਮੂਵਾਲੀਆ ਨੂੰ ਸਨਮਾਨ ਮਿਲਣ ਤੇ ਬਹੁਤ ਈਰਖ਼ਾ ਹੋਈ ਜਾਪਦੀ ਹੈ।ਉਸ ਨੇ ਇਸ ਈਰਖਾ ਦੇ ਉਬਾਲ ਵਿਚ ਲਿਖਾਰੀ ਸਭਾ ਨੂੰ ਵੀ ਆਪਣੀ ਬੇ-ਸਿਰ-ਪੈਰ ਟਿੱਪਣੀ ਦੀ ਲਪੇਟ ਵਿਚ ਲਂੈਣ ਦੀ ਕੋਸ਼ਿਸ ਕੀਤੀ ਹੈ।ਇਸ ਲਈ ਅਸੀਂ ਸਾਹਿੱਤਕ ਪਰਿਵਾਰ ਨੂੰ ‘ਪੰਜਾਬੀ ਲਿਖਾਰੀ ਸਭਾ’ ਵਲੋ ਸਨਮਾਨ ਕਰਨ ਦੀ ਚੋਣ ਢੰਗ, ੳਤੇ ਇਹਦੇ ਇਤਿਹਾਸ ਬਾਰੇ ਦਸਣਾ ਜ਼ਰੂਰੀ ਸਮਝਦੇ ਹਾਂ।
“ਪੰਜਾਬੀ ਲਿਖਾਰੀ ਸਭਾ ਕੈਲਗਰੀ” ਕੈਲਗਰੀ ਦੇ ਇਕ ਨਾਮਵਰ ਕ੍ਰਮਸ਼ੀਲ ਲੇਖਕ ਇਕਬਾਲ ਅਰਪਨ ਦੇ ਉੱਦਮ ਨਾਲ 1998 ਵਿਚ ਹੋਂਦ ਵਿਚ ਆਈ। ਪਹਿਲਾਂ ਸਾਲ ਭਰ ਉਹਨਾਂ ਦੇ ਘਰ ਵਿਚ ਹੀ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਇਸ ਤੋਂ ਬਾਆਦ ਸੰਨ ਦੋ ਹਜ਼ਾਰ ਵਿਚ ਬਕਾਇਦਾ ਚੋਣ ਕਰਕੇ ਸਾਹਿੱਤਕ ਮਿਲਣੀ ਕੌਂਸਲ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਇਕ ਸਾਂਝੇ ਥਾਂ ਹਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਕੀਤੀ ਜਾਂਦੀ ਹੈ।2000 ਵਿਚ ਸਾਲਾਨਾ ਸਮਾਗਮ ਕਰਕੇ ਸਵ. ਸ਼੍ਰੋਮਣੀ ਸਾਤਿਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ ਨੂੰ ਸਨਮਾਨਿਤ ਕੀਤਾ। 2001 ਵਿਚ ਸਵ. ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ, 2002 ਵਿਚ ਸਵ. ਗੁਰਦੇਵ ਸਿੰਘ ਮਾਨ, 2003 ਗੁਰਚਰਨ ਰਾਮਪੁਰੀ, 2004 ਵਿਚ ਜੋਗਿੰਦਰ ਸ਼ਮਸ਼ੇਰ, 2005 ਵਿਚ ਡਾ. ਦਰਸ਼ਨ ਗਿੱਲ, 2006 ਨਵਤੇਜ ਭਾਰਤੀ, 2007 ਵਿਚ ਬਲਬੀਰ ਕੌਰ ਸੰਘੇੜਾ, 2008 ਵਿਚ ਸ੍ਰੀ ਨਦੀਮ ਪਰਮਾਰ ਅਤੇ ਇਸ ਸਾਲ ਇਕਬਾਲ ਰਾਮੂਵਾਲੀਆ ਨੂੰ ਸਨਮਾਨਿਤ ਕੀਤਾ ਗਿਆ।ਸਾਡਾ ਚੋਣ ਕਰਨ ਦਾ ਢੰਗ ਇਹ ਹੈ ਕਿ ਪੰਜਾਬੀ ਲਿਖਾਰੀ ਸਭਾ ਦਾ ਕੋਈ ਵੀ ਮੈਂਬਰ ਕੈਨੇਡਾ ਵਿਚਲੇ ਕਿਸੇ ਵੀ ਲੇਖਕ ਦਾ ਨਾਂਅ ਪੇਸ਼ ਕਰ ਸਕਦਾ ਹੈ। ਨਾਲ ਹੀ ਉਸ ਮੈਂਬਰ ਨੇ ਉਸ ਲੇਖਕ ਬਾਰੇ ਪੂਰਾ ਵੇਰਵਾ ਦੇਣਾ ਹੁੰਦਾ ਹੈ ਕਿ ਉਹ ਕਿਵੇ ਇਸ ਸਨਮਾਨ ਦਾ ਹੱਕਦਾਰ ਹੈ।ਇਸੇ ਤਰ੍ਹਾਂ ਹੋਰ ਨਾਂਅ ਵੀ ਲਏ ਜਾਂਦੇ ਹਨ। ਇਹ ਸਾਰੇ ਨਾਮਾਂ ਉਤੇ ਲਿਖਾਰੀ ਸਭਾ ਦੀ ਕਾਰਜਕਾਰਨੀ ਕਮੇਟੀ ਵਿਚਾਰ ਕਰਦੀ ਹੈ ਕਿ ਉਸ ਲੇਖਕ ਦੀ ਪੰਜਾਬੀ ਸਾਹਿੱਤ ਨੂੰ ਦੇਣ, ਸਾਹਿਤਕ ਮਿਆਰ, ਸਾਹਿੱਤਕ ਪ੍ਰਕਿਰਿਆ, ਉਮਰ, ਸਿਹਤ ਅਤੇ ਲੇਖਕ ਦੇ ਕਿਰਦਾਰ ਨੂੰ ਮੁੱਖ ਰੱਖਕੇ ਪੇਸ਼ ਹੋਏ ਨਾਂਵਾਂ ਵਿਚੋਂ ਇਕ ਨਾਂਅ ਚੁਣਿਆਂ ਜਾਂਦਾ ਹੈ।ਇਹਨਾਂ ਸਾਰਿਆਂ ਨੁਕਤਿਆਂ ਨੂੰ ਲੈ ਕੇ ਹੀ ਇਸ ਵਾਰ ਇਕਬਾਲ ਰਾਮੂਵਾਲੀਆ ਦਾ ਨਾਂਅ ਚੁਣਿਆਂ ਗਿਆ ਸੀ।ਅਸੀਂ ਆਪਣੇ ਫ਼ੈਸਲੇ ਨੂੰ ਦਰੁਸਤ ਮੰਨਦੇ ਹਾਂ। ਜੇਕਰ ਕੋਈ ਹੋਰ ਜਾਣਕਾਰੀ ਲੈਂਣੀ ਹੋਵੇ ਤਾਂ ਉਹ ਹੇਠ ਲਿਖੇ ਫ਼ੋਨ ਨੰ. ਤੇ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਹੈ:

ਇਕਬਾਲ ਖ਼ਾਨ:001 403-921-8736, ਹਰਬੰਸ ਬੁੱਟਰ 001 403-889-0791 buttar88@yahoo.co.in

ਸਤਿਕਾਰ ਸਹਿਤ
ਹਰਬੰਸ ਬੁੱਟਰ
ਕੈਲਗਰੀ, ਕੈਨੇਡਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-35374385284191065.post-46896502005619852652009-08-10T13:38:22.245-07:002009-08-10T13:38:22.245-07:00ਸੁਖਿੰਦਰ ਜੀ ਬਹੁਤ ਕੌੜਾ ਸੱਚ ਤਾਂ ਤੁਸੀਂ ਪਹਿਲਾ ਹੀ ਬਿਆਨ ਕ...ਸੁਖਿੰਦਰ ਜੀ ਬਹੁਤ ਕੌੜਾ ਸੱਚ ਤਾਂ ਤੁਸੀਂ ਪਹਿਲਾ ਹੀ ਬਿਆਨ ਕਰ ਚੁੱਕੇ ਹੋ ( ਵੇਸਣ ਦੀ ਬਰਫੀ ਵਾਲ਼ਾ)ਇਸ ਲੇਖ ਰਾਹੀਂ ਤਾਂ ........... ਕੀ ਲਿਖਾਂ ਕੁਛ ਸਮਝ ਨਹੀਂ ਆ ਰਿਹਾ......ਸਾਨੂੰ ਸਮਝ ਕਦੋਂ ਆਵੇਗੀ ਜਾਂ ਸ਼ਾਇਦ ਆਵੇਗੀ ਹੀ ਨਹੀਂ .....ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜੇਠਾਣੀجسوندر سنگھ JASWINDER SINGHhttps://www.blogger.com/profile/03794070872191057243noreply@blogger.com