ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, January 31, 2010

ਸ਼ਾਮ ਸਿੰਘ (‘ਅੰਗ ਸੰਗ’) - ਕੇਂਦਰੀ ’ਵਰਸਿਟੀ ਖ਼ਾਤਰ ਭਲਾਂ ਕਿਉਂ ਕੇਂਦਰੀ ਦਰਜਾ ਮੰਗੀਏ - ਲੇਖ

ਕੇਂਦਰੀ ਵਰਸਿਟੀ ਖ਼ਾਤਰ ਭਲਾਂ ਕਿਉਂ ਕੇਂਦਰੀ ਦਰਜਾ ਮੰਗੀਏ

ਲੇਖ

ਪੰਜਾਬ ਯੂਨੀਵਰਸਿਟੀ ਦੀ ਆਪਣੀ ਖ਼ਾਸ ਤੇ ਵਿਲੱਖਣ ਮਹੱਤਤਾ ਹੈ ਜਿਸ ਤੇ ਜਿੰਨਾ ਮਾਣ ਕੀਤਾ ਜਾਵੇ ਓਨਾ ਥੋੜਾਇਸ ਨਾਲ ਜੁੜੇ ਪੰਜਾਬਸ਼ਬਦ ਦੀ ਆਪਣੀ ਹੀ ਉੱਚੀ ਗੌਰਵਤਾ ਹੈ ਜਿਹੜੀ ਲਾਹੌਰ ਤੋਂ ਚੰਡੀਗੜ੍ਹ ਤੱਕ ਕਦੇ ਫ਼ਿੱਕੀ ਨਹੀਂ ਪਈਭਾਵੇਂ ਇਸ ਦਾ ਚਾਂਸਲਰ ਦਿੱਲੀ ਚ ਹੈ ਤੇ ਇਸ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਵੀ ਉਹ ਹੀ ਕਰਦਾ ਹੈ, ਫੇਰ ਵੀ ਪੰਜਾਬ ਸ਼ਬਦ ਕਾਰਨ ਪੰਜਾਬ ਦੇ ਲੋਕ ਇਸ ਤੋਂ ਪਰ੍ਹੇ ਹੋਣ ਲਈ ਤਿਆਰ ਨਹੀਂਮੁਲਾਜ਼ਮਾਂ ਦੀ ਗਿਣਤੀ / ਭਰਤੀ ਵੀ ਰਲ਼ੀ ਮਿਲ਼ੀ ਹੈ ਜਿਨ੍ਹਾਂ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ

-----

ਮੁਲਾਜ਼ਮਾਂ ਦਾ ਕੁੱਝ ਹਿੱਸਾ, ਕੁੱਝ ਬੁੱਧੀਜੀਵੀ ਕੁੱਝ ਦਿਖਾਵੇ ਖ਼ਾਤਰ ਫ਼ਿਕਰ ਕਰਨ ਵਾਲੇ ਆਪੇ ਸਜੇ ਆਗੂ ਪੰਜਾਬ ਯੂਨੀਵਰਸਿਟੀ ਦਾ ਸਿਰਨਾਵਾਂ ਬਦਲਣ ਦੀ ਮੰਗ ਕਰਦੇ ਆ ਰਹੇ ਹਨ ਜਿਹੜੀ ਅਜੇ ਤੱਕ ਮੰਨੀ ਨਹੀਂ ਗਈਇਸ ਮੰਗ ਦੀ ਹਮਾਇਤ ਮੀਡੀਏ ਦਾ ਕੁੱਝ ਹਿੱਸਾ ਵੀ ਅੰਨ੍ਹੇਵਾਹ ਕਰੀ ਜਾ ਰਿਹਾ ਕਿਉਂਕਿ ਉਸ ਨੂੰ ਨਾ ਤਾਂ ਪੰਜਾਬ ਦੇ ਹਿੱਤਾਂ ਨਾਲ ਕੋਈ ਮੋਹ-ਤੇਹ ਹੈ ਅਤੇ ਨਾ ਹੀ ਪੰਜਾਬੀਆਂ ਦੀ ਗਹਿਰੀ ਮਾਨਸਿਕਤਾ ਨਾਲਉਹ ਸ਼ਬਦਾਂ ਦੇ ਫੋਕੇ ਤੀਰ ਛੱਡੀ ਜਾ ਰਹੇ ਹਨ ਜਿਨ੍ਹਾਂ ਦਾ ਨਾ ਕੋਈ ਅਰਥ ਹੈ ਨਾ ਹੀ ਸਾਰਥਿਕਤਾ

-----

ਬਿਨਾਂ ਦਲੀਲ ਬੋਲਣ ਵਾਲੇ ਕੇਵਲ ਸ਼ੋਰ ਮਚਾ ਰਹੇ ਹਨ, ਮੰਗ ਦੀ ਜ਼ਰੂਰਤ ਤੇ ਸਾਰਥਿਕਤਾ ਨਹੀਂ ਦੱਸ ਰਹੇਕੇਵਲ ਫੰਡਾਂ ਦੀ ਘਾਟ ਨੂੰ ਬਹਾਨਾ ਬਣਾਇਆ ਜਾ ਰਿਹੈ, ਜਿਨ੍ਹਾਂ ਦੀ ਘਾਟ ਭਲਾਂ ਪੰਜਾਬ ਵਿਚ ਹੋਰ ਕਿੱਥੇ ਨਹੀਂ? ਵਾਰ ਵਾਰ ਆਰਥਿਕ ਸੰਕਟ ਦੀ ਗੱਲ ਕੀਤੀ ਜਾ ਰਹੀ ਹੈ ਜੋ ਇਸ ਦਾ ਸਿਰਨਾਵਾਂ ਸੈਂਟਰਲ ਯੂਨੀਵਰਸਿਟੀ ਹੋ ਜਾਣ ਨਾਲ ਦੂਰ ਹੋ ਸਕੇਗਾਸਾਰੇ ਦਾ ਸਾਰਾ ਪੰਜਾਬ ਹੀ ਸੰਕਟ ਦਾ ਸ਼ਿਕਾਰ ਹੈ ਤਾਂ ਕੀ ਰਾਜ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਜਾਂ ਸਿਰਫ਼ ਕੇਂਦਰੀ ਫੰਡ ਹਾਸਲ ਕਰਨ ਲਈ ਕਰੋੜਾਂ ਰੁਪਏ ਦੇ ਕਰਜ਼ਾਈ ਪੰਜਾਬ ਨੂੰ ਕੇਂਦਰ ਦੇ ਸਪੁਰਦ ਕਰ ਦਿੱਤਾ ਜਾਵੇ? ਇਸ ਸਵਾਲ ਦਾ ਜਵਾਬ ਹਾਂਵਿਚ ਦੇਣ ਵਾਸਤੇ ਸ਼ਾਇਦ ਕੋਈ ਵੀ ਤਿਆਰ ਨਾ ਹੋਵੇ

-----

ਹਰ ਯੂਨੀਵਰਸਿਟੀ ਵਾਂਗ ਪੰਜਾਬ ਯੂਨੀਵਰਸਿਟੀ ਵੀ ਇਮਾਰਤਾਂ ਬਣਾਉਣ, ਇਨ੍ਹਾਂ ਦੀ ਸੰਭਾਲ, ਵਿਦਿਅਕ ਮਿਆਰ ਵਧਾਉਣ, ਖੋਜ ਪ੍ਰਾਜੈਕਟਾਂ ਤੇ ਕੰਮ ਕਰਵਾਉਣ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਮਾਇਆ ਦਾ ਪ੍ਰਬੰਧ ਕਰਦੀ ਹੈ ਅਤੇ ਭਵਿੱਖ ਵਿਚ ਵੀ ਕਰਦੀ ਰਹੇਗੀਇਸ ਲਈ ਕੇਵਲ ਖੋਜ ਪ੍ਰਾਜੈਕਟਾਂ ਵਾਸਤੇ ਮਾਇਆ ਦੀ ਥੁੜ ਦਾ ਜ਼ਿਕਰ ਕਰਨਾ ਹਾਸੋਹੀਣੀ ਗੱਲ ਵੀ ਹੈ ਤੇ ਬਚਕਾਨਾ ਵੀਕੇਵਲ ਮਾਇਆ ਨਾਲ ਖੋਜ ਤੇ ਵਿਦਿਆ ਦਾ ਮਿਆਰ ਉੱਚਾ ਨਹੀਂ ਚੁੱਕਿਆ ਜਾ ਸਕਦਾ, ਇਹ ਤਾਂ ਕੇਵਲ ਉਹ ਅਧਿਆਪਕ ਕਰ ਸਕਦੇ ਹਨ ਜਿਹੜੇ ਪੜ੍ਹਨ-ਲਿਖਣ ਵਾਲੇ ਖੋਜੀ-ਬਿਰਤੀ ਦੇ ਹੋਣ ਅਤੇ ਦੂਜਿਆਂ ਦੀ ਰੁਚੀ ਇਸ ਤਰ੍ਹਾਂ ਦੀ ਬਣਾ ਸਕਣ ਦੇ ਯੋਗ ਹੋਣ, ਅਕਾਦਮਿਕਤਾ ਦੇ ਮਿਆਰਾਂ ਵਿਚ ਵਾਧਾ ਕਰਨ ਲਈ ਤਤਪਰ ਰਹਿਣਅਕਾਦਮਿਕਤਾ ਵਿਚ ਮੌਲਿਕਤਾ ਅਤੇ ਰਚਨਾਤਮਿਕਤਾ ਲਿਆਉਣ ਲਈ ਤਾਜ਼ੇ ਗਿਆਨ ਦੇ ਹਾਣੀ ਅਧਿਆਪਕਾਂ ਦੀ ਲੋੜ ਹੁੰਦੀ ਹੈ ਜਿਹੜੇ ਕੇਵਲ ਤੇ ਕੇਵਲ ਮਾਇਆ ਨਾਲ ਤਿਆਰ ਨਹੀਂ ਕੀਤੇ ਜਾ ਸਕਦੇਇਹੋ ਜਿਹੇ ਓਹੀ ਅਧਿਆਪਕ ਹੋ ਸਕਦੇ ਹਨ ਜਿਨ੍ਹਾਂ ਦੀ ਤਰਜੀਹ ਤਾਜ਼ਾ ਗਿਆਨ ਹਾਸਲ ਕਰਨ ਦੀ ਹੋਵੇ ਅਤੇ ਸੰਸਾਰ ਪੱਧਰ ਦੇ ਗਿਆਨ ਦੀ ਗਹਿਰਾਈ ਦੀਆਂ ਪਰਤਾਂ ਵਿਚ ਵਿਚਰਨ ਅਤੇ ਝਾਕਣ ਦੀ ਲਗਨ ਹੋਵੇਵਿਦਿਆ ਦੇ ਮਿਆਰਾਂ ਪ੍ਰਤੀ ਮਿਸ਼ਨਰੀ ਅਤੇ ਪ੍ਰਤੀਬੱਧ ਅਧਿਆਪਕਾਂ ਬਿਨਾ ਫੰਡਾਂ ਦੇ ਢੇਰਾਂ ਦੇ ਢੇਰ ਵੀ ਬੇਅਰਥ ਹੋ ਜਾਣਗੇਮਾਅਨਾ ਸਮਝੋ

-----

ਯੂਨੀਵਰਸਿਟੀ ਨਾਲ ਜੁੜਿਆ ਪੰਜਾਬ ਸਰਬ-ਸੰਸਾਰ ਦੇ ਪੰਜਾਬੀਆਂ ਲਈ ਬੜਾ ਖਿੱਚਵਾਂ, ਮਾਣ-ਭਰਪੂਰ ਤੇ ਅਰਥਵਾਨ ਸ਼ਬਦ ਹੈ ਅਤੇ ਉਨ੍ਹਾਂ ਦੀ ਭਾਵੁਕ ਪੂਰਤੀ ਦਾ ਪ੍ਰਗਟਾਵਾ ਵੀਇਸ ਨੂੰ ਕੇਂਦਰ ਦੇ ਹੱਥਾਂ ਚ ਦੇਣ ਨਾਲ ਮਾਣ ਵੀ ਫ਼ਿੱਕਾ ਪੈ ਜਾਵੇਗਾ ਅਤੇ ਭਾਵੁਕਤਾ ਵੀ ਜ਼ਖ਼ਮੀ ਹੋ ਕੇ ਰਹਿ ਜਾਵੇਗੀਪੰਜਾਬ ਯੂਨੀਵਰਸਿਟੀ ਦੇ ਕਿਰਦਾਰ / ਚਿਹਰੇ-ਮੋਹਰੇ / ਬਣਤਰ ਵਿਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਦੁਖੀ ਕਰੇਗੀ ਅਤੇ ਭੜਕਾਹਟ ਨੂੰ ਵੀ ਪੈਦਾ ਹੋਣ ਤੋਂ ਰੋਕਿਆ ਨਹੀਂ ਜਾ ਸਕੇਗਾਇਸ ਲਈ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮੰਗ ਕਰਨ ਵਾਲਿਆਂ ਦਾ ਪੈਂਤੜਾ ਨਾ ਸੂਝ-ਬੂਝ ਵਾਲਾ ਹੈ ਨਾ ਜਾਇਜ਼

-----

ਕੇਵਲ ਸੈਂਟਰਲ ਦਰਜਾ ਮਿਲਣ ਨਾਲ ਅਕਾਦਮਿਕ ਮਿਆਰ ਉੱਚੇ ਨਹੀਂ ਹੋਣ ਲੱਗੇ, ਖੋਜਾਂ ਦਾ ਕੰਮ ਨਹੀਂ ਵਧਣ ਲੱਗਾ ਅਤੇ ਨਾ ਹੀ ਅਧਿਆਪਕਾਂ ਦੇ ਅਧਿਆਪਨ-ਕਾਰਜ ਵਿਚ ਕੋਈ ਜਾਦੂਮਈ ਤਰੱਕੀ ਹੋਵੇਗੀਚੰਗਾ ਹੋਵੇ ਜੇ ਯੂਨੀਵਰਸਿਟੀ ਲਈ ਫ਼ਿਕਰ ਕਰਨ ਵਾਲੇ ਨਵੇਂ ਪ੍ਰਾਜੈਕਟਾਂ ਬਾਰੇ ਸੋਚਣ ਅਤੇ ਵਾਈਸ ਚਾਂਸਲਰ ਨੂੰ ਸੁਝਾਉਣ ਤਾਂ ਕਿ ਉਨ੍ਹਾਂ ਵਾਸਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਤੋਂ ਵੱਧ ਗਰਾਂਟਾਂ ਲਈਆਂ ਜਾ ਸਕਣ

-----

ਹੁਣ ਜਦ ਬਠਿੰਡੇ ਵਿਚ ਸੈਂਟਰਲ ਯੂਨੀਵਰਸਿਟੀ ਕਾਇਮ ਹੋ ਚੁੱਕੀ ਹੈ ਫੇਰ ਇਸ ਖਿੱਤੇ ਚ ਹੋਰ ਸੈਂਟਰਲ ਯੂਨੀਵਰਸਿਟੀ ਦੀ ਕੀ ਤੁਕ? ਹਾਂ, ਜਿਹੜੇ ਅਧਿਆਪਕ ਸੈਂਟਰਲ ਯੂਨੀਵਰਸਿਟੀ ਵਿਚ ਹੀ ਕੰਮ ਕਰਨ ਦੇ ਇੱਛਾਵਾਨ ਹਨ ਉਹ ਨਿਕਲ ਰਹੀਆਂ ਅਸਾਮੀਆਂ ਲਈ ਜਤਨ ਕਰਨਜਿਹੜੇ ਵਿਦਿਆਰਥੀ ਅਜਿਹੀਆਂ ਯੂਨੀਵਰਸਿਟੀਆਂ ਵਿਚ ਪੜ੍ਹਨਾ ਚਾਹੁੰਦੇ ਹਨ, ਉਹ ਵੀ ਜਿਸ ਵਿਚ ਚਾਹੁਣ ਜਾ ਸਕਦੇ ਹਨ ਕੋਈ ਰੋਕ ਨਹੀਂਸਿਆਸੀ ਗੱਲਾਂ ਛੱਡਦਿਆਂ ਕੇਵਲ ਯੂਨੀਵਰਸਿਟੀ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਉਹ ਵੀ ਉਹ ਜਿਹੜੀ ਇਸ ਖਿੱਤੇ ਦੇ ਲੋਕਾਂ ਦੀ ਭਲਾਈ ਤੇ ਹਿਤਾਂ ਵਿਚ ਹੋਵੇ

********

ਖਿਲਵਾੜ ਕਦੇ ਨਾ ਚੰਗੀ

ਖਿਲਵਾੜ ਕਦੇ ਵੀ ਚੰਗੀ ਨਹੀਂ ਹੁੰਦੀ ਇਸ ਦਾ ਸ਼ਿਕਾਰ ਇਸ ਨਾਲ ਦੁਖੀ ਹੁੰਦਾ ਹੈ ਜਾਂ ਫੇਰ ਸ਼ਰਮਸਾਰਕਿਸੇ ਗ਼ਰੀਬ / ਭਿਖਾਰੀ ਦੀ ਮੱਦਦ ਕਰਕੇ ਉਸਨੂੰ ਮੱਦਦ ਦਾ ਅਹਿਸਾਸ ਕਰਾਉਣਾ ਉਸ ਦੇ ਮਨ ਤੇ ਬੋਝ ਪਾਉਣਾ ਹੈ ਅਤੇ ਉਸ ਨੂੰ ਸ਼ਰਮਸਾਰੀ ਦੇ ਟੋਏ ਵਿਚ ਸੁੱਟਣਾਜੇ ਕੋਈ ਆਪਣੀ ਮਰਜ਼ੀ / ਦਰਿਆ-ਦਿਲੀ ਨਾਲ ਕਿਸੇ ਦੇ ਕੰਮ ਆਉਂਦਾ ਹੈ ਤਾਂ ਉਸ ਨੂੰ ਕੰਮ ਆਏ ਹੋਣ ਦਾ ਚੇਤਾ ਹੀ ਨਹੀਂ ਰੱਖਣਾ ਚਾਹੀਦਾ, ਜੇ ਉਹ ਚੇਤਾ ਰੱਖਦਾ ਹੈ ਤਾਂ ਸਮਝੋ ਕਿ ਉਸ ਨੇ ਕੰਮ ਆਉਣ ਦਾ ਢਕਵੰਜ ਕਿਸੇ ਸਵਾਰਥ ਲਈ ਰਚਿਆ ਹੈ ਜਿਸ ਦੀ ਖੱਟੀ ਉਹ ਭਵਿੱਖ ਵਿਚ ਜ਼ਰੂਰ ਕਰਕੇ ਰਹੇਗਾ

-----

ਕਿਸੇ ਦੇ ਧਰਮ ਨਾਲ ਖਿਲਵਾੜ ਕਰਨਾ ਲਹੂ-ਭਿੱਜੀਆਂ ਘਟਨਾਵਾਂ ਨੂੰ ਸੱਦਾ ਦੇ ਸਕਦੈਕਿਸੇ ਦੇ ਨਿੱਜ ਤੇ ਹਮਲੇ ਨੂੰ ਵੀ ਖਿਲਵਾੜ ਹੀ ਕਿਹਾ ਜਾਵੇਗਾਦੋਸਤੀਆਂ ਵਿਚ ਖਿਲਵਾੜ ਸਦਾ ਹੀ ਅਨਾਚਾਰ ਹੁੰਦੀ ਹੈ ਜਿਸ ਨੂੰ ਕਿਸੇ ਤਰ੍ਹਾਂ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾਅਜਿਹੇ ਅਨਾਚਾਰ ਦਾ ਉੱਤਰ ਜੇ ਕੋਈ ਦਿੰਦਾ ਹੈ ਤਾਂ ਉਹ ਵੀ ਬਦਲੇ ਦੀ ਖਿਲਵਾੜ ਹੀ ਹੋਵੇਗੀ

-----

ਪਿਆਰ ਵਿਚ ਖਿਲਵਾੜ ਬਹੁਤ ਹੋ ਰਹੀ ਹੈ ਜਿਸ ਕਾਰਨ ਕਈ ਵਾਰ ਲੋਕਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ ਪਰ ਕਰਨ ਵਾਲੇ ਬਾਜ਼ ਨਹੀਂ ਆਉਂਦੇ ਕਿਸੇ ਨਾਲ ਗ਼ਰੀਬ / ਅਮੀਰ ਹੋਣ ਦੀ, ਉੱਚੇ ਨੀਵੇਂ ਹੋਣ ਦੀ ਅਤੇ ਸੋਹਣੇ / ਕਰੂਪ ਹੋਣ ਦੀ ਖਿਲਵਾੜ ਕਰਨੀ ਕਿਸੇ ਤਰ੍ਹਾ ਵੀ ਜਾਇਜ਼ ਨਹੀਂ ਹੁੰਦੀਅਜਿਹਾ ਕਰਨਾ ਗਹਿਰੀਆਂ ਭਾਵਨਾਵਾਂ ਨਾਲ ਖਿਲਵਾੜ ਕਰਨੀ ਹੈ ਜਿਹੜੀ ਸੱਭਿਅਕ ਸਮਾਜ ਵਿਚ ਬੁਰਿਆਈ ਦੀ ਹੱਦ ਤੱਕ ਉੱਕੀ ਹੀ ਬੁਰੀ ਸਮਝੀ ਜਾਵੇਗੀਖਿਲਵਾੜ ਨਾ ਕਿਸੇ ਨਾਲ ਕਰਨੀ ਚਾਹੀਦੀ ਹੈ ਨਾ ਆਪਣੇ ਨਾਲ ਸਹਿਣੀ

*********

ਲਤੀਫੇ ਦਾ ਚਿਹਰਾ-ਮੋਹਰਾ

ਨਵੀਂ ਛਪੀ ਕਿਤਾਬ ਦੀਆਂ ਕਾਪੀਆਂ ਦਾ ਬੰਡਲ ਚੁੱਕੀ ਆ ਰਹੇ ਲੇਖਕ ਤੋਂ ਭਿਖਾਰੀ ਨੇ ਪੈਸੇ ਮੰਗਣ ਵਾਸਤੇ ਹੱਥ ਅੱਡੇ ਤਾਂ ਲੇਖਕ ਨੇ ਰੁਕ ਨੇ ਬੰਡਲ ਚੋਂ ਇਕ ਕਿਤਾਬ ਕੱਢੀ ਤੇ ਭਿਖਾਰੀ ਨੂੰ ਫੜਾ ਦਿੱਤੀ

.........

ਭਿਖਾਰੀ ਨੇ ਤੁਰਤ ਫੁਰਤ ਕਿਤਾਬ ਦੇ ਵਰਕੇ ਫੋਲੇ ਤੇ ਲੇਖਕ ਨੂੰ ਵਾਪਸ ਕਰ ਦਿੱਤੀ

...........

ਲੇਖਕ ਨੇ ਉਸਨੂੰ ਕਿਹਾ ਲੈ ਜਾ, ਲੈ ਜਾ ਵਿਹਲ ਮਿਲੇ ਤਾਂ ਪੜ੍ਹ ਲਿਆ ਕਰਭਿਖਾਰੀ ਨੇ ਨਾਂਹ ਵਿਚ ਸਿਰ ਫੇਰ ਦਿੱਤਾ

.............

ਲੇਖਕ ਨੇ ਫੇਰ ਕਿਹਾ ਇਸ ਵਿਚ ਅਕਲ ਦੀਆਂ ਗੱਲਾਂ ਹਨ ਤੇਰੇ ਬਹੁਤ ਕੰਮ ਆਉਣਗੀਆਂ

.............

ਉਹ ਕੁੱਝ ਢਿੱਲਾ ਪੈ ਕੇ ਲੇਖਕ ਨੂੰ ਕਹਿਣ ਲੱਗਾ , ਅੱਛਾ ਸਾਹਿਬ ਅਗਰ ਤੁਮ ਇਤਨਾ ਜ਼ੋਰ ਲਗਾਤੇ ਹੋ ਤੋ ਲੇ ਜਾਤਾ ਹੂੰ, ਪਰ ਏਕ ਬਾਤ ਮੁਝੇ ਬਤਾ ਦੋ ਕਿ ਯੇਹ ਕਿਤਨੇ ਪੈਸੇ ਕੀ ਬਿਕ ਜਾਏਗੀ?”


Friday, January 29, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 11

ਮਹਿਤੇ ਪਿੰਡ ਦੀਆਂ ਯਾਦਾਂ
ਸਵੈ-ਜੀਵਨੀ - ਕਿਸ਼ਤ - 11

ਲੜੀ ਜੋੜਨ ਲਈ ਕਿਸ਼ਤ 10 ਪੜ੍ਹੋ ਜੀ।

ਮਹਿਤੇ ਵਾਲੀ ਬਰਾਨੀ ਜ਼ਮੀਨ ਦਾ ਕੋਈ ਫਾਇਦਾ ਨਹੀਂ ਸੀਜ਼ਮੀਨ ਵਾਹੁੰਣ ਲਈ ਨਾ ਕੋਲ ਕੋਈ ਸੰਦ ਸਨ ਤੇ ਨਾ ਹੀ ਪਸੂਭਾਵੇਂ ਬਾਪੂ ਨੇ ਅੰਮ੍ਰਿਤਸਰ ਵੱਲ ਗੇੜੇ ਮਾਰ ਕੇ ਸ਼ਰੀਕੇ ਦੇ ਕੁਝ ਲੋਕਾਂ ਨੂੰ ਲੱਭ ਤਾਏ ਸੰਤਾ ਸਿਹੁੰ, ਭਾਊ ਤਾਰਾ ਸਿੰਘ, ਚਾਚਾ ਉਜਾਗਰ ਸਿੰਘ ਤੇ ਚਾਚੀ ਰਤਨ ਕੌਰ ਦੇ ਪਰਵਾਰਾਂ ਨੂੰ ਏਥੇ ਮਹਿਤੇ ਲੈ ਆਂਦਾ ਤੇ ਜ਼ਮੀਨ ਵੀ ਅਲਾਟ ਕਰਵਾ ਦਿਤੀ ਪਰ ਉਹ 6 ਮਹੀਨਿਆਂ ਤੋਂ ਵੱਧ ਮਹਿਤੇ ਨਾ ਟਿਕੇ ਤੇ ਫਿਰ ਅੰਮ੍ਰਿਤਸਰ ਵੱਲ ਮੁੜ ਗਏਉਹਨਾਂ ਨੂੰ ਓਥੇ ਜੋ ਕੱਚੀ ਜ਼ਮੀਨ ਅਲਾਟ ਹੋਈ ਹੋਈ ਸੀ, ਉਹ ਮਹਿਤੇ ਵਾਲੀ ਜ਼ਮੀਨ ਨਾਲੋਂ ਕਿਤੇ ਵੱਧ ਚੰਗੀ ਤੇ ਪਾਣੀ ਵਾਲੀ ਸੀਖੁੱਲ੍ਹੇ ਪਾਣੀਆਂ ਨਾਲ ਬਾਰ ਵਿਚ ਵਾਹੀ ਕਰਨ ਵਾਲੇ ਜ਼ਿਮੀਂਦਾਰਾਂ ਨੂੰ ਮਾਲਵੇ ਦੀ ਬਰਾਨੀ ਜ਼ਮੀਨ, ਟਿੱਬੇ ਤੇ ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਣੇ ਕਿੱਥੇ ਚੰਗੇ ਲਗਦੇ ਸਨਵੈਸੇ ਵੀ ਇਕ ਪਰਿਵਾਰ ਵੱਲੋਂ ਦੋ ਥਾਈਂ ਜ਼ਮੀਨ ਅਲਾਟ ਕਰਾਉਣੀ ਸਰਕਾਰ ਨਾਲ ਧੋਖਾ ਸੀ ਹਾਲਾਂ ਕਿ ਠੀਕ ਟਿਕਾਣਾ ਲੱਭਣ ਲਈ ਲੋਕ ਦਰ-ਬ-ਦਰ ਭਟਕ ਰਹੇ ਸਨ ਅਤੇ ਕਈ ਕਈ ਥਾਈਂ ਜ਼ਮੀਨਾਂ ਅਲਾਟ ਕਰਵਾ ਲੈਂਦੇ ਸਨਅੰਮ੍ਰਿਤਸਰ ਦਾ ਇਲਾਕਾ ਬਾਰ ਆਬਾਦ ਹੋਣ ਤੋਂ ਪਹਿਲਾਂ ਦਾ ਸਾਡਾ ਜੱਦੀ ਇਲਾਕਾ ਸੀਅੰਮ੍ਰਿਤਸਰੋਂ ਨੌਂ-ਦਸ ਮੀਲ ਦੂਰ ਵੱਲੇ ਵਾਲੀ ਨਹਿਰ ਟੱਪ ਕੇ ਛਾਪਾ, ਫਤਹਿਪੁਰ ਰਾਪੂਤਾਂ ਤੋਂ ਅਗੇ ਸਾਡਾ ਪੁਰਾਣਾ ਜੱਦੀ ਪੁਸ਼ਤੀ ਪਿੰਡ ਨਵਾਂ ਪਿੰਡਸੀ ਜਿਥੇ ਸ਼ਰੀਕੇ ਵਿਚ ਵੰਡ ਹੁੰਦੀ ਹੁੰਦੀ ਸਾਡੀ ਚਾਰ ਏਕੜ ਜ਼ਮੀਨ ਰਹਿ ਗਈ ਸੀ ਜਿਸ ਦੇ ਹਿੱਸੇ ਠੇਕੇ ਦਾ ਬੜਾ ਆਸਰਾ ਸੀਚਾਚੇ-ਤਾਏ ਤਾਂ ਸਾਨੂੰ ਵੀ ਮਹਿਤਾ ਛਡ ਕੇ ਅੰਮ੍ਰਿਤਸਰ ਵੱਲ ਆਉਣ ਦਾ ਕਹਿ ਰਹੇ ਸਨ ਪਰ ਓਧਰ ਕਿਸੇ ਪਿੰਡ ਵਿਚ ਜ਼ਮੀਨ ਦੀ ਵੱਡੀ ਢੇਰੀ ਨਹੀਂ ਲੱਭ ਰਹੀ ਸੀਦੂਜਾ ਬਾਪੂ ਕਹਿੰਦਾ ਕਿ ਮੇਰੇ ਦਸਵੀਂ ਪਾਸ ਕਰਨ ਤੀਕ ਮਹਿਤੇ ਵਾਲੀ ਕੱਚੀ ਅਲਾਟਮੈਂਟ ਵਾਲਾ ਅੱਡਾ ਨਾ ਪਟਿਆ ਜਾਵੇਦੂਜਾ ਸਰਕਾਰ ਨੇ ਪੱਕੀ ਅਲਾਟਮੈਂਟ ਵੇਲੇ ਸ਼ਰੀਕੇ-ਕਬੀਲੇ ਵਾਲਿਆਂ ਨੂੰ ਇਕੱਠੇ ਕਰ ਹੀ ਦੇਣਾ ਸੀਮੈਂ ਵੀ ਭਾਊ ਤਾਰਾ ਸਿੰਘ ਨਾਲ ਅੰਮ੍ਰਿਤਸਰ ਦਾ ਚੱਕਰ ਲਾ ਆਇਆ ਸਾਂਮਹਿਤੇ ਤੋਂ ਤੁਰ ਕੇ ਅਸੀਂ ਬਠਿੰਡਾ ਗਏ, ਓਥੋਂ ਫਿਰੋਜ਼ਪੁਰ ਤੇ ਓਥੋਂ ਜਲੰਧਰ ਤੇ ਫਿਰ ਅੰਮ੍ਰਿਤਸਰ ਤੋਂ ਉਰ੍ਹਾਂ ਗਹਿਰੀ ਮੰਡੀ ਤੋਂ ਉਤਰ ਕੇ ਪੈਦਲ ਨਵੇਂ ਪਿੰਡ ਆ ਗਏਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਿਆਂ ਸ਼ਹਿਰ ਵਿਚੋਂ ਲੰਘਦਿਆਂ ਵੇਖਿਆ ਕਿ ਮੁਸਲਮਾਨਾਂ ਦੇ ਕਈ ਘਰ ਅੱਗਾਂ ਲਾ ਕੇ ਨਸ਼ਟ ਕਰ ਦਿੱਤੇ ਗਏ ਸਨਬੀਬੀ ਜੀਤ ਕੌਰ ਤੇ ਭਾਈਆ ਭਗਵਾਨ ਸਿੰਘ ਵੀ ਮਿਲ ਗਏ ਜੋ ਆਪਣੇ ਪੁਰਾਣੇ ਪਿੰਡ ਨਿਜ਼ਾਮਪੁਰੇ ਈ ਆ ਕੇ ਬਹਿ ਗਏ ਸਨਉਹਨਾਂ ਨੂੰ ਜ਼ਮੀਨ ਵੀ ਓਸੇ ਪਿੰਡ ਵਿਚ ਅਲਾਟ ਹੋ ਗਈ ਸੀ ਤੇ ਪੁਰਾਣਾ ਕੱਚਾ ਘਰ ਵੀ ਰਹਿਣ ਲਈ ਮਿਲ ਗਿਆ ਸੀਏਥੇ ਈ ਪਤਾ ਲੱਗਾ ਕਿ ਤਾਇਆ ਗਿਆਨ ਸਿੰਘ ਜਿਸ ਨੂੰ ਢਾਬਾਂ ਸਿੰਘ ਰਾਇਟ ਕੇਸ ਵਿਚ ਪਹਿਲਾਂ ਫਾਂਸੀ ਤੇ ਫਿਰ ਕਾਲੇ ਪਾਣੀ ਦੀ ਸਜ਼ਾ ਹੋਈ ਸੀ, ਆਪ, ਤਾਈ ਤੇ ਛੋਟੀ ਕੁੜੀ ਬਹਾਵਲਪੁਰ ਤੋਂ ਬਚ ਕੇ ਆ ਗਏ ਸਨ ਪਰ ਵੱਡੀ ਕੁੜੀ ਜੋ ਮੇਰੇ ਹਾਣ ਦੀ ਸੀ ਜਾਂ ਮੈਥੋਂ ਥੋੜ੍ਹੀ ਵੱਡੀ ਸੀ, ਮੁਸਲਮਾਨ ਧਾੜਵੀਆਂ ਨੇ ਖੋਹ ਲਈ ਸੀਤਾਇਆ ਗਿਆਨ ਸਿੰਘ ਏਧਰ ਆ ਕੇ ਅੰਮ੍ਰਿਤਸਰ ਤੋਂ ਅਜਨਾਲੇ ਵੱਲ ਜਾਂਦੀ ਸੜਕ ਲਾਗੇ ਇਕ ਪਿੰਡ ਖੈਰਾਬਾਦ ਵਿਚ ਆ ਕੇ ਗੁਰਦਵਾਰੇ ਦਾ ਗ੍ਰੰਥੀ ਲੱਗ ਗਿਆ ਸੀ

-----

ਹਿੰਦੋਸਤਾਨ ਜਿਸ ਦੀ ਆਜ਼ਾਦੀ ਲਈ ਉਹਨੇ ਕਾਲੇ ਪਾਣੀ ਦੀ ਸਜ਼ਾ ਕੱਟੀ ਸੀ, ਪਾਕਿਸਤਾਨ ਵਿਚੋਂ ਉੱਜੜਨ ਅਤੇ ਜਵਾਨ ਕੁੜੀ ਦੇ ਖੋਹੇ ਜਾਣ ਨੇ ਉਹਦਾ ਲੱਕ ਤੋੜ ਦਿਤਾ ਸੀ ਤੇ ਹਾਲੇ ਉਹਨੂੰ ਕਿਤੇ ਜ਼ਮੀਨ ਵੀ ਅਲਾਟ ਨਹੀਂ ਹੋਈ ਸੀਉਹ ਅਕਸਰ ਪਾਕਿਸਤਾਨ ਵਿਚੋਂ ਲਿਆਂਦੀਆਂ ਜਾ ਰਹੀਆਂ ਕੁੜੀਆਂ ਤੇ ਔਰਤਾਂ ਨੂੰ ਵੇਖਣ ਲਈ ਅੰਮ੍ਰਿਤਸਰ ਜਾਂਦਾ ਕਿ ਸ਼ਾਇਦ ਉਹਨਾਂ ਵਿਚ ਉਹਦੀ ਕੁੜੀ ਵੀ ਆ ਜਾਵੇਜੋ ਔਰਤਾਂ ਪਾਕਿਸਤਾਨ ਵਿਚੋਂ ਆ ਰਹੀਆਂ ਸਨ, ਉਹਨਾਂ ਦੀ ਹਾਲਤ ਬੜੀ ਮਾੜੀ ਸੀਕਈਆਂ ਦੇ ਪੱਟਾਂ, ਬਾਹਵਾਂ ਅਤੇ ਢਿੱਡਾਂ ਉਤੇ ਪਾਕਿਸਤਾਨ ਜ਼ਿੰਦਾਬਾਦ ਉੱਕਰਿਆ ਹੋਇਆ ਸੀਕਈਆਂ ਦੀ ਛਾਤੀਆਂ ਵੱਢੀਆਂ ਹੋਈਆਂ ਸਨ ਅਤੇ ਕਈਆਂ ਨੂੰ ਭਿਆਨਕ ਰੋਗ ਲੱਗੇ ਹੋਏ ਸਨਕਈਆਂ ਦੇ ਮਾਪੇ ਜਾਂ ਘਰ ਵਾਲੇ ਉਹਨਾਂ ਨੂੰ ਸਵੀਕਾਰ ਕਰਨੋਂ ਵੀ ਨਾਂਹ ਕਰ ਰਹੇ ਸਨਪਿਛੋਂ ਤਾਏ ਦੀ ਕੁੜੀ ਵੀ ਆ ਗਈ ਸੀ ਤੇ ਤਾਏ ਨੇ ਉਹਨੂੰ ਗਲ ਲਾ ਲਿਆ ਸੀਬਾਅਦ ਵਿਚ ਪਰਤਾਪ ਸਿੰਘ ਕੈਰੋਂ ਨੇ ਜੋ ਤਾਏ ਨੂੰ ਆਜ਼ਾਦੀ ਲਈ ਜੇਲ੍ਹਾਂ ਕੱਟਣ ਕਰ ਕੇ ਚੰਗੀ ਤਰ੍ਹਾਂ ਜਾਣਦਾ ਸੀ, ਹਿਸਾਰ ਵੱਲ ਅੱਧਾ ਮੁਰੱਬਾ ਜ਼ਮੀਨ ਬਤੌਰ ਫਰੀਡਮ ਫਾਈਟਰ ਅਲਾਟ ਕਰਵਾ ਦਿਤੀ ਸੀ ਪਰ ਤਾਏ ਨੇ ਇਹ ਕਹਿ ਕੇ ਜ਼ਮੀਨ ਨਾ ਲਈ ਕਿ ਮੈਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਲੈਣਾਕਈ ਵਾਰ ਬਾਪੂ ਝੂਰਦਾ ਕਿ ਜੇ ਤਾਏ ਬੇਲਾ ਸਿੰਘ ਵਾਂਗ ਬਾਰ ਵਾਲੀ ਜ਼ਮੀਨ ਦੇ ਕੁਝ ਕਿੱਲੇ ਵੇਚ ਕੇ ਗੰਗਾਨਗਰ ਲਾਗੇ ਵਿਕਦੀ ਸਸਤੀ ਜ਼ਮੀਨ ਖਰੀਦ ਲੈਂਦੇ ਤਾਂ ਅਜ ਧਕੇ ਨਹੀਂ ਖਾਣੇ ਪੈਣੇ ਸਨਤਾਏ ਬੇਲਾ ਸਿੰਘ ਦੇ ਕੁੜਮ ਨੇ ਜੋ ਨਹਿਰ ਮਹਿਕਮੇ ਵਿਚੋਂ ਬੜਾ ਵੱਡਾ ਅਫ਼ਸਰ ਰੀਟਾਇਡ ਹੋਇਆ ਸੀ, ਉਹਨਾਂ ਨੂੰ ਬੜੇ ਸਸਤੇ ਭਾਅ 100 ਵਿੱਘਾ ਜ਼ਮੀਨ ਮੁੱਲ ਲੈ ਦਿਤੀ ਸੀਤਾਏ ਬੇਲਾ ਸਿੰਘ ਦਾ ਸਾਰਾ ਟੱਬਰ ਗੰਗਾਨਗਰ ਦੇ ਚੱਕਾਂ ਵਿਚ ਜਾ ਆਬਾਦ ਹੋਇਆ ਸੀ ਅਤੇ ਨਵੇਂ ਪਿੰਡ ਵਾਲੀ ਰਹਿੰਦੀ ਜ਼ਮੀਨ ਉਹਨਾਂ ਨੇ ਠੇਕੇ ਤੇ ਦੇ ਦਿਤੀ ਸੀਤਾਏ ਬੇਲਾ ਸਿੰਘ ਦਾ ਲੜਕਾ ਦਲੀਪ ਸਿੰਘ ਜਿਸ ਨੇ ਲਾਇਲਪੁਰ ਤੋਂ ਐਗਰੀਕਲਚਰ ਦੀ ਬੀ ਐਸ ਸੀ ਕੀਤੀ ਸੀ, ਖੇਤੀਬਾੜੀ ਮਹਿਕਮੇ ਵਿਚ ਚੀਚਾਵਤਨੀਂ ਇਨਸਪੈਕਟਰ ਲਗਾ ਹੋਇਆ ਸੀਉਸਦਾ ਬੜੇ ਵੱਡੇ ਘਰ ਵਿਚ ਵਿਆਹ ਹੋਇਆ ਸੀਉਸਦੇ ਸਹੁਰੇ ਰਹਿੰਦੇ ਤਾਂ ਲਾਹੌਰ ਸਨ ਪਰ ਉਹਨਾਂ ਦਾ ਪਿੱਛਾ ਤਰਨ ਤਾਰਨ ਲਾਗੇ ਪਿੰਡ ਫਤਿਹਾਬਾਦ ਦਾ ਸੀਵਿਆਹ ਉਹਨਾਂ ਨੇ 1945 ਵਿਚ ਪਿੰਡ ਆ ਕੇ ਹੀ ਕੀਤਾ ਸੀ ਅਤੇ ਮੈਂ ਓਸ ਵਿਆਹ ਵਿਚ ਜੰਞੇ ਗਿਆ ਸਾਂ

----

ਇਕ ਸ਼ਨਿਚਰਵਾਰ ਮੈਂ ਗੋਨੇਆਣੇ ਮੰਡੀ ਤੋਂ ਗੱਡੀ ਫੜ ਕੇ ਬਠਿੰਡੇ ਆ ਗਿਆ ਤੇ ਸਰਸੇ ਜਾਣ ਵਾਲੀ ਨਿੱਕੀ ਗੱਡੀ ਦੀ ਪਟੜੀਓ-ਪਟੜੀ ਮਹਿਤੇ ਨੂੰ ਤੁਰ ਪਿਆਜਦੋਂ ਰੇਲਵੇ ਵਰਕਸ਼ਾਪ ਜਿਸ ਤੋਂ ਪਤਾ ਨਹੀਂ ਮੈਨੂੰ ਕਿਉਂ ਡਰ ਲਗਦਾ ਹੁੰਦਾ ਸੀ, ਕੋਲੋਂ ਲੰਘਿਆ ਤਾਂ ਜਿਸ ਗੱਡੀ ਵਿਚ ਮੈਂ ਬਠਿੰਡੇ ਆਇਆ ਸਾਂ, ਉਹਦਾ ਇੰਜਨ ਏਥੇ ਪਾਣੀ ਤੇ ਕੋਇਲਾ ਲੈ ਰਿਹਾ ਸੀਏਥੇ ਅਕਸਰ ਹੀ ਕਿੰਨੇ ਸਾਰੇ ਇੰਜਣ ਖੜ੍ਹੇ ਜਾਂ ਤੁਰੇ ਫਿਰਦੇ ਦਿਸਦੇ ਰਹਿੰਦੇ ਤੇ ਇਹਨਾਂ ਦੀ ਆਵਾਜ਼ ਬੜੀ ਭਿਆਨਕ ਜਿਹੀ ਲਗਦੀਅਜੇ ਵੀ ਕਦੀ ਕਦੀ ਮੁਸਲਮਾਨਾਂ ਦੀਆਂ ਭਰੀਆਂ ਗੱਡੀਆਂ ਪਾਕਿਸਤਾਨ ਨੂੰ ਜਾ ਰਹੀਆਂ ਸਨਬਠਿੰਡੇ ਤੋਂ ਸ਼ੇਰਗੜ੍ਹ ਨੂੰ ਜਾਂਦੀ ਛੋਟੀ ਗੱਡੀ ਦੀ ਲਾਈਨੋ-ਲਾਈਨ ਕੋਹ ਕੁ ਚੱਲ ਕੇ ਸੂਏ ਲਾਗੇ ਜੋ ਗੱਡੀ ਦਾ ਡੱਬਾ ਰੇਲਵੇ ਲਾਈਨ ਤੋਂ ਲਹਿ ਕੇ ਡਿੱਗ ਪਿਆ ਸੀ, ਕਈ ਸਾਲ ਓਥੇ ਹੀ ਡਿੱਗਾ ਰਿਹਾਇਸ ਸੂਏ ਤੇ ਸੱਜੇ ਮੁੜ ਤੇ ਅਗੋਂ ਮਹਿਤੇ ਨੂੰ ਜਾਂਦੇ ਇਕ ਹੋਰ ਸੂਏ ਦੇ ਕੰਢੇ-ਕੰਢੇ ਕਾਫੀ ਦੂਰ ਤਕ ਪੈਦਲ ਚਲਣਾ ਪੈਂਦਾ ਸੀਇਸ ਸੂਏ ਦੇ ਦੂਜੇ ਪਾਸੇ ਜੋਧਪੁਰ ਪਿੰਡ ਦੀ ਹੱਦ ਸੀ ਜਿਥੇ ਕਾਫੀ ਰੀਫਿਊਜੀ ਆ ਕੇ ਵਸ ਗਏ ਸਨਇਹ ਸਾਰਾ ਰਾਹ ਵੀਰਾਨ ਬੀਆਬਾਨ ਸੀ ਤੇ ਬੜਾ ਡਰ ਲਗਦਾ ਹੁੰਦਾ ਸੀਪਾਕਿਸਤਾਨ ਵਿਚੋਂ ਤਾਂ ਬਚ ਕੇ ਆ ਗਏ ਸਾਂ ਪਰ ਇਥੇ ਕੋਈ ਵਾਰਦਾਤ ਹੋ ਜਾਵੇ ਤਾਂ ਕਿਸੇ ਨੂੰ ਕੋਈ ਪਤਾ ਈ ਨਹੀਂ ਲੱਗਣਾ ਸੀਆਜ਼ਾਦ ਭਾਰਤ ਦੇ ਪਹਿਲੇ ਸਿਆਲ ਦੀਆਂ ਠੰਢੜ ਵਿਚ ਪਾਕਿਸਤਾਨੋਂ ਤੁਰਨ ਵੇਲੇ ਗਡੇ ਤੇ ਰਹਿ ਗਿਆ ਪਲੱਸ਼ ਦਾ ਗੁਲਾਬੀ ਕੋਟ ਬਹੁਤ ਯਾਦ ਆਉਂਦਾ ਜੋ ਮਾਂ ਨੇ ਬਰਮਾ ਤੋਂ ਆਏ ਕਿਸੇ ਪਰਵਾਰ ਤੋਂ ਕੱਪੜਾ ਮੁੱਲ ਲੈ ਕੇ ਦਰਜ਼ੀ ਤੋਂ ਸਿਵਾ ਕੇ ਦਿਤਾ ਸੀਮਹਿਤੇ ਪੁਜਦਾ ਤਾਂ ਮਾਂ ਨੂੰ ਚਾਅ ਚੜ੍ਹ ਜਾਂਦਾਪਾਕਿਸਤਾਨ ਬਣਨ ਤੀਕ ਮੈਂ ਕਦੀ ਮਾਂ ਪਿਓ ਤੋਂ ਅਲੱਗ ਨਹੀਂ ਰਿਹਾ ਸਾਂ ਤੇ ਹੁਣ ਅੱਠਵੀਂ ਕਰਦਿਆਂ ਮੈਂ ਮਹਿਤੇ ਅਤੇ ਸ਼ਵਿੰਦਰਾ ਹਾਈ ਸਕੂਲ ਗੋਨਿਆਣਾ ਮੰਡੀ ਦੇ ਵਿਚਕਾਰ ਯਤੀਮਾਂ ਵਾਂਗ ਤੁਰਿਆ ਫਿਰਦਾ ਸਾਂ

-----

ਜਦੋਂ ਮੈਂ ਨੌਵੀਂ ਪਸ ਕਰ ਕੇ 1949 ਵਿਚ ਦਸਵੀਂ ਵਿਚ ਦਾਖਲ ਹੋਇਆ ਤਾਂ ਇਕ ਦਿਨ ਇਕ ਸਫੈਦ ਪੋਸ਼ ਬੰਦਾ ਹੈਡਮਾਸਟਰ ਨੂੰ ਕਹਿ ਕੇ ਸਾਡੀ ਜਮਾਤ ਵਿਚੋਂ ਇਕ ਸੌਖੇ ਘਰ ਦੇ ਮੁੰਡੇ ਨੂੰ ਉਠਾ ਕੇ ਬਾਹਰ ਲੈ ਗਿਆ ਤੇ ਕਿੰਨਾ ਚਿਰ ਉਹਦੇ ਹੱਥਾਂ ਦੀਆਂ ਰੇਖਾ ਬੜੇ ਗਹੁ ਨਾਲ ਵੇਖਦਾ ਰਿਹਾਕੁਝ ਦਿਨਾਂ ਬਾਅਦ ਉਹ ਇਕ ਪੰਡਤ ਨੂੰ ਨਾਲ ਲੈ ਕੇ ਫਿਰ ਆ ਗਿਆ ਤੇ ਓਸ ਪੰਡਤ ਤੋਂ ਓਸ ਮੁੰਡੇ ਦੇ ਹੱਥਾਂ ਦੀਆਂ ਰੇਖਾਵਾਂ ਵਿਖਾਈਆਂਫਿਰ ਖ਼ਬਰ ਆਈ ਕਿ ਓਸ ਮੁੰਡੇ ਦਾ ਮੰਗਣਾ ਹੋ ਗਿਆ ਸੀ ਤੇ ਕੁਝ ਮਹੀਨਿਆਂ ਬਾਅਦ ਵਿਆਹ ਵੀ ਰੱਖ ਦਿਤਾ ਸੀਨੌਵੀਂ ਦਸਵੀਂ ਪੜ੍ਹਦਿਆਂ-ਪੜ੍ਹਦਿਆਂ ਇਸੇ ਤਰ੍ਹਾਂ ਦੋ ਤਿੰਨ ਹੋਰ ਮੁੰਡਿਆਂ ਦੇ ਮੰਗਣੇ ਵੀ ਹੋ ਗਏ ਤੇ ਮੈਨੂੰ ਯਾਦ ਆਇਆ ਕਿ ਬਾਰ ਦੇ ਪਿੰਡਾਂ ਵਿਚ ਜਦੋਂ ਅਸੀਂ ਸੌਖੇ ਸਾਂ ਤਾਂ ਭਾਈਏ ਭਗਵਾਨ ਸਿੰਘ ਅਤੇ ਬੀਬੀ ਜੀਤ ਕੌਰ ਨੇ ਪੰਜਵੀਂ ਪੜ੍ਹਦਿਆਂ ਮੇਰਾ ਮੰਗਣਾ ਵੀ ਤਾਂ ਸਵਰਨੀ ਨਾਲ ਕਰ ਦਿਤਾ ਸੀ ਜਿਸ ਬਾਰੇ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਸੀਜੇ ਪਾਕਿਸਤਾਨ ਵਿਚੋਂ ਉਹ ਤੇ ਉਹਦਾ ਪਰਿਵਾਰ ਬਚ ਕੇ ਆ ਗਏ ਸਨ ਤਾਂ ਉਹਨਾਂ ਨੂੰ ਕਿਹੜੇ ਜ਼ਿਲੇ ਵਿਚ ਕਿੱਥੇ ਜ਼ਮੀਨ ਅਲਾਟ ਹੋਈ ਸੀ

-----

ਪਾਕਿਸਤਾਨ ਵਿਚ ਰਹਿ ਗਏ ਸਕੂਲ ਦੀ ਪੜ੍ਹਾਈ ਦਾ ਮੀਡੀਅਮ ਉਰਦੂ ਸੀਏਥੇ ਵੀ ਉਰਦੂ ਸੀ ਪਰ ਨੌਵੀਂ ਜਮਾਤ ਵਿਚ ਉਰਦੂ ਦਾ ਵਿਸ਼ਾ ਬੰਦ ਕਰ ਕੇ ਓਸ ਦੀ ਥਾਂ ਪੰਜਾਬੀ ਕਰ ਦਿਤੀ ਗਈਉਰਦੂ ਪੜ੍ਹਾਉਣ ਵਾਲੇ ਟੀਚਰ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ, ਬਦਲ ਦਿਤੇ ਗਏ ਤੇ ਉਹਨਾਂ ਦੀ ਥਾਂ ਗਿਆਨੀ ਟੀਚਰ ਆ ਗਏਸਾਨੂੰ ਜੋ ਪੰਜਾਬੀ ਦੀਆਂ ਕਿਤਾਬਾਂ ਲੱਗੀਆਂ ਸਨ, ਉਹ ਸਾਰੀਆਂ ਮੈਂ ਕੁਝ ਹਫਤਿਆਂ ਵਿਚ ਹੀ ਪੜ੍ਹ ਲਈਆਂ ਸਨਸਕੂਲ ਦੀ ਲਾਇਬਰੇਰੀ ਵਿਚ ਪਈਆਂ ਮੈਂ ਪੰਜਾਬੀ ਦੀਆਂ ਸਾਰੀਆਂ ਕਿਤਾਬਾਂ ਵੀ ਮੈਂ ਪੜ੍ਹ ਛਡੀਆਂ ਜਿਨ੍ਹਾਂ ਵਿਚ ਨਾਨਕ ਸਿੰਘ ਦੇ ਨਾਵਲਾਂ ਤੋਂ ਇਲਾਵਾ ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਪ੍ਰੋ: ਮੋਹਨ ਸਿੰਘ, ਸੁਜਾਨ ਸਿੰਘ, ਦਰਸ਼ਨ ਸਿੰਘ ਅਵਾਰਾ, ਪ੍ਰੀਤਮ ਸਿੰਘ ਸਫੀਰ ਤੇ ਢਾਡੀ ਸੋਹਨ ਸਿੰਘ ਸੀਤਲ ਦੀਆਂ ਕਈ ਕਿਤਾਬਾਂ ਵੀ ਸਨਸਾਵੇ ਪੱਤਰ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹੋ ਗਈਆਂ ਸਨਇਹਨਾਂ ਲੇਖਕਾਂ ਨੂੰ ਪੜ੍ਹ ਕੇ ਮੇਰਾ ਜੀਅ ਕਰਦਾ ਕਿ ਇਹਨਾਂ ਨੂੰ ਮਿਲਿਆ ਜਾਵੇ ਤੇ ਪਤਾ ਲਗੇ ਕਿ ਇਹ ਕਿਵੇਂ ਲਿਖਦੇ ਹਨ, ਕਿਸ ਤਰ੍ਹਾਂ ਦੇ ਇਨਸਾਨ ਹਨ, ਕਿਸ ਤਰ੍ਹਾਂ ਉਠਦੇ ਬੈਠਦੇ ਹਨ, ਕਿਸ ਤਰ੍ਹਾਂ ਰੋਟੀ ਪਾਣੀ ਖਾਂਦੇ ਹਨ, ਕਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ ਅਤੇ ਕਿਸ ਤਰ੍ਹਾਂ ਗੱਲਬਾਤ ਕਰਦੇ ਹਨਬਠਿੰਡੇ ਸਟੇਸ਼ਨ ਤੇ ਅਖ਼ਬਾਰਾਂ ਰਸਾਲੇ ਵੇਚਣ ਵਾਲੇ ਬੁਕ ਸਟਾਲ ਤੋਂ ਮੈਂ ਉਰਦੂ ਅਤੇ ਪੰਜਾਬੀ ਦੇ ਕਈ ਰਸਾਲੇ ਲੈ ਕੇ ਵੀ ਪੜ੍ਹ ਲੈਂਦਾਬੁਕ ਸਟਾਲ ਦਾ ਮਾਲਕ ਜੋ ਮੇਰਾ ਵਾਕਿਫ਼ ਬਣ ਗਿਆ ਸੀ, ਕਈ ਵਾਰ ਮੈਨੂੰ ਉਧਾਰ ਰਸਾਲੇ ਦੇ ਦੇਂਦਾਜਾਂ ਮੈਂ ਪੜ੍ਹ ਕੇ ਮੋੜ ਦੇਂਦਾਇਸ ਸਟਾਲ ਤੇ ਅੰਗਰੇਜ਼ੀ ਦੇ ਵੀ ਬੜੇ ਰਸਾਲੇ ਆਉਂਦੇ ਸਨਇਹ ਸਟਾਲ ਵਾਲੇ ਜਿਨ੍ਹਾਂ ਕੋਲ ਬਠਿੰਡੇ ਦੇ ਰੇਲਵੇ ਸਟੇਸ਼ਨ ਤੇ ਅਖ਼ਬਾਰਾਂ ਤੇ ਰਸਾਲੇ ਵੇਚਣ ਦਾ ਠੇਕਾ ਸੀ, ਜਦੋਂ ਗੱਡੀਆਂ ਆਉਂਦੀਆਂ ਤਾਂ ਹੋਕਾ ਦੇ ਕੇ ਓਸੇ ਤਰ੍ਹਾਂ ਅਖ਼ਬਾਰ ਵੇਚਿਆ ਕਰਦੇ ਸਨ ਜਿਵੇਂ ਚਾਹ ਵੇਚਣ ਵਾਲੇ ਗਰਮ ਚਾਏਦਾ ਹੋਕਾ ਦੇ ਕੇ ਚਾਹ ਵੇਚਦੇ ਸਨਚਾਹ ਵੇਚਣ ਵਾਲੇ ਕੁਝ ਗੱਡੀਆਂ ਦੇ ਨਾਲ ਵੀ ਚਲਦੇ ਸਨਸ਼ਾਂਮ ਵੇਲੇ ਉਹਨਾਂ ਦੀ ਚਾਹ ਵੇਚਣ ਵਾਲੀ ਆਵਾਜ਼ ਬੜੀ ਉੱਚੀ ਹੁੰਦੀ ਪਰ ਸਵੇਰੇ ਜਾ ਕੇ ਜਦੋਂ ਆਵਾਜ਼ਾਂ ਕੱਢ-ਕੱਢ ਕੇ ਉਹ ਥੱਕ ਜਾਂਦੇ ਤਾਂ ਉਹਨਾਂ ਦੇ ਸੰਘ ਵਿਚੋਂ ਬੜੀ ਮੁਸ਼ਕਲ ਨਾਲ ਗਰਮ ਚਾਏਦੀ ਆਵਾਜ਼ ਨਿਕਲਦੀ

------

ਪੰਜਾਬੀ ਦੇ ਜੋ ਰਸਾਲੇ ਓਸ ਵੇਲੇ ਛਪਦੇ ਸਨ, ਉਹਨਾਂ ਵਿਚ ਅਮਰ ਕਹਾਣੀਆਂ, ਪ੍ਰੀਤਮ, ਫਤਹਿ, ਜੀਵਨ ਪ੍ਰੀਤੀ, ਫੁਲਵਾੜੀ ਤੇ ਪ੍ਰੀਤ ਲੜੀ ਆਦਿ ਸਨਪੰਜਾਬੀ ਦੀ ਓਸ ਵੇਲੇ ਕੋਈ ਅਖ਼ਬਾਰ ਨਹੀਂ ਸੀਉਰਦੂ ਦੇ ਰਸਾਲੇ ਬੀਸਵੀਂ ਸਦੀ, ਸ਼ਮ੍ਹਾਂ ਅਤੇ ਚਿਤਰਾ ਵੀ ਪੜ੍ਹਦਾਉਰਦੂ ਦੇ ਅਖ਼ਬਾਰ ਮਿਲਾਪ, ਤੇਜ ਤੇ ਪਰਤਾਪ ਵੀ ਪੜ੍ਹਦਾਜੋ ਵੀ ਮੈਂ ਪੜ੍ਹਦਾ, ਮੈਨੂੰ ਜ਼ੁਬਾਨੀ ਯਾਦ ਹੋ ਜਾਂਦਾ ਕੁਝ ਰੂਸੀ ਲੇਖਕਾਂ ਦੀਆਂ ਅਨੁਵਾਦ ਪੁਸਤਕਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾਜਿੰਨਾ ਕੁਝ ਮੈਂ ਪੜ੍ਹਦਾ ਸਾਂ, ਸਕੂਲ ਵਿਚ ਕੋਈ ਹੋਰ ਮੁੰਡਾ ਘੱਟ ਹੀ ਪੜ੍ਹਦਾ ਸੀਇਸਦਾ ਇਕ ਨੁਕਸਾਨ ਇਹ ਹੋਇਆ ਕਿ ਮੈਨੂੰ ਸਕੂਲ ਦੀਆਂ ਪੜ੍ਹਾਈ ਵਾਲੀਆਂ ਬਾਕੀ ਕਿਤਾਬਾਂ ਚੰਗੀਆਂ ਨਾ ਲਗਦੀਆਂਅਲਜਬਰੇ ਤੇ ਫਾਰਸੀ ਤੋਂ ਮੈਨੂੰ ਬੜੀ ਨਫ਼ਰਤ ਸੀਇਸ ਤੋਂ ਪਹਿਲਾਂ ਬਾਰ ਦੇ ਮੁਰੱਬਿਆਂ ਵਿਚ ਮੈਂ ਕਈ ਕਿੱਸੇ ਜੋ ਮੇਲਿਆਂ ਜਾਂ ਸੱਚੇ ਸੌਦੇ ਦੀ ਮਸਿਆ ਤੋਂ ਬਾਪੂ ਲੈ ਕੇ ਦਿੰਦਾ, ਪੜ੍ਹ ਕੇ ਜ਼ਬਾਨੀ ਯਾਦ ਕਰ ਲਏ ਸਨ ਜਿਨ੍ਹਾਂ ਵਿਚ ਹੀਰ ਵਾਰਸ ਸ਼ਾਹ, ਜ਼ਿੰਦਗੀ ਬਿਲਾਸ, ਸਤਿਗੁਰ ਮਹਿਮਾ, ਜਾਨੀ ਚੋਰ, ਕਿੱਸਾ ਝਗੜਾ ਘੁੱਗੀ ਤੇ ਕਾਂ, ਚਾਹ ਤੇ ਲੱਸੀ, ਦਿਓਰ ਤੇ ਭਾਬੀ, ਖੱਦਰ ਤੇ ਮਲਮਲ, ਭਾਨੀ ਮਾਰਾਂ ਦੀ ਕਰਤੂਤ ਸਨਨੌਵੀਂ ਦਸਵੀਂ ਵਿਚ ਹੀ ਗਾਰਗੀ ਦਾ ਇਕਾਂਗੀ ਬੇਬੇਤੇ ਸੰਤ ਸਿੰਘ ਸੇਖੋਂ ਦੀ ਕਹਾਣੀ ਪੇਮੀ ਦੇ ਨਿਆਣੇਸਾਡੇ ਕੋਰਸ ਵਿਚ ਸਨਇਹਨਾਂ ਦੋਹਾਂ ਨੇ ਮੇਰੇ ਮਨ ਤੇ ਬੜਾ ਡੂੰਘਾ ਅਸਰ ਕੀਤਾਇਹ ਵੀ ਪਤਾ ਲਗਾ ਕਿ ਗਾਰਗੀ ਏਧਰ ਬਠਿੰਡੇ ਵੱਲ ਦਾ ਸੀਪੇਮੀ ਦੇ ਨਿਆਣੇ ਕਹਾਣੀ ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਕਹਾਣੀ ਠੀਕ ਓਵੇਂ ਹੀਮਹਿਤੇ ਪਿੰਡ ਦੇ ਤੇਲੀਆਂ ਵਾਲੇ ਘਰ ਦੇ ਦਰਵਾਜ਼ੇ ਵਿਚ ਬੈਠ ਕੇ ਲਿਖੀ ਜੋ ਦਸੰਬਰ 1950 ਵਿਚ ਦਸਵੀਂ ਪੜ੍ਹਦਿਆਂ ਅੰਮ੍ਰਿਤਸਰੋਂ ਨਿਕਲਦੇ ਰਸਾਲੇ ਅਮਰ ਕਹਾਣੀਆਂ ਵਿਚ ਐਮ. ਬੀ. ਮਹਿਤਾਨਾਂ ਥੱਲੇ ਛਪ ਗਈ ਤੇ ਸਕੂਲ ਵਿਚ ਮੇਰਾ ਨਾਂ ਮਸ਼ਹੂਰ ਹੋ ਗਿਆਇਸੇ ਉਤਸ਼ਾਹ ਅਧੀਨ ਹੀ ਦਸਵੀਂ ਪੜ੍ਹਦਿਆਂ ਤਕ ਮੈਂ ਪੰਜ ਕਹਾਣੀਆਂ ਹੋਰ ਲਿਖੀਆਂ ਜੋ ਜੀਵਨ ਪ੍ਰੀਤੀ, ਪ੍ਰੀਤਮ, ਫਤਹਿ ਤੇ ਕੁਝ ਰਸਾਲਿਆਂ ਵਿਚ ਛਪ ਗਈਆਂ ਤੇ ਇੰਜ ਪਿੰਡ ਮਹਿਤੇ ਵਿਚ ਮੇਰੇ ਲੇਖਕ ਬਣਨ ਦੀ ਨੀਂਹ ਰਖੀ ਗਈ ਤੇ ਮੇਰਾ ਹੌਸਲਾ ਵਧਦਾ ਗਿਆਸਦੀਵੀ ਚਾਨਣਕਹਾਣੀ ਦੀ ਬੜੀ ਚਰਚਾ ਹੋਈ ਜੋ ਮੈਂ ਓਸ ਸਮੇਂ ਦੇ ਉਦਾਸ ਮੋਸਮ ਤੇ ਗਰੀਬ ਦਿਨਾਂ ਵਿਚ ਹਰ ਤਰ੍ਹਾਂ ਦੀਆਂ ਦੀਆਂ ਰੇਖਾਵਾਂ ਦੇ ਆਰ ਪਾਰ ਵਿਚਰਦਿਆਂ ਲਿਖੀ ਸੀਇਸ ਕਹਾਣੀ ਵਿਚ ਚੰਗੀਆਂ ਭਲੀਆਂ ਅੱਖਾਂ ਵਾਲੇ ਇਕ ਮੁੰਡੇ ਨੂੰ ਸਕੂਲੋਂ ਇਸ ਲਈ ਕੱਢ ਦਿਤਾ ਜਾਂਦਾ ਹੈ ਕਿ ਉਹਦੇ ਮਾਂ ਪਿਓ ਅੰਨ੍ਹੇ ਹਨ, ਗ਼ਰੀਬ ਹਨ ਤੇ ਮੰਗਤੇ ਹਨਇਕ ਰਾਤ ਉਹਦਾ ਪਿਓ ਉਸ ਦੀਆਂ ਦੋਵੇਂ ਅੱਖਾਂ ਅੰਨ੍ਹੀਆਂ ਕਰ ਦੇਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਪੜ੍ਹ ਨਹੀਂ ਸਕਿਆ, ਤੈਨੂੰ ਸਕੂਲ ਵਿਚੋਂ ਕੱਢ ਦਿਤਾ ਗਿਆ ਹੈਅੰਨ੍ਹੇ ਹੋਣ ਪਿਛੋਂ ਹੁਣ ਤੈਨੂੰ ਮੰਗਣ ਵੇਲੇ ਕੋਈ ਤਾਅਨਾ ਨਹੀਂ ਮਾਰੇਗਾਬਹੁਤ ਲੋਕ ਮੇਰੀ ਇਹ ਕਹਾਣੀ ਪੜ੍ਹ ਕੇ ਰੋ ਪੈਂਦੇ ਕਿ ਕਿਵੇਂ ਇਕ ਮਜਬੂਰ ਬਾਪ ਆਪਣੇ ਸੁਨੱਖੀਆਂ ਅੱਖਾਂ ਵਾਲੇ ਮੁੰਡੇ ਨੂੰ ਅੰਨ੍ਹਾ ਕਰ ਦੇਂਦਾ ਹੈਮੇਰਾ ਨਾਂ ਰਸਾਲਿਆਂ ਵਿਚ ਆਉਣ ਲਗ ਪਿਆ ਸੀ ਤੇ ਸਕੂਲ ਵਿਚ ਮੈਂ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ-ਉੱਚਾ ਅਤੇ ਵੱਖਰਾ-ਵੱਖਰਾ ਮਹਿਸੂਸ ਕਰਦਾ ਸਾਂਚੜ੍ਹਦੀ ਜਵਾਨੀ ਦੀ ਉਮਰੇ ਅਖ਼ਬਾਰਾਂ ਵਿਚ ਮੇਰਾਂ ਨਾਂ ਛਪਣਾ ਸੂਰੂ ਹੋ ਜਾਣ ਮੈਨੂੰ ਕਈ ਵਾਰ ਇੰਜ ਲਗਦਾ ਜਿਵੇਂ ਮੈਂ ਹੀਰੋ ਸਾਂ ਅਤੇ ਮੇਰੇ ਨਿਸ਼ਾਨੇ ਤੇ ਕਲਪਨਾ ਬਹੁਤ ਉੱਚੀ ਸੀਮੈਂ ਇਕ ਦਮ ਬਹੁਤ ਉੱਚਾ ਚੜ੍ਹ ਜਾਣਾ ਚਹੁੰਦਾ ਸਾਂਮੈਂ ਆਪਣਾ ਨਾਂ ਬਣਾਉਣ ਦੇ ਸੁਪਣੇ ਲੈਣ ਲੱਗਾਇਕ ਕਹਾਣੀ ਮੈਂ ਉਰਦੂ ਵਿਚ ਲਿਖ ਕੇ ਚਿਤਰਾ ਅਖ਼ਬਾਰ ਨੂੰ ਭੇਜੀ ਤੇ ਉਹ ਵੀ ਛਪ ਗਈ

-----

ਨਾਲ ਪੜ੍ਹਦੇ ਜਿਨ੍ਹਾਂ ਮੁੰਡਿਆਂ ਦੀਆਂ ਮੰਗਣੀਆਂ ਹੋ ਗਈਆਂ ਸਨ ਜਾਂ ਵਿਆਹ ਵੀ ਹੋ ਗਏ ਸਨ, ਉਹ ਅੱਧੀ ਛੁੱਟੀ ਵੇਲੇ ਸਕੂਲ ਦੇ ਪਿਛਵਾੜੇ ਬਣੇ ਪਰਨਾਲਿਆਂ ਤੇ ਬੈਠ ਰੋਟੀ ਖਾਣ ਪਿਛੋਂ ਸਟੇਸ਼ਨ ਤੇ ਗੱਡੀਆਂ ਵੇਖਣ ਆ ਜਾਂਦੇਸਟੇਸ਼ਨ ਸਕੂਲ ਦੇ ਨਾਲ ਸੀਗੱਡੀ ਵਿਚ ਸਵਾਰ ਸੋਹਣੀਆਂ ਸਵਾਰੀਆਂ ਦੇ ਝਲਕਾਰੇ ਲੈਣ ਲਈ ਪਲੇਟ ਫਾਰਮ ਤੇ ਗੇੜੇ ਕੱਢਦੇਪਿੰਡ ਨਹੀਆਂ ਵਾਲੇ ਦੇ ਪਾਰ ਰੇਲਵੇ ਲਾਈਨ ਲਾਗੇ ਬਣੇ ਹੋਸਟਲ ਵਿਚੋਂ ਨੱਸ ਬਠਿੰਡੇ ਜਾ ਕੇ ਜਗਜੀਤ ਥੇਟਰ ਤੇ ਬਗੈਰ ਛੱਤ ਵਾਲੀ ਨਾਵਲਟੀ ਟਾਕੀ ਵਿਚ ਜਾ ਕੇ ਪਿਕਚਰਾਂ ਵੇਖਦੇਅਨਮੋਲ ਘੜੀ ਜਿਸ ਵਿਚ ਸੁਰਈਆ, ਸੁਰਿੰਦਰ ਤੇ ਨੂਰ ਜਹਾਂ ਨੇ ਕੰਮ ਕੀਤਾ ਸੀ, ਤੋਂ ਬਾਅਦ ਮੈਂ ਵੀ ਉਹਨਾਂ ਦੇ ਨਾਲ ਕਈ ਫਿਲਮਾਂ ਜਿਵੇਂ ਬਾਜ਼ਾਰ, ਚੰਦਰ ਲੇਖਾ, ਦੁਲਾਰੀ, ਨਿਸ਼ਾਨ, ਲੱਛੀ, ਛਈ, ਸ਼ਹੀਦ, ਨਦੀਆ ਕੇ ਪਾਰ, ਬਰਸਾਤ, ਲਾਹੌਰ, ਕੋਇਲ, ਸਮਾਧੀ, ਮਦਾਰੀ, ਬਾਬੁਲ, ਬੜੀ ਬਹਿਣ, ਦਿਲ ਲਗੀ, ਦੋ ਪਾਕਿਸਤਾਨੀ ਫਿਲਮਾਂ ਲਾਰੇ ਤੇ ਫੇਰੇਅਲਬੇਲਾ, ਅਫਸਰ ਵਗੈਰਾ ਕਾਫੀ ਪਿਕਚਰਾਂ ਅਸੀਂ ਵੇਖ ਲਈਆਂ ਸਨਮੈਨੂੰ ਇਹਨਾਂ ਫਿਲਮਾਂ ਦੇ ਕਈ ਗਾਣੇ ਤੇ ਕਹਾਣੀਆਂ ਜ਼ੁਬਾਨੀ ਯਾਦ ਹੋ ਗਈਆਂਥੀਏਟਰ ਦੇ ਬਾਹਰ ਇਹ ਗਾਣੇ ਆਨੇ ਆਨੇ ਵਿਚ ਵਿਕਦੇ ਸਨ ਜਿਸ ਦੇ ਪਿਛਲੇ ਪਾਸੇ ਫਿਲਮ ਦੀ ਸੰਖੇਪ ਕਹਾਣੀ ਵੀ ਛਪੀ ਹੁੰਦੀ ਸੀਓਸ ਵੇਲੇ ਦੇ ਬਹੁਤ ਸਾਰੇ ਐਕਟਰਾਂ ਅਤੇ ਐਕਟਰੈਸਾਂ ਦੀ ਵੀ ਮੈਨੂੰ ਪਛਾਣ ਹੋ ਗਈ ਸੀ ਜਿਵੇਂ ਦਲੀਪ ਕੁਮਾਰ, ਅਸ਼ੋਕ ਕੁਮਾਰ, ਦੇਵਾ ਅਨੰਦ, ਮੋਤੀ ਲਾਲ, ਕੇ ਐਨ ਸਿੰਘ, ਸ਼ਾਮ, ਕਰਨ ਦੀਵਾਨ, ਮਜਨੂ, ਗੋਪ, ਰੰਜਨ, ਪਰਾਨ, ਰਹਿਮਾਨ, ਓਮ ਪਰਕਾਸ਼, ਰਾਜਕਪੂਰ, ਕਾਮਨੀ ਕੌਸ਼ਲ, ਨਰਗਿਸ, ਸੁਰਈਆ, ਗੀਤਾ ਬਾਲੀ, ਨਿਮੀ, ਮੁਨਵਰ ਸੁਲਤਾਨਾ, ਮਧੂਬਾਲਾ ਆਦਿਮੇਰਾ ਬਾਲ ਮਨ ਇਹਨਾਂ ਫਿਲਮਾਂ ਅਤੇ ਪੜ੍ਹੇ ਜਾ ਰਹੇ ਨਾਵਲਾਂ ਆਦਿ ਦਾ ਅਸਰ ਬਹੁਤ ਬੁਰੀ ਤਰ੍ਹਾਂ ਕਬੂਲ ਰਿਹਾ ਸੀਟਰੈਜਿਕ ਫਿਲਮਾਂ ਤੇ ਨਾਵਲ ਮੈਨੂੰ ਜ਼ਿਆਦਾ ਚੰਗੇ ਲਗਦੇਦਲੀਪ ਕੁਮਾਰ ਬਹੁਤ ਪਸੰਦੀਦਾ ਐਕਟਰ ਬਣ ਗਿਆ ਤੇ ਓਸ ਦਾ ਅਸਰ ਕਬੂਲਦਿਆਂ ਮੈਂ ਬਹੁਤ ਜਜ਼ਬਾਤੀ ਬਣਦਾ ਜਾ ਰਿਹਾ ਸਾਂਕਦੀ ਕਦੀ ਮੈਂ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਘਰੋਂ ਭੱਜ ਕੇ ਐਕਟਰ ਬਣਨ ਬਾਰੇ ਵੀ ਸੋਚਦਾ ਪਰ ਬੰਬਈ ਜਾਣ ਦਾ ਕਿਰਾਇਆ ਕਿੱਥੇ ਸੀਏਸ ਕੱਚੀ ਉਮਰੇ ਵੇਖੀਆਂ ਫਿਲਮਾਂ ਅਤੇ ਪੜ੍ਹੇ ਨਾਵਲ ਦੁਨੀਆਂ ਵੇਖਣ ਵਾਲੇ ਮੇਰੇ ਬਾਲ ਮਨ ਉਤੇ ਛਾ ਕੇ ਰਾਜ ਕਰਨ ਲੱਗ ਪਏ ਸਨਇਹਨਾਂ ਮੇਰੇ ਅੰਦਰ ਅਜੀਬ ਕਿਸਮ ਦੀ ਸਿਰਫ ਝੁਣਝੁਣੀ ਹੀ ਨਹੀਂ ਪੈਦਾ ਕਰ ਦਿਤੀ ਸੀ ਸਗੋਂ ਇਕ ਅੱਗ ਲਾ ਦਿਤੀ ਸੀਬੱਸ ਮੈਂ ਕੁਝ ਬਣਨਾ ਚਹੁੰਦਾ ਸਾਂ ਤੇ ਬਹੁਤ ਅੱਗੇ ਵਧਣਾ ਚਹੁੰਦਾ ਸਾਂ ਕਿ ਇਕ ਦਮ ਮੇਰਾ ਨਾਂ ਮਸ਼ਹੂਰ ਹੋ ਜਾਵੇ ਅਤੇ ਮੈਂ ਬਹੁਤ ਅਮੀਰ ਹੋ ਜਾਵਾਂਇਕ ਬਾਅਦ ਦੁਪਹਿਰ ਸਕੂਲ ਵਿਚ ਛੁੱਟੀ ਕਰ ਕੇ ਸਕੂਲ ਦੇ ਸਾਰੇ ਮੁੰਡਿਆਂ ਨੂੰ ਗੋਨਿਆਣੇ ਮੰਡੀ ਦੇ ਥਾਣੇ ਵਿਚ ਕਤਾਰ ਬੰਨ੍ਹ ਕੇ ਜਾਣ ਲਈ ਕਿਹਾ ਗਿਆਪੁਲਸ ਨੇ ਇਲਾਕੇ ਦਾ ਇਕ ਖ਼ਤਰਨਾਕ ਡਾਕੂ ਮਾਰ ਕੇ ਉਹਦੀ ਲਾਸ਼ ਥਾਣੇ ਦੇ ਵਿਹੜੇ ਵਿਚ ਰੱਖੀ ਹੋਈ ਸੀ ਤੇ ਪਬਲਿਕ ਤੋਂ ਇਲਾਵਾ ਸਕੂਲ ਦੇ ਸਾਰੇ ਮੁੰਡਿਆਂ ਨੂੰ ਵੀ ਵਿਖਾਈ ਗਈਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਇਕ ਮਰਿਆ ਹੋਇਆ ਡਾਕੂ ਵੇਖਿਆ ਸੀ ਜਿਸ ਦੀ ਉਮਰ 40 ਕੁ ਸਾਲਾਂ ਦੇ ਕਰੀਬ ਹੋਵੇਗੀਗੋਲੀਆਂ ਲੱਗਣ ਕਾਰਨ ਉਹਦੀ ਲਾਸ਼ ਖ਼ੂਨ ਨਾਲ ਲਥਪੱਥ ਸੀਉਸ ਨੂੰ ਵੇਖ ਕੇ ਡਰ ਆਉਂਦਾ ਸੀਇਹ ਡਰ ਮੈਨੂੰ ਬਹੁਤ ਦਿਨ ਆਉਂਦਾ ਰਿਹਾ ਪਰ ਇਕ ਗੱਲ ਜ਼ਰੂਰ ਸੀ ਕਿ ਇਲਾਕੇ ਵਿਚ ਉਸਦਾ ਨਾਂ ਸੀਉਹਦੀ ਮੌਤ ਦੀ ਖ਼ਬਰ ਅਖ਼ਬਾਰਾਂ ਵਿਚ ਛਪੀ ਸੀਆਪਣਾ ਨਾਂ ਬਣਾਉਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹੈਅੱਗੇ ਵਧਣ ਤੇ ਆਪਣਾ ਨਾਂ ਬਣਾਉਣ ਦੇ ਚੱਕਰਾਂ ਵਿਚ ਮੈਂ ਦਿਨ ਰਾਤ ਪਿਆ ਰਹਿੰਦਾ

-----

ਦਸਵੀਂ ਪੜ੍ਹਦਿਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਆਪਣੀਆਂ ਕਿਤਾਬਾਂ ਚੁੱਕ ਮਹਿਤੇ ਆ ਗਿਆਮੇਰੀ ਮਾਂ ਕਹਿ ਰਹੀ ਸੀ ਮੇਰਾ ਪੁੱਤ ਜਵਾਨ ਹੁੰਦਾ ਜਾ ਰਿਹਾ ਹੈ ਤੇ ਕੱਦ ਵੀ ਕੱਢ ਰਿਹਾ ਹੈ ਪਰ ਹਾਲੇ ਮੈਨੂੰ ਦਾੜ੍ਹੀ ਮੁੱਛ ਪੂਰੀ ਤਰ੍ਹਾਂ ਨਹੀਂ ਸੀ ਫੁੱਟੀਸਾਂਝੇ ਖੁੱਲ੍ਹੇ ਦਰਵਾਜ਼ੇ ਦੇ ਆਪਣੇ ਵਾਲੇ ਪਾਸੇ ਮੰਜਾ ਡਾਹ ਕੇ ਅਤੇ ਆਪਣਾ ਸਿਰ ਥੰਮੀ ਨਾਲ ਲਾ ਕੇ ਮੈਂ ਆਪਣੀਆਂ ਕਿਤਾਬਾਂ ਪੜ੍ਹਦਾਦੂਜੇ ਪਾਸੇ ਚਾਨਣ ਜੱਟ ਦੀ ਕੁੜੀ ਜਿਸ ਦਾ ਨਾਂ ਮਹਿਕ” (ਅਸਲੀ ਨਹੀਂ) ਜਿਸ ਤੇ ਠਾਠਾਂ ਮਾਰਦੀ ਜਵਾਨੀ ਚੜ੍ਹ ਆਈ ਸੀਹੁਸਨ ਉਹਦੀਆਂ ਮ੍ਰਿਗਨੈਣੀ ਅੱਖਾਂ, ਅਨਾਰ ਦੇ ਦਾਣਿਆਂ ਵਾਂਗ ਜੜੇ ਚਿਟੇ ਦੰਦਾਂ, ਸਿਓ ਵਰਗੀਆਂ ਗੱਲ੍ਹਾਂ ਤੇ ਮੁਸਕਰਾਉਂਦੇ ਚਿਹਰੇ ਵਿਚੋਂ ਡੁੱਲ੍ਹ ਡੁੱਲ੍ਹ ਪੈਣ ਲਗ ਪਿਆ ਸੀਖੂਹ ਚੜ੍ਹੇ ਤੇ ਜਦੋਂ ਉਹ ਸਿਰ ਤੇ ਪਾਣੀ ਦੇ ਦੋ ਦੋ ਘੜੇ ਇਕੱਠੇ ਚੁੱਕ ਕੇ ਲਿਆਉਂਦੀ ਤਾਂ ਪਿੰਡ ਦੇ ਗੱਭਰੂ ਉਹਦੀ ਹਿਰਨੋਟੀ ਤੋਰ ਤੇ ਕਈ ਵਾਰ ਆਵਾਜ਼ਾਂ ਕਸਦੇ ਪਰ ਉਹ ਕਿਸੇ ਨੂੰ ਜੁੱਤੀ ਥੱਲੇ ਨਹੀਂ ਲਿਆਉਂਦੀ ਸੀਉਹ ਤੇ ਉਹਦੀਆਂ ਸਹੇਲੀਆਂ ਦਰਵਾਜ਼ੇ ਵਿਚ ਇਕੱਠੀਆਂ ਹੋ ਆਪਣੇ ਵਾਲੇ ਪਾਸੇ ਫੁਲਕਾਰੀਆਂ ਕੱਢਦੀਆਂ, ਚਰਖੇ ਕੱਤਦੀਆਂ, ਸਰ੍ਹਾਣਿਆਂ ਤੇ ਹਰੇ ਰੰਗ ਦੇ ਲਾਲ ਚੁੰਝ ਵਾਲੇ ਤੋਤੇ ਬਣਾਉਂਦੀਆਂ ਜਿਨ੍ਹਾਂ ਦੀਆਂ ਅੱਖਾਂ ਵਿਚ ਉਹਨਾਂ ਦੇ ਸੁਪਨੇ ਪਰੋਏ ਹੁੰਦੇਉਹ ਗੀਤਾਂ ਦੀਆਂ ਹੇਕਾਂ ਕੱਢ-ਕੱਢ ਗਾਉਂਦੀਆਂ ਤੇ ਫਿਰ ਬੋਲੀਆਂ ਪਾਉਣ ਲੱਗ ਪੈਂਦੀਆਂਤੀਆਂ ਦੇ ਦਿਨ ਹੋਣ ਕਰ ਕੇ ਕਈ ਵਾਰ ਓਥੇ ਹੀ ਗਿੱਧਾ ਪਾਉਣ ਤੇ ਨੱਚਣ ਵੀ ਲੱਗ ਪੈਂਦੀਆਂਹਰ ਕੁੜੀ ਵਾਰੀ ਵਾਰੀ ਬੋਲੀ ਪਉਂਦੀ ਤੇ ਦੂਜੀ ਉਸ ਨੂੰ ਅੱਗੋਂ ਚੁੱਕ ਲੈਂਦੀਮੈਂ ਹੈਰਾਨ ਸਾਂ ਕਿ ਇਹਨਾਂ ਨੂੰ ਐਨੀਆਂ ਬੋਲੀਆਂ ਕਿਵੇਂ ਯਾਦ ਸਨਇਕ ਕੁੜੀ ਨੇ ਬੋਲੀ ਚੁੱਕੀ:-

ਤਾਰਾਂ ਤਾਰਾਂ ਤਾਰਾਂ-----------------

ਬੋਲੀਆਂ ਦਾ ਖੂਹ ਭਰ ਦਿਆਂ ਜਿਥੋਂ ਪਾਣੀ ਭਰਨ ਮੁਟਿਆਰਾਂ

ਬੋਲੀਆਂ ਦੀ ਸੜਕ ਬੰਨ੍ਹਾਂ ਜਿਥੇ ਚਲਦੀਆਂ ਮੋਟਰ ਕਾਰਾਂ

ਬੋਲੀਆਂ ਦੀ ਗੱਡੀ ਭਰ ਦਿਆਂ ਜਿਥੇ ਚੜ੍ਹਦੇ ਲੋਕ ਹਜ਼ਾਰਾਂ

ਗੱਡੀਆਂ ਦੀ ਨਹਿਰ ਭਰ ਦਿਆਂ ਜਿਥੇ ਲਗਦੇ ਮੋਘੇ ਨਾਲਾਂ

ਨੀ ਜਿਉਂਦੀ ਤੂੰ ਮਰ ਗਈ ਜਦੋਂ ਕੱਢੀਆਂ ਯਾਰ ਨੇ ਗਾਲਾਂ

ਆਖਰੀ ਬੋਲੀ ਤੇ ਸਾਰੀਆਂ ਇਕਠੀਆਂ ਹੋ ਕੇ ਬੋਲੀ ਨੂੰ ਚੁੱਕਦੀਆਂ ਤੇ ਗਿੱਧਾ ਪਾਉਂਦੀਆਂ ਆਖਰੀ ਬੋਲੀ ਨੂੰ ਵਾਰ-ਵਾਰ ਦੁਹਰਾਉਂਦੀਆਂ।

*******

ਚਲਦਾ

Wednesday, January 27, 2010

ਬਲਜੀਤ ਬਾਸੀ - ਛੋਟੇ ਪਿੰਡ ਬਨਾਮ ਬੜੇ ਪਿੰਡ - ਵਿਅੰਗ

ਛੋਟੇ ਪਿੰਡ ਬਨਾਮ ਬੜੇ ਪਿੰਡ

ਵਿਅੰਗ

ਸਾਡਾ ਪਿੰਡ ਬੁੰਡਾਲਾ ਦੁਆਬੇ ਦੀ ਧੁੰਨੀ ਸਮਝੇ ਜਾਂਦੇ ਕਹਿੰਦੇ ਕਹਾਉਂਦੇ ਇਲਾਕੇ ਮੰਜਕੀ ਵਿਚ ਸਥਿਤ ਹੈਇਸ ਪਿੰਡ ਦੇ ਆਸ ਪਾਸ ਦਰਜਨ ਭਰ ਹੋਰ ਬਹੁਤ ਵੱਡੇ ਪਿੰਡ ਵਸੇ ਹੋਏ ਹਨਇਕ ਪਿੰਡ ਨੇ ਤਾਂ ਫੂਕ ਚ ਆਏ ਨੇ ਆਪਣਾ ਨਾਂ ਹੀ 'ਬੜਾ ਪਿੰਡ' ਧਰਾ ਲਿਆਇਨ੍ਹਾਂ ਪਿੰਡਾਂ ਦੇ ਵਸਨੀਕਾਂ ਵਿੱਚ ਆਪਣੇ ਆਪ ਨੂੰ ਵੱਡੇ ਪਿੰਡ ਦੇ ਹੋਣ ਦਾ ਬਹੁਤ ਗੁਮਾਨ ਹੈ ਤੇ ਇਸ ਵਡੱਪਣ ਦੇ ਨਸ਼ੇ ਵਿੱਚ ਉਨ੍ਹਾਂ ਦੇ ਧਰਤੀ ਤੇ ਪੈਰ ਨਹੀਂ ਲਗਦੇਇਹ ਇਲਾਕਾ ਪੰਜਾਬ ਦੀ ਸਿਆਸਤ, ਖ਼ਾਸ ਤੌਰ ਤੇ ਅਗਾਂਹਵਧੂ ਸਿਆਸਤ ਦਾ ਗੜ੍ਹ ਹੈਇਸ ਧਰਤੀ ਵਿੱਚ ਜਨਮ ਧਾਰ ਕੇ ਮੇਰੇ ਵੀ ਪੈਰ ਚੱਕੇ ਗਏ ਹਨਮਾਝੇ ਜਾਂ ਮਾਲਵੇ ਦੇ ਦੁਰਾਡੇ ਪਿੰਡਾਂ ਦੇ ਕਈ ਲੋਕ ਸਾਡੇ ਪਿੰਡਾਂ ਦੇ ਤਿਆਸਵੇਂ ਕੋਠੇ ਦੇਖ ਕੇ ਆਪਣੀ ਡਿਗਦੀ ਪੱਗ ਸੂਤ ਕਰਨ ਲੱਗ ਜਾਂਦੇ ਸਨਸਾਡੀਆਂ ਪੱਕੀਆਂ ਗਲੀਆਂ, ਲੰਮੀਆਂ-ਲੰਮੀਆਂ ਬੀਹੀਆਂ, ਥਾਂ-ਥਾਂ ਤੇ ਹੱਟੀਆਂ ਤੇ ਚੁਸਤ ਫੁਰਤ ਬੰਦੇ ਦੇਖ ਕੇ ਉਹ ਡੌਰ ਭੌਰ ਹੋਏ ਸੋਚੀਂ ਪੈ ਜਾਂਦੇ ਸਨ ਕਿ ਵਾਕਿਆ ਹੀ ਉਹ ਭਾਰਤ ਵਰਸ਼ ਵਿੱਚ ਘੁੰਮ ਰਹੇ ਹਨਪਰ ਉਨਾਂ ਨੂੰ ਕੀ ਪਤਾ ਊਂਚੀ ਦੁਕਾਨ.......

----

ਸਾਡੇ ਵੱਡੇ ਪਿੰਡਾਂ ਦੇ ਇਰਦ-ਗਿਰਦ ਕੁੱਕੜੀ ਦੇ ਚੂਚਿਆਂ ਵਰਗੇ ਬਹੁਤ ਸਾਰੇ ਛੋਟੇ ਪਿੰਡ ਖਿੱਲਰੇ ਪਏ ਹਨ ਜਿਨਾਂ ਦੇ ਰਹਿਣ ਵਾਲਿਆਂ ਨੂੰ ਵੱਡੇ ਪਿੰਡਾਂ ਵਾਲੇ ਟਿੱਚ ਸਮਝਦੇ ਸਨਉਹ ਵੀ ਵਿਚਾਰੇ ਇਨਾਂ ਦੇ ਸਾਹਮਣੇ ਮਾਊਂ ਜਿਹੇ ਬਣੇ ਰਹਿੰਦੇ ਸਨਇਕ ਬੋਟ ਜਿਹੇ ਪਿੰਡ ਨੇ ਤਾਂ ਇਸ ਧੌਂਸ ਦੇ ਡਰੋਂ ਆਪਣਾ ਨਿਮਾਣਾ ਜਿਹਾ ਨਾਂ ਰੱਖ ਲਿਆ, 'ਪੰਡੋਰੀ' ਪਰ ਕਿਸੇ ਜ਼ਮਾਨੇ ਇਕ ਪਟਵਾਰੀ ਨੇ ਤਰਸ ਖਾ ਕੇ ਇਸ ਦੇ ਨਾਂ ਪਿਛੇ 'ਮੁਸ਼ਾਰਕਤੀ' ਦਾ ਛੱਜ ਲਟਕਾ ਦਿਤਾ ਤੇ ਨਾਂ ਬਣ ਗਿਆ 'ਪੰਡੋਰੀ ਮੁਸ਼ਾਰਕਤੀ'ਸ਼ਾਇਦ ਸ਼ਹਿਰੀ ਲੋਕ ਵੀ ਪੇਂਡੂਆਂ ਨੂੰ ਏਨੀ ਹੇਚ ਦ੍ਰਿਸ਼ਟੀ ਨਾਲ ਨਹੀਂ ਦੇਖਦੇ ਹੋਣੇ ਜਿੰਨੇ ਵੱਡੇ ਪਿੰਡਾਂ ਵਾਲੇ ਛੋਟੇ ਪਿੰਡਾਂ ਵਾਲਿਆਂ ਨੂੰ ਦੇਖਦੇ ਹਨਸ਼ਹਿਰੀਆਂ ਨਾਲ ਮਿਲੀ-ਭੁਗਤ ਕਰਕੇ ਇਨ੍ਹਾਂ ਇਕ ਕਹਾਵਤ ਠੇਲ੍ਹ ਦਿੱਤੀ:

ਸ਼ਹਿਰੀਂ ਵਸਣ ਦੇਵਤੇ, ਵੱਡੇ ਪਿੰਡੀਂ ਮਨੁੱਖ:

ਛੋਟੇ ਪਿੰਡੀਂ ਭੂਤਨੇ, ਪੁੱਟ ਪੁੱਟ ਸੁੱਟਦੇ ਰੁੱਖ

-----

ਪਹਿਲੀਆਂ ਚ ਜੇ ਕਿਸੇ ਗਲੀ-ਗੁਆਂਢ ਵਹੁਟੀ ਕੁੜੀ ਦੀ ਸਲਵਾਰ ਉੱਚੀ ਬੰਨ੍ਹੀ ਹੁੰਦੀ ਤਾਂ ਮੇਰੀ ਮਾਂ ਝੱਟ ਕਹਿ ਦਿਆ ਕਰਦੀ, "ਦੇਖ ਖਾਂ, ਸਲਵਾਰ ਕਿੱਦਾਂ ਛੋਟੇ ਪਿੰਡਾਂ ਆਲੀਆਂ ਵਾਂਗੂੰ ਬੰਨ੍ਹੀ ਹੋਈ ਹੈਏਹਨੂੰ ਪਹਿਨਣ ਦਾ ਚੱਜ ਤਾਂ ਨਹੀਂ।" ਡੂਢੀ ਬੁੱਕਲ ਜਾਂ ਉਚੀ ਕੁੜਤੀ ਵੀ ਛੋਟੇ ਪਿੰਡਾਂ ਵਾਲੀਆਂ ਦੀ ਨਿਸ਼ਾਨੀ ਸਮਝੀ ਜਾਂਦੀ ਸੀਛੋਟੇ ਪਿੰਡਾਂ ਵਾਲਿਆਂ ਦੀ ਹਰ ਹਰਕਤ, ਤੌਰ ਤਰੀਕਾ, ਰਹਿਣੀ ਬਹਿਣੀ ਵੱਡੇ ਪਿੰਡਾਂ ਦੀ ਨਜ਼ਰ ਵਿੱਚ ਸਭਿਅਤਾ ਤੋਂ ਹੀਣੀ ਹੁੰਦੀ ਸੀਲੰਬੜਾਂ ਦੇ ਮੁੰਡੇ ਵਾਂਗ ਵੱਡੇ ਪਿੰਡ ਦਾ ਬੰਦਾ ਛੋਟੇ ਪਿੰਡ ਵਾਲੇ ਨੂੰ ਦੇਖਕੇ ਮੋਢੇ ਦੇ ਉਪਰ ਦੀ ਥੁੱਕ ਦੇਂਦਾ ਸੀਵੱਡੇ ਪਿੰਡ ਦੇ ਹੋਣ ਦੇ ਅਹਿਸਾਸ ਕਾਰਨ ਉਨਾਂ ਦਾ ਹਰ ਐਬ ਢਕਿਆ ਰਹਿੰਦਾ ਸੀਛੋਟੇ ਪਿੰਡਾਂ ਨੇ ਸਮੇਂ -ਮੇਂ ਸਿਰ ਵੱਡੇ ਪਿੰਡਾਂ ਦੇ ਇਸ ਫੋਕੇ ਟੌਹਰ ਪ੍ਰਤੀ ਰੋਸ ਤੇ ਵਿਦਰੋਹ ਦਾ ਝੰਡਾ ਵੀ ਚੁੱਕਿਆ ਹੈ

-----

ਮਾਲਵੇ ਤੋਂ ਵਿਆਹ ਕੇ ਲਿਆਂਦੀਆਂ ਔਰਤਾਂ ਪ੍ਰਤੀ ਵੀ ਇਨ੍ਹਾਂ ਵੱਡੇ ਡਮਾਕੀਆਂ ਦਾ ਏਹੋ ਜਿਹਾ ਹੀ ਵਿਉਹਾਰ ਸੀਉਨਾਂ ਨੂੰ ਨੱਕ ਸਿਕੋੜ ਕੇ 'ਪਾਰ ਦੀਆਂ' ਕਹਿ ਕੇ ਛੁਟਿਆਇਆ ਜਾਂਦਾ ਸੀ ਜਿਵੇਂ ਕਿਧਰੇ ਉਹ ਕੁਦੇਸਣਾਂ ਹੁੰਦੀਆਂ ਹਨਇਕ ਦੇਸ ਨੂੰ ਹੀ ਭੈੜਾ ਦੇਸ ਕਹਿ ਦੇਣਾ ਸਿਰੇ ਦਾ ਹੰਕਾਰ ਹੈਕੁਦੇਸ ਸ਼ਬਦ ਹੀ ਬਾਹਰੋਂ ਵਿਆਹ ਕੇ ਲਿਆਦੀਆਂ ਔਰਤਾਂ ਦੇ ਪ੍ਰਸੰਗ ਵਿੱਚ ਵਰਤਿਆ ਜਾਂਦਾ ਸੀਨੁਕਸ ਆਪਣੇ ਘਰ ਵਿੱਚ ਹੋਣਾ ਕਿ ਮੁੰਡਾ ਵਿਆਹ ਨਹੀਂ ਹੁੰਦਾਵਿਡੰਬਨਾ ਇਹ ਹੋਈ ਕਿ ਸਾਡੇ ਘਰ ਵਿੱਚ ਮੇਰੀ ਵਹੁਟੀ ਤੇ ਵੱਡੀ ਭਰਜਾਈ ਪਾਰ ਤੋਂ ਆ ਗਈਆਂ ਤੇ ਮੇਰੀ ਛੋਟੀ ਭਰਜਾਈ ਲਾਗੇ ਜਿਹੇ ਦੇ ਇਕ ਛੋਟੇ ਪਿੰਡ ਤੋਂਸੱਸਾਂ ਤਾਂ ਵੈਸੇ ਹੀ ਮਾਣ ਨਹੀਂ ਹੁੰਦੀਆਂ ਪਰ ਆਪਣੀਆਂ ਨੂੰਹਾਂ ਦੀ ਇਹ ਊਣਤਾਈ ਦੇਖਕੇ ਸਾਡੀ ਮਾਂ ਦੀ ਹੋਰ ਗੁੱਡੀ ਚੜ੍ਹ ਗਈਮੌਕਾ ਲਗਦੇ ਉਹ ਕਿਸੇ ਛੋਟੇ ਪਿੰਡ ਜਾਂ ਪਾਰ ਦੀ ਵਿਆਹੀ ਔਰਤ ਦੀ ਅਟ-ਪਟੀ ਹਰਕਤ ਦੇਖ ਕੇ ਟਾਂਚ ਕਰਨੋ ਨਾ ਰਹਿੰਦੀ ਪਰ ਨਾਲ ਹੀ ਆਪਣੀਆਂ ਨੂੰਹਾਂ ਨੂੰ ਵੀ ਕਹਿ ਦਿੰਦੀ,"ਓਦਾਂ ਤੁਸੀਂ ਤਾਂ ਨਹੀਂ ਏਦਾਂ ਦੀਆਂ।"

-----

ਵੱਡੇ ਪਿੰਡਾਂ ਦੇ ਲੋਕ ਛੋਟੇ ਪਿੰਡਾਂ ਦੀ ਹਰ ਚੀਜ਼ ਨਿੰਦਦੇ ਸਨਉਨ੍ਹਾਂ ਦੇ ਆਦਮੀ ਘਰੀਂ ਹੁੱਕੇ ਪੀਂਦੇ ਹਨ, ਉਨ੍ਹਾਂ ਨੇ ਸਿਰ ਘੋਨ ਮੋਨ ਕਰਾ ਕੇ ਰੱਖੇ ਹਨ, ਉਨ੍ਹਾਂ ਦੀਆਂ ਔਰਤਾਂ ਖੇਤਾਂ ਚ ਕੰਮ ਕਰਦੀਆਂ ਹਨ ਨਾਲੇ ਗੋਹਾ ਕੂੜਾ ਕਰਦੀਆਂ ਹਨ, ਉਨ੍ਹਾਂ ਦੇ ਨਹੁੰਆਂ ਵਿਚੋਂ ਛੇ-ਛੇ ਮਹੀਨੇ ਮੈਲ ਨਹੀਂ ਨਿਕਲਦੀਸਾਡੀਆਂ ਵਹੁਟੀਆਂ ਕੁੜੀਆਂ ਜੇ ਬਾਹਰ ਵੀ ਜਾਣਗੀਆਂ ਤਾਂ ਪਹਿਨ-ਪੱਚਰ ਕੇ ਜਾਣਗੀਆਂ, ਬਾਹਰੋਂ ਜੇ ਬਾਲਣ ਲਿਆਉਣਾ ਹੋਵੇ ਤਾਂ ਪੂਰਾ ਸੁਆਰ ਕੇ ਲਿਆਉਣਗੀਆਂ ਪਰ ਇਹ ਛੋਟੇ ਪਿੰਡਾਂ ਵਾਲੀਆ ਝੱਲ-ਕੁਕੜੀਆਂ ਰਾਹਾਂ ਗਲੀਆਂ ਵਿੱਚੀਂ ਛਾਪੇ ਘੜੀਸੀ ਲਿਆਉਣਗੀਆਂਇਕ ਛੋਟੇ ਪਿੰਡ ਗੁੜਿਆਂ ਦੇ ਮੇਰੇ ਇਕ ਮਿੱਤਰ ਨੇ ਦੱਸਿਆ ਕਿ ਉਹ ਇਕ ਵਾਰੀ ਨਾਲ ਦੇ ਵੱਡੇ ਪਿੰਡ ਸਰੀਂਹ ਤੋਂ ਪੰਜਾਂ ਦਾ ਨੋਟ ਤੁੜਾਉਣ ਗਿਆ ਤਾਂ ਦੁਕਾਨਦਾਰ ਨੇ ਪੁੱਛਿਆ ਕਿ ਤੇਰਾ ਪਿੰਡ ਕਿਹੜਾ ਹੈਉਸਦੇ ਦੱਸਣ ਤੇ ਦੁਕਾਨਦਾਰ ਨੇ ਅੱਗੋਂ ਪੁਛਿਆ, "ਉਥੇ ਕੋਈ ਬੱਸ ਜਾਂਦੀ ਹੈ?" ਮੇਰੇ ਮਿੱਤਰ ਵਲੋਂ ਨਹੀਂ ਦੇ ਉਤਰ ਵਿੱਚ ਉਸਨੇ ਹੋਰ ਸਵਾਲ ਕਰ ਦਿੱਤਾ,"ਰੇਲ ਜਾਂਦੀ ਹੈ?' ਫਿਰ ਨਹੀਂ ਉਤਰ ਆਇਆ ਤਾਂ ਉਸ ਨੇ ਟਿੱਪਣੀ ਕੀਤੀ,"ਤਾਂ ਫਿਰ ਉਥੇ ਅਕਲ ਵੀ ਨਹੀਂ ਜਾਂਦੀ ਹੋਣੀਮੇਰੇ ਕੋਲ ਆਇਆ ਕਰ, ਤੈਨੂੰ ਵੱਡੇ ਪਿੰਡਾਂ ਵਾਲੀ ਅਕਲ ਦੇ ਪਾਠ ਪੜ੍ਹਾਊਂਗਾ।" ਇਹ ਗੱਲ ਆਮ ਹੀ ਪ੍ਰਚੱਲਤ ਸੀ ਕਿ ਵੱਡੇ ਪਿੰਡ ਦੇ ਕਿਸੇ ਘਰ ਜੇ ਕੋਈ ਮਹਿਮਾਨ ਆ ਜਾਵੇ ਤਾਂ ਘਰ ਵਾਲੇ ਆਦਰ ਵਜੋਂ ਉਸ ਨੂੰ ਉਜਲੀ ਦਰੀ, ਸਿਰਹਾਣਾ ਤੇ ਖੇਸ ਵਿਛਾਕੇ ਮੰਜੇ ਤੇ ਬਹਾਲਦੇ ਹਨ, ਰੋਟੀ ਪਾਣੀ ਦੀ ਖ਼ੂਬ ਸੇਵਾ ਕਰਦੇ ਹਨ ਪਰ ਛੋਟੇ ਪਿੰਡਾਂ ਦੇ ਲੋਕ ਪਰਾਹੁਣਿਆਂ ਨੂੰ ਅਲਾਣੇ ਮੰਜੇ ਤੇ ਬਿਠਾ ਦਿੰਦੇ ਹਨ, ਸੇਵਾ ਲਈ ਨਿਆਣਿਆਂ ਨੂੰ ਦਾਣੇ ਭੁਨਾਉਣ ਭੇਜ ਦਿੰਦੇ ਹਨ, ਇਥੋਂ ਤਕ ਕਿ ਆਏ ਜਵਾਈ ਨੂੰ ਖੇਤ ਲਿਜਾ ਕੇ ਪੱਠੇ ਵਢਾਉਣ ਤੇ ਲਾ ਦਿੰਦੇ ਹਨਛੋਟੇ ਪਿੰਡ ਦਾ ਮੁੰਡਾ ਜੇ ਰੁੜਕੇ ਪਟਵਾਰੀ ਲੱਗ ਜਾਵੇ ਤਾਂ ਬੜੇ ਫ਼ਖ਼ਰ ਨਾਲ ਇਹ ਗੱਲ ਦੱਸਣਗੇ ਕਿ ਸਾਡਾ ਮੁੰਡਾ ਰੁੜਕੇ ਪਟਵਾਰੀ ਲੱਗਾ ਹੈ

-----

ਅਸਲ ਵਿੱਚ ਛੋਟੇ ਪਿੰਡ ਆਪਣੇ ਆਕਾਰ ਕਾਰਨ ਇਕ ਵੱਡੇ ਸਾਰੇ ਪਰਿਵਾਰ ਦੀ ਨਿਆਈਂ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਵਿੱਚ ਆਪਸੀ ਸਾਂਝ ਵੀ ਵੱਧ ਹੁੰਦੀ ਹੈ ਤੇ ਨਿਤਾਪ੍ਰਤੀ ਜੀਵਨ ਵਿੱਚ ਤਕੱਲੁਫ਼ ਵੀ ਬਹੁਤ ਘੱਟ ਹੁੰਦਾ ਹੈਉਹ ਸਾਰੇ ਪਿੰਡ ਨੂੰ ਘਰ ਜਿਹਾ ਹੀ ਸਮਝਦੇ ਹਨਵੱਡੇ ਪਿੰਡਾਂ ਦੀ ਜ਼ਿਆਦਾ ਆਬਾਦੀ ਤੇ ਵੱਡੇ ਆਕਾਰ ਕਾਰਨ ਲੋਕ ਇਕ ਦੂਜੇ ਤੋਂ ਥੋੜਾ ਨਿਖੜੇ ਹੋਏ ਰਹਿੰਦੇ ਹਨ, ਪਿੰਡ ਚ ਵੜਨ ਲੱਗਿਆਂ ਉਨਾਂ ਨੂੰ ਲੰਮੀਆਂ ਗਲੀਆਂ ਵਿਚੀਂ ਲੰਘਣਾ ਪੈਂਦਾ ਹੈ ਇਸ ਲਈ ਉਨ੍ਹਾਂ ਦੇ ਜੀਵਨ ਵਿੱਚ ਵਿਖਾਵਾ ਤੇ ਉਚੇਚਾਪਣ ਵਧੇਰੇ ਆ ਜਾਂਦਾ ਹੈ

-----

ਵੱਡੇ ਪਿੰਡਾਂ ਦੇ ਲੋਕ ਇਕ ਹੋਰ ਚੁਸਤੀ ਕਰਦੇ ਹਨ ਜੋ ਕਿ ਮਰਦ ਪ੍ਰਧਾਨ ਸਾਡੇ ਸਮਾਜ ਦੇ ਅੰਤਰਗਤ ਆਮ ਵਰਤਾਰਾ ਹੈਇਹ ਚੁਸਤੀ ਹੈ ਔਰਤ ਨੂੰ ਵਿਆਹੁਣ ਵਿੱਚਆਪ ਤੋਂ ਨੀਵੇਂ ਸਮਝੇ ਜਾਂਦੇ ਛੋਟੇ ਪਿੰਡਾਂ ਦੀਆਂ ਕੁੜੀਆਂ ਵਿਆਹ ਲਿਆਓ ਪਰ ਆਪਣੀਆ ਕੁੜੀਆਂ ਉਨ੍ਹਾਂ ਨੂੰ ਨਾ ਦਿਓਔਰਤ ਅਤੇ ਨੀਚਤਾ ਦੇ ਸਿਧੇ ਸਬੰਧ ਨੂੰ ਇਕ ਅਟੱਲ ਸੱਚਾਈ ਸਮਝਿਆ ਜਾਂਦਾ ਹੈਸਾਡੇ ਪਰਾਚੀਨ ਧਰਮਾਚਾਰੀਆਂ ਨੇ ਇਸ ਵਤੀਰੇ ਨੇ ਪਕੇਰਾ ਹੀ ਕੀਤਾ ਹੈਗੁਰੂ ਨਾਨਕ ਦੇਵ ਹਾਲਾਂ ਕੇ ਰਾਜਿਆਂ ਦੇ ਲੋਕ ਵਿਰੋਧੀ ਕਿਰਦਾਰ ਦੀ ਖੁੱਲ੍ਹ ਕੇ ਨਿੰਦਿਆ ਕਰਦੇ ਸਨ ਪਰ ਔਰਤ ਦਾ ਦਰਜਾ ਉਚਾ ਚੁੱਕਣ ਦੇ ਇਰਾਦੇ ਨਾਲ ਉਨ੍ਹਾਂ ਕਿਹਾ," ਸੋ ਕਿਓ ਮੰਦਾ ਆਖੀਐ, ਜਿਤ ਜੰਮੇ ਰਾਜਾਨ।"

-----

ਜਿਵੇਂ ਕਿ ਪਹਿਲਾਂ ਹੀ ਇਸ਼ਾਰਾ ਕੀਤਾ ਜਾ ਚੁੱਕਾ ਹੈ, ਛੋਟੇ ਪਿੰਡਾਂ ਦੇ ਲੋਕ ਵੱਡੇ ਪਿੰਡਾਂ ਦੇ ਇਸ ਵਤੀਰੇ ਦੀ ਅੰਦਰੋਂ ਅੰਦਰੀ ਨਿਖੇਧੀ ਕਰਦੇ ਸਨ ਤੇ ਮੌਕਾ ਮਿਲਣ ਤੇ ਆਪਣਾ ਗੁੱਭ-ਗੁਭਾਟ ਕੱਢ ਲੈਂਦੇ ਸਨਸਾਡੇ ਪਿੰਡਾਂ ਵਿੱਚ ਇਕ ਗੱਲ ਸੁਣਾਈ ਜਾਂਦੀ ਹੈ ਕਿ ਇਕ ਛੋਟੇ ਪਿੰਡ ਦੀ ਕੁੜੀ ਕਿਸੇ ਵੱਡੇ ਪਿੰਡ ਵਿਆਹੀ ਗਈਇਕ ਦਿਨ ਉਸਦਾ ਬਾਪ ਆਪਣੀ ਕੁੜੀ ਨੂੰ ਦੇਖਣ ਉਸਦੇ ਸਹੁਰੇ ਘਰ ਗਿਆਪਿਉ ਨੇ ਦੇਖਿਆ ਕਿ ਛੋਟੇ ਜਿਹੇ ਘਰ ਦੇ ਦਲਾਨ ਵਿੱਚ ਚਾਰੇ ਖੂੰਜਿਆਂ ਵਿੱਚ ਇਕ ਇਕ ਭੜੋਲਾ ਪਿਆ ਹੈਉਹ ਖ਼ੁਸ਼ ਹੋ ਗਿਆ ਕਿ ਘਰ ਵਿੱਚ ਚੋਖਾ ਦਾਣਾ-ਫੱਕਾ ਹੈ, ਉਸਦੀ ਧੀ ਸੁਖੀ ਵਸੇਗੀਪਰ ਫਿਰ ਵੀ ਉਸਨੇ ਜਿਗਿਆਸਾਵਸ ਆਪਣੀ ਕੁੜੀ ਤੋਂ ਪੁੱਛ ਲਿਆ ਕਿ ਇਨ੍ਹਾਂ ਭੜੋਲਿਆਂ ਵਿੱਚ ਕੀ ਹੈਕੁੜੀ ਨੇ ਸਤੀ ਹੋਈ ਨੇ ਕਿਹਾ,"ਇਕ ਵਿੱਚ ਬੁੰਡਾਲਾ, ਇਕ ਵਿੱਚ ਜੰਡਿਆਲਾ, ਇਕ ਵਿੱਚ ਸਰੀਂਹ ਤੇ ਇਕ ਵਿੱਚ ਸ਼ੰਕਰ।" ਅਰਥਾਤ ਉਸਨੇ ਚਾਰ ਚੁਫੇਰੇ ਦੇ ਵੱਡੇ ਪਿੰਡਾਂ ਦੇ ਨਾਂ ਗਿਣਾ ਦਿਤੇਪਿਉ ਨੇ ਹੈਰਾਨ ਹੋਏ ਨੇ ਗੱਲ ਦਾ ਮਤਲਬ ਪੁੱਛਿਆ ਤਾਂ ਧੀ ਨੇ ਵਿਆਖਿਆ ਕੀਤੀ,"ਇਕ ਵਿੱਚ ਪਾਥੀਆਂ, ਇਕ ਵਿੱਚ ਗੁੱਲ, ਇਕ ਵਿੱਚ ਛਿਟੀਆਂ ਤੇ ਇਕ ਵਿੱਚ ਟੋਕ।"

-----

ਵੱਡੇ ਪਿੰਡਾਂ ਦੇ ਜੱਟਾਂ ਨੂੰ ਵੱਡੇ-ਮੂੰਹੇਂ ਤੇ ਛੋਟੇ ਪਿੰਡਾਂ ਦੇ ਜੱਟਾਂ ਨੂੰ ਛੋਟੇ-ਮੂੰਹੇਂ ਕਿਹਾ ਜਾਂਦਾ ਸੀਇਹ ਗੱਲ ਸੱਚ ਹੈ ਕਿ ਛੋਟੇ ਪਿੰਡਾਂ ਦੇ ਲੋਕ ਵੱਡੇ ਪਿੰਡਾਂ ਵਿੱਚ ਆਪਣੀਆਂ ਧੀਆਂ ਨੂੰ ਵਿਆਹੁਣ ਵਿੱਚ ਆਪਣੀ ਵਡਿਆਈ ਸਮਝਦੇ ਸਨਇਸਦਾ ਨਤੀਜਾ ਇਹ ਹੁੰਦਾ ਸੀ ਕਿ ਵੱਡੇ ਪਿੰਡਾਂ ਦੇ ਰਹੇ-ਖਹੇ ਤੇ ਅਮਲੀ-ਠਮਲੀ ਵੀ ਵਿਆਹੇ ਜਾਂਦੇ ਸਨਇਸ ਕਾਰਨ ਵੱਡੇ ਪਿੰਡਾਂ ਦੀ ਆਬਾਦੀ ਹੋਰ ਵੀ ਵਧਦੀ ਜਾਂਦੀ ਤੇ ਹਿੱਸੇ ਆਉਂਦੀ ਭੋਇੰ ਘਟਦੀ ਜਾਂਦੀਵੱਡੇ ਪਿੰਡਾਂ ਦੀ ਊਂਚੀ ਦੁਕਾਨ ਵਿੱਚ ਫੀਕਾ ਪਕਵਾਨ ਪੱਕਣ ਲੱਗ ਜਾਂਦਾਹੋਰ ਤਾਂ ਹੋਰ ਪਿੰਡ ਦੀ ਪੱਧਰ ਤੇ ਇਹ ਵਰਤਾਰਾ ਪਿੰਡ ਦੇ ਅੰਦਰਵਾਰ ਵੀ ਵਾਪਰਨ ਲਗਦਾਪਿੰਡ ਦੀਆਂ ਵੱਡੀਆਂ ਛੋਟੀਆਂ ਪੱਤੀਆਂ ਵਿੱਚ ਵੀ ਇਹੋ ਕੁਝ ਹੋ ਰਿਹਾ ਹੁੰਦਾਸਾਡੇ ਪਿੰਡ ਵਿੱਚ ਦੋ ਵੱਡੀਆਂ ਪੱਤੀਆਂ ਹਨਖ਼ੁਸ਼ਕਿਸਮਤੀ ਨਾਲ ਮੇਰਾ ਸੰਬੰਧ ਵੱਡੀ ਪੱਤੀ ਨਾਲ ਹੈ ਤੇ ਮੇਰੇ ਸਿਰ ਵਿਚਲਾ ਦੂਹਰਾ ਗ਼ਰੂਰ ਮੇਰੇ ਪੈਰਾਂ ਨੂੰ ਧਰਤੀ ਤੇ ਨਹੀਂ ਲੱਗਣ ਦਿੰਦਾਅਮਰੀਕਾ ਨੇ ਇਹ ਗ਼ਰੂਰ ਹੋਰ ਵਧਾ ਦਿਤਾ ਪਰ ਲੇ-ਆਫ਼ ਨੇ ਸਾਰੀ ਹਵਾ ਕੱਢ ਦਿਤੀਮੈਂ ਤੇ ਮੇਰੇ ਚਾਚੇ ਦੇ ਪੁੱਤਰ ਮੱਖਣ ਸਿੰਘ ਨੇ ਜਦ ਇਕ ਛੋਟੀ ਪੱਤੀ ਵਾਲੇ ਦੋਸਤ ਦੇ ਘਰ ਜਾਣਾ ਤਾਂ ਉਸਦੀ ਮਾਂ ਨੇ ਸਾਡੇ ਟੱਸ਼ਨਾਂ ਵੱਲ ਰਸ਼ਕ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਹਿਣਾ," ਦੇਖੋ ਨੀ, ਨੀਏਂ ਵਾਲ ਦੇ ਮੁੰਡੇ ਤਾਂ ਚੜ੍ਹ ਚੜਾਉਂਦੇ ਹਨ।" ਪਿੰਡ ਦੇ ਸਿਆਣੇ ਲੋਕ ਦੱਸਦੇ ਹਨ ਕਿ ਇਨ੍ਹਾਂ ਦੋਵਾਂ ਵੱਡੀਆਂ ਪੱਤੀਆਂ ਦੇ ਲੋਕਾਂ ਕੋਲ ਜ਼ਮੀਨਾਂ ਘੱਟ ਹਨ ਪਰ ਆਬਾਦੀ ਜ਼ਿਆਦਾਦੂਜੇ ਪਾਸੇ ਪਿੰਡ ਦੀਆਂ ਤਿੰਨ ਛੋਟੀਆਂ ਪੱਤੀਆਂ ਦੇ ਲੋਕਾਂ ਕੋਲ ਜ਼ਮੀਨਾਂ ਵੱਧ ਹਨ ਪਰ ਛੜੇ ਵੀ ਵਧੇਰੇਹੋਰ ਪਿੰਡਾਂ ਦੇ ਲੋਕ ਇਹ ਦੇਖਕੇ ਵੀ ਆਪਣੀ ਕੁੜੀ ਦਾ ਸਾਕ ਕਰਦੇ ਸਨ ਕਿ ਮੁੰਡਾ ਵੱਡੀ ਪੱਤੀ ਦਾ ਹੈ ਕਿ ਛੋਟੀ ਪੱਤੀ ਦਾਅੰਦਰ ਕੀ ਭੰਗ ਭੁਜਦੀ ਹੈ, ਉਨ੍ਹਾਂ ਦੀ ਜਾਣੇ ਬਲਾਅ! ਏਹੋ ਹਾਲ ਸਾਡੇ ਨਾਲ ਦੇ ਪਿੰਡ ਜੰਡਿਆਲੇ ਦਾ ਹੈਇਥੇ ਦੀਆਂ ਦੋ ਵੱਡੀਆਂ ਪੱਤੀਆਂ ਹਨਜਿਵੇਂ ਕਹਿੰਦੇ ਹਨ ਵੱਡੇ ਘਰ ਦੀਆਂ ਵਡੀਆਂ ਮਿਰਚਾਂ, ਇਨ੍ਹਾਂ ਪੱਤੀਆਂ ਨੇ ਆਪਣੇ ਨਾਂ ਵੀ ਚੁਣ ਕੇ ਰਖਵਾਏ ਹਨ: 'ਵੱਡੀ ਪੱਤੀ' ਤੇ 'ਸਾਹਨ ਕੀ ਪੱਤੀ' ਵਿਚਾਰੀਆ ਦੋ ਛੋਟੀਆਂ ਪੱਤੀਆਂ ਦੇ ਹਿੱਸੇ ਨਾਂ ਆਏ ਹਨ, ਰਾਮ ਕੀ ਪੱਤੀ ਤੇ ਧੁੰਨੀ ਕੀ ਪੱਤੀਵੱਡੀਆਂ ਪੱਤੀਆਂ ਵਾਲਿਆਂ ਨੇ ਆਪਣੀ ਘਟ ਭੋਇੰ-ਮਾਲਕੀ ਤੋਂ ਪੈਦਾ ਹੋਏ ਕਮਤਰੀ ਦੇ ਅਹਿਸਾਸ ਨੂੰ ਇਹ ਧੁੰਮਾ ਕੇ ਲੁਕੋ ਲਿਆ ਹੈ:

ਖੇਹ ਧੁੰਨੀ, ਸੁਆਹ ਰਾਮਕੇ

ਬੜੀ ਪੱਤੀ ਸਰਦਾਰਾਂ ਦੀ, ਨਾਲੇ ਸਾਹਨਕੇ

ਵੱਡੇ ਪਿੰਡਾਂ ਦੀ ਆਪਸ ਵਿਚ ਪੁਸ਼ਤਾਂ ਬੱਧੀ ਲੜਾਈ ਹੁੰਦੀ ਰਹਿੰਦੀ ਸੀਸਾਡੇ ਪਿੰਡ ਬੁੰਡਾਲੇ ਅਤੇ ਜੰਡਿਆਲੇ ਦੇ ਇਸ ਅਮੁੱਕ ਸੰਗਰਾਮ ਤੇ ਜੰਡਿਆਲੇ ਦੇ ਇਕ ਲੇਖਕ ਨੇ ਨਾਵਲ ਹੀ ਲਿਖ ਮਾਰਿਆ ਹੈ

-----

ਪੱਤੀਆਂ ਦੀ ਪੱਤੀਆਂ ਨਾਲ ਵੀ ਖਹਿਬਾਜ਼ੀ ਹੁੰਦੀ ਹੈ ਜਿਸ ਨੂੰ ਪਾਸਾਵਾਦ ਕਿਹਾ ਜਾਂਦਾ ਹੈ ਤੇ ਅਗਾਂਹ ਗੁਆਂਢ ਦੀ ਗੁਆਂਢ ਨਾਲ ਤੇ ਬੰਨੇ ਦੀ ਬੰਨੇ ਨਾਲਆਮ ਤੌਰ ਤੇ ਵੱਡੀਆਂ ਪੱਤੀਆਂ ਆਪੋ ਵਿੱਚ ਪਿੰਡ ਦੀ ਸਰਦਾਰੀ ਲਈ ਇੱਕ ਦੂਜੇ ਨਾਲ ਖਹਿੰਦੀਆਂ ਹਨਪਿੰਡ ਵਿੱਚ ਕੋਈ ਸਾਝਾ ਕੰਮ ਹੋਣਾ ਹੋਵੇ, ਹਸਪਤਾਲ ਖੁੱਲ੍ਹਣਾ ਹੋਵੇ, ਅਨਾਜ ਦੀ ਮੰਡੀ ਆਉਣੀ ਹੋਵੇ ਜਾਂ ਨਕਲਾਂ ਹੋਣੀਆਂ ਹੋਣ, ਪਾਸਾਵਾਦ ਸਿਰ ਚੁੱਕਣ ਲਗਦਾ ਹੈਇਕ ਪੱਤੀ ਦੀਆਂ ਸੜਕਾਂ ਜਾਂ ਗਲੀਆਂ ਪੱਕੀਆਂ ਹੋ ਜਾਣ ਤਾਂ ਦੂਜੀ ਪੱਤੀ ਤੜਫਣ ਲਗਦੀ ਹੈਪਿੰਡ ਦਾ ਸਰਪੰਚ ਆਪਣੀ ਪੱਤੀ ਦੇ ਘੜੇ ਸੁਆਰਦਾ ਰਹਿੰਦਾ ਹੈ

-----

ਵੱਡੇ ਪਿੰਡਾਂ ਤੇ ਵੱਡੀਆਂ ਪੱਤੀਆਂ ਦੀ ਵਧਦੀ ਆਬਾਦੀ ਤੇ ਘਟਦੀ ਜ਼ਮੀਨ ਕਰਕੇ ਇਨ੍ਹਾਂ ਦੇ ਜ਼ਿਆਦਾ ਲੋਕ ਪਹਿਲਾਂ ਪਿੰਡ ਛੱਡਕੇ ਦੇਸ਼ ਦੇ ਹੋਰ ਹਿੱਸਿਆਂ ਜਾਂ ਹੋਰ ਦੇਸਾਂ ਚ ਜਾ ਵਸੇਬਾਹਰ ਜਾ ਕੇ ਉਨ੍ਹਾਂ ਦੀ ਅਮੀਰੀ ਨੇ ਇਸ ਫੋਕੀ ਸ਼ਾਨ ਨੂੰ ਹੋਰ ਤੂਲ ਦਿੱਤੀਇਨ੍ਹਾਂ ਪਿੰਡਾਂ ਚ ਸਕੂਲ ਹੋਣ ਕਾਰਨ ਜਾਗਰਤੀ ਵੀ ਵਧੇਰੇ ਏਥੇ ਹੀ ਆਈ ਤੇ ਇਹ ਆਲੇ ਦੁਆਲੇ ਦੇ ਇਲਾਕੇ ਦੇ ਲੀਡਰ ਬਣ ਗਏਸਾਡਾ ਪਿਛਲਾ ਰੱਖਿਆ ਮੰਤਰੀ ਸਵਰਨ ਸਿੰਘ, ਦੇਸ਼ ਭਰ ਦੀ ਸਿਆਸਤ ਦਾ ਸਿਕੰਦਰ ਹਰਕਿਸ਼ਨ ਸਿੰਘ ਸੁਰਜੀਤ ਅਤੇ ਪੰਜਾਬ ਦਾ ਪੁਰਾਣਾ ਮੁਖ ਮੰਤਰੀ ਦਰਬਾਰਾ ਸਿੰਘ ਮੰਜਕੀ ਦੇ ਇਨ੍ਹਾਂ ਪਿੰਡਾਂ ਵਿਚੋਂ ਹੀ ਆਏ ਹਨਗ਼ਦਰ ਲਹਿਰ ਤੇ ਬਬਰ ਅਕਾਲੀ ਲਹਿਰ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਆਗੂ ਰੋਲ ਹੈਇਹ ਲੋਕ ਬੜੇ ਚਤੁਰ, ਲੀਚੜ ਤੇ ਬੇ-ਇਤਬਾਰੇ ਸਮਝੇ ਹਨ, ਭੋਇੰ ਨਈਂ ਦਾ ਮਾਲਕ ਬਾਕੀ ਦਾ ਪੰਜਾਬ ਇਨ੍ਹਾਂ ਨੂੰ ਭੁੱਖੜ ਸਮਝਦਾ ਹੈ

------

ਮਾਝੇ ਵਾਲੇ ਆਪਣੇ ਆਪ ਨੂੰ ਰਾਣੀ ਖਾਂ ਦੇ ਸਾਲੇ ਸਮਝਦੇ ਹੋਏ ਦੁਆਬੇ ਵਾਲਿਆਂ ਨੂੰ ਦੁੱਕੀ ਜਾਣਦੇ ਸਨਦੁਆਬੇ ਦੇ ਲੇਖਕ ਗੁਲਜ਼ਾਰ ਸਿੰਘ ਸੰਧੂ ਦਾ ਕਿਸੇ ਤਰ੍ਹਾਂ ਮਾਝੇ ਦੇ ਕਹਿੰਦੇ ਕਹਾਉਂਦੇ ਘਰ ਦੀ ਡਾਕਟਰ ਕੁੜੀ ਨਾਲ ਪੱਕਾ ਠੱਕਾ ਹੋ ਗਿਆ ਤਾਂ ਉਸਨੂੰ ਆਪਣੇ ਦੁਆਬੀਆ ਹੋਣ ਦਾ ਪਾਲਾ ਮਾਰਨ ਲੱਗਾਟੌਹਰ ਦਿਖਾਉਣ ਲਈ ਨਾਮੀ ਲੇਖਕ ਸੰਤ ਸਿੰਘ ਸੇਖੋਂ, ਕਵੀ ਮੋਹਨ ਸਿੰਘ, ਸਾਧੂ ਸਿੰਘ ਹਮਦਰਦ, ਮੀਸ਼ਾ, ਕੁਲਵੰਤ ਸਿੰਘ ਵਿਰਕ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਜਨੇਤੇ ਲਿਜਾਣ ਲਈ ਤਿਆਰ ਕਰਨਾ ਪਿਆਲੇਖਕਾਂ ਨੂੰ ਇਕੱਠੇ ਕਰਦਾ ਸੰਧੂ ਸ਼ਾਮ ਢਲੀ ਤੇ ਪਿੰਡ ਪੁੱਜਾਪ੍ਰੋ.ਮੋਹਨ ਸਿੰਘ ਤਾਂ ਅਪਣੀ ਸ਼ਤਰੰਜ ਦੀ ਖੇਡ ਵਿੱਚ ਹੀ ਰੁੱਝਿਆ ਰਿਹਾ ਸੀਉਧਰੋਂ ਸੇਖੋਂ ਵੀ ਕਿਧਰੇ ਬੱਕਰੀਆਂ ਵਾਲੇ ਟਰੱਕ ਵਿਚੋਂ ਕੋਟ ਪੈਂਟ ਝਾੜਦਾ ਉੱਤਰ ਆਇਆਸੰਧੂ ਦਾ ਕੋਟ ਬੱਸ ਦੀ ਛੱਤ ਤੇ ਰਹਿ ਗਿਆਮੰਗਵਾਂ ਕੋਟ ਲੈ ਕੇ ਉਸਨੂੰ ਆਪਣੇ ਵਿਆਹ ਵਿੱਚ ਭੰਗੜਾ ਪਾਉਣਾ ਪਿਆਸੰਧੂ ਦਾ ਰੀਣ ਕੁ ਹੋ ਗਿਆ ਮੂੰਹ ਹੋਈ ਹੇਠੀ ਦੀ ਗਵਾਹੀ ਭਰਦਾ ਸੀਦੁਆਬੀਆਂ ਦੀ ਖ਼ੂਬ ਮਿੱਟੀ ਪਲੀਤ ਹੋਈਰਾਤ ਦੀ ਬੋਤਲ ਸ਼ਰਾਬ ਦੀ ਡੱਫੀ ਹੋਣ ਕਾਰਨ ਅਨੰਦ ਕਾਰਜ ਵੇਲੇ ਸ਼ਿਵ ਕੁਮਾਰ ਬਟਾਲਵੀ ਨੇ ਸੋਜ਼ ਭਰੀ ਅਵਾਜ਼ ਵਿੱਚ 'ਧੀਆਂ ਦੇ ਦੁੱਖ ਬੁਰੇ' ਵਾਲੇ ਗੀਤ ਗਾਏ ਤੇ ਸਭਨਾਂ ਦਾ ਰੁੱਗ ਭਰਿਆ ਗਿਆਮਝੈਲਾਂ ਸਮਝਿਆ ਧੀਆਂ ਤੋਰਨ ਵਾਲਾ ਕੋਈ ਪੇਸ਼ਾਵਰ ਗਾਇਕ ਸੱਦਿਆ ਗਿਆ ਹੈਆਖਰ ਦੁਆਬੇ ਦਾ ਮਾਝੇ ਤੇ ਰੋਹਬ ਪੈ ਗਿਆ

-----

ਦੁਆਬੇ ਵਾਲੇ ਮਾਲਵੇ ਵਾਲਿਆਂ ਨੂੰ ਨੱਕ ਥੱਲੇ ਨਹੀਂ ਸਨ ਰੱਖਦੇ ਕਿਉਂਕਿ ਉਨ੍ਹਾਂ ਦੀਆਂ ਜ਼ਮੀਨਾਂ ਮਾਰੂ ਸਨਹਾਂ, ਗਰੇਵਾਲਾਂ ਗਿੱਲਾਂ ਨਾਲ ਜ਼ਰੂਰ ਲੋੜ ਪੈਣ ਤੇ ਸਾਕ ਕਰ ਲਏ ਜਾਂਦੇ ਸਨਮਾਝੇ ਵਾਲੇ ਦੁਆਬੇ ਵਾਲਿਆਂ ਨੂੰ ਕੁੜੀਆਂ ਨਹੀਂ ਸਨ ਦੇਂਦੇਦੁਆਬੇ ਦੇ ਪਿੰਡ ਚੱਬੇਵਾਲ, ਫਰਾਲਾ, ਮਾਹਿਲਪੁਰ, ਕਾਲਾ ਸੰਘਿਆਂ ਆਦਿ ਦੇ ਲੋਕਾਂ ਦੀਆਂ ਕੁੜੀਆਂ ਦਾ ਸਾਕ ਮਾਝੇ ਵਾਲੇ ਲੈ ਲੈਂਦੇ ਸਨ ਕਿਉਂਕਿ ਉਨ੍ਹਾਂ ਨੂੰ ਉੱਚੇ ਸਮਝਿਆ ਜਾਦਾ ਸੀਏਥੇ ਤਾਂ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜਦ ਕੋਈ ਤੀਵੀਂ ਕੁੜੀ ਜੰਮਣ ਲਗਦੀ ਹੈ ਤਾਂ ਉਹ ਆਪਣਾ ਮੂੰਹ ਮਾਝੇ ਵੱਲ ਕਰ ਲੈਂਦੀ ਹੈਚੱਬੇਵਾਲ ਦੇ ਰਹਿਣ ਵਾਲੇ ਇਕ ਫੌਜੀ ਅਫ਼ਸਰ ਨੇ ਆਪਣੀ ਕੁੜੀ ਦਾ ਵਿਆਹ ਮਾਝੇ ਚ ਕਰ ਦਿੱਤਾਇਕ ਦਿਨ ਉਹ ਆਪਣੀ ਕੁੜੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਘਰ ਡੱਠੇ ਮੰਜੇ ਦੇ ਸਰਹਾਂਦੀ ਬੈਠ ਗਿਆਕੁੜੀ ਦਾ ਖਰ-ਦਿਮਾਗ਼ ਸਹੁਰਾ ਉਸਦੀ ਇਸ ਮਜਾਲ ਤੇ ਸੜ-ਬਲ਼ ਗਿਆਉਸ ਅਨੁਸਾਰ ਕੁੜੀ ਵਾਲਿਆਂ ਨੂੰ ਪੁਆਂਦੀ ਬੈਠਣਾ ਚਾਹੀਦਾ ਸੀ, ਉਹ ਕੜਕਿਆ,"ਦੇਣੀਆਂ ਕੁੜੀਆਂ ਊ, ਤੇ ਬੈਠਣਾ ਸਿਰਹਾਣੇ ਊ!" ਅਫ਼ਸਰ ਸ਼ਰਮਸਾਰ ਹੋ ਗਿਆ ਪਰ ਅੰਦਰ ਕਿੜ ਰੱਖੀਉਸਨੇ ਪਿੰਡ ਆ ਕੇ ਇਲਾਕੇ ਦੇ ਪਿੰਡਾਂ ਦੀ ਕਮੇਟੀ ਕੀਤੀ ਤੇ ਮਤਾ ਪਾਸ ਕਰਾਇਆ ਕਿ ਜਿਹੜਾ ਮਾਝੇ ਵਿੱਚ ਕੁੜੀ ਦੇਵੇਗਾ ਉਸ ਨਾਲ ਸਾਕ ਨਹੀਂ ਕਰਨਾ

-----

ਦੇਖਾ-ਦੇਖੀ ਛੋਟੇ ਪਿੰਡਾਂ ਵਾਲਿਆਂ ਨੇ ਵੀ ਹੌਲੀ-ਹੌਲੀ ਹੌਸਲਾ ਫੜਿਆਉਨ੍ਹਾਂ ਜਦ ਦੇਖਿਆ ਕਿ ਵੱਡੇ ਪਿੰਡਾਂ ਵਾਲੇ ਆਪਣੀਆਂ ਕੁੜੀਆਂ ਛੋਟੇ ਪਿੰਡੀਂ ਨਹੀਂ ਦਿੰਦੇ ਤਾਂ ਉਨ੍ਹਾਂ ਕਮੇਟੀਆਂ ਕਰਕੇ ਫੈਸਲਾ ਲੈ ਲਿਆ ਕਿ ਜਿਹੜਾ ਵੱਡੇ ਪਿੰਡਾਂ ਚ ਸਾਕ ਕਰੇਗਾ ਉਸ ਦਾ ਬਾਈਕਾਟਤਾਂ ਕਿਧਰੇ ਜਾ ਕੇ ਵੱਡੇ ਪਿੰਡਾਂ ਵਾਲਿਆਂ ਦੀ ਧੌਣ ਵਿਚਲਾ ਕੀਲਾ ਵਿੰਗਾ ਹੋਇਆਜਾਗਰਤੀ ਦੇ ਵਧਣ ਨਾਲ ਅਤੇ ਬਹੁਤੇ ਲੋਕਾਂ ਦੇ ਬਾਹਰ ਚਲੇ ਜਾਣ ਨਾਲ ਹੁਣ ਸਭ ਟੋਏ ਟਿੱਬੇ ਬਰਾਬਰ ਹੋ ਗਏ ਹਨਹੁਣ ਤਾਂ ਜ਼ਮੀਨ ਜਾਇਦਾਦ ਅਤੇ ਵੱਡੇ ਛੋਟੇ ਪਿੰਡ ਨਾਲੋਂ ਲਿਆਕਤ ਅਤੇ ਪੜ੍ਹਾਈ ਦੇਖੀ ਜਾਂਦੀ ਹੈਪਰ ਕੋਈ ਵੇਲਾ ਸੀ ਛੋਟੇ ਪਿੰਡ ਛੋਟੀਆਂ ਜਾਤੀਆਂ ਵਾਂਗ ਹੀਣੇ ਸਮਝੇ ਜਾਂਦੇ ਸਨਪਹਿਲਾਂ ਜ਼ਿਕਰ ਵਿੱਚ ਆਇਆ ਛੋਟਾ ਪਿੰਡ ਪੰਡੋਰੀ ਮੁਸ਼ਾਰਕਤੀ ਸਾਡੇ ਤੋਂ ਕੋਹ ਕੁ ਦੀ ਵਾਟ ਤੇ ਹੀ ਹੈਚੰਗੇ ਕਰਮੀ ਇਸਦਾ ਨਾਂ ਤਾਂ ਵੱਡਾ ਹੋ ਗਿਆ ਪਰ ਰਿਹਾ ਇਹ ਸਾਡੇ ਪਿੰਡ ਦੀ ਇਕ ਛੋਟੀ ਪੱਤੀ ਜਿੱਡਾ ਹੀਪੁਰਾਣੇ ਸਮਿਆਂ ਵਿੱਚ ਇਕ ਵਾਰੀ ਚੇਚਕ ਫੈਲ ਗਈਪਿੰਡਾਂ ਸ਼ਹਿਰਾਂ ਵਿੱਚ ਬਹੁਤ ਲੋਕਾਂ ਦੀਆਂ ਮੌਤਾਂ ਹੋਣ ਲੱਗੀਆਂਉਦੋਂ ਕਿਹੜਾ ਕਿਸੇ ਬੀਮਾਰੀ ਦਾ ਇਲਾਜ ਹੁੰਦਾ ਸੀਪੰਡੋਰੀ ਮੁਸ਼ਾਰਕਤੀ ਦੇ ਸਿਵਿਆਂ ਵਿਚ ਕੁਝ ਵਧੇਰੇ ਹੀ ਰੌਣਕ ਹੋ ਗਈਉਧਰੋਂ ਸਾਡੇ ਪਿੰਡ ਦਾ ਇਕ ਬੰਦਾ ਲੰਘ ਰਿਹਾ ਸੀਉਸਤੋਂ ਪੰਡੋਰੀ ਦੇ ਸਿਵਿਆਂ ਵਿਚ ਇਕ ਤੋਂ ਵਧੀਕ ਬਲਦੇ ਸਿਵੇ ਦੇਖਕੇ ਜਰੇ ਨਾ ਗਏ ਤੇ ਆਖਰ ਉਹ ਬੋਲ ਉਠਿਆ," ਪੰਡੋਰੀਏ ਕਿੰਨਾ ਕੁ ਚਿਰ ਬੰਡਾਲੇ ਦੀ ਰੀਸ ਕਰੇਂਗੀ, ਏਦਾਂ ਤਾਂ ਝੱਟੇ ਮਰ ਮੁੱਕ ਜਾਏਂਗੀ।"

***********