ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, August 25, 2010

ਬਲਜੀਤ ਬਾਸੀ - ਰੁਕੀ ਹੋਈ ਚੀਕ - ਯਾਦਾਂ

ਰੁਕੀ ਹੋਈ ਚੀਕ

ਯਾਦਾਂ

ਪੰਜਾਬ ਯੂਨੀਵਰਸਿਟੀ ਦੀ ਲਾਇਬਰੇਰੀ ਅੱਗੇ ਬੀ.ਆਰ. ਚੋਪੜਾ ਦੀ ਫਿਲਮ 'ਕਰਮ' ਦੀ ਸ਼ੂਟਿੰਗ ਚੱਲ ਰਹੀ ਸੀਇਸ ਦੇ ਹੀਰੋ ਰਾਜੇਸ਼ ਖੰਨਾ, ਹੀਰੋਇਨ ਵਿਦਿਆ ਸਿਨਹਾ ਅਤੇ ਕਾਮੇਡੀਅਨ ਅਸਰਾਨੀ ਸਨਵਿਦਿਆਰਥੀਆਂ ਦੀ ਹੇੜ ਹੀਰੋ ਹੀਰੋਇਨਾਂ ਦੀ ਇਕ ਝਲਕ ਲੈਣ ਲਈ ਧੱਕਮ-ਧੱਕਾ ਹੋ ਰਹੀ ਸੀਉਨ੍ਹਾਂ ਦਾ ਕੋਈ ਅੰਗ ਤਾਂ ਕੀ ਨੇੜਲੀ ਹਵਾ ਦੀ ਛੂਹ ਵੀ ਪ੍ਰਾਪਤ ਹੋ ਜਾਵੇ ਤਾਂ ਉਹ ਧੰਨ ਧੰਨ ਹੋ ਜਾਣਗੇਬਹੁਤੇ ਇਸ ਜੱਦੋ-ਜਹਿਦ ਵਿੱਚ ਸਨ ਕਿ ਹੋਰ ਨਹੀਂ ਤਾਂ ਉਨ੍ਹਾਂ ਦਾ ਨੱਕ, ਠੋਡੀ, ਕੂਹਣੀ, ਪੱਗ ਦੀ ਨੋਕ ਹੀ ਕਿਸੇ ਤਰਾਂ ਕੈਮਰੇ ਦੇ ਫੋਕਸ ਵਿੱਚ ਆ ਜਾਣਪੁਲੀਸ ਤੇ ਸਕਿਉਰਿਟੀ ਵਾਲਿਆਂ ਦੀ ਪੇਸ਼ ਨਹੀਂ ਸੀ ਜਾ ਰਹੀਆਖਰ ਡੰਡੇ ਵਰ੍ਹਾਏ ਜਾਣ ਲੱਗੇਇਸ ਘੜਮੱਸ ਚੌਦੇ ਵਿੱਚ ਕੈਮਰੇ ਦੀ ਕਿਰਪਾ-ਦ੍ਰਿਸ਼ਟੀ ਤਾਂ ਕੀ ਨਸੀਬ ਹੋਣੀ ਸੀ, ਕਈ ਉਲਟੇ ਪੁਲਿਸ ਦੇ ਡੰਡਿਆਂ ਨਾਲ ਆਪਣੇ ਹੱਡ ਗੋਡੇ ਭੰਨਵਾ ਬੈਠੇਰੀਟੇਕ ਤੇ ਰੀਟੇਕ ਹੋਈ ਜਾ ਰਹੇ ਸਨਮੇਰੇ ਦੋਸਤ ਅਮਰੀਕ ਗਿੱਲ ਨੂੰ ਕਿਤਿਓਂ ਇਸ ਗੱਲ ਦੀ ਭਿਣਕ ਪੈ ਗਈ ਕਿ ਸ਼ਾਮ ਨੂੰ ਲਾਇਬਰੇਰੀ ਦੇ ਅੰਦਰ ਵੀ ਸ਼ੂਟਿੰਗ ਹੋਣੀ ਹੈ ਤੇ ਇਸ ਭੇਤ ਦਾ ਆਮ ਖ਼ਾਸ ਨੂੰ ਪਤਾ ਨਹੀਂ ਲੱਗਾਅਸੀਂ ਸਲਾਹ ਬਣਾਈ ਕਿ ਇਸ ਖਿਚ-ਧੱਕ ਨੂੰ ਛੱਡ ਕੇ, ਜਨਮ ਸਫ਼ਲਾ ਕਰਨ ਲਈ ਸ਼ਾਮ ਨੂੰ ਲਾਇਬਰੇਰੀ ਦੀ ਸ਼ੂਟਿੰਗ ਆਰਾਮ ਨਾਲ ਦੇਖੀਏ

-----

ਸ਼ਾਮ ਢਲ਼ੀ ਤਾਂ ਦੇਖਿਆ ਲਾਇਬਰੇਰੀ ਦੁਆਲੇ ਕੋਈ ਖ਼ਾਸ ਚਹਿਲ ਪਹਿਲ ਨਹੀਂ ਸੀਸ਼ੂਟਿੰਗ ਲਾਇਬਰੇਰੀ ਦੀ ਪਹਿਲੀ ਮੰਜ਼ਿਲ ਵਾਲੇ ਮੁੱਖ ਰੀਡਿੰਗ ਹਾਲ ਵਿੱਚ ਹੋਣੀ ਸੀਅਸੀਂ ਉਪਰ ਵੱਲ ਜਾਣ ਲਈ ਪੌੜੀਆਂ ਤੇ ਚ੍ਹੜ ਰਹੇ ਸਾਂ ਕਿ ਸਾਨੂੰ ਅਸਰਾਨੀ ਉਪਰੋਂ ਹੇਠਾਂ ਵੱਲ ਪੌੜੀਆਂ ਉਤਰਦਾ ਟੱਕਰ ਪਿਆਅਮਰੀਕ ਨੇ ਉਸਨੂੰ ਪਛਾਣ ਲਿਆ ਤੇ ਲੱਗਾ ਟੱਪੂੰ ਟਪੂੰ ਕਰਨਫਿਰ ਅਸਰਾਨੀ ਦੇ ਹੋਰ ਕੋਲ ਵੱਲ ਨੂੰ ਹੋਇਆ ਤੇ ਲੰਮਾ ਸਾਰਾ ਹੱਥ ਉਸ ਵੱਲ ਵਧਾਉਂਦਿਆ ਚਿੱਲਾਇਆ, "ਅਸਰਾਨੀ!" ਭੰਬਤਰੇ ਹੋਏ ਅਸਰਾਨੀ ਨੇ ਮਿਲਾਉਣ ਵਾਸਤੇ ਹੱਥ ਤਾਂ ਅੱਗੇ ਵਧਾ ਦਿੱਤਾ ਪਰ ਉਸਦਾ ਚਿਹਰਾ ਲਮਕ ਗਿਆਸ਼ਾਇਦ ਉਸਨੇ ਮਹਿਸੂਸ ਕਰ ਲਿਆ ਸੀ ਕਿ ਲਾਇਬਰੇਰੀ ਚ ਹੋਣ ਜਾ ਰਹੀ ਸ਼ੂਟਿੰਗ ਦੀ ਖ਼ਬਰ ਫੈਲ ਚੁੱਕੀ ਹੈ ਤੇ ਹੁਣ ਛੇਤੀ ਹੀ ਏਥੇ ਵੀ ਵਿਦਿਆਰਥੀ ਦਲ ਦੇ ਹਮਲਾ ਹੋਣ ਦੀ ਸੰਭਾਵਨਾ ਹੈਖ਼ੈਰ, ਹਫੜਾ ਦਫੜੀ ਵਿੱਚ ਅਸਰਾਨੀ ਨਾਲ ਹੱਥ ਮਿਲਾਉਣ ਦਾ ਠੁੱਚੂ ਮੈਂ ਵੀ ਲਾ ਲਿਆਅਸੀਂ ਕੁਝ ਪਲ ਪੌੜੀਆਂ ਵਿੱਚ ਖੜ੍ਹੇ ਰਹੇ ਕਿ ਸ਼ਾਇਦ ਵੱਡੇ ਸਿਤਾਰੇ ਵੀ ਹੁਣ ਪੌੜੀਆਂ ਚ ਉਤਰੇ ਕਿ ਉਤਰੇਪਰ ਹੀਰੋ ਹੀਰੋਇਨਾਂ ਐਵੇਂ ਪੌੜੀਆਂ ਉਤਰਨ ਚੜ੍ਹਨ ਜਿਹੀ ਫਜ਼ੂਲ ਦੀ ਕਵਾਇਦ ਚ ਨਹੀਂ ਪੈਂਦੇਜਦ ਇਕ ਛੋਟਾ ਰੋਲ ਕਰਨ ਵਾਲਾ ਐਕਟਰ ਸਿਗਰਟਾਂ ਦੀ ਡੱਬੀ ਢੂੰਡ ਰਿਹਾ ਹੁੰਦਾ ਹੈ, ਹੀਰੋ-ਹੀਰਇਨਾਂ ਨੂੰ ਪੱਖੇ ਝੱਲੇ ਜਾ ਰਹੇ ਹੁੰਦੇ ਹਨ, ਪਟੇ ਵਾਹੇ ਜਾ ਰਹੇ ਹੁੰਦੇ ਹਨ, ਰਾਜੇਸ਼ ਖੰਨਾ ਵਰਗਾ ਵਿਸਕੀ ਦਾ ਸ਼ਰਬਤ ਪੀ ਰਿਹਾ ਹੁੰਦਾ ਹੈਅਜਿਹਾ ਚਾਨਣ ਹੋਣ ਦੀ ਦੇਰ ਸੀ, ਅਸੀਂ ਭੱਜੇ ਰੀਡਿੰਗ ਹਾਲ ਵੱਲ ਤੇ ਜਾਂਦਿਆਂ ਹੀ ਇਕ ਦੂਸਰੇ ਤੋਂ ਅਲੱਗ ਦੂਰ ਦੂਰ ਕੁਰਸੀਆਂ ਮੱਲ ਲਈਆਂਸ਼ੂਟਿੰਗ ਸ਼ੁਰੂ ਹੋਣ ਤੱਕ ਵੀ ਆਮ ਨਾਲੋਂ ਵੱਧ ਵਿਦਿਆਰਥੀ ਨਹੀਂ ਸੀ ਪਹੁੰਚੇਇਸ ਦਾ ਮਤਲਬ ਸੀ ਕਿ ਜਾਂ ਤਾਂ ਇਸ ਗੱਲ ਦਾ ਹਰ ਇਕ ਨੂੰ ਪਤਾ ਨਹੀਂ ਸੀ ਲੱਗਾ ਜਾਂ ਲਾਇਬਰੇਰੀ ਦਾ ਗੇਟ ਬੰਦ ਕਰ ਦਿੱਤਾ ਗਿਆ ਹੋਵੇਗਾਅਸੀਂ ਆਪਣੀ ਖ਼ੁਸ਼ਕਿਸਮਤੀ ਤੇ ਬਾਗ਼ੋ-ਬਾਗ਼ ਸਾਂ

-----

ਹਾਲ ਦੇ ਇਕ ਖੂੰਜੇ ਚ ਖੜ੍ਹ ਕੇ ਫਿਲਮ ਦੇ ਡਾਇਰੈਕਟਰ ਬੀ.ਆਰ. ਚੋਪੜਾ ਨੇ ਚਾਰੇ ਪਾਸੇ ਇਕ ਬਾਜ਼ ਦੀ ਨਜ਼ਰ ਘੁਮਾਈ ਤੇ ਮੇਰੇ ਤੇ ਖ਼ਤਮ ਕੀਤੀਫਿਰ ਮਲਕੜੇ ਜਿਹੇ ਮੇਰੇ ਕੋਲ ਆ ਕੇ ਕਹਿਣ ਲੱਗਾ, "ਤੁਸੀਂ ਵਿਦਿਆ ਸਿਨਹਾ ਦੇ ਨਾਲ ਵਾਲੀ ਸੀਟ ਤੇ ਬੈਠ ਜਾਓਗੇ?" ਮੇਰਾ ਤਾਂ ਜਿਵੇਂ ਕੰਨ ਸੇਕਿਆ ਗਿਆ ਹੋਵੇਮੈਨੂੰ ਯਕੀਨ ਨਾ ਆਵੇ ਜੋ ਮੈਂ ਸੁਣਿਆਪਰ ਦੂਜੇ ਪਲ ਮੈਨੂੰ ਜਿਵੇਂ ਸੰਗ ਆ ਗਈਕੋਈ ਹੋਰ ਹੁੰਦਾ, ਅਮਰੀਕ ਗਿੱਲ ਵਰਗਾ, ਉਸਨੇ ਪਾਂਧਾ ਨਹੀਂ ਸੀ ਪੁੱਛਣਾ, ਉਠਕੇ ਕਹਿਣਾ ਸੀ, ਦੱਸੋ ਜੀ ਕਿੱਥੇ ਬੈਠੀ ਹੈ ਵਿਦਿਆ ਸਿਨਹਾ? ਪਰ ਜਿੰਦਗੀ ਚ ਆਪਣੀ ਏਹੀ ਤਾਂ ਘਾਟ ਰਹੀ ਹੈਛੱਤ ਪਾਟਕੇ ਆਈ ਨਿਆਮਤ ਵੀ ਛਕਣ ਤੋਂ ਕਤਰਾਉਣ ਲੱਗ ਪੈਂਦਾ ਹਾਂਮੈਨੂੰ ਕੁਝ ਬਹਾਨਾ ਨਹੀਂ ਸੀ ਔੜ ਰਿਹਾਮਨ ਵਿੱਚ ਮਹਿਸੂਸ ਹੋ ਰਹੇ ਸੰਗ ਦੇ ਭਾਵਾਂ ਤੋਂ ਖੰਘ ਦਾ ਖ਼ਿਆਲ ਆਉਂਦਿਆਂ ਹੀ ਮੈਂ ਬਨਾਵਟੀ ਖੰਘ ਖੰਘਦਾ ਬੋਲਿਆ,"ਜੀ ਮੈਨੂੰ ਤਾ ਬਹੁਤ ਖੰਘ ਹੋਈ ਹੋਈ ਹੈ, ਐਵੇਂ ਮੇਰੇ ਤੇ ਕੈਮਰਾ ਟਿਕਾਉਂਦਿਆਂ ਛਿੜ ਪਈ ਤਾਂ ਤੁਹਾਡਾ ਸੀਨ ਖ਼ਰਾਬ ਹੋਵੇਗਾ।" ਡਾਇਰੈਕਟਰ ਮੇਰੀ ਤਕਲੀਫ਼ ਸਮਝ ਗਿਆ ਤੇ ਹੱਸਦਾ ਹੋਇਆ ਕਿਸੇ ਹੋਰ ਪਾੜ੍ਹੇ ਵੱਲ ਚਲੇ ਗਿਆਪਰ ਉਸਦੇ ਝੱਟ ਹੀ ਜਾਣ ਪਿਛੋਂ ਮੈਨੂੰ ਆਪਣੇ ਕੀਤੇ ਇਨਕਾਰ ਕਾਰਨ ਬਹੁਤ ਪਛਤਾਵਾ ਲੱਗਾਆਪਣੇ ਆਪ ਨੂੰ ਕੋਸੀ ਜਾਵਾਂ, ਹੁਣ ਕੋਈ ਝੁੱਡੂ ਜਿਹਾ ਵਿਦਿਆ ਸਿਨਹਾ ਦੀਆਂ ਖ਼ੁਸ਼ਬੂਆਂ ਸੁੰਘ ਰਿਹਾ ਹੋਣਾਸ਼ੂਟਿੰਗ ਮੈਂ ਕੀ ਦੇਖਣੀ ਸੀ, ਘੰਟਾ ਭਰ ਕਿਤਾਬ ਚ ਹੀ ਸਿਰ-ਮੂੰਹ ਖੋਭੀ ਛੱਡੇ

-----

ਜਦ ਹੋਸਟਲ ਚ ਆਕੇ ਮੈਂ ਦੋਸਤਾਂ ਨੂੰ ਆਪਣੀ ਹਮਾਕਤ ਦਾ ਕਿੱਸਾ ਸੁਣਾਇਆ ਤਾਂ ਉਹ ਕਚੀਚੀਆਂ ਵੱਟਣ ਲੱਗ ਪਏ; ਕਈਆਂ ਨੇ ਮੁੱਕੇ ਵੱਟ ਲਏ; ਮੇਰੇ ਮੰਜੇ ਤੇ ਪਏ ਦੇ ਹੂਰਿਆਂ, ਲੱਤਾਂ, ਸਿਰਹਾਣਿਆਂ ਦੀ ਝੜੀ ਲੱਗ ਗਈਉਹ ਝਈਆਂ ਲੈ ਲੈ ਪੈ ਰਹੇ ਸਨ- ਮੈਂ ਸੁਨਹਿਰੀ ਮੌਕਾ ਕਿਉਂ ਗਵਾਇਆ? ਮੈਂ ਕੱਖੋਂ ਹੌਲਾ ਹੋਇਆ ਪਿਆ ਸਾਂਅਖੀਰ ਫਿਲਮੀ ਡਾਇਲਾਗ ਝਾੜਨਾ ਪਿਆ,"ਜਾਨੇ ਭੀ ਦੋ ਯਾਰੋ, ਅਬ ਜਾਨੇ ਭੀ ਦੋ।" ਉਹ ਦਿਨ ਗਿਆ ਤੇ ਆਹ ਆਇਆ, ਨਾ ਮੈਨੂੰ ਮੁੜ ਹਿੰਦੁਸਤਾਨ ਚ ਰਹਿੰਦਿਆਂ ਬਾਲੀਵੁੱਡ ਵਿੱਚ ਕੰਮ ਦੀ ਪੇਸ਼ਕਸ਼ ਹੋਈ ਤੇ ਨਾ ਅਮਰੀਕਾ ਆਕੇ ਹਾਲੀਵੁੱਡ ਹੁਣ ਤਾਂ ਇਹ ਹਾਲ ਹੈ ਕਿ ਮਜ਼ਦੂਰੀ ਵੀ ਨਹੀਂ ਮਿਲਦੀ

-----

ਮਜ਼ਦੂਰੀ ਨਾ ਮਿਲਣ ਦੀ ਗੱਲ ਮੈਂ ਐਵੇਂ ਨਹੀਂ ਕਹੀਜਦ ਦਾ ਆਹ ਚੰਦਰਾ ਰੀਸੈਸ਼ਨ ਆਇਆ ਹੈ, ਆਟੋ ਇੰਡਸਟਰੀ ਦਾ ਗੜ੍ਹ ਮਿਸ਼ੀਗਨ ਹੁਣ ਕਾਰਾਂ ਦੀ ਥਾਂ ਬੇਕਾਰ ਬਣਾ ਰਿਹਾ ਹੈਬੇਰੁਜ਼ਗਾਰੀ ਦੀ ਦਰ 16% ਤੱਕ ਹੈ ਤੇ ਅਰਥਸ਼ਾਸਤਰੀ ਕਹਿ ਰਹੇ ਹਨ ਕਿ ਮਿਸ਼ੀਗਨ ਦਾ ਆਟੋ-ਇੰਡਸਟਰੀ ਵਜੋਂ ਜਾਣੇ ਜਾਣ ਵਾਲੀ ਗੱਲ ਹੁਣ ਭੁੱਲ ਜਾਉਇਹ ਰਾਜ ਹੁਣ ਹੋਰ ਪਾਸੇ ਹੱਥ ਪੈਰ ਮਾਰ ਰਿਹਾ ਹੈ ਜਿਨ੍ਹਾਂ ਵਿਚੋਂ ਇਕ ਹੈ ਫਿਲਮ ਇੰਡਸਟਰੀ ਨੂੰ ਉਤਸ਼ਾਹਤ ਕਰਨ ਦਾ ਸ਼ੋਸ਼ਾਦੱਸਿਆ ਜਾਂਦਾ ਹੈ ਕਿ ਮਿਸ਼ੀਗਨ ਹੁਣ ਫਿਲਮ ਇੰਡਸਟਰੀ ਪੱਖੋਂ ਤੀਜੇ ਨੰਬਰ ਤੇ ਆ ਗਿਆ ਹੈਏਥੇ ਫਿਲਮਾਂ ਬਣਾਉਣ ਵਾਲਿਆਂ ਨੂੰ 40-42% ਟੈਕਸ ਰੀਬੇਟ ਤੋਂ ਇਲਾਵਾ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨਕਹਿੰਦੇ ਹਨ ਵੀਰਾਨ ਹੋ ਚੁਕੇ ਸ਼ਹਿਰ ਡਿਟਰਾਇਟ ਦੀਆਂ ਉਜੜੀਆਂ ਇਮਾਰਤਾਂ, ਭੂਤਵਾੜੇ ਤੇ ਖੋਲ਼ੇ ਡਰਾਉਣੀਆਂ ਤੇ ਭੂਤਾਂ ਪਰੇਤਾਂ ਵਾਲੀਆਂ ਫਿਲਮਾਂ ਲਈ ਬਹੁਤ ਢੁਕਵੇਂ ਲੋਕੇਸ਼ਨ ਸਾਬਤ ਹੋ ਸਕਦੇ ਹਨਇਸ ਪ੍ਰਲੋਭਨ ਚ ਆਏ ਕਈ ਫਿਲਮ ਨਿਰਮਾਤਾਵਾਂ ਨੇ ਏਥੇ ਕੁਝ ਪੂਰੀਆਂ ਤੇ ਕੁਝ ਅੱਧ-ਪਚੱਧੀਆਂ ਫਿਲਮਾਂ ਬਣਾਈਆਂਮੌਕੇ ਦਾ ਲਾਹਾ ਚੁੱਕਦਿਆਂ ਬਣ ਰਹੀ ਫਿਲਮ ਸਕਰੀਮ4 ਦੇ ਨਿਰਮਾਤਾ ਵੀ ਡੇਰਾ ਡੰਡਾ ਚੁੱਕ ਕੇ ਮਿਸ਼ੀਗਨ ਦੇ ਸ਼ਹਿਰਾਂ ਵੱਲ ਦੌੜੇ ਆਏਪਿਛਲੇ ਦਿਨਾਂ ਵਿੱਚ ਡਿਟਰਾਇਟ ਖ਼ਾਸ, ਡੀਅਰਬਾਰਨ ਤੇ ਨਾਰਥਵਿਲ ਵਿੱਚ ਇਸ ਫਿਲਮ ਦੇ ਸੀਨ ਫਿਲਮਾਏ ਜਾ ਚੁੱਕੇ ਸਨਖ਼ਬਰਾਂ ਆਈਆਂ ਕਿ ਮੇਰੇ ਸ਼ਹਿਰ ਪਲਿਮਥ ਦੇ ਡਾਊਨਟਾਊਨ ਵਿੱਚ ਵੀ ਸੋਮਵਾਰ ਤੇ ਮੰਗਲਵਾਰ ਸ਼ੂਟਿੰਗਾਂ ਹੋਣਗੀਆਂਮੈਂ ਤਾਂ ਅਕਸਰ ਹੀ ਡਾਊਨਟਾਊਨ ਸੈਰ ਕਰਨ ਜਾਂਦਾ ਰਹਿੰਦਾ ਹਾਂਪਤਨੀ ਨੂੰ ਨਾ ਸੈਰ ਕਰਨ ਦਾ ਸ਼ੌਕ ਹੈ ਤੇ ਨਾ ਸ਼ੂਟਿੰਗ ਦੇਖਣ ਦਾ; ਬੁੱਧੂ ਡੱਬਾ ਭਾਵੇਂ ਉਸ ਦੀਆਂ ਅੱਖਾਂ ਅੱਗੇ ਚੱਤੋ ਪਹਿਰ ਬੰਨ੍ਹੀ ਰੱਖੋਇਉਂ ਲਗਦਾ ਹੈ ਮੇਰੀ ਬੀਵੀ ਤੇ ਟੀਵੀ ਇਕ ਦੂਜੇ ਲਈ ਬਣੇ ਹਨ, ਮੈਂ ਤਾਂ ਐਵੇਂ ਤਿਕੋਨ ਬਣਾਈ ਬੈਠਾਂਫਿਲਮ ਉਸਨੇ 'ਜੈ ਸੰਤੋਸ਼ੀ ਮਾਂ' 'ਪੰਡਿਤ ਔਰ ਪਹਿਲਵਾਨ', 'ਮੱਘਾ ਜੱਟ ਦਾ' ਵੀ ਨਹੀਂ ਛੱਡੀਸਕਰੀਮ 1 ਤੋਂ ਲੈ ਕੇ 3 ਤੱਕ ਸਾਰੀਆਂ ਦੇਖ ਸੁੱਟੀਆਂ ਹਨਨਾਲੇ ਉਸਨੂੰ ਵਿਦਿਆ ਸਿਨਹਾ-ਲਾਇਬਰੇਰੀ-ਖੰਘ ਵਾਲੀ ਗੱਲ ਤੋਂ ਮੇਰੇ ਇਖ਼ਲਾਕ ਦੀ ਬੁਲੰਦੀ( ਕਮਜ਼ੋਰੀ?) ਦਾ ਖ਼ੂਬ ਅਨੁਮਾਨ ਲੱਗ ਚੁੱਕਾ ਸੀਇਸ ਉਮਰ ਵਿੱਚ ਤਾਂ ਮੈਂ ਵੈਸੇ ਵੀ ਕਿਹੜਾ ਖੋਹਣ ਖੋਹਣਾ ਹੈਉਸਨੇ ਮੈਨੂੰ ਇਕੱਲਿਆਂ ਸ਼ੂਟਿੰਗ ਦੇਖਣ ਦੀ ਖੁੱਲ੍ਹ ਦੇ ਦਿਤੀ

-----

ਡਾਇਰੈਕਟਰ ਵੈਸ ਕਰੇਨ ਦੇ ਨਿਰਦੇਸ਼ਨ ਅਧੀਨ ਬਣੀਆਂ ਸਕਰੀਮ ਲੜੀ ਦੀਆਂ ਫਿਲਮਾਂ ਹੌਲਨਾਕ, ਸਨਸਨੀਖ਼ੇਜ਼ ਤੇ ਕਾਲੇ ਉਪਹਾਸ ਨਾਲ ਪਰੁੱਚੀਆਂ ਹੁੰਦੀਆਂ ਹਨਕਥਾਨਕ-ਅੰਦਰ-ਕਥਾਨਕ ਛਿੜਦੇ ਜਾਂਦੇ ਹਨਸ਼ਾਂ ਸ਼ਾਂ... ਟਰਨ ਟਰਨ...ਠਾਹ ਠਾਹ... ਰਕਤਪਾਤ....- ਦਰਸ਼ਕ ਸਾਰੀ ਫਿਲਮ ਦੌਰਾਨ ਸਾਹ ਚੜ੍ਹਾਈ ਰਖਦਾ ਹੈਕ਼ਾਤਿਲਾਂ ਨੇ ਕਾਲੇ ਮੁਖੌਟੇ ਪਾਏ ਹੁੰਦੇ ਹਨ ਤੇ ਸਾਰੀ ਸੁਨਸੁਨੀ ਚ ਏਹੀ ਨਹੀਂ ਪਤਾ ਲਗਦਾ ਕਿ ਖ਼ੂਨ ਕਿਸ ਨੇ ਕੀਤਾ ਹੈਹਾਸੇ ਦੇ ਮੜਾਸੇ ਨਾਲੋ ਨਾਲ ਵਿਆਪਦੇ ਹਨਮੈਂ ਆਪ ਤਾਂ ਇਕੋ ਸਕਰੀਮ ਹੀ ਦੇਖੀ ਹੈ ਤੇ ਉਸਦਾ ਵੀ ਕੱਖ ਯਾਦ ਨਹੀਂਬਾਕੀ ਸਾਰੀਆਂ ਦੇ ਵੇਰਵੇ ਘਰ ਵਾਲੀ ਤੋਂ ਹੀ ਸੁਣੇ ਹਨ

-----

ਕੁਝ ਵੀ ਹੋਵੇ, ਮੈਂ ਤਾਂ ਸ਼ੂਟਿੰਗ ਦੇਖਣ ਚੱਲਿਆ ਸਾਂ ਸਿਰਫ਼ ਇਸਦੀ 46 ਸਾਲਾ ਧਮਾਕੇਦਾਰ ਐਕਟਰੈਸ ਕੋਟਨੀ ਕਾਕਸ ਦੇ ਦਰਸ਼ਨਾਂ ਨਮਿਤਕੋਟਨੀ ਕਾਕਸ, ਇਕ ਜ਼ਬਰਦਸਤ ਮਨੋਵੇਗਾਂ ਨਾਲ ਸਰਸ਼ਾਰ ਖ਼ਬਤੀ ਔਰਤ ਦਾ ਰੋਲ ਨਿਭਾਉਣ ਵਾਲੀ ਕਮਾਲ ਦੀ ਐਕਟਰੈਸਡਾਊਨਟਾਊਨ ਪੁੱਜਾ ਤਾਂ ਦੇਖਿਆ, ਐਨ ਕੇਂਦਰ ਵਿੱਚ ਸਥਿਤ ਕੈਲੌਗਜ਼ ਪਾਰਕ ਦੇ ਕਈ ਦਰਖ਼ਤਾਂ, ਖੰਭਿਆਂ, ਤਾਰਾਂ ਆਦਿ ਤੇ ਡਰਨਿਆਂ ਵਰਗੇ ਕਾਲੇ ਮੁਖੌਟੇ ਟੰਗੇ ਹੋਏ ਸਨਹੈਲੋਵੀਨ ਵਰਗਾ ਵਚਿਤਰ ਮਾਹੌਲ ਸਿਰਜਿਆ ਗਿਆ ਸੀਥੋੜਾ ਅੱਗੇ ਵਧਿਆ ਤਾਂ ਅੰਦਰ ਨੂੰ ਜਾਣ ਵਾਲੀ ਸੜਕ ਦੇ ਸ਼ੁਰੂ ਵਿੱਚ ਇਕ ਨੋਟਿਸ ਬੋਰਡ ਰੱਖਿਆ ਹੋਇਆ ਦੇਖਿਆ ਜਿਸ ਦੀ ਇਬਾਰਤ ਕੁਝ ਇਸ ਤਰਾਂ ਸੀ:

ਰਜ਼ਾਮੰਦੀ ਦਾ ਨੋਟਿਸ

-----

ਨੈਕਸਟ ਫਿਲਮਜ਼ ਇਨਕਾਰਪਰੇਸ਼ਨ ਵਲੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈਹੋਰ ਅਗੇਰੇ ਜਾਣ ਤੋਂ ਪਹਿਲਾਂ ਪੜ੍ਹਿਆ ਵਿਚਾਰ ਲਵੋਚਲਦੀ ਸ਼ੂਟਿੰਗ ਦੌਰਾਨ ਕੈਮਰਾ ਤੁਹਾਡੇ ਸਰੀਰ ਦੀ ਪੂਰੀ ਜਾਂ ਅਧਪਚੱਧੀ ਤਸਵੀਰ ਖਿੱਚ ਸਕਦਾ ਹੈਤੁਹਾਡੇ ਸਰੀਰ ਤੋਂ ਪੈਦਾ ਹੁੰਦੀ ਮਹੀਨ ਤੋਂ ਮਹੀਨ ਆਵਾਜ਼ ਰਿਕਾਰਡ ਹੋ ਸਕਦੀ ਹੈ ਜਾਂ ਕੀਤੀ ਜਾ ਸਕਦੀ ਹੈਸ਼ੂਟਿੰਗ ਖੇਤਰ ਚ ਵੜਨ ਦਾ ਮਤਲਬ ਹੈ ਤੁਸੀਂ ਇਨਕਾਰਪਰੇਸ਼ਨ ਤੇ ਉਸਦੇ ਉਤਰਾਧਿਕਾਰੀਆਂ, ਮੁਖ਼ਤਿਆਰਾਂ, ਲਾਇਸੈਂਸਧਾਰੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੀਆਂ ਤਸਵੀਰਾਂ ਅਤੇ ਰਿਕਾਰਡ ਹੋਈਆਂ ਆਵਾਜ਼ਾਂ ਨੂੰ ਵਰਤਣ ਦਾ ਅਧਿਕਾਰ ਦੇਣ ਲਈ ਰਜ਼ਾਮੰਦ ਹੋਇਸ ਸਭ ਕੁਝ ਨੂੰ ਅਸੀਂ ਦੁਨੀਆ ਭਰ ਵਿੱਚ, ਹਰ ਤਰਾਂ ਨਾਲ ਤੋੜ ਮਰੋੜ ਕੇ ਹਰ ਤਰਾਂ ਦੇ ਮੀਡੀਆ ਵਿੱਚ ਹਮੇਸ਼ਾ ਹਮੇਸ਼ਾ ਲਈ ਵਰਤ ਸਕਦੇ ਹਾਂਇਨ੍ਹਾਂ ਸਾਰੀਆਂ ਫੋਟੋਆਂ ਤੇ ਭਰੀਆਂ ਹੋਈਆਂ ਅਵਾਜ਼ਾਂ ਉਤੇ ਸਿਰਫ਼ ਅਤੇ ਸਿਰਫ਼ ਨੈਕਸਟ ਫਿਲਮਜ਼ ਇਨਕਾਰਪੋਰੇਸਨ ਦਾ ਅਧਿਕਾਰ ਹੈਇਨਕਾਰਪੋਰੇਸ਼ਨ, ਇਸ ਦੇ ਉਤਰਾਅਧਿਕਾਰੀ, ਮੁਖ਼ਤਿਆਰ, ਲਇਸੈਂਸਧਾਰੀ ਤੁਹਾਡੇ ਵੱਲ ਕਿਸੇ ਵੀ ਤਰਾਂ ਦੀ ਦੇਣਦਾਰੀ ਤੋਂ ਰਹਿੰਦੀ ਦੁਨੀਆ ਤੱਕ ਮੁਕਤ ਹੋਣਗੇਤੁਸੀਂ ਕਿਸੇ ਤਰਾਂ ਦੇ ਮਾਇਕ ਜਾਂ ਹੋਰ ਤਰਾਂ ਦੇ ਇਵਜ਼ਾਨੇ ਦਾ ਕਦੇ ਦਾਅਵਾ ਨਹੀਂ ਕਰ ਸਕਦੇਜੇ ਤੁਸੀਂ ਉਪਰੋਕਤ ਦੇ ਪਾਬੰਦ ਨਹੀਂ ਰਹਿਣਾ ਚਾਹੁੰਦੇ ਤਾਂ, ਅੰਦਰ ਨਾ ਜਾਓ

-----

ਨੋਟਿਸ ਪੜ੍ਹ ਕੇ ਇਕ ਦਮ ਤਾਂ ਮੈਂ ਡਰ ਗਿਆ, ਫਿਲਮ ਦੀ ਸ਼ੂਟਿੰਗ ਹੈ ਜਾਂ ਕੋਈ ਚਾਂਦਮਾਰੀ ? ਲੋਕਾਂ ਦੀਆਂ ਅਰਧ-ਤਸਵੀਰਾਂ ਤੇ ਪੈੜ-ਚਾਪਾਂ ਦੀ ਵੀ ਇਸ ਦੇਸ ਵਿੱਚ ਏਨੀ ਕੀਮਤ ਹੈਜ਼ਰੂਰ ਕਿਸੇ ਨੇ ਕਿਸੇ ਵੇਲੇ ਫਿਲਮ ਚ ਆਪਣੀ ਮਨਹੂਸ ਤਸਵੀਰ ਦੇਖਕੇ ਫਿਲਮ ਨਿਰਮਾਤਾਵਾਂ ਉਤੇ ਨਿੱਜੀ ਜ਼ਿੰਦਗੀ ਦੇ ਅਧਿਕਾਰਾਂ ਵਾਲੇ ਕਾਨੂੰਨ ਅਧੀਨ ਦਾਅਵਾ ਠੋਕ ਕੇ ਮਿਲੀਅਨ ਵਸੂਲ ਲਿਆ ਹੋਣਾ ਹੈਆਪਣੇ ਦੇਸ ਵਿੱਚ ਤਾਂ ਕਿਤੇ ਫਿਲਮ ਚ ਨਹੁੰ ਵੀ ਅੜੁੰਗਿਆ ਜਾਵੇ ਤਾਂ ਧੰਨ ਭਾਗ ਸਮਝੇ ਜਾਣਗੇ।... ਪਾਰਕ ਦੇ ਦੂਜੇ ਬੰਨੇ ਏਥੋਂ ਕੋਈ ਇਕ ਫਰਲਾਂਗ ਦੀ ਵਿੱਥ ਤੇ ਐਨਾਰਬਰ ਟਰੇਲ ਤੇ ਸਥਿਤ ਇਕ ਬਾਕਸ ਬਾਰ ਦੇ ਨਾਲ ਪੋਲੀਸ ਸਟੇਸ਼ਨ ਦਾ ਢਾਂਚਾ ਖੜ੍ਹਾ ਕੀਤਾ ਗਿਆ ਸੀਇਹ ਪੋਲੀਸ ਸਟੇਸ਼ਨ ਅਸਲ ਵਿੱਚ ਫਿਲਮ ਚ ਆਏ ਕੈਲੀਫੋਰਨੀਆ ਦੇ ਕਾਲਪਨਿਕ ਸ਼ਹਿਰ ਵੁਡਜ਼ਬੌਰੋ ਦਾ ਹੈਢਾਂਚੇ ਵਿੱਚ ਥਾਣੇ ਦਾ ਸਿਰਫ ਸਾਹਮਣਲਾ ਮੁੱਖ ਹੀ ਖੜ੍ਹਾ ਕੀਤਾ ਗਿਆ ਸੀ, ਅੰਦਰਲੇ ਵਾਕਿਆਤ ਪਹਿਲਾਂ ਹੀ ਨਾਰਥਵਿਲ ਦੀ ਇਕ ਵੀਰਾਨ ਕਚਿਹਰੀ ਵਿੱਚ ਫਿਲਮਾਏ ਜਾ ਚੁਕੇ ਸਨਫਿਲਮ ਦਾ ਐਕਸ਼ਨ ਇਸ ਢਾਂਚੇ ਦੁਆਲੇ ਹੋ ਰਿਹਾ ਸੀ ਜਿਸ ਨੂੰ ਕਾਸ਼ਨ ਵਾਲੀ ਟੇਪ ਨਾਲ ਵਗਲ਼ ਦਿੱਤਾ ਗਿਆ ਸੀਚਾਰੇ ਪਾਸੇ ਥਾਣੇ ਦਾ ਪ੍ਰਭਾਵ ਦੇਣ ਲਈ ਵੁਡਜ਼ਬੌਰੋ ਪੋਲੀਸ ਦੀਆਂ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਸਨਸ਼ੂਟਿੰਗ-ਦਰਸ਼ਕ ਵਲਗਣ ਦੇ ਨਾਲ ਨਾਲ ਖੜ੍ਹੇ ਸਨਮੈਂ ਫਾਸਟ ਫਾਰਵਰਡ ਹੋਇਆ ਤੇ ਦਰਸ਼ਕਾਂ ਵਿਚਕਾਰ ਖੜ੍ਹਾ ਹੋ ਗਿਆਜੋ ਸੀਨ ਫਿਲਮਾਇਆ ਜਾ ਰਿਹਾ ਸੀ ਉਸ ਵਿੱਚ ਜਾਮਨੀ ਰੰਗ ਦਾ ਕੱਸਵਾਂ ਡਰੈਸ ਪਹਿਨੇ ਐਕਟਰੈਸ ਕੋਟਨੀ ਕਾਕਸ ਆਪਣੀ ਸਾਥਣ ਹੇਡਨ ਪੈਨੇਟਿਅਰ ਨਾਲ ਵਾਰਤਾਲਾਪ ਕਰਦੀ ਪੋਲੀਸ ਸਟੇਸ਼ਨ ਦੇ ਅਗਾੜੀ ਵਾਲੀ ਫਰੰਟ ਵਾਕ ਤੇ ਤੇਜ਼ ਤੇਜ਼ ਤੁਰੀ ਜਾਂਦੀ ਹੈਉਸਦੇ ਨਾਲ ਨਾਲ ਭੱਜ ਰਹੇ ਹਨ ਲਾਈਟ ਰਿਫਲੈਕਟਰ ਚੁੱਕਣ ਵਾਲੇ, ਕੈਮਰਾ ਮੈਨ ਤੇ ਹੋਰ ਲਾਣਾਏਨੇ ਨੇੜੇ ਖੜ੍ਹ ਕੇ ਵੀ ਸੀਨ ਦਾ ਸਿਰਫ਼ ਝੌਲਾ ਹੀ ਪੈਂਦਾ ਸੀਪਰ ਆਸ ਪਾਸ ਖੜ੍ਹੇ ਨੌਜਵਾਨ ਮੁੰਡੇ ਕੁੜੀਆਂ ਖ਼ੂਬ ਉਤੇਜਤ ਨਜ਼ਰ ਆ ਰਹੇ ਸਨ

------

ਸਾਡੇ ਦੇਸ਼ ਵਾਂਗ ਉਧੜਧੂਮੀ ਤਾਂ ਨਹੀਂ ਸੀ ਪਰ ਫਿਰ ਵੀ ਫਿਲਮੀ ਐਕਟਰ ਐਕਟਰਸਾਂ ਨੂੰ ਨੇੜਿਓਂ ਦੇਖਣ ਦੀ ਉਤਸੁਕਤਾ ਘਟ ਨਹੀਂ ਸੀਸਕਿਉਰਟੀ ਵਾਲੇ ਸਭ ਨੂੰ ਬਾਰ ਬਾਰ ਚੁੱਪ ਰਹਿਣ ਲਈ ਕਹਿ ਰਹੇ ਸਨ ਤਾਂ ਕਿ ਸ਼ੂਟਿੰਗ ਵਿੱਚ ਵਿਘਨ ਨਾ ਪਵੇ ਪਰ ਕਈਆਂ ਦੇ ਲਿਆਂਦੇ ਹੋਏ ਕੁਤੇ ਭੌਂਕਣੋਂ ਨਹੀਂ ਸੀ ਹਟ ਰਹੇਦਰਸ਼ਕਾਂ ਦੇ ਕੈਮਰੇ ਅਲੱਗ ਟਰਰ ਟਰਰ ਕਰ ਰਹੇ ਸਨਦਿਸਦਾ ਤਾਂ ਕੁਝ ਘਟ ਹੀ ਸੀ ਫਿਰ ਵੀ ਕਈ ਆਪਣੇ ਦੋਸਤਾਂ ਮਿੱਤਰਾਂ ਨੂੰ ਲਗਾਤਾਰ ਸੈਲ ਫੋਨ ਤੇ ਸਾਰੀ ਖ਼ਬਰ ਦੇਈ ਜਾ ਰਹੇ ਸਨਇਕ ਅਧਖੜ੍ਹ ਇਸਤਰੀ ਨੇ ਪੂਰੀ ਸ਼ੂਟਿੰਗ ਦੌਰਾਨ ਫੋਨ ਤੇ ਲਾਈਵ ਕਮੈਂਟਰੀ ਬੰਦ ਨਾ ਕੀਤੀਕੁਝ ਲੋਕ ਪਾਰਕ ਵਿੱਚ ਨਾਲ ਦੀ ਨਾਲ ਪਿਕਨਿਕ ਮਨਾਉਣ ਲੱਗੇ ਹੋਏ ਸਨਮੇਰਾ ਖ਼ਿਆਲ ਹੈ ਕਿ ਘੱਟੋ ਘਟ ਦੋ ਦਰਜਨ ਰੀਟੇਕ ਹੋਏ ਤਾਂ ਜਾ ਕੇ ਸੀਨ ਸੂਤ ਬੈਠਾਮੈਂ ਕੋਟਨੀ ਕਾਕਸ ਦੇ ਹੁਸਨ ਦਾ ਸਮੂਲਚਾ ਘੁਟ ਭਰਨ ਲਈ ਕਈ ਆਸਣ ਤੇ ਜ਼ਾਵੀਏ ਬਦਲੇ ਪਰ ਨਸੀਬ ਵਿੱਚ ਕਦੇ ਉਸਦਾ ਸਿਰ, ਕਦੇ ਲੱਤਾਂ, ਕਦੇ ਬਾਹਵਾਂ ਤੇ ਕਦੇ ਸੈਂਡਲ ਹੀ ਜੁੜਦੇਮੇਰੇ ਅੰਦਰ ਬੁਝੀ ਹੋਈ ਜਵਾਨੀ ਦੀ ਜਵਾਲਾ ਧੁਖਣ ਲੱਗ ਪਈਕੋਈ ਦੋ ਕੁ ਘੰਟੇ ਦੀ ਝਖ ਝਖ ਪਿਛੋਂ ਸ਼ੂਟਿੰਗ ਬੰਦ ਕਰ ਦਿੱਤੀ ਗਈਬਰੇਕ ਦਾ ਟਾਈਮ ਆ ਗਿਆ ਸੀਸਾਰਾ ਅਮਲਾ ਏਧਰ ਉਧਰ ਕੈਲੌਗ ਪਾਰਕ ਵਿੱਚ ਆ ਚੁੱਕਾ ਸੀਕੋਈ ਕੋਕ ਪੀਣ ਲੱਗਾ, ਕੋਈ ਆਈਸ ਕਰੀਮ ਤੇ ਕੋਈ ਉਂਝ ਹੀ ਅਮਰੀਕੀ ਮਸਤੀਆਂ ਖਰਮਸਤੀਆਂਅਚਾਨਕ ਇਕ ਬਿਜਲੀ ਦੀ ਤਰਾਂ ਕੋਟਨੀ ਕਾਕਸ ਫੋਨ ਕੰਨ ਤੇ ਰੱਖੀ ਪਾਰਕ ਵੱਲ ਵਧੀ ਤੇ ਇਕ ਬੈਂਚ ਤੇ ਬੈਠ ਕੇ ਫੋਨ ਚ ਰੁੱਝ ਗਈਇਹ ਜਗਹ ਮੇਰੇ ਕੋਲੋਂ ਮਸਾਂ ਦਸ ਬਾਰਾਂ ਫੁੱਟ ਤੇ ਸੀ, ਨਹੀਂ ਬੱਸ ਚੰਦ ਇਕ ਕਦਮਾਂ ਤੇ ਹੀ; ਅਤੇ ਦਰਮਿਆਨ ਕੋਈ ਲਾਈਟ ਰਿਫ਼ਲੈਕਟਰ ਨਹੀਂ ਸੀ, ਕਿਸੇ ਕੈਮਰਾਮੈਨ ਦੀ ਰੁਕਾਵਟ ਨਹੀ ਸੀ, ਬੱਸ ਕਾਸ਼ਨ ਵਾਲੀ ਪਤਲੀ ਟੇਪ ਤਾਣੀ ਹੋਈ ਸੀਸ਼ਾਹ ਕਾਲੇ ਵਾਲਾਂ ਵਾਲੀ ਕੋਟਨੀ ਕਾਕਸ ਆਪਣੇ ਭਰਪੂਰ ਜਿਸਮ ਨਾਲ ਸਾਹਮਣੇ ਪੇਸ਼ ਪੇਸ਼ ਸੀਇਸ ਉਮਰ ਵਿੱਚ ਵੀ ਉਸਦੀ ਸ਼ਖਖਸੀਅਤ ਵਿੱਚ ਮਿਕਨਾਤੀਸੀ ਖਿੱਚ ਸੀਮੇਰੇ ਕੋਲ ਖੜ੍ਹੀਆਂ ਗੋਰੀਆਂ ਯੁਵਤੀਆਂ ਚੀਕਾਂ ਮਾਰਨ ਲੱਗੀਆਂਕਈ ਨੱਚਣ ਟੱਪਣ ਲੱਗੀਆਂਫੋਨ ਤੇ ਕੁਮੈਂਟਰੀ ਦੇ ਰਹੀ ਮਹਿਲਾ ਦੀ ਆਵਾਜ਼ ਹੋਰ ਤੇਜ਼ ਹੋ ਗਈਉਸਦੇ ਮੂੰਹ ਚੋਂ ਝੱਗ ਨਿਕਲਣ ਲੱਗ ਪਈਕੁਝ ਗੋਰੀਆਂ ਲਾਚੜ ਗਈਆਂ, ਉਨ੍ਹਾਂ ਤੋਂ ਆਪਣਾ ਆਪ ਸਾਂਭਿਆ ਨਹੀਂ ਸੀ ਜਾਂਦਾਅਚਾਨਕ ਉਹ ਇਕੋ ਆਵਾਜ਼ ਬਣਕੇ ਗਰਜੀਆਂ, "ਵੀ ਲਵ ਯੂ ਕਾਟਨੀ।" ਕਾਟਨੀ ਨੇ ਫੋਨ ਤੋਂ ਸਿਰ ਨਾ ਚੁਕਿਆ ਪਰ ਹੱਥ ਹਿਲਾ ਦਿਤੇਕੁੜੀਆਂ ਖਿੜਪੁੜ ਗਈਆਂ ਤੇ ਤਾੜੀ ਮਾਰਨ ਲੱਗੀਆਂਮੇਰੇ ਅੰਦਰਲਾ ਮਰਿਆ ਹੋਇਆ ਛੋਕਰਾ ਖਲਬਲੀ ਮਚਾਉਣ ਲੱਗਾਵਿਦਿਆ ਸਿਨਹਾ ਨੂੰ ਠੁਕਰਾਏ ਪਲ ਮੇਰੇ ਸਿਰ ਤੇ ਸਵਾਰ ਹੋ ਗਏ ਤੇ ਆਪਣੇ ਆਪ ਤੇ ਘਿਣ ਜਿਹੀ ਆਈਆਪਣੇ ਗਲੇ ਦਾ ਗੱਚ ਭਰ ਕੇ ਦੇਖਿਆ, ਇਸ ਵਿੱਚ ਕੋਈ ਖੰਘ-ਖੰਘਾਰ ਨਹੀਂ ਸੀ, ਸਾਰ ਪਾਰ ਇਕ ਦਮ ਸਾਫ਼, ਟੁਣਕਦਾ ਹੋਇਆ ਜਿਵੇਂ ਫੁਲਤਰੂ ਫੇਰਿਆ ਹੁੰਦਾਅਧਖੜ੍ਹ ਤੋਂ ਇਕੀ ਸਾਲ ਦਾ ਬਣਿਆ ਪਿਆ ਪਰ ਤੋਲ ਰਿਹਾ ਸਾਂ ਮੈਂਮੈਨੂੰ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਆਪਮੁਹਾਰੇ ਮੇਰੇ ਮੂੰਹੋਂ ਉਚੀ ਦੇਣੀ ਨਿਕਲਿਆ," ਆਈ ਲਵ ਯੂ ਕਾਟਨੀ।" ਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਮੈਂ ਦੇਖਿਆ ਕਾਟਨੀ ਨੇ ਫੋਨ ਤੋਂ ਸਿਰ ਚੁਕਿਆ, ਤੇਜ਼ੀ ਨਾਲ ਹੱਥ ਹਿਲਾਏ ਤੇ ਬੋਲੀ ," ਆਈ ਲਵ ਯੂ ਟੂ।" ਉਸਦੇ ਬੁੱਲਾਂ ਤੇ ਮੁਸਕਰਾਹਟ ਸੀਸ਼ਾਇਦ ਉਸਨੂੰ ਕਿਸੇ ਮਰਦਾਵੀਂ 'ਲਵ ਯੂ' ਦੀ ਉਡੀਕ ਸੀ ਜਿਸ ਦਾ ਉਸਨੇ ਉਤਰ ਦੇਣਾ ਯੋਗ ਸਮਝਿਆ ਹੋਵੇਗੋਰੀਆਂ ਮੇਰੇ ਵੱਲ ਬਿਟ ਬਿਟ ਦੇਖਣ ਲੱਗੀਆਂ, ਮੇਰੇ ਭੋਇੰ ਤੇ ਪੈਰ ਨਹੀਂ ਸੀ ਟਿਕ ਰਹੇ ਤੇ ਮੈਂ ਲੜਖੜਾਉਂਦਾ ਕਿਸੇ ਤਰ੍ਹਾਂ ਵਾਪਸ ਘਰ ਆ ਗਿਆ

Saturday, August 21, 2010

ਬਲਰਾਜ ਸਿੱਧੂ - ਚੰਨਾ ਮੈਂ ਤੇਰੀ ਚਾਨਣੀ - ਲੇਖ - ਭਾਗ ਪਹਿਲਾ

ਚੰਨਾ ਮੈਂ ਤੇਰੀ ਚਾਨਣੀ: ਸ਼੍ਰੀਮਤੀ ਚੰਨ ਜੰਡਿਆਲਵੀ

ਲੇਖ ਭਾਗ ਪਹਿਲਾ

ਜਦੋਂ ਕੋਈ ਮਨੁੱਖ ਕਾਰਗੁਜ਼ਾਰੀਆਂ ਕਰਦਾ ਜਾਂ ਮਾਅਰਕੇ ਮਾਰਦਾ ਹੈ ਤਾਂ ਉਸ ਦੀ ਸਫ਼ਲਤਾ ਕੇਵਲ ਦੋ ਭਾਗਾਂ ਵਿਚ ਵਿਭਾਜਿਤ ਹੁੰਦੀ ਹੈ, ਇਕ ਤਾਂ ਉਹ ਖੇਤਰ ਜੋ ਉਸ ਦੀ ਉਪਜੀਵਕਾ ਦਾ ਸਾਧਨ ਬਣਿਆ ਹੋਵੇ ਤੇ ਦੂਜਾ ਕੇਵਲ ਤੇ ਕੇਵਲ ਉਸਦਾ ਸ਼ੌਂਕ ਜੋ ਅਕਸਰ ਕਲਾ ਦੇ ਮਾਧਿਅਮ ਨਾਲ ਸਬੰਧਿਤ ਹੁੰਦਾ ਹੈਇਹ ਗੱਲ ਵੱਖਰੀ ਹੈ ਕਿ ਇਨਸਾਨ ਦਾ ਰੁਜ਼ਗਾਰ ਜਾਂ ਕਲਾ ਕਿਸ ਕਿਸਮ ਦੀ ਹੈ

-----

ਕਲਾ ਦਾ ਇਕ ਐਸਾ ਹੀ ਰੂਪ ਹੈ ਕਾਗ਼ਜ਼ ਦੀ ਸਤਹ ਉੱਤੇ ਕਲਮ ਨਾਲ ਸ਼ਿਲਪਕਾਰੀ ਕਰਨਾਅੱਖਰਾਂ ਦਾ ਕਸੀਦਾ ਕੱਢਣਾਅਲਫ਼ਾਜ਼ ਦੇ ਤੰਦ ਪਾਉਣੇ…, ਵਾਕਾਂ ਦੀਆਂ ਜਾਦੂਈ ਬੁਣਤੀਆਂ ਬੁਣਨੀਆਂ ਅਤੇ ਪੁਨਰ ਨਿਰਧਾਰਿਤ ਵਿਧਾ ਦੇ ਕੈਨਵਸ ਉੱਤੇ ਕਲਪਨਾ ਦੇ ਰੰਗ ਬਿਖੇਰਨੇਇਹ ਕਲਾ ਉਨ੍ਹਾਂ ਹੱਥਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਨੂੰ ਕੁਦਰਤ ਨੇ ਸ਼ਫਾਅ ਬਖ਼ਸ਼ੀ ਹੋਵੇ, ਪ੍ਰਮਾਤਮਾ ਜਿਨ੍ਹਾਂ ਤੇ ਮਿਹਰਬਾਨ ਹੋਇਆ ਹੋਵੇਦੁਸਰੀਆਂ ਭਾਸ਼ਾਵਾਂ ਵਾਂਗ ਪੰਜਾਬੀ ਅਦਬ ਨੇ ਵੀ ਬਹੁਤ ਅਦੀਬ ਪੈਦਾ ਕੀਤੇ ਹਨਪੱਤ ਝੜੇ ਪੁਰਾਣੇ ਨੀ ਰੁੱਤ ਨਵਿਆਂ ਦੀ ਆਈ ਆਦੇ ਸਿਧਾਂਤ ਅਨੁਸਾਰ ਅਨੇਕਾਂ ਸਾਹਿਤਕਾਰ ਆਏ, ਅਣਗਿਣਤ ਕਲਮਕਾਰ ਗਏ ਤੇ ਬੇਸ਼ੁਮਾਰ ਮੌਜੂਦ ਹਨ ਤੇ ਬੇਤਹਾਸ਼ਾ ਅੱਗੋਂ ਆਉਣਗੇਪਰ ਚੰਦ ਕੁ ਦਸਤ-ਏ-ਮੁਬਾਰਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੀ ਪਕੜ ਵਿਚ ਆਈਆਂ ਕਲਮਾਂ ਇਤਿਹਾਸ ਸਿਰਜ ਦਿੰਦੀਆਂ ਹਨ ਤੇ ਲੇਖਣੀ ਦੀਆਂ ਪੈੜਾਂ ਦੀ ਅਮਿੱਟ ਛਾਪ ਗੱਡ ਦਿੰਦੇ ਹਨ ਉਹ ਹੱਥਇਥੇ ਮੈਨੂੰ ਮਿਰਜ਼ਾ ਗ਼ਾਲਿਬ ਦੀ ਗ਼ਜ਼ਲ ਦਾ ਇਕ ਸ਼ਿਅਰ ਤੁਹਾਡੇ ਨਾਲ ਸਾਂਝਾ ਕਰਨ ਦੀ ਇੱਛਾ ਹੋ ਰਹੀ ਹੈ, “ਯੂੰ ਤੋਂ ਦੁਨੀਆ ਮੇ ਹੈਂ ਸੁਖ਼ਨਵਰ ਬਹੁਤ ਅੱਛੇ, ਕਹਿਤੇ ਹੈ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ

-----

ਜਿਵੇਂ ਵਰਿਸ ਸ਼ਾਹ ਨੇ ਫਰਮਾਇਆ ਹੈ ਕਿ, “ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂਉਵੇਂ ਹੀ ਸਾਹਿਤਕਾਰਾਂ ਦੀ ਭੀੜ ਵਿਚ ਵੱਖਰਾ ਪਹਿਚਾਣਿਆ ਜਾਣ ਵਾਲਾ ਸਾਹਿਤਕਾਰ, ਬ੍ਰਤਾਨਵੀ ਪੰਜਾਬੀ ਗੀਤਕਾਰੀ ਦੇ ਅੰਬਰ ਵਿਚ ਧਰੂ-ਤਾਰੇ ਵਾਂਗ ਚਮਕਦਾ, ਦਮਕਦਾ ਇਕ ਐਸਾ ਹੀ ਨਾਮ ਹੈ, ਤਰਲੋਚਨ ਸਿੰਘ ਚੰਨ ਜੰਡਿਆਲਵੀ ਨਿਰਸੰਦੇਹ ਹੀ ਉਹਨਾਂ ਦਾ ਨਾਮ ਪ੍ਰਵਾਸੀ ਗੀਤਕਾਰਾਂ ਦੀ ਪਹਿਲੀ ਕਤਾਰ ਵਿਚ ਦਰਜ ਹੈਇਸ ਗੱਲ ਦੀ ਸ਼ਾਹਦੀ ਭਰਦੇ ਹੋਏ ਸਵ: ਲੋਕ ਕਵੀ ਅਵਤਾਰ ਸਿੰਘ ਅਰਪਣ ਜੀ ਲਿਖਦੇ ਹਨ, “ਚੰਨ ਜੀ ਦੀਆਂ ਲਿਖਤਾਂ ਸਲਾਹੁਣ ਯੋਗ ਹਨ, ਭਾਵੇਂ ਹੀ ਗੀਤ ਹਨ, ਭਾਵੇਂ ਕਵਿਤਾਵਾਂ ਜਾਂ ਕੱਵਾਲੀਆਂ, ਹਰ ਇਕ ਵਿਚ ਵੱਖੋ-ਵੱਖਰਾ ਰੰਗ ਹੈ

------

ਇਸ ਬਿਆਨ ਦੀ ਕੁੰਡੀ ਨਾਲ ਕੁੰਡੀ ਮੇਲ਼ਦੇ ਹੋਏ ਬਜ਼ੁਰਗ ਕਵੀ ਚਰਨ ਸਿੰਘ ਸਫ਼ਰੀ ਆਖਦੇ ਹਨ, “ਚੰਨ ਦਾ ਆਪਣਾ ਗੀਤਾਂ-ਰੂਪੀ ਚਮਕਾਰਾ ਵਿਸ਼ੇਸ਼ ਖਿੱਚ ਪਾਉਂਦਾ ਹੈਇਨ੍ਹਾਂ ਦੇ ਗੀਤਾਂ ਵਿਚ ਚੌਖੀ ਜਾਨ ਹੈਵਲਵਲਾ ਭਰਪੂਰ ਗੀਤਾਂ ਰਾਹੀਂ ਚੰਨ ਜੀ ਨੇ ਪੰਜਾਬੀ ਦੀ ਨਿੱਗਰ ਸੇਵਾ ਕੀਤੀ ਹੈ

...............

ਚੰਨ ਸਾਹਿਬ ਦੇ ਗੀਤਾਂ ਦੇ ਸੰਦਰਭ ਵਿਚ ਸਤਿਕਾਰਯੋਗ ਬਾਈ ਜੀ ਹਰਦੇਵ ਦਿਲਗੀਰ ਦੇਵ ਥਰੀਕੇ ਵਾਲਿਆਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ, “ਚੰਨ ਦੇ ਗੀਤ ਮੈਨੂੰ ਆਪਣੇ ਗੀਤਾਂ ਨਾਲੋਂ ਵੀ ਪਿਆਰੇ ਲਗਦੇ ਹਨ

-----

ਚੰਨ ਸਾਹਿਬ ਦੇ ਕੁਝ ਕੁ ਗੀਤਾਂ ਨੂੰ ਤਾਂ ਲੋਕ-ਗੀਤ ਹੋ ਨਿੱਬੜਣ ਦਾ ਮਾਣ ਪ੍ਰਾਪਤ ਹੈਲੇਕਿਨ ਫਿਰ ਵੀ ਚੰਨ ਸਾਹਿਬ ਵਿਚ ਇਸ ਗੱਲ ਦੀ ਨਾ ਆਕੜ ਤੇ ਨਾ ਹੀ ਅਫਰੇਵਾਂ ਹੈਨਿੱਕੇ ਹੁੰਦੇ ਰੇਡੀਓ ਤੋਂ ਕੁਝ ਗੀਤ ਅਕਸਰ ਸੁਣਿਆ ਕਰਦੇ ਸੀ, “ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀਅਤੇ ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂਆਦਿਜਿਸ ਸਮੇਂ ਤੋਂ ਇਹ ਗੀਤ ਕੰਨਾਂ ਵਿਚ ਰਸ ਘੋਲ਼ ਰਹੇ ਸਨ ਉਸ ਸਮੇਂ ਤਾਂ ਭਾਵੇਂ ਬਹੁਤੀ ਸੋਝੀ ਨਹੀਂ ਸੀਪਰੰਤੂ ਫਿਰ ਇੰਗਲੈਂਡ ਆ ਕੇ ਸਾਹਿਤ ਦੇ ਖੇਤਰ ਵਿਚ ਪੈਰ ਰੱਖਿਆ ਤੇ ਚੰਨ ਸਾਹਿਬ ਨਾਲ ਮੇਲ ਮਿਲਾਪ ਹੋਣ ਲੱਗਿਆਫਿਰ ਵੀ ਕਈ ਵਰ੍ਹਿਆਂ ਤੱਕ ਇਲਮ ਨਾ ਹੋ ਸਕਿਆ ਕਿ ਉਪਰੋਕਤ ਵਰਣਿਤ ਗੀਤਾਂ ਨੂੰ ਜਨਮ ਦੇਣ ਵਾਲੇ ਚੰਨ ਜੰਡਿਆਲਵੀ ਜੀ ਹਨਮੇਰੇ ਵਾਂਗ ਬਹੁਤ ਸਾਰੇ ਲੋਕ ਇਸ ਸਚਾਈ ਤੋਂ ਨਾਵਾਕਿਫ਼ ਹਨਇਸ ਤੱਥ ਦਾ ਇੰਕਸ਼ਾਫ਼ ਸੁਰਿੰਦਰ ਕੌਰ ਜੀ ਦੀ ਬੇਟੀ ਡੌਲੀ ਗੁਲੇਰੀਆ ਇੰਝ ਕਰਦੀ ਹੈ, “ਚੰਨ ਜੀ ਦਾ ਗੀਤ ਪਿੱਪਲੀ ਤੇ ਪੀਂਘ ਝੂਟਦੀ, ਨੀ ਮੈਂ ਤਾਂ ਅੜੀਓ ਸ਼ਰਾਬਣ ਹੋਈਲੰਡਨ ਦੇ ਸ਼ੋਅ ਵਿਚ ਮੈਂ ਗਾਇਆ ਤੇ ਫਿਰ ਰਿਕਾਰਡ ਵੀ ਕਰਾਇਆਮੇਰੀ ਮਾਂ, ਸ਼੍ਰੀਮਤੀ ਸੁਰਿੰਦਰ ਕੌਰ ਦੇ, ਮਸ਼ਹੂਰ ਗੀਤਾਂ ਵਿਚੋਂ ਇਕ ਗੀਤ, ਜੋ ਪੰਜਾਬੀਆਂ ਦੇ ਦਿਲਾਂ ਤੇ ਸਦਾ ਲਈ ਉਲੀਕਿਆ ਗਿਆ ਹੈ, ‘ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾਇਕ ਲੋਕ ਗੀਤ ਬਣ ਚੁੱਕਿਆ ਹੈਉਸ ਦੇ ਰਚੇਤਾ ਚੰਨ ਜੀ ਹਨਇਹ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਨੇ, ਪਰ ਹਕੀਕਤ ਤਾਂ ਹਕੀਕਤ ਹੀ ਹੈ

-----

ਕਈ ਦਹਾਕੇ ਬੀਤ ਗਏ ਹਨ ਚੰਨ ਸਾਹਿਬ ਨੂੰ ਲਿਖਦਿਆਂ, ਅਨੇਕਾਂ ਰੁੱਤਾਂ ਆਈਆਂ, ਮੌਸਮ ਬਦਲੇ, ਲੇਕਿਨ ਚੰਨ ਸਾਹਿਬ ਦੀ ਕਲਮ ਉਸੇ ਰਵਾਨਗੀ ਅਤੇ ਮਟਕ ਨਾਲ ਅੱਜ ਵੀ ਆਪਣੀ ਤੋਰ ਤੁਰੀ ਜਾ ਰਹੀ ਹੈਅਵਾਜ਼-ਏ-ਪੰਜਾਬ ਸ਼ੌਕਤ ਅਲੀ, ਲਾਹੌਰ ਤੋਂ ਚੰਨ ਜੀ ਦੀ ਪ੍ਰਤੀ ਆਪਣੇ ਲਫ਼ਜ਼ਾਂ ਰਾਹੀਂ ਅਕੀਦਤ ਦੇ ਫੁੱਲ ਭੇਂਟ ਕਰਦਾ ਹੋਇਆ ਫਰਮਾਉਂਦਾ ਹੈ, “ਚੰਨ ਜੰਡਿਆਲਵੀ ਪੰਜਾਬੀ ਜ਼ਬਾਨ ਦੇ ਗੀਤ ਨਿਗਾਰਾਂ ਵਿਚ ਇਕ ਬਹੁਤ ਵੱਡਾ ਮੋਤਬਰ ਨਾਮ ਹੈਉਨ੍ਹਾਂ ਦੇ ਕਲਾਮ ਦੀ ਸਚਾਈ ਤੇ ਜ਼ਾਤ ਦੀ ਨਫ਼ੀ ਉਨ੍ਹਾਂ ਨੂੰ ਬਹੁਤ ਵੱਡਾ ਤੇ ਉੱਚਾ ਸ਼ਾਇਰ ਬਣਾ ਦਿੰਦੀ ਹੈ

-----

ਨੰਦ ਲਾਲ ਨੂਰਪੂਰੀ ਦੇ ਸ਼ਾਗਿਰਦ ਅਤੇ ਇੰਦਰਜੀਤ ਹਸਨਪੂਰੀ ਤੇ ਚਮਨ ਲਾਲ ਸ਼ੁਗਲ ਦੇ ਗੁਰ-ਭਾਈ ਚੰਨ ਜੰਡਿਆਲਵੀ ਜੀ ਦੀਆਂ ਹੁਣ ਤੱਕ ਚੌਦਾਂ ਪੁਸਤਕਾਂ ਛੱਪ ਚੁੱਕੀਆਂ ਹਨ ਤੇ ਉਹਨਾਂ ਦੇ ਹਜ਼ਾਰ ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ

.....

ਬਲਬੀਰ ਸਿੰਘ ਕਲਸੀ, ਆਲ ਇੰਡੀਆ ਰੇਡਿਓ, ਜਲੰਧਰ ਵਾਲੇ ਚੰਨ ਸਾਹਿਬ ਮੁਤੱਲਿਕ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਆਖਦੇ ਹਨ, “ਤਰਲੋਚਨ ਸਿੰਘ ਚੰਨ ਜੰਡਿਆਲਵੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕਾਵਿ-ਰੂਪੀ ਰਿਸ਼ਮਾਂ ਵੰਡਦਾ ਹੋਇਆ ਇਕ ਚੰਨ ਹੈ ਇਸ ਦੇ ਗੀਤਾਂ ਦੀ ਰੌਸ਼ਨੀ ਨਾਲ ਅੱਜ ਪੰਜਾਬ ਦੇ ਗਾਇਕ ਅਤੇ ਗਾਇਕਾਵਾਂ ਪੰਜਾਬ ਦੀ ਧਰਤੀ ਨੂੰ ਰੁਸ਼ਨਾ ਰਹੇ ਹਨ

......

ਮਸ਼ਹੂਰ ਸੰਗੀਤ ਨਿਰਦੇਸ਼ਕ ਜਨਾਬ ਕੇ. ਐਸ. ਨਰੂਲਾ ਜੀ ਚੰਨ ਸਾਹਿਬ ਦੀਆਂ ਸਿਨਫ਼ਾਂ ਦੇ ਪਰੀਪੇਖ ਵਿਚ ਆਪਣੀ ਰਾਏ ਇਉਂ ਵਿਅਕਤ ਕਰਦੇ ਹਨ, “ਸ਼ਾਇਰ ਦੀ ਉਡਾਰੀ ਦਾ ਥੋੜ੍ਹੇ ਹੀ ਲਫ਼ਜ਼ਾਂ ਵਿਚ ਪਤਾ ਲੱਗ ਜਾਂਦਾ ਹੈ ਕਿ ਸ਼ਾਇਰ ਕੀ ਕਹਿਣਾ ਚਾਹੁੰਦਾ ਹੈਚੰਨ ਜੰਡਿਆਲਵੀ ਸਾਹਿਬ ਦੇ ਗੀਤ ਮੈਂ ਐਚ. ਐਮ. ਵੀ. ਤੋਂ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਵਿਚ ਰਿਕਾਰਡ ਕਰਵਾਏ ਹਨ ਜੋ ਗਿਣਤੀ ਤੋਂ ਬਾਹਰ ਹਨ

.........

ਚੰਨ ਸਾਹਿਬ ਦੇ ਗੀਤਾਂ ਬਾਰੇ ਜ਼ਿਕਰ ਕਰਦਿਆਂ ਚਮਨ ਲਾਲ ਸ਼ੁਗਲ ਲਿਖਦਾ ਹੈ, “ਚੰਨ ਜੰਡਿਆਲਵੀ ਦੀ ਕਲਮ ਨੇ ਐਸੇ ਗੀਤ ਲਿਖੇ, ਜੋ ਚੰਗੇ-ਚੰਗੇ ਗਾਇਕਾਂ ਦੀ ਜ਼ਬਾਨ ਤੇ ਨੱਚਣ ਲੱਗ ਪਏ, ਸੰਗੀਤ ਨਾਲ ਖੇਡਣ ਲੱਗ ਪਏ, ਨਵੇਂ-ਨਵੇਂ ਸਾਜ਼ ਮੰਗਣ ਲੱਗ ਪਏ

.......

ਲੰਡਨ ਦੇ ਰੇਡੀਓ ਪ੍ਰਜ਼ੈਂਟਰ ਚਮਨ ਲਾਲ ਚਮਨ ਦੀ ਜਾਚੇ ਚੰਨ ਜੀ ਦੇ ਗੀਤ, “ਮਿੱਠੇ ਖੂਹਾਂ ਦੇ ਪਾਣੀ ਵਰਗੇ, ਚਰਖੇ ਦੀਆਂ ਘੂਕਾਂ ਵਰਗੇ, ਪਹਿਲੇ ਤੋੜ ਦੀ ਬੋਤਲ ਵਰਗੇ ਹਨ

........

ਚੰਨ ਸਾਹਿਬ ਦੇ ਕਲਾਮ ਪ੍ਰਤੀ ਆਪਣੀ ਸ਼ਰਧਾ ਅਤੇ ਰਾਏ ਵਿਅਕਤ ਕਰਦਾ ਹੋਇਆ ਗਾਇਕ ਬਲਵਿੰਦਰ ਸਫ਼ਰੀ ਕਹਿੰਦਾ ਹੈ, “ਚੰਨ ਜੀ ਦੀ ਲੇਖਣੀ ਕੋਈ ਬਨਾਵਟੀ ਨਹੀਂ ਹੈ, ਆਮ ਜ਼ਿੰਦਗੀ ਵਿਚੋਂ ਲਿਖਣਾ ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈ, ਜੋ ਹਰ ਇਕ ਗਾਇਕ ਨੂੰ ਅਤੇ ਸਰੋਤੇ ਦੇ ਮਨ-ਭਾਉਂਦਾ ਹੈਉਨ੍ਹਾਂ ਦਾ ਸੁਭਾਅ ਬੜਾ ਹੀ ਮਿਲਣਸਾਰ ਹੈਉਹ ਪਹਿਲੀ ਮਿਲਣੀ ਵਿਚ ਹੀ ਕਿਸੇ ਦੂਸਰੇ ਨੂੰ ਆਪਣੇ ਪਿਆਰ ਨਾਲ ਆਪਣਾ ਬਣਾ ਲੈਂਦੇ ਹਨ

-----

ਚੰਨ ਸਾਹਿਬ ਦੇ ਗੀਤਾਂ ਨੂੰ ਸੁਰਿੰਦਰ ਕੌਰ, ਜਗਮੋਹਣ ਕੌਰ, ਮਲਕੀਤ ਸਿੰਘ, ਬਲਵਿੰਦਰ ਸਫਰੀ, ਪਾਲੀ ਦੇਤਵਾਲੀਆ, ਆਸੀਆ ਸੁੰਮਨ, ਸ਼ੌਕ਼ਤ ਅਲੀ, ਨਰਿੰਦਰ ਬੀਬਾ, ਕੁਲਦੀਪ ਪਾਰਸ, ਡੌਲੀ ਗਲੋਰੀਆ, ਅਵਤਾਰ ਫਲੋਰਾ ਵਰਗੇ ਬੇਸ਼ੁਮਾਰ ਕਲਾਕਾਰਾਂ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਤੇ ਚਰਨਜੀਤ ਅਹੂਜਾ, ਕੇਸਰ ਸਿੰਘ ਨਰੂਲਾ ਅਤੇ ਬਲਦੇਵ ਮਸਤਾਨਾ ਵਰਗੇ ਸੁਘੜ ਸੰਗੀਤਕਾਰਾਂ ਨੇ ਆਪਣੀਆਂ ਤਿਲਸਮੀ ਧੁਨਾਂ ਵਿਚ ਪਰੋਇਆ ਹੈਬਲਦੇਵ ਮਸਤਾਨਾ ਚੰਨ ਜੀ ਬਾਰੇ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ, “ਤਰਲੋਚਨ ਸਿੰਘ ਚੰਨ ਜੰਡਿਆਲਵੀ ਉਹ ਸ਼ਖ਼ਸ ਹੈ, ਜਿਸਨੂੰ ਇਕ ਉੱਚ-ਕੋਟੀ ਦਾ ਗੀਤਕਾਰ ਹੋਣ ਦੇ ਨਾਲ ਓਨਾ ਹੀ ਵਧੀਆ ਇਨਸਾਨ ਹੋਣ ਦਾ ਵਰ ਵੀ ਹਾਸਿਲ ਹੈਮੇਰੀ ਇਹ ਖ਼ੁਸ਼ਕਿਸਮਤੀ ਹੈ ਕਿ ਹੁਣ ਤਾਈਂ ਚੰਨ ਸਾਹਿਬ ਦੇ ਦਰਜਨਾਂ-ਬੱਧੀ ਗੀਤਾਂ ਦੀਆਂ ਧੁੰਨਾਂ ਬਣਾ ਕੇ ਰਿਕਾਰਡ ਕਰਨ ਦਾ ਮਾਣ ਪ੍ਰਾਪਤ ਹੈ

-----

ਵਿਲੀਅਮ ਵਰਡਜ਼ਵਰਥ ਅਨੁਸਾਰ, “ਕਵੀ ਇਕ ਮਨੁੱਖ ਹੁੰਦਾ ਹੈ ਜੋ ਦੂਸਰੇ ਮਨੁੱਖਾਂ ਨੂੰ ਸੰਬੋਧਨ ਕਰਦਾ ਹੈ ਤੇ ਉਨ੍ਹਾਂ ਦੀ ਰੂਹ ਨਾਲ ਸੰਵਾਦ ਰਚਾਉਂਦਾ ਹੈਬਾਇਬਲ ਦੇ ਨਵੇਂ ਟੈਸਟਾਮੈਂਟ ਤਾਂ ਇਥੋਂ ਤੱਕ ਗਵਾਹੀ ਭਰਦੇ ਹਨ ਕਿ , “ਸ਼ਾਇਰ ਪ੍ਰਮਾਤਮਾ ਦੇ ਪ੍ਰਤੀਨੀਧੀ ਹੁੰਦੇ ਹਨਇਕ ਵਧੀਆ ਕਲਮਕਾਰ ਹੋਣਾ ਹੋਰ ਗੱਲ ਹੈ ਤੇ ਵਧੀਆ ਇਨਸਾਨ ਹੋਣਾ ਵੱਖਰੀ ਗੱਲ ਹੈਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਵਧੀਆ ਫਨਕਾਰ ਵਧੀਆ ਇਨਸਾਨ ਵੀ ਹੋਵੇਚੰਨ ਸਾਹਿਬ ਬਾਰੇ ਇਹ ਗੱਲ ਬੇਧੜਕ ਅਤੇ ਬੇਹਿਚਕ ਕਹੀ ਜਾ ਸਕਦੀ ਹੈ ਕਿ ਜਿੰਨੇ ਉਹ ਕਲਮ ਦੇ ਧੰਨੀ ਹਨ, ਉਸ ਨਾਲੋਂ ਕਿਤੇ ਵਧੀਆ ਉਹ ਇਨਸਾਨ ਹਨਇਸ ਗੱਲ ਦੀ ਗੋਲਡਨ ਸਟਾਰ ਮਲਕੀਤ ਸਿੰਘ ਵੀ ਤਸਦੀਕ ਕਰਦਾ ਹੈ, “ਚੰਨ ਜੰਡਿਆਲਵੀ ਆਪਣੇ ਆਪ ਚ ਇਕ ਸੰਸਥਾ ਹੈਅਗਰ ਵਧੀਆ ਲੇਖਕ ਤੇ ਵਧੀਆ ਇਨਸਾਨ ਦੀ ਕੋਈ ਮਿਸਾਲ ਦੇਣੀ ਹੋਵੇ ਤਾਂ ਉਹ ਚੰਨ ਜੀ ਹਨ

-----

ਚੰਨ ਸਾਹਿਬ ਜ਼ਿੰਦਾਦਿਲ, ਰੰਗੀਨ ਤਬੀਅਤ, ਮਿਲਾਪੜੇ ਸੁਭਾਅ ਅਤੇ ਸਮੇਂ ਦੇ ਹਾਣੀ ਹੋ ਕੇ ਜੀਉਣ ਵਾਲੇ ਆਸ਼ਾਵਾਦੀ ਮਨੁੱਖ ਹਨਮਿੱਠਾ ਬੋਲਣਾ, ਨਿਮਰਤਾ, ਨਿਰਛਲਤਾ, ਉਨ੍ਹਾਂ ਦੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਹੈਹਰ ਇਕ ਨਾਲ ਪਹਿਲੀ ਸੱਟੇ ਯਾਰੀ ਗੰਢ ਲੈਣਾ ਤੇ ਅਗਲੇ ਦਾ ਹਿਰਦਾ ਜਿੱਤ ਲੈਣਾ ਉਹਨਾਂ ਦੇ ਵਿਅਕਤਿੱਤਵ ਦੀ ਪ੍ਰਾਪਤੀ ਹੈਉਹਨਾਂ ਦੀ ਫਿਤਰਤ ਵਿਚ ਸ਼ਾਮਿਲ ਹਲੀਮੀ, ਸਹਿਜਤਾ, ਨਿਰਲੇਪਤਾ ਅਤੇ ਭੋਲਾਪਨ ਉਨ੍ਹਾਂ ਦੇ ਵਿਅਕਤਿੱਤਵ ਦੇ ਆਦਾਰਸ਼ਕ ਅਤੇ ਪਾਰਦਰਸ਼ਕ ਰੂਪ ਨੂੰ ਉਜਾਗਰ ਕਰਦਾ ਹੈਇਸ ਨੂੰ ਚੰਨ ਸਾਹਿਬ ਦੀ ਖ਼ੂਬੀ ਹੀ ਕਿਹਾ ਜਾ ਸਕਦਾ ਹੈ ਕਿ ਉਹ ਜਿਸ ਉਮਰ ਦੇ ਵਿਅਕਤੀ ਨੂੰ ਮਿਲਦੇ ਹਨ ਤਾਂ ਉਸ ਦੇ ਹਾਣ ਦੇ ਹੋ ਕੇ ਮਿਲਦੇ ਹਨਇਸ ਗੱਲ ਦਾ ਮੈਂ ਖ਼ੁਦ ਚਸ਼ਮਦੀਦ ਗਵਾਹ ਹਾਂਇਹ ਘਟਨਾ ਕੁਝ ਵਰ੍ਹੇ ਪਹਿਲਾਂ ਦੀ ਹੈਭਾਰਤ ਤੋਂ ਚਰਨ ਸਿੰਘ ਸਫ਼ਰੀ ਆਏ ਹੋਏ ਸਨਨਾਨਕਸਰ ਠਾਠ ਵਿਖੇ ਕਵੀ ਦਰਬਾਰ ਉਪਰੰਤ ਚੰਨ ਸਾਹਿਬ ਦੀ ਸਫ਼ਰੀ ਹੋਰਾਂ ਨਾਲ ਮਿਲਣੀ ਕਾਫੀ ਲੰਮਾ ਸਮਾਂ ਚੱਲੀਇਸ ਮੁਲਾਕਾਤ ਦੌਰਾਨ ਉਹ ਸਫ਼ਰੀ ਹੋਰਾਂ ਨੂੰ ਉਨ੍ਹਾਂ ਦੀ ਉਮਰ ਦੇ ਹਾਣੀ ਹੋ ਕੇ ਮਿਲੇਉਸ ਉਪਰੰਤ ਮੈਂ ਤੇ ਚੰਨ ਸਾਹਿਬ ਬੈਠੇ ਤੇ ਦੇਰ ਰਾਤ ਤੱਕ ਸਾਡੀ ਗੁਫ਼ਤਗੂ ਹੁੰਦੀ ਰਹੀਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਜਿਵੇਂ ਉਹ ਮੇਰੇ ਨਾਲੋਂ ਉਮਰ ਵਿਚ ਕਈ ਸਾਲ ਵੱਡੇ ਹਨਮੈਨੂੰ ਤਾਂ ਇੰਝ ਹੀ ਪ੍ਰਤੀਤ ਹੋਇਆ ਜਿਵੇਂ ਉਹ ਮੇਰੇ ਹਮ-ਉਮਰ ਹੀ ਹੋਣਇਹ ਅਨੁਭਵ ਉਹ ਹਰ ਮਿਲਣੀ ਵਿਚ ਕਰਵਾ ਜਾਂਦੇ ਹਨਚੰਨ ਸਾਹਿਬ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਕਲਾ ਵਿਚ ਮਾਹਿਰ ਹਨਉਨ੍ਹਾਂ ਦੀ ਸ਼ਖ਼ਸੀਅਤ ਵਿਚ ਮਿਕਨਾਤੀਸੀ ਖਿੱਚ ਹੈ ਜਿਸ ਬਾਰੇ ਗਾਇਕ ਨਿਰਮਲ ਸਿੱਧੂ ਫਰਮਾਉਂਦਾ ਹੈ, “ਚੰਨ ਜੰਡਿਆਲਵੀ ਜੀ ਨੂੰ ਮੈਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇੰਗਲੈਂਡ ਵਿਚ ਮਿਲਿਆ ਤੇ ਇੰਝ ਲੱਗਾ ਜਿੱਦਾਂ ਮੈਂ ਉਨ੍ਹਾਂ ਨੂੰ ਬਚਪਨ ਤੋਂ ਹੀ ਜਾਣਦਾ ਹੋਵਾਂਸ਼ਾਂਤ ਸੁਭਾਅ, ਮਿਲਣਸਾਰ, ਖ਼ਾਤਰਦਾਰੀ ਚ ਨਿਪੁੰਨ ਚੰਨ ਜੰਡਿਆਲਵੀਉਹ ਸ਼ਾਇਰ ਹੈ ਜੋ ਖ਼ਿਆਲਾਂ ਦੀ ਤਰਜਮਾਨੀ ਕਰਦੀ ਸ਼ਾਇਰੀ ਹੀ ਨਹੀਂ, ਬਲਕਿ ਹਕੀਕਤ ਨੁੰ ਬਿਆਨ ਕਰਦੀ ਸਾਦਗੀ ਤੇ ਖ਼ੂਬਸੂਰਤੀ ਦੇ ਨਾਲ ਹਰ ਵਰਗ ਨੂੰ ਮੋਹ ਲੈਂਦੀ ਹੈ ਤੇ ਸ਼ਾਇਰੀ ਦੇ ਹਰ ਅਲਫ਼ਾਜ਼ ਨੂੰ ਕਮਰਸ਼ੀਅਲ ਦਿਸ਼ਾ ਵੀ ਪ੍ਰਦਾਨ ਕਰਦੀ ਹੈ

******

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।




ਬਲਰਾਜ ਸਿੱਧੂ – ਚੰਨਾ ਮੈਂ ਤੇਰੀ ਚਾਨਣੀ - ਲੇਖ - ਭਾਗ ਦੂਜਾ

ਚੰਨਾ ਮੈਂ ਤੇਰੀ ਚਾਨਣੀ: ਸ਼੍ਰੀਮਤੀ ਚੰਨ ਜੰਡਿਆਲਵੀ

ਲੇਖ ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਚੰਨ ਸਾਹਿਬ ਦੇ ਗੀਤਾਂ ਵਿਚ ਪੁਖ਼ਤਗੀ ਸਾਦਗੀ ਅਤੇ ਲੈਅ ਹੈਉਨ੍ਹਾਂ ਨੇ ਰੂਹਾਂ ਨੂੰ ਸਰਸ਼ਾਰ ਕਰ ਦੇਣ ਵਾਲੀ ਸ਼ਾਇਰੀ ਕੀਤੀ ਹੈਉਨ੍ਹਾਂ ਦੀਆਂ ਰਚਨਾਵਾਂ ਵਿਚ ਸ਼ਬਦਾਂ ਦੀ ਸੁਚੱਜੀ ਚੋਣ ਇੰਝ ਦੇਖਣ ਨੂੰ ਮਿਲਦੀ ਹੈ, ਜਿਵੇਂ ਰਾਜਸਥਾਨੀ ਘੱਗਰੇ ਵਿਚ ਸ਼ੀਸ਼ੇ ਜੜ੍ਹੇ ਹੋਣਸਰਲਤਾ, ਸੰਜਮ ਅਤੇ ਮੁਹਾਵਰੇਦਾਰ ਬੋਲੀ ਦੀ ਠੇਠਤਾ ਉਨ੍ਹਾਂ ਦੀਆਂ ਰਚਨਾਵਾਂ ਦੇ ਪ੍ਰਮੁੱਖ ਗਹਿਣੇ ਹਨਤੋਲ-ਤੁਕਾਂਤ ਦੀ ਸ਼ੁੱਧਤਾ, ਵਿਚਾਰਵਾਨੀ ਤੁਕਾਂ ਅਤੇ ਬਿੰਬਾਂ ਦੀ ਅਮੀਰੀ ਚੰਨ ਸਾਹਿਬ ਦੀ ਲੇਖਣੀ ਦੀ ਵਿਸ਼ੇਸ਼ ਉਪਲਬਧੀ ਹੈਉਹ ਛੰਦ-ਪ੍ਰਬੰਧ ਦੇ ਰੂਪ-ਵਿਧਾਨ ਅਤੇ ਪਰੰਪਰਾਈ ਤਕਨੀਕ ਦੇ ਨਿਯਮਾਂ ਤੋਂ ਭਲੀ-ਭਾਂਤ ਜਾਣੂੰ ਹਨ

..........

ਇੰਦਰਜੀਤ ਹਸਨਪੁਰੀ ਅਨੁਸਾਰ, “ਗੀਤਾਂ ਰਾਹੀ ਚੰਨ ਜੰਡਿਆਲਵੀ ਆਪਣੇ ਜਜ਼ਬਾਤ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ

...............

ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ ਜੀ ਦਾ ਕਥਨ ਹੈ, “ਪੰਜਾਬੀ ਦੇ ਸੈਂਕੜੇ ਗੀਤ ਮੇਰੇ ਹੱਥਾਂ ਵਿਚੋਂ ਵਿਚਰਦੇ, ਨਿੱਖਰਦੇ ਹਨ, ਇਨ੍ਹਾਂ ਵਿਚੋਂ ਚੰਨ ਜੀ ਦਾ ਆਪਣਾ ਹੀ ਨਵੇਕਲਾ ਸਥਾਨ ਹੈ, ਜੋ ਮੈਨੂੰ ਇਕ ਵੱਖਰਾ ਹੀ ਸਰੂਰ ਦਿੰਦਾ ਹੈ

-----

ਅਰਸੂਤ ਆਪਣੀ ਪੁਸਤਕ ਫੋਲਟਿਚਿਸ ਵਿਚ ਬੜੀ ਖ਼ੂਬਸੂਰਤ ਗੱਲ ਕਹਿੰਦਾ ਹੈ ਜਿਸਦਾ ਅਨੁਵਾਦ ਇਸ ਪ੍ਰਕਾਰ ਹੋਵੇਗਾ, “ਮਨੁੱਖ ਇਕ ਰਾਜਨੀਤਕ ਪ੍ਰਾਣੀ ਹੈ ਤੇ ਹਰ ਕਾਰਜ ਨੂੰ ਰਾਜਨੀਤੀ ਨਾਲ ਜੋੜਨਾ ਇਸ ਦੀ ਆਦਤ ਹੈਇਸ ਪ੍ਰਕਾਰ ਸਾਹਿਤ, ਵਿਸ਼ੇਸ਼ ਕਰ ਪੰਜਾਬੀ ਸਾਹਿਤ ਵਿਚ ਵੀ ਅਕਸਰ ਸਿਆਸਤ ਦੀ ਘੁਸਪੈਠ ਦੇਖਣ ਨੂੰ ਮਿਲਦੀ ਹੈਲੇਕਿਨ ਚੰਨ ਸਾਹਿਬ ਹਮੇਸ਼ਾ ਸਾਹਿਤਕਾਰੀ ਸਿਆਸਤਾਂ ਤੋਂ ਕੋਹਾਂ ਦੂਰ ਨਿਰਲੇਪ ਤੇ ਨਿਰਛਲ ਰਹੇ ਹਨਸ਼ਰਾਫਤ ਜਾਣੀ ਉਨ੍ਹਾਂ ਦੀ ਤਬੀਅਤ ਵਿਚ ਕੁੱਟ-ਕੁੱਟ ਭਰੀ ਹੋਈ ਹੈਮੁਲਤਾਨ ਦੀ ਜੰਮਪਲ, ਪਾਕਿਸਤਾਨੀ ਗੁਲੂਕਾਰਾ ਆਸੀਆ ਸੁੰਮਨ ਚੰਨ ਸਾਹਿਬ ਨਾਲ ਹੋਈ ਮਿਲਣੀ ਦੀ ਸ਼ਾਬਦਿਕ ਤਸਵੀਰਕਸ਼ੀ ਕੁਝ ਇੰਝ ਪ੍ਰਸਤੁਤ ਕਰਦੀ ਹੈ, “ਚੰਨ ਜੰਡਿਆਲਵੀ ਸਾਹਿਬ ਕੋ ਜਬ ਮੈਨੇ ਦੇਖਾ ਤੋ ਐਸਾ ਲਗਾ ਏਕ ਸਾਇਆਕਾਰ ਦਰੱਖਤ ਹੈ ਔਰ ਉਸ ਕੀ ਛਾਉਂ ਮੇਂ ਠੰਡਕ ਹੈ- ਉਨ੍ਹਕੀ ਸ਼ਾਇਰੀ ਸੁਣੀ ਤੋ ਸ਼ਾਇਰੀ ਮੇਂ ਸਭ ਰੰਗ ਥੇਉਨਕੀ ਸ਼ਾਇਰੀ ਮੇਂ ਪੱਕਾ ਰੰਗ ਹੈ ਜੋ ਕਭੀ ਉਤਰਤਾ ਨਹੀਂਉਨ੍ਹਕੀ ਸ਼ਾਇਰੀ ਨੇ ਰਿਸ਼ਤੋਂ ਕੇ ਤਕੱਦਸ ਕੋ ਅਹਿਮੀਅਤ ਦੀ ਹੈਉਨ੍ਹਕੀ ਸ਼ਾਇਰੀ ਅਲਫ਼ਾਜ਼ ਕੀ ਸੂਰਤ ਮੇਂ ਦਿਲ ਪਰ ਅਸਰ ਕਰਤੀ ਹੈ, ਫਿਰ ਜਬ ਸੁਰੋਂ ਮੇ ਢਲਤੀ ਹੈ ਤੋਂ ਫਿਰ ਸੋਨੇ ਪੇ ਸੁਹਾਗਾਯਾ ਅੱਲਾ-ਵੋ ਹਮੇਸ਼ਾਂ ਚੌਧਵੀਂ ਕੇ ਚਾਂਦ ਕੀ ਤਰਹ ਚਮਕਤੇ ਰਹੇਂ

ਚੀਨੀ ਜ਼ੁਬਾਨ ਦੀ ਇਕ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ ਤੇ ਹਰ ਸਫਲ ਔਰਤ ਪਿੱਛੇ ਅਨੇਕਾਂ ਪੁਰਸ਼ਾਂ ਦਾ! ਅਜੋਕੇ ਆਧੁਨਿਕ ਦੌਰ ਵਿਚ ਇਸ ਕਹਾਵਤ ਨੂੰ ਦਰੁਸਤ ਸਿੱਧ ਕਰਦੇ ਅਨੇਕਾਂ ਪ੍ਰਮਾਣ ਅਤੇ ਉਦਾਹਰਣਾਂ ਪ੍ਰਾਪਤ ਹੋ ਜਾਂਦੀਆਂ ਹਨਤਰਲੋਚਨ ਸਿੰਘ ਚੰਨ ਜੰਡਿਆਲਵੀ ਅੱਜ-ਕੱਲ੍ਹ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ ਹਨਥਾਮਸ ਐਡੀਸਨ ਨੇ 1931 ਵਿਚ ਇਕ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਆਖਿਆ ਸੀ, “ਪ੍ਰਤਿਭਾ ਇਕ ਪ੍ਰਤੀਸ਼ਤ ਪ੍ਰੇਰਨਾ ਹੁੰਦੀ ਹੈ ਅਤੇ ਨੜਿੰਨਵੇਂ ਪ੍ਰਤੀਸ਼ਤ ਮਿਹਨਤ ਹੁੰਦੀ ਹੈ

-----

ਨਿਰਸੰਦੇਹ ਚੰਨ ਜੰਡਿਆਲਵੀ ਜੀ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਉਹਨਾਂ ਦੀ ਕਲਾ ਅਤੇ ਮਿਹਨਤ ਦਾ ਹੱਥ ਹੈ ਪਰ ਇਸ ਸਭ ਨਾਲੋਂ ਜ਼ਿਆਦਾ ਉਹਨਾਂ ਨੂੰ ਇਸ ਮੰਜ਼ਿਲ ਤੱਕ ਪਹੁੰਚਾਣ ਵਿਚ ਉਹਨਾਂ ਦੀ ਧਰਮ-ਪਤਨੀ ਸ਼੍ਰੀਮਤੀ ਹਰਜੀਤ ਕੌਰ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਅਤੇ ਪ੍ਰਭਾਵ ਰਿਹਾ ਹੈਜਿਸਨੂੰ ਉਹ ਖ਼ੁਦ ਵੀ ਕਬੂਲਦੇ ਹਨ, “ਵਿਦੇਸ਼ ਵਿੱਚ ਵਤਨੋਂ ਦੂਰ ਇਹੀ ਮੇਰੀ ਅਸਲੀ ਸਰੋਤਾ ਹੈ ਜੋ ਪ੍ਰਸੰਸਾ ਵੀ ਕਰਦੀ ਹੈ ਤੇ ਮੇਰੀ ਰਚਨਾ ਸਬੰਧੀ ਸਲਾਹ ਵੀ ਦਿੰਦੀ ਹੈ

-----

ਅਚਾਰੀਆ ਰਜਨੀਸ਼ ਓਸ਼ੋ ਨੇ ਪੂਨੇ ਆਪਣੇ ਆਸ਼ਰਮ ਪ੍ਰਵਚਨ ਕਰਦਿਆਂ ਇਕ ਵਾਰ ਕਿਹਾ ਸੀ ਕਿ, “ਕਿਸੇ ਦੇ ਸੁਪਨਿਆਂ ਨੂੰ ਆਪਣੇ ਖੰਭ ਪ੍ਰਦਾਨ ਕਰਨ ਦਾ ਮਤਲਬ ਆਪਣੇ ਸੁਪਨਿਆਂ ਨੂੰ ਅਕਾਸ਼ ਵਿਚ ਉਡਾਰੀ ਭਰਦੇ ਤੱਕਣਾ ਹੈਚੰਨ ਸਾਹਿਬ ਦੀ ਕਾਵਿਕ ਉਡਾਣ ਨੂੰ ਮਿਲੇ ਉਹਨਾਂ ਦੀ ਧਰਮ-ਪਤਨੀ ਦੇ ਖੰਭਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ

-----

ਇਹ ਸ਼ਾਇਦ ਦੁਨੀਆ ਦਾ ਹੀ ਦਸਤੂਰ ਹੈ ਕਿ ਅਜੂਬੇ ਤਾਜ ਮਹਿਲ ਨੂੰ ਦੇਖਦਿਆਂ ਸ਼ਾਹਜਹਾਂ ਲਈ ਤਾਂ ਮੂੰਹੋਂ ਵਾ-ਅ-ਵਾਨਿਕਲ ਜਾਂਦੀ ਹੈ, ਪਰ ਉਸਨੂੰ ਤਾਮੀਰ ਕਰਨ ਵਾਲੇ ਕਾਰੀਗਰਾਂ ਅਤੇ ਮਜਦੂਰਾਂ ਲਈ ਪ੍ਰਸੰਸਾ ਦਾ ਇਕ ਸ਼ਬਦ ਨਹੀਂ ਨਿਕਲਦਾਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸੰਸਥਾ ਪੰਜਾਬੀ ਸੱਥ ਲਾਂਬੜਾ ਨੇ, ਇਕ ਇਤਿਹਾਸਕਾਰੀ ਕਦਮ ਚੁੱਕ ਕੇ ਚੰਨ ਸਾਹਿਬ ਦੀ ਸਾਹਿਤਕ ਸੇਵਾ ਬਦਲੇ ਉਨ੍ਹਾਂ ਦੀ ਧਰਮ-ਪਤਨੀ ਨੂੰ ਸਨਮਾਨ ਬਖ਼ਸ਼ਿਆ ਹੈ

-----

ਰਚਨਾਤਮਿਕ ਕ੍ਰਿਤਾਂ ਸਿਰਜਣ ਲਈ ਕਲਮ ਦਾ ਨਿਰੰਤਰ ਚਲਦੇ ਰਹਿਣਾ ਹੀ ਜ਼ਰੂਰੀ ਨਹੀਂ ਹੁੰਦਾਉਸ ਲਈ ਅਧਿਐਨ ਵੀ ਅਵੱਸ਼ਕ ਹੈਅਧਿਐਨ ਅਤੇ ਸਿਰਜਣਾ ਕਾਰਜ ਇਹ ਦੋਨੋਂ ਚੀਜ਼ਾਂ ਤਪੱਸਿਆ ਵਾਂਗ ਇਕਾਂਤ ਦੀ ਮੰਗ ਕਰਦੀਆਂ ਹਨਇਹ ਇਕਾਂਤ ਚੰਨ ਸਾਹਿਬ ਨੂੰ ਉਹਨਾਂ ਦੀ ਧਰਮ-ਪਤਨੀ ਨੇ ਮੁਹੱਈਆ ਕਰਵਾਇਆਸ਼੍ਰੀਮਤੀ ਹਰਜੀਤ ਕੌਰ ਜੀ ਜੇਕਰ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਣਰੂਪ ਵਿਚ ਆਪਣੀ ਗਰਿਫਤ ਵਿਚ ਨਾ ਲੈਂਦੇ ਤਾਂ ਚੰਨ ਜੀ ਨੇ ਕਿੱਥੇ ਕੰਵਲ, ਸ਼ਾਦ ਜਾਂ ਸ਼ਿਵ ਨੂੰ ਪੜ੍ਹ ਸਕਣਾ ਸੀ? ਪੰਜਾਬੀ ਕਾਵਿ ਜਗਤ ਅਤੇ ਨਗਮਾਨਿਗਾਰੀ ਦੇ ਅੰਬਰ ਤੇ ਕਿਵੇਂ ਚੰਨ ਵਾਂਗ ਚਮਕਣਾ ਸੀ? ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਮੂੰਹ ਵਿਚ ਭਾਬੀ ਦੇ ਨਣਦ ਬੁਰਕੀਆਂ ਪਾਵੇਵਰਗੇ ਸਦਾ-ਬਹਾਰ ਗੀਤਾਂ ਦਾ ਰਚੇਤਾ ਅੱਜ ਸਮੇਂ ਦੀ ਧੂੜ ਵਿਚ ਸ਼ਾਇਦ ਕਿਧਰੇ ਗੁਆਚ ਗਿਆ ਹੁੰਦਾਇਸ ਤੱਥ ਦੀ ਪੁਸ਼ਟੀ ਚੰਨ ਸਾਹਿਬ ਆਪ ਵੀ ਆਪਣੇ ਲਫ਼ਜ਼ਾਂ ਵਿਚ ਬਿਆਨ ਕਰਦੇ ਹੋਏ ਕਹਿੰਦੇ ਹਨ, “ਸ਼ਾਦੀ ਤੋਂ ਬਾਅਦ ਲਿਖਾਈ ਨਿਰੰਤਰ ਜਾਰੀ ਰਹੀ, ਜੇ ਕਿਤੇ ਹਰਜੀਤ ਨਾ ਹੁੰਦੀ, ਕੋਈ ਹੋਰ ਹੁੰਦੀ ਤਾਂ ਸ਼ਾਇਦ ਇਹ ਕਵੀਪੁਣਾ ਕਿੰਨੇ ਚਿਰ ਦਾ ਮੁੱਕ ਗਿਆ ਹੁੰਦਾਲਾਵਾਂ ਵੇਲੇ ਵੀ ਇਹ ਮੇਰੇ ਮਗਰ ਸੀ ਤੇ ਹੁਣ ਵੀ ਮੇਰੇ ਮਗਰ ਹੈ

ਚੰਨ ਸਾਹਿਬ ਦੀ ਕਾਵਿ ਸਿਰਜਣਾ ਉਪਰ ਪੰਜਾਬੀ ਗੀਤਕਾਰੀ ਦੇ ਬਾਬਾ-ਬੋਹੜ ਬਾਬੂ ਸਿੰਘ ਮਾਨ ਮਰਾੜਾਂਵਾਲੇ ਕੁਝ ਇਸ ਪ੍ਰਕਾਰ ਟਿੱਪਣੀ ਕਰਦੇ ਹਨ, “ਚੰਨ ਦੇ ਧੀਰਜ ਅਤੇ ਸੱਮ੍ਹਲ ਨਾਲ ਲਿਖੇ ਗਏ ਕੁਝ ਗੀਤ ਪੰਜਾਬੀ ਦੇ ਸਫਲ ਗੀਤ ਅਖਵਾ ਸਕਦੇ ਹਨਮੌਲਿਕ ਰਚਨਾ ਹੁੰਦਿਆਂ ਹੋਇਆਂ ਜੇ ਕੋਈ ਗੀਤ ਕਿਸੇ ਲੋਕਗੀਤ ਦਾ ਸੁਆਦਲਾ ਰੂਪ ਜਾਪੇ, ਤਾਂ ਉਸ ਦਾ ਇਹ ਕੁਦਰਤੀ ਹੋਣ ਦਾ ਭੁਲੇਖਾ ਹੀ ਉਸ ਦੀ ਉੱਤਮ ਹੋਣ ਦੀ ਨਿਸ਼ਾਨੀ ਹੈ

ਸ਼੍ਰੀਮਤੀ ਹਰਜੀਤ ਕੌਰ ਜੀ ਦਾ ਜਨਮ 3 ਅਗਸਤ 1947 ਨੂੰ ਜੰਡਿਆਲਾ ਨਜ਼ਦੀਕ ਪੈਂਦੇ ਪਿੰਡ ਸਮਰਾਵਾਂ ਵਿਖੇ ਹੋਇਆ ਸੀਕੇਵਲ ਦੋ ਸਾਲ ਦੀ ਆਯੂ ਵਿਚ 3-2-1949 ਨੂੰ ਉਹ ਭਾਰਤ ਛੱਡ ਅਫਰੀਕਾ ਚਲੇ ਗਏਸਿੰਘ ਸਭਾ ਖਾਲਸਾ ਸਕੂਲ, ਨੈਰੋਬੀ ਤੋਂ ਉਨਾਂ ਨੇ ਅੱਠ ਜਮਾਤਾਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ13 ਸਾਲ ਬਾਅਦ 1962 ਨੂੰ ਉਹ ਅਫਰੀਕਾ ਤੋਂ ਭਾਰਤ ਵਾਪਿਸ ਆਏ ਤੇ 1967 ਦੇ ਨਵੰਬਰ ਮਹੀਨੇ ਵਿਚ ਉਹਨਾਂ ਦਾ ਵਿਆਹ ਤਰਲੋਚਨ ਸਿੰਘ ਚੰਨ ਜੰਡਿਆਲਵੀ ਜੀ ਨਾਲ ਹੋ ਗਿਆਵਿਆਹ ਤੋਂ ਇਕ ਸਾਲ ਤੇ ਤਿੰਨ ਮਹੀਨੇ ਉਪਰੰਤ ਉਹ ਫਰਵਰੀ 1968 ਨੂੰ ਇੰਗਲੈਂਡ ਆ ਗਏ

-----

ਇੰਗਲੈਂਡ ਆ ਕੇ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਇਕ ਘਰੇਲੂ ਸੁਆਣੀ ਦੀ ਭੂਮਿਕਾ ਨੂੰ ਪੂਰੇ ਸਿਰੜ ਅਤੇ ਦ੍ਰਿੜਤਾ ਦੇ ਨਾਲ ਨਿਭਾਇਆਜ਼ਿੰਦਗੀ ਦੇ ਹਰ ਕਦਮ ਅਤੇ ਦੌਰ ਵਿਚ ਚੰਨ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾਉਨ੍ਹਾਂ ਨੇ ਆਪਣੇ ਰੁਝੇਵਿਆਂ ਨੂੰ ਬੱਚਿਆਂ ਦੇ ਵਿਦਿਅਕ ਅਦਾਰਿਆਂ ਤੋਂ ਲਿਆਉਣ-ਛੱਡਣ ਜਾਂ ਚੁੱਲੇ-ਚੌਂਕੇ ਤੱਕ ਹੀ ਮਹਿਦੂਦ ਨਹੀਂ ਰੱਖਿਆ, ਸਗੋਂ ਘਰ ਵਿਚ 12-12 ਘੰਟੇ ਸਿਲਾਈ ਮਸ਼ੀਨ ਚਲਾ ਕੇ ਹੱਢ-ਭੰਨਵੀਂ ਮਿਹਨਤ ਕੀਤੀ ਅਤੇ ਘਰ ਦੀ ਆਰਥਿਕ ਅਵਸਥਾ ਨੂੰ ਬਿਹਤਰ ਬਣਾਉਣ ਵਿਚ ਆਪਣਾ ਭਰਪੂਰ ਅਤੇ ਸ਼ਲਾਘਾਯੋਗ ਯੋਗਦਾਨ ਪਾਇਆ

-----

ਬੱਚਿਆਂ (ਦੋ ਬੇਟੇ ਅਤੇ ਇਕ ਬੇਟੀ) ਦੇ ਥੋੜ੍ਹਾ ਉਡਾਰ ਹੁੰਦਿਆਂ ਹੀ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਈਸਟਐਂਡ ਨਾਮੀ ਫੈਕਟਰੀ ਵਿਚ ਆਪਣੇ ਲਈ ਰੁਜ਼ਗਾਰ ਤਲਾਸ਼ ਲਿਆਜਿਥੇ ਅੱਠ-ਦਸ ਘੰਟੇਂ ਕਰੜੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਘਰੇਲੂ ਫ਼ਰਜ਼ਾਂ ਤੋਂ ਮੁੱਖ ਨਹੀਂ ਮੋੜਿਆ ਅਤੇ ਹਰ ਜ਼ਿੰਮੇਵਾਰੀ ਪੂਰੀ ਕਾਰਜ-ਕੁਸ਼ਲਤਾ ਦੇ ਨਾਲ ਨਿਭਾਈਇਸ ਪ੍ਰਕਾਰ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਚੰਨ ਜੀ ਨੂੰ ਘਰੇਲੂ ਕੰਮਾਂ ਤੋਂ ਫਾਰਿਗ ਰੱਖਿਆ ਤਾਂ ਜੋ ਉਹ ਆਪਣਾ ਵਡਮੁੱਲਾ ਸਮਾਂ ਪੰਜਾਬੀ ਸਾਹਿਤ ਨੂੰ ਸਮਰਪਿਤ ਕਰ ਸਕਣ

-----

ਇਹਨਾਂ ਪੱਛਮੀ ਦੇਸ਼ਾਂ (ਜਿਨ੍ਹਾਂ ਦੇ ਅਸੀਂ ਵਸਨੀਕ ਹਾਂ) ਵਿਚ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਕੇ ਸਬੰਧੀਆਂ ਨਾਲ ਮਿਲਣੀ ਦਾ ਮੌਕਾ ਸਪਤਾਅੰਤ ਤੇ ਹੀ ਮਿਲਦਾ ਹੈਸਪਤਾਹਅੰਤ ਤੇ ਮਹਿਮਾਨਾਂ ਦੀ ਆਮਦ ਦੀ ਤਵੱਕੋ ਨਾ ਰੱਖਣਾ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਚਣਵਾਲੇ ਜੁਮਲੇ ਵਰਗੀ ਗੱਲ ਜਾਪਦੀ ਹੈਕਲਾਕਾਰਾਂ, ਲੇਖਕਾਂ ਦੇ ਘਰ ਪ੍ਰਾਹੁਣਿਆਂ ਦੀ ਆਵਾਜਾਈ ਵੈਸੇ ਵੀ ਕੁਝ ਜ਼ਿਆਦਾ ਹੀ ਹੁੰਦੀ ਹੈਮੰਨੂ ਸਿਮ੍ਰਿਤੀ ਵਿਚ ਦਰਜ ਹੈ, “ਗ੍ਰਹਿਸਥੀ ਦੇ ਘਰ ਵਿਚ ਸਿਰਫ਼ ਇਕ ਰਾਤ ਕੱਟਣ ਵਾਲੇ ਨੂੰ ਅਤਿਥੀ ਕਿਹਾ ਜਾਂਦਾ ਹੈ ਕਿਉਂਕਿ ਉਸ ਦੇ ਆਉਣ, ਜਾਣ ਦੀ ਅਤੇ ਠਹਿਰਨ ਦੀ ਤਿਥੀ ਦਾ ਪਤਾ ਨਹੀਂ ਹੁੰਦਾਇਸ ਲਈ ਅਨਿਸਚਿਤਕਾਲ ਲਈ ਆਉਣ ਵਾਲੇ ਮਹਿਮਾਨ ਨੂੰ ਅਤਿਥੀ ਆਖਦੇ ਹਨ

-----

ਚੰਨ ਜੀ ਦੇ ਗ੍ਰਹਿ ਵਿਖੇ ਵੀ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀਮਹਿਮਾਨਾਂ ਦੀ ਆਓ-ਭਗਤ ਕਰਨ ਵਿਚ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਅੱਜ ਤੱਕ ਕਦੇ ਮੱਥੇ ਵੱਟ ਨਹੀਂ ਪਾਇਆ ਤੇ ਸੰਸਕ੍ਰਿਤ ਦੇ ਸਲੋਕ ਆਤਿਥੀ ਦੇਵੋ ਭਵੋਦੀ ਪ੍ਰੋੜ੍ਹਤਾ ਕੀਤੀ ਹੈ

................

ਚੰਨ ਸਾਹਿਬ ਦੇ ਘਰ ਇਕ ਹਫ਼ਤਾ ਠਹਿਰਨ ਦੇ ਬਾਅਦ ਮੂਣਕ ਦੀ ਦੋਸਤ ਕਵਿਤਰੀ ਰਵਿੰਦਰ ਕਿਰਨ ਮੈਨੂੰ ਮਿਲੀ ਤਾਂ ਚੰਨ ਸਾਹਿਬ ਬਾਰੇ ਉਸ ਦਾ ਪ੍ਰਸੰਸਾਮਈ ਪ੍ਰਤੀਕ੍ਰਮ ਇਹ ਸੀ, “ਸਿਰੇ ਦਾ ਲੇਖਕ ਹੀ ਨਹੀਂ, ਸਗੋਂ ਬੇਹੱਦ ਮਿਲਾਪੜਾ ਤੇ ਮਹਿਮਾਨ ਨਿਵਾਜ਼ ਹੈ ਚੰਨ ਜੰਡਿਆਲਵੀ

-----

8 ਸਾਲ ਬਾਅਦ ਜਦ ਵੁਲਵਰਹੈਪਟਨ ਫੈਕਟਰੀ ਬੰਦ ਹੋਈ ਤਾਂ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਬ੍ਰਮਿੰਘਮ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ8-9 ਘੰਟੇ ਦੀ ਨੌਕਰੀ, ਘਰ ਦਾ ਕੰਮ-ਕਾਜ਼, ਬੱਚਿਆਂ ਦਾ ਪਾਲਣ-ਪੋਸ਼ਣ, ਬੱਸਾਂ, ਟਰੇਨਾਂ ਦਾ ਸਫ਼ਰਗੱਲ ਕੀ, ਜ਼ਿੰਦਗੀ ਦੀ ਭੱਜ-ਦੌੜ ਅਤੇ ਕਸ਼ਮਕਸ਼ ਨੂੰ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਖਿੜੇ ਮੱਥੇ ਝੱਲਿਆ ਜਿਸ ਸਦਕਾ ਉਨਾਂ ਦੀ ਦੇਹ ਨੂੰ ਦਮਾ, ਉੱਚਤਮ ਰਕਤ-ਪ੍ਰਵਾਹ, ਸ਼ੱਕਰਰੋਗ ਆਦਿਕ ਬਿਮਾਰੀਆਂ ਨਾਲ ਵੀ ਦੋ ਹੱਥ ਕਰਨੇ ਪਏਸ਼ਰੀਰਕ ਅਵਸਥਾ ਠੀਕ ਨਾ ਹੋਣ ਸਦਕਾ ਉਨ੍ਹਾਂ ਨੂੰ ਆਖਰਕਾਰ ਇਕ ਦਿਨ ਮਜ਼ਬੂਰਨ ਦੁਰਾਡੇ ਦੀ ਨੌਕਰੀ ਵੀ ਛੱਡਣੀ ਪਈ

-----

ਖ਼ਲੀਲ ਜਿਬਰਾਨ, ਪੈਗੰਬਰ ਨਾਮੀ ਪੁਸਤਕ ਵਿਚ ਲਿਖਦਾ ਹੈ, “ਵਿਹਲੇ ਰਹਿਣਾ ਤਾਂ ਰੁੱਤਾਂ ਨਾਲ ਅਜਨਬੀ ਬਣਨਾ ਹੈ, ਜੀਵਨ ਦੀ ਕਤਾਰ ਵਿੱਚੋਂ ਬਾਹਰ ਨਿਕਲਣ ਸਮਾਨ ਹੈਜਿਵੇਂ ਝਰਨੇ ਦੇ ਪਾਣੀਆਂ ਵਿਚ ਸਦਾ ਵਗਦੇ ਰਹਿਣ ਖਸਲਤ ਹੁੰਦੀ ਹੈ, ਉਵੇਂ ਹੀ ਮਿਹਨਤੀ ਅਤੇ ਕਾਮੇ ਮਨੁੱਖ ਅੰਦਰ ਵੀ ਇਹ ਗੁਣ ਹੁੰਦਾ ਹੈ ਕਿ ਉਹ ਵਿਹਲਾ ਨਹੀਂ ਬੈਠ ਸਕਦਾਇੰਝ ਹੀ ਸ਼੍ਰੀਮਤੀ ਹਰਜੀਤ ਕੌਰ ਜੀ ਨੂੰ ਵੀ ਸਦੈਵ ਕੰਮ ਕਰਦੇ ਰਹਿਣ ਦੀ ਚੇਟਕ ਲੱਗੀ ਹੋਈ ਸੀਇਤਫ਼ਾਕ਼ਨ ਉਨਾਂ ਨੂੰ ਇਕ ਦਿਨ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਇਕ ਕੱਪੜਾ ਉਤਪਾਦਕ ਫੈਕਟਰੀ (ਗਰਾਸਹੌਪਰ) ਖੁੱਲ੍ਹੀ ਹੈ ਤਾਂ ਉਨ੍ਹਾਂ ਨੇ ਝਟਪਟ ਜਾ ਉਥੇ ਦਰਖ਼ਾਸਤ ਦਿੱਤੀਇਥੇ ਇਨ੍ਹਾਂ ਨੇ ਲਗਾਤਾਰ 14 ਵਰ੍ਹੇ ਪੂਰੀ ਤਨਦੇਹੀ, ਸਿਰੜ, ਲਗਨ, ਮਿਹਨਤ ਨਾਲ ਬਿਨਾ ਨਾਗਾ, ਬਿਮਾਰ-ਠਮਾਰ ਹੁੰਦਿਆਂ ਵੀ ਅਤਿਅਧਿਕਤਾ ਕਾਰਜਕਾਲ ਅੰਤ ਤੱਕ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ

-----

ਨੌਕਰੀ ਤੋਂ ਭਾਵੇਂ ਸ਼੍ਰੀਮਤੀ ਹਰਜੀਤ ਕੌਰ ਜੀ ਵਿਹਲੇ ਹੋ ਗਏਪਰ ਫਿਰ ਘਰ ਵਿਚ ਗ੍ਰਹਿਸਥੀ ਜੀਵਨ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂਬੱਚਿਆਂ ਦੀ ਸ਼ਾਦੀ ਉਪਰੰਤ ਪੋਤੇ-ਪੋਤੀਆਂ ਅਤੇ ਬਿਮਾਰ ਸੱਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਲੈ ਲਈ ਤਾਂ ਜੋ ਚੰਨ ਜੀ ਦੀ ਕਲਮ ਨਿਰੰਤਰ ਵੇਗ ਵਿਚ ਚਲਦੀ ਰਹੇ ਤੇ ਨਿੱਤ ਨਵੇਂ ਦਿਸਹੱਦੇ ਛੂੰਹਦੀ ਰਹੇ

-----

ਹਿਯਾਤੀ ਦੇ ਅੱਜ 63ਵੇਂ ਵਰ੍ਹੇ ਵਿਚ ਵੀ ਸ਼੍ਰੀਮਤੀ ਹਰਜੀਤ ਕੌਰ ਜੀ ਚੰਨ ਜੀ ਨਾਲ ਕਦਮ ਨਾਲ ਕਦਮ ਮਿਲਾ ਕੇ ਪਿਆਰ-ਮਹੁੱਬਤ ਨਾਲ ਜੀਵਨ ਦਾ ਹਰ ਦੁੱਖ-ਸੁੱਖ ਮਾਣਦਿਆਂ ਵੁਲਵਰਹੈਂਪਟਨ ਦੇ ਘੁੱਗ ਵਸਦੇ ਇਕ ਛੋਟੇ ਜਿਹੇ ਖਿਤੇ ਵੈਂਡਸਫੀਲਡ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ

...........

ਚੰਨ ਸਾਹਿਬ ਦੇ ਮੁਸਤਕਬਿਲ ਬਾਰੇ ਸਾਜਨ ਰਾਏਕੋਟੀ ਦੁਆਰਾ ਮੰਗੀ ਦੁਆ ਨਾਲੋਂ ਬਿਹਤਰ ਹੋਰ ਕੋਈ ਦੁਆ ਨਹੀਂ ਹੋ ਸਕਦੀ, “ਚੰਨ ਜੰਡਿਆਲਵੀ ਦੀ ਕਲਮ ਨੂੰ ਰੱਬ ਨੇ ਚਾਰ-ਚੰਦ ਤਾਂ ਲਾਏ ਨੇ ਪਰ ਮੈਂ ਦੁਆ ਕਰਦਾ ਹਾਂ ਰੱਬ ਹੋਰ ਵੀ ਚਾਰ-ਚੰਦ (ਅੱਠ ਹੋ ਜਾਣ) ਲਾਵੇ

*****

ਸਮਾਪਤ