ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, December 8, 2009

ਸੁਖਿੰਦਰ - ਲੇਖ

ਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਮੋਹਨ ਗਿੱਲ

ਲੇਖ

ਮੋਹਨ ਗਿੱਲ ਗੁੰਝਲਦਾਰ ਸਮੱਸਿਆਵਾਂ ਬਾਰੇ ਅਨੇਕਾਂ ਪਰਤਾਂ ਵਾਲੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਨਹੀਂਉਹ ਤਾਂ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਬਾਰੇ ਸਿੱਧੀਆਂ ਸਾਧੀਆਂ ਗੱਲਾਂ ਵਰਗੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਹੈਉਸਦੀਆਂ ਕਵਿਤਾਵਾਂ ਨੂੰ ਪੂਰਬ ਤੋਂ ਪੱਛਮ ਤੱਕ ਦੇ ਸਫ਼ਰ ਦੀ ਗਾਥਾ ਵੀ ਕਿਹਾ ਜਾ ਸਕਦਾ ਹੈਮੋਹਨ ਗਿੱਲ ਦੀ ਸ਼ਾਇਰੀ ਬਾਰੇ ਗੱਲ ਕਰਨ ਲਈ ਉਸਦੀ ਕਾਵਿ-ਪੁਸਤਕ ਬਨਵਾਸ ਤੋਂ ਬਾਅਦਨੂੰ ਆਧਾਰ ਬਣਾਇਆ ਜਾ ਸਕਦਾ ਹੈਉਸ ਨੇ ਇਹ ਕਾਵਿ-ਸੰਗ੍ਰਹਿ 2007 ਵਿੱਚ ਪ੍ਰਕਾਸ਼ਿਤ ਕੀਤਾ ਸੀਉਹ ਇਸ ਤੋਂ ਪਹਿਲਾਂ ਗਿਰਝਾਂ ਦੀ ਹੜਤਾਲਨਾਮ ਦਾ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰ ਚੁੱਕਾ ਹੈ

-----

ਬਨਵਾਸ ਤੋਂ ਬਾਅਦਕਾਵਿ-ਸੰਗ੍ਰਹਿ ਬਾਰੇ ਗੱਲ ਇਸ ਪੁਸਤਕ ਦੀ ਪਹਿਲੀ ਹੀ ਕਵਿਤਾ ਬਨਵਾਸ ਤੋਂ ਬਾਅਦਦੀਆਂ ਹੇਠ ਲਿਖੀਆਂ ਸਤਰਾਂ ਨਾਲ ਹੀ ਸ਼ੁਰੂ ਕੀਤੀ ਜਾ ਸਕਦੀ ਹੈ:

ਬੇ-ਰੁਜ਼ਗਾਰੀ ਬਣ ਬੈਠੀ ਸੀ,

ਉਸ ਲਈ ਮਤਰੇਈ ਮਾਂ

ਰੁਜ਼ਗਾਰ ਦੀ ਖ਼ਾਤਰ ਤੁਰਿਆ ਓਧਰ

ਜਿੱਧਰ ਵੇਖੀ ਠੰਡੀ ਛਾਂ

ਆਪਣੇ ਆਪ ਨੂੰ ਦੇ ਬਨਵਾਸ

ਸੱਤ ਸਮੁੰਦਰੋਂ ਪਾਰ ਨਿਵਾਸ

-----

ਮੋਹਨ ਗਿੱਲ ਦੀਆਂ ਇਨ੍ਹਾਂ ਕਾਵਿ-ਸਤਰਾਂ ਨਾਲ ਸ਼ੁਰੂ ਹੁੰਦੀ ਹੈ ਹਜ਼ਾਰਾਂ ਹੀ ਪ੍ਰਵਾਸੀਆਂ ਦੀ ਜ਼ਿੰਦਗੀ ਦੀ ਗਾਥਾਆਪਣੀ ਜਨਮ ਭੂਮੀ ਵਿੱਚ ਰੁਜ਼ਗਾਰ ਦੇ ਵਸੀਲੇ ਤਸੱਲੀਬਖ਼ਸ਼ ਨ ਹੋਣ ਕਾਰਨ ਵਧੇਰੇ ਲੋਕ ਚੰਗੇ ਰੁਜ਼ਗਾਰ ਦੀ ਭਾਲ਼ ਵਿੱਚ ਹੋਰਨਾਂ ਧਰਤੀਆਂ ਵੱਲ ਤੁਰ ਪੈਂਦੇ ਹਨਕੋਈ ਸਮਾਂ ਸੀ ਜਦੋਂ ਕਿ ਭਾਰਤੀ ਮੂਲ ਦੇ ਲੋਕ ਚੀਨ, ਮਲਾਇਆ, ਸਿੰਘਾਪੁਰ, ਅਫਰੀਕਾ ਜਾਂ ਇੰਗਲੈਂਡ ਕੰਮ ਦੀ ਭਾਲ ਵਿੱਚ ਜਾਇਆ ਕਰਦੇ ਸਨਪਰ ਅਜੋਕੇ ਸਮਿਆਂ ਵਿੱਚ ਵਧੇਰੇ ਲੋਕ ਅਮਰੀਕਾ, ਕੈਨੇਡਾ, ਜਰਮਨੀ, ਅਸਟਰੇਲੀਆ ਜਾਂ ਆਬੋਦਾਬੀ ਵਰਗੇ ਦੇਸ਼ਾਂ ਵਿੱਚ ਪ੍ਰਵਾਸੀ ਬਣ ਕੇ ਆਉਂਦੇ ਹਨਪਹਿਲੇ ਲੋਕਾਂ ਨਾਲੋਂ ਹੁਣ ਦੇ ਪ੍ਰਵਾਸੀਆਂ ਦਾ ਵੱਡਾ ਫ਼ਰਕ ਇਹ ਹੈ ਕਿ ਪਹਿਲੇ ਸਮਿਆਂ ਵਿੱਚ ਲੋਕ ਪ੍ਰਵਾਸੀ ਦੇਸ਼ਾਂ ਵਿੱਚ ਕੁਝ ਸਾਲ ਕਮਾਈਆਂ ਕਰਕੇ ਮੁੜ ਇੰਡੀਆ ਨੂੰ ਪਰਤ ਜਾਂਦੇ ਸਨ; ਪਰ ਹੁਣ ਲੋਕ ਪ੍ਰਵਾਸੀ ਦੇਸ਼ਾਂ ਵਿੱਚ ਆਉਂਦੇ ਤਾਂ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਹੀ ਹਨ ਪਰ ਹੁਣ ਉਹ ਪ੍ਰਵਾਸੀ ਦੇਸ਼ਾਂ ਤੋਂ ਵਾਪਸ ਨਹੀਂ ਮੁੜਦੇਬਲਕਿ ਇਨ੍ਹਾਂ ਹੀ ਦੇਸ਼ਾਂ ਦੇ ਸ਼ਹਿਰੀ ਬਣਕੇ ਇੱਥੇ ਹੀ ਸਥਾਪਤ ਹੋ ਜਾਂਦੇ ਹਨ

-----

ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਪ੍ਰਵਾਸ ਕਰਨ ਵਾਲੇ ਪੰਜਾਬੀ ਮੂਲ ਦੇ ਲੋਕਾਂ ਦੀ ਇੱਕ ਵੱਡੀ ਸਭਿਆਚਾਰਕ ਸਮੱਸਿਆ ਹੈ: ਕੈਨੇਡਾ ਵਿੱਚ ਜੰਮੀ-ਪਲੀ ਨਵੀਂ ਪੀੜ੍ਹੀ ਅਤੇ ਪੰਜਾਬ, ਇੰਡੀਆ ਤੋਂ ਪ੍ਰਵਾਸ ਕਰਕੇ ਆਈ ਪੀੜ੍ਹੀ ਦੇ ਲੋਕਾਂ ਦੀ ਸੋਚ ਅਤੇ ਉਸ ਅਨੁਸਾਰ ਜਿਉਣ ਦਾ ਢੰਗਪੁਰਾਣੀ ਪੀੜ੍ਹੀ ਦੇ ਮਾਪੇ ਅਜੇ ਵੀ ਪਿੱਛੇ ਛੱਡ ਆਏ ਦੇਸ਼ ਦੇ ਚਰਚੇ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਹਨ; ਪਰ ਬੱਚੇ ਪਰਾ-ਆਧੁਨਿਕ ਸਮਿਆਂ ਦੀ ਤਕਨਾਲੋਜੀ ਕੰਮਪੀਊਟਰ, ਇੰਟਰਨੈੱਟ, ਟੀਵੀ ਆਦਿ ਵਿੱਚ ਉਲਝੇ ਰਹਿ ਕੇ ਆਪਣਾ ਮਨ-ਪ੍ਰਚਾਵਾ ਕਰਦੇ ਹਨਚਰਚਾ ਅਧੀਨ ਆਏ ਕਾਵਿ-ਸੰਗ੍ਰਹਿ ਬਨਵਾਸ ਤੋਂ ਬਾਅਦਦੀ ਕਵਿਤਾ ਯੁਗ ਦਾ ਸਫ਼ਰਅਜਿਹੇ ਵਿਚਾਰਾਂ ਦਾ ਹੀ ਪ੍ਰਗਟਾਵਾ ਕਰਦੀ ਹੈ:

ਬਾਪੂ ਹਾਲੇ ਵੀ,

ਗੱਲ ਗੱਲ ਤੇ ਗਾਉਂਦਾ ਹੈ,

ਮਾਲਵੇ, ਮਾਝੇ ਅਤੇ

ਦੁਆਬੇ ਦੀ ਗਾਥਾ

ਪੁੱਤਰ, ਕੰਪਿਊਟਰ ਤੇ ਬੈਠ,

ਨਚਾਉਂਦਾ ਹੈ ਪੋਟਿਆਂ ਤੇ

ਸਾਰੀ ਦੁਨੀਆਂ

-----

ਪਰ ਇਹੀ ਖੇਡਾਂ ਜੋ ਬਚਪਨ ਵਿੱਚ ਬੱਚਿਆਂ ਲਈ ਮਨ-ਪ੍ਰਚਾਵੇ ਦਾ ਸਾਧਨ ਹੁੰਦੀਆਂ ਹਨ, ਵੱਡੇ ਹੋ ਕੇ ਉਨ੍ਹਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੀਆਂ ਹਨ- ਉਨ੍ਹਾਂ ਦੇ ਜ਼ਿੰਦਗੀ ਜਿਊਣ ਦਾ ਢੰਗ ਬਣ ਜਾਂਦੀਆਂ ਹਨਤੰਦ ਯਾਦਾਂ ਦੇਕਵਿਤਾ ਵਿੱਚ ਮੋਹਨ ਗਿੱਲ ਪ੍ਰਵਾਸ ਵਿੱਚ ਵੱਡੇ ਹੋ ਰਹੇ ਬੱਚਿਆਂ ਦੀ ਬਣ ਰਹੀ ਮਾਨਸਿਕਤਾ ਬਾਰੇ ਚਰਚਾ ਕਰਨ ਦੇ ਬਹਾਨੇ ਪਿੱਛੇ ਛੱਡ ਕੇ ਆਏ ਦੇਸ਼ ਅਤੇ ਨਵੇਂ ਅਪਣਾਏ ਦੇਸ਼ ਦੇ ਸਭਿਆਚਾਰਕ ਵੱਖਰੇਵਿਆਂ ਬਾਰੇ ਵੀ ਚਰਚਾ ਛੇੜ ਜਾਂਦਾ ਹੈ:

ਮਾਏ ਨੀ! ਇਸ ਦੇਸ਼ ਚ ਬੱਚੇ

ਲੁਕਣ ਮੀਟੀਆਂ ਦਾਈਆ ਦੁੱਕੜੇ,

ਗੁੱਲੀ ਡੰਡਾ ਕੁਝ ਨਾ ਖੇਡਣ

ਘਰ ਦੀ ਚਾਰ ਦੀਵਾਰੀ ਅੰਦਰ,

ਕੁੱਕੜਾਂ ਵਾਂਗੂੰ ਤਾੜੇ ਰਹਿੰਦੇ

ਜਦ ਰੋਵਣ ਤਾਂ-

ਮਾਂ ਜਾਂ ਬਾਪ, ਬਾਜ਼ਾਰ ਲਿਜਾ ਕੇ,

ਕੁਝ ਖਿਡੌਣੇ ਲੈ ਦਿੰਦੇ ਨੇ

ਜਦ ਉਸ ਖੇਡ ਤੋਂ,

ਬੱਚੇ ਦਾ ਮਨ ਭਰ ਜਾਂਦਾ ਹੈ,

ਨਵੇਂ ਖਿਡੌਣੇ ਲਿਆ ਦਿੰਦੇ ਨੇ

ਸ਼ਾਇਦ ਇਸੇ ਲਈ-

ਛੋਟੀ ਉਮਰ ਖਿਡੌਣੇ ਬਦਲਣ,

ਵੱਡੇ ਹੋ ਕੇ,

ਨਿੱਤ ਨਵੇਂ ਇਹ ਸਾਥੀ ਬਦਲਣ

------

ਭਾਵੇਂ ਇਨ੍ਹਾਂ ਪ੍ਰਵਾਸੀਆਂ ਨੂੰ, ਅਕਸਰ, ਪਿੱਛੇ ਛੱਡ ਕੇ ਆਏ ਦੇਸ਼ ਦਾ ਹੇਰਵਾ ਸਤਾਉਂਦਾ ਹੈ-ਪਰ ਉਹ ਇਸ ਸਚਾਈ ਨੂੰ ਵੀ ਸਵੀਕਾਰਦੇ ਹਨ ਕਿ ਨਵੇਂ ਅਪਣਾਏ ਦੇਸ਼ ਵਿੱਚ ਉਨ੍ਹਾਂ ਵੱਲੋਂ ਕੀਤੇ ਹੋਏ ਕੰਮ ਦਾ ਸਹੀ ਮੁੱਲ ਪੈਂਦਾ ਹੈ ਅਤੇ ਉਹ ਇਸ ਦੇ ਮਾਹੌਲ ਵਿੱਚ ਸੌਖਾਲੇ ਮਹਿਸੂਸ ਕਰਦੇ ਹਨਮੋਹਨ ਗਿੱਲ ਆਪਣੀ ਕਵਿਤਾ ਤੰਦ ਯਾਦਾਂ ਦੇਵਿੱਚ ਇਹ ਗੱਲ ਕਹਿਣ ਵਿੱਚ ਵੀ ਝਿਜਕ ਮਹਿਸੂਸ ਨਹੀਂ ਕਰਦਾ:

ਇਸ ਦੇਸ਼ ਵਿੱਚ-

ਕੀਤੇ ਕੰਮ ਦਾ ਮੁੱਲ ਮਿਲਦਾ ਹੈ

ਨਿੱਤ ਹੀ ਮਾਏ-

ਫੁੱਲਾਂ ਵਰਗਾ ਦਿਨ ਚੜ੍ਹਦਾ ਹੈ

ਮੋਹਨ ਗਿੱਲ ਇੱਕ ਚੇਤੰਨ ਸ਼ਾਇਰ ਹੈਉਹ ਆਪਣੀ ਸ਼ਾਇਰੀ ਵਿੱਚ ਭਾਰਤੀ ਮਿਥਿਹਾਸ ਦੇ ਹਵਾਲਿਆਂ ਦੀ ਵਰਤੋਂ ਕਰਕੇ ਅਜੋਕੇ ਸਮਿਆਂ ਦੀਆਂ ਘਟਨਾਵਾਂ ਨੂੰ ਹੋਰ ਵਧੇਰੇ ਅਰਥਭਰਪੂਰ ਬਣਾਉਣ ਦੇ ਯਤਨ ਕਰਦਾ ਹੈ

-----

ਭਾਰਤੀ ਮਿਥਿਹਾਸ ਵਿੱਚ ਰਾਮਅਤੇ ਰਾਵਣਦਾ ਜ਼ਿਕਰ ਆਉਂਦਾ ਹੈਜਿਸ ਵਿੱਚ ਰਾਮਨੂੰ ਇੱਕ ਮਨੁੱਖ ਵਿੱਚ ਹੋਣ ਵਾਲੇ ਚੰਗੇ ਗੁਣਾਂ ਨਾਲ ਜੋੜਿਆ ਜਾਂਦਾ ਹੈ ਅਤੇ ਰਾਵਣਨੂੰ ਬੀਮਾਰ ਮਾਨਸਿਕਤਾ ਵਾਲੇ ਮਨੁੱਖ ਨਾਲਭਾਰਤੀ ਸਮਾਜ ਵਿੱਚ ਹਰ ਸਾਲ ਦੁਸਹਿਰੇ ਦੇ ਮੌਕੇ ਰਾਵਣਦਾ ਬੁੱਤ ਬਣਾ ਕੇ ਸਾੜਿਆ ਜਾਂਦਾ ਹੈਇਸ ਤਰ੍ਹਾਂ ਸੱਚਦੀ ਝੂਠਉੱਤੇ ਜਿੱਤ ਦਾ ਜਸ਼ਨ ਮਣਾਇਆ ਜਾਂਦਾ ਹੈ; ਪਰ ਜਸ਼ਨਨਾਮ ਦੀ ਕਵਿਤਾ ਰਾਹੀਂ ਮੋਹਨ ਗਿੱਲ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ ਕਿ ਚਿੰਨ੍ਹਾਤਮਕ ਤੌਰ ਉੱਤੇ ਹਰ ਸਾਲ ਰਾਵਣ ਦਾ ਬੁੱਤ ਸਾੜ ਦੇਣ ਨਾਲ ਸਮੱਸਿਆ ਹੱਲ ਨਹੀਂ ਹੋ ਸਕਦੀਰਾਵਣ ਵਰਗੀ ਬੀਮਾਰ ਮਾਨਸਿਕਤਾ ਵਾਲੇ ਮਨੁੱਖ ਤਾਂ ਹਰ ਪਲ ਸਾਡੇ ਆਸ ਪਾਸ ਗਲੀ ਗਲੀ ਵਿੱਚ ਅਤੇ ਸੜਕ ਸੜਕ ਉੱਤੇ ਘੁੰਮਦੇ ਫਿਰਦੇ ਹਨਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਬੀਮਾਰ ਮਾਨਸਿਕਤਾ ਵਾਲੇ ਲੋਕਾਂ ਦੀ ਚੇਤਨਤਾ ਇੱਕ ਦਿਨ ਵਿੱਚ ਬਦਲੀ ਨਹੀਂ ਜਾ ਸਕਦੀਇਸ ਪ੍ਰਾਪਤੀ ਲਈ ਨਿਰੰਤਰ ਅਤੇ ਲੰਬੀ ਜੱਦੋ-ਜਹਿਦ ਕਰਨ ਦੀ ਲੋੜ ਹੈ

-----

ਬਨਵਾਸ ਤੋਂ ਬਾਅਦਕਾਵਿ-ਸੰਗ੍ਰਹਿ ਵਿੱਚ ਮੋਹਨ ਗਿੱਲ ਉਸ ਸਮੇਂ ਵਧੇਰੇ ਪ੍ਰਭਾਵਸ਼ਾਲੀ ਲੱਗਦਾ ਹੈ ਜਦੋਂ ਉਹ ਆਪਣੀ ਕਵਿਤਾ ਵਿੱਚ ਪੰਜਾਬੀ/ਭਾਰਤੀ ਸਮਾਜ ਨੂੰ ਪੇਸ਼ ਆ ਰਹੀਆਂ ਅਜੋਕੇ ਸਮੇਂ ਦੀਆਂ ਸਮਾਜਿਕ/ਸਭਿਆਚਾਰਕ ਸਮੱਸਿਆਵਾਂ ਦਾ ਚਰਚਾ ਕਰਦਾ ਹੈ

ਪੰਜਾਬੀ ਸਮਾਜ ਵਿੱਚ ਸਾਡੇ ਰਹਿਨੁਮਾਵਾਂ ਨੇ ਭਾਵੇਂ ਥਾਂ ਥਾਂ ਆਪਣੀਆਂ ਲਿਖਤਾਂ ਅਤੇ ਪ੍ਰਵਚਨਾਂ ਵਿੱਚ ਔਰਤ ਜ਼ਾਤ ਉੱਤੇ ਹੁੰਦੇ ਜ਼ੁਲਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈਉਨ੍ਹਾਂ ਨੇ ਔਰਤ ਅਤੇ ਮਰਦ ਦੀ ਸਮਾਜਕ ਬਰਾਬਰੀ ਦੀ ਵੀ ਗੱਲ ਕੀਤੀ ਹੈ; ਪਰ ਇਨ੍ਹਾਂ ਗੱਲਾਂ ਦਾ ਸਮਾਜ ਦੇ ਕੁਝ ਹਿੱਸੇ ਉੱਤੇ ਕੋਈ ਅਸਰ ਨਹੀਂ ਹੋ ਰਿਹਾਉਹ ਆਪਣੀ ਹਉਮੈਂ ਅਤੇ ਹੰਕਾਰ ਦੇ ਭਰੇ ਆਪਣੀਆਂ ਪਤਨੀਆਂ/ਧੀਆਂ/ਨੂੰਹਾਂ ਉੱਤੇ ਅਤਿਆਚਾਰ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਵਿੱਚ ਹੀ ਫ਼ਖਰ਼ ਮਹਿਸੂਸ ਕਰਦੇ ਹਨ

-----

ਇਸ ਸੰਦਰਭ ਵਿੱਚ ਮੋਹਨ ਗਿੱਲ ਦੀ ਕਵਿਤਾ ਤਿੰਨ ਕੁੜੀਆਂਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨਇਹ ਸਤਰਾਂ ਕੈਨੇਡਾ ਚ ਜ਼ਾਲਮ ਮਰਦਾਂ ਹੱਥੋਂ ਮਰ ਚੁੱਕੀਆਂ ਤਿੰਨ ਪੰਜਾਬਨਾਂ ਗੁਰਜੀਤ ਘੁੰਮਣ, ਨਵਰੀਤ ਵੜੈਚ ਅਤੇ ਮਨਜੀਤ ਪਾਂਗਲੀ ਦੀ ਯਾਦ ਦੁਆਂਦੀਆ ਹਨ:

1.ਉਂਝ ਤਾਂ ਮਾਨਵ ਪੱਥਰ ਯੁੱਗ ਤੋਂ,

ਕੰਪਿਊਟਰ ਤੱਕ ਆ ਪਹੁੰਚਾ

ਪੱਥਰ ਯੁਗ ਦੀ ਕੋਝੀ ਸੋਚ ਦੀ,

ਭੇਟਾ ਚੜ੍ਹੀਆਂ ਤਿੰਨ ਕੁੜੀਆਂ

----

2. ਪਰਦੇਸਾਂ ਦੀ ਧਰਤੀ ਉਤੇ,

ਜੰਮੀਆਂ ਪਲੀਆਂ ਤਿੰਨ ਕੁੜੀਆਂ

ਗੋਲੀ, ਚਾਕੂ ਤੇ ਅਗਨੀ ਦੀ,

ਭੇਟਾ ਚੜ੍ਹੀਆਂ ਤਿੰਨ ਕੁੜੀਆਂ

-----

ਪੰਜਾਬੀ ਸਮਾਜ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ-ਅਣਜੰਮੀਆਂ ਧੀਆਂ ਦਾ ਮਾਂ ਦੀ ਕੁੱਖ ਵਿੱਚ ਹੀ ਕ਼ਤਲ ਕੀਤਾ ਜਾਣਾਅਲਟਰਾ ਸਾਊਂਡ ਤਕਨਾਲੋਜੀ ਦੀ ਈਜਾਦ ਹੋਣ ਤੋਂ ਬਾਹਦ ਇਹ ਕੰਮ ਹੋਰ ਵੀ ਜ਼ਿਆਦਾ ਵੱਧ ਗਿਆ ਹੈਇਸ ਸਮੱਸਿਆ ਨੂੰ ਅਜਿਹੇ ਪੰਜਾਬੀ ਗਾਇਕਾਂ ਅਤੇ ਪੰਜਾਬੀ ਸਭਿਆਚਾਰ ਦੇ ਅਖੌਤੀ ਪ੍ਰਚਾਰਕਾਂ ਨੇ ਵੀ ਵਧਾਇਆ ਹੈ ਜੋ ਪੁੱਤਰ ਮਿੱਠੜੇ ਮੇਵੇਦੇ ਗੀਤ ਗਾ ਗਾ ਕੇ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਘੋਲ ਰਹੇ ਹਨਅਜੋਕੇ ਸਮਿਆਂ ਵਿੱਚ ਜਦੋਂ ਕਿ ਔਰਤ ਵੀ ਹਰ ਉਹ ਕੰਮ ਕਰਨ ਦੇ ਕਾਬਿਲ ਹੋ ਚੁੱਕੀ ਹੈ ਜੋ ਮਰਦ ਕਰ ਸਕਦਾ ਹੈ ਤਾਂ ਅਜਿਹਾ ਵਿਤਕਰਾ ਕਿਉਂ? ਇਸ ਵਿਤਕਰੇ ਲਈ ਅਨੇਕਾਂ ਉਹ ਭਾਰਤੀ ਧਾਰਮਿਕ/ਸਮਾਜਿਕ/ਸਭਿਆਚਾਰਕ/ਦਾਰਸ਼ਨਿਕ ਗ੍ਰੰਥ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਔਰਤ ਨੂੰ ਮਰਦ ਦੇ ਮੁਕਾਬਲੇ ਵਿੱਚ ਜਾਨਵਰ ਦੀ ਪੱਧਰ ਦਾ ਦਿਖਾਇਆ ਗਿਆ ਹੈਅਜਿਹੇ ਜ਼ਹਿਰ ਭਰੇ ਸ਼ਬਦਾਂ ਵਾਲੇ ਇਨ੍ਹਾਂ ਗ੍ਰੰਥਾਂ ਦਾ ਪਾਠ ਅਸੀਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਾਂਮਰਦ ਪ੍ਰਧਾਨ ਸਮਾਜ ਦੇ ਪ੍ਰਚਾਰਕ ਅਨੇਕਾਂ ਭਾਰਤੀ/ਪੰਜਾਬੀ ਲੇਖਕਾਂ ਨੇ ਔਰਤ ਜ਼ਾਤ ਦੇ ਖ਼ਿਲਾਫ਼ ਜ਼ਹਿਰ ਉਗਲ਼ੀ ਹੈ ਅਤੇ ਉਸਨੂੰ ਪੈਰ ਦੀ ਜੁੱਤੀ ਦੇ ਬਰਾਬਰ ਕਿਹਾ ਹੈਮੋਹਨ ਗਿੱਲ ਅਜਿਹੇ ਗ਼ੈਰ-ਜਿੰਮੇਵਾਰ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਨਹੀਂਉਹ ਅਜਿਹੇ ਲੇਖਕਾਂ/ਗ੍ਰੰਥਾਂ ਦੇ ਵਿਚਾਰਾਂ ਨੂੰ ਰੱਦ ਕਰਦਾ ਹੋਇਆ ਔਰਤ ਜ਼ਾਤ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈਇਸ ਸਿਲਸਿਲੇ ਵਿੱਚ ਉਸ ਦੀਆਂ ਕਵਿਤਾਵਾਂ ਦੁਆ’, ‘ਸਾਹਿਬਾਂਅਤੇ ਫ਼ੱਕਰਾਂ ਦੇ ਢੋਲੇਦੀਆਂ ਹੇਠ ਲਿਖੀਆਂ ਸਤਰਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ:

1.ਕੁੱਖ ਦੇ ਅੰਦਰ ਪਲਦੀ ਬੇਟੀ,

ਨਾ ਕੋਈ ਕ਼ਤਲ ਕਰਾਏ

ਉਸ ਬੇਟੀ ਨੂੰ ਲੱਗ ਜਾਵਣ,

ਇਸ ਜੱਗ ਦੀਆਂ ਸਰਬ ਦੁਆਵਾਂ

-----

2.ਸਾਹਿਬਾਂ ਨੂੰ ਕਿਉਂ ਨਿੰਦੋ ਲੋਕੋ,

ਸਾਹਿਬਾਂ ਵਿਚਾਰੀ ਕੀਹ ਕਰੇ?

ਉਹ ਮੰਦ ਭਾਗਣ ਚਾਹੁੰਦੀ ਸੀ,

ਨਾ ਵੀਰ ਮਰਨ, ਨਾ ਯਾਰ ਮਰੇ

-----

3.ਕੁੱਖ ਵਿੱਚ ਕਤਲ ਕਰਾਕੇ ਬੇਟੀ,

ਮਾਂ ਕਿਸ ਨੂੰ ਦੁੱਖ ਦੱਸਣ ਜਾਏ

-----

ਮੋਹਨ ਗਿੱਲ ਜਾਗਦੀ ਅੱਖ ਵਾਲਾ ਸ਼ਾਇਰ ਹੈਇਸ ਕਾਵਿ-ਸੰਗ੍ਰਹਿ ਵਿੱਚ ਉਸ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਕਵਿਤਾਵਾਂ ਲਿਖੀਆਂ ਹਨਜ਼ਿੰਦਗੀ ਦੇ ਜਿਸ ਖੇਤਰ ਵਿੱਚ ਵੀ ਮਨੁੱਖ ਵਿਰੋਧੀ ਹਵਾਵਾਂ ਚੱਲਦੀਆਂ ਹਨ - ਮੋਹਨ ਗਿੱਲ ਬਿਨ੍ਹਾਂ ਕਿਸੇ ਝਿਜਕ ਦੇ ਉਨ੍ਹਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈਇਹ ਮਨੁੱਖ ਵਿਰੋਧੀ ਮਾਨਸਿਕਤਾ ਦੇ ਧਾਰਨੀ ਚਾਹੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲਣ ਵਾਲੇ ਹੋਣ; ਔਰਤਾਂ ਅਤੇ ਬੱਚਿਆਂ ਉੱਤੇ ਅਤਿਆਚਾਰ ਕਰਨ ਵਾਲੇ ਹੋਣ; ਰੰਗ, ਧਰਮ, ਨਸਲ ਦੇ ਨਾਮ ਉੱਤੇ ਫਿਰਕੂ ਦੰਗੇ ਕਰਵਾ ਕੇ ਲੋਕਾਂ ਦੇ ਖ਼ੂਨ ਨਾਲ ਹੋਲੀ ਖੇਡਣ ਵਾਲੇ ਹੋਣ; ਹਿਟਲਰ ਦੇ ਕਦਮ ਚਿੰਨ੍ਹਾਂ ਉੱਤੇ ਤੁਰਨ ਵਾਲੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਹੋਣ; ਹਉਮੈ ਅਤੇ ਹੰਕਾਰ ਵਿੱਚ ਨੱਕਾਂ ਚੋਂ ਠੂੰਹੇਂ ਸੁੱਟਦੇ ਫਿਰਦੇ ਸਮਾਜਿਕ, ਰਾਜਨੀਤਿਕ, ਸਾਹਿਤਕ ਜਾਂ ਧਾਰਮਿਕ ਆਗੂ ਹੋਣ ਅਤੇ ਚਾਹੇ ਕੈਨੇਡੀਅਨ ਪੰਜਾਬੀ ਮੀਡੀਆ ਉੱਤੇ ਕਾਬਜ਼ ਹੋ ਚੁੱਕੇ ਅਨਪੜ੍ਹ, ਗੰਵਾਰ, ਧਾਰਮਿਕ ਕੱਟੜਵਾਦੀ ਦੱਲੇ ਅਤੇ ਸਦਾ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਰਹਿਣ ਵਾਲੇ ਸ਼ਰਾਬੀ ਲੱਠਮਾਰ ਹੋਣ- ਮੋਹਨ ਗਿੱਲ ਬੇਲਿਹਾਜ਼ ਹੋ ਕੇ ਉਨ੍ਹਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੈ

-----

ਇੱਕ ਸੁਚੇਤ ਕਵੀ ਹੋਣ ਵਜੋਂ ਬਨਵਾਸ ਤੋਂ ਬਾਅਦਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਮੋਹਨ ਗਿੱਲ ਦੀਆਂ ਇਹ ਕਵਿਤਾਵਾਂ ਹਨ੍ਹੇਰੀ ਰਾਤ ਵਿੱਚ ਜਗਦੀ ਮਿਸ਼ਾਲ ਵਾਂਗੂੰ ਹਨਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਤੁਰਨ ਦੀ ਹਰੇਕ ਲੇਖਕ ਵਿੱਚ ਹਿੰਮਤ ਨਹੀਂ ਹੁੰਦੀਵਧੇਰੇ ਲੇਖਕ ਤਾਂ ਹਾਲਤਾਂ ਨਾਲ ਸਮਝੌਤਾ ਕਰਕੇ ਸਮੱਸਿਆਵਾਂ ਵੱਲੋਂ ਅੱਖਾਂ ਮੀਟ ਲੈਂਦੇ ਹਨ ਅਤੇ ਸਮੇਂ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਦੇ ਗੁਣ ਗਾਇਣ ਕਰ ਕਰਕੇ ਡਾਲਰਾਂ ਨਾਲ ਆਪਣੀਆਂ ਜੇਬਾਂ ਭਰਨਾਂ ਅਤੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਗਿਰਜਿਆਂ ਉੱਤੇ ਕਾਬਿਜ਼ ਧਾਰਮਿਕ ਕੱਟੜਵਾਦੀ ਫਿਰਕੂ ਦਹਿਸ਼ਤਗਰਦ ਪ੍ਰਬੰਧਕਾਂ ਤੋਂ ਸਰੋਪੇ ਪ੍ਰਾਪਤ ਕਰਨਾ ਹੀ ਆਪਣੀ ਜ਼ਿੰਦਗੀ ਦਾ ਮੰਤਵ ਮਿੱਥ ਲੈਂਦੇ ਹਨ

----

ਮੋਹਨ ਗਿੱਲ ਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਉੱਡ ਰਿਹਾ ਪਰਿੰਦਾ ਹੈ; ਇਹੀ ਗੱਲ ਉਸਦੀਆਂ ਕਵਿਤਾਵਾਂ ਵਿੱਚ ਪ੍ਰਗਟਾਏ ਗਏ ਉਸਦੇ ਵਿਚਾਰਾਂ ਨੂੰ ਵਿਸ਼ਵਾਸਯੋਗ ਬਣਾਉਂਦੀ ਹੈ ਅਤੇ ਉਸਦੀਆਂ ਕਵਿਤਾਵਾਂ ਨੂੰ ਮਾਨਣਯੋਗ ਵੀ



Friday, December 4, 2009

ਮੇਜਰ ਮਾਂਗਟ - ਅੱਗ ਦੀ ਨਦੀ – ਕਹਾਣੀ – ਭਾਗ ਪਹਿਲਾ

ਅੱਗ ਦੀ ਨਦੀ

ਭਾਗ ਪਹਿਲਾ

ਕਹਾਣੀ

ਨਹਿਰ ਕਿਨਾਰੇ ਬੈਠਾ ਉਹ ਸੋਚਾਂ ਵਿੱਚ ਡੁੱਬਿਆ ਰਿਹਾਨਹਿਰ ਵਿੱਚ ਜਿਵੇਂ ਪਾਣੀ ਦੀ ਬਜਾਏ ਖ਼ੂਨ ਵਹਿ ਰਿਹਾ ਹੋਵੇ ਤੇ ਉਹ ਵੀ ਉਸਦੇ ਸਕੇ ਭਰਾ ਦਾ ਖ਼ੂਨਜ਼ਿੰਦਗੀ ਉਸ ਲਈ ਬੋਝ ਬਣ ਗਈ ਸੀਜਦੋਂ ਤੋਂ ਪਿੰਡ ਦੇ ਕੁੱਝ ਲੋਕਾਂ ਨੇ ਉਸ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਸੀਉਸ ਨੇ ਬਥੇਰਾ ਕਿਹਾ ਸੀ ਕਿ ਉਹ ਦੋਸ਼ੀ ਨਹੀਂ ਹੈ ਅਤੇ ਅਜਿਹਾ ਉਸ ਨੇ ਮਜਬੂਰੀ ਵਸ ਕੀਤਾ ਸੀਪਰ ਉਸਦੀ ਸੁਣਦਾ ਕੌਣ?ਜਦੋਂ ਕਿ ਉਸਦੇ ਦਸਤਖ਼ਤਾਂ ਵਾਲਾ ਪੇਪਰ ਹਰ ਕੋਈ ਪੜ੍ਹ ਚੁੱਕਿਆ ਸੀ ਅਤੇ ਉਸ ਪਰਚੇ ਦੀਆਂ ਫੋਟੋ ਕਾਪੀਆਂ ਅਜੇ ਵੀ ਪਿੰਡ ਵਿੱਚ ਘੁੰਮ ਰਹੀਆਂ ਸਨ,ਜਿਨਾਂ ਉੱਪਰ ਸਪੱਸ਼ਟ ਲਿਖਿਆ ਹੋਇਆ ਸੀ ਕਿ ਹਾਦਸੇ ਦਾ ਕਾਰਨ ਉਸ ਦੇ ਭਰਾ ਦੀ ਸ਼ਰਾਬ ਬਣੀ ਹੈ ਜੋ ਉਹ ਮੇਰੇ ਨਾਲ਼ ਪੀ ਕੇ ਤੁਰਿਆ ਸੀਮੈਂ ਉਸ ਨੂੰ ਬਥੇਰਾ ਰੋਕਿਆ ਕਿ ਨਾ ਜਾਹ ਪਰ ਉਹ ਮੰਨਿਆ ਨਹੀਂ।...ਤੇ ਗੱਡੀ ਵਿੱਚ ਜਾ ਵੱਜਾਇਸ ਵਿੱਚ ਕਾਰ ਵਾਲੇ ਡਰਾਈਵਰ ਦਾ ਕੋਈ ਕਸੂਰ ਨਹੀਂ ਅਤੇ ਨਾਂ ਹੀ ਇਸ ਦੇ ਖ਼ਿਲਾਫ਼ ਕੋਈ ਕੇਸ ਦਰਜ ਕੀਤਾ ਜਾਵੇਮੈਂ ਸੱਠ ਹਜ਼ਾਰ ਰੁਪਈਆ ਲੈ ਕੇ ਏਸ ਕੇਸ ਦਾ ਫੈਸਲਾ ਕਰਦਾ ਹਾਂਹੇਠਾਂ ਉਸਦੇ ਦਸਤਖ਼ਤ ਸਨ ਭਰਪੂਰ ਸਿੰਘਏਹੋ ਕਾਗਜ਼ ਉਸਦੇ ਭਤੀਜੇ ਨੇ ਉਸਦੇ ਮੂੰਹ ਤੇ ਮਾਰਿਆ ਸੀ ਤੇ ਧੱਕੇ ਮਾਰ ਕੇ ਉਸ ਨੂੰ ਬੂਹਿਉਂ ਬਾਹਰ ਕਰ ਦਿੱਤਾ ਸੀਆਪਣੇ ਭਰਾ ਦੇ ਭੋਗ ਵਾਲੇ ਦਿਨ ਵੀ ਉਹ ਬਾਹਰ ਹੀ ਤੁਰਦਾ ਫਿਰਦਾ ਰਿਹਾ ਸੀ

-----

ਅੱਜ ਵੀ ਉਹ ਨਹਿਰ ਕਿਨਾਰੇ ਬੈਠਾ ਇਹ ਹੀ ਸੋਚ ਰਿਹਾ ਸੀ ਕਿ ਮੈਂ ਉਸਦਾ ਸਕਾ ਭਰਾ ਹੋ ਕੇ ਉਸਦੇ ਖ਼ੂਨ ਦਾ ਮੁੱਲ ਕਿਵੇਂ ਵੱਟ ਸਕਦਾ ਹਾਂ?ਅਸੀਂ ਇੱਕੋ ਮਾਂ ਦੀ ਕੁੱਖੋਂ ਜਾਏਇਕੱਠੇ ਖੇਡੇ, ਸਕੂਲ ਪੜ੍ਹੇਉਹ ਮੈਨੂੰ ਛੋਟੇ ਹੁੰਦੇ ਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾਮੈਂ ਉਸਦੇ ਖ਼ੂਨ ਦੇ ਪੈਸੇ ਕਿਵੇਂ ਵੱਟ ਸਕਦਾ ਹਾਂ? ਖ਼ੂਨ ਸ਼ਬਦ ਦਿਮਾਗ਼ ਵਿੱਚ ਆਉਂਦਿਆ ਹੀ ਉਸਦਾ ਖ਼ੂਨ ਸਰਦ ਹੋ ਗਿਆ ਸੀਸਾਹਮਣੇ ਵਗਦਾ ਪਾਣੀ ਜਿਵੇਂ ਪਾਣੀ ਨਾਂ ਹੋਵੇ ਸਗੋਂ ਖ਼ੂਨ ਹੋਵੇਪਰ ਇਹ ਗੱਲ ਤਾਂ ਸੱਚ ਸੀ ਕਿ ਇਹ ਸ਼ਬਦ ਉਸਦੇ ਆਪਣੇ ਹੀ ਲਿਖੇ ਹੋਏ ਸਨ ਕਿ ਮੈਂ ਭਰਪੂਰ ਸਿੰਘ ਵਾਸੀ ਮੰਡੇਰ, ਸੁਖਦੇਵ ਸਿੰਘ ਵਾਸੀ ਘੁਮਾਣ ਤੋਂ ਸੱਠ ਹਜ਼ਾਰ ਰੁਪਏ ਆਪਣੇ ਭਰਾ ਜਗਤ ਸਿੰਘ ਦੇ ਇਲਾਜ ਲਈ ਲੈ ਕੇ ਇਹ ਫੈਸਲਾ ਕਰਦਾ ਹਾਂਉਸਦੇ ਦਸਤਖ਼ਤਾਂ ਦੇ ਨਾਲ ਹੀ ਥਾਣੇਦਾਰ ਬਘੇਲ ਸਿੰਘ ਅਤੇ ਦੋ ਹੋਰ ਗਵਾਹਾਂ ਦੇ ਸਾਈਨ ਸਨਉਸਦੇ ਭਤੀਜੇ ਨੇ ਇਸੇ ਚਿੱਠੀ ਦੀ ਕਾਪੀ ਹਾਸਲ ਕਰ ਲਈ ਸੀ ਅਤੇ ਚੀਖਿਆ ਸੀ।

ਐਡਾ ਅਕ੍ਰਿਤਘਣ ਨਿਕਲਿਆ ਤੂੰ....ਆਪਣੇ ਹੀ ਭਰਾ ਦੀ ਪਿੱਠ ਵਿੱਚ ਛੁਰਾ ਖੋਭ ਦਿੱਤਾ? ਕਮੀਨਿਆ ਨਿਕਲ ਜਾ ਏਥੋਂ ਤੂੰ ਸਾਡੇ ਬਾਪ ਦਾ ਕਾਤਲ ਏਂਉਹਦੀ ਮੌਤ ਦਾ ਮੁੱਲ ਵੱਟਿਆ ਏ ਤੂੰਕਿਸ ਨੂੰ ਪੁੱਛ ਕੇ ਤੂੰ ਪੈਸੇ ਲਏ ਸੀ ਸਾਡੇ ਬਾਪ ਦੇ?”

........

ਉਹ ਮੇਰਾ ਵੀ ਤਾਂ ਭਰਾ ਸੀਭਰਪੂਰ ਤੋਂ ਕਿਹਾ ਗਿਆ ਸੀ

.........

ਤਾਂ ਭਰਾ ਤੇਰੇ ਵਰਗੇ ਹੁੰਦੇ ਨੇ?”

ਤੇ ਫੇਰ ਉਸ ਨੇ ਧੱਕੇ ਮਾਰ ਕੇ ਉਸ ਨੂੰ ਬੂਹਿਉਂ ਬਾਹਰ ਕਰ ਦਿੱਤਾ ਸੀਪਿੰਡ ਦੇ ਲੋਕਾਂ ਨੇ ਇਹ ਤਮਾਸ਼ਾ ਵੇਖਿਆ ਤੋਇ ਤੋਇ ਕੀਤੀਜਿਵੇਂ ਉਹ ਜਿਊਂਦੇ ਜੀ ਹੀ ਮਰ ਗਿਆ ਹੋਵੇਬਾਹਰ ਆਕੇ ਉਹ ਬਹੁਤ ਰੋਇਆ ਸੀਤੇ ਉਸਦਾ ਰੋਣ ਇੱਕ ਵਾਰ ਫੇਰ ਨਿੱਕਲ ਗਿਆ

-----

ਭਰਾ ਦਾ ਭੋਗ ਪੈ ਗਿਆ ਸੀਭਰਾ ਦਾ ਹੋਣਾ ਬੀਤਿਆ ਕੱਲ੍ਹ ਬਣ ਗਿਆ ਸੀ ਪਰ ਲੋਕਾਂ ਲਈ ਇਹ ਘਟਨਾ ਨਵੀਂ ਨਕੋਰ ਸੀਉਹ ਜਿੱਧਰੋਂ ਵੀ ਨਿਕਲ਼ਦਾ ਲੋਕ ਆਨੀਂ ਬਹਾਨੀਂ ਤਾਹਨੇ ਮਾਰਦੇਜਾਨਵਰਾਂ ਵਿੱਚੀਂ ਉਸ ਨੂੰ ਸੁਣਾ ਕੇ ਗਾਲ੍ਹਾਂ ਕੱਢਦੇਉਸਦਾ ਘਰੋਂ ਬਾਹਰ ਨਿਕਲ਼ਣਾ ਮੁਹਾਲ ਹੋ ਗਿਆਲੋਕ ਜਦ ਵੀ ਉਸ ਨੂੰ ਦੇਖ ਲੈਂਦੇ ਮੂੰਹ ਜੋੜ ਕੇ ਖੁਸਰ-ਫੁਸਰ ਕਰਦੇਕਈ ਪਾਸੇ ਨੂੰ ਮੂੰਹ ਕਰਕੇ ਹੱਸ ਪੈਂਦੇ ਤਾਂ ਉਸਦਾ ਕਾਲਜਾ ਵਿੰਨ੍ਹਿਆਂ ਜਾਂਦਾਘਰ ਜਾਂਦਾ ਤਾਂ ਘਰ ਵਾਲੀ ਆਖਦੀ,

ਹੋਰ ਕਰ ਲੈ ਐਨਾ....ਮਹੀਨਾ ਦਿਨ ਰਾਤ ਘਰ ਨਹੀਂ ਵੜਿਆਜੁਆਕ ਨਹੀਂ ਪੁੱਛੇਲੈ ਲਿਆ ਦੱਖੂ ਦਾਣਾ...ਅਖੇ ਮੇਰਾ ਭਰਾ ਹੈਉਹ ਤੇਰੇ ਭਰਾ ਨਾਲੋਂ ਉਹਨਾਂ ਦਾ ਬਾਪ ਵੱਧ ਤੀ

-----

ਪਰ ਭਰਪੂਰ ਘਰ ਵਾਲੀ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਾਂ ਦਿੰਦਾਉਸਦੀ ਚੁੱਪ ਇੱਕ ਰੋਗ ਬਣਦੀ ਜਾ ਰਹੀ ਜਾ ਰਹੀ ਸੀਉਧਰ ਸਤਿੰਦਰ ਜਿਸ ਦਿਨ ਦਾ ਅਮਰੀਕਾ ਤੋਂ ਆਇਆ ਸੀ ਸ਼ਰਾਬ ਨਾਲ ਰੱਜਿਆ ਰਹਿੰਦਾ ਜਦੋਂ ਲੋਕ ਅਫ਼ਸੋਸ ਕਰਨ ਵੀ ਜਾਂਦੇ ਤਾਂ ਉਸਨੇ ਪੀਤੀ ਹੁੰਦੀਪੀਣ ਦਾ ਬਹਾਨਾ ਬਣਾਉਂਦਾ ਉਹ ਆਖਦਾ ਕਿ ਉਹ ਤਾਂ ਪੀਂਦਾ ਹੈ ਉਸ ਦਾ ਦਿਲ ਨਹੀਂ ਖੜ੍ਹਦਾਪਰ ਉਨ੍ਹਾਂ ਦੇ ਘਰੇ ਤਾਂ ਮੀਟ ਵੀ ਨਿੱਤ ਬਣਦਾ ਸੀਜਿਸ ਬਾਰੇ ਉਸ ਦੀ ਪਤਨੀ ਆਖਦੀ ਕਿ ਮੀਟ ਦਾ ਕੀ ਹੈ ਅਮਰੀਕਾ ਤਾਂ ਇਹ ਆਮ ਵਰਗੀ ਗੱਲ ਹੀ ਹੈਨਾਲੇ ਸਤਿੰਦਰ ਰੋਟੀ ਘੱਟ ਹੀ ਖਾਂਦਾ ਹੈ

-----

ਪਰ ਭਰਪੂਰ ਸਮਝਦਾ ਸੀ ਕਿ ਉਨ੍ਹਾਂ ਨੂੰ ਆਪਣੇ ਬਾਪ ਦਾ ਦੁੱਖ ਨਹੀਂ ਹੈਉਹ ਸਿਰਫ ਮਗਰ ਮੱਛ ਦੇ ਹੰਝੂ ਵਹਾ ਰਹੇ ਸਨਅਮਰੀਕਾ ਤੋਂ ਉਹ ਉਦੋਂ ਤਾਂ ਆਏ ਨਾਂ ਜਦੋਂ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀਉਦੋਂ ਤਾਂ ਉਹ ਫੋਨ ਤੇ ਹੀ ਆਖਦੇ ਕੋਈ ਨਾਂ ਚਾਚਾ ਜਿੰਨਾ ਖ਼ਰਚ ਆਉਂਦਾ ਹੈ ਕਰੀ ਜਾ ਜੋ ਵੀ ਤੇਰਾ ਹੋਵੇਗਾ ਅਸੀਂ ਦੇਵਾਂਗੇਅੱਗੋਂ ਉਹ ਆਖਦਾ ਕੋਈ ਗੱਲ ਨਹੀਂ ਮੇਰਾ ਭਰਾ ਪਹਿਲਾਂ ਹੈਪਰ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਹ ਉਨ੍ਹਾਂ ਦਾ ਬਾਪ ਪਹਿਲਾ ਬਣ ਗਿਆ ਸੀਉਨ੍ਹਾਂ ਦਾ ਆਉਣਾ ਇਸ ਲਈ ਵੀ ਜ਼ਰੂਰੀ ਸੀ ਤਾਂ ਕਿ ਉਹ ਪਿਉ ਦੀ ਜ਼ਮੀਨ ਜਾਇਦਾਦ ਆਪਣੇ ਨਾਉੰ ਕਰਾ ਸਕਣ,ਉਸਦੇ ਪੈਸੇ ਤੇ ਹੋਰ ਪੂੰਜੀ ਤੇ ਹੱਕ ਜਤਾ ਸਕਣਜਿੱਥੇ ਹਰ ਸ਼ਾਮ ਪਟਵਾਰੀ ਉਨ੍ਹਾਂ ਦੇ ਘਰ ਆਕੇ ਹਾਜ਼ਰੀ ਲੁਆਉਂਦਾ ਤੇ ਰੱਜ ਕੇ ਘਰੋਂ ਨਿਕਲ਼ਦਾ ਉਥੇ ਵਕੀਲ ਦਾ ਗੇੜਾ ਵੀ ਰੋਜ਼ ਲੱਗਦਾ ਜਿਸ ਨੇ ਉਨ੍ਹਾਂ ਨੂੰ ਕਮਿਸ਼ਨ ਬਦਲੇ ਲੱਖਾਂ ਰੁਪਏ ਦੀ ਇੰਸ਼ੋਰੈਂਸ ਲੈ ਕੇ ਦੇਣ ਦਾ ਝਾਂਸਾ ਦਿੱਤਾ ਸੀਸਤਿੰਦਰ ਆਪਣੇ ਅਮਰੀਕਾ ਰਹਿੰਦੇ ਦੋ ਭਰਾਵਾਂ ਨੂੰ ਢਿੱਬੀ ਮਾਰ ਕੇ ਆਪਣੇ ਬਾਪ ਦੀ ਮੌਤ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਸੀਭਰਪੂਰ ਨੂੰ ਉਹ ਇੱਕ ਨੰਬਰ ਦਾ ਪਾਖੰਡੀ ਜਾਪਦਾ ਸੀਨਹੀਂ ਤਾਂ ਜਿਸ ਦਾ ਪਿਉ ਮਰ ਗਿਆ ਹੋਵੇ ਉਸ ਨੂੰ ਮੀਟ ਸ਼ਰਾਬਾਂ ਸੁੱਝਣ,ਤਰ੍ਹਾਂ ਤਰ੍ਹਾਂ ਦੇ ਕੱਪੜੇ ਅਤੇ ਪ੍ਰਫਿਊਮ ਲਾਉਣੇ ਸੁੱਝਣ?ਉਹ ਆਪਣੀ ਮਾਂ ਨੂੰ ਆਖਦਾ ਕਿ ਉਹ ਆਪਣੇ ਬਾਪ ਦੇ ਅਧੂਰੇ ਕੰਮ ਪੂਰੇ ਕਰ ਰਿਹਾ ਹੈਜਦੋਂ ਕਿ ਉਹ ਆਪਣੇ ਨਿੱਜੀ ਫਾਇਦੇ ਨੂੰ ਮੁੱਖ ਰੱਖ ਕੇ ਫਿਰ ਰਿਹਾ ਸੀਆਪਣੇ ਦਿਖਾਵੇ ਭਰੇ ਰਹਿਣ ਸਹਿਣ ਨੂੰ ਉਹ ਆਮ ਜਿਹੀ ਗੱਲ ਆਖਦਾ

-----

ਭਰਪੂਰ ਕਦੇ ਕਦੇ ਸੋਚਦਾ ਕਿ ਕੈਸਾ ਵਕਤ ਆ ਗਿਆ ਕਿ ਲੋਕ ਰਿਸ਼ਤਿਆਂ ਦੇ ਝੂਠੇ ਨਕਾਬ ਪਾ ਕੇ ਕੀ ਕੀ ਪਾਖੰਡ ਕਰਦੇ ਹਨਜੀਂਦੇ ਜੀ ਇਸਦੇ ਬਾਪ ਨੇ ਏਸੇ ਸਤਿੰਦਰ ਨੂੰ ਕਦੀ ਵੀ ਚੰਗਾ ਨਹੀਂ ਸੀ ਸਮਝਿਆਇਸਦੀਆਂ ਆਦਤਾਂ ਤੋਂ ਤੰਗ ਆਕੇ ਹੀ ਇਸਦੇ ਬਾਪ ਨੇ ਔਖਾ ਹੋ ਕੇ ਇਸ ਨੂੰ ਅਮਰੀਕਾ ਭੇਜਿਆ ਸੀ ਜ਼ਮੀਨ ਗਹਿਣੇ ਧਰ ਕੇਜੋ ਅਜੇ ਤੱਕ ਵੀ ਗਹਿਣੇ ਹੈਇਹ ਭਾਵੇਂ ਉੱਥੇ ਸੈੱਟ ਵੀ ਹੋ ਗਏ ਸਾਰਾ ਟੱਬਰ ਵੀ ਇਸਨੇ ਉੱਥੇ ਬੁਲਾ ਲਿਆਵਿਆਹ ਕਰਵਾ ਲਿਆ ਅੱਗੋਂ ਬੱਚੇ ਵੀ ਹੋ ਗਏਪਰ ਮਨ ਦੀ ਭੁੱਖ ਨਹੀਂ ਗਈਇਸ ਦਾ ਬਾਪ ਮਰਨ ਸਮੇਂ ਤੱਕ ਵੀ ਦੁਖੀ ਸੀਆਪਣੇ ਸਿਰ ਪੁੱਤਾਂ ਨੂੰ ਨੂੰ ਸੈੱਟ ਕਰਨ ਲਈ ਚੜ੍ਹਿਆ ਕਰਜ਼ਾ ਉਸ ਨੇ ਆਪ ਹੀ ਉਤਾਰਿਆਇਸ ਵਾਰੀ ਉਹ ਆਪਣੀ ਸਕੂਲ ਟੀਚਰ ਵਜੋਂ ਰੀਟਾਇਰਮੈਂਟ ਲੈਣ ਲਈ ਆਇਆ ਸੀ ਉਸ ਨੇ ਆਪਣੇ ਭਰਾ ਨਾਲ ਸਾਰੀਆਂ ਗੱਲਾਂ ਕੀਤੀਆਂਉਹ ਰੀਟਾਇਰਮੈਂਟ ਵਾਲੇ ਪੈਸਿਆਂ ਨਾਲ ਜ਼ਮੀਨ ਛੁਡਾਉਣੀ ਚਾਹੁੰਦਾ ਸੀ ਕਿਉਕਿ ਉਸਦੇ ਅਮਰੀਕਾ ਵਸਦੇ ਪੁੱਤਾਂ ਤੋਂ ਛੁਡਾਈ ਨਹੀਂ ਸੀ ਗਈਪਰ ਮੁੜਕੇ ਇਹ ਭਾਣਾ ਵਰਤ ਗਿਆਜੀਂਦੇ ਜੀ ਉਹ ਆਖਦਾ ਸੀ ਕਿ ਮੈਂ ਇੱਕ ਵਾਰੀ ਅਮਰੀਕਾ ਜਾ ਕੇ ਮੁੜ ਆਉਣਾ ਹੈ ਫੇਰ ਕਦੀ ਵੀ ਉੱਥੇ ਵਾਪਿਸ ਨਹੀਂ ਜਾਣਾਉਸ ਦੀ ਪਤਨੀ ਜਗੀਰ ਕੌਰ ਆਪਣੇ ਮੁੰਡੇ ਦੀ ਮੰਨਦੀ ਸੀ ਕਿਉਂਕਿ ਜਦੋਂ ਸਤਿੰਦਰ ਦਾ ਵਿਆਹ ਕਰਨ ਉਹ ਭਾਰਤ ਆਈ ਸੀ ਤਾਂ ਉਸ ਸੱਤ ਲੱਖ ਰੁਪਈਆ ਤੇ ਮੂੰਹ ਮੰਗਵਾਂ ਦਾਜ ਲਿਆ ਸੀਨੂੰਹ ਨੂੰ ਉਹ ਆਪਣੇ ਰੋਅਬ ਹੇਠ ਰੱਖਦੀ ਸੀਪਹਿਲਾਂ ਤਾਂ ਨੂੰਹ ਅਜੇ ਤਿੜ ਫਿੜ ਕਰਦੀ ਵੀ ਪਰ ਬਾਪ ਦੀ ਮੌਤ ਤੋਂ ਬਾਅਦ ਸਤਿੰਦਰ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ ਮੰਮੀ ਦੀ ਦੱਬ ਕੇ ਸੇਵਾ ਕਰ ਇਸ ਨੂੰ ਆਪਣੇ ਹੱਥ ਵਿੱਚ ਰੱਖ ਇਸੇ ਗੱਲ ਦਾ ਆਪਾਂ ਨੂੰ ਫਾਇਦਾ ਹੈਫੇਰ ਜਦੋਂ ਵੀ ਕਦੇ ਇੰਡੀਆ ਆਇਆ ਕਰੇਂਗੀ ਤਾਂ ਐਸ਼ਾਂ ਕਰੇਂਗੀਸਤਿੰਦਰ ਦੀ ਇਸ ਗੱਲ ਤੇ ਅਮਲ ਸ਼ੁਰੂ ਹੋ ਗਿਆ ਸੀਜਿਸ ਨੂੰ ਭਰਪੂਰ ਚੰਗੀ ਤਰ੍ਹਾਂ ਸਮਝ ਰਿਹਾ ਸੀ

-----

ਆਪਣੇ ਪਿਉ ਦੀ ਮੌਤ ਦਾ ਅਫ਼ਸੋਸ ਸਤਿੰਦਰ ਕੁੱਝ ਵਧੇਰੇ ਹੀ ਕਰ ਰਿਹਾ ਸੀਪਿਉ ਨਾਲ ਸਬੰਧਤ ਕੰਮਾਂ ਕਾਜਾਂ ਵਿੱਚ ਸਤਿੰਦਰ ਨੇ ਅਮਰੀਕਾ ਰਹਿੰਦੇ ਦੋਹਾਂ ਛੋਟੇ ਭਰਾਵਾਂ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਸੀ ਸਮਝੀਉਹ ਬਾਪ ਦੀ ਮੌਤ ਤੇ ਉੱਥੇ ਬੈਠੇ ਹੀ ਕਲਪਦੇ ਰਹੇਜਾਂਦੀ ਵਾਰੀ ਦਾ ਮੂੰਹ ਵੀ ਨਾਂ ਦੇਖ ਸਕੇਅਜੇ ਨਵੇਂ ਨਵੇਂ ਹੋਣ ਕਾਰਨ ਉਹ ਆ ਵੀ ਨਹੀਂ ਸਨ ਸਕਦੇਪਰਦੇਸਾਂ ਦੇ ਏਹੋ ਮਾਮਲੇ ਤਾਂ ਦੁਖੀ ਕਰਦੇ ਨੇਉਨ੍ਹਾਂ ਦਾ ਪਿਉ ਮਾਸਟਰ ਜਗਤ ਸਿੰਘ ਵੀਜ਼ਾ ਆਉਣ ਤੋਂ ਕੁੱਝ ਮਹੀਨੇ ਦੀ ਛੁੱਟੀ ਲੈ ਕੇ ਉਨ੍ਹਾਂ ਦੇ ਨਾਲ ਹੀ ਅਮਰੀਕਾ ਚਲਿਆ ਗਿਆ ਸੀਛੇ ਮਹੀਨੇ ਬੀਤਣ ਤੋਂ ਬਾਅਦ ਉਹ ਆਪਣੀ ਰੀਟਾਇਰਮੈਂਟ ਲੈਣ ਲਈ ਭਾਰਤ ਆਇਆ ਸੀਤਾਂ ਇਹ ਭਾਣਾ ਵਰਤ ਗਿਆਲੋਕ ਅੱਜ ਵੀ ਉਸਨੂੰ ਯਾਦ ਕਰਦੇ ਨਾਂ ਥੱਕਦੇਜਮਸ਼ੇਦਪੁਰ ਦੇ ਹਾਈ ਸਕੂਲ ਵਿੱਚ ਉਹ ਸਮਾਜਿਕ ਵਿਗਿਆਨ ਪੜ੍ਹਾਇਆ ਕਰਦਾ ਸੀਬੇਹੱਦ ਸ਼ਰੀਫ ਸੀ ਤੇ ਵਿਦਿਆਰਥੀ ਉਸ ਤੋਂ ਬਹੁਤ ਖ਼ੁਸ਼ ਸਨਪਹਿਲੇ ਸਾਲਾਂ ਵਿੱਚ ਉਹ ਸਾਈਕਲ ਤੇ ਜਾਂ ਬੱਸ ਚੜ ਕੇ ਸਕੂਲ ਪੜ੍ਹਾਉਣ ਜਾਂਦਾ ਰਿਹਾਪਰ ਬਾਅਦ ਵਿੱਚ ਆ ਕੇ ਉਸ ਨੇ ਸਕੂਟਰ ਲੈ ਲਿਆ ਸੀਜਾਣ ਲੱਗਿਆ ਉਹ ਆਪਣੇ ਸਕੂਟਰ ਨੂੰ ਬੰਦ ਕਮਰੇ ਵਿੱਚ ਖੜ੍ਹਾ ਕਰਦੇ ਜਿੰਦਰਾ ਲਗਾ ਗਿਆ ਸੀਹਾਦਸੇ ਵਾਲੇ ਦਿਨ ਉਹ ਆਪਣੀ ਰੀਟਾਇਰਮੈਂਟ ਦੇ ਸਬੰਧ ਵਿੱਚ ਏਸੇ ਸਕੂਟਰ ਤੇ ਲੁਧਿਆਣੇ ਨੂੰ ਜਾ ਰਿਹਾ ਸੀ ਕਿ ਚੰਡੀਗੜ ਲੁਧਿਆਣਾ ਸੜਕ ਤੇ ਇੱਕ ਗੱਡੀ ਵਾਲਾ ਉਸ ਵਿੱਚ ਆ ਵੱਜਾ ਸੀਸਾਰਾ ਕਸੂਰ ਭਾਵੇਂ ਗੱਡੀ ਵਾਲੇ ਦਾ ਸੀ, ਪੁਲੀਸ ਨੇ ਉਸ ਨੂੰ ਫੜ ਵੀ ਲਿਆ ਸੀ ਪਰ ਉਹ ਕੋਈ ਤਕੜੇ ਟਰਾਂਸਪੋਟਰ ਹੋਣ ਕਰਕੇ ਪੁਲੀਸ ਨੇ ਕੋਈ ਖ਼ਾਸ ਕਾਰਵਾਈ ਨਹੀਂ ਸੀ ਕੀਤੀਪੁਲੀਸ ਦੇ ਜ਼ੋਰ ਪਾਉਣ ਤੇ ਉਨ੍ਹਾਂ ਲਹੂ ਨਾਲ ਲੱਥ ਪੱਥ ਹੋਏ ਜਗਤ ਸਿੰਘ ਨੂੰ ਚੁੱਕ ਕੇ ਟਰੱਕ ਵਿੱਚ ਧਰ ਲਿਆ ਸੀਉਨ੍ਹਾਂ ਨੇ ਇਸ ਗੱਲ ਦੀ ਪਰਵਾਹ ਵੀ ਨਹੀਂ ਸੀ ਕੀਤੀ ਕਿ ਉਸ ਦੀਆਂ ਪੱਸਲੀਆਂ ਟੁੱਟੀਆਂ ਹੋਈਆਂ ਹਨ ਤੇ ਖ਼ੂਨ ਵਗ ਰਿਹਾ ਸੀਉਹ ਤਾਂ ਜਗਤ ਸਿੰਘ ਨੂੰ ਛੇਤੀ ਨਾਲ ਹਸਪਤਾਲ ਸੁੱਟ ਖਹਿੜਾ ਛੁਡਾ ਲੈਣਾ ਚਾਹੁੰਦੇ ਸੀਪਰ ਇਸ ਹਾਦਸੇ ਸਮੇਂ ਜਦੋਂ ਸ਼ਨਾਖ਼ਤ ਲਈ ਪੁਲੀਸ ਨੇ ਜਗਤ ਸਿੰਘ ਦਾ ਬਟੂਆ ਫਰੋਲਿਆ ਸੀ ਤਾਂ ਪਤਾ ਲੱਗਿਆ ਸੀ ਕਿ ਉਹ ਅਮਰੀਕਾ ਤੋਂ ਆਇਆ ਹੈਬਾਹਰਲੀ ਸਾਮੀ ਹੋਣ ਕਰਕੇ ਪੁਲੀਸ ਨੇ ਕੁੱਝ ਧਿਆਨ ਦਿੱਤਾ ਸੀ ਕਿ ਕੋਈ ਤਾਂ ਮਗਰ ਆਊ ਹੀ..ਏਸੇ ਕਰਕੇ ਇੱਕ ਸਿਪਾਹੀ ਜਗਤ ਸਿੰਘ ਦੇ ਪਿੰਡ ਨੂੰ ਭਜਾਇਆ ਸੀਤੇ ਪਿੰਡੋਂ ਉਸਦਾ ਭਰਾ ਭਰਪੂਰ ਸਿੰਘ ਭੱਜਾ ਆਇਆ ਸੀਹਾਦਸੇ ਵਾਲੀ ਥਾਂ ਤੇ ਲੱਗਿਆ ਖ਼ੂਨ ਦਾ ਛੱਪੜ ਵੇਖ ਕੇ ਉਸ ਦਾ ਮੱਥਾ ਠਣਕਿਆ ਸੀਪਰ ਉੱਥੇ ਪੁੱਜਣ ਤੇ ਪਤਾ ਲੱਗਾ ਕਿ ਉਸਦੇ ਭਰਾ ਨੂੰ ਸਮਰਾਲਾ ਸ਼ਹਿਰ ਦੇ ਹਸਪਤਾਲ ਲੈ ਗਏ ਹਨ ਉੱਥੇ ਗਿਆ ਤਾਂ ਪਤਾ ਲੱਗਾ ਕਿ ਅੱਗੋਂ ਲੁਧਿਆਣੇ ਸੀ: ਐੱਮ: ਸੀ: ਹਸਪਤਾਲ ਲੈ ਗਏ ਹਨ ਕਿਉਂਕਿ ਸਮਰਾਲੇ ਉਸਦੇ ਖ਼ੂਨ ਦਾ ਗਰੁੱਪ ਨਹੀਂ ਸੀ ਮਿਲਿਆਜਦੋਂ ਭਰਪੂਰ ਸਿੰਘ ਲੁਧਿਆਣੇ ਪੁੱਛਦਾ ਪੁਛਾਉਂਦਾ ਪਹੁੰਚਿਆ ਤਾਂ ਉਸ ਨੇ ਵੇਖਿਆ ਸੀ ਕਿ ਉਸਦਾ ਭਰਾ ਸੱਟਾਂ ਦਾ ਭੰਨਿਆ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦੇ ਬੈੱਡ ਤੇ ਪਿਆ ਹੈਜਿਸ ਨੂੰ ਵੇਖ ਕੇ ਉਸਦੀ ਧਾਅ ਨਿੱਕਲ ਗਈਉਸਦੇ ਇਲਾਜ ਬਾਰੇ ਪੁੱਛਣ ਤੇ ਪਤਾ ਲੱਗਿਆ ਕਿ ਡਾ: ਉਸਦੇ ਵਾਰਿਸਾਂ ਨੂੰ ਉਡੀਕ ਰਹੇ ਹਨਟਰੱਕ ਡਰਾਈਵਰ ਅਤੇ ਪੁਲਿਸ ਵਾਲਾ ਇੱਕ ਖੂੰਜੇ ਕੁਰਸੀਆਂ ਤੇ ਬੈਠੇ ਸਨਸ਼ਾਇਦ ਅਮਰੀਕਾ ਦਾ ਐਡਰੈੱਸ ਹੋਣ ਕਰਕੇ ਪੁਲੀਸ ਨੇ ਦੂਜੀ ਪਾਰਟੀ ਨੂੰ ਵੀ ਉਡੀਕਣਾ ਜਰੂਰੀ ਸਮਝਿਆ ਸੀ

-----

ਰੋਂਦੇ ਭਰਪੂਰ ਨੂੰ ਵੇਖ ਕੇ ਡਾਕਟਰਾਂ ਨੇ ਕਿਹਾ ਸੀ ਇਹ ਵੇਲਾ ਰੋਣ ਦਾ ਨਹੀਂ ਇਸ ਨੂੰ ਬਚਾਉਣ ਦਾ ਹੈ

.........

ਭਰਪੂਰ ਨੇ ਕਿਹਾ ਇਸ ਲਈ ਤਾਂ ਮੇਰੀ ਜਾਨ ਵੀ ਹਾਜਰ ਹੈ

.........

ਉਸੇ ਵਕਤ ਪੁਲੀਸ ਦਾ ਬੰਦਾ ਬੋਲਿਆ ਜੀ ਅਸੀਂ ਬੜੀ ਮੁਸ਼ਕਲ ਨਾਲ ਇਹ ਬੈੱਡ ਤੇ ਕਮਰਾ ਤਾਂ ਲੈ ਦਿੱਤਾ ਹੈਹੁਣ ਅੱਗੋਂ ਤੁਸੀਂ ਡਾਕਟਰ ਨਾਲ ਗੱਲ ਕਰ ਲਵੋ

...........

ਇੱਕ ਡਾਕਟਰ ਨੇ ਦੂਜੇ ਕੋਲ ਦੂਜੇ ਨੇ ਤੀਜੇ ਕੋਲ ਉਸ ਨੂੰ ਭੇਜਿਆ ਤਾਂ ਵੱਡੇ ਡਾਕਟਰ ਦਾ ਕਹਿਣਾ ਸੀ ਇਸਦੇ ਬਚਾਅ ਲਈ ਸਾਨੂੰ ਜਾਨ ਨਹੀਂ ਪੈਸਾ ਚਾਹੀਦਾ ਹੈ ਤਾਂ ਅਪਰੇਸ਼ਨ ਹੋ ਸਕੇਗਾ

..........

ਭਰਪੂਰ ਨੇ ਪਿੰਡੋਂ ਲਿਆਂਦੇ ਸਾਰੇ ਪੈਸੇ ਡਾਕਟਰ ਨੂੰ ਫੜਾ ਦਿੱਤੇ ਕਿ ਆਹ ਲਉ ਪੰਜ ਸੌ ਰੁਪਈਆ ਹੈ

ਅੱਗੋਂ ਡਾਕਟਰ ਨੇ ਕਿਹਾ ਮਜ਼ਾਕ ਕਰਦਾ ਏਂ?ਤੇਰੇ ਭਰਾ ਦੀ ਜਾਨ ਜਾ ਰਹੀ ਏ ਤੇ ਤੂੰ ਉਸ ਨੂੰ ਬਚਾਉਣ ਦੇ ਸਿਰਫ ਪੰਜ ਸੌ ਰੁਪਈਏ ਦੇ ਰਿਹਾ ਏਂ?ਇਸ ਤਾਂ ਅਜੇ ਫੀਸ ਹੈ ਸਾਡੀ ਮੈ ਡਾਕਟਰ ਸਲੂਜਾ ਅਤੇ ਸਿੱਧੂ ਨੂੰ ਵੀ ਹਿੱਸਾ ਦੇਣਾ ਹੈਫੇਰ ਦਵਾਈਆਂ ਕਿੱਥੋਂ ਆਉਣਗੀਆਂ? ਦਵਾਈਆਂ ਅਤੇ ਅਪ੍ਰੇਸ਼ਨ ਬਗੈਰ ਤਾਂ ਤੇਰੇ ਭਰਾ ਦੀ ਜਾਨ ਕਿਸੇ ਵੀ ਹਾਲਤ ਵਿੱਚ ਬਚ ਨਹੀਂ ਸਕਦੀਅਪ੍ਰੇਸ਼ਨ ਤੇ ਤੀਹ ਹਜ਼ਾਰ ਤੱਕ ਖਰਚਾ ਆ ਸਕਦਾ ਹੈ

............

ਤੇ ਫੇਰ ਇੱਕ ਢਿੱਡਲ਼ ਜਿਹੇ ਬੰਦੇ ਨੇ ਬੰਦੇ ਭਰਪੂਰ ਦੀ ਬਾਂਹ ਫੜਦੇ ਹੋਏ ਕਿਹਾ, “ਛੋਟੇ ਭਾਈ ਮੇਰਾ ਨਾਂਉ ਗੁਰਮੀਤ ਸਿੰਘ ਗਰੇਵਾਲ ਹੈਮੈਂ ਗਰੇਵਾਲ ਟ੍ਰਾਂਸਪੋਰਟ ਤੋਂ ਹਾਂਮੇਰੀ ਹੀ ਗੱਡੀ ਸੀ ਜੋ ਡਰਾਈਵਰ ਚਲਾਉਂਦਾ ਸੀਭਰਾਵਾ ਮੈਨੂੰ ਵੀ ਬਹੁਤ ਦੁੱਖ ਹੈ ਪਰ ਪ੍ਰਮਾਤਮਾ ਨੂੰ ਏਹੋ ਮਨਜ਼ੂਰ ਸੀ ਉਸਦੀ ਕਰਨੀ ਨੂੰ ਕੌਣ ਟਾਲ਼ ਸਕਦਾ ਹੈਅਮਰੀਕਾ ਤੋਂ ਆਏ ਬੰਦੇ ਨੂੰ ਏਥੇ ਸਕੂਟਰ ਚਲਾਉਣਾ ਹੀ ਨਹੀਂ ਚਾਹੀਦਾਉੱਥੇ ਟ੍ਰੈਫਿਕ ਉਲਟੇ ਪਾਸੇ ਚੱਲਦਾ ਹੈਡਰਾਈਵਰ ਦੱਸਦਾ ਸੀ ਕਿ ਇਸ ਨੇ ਉਲਟ ਪਾਸੇ ਤੋਂ ਸਕੂਟਰ ਮੂਹਰੇ ਲੈ ਆਂਦਾ ਉਸ ਨੇ ਬਥੇਰੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰੱਬ ਦੀ ਕਰਨੀ ਕੌਣ ਟਾਲ਼ ਸਕਦਾ ਹੈਛੋਟੇ ਭਾਈ ਤੂੰ ਦਿਲ ਨਾ ਛੱਡ ਇਹਦਾ ਇਲਾਜ ਕਰਵਾ ਆਹ ਫੜ ਤੀਹ ਹਜ਼ਾਰ ਰੁਪਈਆਤੂੰ ਸ਼ੁਕਰ ਕਰ ਉੱਤੇ ਟਾਇਰ ਚੜ੍ਹਨੋਂ ਬਚ ਗਏ।ਉਸ ਨੇ ਨੋਟਾਂ ਦੀ ਗੱਡੀ ਭਰਪੂਰ ਦੇ ਹੱਥ ਦੇ ਦਿੱਤੀ

----

ਉੱਧਰ ਡਾਕਟਰ ਅਪਰੇਸ਼ਨ ਲਈ ਪੈਸੇ ਮੰਗ ਰਹੇ ਸਨ ਤੇ ਭਰਪੂਰ ਸੋਚ ਰਿਹਾ ਸੀ ਕਿ ਭਰਾ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈਉਹ ਭਰਾ ਜੋ ਛੋਟਾ ਹੁੰਦਾ ਉਸ ਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾ ਸੀਉਸ ਕੋਲ ਆਪਣੇ ਕੋਲ ਤਾਂ ਪੈਸੇ ਨਹੀਂ ਸਨਤੇ ਹੋਰ ਰਾਹ ਵੀ ਕੋਈ ਨਹੀਂ ਸੀ ਉਸ ਨੇ ਪੈਸੇ ਫੜ ਲਏਤਾਂ ਗੁਰਮੀਤ ਫੇਰ ਬੋਲਿਆ ਮੇਰਾ ਵੱਡਾ ਭਰਾ ਲਛਮਣ ਸਿੰਘ ਗਰੇਵਾਲ ਐਮ ਐਲ ਏ ਹੈਤੇ ਸਮਰਾਲੇ ਸਾਰੇ ਸ਼ਰਾਬ ਦੇ ਠੇਕੇ ਵੀ ਆਪਣੇ ਹਨ,ਕਿਸੇ ਵੀ ਮੱਦਦ ਦੀ ਲੋੜ ਪਏ ਤਾਂ ਦੱਸਣਾ

.........

ਪੁਲੀਸ ਵਾਲੇ ਨੇ ਭਰਪੂਰ ਨੂੰ ਪੁੱਛਿਆ ਨਾ ਹੋਰ ਏਹਦਾ ਏਧਰ ਕੋਈ ਨਹੀ”?

................

ਨਹੀਂ ਜੀ ਅੱਜ ਕੱਲ ਤਾਂ ਮੇਰੇ ਕੋਲ ਹੀ ਰਹਿੰਦਾ ਹੈਇਸਦਾ ਆਪਣਾ ਘਰ ਵੀ ਹੈਤਿੰਨ ਮੁੰਡੇ ਅਤੇ ਘਰ ਵਾਲੀ ਅਮਰੀਕਾ ਰਹਿੰਦੇ ਹਨਇਸਦੇ ਵੱਡੇ ਮੁੰਡੇ ਨੂੰ ਮੈਂ ਹੁਣੇ ਐੱਸ ਟੀ ਡੀ ਤੋਂ ਐਕਸੀਡੈਂਟ ਦੀ ਖ਼ਬਰ ਦੇਵਾਂਗਾ ਫੇਰ ਸ਼ਾਇਦ ਉਹ ਆ ਜਾਵੇ

.........

ਪੁਲੀਸ ਵਾਲੇ ਨੇ ਫੇਰ ਪੁੱਛਿਆ ਤੈਨੂੰ ਪੱਕਾ ਪਤਾ ਹੈ ਕਿ ਇਸਦਾ ਮੁੰਡਾ ਆ ਜਾਵੇਗਾ”?

............

ਜੀ ਪੱਕਾ ਪਤਾ ਤਾਂ ਨਹੀਂ ਅਜੇ ਗੱਲ ਕਰਨੀ ਹੈ”?

..............

ਫੇਰ ਤਾਂ ਤੇਰੇ ਭਰਾ ਦੀ ਜਾਨ ਚਲੀ ਜਾਵੇਗੀਭਰਾ ਮੁੜਕੇ ਨਹੀਂ ਮਿਲਦੇ ਉਸ ਨੂੰ ਬਚਾ ਲੈਇਲਾਜ ਲਈ ਤੇਰੇ ਕੋਲ ਪੈਸੇ ਹੈ ਗੇ? ਘੱਟੋ -ਘੱਟ ਪੰਜਾਹ ਸੱਠ ਹਜ਼ਾਰ ਰੁਪਈਆ ਲੱਗ ਜਾਵੇਗਾ

..........

ਪੰਜਾਹ ਸੱਠ ਹਜ਼ਾਰਭਰਪੂਰ ਦਾ ਸਾਹ ਉਤਾਂਹ ਚੜ੍ਹ ਗਿਆ, ਮੇਰੇ ਕੋਲ ਤਾਂ ਸਿਰਫ ਪੰਜ ਸੌ ਰੁਪਈਆ ਹੈ ਜਾਂ ਆਹ ਤੀਹ ਹਜ਼ਾਰ ਏਨ੍ਹਾਂ ਨੇ ਦਿੱਤਾ ਹੈ ਜੋ ਉਸੇ ਵਕਤ ਡਾਕਟਰ ਨੇ ਫੜ ਲਿਆ ਹੈਅਜੇ ਦਸ ਹਜ਼ਾਰ ਹੋਰ ਮੰਗਦੇ ਹਨਫੇਰ ਰੋਜ ਦੀਆਂ ਦਵਾਈਆਂਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ?ਜੇ ਮੇਰੇ ਵਸ ਹੋਵੇ ਤਾਂ ਇੱਕ ਇੱਕ ਕਤਰਾ ਖ਼ੂਨ ਦਾ ਦੇ ਦੇਵਾਂਭਰਪੂਰ ਦਾ ਰੋਣ ਨਿੱਕਲ ਗਿਆ

..........

ਪੁਲੀਸ ਵਾਲਾ ਬੋਲਿਆ ਰੋਣ ਨਾਲ ਕੁੱਝ ਨਹੀਂ ਬਣਨਾਤੀਹ ਹਜ਼ਾਰ ਤਾਂ ਤੂੰ ਦੇ ਹੀ ਦਿੱਤਾ ਹੈਮੈਂ ਗੱਲ ਕਰਦਾ ਹਾਂ ਅੱਜ ਦਾ ਕੰਮ ਸਰ ਜਾਵੇਗਾਅਜੇ ਪੁਲੀਸ ਨੇ ਵੀ ਕੁੱਝ ਨਹੀਂ ਲਿਆਤੈਨੂੰ ਕੱਲ੍ਹ ਨੂੰ ਥਾਣੇ ਆਉਣਾ ਪੈਣਾ ਹੈਮੈਂ ਉਨ੍ਹਾਂ ਨਾਲ ਗੱਲ ਕਰਕੇ ਵੇਖ ਲਵਾਂਗਾਜਦ ਨੂੰ ਤਾਂ ਫੇਰ ਸ਼ਾਇਦ ਇਸ ਦਾ ਮੁੰਡਾ ਆ ਹੀ ਜਾਵੇ

..........

ਭਰਪੂਰ ਅੱਛਾ ਜੀਕਹਿੰਦਾ ਹੋਇਆ ਇੱਕ ਨੁੱਕਰ ਵਿੱਚ ਲੱਗ ਕੇ ਬਹਿ ਗਿਆਫੇਰ ਪੁਲੀਸ ਵਾਲਾ ਦੂਸਰੇ ਬੰਦੇ ਕੋਲ ਜਾ ਖੜ੍ਹਿਆਉਹ ਬਾਹਾਂ ਹਿਲਾ ਕੇ ਕੁੱਝ ਕਹਿ ਰਿਹਾ ਸੀ ਜੋ ਭਰਪੂਰ ਨੂੰ ਸੁਣਾਈ ਨਾ ਦਿੱਤਾਫੇਰ ਪੁਲੀਸ ਵਾਲਾ ਅਤੇ ਗੁਰਮੀਤ ਸਿੰਘ ਕਿਸੇ ਪਾਸੇ ਗਏ ਜਦੋਂ ਵਾਪਸ ਆਏ ਤਾਂ ਦੋਨੋਂ ਖ਼ੁਸ਼ ਸਨਪੁਲੀਸ ਵਾਲਾ ਵਾਰ ਵਾਰ ਆਪਣੀ ਜੇਬ ਨੂੰ ਟੋਹ ਰਿਹਾ ਸੀ

------

ਉਸ ਤੋਂ ਬਾਅਦ ਜਗਤ ਸਿੰਘ ਨੂੰ ਅਪਰੇਸ਼ਨ ਲਈ ਲਿਜਾਇਆ ਗਿਆਡਾਕਟਰ ਭੱਜ ਨੱਸ ਕਰਦੇ ਰਹੇਭਰਪੂਰ ਨੂੰ ਵਾਰ ਵਾਰ ਦਵਾਈਆਂ ਲਿਆਉਣ ਲਈ ਸ਼ਹਿਰ ਭਜਾਉਂਦੇ ਰਹੇਅਪਰੇਸ਼ਨ ਹੋ ਗਿਆ ਸੀਟੁੱਟੀਆਂ ਪੱਸਲ਼ੀਆਂ ਅਤੇ ਟੁੱਟੀ ਲੱਤ ਬੰਨ ਦਿੱਤੇ ਗਏ ਸਨਪਰ ਅਜੇ ਵੀ ਜਗਤ ਸਿੰਘ ਨੂੰ ਹੋਸ਼ ਨਹੀਂ ਸੀ ਆਈ

ਡਾਕਟਰ ਭਰਪੂਰ ਸਿੰਘ ਤੇ ਅਹਿਸਾਨ ਜਤਾ ਰਹੇ ਸਨਤੇ ਆਖ ਰਹੇ ਸਨ ਕਿ ਅੱਜ ਦਾ ਕੰਮ ਤਾਂ ਚੱਲ ਗਿਅ ਕੱਲ ਨੂੰ ਦਵਾਈਆਂ ਲਈ ਤੇ ਅਗਲੇ ਇਲਾਜ ਲਈ ਤੈਨੂੰ ਹੋਰ ਪੈਸੇ ਜਮਾਂ ਕਰਵਾਉਣੇ ਪੈਣਗੇਹਰ ਰੋਜ ਸਵੇਰੇ ਚਾਰ ਹਜ਼ਾਰ ਰੁਪਈਆਕੱਲ ਨੂੰ ਅੱਠ ਹਜ਼ਾਰ ਕਰਵਾਉਣਾ ਪਵੇਗਾ ਕਿਉਕਿ ਮਰੀਜ ਲਈ ਸਪੈਸ਼ਲ ਬੈੱਡ ਦੀ ਜ਼ਰੂਰਤ ਹੈਇਹ ਬੈੱਡ ਉੱਥੋਂ ਹੀ ਮਿਲੇਗਾ ਜਿਹੜੇ ਮੈਡੀਕਲ ਸੈਂਟਰ ਤੋਂ ਤੁਹਾਨੂੰ ਦਵਾਈਆਂ ਲਿਆਉਣ ਭੇਜੀਦਾ ਹੈ

ਭਰਪੂਰ ਸਿੰਘ ਡਾਕਟਰ ਦੀ ਗੱਲ ਸੁਣ ਕੇ ਸੁੰਨ ਹੋ ਗਿਆਫੇਰ ਉਹ ਐੱਸ ਟੀ ਡੀ ਤੋਂ ਆਪਣੇ ਭਤੀਜਿਆਂ ਨੂੰ ਅਮਰੀਕਾ ਫੋਨ ਕਰਨ ਭੱਜਿਆਉਸਦੀ ਜੇਬ ਵਿੱਚ ਤਾਂ ਦਵਾਈਆਂ ਲਿਆ ਕੇ ਸਿਰਫ਼ ਇੱਕ ਸੌ ਚਾਲੀ ਰੁਪਏ ਬਚੇ ਸਨ ਜਦੋਂ ਕਿ ਐੱਸ ਟੀ ਡੀ ਵਾਲੇ ਇੱਕ ਮਿੰਟ ਦੇ ਅੱਸੀ ਰੁਪਏ ਲੈਂਦੇ ਸਨਡੇਢ ਮਿੰਟ ਵਿੱਚ ਕੀ ਗੱਲ ਹੋਵੇਗੀ ਉਹ ਸੋਚਦਾ ਜਾ ਰਿਹਾ ਸੀਹਸਪਤਾਲ ਦੇ ਸਾਹਮਣੇ ਬਣੇ ਪੀ: ਸੀ: ਉ: ਦੇ ਅੰਦਰ ਦਾਖਲ ਹੋਣ ਸਾਰ ਉਸ ਨੇ ਉੱਥੇ ਬੈਠੇ ਮੁੰਡੇ ਨੂੰ ਕਿਹਾ ਅਮਰੀਕਾ ਫੋਨ ਲਾਉਣਾ ਹੈ ਬੱਸ ਸਿਰਫ ਇੱਕ ਮਿੰਟ ਹੀ ਲਾਉਣਾ ਹੈ ਜਦੋਂ ਮਿੰਟ ਪੂਰਾ ਹੋ ਗਿਆ ਮੈਨੂੰ ਦੱਸ ਦਈਂ

-----

ਮੁੰਡੇ ਨੇ ਚੰਗਾਕਹਿੰਦੇ ਹੋਏ ਉਸ ਤੋਂ ਲੈ ਕੇ ਲਿਖਿਆ ਨੰਬਰ ਲਾਇਆਨੰਬਰ ਲਾਉਣ ਸਾਰ ਫੋਨ ਮਿਲ ਗਿਆ ਤੇ ਚੁੱਕਿਆ ਵੀ ਸਤਿੰਦਰ ਨੇਤੇ ਭਰਪੂਰ ਨੇ ਇੱਕੋ ਸਾਹੇ ਗੱਲ ਨਬੇੜਨੀ ਚਾਹੀ ਜਗਤੇ ਬਾਈ ਦਾ ਅੱਜ ਸਵੇਰੇ ਐਂਕਸੀਡੈਂਟ ਹੋ ਗਿਆ ਸੱਟਾਂ ਕਾਫੀ ਹਨ,ਉਹ ਸੀ ਐੱਮ ਸੀ ਹਸਪਤਾਲ ਵਿੱਚ ਹੈਅਪਰੇਸ਼ਨ ਹੋ ਗਿਆ ਜੇ ਤੁਹਾਡੇ ਚੋਂ ਕੋਈ ਆ ਸਕਦਾ ਹੈ ਤਾਂ ਆ ਜਾਵੋ ਨਹੀਂ ਤਾਂ ਆਪਣੀ ਮੰਮੀ ਨੂੰ ਜ਼ਰੂਰ ਭੇਜ ਦੇਵੋਂਸਤਿੰਦਰ ਅੱਗੋਂ ਕੋਈ ਸਵਾਲ ਪੁੱਛਦਾ ਤਾਂ ਇੱਕ ਮਿੰਟ ਹੋ ਗਿਆ ਭਰਪੂਰ ਨੂੰ ਆਪਣੀ ਜੇਬ ਦਾ ਖ਼ਿਆਲ ਆਇਆ ਤੇ ਉਸ ਨੇ ਵਿੱਚੋਂ ਹੀ ਫੋਨ ਕੱਟ ਦਿੱਤਾਸਤਿੰਦਰ ਉਧਰੋਂ ਹੈਲੋ ਹੈਲੋ ਕਰਦਾ ਹੀ ਰਹਿ ਗਿਆ

-----

ਭਰਪੂਰ ਮੁੜਕੇ ਫੇਰ ਹਸਪਤਾਲ ਆ ਗਿਆਉਸਨੇ ਦੇਖਿਆ ਉੱਥੇ ਪਿੰਡਦੇ ਕੁੱਝ ਹੋਰ ਲੋਕ ਵੀ ਆ ਗਏ ਸਨ ਖ਼ਬਰ ਲੈਣ ਨੂੰਪੁਲਿਸ ਵਾਲਾ ਅਤੇ ਟ੍ਰਾਂਸਪੋਟਰ ਸਾਹਮਣੇ ਖੜ੍ਹੇ ਹੱਸ ਰਹੇ ਸਨਉਨ੍ਹਾਂ ਭਰਪੂਰ ਨੂੰ ਕੁੱਝ ਕਹਿਣ ਲਈ ਕੋਲ ਬੁਲਾਇਆ ਦੋਹਾਂ ਕੋਲੋਂ ਸ਼ਰਾਬ ਦੀ ਬੂ ਆ ਰਹੀ ਸੀਉਨ੍ਹਾਂ ਭਰਪੂਰ ਨੂੰ ਵੀ ਸੁਲ੍ਹਾ ਮਾਰੀ ਕਿ ਇਸ ਦੁੱਖ ਦੇ ਸਮੇਂ ਵਿੱਚ ਘੁੱਟ ਲਾ ਲਵੇਦਿਲ ਖੜ੍ਹ ਜਾਵੇਗਾਪਰ ਭਰਾ ਦੀ ਹਾਲਤ ਵੇਖ ਕੇ ਦਿਲ ਤਾਂ ਉਸਦਾ ਡੁੱਬਦਾ ਜਾ ਰਿਹਾ ਸੀਪੁਲੀਸ ਵਾਲੇ ਨੇ ਕੁੱਝ ਸਖ਼ਤੀ ਨਾਲ ਕੱਲ੍ਹ ਨੂੰ ਉਸ ਨੂੰ ਥਾਣੇ ਆਉਣ ਦਾ ਹੁਕਮ ਚਾੜ੍ਹਿਆਸ਼ਾਮ ਢਲ ਗਈ ਸੀਆਖਰੀ ਬੱਸ ਪਿੰਡ ਨੂੰ ਜਾਣ ਵਿੱਚ ਥੋੜ੍ਹਾ ਸਮਾਂ ਰਹਿ ਗਿਆ ਸੀਉਸ ਨੇ ਕਿਸੇ ਰਿਸ਼ਤੇਦਾਰ ਨੂੰ ਰਾਤ ਨੂੰ ਹਸਪਤਾਲ ਰਹਿਣ ਲਈ ਮਨਾਇਆ ਤੇ ਬੇਹੋਸ਼ ਪਏ ਭਰਾ ਨੂੰ ਛੱਡ ਕੱਲ ਦਾ ਇੰਤਜ਼ਾਮ ਕਰਨ ਲਈ ਉਹ ਪਿੰਡ ਜਾਣ ਵਾਲੀ ਬੱਸ ਫੜਨ ਲਈ ਦੌੜ ਪਿਆਘਰ ਜਾਕੇ ਉਸਨੇ ਸਾਰੀ ਕਹਾਣੀ ਪਤਨੀ ਨੂੰ ਦੱਸੀਖ਼ਬਰ ਲੈਣ ਵਾਲੇ ਲੋਕ ਦੇਰ ਰਾਤ ਤੱਕ ਉਨਾਂ ਦੇ ਘਰ ਆਂਉਦੇ ਰਹੇਸਾਰੀ ਰਾਤ ਉਸ ਨੂੰ ਨੀਂਦ ਨਹੀਂ ਸੀ ਪਈਰਾਤ ਨੂੰ ਭੈੜੇ ਭੈੜੇ ਸੁਪਨੇ ਆਏ ਜਿਵੇਂ ਉਨ੍ਹਾਂ ਦੇ ਆਪਣੇ ਪਿੰਡ ਦੀ ਨਹਿਰ ਵਿੱਚ ਪਾਣੀ ਨਹੀਂ ਸਗੋਂ ਖ਼ੂਨ ਵਗ ਰਿਹਾ ਹੋਵੇਕਦੇ ਇਹ ਖ਼ੂਨ ਅੱਗ ਵਿੱਚ ਬਦਲ ਜਾਂਦਾ ਤੇ ਉਹ ਉਭੜਵਾਹੇ ਫੇਰ ਉੱਠ ਖੜਦਾ

-----

ਲੜੀ ਜੋੜਨ ਲਈ ਦੂਜਾ ਭਾਗ ( ਹੇਠਾਂ ਵਾਲ਼ੀ ਪੋਸਟ ) ਦੇਖੋ ਜੀ।

ਮੇਜਰ ਮਾਂਗਟ - ਅੱਗ ਦੀ ਨਦੀ – ਕਹਾਣੀ – ਭਾਗ ਦੂਜਾ

ਅੱਗ ਦੀ ਨਦੀ

ਭਾਗ ਦੂਜਾ

ਕਹਾਣੀ

(ਲੜੀ ਜੋੜਨ ਲਈ ਪਹਿਲਾ ਭਾਗ ਦੇਖੋ ਜੀ)

ਦੂਸਰੇ ਦਿਨ ਉਹ ਹਸਪਤਾਲ ਜਾਣ ਤੋਂ ਪਹਿਲਾਂ ਥਾਣੇ ਪਹੁੰਚਿਆਅੱਗੋਂ ਥਾਣੇਦਾਰ ਬਘੇਲ ਸਿੰਘ ਦੇ ਨਾਲ ਗੁਰਮੀਤ ਸਿੰਘ ਵੀ ਬੈਠਾ ਸੀਥਾਣੇਦਾਰ ਨੇ ਉਸ ਨੂੰ ਬੈਠਣ ਲਈ ਕਿਹਾ ਤੇ ਪੁੱਛਿਆ ਕਿ ਕੱਲ ਤੂੰ ਹੌਲਦਾਰ ਸੁੱਚਾ ਸਿੰਘ ਦੇ ਸਾਹਮਣੇ ਸਰਦਾਰ ਤੋਂ ਤੀਹ ਹਜ਼ਾਰ ਰੁਪਈਆ ਆਪਣੇ ਭਰਾ ਦਾ ਇਲਾਜ ਲਈ ਫੜਿਆ ਸੀ”?

.........

ਹਾਂ ਜੀ ਸਾਹਿਬਭਰਪੂਰ ਨੇ ਡਰੀ ਜਿਹੀ ਆਵਾਜ਼ ਵਿੱਚ ਕਿਹਾ

...........

ਥਾਣੇਦਾਰ ਅੱਗੋਂ ਫੇਰ ਬੋਲਿਆ, “ਤੇਰਾ ਏਨਾਂ ਦੇ ਖ਼ਿਲਾਫ਼ ਕੋਈ ਕਿਸਮ ਦੀ ਰਪਟ ਲਿਖਾਉਣ ਦਾ ਜੇ ਇਰਾਦਾ ਹੈ ਤਾਂ ਏਨ੍ਹਾਂ ਦਾ ਪੈਸਾ ਹੁਣੇ ਮੋੜਦੇਜੇ ਨਹੀਂ ਤਾਂ ਤਾਂ ਤੇਰੇ ਭਰਾ ਦੇ ਇਲਾਜ ਲਈ ਹੋਰ ਵੀ ਪੈਸੇ ਮੈਂ ਦੁਆ ਦੇਵਾਂਗਾਪਰ ਤੈਨੂੰ ਰਾਜੀਨਾਮਾ ਕਰਨਾ ਪਊ ਕਿ ਤੂੰ ਮੁੜਕੇ ਏਨ੍ਹਾਂ ਤੇ ਕਿਸੇ ਕਿਸਮ ਦਾ ਕੋਈ ਵੀ ਕੇਸ ਨਹੀਂ ਕਰੇਗਾਤੇ ਇਹ ਗੱਲ ਖ਼ਤਮ ਹੋਈ ਸਮਝੀਂ

.........

ਜੀ ਮੇਰੇ ਕੋਲ ਤਾਂ ਇਸ ਵਕਤ ਪੈਸੇ ਹੈ ਨਹੀਂ?”

............

ਤੇਰੇ ਭਰਾ ਦੇ ਇਲਾਜ ਲਈ ਹਨ ਤੇਰੇ ਪਾਸ.....ਥਾਣੇਦਾਰ ਉੱਚੀ ਸੁਰ ਵਿੱਚ ਕੜਕਿਆ

..........

ਜੀ ਨਹੀਂਫੇਰ ਉਹਨੂੰ ਕਿਵੇਂ ਬਚਾ ਲਵੇਗਾਂ? ਦੇਖ ਮੈਂ ਦੌਰੇ ਤੇ ਜਾਣਾ ਹੈ ਜਾਂ ਤਾਂ ਏਨ੍ਹਾਂ ਦੇ ਪੈਸੇ ਵਾਪਿਸ ਕਰ ਦੇ ਤੇ ਜਾਂ ਫੇਰ ਰਾਜੀਨਾਮਾ ਕਰ ਲੈਥਾਣੇਦਾਰ ਨੇ ਗੱਲ ਨਬੇੜੀਅਜੇ ਉਹ ਬਹੁਤ ਚੰਗੀ ਭਾਸ਼ਾ ਵਰਤ ਰਿਹਾ ਸੀ ਆਮ ਬੰਦੇ ਵਰਗੀ ਭਾਸ਼ਾ ਜੋ ਕਦੀ ਵੀ ਪੁਲਿਸ ਦੀ ਭਾਸ਼ਾ ਵਿੱਚ ਤਬਦੀਲ ਹੋ ਸਕਦੀ ਸੀ

-----

ਭਰਪੂਰ ਸੋਚੀਂ ਪੈ ਗਿਆਉਸਦੇ ਕੋਲ ਤਾਂ ਦੋ ਸੌ ਰੁਪਈਆ ਸੀ ਤੇ ਘਰ ਵੀ ਕੋਈ ਪੈਸਾ ਨਹੀਂ ਸੀਆਈ ਚਲਾਈ ਹੀ ਸੀਛੋਟੀ ਕਿਰਸਾਨੀ ਹੋਣ ਕਰਕੇ ਆੜਤੀਏ ਤੋਂ ਵੀ ਕੋਈ ਉਮੀਦ ਨਹੀਂ ਸੀ ਰੱਖੀ ਜਾ ਸਕਦੀਉਸਨੇ ਸਾਰੇ ਸਕੇ ਸਬੰਧੀਆਂ ਤੇ ਨਿਗ੍ਹਾ ਘੁਮਾਈ ਕਿਤੋਂ ਵੀ ਆਸ ਦੀ ਕਿਰਨ ਦਿਖਾਈ ਨਾ ਦਿੱਤੀਕੌਣ ਸੀ ਜੋ ਉਸ ਨੂੰ ਇੱਕ ਦਮ ਪੰਜਾਹ ਹਜ਼ਾਰ ਰੁਪਈਆ ਉਧਾਰ ਦੇ ਦਿੰਦਾ?ਆਪਣੇ ਭਤੀਜੇ ਨੂੰ ਅਮਰੀਕਾ ਫੋਨ ਕਰਕੇ ਉਹ ਕਿਵੇਂ ਆਖਦਾ ਕਿ ਆਪਣੇ ਪਿਉ ਦੇ ਇਲਾਜ ਲਈ ਖਰਚਾ ਭੇਜੋਆਖ਼ਰ ਉਸਦਾ ਵੀ ਤਾਂ ਉਹ ਭਰਾ ਸੀਫਿਰ ਉਸ ਨੂੰ ਜਾਪਿਆ ਜਿਵੇਂ ਉਸਦੀ ਮਰੀ ਹੋਈ ਮਾਂ ਉਸ ਨੂੰ ਆਖ ਰਹੀ ਸੀ ਵੇ ਭੂਰਿਆ ਬਚਾ ਲੈ ਮੇਰੇ ਪੁੱਤ ਨੂੰ ਵੇ ਬਚਾ ਲੈ ਆਪਣੇ ਭਰਾ ਨੂੰਭਰਾ ਜੋ ਹਸਪਤਾਲ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀਜਿੱਥੇ ਡਾਕਟਰ ਅਗਲੇ ਇਲਾਜ ਲਈ ਅਤੇ ਦਵਾਈਆਂ ਲਈ ਪੈਸੇ ਉਡੀਕ ਰਹੇ ਹੋਣਗੇਏਥੇ ਹਰ ਕਿਸੇ ਦਾ ਧਰਮ ਪੈਸਾ ਜਾਂ ਰਿਸ਼ਵਤ ਬਣ ਗਿਆ ਸੀਥਾਣੇ ਤੇ ਹਸਪਤਾਲ ਜਿਵੇਂ ਲੋਕਾਂ ਦੀ ਮੱਦਦ ਲਈ ਨਹੀਂ ਸਗੋਂ ਉਨ੍ਹਾਂ ਦਾ ਝਟਕਾ ਕਰਨ ਲਈ ਬਣਾਏ ਕਸਾਈਖ਼ਾਨੇ ਹੋਣਉਸ ਨੇ ਪਹਿਲੀ ਵਾਰੀ ਆਪਣੇ ਮੁਲਕ ਨੂੰ ਗਾਲ੍ਹ ਕੱਢੀ ਜਿੱਥੇ ਹਰ ਬੰਦਾ ਜੇਬ ਕਤਰਾ ਸੀਉਸ ਨੂੰ ਮੁੰਡਿਆ ਦਾ ਬਾਹਰਲੇ ਮੁਲਕਾਂ ਨੂੰ ਭੱਜਣਾ ਜਾਇਜ਼ ਜਾਪਿਆਤਾਂ ਹੀ ਤਾਂ ਉਸਦੇ ਭਰਾ ਨੇ ਵੱਡਾ ਮੁੰਡਾ ਅਮਰੀਕਾ ਕੱਢਣ ਲਈ ਆਪਣੀ ਜ਼ਮੀਨ ਗਹਿਣੇ ਧਰ ਦਿੱਤੀ ਸੀ

-----

ਥਾਣੇਦਾਰ ਨੇ ਭਾਸ਼ਾ ਨੂੰ ਪੁਲਿਸ ਦੀ ਪੁੱਠ ਚੜਾਈ, “ਉਏ ਬੈਠਾ ਕੀ ਆਪਣੀ ਮਾਂ ਬਾਰੇ ਸੋਚਦਾ ਏਂ ਉਧਰ ਤੇਰਾ ਪਿਉ ਮਰਨ ਡਿਹਾ ਏ ਤੇ ਤੂੰ ਸਾਡਾ ਵਕਤ ਬਰਬਾਦ ਕਰਦਾ ਏਂ ...? ਸਾਲ਼ਾ ਦਿਹਾੜੀਦਾਰ ਜਿਹਾਇੱਕ ਤਾਂ ਤੇਰੇ ਭਰਾ ਨੇ ਸਰਦਾਰ ਦੀ ਗੱਡੀ ਭੰਨ ਦਿੱਤੀਅੰਨੇ ਹੋਕੇ ਤੁਸੀਂ ਸੜਕਾਂ ਤੇ ਤੁਰੇ ਫਿਰਦੇ ਓਂ ਤੇ ਉੱਪਰੋ ਤੂੰ ਤੀਹ ਹਜ਼ਾਰ ਰੁਪਈਆ ਲੈ ਲਿਆਅਜੇ ਨਖ਼ਰੇ ਕਰਦਾ ਏਂਮੈਂ ਤਾਂ ਸਰਦਾਰ ਦੇ ਮੂੰਹ ਨੂੰ ਚੁੱਪ ਆਂ ਨਹੀਂ ਤਾਂ ਕਦੋਂ ਦਾ ਲੰਮਾ ਪਾਇਆ ਹੋਣਾ ਸੀਜਲਦੀ ਫੈਸਲਾ ਦੱਸਜਾਂ ਪੈਸੇ ਫੜਾ ਤੇ ਜਾਂ ਰਾਜੀਨਾਮਾ ਕਰਉਸ ਨੇ ਮੋਟੇ ਢਿੱਡ ਨੂੰ ਕਈ ਪਲੋਸਿਆ

----

ਭਰਪੂਰ ਨੇ ਸੋਚਿਆ ਜੇ ਮੈਂ ਪੈਸੇ ਨਾ ਲਏ ਕੇਸ ਤਾਂ ਏਨ੍ਹਾਂ ਟ੍ਰਾਂਸਪੋਟਰਾਂ ਨੇ ਫੇਰ ਵੀ ਪੈਸੇ ਦੇ ਜ਼ੋਰ ਨਾਲ ਨਹੀਂ ਹੋਣ ਦੇਣਾਜੇ ਮੈਂ ਪੈਸੇ ਨਹੀਂ ਲੈਂਦਾ ਤਾਂ ਮੇਰਾ ਭਰਾ ਇਲਾਜ ਵਲੋਂ ਮਰ ਜਾਵੇਗਾਉਸਦਾ ਰੋਣ ਨਿੱਕਲ ਗਿਆਉਸਨੇ ਥਾਣੇਦਾਰ ਨੂੰ ਰਾਜੀਨਾਮੇ ਲਈ ਹਾਂ ਕਰ ਦਿੱਤੀ

ਥਾਣੇਦਾਰ ਦੇ ਚਿਹਰੇ ਤੇ ਮੁਸਕਰਾਹਟ ਦੌੜੀਉਸ ਨੇ ਕਿਹਾ ਉਏ ਮੁਨਸ਼ੀ ਲਿਆ ਪੇਪਰ ਤੇ ਕਰਾ ਦਸਤਖ਼ਤਮੁਨਸ਼ੀ ਨੇ ਪੰਜ ਛੇ ਸਾਫ਼ ਪੇਪਰਾਂ ਦੇ ਥੱਲੇ ਉਸਦੇ ਸਾਈਨ ਕਰਵਾ ਲਏਤੇ ਉਸ ਨੂੰ ਬਾਹਰ ਬੈਠਣ ਲਈ ਕਿਹਾਕਿ ਰਾਜੀਨਾਮੇ ਦੀ ਕਾਪੀ ਲੈ ਕੇ ਜਾਵੇਤੇ ਫੇਰ ਘੰਟੇ ਕੁ ਬਾਅਦ ਮੁਨਸ਼ੀ ਇੱਕ ਪਰਚਾ ਲੈ ਕੇ ਆਇਆ, ਜਿਸ ਤੇ ਇਹ ਸਾਰੀ ਕਹਾਣੀ ਬਣਾ ਕੇ ਲਿਖੀ ਹੋਈ ਸੀਕਿ ਪਹਿਲਾਂ ਮੇਰੇ ਭਰਾ ਨੇ ਸ਼ਰਾਬ ਪੀਤੀ ਉਸ ਵਕਤ ਮੈਂ ਵੀ ਨਾਲ ਸੀਉਹ ਪੂਰਾ ਸ਼ਰਾਬੀ ਸੀਫੇਰ ਉਸ ਨੂੰ ਆਪਣੀ ਰੀਟਾਇਰਮੈਂਟ ਨਾਲ ਸਬੰਧਤ ਲੁਧਿਆਣੇ ਕੋਈ ਕੰਮ ਸੀਮੈਂ ਉਸ ਨੂੰ ਸ਼ਰਾਬੀ ਹੋਣ ਕਰਕੇ,ਜਾਣੋਂ ਰੋਕਿਆ ਵੀ ਸੀ ਪਰ ਉਹ ਨਾ ਮੰਨਿਆਮੈਂ ਬੱਸ ਚੜ੍ਹ ਕੇ ਪਿੰਡ ਨੂੰ ਚਲਾ ਗਿਆਤੇ ਬਾਅਦ ਵਿੱਚ ਇਹ ਹਾਦਸਾ ਹੋ ਗਿਆਗੱਡੀ ਦੇ ਡਰਾਈਵਰ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਮੇਰੇ ਭਰਾ ਦਾ ਹੀ ਸੀਮੈਂ ਉਸਦੇ ਇਲਾਜ ਲਈ ਸੱਠ ਹਜ਼ਾਰ ਰੁਪਈਆ ਵਸੂਲਿਆ ਹੈਮੈਂ ਜਗਤ ਸਿੰਘ ਦਾ ਸਕਾ ਭਰਾ ਭਰਪੂਰ ਸਿੰਘ ਇਹ ਰਾਜੀਨਾਮਾ ਕਰਦਾ ਹਾਂ ਕਿ ਭਵਿੱਖ ਵਿੱਚ ਮੈਂ ਸਰਦਾਰ ਗੁਰਮੀਤ ਸਿੰਘ ਦੇ ਖ਼ਿਲਾਫ਼ ਕੋਈ ਕਿਸੇ ਵੀ ਕਿਸਮ ਦਾ ਦੀਵਾਨੀ ਜਾਂ ਫੌਜਦਾਰੀ ਕੇਸ ਦਾਇਰ ਨਹੀਂ ਕਰਾਂਗਾਜਿਸ ਦੇ ਥੱਲੇ ਉਸਨੇ ਦਸਤਖ਼ਤ ਕਰਨੇ ਸਨ

.......

ਉਸ ਨੇ ਫੈਸਲਾ ਪੜ੍ਹਨ ਸਾਰ ਕਿਹਾ ਆ ਲਫ਼ਜ਼ ਤਾਂ ਮੈਂ ਕਹੇ ਹੀ ਨਹੀਂ”? ਤਾਂ ਥਾਣੇਦਾਰ ਬੋਲਿਆ ਥੱਲੇ ਸਾਈਨ ਕਰ ਬਹੁਤਾ ਚਲਾਕ ਨਾ ਬਣਤੇ ਆਹ ਫੜ ਤੀਹ ਹਜ਼ਾਰ ਰੁਪਈਆ ਹੋਰ ਇਦੇ ਚ ਪੰਜ ਸੌ ਘੱਟ ਹੈਸਾਡੀ ਫੀਸ... ਇਨ੍ਹਾਂ ਨਾਲ ਤਾਂ ਇੱਕ ਬੋਤਲ ਤੇ ਕੁੱਕੜ ਵੀ ਨਹੀਂ ਆਉਣਾ

------

ਮਰ ਰਹੇ ਭਰਾ ਦੀ ਜ਼ਿੰਦਗੀ ਬਚਾਉਣ ਖ਼ਾਤਰ ਜਦੋਂ ਉਸ ਨੂੰ ਸਾਈਨ ਕਰਨੇ ਹੀ ਪਏ ਤਾਂ ਖ਼ੁਸ਼ ਹੁੰਦੇ ਥਾਣੇਦਾਰ ਨੇ ਕਿਹਾ ਹੁਣ ਤੂੰ ਜਾ ਸਕਦਾ ਏਂਤੇ ਉਹ ਮਰੀਅਲ ਜਿਹੀ ਸੂਰਤ ਲੈਕੇ ਥਾਣੇ ਚੋਂ ਬਾਹਰ ਆ ਗਿਆ ਸੀਜੇਬ ਵਿੱਚ ਪਾਏ ਪੇਪਰ ਨੂੰ ਉਹ ਵਾਰ ਵਾਰ ਟੋਹ ਰਿਹਾ ਸੀ ਜਿਵੇਂ ਉਸ ਕੋਲ ਕੋਈ ਨਜ਼ਾਇਜ ਅਸਲਾ ਹੋਵੇਉਸਨੇ ਪਤਾ ਨਹੀਂ ਆਪਣੇ ਭਰਾ ਨਾਲ ਵਿਸ਼ਵਾਸਘਾਤ ਕੀਤਾ ਸੀ ਜਾਂ ਉਸ ਦੀ ਜਾਨ ਬਚਾਉਣ ਲਈ ਆਪਣੇ ਕਿਰਦਾਰ ਦੀ ਕੁਰਬਾਨੀ ਦਿੱਤੀ ਸੀਉਸ ਨੂੰ ਪਤਾ ਸੀ ਕਿ ਹੁਣ ਗੁਰਮੀਤ ਸਿੰਘ ਵਲੋਂ ਪੁਲੀਸ ਨੂੰ ਪੈਸੇ ਦੇਣ ਤੋਂ ਇਲਾਵਾ ਸ਼ਰਾਬ ਤੇ ਭੁੰਨੇ ਮੁਰਗਿਆਂ ਨਾਲ ਸੇਵਾ ਕੀਤੀ ਜਾਵੇਗੀਕਿਉਂਕਿ ਉਸ ਨੂੰ ਵੀ ਪੁਲੀਸ ਨੇ ਕੋਰਟ ਕਚਹਿਰੀਆਂ ਦੇ ਚੱਕਰ ਚੋਂ ਬਚਾ ਲਿਆ ਸੀਨਹੀਂ ਉਨ੍ਹਾਂ ਦਾ ਬਹੁਤ ਖ਼ਰਚ ਆ ਸਕਦਾ ਸੀ ਖੱਜਲ ਖੁਆਰੀ ਵਾਧੂ ਦੀਪੁਲੀਸ ਦੇ ਇੱਕ ਸਿਪਾਹੀ ਨੇ ਉਸ ਨੂੰ ਵੀ ਸੁਲਾ ਮਾਰੀ ਸੀ ਕਿ ਰਾਜੀਨਾਮਾ ਹੋਇਆ ਹੈ ਆ ਬਹਿ ਕੇ ਲਾਉਂਦੇ ਹਾਂਪਰ ਉਹ ਕਿੱਥੇ ਰੁਕ ਸਕਦਾ ਸੀ ਤੇ ਸ਼ਰਾਬ ਉਸਦੇ ਸੰਘੋਂ ਕਿਵੇਂ ਲੰਘ ਸਕਦੀ ਸੀ

------

ਉਹ ਹਸਪਤਾਲ ਵਿੱਚ ਪਹੁੰਚਿਆ ਤਾਂ ਉੱਥੇ ਖ਼ਬਰ ਲੈਣ ਵਾਲਿਆਂ ਦਾ ਤਾਂਤਾ ਜਿਹਾ ਜੁੜਿਆ ਹੋਇਆ ਸੀਸਾਰੇ ਭਰਪੂਰ ਨੂੰ ਉਡੀਕ ਰਹੇ ਸਨਨਾਲ ਦੇ ਮਾਸਟਰ ਰਿਸ਼ਤੇਦਾਰ ਅਤੇ ਸਕੇ ਸਬੰਧੀ ਜਗਤ ਸਿੰਘ ਦੇ ਸੁਭਾਅ ਦੀਆਂ ਤਾਰੀਫ਼ਾਂ ਕਰ ਰਹੇ ਸਨਕਈ ਨਾਲਦੇ ਮਾਸਟਰ,ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਅਤੇ ਪਿੰਡ ਵਾਲੇ ਆਖ ਰਹੇ ਸਨ ਕਿ ਪੈਸੇ ਜਿੰਨੇ ਮਰਜੀ ਲੱਗਦੇ ਨੇ ਪਰਵਾਹ ਨਾ ਕਰ ਸਾਨੂੰ ਦੱਸ ਪਰ ਮਾਸਟਰ ਜੀ ਠੀਕ ਹੋਣੇ ਚਾਹੀਦੇ ਨੇਉਦੋਂ ਭਰਪੂਰ ਸਿੰਘ ਦੇ ਮਨ ਵਿੱਚ ਆਈ ਕਿ ਉਹ ਤਾਂ ਐਵੇਂ ਢੇਰੀ ਢਾਅ ਬੈਠਾ ਸੀ ਲੋਕ ਤਾਂ ਜਗਤ ਸਿੰਘ ਖਾਤਰ ਨੋਟਾਂ ਦੀਆਂ ਜੇਬਾਂ ਭਰੀ ਫਿਰਦੇ ਸਨਉਹ ਸੋਚਣ ਲੱਗਿਆ ਕਿ ਬੰਦੇ ਦੀ ਜਾਇਦਾਦ ਜ਼ਮੀਨ ਅਤੇ ਘਰ ਹੀ ਨਹੀਂ ਹੁੰਦੇ ਉਸ ਦੇ ਬਣਾਏ ਹੋਏ ਸਬੰਧ ਵੀ ਹੁੰਦੇ ਹਨ ਜੋ ਕਈ ਵਾਰੀ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੁੰਦੇ ਹਨਇਹ ਜਗਤ ਸਿੰਘ ਦੀ ਬਣੀ ਹੋਈ ਹੋਣ ਕਰਕੇ ਹੀ ਸੀ ਜਿਸ ਨੇ ਵੀ ਉਸਦੇ ਐਕਸੀਡੈਂਟ ਬਾਰੇ ਸੁਣਿਆ ਸਾਰੇ ਕੰਮ ਛੱਡ ਕੇ ਹਸਪਤਾਲ ਪਹੁੰਚ ਗਿਆ

-----

ਉਸਨੇ ਆਪਣੇ ਲੇਟ ਹੋਣ ਦਾ ਕਾਰਨ ਨਹੀਂ ਸੀ ਦੱਸਿਆਲੋਕਾਂ ਨੇ ਕਿਹਾ ਸੀ ਇੱਕ ਵਾਰੀ ਚੰਗੀ ਤਰਾਂ ਉਸਦੇ ਮੁੰਡਿਆਂ ਨੂੰ ਦੱਸ ਦਿੱਤਾ ਜਾਵੇਡਾਕਟਰ ਪੈਸਿਆਂ ਦੀ ਝਾਕ ਵਿੱਚ ਗਿਰਝਾਂ ਵਾਂਗੂੰ ਉਸਦੇ ਦੁਆਲੇ ਘੁੰਮ ਰਹੇ ਸਨ, ਕੋਈ ਕਹੇ ਦਵਾਈਆਂ ਲਿਆ ਤੇ ਕੋਈ ਕਹੇ ਵੱਡੇ ਡਾਕਟਰ ਨੂੰ ਮਿਲਉਹ ਭੱਜਿਆ ਨੱਸਿਆ ਫਿਰਦਾ ਰਿਹਾਪਰ ਜਗਤ ਸਿੰਘ ਨੂੰ ਹੋਸ਼ ਨਹੀਂ ਸੀ ਆ ਰਹੀਦਿਮਾਗ ਵਿੱਚ ਲੱਗੀ ਸੱਟ ਦੀ ਡਾਕਟਰਾਂ ਨੂੰ ਚਿੰਤਾ ਸੀ ਜੋ ਠੀਕ ਹੋਣ ਵਿੱਚ ਨਹੀਂ ਸੀ ਆ ਰਹੀ

------

ਪੰਦਰਾਂ ਦਿਨ ਏਸੇ ਹਾਲ ਵਿਚ ਬੀਤ ਗਏਜਿਉਂ ਜਿਉਂ ਪੈਸੇ ਮੁੱਕਦੇ ਗਏ ਇਲਾਜ ਵੀ ਮੱਠਾ ਪੈਂਦਾ ਗਿਆਜਗਤ ਸਿੰਘ ਬੇਸੁਰਤੀ ਦੀ ਹਾਲਤ ਵਿੱਚ ਜਿਸਮ ਤੇ ਲਾਈਆਂ ਪਾਈਪਾਂ ਲਾਹ ਲਾਹ ਸੁੱਟਦਾ ਪਰ ਅੱਖ ਨਾ ਪੁੱਟਦਾਉਸਦੀ ਹਾਲਤ ਵੇਖੀ ਨਹੀਂ ਸੀ ਜਾਂਦੀਇੱਕ ਦਿਨ ਡਾਕਟਰਾਂ ਨੇ ਦੱਸਿਆ ਕਿ ਕੋਈ ਪੱਸਲੀ ਟੁੱਟ ਕੇ ਉਸਦੇ ਅੰਦਰ ਖੁੱਭ ਗਈ ਸੀ ਜਿਸ ਨੇ ਜਖ਼ਮ ਕਰ ਦਿੱਤਾ ਸੀਤੇ ਉਸੇ ਥਾਂ ਹੁਣ ਇਨਫੈਕਸ਼ਨ ਹੋ ਗਈ ਹੈਜੋ ਬੜੀ ਤੇਜੀ ਨਾਲ ਫੈਲ ਰਹੀ ਹੈ ਇਸ ਹਾਲਤ ਵਿੱਚ ਅਪ੍ਰੇਸ਼ਨ ਕਰਨਾ ਬਹੁਤ ਔਖਾ ਹੈ ਜੇ ਕੀਤਾ ਵੀ ਤਾਂ ਪੈਸੇ ਬਹੁਤ ਲੱਗਣਗੇਹੁਣ ਇਸਦਾ ਬਚਣਾ ਮੁਸ਼ਕਲ ਲੱਗਦਾ ਹੈਬੇਸ਼ੱਕ ਇਸਦੇ ਮੁੰਡਿਆਂ ਨੂੰ ਦੱਸ ਦਿਉਤੇ ਫੇਰ ਇਹ ਖ਼ਬਰ ਵੀ ਭਰਪੂਰ ਨੇ ਟੈਲੀਫੋਨ ਤੇ ਦਿੱਤੀਤੇ ਸਤਿੰਦਰ ਨੇ ਕਿਹਾ ਸੀ ਕਿ ਉਹ ਜਲਦੀ ਹੀ ਆ ਰਿਹਾ ਹੈ

-----

ਫੇਰ ਹਫ਼ਤੇ ਬਾਅਦ ਸਤਿੰਦਰ ਵੀ ਆ ਗਿਆਹਸਪਤਾਲ ਦੇ ਕਮਰੇ ਵਿੱਚ ਵੜਨ ਸਾਰ ਉਸਨੇ ਆਪਣੇ ਪਿਉ ਨੂੰ ਦੇਖ ਕੇ ਧਾਅ ਮਾਰੀ ਤੇ ਭੱਜ ਕੇ ਉਸਨੂੰ ਚਿੰਬੜ ਗਿਆਪ੍ਰਫਿਊਮ ਅਤੇ ਸ਼ਰਾਬ ਦੀ ਰਲੀ ਮਿਲੀ ਸੁਗੰਧ ਫੈਲ ਗਈ ਸੀਭਰਪੂਰ ਨੂੰ ਪਤਾ ਸੀ ਕਿ ਸਤਿੰਦਰ ਕਾਫੀ ਸ਼ਰਾਬ ਪੀਂਦਾ ਹੈ ਪਰ ਅਜਿਹੇ ਮੌਕੇ ਵੀ ਉਹ ਪੀ ਕੇ ਆਵੇਗਾ ਉਸ ਨੂੰ ਇਹ ਆਸ ਨਹੀਂ ਸੀਮਾਂ ਉਸ ਦੀ ਕਹਿ ਰਹੀ ਸੀ ਕਿ, ਉਹ ਤਾਂ ਹੀ ਪੀਂਦਾ ਹੈ ਕਿ ਪਿਉ ਦੀ ਹਾਲਤ ਉਸ ਤੋਂ ਝੱਲੀ ਨਹੀਂ ਜਾਂਦੀਆਉਣ ਸਾਰ ਉਸਨੇ ਮਾਰੂਤੀ ਲੈ ਲਈ ਤੇ ਇੱਕ ਡਰਾਈਵਰ ਰੱਖ ਲਿਆ ਸੀਉਹ ਉਸਦੀ ਪਤਨੀ ਅਤੇ ਮਾਂ ਇਸੇ ਮਰੂਤੀ ਤੇ ਹਸਪਤਾਲ ਆਉਂਦੇ,ਪਹਿਲਾਂ ਇੱਕ ਦੋ ਦਿਨ ਲਗਾਤਾਰ,ਤੇ ਫੇਰ ਹਰ ਤੀਜੇ ਚੌਥੇ ਦਿਨਭਰਪੂਰ ਨੇ ਜਗਤ ਸਿੰਘ ਦੇ ਇਲਾਜ ਵਿੱਚ ਹੁਣ ਜਿਆਦਾ ਦਖਲ ਅੰਦਾਜੀ ਕਰਨੀ ਠੀਕ ਨਹੀਂ ਸੀ ਸਮਝੀਪਰ ਸਤਿੰਦਰ ਨੇ ਹਸਪਤਾਲ ਦੇ ਰਾਊਂਡ ਤੱਕ ਹੀ ਗੱਲ ਸੀਮਿਤ ਰੱਖੀਡਾਕਟਰਾਂ ਨੇ ਅਗਲੇ ਇਲਾਜ ਲਈ ਉਸ ਪਾਸੋਂ ਪੈਸੇ ਮੰਗੇ ਉਹ ਕਹਿੰਦਾ ਪੈਸੇ ਦਰੱਖਤਾਂ ਨੂੰ ਲੱਗਦੇ ਨੇ ਅਮਰੀਕਾ ਵਿੱਚ ਮੇਰੇ ਪਿਉ ਦਾ ਇਲਾਜ ਕਰਨਾ ਤੁਹਾਡੀ ਜਿੰਮੇਵਾਰੀ ਹੈਏਸੇ ਗੱਲ ਦੀ ਤੁਸੀਂ ਤਨਖਾਹ ਲੈਂਦੇ ਹੋਂਡਾਕਟਰਾਂ ਨੇ ਧਿਆਨ ਕਰਨਾ ਛੱਡ ਦਿੱਤਾਉਹ ਆਪ ਵੀ ਬੇਧਿਆਨਾ ਸ਼ਰਾਬ ਪੀ ਕੇ ਤੁਰਿਆ ਫਿਰਦਾਹੁਣ ਉਸ ਨਾਲ਼ ਕਈ ਖਾਊ ਯਾਰ ਵੀ ਰਲ ਗਏ ਜੋ ਪਹਿਲਾਂ ਕਦੀ ਨਜ਼ਰ ਨਹੀਂ ਸੀ ਆਏਉਹ ਖ਼ਬਰ ਲੈਣ ਆਏ ਸੜਕ ਦੇ ਦੂਜੇ ਪਾਸੇ ਬਣੇ ਇੱਕ ਹਾਤੇ ਵਿੱਚ ਬਹਿ ਕੇ ਸ਼ਰਾਬ ਪੀਣ ਲੱਗਦੇਸਤਿੰਦਰ ਹਰ ਕਿਸੇ ਖ਼ਬਰ ਨੂੰ ਆਏ ਨਾਲ ਘਟੀਆ ਵਰਤਾਅ ਕਰਦਾਉਸਦੀ ਬਦਤਮੀਜ਼ੀ ਦਾ ਸ਼ਿਕਾਰ ਭਰਪੂਰ ਨੂੰ ਵੀ ਹੋਣਾ ਪਿਆ

-----

ਇੱਕ ਦਿਨ ਭਰਪੂਰ ਨੇ ਕਿਹਾ ਸਤਿੰਦਰ ਪੈਸੇ ਪਹਿਲਾਂ ਵੀ ਬਹੁਤ ਲੱਗ ਚੁੱਕੇ ਹਨ ਹੁਣ ਅਣਗਹਿਲੀ ਨਾ ਕਰਤਾਂ ਉਹ ਅੱਗੋ ਪੁੱਠਾ ਹੀ ਬੋਲਿਆ ਕਿ ਤੂੰ ਮੇਰੇ ਪਿਉ ਦਾ ਇਲਾਜ ਨਹੀਂ ਕਰਵਾਇਆ ਤੇ ਹੁਣ ਪੈਸੇ ਮੰਗਦਾ ਏਂਤੂੰ ਡਾਕਟਰਾਂ ਨਾਲ ਰਲਿਆ ਹੋਇਆ ਏਂਭਰਪੂਰ ਨੇ ਕਿਹਾ ਕਿ ਤੇਰੇ ਨਾਲ ਫਿਰਨ ਵਾਲੇ ਸਾਰੇ ਖਾਣ ਪੀਣ ਵਾਲੇ ਹਨ ਏਨ੍ਹਾਂ ਨੂੰ ਮੂੰਹ ਨਾ ਲਾਤਾਂ ਉਹ ਬੋਲਿਆ ਚਾਚਾ ਤੂੰ ਮੇਰੇ ਫਰੈਂਡਾਂ ਨੂੰ ਵੇਖ ਕੇ ਨਹੀਂ ਜਰਦਾਹਟਾ ਕੇ ਦਿਖਾਤੇ ਫੇਰ ਇੱਕ ਦਿਨ ਤਾਂ ਉਸ ਨੇ ਭਰਪੂਰ ਨੂੰ ਇਹ ਵੀ ਕਹਿ ਦਿੱਤਾ ਤੈਨੂੰ ਏਥੇ ਆਉਣ ਦੀ ਲੋੜ ਨਹੀਂ ਮੈਂ ਹੁਣ ਆ ਗਿਆ ਹਾਂਇਹ ਮੇਰਾ ਬਾਪ ਹੈਭਰਪੂਰ ਕਹਿਣਾ ਤਾਂ ਚਾਹੁੰਦਾ ਸੀ ਤੇਰੇ ਬਾਪ ਨਾਲੋਂ ਮੇਰਾ ਭਰਾ ਪਹਿਲਾਂ ਹੈਪਰ ਉਸਨੇ ਗੱਲ ਵਧਾਉਣੀ ਠੀਕ ਨਾ ਸਮਝੀ

-----

ਜਗਤ ਸਿੰਘ ਦੇ ਸਾਰੇ ਜਿਸਮ ਵਿੱਚ ਇਨਫੈਕਸ਼ਨ ਫੈਲ ਗਈਡਾਕਟਰਾਂ ਦੀ ਬੇਧਿਆਨੀ ਵਧਦੀ ਗਈ ਤੇ ਸਤਿੰਦਰ ਦੀ ਸ਼ਰਾਬਇੱਕ ਦਿਨ ਜਗਤ ਸਿੰਘ ਦੀ ਹਾਲਤ ਵਧੇਰੇ ਹੀ ਬਿਗੜ ਗਈ ਤੇ ਉਸ ਦਾ ਦਿਹਾਂਤ ਹੋ ਗਿਆਸਤਿੰਦਰ ਉਸਦੀ ਪਤਨੀ ਅਤੇ ਮਾਂ ਧਾਂਹੀ ਰੋਂਦੇ ਹਸਪਤਾਲ ਆਏਸਤਿੰਦਰ ਬੈੱਡ ਦੀਆਂ ਬਾਹੀਆਂ ਫੜ ਕੇ ਰੋਂਦਾ ਰਿਹਾਪਰ ਕੁੱਝ ਲੋਕ ਕਹਿ ਰਹੇ ਸਨ ਕਿ ਹੁਣ ਮਗਰਮੱਛ ਦੇ ਅਥਰੂ ਵਹਾਉਣ ਦਾ ਕੀ ਫਾਇਦਾ ਹੈਉਦੋਂ ਤਾਂ ਇਸ ਨੂੰ ਸ਼ਰਾਬ ਤੋਂ ਵਿਹਲ ਨਹੀਂ ਮਿਲੀਪਰ ਭਰਪੂਰ ਬਹੁਤ ਰੋਇਆਉਹ ਹਸਪਤਾਲ ਆਇਆ ਪਰ ਚੁੱਪ ਹੀ ਰਿਹਾਹਸਪਤਾਲ ਵਾਲਿਆ ਦੂਸਰੇ ਦਿਨ ਕਾਫੀ ਸਾਰੇ ਪੈਸੇ ਲੈਕੇ ਜਗਤ ਸਿੰਘ ਦੀ ਮ੍ਰਿਤਕ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀਪਿੰਡ ਲਿਆ ਕੇ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਗਿਆਅੰਤਮ ਸੰਸਕਾਰ ਦੇ ਬਹੁਤ ਇਕੱਠ ਹੋਇਆਪਰ ਜਗਤ ਸਿੰਘ ਦੇ ਦੋ ਛੋਟੇ ਮੁੰਡੇ ਨਾ ਪਹੁੰਚ ਸਕੇਲੋਕ ਉਸਦੀ ਮਾੜੀ ਕਿਸਮਤ ਅਤੇ ਚੰਗੇ ਸੁਭਾਅ ਦੀਆਂ ਗੱਲਾਂ ਕਰਦੇ ਰਹੇ

-----

ਅਜੇ ਉਸਦੇ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕਿ ਸਤਿੰਦਰ ਨੇ ਆਸੇ ਪਾਸੇ ਭੱਜ ਨੱਸ ਕਰਨੀ ਸ਼ੁਰੂ ਕਰ ਦਿੱਤੀਸਭ ਤੋਂ ਪਹਿਲਾਂ ਉਸ ਨੇ ਉਸਦੀ ਰੀਟਾਇਰਮੈਂਟ ਦਾ ਪੈਸਾ ਲਿਆ ਜੋ ਉਸਦੇ ਮਹਿਕਮੇ ਵਾਲੇ ਤਿੰਨ ਲੱਖ ਰੁਪਈਏ ਦਾ ਚੈੱਕ ਉਸ ਦੇ ਭੋਗ ਤੇ ਦੇ ਗਏਡੀ ਈ ਉ ਆਪ ਆਕੇ ਚੈੱਕ ਦੇ ਕੇ ਗਿਆਭੋਗ ਤੇ ਬਹੁਤ ਇਕੱਠ ਹੋਇਆ ਸੀਲੋਕ ਅਤੇ ਰਿਸ਼ਤੇਦਾਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ

-----

ਕੁੱਝ ਲੋਕ ਸਤਿੰਦਰ ਨੂੰ ਕਹਿ ਰਹੇ ਸਨ ਕਿ ਉਸ ਨੂੰ ਉਨ੍ਹਾਂ ਟ੍ਰਾਂਸਪੋਟਰਾਂ ਦੇ ਖ਼ਿਲਾਫ਼ ਕੇਸ ਕਰਨਾ ਚਾਹੀਦਾ ਹੈਕੁੱਝ ਕਹਿ ਰਹੇ ਸਨ ਕਿ ਉਸਦੀ ਇੰਨਸ਼ੋਰੈਂਸ ਲੈਣੀ ਚਾਹੀਦੀ ਹੈਸਤਿੰਦਰ ਵੀ ਚਾਹੁੰਦਾ ਸੀ ਕਿ ਸਭ ਕੁੱਝ ਵਸੂਲ ਕੀਤਾ ਜਾਵੇਜਦੋਂ ਉਸਨੇ ਭਰਪੂਰ ਨਾਲ ਗੱਲ ਕੀਤੀ ਤਾਂ ਉਹ ਟਾਲ਼ ਗਿਆਕੁੱਝ ਲੋਕ ਕਹਿੰਦੇ ਸਨ ਕਿ ਭਰਪੂਰ ਨੇ ਉਨ੍ਹਾਂ ਟ੍ਰਾਂਸਪੋਟਰਾਂ ਤੋਂ ਪੈਸਾ ਖਾਧਾ ਹੈ ਤਾਂ ਹੀ ਅੱਗੇ ਨਹੀਂ ਆਉਂਦਾਅਗਲੀ ਕਾਰਵਾਈ ਲਈ ਥਾਣੇ ਚੋਂ ਰਿਪੋਰਟ ਲੈਣੀ ਜ਼ਰੂਰੀ ਸੀਸਤਿੰਦਰ ਕਿਸੇ ਮੰਤਰੀ ਦੇ ਮੁੰਡੇ ਨੂੰ ਲੈ ਕੇ ਥਾਣੇ ਗਿਆ ਤਾਂ ਥਾਣੇਦਾਰ ਨੇ ਦੱਸਿਆ ਕਿ ਕੇਸ ਤਾਂ ਹੋ ਹੀ ਨਹੀਂ ਸਕਦਾ ਨਾਂ ਦੀਵਾਨੀ ਤੇ ਨਾਂ ਫੌਜਦਾਰੀ ਕਿਉਂਕਿ ਮ੍ਰਿਤਕ ਦੇ ਭਰਾ ਨੇ ਦੂਜੀ ਪਾਰਟੀ ਨਾਲ ਰਾਜੀਨਾਮਾ ਕੀਤਾ ਹੈ ਤੇ ਸੱਠ ਹਜ਼ਾਰ ਰੁਪਈਆ ਵੀ ਲਿਆ ਹੈਪਰ ਸਤਿੰਦਰ ਨੂੰ ਯਕੀਨ ਨਾ ਆਇਆ ਤਾਂ ਥਾਣੇਦਾਰ ਨੇ ਉਸਨੂੰ ਰਾਜੀਨਾਮੇ ਦੀ ਕਾਪੀ ਕੱਢ ਕੇ ਵਿਖਾਈਤਾਂ ਸਤਿੰਦਰ ਅੱਗ ਬਗੂਲਾ ਹੋ ਉੱਠਿਆਉਸਨੇ ਉਸ ਕਾਪੀ ਦੀਆਂ ਫੋਟੋ ਕਾਪੀਆਂ ਕੀਤੀਆਂ ਪਿੰਡ ਨੂੰ ਭੱਜਿਆ ਅੱਗੇ ਭਰਪੂਰ ਘਰ ਹੀ ਬੈਠਾ ਸੀਉਹ ਆਉਣ ਸਾਰ ਸਾਰੇ ਰਿਸ਼ਤੇ ਬੁੱਲ ਕੇ ਚੀਕਣ ਲੱਗਿਆ ਕਿ ਕੁੱਤਿਆ ਆਹ ਦੇਖ ਕੀ ਹੈ! ਆਹ ਵੇਖ ਤੇਰੇ ਸਾਈਨਮੇਰੇ ਪਿਉ ਨੇ ਤਾਂ ਕਦੇ ਸ਼ਰਾਬ ਪੀਤੀ ਹੀ ਨਹੀਂਇਹ ਤੂੰ ਪੈਸਿਆਂ ਪਿੱਛੇ ਉਸਦੀ ਪਿੱਠ ਵਿੱਚ ਛੁਰਾ ਮਾਰਿਆ ਹੈਭਰਾ ਨਾਲ ਵਿਸ਼ਵਾਸਘਾਤ ਕੀਤਾ ਹਜਾ ਦਫ਼ਾ ਹੋ ਜਾ ਮੇਰੇ ਘਰੋ

-----

ਭਰਪੂਰ ਨੇ ਬਥੇਰਾ ਕਿਹਾ ਕਿ ਅਜਿਹਾ ਉਸਨੇ ਆਪਣੇ ਭਰਾ ਨੂੰ ਬਚਾਉਣ ਲਈ ਕੀਤਾ ਹੈਪਰ ਉਸ ਦੀ ਕਿਸੇ ਨੇ ਨਹੀਂ ਸੀ ਸੁਣੀਉਹ ਰੋਂਦਾ ਕੁਰਲਾਉਂਦਾ ਘਰ ਆ ਗਿਆਉਸਦੀ ਪਤਨੀ ਜੀਤੋ ਕਹਿੰਦੀ ਹੋਰ ਲੈ ਲੈ ਇਨਾਮ ਐਨੇ ਦਿਨ ਘਰ ਨਹੀਂ ਵੜਿਆ ਅਖੇ ਮੇਰਾ ਭਰਾ ਹੈਫੇਰ ਇਹ ਸਾਰੇ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈਲੋਕ ਕਹਿੰਦੇ ਉਹ ਭਰਾ ਦੇ ਪੈਸੇ ਖਾ ਗਿਆ ਉਸਦੇ ਕਾਤਲਾਂ ਨਾਲ ਮਿਲ ਗਿਆਉਸ ਵਲੋਂ ਕੀਤੇ ਸਾਈਨਾਂ ਵਾਲਾ ਪੇਪਰ ਸਾਰੇ ਪਿੰਡ ਵਿੱਚ ਘੁੰਮਣ ਲੱਗਾ ਲੋਕ ਫੋਟੋ ਕਾਪੀਆਂ ਚੁੱਕੀ ਫਿਰਦੇ ਸਨ ਤੇ ਆਖਦੇ ਸਨ ਭਾਈ ਕਲਯੁੱਗ ਹੈਪਰ ਪਿੰਡ ਦੇ ਕਈ ਬੰਦੇ ਕਹਿੰਦੇ ਕਿ ਉਹ ਭਰਪੂਰ ਨੂੰ ਜਾਣਦੇ ਹਨ ਉਹ ਅਜਿਹਾ ਨਹੀਂ ਕਰ ਸਕਦਾਉਹ ਸਤਿੰਦਰ ਨੂੰ ਗ਼ਲਤ ਦੱਸਦੇਕੁੱਝ ਲੋਕ ਉਧਰ ਹੋ ਗਏ ਤੇ ਕੁੱਝ ਉਧਰ

-----

ਸਤਿੰਦਰ ਆਪਣੇ ਪਿਉ ਦੇ ਪੈਸੇ ਇਕੱਠੇ ਕਰਦਾ ਰਿਹਾਉਸਦੀ ਰੀਟਾਇਰਮੈਂਟ ਦੇ ਇੰਸ਼ਰੋਰੈਂਸ ਅਤੇ ਪੈਨਸ਼ਨ ਦੇਉਹ ਅਪਣੀ ਅਨਪੜ ਮਾਂ ਨੂੰ ਝੂਠ ਬੋਲ ਕੇ ਪੈਸਿਆਂ ਤੇ ਕਬਜ਼ਾ ਕਰਦਾ ਰਿਹਾਕਦੇ ਮਹਿੰਗੇ ਕੱਪੜੇ ਖਰੀਦਦਾ ਤੇ ਕਦੇ ਸ਼ਰਾਬਜਿੱਥੇ ਉਹ ਚਾਹੁੰਦਾ ਮਾਂ ਅੰਗੂਠਾ ਲਾ ਦਿੰਦੀਛੋਟਿਆਂ ਨੂੰ ਪੁੱਛਣ ਦੀ ਉਸ ਨੇ ਕੋਈ ਲੋੜ ਹੀ ਨਹੀਂ ਸੀ ਸਮਝੀਉਸਦੀ ਘਰ ਵਾਲੀ ਆਪਣੀ ਸੱਸ ਦੀ ਦੱਬ ਕੇ ਸੇਵਾ ਕਰਦੀ ਤਾਂ ਕਿ ਉਹ ਉਸੇ ਪੈਸੇ ਦਾ ਲੁਧਿਆਣੇ ਪਲਾਟ ਲੈ ਸਕਣ

-----

ਭਰਪੂਰ ਨੂੰ ਜਾਪਦਾ ਸੀ ਕਿ ਛੁਰਾ ਉਸਨੇ ਨਹੀਂ ਬਲਕਿ ਸਤਿੰਦਰ ਆਪਣੇ ਭਰਾਵਾਂ ਅਤੇ ਪਿਉ ਦੀ ਪਿੱਠ ਵਿੱਚ ਮਾਰ ਰਿਹਾ ਹੈਕੁੱਝ ਲੋਕ ਅਤੇ ਰਿਸ਼ਤੇਦਾਰ ਵੀ ਇਹ ਹੀ ਕਹਿ ਰਹੇ ਸਨ।।ਪਰ ਉਨ੍ਹਾਂ ਦੀ ਸੁਣਦਾ ਕੌਣ?ਕਈ ਪਿੰਡ ਦੇ ਲੋਕ ਉਸਦਾ ਮਜ਼ਾਕ ਉਡਾਉਂਦੇ ਤੇ ਕਹਿੰਦੇ ਹੁਣ ਤਾਂ ਲਹੂ ਕਾਲਾ ਹੋ ਗਿਆ ਹੈਤੇ ਕਈ ਉਸਦੇ ਹੱਕ ਵਿੱਚ ਬੋਲਦੇਉਹ ਬੇਹੱਦ ਪਰੇਸ਼ਾਨ ਰਹਿਣ ਲੱਗਿਆਉਸਦਾ ਪਿੰਡ ਵਿੱਚ ਨਿਕਲਣਾ ਮੁਹਾਲ ਹੋ ਗਿਆਉਸਦਾ ਕਿਤੇ ਵੀ ਜੀ ਨਾਂ ਲੱਗਦਾਜੀ ਕਰਦਾ ਸੀ ਇਸੇ ਨਹਿਰ ਵਿੱਚ ਡੁੱਬ ਕੇ ਮਰ ਜਾਵੇਜਿਵੇਂ ਉਸਦਾ ਭਰਾ ਮਰ ਗਿਆ ਸੀਜਿਸਦੀ ਮੌਤ ਦਾ ਲਾਹਾ ਲਿਆ ਜਾ ਰਿਹਾ ਸੀ

------

ਕਾਰ ਦੀ ਡਿੱਗੀ ਵਿੱਚ ਧਰੀ ਗੁੱਛਾ ਮੁੱਛਾ ਲਾਸ਼ ਅਜੇ ਵੀ ਉਸਦੇ ਜ਼ਹਿਨ ਵਿੱਚ ਉਸੇ ਤਰ੍ਹਾਂ ਪਈ ਸੀ ਜੋ ਉਸ ਨੂੰ ਕਦੀ ਨਹੀਂ ਸੀ ਭੁੱਲਦੀਉਸਨੇ ਸਾਹਮਣੇ ਦੇਖਿਆ ਨਹਿਰ ਵਿੱਚ ਛੱਲਾਂ ਮਾਰਦਾ ਪਾਣੀ ਵਗ ਰਿਹਾ ਸੀਪਾਣੀ ਨਹੀਂ ਜਿਵੇਂ ਇਹ ਲਹੂ ਹੋਵੇ,ਉਸਦੇ ਭਰਾ ਦਾ ਲਹੂਖ਼ੂਨ ਦਾ ਛੱਪੜ ਅਤੇ ਉਸ ਵਿੱਚ ਡਿੱਗਿਆ ਪਿਆ ਸਕੂਟਰ ਉਸਨੂੰ ਯਾਦ ਆਏਇੱਕ ਕੰਬਣੀ ਜਿਹੀ ਦਿਮਾਗ ਨੂੰ ਚੜੀ ਤੇ ਉਸਦੀ ਭੁੱਬ ਨਿੱਕਲ ਗਈਉਹ ਰੋਂਦਾ ਰਿਹਾ ਉਹ ਮੇਰਾ ਭਰਾ ਸੀ ਜੋ ਮੈਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾ ਤੇ ਅਸੀਂ ਇੱਕੋ ਮਾਂ ਦਾ ਦੁੱਧ ਪੀ ਕੇ ਵੱਡੇ ਹੋਏਮੈਂ ਉਸ ਨਾਲ ਧੋਖਾ ਕਿਵੇਂ ਕਰ ਸਕਦਾ ਹਾਂਉਹ ਰੋਂਦਾ ਰਿਹਾ ਤੇ ਪਾਣੀ ਵਗਦਾ ਰਿਹਾ ਜਿਵੇ ਕੋਈ ਖ਼ੂਨ ਦੀ ਨਦੀ ਵਗ ਰਹੀ ਹੋਵੇਉਸ ਦਿਨ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੇਰ ਕਿਤੇ ਨਹੀਂ ਸੀ ਵੇਖਿਆਪਤਾ ਨਹੀਂ ਉਹ ਕਿੱਥੇ ਚਲਾ ਗਿਆ ਸੀਪਿੰਡ ਵਿੱਚ ਅਜੇ ਵੀ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਪਰ ਸੁਣਨ ਵਾਲਾ ਪਤਾ ਨਹੀਂ ਕਿੱਥੇ ਸੀ

********

ਸਮਾਪਤ

Tuesday, December 1, 2009

ਸ਼ਾਮ ਸਿੰਘ (ਅੰਗ ਸੰਗ) - ਕਿਉਂ ਗੁਆਚੀ ਲੋਰੀ ਸਾਡੀ ਕਿਉਂ ਗੁਆਚੇ ਚਾਅ - ਲੇਖ

ਕਿਉਂ ਗੁਆਚੀ ਲੋਰੀ ਸਾਡੀ ਕਿਉਂ ਗੁਆਚੇ ਚਾਅ

ਲੇਖ

ਅੱਜ ਉਸਦੀ ਜ਼ੁਬਾਨ ਬਣਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਕੋਲ ਅਜੇ ਜ਼ੁਬਾਨ ਨਹੀਂਸ਼ਾਇਦ ਅਜੇ ਲੇਰਾਂ ਤੇ ਕਿਲਕਾਰੀਆਂ ਵੀ ਨਹੀਂਮਾਸ ਦੇ ਲੋਥੜੇ ਚ ਅਜੇ ਸਾਹ ਹਨ ਜਾਂ ਫੇਰ ਮਾਂ ਦੀ ਕੁੱਖ ਦੀ ਹਨੇਰੀ ਗੁਫਾ ਚ ਚੁੱਪ ਦਾ ਆਲਮਚੁੱਪ ਚੋਂ ਬੋਲਣਾ ਆਸਾਨ ਨਹੀਂ ਹੁੰਦਾ ਪਰ ਜਦ ਸਾਰੇ ਹੀਲੇ ਤੇ ਆਸਰੇ ਜਾਂਦੇ ਰਹਿਣ ਤਾਂ ਆਪ ਮੁਹਾਰੇ ਤਿੜਕ ਜਾਂਦੀ ਹੈ ਚੁੱਪ, ਬੋਲ ਪੈਂਦੀ ਹੈ ਚੁੱਪ ਜਿਸ ਨੂੰ ਨਾ ਸੁਣਨਾ ਅਸੱਭਿਆ ਵੀ ਹੁੰਦਾ ਹੈ ਅਤੇ ਵੱਡਾ ਗੁਨਾਹ ਵੀਚੁੱਪ ਨੂੰ ਸੁਣ ਸਮਝ ਕੇ ਹੀ ਪਤਾ ਚੱਲਦਾ ਹੈ ਕਿ ਚੁੱਪ ਦੀਆਂ ਪਰਤਾਂ ਵਿਚ ਕੀ ਕੁੱਝ ਵਾਪਰ ਰਿਹਾਮਾਸ ਦੇ ਲੋਥੜੇ ਬਾਰੇ ਬਾਹਰ ਵਾਲਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਪਰ ਉਸ ਨੂੰ ਤਾਂ ਪੂਰਾ ਪਤਾ ਹੁੰਦਾ ਹੈ ਕਿ ਨਰ ਹੈ ਜਾਂ ਨਾਰੀ, ਹੈ ਹੀ ਜਾਂ ਸੀ, ਪੁਲਿੰਗ ਹੈ ਜਾਂ ਇਸਤਰੀਲਿੰਗਮਾਂ ਦੀ ਕੁੱਖ ਤੋਂ ਬਾਹਰ ਆਉਣ ਤੇ ਉਸ ਨਾਲ ਕੀ ਵਰਤਾਰਾ ਹੋਵੇਗਾ ਇਸ ਬਾਰੇ ਦੋਹਾਂ ਚੋਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾਜਿਹੜੇ ਕੁੱਖ ਅੰਦਰਲੇ ਸੰਸਾਰ ਦੀ ਸਾਰ ਨਹੀਂ ਜਾਣਦੇ ਭਲਾਂ ਉਹ ਬਾਹਰ ਦੇ ਸੰਸਾਰ ਬਾਰੇ ਕੀ ਅੰਦਾਜ਼ੇ ਲਾਉਣ?

-----

ਇਹ ਗੱਲ ਬਿਨਾ ਕਿਸੇ ਝਿਜਕ ਅਤੇ ਬਹਿਸ ਦੇ ਆਖੀ ਜਾ ਸਕਦੀ ਹੈ ਕਿ ਸਾਡਾ ਸਮਾਜ ਮੁੰਡਿਆਂ ਦੇ ਜੰਮਣ ਨੂੰ ਤਰਜੀਹ ਦਿੰਦਾ ਹੈ ਕੁੜੀਆਂ ਨੂੰ ਨਹੀਂਕਾਰਨ ਗਿਣਨੇ ਹੋਣ ਤਾਂ ਬਹੁਤ ਹਨ ਪਰ ਬਹੁਤਾ ਕਰਕੇ ਹੈ ਅਨਪੜ੍ਹਤਾ, ਗਰੀਬੀ, ਵਾਰਸ ਤੇ ਅਣਖਮੁੰਡੇ ਨੂੰ ਖ਼ਾਨਦਾਨ ਦਾ ਵਾਰਸ ਗਿਣਿਆ ਜਾਂਦਾ ਹੈ, ਕੁੜੀ ਨੂੰ ਇਹ ਰੁਤਬਾ, ਇਹ ਅਧਿਕਾਰ ਨਹੀਂ ਮਿਲਦਾਅਨਪੜ੍ਹਤਾ ਦੀ ਬੇਸਮਝੀ ਨੇ ਵੀ ਮੁੰਡੇ ਨੂੰ ਵੱਧ ਨੰਬਰ ਦੇ ਦਿੱਤੇ ਤੇ ਕੁੜੀ ਨੂੰ ਘੱਟਕੁੜੀਆਂ ਦੀ ਰਾਖੀ ਕਰਨੀ ਪੈਂਦੀ ਹੈ ਮੁੰਡਿਆਂ ਦੀ ਨਹੀਂਮੁੰਡਾ ਸਮਾਜ ਵਿਚ ਵਿਚਰਦਿਆਂ ਜੇ ਕੋਈ ਮਾੜੀ ਹਰਕਤ ਕਰ ਦੇਵੇ ਤਾਂ ਉਸ ਦੇ ਮਾਪੇ ਸ਼ਰਮਿੰਦੇ ਨਹੀਂ ਹੁੰਦੇ ਸਗੋਂ ਗੌਰਵਤਾ ਮਹਿਸੂਸ ਕਰਨ ਤੋਂ ਵੀ ਨਹੀਂ ਝਿਜਕਦੇਜੇ ਕੁੜੀ ਮਾੜੀ ਹਰਕਤ ਕਰ ਲਏ ਜਾਂ ਉਸ ਨਾਲ ਹੋ ਜਾਏ ਤਾਂ ਅਣਖ ਦਾ ਰੋਹ ਜਾਗਣੋਂ ਨਹੀਂ ਰਹਿੰਦਾਮੁੰਡੇ ਤੇ ਕੁੜੀ ਦੇ ਜੰਮਣ ਦੀ ਕਿਰਿਆ ਇਕੋ ਹੈ ਪਰ ਜੰਮਣ ਬਾਅਦ ਇਕ ਨਹੀਂ ਰਹਿੰਦੀ, ਇਕਸਾਰ ਨਹੀਂ ਰਹਿੰਦੀਕਾਰਨ ਸਮਾਜਿਕ ਵੀ ਹਨ ਤੇ ਵਿਵਹਾਰਕ ਵੀ

-----

ਆਈ ਗੱਲ ਗਰੀਬੀ ਦੀ ਜਿਹੜੀ ਕਿਸੇ ਦੇ ਵੀ ਧਰਤੀ ਤੇ ਪੈਰ ਨਹੀਂ ਲੱਗਣ ਦਿੰਦੀਪਰ ਸਮਾਜਕ ਰਸਮਾਂ ਰੀਤਾਂ ਦੇ ਵਰਤਾਰੇ ਕਾਰਨ ਇਹ ਕੁੜੀਆਂ ਵਾਲਿਆਂ ਨੂੰ ਤਾਂ ਜ਼ਰਾ-ਮਾਤਰ ਵੀ ਰਾਸ ਨਹੀਂ ਆਉਂਦੀਪਹਿਲਾਂ ਤਾਂ ਪਾਲਣ-ਪੋਸ਼ਣ ਸਮੇਂ ਹੀ ਮੁੰਡਿਆਂ ਦੀ ਖ਼ੁਰਾਕ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ ਪਰ ਕੁੜੀਆਂ ਵੱਲ ਨਹੀਂਸਮਾਜ ਦੇ ਰਹਿਬਰ ਤਰਕ ਦੇ ਸਕਦੇ ਹਨ ਪਰ ਇਸ ਵਿਤਕਰੇ ਨੂੰ ਨਾ ਤਾਂ ਜਾਇਜ਼ ਠਹਿਰਾਇਆ ਜਾ ਸਕਦਾ ਹੈ ਅਤੇ ਨਾ ਹੀ ਮੁਆਫ਼ ਕੀਤਾ ਜਾ ਸਕਦੈਜੇ ਸ਼ੁਰੂ ਵਿਚ ਹੀ ਕੁੜੀ ਦੇ ਪੱਲੇ ਗਰੀਬੀ ਤੇ ਪੱਲੂ ਚ ਵਿਤਕਰੇ ਪੈ ਗਏ ਤਾਂ ਉਹ ਕਿਹੜਿਆਂ ਸਹਾਰਿਆਂ ਤੇ ਜੀਵਨ ਦੀ ਪੌੜੀ ਦੇ ਪੌਡਿਆਂ ਤੇ ਪੈਰ/ਕਦਮ ਰੱਖ ਸਕੇਗੀ?

-----

ਜੰਮਦਿਆਂ ਹੀ ਮੁੰਡੇ ਦੀ ਖ਼ੁਸ਼ੀ ਸ਼ੁਰੂ ਹੋ ਜਾਂਦੀ ਹੈ ਜਿਸ ਵਿਚ ਬੀਬੀਆਂ ਤੇ ਜੁਆਨਾਂ ਨੇ ਤਾਂ ਜੋਸ਼ ਦਿਖਾਉਣਾ ਹੀ ਹੁੰਦਾ ਹੈ ਬੁੱਢੇ ਵੀ ਪਿੱਛੇ ਨਹੀਂ ਰਹਿੰਦੇਫਲਾਨੇ ਦੇ ਪੋਤਾ ਹੋਇਆ ਫਲਾਨੇ ਦੇ ਦੋਹਤਾਇਹ ਖ਼ਬਰ ਸੁਣ ਕੇ ਉਨ੍ਹਾਂ ਦੇ ਗੋਡਿਆਂ ਦਾ ਦਰਦ ਵੀ ਜਾਂਦਾ ਰਹਿੰਦਾ ਹੈ ਜਿਹੜੇ ਅੱਗੇ-ਪਿੱਛੇ ਕਦੇ ਅਗਾਂਹ ਤੁਰਨ ਦਾ ਨਾਂ ਵੀ ਨਹੀਂ ਲੈਂਦੇਇਹ ਨਹੀਂ ਕਿ ਉਹ ਖ਼ੁਸ਼ੀ ਨਾ ਮਨਾਉਣ, ਜਰੂਰ ਮਨਾਉਣ ਪਰ ਪੋਤੀ-ਦੋਹਤੀ ਹੋਣ ਤੇ ਇਹ ਚੰਗੇ ਭਲੇ ਵੀ ਜਾਮ ਹੋ ਕੇ ਕਿਉਂ ਰਹਿ ਜਾਣ? ਜਵਾਨ ਜੋੜਿਆਂ ਦੇ ਚਿਹਰਿਆਂ ਤੇ ਵੀ ਨਿਰਾਸ਼ਾ ਕਿਉਂ ਛਾ ਜਾਂਦੀ ਹੈ, ਖ਼ੁਸ਼ੀ ਕਿਉਂ ਨਹੀਂ ਟਪਕਦੀ? ਸਮਾਜ ਦੇ ਮਾਨਵ ਦਾ ਕੋਈ ਹਿੱਸਾ ਇਨ੍ਹਾਂ ਸਵਾਲਾਂ/ਵਿਚਾਰਾਂ/ਸਰੋਕਾਰਾਂ ਬਾਰੇ ਕਦੇ ਸੋਚਦਾ ਹੈ, ਜੇ ਸੋਚਦਾ ਹੈ ਤਾਂ ਉਹ ਕਿਸ ਨੁੱਕਰੇ ਲੱਗਾ ਹੋਇਆ? ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਲਈ ਸਾਹਮਣੇ ਕਿਉਂ ਨਹੀਂ ਆਉਂਦਾ?

-----

ਮਾਂ ਦੀ ਕੁੱਖ ਵਿਚ ਪਲ਼ ਰਿਹਾ ਨਾਰੀ ਲੋਥੜਾ ਜੇ ਸਵਾਲ ਕਰੇ ਤਾਂ ਕਿਸਨੂੰ ਕਰੇ? ਉਸਦੀ ਚੁੱਪ ਨੂੰ ਤਾਂ ਬਹੁਤੀ ਵਾਰ ਕੁੱਖ ਵਾਲੀ ਵੀ ਨਹੀਂ ਪੁੱਛਦੀ, ਪਰਿਵਾਰ ਦੇ ਮੈਂਬਰ ਨਹੀ ਪੁੱਛਦੇ , ਸਮਾਜ ਦੇ ਪੁੱਛਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾਉਹ ਜੇ ਕਿਸੇ ਨੂੰ ਵੀ ਮੁਖ਼ਾਤਿਬ ਹੋਵੇ ਤਾਂ ਇਹ ਪੂਰੀ ਤਾਕਤ ਨਾਲ ਪੁੱਛੇਗੀ ਕਿ ਉਸ ਲਈ ਬਣੀਆਂ ਲੋਰੀਆਂ ਕਿੱਥੇ ਗਈਆਂ, ਕਿਉਂ ਉਹ ਗੁਆਚ ਗਈਆਂ, ਕੌਣ ਹੈ ਉਨ੍ਹਾਂ ਨੂੰ ਗੁਆਉਣ ਲਈ ਜ਼ਿੰਮੇਵਾਰ? ਜੇ ਮਾਂ ਹੈ ਤਾਂ ਮਾਂ ਨੂੰ ਮਾਂ ਬਣਨ ਦੀ ਲੋੜ ਨਹੀਂ, ਜਿਹੜਾ ਗੁਆ ਰਿਹਾ ਉਹ ਬੰਦਾ ਨਹੀਂ ਸਗੋਂ ਉਹ ਜੰਗਲ ਦਾ ਵਾਸੀ ਹੈਜਿਸ ਲਈ ਉਸ ਨੂੰ ਉੱਥੇ ਹੀ ਵਾਪਸ ਜਾ ਕੇ ਰਹਿਣਾ ਪਵੇਗਾਕੁੱਖ ਵਾਲੀ ਕੁੜੀ ਦਾ ਇਕ ਨੂੰ ਨਹੀਂ, ਦੋ ਨੂੰ ਨਹੀਂ ਸਗੋਂ ਸਮੁੱਚੇ ਸਮਾਜ ਅੱਗੇ ਦਰਦ ਵੀ ਪੇਸ਼ ਹੈ, ਅਸਲੀਅਤ ਵੀ ਅਤੇ ਸਵਾਲ ਵੀ ਜਿਨ੍ਹਾਂ ਦਾ ਉੱਤਰ ਜੇ ਕੋਈ ਦੇ ਸਕੇ ਤਾਂ ਜ਼ਰੂਰ ਦੇਵੇ :-

ਖੋਹ ਲਏ ਜਾਂਦੇ ਕਿਉਂ ਕੁੱਖ ਵਿਚ

ਜਿਹੜੇ ਮਿਲ਼ਣ ਪਵਿੱਤਰ ਸਾਹ

ਮੁੰਡਾ ਜੰਮੇ ਤਾਂ ਨੱਚਣ ਬੁੱਢੇ ਵੀ

ਜੰਮਦੀ ਕੂੰਜ ਤਾਂ ਨਿਕਲੇ ਆਹ

ਏਨਾ ਦੁੱਖ ਕਿ ਝੱਲਣਾ ਔਖਾ

ਕੁੱਖ ਚ ਕਰਦੀਆਂ ਆਤਮਦਾਹ

ਉਦੋਂ ਕੋਈ ਨਾ ਉੱਤਰ ਔਹੜੂ

ਜਦੋਂ ਪਊਗਾ ਸੱਚ ਨਾਲ ਵਾਹ

ਧੀਆਂ ਮਾਰੋ ਪਰ ਇਹ ਦੱਸੋ

ਦੁਨੀਆਂ ਆਊ ਕਿਹੜੇ ਰਾਹ??


Monday, November 30, 2009

ਸੁਖਿੰਦਰ - ਲੇਖ

ਪਰਾਏ ਦੁੱਖਾਂ ਦੀ ਚੁਭਨ - ਹਰਭਜਨ ਪਵਾਰ

ਲੇਖ

ਹਰਭਜਨ ਪਵਾਰ ਕੈਨੇਡਾ ਦਾ ਬਹੁ-ਪੱਖੀ ਪੰਜਾਬੀ ਸਾਹਿਤਕਾਰ ਹੈਉਹ ਆਪਣਾ ਕਹਾਣੀ ਸੰਗ੍ਰਹਿ ਪਿਆਸਾ ਦਰਿਆ’ (1986) ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪੱਛਮ ਦਾ ਜਾਲ’ (ਕਹਾਣੀ ਸੰਗ੍ਰਹਿ), ‘ਦੁੱਖ ਸਮੁੰਦਰੋਂ ਪਾਰ ਦੇ’ (ਨਾਟਕ), ‘ਦੂਰ ਨਹੀਂ ਮੰਜ਼ਿਲ’ (ਨਾਵਲ), ‘ਲੈਂਡਿਡ ਇੰਮੀਗਰੈਂਟ’ (ਕਹਾਣੀ ਸੰਗ੍ਰਹਿ -ਅੰਗਰੇਜ਼ੀ) ਅਤੇ ਐਨਦਰ ਹਨੀਮੂਨ’ (ਕਹਾਣੀ ਸੰਗ੍ਰਹਿ -ਅੰਗ੍ਰੇਜ਼ੀ) ਪ੍ਰਕਾਸ਼ਿਤ ਕਰ ਚੁੱਕਾ ਸੀ

-----

ਕੈਨੇਡੀਅਨ ਪੰਜਾਬੀ ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਵਜੋਂ ਚਰਚਾ ਵਿੱਚ ਆਉਣ ਦੇ ਨਾਲ ਨਾਲ ਹਰਭਜਨ ਪਵਾਰ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ਉੱਤੇ ਵੀ ਚਰਚਾ ਵਿੱਚ ਆਇਆਉਸਨੇ ਆਪਣੇ ਨਾਟਕ ਦੁੱਖ ਸਮੁੰਦਰੋਂ ਪਾਰ ਦੇਉੱਤੇ ਕੈਨੇਡਾ ਦੀ ਪਹਿਲੀ ਪੰਜਾਬੀ ਫਿਲਮ ਬਣਾ ਕੇ ਕੈਨੇਡਾ ਦੇ ਪੰਜਾਬੀਆਂ ਦਾ ਧਿਆਨ ਖਿੱਚਿਆਆਪਣੀ ਪਹਿਲੀ ਫਿਲਮ ਦੀ ਸਫਲਤਾ ਤੋਂ ਬਾਅਦ ਹਰਭਜਨ ਪਵਾਰ ਨੇ ਆਪਣੀ ਕਹਾਣੀ ਪੱਛਮ ਦਾ ਜਾਲਉੱਤੇ ਆਪਣੀ ਦੂਜੀ ਫਿਲਮ ਵੀ ਬਣਾਈਇਹ ਫਿਲਮਾਂ ਬਣਾ ਕੇ ਉਸ ਨੇ ਆਪਣੀ ਪ੍ਰਤਿਭਾ ਦੇ ਕੁਝ ਹੋਰ ਵੀ ਲੁਕੇ ਹੋਏ ਪੱਖਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾਉਸਨੇ ਨਾ ਸਿਰਫ਼ ਇਨ੍ਹਾਂ ਫਿਲਮਾਂ ਦੀ ਨਿਰਦੇਸ਼ਨਾ ਹੀ ਕੀਤੀ, ਬਲਕਿ ਇਨ੍ਹਾਂ ਫਿਲਮਾਂ ਦੀ ਸਕ੍ਰਿਪਟ ਵੀ ਆਪ ਹੀ ਲਿਖੀ, ਗੀਤ ਵੀ ਆਪ ਹੀ ਲਿਖੇ, ਫਿਲਮਾਂ ਦੇ ਸੰਵਾਦ ਵੀ ਆਪ ਹੀ ਲਿਖੇ ਅਤੇ ਇਨ੍ਹਾਂ ਫਿਲਮਾਂ ਵਿੱਚ ਹੀਰੋ ਦੀ ਭੂਮਿਕਾ ਵੀ ਨਿਭਾਈਭਾਵੇਂ ਕਿ ਹਰਭਜਨ ਪਵਾਰ ਆਪਣੀਆਂ ਪੰਜਾਬੀ ਫਿਲਮਾਂ ਦੀ ਵਿਕਰੀ ਤੋਂ ਬਹੁਤ ਵੱਡੀਆਂ ਆਰਥਿਕ ਪ੍ਰਾਪਤੀਆਂ ਤਾਂ ਨਹੀਂ ਕਰ ਸਕਿਆ; ਪਰ ਇਨ੍ਹਾਂ ਫਿਲਮਾਂ ਸਦਕਾ ਉਹ ਕੈਨੇਡਾ ਵਿੱਚ ਪੰਜਾਬੀ ਫਿਲਮਾਂ ਬਣਾਉਣ ਵਾਲੇ ਮੋਢੀਆਂ ਵਿੱਚ ਆਪਣਾ ਨਾਮ ਸ਼ਾਮਿਲ ਕਰਵਾਉਣ ਵਿੱਚ ਜ਼ਰੂਰ ਕਾਮਯਾਬ ਹੋ ਗਿਆ

-----

ਹਰਭਜਨ ਪਵਾਰ ਦੀ ਕਹਾਣੀ ਕਲਾ ਬਾਰੇ ਗੱਲ ਕਰਨ ਲਈ ਮੈਂ ਉਸ ਦਾ ਕਹਾਣੀ ਸੰਗ੍ਰਹਿ ਪਿਆਸਾ ਦਰਿਆਚੁਣਿਆ ਹੈਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ਇਕ ਸੁਹਾਗ ਰਾਤ ਹੋਰਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਮਹੱਤਵ-ਪੂਰਨ ਸਮੱਸਿਆ ਦਾ ਜ਼ਿਕਰ ਛੇੜਦੀ ਹੈਅੱਜ ਭਾਵੇਂ ਕਿ ਅਸੀਂ ਅਨੇਕਾਂ ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਵਿੱਚ ਇਸ ਸਮੱਸਿਆ ਦਾ ਜ਼ਿਕਰ ਪੜ੍ਹਦੇ ਹਾਂ; ਪਰ ਹਰਭਜਨ ਪਵਾਰ ਦੀ ਕਹਾਣੀ ਪੜ੍ਹਕੇ ਸਾਡੀ ਜਾਣਕਾਰੀ ਵਿੱਚ ਇਸ ਪੱਖੋਂ ਵਾਧਾ ਹੁੰਦਾ ਹੈ ਕਿ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਇਹ ਸਮੱਸਿਆ ਉਦੋਂ ਵੀ ਜੁੜੀ ਹੋਈ ਸੀ ਜਦੋਂ ਅੱਜ ਤੋਂ ਤਕਰੀਬਨ ਪੱਚੀ ਵਰ੍ਹੇ ਪਹਿਲਾਂ, 1986 ਵਿੱਚ, ਹਰਭਜਨ ਪਵਾਰ ਨੇ ਆਪਣਾ ਕਹਾਣੀ ਸੰਗ੍ਰਹਿ ਪਿਆਸਾ ਦਰਿਆਪ੍ਰਕਾਸ਼ਿਤ ਕੀਤਾ ਸੀਇਹ ਸਮੱਸਿਆ ਹੈ ਵੱਟੇ-ਸੱਟੇ ਵਿੱਚ ਰਿਸ਼ਤੇਦਾਰਾਂ ਨੂੰ ਕੈਨੇਡਾ ਲਈ ਸਪਾਂਸਰ ਕਰਨਾਵੱਟੇ-ਸੱਟੇ ਵਿੱਚ ਆਏ ਲੋਕਾਂ ਨੂੰ ਕਈ ਵਾਰੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਜਿਸ ਕਾਰਨ ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਦਾ ਸੰਤੁਲਨ ਵਿਗੜ ਜਾਂਦਾ ਹੈ - ਜਿਸ ਦੇ ਫਲਸਰੂਪ ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਡਾਵਾਂ ਡੋਲ ਹੋ ਜਾਂਦਾ ਹੈਇੱਕ ਸੁਹਾਗ ਰਾਤ ਹੋਰਕਹਾਣੀ ਦੀ ਹੀਰੋਇਨ ਜੈਨੀ ਉਰਫ਼ ਜੀਤੋ ਨਾਲ ਵੀ ਕੁਝ ਅਜਿਹਾ ਹੀ ਵਾਪਰਦਾ ਹੈਜੈਨੀ ਜਿਸ ਤਰ੍ਹਾਂ ਦੇ ਦਰਦ ਭਰੇ ਹਾਲਤਾਂ ਚੋਂ ਲੰਘਦੀ ਹੈ ਉਸ ਤਰ੍ਹਾਂ ਦੀ ਤ੍ਰਾਸਦੀ ਚੋਂ ਹਜ਼ਾਰਾਂ ਪ੍ਰਵਾਸੀ ਪੰਜਾਬਣਾਂ ਲੰਘੀਆਂ ਹੋਣਗੀਆਂ; ਪਰ ਉਨ੍ਹਾਂ ਦੀ ਕਹਾਣੀ ਲਿਖਣ ਵਾਲਾ ਕੋਈ ਨਹੀਂਪ੍ਰਵਾਸੀ ਪੰਜਾਬੀ ਸਮਾਜ ਵਿੱਚ ਦੁੱਖ ਭੋਗ ਰਹੀਆਂ ਅਜਿਹੀਆਂ ਪੰਜਾਬਣਾਂ ਦੇ ਦਰਦ ਨੂੰ ਹਰਭਜਨ ਪਵਾਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਉਸ ਦੇ ਜੀਜੇ ਨੇ ਜੀਤੋ ਨੂੰ ਕਨੇਡਾ ਬੁਲਾਉਣ ਤੋਂ ਪਹਿਲਾਂ ਜੀਤੋ ਦੀ ਭੈਣ ਤੋਂ ਵਾਅਦਾ ਲਿਆ ਕਿ ਜੀਤੋ ਪਹਿਲਾਂ ਆਵੇਗੀ, ਇਥੇ ਰਹੇਗੀ, ਪਿਛੋਂ ਭਣੋਈਏ ਦੇ ਭਰਾ ਨੂੰ ਸ਼ਾਦੀ ਕਰਨ ਦੇ ਬਹਾਨੇ ਕਨੇਡਾ ਬੁਲਾਏਗੀਤੇ ਆਖਿਰ ਉਸ ਦੀ ਸ਼ਾਦੀ ਉਹਦੇ ਜੀਜੇ ਨੇ ਆਪਣੇ ਭਰਾ ਨਾਲ ਕਰ ਹੀ ਦਿੱਤੀਜਦੋਂ ਉਸਦੇ ਪਤੀ ਦਾ ਕੰਮ ਨਿਕਲ ਗਿਆ ਤਾਂ ਉਸਨੇ ਜੀਤੋ ਕੋਲੋਂ ਤਲਾਕ ਲੈ ਕੇ ਆਪਣੀ ਪਹਿਲੀ ਵਹੁਟੀ ਨੂੰ ਜੋ ਪੰਜਾਬ ਰਹਿੰਦੀ ਸੀ, ਬੁਲਾ ਲਿਆ

ਪਰ ਜੀਤੋ ਨੂੰ ਇਸ ਸਾਰੀ ਕਹਾਣੀ ਦਾ ਬਾਦ ਵਿਚ ਪਤਾ ਲੱਗਾ ਕਿ ਜਿਸ ਨਾਲ ਉਸਨੇ ਸ਼ਾਦੀ ਕੀਤੀ ਏ ਉਹ ਪਹਿਲਾਂ ਹੀ ਸ਼ਾਦੀ-ਸ਼ੁਦਾ ਸੀਇਸ ਲਈ ਹੀ ਉਸਨੇ ਆਪਣੇ ਪਤੀ ਨੂੰ ਬਿਨਾਂ ਕਿਸੇ ਸ਼ਰਤ ਦੇ ਤਲਾਕ ਦੇ ਦਿੱਤਾ ਸੀਪਰ ਬਾਅਦ ਵਿੱਚ ਉਹ ਬਹੁਤ ਪਛਤਾਈਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀਜਦੋਂ ਸਭ ਕੁਝ ਉਸਦਾ ਲੁੱਟ ਚੁਕਿਆ ਸੀ

ਜੈਨੀ ਜਦੋਂ ਇਕੱਲੀ ਰਹਿ ਗਈ ਤਾਂ ਕੁਝ ਹੀ ਸਾਲਾਂ ਵਿੱਚ ਪੱਛਮ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਗਰਕ ਗਈਤੇ ਫਿਰ ਉਸ ਨੇ ਨਾ ਅੱਗਾ ਦੇਖਿਆ ਨਾ ਪਿੱਛਾਕੀ ਉਸ ਲਈ ਚੰਗਾ ਹੈ ਤੇ ਕੀ ਉਸ ਲਈ ਮਾੜਾ ਹੈ ਉਹ ਸਭ ਕੁਝ ਕਰਦੀ

-----

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਹਾਲਤਾਂ ਵਿੱਚ ਫਸੀਆਂ ਹੋਈਆਂ ਅਨੇਕਾਂ ਪ੍ਰਵਾਸੀ ਪੰਜਾਬਣਾਂ ਆਪਣਾ ਮਾਨਸਿਕ ਸੰਤੁਲਿਨ ਇਸ ਹੱਦ ਤੱਕ ਗੰਵਾ ਲੈਂਦੀਆਂ ਹਨ ਕਿ ਉਹ ਨਾ ਸਿਰਫ਼ ਹਰ ਤਰ੍ਹਾਂ ਦੇ ਨਸ਼ੇ ਲੈਣ ਦੀਆਂ ਹੀ ਆਦੀ ਹੋ ਜਾਂਦੀਆਂ ਹਨ; ਬਲਕਿ ਉਹ ਖੁੱਲ੍ਹੇਆਮ ਪਰਾਸਟੀਚੀਊਸ਼ਨ ਦਾ ਧੰਦਾ ਕਰਨ ਤੋਂ ਵੀ ਨਹੀਂ ਸ਼ਰਮਾਂਦੀਆਂਮਾਲਟਨ, ਬਰੈਮਪਟਨ, ਮਿਸੀਸਾਗਾ, ਟੋਰਾਂਟੋ ਵਰਗੇ ਸ਼ਹਿਰਾਂ ਦੀਆਂ ਅਨੇਕਾਂ ਅਪਾਰਟਮੈਂਟ ਬਿਲਡਿੰਗਾਂ ਵਿੱਚ ਪਰਾਸਟੀਚੀਊਸ਼ਨ ਦਾ ਧੰਦਾ ਕਰਨ ਲਈ ਆਉਂਦੀਆਂ ਪਰਵਾਸੀ ਪੰਜਾਬੀ ਔਰਤਾਂ ਦੇ ਕਿੱਸੇ ਅਕਸਰ ਹੀ ਸੁਣੇ ਜਾਂਦੇ ਹਨਅਜਿਹੀਆਂ ਪਰਵਾਸੀ ਪੰਜਾਬੀ ਔਰਤਾਂ ਨੂੰ ਪਰਾਸਟੀਚੀਊਸ਼ਨ ਦੇ ਧੰਦੇ ਵਿੱਚ ਪਾਉਣ ਵਾਲੇ ਵੀ ਪੰਜਾਬੀ ਦੱਲੇ ਹੀ ਹੁੰਦੇ ਹਨਜੋ ਪਹਿਲਾਂ ਉਨ੍ਹਾਂ ਨੂੰ ਆਪ ਵਰਤਣ ਤੋਂ ਬਾਹਦ ਅਜਿਹੀ ਦਰਿੰਦਗੀ ਭਰੀ ਜ਼ਿੰਦਗੀ ਵੱਲ ਧਕੇਲ ਦਿੰਦੇ ਹਨਅਜਿਹੀਆਂ ਘਟਨਾਵਾਂ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਜ਼ਰੂਰ ਵਾਪਰਦੀਆਂ ਹੋਣਗੀਆਂ

------

ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਦਾ ਜ਼ਿਕਰ ਵੱਖਰੀ ਧਰਤੀ, ਵੱਖਰੇ ਫੁੱਲ!ਨਾਮ ਦੀ ਕਹਾਣੀ ਵਿੱਚ ਕੀਤਾ ਗਿਆ ਹੈਰੋਟੀ ਰੋਜ਼ੀ ਦੀ ਭਾਲ ਵਿੱਚ ਕੈਨੇਡਾ ਆਏ ਹੋਏ ਪ੍ਰਵਾਸੀ ਪੰਜਾਬੀਆਂ ਲਈ ਜਦੋਂ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀਆਂ ਸਭ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ ਤਾਂ ਉਹ ਆਖਰੀ ਦਾਅ ਵਰਤਦੇ ਹਨ: ਕਿਸੇ ਕੈਨੇਡੀਅਨ ਔਰਤ ਨਾਲ ਵਿਆਹ ਕਰਨਾਜਿਸ ਨਾਲ ਉਨ੍ਹਾਂ ਨੂੰ ਫੌਰਨ ਕੈਨੇਡਾ ਦੀ ਇਮੀਗਰੇਸ਼ਨ ਮਿਲ ਜਾਂਦੀ ਹੈਪਰ ਇਨ੍ਹਾਂ ਵਿੱਚੋਂ ਅਨੇਕਾਂ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਪਹਿਲਾਂ ਹੀ ਇੰਡੀਆ/ਪਾਕਿਸਤਾਨ ਵਿੱਚ ਹੋਇਆ ਹੁੰਦਾ ਹੈਉਨ੍ਹਾਂ ਦੀਆਂ ਨਾ ਸਿਰਫ਼ ਪਹਿਲੀਆਂ ਪਤਨੀਆਂ ਹੀ ਪਿੱਛੇ ਰਹਿ ਗਏ ਦੇਸ਼ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਹਨ; ਬਲਕਿ ਕਈਆਂ ਦੇ ਤਾਂ ਪਹਿਲੀਆਂ ਪਤਨੀਆਂ ਤੋਂ ਕਈ ਕਈ ਬੱਚੇ ਵੀ ਹੁੰਦੇ ਹਨਇਸ ਮਾਨਸਿਕ ਦਵੰਦ ਵਿੱਚੋਂ ਨਿਕਲਣਾ ਅਜਿਹੇ ਮਰਦਾਂ ਲਈ ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦਾ ਹੈਇੱਕ ਪਾਸੇ ਤਾਂ ਉਹ ਪਤਨੀ ਹੁੰਦੀ ਹੈ ਜਿਸਨੇ ਕੈਨੇਡਾ ਵਿੱਚ ਉਨ੍ਹਾਂ ਦੀ ਉਸ ਵੇਲੇ ਮੱਦਦ ਕੀਤੀ ਹੁੰਦੀ ਹੈ ਜਦੋਂ ਉਨ੍ਹਾਂ ਲਈ ਮੱਦਦ ਦੇ ਹੋਰ ਸਭ ਰਸਤੇ ਬੰਦ ਹੋ ਚੁੱਕੇ ਹੁੰਦੇ ਹਨ; ਪਰ ਦੂਜੇ ਪਾਸੇ ਉਹ ਪਤਨੀ ਹੁੰਦੀ ਹੈ ਜਿਸਨੇ ਹਰ ਕੁਰਬਾਨੀ ਕਰਕੇ ਆਪਣੇ ਮਰਦ ਨੂੰ ਕੈਨੇਡਾ ਭੇਜਿਆ ਹੁੰਦਾ ਹੈ ਤਾਂ ਕਿ ਉਹ ਪਰਿਵਾਰ ਦੀ ਆਰਥਿਕ ਤੌਰ ਉੱਤੇ ਹਾਲਤ ਸੁਧਾਰ ਸਕੇਕਈ ਮਨੁੱਖ ਸਾਰੀ ਉਮਰ ਇਸ ਮਾਨਸਿਕ ਉਲਝਨ ਚੋਂ ਨਿਕਲ ਨਹੀਂ ਸਕਦੇ ਅਤੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜਿਆ ਹੀ ਰਹਿੰਦਾ ਹੈਹਰਭਜਨ ਪਵਾਰ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕ ਸਥਿਤੀ ਨੂੰ ਆਪਣੀ ਕਹਾਣੀ ਵੱਖਰੀ ਧਰਤੀ, ਵੱਖਰੇ ਫੁੱਲ!ਵਿੱਚ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:

1.ਕੀ ਇਹ ਮੇਰੇ ਲਈ ਠੀਕ ਸੀ ਕਿ ਇਕ ਪਤਨੀ ਭਾਰਤ ਵਿੱਚ ਹੁੰਦਿਆਂ ਹੋਇਆਂ ਇਕ ਗੋਰੀ ਲੜਕੀ ਸੋਫੀਆ ਨਾਲ ਵਲੈਤ ਵਿੱਚ ਸ਼ਾਦੀ ਕੀਤੀ ਹੋਈ ਸੀ ਤੇ ਭਾਰਤੀ ਬੀਵੀ ਨੂੰ ਵੀ ਆਪ ਹੀ ਵਲੈਤ ਵਿੱਚ ਬੁਲਾ ਲਿਆਸੋਫੀਆ ਨਾਲ ਭਾਵੇਂ ਮੈਂ ਲੀਗਲ ਤੌਰ ਤੇ ਸ਼ਾਦੀ ਨਹੀਂ ਕੀਤੀ ਸੀ ਸਿਰਫ ਮੈਂ ਉਸ ਨੂੰ ਚਾਰ ਫੇਰਿਆਂ ਨਾਲ ਘਰ ਲੈ ਆਇਆ ਸਾਂ

ਪਰ ਸੋਫੀਆ ਨੂੰ ਮੈਂ ਆਪਣੇ ਤੋਂ ਕਿਵੇਂ ਵੱਖ ਕਰ ਸਕਦਾ ਸਾਂ? ਉਸ ਨੇ ਤਾਂ ਮੇਰੀ ਉਸ ਵਕਤ ਮੱਦਦ ਕੀਤੀ ਸੀ ਜਿਸ ਵੇਲੇ ਮੇਰੇ ਕੋਲ ਖਾਣ ਲਈ ਰੋਟੀ ਤੇ ਪਹਿਨਣ ਲਈ ਕੱਪੜਾ ਤੇ ਸੌਣ ਲਈ ਮਕਾਨ ਨਹੀਂ ਸੀਉਸ ਬੇਗਾਨੇ ਮੁਲਕ ਵਿੱਚ ਜਦੋਂ ਮੇਰੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਮੈਨੂੰ ਠੁਕਰਾ ਦਿੱਤਾ ਸੀ ਤਾਂ ਮੇਰਾ ਸਹਾਰਾ ਸਿਰਫ ਸੋਫੀਆ ਹੀ ਸੀ ਜਿਸਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਹੋਣ ਦਿੱਤੀ ਸੀ

ਪਰ ਮੈਂ ਕਿੰਨਾ ਧੋਖੇਬਾਜ਼ ਸੀ ਕਿ ਸੋਫੀਆ ਨੂੰ ਆਪਣੀ ਪਤਨੀ ਮੰਜੂ ਬਾਰੇ ਜੋ ਇੰਡੀਆ ਰਹਿੰਦੀ ਸੀ, ਤੇ ਮੰਜੂ ਨੂੰ ਸੋਫੀਆ ਬਾਰੇ ਜੋ ਮੇਰੇ ਨਾਲ ਮੇਰੀ ਪਤਨੀ ਬਣਕੇ ਰਹਿ ਰਹੀ ਸੀ ਕਦੇ ਦੱਸਿਆ ਹੀ ਨਹੀਂ ਸੀ. ਕੀ ਇਹ ਦੋਹਾਂ ਨਾਲ ਵਿਸ਼ਵਾਸਘਾਤ ਨਹੀਂ ਸੀ?

-----

2.ਪਰ ਕੀ ਮੰਜੂ ਦੇ ਮੇਰੇ ਉੱਤੇ ਘੱਟ ਅਹਿਸਾਨ ਸਨ? ਮੈਂ ਜਦੋਂ ਵਲੈਤ ਆਇਆ ਸੀ ਤਾਂ ਮੰਜੂ ਨੇ ਆਪਣੇ ਸਾਰੇ ਗਹਿਣੇ ਵੇਚਕੇ ਹੀ ਤਾਂ ਮੈਨੂੰ ਕਨੇਡਾ ਘੱਲਿਆ ਸੀਜਦੋਂ ਮੈਂ ਕਨੇਡਾ ਆ ਰਿਹਾ ਸੀ ਤਾਂ ਉਹ ਛੱਮ ਛੱਮ ਅੱਥਰੂ ਵਹਾ ਰਹੀ ਸੀ ਤੇ ਕਹਿੰਦੀ ਸੀ, “ਤੁਸੀਂ ਮੇਰੀਆਂ ਅੱਖੀਆਂ ਤੋਂ ਉਹਲੇ ਨ ਹੋਵੋ, ਮੈਨੂੰ ਅਮੀਰੀ ਦੀ ਲੋੜ ਨਹੀਂ, ਮੈਂ ਗਰੀਬੀ ਵਿੱਚ ਵੀ ਤੁਹਾਡੇ ਨਾਲ ਰੁੱਖੀ ਸੁੱਕੀ ਖਾਕੇ ਗੁਜ਼ਾਰਾ ਕਰ ਲਵਾਂਗੀਮੈਨੂੰ ਇਕੱਲੀ ਨੂੰ ਛੱਡਕੇ ਨਾ ਜਾਵੋਮੈਂ ਤੁਹਾਡੇ ਬਿਨਾ ਮਰ ਜਾਵਾਂਗੀਭਾਵੇਂ ਮੇਰੇ ਤੋਂ ਮੰਜੂ ਦੇ ਅੱਥਰੂ ਵੇਖੇ ਨਹੀਂ ਜਾਂਦੇ ਸਨ ਪਰ ਆਪਣੇ ਪਰਿਵਾਰ ਦੇ ਭਵਿੱਖ ਲਈ, ਮੰਜੂ ਨੂੰ ਰੋਂਦੀ-ਕੁਰਲਾਂਦੀ ਨੂੰ ਛੱਡ ਆਇਆ ਸਾਂ ਤੇ ਇਹ ਰਾਜ਼ ਮੈਂ ਕਈ ਸਾਲਾਂ ਤੋਂ ਉਹਨਾਂ ਦੋਵਾਂ ਤੋਂ ਛੁਪਾਈ ਆ ਰਿਹਾ ਸਾਂਮੰਜੂ ਦੇ ਆਉਣ ਤੋਂ ਪਹਿਲਾਂ ਮੈਂ ਸੋਫੀਆ ਨੂੰ ਸਭ ਕੁਝ ਦੱਸਣ ਦਾ ਮਨ ਬਣਾ ਲਿਆ ਸੀ

ਪਰ ਜਦੋਂ ਦੋਹਾਂ ਨੂੰ ਪਤਾ ਲੱਗੇਗਾ ਕਿ ਇਕ ਬਹੁਤ ਵੱਡਾ ਰਾਜ਼, ਮੈਂ ਉਹਨਾਂ ਦੋਹਾਂ ਕੋਲੋਂ ਕਈ ਸਾਲ ਛੁਪਾਈ ਰੱਖਿਆ ਉਹ ਕਿਤੇ ਦੋਵੇਂ ਮੈਨੂੰ ਛੱਡਕੇ ਨਾ ਚਲੀਆਂ ਜਾਣ

-----

ਗੋਰੀ ਸਾਂਝਣਕਹਾਣੀ ਵੀ ਕੁਝ ਅਜਿਹੀ ਕਿਸਮ ਦੀ ਹੀ ਇੱਕ ਸਮੱਸਿਆ ਪੇਸ਼ ਕਰਦੀ ਹੈਭਾਵੇਂ ਕਿ ਇਹ ਸਮੱਸਿਆ ਤਾਂ ਕਿਸੇ ਵੀ ਦੇਸ਼ ਵਿੱਚ ਵਾਪਰ ਸਕਦੀ ਹੈ; ਇੱਥੋਂ ਤੱਕ ਕਿ ਇੰਡੀਆ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀਅਜੋਕੇ ਸਮਿਆਂ ਵਿੱਚ, ਤਕਰੀਬਨ ਹਰ ਦੇਸ਼ ਵਿੱਚ ਹੀ, ਅਨੇਕਾਂ ਕੰਪਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਰਦ ਅਤੇ ਔਰਤਾਂ ਬਿਜ਼ਨਸ ਪਾਰਟਨਰ ਹੁੰਦੇ ਹਨਜਿਨ੍ਹਾਂ ਨੂੰ ਅਨੇਕਾਂ ਥਾਵਾਂ ਉੱਤੇ ਇਕੱਠੇ ਜਾਣਾ-ਆਣਾ ਪੈਂਦਾ ਹੈ- ਕਈ ਦੂਰ-ਦੁਰਾਡੇ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਵੀਜਿਸ ਕਾਰਨ ਉਨ੍ਹਾਂ ਦੇ ਆਪਸੀ ਸਬੰਧ ਕਈ ਵੇਰ, ਮਹਿਜ਼, ਬਿਜ਼ਨਸ ਪਾਰਟਨਰ ਹੋਣ ਦੇ ਨਾਲ ਨਾਲ ਦੋਸਤਾਨਾ ਸਬੰਧਾਂ ਦਾ ਵੀ ਰੂਪ ਧਾਰ ਲੈਂਦੇ ਹਨਗੋਰੀ ਸਾਂਝਣਕਹਾਣੀ ਦੇ ਪਾਤਰਾਂ ਜੈਨੇਫਰ ਅਤੇ ਅਵਤਾਰ ਸਿੰਘ ਵਿੱਚ ਵੀ ਕੁਝ ਇਹੋ ਜਿਹਾ ਹੀ ਵਾਪਰਦਾ ਹੈਕੰਮ ਉੱਤੇ ਇਕੱਠੇ ਆਣ-ਜਾਣ ਕਾਰਨ, ਜੈਨੇਫਰ ਦੇ ਅਵਤਾਰ ਸਿੰਘ ਦੇ ਘਰ ਵੀ ਅਕਸਰ ਆਉਣ ਕਾਰਨ ਅਤੇ ਅਵਤਾਰ ਸਿੰਘ ਦੇ ਬੱਚਿਆਂ ਲਈ ਖਾਣ-ਪੀਣ ਵਾਲੀਆਂ ਸੁਆਦਲੀਆਂ ਚੀਜ਼ਾਂ ਬਣਾਉਣ ਕਾਰਨ ਜੈਨੇਫਰ ਦਾ ਅਵਤਾਰ ਸਿੰਘ ਨਾਲ ਸਬੰਧ, ਮਹਿਜ਼, ਬਿਜ਼ਨਸ ਪਾਰਟਨਰ ਵਾਲਾ ਸਬੰਧ ਨਹੀਂ ਰਹਿ ਜਾਂਦਾਅਵਤਾਰ ਦੇ ਬੱਚੇ ਵੀ ਜੈਨੇਫਰ ਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਸੰਦ ਕਰਨ ਲੱਗ ਜਾਂਦੇ ਹਨਇਹ ਸੁਭਾਵਕ ਹੀ ਹੈਬੱਚੇ ਉਸੇ ਵਿਅਕਤੀ ਵੱਲ ਖਿੱਚੇ ਜਾਂਦੇ ਹਨ, ਜੋ ਉਨ੍ਹਾਂ ਦੀਆਂ ਨਿੱਜੀ ਅਤੇ ਮਾਨਸਿਕ ਲੋੜਾਂ ਵੱਲ ਧਿਆਨ ਦਿੰਦਾ ਹੈਇਸ ਗੱਲ ਦਾ ਇਜ਼ਹਾਰ ਅਵਤਾਰ ਸਿੰਘ ਦੇ ਬੱਚੇ ਵੀ ਬੜੀ ਸਪੱਸ਼ਟਤਾ ਨਾਲ ਕਰ ਦਿੰਦੇ ਹਨ:

ਕਾਫੀ ਦੇਰ ਇੰਤਜ਼ਾਰ ਕਰਨ ਬਾਅਦ ਜਦੋਂ ਅਵਤਾਰ ਘਰ ਨਾ ਆਇਆ ਤਾਂ ਉਹ ਬੱਚਿਆਂ ਦੇ ਕਮਰੇ ਵਿੱਚ ਗਈਬੱਚੇ ਘੂਕ ਸੁੱਤੇ ਪਏ ਸਨਉਹਨੇ ਦੋਹਾਂ ਬੱਚਿਆਂ ਤੇ ਕੰਬਲ ਦਿੱਤੇ ਤੇ ਵਾਪਸ ਆਉਣ ਹੀ ਲੱਗੀ ਸੀ ਕਿ ਮੋਨਾ ਨੀਂਦ ਵਿੱਚ ਬੁੜਬੜਾਈਬੱਬੂ, ਜੈਨੇਫਰ ਆਂਟੀ ਕਿੰਨੀ ਚੰਗੀ ਏ! ਆਪਣੇ ਨਾਲ ਕਿੰਨਾ ਪਿਆਰ ਕਰਦੀ ਏ! ਆਪਣੇ ਲਈ ਕਿੰਨੇ ਸੁਹਣੇ ਸੁਹਣੇ ਤੋਹਫੇ ਲਿਆਉਂਦੀ ਏ! ਆਪਾਂ ਨੂੰ ਕਦੇ ਵੀ ਨਹੀਂ ਝਿੜਕਦੀ ਏ! ਆਪਣੀ ਮੰਮੀ ਆਪਾਂ ਨੂੰ ਕਿੰਨਾ ਮਾਰਦੀ ਏ, ਰੋਜ਼ ਕਿੰਨਾ ਝਿੜਕਦੀ ਏ ਆਪਣੀ ਮੰਮੀ ਗੰਦੀ ਏ, ਆਪਣੇ ਲਈ ਕਦੇ ਤੋਹਫੇ ਵੀ ਨਹੀਂ ਲੈਕੇ ਆਉਂਦੀਬੱਬੂ ਕਿੰਨਾ ਚੰਗਾ ਹੁੰਦਾ ਜੈਨੇਫਰ ਆਂਟੀ ਆਪਣੀ ਮੰਮੀ ਹੁੰਦੀ!

-----

ਪਰਵਾਸੀ ਪੰਜਾਬੀ ਜਿਨ੍ਹਾਂ ਦੀਆਂ ਬਿਜ਼ਨਸ ਪਾਰਟਨਰ ਗੋਰੀਆਂ ਹਨ - ਸਿਰਫ ਉਹੀ ਨਹੀਂ, ਬਲਕਿ ਜਿਹੜੇ ਹੋਰ ਪੰਜਾਬੀ ਵੀ ਗੋਰੀਆਂ ਨਾਲ ਇਕੱਠੇ ਕੰਮ ਕਰਦੇ ਹਨ ਉਹ ਵੀ ਆਪਣੀਆਂ ਪਤਨੀਆਂ ਨਾਲੋਂ ਗੋਰੀਆਂ ਨਾਲ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਕਰਦੇ ਹਨਇਸਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਗੋਰੀਆਂ ਭਾਰਤੀ / ਪਾਕਿਸਤਾਨੀ ਮੂਲ ਦੀਆਂ ਔਰਤਾਂ ਦੇ ਮੁਕਾਬਲੇ ਜ਼ਿੰਦਗੀ ਨੂੰ ਵਧੇਰੇ ਮਾਨਣਾ ਪਸੰਦ ਕਰਦੀਆਂ ਹਨਇਸ ਕਾਰਨ ਅਨੇਕਾਂ ਪ੍ਰਵਾਸੀ ਪੰਜਾਬੀ ਆਪਣੀਆਂ ਇੰਡੀਅਨ / ਪਾਕਿਸਤਾਨੀ ਮੂਲ ਦੀਆਂ ਪਤਨੀਆਂ ਘਰਾਂ ਵਿੱਚ ਹੋਣ ਦੇ ਬਾਵਜੂਦ ਵੀ ਆਪਣੀਆਂ ਗੋਰੀਆਂ ਗਰਲਫਰੈਂਡਜ਼ ਵੀ ਰੱਖਦੇ ਹਨਜਿਸ ਕਾਰਨ ਉਨ੍ਹਾਂ ਪੰਜਾਬੀਆਂ ਦੇ ਘਰਾਂ ਵਿੱਚ, ਅਕਸਰ, ਤਨਾਓ ਬਣਿਆ ਰਹਿੰਦਾ ਹੈਇਨ੍ਹਾਂ ਗੱਲਾਂ ਨੂੰ ਹਰਭਜਨ ਪਵਾਰ ਬੜੀ ਸਪੱਸ਼ਟਤਾ ਨਾਲ ਉਭਾਰਦਾ ਹੈ:

1.ਅਵਤਾਰ ਤੇ ਜੈਨੇਫਰ ਦੋਵੇਂ ਰੈਸਟੋਰੈਂਟ ਵਿਚ ਬੈਠੇ ਗੁਲਸ਼ੱਰੇ ਉਡਾਂਦੇ ਰਹੇ ਤੇ ਏਧਰ ਉਧਰ ਦੀਆਂ ਗੱਲਾਂ ਤੇ ਬਿਜ਼ਨਸ ਬਾਰੇ ਇਕ ਦੂਸਰੇ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ ਕਿਉਂਕਿ ਉਹਨਾਂ ਦੀ ਕੰਪਨੀ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਘਾਟੇ ਵਿੱਚ ਜਾ ਰਹੀ ਸੀਲੋਕੀਂ ਵੀ ਤਾਂ ਇਹ ਹੀ ਕਹਿੰਦੇ ਸਨ ਕਿ ਦੇਸੀ ਬੰਦੇ ਤੇ ਵਲਾਇਤੀ ਮੇਮਾਂ ਦਾ ਬਿਜ਼ਨਸ ਕਿਵੇਂ ਚੱਲ ਸਕਦਾ ਏ ਜਦ ਕਿ ਦੇਸੀ ਬੰਦੇ ਬਿਜ਼ਨਸ ਦਾ ਖਿਆਲ ਘੱਟ ਤੇ ਮੇਮਾਂ ਦਾ ਖ਼ਿਆਲ ਜ਼ਿਆਦਾ ਰੱਖਦੇ ਨੇਅਵਤਾਰ ਤੇ ਜੈਨੇਫਰ ਦਾ ਹਾਲ ਵੀ ਕੁਝ ਅਜਿਹਾ ਹੀ ਸੀ, ਉਹ ਬਿਜ਼ਨਸ ਘਟ ਕਰਦੇ ਤੇ ਮਟਰਗਸ਼ਤ ਕੁਝ ਜ਼ਿਆਦਾ

-----

2.ਚੰਨਣ ਕੌਰੇ, ਉਸ ਮੇਮ ਦਾ ਤੇਰੇ ਘਰ ਵਾਲੇ ਨਾਲ ਕੀ ਰਿਸ਼ਤਾ ਏ, ਜਿਹੜੀ ਅੱਠੇ ਪਹਿਰ ਤੁਹਾਡੇ ਘਰ ਆ ਕੇ ਸਾਰਾ ਦਿਨ ਤੇਰੇ ਬੱਚਿਆਂ ਨੂੰ ਖਡਾਂਦੀ ਰਹਿੰਦੀ ਏ?”

ਮੇਰੀ ਕੀ ਲੱਗਣਾ ਉਸ ਵਿਚਾਰੀ ਨੇ? ਹਾਂ - ਮੇਰੇ ਘਰ ਵਾਲੇ ਨਾਲ ਜ਼ਰੂਰ ਬਿਜ਼ਨਸ ਵਿੱਚ ਸਾਂਝੀਦਾਰ ਏਕਦੇ ਕਦਾਈਂ ਘਰ ਵੀ ਆ ਜਾਂਦੀ ਏ ਤੇ ਬੱਚਿਆਂ ਨਾਲ ਖੇਡਦੀ ਰਹਿੰਦੀ ਏਮੇਰੇ ਬੱਚਿਆਂ ਨਾਲ ਉਸਨੂੰ ਬਹੁਤ ਹੀ ਪਿਆਰ ਏਉਹ ਉਹਨਾਂ ਨੂੰ ਵੇਖਿਆਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦੀ

ਪਰ ਚੰਨਣ ਕੌਰੇ, ਲੋਕੀਂ ਤਾਂ ਆਖਦੇ ਨੇ, ਜਿੱਥੇ ਉਹ ਤੇਰੇ ਘਰ ਵਾਲੇ ਦੀ ਬਿਜ਼ਨਸ ਵਿੱਚ ਅੱਧ ਦੀ ਸਾਂਝੀਦਾਰ ਏ ਉੱਥੇ ਪਿਆਰ ਵਿੱਚ ਵੀ ਅੱਧ ਦੀ ਸਾਂਝੀਦਾਰ ਏ

ਨਹੀਂ, ਉਹ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ, ਤੈਨੂੰ ਕਿਸੇ ਨੇ ਉਸ ਬਾਰੇ ਗਲਤ ਦੱਸਿਆ ਹੋਣਾ ਏ!

ਭਾਵੇਂ ਤੂੰ ਕਿਸੇ ਤੇ ਵਿਸ਼ਵਾਸ ਨਾ ਕਰ, ਪਰ ਇਹਨਾਂ ਮੇਮਾਂ ਤੇ ਕੋਈ ਭਰੋਸਾ ਨਹੀਂ ਇਹ ਨਖ਼ਸਮੀਆਂ ਜਿਹਦੇ ਨਾਲ ਚਾਹੁਣ ਤੁਰ ਪੈਂਦੀਆਂ ਹਨਪਿਛਲੇ ਹੀ ਵੀਕ ਦੀ ਗੱਲ ਏ ਮੇਰੀ ਇੱਕ ਸਹੇਲੀ ਦੇ ਪਤੀ ਨੂੰ ਇਕ ਮੇਮ ਭਜਾ ਕੇ ਲੈ ਗਈਉਹ ਵਿਚਾਰੀ ਰੋਂਦੀ ਰਹਿ ਗਈਚੰਨਣ ਕੌਰੇ, ਕਿਧਰੇ ਮੇਰੀ ਸਹੇਲੀ ਵਾਂਗ ਤੇਰੇ ਨਾਲ ਵੀ ਨ ਹੋਵੇ ਕਿ ਉਹ ਮੇਮ ਤੇਰੇ ਘਰ ਵਾਲੇ ਨੂੰ ਉਡਾ ਕੇ ਲੈ ਜਾਵੇ, ਤੇ ਤੂੰ ਵੇਖਦੀ ਰਹਿ ਜਾਵੇਂ

-----

3.ਪਰ ਉਹ ਗੋਰੀ ਤੁਹਾਡਾ ਬਿਜ਼ਨਸ ਤਾਂ ਡੋਬੇਗੀ ਹੀ, ਪਰ ਮੇਰਾ ਘਰ ਵੀ ਨਹੀਂ ਬਚੇਗਾਇਹ ਕਿਹੋ ਜਿਹਾ ਦੇਸ਼ ਹੈਇਕ ਮਰਦ ਕਿਸੇ ਦੂਸਰੀ ਔਰਤ ਨੂੰ ਬਿਜ਼ਨਸ ਪਾਰਟਨਰ ਵੀ ਰੱਖ ਸਕਦਾ ਹੈ ਤੇ ਆਪਣੀ ਮਰਜ਼ੀ ਨਾਲ ਜਿੱਥੇ ਚਾਹਵੇ ਉਸ ਨਾਲ ਆ ਜਾ ਸਕਦਾ ਹੈ ਤੇ ਜਦੋਂ ਵੀ ਚਾਹਵੇ ਮਿਲ ਸਕਦਾ ਹੈ

-----

ਪਿਆਸਾ ਦਰਿਆਕਹਾਣੀ ਸੰਗ੍ਰਹਿ ਵਿੱਚ ਇੰਡੀਅਨ ਬਾਸਇੱਕ ਹੋਰ ਦਿਲਚਸਪ ਕਹਾਣੀ ਹੈਇਹ ਕਹਾਣੀ ਟੋਨੀ ਸਿੰਘ ਉਰਫ ਤਰਸੇਮ ਸਿੰਘ ਬਾਜਵਾ ਨਾਮ ਦੇ ਭਾਰਤੀ ਮੂਲ ਦੇ ਇੱਕ ਬਿਜ਼ਨਸਮੈਨ ਬਾਰੇ ਹੈਟੋਨੀ ਸਿੰਘ ਅਜਿਹੇ ਬਿਜ਼ਨਸ ਅਦਾਰਿਆਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਵੀ ਆਪਣੇ ਬਿਜ਼ਨਸ ਬਿਨ੍ਹਾਂ ਕਿਸੀ ਕਾਨੂੰਨ ਦੀ ਪ੍ਰਵਾਹ ਕੀਤੇ ਚਲਾਂਦੇ ਹਨਜਿੱਥੇ ਨ ਸਿਰਫ ਕੰਮ ਕਰਨ ਦੀਆਂ ਹਾਲਤਾਂ ਹੀ ਤਸੱਲੀਬਖ਼ਸ਼ ਨਹੀਂ ਹੁੰਦੀਆਂ; ਬਲਕਿ ਵਿਸ਼ੇਸ਼ ਕਰਕੇ ਔਰਤ ਕਾਮਿਆਂ ਦੀ ਸੁਰੱਖਿਆ ਵੀ ਖਤਰਿਆਂ ਭਰੀ ਹੁੰਦੀ ਹੈਇਨ੍ਹਾਂ ਕਾਮਿਆਂ ਦੀ ਸੁਰੱਖਿਆ ਨੂੰ ਖ਼ਤਰਾ ਕਿਸੇ ਬਾਹਰਲੇ ਲੋਕਾਂ ਤੋਂ ਨਹੀਂ ਹੁੰਦਾ; ਬਲਕਿ ਕੰਪਨੀਆਂ ਦੇ ਭ੍ਰਿਸ਼ਟ ਮਾਲਕਾਂ ਤੋਂ ਹੀ ਹੁੰਦਾ ਹੈਅਜਿਹੇ ਖ਼ਤਰੇ ਦਾ ਸਾਹਮਣਾ ਟੋਨੀ ਸਿੰਘ ਦੀ ਕੰਪਨੀ ਵਿੱਚ ਕੰਮ ਕਰਦੀ ਗੀਤਾ ਨੂੰ ਵੀ ਕਰਨਾ ਪੈਂਦਾ ਹੈਭਾਵੇਂ ਕਿ ਆਪਣੀ ਹਿੰਮਤ ਸਦਕਾ ਗੀਤਾ ਭ੍ਰਿਸ਼ਟ ਟੋਨੀ ਸਿੰਘ ਵੱਲੋਂ ਉਸਦਾ ਬਲਾਤਕਾਰ ਕੀਤੇ ਜਾਣ ਦੇ ਯਤਨ ਅਸਫਲ ਬਣਾ ਦਿੰਦੀ ਹੈ; ਪਰ ਹਰ ਔਰਤ ਅਜਿਹੇ ਭ੍ਰਿਸ਼ਟ ਵਿਉਪਾਰੀਆਂ ਦੇ ਚੁੰਗਲ ਵਿੱਚੋਂ ਬਚਣ ਵਿੱਚ ਕਾਮਿਯਾਬ ਨਹੀਂ ਹੁੰਦੀ ਅਤੇ ਉਸਨੂੰ ਆਪਣੀ ਨੌਕਰੀ ਖੁੱਸ ਜਾਣ ਦੇ ਡਰੋਂ ਅਜਿਹੇ ਭ੍ਰਿਸ਼ਟ ਬਿਜ਼ਨਸਮੈਨਾਂ ਦੇ ਅੱਤਿਆਚਾਰ ਸਹਿਣ ਤੋਂ ਬਾਹਦ ਵੀ ਆਪਣੇ ਬੁੱਲਾਂ ਉੱਤੇ ਜੰਦਰਾ ਮਾਰਨਾ ਪੈਂਦਾ ਹੈਇਸ ਤੱਥ ਨੂੰ ਹਰਭਜਨ ਪਵਾਰ ਟੋਨੀ ਸਿੰਘ ਅਤੇ ਗੀਤਾ ਦਰਮਿਆਨ ਹੋਏ ਇੱਕ ਵਾਰਤਾਲਾਪ ਅਤੇ ਉਸ ਨਾਲ ਸਬੰਧਤ ਇੱਕ ਘਟਨਾ ਦੇ ਬਿਆਨ ਰਾਹੀਂ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:

ਕੁੜੀਏ, ਅੱਜ ਤਾਂ ਤੈਨੂੰ ਓਵਰਟਾਈਮ ਕਰਨਾ ਹੀ ਪਊ, ਭਾਵੇਂ ਜ਼ਬਰਦਸਤੀ, ਭਾਵੇਂ ਆਪਣੀ ਮਰਜੀ ਨਾਲ. ਤੇਰੇ ਨਾਲ ਦੀਆਂ ਦੂਜੀਆਂ ਕੁੜੀਆਂ ਨੇ ਕਦੀ ਇਨਕਾਰ ਨਹੀਂ ਕੀਤਾ ਤੂੰ ਕੋਈ ਉਨ੍ਹਾਂ ਤੋਂ ਵੱਖਰੀ ਨਹੀਂ ਹੈਂ

ਕੁੱਤੇ, ਕਮੀਨੇ ਤੂੰ ਇੱਕ ਝਾਤੀ ਆਪਣੇ ਤੇ ਮਾਰਤੂੰ ਮੇਰੇ ਪਿਉ ਦੀ ਉਮਰ ਦਾ ਹੈਂ ਤੇ ਨਾਲੇ ਮੇਰਾ ਬਾਸ ਵੀ ਹੈਂਤੈਨੂੰ ਕੁਛ ਤਾਂ ਸ਼ਰਮ ਆਉਣੀ ਚਾਹੀਦੀ ਹੈ

ਜੇ ਖੇਹ ਖਾਣ ਦਾ ਇਤਨਾ ਹੀ ਸ਼ੌਕ ਏ ਤਾਂ ਅਪਣੀ ਜਨਾਨੀ ਕੋਲ ਜਾਹ ਨਹੀਂ ਤਾਂ ਯੰਗ ਸਟਰੀਟ ਤੇ ਜਾਹ, ਉੱਥੇ ਪੇਸ਼ੇ ਵਾਲੀਆਂ ਬਥੇਰੀਆਂ ਤੁਰੀਆਂ ਫਿਰਦੀਆਂ ਨੇ

ਏਥੇ ਸਭ ਚਲਦਾ ਏ ਮੇਰੀ ਜਾਨ, ਅਗਰ ਤੈਨੂੰ ਇਨਕਾਰ ਏ ਤਾਂ ਕੱਲ੍ਹ ਨੂੰ ਤੇਰੀ ਨੌਕਰੀ ਤੋਂ ਛੁੱਟੀ, ਸੋਚ ਸਮਝ ਲੈ, ਅਜੇ ਵੀ ਵਕਤ ਏ

ਮੈਂ ਤੇਰੀ ਨੌਕਰੀ ਤੇ ਥੁੱਕਦੀ ਵੀ ਨਹੀਂ ਕੱਲ੍ਹ ਤਾਂ ਕਿਸ ਵੇਖਿਆ?...ਮੈਂ ਹੁਣੇ ਇਸ ਨੌਕਰੀ ਨੂੰ ਖੁਦ ਛੱਡਕੇ ਜਾ ਰਹੀ ਹਾਂ

ਇਹਨਾਂ ਗੱਲਾਂ ਦਾ ਮਿਸਟਰ ਟੋਨੀ ਤੇ ਕੋਈ ਅਸਰ ਨਾ ਹੋਇਆਉਸਨੇ ਗੀਤਾ ਨੂੰ ਜੱਫੀ ਵਿਚ ਲੈ ਲਿਆਪਰ ਅਚਾਨਕ ਗੀਤਾ ਦੀ ਨਜ਼ਰ ਪਿਛੇ ਪਏ ਝਾੜੂ ਤੇ ਪਈਉਸਨੇ ਛੇਤੀ ਨਾਲ ਝਾੜੂ ਲਿਆ ਤੇ ਕਦੇ ਲੱਤਾਂ ਤੇ ਕਦੇ ਸਿਰ ਤੇ ਇਸ ਤਰ੍ਹਾਂ ਉਸਨੇ ਮਿਸਟਰ ਟੋਨੀ ਨੂੰ ਚੰਗਾ ਕੁਟਾਪਾ ਚਾੜਿਆਤੇ ਕੁਝ ਹੀ ਮਿੰਟਾਂ ਵਿੱਚ ਮਿਸਟਰ ਟੋਨੀ ਦੋਵੇਂ ਹੱਥ ਜੋੜਕੇ ਗਿੜ ਗਿੜਾ ਰਿਹਾ ਸੀ

ਮੁਆਫ ਕਰਦੇ ਮੈਨੂੰ ਕੁੜੀਏ, ਮੈਥੋਂ ਬੜੀ ਵੱਡੀ ਗਲਤੀ ਹੋ ਗਈ ਏ, ਮੈਨੂੰ ਨਹੀਂ ਪਤਾ ਸੀ ਕਿ ਤੂੰ ਇਕ ਸ਼ਰੀਫ ਲੜਕੀ ਏਂ, ਮੇਰੀ ਤੋਬਾ ਮੈਂ ਅੱਜ ਤੋਂ ਬਾਅਦ ਕਿਸੇ ਕੁੜੀ ਨਾਲ ਵੀ ਅਜਿਹੀ ਹਰਕਤ ਨਹੀਂ ਕਰਾਂਗਾ

-----

ਪਿਆਸਾ ਦਰਿਆਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਰਾਹੀਂ ਹਰਭਜਨ ਪਵਾਰ ਨੇ ਪੱਛਮੀ ਦੇਸ਼ਾਂ ਦੀ ਜ਼ਿੰਦਗੀ ਦੇ ਕੁਝ ਹੋਰ ਪੱਖਾਂ ਬਾਰੇ ਵੀ ਗੱਲ ਕੀਤੀ ਹੈਪਰਵਾਸੀ ਪੰਜਾਬੀ ਜਿੱਥੇ ਕਿ ਹਫਤੇ ਦੇ ਸੱਤੇ ਦਿਨ ਡਾਲਰ ਕਮਾਉਣ ਦੀ ਦੌੜ ਵਿੱਚ ਕੋਹਲੂ ਦੇ ਬਲਦ ਵਾਂਗ ਰੁੱਝੇ ਰਹਿੰਦੇ ਹਨ; ਉੱਥੇ ਗੋਰੇ ਲੋਕ ਸ਼ੁੱਕਰਵਾਰ ਦੀ ਸ਼ਾਮ ਤੋਂ ਹੀ ਪਾਰਟੀਆਂ ਕਰਨ ਵਿੱਚ ਰੁੱਝ ਜਾਂਦੇ ਹਨਪੱਛਮੀ ਦੇਸ਼ਾਂ ਵਿੱਚ ਤਕਰੀਬਨ ਹਰ ਕਾਮੇ ਨੂੰ ਹਰ ਹਫ਼ਤੇ ਤਨਖਾਹ ਮਿਲਦੀ ਹੈਕੰਮ ਤੋਂ ਤਨਖਾਹ ਦਾ ਚੈੱਕ ਮਿਲਦਿਆਂ ਹੀ ਗੋਰੇ ਮਰਦ/ਔਰਤਾਂ ਬੈਂਕਾਂ ਵੱਲ ਭੱਜਦੇ ਹਨ ਅਤੇ ਫਿਰ ਨਾਚ ਘਰਾਂ/ਰੈਸਟੋਰੈਂਟਾਂ ਜਾਂ ਸ਼ਰਾਬਖਾਨਿਆਂ ਵੱਲ ਭੱਜਦੇ ਹਨਗੋਰਿਆਂ ਦੇ ਜ਼ਿੰਦਗੀ ਜਿਉਣ ਦੇ ਅਜਿਹੇ ਢੰਗ ਅਤੇ ਬੇਪ੍ਰਵਾਹੀ ਨਾਲ ਖਰਚ ਕਰਨ ਦਾ ਵਿਸ਼ੇਸ਼ ਕਰਕੇ ਟੈਕਸੀ ਡਰਾਈਵਰਾਂ ਨੂੰ ਬਹੁਤ ਲਾਭ ਹੁੰਦਾ ਹੈਕਿਉਂਕਿ ਪਾਰਟੀਆਂ ਖਤਮ ਹੋਣ ਤੱਕ ਗੋਰੇ ਪੂਰੀ ਤਰ੍ਹਾਂ ਸ਼ਰਾਬੀ ਹੋ ਚੁੱਕੇ ਹੁੰਦੇ ਹਨ ਅਤੇ ਉਹ ਆਪਣੇ ਟਿਕਾਣਿਆਂ ਉੱਤੇ ਪਹੁੰਚਣ ਲਈ ਟੈਕਸੀਆਂ ਦੀ ਹੀ ਵਰਤੋਂ ਕਰਦੇ ਹਨਪੱਛਮੀ ਦੇਸ਼ਾਂ ਦੀ ਜ਼ਿੰਦਗੀ ਦੇ ਇਸ ਪੱਖ ਨੂੰ ਹਰਭਜਨ ਪਵਾਰ ਆਪਣੀ ਕਹਾਣੀ ਜਨ ਬਚੀ ਤਾਂ ਲਾਖੋਂ ਪਾਏਵਿੱਚ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ:

ਸ਼ੁੱਕਰਵਾਰ ਤੇ ਸ਼ਨਿਚਰਵਾਰ ਹਫਤੇ ਵਿਚ ਦੋ ਦਿਨ ਅਜਿਹੇ ਹੁੰਦੇ ਹਨ ਜਦੋਂ ਟੈਕਸੀ ਵਾਲਿਆਂ ਦੀ ਚਾਂਦੀ ਹੁੰਦੀ ਹੈਸ਼ੁੱਕਰਵਾਰ ਨੂੰ ਗੋਰਿਆਂ ਦਾ ਪੇ-ਡੇਅ ਹੁੰਦਾ ਹੈਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਗੋਰੇ ਸ਼ੁੱਕਰਵਾਰ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਤੇ ਚੈੱਕ ਦੇ ਮਿਲਦਿਆਂ ਹੀ ਬੈਂਕਾਂ ਵੱਲ ਭੱਜਦੇ ਹਨਕਈ ਆਪਣੇ ਪੇ-ਚੈੱਕ ਕੈਸ਼ ਕਰਵਾ ਕੇ ਉਥੋਂ ਸਿਧੇ ਨਾਈਟ ਕਲੱਬਾਂ ਜਾਂ ਫਿਰ ਡਿਸਕੋ ਟੈਕ ਵੱਲ ਭੱਜਦੇ ਹਨ ਤੇ ਕਈ ਗੋਰੇ ਬਲਿਊ ਮੂਵੀਜ਼ ਜਾਂ ਸਟਰਿਪਟੀਜ਼ ਦੇਖਣ ਲਈ ਚਲੇ ਜਾਂਦੇ ਹਨਉਹ ਪੱਬਾਂ ਤੋਂ ਫਾਰਗ ਹੋ ਕੇ ਲੇਟ ਘਰ ਆਉਂਦੇ ਹਨ ਅਤੇ ਸਾਰੀ ਸਾਰੀ ਰਾਤ ਮੈਰੋਵਾਨਾ ਤੇ ਹਸ਼ੀਸ਼ ਦਾ ਸੇਵਨ ਕਰਦੇ ਹਨ ਤੇ ਆਪਣੀਆਂ ਪੁਰਾਣੀਆਂ ਤੇ ਨਵੀਆਂ ਸਾਥਣਾਂ ਨਾਲ ਜ਼ਿੰਦਗੀ ਦਾ ਆਨੰਦ ਮਾਣਦੇ ਹਨਡਾਂਸ ਕਰਦੇ ਕਰਦੇ ਜਦੋਂ ਥੱਕ ਜਾਂਦੇ ਹਨ ਤੇ ਸ਼ਰਾਬ ਪੀ ਪੀ ਕੇ ਜਦੋਂ ਡਰੰਕ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਕੁਝ ਵੀ ਸੁਰਤ ਨਹੀਂ ਰਹਿੰਦੀਜਦ ਉਹਨਾਂ ਵਿਚ ਘਰ ਖ਼ੁਦ ਪਹੁੰਚਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਹ ਟੈਕਸੀਆਂ ਨੂੰ ਕਾਲ ਕਰਦੇ ਹਨਫਿਰ ਟੈਕਸੀਆਂ ਵਾਲੇ ਇਹਨਾਂ ਸ਼ਰਾਬੀ ਹੋਏ ਨਸ਼ੇ ਵਿੱਚ ਧੁੱਤ ਗੋਰਿਆਂ ਨੂੰ ਸਹਾਰਾ ਦੇ ਕੇ ਆਪਣੀਆਂ ਟੈਕਸੀਆਂ ਵਿੱਚ ਬਿਠਾਂਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਠਿਕਾਣਿਆਂ ਤੇ ਪਹੁੰਚਾਂਦੇ ਹਨਕਈ ਸ਼ਰਾਬੀ ਤਾਂ ਕਾਫੀ ਟਿਪ ਵੀ ਦੇ ਜਾਂਦੇ ਹਨ, ਖ਼ਾਸ ਕਰਕੇ ਕ੍ਰਿਸਮਸ ਤੇ ਨਵੇਂ ਸਾਲ ਵਾਲੇ ਦਿਨਾਂ ਵਿੱਚ ਤਾਂ ਸਵਾਰੀਆਂ ਟੈਕਸੀ-ਡਰਾਈਵਰਾਂ ਨੂੰ ਦਸ ਦਸ ਡਾਲਰ ਐਵੇਂ ਹੀ ਟਿੱਪ ਦੇ ਜਾਂਦੀਆਂ ਹਨਕ੍ਰਿਸਮਸ ਦੇ ਨਵੇਂ ਸਾਲ ਦੇ ਦਿਨਾਂ ਵਿਚ ਹੀ ਟੈਕਸੀ ਵਾਲਿਆਂ ਦੀ ਚੰਗੀ ਕਮਾਈ ਹੁੰਦੀ ਹੈਸ਼ਾਇਦ ਇਸੇ ਲਈ ਅੱਜ ਕੱਲ ਇੰਡੀਅਨ ਕਮਿਊਨਿਟੀ ਦੇ ਪੜ੍ਹੇ ਲਿਖੇ ਲੋਕ ਟੈਕਸੀਆਂ ਚਲਾ ਰਹੇ ਹਨ

-----

ਪਰ ਗੋਰਿਆਂ ਦੇ ਮੁਕਾਬਲੇ ਵਿੱਚ ਅਨੇਕਾਂ ਪ੍ਰਵਾਸੀ ਪੰਜਾਬੀ ਰੈਸਟੋਰੈਂਟਾਂ/ਸ਼ਰਾਬਖ਼ਾਨਿਆਂ ਵਿੱਚ ਜਾ ਕੇ ਜ਼ਿੰਦਗੀ ਦਾ ਆਨੰਦ ਲੈਣ ਦੀ ਥਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਜਾਣ ਤੋਂ ਬਾਹਦ ਦੰਗੇ-ਫਸਾਦ ਕਰਨ ਵਿੱਚ ਵੀ ਯਕੀਨ ਰੱਖਦੇ ਹਨਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੇ ਇਸ ਪੱਖ ਨੂੰ ਵੀ ਹਰਭਜਨ ਪਵਾਰ ਕਹਾਣੀ ਜਾਨ ਬਚੀ ਤਾਂ ਲਾਖੋਂ ਪਾਏਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:

ਪਰ ਮੈਂ ਤਾਂ ਹੁਣ ਘਰ ਜਾ ਰਿਹਾ ਹਾਂਹੁਣ ਮੇਰੇ ਕੋਲ ਹੋਰ ਟਾਈਮ ਨਹੀਂ ਹੈਮੈਨੂੰ ਹੁਣ ਜਾਣ ਤੋਂ ਨ ਰੋਕੀਂ ਵਰਨਾ ਤੇਰੇ ਲਈ ਚੰਗਾ ਨਹੀਂ ਹੋਵੇਗਾਮੈਂ ਥੋੜ੍ਹਾ ਜਿਹਾ ਖਰਵਾ ਹੋ ਕੇ ਕਿਹਾ

ਤੈਂ ਧਮਕੀ ਦਿੱਤੀ ਹੈ? - ਹੁਣ ਤਾਂ ਤੈਨੂੰ ਮੇਰੇ ਨਾਲ ਚਲਣਾ ਹੀ ਪਊਤੂੰ ਜਾਣਦਾ ਨਹੀਂ ਅਸੀਂ ਜੱਦੀ ਬਦਮਾਸ਼ ਹੁੰਦੇ ਹਾਂਸਾਡੇ ਕੋਲੋਂ ਸਾਰਾ ਸ਼ਹਿਰ ਡਰਦਾ ਏ, ਤੂੰ ਕਿਹੜੇ ਬਾਗ ਦੀ ਮੂਲੀ ਏਂ?”

ਮੇਰੇ ਵੇਖਦਿਆਂ ਉਸਨੇ ਆਪਣਾ ਕੋਟ ਲਾਹਕੇ ਵਗਾਹ ਮਾਰਿਆ ਤੇ ਗੁੱਸੇ ਨਾਲ ਉਸਦੀਆਂ ਅੱਖਾਂ ਲਾਲ ਹੋ ਗਈਆਂ

ਮੈਂ ਸੋਚਿਆ ਬਦਮਾਸ਼ ਤੂੰ ਹੈ ਹੀ, ਪਰ ਸ਼ਰਾਬੀ ਵੀ ਘਟ ਨਹੀਂ, ਤੇਰੇ ਜਿਹੇ ਲੋਕਾਂ ਨੇ ਹੀ ਵਿਦੇਸ਼ਾਂ ਵਿੱਚ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕੀਤਾ ਹੋਇਆ ਏ, ਉਹ ਸੋਚਦੇ ਹਨ ਇਹ ਕਿਹੋ ਜਿਹੇ ਜੰਗਲੀ ਲੋਕ ਸਾਡੇ ਦੇਸ਼ ਵਿੱਚ ਆ ਗਏ ਹਨਉਸ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਇਕ ਸਕੀਮ ਸੁੱਝੀਮੈਂ ਉਸਦੇ ਨਾਲ ਦੂਸਰੇ ਰੈਸਟੋਰੈਂਟ ਜਾਣ ਲਈ ਹਾਂ ਕਰ ਦਿੱਤੀ

ਅੱਛਾ ਬਾਈ, ਮੈਂ ਟੈਕਸੀ ਰੋਕਦਾ ਹਾਂ ਤੇ ਫਿਰ ਆਪਾਂ ਯੰਗ ਐਂਡ ਬਲੂਰ ਤੇ ਚਲਦੇ ਹਾਂਓਥੇ ਕਾਫੀ ਰੈਸਟੋਰੈਂਟ ਹਨਮੇਰੇ ਹਾਂ ਕਰਨ ਨਾਲ ਉਹ ਵੀ ਕੁਝ ਸ਼ਾਂਤ ਹੋ ਗਿਆ ਸੀ

ਭਲਾ ਟੈਕਸੀ ਦੀ ਕੀ ਜ਼ਰੂਰਤ ਏ? ਮੇਰੇ ਕੋਲ ਮੇਰੀ ਆਪਣੀ ਟੈਕਸੀ ਜੋ ਹੈ

ਫਿਰ ਤਾਂ ਆਪਣੇ ਛੇ ਡਾਲਰ ਬਚ ਗਏਪਵਾਰ ਤੂੰ ਜਾ ਕੇ ਆਪਣੀ ਟੈਕਸੀ ਲੈ ਆ ਤੇ ਮੈਂ ਇਥੇ ਤੇਰੀ ਵੇਟ ਕਰਦਾ ਹਾਂ

ਫਿਰ ਕੀ ਸੀ?- ਜਾਨ ਬਚੀ ਤਾਂ ਲਾਖੋਂ ਪਾਏਮੈਂ ਦੌੜਾ ਦੌੜਾ ਆਪਣੀ ਕਾਰ ਵੱਲ ਜਾ ਰਿਹਾ ਸਾਂ ਤੇ ਕਦੇ ਕਦੇ ਪਿਛੇ ਵੀ ਮੁੜਕੇ ਦੇਖ ਲੈਂਦਾ ਸਾਂ ਕਿ ਕਿਧਰੇ ਉਹ ਜਮਦੂਤ ਮੇਰੇ ਪਿੱਛੇ ਤਾਂ ਨਹੀਂ ਆ ਰਿਹਾ

-----

ਮਨੁੱਖੀ ਰਿਸ਼ਤੇ ਆਪਸੀ ਵਿਸ਼ਵਾਸ਼ ਦੀਆਂ ਨੀਂਹਾਂ ਉੱਤੇ ਉਸਰੇ ਹੁੰਦੇ ਹਨਇੱਕ ਵਾਰੀ ਕਿਸੀ ਗੱਲ ਬਾਰੇ ਸ਼ੱਕ ਪੈਦਾ ਹੋ ਜਾਵੇ, ਮੁੜਕੇ ਉਹ ਰਿਸ਼ਤੇ ਕਦੀ ਵੀ ਸਿਹਤਮੰਦ ਨਹੀਂ ਹੋ ਸਕਦੇਕੁਝ ਅਜਿਹਾ ਹੀ ਕਹਾਣੀ ਇਕ ਸੁਫ਼ਨੇ ਦਾ ਕਤਲਦੀ ਪਾਤਰ ਸਾਰਿਕਾ ਅਤੇ ਉਸਦੇ ਪਤੀ ਦਰਮਿਆਨ ਵਾਪਰਦਾ ਹੈਇਸ ਗੱਲ ਦਾ ਇਜ਼ਹਾਰ ਅਸਿੱਧੇ ਢੰਗ ਨਾਲ ਸਾਰਿਕਾ ਦਾ ਪਤੀ ਆਪਣੀ ਪਤਨੀ ਦੇ ਧਰਮ ਭਰਾ ਬਣੇ ਵਿਅਕਤੀ ਕੰਵਲਵੱਲ ਲਿਖੇ ਇੱਕ ਖ਼ਤ ਰਾਹੀਂ ਕਰਦਾ ਹੈ:

ਕੰਵਲ ਸਾਹਿਬ,

ਮੈਂ ਤੁਹਾਨੂੰ ਬਹੁਤ ਦੇਰ ਪਹਿਲਾਂ ਲਿਖਣਾ ਚਾਹੁੰਦਾ ਸੀ ਕਿ ਸਾਰਿਕਾ ਜੀ ਨੂੰ ਚਿੱਠੀ ਲਿਖਣੀ ਬੰਦ ਕਰ ਦਿਓ ਜੀਪਰ ਮੈਂ ਮਜਬੂਰੀ ਕਰਕੇ ਲਿਖ ਨਹੀਂ ਸਕਿਆ ਸੀ ਪਰ ਜਦੋਂ ਵੀ ਤੁਹਾਡਾ ਪੱਤਰ ਆਉਂਦਾ ਹੈ ਅਸੀਂ ਦੋਨੋਂ ਪੜ੍ਹਦੇ ਹਾਂ ਜੀਬਾਕੀ ਸਾਰਿਕਾ ਦੇ ਕਹਿਣ ਤੇ ਅਤੇ ਤੁਹਾਡੀਆਂ ਚਿੱਠੀਆਂ ਪੜ੍ਹਕੇ ਜ਼ਾਹਰ ਹੁੰਦਾ ਹੈ ਕਿ ਤੁਸੀਂ ਸਾਰਿਕਾ ਜੀ ਦੇ ਧਰਮ-ਭਰਾ ਹੋਪਰ ਮੈਂ ਇਸ ਰਿਸ਼ਤੇ ਨੂੰ ਮੰਨਣ ਤੋਂ ਮਜਬੂਰ ਹਾਂ ਕਿਉਂਕਿ ਸਾਰਿਕਾ ਜੀ ਦੇ ਆਪਣੇ ਸਕੇ ਚਾਰ ਭਰਾ ਹਨਸਾਨੂੰ ਕਿਸੇ ਮੂੰਹ-ਬੋਲੇ ਭਰਾ ਦੀ ਲੋੜ ਨਹੀਂ ਹੈ ਜੀਸੋਚੋ ਅਗਰ ਤੁਸੀਂ ਮੇਰੇ ਜਗ੍ਹਾ ਹੁੰਦੇ ਤਾਂ ਤੁਸੀਂ ਵੀ ਇਹੀ ਸੋਚਦੇਪਰ ਅਸਲੀਅਤ ਹੋਰ ਹੈਕਾਲਜ ਵਿੱਚ ਜ਼ਰੂਰ ਤੁਹਾਡਾ ਦੋਹਾਂ ਦਾ ਪਿਆਰ ਹੋਵੇਗਾ ਜੀ, ਪਰ ਹੁਣ ਇਹਨਾਂ ਦੀ ਮੇਰੇ ਨਾਲ ਸ਼ਾਦੀ ਹੋ ਚੁੱਕੀ ਹੈਰੱਬ ਦੇ ਵਾਸਤੇ ਹੁਣ ਇਹਨਾਂ ਦਾ ਪਿੱਛਾ ਤੁਸੀਂ ਛੱਡ ਦੇਵੋ ਜੀ

.....ਇੱਕ ਦੁਖੀ ਆਤਮਾ

------

ਪਿਆਸਾ ਦਰਿਆਕਹਾਣੀ ਸੰਗ੍ਰਹਿ ਬਾਰੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਮੈਂ ਪਿਆਸਾ ਦਰਿਆਨਾਮ ਦੀ ਕਹਾਣੀ ਬਾਰੇ ਵੀ ਕੁਝ ਕਹਿਣਾ ਜ਼ਰੂਰੀ ਸਮਝਦਾ ਹਾਂਇਸ ਕਹਾਣੀ ਦੇ ਅੰਤਲੇ ਹਿੱਸੇ ਵਿੱਚ ਇੱਕ ਅਜਿਹੀ ਸਮੱਸਿਆ ਦਾ ਜ਼ਿਕਰ ਕੀਤਾ ਗਿਆ ਜਿਸਦਾ ਸਾਹਮਣਾ ਪੰਜਾਬੀ ਔਰਤਾਂ ਨਾ ਸਿਰਫ਼ ਇੰਡੀਆ/ਪਾਕਿਸਤਾਨ ਵਿੱਚ ਹੀ ਕਰ ਰਹੀਆਂ ਹਨ - ਬਲਕਿ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਪੱਛਮੀ ਦੇਸ਼ਾਂ ਵਿੱਚ ਵੀ ਇਹ ਸਮੱਸਿਆ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀਇਹ ਸਮੱਸਿਆ ਹੈ: ਨੌਜੁਆਨ ਔਰਤਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਇੱਛਾ ਦੇ ਖ਼ਿਲਾਫ਼ ਉਨ੍ਹਾਂ ਦੇ ਜ਼ਬਰਦਸਤੀ ਵਿਆਹ ਕਰਨੇਕਈ ਔਰਤਾਂ ਤਾਂ ਡਰਦੀਆਂ ਮਾਰੀਆਂ ਵਿਆਹ ਕਰਨ ਲਈ ਰਾਜੀ ਹੋ ਜਾਂਦੀਆਂ ਹਨ - ਪਰ ਵਿਆਹ ਤੋਂ ਬਾਅਦ ਜਲਦੀ ਹੀ ਘਰੋਂ ਭੱਜ ਜਾਂਦੀਆਂ ਹਨਪਰ ਅਨੇਕਾਂ ਔਰਤਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਮਾਪਿਆਂ ਵੱਲੋਂ ਦਿੱਤੇ ਜਾਂਦੇ ਡਰਾਵਿਆਂ ਦੀ ਪ੍ਰਵਾਹ ਨਹੀਂ ਕਰਦੀਆਂਜਿਸ ਕਾਰਨ ਉਨ੍ਹਾਂ ਨੂੰ ਖ਼ਤਰਨਾਕ ਨਤੀਜੇ ਭੁਗਤਣੇ ਪੈਂਦੇ ਹਨਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਖਬਰਾਂ ਇੰਗਲੈਂਡ, ਅਮਰੀਕਾ, ਕੈਨੇਡਾ ਦੇ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ - ਜਦੋਂ ਧੀਆਂ ਵੱਲੋਂ ਆਪਣੇ ਮਾਪਿਆਂ ਦੀ ਧੌਂਸ ਨਾ ਮੰਨਣ ਕਾਰਨ ਉਨ੍ਹਾਂ ਦੇ ਮਾਪਿਆਂ ਵੱਲੋਂ ਹੀ ਧੀਆਂ ਦੇ ਕਤਲ ਕਰ ਦਿੱਤੇ ਗਏਇਸ ਸਮੱਸਿਆ ਨੂੰ ਪਿਆਸਾ ਦਰਿਆਕਹਾਣੀ ਵਿੱਚ ਹਰਭਜਨ ਪਵਾਰ ਆਪਣੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

ਬਲਜਿੰਦਰ ਦੀ ਸ਼ਾਦੀ ਕਿਸੇ ਆਰਮੀ ਦੇ ਕੈਪਟਨ ਨਾਲ ਹੋਈ ਸੀਬਲਜਿੰਦਰ ਇਸ ਸ਼ਾਦੀ ਲਈ ਬਿਲਕੁਲ ਰਜ਼ਾਮੰਦ ਨਹੀਂ ਸੀ ਪਰ ਉਸਦੀ ਆਪਣੇ ਡੈਡੀ ਅੱਗੇ ਜ਼ਿੱਦ ਨਾ ਚੱਲੀਬਲਜਿੰਦਰ ਨੇ ਆਪਣੇ ਡੈਡੀ ਦੀ ਬੰਦੂਕ ਤੋਂ ਆਪਣਿਆਂ ਘਰਦਿਆਂ ਦੀ ਜਾਨ ਬਚਾਉਣ ਲਈ ਹਾਂ ਕਰ ਦਿੱਤੀ ਸੀ

-----

ਹਰਭਜਨ ਪਵਾਰ ਦੀਆਂ ਕਹਾਣੀਆਂ ਦਾ ਸੁਭਾਅ ਕਈ ਵਾਰੀ ਸਾਹਿਤਕ ਹੋਣ ਦੀ ਥਾਂ ਫਿਲਮੀ ਕਹਾਣੀਆਂ ਵਾਲਾ ਜ਼ਿਆਦਾ ਲੱਗਦਾ ਹੈਉਸਦੀਆਂ ਕਹਾਣੀਆਂ ਦੀ ਸ਼ਬਦਾਵਲੀ ਅਤੇ ਵਾਰਤਾਲਾਪ ਵੀ ਕਈ ਵਾਰੀ ਫਿਲਮੀ ਕਿਸਮ ਦੇ ਜਾਪਦੇ ਹਨਇਨ੍ਹਾਂ ਕਹਾਣੀਆਂ ਵਿੱਚ ਘਟਨਾਵਾਂ ਵੀ ਕਈ ਵੇਰੀ ਸਹਿਜ-ਸੁਭਾਅ ਵਾਪਰਨ ਦੀ ਥਾਂ ਫਿਲਮਾਂ ਵਾਂਗ ਅਚਾਨਕ ਵਾਪਰਦੀਆਂ ਹਨ

-----

ਹਰਭਜਨ ਪਵਾਰ ਦਾ ਕਹਾਣੀ ਸੰਗ੍ਰਹਿ ਪਿਆਸਾ ਦਰਿਆਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲੀ ਤਰ੍ਹਾਂ ਦਾ ਅਨੁਭਵ ਲੈ ਕੇ ਹਾਜ਼ਿਰ ਹੁੰਦਾ ਹੈਉਸਦੀਆਂ ਕਹਾਣੀਆਂ ਅਨੇਕਾਂ ਅਜਿਹੇ ਵਿਸ਼ੇ ਛੋਂਹਦੀਆਂ ਹਨ ਜਿਹੜੇ ਕਿ ਕੈਨੇਡਾ ਦੇ ਹੋਰਨਾਂ ਕਹਾਣੀਕਾਰਾਂ ਵੱਲੋਂ ਨਹੀਂ ਛੋਹੇ ਗਏ ਉਸ ਦੀਆਂ ਕਹਾਣੀਆਂ ਦਾ ਨਿਵੇਕਲਾ ਸੁਭਾਅ ਹੋਣ ਕਾਰਨ, ਨਿਰਸੰਦੇਹ, ਹਰਭਜਨ ਪਵਾਰ ਦਾ ਨਾਮ ਕੈਨੇਡਾ ਦੇ ਮੋਢੀ ਪੰਜਾਬੀ ਕਹਾਣੀਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਰਹੇਗਾ

Friday, November 27, 2009

ਮਰਹੂਮ ਬਰਜਿੰਦਰ ਸਿੰਘ ਦਰਦ – ‘ਮੁਰੱਕਾ-ਏ-ਦਰਦ’ - ਲੇਖ

ਮੁਰੱਕਾ-ਏ-ਦਰਦ

(ਉਰਦੂ ਕਾਵਿ-ਸੰਗ੍ਰਹਿ)

ਲੇਖ

ਉਰਦੂ ਕਾਵਿ-ਸੰਗ੍ਰਹਿ: ਮੁਰੱਕਾ-ਏ-ਦਰਦ ਦੀ ਜਾਣ-ਪਛਾਣ ਦੇ ਪੰਨੇ ਤੇ ਇਉਂ ਲਿਖਿਆ ਹੈ ਕਿ.....

ਮੈਂ ਇਕ ਪੇਂਡੂ ਘਰਾਣੇ ਵਿਚ ਪੈਦਾ ਹੋਇਆ। ਸਾਡੇ ਘਰਾਣੇ ਵਿਚ ਕੋਈ ਵੀ ਸ਼ਾਇਰ ਨਹੀਂ ਸੀ ਤੇ ਨਾ ਹੀ ਸਾਡੇ ਪਿੰਡ ਵਿਚ। ਪਰ ਸਾਡੇ ਪਿੰਡ ਦੇ ਲਾਗੇ ਇਕ ਕਸਬਾ ਮਸਲੀਆਂ ਨਾਂ ਦਾ ਹੈ, ਜਿੱਥੇ ਉਰਦੂ ਦੇ ਇਕ ਨਾਮਵਰ ਸ਼ਾਇਰ ਸਨ, ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਖ਼ਿਤਾਬ ਨਾਲ਼ ਨਿਵਾਜਿਆ ਗਿਆ ਸੀ। ਨਜ਼ਦੀਕੀ ਪਿੰਡ ਦੇ ਹੋਣ ਕਾਰਣ ਉਹਨਾਂ ਦੇ ਮੇਰੇ ਪਿਤਾ ਜੀ ਨਾਲ਼ ਦੋਸਤਾਨਾ ਤਅਲੱਕਾਤ ਸਨ, ਜਿਨ੍ਹਾਂ ਦਾ ਮੇਰੀ ਜ਼ਿੰਦਗੀ ਉੱਤੇ ਗਹਿਰ ਅਸਰ ਹੋਇਆ।

-----

ਮੁੱਢਲੀ ਵਿੱਦਿਆ ਸਮੇਂ ਮੈਨੂੰ ਕੁਝ ਹੀ ਸਮੇਂ ਵਿਚ, ਵਿਦਿਆਰਥੀਆਂ ਦੀ ਘਾਟ ਕਾਰਣ, ਦੋ ਸਕੂਲ ਬਦਲਨੇ ਪਏ। ਪੰਜਵੀਂ ਜਮਾਤ ਵਿਚ ਤੀਜੇ ਸਕੂਲ ਦੀ ਹਵਾ ਖਾਣੀ ਪਈ। ਏਸ ਸਕੂਲ ਵਿਚ ਜਾ ਕੇ ਇਹ ਰਾਜ਼ ਖੁੱਲ੍ਹਿਆ ਕਿ ਏਥੇ ਹਫ਼ਤੇ ਵਿਚ ਇਕ ਦਿਨ ਮੁਸ਼ਾਇਰਾ ਦਾ ਪੀਰੀਅਡ ਹੁੰਦਾ ਹੈ। ਮੈਂ ਹੈਰਾਨ ਸਾਂ ਕਿ ਇਹ ਮੁਸ਼ਾਇਰਾ ਕੀ ਹੁੰਦਾ ਹੈ? ਆਖ਼ਿਰ ਉਹ ਦਿਨ ਆ ਗਿਆ ਤੇ ਵਿਦਿਆਰਥੀ ਦੋ ਹਿੱਸਿਆਂ ਚ ਵੰਡ ਦਿੱਤੇ ਗਏ ਤੇ ਉਹ ਆਪਸ ਵਿਚ ਦੂਜੇ ਸ਼ਾਇਰਾਂ ਦੇ ਲਿਖੇ ਹੋਏ ਸ਼ਿਅਰ ਪੜ੍ਹਨ ਲੱਗੇ। ਇਹ ਪੀਰੀਅਡ ਬਹੁਤ ਦਿਲਚਸਪ ਰਿਹਾ ਤੇ ਇਸਨੇ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਲੈ ਆਂਦਾ। ਮੇਰੇ ਵਿਚ ਇੱਕ ਸ਼ਾਇਰ ਬਣਨ ਦੇ ਜਜ਼ਬਾਤ ਪੈਦਾ ਹੋ ਗਏ। ਸ਼ਿਅਰਾਂ ਵਿਚ ਦਿਲਚਸਪੀ ਨੇ ਮੈਨੂੰ ਫਾਰਸੀ ਜ਼ਬਾਨ ਵਿਚ ਆਬੂਰ ਹਾਸਿਲ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਤੇ ਮੈਂ ਫਾਰਸੀ ਜ਼ਬਾਨ ਵਿਚ ਜਮਾਤ ਚੋਂ ਸਭ ਤੋਂ ਵੱਧ ਨੰਬਰ ਲੈਣ ਲੱਗਾ।

-----

ਇਸ ਪਿੱਛੋਂ ਸ਼ਾਹਕੋਟ ਦੇ ਮਿਡਲ ਸਕੂਲ ਵਿਚ ਦਾਖਲ ਹੋਇਆ। ਇਹ ਉਹ ਕਸਬਾ ਹੈ ਜਿੱਥੇ ਵੱਡੇ-ਵੱਡੇ ਤੇ ਨਾਮਵਰ ਸ਼ਾਇਰ ਤੇ ਫ਼ਨਕਾਰ ਪੈਦਾ ਹੋਏ ਹਨ। ਏਸ ਸਕੂਲ ਵਿਚ ਮੇਰੀ ਪੁਜ਼ੀਸ਼ਨ ਹੋਰ ਵੀ ਵਧੀਆ ਹੋ ਗਈ। ਮੈਨੂੰ ਫਾਰਸੀ ਦੀ ਜੁਮਾਇਤ ਦਾ ਮੌਨੀਟਰ ਬਣਾ ਦਿੱਤਾ ਗਿਆ ਤੇ ਮੇਰੇ ਸਾਥੀ ਮੈਨੂੰ ਇੱਜ਼ਤ ਨਾਲ਼ ਫਾਰਸੀਦਾਨਾ ਕਹਿਣ ਲੱਗੇ। ਇਸ ਪਿੱਛੋਂ ਮੈਂ ਨਕੋਦਰ ਸਕੂਲ ਵਿਚ ਦਾਖਲ ਹੋ ਗਿਆ ਜਿੱਥੇ ਪੰਡਤ ਲੱਭੂ ਰਾਮ ਜੋਸ਼ ਉਰਦੂ ਪੜ੍ਹਾਇਆ ਕਰਦੇ ਸਨ, ਜਿਨ੍ਹਾਂ ਨੇ ਮੇਰੀ ਉਰਦੂ ਦੀ ਪੜ੍ਹਾਈ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਬੀ.ਏ. ਪਾਸ ਕਰਨ ਪਿੱਛੋਂ ਮੈਨੂੰ ਰੇਲਵੇ ਦੇ ਮਹਿਕਮੇ ਵਿਚ ਇੱਕ ਬੜੀ ਇੱਜ਼ਤ ਵਾਲ਼ੀ ਥਾਂ ਤੇ ਨੌਕਰੀ ਮਿਲ਼ ਗਈ, ਜਿੱਥੇ ਮੈਨੂੰ ਸ਼ਾਇਰੀ ਦਾ ਸ਼ੁਗਲ ਜਾਰੀ ਰੱਖਣ ਵਿਚ ਕੋਈ ਦਿੱਕਤ ਨਾ ਆਈ। ਮੈਨੂੰ ਆਪਣੇ ਵਰਗੇ ਹੀ ਕਈ ਸਾਥੀ ਮਿਲ਼ ਗਏ, ਜਿਨ੍ਹਾਂ ਨਾਲ਼ ਮੈਂ ਮੁਸ਼ਾਇਰਿਆਂ ਚ ਹਿੱਸਾ ਲੈਂਦਾ ਰਿਹਾ।

-----

ਲਾਹੌਰ ਦੀ ਰੰਗੀਨ ਫ਼ਿਜ਼ਾ ਨੇ ਮੈਨੂੰ ਇਕ ਪੇਂਡੂ ਤੋਂ ਸ਼ਾਇਰ ਬਣਾ ਦਿੱਤਾ, ਜਿਸਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਬਲਕਿ ਇਕ ਗ਼ਜ਼ਲ ਵਿਚ ਮੈਂ ਇਉਂ ਲਿਖਿਆ ਹੈ:

ਜੀਨੇ ਕੋ ਤੋ ਫ਼ੂਲ ਕੇ ਸਾਏ ਮੇਂ ਹਮ ਜੀਏ,

ਪਰ ਲਾਹੌਰ ਤੇਰੀ ਯਾਦ ਸੇ ਕਿਨਾਰਾ ਨਾ ਸਕਾ।

ਮੈਂ ਪਹਿਲਾਂ ਸਿਰਫ਼ ਉਰਦੂ ਵਿਚ ਹੀ ਲਿਖਦਾ ਸੀ, ਪਰ ਹੁਣ ਦੋਸਤਾਂ ਦੇ ਜ਼ੋਰ ਪਾਉਂਣ ਤੇ ਪੰਜਾਬੀ ਵਿਚ ਵੀ ਲਿਖਦਾ ਹਾਂ ੳਤੇ ਉਰਦੂ, ਪੰਜਾਬੀ, ਹਿੰਦੀ ਦੀਆਂ ਸਾਰੀਆਂ ਅਦਬੀ ਸੰਸਥਾਵਾਂ ਦਾ ਮੈਂਬਰ ਹਾਂ ਤੇ ਮੁਸ਼ਾਇਰਿਆਂ ਵਿਚ ਬਕਾਇਦਗੀ ਨਾਲ਼ ਸ਼ਿਰਕਤ ਕਰਦਾ ਹਾਂ। ਮੈਨੂੰ ਪੰਜਾਬ ਦਾ ਸ਼ਹਿਰੀ ਹੋਣ ਦਾ ਫ਼ਖ਼ਰ ਹੈ ਪਰ ਆਪਣੀ ਲੰਮੇਰੀ ਜ਼ਿੰਦਗੀ ਵਿਚ ਮੈਂ ਲਾਹੌਰ ਤੇ ਹੁਣ ਵੈਨਕੂਵਰ, ਕੈਨੇਡਾ ਦੀ ਰਿਹਾਇਸ਼ ਤੇ ਵੀ ਫ਼ਖ਼ਰ ਮਹਿਸੂਸ ਕਰਦਾ ਹਾਂ।

ਦਰਦ ਪੈਹਮ ਸਰਾਬ ਕਾ ਆਲਮ।

ਦਿਲ ਕੇ ਜ਼ਖ਼ਮ-ਏ-ਅਜ਼ਾਬ ਕਾ ਆਲਮ।

ਏਕ-ਏਕ ਵਰਕ ਬਿਖਰਾ ਹੈ,

ਯੇਹ ਹੈ ਜ਼ਿੰਦਗੀ ਕੀ ਕਿਤਾਬ ਕਾ ਆਲਮ।

******

ਕਿਤਾਬ ਦਾ ਸਮਰਪਣ

ਮੇਰਾ ਮਜਮੂਆ-ਏ-ਕਲਾਮ ( ਕਾਵਿ-ਸੰਗ੍ਰਹਿ) ਮੁਰੱਕਾ-ਏ-ਦਰਦ ਜਦੋਂ ਟਾਈਪ ਹੋ ਰਿਹਾ ਸੀ ਤਾਂ ਮੈਨੂੰ ਇਸਦੇ ਸਮਰਪਣ ਦਾ ਖ਼ਿਆਲ ਆਇਆ ਕਿ ਆਖ਼ਿਰ ਮੈਂ ਇਹਨੂੰ ਕਿਸਦੇ ਨਾਂ ਸਮਰਪਿਤ ਕਰਾਂ? ਮੈਂ ਚਾਰੇ ਪਾਸੇ ਨਜ਼ਰ ਮਾਰੀ ਤੇ ਇਹ ਨਜ਼ਰ ਗੁਰਦਰਸ਼ਨ ਬਾਦਲ ਤੇ ਆ ਕੇ ਠਹਿਰੀ।

-----

ਬਾਦਲ ਸਾਹਿਬ ਨਾਲ਼ ਮੇਰੀ ਮੁਲਾਕਾਤ ਕੈਨੇਡਾ ਉਰਦੂ ਐਸੋਸੀਏਸ਼ਨ ਅਤੇ ਦੂਜੀਆਂ ਥਾਵਾਂ ਅਤੇ ਮੁਸ਼ਾਇਰਿਆਂ ਵਿਚ ਹੋਈ। ਇਸ ਮੁਲਾਕਾਤ ਨੂੰ ਪੰਜ ਵਰ੍ਹੇ ਬੀਤ ਗਏ। ਮੇਰੇ ਤੇ ਉਹਨਾਂ ਵਿਚਕਾਰ ਇਹ ਦੋਸਤੀ ਹੋਰ ਮਜਬੂਤ ਹੁੰਦੀ ਚਲੀ ਗਈ। ਵੈਸੇ ਤਾਂ ਮੈਂ ਜਲੰਧਰ ਦਾ ਤੇ ਬਾਦਲ ਸਾਹਿਬ ਲੁਧਿਆਣੇ ਦੇ ਰਹਿਣ ਵਾਲ਼ੇ ਹਨ, ਜਿਵੇਂ ਕਿ ਹਮਵਤਨ ਹੋਏ।

-----

ਕਵੀ ਦੇ ਤੌਰ ਤੇ ਉਹਨਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਉਹਨਾਂ ਦੀ ਲਿਆਕਤ ਨੂੰ ਨਾ ਜਾਨਣਾ ਇਕ ਬੁਖਾਲਤ ਹੋਵੇਗੀ। ਇਸਤੋਂ ਵਧਕੇ ਬਾਦਲ ਸਾਹਿਬ ਵੱਲੋਂ ਮੁਸਲਸਲ ਇਹ ਤਕਾਜ਼ਾ ਕੀਤਾ ਜਾਂਦਾ ਰਿਹਾ ਕਿ ਮੈਂ ਆਪਣਾ ਕਾਵ-ਸੰਗ੍ਰਹਿ ਜਲਦੀ ਛਾਪਾਂ। ਮੇਰੀ ਸੁਸਤੀ ਤੇ ਕਮ-ਹਿੰਮਤੀ ਕਾਰਣ ਮੈਂ ਇਹ ਪੁਸਤਕ ਜਲਦੀ ਨਾ ਛਾਪ ਸਕਿਆ। ਪਰ ਬਾਦਲ ਸਾਹਿਬ ਨੇ ਹਿੰਮਤ ਨਹੀਂ ਹਾਰੀ ਤੇ ਮੈਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹੇ।

-----

ਇਹ ਕਾਵਿ-ਸੰਗ੍ਰਹਿ ਜੋ ਪਾਠਕਾਂ ਦੀ ਸੇਵਾ ਵਿਚ ਹਾਜ਼ਰ ਹੈ, ਇਸ ਵਿਚ ਸੌ ਫ਼ੀਸਦੀ ਬਾਦਲ ਸਾਹਿਬ ਦਾ ਹੱਥ ਹੈ। ਏਸ ਲਈ ਮੈਂ ਇਹ ਕਿਤਾਬ ਆਪਣੇ ਹਮਨਵਾ ਤੇ ਕਦਮ-ਕਦਮ ਤੇ ਹਿੰਮਤ ਦਿਵਾਉਂਣ ਵਾਲ਼ੇ.... ਜਨਾਬ ਗੁਰਦਰਸ਼ਨ ਬਾਦਲ ਦੇ ਨਾਂ ਸਮਰਪਿਤ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਇਹ ਮੇਰੇ ਨਾ-ਚੀਜ਼ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸ਼ਾ ਕਰਨਗੇ।

ਬਰਜਿੰਦਰ ਸਿੰਘ ਦਰਦ

ਕੈਨੇਡਾ

(ਮੁੱਖ-ਬੰਦ ਮੂਲ ਉਰਦੂ ਤੋਂ ਪੰਜਾਬੀ ਅਨੁਵਾਦ: ਹਰਭਜਨ ਮਾਂਗਟ, ਸਰੀ, ਕੈਨੇਡਾ)

*******

ਦਰਦ ਸਾਹਿਬ ਦੀ ਕਿਤਾਬ ਮੁਰੱਕਾ-ਏ-ਦਰਦ ਦਾ ਸਰਵਰਕ



Wednesday, November 25, 2009

ਰੋਜ਼ੀ ਸਿੰਘ - ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਯਾਦ ਕਰਦਿਆਂ – ਵਿਸ਼ੇਸ਼ ਲੇਖ

ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਯਾਦ ਕਰਦਿਆਂ ਅੱਜ 25 ਨਵੰਬਰ ਜਨਮ ਦਿਨ ਤੇ ਵਿਸ਼ੇਸ਼
***********************
ਮਾਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏ.......!

(25 ਨਵੰਬਰ ਜਨਮ ਦਿਨ ਤੇ ਵਿਸ਼ੇਸ਼ )

ਲੇਖ

ਸਵ: ਸ੍ਰੀਮਤੀ ਸੁਰਿੰਦਰ ਕੌਰ ਜੀ ਦਾ ਚੇਤਾ ਮਨ ਚ ਆਉਦਿਆਂ ਹੀ ਰੂਹ ਉਸਦੇ ਗੀਤਾਂ ਦੇ ਸ੍ਵਰਾਂ ਵਿੱਚ ਗਵਾਚ ਜਾਂਦੀ ਹੈਵਿਅਕਤੀ ਸਮਾਧੀ ਵਿੱਚ ਚਲਾ ਜਾਂਦਾ ਹੈ ਤੇ ਇੱਕ ਤੋਂ ਬਾਅਦ ਇੱਕ ਗੀਤ ਉਸਦੇ ਧੁਰ ਅੰਦਰ ਤੱਕ ਉਤਰਦਾ ਜਾਂਦਾ ਹੈਇੰਝ ਲਗਦੈ ਜਿਵੇਂ ਸਰਸਵਤੀ ਆਪ ਗਾ ਰਹੀ ਹੋਵੇ ਤੇ ਉਸਦੇ ਭਗਤ ਝੂੰਮ ਰਹੇ ਹੋਣਕੰਨਾਂ ਵਿੱਚ ਮਿਸ਼ਰੀ ਘੋਲ਼ਦੇ ਉਸਦੇ ਗੀਤ ਜ਼ਿੰਦਗੀ ਨੂੰ ਤਾਜ਼ਗੀ ਬਖ਼ਸ਼ਦੇ ਨੇਹੁਣ ਵੀ ਕਦੀ ਜਦ ਤੁਸੀ ਉਸਦੇ ਗੀਤ ਸੁਣੋ ਤਾਂ ਦਿੱਲ ਨੂੰ ਕੁਝ ਚੰਗਾ ਸੁਣਨ ਦੀ ਤਸੱਲੀ ਤਾਂ ਜ਼ਰੂਰ ਹੁੰਦੀ ਹੈਪੰਜਾਬ ਅੰਦਰ ਅਨੇਕਾਂ ਗਾਇਕ, ਗਾਇਕਾਵਾਂ, ਗੀਤਕਾਰ ਤੇ ਕਲਾਕਾਰ ਹੋਏ ਹਨ ਜਿਹਨਾ ਨੂੰ ਸਰਕਾਰ ਅਤੇ ਲੋਕਾਂ ਵੱਲੋਂ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈਪਰ ਕੁਝ ਕੁ ਕਲਾਕਾਰ ਆਪਣੇ ਮਹਾਨ ਕਾਰਜਾਂ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਬਣਾ ਗਏ ਜਿਨ੍ਹਾਂ ਵਿੱਚੋ ਸੁਰਿੰਦਰ ਕੌਰ ਦਾ ਨਾਮ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ

-----

ਸਵ: ਸ੍ਰੀਮਤੀ ਸੁਰਿੰਦਰ ਕੌਰ ਜੀ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਪਾਕਿਸਤਾਨ ਵਿਖੇ ਹੋਇਆਬਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੇ ਨਾਲ਼ ਉਸਤਾਦ ਜਨਾਬ ਇਨਾਇਤ ਹੁਸੈਨ ਅਤੇ ਉਸਤਾਦ ਪੰਡਤ ਮਨੀ ਪ੍ਰਸ਼ਾਦ ਕੋਲੋ ਕਲਾਸੀਕਲ ਸੰਗੀਤ ਦੀ ਸਿੱਖਿਆ ਹਾਸਿਲ ਕਰਨੀ ਸ਼ਰੂ ਕੀਤੀ ਅਤੇ ਛੇਤੀ ਹੀ ਭਾਰਤੀ ਸੰਗੀਤ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਵਿੱਚ ਮੁਹਾਰਤ ਹਾਸਿਲ ਕਰ ਲਈਸੁਰਿੰਦਰ ਕੌਰ ਜੀ ਨੇ ਆਪਣੇ ਸੰਗੀਤਕ ਕੈਰੀਅਰ ਦਾ ਅਗ਼ਾਜ਼ ਲਾਹੌਰ ਰੇਡੀਓ ਤੋਂ ਅਗਸਤ 1943 ਵਿੱਚ ਕੀਤਾ ਅਤੇ ਪ੍ਰਕਾਸ਼ ਕੌਰ ਜੀ ਨਾਲ ਮਿਲ ਕੇ ਉਹਨਾਂ ਨੇ ਪਹਿਲਾ ਦੋਗਾਣਾ ‘‘ਮਾਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏ’’ ਐਚ.ਐਮ.ਵੀ ਕੰਪਨੀ ਕੋਲ਼ ਰਿਕਾਰਡ ਕਰਵਾਇਆ ਸੀਇਹ ਗਾਣਾ ਪੰਜਾਬ ਵਿੱਚ ਇੱਕ ਹਨੇਰੀ ਵਾਂਗ ਫੈਲ ਗਿਆ ਅਤੇ ਹਰੇਕ ਦੀ ਜ਼ੁਬਾਨ ਤੇ ਚੜ੍ਹਿਆ

-----

1947 ਦੀ ਵੰਡ ਤੋਂ ਬਾਅਦ ਸੁਰਿੰਦਰ ਕੌਰ ਆਪਣੇ ਪਰਿਵਾਰ ਨਾਲ ਦਿੱਲੀ ਆ ਗਏ ਅਤੇ ਇਸ ਤੋਂ ਕੁਝ ਚਿਰ ਬਾਅਦ ਬੰਬਈ ਵਿਖੇ ਚਲੇ ਗਏ ਉਹਨਾਂ ਨੇ ਪੰਜਾਬੀ ਗਾਇਕੀ ਦੇ ਨਾਲ਼-ਨਾਲ਼ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਪਿਠਵਰਤੀ ਗਾਇਕਾ ਦੇ ਤੌਰ ਤੇ ਕੁਝ ਚਿਰ ਕੰਮ ਕੀਤਾ ਅਤੇ 1949 ਵਿੱਚ ਸ਼ਹੀਦ ਫਿਲਮ ਲਈ ਉਹਨਾਂ ਦਾ ਬਹੁਤ ਹੀ ਯਾਦਗਾਰੀ ਗੀਤ ‘‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ’’ ਰਿਕਾਰਡ ਹੋਇਆ ਜਿਹੜਾ ਕਿ ਹਾਲੇ ਤੱਕ ਵੀ ਸੁਪਰਹਿੱਟ ਹੈ ਸੁਰਿੰਦਰ ਕੌਰ ਜੀ ਵੱਲੋਂ ਕੋਈ ਦੋ ਹਜ਼ਾਰ ਤੋਂ ਵੱਧ ਗਾਣੇ ਗਾਏ ਜਿਨਾਂ ਵਿੱਚ ੳਸਦੇ ਦੋਗਾਣੇ ਗਾਣੇ ਵੀ ਸ਼ਾਮਿਲ ਹਨ ਜਿਹੜੇ ਕੇ ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ਼ ਗਾਏ ਗਏ

-----

13,14 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਜੀ ਦਾ ਵਿਆਹ ਯੂਨੀਵਰਸਟੀ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਹੋ ਗਿਆ ਜਿਨ੍ਹਾਂ ਨੇ ਸੁਰਿੰਦਰ ਕੌਰ ਦੇ ਸੰਗੀਤਕ ਕੈਰੀਅਰ ਨੂੰ ਬੇੱਹਦ ਸ਼ਿੰਗਾਰਿਆ ਅਤੇ ਸਵਾਰਿਆਜੋਗਿੰਦਰ ਸਿੰਘ ਸੋਢੀ ਅਤੇ ਸੁਰਿੰਦਰ ਕੌਰ ਜੀ ਨੇ ਮਿਲ਼ ਕੇ ਬਹੁਤ ਸਾਰੇ ਮਕਬੂਲ ਗੀਤਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਚੰਨ ਕਿਥੇ ਗੁਜ਼ਾਰੀ ਆਈ ਰਾਤ, ਲੱਠੇ ਦੀ ਚਾਦਰ, ਸੌਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਅਤੇ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਆਦਿ ਮਕਬੂਲ ਗੀਤ ਸ਼ਮਿਲ ਹਨ 1975 ਵਿੱਚ ਜੋਗਿੰਦਰ ਸਿੰਘ ਸੋਢੀ ਦੀ ਮੌਤ ਤੋਂ ਬਾਅਦ ਸੁਰਿੰਦਰ ਕੌਰ ਜੀ ਨੇ ਆਪਣੇ ਪਰਿਵਾਰ ਵਿੱਚ ਸੰਗੀਤਕ ਮਾਹੌਲ ਨੂੰ ਮਰਨ ਨਹੀਂ ਦਿੱਤਾ ਅਤੇ ਆਪਣੀ ਬੇਟੀ ਡੌਲੀ ਗੁਲੇਰੀਆ ਅਤੇ ਪੋਤਰੀ ਸੁਨੈਨਾ ਨਾਲ ਮਿਲਕੇ ਇੱਕ ਯਾਦਗਾਰ ਕੈਸਿਟ ਜਿਸਦਾ ਨਾਮ ਦਾ ਥ੍ਰੀ ਜਨਰੇਸ਼ਨਜ਼ਰਿਕਾਰਡ ਕਰਵਾਈ ਜਿਹੜੀ ਕਿ 1995 ਵਿੱਚ ਰਿਲੀਜ਼ ਹੋਈ ਅਤੇ ਕਾਫ਼ੀ ਚਿਰ ਸਰੋਤਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ

-----

ਸੁਰਿੰਦਰ ਕੌਰ ਜੀ ਨੂੰ 1982 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਪਹਿਲਾ ਐਵਾਰਡ ਦਿੱਤਾ ਗਿਆ ਇਸ ਤੋਂ ਇਲਾਵਾ ਮਲੇਨੀਅਮ ਪੰਜਾਬੀ ਸਿੰਗਰ ਐਵਾਰਡ, ਪਦਮ ਸ਼੍ਰੀ ਐਵਾਰਡ 2006 ਵਿੱਚ ਉਸਦੀ ਪੰਜਾਬੀਅਤ ਅਤੇ ਸੰਗੀਤ ਨੂੰ ਚੰਗੀ ਦੇਣ ਬਦਲੇ ਦਿੱਤੇ ਗਏਜਦੋਂ ਉਹ ਪੰਚਕੂਲਾ ਵਿੱਚ ਪਿਛਲੇ ਕਾਫ਼ੀ ਸਮੇ ਤੋਂ ਜਨਰਲ ਹਸਪਤਾਲ ਵਿੱਚ ਹਾਰਟ ਸਟਰੋਕ ਕਾਰਨ ਦਾਖਲ ਸੀ ਤਾਂ ਉਸਨੂੰ ਪਦਮ ਸ਼੍ਰੀ ਐਵਾਰਡ ਦੇਣ ਦਾ ਐਲਾਨ ਹੋਇਆ ਤਾਂ ਉਹ ਬਿਮਾਰੀ ਦੀ ਹਾਲਤ ਵਿੱਚ ਖ਼ੁਦ ਦਿੱਲੀ ਜਾ ਕੇ ਐਵਾਰਡ ਹਾਸਿਲ ਕਰਨ ਲਈ ਪਹੁੰਚੇ15 ਜੂਨ 2006 ਨੂੰ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਦੇ ਇੱਕ ਹਸਪਤਾਲ ਵਿੱਚ ਉਹਨਾ ਆਖਰੀ ਸਾਹ ਲਏ ਉਸ ਵੇਲੇ ਉਹਨਾ ਦੀ ਉਮਰ 77 ਸਾਲਾਂ ਦੀ ਸੀਭਾਵੇਂ ਕਿ ਪੰਜਾਬ ਦੀ ਉਹ ਕੋਇਲ ਸਾਡੇ ਤੋਂ ਸਰੀਰਕ ਤੌਰ ਤੇ ਸਦਾ ਲਈ ਵਿਛੜ ਗਈ ਪਰ ਉਹ ਆਪ੍ਣੇ ਗੀਤਾਂ ਦੇ ਜ਼ਰੀਏ ਸਦਾ ਲਈ ਸਾਡੇ ਹਿਰਦਿਆਂ ਅੰਦਰ ਜਿਉਂਦੀ ਰਹੇਗੀ

-----

ਉਸ ਦੇ ਬਹੁਤ ਸਾਰੇ ਗੀਤ ਅੱਜ ਵੀ ਤਾਜ਼ਾ ਅਤੇ ਨਿਰੋਏ ਲਗਦੇ ਨੇ, ਜਿਹਨਾਂ ਨੂੰ ਸੁਣ ਕੇ ਰੂਹ ਦਾ ਤਰੋ-ਤਾਜ਼ਾ ਹੋ ਜਾਣਾ ਲਾਜਮੀ ਹੀ ਹੈਮਧਾਣੀਆਂ ਹਾਏ ਓਏ ਮੇਰੇ ਡਾਢਿਆ ਰੱਬਾ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂਗੀਤ ਸੁਣ ਕੇ ਅੱਜ ਵੀ ਹਰ ਅੱਖ ਨਮ ਹੋ ਜਾਂਦੀ ਹੈ ਸੁਰਿੰਦਰ ਕੌਰ ਜੀ ਦਾ ਦੇਣ ਪੰਜਾਬੀ ਸਭਿਆਚਾਰ ਦੇ ਰਾਖੇ ਕਦੇ ਨਹੀਂ ਚੁਕਾ ਸਕਣਗੇਉਹ ਹਮੇਸ਼ਾਂ ਸਾਡੇ ਚੇਤਿਆਂ ਵਿੱਚ ਵਸੀ ਰਹੇਗੀਅੱਜ ਉਹਨਾਂ ਦੇ ਜਨਮ ਦਿਨ ਤੇ ਨਿੱਘੀਆਂ ਸਤਿਕਾਰ ਭਿੱਜੀ ਸ਼ਰਧਾਂਜਲੀ ਦਿੰਦਿਆਂ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਹੈਆਓ ਉਸ ਪੰਜਾਬ ਦੀ ਕੋਇਲ ਦੀ ਰੂਹ ਵਾਸਤੇ ਦੁਆਵਾਂ ਕਰੀਏ!

Tuesday, November 24, 2009

ਸੁਖਿੰਦਰ – ਲੇਖ (ਭਾਗ ਪਹਿਲਾ)

ਜਨਤਕ ਹਿਤਾਂ ਦੇ ਪਹਿਰੇਦਾਰ ਦਾ ਪੇਸ਼ਕਾਰ - ਹਰਜੀਤ ਦੌਧਰੀਆ

ਲੇਖ

(ਭਾਗ ਪਹਿਲਾ)

ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਦੀਆਂ ਮੌਲਿਕ ਰਚਨਾਵਾਂ ਬਾਰੇ ਚਰਚਾ ਕਰਦਿਆਂ ਮੇਰੀ ਨਿਗਾਹ ਹੇਠੋਂ ਹਰਜੀਤ ਦੌਧਰੀਆ ਦੀ ਸੰਪਾਦਤ ਕੀਤੀ ਹੋਈ ਪੁਸਤਕ ਦਰਸ਼ਨਵੀ ਲੰਘੀਇਹ ਪੁਸਤਕ 2004 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਇਸ ਪੁਸਤਕ ਬਾਰੇ ਵੀ ਚਰਚਾ ਕੀਤਾ ਜਾਣਾ ਚਾਹੀਦਾ ਹੈਕਿਉਂਕਿ ਇਹ ਪੁਸਤਕ ਇੱਕ ਅਜਿਹੇ ਵਿਅਕਤੀ ਬਾਰੇ ਹੈ ਜੋ ਕਿ ਕੈਨੇਡਾ ਅਤੇ ਇੰਡੀਆ ਵਿੱਚ ਵਸਦੇ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਨਾਲ ਬੜਾ ਨੇੜਿਉਂ ਜੁੜਿਆ ਰਿਹਾ ਹੈਇਸ ਵਿਅਕਤੀ ਦਾ ਨਾਮ ਸੀ: ਦਰਸ਼ਨ ਸਿੰਘ ਕੈਨੇਡੀਅਨ

-----

ਇਸ ਪੁਸਤਕ ਵਿੱਚ ਜਿੱਥੇ ਕਿ ਅਨੇਕਾਂ ਲੇਖਕਾਂ ਦੇ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਲਿਖੇ ਹੋਏ ਨਿਬੰਧਾਂ, ਨਜ਼ਮਾਂ ਅਤੇ ਯਾਦਾਂ ਨੂੰ ਥਾਂ ਦਿੱਤੀ ਗਈ ਹੈ; ਉੱਥੇ ਹੀ ਇਸ ਪੁਸਤਕ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਨਾਲ ਕੀਤੀ ਗਈ ਇੱਕ ਲੰਬੀ ਮੁਲਾਕਾਤ ਵੀ ਸ਼ਾਮਿਲ ਕੀਤੀ ਗਈ ਹੈਇਸ ਪੁਸਤਕ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਿੱਸਾ ਉਹ ਹੈ ਜਿਸ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਦੀਆਂ ਆਪਣੀਆਂ ਕੁਝ ਚੋਣਵੀਆਂ ਲਿਖਤਾਂ, ਪੰਜਾਬ ਅਸੈਂਬਲੀ ਵਿੱਚ ਦਿੱਤੇ ਗਏ ਲੋਕ-ਸਮੱਸਿਆਵਾਂ ਨੂੰ ਪੇਸ਼ ਕਰਨ ਵਾਲੇ ਉਸ ਦੇ ਲੋਕ-ਪੱਖੀ ਭਾਸ਼ਨ ਦਿੱਤੇ ਗਏ ਹਨਇਸੇ ਹਿੱਸੇ ਵਿੱਚ ਹੀ ਦਰਸ਼ਨ ਸਿੰਘ ਕੈਨੇਡੀਅਨ ਵੱਲੋਂ ਪੰਜਾਬ ਵਿੱਚ ਚੱਲੀ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਨੂੰ ਚਲਾਉਣ ਵਾਲੇ ਮੁਖੌਟਾਧਾਰੀ ਸਿੱਖ ਖਾੜਕੂਆਂ ਦੇ ਮੁਖੌਟੇ ਲੀਰੋ ਲੀਰ ਕਰਨ ਵਾਲੇ ਸਪੱਸ਼ਟ ਅਤੇ ਤਰਕਸ਼ੀਲ ਭਾਸ਼ਨ ਵੀ ਸ਼ਾਮਿਲ ਕੀਤੇ ਗਏ ਹਨ

-----

ਦਰਸ਼ਨ ਸਿੰਘ ਕੈਨੇਡੀਅਨ 1937 ਵਿੱਚ ਕੈਨੇਡਾ ਪਹੁੰਚਿਆਇਹ ਉਹ ਸਮਾਂ ਸੀ ਜਦੋਂ ਇੰਡੀਆ ਬ੍ਰਿਟਿਸ਼ ਰਾਜ ਦੀ ਗ਼ੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਸੀਜਿਸ ਕਾਰਨ ਇੰਡੀਆ ਦੇ ਰਹਿਣ ਵਾਲੇ ਜਿੱਥੇ ਕਿਤੇ ਵੀ ਜਾਂਦੇ ਸਨ ਉਨ੍ਹਾਂ ਨਾਲ ਗ਼ੁਲਾਮ ਵਿਅਕਤੀਆਂ ਵਾਲਾ ਹੀ ਵਰਤਾਓ ਕੀਤਾ ਜਾਂਦਾ ਸੀਕੈਨੇਡਾ ਵਿੱਚ ਵੀ ਰੰਗਦਾਰ ਜਾਂ ਗ਼ੈਰ-ਗੋਰੇ ਵਿਅਕਤੀਆਂ ਨਾਲ ਕੰਮਾਂ ਵਿੱਚ ਵੀ ਬਹੁਤ ਵਿਤਕਰਾ ਕੀਤਾ ਜਾਂਦਾ ਸੀਇੰਡੀਆ ਤੋਂ ਆਏ ਲੋਕਾਂ ਨੂੰ ਮਜ਼ਦੂਰਾਂ ਵਾਲੇ ਕੰਮ ਦੇਣ ਵੇਲੇ ਵੀ ਕੋਈ ਅਜਿਹਾ ਕੰਮ ਨਹੀਂ ਸੀ ਦਿੱਤਾ ਜਾਂਦਾ ਜਿਸ ਵਿੱਚ ਉਨ੍ਹਾਂ ਨੂੰ ਕੋਈ ਮਸ਼ੀਨ ਚਲਾਉਣੀ ਪੈਂਦੀ ਹੋਵੇ ਜਾਂ ਕੋਈ ਪ੍ਰਬੰਧਕੀ ਕੰਮ ਕਰਨਾ ਪੈਂਦਾ ਹੋਵੇਜਿਨ੍ਹਾਂ ਹਾਲਤਾਂ ਵਿੱਚ ਇੰਡੀਆ ਤੋਂ ਆਏ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਕਰਨਾ ਪਿਆ ਜਾਂ ਰਹਿਣਾ ਪਿਆ, ਉਸ ਦੀ ਇੱਕ ਉਦਾਹਰਣ ਦਰਸ਼ਨ ਸਿੰਘ ਕੈਨੇਡੀਅਨ ਤੋਂ ਹੀ ਸੁਣੋ :

----

ਅਲਬਰਟਾ ਦੇ ਬਹੁਤੇ ਲੱਕੜ ਮਜ਼ਦੂਰ ਕੈਂਪਾਂ ਵਿਚ ਹੀ ਰਹਿੰਦੇ ਸਨਕੈਂਪਾਂ ਵਿਚ ਰਹਿਣ ਦੀ ਹਾਲਤ ਬਹੁਤ ਮਾੜੀ ਹੈਮਜ਼ਦੂਰ ਲੱਕੜ ਦੇ ਫੱਟਿਆਂ ਤੇ ਹੀ ਆਰਾਮ ਕਰਦੇ ਹਨਇੱਥੇ ਸਪਰਿੰਗਾਂ ਵਾਲੇ ਬੈੱਡ ਦੀ ਵੀ ਅਣਹੋਂਦ ਹੈਇਸੇ ਤਰ੍ਹਾਂ ਵਿਛਾਉਣ ਲਈ ਚਾਦਰਾਂ ਤੇ ਸਰ੍ਹਾਣੇ ਵੀ ਨਹੀਂ ਪਾਏ ਜਾਂਦੇਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੈਨੇਡਾ ਦੇ ਲੱਕੜ ਮਜ਼ਦੂਰਾਂ ਨੂੰ ਵੀ ਇਨ੍ਹਾਂ ਮੁੱਢਲੀਆਂ ਲੋੜਾਂ ਤੋਂ ਵਾਂਝਾ ਕੀਤਾ ਜਾਂਦਾ ਹੈਇਨ੍ਹਾਂ ਦੇ ਨਾਲ ਹੋਰ ਵੀ ਵਿਦੇਸ਼ੀ ਮਜ਼ਦੂਰ ਸ਼ਾਮਿਲ ਹਨਜੋ ਜਰਮਨ ਦੀ ਲੜਾਈ ਸਮੇਂ ਜੰਗੀ ਕੈਦੀ ਬਣ ਕੇ ਆਏਇੱਥੇ ਆ ਕੇ ਇਨ੍ਹਾਂ ਨੂੰ ਗ਼ੁਲਾਮੀ ਵਾਲੀ ਮਜ਼ਦੂਰੀ ਕਰਨੀ ਪੈਂਦੀ ਹੈਕੈਂਪਾਂ ਵਿਚ ਗਰਮ ਤੇ ਠੰਡੇ ਪਾਣੀ ਦੀ ਸਹੂਲਤ ਵੀ ਨਹੀਂਖ਼ਾਸ ਕੈਂਪਾਂ ਵਿਚ ਹੀ 200 ਆਦਮੀਆਂ ਲਈ ਇਸ਼ਨਾਨ ਕਰਨ ਲਈ 1 ਸ਼ਾਵਰ ਮਿਲ ਰਿਹਾ ਹੈ

----

ਅਜਿਹੀਆਂ ਤਰਸਨਾਕ ਹਾਲਤਾਂ ਵਿੱਚੋਂ ਮਜ਼ਦੂਰਾਂ ਨੂੰ ਕੱਢਣ ਦਾ ਇੱਕੋ ਇੱਕ ਤਰੀਕਾ ਸੀ ਕਿ ਉਨ੍ਹਾਂ ਨੂੰ ਮਜ਼ਦੂਰ ਯੂਨੀਅਨ ਦੇ ਮੈਂਬਰ ਬਣਾਇਆ ਜਾਵੇਕਿਉਂਕਿ ਮਜ਼ਦੂਰ ਯੂਨੀਅਨਾਂ ਹੀ ਸਮੂਹਕ ਤੌਰ ਉੱਤੇ ਮਜ਼ਦੂਰਾਂ ਦੀ ਭਲਾਈ ਲਈ ਜੱਦੋਜਹਿਦ ਕਰਕੇ ਮਿਲ ਮਾਲਕਾਂ ਕੋਲੋ ਮਜ਼ਦੂਰਾਂ ਲਈ ਵਾਧੂ ਸਹੂਲਤਾਂ, ਚੰਗੀਆਂ ਤਨਖਾਹਾਂ ਅਤੇ ਕੰਮ ਦੀਆਂ ਚੰਗੀਆਂ ਹਾਲਤਾਂ ਪ੍ਰਾਪਤ ਕਰ ਸਕਦੀਆਂ ਸਨਪਰ ਕੈਨੇਡਾ ਵਿੱਚ ਮਜ਼ਦੂਰ ਯੂਨੀਅਨਾਂ ਨੂੰ ਜੱਥੇਬੰਦ ਕਰਨ ਵਾਲਿਆਂ ਦੀ ਜ਼ਿੰਦਗੀ ਖ਼ਤਰਿਆਂ ਭਰੀ ਸੀਦਰਸ਼ਨ ਦੇ ਕੈਨੇਡਾ ਵਿੱਚ ਦਸ ਵਰ੍ਹੇਨਿਬੰਧ ਵਿੱਚ ਸਾਧੂ ਬਿਨਿੰਗ / ਸੁਖਵੰਤ ਹੁੰਦਲ ਨੇ ਮਜ਼ਦੂਰ ਯੂਨੀਅਨਾਂ ਨੂੰ ਜੱਥੇਬੰਦ ਕਰਨ ਵਾਲਿਆਂ ਦੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਲਿਖਿਆ ਹੈ:

ਉੱਤਰੀ ਅਮਰੀਕਾ ਦੇ ਬਾਕੀ ਹਿੱਸਿਆਂ ਵਾਂਗ ਬੀ.ਸੀ. ਵਿੱਚ ਵੀ ਇਸ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ਸਨਅਤ ਦੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਮਜ਼ਦੁਰਾਂ ਨੂੰ ਜੱਥੇਬੰਦ ਕਰਨ ਵਾਲਿਆਂ ਉੱਪਰ ਬੜਾ ਤਸ਼ੱਦਦ ਹੁੰਦਾ ਰਿਹਾ ਸੀਮਿੱਲ ਮਾਲਕਾਂ ਦੇ ਗੁੰਡਿਆਂ ਵਲੋਂ ਜਾਂ ਪੁਲਿਸ ਵੱਲੋਂ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਵਾਲਿਆਂ ਨੂੰ ਧਮਕੀਆਂ ਦੇਣੀਆਂ ਉਨ੍ਹਾਂ ਦੀ ਮਾਰ ਕੁਟਾਈ ਕਰ ਦੇਣੀ ਆਮ ਗੱਲ ਸੀਮਾਲਕਾਂ ਅਤੇ ਪੁਲਿਸ ਵਲੋਂ ਮਿਲ ਕੇ ਯੂਨੀਅਨ ਦੇ ਬੰਦਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਦੇਣਾ ਅਤੇ ਸਜ਼ਾਵਾਂ ਕਰਵਾ ਦੇਣੀਆਂ ਅਤੇ ਗ਼ਿਆਦਾ ਅਸਰ ਰਸੂਖ ਵਾਲੇ ਯੂਨੀਅਨ ਦੇ ਬੰਦਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਦੇਣਾ ਅਤੇ ਸਜ਼ਾਵਾਂ ਕਰਵਾ ਦੇਣੀਆਂ ਅਤੇ ਜ਼ਿਆਦਾ ਅਸਰ ਰਸੂਖ ਵਾਲੇ ਯੂਨੀਅਨ ਆਰਗੇਨਾਈਜ਼ਰਾਂ ਦੀ ਹੱਤਿਆ ਕਰਨ ਤੱਕ ਘਟਨਾਵਾਂ ਹੋ ਜਾਂਦੀਆਂ ਸਨ

-----

ਦਰਸ਼ਨ ਸਿੰਘ ਕੈਨੇਡੀਅਨ ਨੇ ਅਜਿਹੀਆਂ ਖ਼ਤਰੇ ਭਰੀਆਂ ਹਾਲਤਾਂ ਹੋਣ ਦੇ ਬਾਵਜੂਦ ਕੈਨੇਡਾ ਭਰ ਵਿੱਚ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਲਈ ਮਹੱਤਵ-ਪੂਰਨ ਕੰਮ ਕੀਤਾਉਸ ਨੇ ਕੈਨੇਡਾ ਦੇ ਵੱਖੋ,-ਵੱਖ ਪ੍ਰਾਂਤਾਂ ਵਿੱਚ ਜਾ ਕੇ ਅਜਿਹੇ ਮਸਲਿਆਂ ਬਾਰੇ ਭਾਸ਼ਨ ਦਿੱਤੇ ਅਤੇ ਇਸ ਗੱਲ ਬਾਰੇ ਮਜ਼ਦੂਰਾਂ ਵਿੱਚ ਚੇਤਨਤਾ ਪੈਦਾ ਕੀਤੀ ਕਿ ਵੱਖੋ ਵੱਖ ਕਮਿਊਨਿਟੀਆਂ ਦੇ ਮਜ਼ਦੂਰਾਂ ਬਾਰੇ ਇੱਕ ਦੂਜੇ ਦੇ ਮਨ ਵਿੱਚ ਪਏ ਭੁਲੇਖਿਆਂ ਨੂੰ ਦੂਰ ਕਰਕੇ ਸਮੁੱਚੇ ਮਜ਼ਦੂਰ ਵਰਗ ਦੀ ਬੇਹਤਰੀ ਲਈ ਮਜ਼ਦੂਰ ਯੂਨੀਅਨਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ

-----

ਦਰਸ਼ਨ ਸਿੰਘ ਕੈਨੇਡੀਅਨ ਨੇ ਕੈਨੇਡਾ ਵਿੱਚ ਬਿਤਾਏ ਦਸ ਸਾਲਾਂ ਦੌਰਾਨ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਦੇ ਨਾਲ ਨਾਲ ਇੱਕ ਹੋਰ ਖੇਤਰ ਵਿੱਚ ਵੀ ਮਹੱਤਵ-ਪੂਰਨ ਯੋਗਦਾਨ ਪਾਇਆਜਦੋਂ ਪਹਿਲੇ ਪੰਜਾਬੀਆਂ ਨੇ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ ਜੋ 1907 ਵਿੱਚ ਖੋਹ ਲਿਆ ਗਿਆਦਰਸ਼ਨ ਸਿੰਘ ਕੈਨੇਡੀਅਨ ਨੇ ਭਾਰਤੀ ਕਮਿਊਨਿਟੀ ਵੱਲੋਂ ਵੋਟ ਦਾ ਹੱਕ ਮੁੜ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਜੱਦੋ-ਜਹਿਦ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆਇਸ ਜੱਦੋ-ਜਹਿਦ ਸਦਕਾ ਹੀ ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਪਾਉਣ ਦਾ ਹੱਕ ਮੁੜ 2 ਅਪ੍ਰੈਲ 1947 ਨੂੰ ਪ੍ਰਾਪਤ ਕਰ ਲਿਆਜਦੋਂ ਬੀ.ਸੀ. ਦੀ ਸਰਕਾਰ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ, ਚੀਨੀਆਂ ਅਤੇ ਜਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ

ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਖ਼ਸੀਅਤ ਦੇ ਵਧੇਰੇ ਗੁਣ ਉਦੋਂ ਸਾਹਮਣੇ ਆਉਂਦੇ ਹਨ ਜਦੋਂ ਉਹ 1948 ਵਿੱਚ ਇੰਡੀਆ ਵਾਪਸ ਪਰਤ ਜਾਂਦਾ ਹੈ

-----

ਬ੍ਰਿਟਿਸ਼ ਰਾਜ ਤੋਂ 1947 ਵਿੱਚ ਇੰਡੀਆ ਨੂੰ ਆਜ਼ਾਦੀ ਮਿਲ ਗਈ; ਪਰ ਜਾਣ ਤੋਂ ਪਹਿਲਾਂ ਅੰਗ੍ਰੇਜ਼ ਹਕੂਮਤ ਨੇ ਇੰਡੀਆ ਨੂੰ ਦੋ ਦੇਸ਼ਾਂ ਵਿੱਚ ਵੰਡ ਦਿੱਤਾ: ਇੰਡੀਆ ਅਤੇ ਪਾਕਿਸਤਾਨਉਹੀ ਲੋਕ ਜੋ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਇੱਕ ਮੁੱਠ ਹੋ ਕੇ ਸਦੀਆਂ ਤੋਂ ਅੰਗ੍ਰੇਜ਼ਾਂ ਖ਼ਿਲਾਫ਼ ਲੜ ਰਹੇ ਸਨ - ਉਨ੍ਹਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨਵਾਦ ਦਾ ਅਜਿਹਾ ਜ਼ਹਿਰ ਭਰਿਆ ਗਿਆ ਕਿ ਉਹ ਇੱਕ ਦੂਜੇ ਨੂੰ ਫਨੀਅਰ ਸੱਪਾਂ ਵਾਂਗ ਡੰਗ ਮਾਰਨ ਲੱਗੇਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਨੇ ਧਰਮ ਦੇ ਨਾਮ ਉੱਤੇ ਇੱਕ ਦੂਜੇ ਦਾ ਕਤਲ ਕਰਦਿਆਂ 10 ਲੱਖ ਤੋਂ ਵੀ ਵੱਧ ਲੋਕਾਂ ਦੇ ਖ਼ੂਨ ਨਾਲ ਹੌਲੀ ਖੇਡੀਧਰਮ ਦੇ ਨਾਮ ਉੱਤੇ ਹਜ਼ਾਰਾਂ ਹੀ ਔਰਤਾਂ ਦੇ ਬਲਾਤਕਾਰ ਕਰ ਦਿੱਤੇ ਗਏਹਜ਼ਾਰਾਂ ਹੀ ਬੱਚਿਆਂ ਦੇ ਜਿਸਮਾਂ ਦੇ ਟੁਕੜੇ- ਟੁਕੜੇ ਕਰਕੇ ਖੂਹਾਂ ਵਿੱਚ ਸੁੱਟ ਦਿੱਤੇ ਗਏਅਜਿਹੀਆਂ ਹਾਲਤਾਂ ਵਿੱਚ ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਆਜ਼ਾਦ ਇੰਡੀਆ ਵਿੱਚ ਪਹੁੰਚਿਆ ਕਿ ਆਜ਼ਾਦ ਹੋਏ ਦੇਸ਼ ਵਿੱਚ ਦੱਬੇ-ਕੁਚਲੇ ਲੋਕਾਂ ਅਤੇ ਮਜ਼ਦੂਰਾਂ / ਕਿਸਾਨਾਂ ਦੀ ਬੇਹਤਰੀ ਲਈ ਕੁਝ ਕੰਮ ਕਰ ਸਕੇਇੰਡੀਆ ਪਹੁੰਚਕੇ ਦਰਸ਼ਨ ਸਿੰਘ ਕੈਨੇਡੀਅਨ ਕਮਿਊਨਿਸਟ ਪਾਰਟੀ ਆਫ ਇੰਡੀਆ ਵਿੱਚ ਕੰਮ ਕਰਨ ਲੱਗਾਪਰ ਨਵੇਂ ਆਜ਼ਾਦ ਹੋਏ ਦੇਸ਼ ਇੰਡੀਆ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦੀ ਕਾਂਗਰਸ ਸਰਕਾਰ ਮਜ਼ਦੂਰਾਂ, ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਸਰਕਾਰ ਹੋਣ ਦੀ ਥਾਂ ਦੇਸ਼ ਦੇ ਸਰਮਾਇਦਾਰਾਂ ਦੇ ਹਿਤ ਪਾਲਣ ਵਾਲੀ ਸਰਕਾਰ ਦੇ ਰੂਪ ਵਿੱਚ ਉੱਭਰ ਰਹੀ ਸੀਜਿਸ ਕਾਰਨ ਉਨ੍ਹਾਂ ਦੀਆਂ ਨੀਤੀਆਂ ਨਾਲ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਗਹਿਰੇ-ਮੱਤ ਭੇਦ ਪੈਦਾ ਹੋ ਗਏਕਮਿਊਨਿਸਟ ਪਾਰਟੀ ਨੇ ਮਜ਼ਦੂਰਾਂ-ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ; ਪਰ ਨਹਿਰੂ ਸਰਕਾਰ ਨੇ ਇਸ ਗੱਲ ਨੂੰ ਆਪਣੇ ਲਈ ਚੁਣੌਤੀ ਸਮਝਦਿਆਂ ਕਮਿਊਨਿਸਟ ਪਾਰਟੀ ਆਫ ਇੰਡੀਆ ਉੱਤੇ ਪਾਬੰਧੀ ਲਗਾ ਦਿੱਤੀ ਅਤੇ ਦੇਸ਼ ਦੇ ਕਿਸਾਨਾਂ ਉੱਤੇ ਭਾਰੀ ਤਸ਼ੱਦਦ ਕਰਕੇ ਕਿਸਾਨਾਂ ਦੀ ਬੇਹਤਰੀ ਲਈ ਉੱਠੀ ਆਵਾਜ਼ ਨੂੰ ਸਖ਼ਤੀ ਨਾਲ ਦਬਾ ਦਿੱਤਾਇਸ ਤਰ੍ਹਾਂ ਦਰਸ਼ਨ ਸਿੰਘ ਕੈਨੇਡੀਅਨ ਨੂੰ ਵੀ ਆਜ਼ਾਦ ਹੋਏ ਦੇਸ਼ ਇੰਡੀਆ ਵਿੱਚ ਵੀ ਮਈ 1953 ਤੱਕ, ਤਕਰੀਬਨ 5 ਸਾਲ ਦਾ ਸਮਾਂ, ਗੁਪਤਵਾਸ ਵਿੱਚ ਰਹਿ ਕੇ ਹੀ ਆਪਣੀਆਂ ਲੋਕ-ਭਲਾਈ ਦੀਆਂ ਸਰਗਰਮੀਆਂ ਜਾਰੀ ਰੱਖਣੀਆਂ ਪਈਆਂ

-----

ਹਰਜੀਤ ਦੌਧਰੀਆਂ ਵੱਲੋਂ ਸੰਪਾਦਤ ਕੀਤੀ ਗਈ ਪੁਸਤਕ : ਦਰਸ਼ਨਵਿੱਚ ਪੇਸ਼ ਕੀਤੀਆਂ ਗਈਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਦਰਸ਼ਨ ਸਿੰਘ ਕੈਨੇਡੀਅਨ ਨਾ ਸਿਰਫ਼ ਇੱਕ ਵਧੀਆ ਜੱਥੇਬੰਧਕ ਹੀ ਸੀ ਬਲਕਿ ਉਹ ਇੱਕ ਵਧੀਆ ਲੇਖਕ ਅਤੇ ਬੁਲਾਰਾ ਵੀ ਸੀਉਸ ਦੀਆਂ ਲਿਖਤਾਂ ਅਤੇ ਭਾਸ਼ਨਾਂ ਵਿੱਚ ਤਰਕਸ਼ੀਲ ਸਪੱਸ਼ਟਤਾ ਸੀਉਹ ਲੋਕਾਂ ਦੀ ਜ਼ੁਬਾਨ ਵਿੱਚ ਬੜੀ ਹੀ ਸੌਖੀ ਭਾਸ਼ਾ ਵਰਤਕੇ ਗੱਲ ਕਰਦਾਉਹ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਦਾ ਕਿ ਉਸ ਦੀਆਂ ਲਿਖਤਾਂ ਪੜ੍ਹਣ ਵਾਲੇ ਕਿਸ ਕਿਸਮ ਦੀ ਮਾਨਸਿਕਤਾ ਵਾਲੇ ਲੋਕ ਹਨ ਅਤੇ ਉਸ ਦੇ ਭਾਸ਼ਨ ਨੂੰ ਸੁਣ ਰਹੇ ਲੋਕਾਂ ਉੱਤੇ ਕਿਸ ਤਰ੍ਹਾਂ ਦੀ ਭਾਸ਼ਾ ਵਿੱਚ ਕਹੀ ਹੋਈ ਗੱਲ ਵਧੇਰੇ ਅਸਰਦਾਇਕ ਸਿੱਧ ਹੋ ਸਕਦੀ ਹੈਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਖ਼ਸੀਅਤ ਦੇ ਇਹ ਗੁਣ ਉਦੋਂ ਹੋਰ ਵੀ ਜ਼ਿਆਦਾ ਉੱਭਰਨੇ ਸ਼ੁਰੂ ਹੋਏ ਜਦੋਂ ਉਹ ਦੋ ਵਾਰ ਪੰਜਾਬ ਅਸੈਂਬਲੀ ਦਾ ਮੈਂਬਰ ਚੁਣਿਆ ਗਿਆਪੰਜਾਬ ਵਿੱਚ 18 ਸਾਲ ਦੀ ਉਮਰ ਦੇ ਨੌਜੁਆਨਾਂ ਨੂੰ ਵੋਟ ਦਾ ਹੱਕ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਦਰਸ਼ਨ ਸਿੰਘ ਕੈਨੇਡੀਅਨ ਨੇ ਪੰਜਾਬ ਅਸੈਂਬਲੀ ਵਿੱਚ ਦਲੀਲ ਸਹਿਤ ਇੱਕ ਜ਼ੋਰਦਾਰ ਭਾਸ਼ਨ ਦਿੱਤਾਉਸਦੇ ਭਾਸ਼ਨ ਦੀ ਸ਼ਕਤੀ ਦਾ ਅੰਦਾਜ਼ਾ ਉਸਦੇ ਭਾਸ਼ਨ ਵਿੱਚ ਕਹੇ ਗਏ ਇਨ੍ਹਾਂ ਬੋਲਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ:

ਇਹ ਇਕ ਬਹੁਤ ਹੀ ਅਜੀਬ ਜਿਹੀ ਗੱਲ ਹੈਮੈਂ ਨਹੀਂ ਸਮਝਦਾ ਕਿ 18 ਸਾਲ ਦੇ ਬੰਦੇ ਨੂੰ ਜੇ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਜਾਵੇ ਤਾਂ ਕੀ ਤਬਾਹੀ ਹੋ ਜਾਵੇਗੀ, ਉਨ੍ਹਾਂ ਦੀ ਸਿਆਸਤ ਵਿਚ ਪਤਾ ਨਹੀਂ ਕਿਵੇਂ ਦੀਵਾਰ ਬਣਕੇ ਉਹ ਖੜ੍ਹਾ ਹੋਵੇਗਾ, ਕੀ ਤੂਫ਼ਾਨ ਮੱਚ ਜਾਵੇਗਾ, ਇਹ ਗੱਲਾਂ ਮੈਨੂੰ ਉਨ੍ਹਾਂ ਦੀਆਂ ਸਮਝ ਨਹੀਂ ਆਉਂਦੀਆਂਜੇ ਉਹ ਪੁਰਾਣੀ ਸਭਿਅਤਾ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ 25 ਸਾਲ ਦੀ ਉਮਰ ਦੇ ਵਿਚ ਅਧਿਕਾਰ ਲਈ ਕਹਿਣਾ ਚਾਹੀਦਾ ਸੀ, ਕਿਉਂਕਿ ਇਹ ਗੱਲ ਮਨੂਸਮ੍ਰਿਤੀ ਵਿਚ ਕਹੀ ਗਈ ਹੈ, ਇਹ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਕਹਿ ਕੇ ਹਕੀਕਤ ਨੂੰ ਝੁਠਲਾ ਨਹੀਂ ਸਕਦੇਜਦੋਂ 18 ਸਾਲ ਦੀ ਉਮਰ ਦੇ ਵਿਚ ਤੁਸੀਂ ਉਸ ਨੂੰ ਘਰ ਬਾਰ ਦੇ ਮੁਆਮਲੇ ਵਿਚ ਸਿਆਣੇ ਸਮਝਦੇ ਹੋ ਅਤੇ ਹਰ ਤਰ੍ਹਾਂ ਦੇ ਇਖ਼ਤਿਆਰ ਦੇਂਦੇ ਹੋ, ਕੀ ਦੁਕਾਨਦਾਰੀ, ਕੀ ਸਰਵਿਸ ਤੇ ਕੀ ਖੇਤੀ-ਬਾੜੀ, ਸੰਸਾਰ ਦੀਆਂ ਹਰ ਗੱਲਾਂ ਵਿੱਚ ਉਸ ਨੂੰ ਸਿਆਣਾ ਸਮਝਦੇ ਹੋਏ ਬਾਲਗ਼ ਕਰਾਰ ਦੇਂਦੇ ਹੋ ਤਾਂ ਰਾਈਟ ਆਫ ਵੋਟ ਦੇ ਮਾਮਲੇ ਵਿਚ 40-45 ਸਾਲ ਦੀ ਉਮਰ ਵਾਲੇ ਨੂੰ ਤਾਂ ਸਿਆਣਾ ਸਮਝਦੇ ਹੋ ਅਤੇ ਇਕ ਨੌਜਵਾਨ ਨੂੰ ਅਨਜਾਣ ਸਮਝਦੇ ਹੋਪੁਰਾਣਾ ਯੁੱਗ ਸੀ ਜਦੋਂ ਇੱਕੋ ਇੱਕ ਟੈਕਸਲਾ ਯੂਨੀਵਰਸਿਟੀ ਸੀ ਪਰ ਅੱਜ ਦੇ ਯੁੱਗ ਵਿਚ ਵਿੱਦਿਆ ਨੇ, ਸਾਇੰਸ ਨੇ ਇਤਨੀ ਤਰੱਕੀ ਕੀਤੀ ਹੈ ਕਿ ਅੱਜ ਦਾ ਨੌਜਵਾਨ ਚੰਦਰਮਾ ਤੱਕ ਪਹੁੰਚਦਾ ਹੈ, ਬੱਦਲਾਂ ਨੂੰ ਛੋਹੰਦਾ ਹੈ, ਜੰਗ ਵਿਚ ਧਰਤੀ ਨੂੰ ਆਪਣੇ ਦਿਲ-ਦਿਮਾਗ਼ ਅਤੇ ਤਾਕਤ ਦੇ ਬਲਬੋਤੇ, ਧੱਕੇ ਨਾਲ ਉਸਤੇ ਕਬਜ਼ਾ ਕੀਤਾਉਹ 18 ਸਾਲ ਦਾ ਭਰਤੀ ਹੋ ਕੇ ਜੰਗ ਲੜ ਸਕਦਾ ਹੈਪਰ ਜਦੋਂ ਜਮਹੂਰੀਅਤ ਦਾ ਹੱਕ ਦੇਣ ਦਾ ਸਵਾਲ ਆਉਂਦਾ ਹੈ, ਜਦੋਂ ਉਸਨੇ ਜਨਤਾ ਦੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੁੰਦਾ ਹੈ ਤਾਂ ਉਸ ਨੂੰ ਪਰਪੱਕ ਨਹੀਂ ਸਮਝਿਆ ਜਾਂਦਾਕਹਿੰਦੇ ਹੋ ਦੇਸ਼ ਗੁੰਮਰਾਹ ਹੋ ਜਾਵੇਗਾ, ਉਸ ਨੂੰ ਅਜੇ ਇਤਨੀ ਅਕਲ ਨਹੀਂ ਹੈ

-----

ਲੜੀ ਜੋੜਨ ਲਈ ਦੂਜਾ ਭਾਗ ( ਅਗਲੀ ਪੋਸਟ) ਪੜ੍ਹੋ ਜੀ।

ਸੁਖਿੰਦਰ - ਲੇਖ (ਭਾਗ ਦੂਜਾ)

ਜਨਤਕ ਹਿਤਾਂ ਦੇ ਪਹਿਰੇਦਾਰ ਦਾ ਪੇਸ਼ਕਾਰ - ਹਰਜੀਤ ਦੌਧਰੀਆ

ਲੇਖ

(ਭਾਗ ਦੂਜਾ)

ਲੜੀ ਜੋੜਨ ਲਈ ਪਹਿਲਾ ਭਾਗ ਪੜ੍ਹੋ ਜੀ।

ਦਰਸ਼ਨ ਸਿੰਘ ਕੈਨੇਡੀਅਨ ਪੰਜਾਬ ਅਸੈਂਬਲੀ ਵਿੱਚ ਆਮ ਲੋਕਾਂ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਉਠਾਂਦਾ ਸੀ, ਉਸ ਦੀਆਂ ਕੁਝ ਉਦਾਹਰਣਾਂ ਪੇਸ਼ ਹਨ:

1.ਪਰ ਮੈਂ ਅਰਜ਼ ਕਰਦਾ ਹਾਂ ਕਿ ਗਰੀਬ ਆਪਣਾ ਕੋਝਾ ਜੀਵਨ ਭੁੱਲਣ ਲਈ ਸਿਨਮੇ ਜਾਂਦਾ ਹੈਪਰ ਜਿਹੜੇ ਅਮੀਰ ਲੋਕ ਹਨ ਉਹ ਤਾਂ ਸ਼ਿਮਲੇ, ਚੰਡੀਗੜ੍ਹ ਆਪਣਾ ਮਨ ਪਰਚਾ ਲੈਂਦੇ ਹਨਉਨ੍ਹਾਂ ਪਾਸ ਪੈਸੇ ਬਹੁਤ ਹੁੰਦੇ ਹਨਉਨ੍ਹਾਂ ਦੇ ਬਾਲ-ਬੱਚੇ ਵੀ ਵੱਡੇ-ਵੱਡੇ ਸ਼ਹਿਰਾਂ ਵਿਚ ਪੜ੍ਹਦੇ ਹਨ ਉਹ ਤਾਂ ਇਸ ਤਰ੍ਹਾਂ ਆਪਣਾ ਮਨੋਰੰਜਨ ਕਰ ਲੈਂਦੇ ਹਨ ਪਰ ਜਿਹੜਾ ਗਰੀਬ ਆਦਮੀ ਹੈ ਉਹ ਆਪਣਾ ਦੁੱਖ ਭੁਲਾਉਣ ਲਈ, ਆਪਣਾ ਕੋਝਾ ਜੀਵਨ ਭੁਲਾਉਣ ਲਈ ਸਿਨਮੇ ਜਾਂਦਾ ਹੈਉਸਦੇ ਕੋਲ ਹੋਰ ਮਨੋਰੰਜਨ ਦਾ ਕੋਈ ਸਾਧਨ ਨਹੀਂਉਹ ਉਂਜ ਤੇ ਬਾਹਰ ਕਿਤੇ ਮਧੂਬਾਲਾ ਜਿਹੀਆਂ ਨੂੰ ਦੇਖ ਨਹੀਂ ਸਕਦਾਇਸ ਕਰਕੇ ਉਹ ਉਥੇ ਸਿਨਮੇ ਵਿਚ ਹੀ ਦੇਖ ਲੈਂਦਾ ਹੈ...ਰਿਕਸ਼ੇ ਵਾਲੇ ਵੀ ਆਪਣੇ ਜਹੱਨੁਮ ਨੂੰ ਭੁੱਲਣ ਲਈ ਜਾਂਦੇ ਹਨ

-----

2.ਫਿਰ ਵਿਆਹ ਸ਼ਾਦੀਆਂ ਤੇ ਤੁਸੀਂ ਵੇਖਦੇ ਹੋ ਕਿ ਕਿਸ ਤਰ੍ਹਾਂ ਖ਼ਰਚ ਕੀਤਾ ਜਾਂਦਾ ਹੈ? ਪਿੱਛੇ ਮਹਾਰਾਸ਼ਟਰ ਦੇ ਇੱਕ ਆਦਮੀ ਦੀ ਖ਼ਬਰ ਆਈ ਸੀ ਕਿ ਡੇਢ ਲੱਖ ਆਦਮੀ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਖੂਹਾਂ ਵਿਚ ਚੀਨੀ ਘੋਲ ਕੇ ਸ਼ਰਬਤ ਤਿਆਰ ਕੀਤਾ ਗਿਆਇਥੇ ਅਸੀਂ ਪੰਜਾਬ ਵਿਚ ਵੀ ਕੀ ਵੇਖਦੇ ਹਾਂ ਕਿ ਇੱਕ ਹਜ਼ਾਰ ਜਾਂ ਇਸ ਤੋਂ ਉੱਤੇ ਆਦਮੀ ਜਾਂਦੇ ਹਨ ਅਤੇ ਵਜ਼ੀਰ ਸਾਹਿਬਾਨ ਇਨ੍ਹਾਂ ਵਿਆਹਾਂ ਵਿਚ ਸ਼ਾਮਿਲ ਹੁੰਦੇ ਹਨਅਸੀਂ ਕਈ ਇਸ ਤਰ੍ਹਾਂ ਦੇ ਵਿਆਹ ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਵੇਖੇ ਹਨਇਹ ਸੰਜਮ ਕਿੱਥੇ ਕਰ ਰਹੇ ਹਨ? ਇਸ ਤਰ੍ਹਾਂ ਇਨ੍ਹਾਂ ਨੂੰ ਆਪਣੇ ਆਪ ਤੇ ਸੰਜਮ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਸ਼ਾਹੀ ਠਾਠ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਮੂਹਰੇ ਨਹੀਂ ਆਉਣਾ ਚਾਹੀਦਾ

-----

3. ਪਰ ਇਸ ਦੇ ਨਾਲ ਹੀ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੁਲਿਸ ਦੇ ਮਹਿਕਮੇ ਵਿਚ ਸੁਧਾਰ ਲਿਆਂਦਾ ਜਾਵੇਇਸ ਬਾਰੇ ਇਕ ਪੁਲਿਸ ਕਮਿਸ਼ਨ ਵੀ ਬਣਿਆ ਸੀ, ਜਿਸ ਨੇ ਆਪਣੀਆਂ ਸਿਫਾਰਸ਼ਾਂ ਕੀਤੀਆਂ ਸੀ ਪਰ ਉਹ ਅਜੇ ਤੱਕ ਲਾਗੂ ਹੀ ਨਹੀਂ ਕੀਤੀਆਂ ਗਈਆਂਪੁਲਿਸ ਵਾਲਿਆਂ ਦੀ ਉਹੀ ਪੁਰਾਣੀ ਵਿਚਾਰ-ਧਾਰਾ ਹੈ, ਉਹੀ 14ਵੀਂ ਸਦੀ ਵਾਲੇ ਤਰੀਕੇ ਹਨ ਕਰਾਈਮਜ਼ ਨੂੰ ਡਿਟੈਕਟ ਕਰਨ ਦੇ ਅਤੇ ਮੁਜਰਮਾਂ ਨੂੰ ਸਜ਼ਾ ਦੇਣ ਦੇਸਵਾਏ ਹਰ ਗੱਲ ਤੇ ਡੰਡਾ ਬਰਸਾਉਣ ਦੇ ਹੋਰ ਕੁਝ ਜਾਣਦੇ ਹੀ ਨਹੀਂ ਹੁਣ ਸਾਇੰਟਿਫਿਕ ਯੁੱਗ ਹੈ, ਇਨ੍ਹਾਂ ਨੂੰ ਇਸੇ ਤਰ੍ਹਾਂ ਦੇ ਤਰੀਕੇ ਇਖਤਿਆਰ ਕਰਨੇ ਚਾਹੀਦੇ ਸੀ, ਪਰ ਇਨ੍ਹਾਂ ਦੀ ਤਾਂ ਹਰ ਗੱਲ ਵਿੱਚ ਜੁੱਤੀ ਹੀ ਪ੍ਰਧਾਨ ਹੈਜਦੋਂ ਤੱਕ ਕਿ ਪੁਰਾਣੇ ਤਰੀਕਾਕਾਰ ਬਦਲੇ ਨਹੀਂ ਜਾਂਦੇ ਇਸ ਮਹਿਕਮੇ ਦਾ ਸੁਧਾਰ ਨਹੀਂ ਹੋ ਸਕਦਾਇਹ ਕਿਤਨੇ ਅਫਸੋਸ ਦੀ ਗੱਲ ਹੈ ਜਿਹੜਾ ਵੀ ਕੋਈ ਪੁਲਿਸ ਦਾ ਅਫਸਰ ਮਾੜਾ ਹੈ ਉਹੀ ਤਰੱਕੀ ਕਰਦਾ ਹੈ

-----

4.ਉਸ ਦੀ ਤੇਜ਼ ਬੁੱਧੀ ਨੇ ਕੰਮ ਕੀਤਾ ਅਤੇ ਇਕ ਫੁਰਨਾ ਫੁਰਿਆਪਿੰਡ ਗੱਜਰ ਤਹਿਸੀਲ ਗੜ੍ਹਸ਼ੰਕਰ ਤੋਂ 300 ਫੁੱਟ ਲੱਜ ਅਤੇ ਇਕ ਡੋਲ ਜਿਸ ਨਾਲ ਔਰਤਾਂ ਖੂਹਾਂ ਵਿਚੋਂ ਪਾਣੀ ਕੱਢਿਆ ਕਰਦੀਆਂ ਸਨਉਸਨੇ ਲੱਜ ਅਤੇ ਡੋਲ ਨੂੰ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਵਿਚ ਪੰਜਾਬ ਸਰਕਾਰ ਦੇ ਚੁਣੇ ਹੋਏ ਲੋਕਾਂ ਸਾਹਮਣੇ ਰੱਖਿਆ ਅਤੇ ਕਿਹਾ, “ਕਿ ਮੇਰੇ ਹਲਕੇ ਦੀਆਂ ਧੀਆਂ, ਭੈਣਾਂ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਇਸ ਡੋਲ ਅਤੇ ਲੱਜ ਦੀ ਵਰਤੋਂ ਕਰਦੀਆਂ ਹਨਮੈਂ ਸਭ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਮੈਂਬਰ ਇਸ ਲੱਜ ਅਤੇ ਡੋਲ ਨੂੰ ਚੁੱਕ ਕੇ ਦਿਖਾਵੇ ਜਿਸ ਨਾਲ ਸਾਡੀਆਂ ਮਾਵਾਂ, ਭੈਣਾਂ ਖੂਹਾਂ ਵਿਚੋਂ ਪਾਣ