ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਕੇਹਰ ਸ਼ਰੀਫ - ਲੇਖ

ਹੀਣ ਭਾਵਨਾ ਦਾ ਡੰਗ

(ਪੋਸਟ: ਜਨਵਰੀ 16, 2009)

ਆਮ ਤੌਰ ਤੇ ਘੱਟ ਅਕਲ ਵਾਲੇ ਲੋਕ ਕਿਸੇ ਦੂਜੇ ਨੂੰ ਐਵੇਂ ਹੀ ਠਿੱਠ ਕਰਦਿਆਂ ਆਪਣੀ ਵਡਿਆਈ ਸਮਝਣ ਲੱਗ ਪੈਂਦੇ ਹਨਉਹ ਇਹ ਬਿਲਕੁਲ ਨਹੀਂ ਸੋਚਦੇ ਕਿ ਉਨ੍ਹਾਂ ਵਲੋਂ ਇੰਜ ਕੀਤਿਆਂ ਦੂਜੇ ਦੇ ਮਨ ਤੇ ਕੀ ਬੀਤਦੀ ਹੈ? ਸੁਚੇਤ ਹੋ ਕੇ ਨਾ ਸੋਚਣ ਵਾਲੇ ਜਦੋਂ ਕੋਈ ਅਜਿਹੀ ਗੱਲ ਦਿਲ ਨੂੰ ਲਾ ਲੈਂਦੇ ਹਨ ਜਿਸ ਦੀ ਉਨ੍ਹਾਂ ਨੂੰ ਪੂਰੀ ਸਮਝ ਨਾ ਪਈ ਹੋਵੇ ਕਿ ਗੱਲ ਕਰਨ ਵਾਲੇ ਦਾ ਅਸਲ ਇਰਾਦਾ ਕੀ ਸੀ ਤਾਂ ਉਹ ਅੰਦਰੋ-ਅੰਦਰੀਂ ਨਿਘਰਨ ਲੱਗ ਪੈਂਦੇ ਹਨਅਜਿਹੇ ਵਿਅਕਤੀ ਦੇ ਸਵੈਮਾਣ ਨੂੰ ਸੱਟ ਲਗਦੀ ਹੈ ਸਿੱਟੇ ਵਜੋਂ ਉਸਦੀ ਮਾਨਸਿਕਤਾ ਜ਼ਖ਼ਮੀ ਹੋਣ ਲੱਗ ਪੈਂਦੀ ਹੈਸਵੈ-ਵਿਸ਼ਵਾਸ ਗੁਆਚਣ ਲਗਦਾ ਹੈਭਾਵ ਕਿ ਉਸ ਮਨੁੱਖ ਦੀ ਸ਼ਖ਼ਸੀਅਤ ਨੂੰ ਖੋਰਾ ਲੱਗਣ ਲੱਗ ਪੈਂਦਾ ਹੈ ਮਨ ਤਣਾਉ ਦੇ ਰੋਗ ਦੀ ਪੀੜ ਸਹਿੰਦਾ ਹੈ ਜਿਸ ਨਾਲ ਉਹ ਐਵੇਂ ਹੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ

ਅਜਿਹੇ ਲੋਕ ਵੀ ਮਿਲਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਦੇ ਸਫ਼ਰ ਨੇ ਸਖ਼ਤ ਮਿਹਨਤ ਦੇ ਰਾਹੇ ਪਾਇਆ ਹੁੰਦਾ ਹੈ ਅਤੇ ਅਜਿਹੇ ਦ੍ਰਿੜਤਾ ਭਰੇ ਆਪਣੇ ਅਨੁਭਵ ਜਾਂ ਤਜ਼ੁਰਬੇ ਵਿਚੋਂ ਹੀ ਉਨ੍ਹਾਂ ਨੇ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖਿਆ ਹੁੰਦਾ ਹੈ ਅਤੇ ਸੱਚ ਦਾ ਰਾਹ ਫੜਿਆ ਹੁੰਦਾ ਹੈਅਜਿਹੇ ਲੋਕ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਉਂਦੇ ਹਨ ਤਾਂ ਨਿਸ਼ਾਨਾ ਮਿੱਥ ਕੇ ਸਹੀ ਸੇਧ ਨਾਲ ਤੁਰਨ ਲਗਦੇ ਹਨਦਿਸ਼ਾ ਸਹੀ ਹੋਵੇ ਤਾਂ ਦਸ਼ਾ ਬਦਲਣ ਲਈ ਘੋਲ਼ ਦਾ ਰਾਹ ਸੌਖਾ ਕੀਤਾ ਜਾ ਸਕਦਾ ਹੈਕਈ ਵਾਰ ਹਾਲਤ ਹੀ ਅਜਿਹੇ ਕਠੋਰ ਹੁੰਦੇ ਹਨ ਕਿ ਉਹ ਮਿੱਥੇ ਨਿਸ਼ਾਨੇ ਵਿਚ ਸਫ਼ਲ ਨਹੀਂ ਹੁੰਦੇਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਉਹ ਹਾਰ ਮੰਨ ਲੈਣਸਫਲ ਨਾ ਹੋਣ ਦੇ ਬਾਵਜੂਦ ਵੀ ਉਹ ਅਸਫ਼ਲਤਾ ਨੂੰ ਪ੍ਰਵਾਨ ਨਹੀਂ ਕਰਦੇ ਹੀਣ ਭਾਵਨਾ ਨੂੰ ਨੇੜੇ ਨਹੀਂ ਫਟਕਣ ਦਿੰਦੇਅਜਿਹੀ ਸਥਿਤੀ ਵਿਚ ਉਹ ਫੇਰ ਮੁੱਢੋਂ ਆਪਣਾ ਘੋਲ਼ ਸ਼ੁਰੂ ਕਰਦੇ ਹਨਨਵੇਂ ਖ਼ਿਆਲ, ਨਵੇਂ ਹੋਸ਼ ਤੇ ਨਵੇਂ ਜੋਸ਼ ਨਾਲ ਪੈਰੋ-ਪੈਰ ਅੱਗੇ ਵਧਦੇ ਹਨਹਾਰ ਨਾ ਮੰਨਣਾ ਹੀ ਉਨ੍ਹਾਂ ਦੀ ਹੀਣ ਭਾਵਨਾ ਤੇ ਜਿੱਤ ਹੁੰਦੀ ਹੈਇਹੋ ਸਥਿਤੀ ਹੀ ਮਨੁੱਖ ਨੂੰ ਤਣਾਉ ਮੁਕਤ ਕਰਨ ਦਾ ਸੁਚੱਜਾ ਕਾਰਜ ਕਰਦੀ ਹੈਆਪਣੇ ਆਪ ਤੋਂ ਬੇਗਾਨੇ ਨਾ ਹੋਣ ਵਾਲੀ ਹਾਂਅ ਪੱਖੀ ਸੋਚ ਹੀ ਮਨੁੱਖ ਲਈ ਸਫ਼ਲਤਾ ਪ੍ਰਾਪਤੀ ਵਾਸਤੇ ਪ੍ਰੇਰਨਾ ਸ਼ਕਤੀ ਬਣਦੀ ਹੈਉਂਜ ਵੀ ਦੋ-ਚਿੱਤੀ ਵਾਲਾ ਮਨੁੱਖ ਕਦੋਂ ਪਾਰ ਲੰਘਿਆ ਹੈ?

ਅੱਜ ਦਾ ਸਮਾਜ ਪੈਸੇ ਵਾਲੇ ਨੂੰ ਝੁਕ ਕੇ ਸਲਾਮ ਕਰਦਾ ਹੈਇੱਥੇ ਗਰੀਬ ਨੂੰ ਇਮਾਨਦਾਰ ਤੇ ਸੂਝਵਾਨ ਹੋਣ ਦੇ ਬਾਵਜੂਦ ਵੀ ਬਹੁਤਾ ਇੱਜਤ-ਮਾਣ ਨਹੀਂ ਦਿੱਤਾ ਜਾਂਦਾਲਾਲੋਨੂੰ ਹਰ ਥਾਵੇਂ ਦੁਰਕਾਰਿਆ ਜਾ ਰਿਹਾ ਹੈਪਰ ਜਦੋਂ ਕੋਈ ਗਰੀਬ ਕਿਸੇ ਅਮੀਰ ਨੂੰ ਉਹਦੀ ਅਮੀਰੀ ਦਾ ਭੇਤ/ਰਾਜ਼ ਪੁੱਛ ਲਵੇ ਤਾਂ ਅਜਿਹੇ ਢੁੱਠ ਵਾਲੇ ਅਮੀਰਜ਼ਾਦੇ ਨੂੰ ਉੱਥੋਂ ਭੱਜਣ ਦਾ ਰਾਹ ਨਹੀਂ ਲੱਭਦਾ, ਅਜਿਹੇ ਸਮੇਂ ਧਰਤੀ ਉਹਨੂੰ ਗਰਕਣ ਲਈ ਥਾਂ ਨਹੀਂ ਦਿੰਦੀਜਵਾਬ ਦੇਣ ਜੋਗਾ ਉਹ ਹੁੰਦਾ ਹੀ ਨਹੀਂਉਹਨੂੰ ਖੁਦ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਇਹ ਮਾਇਆ (ਅਮੀਰੀ) ਕਿਹੜੇ ਮਹਾਰਾਜਨੇ ਕਿਹੜੇ ਰਸਤੇਘੱਲੀ ਐ? ਬਾਬਾ ਨਾਨਕ ਦਾ ਕਥਨ ਝੂਠਾ ਕਰਨ ਜੋਗੇ ਅਜੇ ਉਹ ਹੋਏ ਨਹੀਂ ਉਹ ਕਥਨ ਅਜੇ ਵੀ ਸੱਚ ਐ ਕਿ :

ਪਾਪਾਂ ਬਾਝਹੁ ਹੋਇ ਨਾਹਿ ਮੋਇਆਂ ਸਾਥ ਨਾ ਜਾਈ......

ਇਸ ਦੁਨੀਆਂ ਵਿਚ ਕੌਣ ਚਾਹੁੰਦਾ ਹੈ ਕਿ ਉਹਨੂੰ ਗਰੀਬੀ ਮਿਲੇ? ਸਾਡਾ ਸਮਾਜਕ ਤੇ ਆਰਥਕ ਢਾਂਚਾ ਹੀ ਇਹੋ ਜਿਹਾ ਹੈ ਕਿ ਜਿੱਥੇ ਕਿਸੇ ਮਾਇਆਧਾਰੀ, ਜਗੀਰਦਾਰ ਤੇ ਕਾਰਖਾਨੇਦਾਰ ਦਾ ਨਲ਼ੀ-ਚੋਚੋ ਜਿਹਾ ਸਾਹਿਬਜ਼ਾਦਾਜਿਸ ਨੂੰ ਇੱਲ੍ਹ ਤੇ ਕੋਕੋ ਦੇ ਫ਼ਰਕ ਦਾ ਵੀ ਪਤਾ ਨਹੀਂ ਹੁੰਦਾ, ਸੌ ਤੱਕ ਗਿਣਤੀ ਵੀ ਟੁੱਟ-ਭੱਜ ਕੇ ਹੀ ਆਉਂਦੀ ਹੁੰਦੀ ਐ ਉਹਨੂੰ ਹੀ ਗਰਜਾਂ ਬੱਝੇ ਲੋਕ ਛੋਟਾ ਸਰਦਾਰ’, ‘ਛੋਟਾ ਚੌਧਰੀ’, ‘ਨਿੱਕਾ ਮੀਆਂਆਦਿ ਆਖ ਕੇ ਵਡਿਆਈ ਕਰਦੇ ਹਨਭਲਾਂ ਕਿਉਂ? ਕਿਉਂਕਿ ਪਿਉ ਦੀ ਜਾਇਦਾਦ ਉਹਦੇ ਨਾਂ ਨਾਲ ਕਲਗੀ ਲਾ ਦਿੰਦੀ ਐ ਅਤੇ ਗਰਦਨ ਵਿਚ ਆਕੜ ਤੇ ਘੁਮੰਡ ਦਾ ਕਿੱਲ ਠੋਕ ਦਿੰਦੀ ਹੈਗਰੀਬ ਦੇ ਪੁੱਤਰ ਦਾ ਕਿੱਡਾ ਵੱਡਾ ਨਾਮ ਹੋਵੇ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਲੋਕ ਉਹਨੂੰ ਅੱਧਾ ਕਰਨ ਦੀ ਜ਼ਿੱਦ ਫੜ ਲੈਣਗੇਇਸ ਸਬੰਧ ਵਿਚ ਪੁਰਾਣੀ ਕਹਾਵਤ ਅਜੇ ਵੀ ਸੱਚ ਐ ਕਿ ਪਰਸੂ, ਪਰਸਾ, ਪਰਸ ਰਾਮਵਿਚਾਰੇ ਲੋਕਸਮਾਜ ਦੇ ਆਰਥਕ ਢਾਂਚੇ ਵਿਚਲੀਆਂ ਚੋਰ ਮੋਰੀਆਂ ਵਿਚੀਂ ਲੰਘ ਕੇ ਘਟੀਆ/ਨੀਚ ਸੋਚਣੀ ਵਾਲਾ ਬੰਦਾ ਵੀ ਜਦੋਂ ਵੱਡਾ’ (ਦਰਅਸਲ ਅਜਿਹੇ ਬੰਦੇ ਕਦੇ ਵੀ ਵੱਡੇ ਮਨੁੱਖ ਨਹੀਂ ਬਣਦੇ ਸਿਰਫ ਉਰਲ-ਪਰਲ ਕਰਕੇ ਪੈਸੇ ਇਕੱਠੇ ਕਰ ਲੈਂਦੇ ਹਨ) ਹੋ ਜਾਂਦਾ ਹੈ ਤਾਂ ਦੂਜਿਆਂ ਨੂੰ ਆਪਣੇ ਆਪ ਤੋਂ ਹੀਣੇ ਦੱਸਣ ਲੱਗ ਪੈਂਦਾ ਹੈਕਿਸੇ ਦੂਸਰੇ ਵਾਸਤੇ ਇਹ ਜ਼ਹਿਰੀ ਡੰਗ ਹੋ ਜਾਂਦਾ ਹੈਉਸਦੇ ਦਿਲ-ਦਿਮਾਗ ਉੱਤੇ ਇਸ ਦਾ ਭੈੜਾ ਅਸਰ ਹੁੰਦਾ ਹੈਇਹ ਸਮਾਜੀ, ਆਰਥਕ ਢਾਂਚੇ ਤੇ ਕਾਬਜ ਸ਼ੈਤਾਨ ਬਿਰਤੀ ਵਾਲਿਆਂ ਵਲੋਂ ਆਪਣਾ ਭਾਰ/ਦੁੱਖ ਘੱਟ ਕਰਨ ਦੇ ਨੁਸਖੇ ਤਹਿਤ ਆਮ ਮਨੁੱਖ ਦੇ ਮੋਢੇ ਧਰਿਆ ਕੋਝਾ ਸਰਾਪਹੁੰਦਾ ਹੈਗਰੀਬ ਨੂੰ ਆਪਣੀ ਗਰੀਬੀ ਤੇ ਝੂਰਨ ਦੀ ਥਾਵੇਂ ਇਹਦੇ ਕਾਰਨਾਂ ਨੂੰ ਜਾਨਣ ਦੀ ਤੇ ਉਨ੍ਹਾਂ ਦੇ ਖਾਤਮੇ ਦੀ ਸਬੀਲ ਸੋਚਣੀ, ਬਣਾਉਂਣੀ ਚਾਹੀਦੀ ਹੈਆਪਣੇ ਵਰਗੇ ਹੋਰ ਲੋਕਾਂ ਨਾਲ ਰਲ਼ ਕੇ ਸਾਂਝੇ ਉਪਰਾਲਿਆਂ ਵਿਚ ਸ਼ਾਮਲ ਹੋਣਾ ਚਾਹੀਦਾ ਹੈਤਾਂ ਕਿ ਉਹ ਆਪਣੇ ਗਰੀਬ ਹੋਣ ਵਾਲੀ ਹੀਣ ਭਾਵਨਾ ਤੋਂ ਛੁਟਕਾਰਾ ਪਾ ਸਕੇਕਿਸੇ ਵਲੋਂ ਆਪੇ ਘੜੀ ਕਹੀ ਜਾਂਦੀ ਵਿਧ-ਮਾਤਾਵਲੋਂ ਲਿਖੀਆਂ ਹੱਥਾਂ ਦੀਆਂ ਲਕੀਰਾਂ ਵਾਲਾ ਝੂਠਾ ਫਲਸਫਾਨਕਾਰਿਆ ਜਾਣਾ ਵੀ ਬਹੁਤ ਜ਼ਰੂਰੀ ਹੈਜ਼ਿੰਦਗੀ ਦੀ ਸਫਲਤਾ ਵਲ ਜਾਣ ਵਾਲਾ, ਭਰਪੂਰ ਤੇ ਸੁਹਣੀ-ਸੁਚੱਜੀ ਜ਼ਿੰਦਗੀ ਜੀਊਣ ਦਾ ਇਹ ਵੀ ਇਕ ਰਾਹ ਹੈਲੋੜ, ਜਿਗਰੇ ਨਾਲ ਇਸ ਤੇ ਪੈਰ ਧਰ ਕੇ ਲਗਾਤਾਰ ਅੱਗੇ ਵਧਣ ਦੀ ਹੈ

ਭਾਰਤੀ ਸਮਾਜ ਅੰਦਰ ਸਿਰੇ ਦਾ ਨਸਲਵਾਦ ਸਦੀਆਂ ਤੋਂ ਪਲ ਰਿਹਾ ਹੈਜਾਤ-ਪਾਤ ਸਮਾਜੀ ਕੋਹੜ ਹੈਮਨੁੱਖਾਂ ਵਿਚ ਦਲੀਲ ਰਹਿਤ ਵੰਡੀਆਂ ਪਾਉਣ ਵਾਲਾਜਿੱਥੇ ਅਖੌਤੀ ਉੱਚੀਆਂ ਜਾਤਾਂ ਵਾਲੇ ਅਖੌਤੀ ਨੀਵੀਆਂ ਜਾਤਾਂ ਨੂੰ ਆਪਣੇ ਆਪ ਤੋਂ ਹੀਣਾਂ ਅਤੇ ਘਟੀਆਂ ਸਮਝਦੇ ਹਨਇਸ ਮਿਣਤੀ ਦਾ ਗਜ਼ ਉਨ੍ਹਾਂ ਨੇ ਭਲਾ ਕਿੱਥੋਂ ਲਿਆ? ਕੋਈ ਨਹੀਂ ਜਾਣਦਾਜਾਤ-ਪਾਤ ਦੀ ਘੋਖ ਕੀਤੀ ਜਾਵੇ ਤਾਂ ਸਰ਼ਮਿੰਦਗੀ ਉਪਜਦੀ ਹੈਆਪਣੇ ਆਪ ਨੂੰ ਉੱਚੀ ਜਾਤ ਕਹਾਉਣ ਵਾਲੇ ਬ੍ਰਾਹਮਣਾਂ ਵਿਚ ਹੀ ਨੌਤੀ ਸੌ ਕਿਸਮਾਂਦੇ ਬ੍ਰਾਹਮਣ ਪਾਏ ਜਾਂਦੇ ਹਨਉਨ੍ਹਾਂ ਵਿਚੋਂ ਕਈ ਦੂਜਿਆਂ ਨੂੰ ਆਪਣੇ ਆਪ ਤੋਂ ਘਟੀਆ ਸਮਝਦੇ ਹਨਕੀ ਇਹ ਜ਼ਰੂਰੀ ਹੈ ਕਿ ਬ੍ਰਾਹਮਣ ਦੇ ਘਰ ਜੰਮਿਆਂ ਬੱਚਾ ਕਿਸੇ ਛੋਟੀ ਕਹੀ ਜਾਂਦੀ ਜਾਤ ਦੇ ਬੱਚੇ ਨਾਲੋਂ ਹੁਸ਼ਿਆਰ ਤੇ ਅਕਲਮੰਦ ਹੋਵੇਗਾ? ਇਹ ਦਲੀਲ ਦੇ ਸਿਰ ਵਿਚ ਬੇ-ਅਕਲੀ ਦਾ ਸੋਟਾ ਮਾਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ? ਕਿਸੇ ਛੋਟੀ ਕਹੀ ਜਾਂਦੀ ਜਾਤ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਵੱਡੇ ਹੁੰਦਿਆਂ ਆਪਣੇ ਅੰਦਰ ਅਜਿਹੀ ਹੀਣ ਭਾਵਨਾ ਪੈਦਾ ਕਰਨ ਦੀ ਕੀ ਲੋੜ ਹੈ? ਲੋੜ ਹੈ ਤਾਂ ਆਪਣੀ ਸਿਆਣਪ ਨਾਲ ਅੱਗੇ ਵਧਦਿਆਂ ਮਨੁੱਖਾਂ ਅੰਦਰ ਵੰਡੀਆਂ ਪਾਉਣ ਵਾਲੇ ਸਮਾਜਿਕ ਢਾਂਚੇ ਨੂੰ ਤੋੜਨ ਦੀ ਅਤੇ ਉਸਨੂੰ ਬਲ ਬਖਸ਼ਦੇ ਰਾਜਨੀਤਕ ਅਤੇ ਆਰਥਕ ਪ੍ਰਬੰਧ ਦੇ ਖ਼ਿਲਾਫ਼ ਬੇਕਿਰਕ ਲੜਾਈ ਲੜਨ ਦੀ

ਸਮਾਜੀ, ਸਿਆਸੀ ਅਤੇ ਆਰਥਕ ਵਿਤਕਰੇ ਅਧੀਨ ਹੀਣ ਭਾਵਨਾ ਹੰਢਾਉਂਦੇ ਲੋਕਾਂ ਨੂੰ ਲੋੜ ਹੈ ਸ਼ੈਤਾਨਾਂ ਦੇ ਲੁੱਟ ਅਧਾਰਤ ਸਿਰਜੇ ਹੋਏ ਸਰਮਾਏਦਾਰੀ ਪ੍ਰਬੰਧ ਅਤੇ ਉਸਨੂੰ ਹੱਕਣ (ਚਲਾਉਂਣ) ਵਾਲੇ ਛਟੇ ਹੋਏ ਹਾਕਮਾਂ ਤੇ ਉਨ੍ਹਾਂ ਦੇ ਅਫਸਰਸ਼ਾਹਾਂ ਨੂੰ ਨੰਗਿਆਂ ਕਰਨ ਦੀ ਤਾਂ ਕਿ ਲੋਕ ਇਸ ਅਸਲੀਅਤ ਨੂੰ ਜਾਣ ਸਕਣਧਰਮਾਂ ਵਾਲੇ ਵੀ ਝੂਠ ਨੂੰ ਦਲੀਲਬਣਾ ਕੇ ਇਹਨੂੰ ਮਨੁੱਖ ਦੇ ਕਰਮਾਂ ਦਾ ਫਲ ਆਖ ਕੇ ਸਿੱਧੀ ਗੱਲ ਨੂੰ ਵੀ ਗੋਲ਼-ਮੋਲ਼ ਕਰਕੇ ਸਿਰਫ ਆਪਣੇ ਹਲਵੇ-ਮੰਡੇ ਦੀ ਪੂਰਤੀ ਦੇ ਲੋਭ ਵਿਚ ਇਸ ਸ਼ੈਤਾਨੀ ਪ੍ਰਬੰਧ ਦੀ ਭਰਪੂਰ ਸੇਵਾ ਕਰਦੇ ਹਨਸਿਆਸਤਦਾਨ ਇਸ ਬਾਂਦਰ ਵੰਡ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦੇ ਹਨਆਪਣੀਆਂ ਕੋਝੀਆਂ ਗਰਜ਼ਾਂ ਖਾਤਰ ਉਹ ਵੀ ਇਸ ਹੀਣ ਭਾਵਨਾ ਦੇ ਡੰਗ ਨਾਲ ਸਮਾਜ ਦੇ ਲਤਾੜੇ ਜਾ ਰਹੇ ਵਰਗਾਂ ਨੂੰ ਵਾਰ ਵਾਰ ਜ਼ਖ਼ਮੀ ਵੀ ਕਰਦੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਉਨ੍ਹਾਂ ਦੇ ਹਮਦਰਦ ਬਣਾ ਕੇ ਪੇਸ਼ ਕਰਦੇ ਹਨਸ਼ਾਇਦ ਇਸੇ ਕਰਮ ਨੂੰ ਹੀ ਚਲਿੱਤਰ ਆਖਿਆ ਜਾਂਦਾ ਹੈ

ਜ਼ਮਾਨਾ ਬਹੁਤ ਅੱਗੇ ਵਧ ਗਿਆ ਹੈ, ਸਮਾਂ ਲਗਾਤਾਰ ਤੁਰ ਰਿਹਾ ਹੈਸੁਚੱਜੀ ਸੋਚ ਦੇ ਮਾਲਕਾਂ ਨੂੰ ਬੌਨੀ ਸੋਚ ਦਾ ਖਹਿੜਾ ਛੱਡ ਕੇ ਪੂਰੇ-ਸੂਰੇ ਮਨੁੱਖ ਬਣਨ ਦਾ ਜਤਨ ਕਰਨਾ ਪਵੇਗਾਹਰ ਵਿਤਕਰੇ ਨੂੰ ਲਲਕਾਰਨਾ ਪਵੇਗਾ ਤਾਂ ਕਿ ਇਹ ਲਲਕਾਰ ਇਕ ਰਾਹ ਬਣਕੇ ਲੁੱਟ, ਵਿਤਕਰਿਆ ਅਤੇ ਵੰਡਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਵਲ ਵਧ ਸਕੇ ਜਿੱਥੇ ਕਿਸੇ ਨੂੰ ਵੀ ਆਪਣੇ ਆਪ ਨੂੰ ਹੀਣਾ ਨਾ ਸਮਝਣਾ ਪਵੇਉਹ ਸਮਾਜ ਦਾ ਮਾਣ ਭਰਿਆ ਅੰਗ ਹੋਵੇ ਅਤੇ ਉਸ ਨੂੰ ਸਮਾਜ ਅੰਦਰ ਵਿਚਰਦਿਆਂ ਖੁਸ਼ੀ ਭਰੇ ਪਲਾਂ ਦਾ ਸੰਗ-ਸਾਥ ਨਿਭਾਉਣ ਦਾ ਅਤੇ ਹਰ ਕਿਸੇ ਦੇ ਬਰਾਬਰ ਦਾ ਮੌਕਾ ਮਿਲੇਜਦੋਂ ਕੋਈ ਵੀ ਮਨੁੱਖ ਦੂਜਿਆਂ ਵਲੋਂ ਆਪਣੇ ਤੇ ਬਿਨ੍ਹਾ ਕਿਸੇ ਕਾਰਨ ਤੋਂ ਲੱਦਿਆ ਹੀਣ ਭਾਵ ਦਾ ਭਾਰਤਿਆਗ ਦੇਵੇਗਾ ਤਾਂ ਉਹ ਸਮਾਜ ਅੰਦਰ ਪੂਰੇ ਮਨੁੱਖ ਤੇ ਤੌਰ ਤੇ ਵਿਚਰੇਗਾਇਹ ਕਾਰਜ ਔਖਾ ਤਾਂ ਜ਼ਰੂਰ ਹੈ ਪਰ ਅਸੰਭਵ ਨਹੀਂ

No comments: