ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, February 7, 2009

ਬਲਕਾਰ ਬਾਜਵਾ - ਲੇਖ

ਸਾਹਿਤਕ ਨਾਮ: ਬਲਕਾਰ ਬਾਜਵਾ

ਨਿਵਾਸ: ਕੈਨੇਡਾ

ਕਿਤਾਬਾਂ: ਰੰਗ ਕੈਨੇਡਾ ਦੇ ( ਨਿਬੰਧ ਸੰਗ੍ਰਹਿ 2003)

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਬਾਜਵਾ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੇ ਇੱਕ ਖ਼ੂਬਸੂਰਤ ਲੇਖ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਜਵਾ ਸਾਹਿਬ ਨੂੰ ਆਰਸੀ ਦਾ ਲਿੰਕ ਸੁਖਿੰਦਰ ਜੀ ਨੇ ਭੇਜਿਆ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ।

--------------------

ਕਨੇਡੀਅਨ ਭਵਜਲਾਂ ਚ ਰੁੜ੍ਹਦਾ, ਗੋਤੇ ਖਾਂਦਾ - ਚਾਚਾ ਮਾਨਾਂ

ਲੇਖ

ਬਰੈਂਪਟਨ ਪਾਰਕ ਚ ਇੱਕ ਦਿਨ ਚਾਚਾ ਮਾਨਾਂ ਅਚਾਨਕ ਮਿਲ ਪਿਆਬੜਾ ਹੁੱਬ ਕੇ ਮਿਲਿਆ, ਪਰ ਚਿਹਰੇ ਤੇ ਪਹਿਲਾਂ ਵਾਲਾ ਨੂਰ ਨਹੀਂ ਸੀਮਨ ਨੂੰ ਝਟਕਾ ਜਿਹਾ ਲੱਗਾਹੋਰ ਹਾਲ-ਚਾਲ ਕਿਵੇਂ ਐ, ਓਦਰਿਆ ਜਿਹਾ ਲੱਗਦੈਂ, ਮੈਂ ਉਸ ਨਾਲ ਗੱਲ ਛੇੜੀ

ਕੁਝ ਨਾ ਪੁੱਛ ਬਾਈ ਗੋਤੇ ਖਾਨੇ ਆਂ ਪਏਕੀ ਆ ਇਹ ਜ਼ਿੰਦਗੀਚੰਗੇ ਭਲੇ ਮੌਜਾਂ ਕਰਦੇ ਸੀ ਉੱਥੇਏਥੇ ਪਏ ਡੁਬਕਣੀਆਂ ਖਾਨੇ ਆਂ…” ਮੈਂ ਵਿੱਚੋਂ ਟੋਕਦਿਆਂ ਪੁੱਛਿਆ, “ਨਾ ਗੱਲ ਤਾਂ ਦੱਸ ਕਿਹੜੀ ਮਾਰ ਵਗ ਗਈਏਥੇ ਤੇਰਾ ਪਰਿਵਾਰ ਤਾਂ ਖਹਿਰੀਂ-ਮਹਿਰੀਂ ਸੁਣਦੇ ਆਂ

ਕੀ ਦੱਸਾਂ, ਕੀ ਨਾ ਦੱਸਾਂਸ਼ੇਰਾ, ਮਨ ਭਰਿਆ ਪਿਆ ਈਕਸੂਤੇ ਫਸ ਗਏ ਆਂਡੱਕੇ ਡੋਲੇ ਖਾਂਦੇ ਫਿਰਦੇ ਆਂਕਦੀ ਬਰਫਾਂ ਚ ਤੇ ਕਦੀ ਸਾਹ ਘੁੱਟਵੇਂ ਘਰੇਲੂ ਮਾਹੌਲ ਚੰਗਾ ਭਲਾ ਆਂਹਦਾ ਹੁੰਦਾ ਸੀ ਪਿੰਡ ਆਲ਼ਾ ਬਾਈ ਠੇਕੇਦਾਰਉੱਥੇ ਪੱਕੇ ਰਹਿਣ ਦੀ ਨਾ ਸੋਚੀਂਮਿਲ਼-ਗਿਲ਼ ਆਈਂਆਪਣਾ ਕਿੱਲਾ ਨਾ ਛੱਡੀਂ, ਆਪਣੇ ਥੌੜ ਵਰਗੀ ਰੀਸ ਕਿਤੇ ਨਈਉਂਹੁਣ ਉਹਦੀਆਂ ਈ ਗੱਲਾਂ ਚੇਤੇ ਕਰ ਕਰ ਝੂਰਦਾ ਰਹਿੰਦਾਂ

ਨਾ ਫਿਰ ਕੋਈ ਗੱਲ ਤਾਂ ਦੱਸ ਆਖ਼ਰ ਕਿਹੜੀ ਸ਼ੈਅ ਦਾ ਸਾਇਆ ਪੈ ਗਿਐਮੁੰਡੇ ਤਾਂ ਤੇਰੇ ਪੰਚਾਇਤੀ ਹੁੰਦੇ ਸੀਗੱਲ ਨਿਤਰਕੇ ਕਹਿਣ ਵਾਲੇਬੰਦਿਆਂ ਚ ਬਹਿਣ ਖਲੋਣ ਵਾਲੇ

ਲੈ ਸੁਣ ਫਿਰ…,” ਚਾਚਾ ਮਾਨਾਂ ਜੁਲਾਹੀ ਦੇ ਗਲੋਟੇ ਵਾਂਗ ਸਿੱਧਾ ਈ ਉਧੜਨਾ ਸ਼ੁਰੂ ਹੋ ਗਿਆ

ਰੰਗੀਂ ਵੱਸਦੇ ਨੂੰ ਏਥੇ ਆਉਣ ਪਿਆਰਾਜ ਸੀ ਉੱਥੇ ਸ਼ੇਰਾ! ਪੂਰੀ ਸਫੈਦਪੋਸ਼ੀਬਹੁਤਾ ਏਥੇ ਮਨ ਨਾ ਲੱਗਾਛੋਟੇ ਮੁੰਡੇ ਨੂੰ ਸੈੱਟ ਕਰ ਕੇਰਾਂ ਮੁੜ ਗਿਆ ਸੀਹੁਣ ਦੋ ਤਿੰਨ ਸਾਲ ਹੋਏ ਨੇ ਆਏ ਨੂੰਅਸੀਂ ਤਾਂ ਆਉਂਦੇ ਨਈਂ ਸੀਮੁੜ ਮੁੜ ਫੋਨ ਖੜਕਾਈ ਜਾਣਉੱਥੇ ਕੀ ਮੁੰਗੀ ਦਲ਼ਦੇ ਓਆ ਜਾਓ ਏਧਰਇਹ ਵੀ ਹੁਣ ਪੰਜਾਬ ਈ ਬਣਿਆ ਪਿਐਉਸੇ ਤਰ੍ਹਾਂ ਦੀਆਂ ਏਥੇ ਮਹਿਫ਼ਲਾਂ, ਵੇਹਲੇ ਤਾਸ਼ਾਂ ਖੇਡਦੇ ਬਾਬੇ, ਮੈਪਲਾਂ ਹੇਠ ਖੁੰਡ ਕੌਂਸਲਾਂ ਚੰਗੀਆਂ ਜੰਮਦੀਆਂ ਨੇਸੋ ਬਈ ਆ ਗਏ

ਪਰ ਮਾਰ ਲਿਆ ਏਥੇ ਦੀਆਂ ਬਰਫਾਂ ਨੇਪਿਛਲੀਆਂ ਗਰਮੀਆਂ ਵਿੱਚ ਡਰਾਇਵਿੰਗ ਲਸੰਸ ਲੈ ਲਿਆਡਰਾਈਵਿੰਗ ਲਸੰਸ ਲੈਣਾ ਏਥੇ ਕਿਹੜਾ ਸੌਖਾ ਈਸਾਲਾ ਟੀਸੀ ਦਾ ਬੇਰ ਬਣ ਖਲੋਂਦੈਹੀਲਾਂ ਕਢਾ ਤੀਆਂਏਨੇ ਸਾਲ ਗੱਡੀ ਵਾਹੀ, ਪੰਜਾਬ ਚ ਵੀ ਵਾਹੁੰਦਾ ਆਇਆ ਸੀਪਰ ਇਨ੍ਹਾਂ ਪਤੰਦਰਾਂ ਦੇ ਤੌਰ ਈ ਨਿਆਰੇ ਨੇਤਿੰਨ/ਚਾਰ ਵਾਰ ਪਲਟੀਆਂ ਖਾਧੀਆਂਆਖਿਰ ਮੋਰਚਾ ਮਾਰ ਈ ਲਿਆਫਿਰ ਟੌਹਰ ਨਾਲ ਦੱਸਣਾਉਏ ਮੇਰੇ ਕੋਲ ਜੀਲਸੰਸ ਜੇ

ਕੁਝ ਦਿਨਾਂ ਬਾਅਦ ਫਿਰ ਮਿਲਿਆਚਾਚਾ ਸੁਣਾ ਹੁਣ ਤਾਂ ਕਨੇਡਾ ਚੰਗਾ ਲੱਗਣ ਲੱਗ ਪਿਆ ਹੋਣੈਹੁਣ ਤਾਂ ਗੱਡੀ ਐ ਤੇਰੇ ਕੋਲਏਥੇ ਜਿਹਦੇ ਕੋਲ ਗੱਡੀ ਉਹਨੂੰ ਸੂਰਮਾ ਸਮਝਿਆ ਜਾਂਦੈ…” ਚਾਚਾ ਗੱਡੀ ਦੇ ਨਾਂ ਤੇ ਇਉਂ ਬੁੜ੍ਹਕਿਆ ਜਿਵੇਂ ਠੂਹੇਂ ਨੇ ਡੰਗ ਮਾਰਿਆ ਹੋਏ

ਗੱਡੀ, ਬੀਰਿਆ, ਗੱਡੀ ਕੀ ਲੈ ਲਈ, ਐਵੇਂ ਬਿਪਤਾ ਈ ਗਲ਼ ਪਾ ਲੀਪੂਰਾ ਦੁਖੀ ਆਂ, ਲਾਚਾਰੀ ਦੇ ਦੌਰ ਚੋਂ ਲੰਘ ਰਿਆਂਚਲੋ ਏਥੇ ਨਾਲ ਕੁਝ ਨਿਭ੍ਹਣ ਲੱਗ ਈ ਪਏ ਸੀਪਰ ਬੱਚਿਆਂ ਦੇ ਚਿਹਨ-ਚੱਕਰਾਂ ਨੇ ਸਾਨੂੰ ਹੜ੍ਹ ਵਾਂਗ ਡੋਬਿਆ ਪਿਆ ਈਇਨ੍ਹਾਂ ਦੇ ਮਾਪੇ ਜੋ ਮਰਜ਼ੀ ਕਰਨ, ਕਰੀ ਜਾਣਸਾਨੂੰ ਕੀ! ਇਹ ਵੀ ਜੋ ਮਰਜ਼ੀ ਕਰਨ, ਖਾਣ-ਪੀਣ ਸਾਡੀ ਕਿਹੜੀ ਲੱਤ ਭੱਜਦੀ ਐ! ਪਰ ਇਨ੍ਹਾਂ ਤੋਂ ਟੁੱਟ ਕੇ ਵੀ ਨਈਂ ਰਿਐ ਜਾਂਦੈਸੋ ਇਨ੍ਹਾਂ ਦੇ ਪੈੜਿਆਂ ਨਾਲ ਵਾਹ ਪੈਣੋ ਕਿਵੇਂ ਬਚਿਆ ਜਾ ਸਕਦੈਮਾਂ ਪਿਉ ਨਾਲ ਅੰਗਰੇਜ਼ੀ ਚ ਗੱਲਾਂ ਕਰਦੇ ਅੱਖੜਦੇ ਨੇਇਉਂ ਜਾਪਦਾ ਇਹ ਤਾਂ ਦੋਗਲੇ ਵੱਛਿਆਂ ਵਾਂਗ 50% ਅੰਗਰੇਜ਼ ਬਣ ਗਏਇਹ ਵੀ ਸਹਿ ਲਿਐਸਾਨੂੰ ਕੀ! ਸਾਡੇ ਬੱਚੇ ਸਾਡੀ ਇਜ਼ਤ ਕਰਦੇ ਨੇ, ਖਾਣ-ਪੀਣ ਦੀ ਕੋਈ ਟੋਟ ਨਈਂਕਿਸੇ ਵੀ ਚੀਜ਼ ਦੀ ਥੁੜ੍ਹ ਨਈਂਸਗੋਂ ਬੱਸ ਜ਼ਬਾਨ ਦੀਆਂ ਵਾਗਾਂ ਤਣ ਕੇ ਰੱਖਣੀਆਂ ਪੈਂਦੀਆਂ ਨੇਪਰ ਇਨ੍ਹਾਂ ਨੂੰ ਸਕੂਲ ਛੱਡਣ ਤੇ ਲਿਆਉਣ ਦੇ ਯੱਭਾਂ ਨੇ ਖੂਨ ਈ ਪੀਤੈ ਪਿਐ…” ਤੇ ਉਹ ਚੁੱਪ ਹੋ ਗਿਆ

ਇਹ ਤਾਂ ਚੰਗੈ, ਇਸ ਵਿੱਚ ਕੀ ਮਾੜੈ, ਤੂੰ ਵੀ ਤੁਰਦਾ ਫਿਰਦਾ ਰਹਿਨਾਂਤੈਨੂੰ ਧੰਗਾੜੇ ਚੁਕਣਾ ਪੈਂਦਾ ਦੁਖੀ ਕਿਵੇਂ ਐਂ…”

ਗੱਲ ਕੱਟਦਿਆਂ ਗੁੱਸੇ ਚ ਬੋਲਿਆ, “…ਵਖ਼ਤ ਨੂੰ ਫੜਿਆ ਆਂਉਨ੍ਹਾਂ ਨਾਲ ਕਾਰ ਦੇ ਸਫਰ ਵਾਲੀਆਂ ਘੜੀਆਂ ਸਹਾਰਨੀਆਂਬੀਰਿਆ! ਅਸਿਹ ਹੋ ਜਾਂਦੀਆਂ ਨੀਉਪਰਾਮ ਹੋ ਜਾਈਦੈਤੂੰ ਕਹਿਨਾਂ ਤੁਰਦਾ ਫਿਰਦਾ ਰਹਿਨਾਂ ਆਂਵਖਤ ਭੋਗਣਾ ਪੈਂਦਾ ਈਸੌਹਰੇ ਕਾਰ ਵਿੱਚ ਬਹਿੰਦੇ ਈ ਅੰਗਰੇਜ਼ੀ ਸੰਗੀਤ ਦੀ ਕਿੱਲੀ ਦੱਬ ਦੇਂਦੇ ਨੇ, ਸਾਝਰੇ ਈਉਹ ਵੀ ਉੱਚੀ ਸੁਰ , ਸਿਰ ਪਾੜ੍ਹਵੀਂ ਆਵਾਜਨਾ ਕੁਝ ਪਿੜ-ਪੱਲੇ਼ ਪੈਂਦੈਕੰਨਾਂ ਚ ਰੂੰ ਵੀ ਨਈਂ ਦੇ ਹੁੰਦੀਅਤੇ ਸੁਣ ਵੀ ਨਈਂ ਹੁੰਦੈਅਸੀਂ ਜਿਨ੍ਹਾਂ ਯਮਲਾ ਜੱਟ, ਆਲਮ ਲੁਹਾਰ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਨਰਿੰਦਰ ਬੀਬਾਦੇ ਮਿੱਠੇ ਸੁਰ, ਅਰਥਾਂ ਭਰੇ ਗੀਤ ਸੁਣੇ ਹੋਏ ਹਨ, ਸਾਨੂੰ ਇਹ ਬੇਸੁਆਦਾ, ਬੇਅਰਥਾ ਸ਼ੋਰ-ਸ਼ਰਾਬਾ ਲੱਗਦੈਪੇਂਜੇ ਦੇ ਰੂੰ ਵਾਂਗ ਰੂਹ ਪਿੰਜੀ ਜਾਂਦੀਐਗੀਤ ਕਾਹਦੇ ਨੇ ਪੀਪੇ ਚ ਰੋੜੇ ਖੜਕਦੇ ਨੇਬੜੀ ਕੋਸਿ਼ਸ਼ ਕਰਦਾਂਸਮਝਣ ਲਈਚੱਲ ਕੁਝ ਪਿੜ ਪੱਲੇ ਪਏਦਿਲ ਤਾਂ ਕਰਦਾ ਈ ਨਾ ਸਮਝਾਂਇਹ ਕੀ ਹੈ ਜਿਸ ਤੇ ਇਹ ਲਟਬੌਰੇ ਹੋਏ ਫਿਰਦੇ ਨੇਮਾਹਟਰ ਮੋਹਨ ਲਾਲ ਦੀ ਪੜ੍ਹਾਈ ਅੰਗਰੇਜ਼ੀ ਸਾਰੀ ਦੀ ਸਾਰੀ ਝੋਕ ਦੇਨਾਕਿਤੇ ਕਿਤੇ ਫੱਕ’ ‘ਫੱਕ’, ‘ਡਰਾਈ ਵੇਅ, ਫਰੀ ਵੇਅ’, ‘ਹੱਸੋ ਹੱਸੋ’, ‘ਕਿੱਸੋ ਕਿੱਸੋ’…ਕਿਤੇ ਈ ਇਹੋ ਜਿਹਾ ਕੋਈ ਬੋਲ ਪਿੜ ਪੱਲੇ ਪੈਂਦਾ…‘ਹਾਏ ਹਾਏ ਈ ਹੋਈ ਜਾਂਦੈ…’ ਸੁਣਦਾ ਸੁੰਨ ਹੋ ਜਾਨਾਂਬਥੇਰਾ ਪੁੱਛਦਾਂ ਸੌਹਰਿਆਂ ਨੂੰ, ਇਹ ਕੀ ਬੋਲ ਨੇ ਮਾੜੀ ਮੋਟੀ ਤਾਂ ਅੰਗਰੇਜ਼ੀ ਆਉਂਦੀ ਆ…”

ਬਾਬਾ! ਇਹ ਨਈਂ ਤੇਰੀ ਸਮਝ ਆ ਸਕਦੀਸ਼ਰਾਰਤੀ ਜਿਹਾ ਹੱਸਦੇ ਟਾਲ ਦੇਂਦੇ ਨੇ

ਮਨ ਚ ਰੋਹ ਭਰੀ ਚੀਸ ਉਠਦੀ ਐ, ਕਿੱਥੇ ਆ ਫਸੇਨਾਲ ਈ ਅੰਦਰੋਂ ਹੌਕਾ ਜਿਹਾ ਉਠਦੈ…‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ!’…ਚੁੱਪ ਕਰ ਜਾਨੈ

ਕਦੀ ਜਦੋਂ ਤੇਰੀ ਚਾਚੀ ਕੋਲ ਮਨ ਦੀ ਭੜਾਸ ਕੱਢਦਾਂਅੱਗੋਂ ਤੀਰ ਵਰਗੇ ਜਵਾਬ, “ਨਾ ਜੀ, ਨਾਆਪਾਂ ਇਨ੍ਹਾਂ ਦੇ ਚੁੱਲ੍ਹੇ ਤੇ ਆਂਇਨ੍ਹਾਂ ਦੇ ਕੰਮ ਆਉਂਦੇ ਰਹੀਏਔਖੇ ਹੋਈਏ ਭਾਵੇਂ ਸੌਖੇਮੇਰਾ ਵੀ ਕੰਮ ਕਿਹੜਾ ਕਦੀ ਕਿਸੇ ਨੂੰ ਪਸੰਦ ਆਇਐਥੱਕ ਟੁੱਟ ਜਾਨੀ ਆਂ ਕਰਦੀ ਕਰਦੀ ਸਾਰਾ ਦਿਨਹੁਣ ਸਾਡੀ ਕੋਈ ਉਮਰ ਐਇਨਾਂ ਸੀੜੀ ਸਿਆਪਿਆਂ ਦੀਪਿੰਡ ਕੰਮ ਕਰਨ ਲਈ ਦੋ ਤਿੰਨ ਮਾਈਆਂ ਰੱਖਦੀ ਹੁੰਦੀ ਸੀਏਥੇ ਆਪ ਈ ਮਾਈ ਬਣੀ ਹੋਈ ਆਂ”, ਉਹ ਅੱਗੋਂ ਆਪਣੀ ਰਾਮ ਕਹਾਣੀ ਛੋਹ ਧਰਦੀਅੱਛਾ, ਅੱਛਾਚੁੱਪ ਕਰਰਹਿਣ ਦੇ ਤੂੰ ਆਪਣੇ ਥਾਂ ਈ ਸਤੀ ਰਹਿਨੀਂ ਏਂ

ਵਾਪਸੀ ਤੇ ਸੋਚਾਂ ਦੇ ਹੜ ਚ ਗੋਤੇ ਖਾਂਦਾ ਆਉਂਦਾਂਪਛਤਾਵੇ ਨਾਲ ਗੱਚ ਭਰ ਜਾਂਦੈਕਾਹਨੂੰ ਲੈਣਾ ਸੀ ਲਸੰਸਨਾ ਵੱਜਦੀ ਬੰਸਰੀ, ਨਾ ਰਾਧਾ ਨੱਚਦੀਢਿੱਲੋਂ ਮਾਟ੍ਹਰ ਨੇ ਠੀਕ ਈ ਸਲਾਹ ਦਿੱਤੀ ਸੀ: ਚਾਚਾ ਨਾ ਲਈਂਲਸੰਸਫਸ ਜਾਏਂਗਾਇਨਾਂ ਝਮੇਲਿਆਂ ਕਰਕੇ ਈ ਮੈਂ ਅੱਧ-ਪਚੱਧਾ ਲੈਕੇ ਛੱਡਤਾ ਸੀਹੁਣ ਮੌਜ ਨਾਲ ਸਰਾਹਣੇ ਬਾਂਹ ਦੇ ਸੌਂਦੇ ਆਂਨਾ ਕੋਈ ਕਹਿੰਦੈ, ਤੇ ਨਾ ਇਹ ਯੱਭਣੇ ਪੈਂਦੇ ਨੇਉਹ ਜਾਣਨ ਜਾਂ ਇਹ ਜਾਣਨ, ਸਾਨੂੰ ਕੀ! ਜਿਨ੍ਹਾਂ ਦੇ ਸਿਰ ਉਨ੍ਹਾਂ ਦੀਆਂ ਦਰਦਾਂ! ਅਸੀਂ ਲੰਮੀਆਂ ਤਾਣ ਪੈਨੇ ਆਂ

ਹਾਂ ਸੱਚ ਏਧਰ ਆਉਣ ਦਾ ਚੱਕਰ ਕਿਵੇਂ ਬਣਿਆ

ਤੈਨੂੰ ਪਤਾ ਈ ਐਵੱਡਾ ਮੁੰਡਾ ਏਧਰ ਵਿਆਹਿਆ ਗਿਆ ਸੀਸਭ ਤੋਂ ਵੱਡੀ ਕੁੜੀ ਉੱਥੇ ਈ ਵਿਆਹ ਤੀ ਸੀਛੋਟੇ ਮੁੰਡੇ ਨੂੰ ਉੱਥੇ ਈ ਸੈੱਟ ਕਰਨਾ ਚਾਹੁੰਦਾ ਸੀਦੋਹਾਂ ਜਹਾਨਾਂ ਦੇ ਨਜ਼ਾਰੇ ਕਾਇਮ ਰੱਖਣ ਖਾਤਰਪਰ ਉਹ ਵੀ ਜਿੱਦ ਫ਼ੜ ਬੈਠਾ, ਮੈਂ ਵੀ ਬਾਹਰ ਈ ਜਾਣੈਉੱਥੇ ਦੱਸ ਇਹਨੂੰ ਕਿਹੜ ਬਿੱਜ ਪੈਂਦੀ ਸੀ! ਵੱਡੇ ਨੇ ਕਾਗਜ਼ ਭਰਤੇਏਥੇ ਆ ਉੱਤਰੇਹੁਣ ਪਿਆ ਟਰੱਕਾਂ ਤੇ ਫਿਰਦੈ ਤੇ ਅਸੀਂ ਬਰਫ਼ਾਂ ਮਿੱਧਦੇ ਫਿਰਦੇ ਆਂ, ਇਉਂ ਲੱਗਦੈ ਪ੍ਰਦੇਸ ਸਾਡੇ ਆਲ੍ਹਣੇ ਰੂਹ ਵੱਸਦੀ ਪੰਜਾਬ - ਵਾਲੀ ਗੱਲ ਬਣੀ ਪਈ ਏ

ਵਾਹ ਚਾਚਾ! ਵਾਹ! ਸ਼ੇਅਰ ਕਿੱਥੋਂ ਸਿਖ ਗਿਐਂ

ਉਏ ਇਹ ਵੀ ਏਥੇ ਇੱਕ ਦਿਨ ਮਾਹਟਰ ਨੇ ਕਲੱਬ ਚ ਸੁਣਾਇਆ ਸੀਮਨ ਚ ਖੁੱਭ ਗਿਐਹੋਰ ਮੈਂ ਕਿਧਰਲਾ ਸ਼ਾਇਰ ਆਂ…”

ਸਾਡੇ ਪਿੰਡ ਚ ਚਾਚਾ ਮਾਨਾਂ, ਜਗਤ ਚਾਚਾ ਈ ਬਣ ਚੁੱਕਿਆ ਸੀਛੋਟੇ ਵੱਡੇ ਸਾਰੇ ਈ ਉਸ ਨੂੰ ਚਾਚਾ ਕਹਿਕੇ ਬੁਲਾਉਂਦੇਚਾਚੇ ਤੋਂ ਵੱਡੇ ਉਸ ਦੇ ਭਤੀਜੇ ਭਤੀਜੀਆਂ ਚਾਚਾ ਈ ਕਹਿੰਦੀਆਂਪਹਿਲੇ ਸਮਿਆਂ ਚ ਸਰਦੇ-ਪੁੱਜਦਿਆਂ ਦੇ ਵਿਆਹ ਮੁੱਛ ਫੁੱਟਦਿਆਂ ਈ ਹੋ ਜਾਇਆ ਕਰਦੇ ਸਨਅੱਗੋਂ ਬਖ਼ਤਾਵਰ ਵੀ ਕੁੜੀਆਂ ਦੇ ਵਿਆਹ ਛੇਤੀ ਕਰ ਦੇਂਦੇ ਸੀਕੀ ਕਰਨੈ ਘਰ ਬਿਠਾਕੇ, ਬਿਗਾਨਾ ਧੰਨ ਆਪਣੇ ਘਰ ਜਾਏ, ਅਸੀਂ ਸੁਰਖ਼ਰੂ ਹੋਈਏਚਾਚੇ ਦਾ ਵਿਆਹ ਛੋਟੀ ਉਮਰੇ ਈ ਹੋ ਗਿਆ ਸੀਉਦੋਂ ਉਹ ਨੌਂਵੀਂ ਚ ਪੜ੍ਹਦਾ ਸੀਬਹੁਤੇ ਸਿਆੜਾਂ ਵਾਲਿਆਂ ਦੇ ਮੁੰਡੇ ਕਿਹੜਾ ਪੜ੍ਹਦੇ ਸਨਪਹਿਲੀ ਉਮਰ ਦੇ ਪੁੱਤਰ ਵੀ ਅੱਗੋਂ ਛੇਤੀ ਵਿਆਹੇ ਜਾਂਦੇਕਈ ਵਾਰੀ ਸੱਸਾਂ ਨੂੰਹਾਂ ਨਾਲੋਂ ਨਾਲ, ਅੱਗੇ ਪਿੱਛੇ ਜਵਾਕ ਜੰਮੀ ਜਾਂਦੀਆਂਭੂਆ ਭਤੀਜੀਆਂ, ਚਾਚੇ ਭਤੀਜੇ ਹਾਣ ਦੇ ਹੁੰਦੇਕਈ ਵਾਰੀ ਭਤੀਜੇ ਵੱਡੇ ਹੁੰਦੇਸੱਸਾਂ ਨੂੰਹਾਂ ਤੋਂ ਝੇਂਪਦੀਆਂ ਆਪਣੇ ਘਰ ਵਾਲਿਆਂ ਤੋਂ ਬਥੇਰਾ ਪਾਸਾ ਵੱਟਦੀਆਂਘਰਾਂ ਵਿੱਚ ਬਖੇੜੇ ਖੜ੍ਹੇ ਹੋ ਜਾਂਦੇਇਸ ਤਰ੍ਹਾਂ ਈ ਚਾਚਾ ਮਾਨਾਂ ਵੀ ਜਗਤ ਚਾਚਾ ਬਣ ਗਿਆ ਸੀਵੱਡੇ ਮਸ਼ਕਰੀ ਤੇ ਸਨੇਹ ਨਾਲ ਚਾਚਾ ਕਹਿੰਦੇ ਸੁਆਦ ਲੈਂਦੇ

ਏਧਰੋਂ ਵਿਆਹ ਹੋ ਗਿਆ ਤੇ ਉਧਰੋਂ ਅੰਗਰੇਜ਼ੀ ਮਾਸਟਰ ਮੋਹਨ ਲਾਲ ਦੇ ਡਾਇਰੈਕਟ-ਇਨਡਾਇਰੈਕਟ ਅਤੇ ਹਿਸਾਬ ਮਾਸਟਰ ਦੀਵਾਨ ਸਿੰਘ ਦੇ ਡੰਡਿਆਂ ਨੇ ਚਾਚੇ ਮਾਨੇ ਨੂੰ ਸਕੂਲੋਂ ਭਜਾ ਦਿੱਤਾਸਕੂਲੋਂ ਭੱਜੇ ਨੂੰ ਵੱਡੇ ਭਰਾ ਵਾਹੀ-ਜੋਤੀ ਵਿੱਚ ਪੰਜਾਲਣਾ ਚਾਹੁੰਦੇ ਸੀ, ਪਰ ਉਹ ਏਧਰੋਂ ਟਲਦਾ ਰਹਿੰਦਾਘਰ ਈ ਲੁਕਿਆ ਰਹਿੰਦਾਨਿੱਤ ਦੇ ਕਲੇਸ਼ ਤੋਂ ਤੰਗ ਆਇਆ ਕੇਰਾਂ ਉਹ ਐਸਾ ਖਿਸਕਿਆ ਕਲਕੱਤੇ ਜਾ ਪਹੁੰਚਿਆਬਰਾਦਰੀ ਚੋਂ ਲੱਗਦੇ ਤਾਏ ਦਲੀਪ ਸਿੰਘ ਦੇ ਚਰਨੀਂ ਜਾ ਲੱਗਾਤਾਇਆ ਪਿਛਲੇ ਸਾਲ ਜਦੋਂ ਪਿੰਡ ਆਇਆ ਸੀ ਤਾਂ ਉਹ ਚਾਚੇ ਮਾਨੇ ਨੂੰ ਉੱਥੇ ਦੀਆਂ ਲਹਿਰਾਂ ਬਹਿਰਾਂ ਦੇ ਜਲਵੇ ਵਿਖਾ ਗਿਆ ਸੀ

ਮਾਨ ਸਿੰਘ ਦਿਮਾਗੀ ਤੌਰ ਤੇ ਤਿੱਖਾ ਸੀਚਹੋਂ ਪੰਜਾਂ ਸਾਲਾਂ ਚ ਈ ਟੈਕਸੀ ਧੰਦੇ ਦੇ ਦਾਅ-ਪੇਚ ਸਿੱਖ ਗਿਆਦਸਾਂ ਕੁ ਸਾਲਾਂ ਚ ਚਾਰ ਟੈਕਸੀਆਂ ਦਾ ਜਗਾੜ ਫਿੱਟ ਕਰ ਗਿਆਚਾਦਰ/ਪਜਾਮਾ ਤਿਆਗ ਕੋਟ ਪੈਂਟ ਪਾਉਣ ਲੱਗ ਪਿਆਪਿੰਡ ਵੀ ਘਰ-ਬਾਹਰ ਦੀ ਵਾਹਵਾ ਠੁੱਕ ਬੰਨ੍ਹ ਦਿੱਤੀਪਰਿਵਾਰ ਨਾਲ ਕਲਕੱਤੇ ਵਾਲੇ ਚਾਚੇ ਮਾਨੇ ਕੇਅੱਲ ਜੁੜ ਗਈ

ਹੁਣ ਚਾਚਾ ਮਾਨਾਂ ਬਰੈਂਪਟਨ ਸੀਨੀਅਰ ਕਲੱਬ ਚ ਕਦੀ ਕਦੀ ਮਿਲ ਪੈਂਦਾਉਮਰ ਦੇ ਸਾਲਾਂ ਨੇ ਉਸ ਤੋਂ ਉਸ ਦੇ ਸਰੀਰ ਦਾ ਆਪਣਾ ਮੁੱਲ ਵਸੂਲ ਲਿਆ ਹੋਇਆ ਸੀਪਰ ਗੱਲ-ਬਾਤ ਵਿੱਚ ਹਾਲੀ ਪੂਰਾ ਕਾਇਮ ਹੈਅਸੀਂ ਕੋਈ 15 ਸਾਲਾਂ ਬਾਅਦ ਮਿਲਣ ਲੱਗੇ ਆਂ ਉਹ ਬਹੁਤਾ ਕਲਕੱਤੇ ਰਿਹਾ ਤੇ ਮੈਂ ਨੌਕਰੀ ਦੇ ਚੱਕਰਾਂ ਚ ਪਿੰਡੋਂ ਬਾਹਰ

ਗੱਡੀ ਦਾ ਜੁਗਾੜ ਬਣਾਉਣ ਦੀ ਕੀ ਲੋੜ ਪਈ ਸੀ?” ਇੱਕ ਦਿਨ ਮੈਂ ਵੱਡੀ ਮੁਸ਼ਕਲ ਦੀ ਜੜ੍ਹ ਬਾਰੇ ਜਾਨਣਾ ਚਾਹਿਆ

ਬਾਈ ਕੁਝ ਤਾਂ ਆਪਣੇ ਤੇ ਮਾਣ ਸੀ ਕਿ ਇਹ ਕਿਹੜੀ ਗੱਲ ਐ, ਗੱਡੀ ਰੱਖਾਂਗੇ ਤੇ ਟੌਹਰ ਨਾਲ ਰਹਾਂਗੇਪਰ ਨਾਲੇ ਮੁੰਡੇ ਵੀ ਕਹਿਣ ਲੱਗ ਪਏ ਡੈਡੀ ਅਸੀਂ ਚਾਰੇ ਤਾਂ ਜਾਬਾਂ ਦੀ ਭੱਜ-ਭਜਾਈ ਚ ਫਸੇ ਹੋਏ ਆਂਬੱਚਿਆਂ ਨੂੰ ਸਕੂਲ, ਖੇਡ ਮੈਦਾਨ ਚ ਛੱਡ/ਲੈ ਆਇਆ ਕਰੀਂਤੁਸੀਂ ਵੀ ਏਧਰ ਉੱਧਰ ਜਾ ਆਇਆ ਕਰੋਗੇਸੋ ਬਾਈ ਇਹ ਵੀ ਮੋਰਚਾ ਮਾਰਨਾ ਪਿਆ ਤੇ ਕਾਰ ਵੀ ਲੈ ਲਈ

ਇੱਕ ਦਿਨ ਮੁੜ ਝੂਰਨ ਲੱਗ ਪਿਆਕੋਈ ਚਾਰਾ ਨਈਉਂ ਦਿਸਦਾ ਸਿਤਮ ਦੀ ਹੱਦ ਹੋ ਗਈ ਲੱਗਦੀ ਏਕਿਹੋ ਜਿਹੇ ਆਲਮ ਚੋਂ ਲੰਘ ਰਹੇ ਆਂਏਥੇ ਪੰਜਾਬੀ ਭੰਗੜਾ ਸਿਖਾਇਆ ਜਾਂਦੈਪਰ ਬੋਲਦੇ ਸੌਹਰੇ ਅੰਗਰੇਜ਼ੀ ਆਗੀਤ ਸੰਗੀਤ/ਨਾਚ ਪੰਜਾਬੀਕੁਝ ਤਾਂ ਰਹਿਮ ਕਰੋ ੳਏ ਪਤੰਦਰੋ!

ਅੱਗੋਂ ਭੰਗੜਾ ਮਾਸਟਰ ਕਹਿੰਦਾ: ਅੰਕਲ, ਸਾਨੂੰ ਵੀ ਪੰਜਾਬੀ ਕਿਹੜੀ ਚੱਜ ਨਾਲ ਆਉਂਦੀ ਆਬੱਸ ਭੰਗੜਾ ਈ ਪਾਉਨੇ ਆਂ ਤੇ ਸਿਖਾਉਨੇ ਆਂਇਉਂ ਲੱਗਾ ਜਿਵੇਂ ਪੰਜਾਬੀ ਤਾਂ ਗਈ ਕਿ ਗਈ ਵੱਡੇ ਸਵਾਲ ਮਨ ਚ ਤਰਨ ਲੱਗ ਪੈਂਦੇ

ਬੱਚਿਆਂ ਨਾਲ ਆਈਆਂ ਉੱਥੇ ਖੜ੍ਹੀਆਂ ਬੀਬੀਆਂ ਨਾਲ ਮੈਂ ਗੱਲੀਂ ਪੈ ਗਿਆਪੰਜਾਬੀ ਬੋਲੀ ਤਾਂ ਇਹਨਾਂ ਨੇ ਕਿੱਥੇ ਬੋਲਣੀ ਏਂ! ਇਹ ਤਾਂ ਥੋੜੇ ਬਹੁਤੇ ਸਾਡੇ ਸ਼ੌਂਕ ਨੇ, ਇਹ ਤਾਂ ਬੱਧੇ ਰੁੱਧੇ ਈ ਆਉਂਦੇ ਨੇ, ਜਿਵੇਂ ਸਕੂਲ ਨੂੰ ਜਾਂਦੇ ਨੇ…” ਵਿੱਚੋਂ ਇੱਕ ਹੋਰ ਨੇ ਕਿਹਾ: ਚਲੋ ਹੋਰ ਨਈਂ ਤਾਂ ਫਾਸਟ ਫੂਡ, ਚਾਕਲੇਟਾਂ ਦੇ ਸ਼ਕੀਨਾਂ ਨੂੰ ਥੋੜੀ ਬਹੁਤੀ ਕਸਰਤ ਤਾਂ ਹੋ ਈ ਜਾਂਦੀ ਐ…”

ਏਥੇ ਵੀ ਉਹੋ ਚੱਕਰ ਨੇ, ਦੇਸੀ ਘੋੜੇ ਖੁਰਾਸਾਨੀ ਦੁਲੱਤੇਪੈਸਾ ਏਥੇ ਨਚਾਈ ਫਿਰਦੈਇਹ ਕਾਹਨੂੰ ਟਿਕਣ ਦੇਂਦਾ ਬੰਦੇ ਨੂੰ, ਘਰ ਸੁੰਝੇ ਛੱਡ ਆਪ ਡਾਲਰਾਂ, ਘਰਾਂ ਤੇ ਵੱਡੀਆਂ ਕਾਰਾਂ ਖ਼ਾਤਰ ਕਈ ਘੰਟੇ ਘਰੋਂ ਗਾਇਬ ਪਨੀਰੀ ਚ ਉੱਗੀ ਜਾਂਦੈ ਬੇਲੋੜਾ ਘਾਹ-ਬੂਟਸੂੜੀ-ਸਲੂਟੀਫਸਲ ਫਿਰ ਦੱਬੀ ਜਾਂਦੀ ਏ ਇਸ ਵਿੱਚ ਈਪੱਲੇ ਫਿਰ ਕੀ ਪੈਣਾਅੱਖੜਅਮੋੜਮਨਮਤੀਏਬੇਰੜਾ ਜਿਹੀ ਫਸਲਕਾਗਰਸੀ ਘਾਹ ਦੇ ਬੀਆਂ ਨਾਲ ਭਰੀ ਹੋਈ

ਏਥੇ ਮੁੰਡਿਆਂ ਦੇ ਰੰਗ-ਢੰਗ ਈ ਨਿਆਰੇ ਨੇਅੱਧੀ ਰਾਤ ਤੱਕ ਮੰਡੀਰਾਂ ਸੜਕਾਂ ਤੇ ਫਿਰੀ ਜਾਂਦੀਆਂ ਨੇਪਾਰਕਾਂ ਚ ਖੇਡਦੇ ਫਿਰਦੇ ਨੇਦੇਰ ਰਾਤ ਟੀਵੀ ਵੇਖਦੇ, ਵੀਡੀਓ ਗੇਮਾਂ ਖੇਡਦੇ, ਸਵੇਰ ਤੜਕੇ ਸੌਣਗੇਜਦੋਂ ਜਾਗਣ ਦਾ ਵੇਲਾ ਹੁੰਦੈਦੁਪਿਹਰ ਨੂੰ ਉਠਣਗੇਹੈ ਨਾ ਉੱਲੂਆਂ ਵਾਲੇ ਤੌਰ ਤਰੀਕੇ

ਉਹਦੀਆਂ ਗੱਲਾਂ ਸੁਣਦਾ ਤੇ ਉਸ ਦੇ ਦੁੱਖ ਦਾ ਅਹਿਸਾਸ ਮਹਿਸੂਸ ਕਰਦਾਵੇਖ ਬਾਲਿਆ ਰੰਗ ਕਰਤਾਰ ਦੇਕਹਿ ਉਸ ਨੂੰ ਇਸ ਵਰਤਾਰੇ ਨਾਲ ਸਹਿਜ ਹੋਣ ਅਤੇ ਸਹਿਣ ਕਰਨ ਦੀ ਸਲਾਹ ਦੇਂਦਾ

ਇੱਕ ਦਿਨ ਸਵੇਰੇ ਸਵੇਰੇ ਉਸ ਦੀ ਵੇਦਨਾਂ ਦਾ ਕਿੱਸਾ ਉਸ ਦੇ ਜਿ਼ਹਨ ਚ ਤਰਨ ਲੱਗ ਪਿਆਮਾਨਿਆਂ! ਭੱਜ ਚੱਲ ਏਥੋਂਪਰ ਫਿਰ ਏਧਰੋਂ ਉਧਰੋਂ ਸੁਣੀਆਂ ਗੱਲਾਂ ਯਾਦ ਆ ਜਾਂਦੀਆਂਚਾਚਾ! ਔਖੇ ਸੌਖੇ ਦਸ ਸਾਲ ਪੂਰੇ ਕਰ ਲੈਪੈਨਸ਼ਨ ਲੱਗ ਜਾਏਗੀਏਦਾਂ ਦਾ ਪਾਠ ਬਹੁਤਾ ਉਹਦੀ ਘਰ ਵਾਲੀ ਸਵੇਰੇ ਸ਼ਾਮ ਕਰਦੀ ਰਹਿੰਦੀ ਐਬੇਵੱਸ ਹੋ ਫਿਰ ਸਭ ਕੁਝ ਭਾਣਾ ਸਮਝ ਚੁੱਪ ਕਰ ਜਾਂਦਾ

ਇਸ ਸਥਿਤੀ ਵਿੱਚ ਫਸਿਆ ਇਉਂ ਮਹਿਸੂਸ ਕਰਦਾਂ ਜਿਵੇਂ ਕਦੀ ਸੌਣ-ਭਾਦੋਂ ਦੇ ਭਾਰੀ ਮੀਂਹ ਪਿੱਛੋਂ ਪਿੰਡ ਦੇ ਗੁਰਦੁਵਾਰੇ ਵਾਲੇ ਵੱਡੇ ਛੱਪੜ ਦਾ ਪਾਣੀ ਨੱਕੋ-ਨੱਕ ਭਰ ਜਾਂਦਾ ਹੁੰਦਾ ਸੀਉਸ ਵਿੱਚ ਛਾਲਾਂ ਮਾਰਨੀਆਂ; ਤਰਦੇ, ਚੁੱਭੀਆਂ ਮਾਰਦੇ ਕਈ ਕਿਸਮ ਦੀਆਂ ਖੇਡਾਂ ਖੇਡਦੇ ਹੁੰਦੇ ਸੀਤੇ ਜਦੋਂ ਕਦੀ ਕੋਈ ਡੂੰਘੇ ਡੁੰਮ ਚ ਚਲੇ ਜਾਂਦਾਗੋਤੇ ਆਉਂਦੇ, ਹੁੱਥੂ ਆਉਂਦੇ, ਚੀਕਾਂ ਵੱਜਦੀਆਂਉਪਰੋਂ ਪਲਮਦੇ ਬੋਹੜ ਦੇ ਦਾੜ੍ਹੇ ਨੂੰ ਉੱਛਲ-ਉੱਛਲ ਫੜਨ ਲਈ ਤਰਲੋ ਮੱਛੀ ਹੁੰਦੇ, ਕਦੀ ਹੇਠਾਂ ਜਾਂਦੇ, ਉੱਪਰ ਆਉਂਦੇ, ਰੌਲਾ ਪਾਉਂਦੇ, ਪੂਰੇ ਤਰਾਣ ਨਾਲ ਬੋਹੜ ਦੇ ਦਾਹੜੇ ਵੱਲ ਔਲ੍ਹਦੇਪਰ ਉਹ ਹੱਥ ਨਾ ਆਉਂਦੇਉੱਧਰ ਮੁੰਡੇ ਹੱਸਦੇਕਈ ਵਾਰੀ ਮੈਨੂੰ ਭਤੀਜ ਉਹ ਦਾਹੜਾ ਕਨੇਡਾ ਦੀ ਪੈਨਸ਼ਨ ਵਰਗਾ ਹੀ ਜਾਪਦੈਹਾਏ! ਉਏ ਮੇਰਿਆ ਰੱਬਾ, ਕਦੋਂ ਲੰਘਣਗੇ ਇਹ ਦਸ ਸਾਲ, ਕਦੋਂ ਮਿਲੇਗੀ ਪੈਨਸ਼ਨ ਅਤੇ ਕਦੋਂ ਜਿੰਦ ਖਲਾਸੀ ਹੋਊਪਿੰਡ ਜਾਣ ਜੋਗੇ ਹੋਵਾਂਗੇਹਾਏਨਾਲ ਉਸ ਨੇ ਇੱਕ ਡੂੰਘਾ ਹੌਕਾ ਭਰਿਆ

ਫਿਰ ਸੋਚਦਾ ਅੱਗੇ ਦਸਾਂ ਸਾਲਾਂ ਚ ਪਤਾ ਨਈਂ ਉੱਥੇ ਕਿਹੜੇ ਰਾਜੇ ਦੀ ਪਰਜਾ ਹੋਣੀ ਏਂਨਾ ਲੱਭਣੇ ਨੇ ਉਹ ਬੰਦੇਕੁਝ ਮਰ ਖਪ ਗਏ ਹੋਣਗੇਭਤੀਜੇ, ਪੋਤੇ ਬੱਗੇ ਕੁੱਕੜ ਬਣੇ ਬੇਪਛਾਣ ਹੋ ਜਾਣੇ ਨੇਤੇ ਨਾ ਹੋਣੇ ਉੱਥੇ ਉਹ ਪਹੇ, ਢਾਣੀਆਂ, ਪਿੱਪਲ, ਬੋਹੜ, ਖੂਹ ਦੀ ਮੌਣਾਂਤੀਜੇ ਸਾਲ ਪਿਛਲੀ ਵਾਰੀ ਜਦੋਂ ਗਿਆ ਸੀ ਉਦੋਂ ਵੀ ਬਹੁਤਾ ਕੁਝ ਬਦਲ ਚੁੱਕਿਆ ਸੀਤਰੱਕੀ ਦੇ ਵਿਰੋਲਿਆਂ ਨੇ ਕੋਈ ਬਰੋਟਾ ਰਹਿਣ ਈ ਨਈਂ ਦਿੱਤਾਐਂ ਲੱਗਦੈ ਟਿੱਡੀ ਦਲ ਚੱਟ ਗਿਐਦੂਰ ਦੂਰ ਤੱਕ ਕੋਈ ਬੂਟਾ ਨਈਂ ਦਿਸਦਾਸੜਕਾਂ ਪੱਕੀਆਂ ਚੌੜੀਆਂ, ਘਰ ਪੱਕੇ, ਰੰਗੇ ਬਰੰਗੇ ਲੋਹੇ ਦੇ ਗੇਟ ਲੱਗ ਗਏ ਨੇਇਉਂ ਮਹਿਸੂਸ ਹੁੰਦੈ ਭਾਈਚਾਰਕ ਸਾਂਝਾਂ ਛਾਊਂ-ਮਾਊ ਹੋ ਗਈਆਂ ਨੇਰਿਸ਼ਤੇ ਪਾਣੀ ਬਣ ਗਏ ਨੇਤਾਈਆਂ ਚਾਚੀਆਂ, ਤਾਏ ਚਾਚਿਆਂ ਦੀਆਂ ਨਿੱਘੀਆਂ, ਮਿੱਠੀਆਂ ਗੱਲਾਂ, ਬੋਲ-ਚਾਲ ਕਿਤੇ ਕੰਨੀਂ ਨਈਂ ਪੈਂਦੇਚਾਰ ਚੁਫੇਰੇ ਪੈਸਾ ਈ ਪੈਸਾਸਭ ਦਾ ਗੁਰ ਪੀਰ ਬਣ ਗਿਐ ਜਾਪਦੈ ਗੁਰ ਪੀਰ ਕੀ ਭੂਤ ਬਣ ਚੰਬੜਿਆ ਪਿਆ

ਏਥੇ ਪੈਨਸ਼ਨ ਉਡੀਕਦੇ ਕਈ ਮੇਰੇ ਵਰਗੇ ਚੱਲ ਵਸੇ ਨੇਭਾਗਾਂ ਵਾਲੇ ਪੈਨਸ਼ਨ ਤੱਕ ਪਹੁੰਚਦੇ ਨੇਪੈਨਸ਼ਨ ਦੇ ਚੋਂਗੇ ਭਰਨ ਲਈ ਧੀਆਂ ਪੁੱਤਰ ਵੀ ਬਾਬਿਆਂ ਦੁਆਲੇ ਗਿਰਝਾਂ ਵਾਂਗ ਆ ਜੁੜਦੇ ਨੇਤੇ ਚੁੰਝਾਂ ਤਿੱਖੀਆਂ ਤਿੱਖੀਆਂ ਕਰਨ ਪੈਂਦੇ ਨੇਇਹ ਕਿੱਸੇ ਕਿੱਸੇ-ਕਹਾਣੀਆਂ ਕੰਨੀਂ ਪੈਂਦੀਆਂ ਨੇਇਹੋ ਜਿਹੇ ਹਾਲਾਤਾਂ ਨੂੰ ਭਾਂਪਦਾ ਚਾਚਾ ਮਾਨਾਂ ਆਪਣੇ ਪਿੰਡੇ ਵਾਲੇ ਉਸ ਛੱਪੜ ਵਾਲੇ ਡੂੰਘੇ ਡੁੰਮ੍ਹ ਵਿੱਚ ਕਦੀ ਥੱਲੇ ਤੇ ਕਦੀ ਉੱਪਰ ਆਉਂਦਾ ਮਹਿਸੂਸ ਕਰਦੈਉਹਦੇ ਅੱਖਾਂ ਅੱਗੇ ਤੇਜ਼ ਛੱਲਾਂ ਚ ਉਹਦਾ ਅੱਗਾ ਪਿੱਛਾ ਪਿੱਛਾ, ਸਭ ਕੁਝ ਰੁੜ੍ਹੀ ਜਾ ਰਿਹੈਉਹ ਪੂਰਾ ਤਰਾਣ ਲਾਉਂਦੈਉਹਨੂੰ ਫੜਨ ਲਈਉਹ ਮੁੜ-ਮੁੜ ਹੰਭਲਾ ਮਾਰਦੈਉਹ ਬੇਵੱਸ ਹੋਈ ਜਾ ਰਿਐਪੇਸ਼ ਕੋਈ ਨੀ ਜਾਂਦੀਪਾਣੀ ਦੀਆਂ ਘੁੰਮਣਘੇਰੀਆਂ ਉਹਨੂੰ ਥੱਲੇ ਲੈ ਜਾਂਦੀਆਂਅਤੇਫਿਰ ਇੱਕ ਦਮ ਚੀਕ ਵਰਗਾ ਹੁਕਮ ਕੰਨੀਂ ਪੈਂਦੀ ਬਾਬਾ ਆ ਜਾ, ਆ ਜਾ, ਅਸੀਂ ਲੇਟ ਹੋ ਗਏਅਤੇ ਉਹ ਭੱਜਕੇ ਚਾਬੀ ਚੁੱਕ, ਦੁਪੱਟਾ ਲਵੇਟਦਾ, ਜੁੱਤੀ ਅੜਾਉਂਦਾ, ਗੱਡੀ ਵੱਲ ਭੱਜ ਉੱਠਿਐ

No comments: