ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, March 4, 2009

ਸਆਦਤ ਹਸਨ ਮੰਟੋ - ਕਹਾਣੀ

ਸਾਹਿਤਕ ਨਾਮ: ਸਆਦਤ ਹਸਨ ਮੰਟੋ

ਜਨਮ: 11 ਮਈ, 1912 (ਸਮਰਾਲ਼ਾ, ਪੰਜਾਬ)

ਮੌਤ: 18 ਜਨਵਰੀ, 1955 ( ਲਾਹੌਰ, ਪਾਕਿਸਤਾਨ)

ਕਹਾਣੀਆਂ: ਮੰਟੋ ਸਾਹਿਬ ਨੇ ਢਾਈ ਕੁ ਸੌ ਦੇ ਕਰੀਬ ਕਹਾਣੀਆਂ ਲਿਖੀਆਂ ਹਨ। ਉਹਨਾਂ ਨੂੰ ਵੀਹਵੀਂ ਸਦੀ ਦਾ ਸਭ ਤੋਂ ਵਧੀਆ ਤੇ ਸਫ਼ਲ ਕਹਾਣੀਕਾਰ ਹੋਣ ਦਾ ਮਾਣ ਹਾਸਲ ਹੈ ਤੇ ਉਹਨਾਂ ਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਡੀ.ਐੱਚ.ਲਾਰੇਂਸ ਨਾਲ਼ ਕੀਤੀ ਜਾਂਦੀ ਹੈ। ਵੀਹ ਸਾਲਾਂ ਦੇ ਸਮੇਂ ਦੌਰਾਨ ਉਹਨਾਂ ਨੇ 22 ਕਹਾਣੀ-ਸੰਗ੍ਰਹਿ, 7 ਰੇਡਿਓ ਪਲੇਅ, 3 ਨਿਬੰਧ-ਸੰਗ੍ਰਹਿ ਅਤੇ ਇੱਕ ਨਾਵਲ ਲਿਖਿਆ ਹੈ।

----

ਉਹਨਾਂ ਦੀਆਂ ਲਿਖਤਾਂ ਹਮੇਸ਼ਾ ਵਿਵਾਦਾਂ ਦੇ ਘੇਰਿਆਂ ਚ ਰਹੀਆਂ...ਜਿਵੇਂ ਔਰਤਾਂ ਦੀ ਆਜ਼ਾਦੀ ਬਾਰੇ ਲਿਖੀਆਂ ਕਹਾਣੀਆਂ..ਖੋਲ੍ਹ ਦੋ, ਊਪਰ, ਨੀਚੇ ਔਰ ਦਰਮਿਆਂ। ਉਹਨਾਂ ਦੀਆਂ ਸੰਸਾਰ ਪ੍ਰਸਿੱਧ ਕਹਾਣੀਆਂ ਟੋਭਾ ਟੇਕ ਸਿੰਘ ਠੰਡਾ ਗੋਸ਼ਤ, ਬਾਪੂ ਗੋਪੀ ਨਾਥ, ਇਸ ਮੰਝਧਾਰ ਮੇਂ ਆਦਿ ਸ਼ਾਮਲ ਹਨ।

----

ਅੱਜ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ, ਬਲਬੀਰ ਸਿੰਘ ਮੋਮੀ ਤੇ ਉਸਦਾ ਰਚਨਾ ਸੰਸਾਰ ਵਿਚੋਂ, ਬਲਬੀਰ ਸਿੰਘ ਮੋਮੀ ਜੀ ਨੇ ਅਨੁਵਾਦ ਕੀਤੀ ਸੰਸਾਰ-ਪ੍ਰਸਿੱਧ ਤੇ ਚਰਚਿਤ ਕਹਾਣੀ ਟੋਭਾ ਟੇਕ ਸਿੰਘ ਆਰਸੀ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

-----------------------

ਟੋਭਾ ਟੇਕ ਸਿੰਘ

ਸੰਸਾਰ ਪ੍ਰਸਿੱਧ ਕਹਾਣੀ

ਉਰਦੂ ਤੋਂ ਪੰਜਾਬੀ ਅਨੁਵਾਦ: - ਬਲਬੀਰ ਸਿੰਘ ਮੋਮੀ

ਵੰਡ ਤੋਂ ਦੋ ਤਿੰਨ ਸਾਲਾਂ ਪਿਛੋਂ ਪਾਕਿਸਤਾਨ ਅਤੇ ਹਿੰਦੋਸਤਾਨ ਦੀਆਂ ਸਰਕਾਰਾਂ ਨੂੰ ਖ਼ਿਆਲ ਆਇਆ ਕਿ ਇਖ਼ਲਾਕੀ ਕੈਦੀਆਂ ਵਾਂਗ ਪਾਗਲਾਂ ਦਾ ਤਬਾਦਲਾ ਵੀ ਹੋਣਾ ਚਾਹੀਦਾ ਹੈਮਤਲਬ ਜੋ ਮੁਸਲਮਾਨ ਪਾਗਲ ਹਿੰਦੋਸਤਾਨ ਦੇ ਪਾਗਲਖਾਨਿਆਂ ਵਿਚ ਹਨ, ਉਨ੍ਹਾਂ ਨੂੰ ਪਾਕਿਸਤਾਨ ਪੁਚਾਇਆ ਜਾਵੇ ਅਤੇ ਜਿਹੜੇ ਹਿੰਦੂ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਹਨ, ਉਹਨਾਂ ਨੂੰ ਹਿੰਦੋਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ

ਪਤਾ ਨਹੀਂ ਇਹ ਗੱਲ ਯੋਗ ਵੀ ਸੀ ਜਾਂ ਨਹੀਂ ਪਰ ਸਿਆਣਿਆਂ ਦੇ ਫੈਸਲੇ ਅਨੁਸਾਰ ਏਧਰ ਉਧਰ ਉੱਚੀ ਪੱਧਰ ਤੇ ਇਕੱਤਰਤਾਵਾਂ ਹੋਈਆਂ ਅਤੇ ਇਕ ਦਿਨ ਪਾਗਲਾਂ ਦੀ ਵੰਡ ਵਾਸਤੇ ਨੀਅਤ ਹੋ ਗਿਆਚੰਗੀ ਤਰ੍ਹਾਂ ਛਾਣ ਬੀਣ ਕੀਤੀ ਗਈਜਿਨ੍ਹਾਂ ਮੁਸਲਮਾਨ ਪਾਗਲਾਂ ਦੇ ਵਾਰਿਸ ਹਿੰਦੋਸਤਾਨ ਵਿਚ ਹੀ ਸਨ, ਉਨ੍ਹਾਂ ਨੂੰ ਉਥੇ ਹੀ ਰਹਿਣ ਦਿੱਤਾ ਗਿਆ ਅਤੇ ਬਾਕੀ ਦਿਆਂ ਨੂੰ ਸਰਹੱਦ ਤੋਂ ਪਾਰ ਭੇਜ ਦਿੱਤਾ ਗਿਆਏਧਰ ਪਾਕਿਸਤਾਨ ਵਿਚ ਕਿਉਂ ਜੋ ਲਗਪਗ ਸਾਰੇ ਹੀ ਹਿੰਦੂ ਸਿੱਖ ਹਿੰਦੋਸਤਾਨ ਜਾ ਚੁੱਕੇ ਸਨ, ਏਸ ਲਈ ਕਿਸੇ ਨੂੰ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾਜਿੰਨੇ ਹਿੰਦੂ ਸਿੱਖ ਪਾਗਲ ਸਨ, ਸਾਰੇ ਪੁਲੀਸ ਦੀ ਨਿਗਰਾਨੀ ਥੱਲੇ ਸਰਹੱਦ ਤੇ ਪੁਚਾ ਦਿੱਤੇ ਗਏਉਧਰ ਦਾ ਤਾਂ ਪਤਾ ਨਹੀਂ ਪਰ ਏਧਰ ਲਾਹੌਰ ਦੇ ਪਾਗਲਖਾਨੇ ਵਿਚ ਜਦੋਂ ਏਸ ਤਬਾਦਲੇ ਦੀ ਖ਼ਬਰ ਪੁੱਜੀ ਤਾਂ ਬੜੀਆਂ ਦਿਲਚਸਪ ਗੱਲਾਂ ਹੋਣ ਲੱਗੀਆਂਇਕ ਮੁਸਲਮਾਨ ਪਾਗਲ ਜੋ ਬਾਰਾਂ ਵਰ੍ਹਿਆਂ ਤੋਂ ਲਗਾਤਾਰ 'ਜ਼ਿਮੀਂਦਾਰ' ਅਖ਼ਬਾਰ ਬਿਨਾਂ ਨਾਗਾ ਪੜ੍ਹਿਆ ਕਰਦਾ ਸੀ, ਤਾਂ ਉਸ ਦੇ ਦੋਸਤ ਨੇ ਉਸ ਕੋਲੋਂ ਪੁੱਛਿਆ, ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ?” ਤਾਂ ਉਸਨੇ ਬੜੀ ਸੋਚ ਵਿਚਾਰ ਪਿਛੋਂ ਉੱਤਰ ਦਿੱਤਾ ਕਿ ...ਹਿੰਦੋਸਤਾਨ ਵਿਚ ਇਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਹਨਇਹ ਉੱਤਰ ਸੁਣ ਕੇ ਉਸਦੇ ਦੋਸਤ ਦੀ ਤਸੱਲੀ ਹੋ ਗਈ

---

ਇੰਝ ਹੀ ਇਕ ਸਿੱਖ ਪਾਗਲ ਨੇ ਦੂਜੇ ਸਿੱਖ ਪਾਗਲ ਕੋਲੋਂ ਪੁੱਛਿਆ, ਸਰਦਾਰ ਜੀ ਸਾਨੂੰ ਹਿੰਦੋਸਤਾਨ ਕਿਉਂ ਭੇਜਿਆ ਜਾ ਰਿਹਾ ਏ, ਸਾਨੂੰ ਤਾਂ ਉਥੋਂ ਦੀ ਬੋਲੀ ਵੀ ਨਹੀਂ ਆਉਂਦੀਦੂਜਾ ਮੁਸਕਰਾ ਕੇ ਕਹਿਣ ਲੱਗਾ, ਮੈਨੂੰ ਤਾਂ ਹਿੰਦਸ਼ਤੋੜੋਂ ਦੀ ਬੋਲੀ ਆਉਂਦੀ ਹੈ-ਹਿੰਦੁਸਤਾਨੀ ਬੜੇ ਸ਼ੈਤਾਨੀ ਆਕੜ-ਆਕੜ ਫਿਰਤੇ ਹੈਂਇਕ ਦਿਨ ਨਹਾਉਂਦਿਆਂ ਨਹਾਉਂਦਿਆਂ ਇਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦਦਾ ਨਾਅਰਾ ਏਨੇ ਜ਼ੋਰ ਨਾਲ ਲਗਾਇਆ ਕਿ ਫਰਸ਼ ਤੇ ਤਿਲਕ ਕੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ

----

ਕਈ ਪਾਗਲ ਅਜਿਹੇ ਵੀ ਸਨ ਜੋ ਪਾਗਲ ਨਹੀਂ ਸਨਇਨ੍ਹਾਂ ਵਿਚ ਬਹੁਤੇ ਐਸੇ ਕ਼ਾਤਲ ਸਨ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫ਼ਸਰਾਂ ਨੂੰ ਦੇ ਦੁਆ ਕੇ ਪਾਗਲਖਾਨੇ ਭੇਜ ਦਿੱਤਾ ਸੀ ਕਿ ਉਹ ਫਾਂਸੀ ਦੇ ਤਖ਼ਤੇ ਤੋਂ ਬਚ ਜਾਣਇਹ ਕੁਝ-ਕੁਝ ਸਮਝਦੇ ਸਨ ਕਿ ਹਿੰਦੋਸਤਾਨ ਦੀ ਵੰਡ ਕਿਉਂ ਹੋਈ ਹੈ ਅਤੇ ਇਹ ਪਾਕਿਸਤਾਨ ਕੀ ਹੈ ਪਰ ਅਸਲ ਘਟਨਾਵਾਂ ਤੋਂ ਉਹ ਵੀ ਅਣਜਾਣ ਸਨਅਖ਼ਬਾਰਾਂ ਤੋਂ ਕੁਝ ਪਤਾ ਨਹੀਂ ਲਗਦਾ ਸੀ ਅਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਅਤੇ ਉਜੱਡ ਸਨਉਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕੋਈ ਨਤੀਜਾ ਨਹੀਂ ਕੱਢ ਸਕਦੇ ਸਨਇਨ੍ਹਾਂ ਨੂੰ ਸਿਰਫ਼ ਏਨਾ ਹੀ ਪਤਾ ਸੀ ਕਿ ਇਕ ਆਦਮੀ ਮੁਹੰਮਦ ਅਲੀ ਜਿਨਾਹ ਹੈ ਜਿਸ ਨੂੰ ਕਾਇਦ-ਏ-ਆਜ਼ਮ ਕਹਿੰਦੇ ਹਨਉਸ ਨੇ ਮੁਸਲਮਾਨਾਂ ਲਈ ਇਕ ਵੱਖਰਾ ਦੇਸ਼ ਬਣਵਾ ਦਿੱਤਾ ਹੈ ਜਿਸ ਦਾ ਨਾਂ ਪਾਕਿਸਤਾਨ ਹੈ...ਇਹ ਕਿੱਥੇ ਹੈ? ਇਸ ਦਾ ਆਲਾ ਦੁਆਲਾ ਕੀ ਹੈਇਸ ਬਾਰੇ ਉਹ ਕੁਝ ਨਹੀਂ ਜਾਣਦੇ ਸਨਇਹੀ ਕਾਰਨ ਹੈ ਕਿ ਪਾਗਲਖਾਨੇ ਵਿਚ ਜਿਨ੍ਹਾਂ ਦਾ ਦਿਮਾਗ਼ ਪੂਰੀ ਤਰ੍ਹਾਂ ਖ਼ਰਾਬ ਨਹੀਂ ਹੋਇਆ ਸੀ, ਉਹ ਏਸ ਉਲਝਣ ਵਿਚ ਕੈਦ ਸਨ ਕਿ ਉਹ ਪਾਕਿਸਤਾਨ ਵਿਚ ਹਨ ਜਾਂ ਹਿੰਦੋਸਤਾਨ ਵਿਚਜੇ ਉਹ ਹਿੰਦੋਸਤਾਨ ਵਿਚ ਹਨ ਤਾਂ ਪਾਕਿਸਤਾਨ ਕਿੱਥੇ ਹੈ ਅਤੇ ਜੇ ਉਹ ਪਾਕਿਸਤਾਨ ਵਿਚ ਹਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਕੁਝ ਸਮਾਂ ਪਹਿਲਾਂ ਏਥੇ ਰਹਿੰਦੇ ਹੋਏ ਵੀ ਹਿੰਦੋਸਤਾਨ ਵਿਚ ਸਨਇਕ ਪਾਗਲ ਤਾਂ ਪਾਕਿਸਤਾਨ ਅਤੇ ਹਿੰਦੋਸਤਾਨ ਅਤੇ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਚੱਕਰ ਵਿਚ ਐਸਾ ਫਸਿਆ ਕਿ ਹੋਰ ਪਾਗਲ ਹੋ ਗਿਆਝਾੜੂ ਫੇਰਦਿਆਂ-ਫੇਰਦਿਆਂ ਇਕ ਦਿਨ ਰੁੱਖ ਉੱਤੇ ਚੜ੍ਹ ਗਿਆ ਅਤੇ ਟਹਿਣੇ ਤੇ ਬੈਠ ਕੇ ਦੋ ਘੰਟੇ ਲਗਾਤਾਰ ਭਾਸ਼ਣ ਦੇਂਦਾ ਰਿਹਾ ਜਿਹੜਾ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀਸਿਪਾਹੀਆਂ ਨੇ ਉਹਨੂੰ ਥੱਲੇ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਪਰ ਚੜ੍ਹ ਗਿਆਡਰਾਇਆ ਧਮਕਾਇਆ ਤਾਂ ਕਹਿਣ ਲੱਗਾ, ਮੈਂ ਨਾ ਹਿੰਦੋਸਤਾਨ ਵਿਚ ਰਹਿਣਾ ਚਾਹੁੰਦਾ ਹਾਂ, ਨਾ ਪਾਕਿਸਤਾਨ ਵਿਚਮੈਂ ਏਸ ਰੁੱਖ ਉੱਤੇ ਹੀ ਰਹਾਂਗਾ

----

ਬੜੀਆਂ ਮੁਸ਼ਕਲਾਂ ਨਾਲ ਜਦੋਂ ਉਹਦਾ ਦੌਰਾ ਠੰਡਾ ਪਿਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ ਹਿੰਦੂ ਸਿੱਖ ਪਾਗਲ ਦੋਸਤਾਂ ਦੇ ਗਲ਼ ਲੱਗ-ਲੱਗ ਕੇ ਰੋਣ ਲੱਗਾਏਸ ਖ਼ਿਆਲ ਨਾਲ ਉਹਦਾ ਦਿਲ ਡੋਲ ਗਿਆ ਸੀ ਕਿ ਉਹ ਉਹਨੂੰ ਛੱਡ ਕੇ ਪਾਕਿਸਤਾਨ ਚਲੇ ਜਾਣਗੇਇਕ ਐਮ. ਐਸ.ਸੀ. ਰੇਡੀਓ ਇੰਜੀਨੀਅਰ ਮੁਸਲਮਾਨ ਜਿਹੜਾ ਦੂਜੇ ਪਾਗਲਾਂ ਨਾਲੋਂ ਬਿਲਕੁਲ ਅੱਡਰਾ ਸੀ, ਇਕ ਖਾਸ ਰਵਸ਼ ਤੇ ਸਾਰਾ ਦਿਨ ਚੁੱਪ ਚਾਪ ਟਹਿਲਦਾ ਰਹਿੰਦਾ ਸੀ, ਵਿਚ ਇਕ ਐਸੀ ਅਨੋਖੀ ਤਬਦੀਲੀ ਆ ਗਈ ਕਿ ਉਸ ਆਪਣੇ ਕੱਪੜੇ ਉਤਾਰ ਕੇ ਜਮਾਂਦਾਰ ਨੂੰ ਦੇ ਦਿੱਤੇ ਅਤੇ ਨੰਗ-ਧੜੰਗ ਸਾਰੇ ਬਾਗ ਵਿਚ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ

----

ਚਨਿਓਟ ਦੇ ਇਕ ਮੋਟੇ ਮੁਸਲਮਾਨ ਪਾਗਲ ਨੇ ਜਿਹੜਾ ਮੁਸਲਿਮ ਲੀਗ ਦਾ ਸਰਗਰਮ ਵਰਕਰ ਰਹਿ ਚੁੱਕਾ ਸੀ ਅਤੇ ਦਿਨ ਵਿਚ ਪੰਦਰਾਂ ਸੋਲ੍ਹਾਂ ਵਾਰ ਨਹਾਇਆ ਕਰਦਾ ਸੀ, ਇਹ ਆਦਤ ਇਕਦਮ ਛੱਡ ਦਿੱਤੀਉਸ ਦਾ ਨਾਂ ਮੁਹੰਮਦ ਅਲੀ ਸੀਸੋ ਉਹਨੇ ਇਕ ਦਿਨ ਆਪਣੇ ਜੰਗਲੇ ਅੰਦਰ ਐਲਾਨ ਕਰ ਦਿੱਤਾ ਕਿ ਉਹ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਹੈਉਸਦੀ ਵੇਖਾ-ਵੇਖੀ ਇਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆਲਾਗੇ ਈ ਸੀ ਕਿ ਉਸ ਜੰਗਲੇ ਵਿਚ ਖ਼ੂਨ ਖਰਾਬਾ ਹੋ ਜਾਵੇ ਕਿ ਦੋਹਾਂ ਨੂੰ ਖ਼ਤਰਨਾਕ ਪਾਗਲਾਂ ਦਾ ਦਰਜਾ ਦੇ ਕੇ ਅੱਡ-ਅੱਡ ਬੰਦ ਕਰ ਦਿੱਤਾਲਾਹੌਰ ਦਾ ਇਕ ਨੌਜਵਾਨ ਹਿੰਦੂ ਵਕੀਲ ਸੀ ਜਿਹੜਾ ਪਿਆਰ ਵਿਚ ਅਸਫ਼ਲ ਹੋ ਕੇ ਪਾਗਲ ਹੋ ਗਿਆ ਸੀਜਦੋਂ ਉਹਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਹਿੰਦੋਸਤਾਨ ਵਿਚ ਚਲਾ ਗਿਆ ਹੈ ਤਾਂ ਉਹਨੂੰ ਬਹੁਤ ਦੁਖ ਹੋਇਆਓਸੇ ਸ਼ਹਿਰ ਦੀ ਇਕ ਹਿੰਦੂ ਕੁੜੀ ਨਾਲ ਉਸਦਾ ਪਿਆਰ ਹੋਇਆ ਸੀਭਾਵੇਂ ਉਹਨੇ ਵਕੀਲ ਨੂੰ ਠੁਕਰਾ ਦਿੱਤਾ ਸੀ ਪਰ ਪਾਗਲਪਨ ਦੀ ਹਾਲਤ ਵਿਚ ਵੀ ਉਹ ਉਹਨੂੰ ਨਹੀਂ ਭੁੱਲਿਆ ਸੀਏਸ ਲਈ ਉਨ੍ਹਾਂ ਸਾਰੇ ਹਿੰਦੂ ਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਕੱਢਦਾ ਸੀ ਜਿਨ੍ਹਾਂ ਨੇ ਮਿਲ ਕੇ ਹਿੰਦੋਸਤਾਨ ਦੇ ਦੋ ਟੁਕੜੇ ਕਰ ਦਿੱਤੇ ਸਨਉਹਦੀ ਪ੍ਰੇਮਿਕਾ ਹਿੰਦੋਸਤਾਨੀ ਬਣ ਗਈ ਤੇ ਉਹ ਪਾਕਿਸਤਾਨੀਜਦੋਂ ਤਬਾਦਲੇ ਦੀ ਗੱਲ ਚੱਲੀ ਤਾਂ ਕਈ ਪਾਗਲਾਂ ਨੇ ਉਸਨੂੰ ਸਮਝਾਇਆ ਕਿ ਉਹ ਦਿਲ ਨਾ ਛੱਡੇਉਹਨੂੰ ਹਿੰਦੋਸਤਾਨ ਭੇਜ ਦਿੱਤਾ ਜਾਵੇਗਾਓਸ ਹਿੰਦੋਸਤਾਨ ਵਿਚ ਜਿੱਥੇ ਉਹਦੀ ਪ੍ਰੇਮਿਕਾ ਰਹਿੰਦੀ ਸੀਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀਉਹਦਾ ਖ਼ਿਆਲ ਸੀ ਕਿ ਅੰਮ੍ਰਿਤਸਰ ਵਿਚ ਉਹਦੀ ਪ੍ਰੈਕਟਿਸ ਨਹੀਂ ਚੱਲੇਗੀਯੂਰਪੀਨ ਵਾਰਡ ਵਿਚ ਦੋ ਐਂਗਲੋ ਇੰਡੀਅਨ ਪਾਗਲ ਸਨਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਿੰਦੋਸਤਾਨ ਨੂੰ ਆਜ਼ਾਦ ਕਰ ਕੇ ਅੰਗਰੇਜ਼ ਚਲੇ ਗਏ ਹਨ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਇਆਉਹ ਛੁਪ-ਛੁਪ ਕੇ ਘੰਟਿਆਂ ਬੱਧੀ ਆਪੋ ਵਿਚ ਇਸ ਗੰਭੀਰ ਮਸਲੇ ਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿਚ ਹੁਣ ਉਨ੍ਹਾਂ ਦੀ ਹੈਸੀਅਤ ਕਿਸ ਤਰ੍ਹਾਂ ਦੀ ਹੋਵੇਗੀਯੂਰਪੀਨ ਵਾਰਡ ਰਹੇਗਾ ਜਾਂ ਉਡਾ ਦਿੱਤਾ ਜਾਵੇਗਾਬਰੇਕਫਾਸਟ ਮਿਲੇਗਾ ਜਾਂ ਨਹੀਂਕੀ ਉਨ੍ਹਾਂ ਨੂੰ ਡਬਲ ਰੋਟੀ ਦੀ ਥਾਂ ਬਲਦੀ ਇੰਡੀਅਨ ਚਪਾਤੀ ਤਾਂ ਜ਼ਹਿਰ ਮਾਰ ਨਹੀਂ ਕਰਨੀ ਪਵੇਗੀ

----

ਇਕ ਸਿੱਖ ਸੀ ਜੀਹਨੂੰ ਪਾਗਲਖਾਨੇ ਵਿਚ ਦਾਖਲ ਹੋਇਆਂ ਪੰਦਰਾਂ ਵਰ੍ਹੇ ਹੋ ਚੁੱਕੇ ਸਨਹਰ ਵੇਲੇ ਉਹਦੇ ਮੂੰਹੋਂ ਇਹ ਅਨੋਖੇ ਸ਼ਬਦ ਹੀ ਸੁਨਣ ਵਿਚ ਆਉਂਦੇ ਸਨ....ਓਪੜ ਦੀ ਗੜ ਗੜ ਦੀ, ਐਕਸ ਦੀ ਬੇਧਿਆਨੀਆਂ ਦੀ, ਮੁੰਗ ਦੀ ਦਾਲ ਆਫ ਦੀ ਲਾਲਟੈਨਉਹ ਨਾ ਦਿਨੇ ਹੀ ਸੌਂਦਾ ਸੀ ਤੇ ਨਾ ਹੀ ਰਾਤ ਨੂੰਪਹਿਰੇਦਾਰਾਂ ਦਾ ਕਹਿਣਾ ਸੀ ਕਿ ਉਹ ਪੰਦਰਾਂ ਵਰ੍ਹਿਆਂ ਦੇ ਲੰਮੇ ਸਮੇਂ ਵਿਚ ਇਕ ਪਲ ਲਈ ਵੀ ਨਹੀਂ ਸੁੱਤਾ ਸੀਲੇਟਿਆ ਵੀ ਨਹੀਂ ਸੀਹਾਂ ਕਦੀ ਕਦੀ ਕਿਸੇ ਕੰਧ ਨਾਲ ਸਹਾਰਾ ਲੈ ਲੈਂਦਾ ਸੀਹਰ ਵੇਲੇ ਖਲੋਤੇ ਰਹਿਣ ਨਾਲ ਉਹਦੇ ਪੈਰ ਸੁੱਜ ਗਏ ਸਨਪਿੰਜਣੀਆਂ ਵੀ ਸੁੱਜ ਗਈਆਂ ਸਨਪਰ ਏਨੇ ਸਰੀਰਕ ਕਸ਼ਟ ਦੇ ਬਾਵਜੂਦ ਵੀ ਉਹ ਆਰਾਮ ਨਹੀਂ ਕਰਦਾ ਸੀਹਿੰਦੋਸਤਾਨ, ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦੋਂ ਕਦੀ ਪਾਗਲਖਾਨੇ ਵਿਚ ਗੱਲਬਾਤ ਹੁੰਦੀ ਸੀ ਤਾਂ ਉਹ ਬੜੇ ਧਿਆਨ ਨਾਲ ਸੁਣਦਾ ਸੀਕੋਈ ਉਹਦੇ ਕੋਲੋਂ ਪੁੱਛਦਾ ਕਿ ਉਹਦਾ ਕੀ ਖ਼ਿਆਲ ਸੀ ਤਾਂ ਉਹ ਬੜੀ ਸੰਜੀਦਗੀ ਨਾਲ ਉੱਤਰ ਦਿੰਦਾ, "ਓਪੜ ਦੀ, ਗੜ ਗੜ ਦੀ, ਐਂਕਸ ਦੀ, ਬੇਧਿਆਨਿਆਂ ਦੀ ਮੁੰਗ ਦੀ ਦਾਲ ਆਫ ਦੀ ਪਾਕਿਸਤਾਨ ਗੌਰਮਿੰਟਪਰ ਪਿਛੋਂ ਆਫ ਦੀ ਪਾਕਿਸਤਾਨ ਗੌਰਮਿੰਟਦੀ ਥਾਂ ਆਫ ਦੀ ਟੋਭਾ ਟੇਕ ਸਿੰਘ ਗੌਰਮਿੰਟਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਕੋਲੋਂ ਪੁੱਛਣਾ ਸ਼ੁਰੂ ਕੀਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਜਿਥੋਂ ਦਾ ਉਹ ਰਹਿਣ ਵਾਲਾ ਹੈਪਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹ ਪਾਕਿਸਤਾਨ ਵਿਚ ਹੈ ਜਾਂ ਹਿੰਦੋਸਤਾਨ ਵਿਚਜਿਹੜੇ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਵੀ ਇਸ ਉਲ਼ਝਣ ਵਿਚ ਕੈਦ ਹੋ ਜਾਂਦੇ ਸਨ ਕਿ ਸਿਆਲਕੋਟ ਪਹਿਲੇ ਹਿੰਦੋਸਤਾਨ ਵਿਚ ਹੁੰਦਾ ਸੀ ਪਰ ਹੁਣ ਸੁਣਿਆ ਹੈ ਕਿ ਪਾਕਿਸਤਾਨ ਵਿਚ ਹੈਕੀ ਪਤਾ ਏ ਕਿ ਲਾਹੌਰ ਜੋ ਹੁਣ ਪਾਕਿਸਤਾਨ ਵਿਚ ਹੈ, ਕੱਲ ਹਿੰਦੋਸਤਾਨ ਵਿਚ ਚਲਾ ਜਾਵੇ ਜਾਂ ਸਾਰਾ ਹਿੰਦੋਸਤਾਨ ਈ ਪਾਕਿਸਤਾਨ ਬਣ ਜਾਵੇਅਤੇ ਇਹ ਗੱਲ ਵੀ ਕਿਹੜਾ ਛਾਤੀ ਤੇ ਹੱਥ ਰੱਖ ਕੇ ਕਹਿ ਸਕਦਾ ਸੀ ਕਿ ਹਿੰਦੋਸਤਾਨ ਅਤੇ ਪਾਕਿਸਤਾਨ ਦੋਵੇਂ ਕਿਸੇ ਦਿਨ ਸਿਰੋਂ ਹੀ ਗਾਇਬ ਹੋ ਜਾਣ

ਏਸ ਸਿੱਖ ਪਾਗਲ ਦੇ ਕੇਸ ਝੜ ਝੜ ਕੇ ਥੋੜ੍ਹੇ ਹੋ ਗਏ ਸਨਕਿਉਂ ਜੋ ਬਹੁਤ ਘੱਟ ਨਹਾਉਂਦਾ ਸੀ, ਏਸ ਲਈ ਦਾੜ੍ਹੀ ਅਤੇ ਸਿਰ ਦੇ ਵਾਲ ਆਪਸ ਵਿਚ ਜੰਮ ਗਏ ਸਨਇਸ ਕਾਰਨ ਉਹਦੀ ਸ਼ਕਲ ਬੜੀ ਡਰਾਉਣੀ ਜਿਹੀ ਲਗਦੀ ਸੀ ਪਰ ਆਦਮੀ ਬੇਲਾਗ ਸੀਪੰਦਰਾਂ ਵਰ੍ਹਿਆਂ ਵਿਚ ਉਹਨੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ ਸੀ

----

ਪਾਗਲਖਾਨੇ ਦੇ ਪੁਰਾਣੇ ਮੁਲਾਜ਼ਮ ਏਨਾ ਹੀ ਜਾਣਦੇ ਸਨ ਕਿ ਟੋਭਾ ਟੇਕ ਸਿੰਘ ਵਿਚ ਇਸ ਦੀਆਂ ਜ਼ਮੀਨਾਂ ਸਨਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਸੀ ਕਿ ਅਚਾਨਕ ਦਿਮਾਗ਼ ਉਲਟ ਗਿਆਇਸਦੇ ਰਿਸ਼ਤੇਦਾਰ ਲੋਹੇ ਦੀਆਂ ਮੋਟੀਆਂ ਮੋਟੀਆਂ ਸੰਗਲ਼ੀਆਂ ਨਾਲ ਇਹਨੂੰ ਬੰਨ੍ਹ ਕੇ ਲਿਆਏ ਅਤੇ ਪਾਗਲਖਾਨੇ ਵਿਚ ਦਾਖਲ ਕਰਾ ਗਏ

ਮਹੀਨੇ ਵਿਚ ਇਕ ਵਾਰ ਉਹ ਮੁਲਾਕਾਤ ਲਈ ਆਉਂਦੇ ਸਨ ਅਤੇ ਇਸਦੀ ਸੁਖ-ਸਾਂਦ ਪੁੱਛ ਕੇ ਮੁੜ ਜਾਂਦੇ ਸਨਕਾਫੀ ਸਮੇਂ ਤੀਕ ਇਹ ਸਿਲਸਿਲਾ ਚਲਦਾ ਰਿਹਾ ਪਰ ਜਦੋਂ ਪਾਕਿਸਤਾਨ ਹਿੰਦੋਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਹਨਾਂ ਦਾ ਆਣਾ-ਜਾਣਾ ਬੰਦ ਹੋ ਗਿਆਉਸ ਦਾ ਨਾਂ ਬਿਸ਼ਨ ਸਿੰਘ ਸੀ ਪਰ ਸਾਰੇ ਉਹਨੂੰ ਟੋਭਾ ਟੇਕ ਸਿੰਘ ਕਹਿੰਦੇ ਸਨਉਹਨੂੰ ਬੀਤੇ ਹੋਏ ਜਾਂ ਬੀਤ ਰਹੇ ਦਿਨ, ਮਹੀਨੇ ਜਾਂ ਸਾਲਾਂ ਦਾ ਕੋਈ ਪਤਾ ਨਹੀਂ ਸੀ ਪਰ ਹਰ ਮਹੀਨੇ ਜਦੋਂ ਉਹਦੇ ਰਿਸ਼ਤੇਦਾਰ ਉਹਨੂੰ ਮਿਲਣ ਲਈ ਆਉਂਦੇ ਸਨ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈਉਸ ਦਿਨ ਉਹ ਚੰਗੀ ਤਰ੍ਹਾਂ ਨਹਾਉਂਦਾ, ਸਰੀਰ ਤੇ ਚੰਗੀ ਤਰ੍ਹਾਂ ਸਾਬਣ ਮਲ਼ਦਾ ਅਤੇ ਸਿਰ ਤੇ ਤੇਲ ਲਾ ਕੇ ਕੰਘਾ ਵੀ ਵਾਹੁੰਦਾਆਪਣੇ ਕੱਪੜੇ, ਜਿਹੜੇ ਉਹ ਕਦੀ ਨਹੀਂ ਪਹਿਨਦਾ ਸੀ, ਕਢਵਾ ਕੇ ਪਹਿਨਦਾ ਅਤੇ ਇੰਜ ਸਜ-ਧਜ ਕੇ ਮਿਲ਼ਣ ਵਾਲਿਆਂ ਕੋਲ ਜਾਂਦਾਉਹ ਉਹਦੇ ਕੋਲੋਂ ਪੁੱਛਦੇ ਤਾਂ ਚੁੱਪ ਰਹਿੰਦਾ ਜਾਂ ਕਦੀ ਕਦੀ 'ਓਪੜ ਦੀ, ਗੜ ਗੜ ਦੀ, ਐਂਕਸ ਦੀ, ਬੇਧਿਆਨਿਆਂ ਦੀ ਮੁੰਗ ਦੀ ਦਾਲ ਆਫ ਦੀ ਲਾਲਟੈਨ ਕਹਿ ਦਿੰਦਾਉਸ ਦੀ ਇਕ ਧੀ ਜੋ ਹਰ ਮਹੀਨੇ ਉਂਗਲ਼-ਉਂਗਲ਼ ਵਧਦੀ ਪੰਦਰਾਂ ਵਰ੍ਹਿਆਂ ਵਿਚ ਜਵਾਨ ਹੋ ਗਈ ਸੀਜਦੋਂ ਉਹ ਬੱਚੀ ਸੀ ਤਾਂ ਵੀ ਆਪਣੇ ਬਾਪ ਨੂੰ ਵੇਖ ਕੇ ਰੋਂਦੀ ਸੀ, ਜਵਾਨ ਹੋਈ ਤਾਂ ਵੀ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਵਗਦੇ ਸਨ

----

ਪਾਕਿਸਤਾਨ ਅਤੇ ਹਿੰਦੋਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਸ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ? ਜਦੋਂ ਤਸੱਲੀਬਖ਼ਸ਼ ਉੱਤਰ ਨਾ ਮਿਲਿਆ ਤਾਂ ਉਸਦੀ ਕਰੇਦ ਦਿਨ-ਬ-ਦਿਨ ਵਧਦੀ ਗਈਹੁਣ ਮੁਲਾਕਾਤ ਵੀ ਨਹੀਂ ਆਉਂਦੀ ਸੀਪਹਿਲੇ ਤਾਂ ਉਹਨੂੰ ਆਪਣੇ ਆਪ ਪਤਾ ਲਗ ਜਾਂਦਾ ਸੀ ਕਿ ਮਿਲ਼ਣ ਵਾਲੇ ਆ ਰਹੇ ਹਨ ਪਰ ਹੁਣ ਤਾਂ ਜਿਵੇਂ ਉਸਦੇ ਦਿਲ ਦੀ ਆਵਾਜ਼ ਵੀ ਬੰਦ ਹੋ ਗਈ ਸੀ ਜਿਹੜੀ ਉਹਨੂੰ ਉਨ੍ਹਾਂ ਦੇ ਆਉਣ ਦੀ ਖ਼ਬਰ ਦਿੰਦੀ ਸੀਉਸਦੀ ਬੜੀ ਖ਼ਾਹਿਸ਼ ਸੀ ਕਿ ਉਹ ਲੋਕ ਆਉਣ ਜੋ ਇਹਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਸਨ ਅਤੇ ਉਹਦੇ ਲਈ ਫਲ, ਮਠਿਆਈਆਂ ਅਤੇ ਕੱਪੜੇ ਲਿਆਉਂਦੇ ਸਨਜੇ ਇਹ ਉਹਨਾਂ ਨੂੰ ਪੁੱਛਦਾ ਤਾਂ ਉਹ ਜ਼ਰੂਰ ਦੱਸ ਦੇਂਦੇ ਕਿ ਟੋਭਾ ਟੇਕ ਸਿੰਘ ਕਿੱਥੇ ਹੈ, ਪਾਕਿਸਤਾਨ ਵਿਚ ਜਾਂ ਹਿੰਦੋਸਤਾਨ ਵਿਚਕਿਉਂ ਜੋ ਉਸਦਾ ਖ਼ਿਆਲ ਸੀ ਕਿ ਉਹ ਟੋਭਾ ਟੇਕ ਸਿੰਘ ਤੋਂ ਹੀ ਆਉਂਦੇ ਸਨ ਜਿੱਥੇ ਉਹਦੀਆਂ ਜ਼ਮੀਨਾਂ ਸਨਪਾਗਲਖਾਨੇ ਵਿਚ ਇਕ ਐਸਾ ਪਾਗਲ ਵੀ ਸੀ ਜੋ ਆਪਣੇ ਆਪ ਨੂੰ 'ਰੱਬ ਕਹਿੰਦਾ ਸੀਉਹਦੇ ਕੋਲੋਂ ਜਦੋਂ ਇਕ ਦਿਨ ਬਿਸ਼ਨ ਸਿੰਘ ਨੇ ਪੁੱਛਿਆ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੋਸਤਾਨ ਵਿਚ ਤਾਂ ਉਹਨੇ ਆਦਤ ਅਨੁਸਾਰ ਹੱਸ ਕੇ ਕਿਹਾ, ਉਹ ਨਾ ਪਾਕਿਸਤਾਨ ਵਿਚ ਹੈ ਅਤੇ ਨਾ ਹੀ ਹਿੰਦੋਸਤਾਨ ਵਿਚ, ਏਸ ਲਈ ਕਿ ਅਸੀਂ ਅਜੇ ਤੀਕ ਹੁਕਮ ਈ ਨਹੀਂ ਦਿੱਤਾ

----

ਬਿਸ਼ਨ ਸਿੰਘ ਨੇ ਏਸ 'ਰੱਬ ਨੂੰ ਕਈ ਵਾਰ ਬੜੇ ਮਿੰਨਤ ਤਰਲਿਆਂ ਨਾਲ ਕਿਹਾ ਕਿ ਉਹ ਹੁਕਮ ਦੇਵੇ ਤਾਂ ਜੋ ਝੰਜਟ ਖ਼ਤਮ ਹੋ ਜਾਵੇ ਪਰ ਉਹ ਬਹੁਤ ਰੁੱਝਿਆ ਹੋਇਆ ਸੀਏਸ ਲਈ ਕਿ ਅਜੇ ਉਹਨੇ ਹੋਰ ਬੜੇ ਹੁਕਮ ਦੇਣੇ ਸਨਇਕ ਦਿਨ ਤੰਗ ਆ ਕੇ ਉਹ ਉਹਦੇ ਤੇ ਵਰ੍ਹ ਹੀ ਪਿਆ, ਓਪੜ ਦੀ, ਗੜ ਗੜ ਦੀ, ਐਕਸ ਦੀ, ਬੇਧਿਆਨਿਆਂ ਦੀ ਮੁੰਗ ਦੀ ਦਾਲ ਆਫ ਵਾਹੇ ਗੁਰੂ ਜੀ ਦਾ ਖਾਲਸਾ, ਐਂਡ ਵਾਹਿਗੁਰੂ ਜੀ ਕੀ ਫਤਹ -ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਸ ਦਾ ਸ਼ਾਇਦ ਇਹ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ 'ਰੱਬ ਹੈਂ, ਜੇਕਰ ਸਿੱਖਾਂ ਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾਤਬਾਦਲੇ ਤੋਂ ਕੁਝ ਦਿਨ ਪਹਿਲਾਂ ਟੋਭਾ ਟੇਕ ਸਿੰਘ ਤੋਂ ਇਕ ਮੁਸਲਮਾਨ ਜਿਹੜਾ ਬਿਸ਼ਨ ਸਿੰਘ ਦਾ ਦੋਸਤ ਸੀ, ਮੁਲਾਕਾਤ ਲਈ ਆਇਆਪਹਿਲਾਂ ਉਹ ਕਦੇ ਨਹੀਂ ਆਇਆ ਸੀਜਦੋਂ ਬਿਸ਼ਨ ਸਿੰਘ ਨੇ ਉਸਨੂੰ ਇਕ ਨਜ਼ਰ ਵੇਖਿਆ ਤਾਂ ਇਕ ਪਾਸੇ ਹਟ ਗਿਆ ਤੇ ਮੁੜਨ ਲੱਗਾ ਤਾਂ ਸਿਪਾਹੀਆਂ ਨੇ ਰੋਕ ਕੇ ਕਿਹਾ, ਇਹ ਤੈਨੂੰ ਮਿਲਣ ਆਇਆ ਹੈ, ਤੇਰਾ ਦੋਸਤ ਫ਼ਜ਼ਲਦੀਨ ਹੈ ਬਿਸ਼ਨ ਸਿੰਘ ਨੇ ਫ਼ਜ਼ਲਦੀਨ ਨੂੰ ਇਕ ਨਜ਼ਰ ਵੇਖਿਆ ਤੇ ਕੁਝ ਬੁੜ ਬੜਾਉਣ ਲੱਗਾਫ਼ਜ਼ਲਦੀਨ ਨੇ ਅੱਗੇ ਵਧ ਕੇ ਉਹਦੇ ਮੋਢੇ ਤੇ ਹੱਥ ਰੱਖਿਆ, ਮੈਂ ਬੜੇ ਦਿਨਾਂ ਤੋਂ ਸੋਚ ਰਿਹਾ ਸਾਂ ਕਿ ਤੈਨੂੰ ਮਿਲਾਂ, ਪਰ ਸਮਾਂ ਈ ਨਹੀਂ ਮਿਲਿਆਤੁਹਾਡੇ ਸਾਰੇ ਬੰਦੇ ਸੁਖ-ਸਾਂਦ ਨਾਲ ਹਿੰਦੋਸਤਾਨ ਚਲੇ ਗਏ ਸਨਮੈਥੋਂ ਜਿੰਨੀ ਸਹਾਇਤਾ ਹੋ ਸਕੀ, ਮੈਂ ਕੀਤੀਤੁਹਾਡੀ ਧੀ ਰੂਪ ਕੌਰ....ਉਹ ਕੁਝ ਕਹਿੰਦਾ ਕਹਿੰਦਾ ਰੁਕ ਗਿਆਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਾ, ਬੇਟੀ ਰੂਪ ਕੌਰ....ਫ਼ਜ਼ਲਦੀਨ ਨੇ ਰੁਕ ਰੁਕ ਕੇ ਕਿਹਾ, ਹਾਂ....ਹਾਂ....ਉਹ ਵੀ ਠੀਕ-ਠਾਕ ਏਉਹਨਾਂ ਦੇ ਨਾਲ ਹੀ ਚਲੀ ਗਈ ਸੀ ਬਿਸ਼ਨ ਸਿੰਘ ਚੁੱਪ ਰਿਹਾਫ਼ਜ਼ਲਦੀਨ ਬੋਲਦਾ ਗਿਆਉਹਨਾਂ ਆਖਿਆ ਸੀ ਕਿ ਮੈਂ ਤੇਰੀ ਖ਼ੈਰ ਪੁੱਛਦਾ ਰਹਾਂਹੁਣ ਮੈਂ ਸੁਣਿਆ ਹੈ ਕਿ ਤੂੰ ਵੀ ਹਿੰਦੋਸਤਾਨ ਜਾ ਰਿਹਾ ਏਂਭਾਈ ਬਲਬੀਰ ਸਿੰਘ ਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਆਖਣਾ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀਭਾਈ ਬਲਬੀਰ ਸਿੰਘ ਨੂੰ ਕਹਿਣਾ ਕਿ ਫ਼ਜ਼ਲਦੀਨ ਰਾਜ਼ੀ-ਖੁਸ਼ੀ ਹੈਦੋ ਬੂਰੀਆਂ ਮੱਝਾਂ ਜਿਹੜੀਆਂ ਉਹ ਛੱਡ ਗਏ ਸਨ, ਉਹਨਾਂ ਵਿਚੋਂ ਇਕ ਨੇ ਕੱਟਾ ਦਿੱਤਾਦੂਜੀ ਨੇ ਕੱਟੀ ਦਿੱਤੀ ਸੀ ਪਰ ਉਹ ਛੇ ਦਿਨਾਂ ਦੀ ਹੋ ਕੇ ਮਰ ਗਈ.....ਹੋਰ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦਸ.....ਮੈਂ ਹਰ ਵੇਲੇ ਤਿਆਰ ਹਾਂ....ਆਹ ਤੇਰੇ ਲਈ ਥੋੜ੍ਹੇ ਜਹੇ ਮਰੂੰਡੇ ਲਿਆਇਆ ਹਾਂ ਬਿਸ਼ਨ ਸਿੰਘ ਨੇ ਮਰੂੰਡਿਆਂ ਵਾਲੀ ਪੋਟਲੀ ਫੜ੍ਹ ਕੇ ਸਿਪਾਹੀ ਨੂੰ ਫੜ੍ਹਾ ਦਿੱਤੀ ਅਤੇ ਫ਼ਜ਼ਲਦੀਨ ਨੂੰ ਪੁੱਛਿਆ, ਟੋਭਾ ਟੇਕ ਸਿੰਘ ਕਿੱਥੇ ਹੈ?” ਫ਼ਜ਼ਲਦੀਨ ਨੇ ਕਾਫੀ ਹੈਰਾਨੀ ਨਾਲ ਕਿਹਾ, ਹੋਣਾ ਕਿੱਥੇ ਸੀ, ਉਥੇ ਈ ਆ ਜਿੱਥੇ ਪਹਿਲਾਂ ਸੀ ਬਿਸ਼ਨ ਸਿੰਘ ਨੇ ਫਿਰ ਪੁੱਛਿਆ, ਪਾਕਿਸਤਾਨ ਵਿਚ ਆ ਜਾਂ ਹਿੰਦੋਸਤਾਨ ਵਿਚ ਉਹ ਹਿੰਦੋਸਤਾਨ ਵਿਚ ਨਹੀਂ ਨਹੀਂ ਪਾਕਿਸਤਾਨ ਵਿਚਫ਼ਜ਼ਲਦੀਨ ਘਬਰਾ ਗਿਆਬਿਸ਼ਨ ਸਿੰਘ ਬੁੜ ਬੁੜ ਕਰਦਾ ਚਲਾ ਗਿਆਓਪੜ ਦੀ, ਗੜ ਗੜ ਦੀ, ਐਂਕਸ ਦੀ, ਬੇਧਿਆਨਿਆਂ ਦੀ, ਮੁੰਗ ਦੀ ਦਾਲ ਆਫ ਦੀ ਪਾਕਿਸਤਾਨ ਐਂਡ ਹਿੰਦੋਸਤਾਨ ਆਫ ਦੀ ਦੁਰ ਫਿੱਟੇ ਮੂੰਹ

----

ਤਬਾਦਲੇ ਦੀਆਂ ਤਿਆਰੀਆਂ ਹੋ ਚੁੱਕੀਆਂ ਸਨਏਧਰੋਂ ਉਧਰ ਤੇ ਉਧਰੋਂ ਏਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਤਿਆਰ ਹੋ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ ਸੀ ਸਖ਼ਤ ਸਰਦੀਆਂ ਸਨਜਦੋਂ ਲਾਹੌਰ ਦੇ ਪਾਗਲਖਾਨੇ ਵਿਚੋਂ ਹਿੰਦੂ ਸਿੱਖ ਪਾਗਲਾਂ ਦੀਆਂ ਭਰੀਆਂ ਹੋਈਆਂ ਲਾਰੀਆਂ ਪੁਲੀਸ ਦੀ ਨਿਗਰਾਨੀ ਹੇਠ ਚੱਲ ਪਈਆਂਸਬੰਧਤ ਅਫ਼ਸਰ ਵੀ ਨਾਲ ਸਨਵਾਹਗਾ ਬਾਰਡਰ ਤੇ ਦੋਹਾਂ ਪਾਸਿਆਂ ਦੇ ਸੁਪਰਡੈਂਟ ਇਕ-ਦੂਜੇ ਨਾਲ ਮਿਲੇ ਤੇ ਮੁਢਲੀ ਕਾਰਵਾਈ ਸਮਾਪਤ ਹੋਣ ਪਿਛੋਂ ਤਬਾਦਲੇ ਦਾ ਕੰਮ ਸ਼ੁਰੂ ਹੋ ਗਿਆਇਹ ਤਬਾਦਲਾ ਸਾਰੀ ਰਾਤ ਹੁੰਦਾ ਰਿਹਾਪਾਗਲਾਂ ਨੂੰ ਲਾਰੀਆਂ ਵਿਚੋਂ ਕੱਢਣਾ ਤੇ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀਕਈ ਤਾਂ ਬਾਹਰ ਨਿਕਲਦੇ ਈ ਨਹੀਂ ਸਨਜਿਹੜੇ ਨਿਕਲਣ ਲਈ ਮੰਨਦੇ ਸਨ, ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਸੀ, ਕਿਉਂ ਜੋ ਉਹ ਏਧਰ ਓਧਰ ਭੱਜ ਉੱਠਦੇ ਸਨਜਿਹੜੇ ਨੰਗੇ ਸਨ, ਜੇ ਉਨ੍ਹਾਂ ਨੂੰ ਕੱਪੜੇ ਪਾਏ ਜਾਂਦੇ ਤਾਂ ਉਹ ਪਾੜ ਕੇ ਸਰੀਰ ਨਾਲੋਂ ਵੱਖ ਕਰ ਦੇਂਦੇਕੋਈ ਗਾਲ੍ਹਾਂ ਕੱਢ ਰਿਹਾ ਹੈ, ਕੋਈ ਗਾ ਰਿਹਾ ਹੈਆਪਸ ਵਿਚ ਲੜ ਝਗੜ ਰਹੇ ਹਨ, ਰੋ ਰਹੇ ਹਨ, ਵਿਲਕ ਰਹੇ ਹਨਕੰਨ ਪਈ ਆਵਾਜ਼ ਨਹੀਂ ਸੁਣਦੀ ਸੀਪਾਗਲ ਔਰਤਾਂ ਦਾ ਰੌਲਾ-ਗੌਲਾ ਵੱਖਰਾ ਸੀਠੰਡ ਵੀ ਏਨੀ ਕੜਾਕੇ ਦੀ ਸੀ ਕਿ ਦੰਦ ਨਾਲ ਦੰਦ ਵੱਜ ਰਹੇ ਸਨਬਹੁਤੇ ਪਾਗਲ ਏਸ ਤਬਾਦਲੇ ਦੇ ਹੱਕ ਵਿਚ ਨਹੀਂ ਸਨਏਸ ਲਈ ਕਿ ਉਹਨਾਂ ਦੀ ਸਮਝ ਵਿਚ ਨਹੀਂ ਸੀ ਆ ਰਿਹਾ ਸੀ ਕਿ ਉਹਨਾਂ ਨੂੰ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈਜਿਹੜੇ ਥੋੜ੍ਹਾ ਬਹੁਤ ਸੋਚ ਸਕਦੇ ਸਨ, ਉਹ ਪਾਕਿਸਤਾਨ ਜ਼ਿੰਦਾਬਾਦਅਤੇ ਪਾਕਿਸਤਾਨ ਮੁਰਦਾਬਾਦਦੇ ਨਾਅਰੇ ਲਾ ਰਹੇ ਸਨ

----

ਦੋ ਤਿੰਨ ਵਾਰ ਫਸਾਦ ਹੁੰਦਾ ਹੁੰਦਾ ਬਚਿਆ ਕਿਉਂ ਜੋ ਕੁਝ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ-ਸੁਣ ਕੇ ਤੈਸ਼ ਆ ਗਿਆ ਸੀਜਦੋਂ ਬਿਸ਼ਨ ਸਿੰਘ ਦੀ ਵਾਰੀ ਆਈ ਤੇ ਵਾਹਗਾ ਪਾਰ ਦਾ ਸਬੰਧਤ ਅਫ਼ਸਰ ਉਹਦਾ ਨਾਂ ਰਜਿਸਟਰ ਵਿਚ ਲਿਖਣ ਲੱਗਾ ਤਾਂ ਉਸ ਨੇ ਪੁੱਛਿਆ, ਉਟੋਭਾ ਟੇਕ ਸਿੰਘ ਕਿੱਥੇ ਹੈ, ਪਾਕਿਸਤਾਨ ਵਿਚ ਜਾਂ ਹਿੰਦੋਸਤਾਨ ਵਿਚ?”ਸੁਣਦਿਆਂ ਬਿਸ਼ਨ ਸਿੰਘ ਉਛਲ ਕੇ ਇਕ ਪਾਸੇ ਹੋ ਗਿਆ ਅਤੇ ਭੱਜ ਕੇ ਆਪਣੇ ਸਾਥੀਆਂ ਵਿਚ ਚਲਾ ਗਿਆਪਾਕਿਸਤਾਨੀ ਸਿਪਾਹੀਆਂ ਨੇ ਉਹਨੂੰ ਫੜ੍ਹ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਚਲਣੋਂ ਇਨਕਾਰ ਕਰ ਦਿੱਤਾਟੋਭਾ ਟੇਕ ਸਿੰਘ ਏਧਰ ਹੈਉਹ ਜ਼ੋਰ-ਜ਼ੋਰ ਦੀ ਚੀਕਣ ਲੱਗਾਓਪੜ ਦੀ, ਗੜ ਗੜ ਦੀ, ਐਂਕਸ ਦੀ, ਬੇਧਿਆਨਿਆਂ ਦੀ, ਮੁੰਗ ਦੀ ਦਾਲ ਆਫ ਟੋਭਾ ਟੇਕ ਸਿੰਘ ਐਂਡ ਪਾਕਿਸਤਾਨਉਹਨੂੰ ਬਹੁਤ ਸਮਝਾਇਆ ਗਿਆ ਕਿ ਟੋਭਾ ਟੇਕ ਸਿੰਘ ਹੁਣ ਹਿੰਦੋਸਤਾਨ ਵਿਚ ਚਲਾ ਗਿਆ ਹੈਜੇ ਨਹੀਂ ਗਿਆ ਤਾਂ ਛੇਤੀ ਹੀ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆਜਦੋਂ ਉਹਨੂੰ ਜ਼ਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇਕ ਥਾਂ ਆਪਣੀਆਂ ਸੁੱਜੀਆਂ ਹੋਈਆਂ ਲੱਤਾਂ ਨਾਲ ਇਸ ਤਰ੍ਹਾਂ ਖਲੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਉਥੋਂ ਹਿਲਾ ਨਹੀਂ ਸਕੇਗੀਆਦਮੀ ਬੇ-ਪਰਵਾਹ ਸੀ, ਏਸ ਲਈ ਉਹਦੇ ਨਾਲ ਬਹੁਤੀ ਜ਼ਬਰਦਸਤੀ ਨਾ ਕੀਤੀ ਗਈਉਹਨੂੰ ਉਥੇ ਹੀ ਖੜ੍ਹਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਚਲਦਾ ਰਿਹਾ

----

ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚਾਪ ਬਿਸ਼ਨ ਸਿੰਘ ਦੇ ਹਲਕ ਵਿਚੋਂ ਇਕ ਅਸਮਾਨ ਚੀਰਵੀਂ ਆਵਾਜ਼ ਨਿਕਲੀਏਧਰੋਂ ਉਧਰੋਂ ਕਈ ਅਫ਼ਸਰ ਭੱਜੇ ਹੋਏ ਆਏ ਅਤੇ ਵੇਖਿਆ ਕਿ ਉਹ ਆਦਮੀ ਜਿਹੜਾ ਪੰਦਰਾਂ ਵਰ੍ਹਿਆਂ ਤੀਕ ਦਿਨ ਰਾਤ ਆਪਣੀਆਂ ਟੰਗਾਂ ਤੇ ਖਲੋਤਾ ਰਿਹਾ ਸੀ, ਮੂਧੇ ਮੂੰਹ ਡਿੱਗਾ ਪਿਆ ਹੈਏਧਰ ਕੰਡਿਆਲੀਆਂ ਤਾਰਾਂ ਦੇ ਪਿਛਲੇ ਪਾਸੇ ਹਿੰਦੋਸਤਾਨ ਸੀਉਧਰ ਉਸੇ ਤਰ੍ਹਾਂ ਤਾਰਾਂ ਦੇ ਪਿੱਛੇ ਪਾਕਿਸਤਾਨਵਿਚਕਾਰ ਜ਼ਮੀਨ ਦੇ ਓਸ ਟੁਕੜੇ ਤੇ ਜਿਸ ਦਾ ਕੋਈ ਨਾਂ ਨਹੀਂ ਸੀ, ਟੋਭਾ ਟੇਕ ਸਿੰਘ ਪਿਆ ਸੀ

-----------------------------------------------
ਇਹ ਡਾਕ-ਟਿਕਟ ਮਰਹੂਮ ਸਆਦਤ ਹਸਨ ਮੰਟੋ ਜੀ ਦੀ ਯਾਦ ਨੂੰ ਸਮਰਪਿਤ, ਉਹਨਾਂ ਦੀ 50ਵੀਂ ਬਰਸੀ ਤੇ 18 ਜਨਵਰੀ, 2005 ਨੂੰ ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ।

2 comments:

ਤਨਦੀਪ 'ਤਮੰਨਾ' said...

Atamjit's Rishteyan da kee rakhiye Na.. is based on this beautiful but sad real story. Tandeep ji, Aarsi has achieved another milestone by connecting the readers with such a valuable piece of work by Mr Manto.

Gurinderjit
Montreal, Canada

Silver Screen said...

Momi sahib kinne hi jiyada lokaan ne iss kahani da anuvaad keeta hai...eh taan hun sade ghar de baranaan vergi ho gayi hai...tusi bahuat changi taraan jande ho...Manto da bahuat sara sahit ajeha vi jisnu aje kise ne anuvaad nahi keeta...uss val koi vi nazar nahi marda....
Darshan Darvesh