ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, April 4, 2009

ਗਿਆਨੀ ਸੰਤੋਖ ਸਿੰਘ - ਯਾਦਾਂ

ਇਕ ਲੜਾਈ ਜੋ ਹੁੰਦੀ ਹੁੰਦੀ ਟਲ਼ ਗਈ...

ਯਾਦਾਂ

ਮੇਰੀ ਬਹੁਤ ਛੋਟੀ ਉਮਰ ਹੋਣ ਸਮੇ ਦੀ ਗੱਲ ਹੈਅਜੇ ਮੈ ਓਦੋਂ ਡੰਗਰ ਚਾਰਨ ਵਾਲ਼ੀ ਸਟੇਜ ਤੇ ਵੀ ਨਹੀ ਸੀ ਅੱਪੜਿਆਸਾਡੀ ਹਵੇਲੀ ਵਿਚ ਸ਼ਾਮ ਦੇ ਘੁਸਮੁਸੇ ਜਿਹੇ ਸਮੇ ਮੇਰੇ ਦੋਵੇਂ ਚਾਚੇ, ਸ. ਬਚਨ ਸਿੰਘ ਤੇ ਸ. ਕੁੰਦਨ ਸਿੰਘ, ਟੋਕੇ ਤੇ ਪੱਠੇ ਕੁਤਰ ਰਹੇ ਸਨਮੈ ਲਾਗੇਹੀ ਏਧਰ ਓਧਰ ਫਿਰ ਰਿਹਾ ਸਾਂਭਾਈਆ ਜੀ ਕਿਤੇ ਬਾਹਰ ਗਏ ਹੋਏ ਸਨਵੱਡੇ ਚਾਚਾ ਜੀ ਟੋਕਾ ਗੇੜ ਰਹੇ ਸੀ ਤੇ ਛੋਟੇ ਚਾਚਾ ਜੀ ਚੀਰਨੀਆਂ ਲਾ ਰਹੇ ਸੀਗੁਰਦੁਆਰੇ ਦੇ ਸਾਹਮਣੇ ਸਾਡੀ ਹਵੇਲੀ ਦਾ ਮੇਰੇ ਚਾਰੇ ਬਾਬਿਆਂ ਦਾ ਸਾਂਝਾ ਵਾਹਵਾ ਵੱਡਾ ਥਾਂ ਹੁੰਦਾ ਸੀਗੁਰਦੁਆਰਾ ਤੇ ਇਸਦਾ ਬਾਗ ਇਕ ਪਾਸੇ ਤੇ ਸਾਡੀ ਹਵੇਲੀ ਦੂਜੇ ਪਾਸੇ, ਆਹਮੋ ਸਾਹਮਣੇ ਹੁੰਦੇ ਸਨ ਤੇ ਇਹਨਾਂ ਦੋਹਾਂ ਦੇ ਵਿਚਕਾਰ ਦੀ ਖੂਹ ਵੱਲੋਂ ਸੜਕ ਤੋਂ ਆਉਣ ਵਾਲਾ ਰਾਹ, ਜਿਸਨੂੰ ਪਹਿਆ ਆਖਿਆ ਜਾਂਦਾ ਸੀ, ਪਿੰਡ ਵਿਚ ਪ੍ਰਵੇਸ਼ ਕਰਦਾ ਸੀਹੁਣ ਵੀ ਸਾਡੇ ਵਾਲ਼ੇ ਪਾਸਿਉਂ ਸੜਕ ਤੋਂ ਪਿੰਡ ਨੂੰ ਇਹੋ ਹੀ ਰਾਹ ਹੈਜਾਵਿਆਂ ਵਾਲ਼ੇ ਪਾਸੇ ਤੋਂ ਇਕ ਹੋਰ ਰਾਹ ਵੀ ਸੜਕ ਤੋਂ ਪਿੰਡ ਵਿਚ ਵੜਦਾ ਹੈ ਜੋ ਕਿ ਛੱਪੜ ਦੇ ਕਿਨਾਰੇ ਹੁੰਦਾ ਹੋਇਆ ਗੁਰਦੁਆਰੇ ਦੇ ਪਿਛਵਾੜੇ ਵਿਚਦੀ, ਸਾਡੀ ਹਵੇਲੀ ਤੋਂ ਅੱਗੇ ਜਾ ਚੁੱਕੇ ਸਾਡੇ ਵਾਲ਼ੇ ਰਾਹ ਵਿਚ ਹੀ ਅਭੇਦ ਹੋ ਜਾਂਦਾ ਹੈ

----

ਸਾਡਾ ਹਵੇਲੀ ਵਾਲ਼ਾ ਥਾਂ ਮੇਰੇ ਚਾਰੇ ਬਾਬਿਆਂ ਵਿਚ ਇਕੋ ਜਿਹਾ ਵੰਡਿਆ ਹੋਇਆ ਸੀਹੁਣ ਇਸ ਹਵੇਲੀ ਵਾਲੇ ਥਾਂ ਤੇ ਘਰ ਬਣ ਚੁੱਕੇ ਹਨਗੁਰਦੁਆਰੇ ਦੇ ਬਿਲਕੁਲ ਸਾਹਮਣੇ ਵਾਲ਼ਾ ਹਿੱਸਾ ਸਾਡਾ ਹੁੰਦਾ ਸੀਤੇ ਸਾਡੇ ਪਿਛਵਾੜੇ ਵਾਲ਼ਾ ਹਿੱਸਾ ਮੇਰੇ ਬਾਬਾ ਜੀ ਦੇ ਨੰਬਰ ਦੋ ਵਾਲ਼ੇ ਭਰਾ ਹੌਲਦਾਰ ਹਰਨਾਮ ਸਿੰਘ ਜੀ ਦੇ ਹਿੱਸੇ ਦਾ ਸੀਉਹ ਪਰਵਾਰ ਸਮੇਤ ਬਾਰ ਵਾਲ਼ੇ ਮੁਰੱਬੇ ਦੇ ਇਵਜ਼ ਵਿਚ ਮਿਲ਼ਨ ਵਾਲੀ ਜ਼ਮੀਨ ਉਪਰ, ਬਾਬੇ ਬਕਾਲੇ ਦੇ ਨੇੜੇ, ਭਲਾਈ ਪੁਰ ਨਾਮੀ ਪਿੰਡ ਵਿਚ ਜਾ ਵਸੇ ਸਨਉਹਨਾਂ ਵਾਲ਼ਾ ਹਿੱਸਾ ਵੀ ਸਭ ਤੋਂ ਵੱਡੇ ਭਰਾ ਸ. ਭਾਨ ਸਿੰਘ ਜੀ ਦੇ ਕਬਜ਼ੇ ਵਿਚ ਸੀਉਹ ਇਸ ਲਈ ਕਿ ਮੇਰੀ ਦਾਦੀ ਜੀ ਦੀਆਂ ਦੋਹਵੇਂ ਜਠਾਣੀਆ ਵੀ ਜੇਠਾਂ ਵਾਂਗ ਸਕੀਆਂ ਭੈਣਾਂ ਸਨਸਾਡੇ ਸੱਜੇ ਹੱਥ ਵਾਲ਼ਾ ਹਿੱਸਾ ਮੇਰੇ ਬਾਬਾ ਸ. ਅਮਰ ਸਿੰਘ ਜੀ ਦੇ ਸਭ ਤੋਂ ਛੋਟੇ ਭਰਾ, ਸ. ਈਸ਼ਰ ਸਿੰਘ ਜੀ, ਦੇ ਕੋਲ਼ ਸੀਇਹ ਬਹੁਤ ਸਮਾ ਪਹਿਲਾਂ ਯੂ. ਪੀ. ਵਿਚ ਚਲੇ ਗਏ ਸਨ ਪਰ ਓਦੋਂ ਅਜੇ ਨਹੀ ਸਨ ਗਏਉਸਦੇ ਪਿਛਵਾੜੇ ਵਾਲ਼ਾ ਚੌਥਾ ਹਿੱਸਾ ਸਭ ਤੋਂ ਵੱਡੇ ਭਰਾ ਸ. ਭਾਨ ਸਿੰਘ ਜੀ ਦੇ ਹਿੱਸੇ ਦਾ ਸੀਇਹਨਾਂ ਚੌਹਾਂ ਹਿੱਸਿਆਂ ਨੂੰ ਹੀ ਛੋਟੀਆਂ ਛੋਟੀਆਂ ਕੰਧਾਂ ਨਾਲ਼ ਵੱਖ ਵੱਖ ਕੀਤਾ ਹੋਇਆ ਸੀ ਤੇ ਇਹਨਾਂ ਕੰਧਾਂ ਦੇ ਉਤੋਂ ਦੀ ਇਕ ਦੂਜੇ ਨੂੰ ਵੇਖਿਆ ਤੇ ਸੁਣਿਆ ਜਾ ਸਕਦਾ ਸੀ

----

ਉਸ ਸ਼ਾਮ ਨੂੰ ਵੱਡੇ ਬਾਬਾ ਜੀ ਤੇ ਉਹਨਾਂ ਦੇ ਪੁੱਤਰ ਅਰਥਾਤ ਮੇਰੇ ਕਜ਼ਨ ਚਾਚੇ ਮੰਜਿਆਂ ਤੇ ਬੈਠੇ ਕੁਝ ਗੁੱਸੇ ਜਿਹੇ ਵਾਲ਼ੀਆਂ ਗੱਲਾਂ ਕਰ ਰਹੇ ਸਨਉਹ ਗੱਲਾਂ ਦੋਹਾਂ ਹਵੇਲੀਆ ਵਿਚ ਆਉਣ ਵਾਲ਼ੀਆਂ ਦੋਹਾਂ ਹੀ ਛੋਟੀਆਂ ਕੰਧਾਂ ਦੇ ਉਤੋਂ ਦੀ ਸਾਡੇ ਪਾਸੇ ਵੀ ਸੁਣਾਈ ਦੇ ਰਹੀਆਂ ਸਨਉਹਨਾਂ ਦੀਆਂ ਗੱਲਾਂ ਦੀ ਮੈਨੂੰ ਹੋਰ ਤਾਂ ਸਮਝ ਨਾ ਆਈ ਪਰ ਕੋਈ ਅਣਸੁਖਾਵਾਂ ਜਿਹਾ ਅਸਰ ਮੇਰੇ ਤੇ ਕਰ ਰਹੀਆਂ ਸਨਤਾਹੀਉਂ ਖ਼ਬਰ ਕਿ ਮੇਰੇ ਛੋਟੇ ਚਾਚਾ ਜੀ ਚੀਰਨੀਆਂ ਲਾਉਣੀਆਂ ਛੱਡ ਕੇ, ਕੰਧ ਦੇ ਉਤੋਂ ਦੀ ਉਸ ਪਾਸੇ ਮੂੰਹ ਕਰਕੇ ਉਹਨਾਂ ਨੂੰ ਗੁੱਸੇ ਵਿਚ ਕੁਝ ਇਹੋ ਜਿਹੇ ਬੋਲ ਆਖਣ ਲੱਗੇ, “ਆਓ ਫਿਰ ਇਹ ਲੱਕੜ ਦਾ ਮੋਛਾ ਚੁੱਕ ਕੇ ਵਿਖਾਓਓਧਰੋਂ ਜਵਾਬ ਆਇਆ, “ਲਓ ਫਿਰ ਅਸੀਂ ਆ ਰਹੇ ਹਾਂ; ਵੇਖਦੇ ਹਾਂ ਤੁਹਾਨੂੰਕੁਝ ਇਹੋ ਜਿਹੇ ਰਲ਼ਦੇ ਮਿਲ਼ਦੇ ਭਾਵ ਵਾਲ਼ੇ ਸ਼ਬਦਾਂ ਦਾ ਦੋਹਾਂ ਪੱਖਾਂ ਵੱਲੋਂ ਵਟਾਂਦਰਾ ਹੋਇਆ ਤੇ ਉਹ ਸਾਰੇ ਭਰਾ ਉਠ ਕੇ, ਹੌਲਦਾਰ ਵਾਲ਼ੇ ਹਿੱਸੇ ਵਿਚਦੀ ਲੰਘਦੇ ਹੋਏ, ਆਧੀਆਂ ਦੀ ਹਵੇਲੀ ਤੇ ਸਾਡੀ ਹਵੇਲੀ ਵਿਚਲੇ ਗੁਰਦੁਆਰੇ ਨੂੰ ਸਾਹਮਣੇ ਰਾਹ ਵਿਚਦੀ ਹੁੰਦੇ ਹੋਏ, ਸਾਡੀ ਹਵੇਲੀ ਦੇ ਬੂਹੇ ਵੱਲ ਨੂੰ ਤੁਰ ਪਏਏਧਰੋਂ ਮੇਰੇ ਦੋਹਾਂ ਚਾਚਿਆਂ ਨੇ ਟੋਕਾ ਛੱਡ ਕੇ ਛੇਤੀ ਛੇਤੀ ਜਾ ਕੇ ਵੱਡੇ ਨੇ ਵੱਡੀ ਕ੍ਰਿਪਾਨ ਤੇ ਛੋਟੇ ਨੇ ਬਰਛਾ ਸੰਭਾਲ਼ ਲਿਆ ਤੇ ਕਾਹਲੀ ਕਾਹਲ਼ੀ ਹਵੇਲੀ ਦੇ ਬੂਹੇ ਵੱਲ ਨੂੰ ਹੋ ਲਏ

----

ਝਗੜੇ ਵਾਲ਼ੀ ਗੱਲ ਦਾ ਸਾਰ ਕੁਝ ਇਉਂ ਸੀ ਕਿ ਮਾਂਗੇ ਤੇ ਵੈਰੋ ਨੰਗਲ ਨਾਮੀ ਪਿੰਡਾਂ ਵਾਲ਼ੇ ਪਾਸੇ, ਮੈਰੇ ਵਾਲ਼ੀ ਜ਼ਮੀਨ ਵਿਚ ਸਾਂਝਾ ਖੂਹ ਸੀਇਸਦੇ ਨੇੜੇ ਹੀ ਇਕ ਹੋਰ ਖੂਹ ਵੀ ਸੀ ਪਰ ਉਹ ਹੁਣ ਖਡੱਲ ਬਣ ਚੁੱਕਿਆ ਸੀਜਿਸ ਖੂਹ ਨੂੰ ਵਰਤਿਆ ਨਾ ਜਾਂਦਾ ਹੋਵੇ ਉਸਨੂੰ ਖਡੱਲ ਆਖਣ ਲੱਗ ਪੈਂਦੇ ਸਨਸ਼ਾਇਦ ਇਹ ਖੂਹ ਵੱਡੀਆਂ ਇੱਟਾਂ ਦਾ ਸੀਆਮ ਤੌਰ ਤੇ ਉਹਨਾਂ ਦਿਨਾਂ ਵਿਚ ਖੂਹ ਨਾਨਕ ਸ਼ਾਹੀ ਨਿੱਕੀਆਂ ਦੇ ਇੱਟਾਂ ਦੇ ਹੁੰਦੇ ਸਨਵੱਡੀਆਂ ਇੱਟਾਂ ਵਾਲ਼ੇ ਖੂਹ ਦਾ ਮਤਲਬ ਹੁੰਦਾ ਸੀ ਕਿ ਇਹ ਥੋਹੜੇ ਚਿਰ ਤੋਂ ਬਣਾਇਆ ਗਿਆ ਹੈਇਸ ਤਰ੍ਹਾਂ ਦਾ ਵੱਡੀਆਂ ਇੱਟਾਂ ਵਾਲ਼ਾ ਇਕ ਖੂਹ ਪਿੰਡ ਦੇ ਲਾਗੇ ਵੀ ਮਜ਼ਹਬੀਆਂ ਵਾਲੇ ਪਾਸੇ ਦੇ ਬਾਹਰਵਾਰ ਹੁੰਦਾ ਸੀਉਸਦਾ ਨਾਂ ਹੀ ਨਵਾਂ ਖੂਹ ਸੀਅਸੀਂ ਡੰਗਰ ਚਾਰਨ ਸਮੇ ਇਸ ਖਡੱਲ ਵੱਲ ਇਕੱਲੇ ਜਾਣ ਤੋਂ ਡਰਿਆ ਕਰਦੇ ਸਾਂਵੱਡੇ ਮੁੰਡਿਆਂ ਨੇ ਸਾਨੂੰ ਡਰਾਉਣ ਲਈ ਆਖਣਾ ਕਿ ਉਸ ਵਿਚ ਜੋਗੀ ਰਹਿੰਦੇ ਹਨਕਦੀ ਕਦੀ ਉਹਨਾਂ ਦੇ ਮਿਲ਼ ਪੈਣ ਦੀਆਂ ਘਟਨਾਵਾਂ ਵੀ ਝੂਠੀਆਂ ਹੀ ਬਣਾ ਕੇ ਸਾਨੂੰ ਸੁਣਾਉਣੀਆਂ ਤੇ ਸੁਣਨ ਸਮੇ ਸਾਡੇ ਡਰ ਨਾਲ਼ ਲੂੰ ਕੰਡੇ ਜਿਹੇ ਹੋਣ ਲੱਗ ਪੈਣੇਇਕ ਦਿਨ ਦੁਪਹਿਰ ਜਿਹੀ ਨੂੰ ਅਸੀਂ ਪਹੇ ਵਿਚ ਲੱਗੇ ਵੱਡੇ ਪੱਥਰ ਦੇ ਕੋਲ਼ ਬੈਠੇ ਹੋਏ ਸਾਂਇਹ ਪਹਿਆ ਤੇ ਪੱਥਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲਿਆਂ ਦੀ ਹੱਦ ਦਰਸਾਉਂਦਾ ਸੀਹੁਣ ਤਾਂ ਸ਼ਾਇਦ ਓਥੇ ਪੱਕੀ ਸੜਕ ਬਣ ਗਈ ਹੋਵੇਇਹ ਸਾਡੇ ਪਿੰਡ ਸੂਰੋ ਪੱਡੇ ਤੇ ਮੇਰੀ ਵੱਡੀ ਚਾਚੀ ਜੀ ਦੇ ਪੇਕੇ ਪਿੰਡ, ਵੈਰੋ ਨੰਗਲ ਦੇ ਐਨ ਵਿਚਕਾਹੇ ਇਕ ਮੀਲ ਉਪਰ ਵਾਕਿਆ ਸੀਇਸਦੇ ਦੋਹੀਂ ਪਾਸੀਂ ਇਹ ਦੋਵੇਂ ਪਿੰਡ ਇਕ ਇਕ ਮੀਲ ਦੀ ਵਿਥ ਉਪਰ ਹੁੰਦੇ ਸਨਇਹ ਮੀਲਾਂ ਵਾਲੀ ਗੱਲ ਦਾ ਵੀ ਮੈਨੂੰ ਤਾਂ ਪਤਾ ਲੱਗਾ ਕਿ ਇਕ ਵਾਰੀਂ ਭਿੰਡਰਾਂ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਵੈਰੋ ਨੰਗਲ ਦੇ ਗੁਰਦੁਆਰਾ ਗੁਰੂਆਣਾ ਵਿਚ ਠਹਿਰੇ ਹੋਏ ਸਨ ਤੇ ਇਕ ਦਿਨ ਉਹਨਾਂ ਦੀ ਕਥਾ ਸੁਣਨ ਅਸੀਂ, ਮੇਰੇ ਭਾਈਆ ਜੀ ਦੇ ਮਾਮਾ ਜੀ, ਭਾਈ ਸੋਹਣ ਸਿੰਘ ਜੀ ਹੋਰਾਂ ਨਾਲ਼ ਜਾ ਰਹੇ ਸਾਂਉਹ ਆਪਣੇ ਕਪੂਰਥਲਾ ਜ਼ਿਲੇ ਵਿਚਲੇ ਪਿੰਡ ਸੰਗੋਜਲਾ ਤੋਂ ਕੇਵਲ ਸੰਤਾਂ ਦੀ ਕਥਾ ਸੁਣਨ ਹੀ ਸਾਡੇ ਪਿੰਡ ਆਏ ਹੋਏ ਸਨਹੋਰ ਤਾਂ ਮੈਨੂੰ ਕਿਸੇ ਗੱਲ ਦੀ ਸਮਝ ਨਹੀ ਸੀ ਤੇ ਨਾ ਹੀ ਮੈਨੂੰ ਕਥਾ ਬਾਰੇ ਪਤਾ ਹੈ ਕਿ ਮੈ ਸੰਤਾਂ ਦੀ ਕਥਾ ਸੁਣਨ ਦੀਵਾਨ ਵਿਚ ਬੈਠਿਆ ਸਾਂ ਜਾਂ ਨਹੀਜੇ ਬੈਠਿਆ ਵੀ ਹੋਵਾਂਗਾ ਤਾਂ ਮੇਰੇ ਪੱਲੇ ਕੁਝ ਉਸ ਸਮੇ ਪੈ ਸਕੇ, ਇਸਦੀ ਸੰਭਾਵਨਾ ਨਹੀ ਸੀਅਸੀ ਸਾਰੇ ਜਣੇ ਤੁਰਦੇ ਹੋਏ ਉਸ ਪੱਥਰ ਕੋਲ਼ ਪਹੁੰਚੇ ਜਿਸਨੂੰ ਉਸ ਸਮੇ ਅਸੀਂ ਝੱਡਾ ਆਖਿਆ ਕਰਦੇ ਸਾਂਉਸ ਝੱਡੇ ਕੋਲ਼ ਖਲੋ ਕੇ ਮਾਮਾ ਜੀ ਨੇ ਪਿੱਛੇ ਮੁੜ ਕੇ ਸਾਡੇ ਪਿੰਡ ਵੱਲ ਵੇਖਿਆ ਤੇ ਫਿਰ ਅਗਲੇ ਪਿੰਡ ਵੈਰੋ ਨੰਗਲ ਵੱਲ ਵੇਖ ਕੇ ਕੁਝ ਅੰਦਾਜ਼ੇ ਜਿਹੇ ਨਾਲ਼ ਇਉਂ ਆਖਿਆ, “ਝੱਡੇ ਤੋਂ ਏਧਰ ਵੀ ਇਕ ਮੀਲ ਤੇ ਝੱਡੇ ਤੋਂ ਓਧਰ ਵੀ ਇਕ ਮੀਲ; ਕੁਲ਼ ਦੋ ਮੀਲ ਦਾ ਫਾਸਲਾਉਸ ਸਮੇ ਕਿਲੋ ਮੀਟਰਾਂ ਦਾ ਅਜੇ ਰਿਵਾਜ਼ ਨਹੀ ਸੀ ਪਿਆ ਤੇ ਮੀਲਾਂ ਦੀ ਵੀ ਸ਼ਾਇਦ ਨਵੀਂ ਨਵੀਂ ਵਰਤੋਂ ਹੋਣੀ ਹੀ ਸ਼ੁਰੂ ਹੋਈ ਹੋਵੇਗੀਉਸ ਤੋਂ ਪਹਿਲਾਂ ਕੋਹ ਆਖਿਆ ਕਰਦੇ ਸਨ ਜੋ ਕਿ ਮੀਲ ਨਾਲ਼ੋਂ ਵੱਡਾ ਹੁੰਦਾ ਸੀ; ਜਿਵੇਂ ਕਿਲੋ ਮੀਟਰ ਨਾਲ਼ੋਂ ਮੀਲ ਵੱਡਾ ਹੁੰਦਾ ਹੈਸਾਡੇ ਪਿੰਡ ਵਾਲ਼ੀ ਸੜਕ ਵਿਚਲੀਆਂ ਗੈਬਲਾਂ ਦੇ ਕੋਲ਼ ਇਕ ਮੀਲ ਪੱਥਰ ਗੱਡਿਆ ਹੁੰਦਾ ਸੀਉਹ ਸ਼ਾਇਦ ਹੁਣ ਵੀ ਹੋਵੇਉਸ ਚਿੱਟੇ ਕੰਕਰੀਟ ਦੇ ਬਣੇ ਚਿੱਟੇ ਰੰਗ ਵਾਲ਼ੇ ਮੀਲ ਪੱਥਰ ਉਪਰ ਕਾਲ਼ੇ ਪੇਂਟ ਨਾਲ ਪੰਜਾਬੀ ਵਿਚ ਇਕ ਪਾਸੇ ਲਿਖਿਆ ਹੁੰਦਾ ਸੀ: ਮਹਿਤਾ ਦੋ ਮੀਲ ਤੇ ਸ੍ਰੀ ਹਰਿ ਗੋਬਿੰਦਪੁਰ 14 ਮੀਲਦੂਜੇ ਬੰਨੇ ਲਿਖਿਆ ਹੁੰਦਾ ਸੀ ਅੰਮ੍ਰਿਤਸਰ 22 ਮੀਲਇਕ ਦਿਨ ਮੇਰੇ ਬਾਬਾ ਜੀ ਦੇ ਵੱਡੇ ਭਰਾ ਹੌਲਦਾਰ ਹਰਨਾਮ ਸਿੰਘ ਜੀ ਨੇ ਲਿਖਿਆ ਹੋਇਆ 22 ਮੀਲ ਪੜ੍ਹ ਕੇ ਆਖਿਆ, “ਹੱਛਾ, ਅੰਮ੍ਰਿਤਸਰ ਪੰਦਰਾਂ ਕੋਹ। ਤਾਂ ਮੈਨੂੰ ਪਤਾ ਲੱਗਾ ਕਿ 22 ਮੀਲਾਂ ਦੇ ਪੰਦਰਾਂ ਕੋਹ ਬਣਦੇ ਹਨਹੁਣ ਭਾਵੇਂ ਬਹੁਤੇ ਦੇਸ਼ਾਂ ਵਿਚ ਕਿਲੋ ਮੀਟਰਾਂ ਦੀ ਵਰਤੋਂ ਹੁੰਦੀ ਹੈ ਪਰ ਇੰਗਲੈਂਡ ਸਮੇਤ ਅਜੇ ਵੀ ਕਈ ਮੁਲਕਾਂ ਵਿਚ ਮੀਲ ਹੀ ਵਰਤੇ ਜਾਂਦੇ ਹਨ

----

ਇਸ ਖੂਹ, ਜਿਸਨੂੰ ਮੈਰੇ ਵਾਲ਼ਾ ਖੂਹ ਆਖਦੇ ਸਾਂ, ਦੇ ਚੰਨੇ ਲਾਗੇ ਧਰੇਕ ਦਾ ਇਕ ਦਰੱਖਤ ਸੀਉਹ ਸੁੱਕ ਗਿਆ ਸੀ ਤੇ ਛਾਂ ਦੇਣ ਤੋਂ ਅਸਮਰੱਥ ਹੋ ਗਿਆ ਸੀਉਸ ਸੁੱਕੇ ਹੋਏ ਦਰੱਖ਼ਤ ਨੂੰ ਮੇਰੇ ਚਾਚੇ ਚੁੱਕ ਲਿਆਏ ਸਨਉਹ ਦਰੱਖ਼ਤ ਖੂਹ ਦੇ ਚੰਨੇ ਕੋਲ਼ ਹੋਣ ਕਰਕੇ ਸਾਂਝੇ ਥਾਂ ਵਿਚ ਲੱਗਾ ਸਭ ਦਾ ਸਾਂਝਾ ਸਮਝਿਆ ਜਾਂਦਾ ਸੀਇਸ ਲਈ ਇਕੇ ਧਿਰ ਦਾ ਉਸਨੂੰ ਚੁੱਕ ਲਿਆਉਣਾ ਦੂਜਿਆਂ ਨੂੰ ਠੀਕ ਨਹੀ ਸੀ ਲੱਗਿਆਇਸ ਬਾਰੇ ਹੀ ਉਹ ਕੁਝ ਅਣਸੁਖਾਵੀਆਂ ਗੱਲਾਂ ਕਰ ਰਹੇ ਸਨ

----

ਸਾਡੀ ਹਵੇਲੀ ਦਾ ਬੂਹਾ ਬੰਦ ਸੀਜਦੋਂ ਬੂਹੇ ਦੀਆਂ ਝੀਤਾਂ ਵਿਚਦੀ ਮੇਰੇ ਚਾਚਿਆਂ ਨੇ ਵੇਖਿਆ ਕਿ ਅੱਗੇ ਅੱਗੇ ਉਹਨਾਂ ਦਾ ਤਾਇਆ ਤੇ ਉਸਦੇ ਪਿਛੇ ਉਸਦੇ ਪੁੱਤ, ਖਾਲੀ ਹੱਥ ਹਨ ਤਾਂ ਇਹਨਾਂ ਨੇ ਵੀ ਕਾਹਲ਼ੀ ਵਿਚ ਆਪਣੇ ਬਰਛਾ ਤੇ ਕ੍ਰਿਪਾਨ ਬੂਹੇ ਦੇ ਤਖ਼ਤਿਆਂ ਦੇ ਪਿੱਛੇ ਰੱਖ ਦਿਤੇ ਤੇ ਬੂਹਾ ਖੋਹਲ ਦਿਤਾਤਖ਼ਤਿਆਂ ਦੇ ਦੋਹੀਂ ਪਾਸੀਂ ਆਪਣੇ ਆਪਣੇ ਥਾਂ ਆ ਕੇ ਟਿਕਣ ਨਾਲ਼ ਦੋਵੇਂ ਹਥਿਆਰ ਉਹਨਾਂ ਦੇ ਪਿੱਛੇ ਲੁਕ ਗਏ ਤੇ ਵਿਰੋਧੀਆਂ ਨੂੰ ਦਿਸੇ ਨਾਂਉਹਨਾਂ ਦੇ ਅੱਗੇ ਉਹਨਾਂ ਦਾ ਪਿਓ ਮੇਰੇ ਬਾਬੇ ਦਾ ਸਭ ਤੋਂ ਵੱਡਾ ਭਰਾ ਸ. ਭਾਨ ਸਿੰਘ ਸੀ ਤੇ ਪਿੱਛੇ ਉਸਦੇ ਸਾਰੇ ਪੁੱਤਰ ਜੋ ਕਿ ਪੰਜ ਸਨਸਭ ਤੋਂ ਵਡਾ ਮਲਾਇਆ ਵਿਚ ਰਹਿੰਦਾ ਸੀਉਹ ਛੇ ਜਣੇ ਤੇ ਮੇਰੇ ਚਾਚੇ ਦੋ ਜਣੇ ਸਨਮੇਰੇ ਚਾਚੇ ਦੋਹਵੇਂ ਬੂਹੇ ਦੀ ਸਰਦਲ ਦੇ ਅਮਦਰ ਤੇ ਉਹ ਸਾਰੇ ਜਣੇ ਬੂਹੇ ਦੇ ਬਾਹਰ ਪਹੇ ਵਿਚ ਡਟੇ ਰਹੇਵਾਹਵਾ ਚਿਰ ਤੂੰ ਤੂੰ, ਮੈ ਮੈਕਰਕੇ ਉਹ ਬੂਹੇ ਦੇ ਬਾਹਰੋਂ ਹੀ ਵਾਪਸ ਮੁੜ ਗਏਹੱਥੋ ਪਾਈ ਤੇ ਗਾਲ੍ਹੀ-ਗਲ਼ੋਚ ਹੋਣੋ ਉਰੇ ਉਰੇ ਹੀ ਸਰ ਗਿਆਉਸ ਸੁੱਕੇ ਦਰੱਖ਼ਤ ਦਾ ਤਣਾ ਪਤਾ ਨਹੀ ਕਿੰਨਾ ਚਿਰ ਸਾਡੀ ਹਵੇਲੀ ਵਿਚ ਪਿਆ ਰਿਹਾ ਤੇ ਪਤਾ ਨਹੀ ਪਿੱਛੋਂ ਉਸਦਾ ਕੀ ਕੀਤਾ ਗਿਆ

----

ਮੇਰੀ ਯਾਦ ਵਿਚ ਇਸ ਘਟਨਾ ਦੀ ਤਸਵੀਰ ਅਜੇ ਤੱਕ ਓਸੇ ਤਰ੍ਹਾਂ ਹੀ ਬੈਠੀ ਹੋਈ ਹੈਓਦੋਂ ਤਾਂ ਇਸ ਲੜਾਈ ਟਲ਼ ਜਾਣ ਵਾਲ਼ੀ ਗੱਲ ਦੀ ਸਮਝ ਨਹੀ ਸੀ ਪਰ ਉਮਰੋਂ ਕੁਝ ਵੱਡੇ ਹੋਣ ਤੇ ਸਮਝ ਆਈ ਕਿ ਸ਼ਾਇਦ ਇਹ ਮੇਰੇ ਵੱਡੇ ਬਾਬਾ ਜੀ ਦੀ ਸਿਆਣਪ ਸੀ ਕਿ ਉਹਨਾਂ ਨੇ ਆਪਣੀ ਸਮਝਦਾਰੀ ਨਾਲ਼ ਇਸ ਵਾਪਰ ਜਾਣ ਵਾਲੀ ਭਿਆਨਕ ਘਟਨਾ ਨੂੰ ਰੋਕ ਲਿਆ ਜਾਂ ਰੱਬ ਨੇ ਕਿਰਪਾ ਕਰਕੇ ਇਕੋ ਟੱਬਰ ਨੂੰ ਉਜੜਨ ਤੋਂ ਬਚਾ ਲਿਆ; ਜਾਂ ਕੀ ਜਾਣੇ ਕਿਸ ਦੀ ਚੰਗੀ ਕਿਸਮਤ ਕੰਮ ਕਰ ਗਈ ਜੋ ਇਹ ਖਾਨਾ ਜੰਗੀ ਵਾਲ਼ੀ ਘਟਨਾ ਵਾਪਰਦੀ ਵਾਪਰਦੀ ਟਾਲ਼ਾ ਵੱਟ ਗਈ!


No comments: