ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 22, 2009

ਜਨਮੇਜਾ ਜੌਹਲ - ਲੇਖ

ਕਰੋੜਪਤੀ ਅਮੀਰ ਨਹੀਂ ਹੁੰਦੇ

ਲੇਖ

ਪੈਸੇ ਦੀ ਕੀਮਤ ਸਮੇਂ ਦੇ ਨਾਲ ਨਾਲ ਬਦਲਦੀ ਰਹਿੰਦੀ ਹੈਪਿਛਲੀ ਸਦੀ ਦੇ ਛੇਵੇਂ, ਸੱਤਵੇਂ ਦਹਾਕੇ ਵਿਚ ਮਹਿੰਗਾਈ ਉਤੇ ਇਕ ਗਾਣਾ ਹੁੰਦਾ ਸੀ, ਜਿਸ ਵਿਚ ਟਾਂਚ ਨਾਲ ਕਿਹਾ ਗਿਆ ਸੀ, ‘ਸੋਨਾ ਹੋ ਗਿਆ, ਇੱਕ ਸੋ ਚਾਲੀ' ਇੱਕ ਸੌ ਚਾਲੀ ਰੁਪਏ ਤੋਲਾ ਜੇ ਅੱਜ ਸੋਨਾ ਹੋਵੇ ਤਾਂ ਲੋਕ ਲੜ ਲੜ ਮਰ ਜਾਣਅੱਜ ਇੱਕ ਸੋ ਚਾਲੀ ਨੂੰ ਸੋ ਨਾਲ ਹੀ ਜਰਬ ਆਈ ਹੋਈ ਹੈ3040 ਸਾਲਾਂ ਵਿਚ ਸੋ ਗੁਣਾ ਕੀਮਤ ਵਧ ਗਈ ਹੈਇਸੇ ਤਰ੍ਹਾਂ ਬਾਕੀ ਚੀਜ਼ਾਂ ਨਾਲ ਵੀ ਹੋਇਆ ਹੈ, ਚਾਂਦੀ ਦੇ ਗਹਿਣੇ ਗਰੀਬੀ ਦੀ ਨਿਸ਼ਾਨੀ ਗਿਣੇ ਜਾਂਦੇ ਸਨ, ਪਰ ਅੱਜ ਚਾਂਦੀ ਵੀ 20,000 ਰੁਪਏ ਕਿੱਲੋ ਦੇ ਨੇੜੇ ਤੇੜੇ ਹੋਈ ਫਿਰਦੀ ਹੈ1972 ਵਿਚ ਨਵੀਂ ਫੀਏਟ ਕਾਰ 20,000 ਰੁਪਏ ਵਿਚ ਆ ਜਾਂਦੀ ਸੀ, ਅੱਜ ਕਾਰ ਦੇ ਚਾਰ ਟਾਇਰ ਹੀ ਇੰਨ੍ਹੇ ਰੁਪਏ ਖਾ ਜਾਂਦੇ ਹਨ

----

ਹਰ ਚੀਜ਼ ਦੀ ਕੀਮਤ ਵਧੀ ਹੈਹੁਣ ਜੇਕਰ ਕੀਮਤ ਵਧੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਮਹਿੰਗੀਆਂ ਚੀਜ਼ਾਂ ਖਰੀਦੀਆਂ ਵੀ ਜਾਂਦੀਆਂ ਹੋਣਗੀਆਂਜੇਕਰ ਸੁਨਿਆਰੇ ਦੀ ਆਮਦਨ ਵਧੀ ਹੈ ਤਾਂ ਖਰਚੇ ਵੀ ਵਧੇ ਹਨਕੱਪੜਾ, ਅਨਾਜ ਵੀ ਉਸੇ ਹਿਸਾਬ ਵਧਿਆ ਹੈਸਾਰਿਆਂ ਲਈ ਹੀ ਮੁਨਾਫੇ ਵਧੇ ਹਨ ਤੇ ਸਾਰਿਆਂ ਲਈ ਹੀ ਖਰਚੇ ਵਧੇ ਹਨਕਦੇ ਕਦੇ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਹੇਠਲੀ ਪੌੜੀ ਤੇ ਬੈਠੇ ਬੈਠੇ, ਉਤਲੀਆਂ ਪੌੜੀਆਂ ਤੇ ਆ ਗਏ ਹਾਂਉਹੋ ਹੀ ਪੈਸਾ ਸਾਡੇ ਵਿਚ ਘੁੰਮੀ ਜਾ ਰਿਹਾ ਹੈਨਾ ਸਾਡਾ ਆਦਿ ਬਦਲਿਆ ਹੈ ਨਾ ਸਾਡਾ ਅੰਤਮਿਸਾਲ ਦੇ ਤੌਰ ਤੇ ਫਲਾਂ, ਸਬਜ਼ੀਆਂ ਨੇ ਪੌਦਿਆਂ ਨੂੰ ਲੱਗਣਾ ਘੱਟ ਨਹੀਂ ਕੀਤਾਉਹਨਾਂ ਕਦੇ ਜਵਾਬ ਨਹੀਂ ਦਿੱਤਾ ਕਿ ਸਾਡੀ ਕੀਮਤ ਵਧਾ ਦੇਵੋ, ਤਾਂ ਹੀ ਅਸੀਂ ਲੱਗਾਂਗੇਉਹਨਾਂ ਨੇ ਤਾਂ ਕੁਦਰਤ ਦੇ ਕਿਸੇ ਅਸੂਲ ਨੂੰ ਭੰਗ ਨਹੀਂ ਕੀਤਾਅਸੀਂ ਹੀ ਹਾਂ ਜੋ ਲਾਲਸਾ ਤੇ ਲਾਲਚ ਦੇ ਲਈ ਇਹਨਾਂ ਮੁਫਤ ਮਿਲਣ ਵਾਲੀਆਂ ਨਿਆਮਤਾਂ ਨੂੰ ਮਹਿੰਗੇ ਸਸਤੇ ਕਰਦੇ ਰਹਿੰਦੇ ਹਾਂਮੈਂ ਤੁਹਾਨੂੰ ਇੱਕ ਮਿਸਾਲ ਦੇਂਦਾ ਹਾਂਸਾਡੇ ਘਰ ਗਿੰਨੀ ਪਿੱਗ (ਨਿੱਕੇ ਖਰਗੋਸ਼ ਨੁਮਾ ਜਾਨਵਰ) ਰੱਖੇ ਹੋਏ ਹਨਉਹਨਾਂ ਨੂੰ ਸਾਰਾ ਸਾਲ ਪਾਲਕ, ਗਾਜਰਾਂ ਜਾਂ ਖੀਰੇ ਚਾਹੀਦੇ ਹਨਇਹ ਨਿੱਤ ਦਿਨ ਦਾ ਖਰਚਾ ਹੈਇਸ ਲਈ ਮੈਨੂੰ ਲਗਭਗ ਰੋਜ਼ ਸਬਜੀਆਂ ਵਾਲਿਆਂ ਕੋਲ ਜਾਣਾ ਪੈਂਦਾ ਹੈਉਹ ਕਦੇ ਰੇਟ ਨਹੀਂ ਘੱਟ ਕਰਦੇਉਹਨਾਂ ਦੇ ਬਹਾਨੇ ਬੜੇ ਅਜੀਬ ਹਨ

* ਦੇਖੋ, ਸਰਦਾਰ ਜੀ ਗਰਮੀ ਕਿੰਨੀ ਪੈ ਰਹੀ ਹੈ

* ਆਹ ਤਾਂ ਅੱਜ ਮੀਂਹ ਕਰਕੇ ਮਹਿੰਗੇ ਹੋ ਗਏ

*ਪਿੱਛੇ ਜੀ ਪਹਾੜ ਵਿਚ ਸੋਕਾ ਹੀ ਬਹੁਤ ਹੈ

* ਸਰਦੀ ਦੇ ਕਰਕੇ ਇਹ ਤਾਂ ਜੀ ਮਹਿੰਗੇ ਹੋ ਹੀ ਜਾਂਦੇ ਹਨ

* ਲਓ ਜੀ ਵਰਤਾਂ ਦੇ ਦਿਨਾਂ 'ਚ ਮਹਿੰਗੇ ਨੀ ਹੋਣੇ ਤਾਂ ਫੇਰ ਕਦ ਹੋਣੇ

* ਵਿਆਹਾਂ ਦਾ ਸੀਜ਼ਨ ਹੈ ਜੀ, ਸ਼ੁਕਰ ਕਰੋ ਮਿਲ ਗਏ

* ਦੁਸਿਹਰੇ ਤੋਂ ਦੀਵਾਲੀ ਤੱਕ ਤਾਂ ਰੇਟ ਨਾ ਪੁੱਛੋ ਜੀ

* ਸਰਦਾਰ ਜੀ ਬਿਜਲੀ ਸਪਲਾਈ ਆਉਂਦੀ ਨਹੀਂ, ਮਹਿੰਗੇ ਭਾਅ ਦੇ ਡੀਜ਼ਲ ਇੰਜਣ ਚਲਾ ਕੇ ਪਾਲਣੇ ਪੈਂਦੇ ਹਨ

----

ਗੱਲ ਕੀ ! ਜੋ ਵੀ ਮੌਸਮ ਹੈ ਜਾਂ ਦਿਨ, ਉਹੀ ਗਾਹਕ ਲਈ ਮਹਿੰਗਾਈ ਦਾ ਕਾਰਣ ਹੈਇੰਜ ਸਾਰੇ ਕਿੱਤਿਆਂ ਵਿਚ ਲਗਭਗ ਇਹੀ ਕੁਝ ਹੋ ਰਿਹਾ ਹੈਇਹ ਪੈਸੇ ਦਾ ਬੇਲੋੜਾ ਪਸਾਰ ਹਰ ਥਾਂ ਪਸਰ ਰਿਹਾ ਹੈਵਿਦਿਆ ਦੇਣਾ ਹੁਣ ਭਾਵਨਾ ਨਹੀਂ, ਮੋਟਾ ਵਪਾਰ ਬਣ ਗਈ ਹੈਏਨੇ ਪੈਸੇ ਖਰਚ ਕਿ ਵੀ ਵਿੱਦਿਆ ਨਾਲ ਬੌਧਿਕਤਾ ਨਹੀਂ ਵਧਾਈ ਜਾ ਰਹੀਚੰਗੇ ਨਤੀਜੇ ਦਿਖਾਉਣ ਲਈ ਨਕਲ ਦਾ ਸਹਾਰਾ ਲਿਆ ਜਾ ਰਿਹਾ ਹੈਅਸੀਂ ਆਪਣੀ ਮੂਲ ਨੀਂਹ ਹੀ ਕੱਚੀ ਇੱਟ ਦੀ ਬਣਾਈ ਜਾ ਰਹੇ ਹਾਂਮਨੁੱਖ ਇਹ ਭੁੱਲ ਹੀ ਗਿਆ ਹੈ ਕਿ ਉਹ ਇਸ ਧਰਤੀ ਤੇ ਜਿਊਣ ਲਈ ਆਇਆ ਹੈ, ਪੈਸੇ ਕਮਾਉਣ ਲਈ ਨਹੀਂਅਗਲੀਆਂ ਪੀੜੀਆਂ ਲਈ ਪੈਸੇ ਇਕੱਠੇ ਕਰਦਾ ਕਰਦਾ ਇਨਸਾਨ ਆਪਣੀ ਜਿੰਦਗੀ ਤਾਂ ਬਰਬਾਦ ਜਾਂ ਕਿਸੇ ਕਿੱਤੇ ਵਿਚ ਕੈਦ ਹੀ ਕਰ ਲੈਂਦਾ ਹੈ, ਨਾਲ ਹੀ ਨਾਲ ਆਪਣੀ ਅਗਲੀ ਪੀੜ੍ਹੀ ਨੂੰ ਨਿਕੰਮੀ ਵੀ ਕਰ ਦੇਂਦਾ ਹੈਫੇਰ ਜੋ ਅੱਜ ਇਹ ਪਰਿਵਾਰਾਂ ਵਿਚ ਹੋ ਰਹੇ ਗਹਿਰੇ ਜ਼ਖ਼ਮ ਅਸੀਂ ਦੇਖਦੇ ਹਾਂ, ਇਸੇ ਦਾ ਨਤੀਜਾ ਹੈਮੇਰੇ ਕੋਲ ਇਕ ਦਿਨ ਇਕ ਬੜਾ ਹੀ ਅਮੀਰ ਨਾਮੀ ਬੰਦਾ ਆਇਆਉਹ ਬਹੁਤ ਚਿੰਤਤ ਸੀ ਕਿ ਉਸਦਾ ਕੰਮ ਜਲਦੀ ਹੋ ਜਾਵੇਮੈਂ ਉਸਨੂੰ ਜਦੋਂ ਕਾਰਣ ਪੁੱਛਿਆ ਤਾਂ ਉਸ ਨੇ ਕਿਹਾ ਕਿ ਹੁਣ ਉਸਦੀ ਆਪਣੇ ਪੁੱਤਰਾਂ ਨਾਲ ਨਹੀਂ ਬਣਦੀਉਹ ਘਰ ਦੇ ਇਕ ਕਮਰੇ ਵਿਚ ਇਕੱਲਾ ਹੀ ਰਹਿ ਰਿਹਾ ਹੈ ਤੇ ਉਸਨੂੰ ਲੱਗਦਾ ਹੈ ਕਿ ਉਸ ਨੇ ਜਲਦੀ ਹੀ ਮਰ ਜਾਣਾ ਹੈਮੈਂ ਕਿਹਾ ਕਿ ਤੁਸੀਂ ਜਲਦੀ ਨਹੀਂ ਮਰਨਾ, ਜਿੰਨੀ ਦੇਰ ਤੁਸੀਂ ਆਪਣੇ ਪਾਪਾਂ ਦਾ ਹਿਸਾਬ ਨਹੀਂ ਚੁਕਾਉਂਦੇ, ਤੁਸੀਂ ਇਸ ਦੁਨੀਆਂ 'ਚੋਂ ਨਹੀਂ ਜਾ ਸਕਦੇਉਹ ਠਠੰਬਰ ਗਿਆ ਤੇ ਪੁੱਛਿਆ ਕਿ ਉਸ ਨੇ ਕੋਈ ਪਾਪ ਨਹੀਂ ਕੀਤਾਉਸ ਨੇ ਸਗੋਂ ਗਰੀਬੀ 'ਚੋਂ ਉੱਠ ਕਿ ਚੰਗੇ ਪੈਸੇ ਕਮਾਏ ਹਨਚੰਗੀ ਜਾਇਦਾਦ ਬਣਾਈ ਹੈਬੱਚਿਆਂ ਨੂੰ ਹਰ ਸ਼ੈਅ ਦਿੱਤੀ ਹੇਬਣਿਆਂ ਬਣਾਇਆ ਵਪਾਰ ਦਿੱਤਾ ਹੈਇਹ ਪਾਪ ਕਿਵੇਂ ਹੋਇਆ? ਮੈਂ ਆਖਿਆ, ਇਹੋ ਤਾਂ ਪਾਪ ਕੀਤਾ, ਤੁਸੀਂ ਸਭ ਕੁਝ ਦਿੱਤਾ ਪਰ ਉਹਨਾਂ ਨੂੰ ਆਪਣੇ ਆਪ ਦੁਨੀਆਂ ਨਾਲ ਜੂਝ ਕੇ, ਮਾਣ ਨਾਲ ਖੜ੍ਹੇ ਹੋਣ ਦਾ ਮੌਕਾ ਨਹੀਂ ਦਿੱਤਾਤੁਸੀਂ ਉਹਨਾਂ ਤੋਂ ਉਹ ਖੁਸ਼ੀ ਖੋਹ ਲਈ ਜੋ ਉਹਨਾਂ ਨੇ ਸਾਰੀ ਜਿੰਦਗੀ ਇਹ ਕਹਿ ਕੇ ਲੈਣੀ ਸੀਮੈਂ ਸੈਲਫਮੇਡ ਹਾਂਉਹਨਾਂ ਨੂੰ ਮੁਸ਼ਕਲਾਂ ਨਾਲ ਲੜਨ ਦੀ ਸਿੱਖਿਆ ਹੀ ਨਹੀਂ ਮਿਲੀ, ਇਸੇ ਲਈ ਉਹਨਾਂ ਲਈ ਮਨੁੱਖੀ ਰਿਸ਼ਤੇ ਭਾਵੁਕਤਾ ਰਹਿਤ ਹਨਉਹਨਾਂ ਲਈ ਦੂਸਰਾ ਮਨੁੱਖ ਸਿਰਫ ਵਸਤੂ ਹੈ, ਚਾਹੇ ਉਹ ਬਾਪ ਹੀ ਕਿਉਂ ਨਾ ਹੋਵੇ? ਉਸਨੂੰ ਮੇਰੀ ਗੱਲ ਸਮਝ ਲੱਗ ਰਹੀ ਸੀ ਪਰ ਹੁਣ ਉਸਦਾ ਸਮਾਂ ਹੀ ਨਹੀਂ ਸੀ ਕਿ ਉਹ ਕੁਝ ਕਰ ਸਕਦਾ

----

ਅੱਧੀ ਸਦੀ ਪਹਿਲਾਂ ਲੱਖਪਤੀ ਹੋਣਾ ਇਕ ਸੁਪਨਾ ਸੀਫੇਰ ਚੱਪਾ ਸਦੀ ਪਹਿਲੋਂ ਕਰੋੜਪਤੀ ਹੋਣਾ ਵੱਡੀ ਗੱਲ ਸੀ, ਅੱਜ ਜੇ ਚੋਣਾਂ 'ਚ ਖੜ੍ਹੇ ਕਿਸੇ ਉਮੀਦਵਾਰ ਵਲੋਂ ਆਪਣੀ ਜਾਇਦਾਦ 500 ਕਰੋੜ ਵੀ ਦੱਸੀ ਜਾਂਦੀ ਹੈ ਤਾਂ ਲੋਕਾਂ ਨੂੰ ਬਾਹਲੀ ਹੈਰਾਨੀ ਨਹੀਂ ਹੁੰਦੀਸਗੋਂ ਜਿਹਨਾਂ ਨੇ ਸਿਰਫ ਇਕ, ਦੋ ਕਰੋੜ ਹੀ ਦੱਸੇ ਹੁੰਦੇ ਹਨ, ਉਹਨਾਂ ਤੇ ਸ਼ੱਕ ਕਰਦੇ ਹਨ ਕਿ ਇਹ ਕੀ ਚੋਣਾਂ ਲੜਨਗੇ'ਅੱਜ ਸ਼ਹਿਰਾਂ ਦੇ ਕਿਸੇ ਵੀ ਹਿੱਸੇ ਵਿਚ ਇਕ ਕਰੋੜ ਦੇ ਨਾਲ 1000 ਗਜ਼ ਦਾ ਪਲਾਟ ਵੀ ਨਹੀਂ ਖਰੀਦਿਆ ਜਾ ਸਕਦਾਹੁਣ ਤਾਂ ਲੱਗਦਾ ਹੈ ਕਿ ਅਰਬਪਤੀ ਦੀ ਕੋਈ ਗੱਲ ਨਹੀਂ ਕਰੇਗਾਖਰਬਪਤੀ ਕੋਈ ਹੋਵੇਗਾ, ਇਹ ਸੁਪਨਾ ਵੀ ਸ਼ੁਰੂ ਹੋ ਚੁੱਕਾ ਹੈਇਹ ਦੌੜ ਕਿੱਥੇ ਜਾਕੇ ਖੜ੍ਹੇਗੀ? ਜਾਂ ਫੇਰ ਸਾਰਾ ਕੁਝ ਹੀ ਢਹਿ ਢੇਰੀ ਹੋ ਜਾਵੇਗਾਇਹ ਤਾਂ ਭਵਿੱਖ ਹੀ ਨਿਰਧਾਰਤ ਕਰੇਗਾ, ਤਦ ਤੱਕ ਆਪਾਂ ਤਾਂ ਅਰਾਮ ਨਾਲ ਸੌਂਦੇ ਹਾਂ


No comments: