ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, May 6, 2009

ਬਲਬੀਰ ਸਿੰਘ ਮੋਮੀ - ਸ਼ਿਵ ਕੁਮਾਰ ਬਟਾਲਵੀ ਦੀ 36ਵੀਂ ਬਰਸੀ ਤੇ ਸ਼ਰਧਾਂਜਲੀ - ਲੇਖ

ਸ਼ਿਵ ਕੁਮਾਰ ਬਟਾਲਵੀ ਦੀ 36ਵੀਂ ਬਰਸੀ ਤੇ ਸ਼ਰਧਾਂਜਲੀ

ਲੇਖ

ਜਨਮ: 23 ਜੁਲਾਈ, 1936, ਨੂੰ ਪਿਤਾ ਪੰਡਤ ਕਿਸ਼ਨ ਗੋਪਾਲ ਦੇ ਘਰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪਾਕਿਸਤਾਨ) ਹੋਇਆ

ਵਿਆਹ: ਅਰੁਣਾ ਨਾਲ 5 ਫਰਵਰੀ, 1967 ਨੂੰ ਪਠਾਨਕੋਟ ਦੇ ਗੁਲਮੋਹਰ ਹੋਟਲ ਵਿਚ

ਦੋ ਬੱਚੇ, ਲੜਕਾ ਮਿਹਰਬਾਨ ਤੇ ਬੇਟੀ ਪੂਜਾ।

ਮੌਤ: 6 ਮਈ, 1973, ਸਹੁਰੇ ਪਿੰਡ ਕਿਰ ਮੰਗਿਆਲ, ਤਹਿਸੀਲ ਪਠਾਨਕੋਟ, ਜ਼ਿਲਾ ਗੁਰਦਾਸਪੁਰ

ਸ਼ਿਵ ਦੀ ਲੋਕਪ੍ਰਿਯਤਾ ਵਾਰਿਸ ਸ਼ਾਹ ਤੋਂ ਬਾਅਦ ਦੂਜੇ ਨੰਬਰ ਤੇ ਗਿਣੀ ਜਾਂਦੀ ਹੈ

ਉਹ 11 ਸਾਲ ਦਾ ਸੀ ਜਦ 1947 ਵਿਚ ਪਾਕਿਸਤਾਨ ਬਣਿਆ ਤੇ ਉਹ ਆਪਣੇ ਮਾਪਿਆਂ ਨਾਲ ਆਪਣਾ ਜੱਦੀ ਪਿੰਡ ਲੋਹਟੀਆਂ, ਜ਼ਿਲਾ ਸਿਆਲਕੋਟ ਛਡ ਕੇ ਬਟਾਲੇ ਆ ਗਿਆ1953 ਵਿਚ ਮੈਟਰਿਕ ਪਾਸ ਕਰਨ ਉਪਰੰਤ ਸ਼ਿਵ ਨੇ ਕੁਝ ਚਿਰ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਤੇ ਫਿਰ ਐਸ. ਐਨ. ਕਾਲਜ ਕਾਦੀਆਂ ਅਗਲੇਰੀ ਪੜ੍ਹਾਈ ਲਈ ਦਾਖਲ ਹੋਇਆ ਪਰ ਪੂਰੀ ਨਾ ਕੀਤੀਕਿਓਂਕਿ ਉਹਦਾ ਪਿਤਾ ਮਾਲ ਮਹਿਕਮੇ ਵਿਚ ਨਾਇਬ ਤਹਿਸੀਲਦਾਰ ਸੀ, ਉਸ ਨੇ ਸ਼ਿਵ ਨੂੰ ਪਟਵਾਰੀ ਦੀ ਨੌਕਰੀ ਲਗਵਾ ਦਿਤਾਉਹਨੂੰ ਜ਼ਮੀਨਾਂ ਦੀਆਂ ਗਰਦੌਰੀਆਂ ਕਰਨ, ਸ਼ਜਰੇ ਬਨਾਉਣ, ਖਸਰੇ ਨੰਬਰ ਦੇਣ, ਸੋਕੇ ਤੇ ਹੜ ਮਾਰੇ ਇਲਾਕਿਆਂ ਦਾ ਹਿਸਾਬ ਰੱਖਣ, ਜ਼ਮੀਨ ਮਾਲਕਾਂ ਤੇ ਹਲ ਵਾਹਕ ਮੁਜ਼ਾਰਿਆਂ ਦੇ ਝਗੜੇ ਨਿਪਟਾਉਣ ਤੇ ਜ਼ਮੀਨ ਮਾਲਕੀ ਦੀਆਂ ਨਕਲਾਂ ਦੇਣ ਤੇ ਜ਼ਰਬਾਂ ਤਕਸੀਮਾਂ ਕਰਨ ਦਾ ਕੰਮ ਰਾਸ ਨਾ ਆਇਆਉਹਦੇ ਧੁਰ ਅੰਦਰ ਰਚੇ ਸ਼ਾਇਰ ਮਨ ਨੇ ਇਹ ਨੌਕਰੀ ਛਡਵਾ ਦਿਤੀ ਪਰ ਪੇਂਡੂ ਜੀਵਨ, ਪੰਜਾਬ ਦੇ ਸਭਿਆਚਾਰ ਅਤੇ ਨਜ਼ਾਰਿਆਂ ਦੇ ਸੈਂਕੜੇ ਸ਼ਬਦ ਪਟਵਾਰੀ ਦੀ ਨੌਕਰੀ ਕਰਦਿਆਂ ਤਜਰਬੇ ਵਜੋਂ ਉਹਦੇ ਜ਼ਿਹਨ ਦੇ ਆਰ ਪਾਰ ਖੁਭ ਗਏਇਸ ਅਮੀਰ ਸ਼ਬਦਾਵਲੀ ਨੂੰ ਉਸ ਅਜਿਹੇ ਕਲਾਤਮਕ ਢੰਗ ਨਾਲ ਆਪਣੇ ਬ੍ਰਿਹੋਂ ਭਰਪੂਰ ਗੀਤਾਂ ਵਿਚ ਵਰਤਿਆ ਕਿ ਇਹਨਾਂ ਦੇ ਅਰਥਾਂ ਵਿਚੋਂ ਲੋਕ ਆਪਣੀਆਂ ਪੀੜਾਂ ਦਾ ਹਰਨ ਕਰਨ ਲਗੇ ਜਿਵੇਂ:-

ਯਾਦਾਂ ਦਾ ਕਰ ਲੋਗੜ ਕੋਸਾ ਦਿਲ ਨੂੰ ਕਰਾਂ ਟਕੋਰਾਂ ਮੈਂ

ਪਈ ਬ੍ਰਿਹੋਂ ਦੀ ਸੋਜ ਕਲੇਜੇ ਮੋਇਆਂ ਬਾਝ ਨਾ ਜਾਣੀ ਨੀ

----

ਰਾਤਾਂ ਨੂੰ ਸੁਪਨੇ ਵਿਚ ਆਉਣ ਵਾਲੀ ਮੀਨਾ ਸ਼ਿਵ ਦੀ ਜ਼ਿੰਦਗੀ ਦੀ ਪਹਿਲੀ ਕੁੜੀ ਸੀ ਜੋ ਉਸ ਨੂੰ ਬੈਜਨਾਥ ਦੇ ਮੇਲੇ ਤੇ ਮਿਲੀ ਸੀਮੀਨਾ ਕੱਚੀ ਨਹੀਂ ਸੀ ਪਰ ਜ਼ਿੰਦਗੀ ਕੱਚੀ ਨਿਕਲੀ ਤੇ ਉਹ ਮਿਆਦੀ ਬੁਖਾਰ ਨਾਲ ਮਰ ਗਈਅਲਬੇਲੇ ਤੇ ਆਸ਼ਕ ਸੁਭਾਅ ਦੇ ਮਾਲਕ, ਸ਼ਿਵ ਨੂੰ ਚੜ੍ਹਦੀ ਜਵਾਨੀ ਵਿਚ ਪਿਆਰ ਚੋਂ ਮਿਲੀ ਨਿਰਾਸ਼ਤਾ ਤੇ ਦੁਖ ਨਾਲ ਉਹਦੇ ਅੰਦਰੋਂ ਬਿਰਹਾ ਦੇ ਗੀਤ ਲਾਵੇ ਵਾਂਗ ਫੁਟ ਉਠੇ ਜਿਵੇਂ:-

‘‘ਕਰਮਾਂ ਦੀ ਮਹਿੰਦੀ ਦਾ ਸਜਣਾ ਰੰਗ ਕਿਵੇਂ ਦੱਸ ਚੜ੍ਹਦਾ ਵੇ।

ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ਤੇ ਲਾਏ ਵੇ।

.................

ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ ਆਓ ਮੈਨੂੰ ਦਿਓ ਦਿਲਾਸਾ ਨੀ।

ਪੀ ਚਲਿਆ ਨੀ ਮੈਨੂੰ ਘੁਟ ਘੁਟ ਕਰ ਕੇ ਗ਼ਮ ਦਾ ਮਿਰਗ ਪਿਆਸਾ ਨੀ।

ਮੀਨਾ ਦੇ ਸੋਗ ਵਿਚ ਸ਼ਿਵ ਫੂਹੜੀ ਪਾ ਕੇ ਬੈਠਾ ਰਹਿੰਦਾ ਤੇ ਮੀਨਾ ਦੀਆਂ ਯਾਦਾਂ ਮੁਕਾਣੇ ਆਉਂਦੀਆਂ ਜਾਂਦੀਆਂ ਰਹਿੰਦੀਆਂਉਸ ਨੇ ਲਿਖਿਆ:

ਜਿੰਦੂ ਦੇ ਬਾਗੀਂ ਦਰਦਾਂ ਦਾ ਬੂਟੜਾ ਗੀਤਾਂ ਦਾ ਮਿਰਗ ਚਰੇ

ਹਿਜਰਾਂ ਦੀ ਵਾਉ ਵਗੇ ਅਧਰੈਣੀ ਕੋਈ ਕੋਈ ਪੱਤ ਕਿਰੇ

----

ਸ਼ਿਵ ਛੇਤੀ ਹੀ ਪੰਜਾਬ ਦਾ ਹਰਮਨ ਪਿਆਰਾ ਸ਼ਾਇਰ ਬਣ ਗਿਆਕੁੜੀਆਂ ਓਸ ਦੇ ਗੀਤ ਆਪਣੀਆਂ ਕਾਪੀਆਂ ਵਿਚ ਉਤਾਰ ਲੈਂਦੀਆਂ ਤੇ ਕਈ ਸੂਈਆਂ ਮਾਰ ਪੋਟੇ ਚੋਂ ਖੂੰਨ ਕਢ ਆਪਣਾ ਨਾਂ ਕਾਗਜ਼ ਤੇ ਲਿਖ ਕੇ ਉਹਨੂੰ ਦੇ ਦੇਂਦੀਆਂਇਹ ਉਹ ਸਮਾਂ ਸੀ ਜਦ ਓਸਦੀ ਦੂਜੀ ਮਹਿਬੂਬਾ ਗੁਰਬਖਸ਼ ਸਿੰਘ ਦੀ ਕੁੜੀ ਵੀ ਉਹਨੂੰ ਛਡ ਕੇ ਬਦੇਸ਼ ਚਲੀ ਗਈ ਤੇ ਉਸ ਦੀ ਜੁਦਾਈ ਦੀ ਤੜਪ ਵਿਚ ਸ਼ਿਵ ਨੇ ਮਸ਼ਹੂਰ ਗੀਤ ਸ਼ਿਕਰਾਲਿਖਿਆ:-

ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ।

ਇਕ ਉਹਦੇ ਰੂਪ ਦੀ ਧੁਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ।

ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ।

ਇਕ ਉਡਾਰੀ ਓਸ ਐਸੀ ਮਾਰੀ ਉਹ ਮੁੜ ਵਤਨੀ ਨਾ ਆਇਆ।

ਇਸ਼ਕੇ ਦਾ ਇਕ ਪਲੰਘ ਨਵਾਰੀ ਅਸਾਂ ਚਾਨਣੀਆਂ ਵਿਚ ਡਾਹਿਆ।

ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਘੇ ਪਾਇਆ।

ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ।

ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀ ਨਾ ਆਇਆ।

ਨੀ ਮੈਂ ਵਾਰੀ ਜਾਂ------

.........

ਅਤੇ ਇਸ ਤਰ੍ਹਾਂ ਦੇ ਹੋਰ ਗੀਤ:

ਇਹ ਕਿਸ ਦੀ ਅਜ ਯਾਦ ਹੈ ਆਈ।

ਚੰਨ ਦਾ ਲੌਂਗ ਬੁਰਜੀਆਂ ਵਾਲਾ, ਪਾ ਕੇ ਨੱਕ ਵਿਚ ਰਾਤ ਹੈ ਆਈ।

ਪੁਤਰ ਪਲੇਠੀ ਦਾ ਮੇਰਾ ਬਿਰਹਾ, ਫਿਰੇ ਚਾਨਣੀ ਕੁੱਛੜ ਚਾਈ।

.............

ਸੱਜਣ ਜੀ, ਅਸਾਂ ਕਿਸ ਖਾਤਰ ਹੁਣ ਜੀਣਾ।

ਸਾਡੇ ਮੁਖ ਦਾ ਮੈਲਾ ਚਾਨਣ, ਕਿਸ ਚੁੰਮਣਾ ਕਿਸ ਪੀਣਾ।

ਸੱਜਣ ਜੀ, ਅਸਾਂ ਕਿਸ ਖਾਤਰ ਹੁਣ ਜੀਣਾ।

----

1965 ਵਿਚ ਉਸ ਨੇ ਲੂਣਾ ਲਿਖੀ ਜਿਸ ਵਿਚ ਉਸ ਨੇ ਇਸ ਸੰਕਲਪ ਨੂੰ ਅਸਵੀਕਾਰ ਕੀਤਾ ਕਿ ਲੂਣਾ ਗ਼ਲਤ ਸੀ

ਲੂਣਾ ਹੋਵੇ ਤਾਂ ਅਪਰਾਧਣ

ਜੇਕਰ ਅੰਦਰੋਂ ਹੋਏ ਸੁਹਾਗਣ

ਪਿਤਾ ਜੇ ਧੀ ਦਾ ਰੂਪ ਹੰਢਾਵੇ

ਲੋਕਾ ਵੇ ਤੈਨੂੰ ਸ਼ਰਮ ਨਾ ਆਵੇ

ਮੈਂ ਪੂਰਨ ਦੀ ਮਾਂ

ਪੂਰਨ ਦੇ ਹਾਣ ਦੀ

1967 ਵਿਚ ਸ਼ਿਵ ਨੂੰ ਲੂਣਾ ਲਿਖਣ ਤੇ ਭਾਰਤ ਸਾਹਿਤ ਅਕਾਡਮੀ ਦਾ ਪੰਜ ਹਜ਼ਾਰ ਦਾ ਇਨਾਮ ਮਿਲਿਆਇਹ ਪ੍ਰਤਿਸ਼ਠਾਵਾਨ ਇਨਾਮ ਹਾਸਲ ਕਰਨ ਵਾਲਾ ਸ਼ਿਵ ਸਭ ਤੋਂ ਛੋਟੀ ਉਮਰ ਦਾ ਸੀਆਪਣੇ ਟਿੱਚਰੀ ਸੁਭਾਅ ਕਾਰਨ ਟਿਪਣੀ ਕਰਦਿਆਂ ਉਸ ਇਕ ਮਹਿਫ਼ਿਲ ਵਿਚ ਕਹਿ ਦਿਤਾ ਕਿ ਪੰਜ ਹਜ਼ਾਰ ਦਾ ਇਨਾਮ ਲੈਣ ਲਈ ਸੱਤ ਹਜ਼ਾਰ ਉਤੇ ਲੱਗ ਗਏ ਹਨ

----

5 ਫਰਵਰੀ, 1967 ਨੂੰ ਅਰੁਣਾ ਨਾਲ ਸ਼ਿਵ ਦਾ ਵਿਆਹ ਪਠਾਨਕੋਟ ਦੇ ਗੁਲਮੋਹਰ ਹੋਟਲ ਵਿਚ ਹੋਇਆਓਸ ਦੇ ਦੋ ਬੱਚੇ ਹਨ ਮਿਹਰਬਾਨ ਤੇ ਪੂਜਾਉਸਦੀ ਮੌਤ ਤੋਂ ਬਾਅਦ ਬੱਚੇ ਤੇ ਉਹਦੀ ਪਤਨੀ ਅਰੁਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਰਹੇ ਤੇ ਪੜ੍ਹੇਅਰੁਨਾ ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਨੌਕਰੀ ਕਰਦੀ ਸੀ ਜਿਥੋਂ ਹੁਣ ਸੇਵਾ ਮੁਕਤ ਹੋ ਚੁਕੀ ਹੈਪੂਜਾ ਅਮਰੀਕਾ ਵਿਚ ਹੈਮਿਹਰਬਾਨ ਲੈਕਚਰਰ ਲੱਗਾ ਹੋਇਆ ਹੈਅਕਸਰ ਕਈ ਲੋਕ ਮੈਨੂੰ ਪੁਛਦੇ ਹਨ ਕਿ ਕੀ ਸ਼ਿਵ ਵਿਆਹਿਆ ਹੋਇਆ ਸੀ? ਮੈਨੂੰ ਉਹਨਾਂ ਦੀ ਅਗਿਆਨਤਾ ਤੇ ਹਾਸਾ ਆਉਂਦਾ ਹੈਸ਼ਿਵ ਦੇ ਦੋਹਾਂ ਬੱਚਿਆਂ ਚੋਂ ਕੋਈ ਵੀ ਲੇਖਕ ਤਾਂ ਨਹੀਂ ਬਣਿਆ ਜੋ ਜ਼ਰੂਰੀ ਵੀ ਨਹੀਂ ਪਰ ਅਰੁਨਾ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਸ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਪਤਨੀ ਹੋਣ ਦਾ ਮਾਣ ਹਾਸਲ ਹੋਇਆਇਕ ਸ਼ਾਇਰ ਨਾਲ ਉਸ ਨੇ ਆਪਣੀ ਜਵਾਨੀ ਦੇ ਦਿਨ ਕਿਸ ਤਰ੍ਹਾਂ ਬਿਤਾਏ ਤੇ ਉਸਦੀ ਮੌਤ ਤੋਂ ਬਾਅਦ ਜੀਵਨ ਕਿਵੇਂ ਬੀਤਿਆ? ਇਸ ਵਿਸ਼ੇ ਤੇ ਬਹੁਤ ਵਡੀ ਖੋਜ ਹੋ ਸਕਦੀ ਹੈ ਅਤੇ ਇੱਕ ਨਹੀਂ, ਕਈ ਫਿਲਮਾਂ ਬਣ ਸਕਦੀਆਂ ਹਨਪਤਾ ਨਹੀਂ ਕਿਸੇ ਨੇ ਹੌਸਲਾ ਕਿਉਂ ਨਹੀਂ ਕੀਤਾਖੇਡਣ ਦੇ ਦਿਨ ਚਾਰਫਿਲਮ ਦਾ ਹੀਰੋ ਮਨੋਹਰ ਦੀਪਕ ਕਦੇ ਕਦੇ ਸ਼ਿਵ ਦੇ ਜੀਵਨ ਬਾਰੇ ਫਿਲਮ ਬਨਾਉਣ ਦੀ ਗੱਲ ਕਰਿਆ ਕਰਦਾ ਸੀ ਜੋ ਪੂਰੀ ਨਾ ਹੋਈ

----

ਕਾਲਜੇ ਨੂੰ ਧੂਹ ਪਾਉਣ ਵਾਲੇ ਬਿਰਹਾ ਦੇ ਗੀਤ ਲਿਖਣ ਕੇ ਸੁਰੀਲੀ ਤੇ ਸੋਗਮਈ ਆਵਾਜ਼ ਵਿਚ ਕੰਨ ਤੇ ਹੱਥ ਰੱਖ ਕੇ ਗਾਉਣ ਵਾਲਾ ਸ਼ਿਵ ਕੁਮਾਰ 5 ਮਈ, 1973 ਨੂੰ ਆਪਣੇ ਸਹੁਰੇ ਪਿੰਡ ਕਿਰ ਮੰਗਿਆਲ, ਤਹਿਸੀਲ ਪਠਾਨਕੋਟ ਵਿਖੇ ਸਾਥੋਂ ਸਦਾ ਲਈ ਵਿਛੜ ਗਿਆ ਸੀਜ਼ਿਆਦਾ ਸ਼ਰਾਬ ਪੀਣ ਕਰ ਕੇ ਉਹ ਲਿਵਰ ਆਦਿ ਕਈ ਬੀਮਾਰੀਆਂ ਤੋਂ ਪੀੜਤ ਸੀ ਅਤੇ ਯਾਦਦਾਸ਼ਤ ਵੀ ਕਾਫੀ ਕਮਜ਼ੋਰ ਹੋ ਗਈ ਸੀਅੰਤਲੇ ਦਿਨਾਂ ਵਿਚ ਲਿਖੀਆਂ ਕਵਿਤਾਵਾਂ ਵੀ ਮਨ ਦੀ ਵਧ ਰਹੀ ਉਪਰਾਮਤਾ ਵਾਲੀਆਂ ਸਨਉਸ ਦੇ ਗੀਤ ਕਈ ਗਾਇਕਾਂ ਜਿਵੇਂ ਜਗਜੀਤ ਸਿੰਘ ਚਿਤਰਾ ਸਿੰਘ, ਦੀਦਾਰ ਸਿੰਘ ਪਰਦੇਸੀ, ਸੁਰਿੰਦਰ ਕੌਰ, ਜਗਜੀਤ ਜ਼ੀਰਵੀ, ਮਹਿੰਦਰ ਕਪੂਰ, ਹੰਸ ਰਾਜ ਹੰਸ ਤੇ ਹੋਰ ਕਈਆਂ ਨੇ ਗਾਏ ਹਨਪੰਜਾਬ ਯੂਨੀਵਰਸਿਟੀ ਦਾ ਅੰਗਰੇਜ਼ੀ ਦਾ ਪ੍ਰੋਫੈਸਰ ਓ. ਪੀ. ਸ਼ਰਮਾ ਉਸਨੂੰ ਪੰਜਾਬੀ ਦਾ ਕੀਟਸ ਅਤੇ ਸ਼ੈਲੇ ਕਿਹਾ ਕਰਦਾ ਸੀ

----

36 ਸਾਲਾਂ ਦੇ ਏਨੇ ਲੰਮੇ ਸਮੇਂ ਬਾਅਦ ਵੀ ਬਿਰਹਾ ਦੇ ਕਵੀ ਸ਼ਿਵ ਕੁਮਾਰ ਨੂੰ ਲੋਕਾਂ ਨੇ ਨਹੀਂ ਭੁਲਾਇਆਪੰਜਾਬ ਤੇ ਪੰਜਾਬੋਂ ਬਾਹਰ ਦੁਨੀਆ ਵਿਚ ਜਿੱਥੇ ਜਿੱਥੇ ਪੰਜਾਬੀ ਜਾ ਵੱਸੇ ਹਨ, ਉਹਨਾਂ ਨੇ ਸ਼ਿਵ ਕੁਮਾਰ ਦੇ ਗੀਤਾਂ ਨੂੰ ਸੁਣਿਆ, ਮਾਣਿਆ, ਮਹਿਸੂਸਿਆ ਅਤੇ ਆਪਣੀਆਂ ਪੀੜਾਂ ਦਾ ਕਥਾਰਸਜ਼ ਕੀਤਾ ਹੈਸ਼ਿਵ ਬਿਰਹਾ ਦੀ ਕਾਵਿ-ਪੀੜਾ ਦੇ ਸੰਕਲਪ ਵਿਚ ਸੁਲਤਾਨਾਂ ਦਾ ਸੁਲਤਾਨ ਸੀਉਸ ਜਿਹਾ ਦਰਦ ਉਸ ਤੋਂ ਪਹਿਲਾਂ ਤੇ ਪਿੱਛੋਂ ਕੋਈ ਸ਼ਾਇਰ ਵੀ ਆਪਣੀਆਂ ਰਚਨਾਵਾਂ ਵਿਚ ਪੇਸ਼ ਨਹੀਂ ਕਰ ਸਕਿਆ ਅਤੇ ਸ਼ਾਇਦ ਕਦੀ ਕੋਈ ਹੋਰ ਕਰ ਵੀ ਨਾ ਸਕੇਉਸ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿਚ ਜਿੱਥੇ ਮਨ ਦੀ ਵੇਦਨਾ, ਪੀੜਾਂ ਤੇ ਹੂਕਾਂ ਨੂੰ ਸਾਰੇ ਹੱਦਾਂ ਬੰਨੇ ਤੋੜ ਕੇ ਸਿਖਰ ਤੋਂ ਸਿਖਰ ਤੀਕ ਪੁਚਾਇਆ, ਉਸ ਦੇ ਨਾਲ ਨਾਲ ਉਸ ਆਪਣੇ ਜੀਵਨ ਵਿਚ ਵੀ ਪੀੜਾਂ ਹੰਢਾਈਆਂਉਸ ਆਪਣੀਆਂ ਰਚਨਾਵਾਂ ਵਿਚ ਅਕਸਰ ਮੌਤ, ਕਫ਼ਨ, ਗ਼ਮ, ਕਬਰਾਂ, ਯਾਦਾਂ, ਪੀੜਾਂ, ਫਰਿਆਦਾਂ, ਕਲੇਜਾ, ਹਿਜਰ, ਹੰਝੂ, ਮੋਏ ਮਿੱਤਰ, ਅਰਥੀ, ਤਤੀਰੀ, ਰੜਕ, ਭੂਤ ਆਦਿ ਸ਼ਬਦਾਂ ਦਾ ਖੁੱਲ੍ਹ ਕੇ ਵਰਨਣ ਕੀਤਾਇਹ ਸ਼ਬਦ ਉਸ ਦੀ ਡੂੰਘੀ ਮਾਨਸਿਕ ਅਸੰਤੁਸ਼ਟਤਾ, ਬੇਆਰਾਮੀ, ਬੇਚੈਨੀ ਤੇ ਮੌਤ ਨਾਲ ਸਾਂਝ ਦਾ ਰਿਸ਼ਤਾ ਦਰਸਾਉਂਦੇ ਹਨ ਜਿਵੇਂ:

ਡੋਲ੍ਹ ਇਤਰ ਮੇਰੀ ਜ਼ੁਲਫੀਂ ਮੈਨੂੰ ਲੈ ਚੱਲੋ ਕਬਰਾਂ ਵੱਲੇ ਨੀ

ਖੌਰੇ ਭੂਤ ਭੁਤਾਣੇ ਹੀ ਬਣ ਚੰਬੜ ਜਾਣ ਸਾਡੇ ਹਾਣੀ ਨੀ

----

ਕਈ ਵਾਰ ਅਤਿ ਗ਼ਮਗੀਨ ਅਵਸਥਾ ਵਿਚ ਉਹ ਖ਼ੁਦ ਵੀ ਪੀੜ ਦਾ ਮੁਜੱਸਮਾ ਲਗਦਾ ਸੀ ਤੇ ਉਸ ਕੋਲ ਆਪਣੇ ਖ਼ੂਬਸੂਰਤ ਚਿਹਰੇ ਨੂੰ ਗ਼ਮਗੀਨ ਬਣਾਉਣ ਦੀ ਕਲਾ ਵੀ ਸੀਉਹਦਾ ਇਹ ਵੀ ਕਹਿਣਾ ਸੀ ਕਿ ਇਕ ਨਿਰੰਤਰ ਪੀੜ ਮੇਰੇ ਧੁਰ ਅੰਦਰ ਵੱਸੀ ਹੋਈ ਹੈਜਿਸ ਦਾ ਕੋਈ ਇਲਾਜ ਨਹੀਂ ਹੈ ਤੇ ਨਾ ਹੀ ਉਸ ਪੀੜ ਨੂੰ ਫੜਿਆ ਜਾ ਸਕਦਾ ਹੈਵਕਤੀ ਤੌਰ ਤੇ ਉਸ ਪੀੜ ਤੋਂ ਛੁਟਕਾਰਾ ਪਾਉਣ ਲਈ ਮੈਂ ਸ਼ਰਾਬ ਪੀਂਦਾ ਹਾਂ ਤੇ ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਅਣਡਿੱਠ ਕਰਨਾ ਚਾਹੁੰਦਾ ਹਾਂ ਪਰ ਕਾਮਯਾਬੀ ਨਹੀਂ ਹੁੰਦੀਸ਼ਰਾਬ ਨੇ ਮੇਰੇ ਸਾਰੇ ਜਿਸਮਾਨੀ ਤੇ ਦਿਮਾਗ਼ੀ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈਮੌਤ ਸਭ ਪਾਸਿਆਂ ਤੋਂ ਮੇਰੇ ਕਰੀਬ ਖੜ੍ਹੀ ਹੈ, ਪੀਣ ਨਾਲ ਵੀ, ਨਾ ਪੀਣ ਨਾਲ ਵੀ

----

ਮੈਨੂੰ 1962 ਤੋਂ 1973 ਤੀਕ ਸ਼ਿਵ ਨਾਲ ਨਾਲ ਟੁਰਨ ਤੇ ਵਿਚਰਣ ਦਾ ਮੌਕਾ ਮਿਲਿਆਸੰਨ 1970 ਤੀਕ ਦਾ ਸਮਾਂ ਤਾਂ ਅਜਿਹਾ ਸੀ ਕਿ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਤੇ ਜੇ ਮਿੱਟੀ ਨੂੰ ਵੀ ਹੱਥ ਲਾਉਂਦਾ ਸੀ ਤਾਂ ਉਹ ਸੋਨਾ ਬਣ ਜਾਂਦੀ ਸੀਸਾਡੀਆਂ ਮੁਲਾਕਾਤਾਂ ਵਧੇਰੇ ਕਰ ਕੇ ਅੰਮ੍ਰਿਤਸਰ ਸੁਰਗਵਾਸੀ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਦੇ ਘਰ, ਜੋ ਉਸਦੀਆਂ ਕਵਿਤਾਵਾਂ ਦਾ ਬਹੁਤ ਵੱਡਾ ਉਪਾਸਕ ਸੀ, ਹੋਇਆ ਕਰਦੀਆਂ ਸਨਆਪਣੀ ਸਟੇਟ ਬੈਂਕ ਆਫ ਪਟਿਆਲਾ ਦੀ ਨੌਕਰੀ ਦੇ ਸਬੰਧ ਵਿਚ ਚੰਡੀਗੜ੍ਹ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਉਹਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਘਰ ਸੀ ਜਿਵੇਂ ਸਾਹਿਤਕ, ਰੋਮਾਂਟਿਕ ਤੇ ਸ਼ਰਾਬ ਨੋਸ਼ੀ ਆਦਿਗਰੈਂਡ ਹੋਟਲ, ਲਾਰੰਸ ਰੋਡ ਤੇ ਮਾਲ ਰੋਡ ਤੇ ਰਿਟਜ਼ ਹੋਟਲ ਉਹਦੇ ਸ਼ਰਾਬ ਪੀਣ ਵਾਲੇ ਕੁਝ ਅੱਡਿਆਂ ਵਿਚੋਂ ਇਕ ਸਨਇਥੋਂ ਕਈ ਵਾਰ ਉਹ ਗਈ ਰਾਤ ਨੂੰ ਸ਼ਰਾਬੀ ਹਾਲਤ ਵਿਚ ਬੱਸ ਫੜ ਕੇ ਬਟਾਲੇ ਚਲਾ ਜਾਂਦਾ ਸੀਅਮੀਰਾਂ ਦੇ ਇਸ ਇਲਾਕੇ ਵਿਚ ਉਸ ਨੂੰ ਸ਼ਰਾਬ ਪੀਣ ਪਿਲਾਉਂਣ ਵਾਲਿਆਂ ਦੀ ਕੋਈ ਕਮੀ ਨਹੀਂ ਸੀਇਥੇ ਹੀ ਕੁਝ ਸਾਲ ਪਹਿਲਾਂ ਬਲਰਾਜ ਸਾਹਨੀ ਤੇ ਫ਼ਿਲਮੀ ਟੋਲਿਆਂ ਦੇ ਕਈ ਕਲਾਕਾਰ ਉਹਦੀ ਸੁਹਬਤ ਤੇ ਸ਼ਰਾਬਨੋਸ਼ੀ ਦਾ ਆਨੰਦ ਮਾਣਦੇ ਤੇ ਸਾਹਿਤਕ ਮਹਿਫਲਾਂ ਜੁੜਦੀਆਂ ਅਤੇ ਗੁਰਸ਼ਰਨ ਸਿੰਘ ਦੇ ਅਗਾਂਹ ਵਧੂ ਡਰਾਮਿਆਂ ਵਿਚ ਕੰਮ ਕਰਨ ਵਾਲੀ ਅਦਾਕਾਰਾ ਦਲਜੀਤ ਉਹਨੂੰ ਆਪਣੀਆਂ ਅੱਖਾਂ ਵਿਚ ਬਿਠਾ ਕੇ ਝਿੰਮਣਾਂ ਦੀ ਝੱਲ ਮਾਰਦੀ

---

1962 ਤੋਂ 1973 ਦੀ ਗਿਆਰਾਂ ਸਾਲਾਂ ਦੀ ਦੋਸਤੀ ਦੇ ਦੌਰਾਨ ਮੈਂ ਸ਼ਿਵ ਕੁਮਾਰ ਨੂੰ ਜ਼ਾਤੀ ਤੌਰ ਤੇ ਬਹੁਤ ਘੱਟ ਕਵਿਤਾ ਲਿਖਦਿਆਂ ਤੇ ਗਾਉਂਦਿਆਂ ਵੇਖਿਆ ਸੀਮੈਂ ਉਹਦੀਆਂ ਕਵਿਤਾਵਾਂ ਰਸਾਲਿਆਂ ਵਿਚ ਪੜ੍ਹੀਆਂ ਸਨ ਜਾਂ ਕਿਤਾਬਾਂ ਵਿਚਜਿੰਨੀਆਂ ਵੀ ਮਹਿਫਲਾਂ ਇਨ੍ਹਾਂ ਸਾਲਾਂ ਵਿਚ ਉਸ ਨਾਲ ਜੁੜੀਆਂ, ਉਨ੍ਹਾਂ ਵਿਚ ਲੇਖਕਾਂ ਦੀ ਨਿੰਦਿਆ ਚੁਗਲੀ, ਕੁੜੀਆਂ ਦੀ ਪਿਆਰ ਤੜਫ, ਰੜ੍ਹੇ ਹੋਏ ਮੀਟ, ਮੁਰਗੇ, ਤਿੱਤਰ, ਬਟੇਰੇ, ਮਾਂਹ ਦੀ ਤੜਕੀ ਹੋਈ ਦਾਲ ਤੇ ਹਰੀ ਮਿਰਚ ਤੇ ਹਰਾ ਪਿਆਜ਼, ਸ਼ਰਾਬ ਦੇ ਪੈੱਗਜ਼ ਤੇ ਪੈਸੇ ਬਣਾਉਣ ਦੇ ਢੰਗਾਂ ਬਾਰੇ ਗੱਲਾਂ ਚਲਦੀਆਂ ਰਹਿੰਦੀਆਂਪੈਸੇ ਬਣਾਉਣ ਦੇ ਢੰਗਾਂ ਦਾ ਉਹ ਗੁਰੂ ਸੀਉਹਨੂੰ ਪੈਸਾ ਬਣਾਉਣਾ ਵੀ ਆਉਂਦਾ ਸੀ ਤੇ ਉਜਾੜਨਾ ਵੀਨਾ ਹੋਣ ਤੇ ਉਹ ਜਿਸ ਅੱਗੇ ਵੀ ਸਵਾਲ ਪਾਂਦਾ ਸੀ, ਉਹਨੂੰ ਕੋਈ ਨਾਂਹ ਨਹੀਂ ਸੀ ਕਰਦਾਜਿਨ੍ਹਾਂ ਕਦੇ ਆਪਣੇ ਸਿਰ ਵਿਚੋਂ ਜੂੰ ਵੀ ਨਾ ਕੱਢ ਕੇ ਦਿੱਤੀ ਹੋਵੇ, ਉਹ ਇਹੋ ਜਿਹੇ ਕੰਜੂਸ ਲੇਖਕਾਂ ਦੀਆਂ ਪਤਨੀਆਂ ਤੋਂ ਵੀ ਮਰਨ ਵਾਲਾ ਮੂੰਹ ਬਣਾ ਕੇ ਪੈਸੇ ਕਢਵਾ ਲੈਂਦਾ ਸੀਉਹ ਸਿੱਧਾ ਵਾਰ ਹੀ ਕਰਦਾ ਸੀਭਰਜਾਈ, ਦਈਂ ਅਹਿ ਵੀਹ ਕੁ ਰੁਪਏ, ਮੈਂ ਬੋਤਲ ਲੈਣੀ ਆ

ਵੇ ਬਹੁਤੀ ਨਾ ਪੀਆ ਕਰ ਰੁੜ੍ਹ ਜਾਣਿਆ, ਮਰ ਜੇਂਗਾ ਪੀ ਪੀ ਕੇਅਹਿ ਲੈ ਦਸ ਤੇ ਅੱਧਾ ਲੈ ਕੇ ਪੀ ਲਵੀਂਉਹਨੂੰ ਪਤਾ ਹੁੰਦਾ ਸੀ ਕਿ ਇਥੋਂ ਦਸ ਤੋਂ ਵੱਧ ਮਿਲਣੇ ਹੀ ਨਹੀਂ ਤੇ ਇਸੇ ਲਈ ਉਥੋਂ ਉਹ ਮੰਗਦਾ ਈ ਵੀਹ ਹੁੰਦਾ ਸੀ

----

ਸ਼ਿਵ ਕੁਮਾਰ ਦੀ ਦੋਸਤੀ ਦਾ ਘੇਰਾ ਬਹੁਤ ਵੱਡਾ ਸੀਵਜ਼ੀਰਾਂ, ਅਮੀਰਾਂ, ਆਈ. ਏ. ਐੱਸ., ਆਈ. ਪੀ. ਐਸ. ਅਫਸਰਾਂ ਤੋਂ ਲੈ ਕੇ ਦਫਤਰਾਂ ਦੇ ਚਪੜਾਸੀ ਤੇ ਰਿਕਸ਼ਿਆਂ ਟਾਂਗਿਆਂ ਵਾਲੇ ਉਹਦੇ ਯਾਰ ਸਨਜਦੋਂ ਉਹਦੀ ਜੇਬ ਵਿਚ ਪੈਸੇ ਹੁੰਦੇ ਸਨ ਤਾਂ ਉਹ ਨਹੁੰ ਲੁਹਾਈ ਜਾਂ ਚੱਪਲ ਪਾਲਸ਼ ਕਰਾਈ ਦੇ ਉਨ੍ਹਾਂ ਸਮਿਆਂ ਵਿਚ ਦਸ ਰੁਪਏ ਦਿੰਦਾ ਸੀਧੋਬੀਆਂ, ਮੋਚੀਆਂ, ਜੁਲਾਹਿਆਂ, ਲਲਾਰੀਆਂ, ਹਲਵਾਈਆਂ, ਨਾਈਆਂ, ਚੂੜੀਗਰਾਂ, ਮਾਲਸ਼ੀਆਂ, ਸੁਨਿਆਰਿਆਂ, ਲੁਹਾਰਾਂ, ਤਰਖਾਣਾਂ, ਬਾਜ਼ੀਗਰਾਂ, ਜੋਗੀਆਂ, ਪੇਂਜਿਆਂ, ਮਾਂਦਰੀਆਂ, ਵੈਦਾਂ, ਹਕੀਮਾਂ, ਟਿੰਡਾਂ ਵਾਲੇ ਖੂਹ, ਢੋਲ ਝਵੱਕਲੀ, ਕੁੱਤਾ ਤੇ ਗਾਧੀਆਂ ਆਦਿ ਨੂੰ ਉਹ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਦਾ ਇਕ ਵੱਡਾ ਹਿੱਸਾ ਸਮਝਦਾਜਦੋਂ ਉਹ ਮਰਨ ਦੀਆਂ ਗੱਲਾਂ ਆਮ ਕਰਦਾ ਤਾਂ ਅਸੀਂ ਉਹਦੇ ਦੋਸਤ ਉਹਨੂੰ ਮਖੌਲ ਕਰਦੇ ਕਿ ਸ਼ਿਵ ਤੂੰ ਮਰਨਾ ਮੁਰਨਾ ਕੋਈ ਨਹੀਂ, ਸਿਰਫ ਪੀੜਾਂ ਤੇ ਮੌਤ ਦੇ ਡਰਾਮੇ ਨੂੰ ਕੈਸ਼ ਕਰਵਾ ਰਿਹਾ ਹੈਂਮੌਤ ਦੇ ਡਰਾਵੇ ਦੇ ਕੇ ਤੂੰ ਮਹਿਬੂਬ ਕੁੜੀਆਂ ਅਤੇ ਜਾਨ ਵਾਰਨ ਵਾਲੇ ਦੋਸਤਾਂ ਨੂੰ ਬਲੈਕਮੇਲ ਕਰ ਰਿਹਾ ਹੈਂਇਹੋ ਜਿਹੀਆਂ ਟਿੱਚਰਾਂ ਸੁਣ ਕੇ ਉਹ ਕਦੀ ਕਦੀ ਬੜਾ ਗੰਭੀਰ ਹੋ ਜਾਂਦਾ ਤੇ ਸਿਗਰਟ ਲਾ ਕੇ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ ਜਾਂ ਗੱਲ ਨੂੰ ਹਾਸੇ ਵਿਚ ਪਾ ਕੇ ਲਤੀਫੇਬਾਜ਼ੀ ਤੇ ਉਤਰ ਆਉਂਦਾਹਰ ਤਰ੍ਹਾਂ ਦੇ ਲਤੀਫਿਆਂ ਦਾ ਵੀ ਉਹ ਗੁਰੂ ਸੀਪੇਸ਼ ਹਨ ਸ਼ਿਵ ਕੁਮਾਰ ਦੀ ਜ਼ਿੰਦਗੀ ਦੇ ਕੁਝ ਅਜਿਹੇ ਪੱਖ ਜੋ ਇਕ ਮਹਾਨ ਸ਼ਾਇਰ ਬਾਰੇ ਪਾਠਕਾਂ ਦੀ ਜਾਣਕਾਰੀ ਵਿਚ ਹੋਰ ਵਾਧਾ ਕਰਨਗੇ

***

1.

ਇਕ ਵਾਰ ਉਹਦੇ ਦੋਸਤ ਜਿਨ੍ਹਾਂ ਵਿਚ ਮਨਮੋਹਨ ਸਿੰਘ ਆਈ. ਏ. ਐੱਸ. ਵੀ ਸ਼ਾਮਿਲ ਸੀ, ਉਹਨੂੰ 16 ਸੈਕਟਰ ਚੰਡੀਗੜ੍ਹ ਦੇ ਹਸਪਤਾਲ ਦਾਖ਼ਲ ਕਰਵਾ ਆਏ ਜਿੱਥੇ ਉਹਦੀ ਸ਼ਰਾਬ ਦਾ ਇਲਾਜ ਚਲਦਾ ਸੀਮੈਂ ਇਕ ਸ਼ਾਮ ਮਿਲਣ ਗਿਆ ਤਾਂ ਕਹਿਣ ਲੱਗਾ, ਜਾ ਸਤਾਰਾਂ ਸੈਕਟਰ ਚੋਂ ਵਿਸਕੀ ਦਾ ਪਊਆ ਫੜ ਲਿਆਮੈਂ ਇਨਕਾਰ ਕਰਦਿਆਂ ਕਿਹਾ ਕਿ ਜੇ ਡਾਕਟਰ ਜਾਂ ਨਰਸਾਂ ਨੂੰ ਪਤਾ ਲਗ ਗਿਆ ਤਾਂ ਫੇਰ ਕੀ ਬਣੂੰਮੈਨੂੰ ਕਹਿਣ ਲੱਗਾ ਕਿ ਤੂੰ ਯਾਰ ਹੋ ਕੇ ਡਰਦਾ ਹੈਂਮੈਂ ਕਿਹਾ ਕਿ ਡਰਨ ਵਾਲੀ ਗੱਲ ਨਹੀਂ, ਗੱਲ ਤੇਰੀ ਸਿਹਤ ਤੇ ਹਸਪਤਾਲ ਦੇ ਨੇਮਾਂ ਦੀ ਹੈਫਿਰ ਕਹਿਣ ਲੱਗਾ ਕਿ ਮੇਰੇ ਮੰਜੇ ਹੇਠਾਂ ਝਾਤੀ ਮਾਰਜਦ ਮੈਂ ਝਾਤੀ ਮਾਰੀ ਤਾਂ ਉਥੇ ਵਿਸਕੀ ਦੇ ਕਈ ਖ਼ਾਲੀ ਪਊਏ ਪਏ ਹੋਏ ਸਨ

***

2.

ਉਸ ਨੂੰ ਆਪਣੇ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਉਹ ਪੰਜਾਬੀ ਦਾ ਚੋਟੀ ਦਾ ਸ਼ਾਇਰ ਹੈਕਵੀ ਦਰਬਾਰਾਂ ਆਦਿ ਤੇ ਉਹ ਦੂਜੇ ਕਵੀਆਂ ਨੂੰ ਟਿੱਚਰਾਂ ਕਰਿਆ ਕਰਦਾ ਸੀਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਉਹ ਕਦਰ ਕਰਦਾ ਸੀ ਪਰ ਦਿੱਲੀ ਵਾਲੇ ਡਾ. ਹਰਿਭਜਨ ਸਿੰਘ ਨੂੰ ਆਪਣੀ ਦਾੜ੍ਹੀ ਓਹਲੇ ਲੁਕਣ ਵਾਲਾ ਫਰਾਡ ਕਹਿੰਦਾ ਸੀਪਿਛੋਂ ਉਹ ਗਾਰਗੀ ਤੇ ਅੰਮ੍ਰਿਤਾ ਦੇ ਵੀ ਉਲਟ ਬੋਲਣ ਲੱਗ ਪਿਆ ਸੀ ਤੇ ਅੰਤਲੇ ਦਿਨਾਂ ਵਿਚ ਤਾਂ ਸਾਰੇ ਪੰਜਾਬੀ ਲੇਖਕਾਂ ਨੂੰ ਗਾਲ੍ਹਾਂ ਕੱਢਦਾ ਤੇ ਕੁੱਤੇ ਕਹਿੰਦਾ ਸੀਆਪਣੇ ਅੰਦਰ ਦੀ ਜਵਾਲਾ ਉਸ ਕੁੱਤੇ‘ ‘ਕੰਧਾਂਆਦਿ ਨਜ਼ਮਾਂ ਆਪਣੇ ਵਿਰੁੱਧ ਬੋਲਣ ਵਾਲਿਆਂ ਨੂੰ ਤਾਅਨਾ ਮਾਰਨ ਤੇ ਭੜਾਸ ਕੱਢਣ ਲਈ ਲਿਖੀਆਂ ਸਨਉਹ ਇੰਗਲੈਂਡ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਸੀ ਜਿਨ੍ਹਾਂ ਉਸ ਨੂੰ ਬੁਲਾ ਕੇ ਪੌਂਡ ਘੱਟ ਦਿੱਤੇ ਸਨ ਤੇ ਸਕਾਚ ਵਿਚ ਜ਼ਿਆਦਾ ਨੁਹਾਇਆ ਸੀ ਜੋ ਉਹਦੇ ਜਲਦੀ ਮਰਨ ਦੇ ਕਾਰਨਾਂ ਵਿਚ ਹੋਰ ਮਦਦਗਾਰ ਸਿੱਧ ਹੋਈਅੰਤਲੇ ਦਿਨਾਂ ਵਿਚ ਇਸ ਤਰ੍ਹਾਂ ਹੋ ਜਾਣਾ ਉਹਦੀ ਡਿੱਗ ਰਹੀ ਸਿਹਤ ਕਰ ਕੇ ਵੀ ਸੀ

***

3.

ਸ਼ਿਵ ਨੂੰ ਸਾਹਿਤ ਅਧਿਅਨ ਦਾ ਕਾਫ਼ੀ ਸ਼ੌਕ ਸੀ ਤੇ ਪੁਰਾਤਨ ਕਾਵਿ ਦਾ ਉਸ ਨੂੰ ਡੂੰਘਾ ਗਿਆਨ ਸੀਸ਼ਰਤ ਚੰਦਰ ਚੈਟਰਜੀ ਦਾ ਨਾਵਲ ਦੇਵਦਾਸਉਹਨੂੰ ਬਹੁਤ ਪਸੰਦ ਸੀ ਤੇ ਫ਼ਿਲਮ ਦੇਵਦਾਸਵਿਚ ਦਲੀਪ ਕੁਮਾਰ ਦੀ ਐਕਟਿੰਗ ਨੂੰ ਦੇਵਦਾਸ ਦੇ ਅੰਦਰਲੇ ਦਰਦ ਦੀ ਸਹੀ ਪ੍ਰਤੀਨਿਧਤਾ ਮੰਨਦਾ ਸੀਉਹ ਦੇਵਦਾਸ ਦੇ ਆਖ਼ਰੀ ਸਫ਼ਰ ਬਾਰੇ ਜਦੋਂ ਉਹ ਇਕ ਉਜਾੜ ਬੀਆਬਾਨ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਚੋਂ ਉਤਰ ਕੇ ਬੈਲ ਗੱਡੀ ਰਾਹੀਂ ਬੀਮਾਰੀ ਦੀ ਹਾਲਤ ਵਿਚ ਆਪਣੀ ਬਚਪਨ ਦੀ ਸਹੇਲੀ ਪਾਰੋ ਦੇ ਸਹੁਰੇ ਪਿੰਡ ਪਹੁੰਚਣਾ ਚਾਹੁੰਦਾ ਹੈ, ਦੀ ਮਾਨਸਿਕ ਸਥਿਤੀ ਬਾਰੇ ਇਕ ਮਹਾਂ-ਕਾਵਿ ਲਿਖਣਾ ਚਾਹੁੰਦਾ ਸੀ ਅਤੇ ਇਕ ਐਸੀ ਸੁੰਦਰੀ ਬਾਰੇ ਵੀ ਲੰਮੀ ਕਵਿਤਾ ਲਿਖਣੀ ਚਾਹੁੰਦਾ ਸੀ ਜਿਸ ਦਾ ਭਰ ਜਵਾਨੀ ਵਿਚ ਵਿਆਹ ਨਾ ਹੋ ਸਕਿਆ ਤੇ ਆਪਣੇ ਜਜ਼ਬਿਆਂ ਦੀ ਅੱਗ ਸੇਕਦੀ ਸੇਕਦੀ ਉਹ ਬੁਢਾਪੇ ਦੀ ਠੰਢ ਵੱਲ ਵਧ ਰਹੀ ਸੀ

***

4.

ਬਹੁਤ ਘੱਟ ਲੋਕੀਂ ਜਾਣਦੇ ਹਨ ਕਿ ਸ਼ਿਵ ਕੁਮਾਰ ਨੂੰ ਸ਼ਿਕਾਰ ਖੇਡਣ ਦਾ ਵੀ ਬਹੁਤ ਸ਼ੌਕ ਸੀ ਤੇ ਉਹ ਹਰ ਤਰ੍ਹਾਂ ਦੇ ਸ਼ਿਕਾਰ ਦਾ ਸ਼ੌਕੀਨ ਸੀਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਬੋਲਦੇ ਤਿੱਤਰਾਂ ਦੀਆਂ ਆਵਾਜ਼ਾਂ ਉਹਨੂੰ ਮਸਤੀ ਵਿਚ ਲਿਆਉਂਦੀਆਂ ਸਨਤਿੱਤਰ, ਬਟੇਰੇ, ਖਰਗੋਸ਼ ਜਾਂ ਤਿਲੀਅਰ ਤਾਂ ਘੱਟ ਹੀ ਹੱਥ ਆਉਂਦੇ ਪਰ ਸ਼ਾਮੀਂ ਕਿਸੇ ਸ਼ਿਕਾਰੀ ਨੂੰ ਕਾਰਤੂਸ ਵੇਚ ਕੇ ਦਾਰੂ ਦਾ ਪ੍ਰਬੰਧ ਕਰਨ ਵਿਚ ਆਸਾਨੀ ਹੋ ਜਾਂਦੀ ਸੀਉਸ ਖ਼ੁਦ ਵੀ ਰਿਵਾਲਵਰ ਦਾ ਲਾਇਸੈਂਸ ਬਣਵਾਇਆ ਹੋਇਆ ਸੀ ਪਰ ਮੌਤ ਤੀਕ ਰਿਵਾਲਵਰ ਖਰੀਦਣ ਦੀਆਂ ਸਲਾਹਾਂ ਹੀ ਕਰਦਾ ਰਿਹਾ

***

5.

ਦਸੰਬਰ 1971 ਦੀ ਇਕ ਸ਼ਾਮ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਕੁਝ ਮੁੰਡੇ ਉਹਨੂੰ ਲੱਭਦੇ ਲੱਭਦੇ ਮੇਰੇ ਘਰ ਆ ਗਏਮੈਂ ਤੇ ਸ਼ਿਵ ਸ਼ਾਮ ਦੀ ਦਾਰੂ ਦੇ ਫਿਕਰ ਵਿਚ ਉਦਾਸ ਬੈਠੇ ਉਬਾਸੀਆਂ ਲੈ ਰਹੇ ਸਾਂਉਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਹੋ ਰਹੇ ਕਵੀ ਦਰਬਾਰ ਲਈ ਉਹਨੂੰ ਕਹਿਣ ਆਏ ਸਨਸ਼ਿਵ ਨੇ ਕਿਹਾ ਤੁਹਾਨੂੰ ਮੇਰੀ ਫੀਸ ਦਾ ਪਤਾ ਹੈ? ਮੁੰਡੇ ਕਹਿਣ ਲੱਗੇ ਤਿੰਨ ਸੌਤਿੰਨ ਸੌ ਤਾਂ ਸਾਹਿਤ ਅਕਾਦਮੀ ਦਾ ਐਵਾਰਡ ਲੈਣ ਤੋਂ ਪਹਿਲਾਂ ਲਿਆ ਕਰਦਾ ਸਾਂਹੁਣ ਮੇਰੀ ਫੀਸ ਪੰਜ ਸੌ ਹੈਚਾਰ ਸੌ ਤੇ ਸੌਦਾ ਹੋ ਗਿਆਟੈਕਸੀ ਤੇ ਵਿਸਕੀ ਦੇ ਪੈਸੇ ਵੱਖਰੇਤਿੰਨ ਸੌ ਅਡਵਾਂਸ ਦੇ ਕੇ ਉਹ ਮੁੰਡੇ ਲੁਧਿਆਣੇ ਨੂੰ ਟੁਰ ਗਏ ਤੇ ਅਸੀਂ ਠੇਕੇ ਨੂੰਜਿੰਨਾ ਚਿਰ ਪੈਸੇ ਖਤਮ ਨਾ ਹੋਏ, ਸ਼ਿਵ ਘਰ ਨਾ ਮੁੜਿਆ

***

6.

ਗਰਮੀਆਂ ਦੀ ਇਕ ਤਪਦੀ ਤੇ ਲੂਸਦੀ ਦੋਪਹਿਰ ਨੂੰ ਸ਼ਿਵ ਅਮ੍ਰਿਤਸਰ ਸੁਰਗਵਾਸੀ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਦੇ ਘਰ ਆਇਆਠੰਢਾ ਪਾਣੀ ਨਾ ਮਿਲਣ ਤੇ ਕਹਿਣ ਲੱਗਾ, ‘‘ਐਡਾ ਵੱਡਾ ਠੇਕੇਦਾਰ ਬਣਿਆ ਫਿਰਦਾ ਏਂ, ਕੋਈ ਫਰਿਜ ਵੀ ਨਹੀਂ ਰਖਿਆ ਤੂੰ?

‘‘ਤੂੰ ਰੱਖਿਆ ਏ?” ਅਗੋਂ ਆਹੂਜੇ ਨੇ ਪੁਛਿਆ

‘‘ਹੋਰ ਨਹੀਂ ਰੱਖਿਆ, ਬਟਾਲੇ ਆ ਕੇ ਵੇਖ ਲਵੀਂ

ਬਟਾਲੇ ਗਿਆਂ ਕੋਕਾ ਕੋਲਾ ਵਾਲੀ ਬਰਫ ਦੀ ਪੇਟੀ ਨੂੰ ਚਿੱਟਾ ਰੰਗ ਰੋਗਣ ਹੋਇਆ ਵੇਖ ਆਹੂਜਾ ਕਹਿਣ ਲਗਾ, ‘‘ਤੇਰੇ ਫਰਿਜ ਦੀਆਂ ਤਾਰਾਂ ਕਿਥੇ ਨੇ?‘‘

‘‘ਇਹ ਤਾਰਾਂ ਨਾਲ ਨਹੀਂ ਪਿਆਰੇ, ਬਰਫ਼ ਨਾਲ ਚਲਦਾ ਏ, ਸ਼ਿਵ ਦਾ ਜਵਾਬ ਸੀ

***

7.

ਸ਼ਿਵ ਨੂੰ ਅਤੇ ਉਸ ਨਾਲ ਬਤਾਏ ਦਿਨਾਂ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੈਕਈ ਘੱਟ ਜਾਣਕਾਰੀ ਰੱਖਣ ਵਾਲੇ ਲੋਕ ਅਕਸਰ ਪੁੱਛਦੇ ਹਨ ਕਿ ਕੀ ਸ਼ਿਵ ਦਾ ਵਿਆਹ ਹੋਇਆ ਸੀਕੁਝ ਸਾਲ ਪਹਿਲਾਂ ਸ਼ਿਵ ਦੀ ਪਤਨੀ ਅਰੁਣਾ ਟਰਾਂਟੋ ਦੇ ਪ੍ਰਸਿਧ ਟੀ ਵੀ ਹੋਸਟ ਇਕਬਾਲ ਮਾਹਲ ਅਤੇ ਕੁਲਦੀਪ ਦੀਪਕ ਆਦਿ ਨੂੰ ਮਿਲਣ ਕੈਨੇਡਾ ਆਈ ਮੇਰੀ ਲੜਕੀ ਦੇ ਫਾਰਮ ਤੇ ਵੀ ਮਿਲਣ ਆਈ ਸੀਉਹ ਪਿਛੇ ਜਿਹੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਰੀਟਾਇਰ ਹੋਈ ਹੈਸ਼ਿਵ ਦੀ ਲੜਕੀ ਅਜ ਕੱਲ ਨਿਊਯਾਰਕ ਰਹਿੰਦੀ ਹੈ ਤੇ ਲੜਕਾ ਲੈਕਚਰਰ ਲੱਗਾ ਹੋਇਆ ਹੈਪਰਿਵਾਰ ਪੂਰੀ ਤਰ੍ਹਾਂ ਸੈਟਲ ਹੈ ਪਰ ਲਿਖਣ ਵੱਲ ਅਜੇ ਤਕ ਕੋਈ ਨਹੀਂ ਗਿਆ

----

ਸ਼ਿਵ ਨਾਲ ਨਿਜੀ ਨੇੜਤਾ ਕਰ ਕੇ ਏਨੀਆਂ ਕੁ ਯਾਦਾਂ ਜੁੜੀਆਂ ਹੋਈਆਂ ਹਨ ਕਿ ਉਹਨਾਂ ਸਭ ਨੂੰ ਲਿਖਣਾ ਮੁਸ਼ਕਲ ਹੈਸ਼ਿਵ ਨੂੰ ਯਾਦ ਰਖਣਾ ਸਭ ਪੰਜਾਬੀਆਂ ਦਾ ਫਰਜ਼ ਬਣਦਾ ਹੈ1966 ਵਿਚ ਉਸ ਨੇ ਮੇਰੀ 18 ਕਹਾਣੀਆਂ ਦੀ ਕਿਤਾਬ ਜੇ ਮੈਂ ਮਰ ਜਾਵਾਂਸੰਪਾਦ ਕੀਤੀ ਸੀ ਤੇ ਜਲੰਧਰ ਦੀ ਨਿਊ ਬੁਕ ਕੰਪਨੀ ਨੇ ਇਸ ਨੂੰ ਬਹੁਤ ਖ਼ੂਬਸੂਰਤ ਜਿਲਦ ਵਿਚ ਛਾਪਿਆ ਸੀਜਦੋਂ ਉਹਦੀ ਯਾਦ ਆਉਂਦੀ ਹੈ ਤਾਂ ਆਪ ਮੁਹਾਰੇ ਮੂੰਹ ਵਿਚੋਂ ਉਸਦੀ ਕਵਿਤਾ ਦੇ ਸ਼ਬਦ ਕਿਰ ਪੈਂਦੇ ਹਨ:-

ਰੋਜ਼ ਜਦ ਆਥਣ ਦਾ ਤਾਰਾ ਅੰਬਰਾਂ ਤੇ ਚੜ੍ਹੇਗਾ

ਕੋਈ ਯਾਦ ਤੈਨੂੰ ਕਰੇਗਾ

ਪਰਦੇਸ ਵਸਣ ਵਾਲਿਆ---

ਲੱਖ ਭਾਵੇਂ ਛੁੰਗ ਕੇ

ਚੱਲਾਂ ਮੈਂ ਲਹਿੰਗਾ ਸਬਰ ਦਾ

ਯਾਦ ਤੇਰੀ ਦੇ ਕਰੀਰਾਂ

ਨਾਲ ਹੀ ਜਾ ਅੜੇਗਾ

ਪਰਦੇਸ ਵਸਣ ਵਾਲਿਆ---

3 comments:

Azeem Shekhar said...

ਬਲਵੀਰ ਸਿੰਘ ਮੋਮੀ ਸਾਹਿਬ, ਫਤਹਿ ਕਬੂਲ ਕਰਨੀ,
ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਬਾਰੇ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਬਹਤ ਪਸੰਦ ਆਈ, ਉੁਹਨਾਂ ਨਾਲ ਮਾਣੀ ਸੰਗਤ ਦੇ ਹੋਰ ਪਲਾਂ ਨੂੰ ਵੀ ਸਾਂਝੇ ਕਰਦੇ ਰਹਿਣਾ, ਬਹੁਤ ਚੰਗਾ ਲੱਗੇਗਾ ਜੀ |
ਸਤਿਕਾਰ ਨਾਲ ਤੁਹਾਡਾ ਅਜ਼ੀਜ਼,
ਅਜ਼ੀਮ ਸ਼ੇਖਰ

Charanjeet said...

panjabi de is azeem shayar bare us de dost ton sun ke bahut achchha lagiya;
kinna changa howe ki momi saahab apniyaan shiv naal diyaan yaadaan te koii kitaab likh denh;mere khayaal vich bahut lokiin shiv de baare jaananh de chaahwaan honhge

ਤਨਦੀਪ 'ਤਮੰਨਾ' said...

Tandeep dear,
I read Balbir Momi ji's article about Shiv Kumar Batalvi ji.
He did a wonderful writing.
I really enjoyed reading every word of it.
Excellent job
Davinder Kaur
USA