ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 4, 2009

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 5

ਸਵੈ-ਜੀਵਨੀ - ਕਿਸ਼ਤ - 5

ਇਹ ਘਟਨਾ 1946 ਦੀ ਹੈਬਾਪੂ, ਮਾਂ ਅਤੇ ਮੈਂ ਤੀਰਥ ਅਸਥਾਨਾਂ ਦੀ ਯਾਤਰਾ ਕਰ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਬੈਠੇ ਲਾਹੌਰ ਜਾਣ ਵਾਲੀ ਗੱਡੀ ਦਾ ਇੰਤਜ਼ਾਰ ਕਰ ਰਹੇ ਸਾਂਮੈਂ ਪਲੇਟਫਾਰਮ ਤੇ ਪਈਆਂ ਗੀਟੀਆਂ ਨਾਲ ਖੇਡ ਰਿਹਾ ਸਾਂਬਾਪੂ ਮਾਂ ਨਾਲ ਵਿਚਾਰ ਕਰ ਰਿਹਾ ਸੀ ਕਿ ਲਾਹੌਰ ਵੱਡੇ ਸਟੇਸ਼ਨ ਤੇ ਉੱਤਰ ਕੇ ਨੌ-ਲੱਖਾ ਬਾਜ਼ਾਰ ਵਿਚ ਪੈਂਦੇ ਸ਼ਹੀਦਗੰਜ ਗੁਰਦਵਾਰੇ ਜਿਸ ਵਿਚ ਇਕ ਬਹੁਤ ਵੱਡਾ ਖੂਹ ਸੀ ਤੇ ਹਜ਼ਾਰਾਂ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀਕਈਆਂ ਨੂੰ ਜ਼ਿੰਦਾ ਉਸ ਖੂਹ ਵਿਚ ਸੁੱਟ ਦਿੱਤਾ ਗਿਆ ਸੀ, ਦੇ ਦਰਸ਼ਨ ਵੀ ਕਰ ਚੱਲੀਏ ਤੇ ਗੁਰਦਵਾਰਾ ਡੇਰਾ ਸਾਹਿਬ ਜਿਥੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਵੀ ਮੱਥਾ ਟੇਕ ਚੱਲੀਏ ਜਾਂ ਲਾਹੌਰੋਂ ਲਾਇਲਪੁਰ ਨੂੰ ਜਾਣ ਵਾਲੀ ਮਾੜੀ ਇੰਡਸ ਗੱਡੀ ਫੜ ਕੇ ਮੰਡੀ ਢਾਬਾਂ ਸਿੰਘ ਦੇ ਸਟੇਸ਼ਨ ਤੇ ਉੱਤਰ ਕੇ ਸਿੱਧੇ ਪਿੰਡ ਪਹੁੰਚ ਜਾਈਏ

-----

ਅਜੇ ਇਹ ਸਲਾਹਾਂ ਹੋ ਹੀ ਰਹੀਆਂ ਸਨ ਕਿ ਇਕ ਅਪ ਟੂ ਡੇਟ ਸਰਦਾਰ ਜਿਸ ਨਾਲ ਉਹਦੀ ਘਰਵਾਲੀ ਵੀ ਸੀਜਿਨ੍ਹਾਂ ਦੇ ਹੱਥ ਵਿਚ ਫਲਾਂ ਦੀ ਨਿਕੀ ਟੋਕਰੀ ਅਤੇ ਝੋਲੇ ਸਨ, ਮੇਰੇ ਬਾਪੂ ਨੂੰ ਆਖਣ ਲੱਗਾ ਕਿ ਮੇਰੀ ਜੇਬ ਕੱਟੀ ਗਈ ਆ ਤੇ ਅਸੀਂ ਲਾਇਲਪੁਰ ਜਾਣਾ ਏਸਾਡੇ ਕੋਲ ਕਿਰਾਏ ਲਈ ਪੈਸੇ ਨਹੀਂ ਹਨਸਾਡੇ ਕੋਲੋਂ ਇਹ ਫਲ ਲੈ ਲਵੋ ਤੇ ਸਾਨੂੰ ਕੁਝ ਪੈਸੇ ਦੇ ਦਿਓਅਸੀਂ ਲਾਇਲਪੁਰ ਦੀਆਂ ਟਿਕਟਾਂ ਖਰੀਦ ਲਈਏਬਾਪੂ ਨੇ ਓਸ ਨੂੰ ਕੋਈ ਠੱਗ ਸਮਝ ਪੈਸੇ ਦੇਣੋ ਨਾਂਹ ਕਰ ਦਿਤੀਇਸ ਗੱਲ ਦਾ ਮੇਰੇ ਬਾਲ ਮਨ ਤੇ ਕਾਫ਼ੀ ਅਸਰ ਹੋਇਆ ਅਤੇ ਮੈਂ ਲੰਮਾ ਸਮਾਂ ਇਸ ਘਟਨਾ ਨੂੰ ਭੁੱਲ ਨਾ ਸਕਿਆਮੇਰੇ ਖਿਆਲ ਅਨੁਸਾਰ ਉਹ ਬੰਦਾ ਠੱਗ ਨਹੀਂ ਸੀ ਤੇ ਵਾਕਿਆ ਈ ਉਹਦੀ ਜੇਬ ਕੱਟੀ ਗਈ ਹੋਣੀ ਆਬਾਪੂ ਨੂੰ ਓਸ ਨੂੰ ਕਿਰਾਏ ਲਈ ਮੰਗੇ ਪੈਸੇ ਜ਼ਰੂਰ ਦੇ ਦੇਣੇ ਚਾਹੀਦੇ ਸਨਜੀਵਨ ਵਿਚ ਮੈਂ ਜੋ ਪਹਿਲੀ ਕਹਾਣੀ ਠੀਕ ਓਵੇਂ ਹੀਲਿਖੀ ਤੇ ਦਸੰਬਰ 1950 ਵਿਚ ਅਮਰ ਕਹਾਣੀਆਂ ਵਿਚ ਛਪੀ, ਦਾ ਸਬੰਧ ਇਸ ਘਟਨਾ ਨਾਲ ਹੀ ਸੀ

----

ਹਾਂ ਤਾਂ ਦੂਸਰੀ ਸੰਸਾਰ ਜੰਗ ਤੋਂ ਬਾਅਦ ਮਿੱਟੀ ਦੇ ਤੇਲ ਦੀ ਬੜੀ ਕਿੱਲਤ ਸੀਵੈਸੇ ਤਾਂ ਹਿੰਦੋਸਤਾਨ ਵਿਚ ਮਿੱਟੀ ਦੇ ਤੇਲ ਦੀ ਕਿੱਲਤ ਸਦਾ ਹੀ ਰਹੀ ਹੈਜਦੋਂ ਮਿੱਟੀ ਦਾ ਤੇਲ ਐਜਾਦ ਨਹੀਂ ਸੀ ਹੋਇਆ ਤੇ ਬਿਜਲੀ ਵੀ ਨਹੀਂ ਸੀ ਆਈਅਕਸਰ ਲੋਕ ਰਾਤ ਪੈਣ ਤੋਂ ਪਹਿਲਾਂ ਖਾ ਪੀ ਕੇ ਸੌਂ ਜਾਂਦੇ ਅਤੇ ਸਵੇਰੇ ਸੂਰਜ ਦੀ ਲੋਅ ਨਾਲ ਉਠ ਖਲੋਂਦੇਵਾਰਸ ਸ਼ਾਹ ਨੇ ਆਪਣੇ ਹੀਰ ਦੇ ਮਸ਼ਹੂਰ ਕਿੱਸੇ ਵਿਚ ਏਸੇ ਲਈ ਲਿਖਿਆ ਸੀ ਕਿ ਚਿੜੀ ਚੂਕਦੀ ਨਾਲ ਜਾਂ ਤੇਰੇ ਪਾਂਧੀ, ਪਈਆਂ ਦੁਧ ਦੇ ਵਿਚ ਮਧਾਣੀਆਂ ਨੇ ਚਾਨਣ ਲਈ ਮੋਮ ਬੱਤੀਆਂ ਜਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਜਿਸ ਵਿਚ ਰੂੰ ਦੀਆਂ ਵੱਟੀਆਂ ਵੱਟ ਕੇ ਪਾਈਆਂ ਜਾਂਦੀਆਂਤੇਜ਼ ਹਵਾ ਚਲਦੀ ਤਾਂ ਇਹ ਦੀਵਾ ਅਕਸਰ ਬੁਝ ਜਾਂਦਾਗਾਣਾ ਦੀਵਾ ਬਾਲ ਕੇ ਬਨੇਰੇ ਉਤੇ ਰੱਖਦੀ ਹਾਂ, ਕਿਤੇ ਭੁੱਲ ਨਾ ਜਾਵੇ ਚੰਨ ਮੇਰਾਇਹਨਾਂ ਦੀਵਿਆਂ ਦੀ ਉਪਜ ਹੀ ਹੈ

----

ਸਿਆਲਾਂ ਦੀਆਂ ਰਾਤਾਂ ਨੂੰ ਘਰ ਅੰਦਰ ਬਣੀ ਦੀਵੇ ਵਾਲੀ ਥਾਂ ਦੀਵੇ ਦੀ ਲਾਟ ਨਾਲ ਕਾਲੀ ਹੋਈ ਹੁੰਦੀਕਈ ਵਾਰ ਸਵੇਰੇ ਨੱਕ ਸੁਣਕਦਿਆਂ ਨੱਕ ਵਿਚੋਂ ਕਾਲਖ ਨਿਕਲਦੀਕਈ ਵਾਰ ਕਿਸੇ ਖ਼ਾਸ ਖੁਸ਼ੀ ਦੇ ਮੌਕੇ ਤੇ ਘਿਓ ਦੇ ਦੀਵੇ ਵੀ ਬਾਲੇ ਜਾਂਦੇਜਦੋਂ ਰਾਸਧਾਰੀਏ ਪਿੰਡ ਵਿਚ ਰਾਸ ਪੌਣ ਆਉਂਦੇ ਤਾਂ ਵੜੇਵਿਆਂ ਵਿਚ ਤੇਲ ਪਾ ਕੇ ਮਿਸ਼ਾਲਾਂ ਜਗਾਈਆਂ ਜਾਂਦੀਆਂ ਜੋ ਨਚਾਰਾਂ ਦੇ ਚਿਹਰਿਆਂ ਲਾਗੇ ਲਿਜਾ ਕੇ ਉਹਨਾਂ ਦੇ ਚੋਪੜਿਆਂ ਮੁੱਖੜਿਆਂ ਨੂੰ ਹੋਰ ਉਤੇਜਿਤ ਕਰਦੀਆਂਰਾਸ ਪੈਣ ਵੇਲੇ ਜੋ ਉਸ ਵੇਲੇ ਦੇ ਨਾਟਕ ਹੀ ਸਨ, ਕੁੜੀ ਦਾ ਰੋਲ ਮੁੰਡੇ ਹੀ ਕਰਦੇ ਸਨ ਪਰ ਮੁੰਡਿਆਂ ਨੇ ਵਹੁਟੀਆਂ ਵਾਲੇ ਕੱਪੜੇ ਪਾਏ ਹੁੰਦੇ ਜੋ ਸ਼ਰਾਬੀ ਦਰਸ਼ਕਾਂ ਨੂੰ ਪਹਿਲਾਂ ਮੁੰਡਿਆਂ ਤੋਂ ਬਣੀਆਂ ਕੁੜੀਆਂ ਕੂਲੇ ਕੂਲੇ ਮੁੰਡੇ ਲੱਗਦੀਆਂ ਪਰ ਪਿਛੋਂ ਦਾਰੂ ਦੀ ਲੋਰ ਵਿਚ ਆ ਕੇ ਉਹਨਾਂ ਨੂੰ ਉਹ ਮੁੰਡੇ ਕੁੜੀਆਂ ਲੱਗਣ ਲੱਗ ਪੈਂਦੀਆਂ ਤੇ ਉਹਨਾਂ ਦੇ ਸਿਰਾਂ ਤੇ ਅਠਿਆਨੀ ਜਾਂ ਰੁਪਈਏ ਦੀ ਵੇਲ ਕਰਾਈ ਜਾਂਦੀਵੇਲਾਂ ਵਧ ਚੜ੍ਹ ਕੇ ਹੁੰਦੀਆਂ ਤੇ ਓਨਾ ਚਿਰ ਨਾਟਕ ਅਗੇ ਨਾ ਤੁਰਦਾਕਈ ਵਾਰ ਇਸ ਮੌਕੇ ਡਾਂਗਾਂ, ਖੂੰਡੇ ਅਤੇ ਤਲਵਾਰਾਂ ਵੀ ਚੱਲ ਪੈਂਦੀਆਂਖ਼ੂਨ ਖਰਾਬੇ ਹੋ ਜਾਂਦੇ ਜਿਸ ਕਰ ਕੇ ਸਾਡੇ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਅਗੇ ਤੋਂ ਜਦੋਂ ਵੀ ਰਾਸਧਾਰੀਏ ਰਾਸ ਪਾਉਣ ਲਈ ਆਇਆ ਕਰਨਗੇ, ਉਹਨਾਂ ਨੂੰ ਪਿੰਡ ਤੋਂ ਬਾਹਰ ਰੋੜਾਂ ਵਾਲੇ ਮੈਦਾਨ ਵਿਚ ਰਾਸ ਪਾਉਣ ਦਿੱਤੀ ਜਾਵੇਗੀ ਨਾ ਕਿ ਪਿੰਡ ਦੇ ਵਿਚਕਾਰ ਜਿਥੇ ਲੋਕਾਂ ਤੇ ਪਰ੍ਹੇ ਦੇ ਬੈਠਣ ਲਈ ਤਖ਼ਤਪੋਸ਼ ਪਏ ਹੁੰਦੇ ਸਨ

----

ਗਰਮੀਆਂ ਵਿਚ ਜਦੋਂ ਪੱਕੇ ਡਲੇ ਦਾ ਮੇਲਾ ਲਗਦਾ ਤਾਂ ਨੂੰ ਨਿੱਕੀ ਨਹਿਰ ਦੇ ਕੰਢੇ ਤੀਆਂ ਵੀ ਲਗਦੀਆਂਘੋਲ, ਕੁਸ਼ਤੀਆਂ ਤੇ ਕੌਡੀ ਵੀ ਪੈਂਦੀਵੀਣੀਆਂ ਫੜਨ ਦੇ ਮੁਕਾਬਲੇ ਵੀ ਹੁੰਦੇਜਵਾਨ ਤੇਲ ਮਲਦੇ, ਬੈਠਕਾਂ ਕੱਢਦੇ, ਡੰਡ ਪੇਲਦੇ, ਵਰਜ਼ਸ਼ਾਂ ਕਰਦੇ ਤੇ ਗਰਮ ਗਰਮ ਪਕੌੜੇ, ਲੱਡੂ, ਜਲੇਬੀਆਂ, ਫਲੂਦਾ, ਬਰਫ ਦੇ ਗੋਲੇ, ਹਦਵਾਣੇ ਤੇ ਹੋਰ ਕਈ ਕੁਝ ਖਾਣ ਦੀਆਂ ਦੁਕਾਨਾਂ ਲਗਦੀਆਂਏਥੇ ਪੱਕੇ ਡਲੇ ਦੇ ਜੰਗਲ ਵਿਚ ਨਿਕੀ ਨਹਿਰ ਦੇ ਪੁਲ ਤੋਂ ਧੁੱਪ ਸੜੀ ਜਾਣ ਵਾਲੇ ਪਹੇ ਦੇ ਮੁੱਢ ਵਿਚ ਪੀਰਾਂ ਫਕੀਰਾਂ ਦੇ ਡੇਰੇ ਸਨ ਜਿਥੇ ਹਰੇ ਚੋਗਿਆਂ ਵਾਲੇ ਪੀਰ ਫਕੀਰ ਗਲ਼ਾਂ ਵਿਚ ਮੋਟੇ ਮੋਟੇ ਮਣਕਿਆਂ ਦੀਆ ਮਾਲਾਂ ਪਾ ਕੇ ਰਖਦੇ ਅਤੇ ਚਿਲਮਾਂ ਦੇ ਸੂਟੇ ਲਾਉਂਦੇਉਹਨਾਂ ਦੇ ਵਾਲ ਪਿਛਾਂਹ ਨੂੰ ਸੁਟੇ ਹੁੰਦੇ ਤੇ ਹਾਲ ਖੇਡੇ ਜਾਂਦੇ, ਕਵਾਲਾਂ ਦੀਆਂ ਟੋਲੀਆਂ ਦੇ ਕਵਾਲੀਆਂ ਗਾਣ ਦੇ ਮੁਕਾਬਲੇ ਹੁੰਦੇ

----

ਗੱਲ ਚੱਲ ਰਹੀ ਸੀ ਕਿ ਸਾਨੂੰ ਸਕੂਲ ਦੀ ਪੜ੍ਹਾਈ ਕਰਨ ਲਈ ਰਾਤ ਨੂੰ ਲਾਲਟੈਣ ਜਾਂ ਮਿੱਟੀ ਦੇ ਤੇਲ ਦਾ ਛੋਟਾ ਦੀਵਾ ਜਗਾਉਣ ਲਈ ਮਿੱਟੀ ਦੇ ਤੇਲ ਦੀ ਲੋੜ ਪੈਂਦੀ ਸੀਤੇਲ ਦਾ ਰਾਸ਼ਨ ਸੀ ਅਤੇ ਇਸਦੀ ਮਨਜ਼ੂਰੀ ਤਹਿਸੀਲਦਾਰ ਨੂੰ ਅਰਜ਼ੀ ਦੇ ਕੇ ਇਕ ਬੋਤਲ ਮਿਲਦੀ ਹੁੰਦੀ ਸੀਤਹਿਸੀਲਦਾਰ ਦਾ ਦਫ਼ਤਰ ਸ਼ੇਖੂਪੁਰੇ ਸੀ ਜੋ ਸਾਡੇ ਪਿੰਡ ਨੂੰ ਲਗਦੇ ਰੇਲਵੇ ਸਟੇਸ਼ਨ ਮੰਡੀ ਢਾਬਾਂ ਸਿੰਘ ਤੋਂ ਲਾਹੌਰ ਨੂੰ ਜਾਣ ਵਾਲੀ ਲਾਈਨ ਤੇ ਪੰਜਵਾਂ ਸਟੇਸ਼ਨ ਸੀਮੈਂ ਓਦੋਂ ਸੱਤਵੀਂ ਵਿਚ ਪੜ੍ਹਦਾ ਸਾਂ ਜਦੋਂ ਮੈਂ, ਪਟਵਾਰੀਆਂ ਦਾ ਚੰਨੀ, ਰੇਲਵੇ ਸਟੇਸ਼ਨ ਤੇ ਕੰਮ ਕਰਦੇ ਬਾਬੂ ਦਾ ਮੁੰਡਾ ਸਤੀਸ਼, ਮਾਸਟਰ ਜਗਤ ਸਿੰਘ ਦਾ ਮੁੰਡਾ ਜੀਤ, ਉੱਜਲ, ਦੀਪਾ ਢਾਡੀ, ਮੁੱਖਾ ਤੇ ਕੁਝ ਹੋਰ ਹਾਣੀ ਉਰਦੂ ਵਿਚ ਮਿੱਟੀ ਦੇ ਤੇਲ ਦੀ ਬੋਤਲ ਲੈਣ ਲਈ ਦਰਖ਼ਾਸਤ ਲਿਖ ਕੇ ਬਿਨ ਟਿਕਟੇ ਗੱਡੀ ਚੜ੍ਹ ਕੇ ਸ਼ੇਖੂਪਰੇ ਜਾ ਉਤਰਦੇ ਅਤੇ ਸਟੇਸ਼ਨ ਤੋਂ ਭੱਜ ਕੇ ਜਾ ਕੇ ਤਹਿਸੀਲਦਾਰ ਦੇ ਪੇਸ਼ ਹੋ ਜਾਂਦੇਸਟੂਡੈਂਟ ਹੋਣ ਕਰ ਕੇ ਸਾਨੂੰ ਮਿੱਟੀ ਦੇ ਤੇਲ ਦੀ ਇਕ ਇਕ ਬੋਤਲ ਦੇਣ ਦਾ ਹੁਕਮ ਅਰਜ਼ੀ ਉਤੇ ਹੋ ਜਾਂਦਾਫਿਰ ਇਹ ਅਰਜ਼ੀ ਲੈ ਕੇ ਅਸੀਂ ਭੱਜ ਕੇ ਤੇਲ ਵਾਲੇ ਡੀਪੋ ਤੋਂ ਤੇਲ ਦੀ ਬੋਤਲ ਭਰਵਾ ਕੇ ਵਾਪਸ ਜਾਣ ਵਾਲੀ ਗੱਡੀ ਫੜਨ ਲਈ ਸਟੇਸ਼ਨ ਤੇ ਆ ਜਾਂਦੇਜ਼ਿਆਦਾ ਭੱਜ ਨੱਠ ਇਸ ਲਈ ਹੁੰਦੀ ਕਿ ਵਾਪਸ ਜਾਣ ਵਾਲੀ ਗੱਡੀ ਲੰਘ ਨਾ ਜਾਵੇ

----

ਕਈ ਵਾਰ ਗੱਡੀ ਲੰਘ ਵੀ ਜਾਂਦੀ ਤੇ ਅਗਲੀ ਗੱਡੀ ਛੇ ਘੰਟਿਆਂ ਬਾਅਦ ਰਾਤ ਨੂੰ ਆਉਂਦੀ ਸੀ ਤੇ ਇਹ ਸਾਰਾ ਵਕਤ ਸਟੇਸ਼ਨ ਤੇ ਗੁਜ਼ਾਰਨਾ ਪੈਂਦਾ ਸੀਭਾਵੇਂ ਬੋਤਲ ਨੂੰ ਮੱਕੀ ਦੇ ਤੁੱਕੇ ਦਾ ਗੁੱਲ ਫਸਾ ਕੇ ਬੰਦ ਵੀ ਕੀਤਾ ਹੁੰਦਾ ਪਰ ਇਸ ਦੌੜ ਭੱਜ ਵਿਚ ਕਈ ਵਾਰ ਬੋਤਲ ਵਿਚੋਂ ਕਿੰਨਾ ਸਾਰਾ ਤੇਲ ਡੁੱਲ੍ਹ ਵੀ ਜਾਂਦਾਪਟਵਾਰੀਆਂ ਦੀ ਬੈਠਕ ਵਿਚ ਜਿੱਥੇ ਅਸੀਂ ਰਾਤ ਨੂੰ ਪੜ੍ਹਦੇ ਤੇ ਮੰਜੇ ਬਿਸਤਰੇ ਵੀ ਓਥੇ ਲਾਏ ਹੁੰਦੇ, ਇਕ ਦੂਜੇ ਦਾ ਤੇਲ ਚੋਰੀ ਵੀ ਹੋ ਜਾਂਦਾਲਾਲਟੈਣ ਦੀ ਬੱਤੀ ਉਚੀ ਨੀਵੀਂ ਕਰਨੀ ਜਾਂ ਚਿਮਨੀ ਸਾਫ਼ ਕਰਨ ਦਾ ਕੰਮ ਵੀ ਵੰਡਿਆ ਹੁੰਦਾ ਸੀਕਈ ਵਾਰ ਜਦ ਤੇਲ ਮੁੱਕ ਜਾਂਦਾ ਤਾਂ ਚੰਦ ਜਾਂ ਤਾਰਿਆਂ ਦੀ ਲੋਅ ਵਿਚ ਵੀ ਪੜ੍ਹਾਈ ਕਰਦੇਅੱਜ ਦੇ ਅਤੇ ਓਸ ਵੇਲੇ ਦੇ ਸਮੇਂ ਵਿਚ ਕਿੰਨਾ ਫ਼ਰਕ ਸੀਹੁਣ ਤਾਂ ਪਿੰਡਾਂ ਵਿਚ ਵੀ ਬਿਜਲੀ ਦੇ ਲਾਟੂ ਜਗ ਪਏ ਹਨ ਪਰ ਉਹਨਾਂ ਸਮਿਆਂ ਦੇ ਗਵਾਚੇ ਨਕਸ਼ ਜੋ ਹਨੇਰਿਆਂ ਵਿਚ ਵੀ ਦਿਸਦੇ ਸਨ, ਹੁਣ ਦੇ ਯੁਗ ਵਿਚ ਐਨੇ ਗਵਾਚ ਗਏ ਹਨ ਕਿ ਬਿਜਲੀ ਦੀ ਤੇਜ਼ ਰੋਸ਼ਨੀ ਵਿਚ ਵੀ ਨਹੀਂ ਦਿਸਦੇ

----

ਹਾਂ ਅਜੇ ਬਾਰ ਵਾਲੇ ਨਵੇਂ ਪਿੰਡ ਚੱਕ ਨੰਬਰ 78 ਨੂੰ ਛੱਡਣ ਦੀ ਚੱਲ ਰਹੀ ਸੀ ਪਰ ਹਾਲੇ ਤਕ ਪਾਕਿਸਤਾਨ ਬਣਨ ਦਾ ਐਲਾਨ ਸੀ ਹਇਆਜਿੰਨਾ ਚਿਰ ਐਲਾਨ ਨਹੀਂ ਸੀ ਹੁੰਦਾ, ਓਨਾ ਚਿਰ ਤਕ ਇਹ ਪਤਾ ਨਹੀਂ ਚਲ ਸਕਦਾ ਸੀ ਕਿ ਸਾਡਾ ਪਿੰਡ ਕਿਸ ਪਾਸੇ ਵਲ ਜਾ ਰਿਹਾ ਹੈਨਨਕਾਣਾ ਸਾਹਿਬ ਗੁਰਦਵਾਰਾ ਜ਼ਿਲ੍ਹਾ ਸ਼ੇਖੂਪੁਰਾ ਵਿਚ ਹੋਣ ਕਰ ਕੇ ਬਹਤਿਆਂ ਦਾ ਖ਼ਿਆਲ ਸੀ ਇਹ ਜ਼ਿਲ੍ਹਾ ਪਾਕਿਸਤਾਨ ਵਿਚ ਨਹੀਂ ਜਾਵੇਗਾਹੈਡਮਾਸਟਰ ਹਰਨਾਮ ਸਿੰਘ ਦੀ ਬੈਠਕ ਅੱਗੇ ਬਣੇ ਥੜ੍ਹੇ ਤੇ ਸ਼ਾਮੀਂ ਜਦੋਂ ਲਾਹੌਰ ਤੋਂ ਖਬਰਾਂ ਆਉਂਦੀਆਂ ਤਾਂ ਉਹ ਜ਼ਿਆਦਾ ਵੱਢ ਟੁਕ, ਛੁਰੇਬਾਜ਼ੀ ਅਤੇ ਅੱਗਾਂ ਲੱਗਣ ਦੀਆਂ ਹੀ ਹੁੰਦੀਆਂ ਸਨਆਖਰ 14 ਅਗਸਤ, 1947 ਦੀ ਰਾਤ ਨੂੰ ਹਿੰਦੋਸਤਾਨ ਨੂੰ ਵੰਡ ਕੇ ਆਜ਼ਾਦ ਕਰਨ ਦਾ ਐਲਾਨ ਕਰ ਦਿਤਾ ਗਿਆਸਾਡਾ ਜ਼ਿਲ੍ਹਾ ਸ਼ੇਖੂਪੁਰਾ ਤਾਂ ਕੀ, ਲਾਹੌਰ ਦਾ ਜ਼ਿਲ੍ਹਾ ਵੀ ਪਾਕਿਸਤਾਨ ਵਿਚ ਆ ਗਿਆ ਸੀਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਕਿਸੇ ਹਦ ਤਕ ਕੁਦਰਤੀ ਹੱਦਾਂ ਮੰਨ ਲਿਆ ਗਿਆ ਸੀਸਾਰੇ ਪਿੰਡ ਦੇ ਲੋਕਾਂ ਦੇ ਸਿਰਾਂ ਉਤੇ ਸੌ ਘੜਾ ਪਾਣੀ ਦਾ ਪੈ ਗਿਆ ਸੀਇਹ ਪਿੰਡ ਛੱਡ ਕੇ ਚਲੇ ਜਾਣਾ ਹੈ ਜਾਂ ਇਥੇ ਰਹਿਣਾ ਹੈ, ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀਲੁੱਟ ਖੋਹ ਤੇ ਕਤਲੋ ਗਾਰਤ ਦੀਆਂ ਵਾਰਦਾਤਾਂ ਵਿਚ ਵਾਧਾ ਹੋਣ ਲਗ ਪਿਆ ਸੀਲਾਗਲੇ ਪਿੰਡਾਂ ਦੇ ਲੋਕ ਉੱਠਣੇ ਸ਼ੁਰੂ ਹੋ ਗਏ ਸਨ ਅਤੇ ਗੱਡਿਆਂ ਦੇ ਕਾਫ਼ਲੇ ਬਣਾ ਕੇ ਕੁਝ ਬਣੇ ਕੈਂਪਾਂ ਵੱਲ ਜਾ ਰਹੇ ਸਨ ਅਤੇ ਕਈ ਹਿੰਦੋਸਤਾਨ ਦੀ ਹੱਦ ਵੱਲ ਵਧ ਰਹੇ ਸਨਇਹਨਾਂ ਕਾਫਲਿਆਂ ਰਸਤੇ ਵਿਚ ਧਾੜਵੀ ਲੁਟ ਰਹੇ ਸਨ ਅਤੇ ਮਾਰ ਵੀਔਰਤਾਂ ਵੀ ਖੋਹੀਆਂ ਜਾ ਰਹੀਆਂ ਸਨ

----

ਅਗਸਤ ਦਾ ਸਾਰਾ ਮਹੀਨਾ ਬੀਤ ਚਲਿਆ ਸੀਪਿੰਡ ਅਜੇ ਤਕ ਇਹ ਫੈਸਲਾ ਨਹੀਂ ਕਰ ਸਕਿਆ ਸੀ ਕਿ ਹੁਣ ਕੀ ਕਰਨਾ ਹੈ? ਏਥੇ ਰਹਿਣਾ ਹੈ ਜਾਂ ਇਹ ਪਿੰਡ ਛੱਡ ਕੇ ਚਲੇ ਜਾਣਾ ਹੈਵੱਢ ਟੁੱਕ ਦੀਆਂ ਖ਼ਬਰਾਂ ਤੇਜ਼ ਹੋ ਗਈਆਂ ਸਨਸਾਲਮ ਸਿੱਖਾਂ ਦੇ ਪਿੰਡਾਂ ਤੇ ਬਲਵੇ ਹੋਣ ਤੇ ਅੱਗ ਲਾਉਣ ਦੀਆਂ ਵਾਰਦਾਤਾਂ ਵਿਚ ਵਾਧੇ ਹੋਣ ਲਗ ਪਏ ਸਨਪੀਤੂ ਲੁਹਾਰ ਦੀ ਭਠੀ ਤੇ ਰੋਜ਼ ਕਿਰਪਾਨਾਂ ਬਨਣ ਵਿਚ ਵਾਧਾ ਹੋ ਰਿਹਾ ਸੀਮੈਂ ਵੀ ਆਪਣਾ ਕਮਾਨੀ ਵਾਲਾ ਚਾਕੂ ਜੋ ਮੈਨੂੰ ਬਾਪੂ ਨੇ ਪਿਸ਼ੌਰ ਤੋਂ ਲੈ ਕੇ ਦਿੱਤਾ ਸੀ, ਸਾਣ ਤੇ ਲੁਆ ਕੇ ਤਿੱਖਾ ਕਰ ਲਿਆ ਸੀ ਤੇ ਹਰ ਵੇਲੇ ਕੋਲ ਰੱਖਦਾ ਸਾਂਰਾਤ ਨੂੰ ਗਰਮੀ ਹੋਣ ਦੇ ਬਾਵਜੂਦ ਪਿੰਡ ਦੇ ਬਾਕੀ ਲੋਕਾਂ ਵਾਂਗ ਦੋ ਦੋ ਝਗੇੱ ਪਾ ਕੇ ਸੌਂਦਾ ਕਿ ਪਤਾ ਨਹੀਂ ਕਿਹੜੇ ਵੇਲੇ ਭੱਜਣਾ ਪੈ ਜਾਣਾ ਹੈ

----

ਮੰਡੀ ਢਾਬਾਂ ਸਿੰਘ ਦੇ ਪਰਲੇ ਪਾਰ ਮਜ਼੍ਹਬੀ ਸਿੱਖ ਸਰਦਾਰਾਂ ਦੇ ਸੱਤ ਪਿੰਡ ਸਨ ਜੋ ਉਹਨਾਂ ਨੂੰ ਪਹਿਲੇ ਸੰਸਾਰ ਯੁੱਧ ਵਿਚ ਵਿਖਾਈ ਬਹਾਦਰੀ ਸਦਕਾ ਮਿਲੇ ਸਨਇਹਨਾਂ ਨੂੰ ਜਾਂ ਇਹਨਾਂ ਦੇ ਪਰਵਾਰਾਂ ਨੂੰ ਫੌਜੀ ਪੈਨਸ਼ਨਾਂ ਵੀ ਮਿਲਦੀਆਂ ਸਨਇਹ ਹੱਥੀਂ ਵਾਹੀ ਵੀ ਨਹੀਂ ਕਰਦੇ ਸਨ ਅਤੇ ਕਾਫੀ ਸ਼ਾਹਾਨਾ ਜੀਵਨ ਬਿਤਾਉਂਦੇ ਸਨਬੱਕਰੇ ਝਟਕਾਉਣੇ, ਮੁਰਗੇ ਭੁੰਨਣੇ ਤੇ ਦਾਰੂ ਪੀਣੀ ਇਹਨਾਂ ਦੇ ਸ਼ੁਗਲ ਵਿਚ ਸ਼ਾਮਲ ਸਨਇਹਨਾਂ ਦੇ ਕੱਪੜੇ ਵੀ ਸਾਫ ਧੋਤੇ ਹੋਏ ਤੇ ਕਈ ਵਾਰ ਪ੍ਰੈਸ ਕੀਤੇ ਹੁੰਦੇ ਸਨਇਹਨਾਂ ਦੀਆਂ ਘਰਾਂ ਵਾਲੀਆਂ ਜਿਨ੍ਹਾਂ ਦੇ ਰੰਗ ਭਾਵੇਂ ਥੋੜ੍ਹੇ ਪਕੇ ਸਨ, ਪਰ ਮੰਡੀ ਵਿਚ ਪੂਰਾ ਬਣ ਫਬ ਕੇ ਔਂਦੀਆਂ ਤੇ ਖ਼ੂਬ ਖਰੀਦੋ ਫਰੋਖਤ ਕਰਦੀਆਂਕਈ ਵਾਰਾਂ ਮੇਰੇ ਬਾਲ ਮਨ ਵਿਚ ਆਉਂਦਾ ਕਿ ਜਿਵੇਂ ਅਸੀਂ ਗਰੀਬ ਹੋਈਏ ਤੇ ਇਹ ਅਮੀਰ ਹੋਣਇਹਨਾਂ ਵਿਚੋਂ ਕਈ ਜ਼ਮੀਨਾਂ ਵੇਚ ਕੇ ਵੀ ਖਾ ਪੀ ਜਾਂਦੇ ਸਨਇਹਨਾਂ ਵਿਚੋਂ ਕਈਆਂ ਕੋਲ ਲਾਸੰਸੀ ਤੇ ਨਾਜਾਇਜ਼ ਹਥਿਆਰ ਵੀ ਸਨ ਅਤੇ ਫੌਜੀ ਪਿਛੋਕੜ ਹੋਣ ਕਰ ਕੇ ਲੜਨ ਮਰਨ ਤੋਂ ਨਹੀਂ ਡਰਦੇ ਸਨਇਹਨਾਂ ਦੇ ਪਿੰਡਾਂ ਵਿਚੋਂ ਆਵਾਜ਼ ਆ ਰਹੀ ਸੀ ਕਿ ਅਸੀਂ ਆਪਣੇ ਪਿੰਡ ਛੱਡ ਕੇ ਨਹੀਂ ਜਾਵਾਂਗੇ ਅਤੇ ਜੇ ਮੁਸਲਮਾਨਾਂ ਨੇ ਉਹਨਾਂ ਤੇ ਹਮਲਾ ਕੀਤਾ ਤਾਂ ਪੂਰਾ ਡਟ ਕੇ ਮੁਕਾਬਲਾ ਕਰਾਂਗੇਪਰ ਸਿੱਖਾਂ ਦੇ ਪਾਕਿਸਤਾਨ ਵਿਚੋਂ ਨਿਕਲਣ ਦੀ ਗਾਥਾਦੇ ਵਿਦਵਾਨ ਲੇਖਕ ਡਾ: ਕਿਰਪਾਲ ਸਿੰਘ ਨੇ ਲਿਖਿਆ ਹੈ ਕਿ ਸਿੱਖਾਂ ਦੇ ਪਾਕਿਸਤਾਨ ਵਿਚੋਂ ਨਿਕਲਣ ਦੇ ਕਈ ਕਾਰਨ ਸਨਸਭ ਤੋਂ ਵੱਡਾ ਕਾਰਨ ਪਾਕਿਸਤਾਨ ਸਰਕਾਰ ਦੀ ਮੰਦ ਭਾਵਨਾ ਸੀਪਛਮੀ ਪੰਜਾਬ ਦੇ ਗਵਰਨਰ ਸਰ ਫਰਾਂਸਿਸ ਮੂਡੀ ਨੇ ਪਾਕਿਸਤਾਨ ਦੇ ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਨੂੰ ਲਿਖਿਆ, ਸਿੱਖ ਭਾਵੇਂ ਕਿਸੇ ਤਰ੍ਹਾਂ ਵੀ ਪਾਕਿਸਤਾਨੋਂ ਜਾਣ, ਉਨ੍ਹਾਂ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਚਹੁੰਦਾ ਹਾਂ ਕਿਉਂਕਿ ਸਿੱਖਾਂ ਕਰ ਕੇ ਅਮਨ ਭੰਗ ਹੁੰਦਾ ਸੀਦੂਜੇ ਲਾਰਡ ਮਾਊਂਟ ਬੈਟਨ ਦੇ ਚੀਫ ਆਫ ਸਟਾਫ ਲਾਡਰ ਇਸਮੇਂ ਨੇ ਦਸਿਆ ਕਿ ਉਨ੍ਹਾਂ ਬਹੁਤ ਜ਼ੋਰ ਲਾਇਆ ਕਿ ਜਿਨਾਹ ਬਿਆਨ ਦੇਵੇ ਕਿ ਪਾਕਿਸਤਾਨ ਸਿੱਖਾਂ ਦਾ ਵੀ ਓਨਾ ਹੀ ਹੈ ਜਿੰਨਾ ਮੁਸਲਮਾਨਾਂ ਦਾ ਪਰ ਜਿਨਾਹ ਨਾ ਮੰਨਿਆਜਿਨਾਹ ਕਹਿੰਦਾ ਸੀ ਕਿ ਕਿ ਸਿੱਖ ਪਾਕਿਸਤਾਨ ਨਹੀਂ ਮੰਨਦੇ, ਇਸ ਲਈ ਉਹਨਾਂ ਨੂੰ ਕੋਈ ਰਿਐਤ ਨਹੀਂ ਦਿਤੀ ਜਾ ਸਕਦੀ

---

ਆਖਰ ਪਹਿਲੀ ਸਤੰਬਰ, 1947 ਨੂੰ ਬਾਪੂ ਨੇ ਪੰਚਾਇਤ ਵਿਚੋਂ ਆ ਕੇ ਫੈਸਲਾ ਸੁਣਾ ਦਿਤਾ ਕਿ ਸਵੇਰੇ ਸਾਰਿਆਂ ਨੇ ਇਕ ਦੋ ਦਿਨਾਂ ਵਿਚ ਆਪਣੇ ਘਰ ਬਾਰ ਅਤੇ ਇਹ ਪਿੰਡ ਖਾਲੀ ਕਰ ਦੇਣਾ ਹੈਪਿਛੋਂ ਖਾਲੀ ਹੋ ਰਹੇ ਸਿੱਖਾਂ ਅਤੇ ਹਿੰਦੂਆਂ ਦੇ ਪਿੰਡਾਂ ਵਿਚੋਂ ਆਉਂਦੇ ਕਾਫਲਿਆਂ ਦੇ ਨਾਲ ਆਪਣੇ ਗੱਡੇ ਰਲਾ ਕੇ ਸਚੇ ਸੌਦੇ ਬਣੇ ਕੈਂਪ ਪੁੱਜਣਾ ਹੈਇਸ ਕੈਂਪ ਵਿਚ ਹਿੰਦੂ ਸਿੱਖਾਂ ਦੀ ਹਿਫ਼ਾਜ਼ਤ ਲਈ ਹਿੰਦੋਸਤਾਨੀ ਫੌਜ ਦੇ ਕੁਝ ਦਸਤੇ ਮੌਜੂਦ ਹਨ ਜੋ ਕੈਂਪ ਦੀ ਰਾਖੀ ਕਰਦੇ ਹਨਇਥੋਂ ਅਗੇ ਹੌਲੀ ਹੌਲੀ ਟਰੱਕਾਂ ਅਤੇ ਗੱਡੀਆਂ ਵਿਚ ਲੋਕਾਂ ਨੂੰ ਹਿੰਦੋਸਤਾਨ ਪੁਚਾਇਆ ਜਾ ਰਿਹਾ ਹੈ

( ਅਗਲੀ ਵਾਰ ਪੜ੍ਹੋ:- 3 ਸਤੰਬਰ, 1947 ਨੂੰ ਪਿੰਡ ਛੱਡਣ ਦਾ ਦਰਦਨਾਕ ਹਾਲ )


1 comment:

Dee said...

Momo ji,
Hello,Pehla ta mia tuhanu dass deva eh orange pagg tuhadey te khoob sajj rahi hia.Thgank you again for your 5th lariwar kishat,you providing so much information about Paksatan.I am getting lots of knowledge tharough reading it.
Your writing is so intesresting that you have chubak vargi kich that you keep your pathak on a track.I look forward for the next kishat.
Thanks
Davinder
california