ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, August 31, 2009

ਸੁਖਿੰਦਰ - ਗਲੋਬਲੀਕਰਨ ਦੀ ਹਨੇਰੀ (ਭਾਗ 1)

ਗਲੋਬਲੀਕਰਨ ਦੀ ਹਨੇਰੀ - ਸੁਖਿੰਦਰ (ਭਾਗ 1)

ਲੇਖ

ਮੈਂ ਆਪਣਾ ਕਾਵਿ-ਸੰਗ੍ਰਹਿ ਗਲੋਬਲੀਕਰਨ2008 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਮੈਂ ਆਪਣੇ ਅੱਠ ਕਾਵਿ-ਸੰਗ੍ਰਹਿ ਸ਼ਹਿਰ, ਧੁੰਦ ਤੇ ਰੌਸ਼ਨੀਆਂ’ (1974), ‘ਲੱਕੜ ਦੀਆਂ ਮੱਛੀਆਂ’ (1979), ‘ਤੂਫ਼ਾਨ ਦੀਆਂ ਜੜ੍ਹਾਂ ਵਿੱਚ’ (1985), ‘ਬੁੱਢੇ ਘੋੜਿਆਂ ਦੀ ਆਤਮ-ਕਥਾ’ (1991), ‘ਸ਼ਕਿਜ਼ੋਫਰੇਨੀਆਂ’ (1993), ‘ਇਹ ਖ਼ਤ ਕਿਸਨੂੰ ਲਿਖਾਂ’ (1998), ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’ (2006) ਅਤੇ ਕੁੱਤਿਆਂ ਬਾਰੇ ਕਵਿਤਾਵਾਂ’ (2006) ਪ੍ਰਕਾਸ਼ਿਤ ਕਰ ਚੁੱਕਾ ਸਾਂ

1993 ਵਿੱਚ ਪ੍ਰਕਾਸ਼ਿਤ ਹੋਇਆ ਮੇਰਾ ਬਹੁ-ਚਰਚਿਤ ਕਾਵਿ-ਸੰਗ੍ਰਹਿ ਸ਼ਕਿਜ਼ੋਫਰੇਨੀਆਂ24 ਕਵਿਤਾਵਾਂ ਦੀ ਇੱਕ ਲੜੀ ਸੀਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ਸ਼ਕਿਜ਼ੋਫਰੇਨੀਆਂਸੀਮੇਰੇ ਕਾਵਿ-ਸੰਗ੍ਰਹਿ ਗਲੋਬਲੀਕਰਨਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ਵੀ ਗਲੋਬਲੀਕਰਨਹੀ ਹੈਇਸ ਤਰ੍ਹਾਂ ਇਹ ਸਾਰੀਆਂ ਕਵਿਤਾਵਾਂ ਇੱਕੋ ਹੀ ਵਿਸ਼ੇ ਗਲੋਬਲੀਕਰਨ ਦੇ ਹੀ ਵੱਖੋ ਵੱਖ ਪਹਿਲੂਆਂ ਬਾਰੇ ਚਰਚਾ ਛੇੜਦੀਆਂ ਹਨ

-----

ਗਲੋਬਲੀਕਰਨਕਾਵਿ-ਸੰਗ੍ਰਹਿ ਵਿੱਚ ਸ਼ਾਮਿਲ 40 ਕਵਿਤਾਵਾਂ ਸਾਹਿਤ, ਸਭਿਆਚਾਰ, ਸੰਗੀਤ, ਰਾਜਨੀਤੀ, ਆਰਥਿਕਤਾ, ਸਮਾਜਿਕਤਾ, ਵਿੱਦਿਆ, ਦਰਸ਼ਨ, ਧਰਮ, ਨੈਤਿਕਤਾ, ਵਿਗਿਆਨ, ਤਕਨਾਲੋਜੀ ਅਤੇ ਨੈਤਿਕਤਾ ਉੱਤੇ ਪੈ ਰਹੇ ਗਲੋਬਲੀਕਰਨ ਦੇ ਪ੍ਰਭਾਵਾਂ ਨੂੰ ਕੇਂਦਰੀ ਬਿੰਦੂ ਬਣਾ ਕੇ ਚਰਚਾ ਛੇੜਦੀਆਂ ਹਨ

ਗਲੋਬਲੀਕਰਨ ਜਾਂ ਮੰਡੀ ਸਭਿਆਚਾਰ ਨੇ ਜ਼ਿੰਦਗੀ ਨਾਲ ਸਬੰਧਤ ਹਰ ਪਹਿਲੂ ਨੂੰ ਹੀ ਪ੍ਰਭਾਵਤ ਕੀਤਾ ਹੈਮੰਡੀ ਸਭਿਆਚਾਰ ਦਾ ਸਾਰਾ ਜ਼ੋਰ ਮਨੁੱਖ ਨੂੰ ਮੰਡੀ ਦੀ ਇੱਕ ਵਸਤ ਬਨਾਉਣ ਉੱਤੇ ਹੀ ਲੱਗਦਾ ਹੈਕਿਸੇ ਪਾਸੇ ਵੀ ਨਜ਼ਰ ਮਾਰੀਏ ਸਾਨੂੰ ਮੰਡੀ ਸਭਿਆਚਾਰ ਦੇ ਵੱਧ ਰਹੇ ਪ੍ਰਭਾਵ ਦਾ ਅਸਰ ਸਹਿਜੇ ਹੀ ਅਨੁਭਵ ਹੋ ਜਾਂਦਾ ਹੈ

ਮੰਡੀ ਸਭਿਆਚਾਰ ਨਵ-ਪੂੰਜੀਵਾਦ ਦਾ ਹੀ ਦੂਜਾ ਨਾਮ ਹੈਨਵ-ਪੂੰਜੀਵਾਦ ਸਭਿਆਚਾਰ ਦੇ ਰੂਪ ਵਿੱਚ ਜ਼ਿੰਦਗੀ ਦੇ ਵੱਖੋ ਵੱਖ ਪਹਿਲੂਆਂ ਵਿੱਚ ਦਖਲਅੰਦਾਜ਼ੀ ਕਰਦਾ ਹੈਇਸ ਤਰ੍ਹਾਂ ਉਹ ਜ਼ਿੰਦਗੀ ਜਿਉਣ ਬਾਰੇ ਬਣੀ ਸਾਡੀ ਸੋਚ ਉੱਤੇ ਹਮਲਾ ਕਰਦਾ ਹੈਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਆ ਜਾਣ ਤੋਂ ਬਾਹਦ ਉਹ ਹਰ ਕੰਮ ਰੋਬਾਟ ਵਾਂਗ ਕਰੀ ਜਾਂਦਾ ਹੈਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਵਿਸ਼ਵਾਸ ਭਰ ਦਿੰਦਾ ਹੈ ਕਿ ਅਜੋਕੇ ਸਮਿਆਂ ਵਿੱਚ ਕੋਈ ਵੀ ਚੀਜ਼ ਪਵਿੱਤਰ ਨਹੀਂਹਰ ਚੀਜ਼ ਮੰਡੀ ਦੀ ਵਸਤ ਵਾਂਗ ਖ੍ਰੀਦੀ ਜਾਂ ਵੇਚੀ ਜਾ ਸਕਦੀ ਹੈਇੱਥੋਂ ਤੱਕ ਕਿ ਮਨੁੱਖ ਨੂੰ ਵੀ ਮੰਡੀ ਦੀ ਇੱਕ ਵਸਤ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਨੂੰ ਗੰਧਲਾ ਕਰਨ ਲਈ ਸਭ ਤੋਂ ਪਹਿਲਾ ਹਮਲਾ ਮਨੁੱਖੀ ਰਿਸ਼ਤਿਆਂ ਉੱਤੇ ਕਰਦਾ ਹੈਇਹ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਸੋਚ ਭਰਦਾ ਹੈ ਕਿ ਇਸ ਦੁਨੀਆਂ ਵਿੱਚ ਮਾਂ, ਧੀ, ਪਤਨੀ, ਭੈਣ, ਭਰਾ, ਪਿਓ, ਪੁੱਤਰ ਕੋਈ ਵੀ ਸ਼ੈਅ ਪਵਿੱਤਰ ਨਹੀਂਲੋੜ ਪੈਣ ਉੱਤੇ ਅਤੇ ਯੋਗ ਕੀਮਤ ਦੇਣ ਵਾਲੇ ਗਾਹਕ ਦੀ ਮੌਜੂਦਗੀ ਵਿੱਚ ਇਨ੍ਹਾਂ ਚੋਂ ਕੋਈ ਵੀ ਸ਼ੈਅ ਵੇਚੇ ਜਾਣ ਵਿੱਚ ਕੋਈ ਹਰਜ਼ ਨਹੀਂਮੰਡੀ ਸਭਿਆਚਾਰ ਦੀ ਇਸ ਸੋਚ ਨੂੰ ਮੈਂ ਆਪਣੀ ਕਵਿਤਾ ਗਲੋਬਲੀਕਰਨ-2ਦੀਆਂ ਇਨ੍ਹਾਂ ਸਤਰਾਂ ਵਿੱਚ ਕੁਝ ਇਸ ਢੰਗ ਨਾਲ ਪੇਸ਼ ਕੀਤਾ ਹੈ:

ਕਿੱਥੇ ਆਣ ਪਹੁੰਚੇ ਹਾਂ, ਅਸੀਂ

ਆਧੁਨਿਕਤਾ ਤੋਂ ਪਰਾ-ਆਧੁਨਿਕਤਾ ਤੱਕ ਦਾ

ਸਫ਼ਰ ਕਰਦਿਆਂ-

ਨਵੇਂ ਯੁਗ ਦੀਆਂ ਨਿਆਮਤਾਂ ਨੇ

ਸ਼ਬਦਾਂ ਦੇ ਹੇਰ-ਫੇਰ ਸੰਗ

ਹੱਸਦੇ-ਵੱਸਦੇ ਘਰਾਂ ਨੂੰ

ਚਕਲੇ ਬਣਾ ਦਿੱਤਾ ਹੈ

ਕਿੰਨੀਆਂ ਅਨਭੋਲ ਨੇ ਉਹ ਸੁਆਣੀਆਂ

ਜੋ ਮੈਗਾ ਕੰਪਨੀਆਂ ਦੇ ਪਿਆਦੇ ਬਣੇ

ਸੂਟਿਡ-ਬੂਟਿਡ ਬਘਿਆੜਾਂ ਦੇ

ਖੂਨੀ ਚਿਹਰਿਆਂ ਨੂੰ ਪਹਿਚਾਨਣ ਤੋਂ ਅਸਮਰੱਥ

ਉਨ੍ਹਾਂ ਦੇ ਝੂਠ ਦੀ ਚਾਸ਼ਨੀ ਵਿੱਚ ਲਿਬੜੇ

ਬੋਲਾਂ ਉੱਤੇ ਮੋਹਿਤ ਹੋਈਆਂ

ਲਾਲ-ਬੱਤੀ ਵਾਲੇ ਚੌਕ ਵਿੱਚ ਖੜ੍ਹੀਆਂ

ਰੰਡੀਆਂ ਵਾਂਗ, ਸਾਰੀ ਸਾਰੀ ਰਾਤ

ਇੰਟਰਨੈੱਟ ਮੰਡੀ ਦੇ ਛੱਪੜਾਂ

ਆਪਣੇ ਜਾਲ ਵਿਛਾ

ਮੱਛੀਆਂ ਫੜਨ ਦੀ ਲਾਲਸਾ ਹਿਤ

ਸਾਰੀ ਸਾਰੀ ਰਾਤ ਬਿਤਾ ਦਿੰਦੀਆਂ ਹਨ

-----

ਮੰਡੀ ਸਭਿਆਚਾਰ ਆਪਣਾ ਅਗਲਾ ਹਮਲਾ ਸਾਹਿਤ, ਸੰਗੀਤ ਅਤੇ ਕਲਾ ਉੱਤੇ ਕਰਦਾ ਹੈਇਸ ਕੰਮ ਵਿੱਚ ਉਸਦਾ ਭਾਈਵਾਲ ਬਣਦਾ ਹੈ ਮੀਡੀਆਮੀਡੀਆ ਨਾਲ ਸਬੰਧਤ ਚਿੰਤਕ, ਲੇਖਕ, ਕਲਾਕਾਰ ਅਤੇ ਗਾਇਕ ਮੰਡੀ ਸਭਿਆਚਾਰ ਦੇ ਢੰਡੋਰਚੀ ਬਣ ਕੇ ਅਜਿਹੇ ਸਭਿਆਚਾਰ ਦੀਆਂ ਸਿਫਤਾਂ ਵਿੱਚ ਪ੍ਰਵਚਨ ਕਰਦੇ ਹਨਪਰਵਾਰਿਕ ਰਿਸ਼ਤਿਆਂ ਨੂੰ ਗੰਧਲਾ ਕਰਨ ਲਈ ਮੰਡੀ ਸਭਿਆਚਾਰ ਸਾਹਿਤ, ਸੰਗੀਤ ਅਤੇ ਕਲਾ ਨੂੰ ਕਿਸ ਤਰ੍ਹਾਂ ਵਰਤਦਾ ਹੈ ਇਸ ਦੀ ਮਿਸਾਲ ਲਈ ਅਸੀਂ ਦੇਖ ਸਕਦੇ ਹਾਂ ਨਜ਼ਮ ਗਲੋਬਲੀਕਰਨ-2ਦੀਆਂ ਇਹ ਕਾਵਿ-ਸਤਰਾਂ:

ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ

ਪਰਾ-ਆਧੁਨਿਕ ਸ਼ਬਦਾਵਲੀ ਦੇ ਖੱਚਰੇਪਣ ਨੇ

ਗੰਧਲੇ ਕਰ ਦਿੱਤੇ ਨੇ

ਸਾਡੀ ਚੇਤਨਾ ਵਿਚ ਵਗ ਰਹੇ

ਨਿਰਮਲ ਪਾਣੀਆਂ ਦੇ ਝਰਨੇ

ਸੱਜਰੀ ਸਵੇਰ ਵਰਗੀ ਗਾਇਕੀ ਦੇ ਮੰਚ ਤੋਂ ਵੀ

ਹੁਣ ਜਦੋਂ, ਕੋਈ ਗਾਇਕ

ਕਿਸੇ ਪਾਂ ਪਏ ਕੁੱਤੇ ਵਾਂਗ

ਆਪਣੀ ਪੂਛ ਹਿਲਾਉਂਦਾ, ਲੱਚਰਤਾ ਦੀ ਸਿਖਰ

ਤੱਕ ਪਹੁੰਚਣ ਦਾ ਯਤਨ ਕਰਦਾ ਹੈ

ਤਾਂ, ਸਰੋਤਿਆਂ ਵਿੱਚ ਬੈਠੀ

ਇੱਕ ਜੁਆਨ ਹੋ ਰਹੀ ਧੀ

ਆਪਣੇ ਨਾਲ ਆਏ ਪਿਤਾ ਨੂੰ

ਸ਼ਰਮਸਾਰ ਹੋਇਆ ਵੇਖ

ਬੋਲ ਉੱਠਦੀ ਹੈ:

ਮੈਂ ਨਹੀਂ ਸੁਨਣੇ ਇਹ ਗੰਦੇ ਗੀਤ

ਪਾਪਾ ! ਮੈਨੂੰ ਨਹੀਂ ਚਾਹੀਦਾ

ਤੁਹਾਡਾ, ਇਹ ਗੰਧਲਾ ਸਭਿਆਚਾਰ !

----

ਸਭਿਆਚਾਰ ਨੂੰ ਗੰਧਲਾ ਕਰਨ ਲਈ ਉਸ ਨੂੰ ਹਕੀਕਤਾਂ ਨਾਲੋਂ ਤੋੜਿਆ ਜਾਂਦਾ ਹੈਗੀਤ-ਸੰਗੀਤ ਵਿੱਚ ਸਭਿਆਚਾਰਕ ਪ੍ਰੰਪਰਕ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਝੂਠੀ ਬੱਲੇ, ਬੱਲੇ ਕੀਤੀ ਜਾਂਦੀ ਹੈਜਿਸ ਤਰ੍ਹਾਂ ਦੀ ਮਾਨਸਿਕ ਅਤੇ ਨੈਤਿਕ ਗਿਰਾਵਟ ਚੋਂ ਲੋਕ ਲੰਘ ਰਹੇ ਹੁੰਦੇ ਹਨ ਉਸਦਾ ਜ਼ਿਕਰ ਨਹੀਂ ਕੀਤਾ ਜਾਂਦਾਪੰਜਾਬੀ ਕਮਿਊਨਿਟੀ ਇਸ ਸਮੇਂ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈਕੋਈ ਹੀ ਦਿਨ ਖਾਲੀ ਜਾਂਦਾ ਹੈ, ਜਦੋਂ ਕਿ ਪੰਜਾਬੀ ਡਰੱਗ ਸਮਗਲਰ ਬਾਰਡਰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਗਏ ਹੋਣਇਹ ਡਰੱਗ ਸਭਿਆਚਾਰ ਸਕੂਲਾਂ-ਕਾਲਿਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਦੇ ਅਲ੍ਹੜ ਉਮਰ ਦੇ ਮੁੰਡਿਆਂ/ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਰਿਹਾ ਹੈਪਰ ਮੰਡੀ ਸਭਿਆਚਾਰ ਨੂੰ ਤਾਂ ਆਪਣੇ ਮੁਨਾਫ਼ੇ ਨਾਲ ਮਤਲਬ ਹੈਮੰਡੀ ਸਭਿਆਚਾਰ ਦੇ ਇਸ ਪਹਿਲੂ ਦਾ ਜ਼ਿਕਰ ਮੇਰੀ ਕਵਿਤਾ ਗਲੋਬਲੀਕਰਨ-3ਦੀਆਂ ਇਨ੍ਹਾਂ ਕਾਵਿ-ਸਤਰਾਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:

ਬਹੁਤ ਅਜੀਬ ਲੱਗਦਾ ਹੈ

ਰੇਡੀਓ ਉੱਤੇ ਵੱਜ ਰਿਹਾ ਗੀਤ ਸੁਣਕੇ:

ਪੰਜਾਬੀਆਂ ਦੀ ਹੋ ਗਈ ਬੱਲੇ ਨੀ ਬੱਲੇ

ਜਦੋਂ - ਸਵੇਰ ਦੇ ਆਏ ਤਾਜ਼ੇ ਅਖਬਾਰ ਦੀ ਮੁੱਢਲੀ ਸੁਰਖੀ

ਸਾਡੀ ਚੇਤਨਾ ਦੇ ਦਰਵਾਜ਼ਿਆਂ ਉੱਤੇ ਠੁੱਢੇ ਮਾਰ ਰਹੀ ਹੁੰਦੀ ਹੈ:

ਅੱਜ ਫਿਰ ਦੋ ਹੋਰ ਪੰਜਾਬੀ ਟਰੱਕ ਡਰਾਈਵਰ

ਕੈਨੇਡਾ-ਅਮਰੀਕਾ ਦੇ ਬਾਰਡਰ ਉੱਤੇ

ਕੋਕੇਨ ਦੀ ਸਮਗਲਿੰਗ ਕਰਦੇ ਫੜੇ ਗਏ

-----

ਇਹ ਸਭ ਕੁਝ ਅਚਾਨਕ ਨਹੀਂ ਵਾਪਰਨ ਲੱਗਦਾਟੈਲੀਵੀਜ਼ਨ ਦੀਆਂ ਸਕਰੀਨਾਂ ਉੱਤੇ ਆਮ ਲੋਕਾਂ ਦੀ ਜ਼ਿੰਦਗੀ ਦਿਖਾਉਣ ਦੀ ਥਾਂ ਜਦੋਂ ਮਹੱਲਾਂ ਵਾਂਗ ਸਜੇ ਘਰ ਦਿਖਾਏ ਜਾਂਦੇ ਹਨ ਅਤੇ ਲੋਕਾਂ ਦੀ ਮਾਨਸਿਕਤਾ ਵਿੱਚ ਇਹ ਗੱਲ ਭਰੀ ਜਾਂਦੀ ਹੈ ਕਿ ਨਵ-ਪੂੰਜੀਵਾਦ ਵੱਲੋਂ ਦਰਸਾਏ ਗਏ ਤਰੀਕਿਆਂ ਉੱਤੇ ਚੱਲ ਕੇ ਹਰ ਕੋਈ ਦਿਨਾਂ ਵਿੱਚ ਹੀ ਇਨ੍ਹਾਂ ਮਹੱਲਾਂ ਵਰਗੇ ਘਰਾਂ ਦੇ ਮਾਲਕਾਂ ਵਾਂਗ ਅਮੀਰ ਬਣ ਸਕਦਾ ਹੈ ਤਾਂ ਲੋਕ ਆਪਣੇ ਅਜਿਹੇ ਮੰਤਵਾਂ ਦੀ ਪ੍ਰਾਪਤੀ ਹਿਤ ਹਰ ਠੀਕ-ਗਲਤ ਰਾਹ ਅਪਨਾਉਣ ਲਈ ਤਿਆਰ ਹੋ ਜਾਂਦੇ ਹਨਕੈਨੇਡਾ ਦੇ ਦੋ ਵੱਡੇ ਪ੍ਰਾਂਤਾਂ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਰਹਿ ਰਹੇ ਪੰਜਾਬੀ ਇਸ ਬੀਮਾਰੀ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹਨ ਰਾਤੋ ਰਾਤ ਅਮੀਰ ਬਨਣ ਦੀ ਦੌੜ ਵਿੱਚ ਪੈ ਚੁੱਕੇ 100 ਤੋਂ ਵੱਧ ਪੰਜਾਬੀ ਨੌਜੁਆਨ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਪੰਜਾਬੀ ਡਰੱਗ ਸਮਗਲਰ ਗੈਂਗਸਟਰਾਂ ਦੀ ਆਪਸ ਵਿੱਚ ਚੱਲ ਰਹੀ ਖਹਿਬਾਜ਼ੀ ਵਿੱਚ ਮਾਰੇ ਜਾ ਚੁੱਕੇ ਹਨਮੰਡੀ ਸਭਿਆਚਾਰ ਦੇ ਇਸ ਘਿਨਾਉਣੇ ਪੱਖ ਨੂੰ ਮੇਰੀ ਕਵਿਤਾ ਗਲੋਬਲੀਕਰਨ-21ਦੀਆਂ ਇਹ ਕਾਵਿ ਸਤਰਾਂ ਬੜੀ ਸਪੱਸ਼ਟਤਾ ਨਾਲ ਪੇਸ਼ ਕਰਦੀਆਂ ਹਨ:

ਗਲੋਬਲੀਕਰਨ ਨੇ

ਦੁਨੀਆਂ ਦੇ ਕੋਨੇ ਕੋਨੇ ਵਿੱਚ

ਟੈਲੀਵੀਜ਼ਨ ਦੀਆਂ ਸਕਰੀਨਾਂ ਰਾਹੀਂ

ਜ਼ਿੰਦਗੀ ਜਿਉਣ ਦੇ ਢੰਗਾਂ ਦੇ

ਝੂਠੇ ਸੁਪਨੇ ਦਿਖਾਉਣ ਦਾ

ਪ੍ਰਪੰਚ ਰਚ, ਰਾਤੋ ਰਾਤ

ਅਮੀਰ ਬਨਣ ਦੇ ਨੁਸਖੇ ਵੇਚਣ ਦਾ

ਜੋ ਸਿਲਸਿਲਾ ਸ਼ੁਰੂ ਕੀਤਾ ਹੈ

ਉਸੇ ਦੀ ਚਕਾਚੌਂਧ ਦੇ ਖਿੱਚੇ

ਡਾਲਰਾਂ ਪਿੱਛੇ ਲੱਗੀ ਅੰਨ੍ਹੀ ਦੌੜ

ਅਰਬੀ ਘੋੜਿਆਂ ਵਾਂਗੂੰ ਸਰਪਟ

ਦੌੜ ਰਹੇ ਨੇ ਲੋਕੀਂ

ਪਰ ਜਦੋਂ ਅਜਿਹੀ ਅੰਨ੍ਹੀ ਦੌੜ ਵਿੱਚ ਪੈ ਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨ ਵਿੱਚ ਘੋਰ ਨਿਰਾਸ਼ਾ ਪੈਦਾ ਹੁੰਦੀ ਹੈ ਤਾਂ ਇਹ ਲੋਕ ਮਨ ਦੀ ਸ਼ਾਂਤੀ ਲਈ ਠੱਗ ਬਾਬਿਆਂ ਅਤੇ ਧਾਰਮਿਕ ਮੱਠਾਂ ਵੱਲ ਦੌੜਦੇ ਹਨਪਰ ਜ਼ਰੂਰੀ ਨਹੀਂ ਕਿ ਅਜਿਹੇ ਅੰਧ ਵਿਸ਼ਵਾਸੀ ਲੋਕ ਵਿੱਦਿਅਕ ਤੌਰ ਉੱਤੇ ਅਨਪੜ੍ਹ ਹੋਣਠੱਗ ਬਾਬਿਆਂ ਦੇ ਡੇਰਿਆਂ ਅਤੇ ਧਾਰਮਿਕ ਮੱਠਾਂ ਵਿੱਚ ਜਾ ਕੇ ਨੱਕ ਰਗੜਨ ਵਾਲੇ ਲੋਕਾਂ ਵਿੱਚ ਇੰਜਨੀਅਰ, ਡਾਕਟਰ, ਵਕੀਲ, ਪਰੋਫੈਸਰ, ਖਿਡਾਰੀ, ਬਿਜ਼ਨਸਮੈਨ, ਗਾਇਕ, ਕਲਾਕਾਰ ਅਤੇ ਮੀਡੀਆ ਦੇ ਲੋਕ ਵੀ ਸ਼ਾਮਿਲ ਹੁੰਦੇ ਹਨਇਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕਮਿਊਨਿਟੀ ਬੜੇ ਸਿਆਣੇ ਅਤੇ ਪਤਵੰਤੇ ਲੋਕ ਸਮਝਦੀ ਹੈਕਮਿਊਨਿਟੀ ਦੇ ਆਮ ਲੋਕ ਜਿਨ੍ਹਾਂ ਤੋਂ ਅਨੇਕਾਂ ਹਾਲਤਾਂ ਵਿੱਚ ਰਹਿਨੁਮਾਈ ਪ੍ਰਾਪਤ ਕਰਦੇ ਹਨਅਜਿਹੇ ਮੁਖੌਟਾਧਾਰੀ ਰਹਿਨੁਮਾਵਾਂ ਦੇ ਅਸਲੀ ਕਿਰਦਾਰਾਂ ਬਾਰੇ ਮੈਂ ਆਪਣੀ ਕਵਿਤਾ ਗਲੋਬਲੀਕਰਨ-21ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ:

ਇਹੀ ਹੈ ਉਹ ਭੀੜ

ਜੋ ਅਗਿਆਨਤਾ ਦੇ ਚਿੱਕੜ ਵਿੱਚ ਖੁੱਭੀ

ਹਰ ਠੱਗ, ਹਰ ਸੰਤ, ਹਰ ਸਾਧ ਦੇ

ਵਿਹੜੇ ਵਿੱਚ ਆਪਣਾ ਨੱਕ ਰਗੜਦੀ

ਤੁਹਾਨੂੰ ਨਜ਼ਰ ਆਏਗੀ

ਹਰ ਪਾਖੰਡੀ ਗੁਰੂ, ਬਾਬੇ ਦੀਆਂ

ਭੇਡਾਂ ਦੇ ਇੱਜੜ ਵਿੱਚ, ਜਿਸਨੂੰ

ਮੈਂ ਮੈਂ ਕਰਦਿਆਂ ਵੇਖੋਗੇ

ਇਹੀ ਹੈ ਉਹ ਭੀੜ

ਜੋ ਤੁਹਾਨੂੰ ਖੜ੍ਹੀ ਮਿਲੇਗੀ-

ਧਾਰਮਿਕ ਮੱਠਾਂ ਦੀਆਂ ਕੰਧਾਂ ਉਹਲੇ

ਅੰਨ੍ਹੇ ਨਿਸ਼ਾਨਚੀਆਂ ਵਾਂਗ

ਜ਼ਿੰਦਗੀ ਦਾ ਕੋਈ ਨਿਸ਼ਾਨਾ ਮਿੱਥਦੀ

-----

ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਅੱਗੇ ਕੱਖਾਂ ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਇਹ ਮੁਖੌਟਾਧਾਰੀ ਅਤੇ ਭ੍ਰਿਸ਼ਟ ਹੋ ਚੁੱਕੇ ਰਹਿਨੁਮਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਆਪਣੀ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੀਆਂ ਜੜ੍ਹਾਂ ਲਗਾਉਣ ਲਈ ਯਤਨਸ਼ੀਲ ਹਨਰਾਜਨੀਤੀ, ਧਰਮ, ਵਿੱਦਿਆ, ਆਰਥਿਕਤਾ, ਵਾਤਾਵਰਨ, ਸਿਹਤ, ਖੇਡਾਂ, ਤਕਨਾਲੋਜੀ, ਵਿਗਿਆਨ - ਜ਼ਿੰਦਗੀ ਦਾ ਅਜਿਹਾ ਕੋਈ ਵੀ ਖੇਤਰ ਬਾਕੀ ਨਹੀਂ ਰਿਹਾ ਜੋ ਕਿ ਇਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਬਾਹਦ ਭ੍ਰਿਸ਼ਟ ਹੋਣ ਤੋਂ ਬਚ ਸਕਿਆ ਹੋਵੇਭਾਵੇਂ ਕਿ ਅਨੇਕਾਂ ਪਹਿਲੂਆਂ ਤੋਂ ਪਰਵਾਸ ਵਿੱਚ ਜਾਣ ਵਾਲੇ ਪੰਜਾਬੀ ਭ੍ਰਿਸ਼ਟਾਚਾਰ ਦੇ ਕੀਟਾਣੂੰ ਆਪਣੇ ਨਾਲ ਭਾਰਤ/ਪਾਕਿਸਤਾਨ ਤੋਂ ਹੀ ਲੈ ਕੇ ਜਾਂਦੇ ਹਨ; ਪਰ ਅਨੇਕਾਂ ਤਰ੍ਹਾਂ ਦੇ ਆਧੁਨਿਕ ਭ੍ਰਿਸ਼ਟਾਚਾਰ ਦੇ ਕੀਟਾਣੂੰ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਆਪਣੀ ਵਤਨ ਫੇਰੀ ਵੇਲੇ ਆਪਣੇ ਨਾਲ ਪਰਵਾਸ ਤੋਂ ਵੀ ਲੈ ਕੇ ਜਾਂਦੇ ਹਨਮੰਡੀ ਸਭਿਆਚਾਰ ਨੇ ਜਿਸ ਤਰ੍ਹਾਂ ਦਾ ਸਭਿਆਚਾਰਕ ਗੰਦ ਪੱਛਮੀ ਦੇਸ਼ਾਂ ਵਿੱਚ ਪਾਇਆ ਹੈ - ਸਾਡੇ ਪਰਵਾਸੀਆਂ ਨੇ ਉਸ ਗੰਦ ਦੀਆਂ ਜੜ੍ਹਾਂ ਪੰਜਾਬ ਵਿੱਚ ਵੀ ਲਗਾ ਦਿੱਤੀਆਂ ਹਨਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦਿੱਤੀ ਗਈ ਅਜਿਹੀ ਵੱਡਮੁੱਲੀ ਦੇਣ ਦਾ ਨਕਸ਼ਾ ਮੈਂ ਆਪਣੀ ਕਵਿਤਾ ਗਲੋਬਲੀਕਰਨ-23ਵਿੱਚ ਕੁਝ ਇਸ ਤਰ੍ਹਾਂ ਉਲੀਕਿਆ ਹੈ:

ਪੰਜਾਬ, ਤੇਰੀਆਂ ਕੀ ਕੀ ਸਿਫਤਾਂ ਕਰਾਂ

ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਨੇ

ਤੇਰੀ ਧਰਤੀ ਦੇ ਕੋਨੇ ਕੋਨੇ ਵਿੱਚ ਵੀ

ਅਨੇਕਾਂ ਵੱਡਮੁੱਲੀਆਂ ਬਰਕਤਾਂ

ਲਿਆਂਦੀਆਂ ਹਨ

ਬਦੇਸ਼ਾਂ ਵਿਚ, ਹਰ ਪਲ

ਤੇਰੇ ਨਾਮ ਦੀ ਮਾਲਾ ਜਪਦੇ

ਤੇਰੇ ਧੀਆਂ-ਪੁੱਤਰਾਂ ਨੇ

ਪਰਮ ਪਿਤਾ ਪਰਮੇਸ਼ਰ ਨੂੰ

ਹਾਜ਼ਿਰ ਨਾਜ਼ਰ ਜਾਣਕੇ

ਸਹੁੰ ਖਾਧੀ ਸੀ

ਕਿ ਇੱਕ ਦਿਨ

ਉਹ, ਪੰਜਾਬ ਨੂੰ ਵੀ

ਕੈਲੇਫੋਰਨੀਆਂ ਬਣਾ ਦੇਣਗੇ

ਆਪਣੇ ਵਾਹਦੇ ਉੱਤੇ, ਉਹ

ਪੂਰੇ ਉਤਰੇ ਹਨ -

ਦਹਾਕਿਆਂ ਦਾ ਕੰਮ

ਉਨ੍ਹਾਂ ਨੇ ਸਾਲਾਂ ਵਿੱਚ ਹੀ

ਪੂਰਾ ਕਰ ਦਿਖਲਾਇਆ ਹੈ

ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ

ਪੰਜਾਬੀਆਂ ਨੂੰ, ਅਮਲੀ ਅਤੇ ਨਸ਼ਈ

ਬਨਾਉਣ ਦੀ ਆਪਣੀ ਮੁਹਿੰਮ ਵਿੱਚ

ਭੰਗ, ਅਫੀਮ, ਚਰਸ, ਕਰੈਕ, ਕੁਕੇਨ ਦੇ ਅੱਡੇ

ਪਿੰਡ, ਪਿੰਡ, ਸ਼ਹਿਰ, ਸ਼ਹਿਰ

ਖੋਹਲ ਦਿੱਤੇ ਹਨ

ਕੈਬਰੇ ਅਤੇ ਬਲੂ-ਮੂਵੀਆਂ ਵੇਖਣ ਜਾਂ

ਲੱਚਰ ਗੀਤ ਸੁਨਣ ਦੇ

ਚਾਹਵਾਨ ਮਹਾਂ-ਪੁਰਸ਼ਾਂ ਨੂੰ

ਮਨ-ਪਰਚਾਉਣ ਵਾਸਤੇ, ਹੁਣ

ਬਦੇਸ਼ਾਂ ਦੇ ਚੱਕਰ ਨਹੀਂ

ਲਗਾਉਣੇ ਪੈਣਗੇ

ਅੰਮ੍ਰਿਤਸਰ, ਜਲੰਧਰ, ਲੁਧਿਆਣਾ ਜਾਂ ਚੰਡੀਗੜ੍ਹ ਦੇ

ਪੰਜ ਸਟਾਰ ਹੋਟਲਾਂ ਵਿਚ ਬਣੇ

ਚਕਲਿਆਂ ਵਿੱਚ ਜਾ ਕੇ ਹੀ

ਹਰ ਰੰਗ, ਧਰਮ, ਨਸਲ ਦੀ ਰੰਡੀ ਨਾਲ

ਰੰਗ ਰਲੀਆਂ ਮਨਾਈਆਂ ਜਾ ਸਕਦੀਆਂ ਹਨ

-----

ਮੰਡੀ ਸਭਿਆਚਾਰ ਤੁਹਾਡੇ ਅੰਦਰ ਪੂਰੀ ਤਰ੍ਹਾਂ ਗੁਲਾਮੀ ਦਾ ਅਹਿਸਾਸ ਭਰ ਦਿੰਦਾ ਹੈਮੰਡੀ ਸਭਿਆਚਾਰ ਤੁਹਾਡੀ ਚੇਤਨਾ ਵਿੱਚ ਇੱਕ ਹੀ ਨਾਹਰੇ ਦੇ ਬੀਜ ਮੁੜ ਮੁੜ ਬੀਜਦਾ ਹੈ: ਖਾਓ, ਪੀਓ, ਕਰੋ ਆਨੰਦਮੰਡੀ ਸਭਿਆਚਾਰ ਵਿੱਚ ਆਮ ਮਨੁੱਖ ਦੀ ਸ਼ਮੂਲੀਅਤ ਤਾਂ, ਮਹਿਜ਼, ਪੁਤਲੀਆਂ ਵਾਂਗ ਹੀ ਹੁੰਦੀ ਹੈਉਸ ਵੱਲੋਂ ਕੀਤੇ ਗਏ ਹਰ ਕਾਰਜ, ਹਰ ਅਦਾ ਦੀ ਵਾਗਡੋਰ ਮੈਗਾ ਕਾਰਪੋਰੇਸ਼ਨਾਂ ਨਾਲ ਸਬੰਧਤ ਕਰਿੰਦਿਆਂ ਦੇ ਹੱਥਾਂ ਵਿੱਚ ਹੀ ਹੁੰਦੀ ਹੈਉਹ ਉਨ੍ਹਾਂ ਦੀ ਹੀ ਜ਼ੁਬਾਨ ਬੋਲਦਾ ਹੈ, ਉਨ੍ਹਾਂ ਦੀ ਹੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਉਨ੍ਹਾਂ ਦੀਆਂ ਹੀ ਇੱਛਾਵਾਂ ਦੀ ਪੂਰਤੀ ਕਰਦਾ ਹੈਆਮ ਆਦਮੀ ਤਾਂ, ਮਹਿਜ਼, ਸ਼ਤਰੰਜ ਦੇ ਪਿਆਦਿਆਂ ਵਾਂਗ ਇਨ੍ਹਾਂ ਸ਼ਤਰੰਜ ਦੇ ਖਿਡਾਰੀਆਂ ਦੇ ਹੱਥਾਂ ਦੀ ਛੋਹ ਮਿਲਣ ਨੂੰ ਹੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਮਝਦਾ ਹੈਉਸ ਨੂੰ ਇੰਨੇ ਨਾਲ ਹੀ ਖੁਸ਼ੀ ਮਿਲ ਜਾਂਦੀ ਹੈ ਕਿ ਸ਼ਤਰੰਜ ਦੇ ਇਨ੍ਹਾਂ ਵੱਡੇ ਖਿਡਾਰੀਆਂ ਨਾਲ ਉਸ ਦੀਆਂ ਤਸਵੀਰਾਂ ਅਖਬਾਰਾਂ/ਮੈਗਜ਼ੀਨਾਂ ਦੇ ਸਫਿਆਂ ਉੱਤੇ ਛਪ ਰਹੀਆਂ ਹਨਅਜਿਹੇ ਅਰਥਹੀਣ ਸਭਿਆਚਾਰ ਅਤੇ ਉਸ ਦੇ ਉਸਰੱਈਆਂ ਦੀ ਤਸਵੀਰ ਮੇਰੀ ਕਵਿਤਾ ਗਲੋਬਲੀਕਰਨ-26ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਹੈ:

ਗਲੋਬਲੀਕਰਨ, ਸਭਿਆਚਾਰਕ ਗੁਲਾਮੀ ਦਾ ਹੀ

ਇੱਕ ਬਦਲਵਾਂ ਨਾਮ ਹੈ-

ਮੈਗਾ ਮੀਡੀਆ ਕਾਰਪੋਰੇਸ਼ਨਾਂ ਦਾ

ਡਾਇਨਾਸੋਰ, ਦਹਾੜਦਾ ਆ ਰਿਹਾ

ਆਪਣੇ ਪੈਰਾਂ ਹੇਠ ਦਰੜ ਦੇਣ ਲਈ

ਲੋਕ-ਸਭਿਆਚਾਰਾਂ ਦਾ ਤਾਣਾ-ਬਾਣਾ

ਉਹ ਨਹੀਂ ਚਾਹੁਣਗੇ, ਸਭਿਆਚਾਰ

ਆਲੇ-ਦੁਆਲੇ ਦੀ ਬਾਤ ਪਾਵੇ

ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਗੀਤ ਗਾਏ

ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਦਾ

ਜ਼ਿਕਰ ਕਰੇ, ਉਨ੍ਹਾਂ ਦੇ ਸੁਪਨਿਆਂ ਦੇ ਵੀ

ਬਹੁ-ਰੰਗੇ ਫੁੱਲ ਖਿੜ ਸਕਣ

ਉਹ ਤਾਂ ਚਾਹੁਣਗੇ, ਟੈਲੀਵੀਜ਼ਨ ਸਕਰੀਨ

ਦਿਨ ਰਾਤ ਭਰੇ ਰਹਿਣ, ਅਰਥਹੀਣ

ਹਾਲੀਵੁੱਡ-ਬਾਲੀਵੁੱਡ ਫਿਲਮੀ ਦ੍ਰਿਸ਼ਾਂ ਨਾਲ

ਇਨ੍ਹਾਂ ਵਿੱਚ, ਮੈਗਾ ਕਾਰਪੋਰੇਸ਼ਨਾਂ ਦੇ ਮਾਲਿਕ

ਗੁੰਡਾਰਾਜ ਦੇ ਚੀਫ ਐਗਜ਼ੀਕਿਊਟਿਵ ਡਾਇਰੈਕਟਰਾਂ ਵੱਲੋਂ

ਆਯੋਜਿਤ ਕੀਤੇ ਗਏ ਭਰਵੇਂ ਇਕੱਠਾਂ ਵਾਲੇ

ਕੁੱਤਿਆਂ, ਬਿੱਲਿਆਂ ਦੇ ਜਨਮ ਸਮਾਰੋਹਾਂ ਉੱਤੇ

ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ

ਮੁਜਰੇ ਕਰਦੀਆਂ ਕਾਲ ਗਰਲਜ਼, ਪਲੇਅ ਬੁਆਏ

ਮੈਗਜ਼ੀਨਾਂ ਲਈ, ਕਾਮ-ਉਕਸਾਊ

ਨਗਨ ਪੋਜ਼ ਬਣਾ ਰਹੀਆਂ ਹੋਣ

*******

ਲੜੀ ਜੋਵਨ ਲਈ ਅਗਲਾ ਭਾਗ ਪੜ੍ਹੋ।


No comments: