ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, August 26, 2009

ਸ਼ਾਮ ਸਿੰਘ (ਅੰਗ-ਸੰਗ) - ਲਘੂ ਮਨੁੱਖ ਜਦੋਂ ਬਹਿ ਜਾਵਣ ਉੱਚੀਆਂ ਥਾਂਵਾਂ ਉੱਤੇ - ਲੇਖ

ਲਘੂ ਮਨੁੱਖ ਜਦੋਂ ਬਹਿ ਜਾਵਣ ਉੱਚੀਆਂ ਥਾਂਵਾਂ ਉੱਤੇ

ਲੇਖ

ਉੱਚੀਆਂ ਥਾਵਾਂ ਐਵੇਂ ਕਿਵੇਂ ਨਹੀਂ ਬਣਦੀਆਂਕਿੰਨੇ ਹੱਥ, ਕਿੰਨੇ ਜ਼ਿਹਨ, ਕਿੰਨੀ ਮਿਹਨਤ ਅਤੇ ਕਿੰਨੀਆਂ ਕਲਮਾਂ ਆਪੋ ਆਪਣੀ ਭੂਮਿਕਾ ਨਿਭਾਉਂਦੀਆਂ ਅਤੇ ਨੀਹਾਂ ਨੂੰ ਉੱਪਰ ਤੱਕ ਲੈ ਜਾਂਦੀਆਂਨੀਹਾਂ ਬਿਨਾਂ ਸਿਖਰਾਂ ਨਹੀਂ ਉਸਰਦੀਆਂ ਪਰ ਸਿਖਰਾਂ ਨੂੰ ਨੀਹਾਂ ਕਦੇ ਨਹੀਂ ਵਿਸਰਦੀਆਂਅਨੇਕਾਂ ਲੋਕਾਂ ਦੇ ਮਿਲਵੇਂ ਤੇ ਸਰਗਰਮ ਯਤਨ ਅਜਿਹੇ ਫਾਸਲੇ ਤੈਅ ਕਰਦੇ ਹਨ ਜਿਹੜੇ 'ਕੱਲੇ-ਦੁਕੱਲਿਆਂ ਨਹੀਂ ਕੀਤੇ ਜਾ ਸਕਦੇਯਤਨਾਂ ਦੇ ਸਿੱਟੇ ਉਦੋਂ ਨਜ਼ਰ ਆਉਂਦੇ ਹਨ ਜਦੋਂ ਕਾਇਮ ਹੋਏ ਮਿਆਰ ਤੇ ਮਿਨਾਰ ਛੁਪੇ ਨਹੀਂ ਰਹਿੰਦੇ ਸਗੋਂ ਪ੍ਰਗਟ ਹੋ ਕੇ ਮਹਿਮਾ ਖੱਟਣ

----

ਕਿੰਨੀ ਸਾਧਨਾ ਤੇ ਤਪੱਸਿਆ ਨਾਲ ਅਜਿਹੀਆਂ ਉੱਚੀਆਂ ਥਾਵਾਂ ਕਾਇਮ ਹੁੰਦੀਆਂ ਹਨ, ਇਸ ਦਾ ਪਤਾ ਉਨ੍ਹਾਂ ਨੂੰ ਹੁੰਦਾ ਹੈ ਜਿਹੜੇ ਸਾਧਕ ਹੋਣ ਜਾਂ ਫੇਰ ਘੋਰ ਤਪੱਸਿਆ ਦੇ ਅਣਥੱਕ ਤੇ ਸੁਹਿਰਦ ਭਾਗੀਜਾਂ ਫੇਰ ਇਸ ਬਾਰੇ ਉਨ੍ਹਾਂ ਤੋਂ ਪੁਛਿਆ ਜਾ ਸਕਦਾ ਹੈ ਜਿਨ੍ਹਾਂ ਇਸ ਸਾਧਨਾ ਦੀ ਪ੍ਰਕ੍ਰਿਆ ਨੂੰ ਨੇੜਿਉਂ ਦੇਖਿਆ ਪਰਖਿਆ ਹੋਵੇ ਉੱਚ ਬੁੱਧੀ ਦੇ ਸਾਧਨਾਂ ਬਿਨਾਂ ਉੱਚੀਆਂ ਥਾਵਾਂ ਕਾਇਮ ਹੀ ਨਹੀਂ ਹੋ ਸਕਦੀਆਂਉਹ ਹੀ ਆਪਣੇ ਮੌਲਿਕ ਖ਼ਿਆਲਾਂ ਦੀਆਂ ਉਡਾਰੀਆਂ ਲਾਉਂਦੇ ਤੇ ਉੱਚ-ਥਾਵਾਂ ਬਣਾਉਂਦੇ

----

ਅਜਿਹੀਆਂ ਉੱਚ-ਥਾਵਾਂ ਤੇ ਉੱਚੀ ਬੁੱਧ-ਵਿਵੇਕ ਵਾਲੇ ਸੱਜਣ ਹੀ ਕਾਰਗਰ ਸਾਬਤ ਹੋ ਸਕਦੇ ਹਨ ਜਿਨ੍ਹਾਂ ਕੋਲ ਤਾਜ਼ੇ ਖ਼ਿਆਲ ਹੁੰਦੇ ਹਨ, ਮਘਦੀਆਂ ਚਿਣਗਾਂ ਤੇ ਉੱਚੀਆਂ ਉਡਾਰੀਆਂਉਹ ਹੀ ਖੋਲ੍ਹ ਸਕਦੇ ਹਨ ਜੁਗਨੂਆਂ ਵਾਲੀ ਦੁਨੀਆਂ ਦੇ ਬੂਹੇ ਅਤੇ ਤਾਜ਼ੀਆਂ ਹਵਾਵਾਂ ਦੇ ਵਿਸ਼ਾਲ ਦੁਆਰਉਹ ਜਾਬਤੇ ਅਤੇ ਮਰਿਯਾਦਾ ਵਿਚ ਰਹਿ ਕੇ ਅਜਿਹੇ ਹਾਸਲਾਂ ਦੀ ਕਮਾਈ ਕਰਨ ਵਲ ਰੁਚਿਤ ਰਹਿੰਦੇ ਹਨ ਜਿਹੜੇ ਮਿਆਰਾਂ ਦੀ ਨੁੱਕਰ ਤੱਕ ਨੂੰ ਭੁਰਨ ਨਹੀਂ ਦਿੰਦੇ

----

ਇਸ ਦੇ ਉਲਟ ਜਦ ਲਘੂ ਮਨੁੱਖ ਗ਼ਲਤ ਮਲਤ ਵੈਸਾਖੀਆਂ ਨਾਲ ਉੱਚ ਥਾਵਾਂ ਤੇ ਪਹੁੰਚ ਜਾਂਦੇ ਹਨ ਉਹ ਆਪਣੇ ਬਾਰੇ ਗ਼ਲਤ ਫਹਿਮੀ ਦਾ ਸ਼ਿਕਾਰ ਹੋਏ ਬਿਨਾਂ ਨਹੀਂ ਰਹਿੰਦੇਉਹ ਆਪਣੇ ਲਘੂਪਨ ਚ ਸੁਧਾਰ ਦੀ ਬਜਾਏ ਉਨ੍ਹਾਂ ਓਭੜ ਖਾਬੜ ਰਾਹਾਂ ਉੱਤੇ ਪੈ ਜਾਂਦੇ ਹਨ ਜਿਨ੍ਹਾਂ ਉੱਤੇ ਉਨ੍ਹਾਂ ਤੋਂ ਤੁਰ ਹੀ ਨਹੀਂ ਹੁੰਦਾਉਨ੍ਹਾਂ ਅੰਦਰ ਹਉਮੈ ਦੀ ਹਵਾ ਵਗਣ ਲੱਗ ਪੈਂਦੀ ਹੈ ਅਤੇ ਆਲੇ-ਦੁਆਲੇ ਓਪਰੀ ਹਵਾਅਜਿਹਾ ਕੁੱਝ ਵਾਪਰਦਾ ਹੋਣ ਕਾਰਨ ਉਹ ਆਪਣੇ ਲਘੂਪਨ/ਬੌਨੇਪਣ ਨੂੰ ਹੋਰ ਵੀ ਨਿਘਾਰ ਤੋਂ ਨਹੀਂ ਬਚਾ ਪਾਉਂਦੇਉਹ ਅਗਿਆਨ ਦੀ ਉਸ ਡੂੰਘਾਈ ਵਿਚ ਜਾ ਡਿਗਦੇ ਹਨ ਜਿਥੋਂ ਉਹ ਖੁਦ ਤਾਂ ਬਾਹਰ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ ਅਤੇ ਹੋਰ ਕੋਈ ਉਸ ਦੀ ਮੱਦਦ ਲਈ ਨਹੀਂ ਬਹੁੜਦਾ

----

ਅੱਜ ਦਾ ਸਮਾਂ ਹੀ ਬਾਵਰਾ ਹੋ ਕੇ ਰਹਿ ਗਿਆ ਜਿਸ ਵਿਚ ਚੋਰ ਦਰਵਾਜ਼ਾ ਬੜਾ ਹੀ ਕੰਮ ਕਰ ਰਿਹਾਅਜਿਹਾ ਦਰਵਾਜ਼ਾ ਜਿਸ ਰਾਹੀਂ ਲੰਘ ਕੇ ਆਇਆ ਉੱਚੀ ਥਾਂ ਤੇ ਬਹਿ ਕੇ ਦੂਜਿਆਂ ਨੂੰ ਟਿੱਚ ਜਾਨਣ ਤੋਂ ਜ਼ਰਾ ਵੀ ਨਹੀਂ ਸ਼ਰਮਾਉਂਦਾ, ਮਾੜੀ ਮੋਟੀ ਵੀ ਸ਼ਰਮ ਨਹੀਂ ਖਾਂਦਾਕਈ ਵਾਰ ਤਾਂ ਉਸ ਦੀਆਂ ਗੱਲਾਂ ਬਾਤਾਂ ਸੁਣ ਕੇ ਉਸ ਦੇ ਹੀ ਅਧੀਨ ਕੰਮ ਕਰਨ ਵਾਲਿਆਂ ਨੂੰ ਸ਼ਰਮ ਵੀ ਆਉਂਦੀ ਹੈ ਤੇ ਸ਼ਰਮਾਕਲ ( ਵਿਅੰਗਮਈ) ਜਿਹਾ ਹਾਸਾ ਵੀਇਸ ਕਰਕੇ ਕਿ ਜਿਸ ਥਾਂ ਤੇ ਉਹ ਲਘੂ ਮਨੁੱਖ ਬੈਠ ਗਿਆ ਹੁੰਦਾ ਹੈ ਜਾਂ ਬਿਠਾ ਦਿੱਤਾ ਗਿਆ ਹੁੰਦਾ ਹੈ ਉਸ ਦੀ ਉਸ ਨੂੰ ਉੱਕਾ ਹੀ ਸਮਝ ਨਹੀਂ ਹੁੰਦੀਉਸ ਦੇ ਹੇਠ ਕੰਮ ਕਰਨ ਵਾਲੇ ਉਸ ਤੋਂ ਵੱਧ ਜਾਣਦੇ ਹੋਏ ਵੀ ਚੋਰ ਦਰਵਾਜ਼ਿਉਂ ਆਏ ਦੀ ਮੂਰਖਤਾ ਨੂੰ ਮੰਨਣ ਬਿਨਾਂ ਹੋਰ ਕੁੱਝ ਨਹੀਂ ਕਰ ਸਕਦੇ

----

ਜਦੋਂ ਲਘੂ ਮਨੁੱਖ ਉੱਚੀਆਂ ਥਾਵਾਂ ਤੇ ਬਹਿ ਜਾਂਦੇ ਹਨ ਜਾਂ ਸਿਫਾਰਸ਼ਾਂ ਨਾਲ ਬਿਠਾ ਦਿੱਤੇ ਜਾਂਦੇ ਹਨ ਉੱਥੇ ਨਿਘਾਰ ਨੂੰ ਰੋਕਣਾ ਆਸਾਨ ਨਹੀਂ ਹੁੰਦਾਛੋਟੀ/ਬੌਨੀ ਅਕਲ ਦਾ ਹੋਣ ਕਾਰਨ ਲਘੂ ਮਨੁੱਖ ਆਪਣੇ ਸਾਥੀਆਂ ਦੇ ਅਮੀਰ ਅਨੁਭਵਾਂ ਤੇ ਲੰਮੇ ਤਜਜਰਬਿਆਂ ਦਾ ਫਾਇਦਾ ਉਠਾ ਸਕਣ ਦੇ ਵੀ ਕਾਬਲ ਨਹੀਂ ਹੁੰਦਾ, ਕਿਉਂਕਿ ਦੂਜਿਆਂ ਦੇ ਅਮੀਰ ਅਨੁਭਵਾਂ ਦਾ ਅਮੁੱਲਾ ਲਾਭ ਵੀ ਉਹ ਹੀ ਉਠਾ ਸਕਦਾ ਹੈ ਜਿਸ ਕੋਲ ਉੱਚ ਅਕਲ ਦਾ ਪੂਰਾ ਖ਼ਜ਼ਾਨਾ ਹੋਵੇਲਘੂ ਮਨੁੱਖ ਆਪਣੇ ਹਾਸਲਾਂ ਦੀ ਲੀਕ ਵੱਡੀ ਕਰ ਹੀ ਨਹੀਂ ਸਕਦਾ, ਸਾਥੀਆਂ ਦੀ ਲੀਕ ਛੋਟੀ ਕਰਨ ਦੇ ਆਹਰ ਵਿਚ ਹੀ ਲੱਗਿਆ ਰਹਿੰਦਾ ਤਾਂ ਕਿ ਉਸ ਦੀ ਮੂਰਖਤਾ ਛੁਪੀ ਰਹੇਉੱਚੀਆਂ ਥਾਵਾਂ ਤੇ ਬਹਿ ਕੇ ਲਘੂ ਮਨੁੱਖ ਉਹ ਉੱਤਮਤਾ ਬਣੀ ਨਹੀਂ ਰਹਿਣ ਦਿੰਦੇ ਜਿਹੜੀ ਵਰ੍ਹਿਆਂ ਦੀ ਮਿਹਨਤ ਤੇ ਅਨੁਭਵਾਂ ਨਾਲ ਕਮਾਈ ਹੁੰਦੀ ਹੈ ਐਵੇਂ ਕਿਵੇਂ ਨਹੀਂਉਹ ਸੁੱਚਮਤਾ ਕਾਇਮ ਨਹੀਂ ਰਹਿਣ ਦਿੰਦੇ ਜਿਹੜੀ ਪਵਿੱਤਰ ਤੇ ਸੁਹਿਰਦ ਰੂਹਾਂ ਨੇ ਪੂਰੀ ਸੁਹਿਰਦਤਾ ਅਤੇ ਲਗਨ ਨਾਲ ਬਣਾਈ ਹੁੰਦੀ ਹੈ ਐਵੇਂ ਕਿਵੇਂ ਨਹੀਂਅਜਿਹੇ ਮੌਕਿਆਂ ਉੱਤੇ ਉੱਚੀਆਂ ਥਾਵਾਂ ਹੀ ਨਿਰਾਸ਼ ਤੇ ਮਾਯੂਸ ਨਹੀਂ ਹੁੰਦੀਆਂ ਸਗੋਂ ਆਲਾ ਦੁਆਲਾ ਵੀ ਪ੍ਰੇਸ਼ਾਨ ਤੇ ਗ਼ਮਗੀਨ ਹੋਏ ਬਿਨਾਂ ਨਹੀਂ ਰਹਿੰਦਾਅਜਿਹੀ ਸਥਿਤੀ ਨੂੰ ਕਾਵਿਮਈ ਅੰਦਾਜ਼ ਵਿਚ ਚਿਤਰਤ ਕਰਨਾ ਹੋਵੇ ਤਾਂ ਇਹ ਕੁੱਝ ਆਖੇ ਬਿਨਾਂ ਨਹੀਂ ਸਰਨਾ:

ਐਸੇ ਵੀ ਹਨ ਇਸ ਦੁਨੀਆਂ ਵਿਚ

ਰਹਿਣ ਘਸਾਂਦੇ ਜੁੱਤੇ

ਚੋਰ-ਦਰਵਾਜ਼ਿਉਂ ਲੰਘ ਕੇ ਆਵਣ

ਸਦਾ ਹੀ ਰੁੱਤ ਕਰੁੱਤੇ

ਥਾਵਾਂ ਨੂੰ ਉਹ ਗਰਕ ਨੇ ਕਰਦੇ

ਬਣ ਕੇ ਲੋਭੀ ਕੁੱਤੇ

ਮਿਆਰਾਂ ਨੂੰ ਕੁੱਝ ਵੀ ਨਾ ਮੰਨਣ

ਸਮਝੋ ਰਹਿੰਦੇ ਸੁੱਤੇ

ਲਘੂ ਮਨੁੱਖ ਜਦੋਂ ਬਹਿ ਜਾਵਣ

ਉੱਚੀਆਂ ਥਾਵਾਂ ਉੱਤੇ

No comments: