ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, September 20, 2009

ਸ਼ਮਸ਼ੇਰ ਸਿੰਘ ਸੰਧੂ - ਜਨਮ ਸ਼ਤਾਬਦੀ ਗਿਆਨੀ ਸੋਹਣ ਸਿੰਘ ਜੀ ਸੀਤਲ – ਵਿਸ਼ੇਸ਼ ਲੇਖ – ਭਾਗ -1

ਗਿਆਨੀ ਸੋਹਣ ਸਿੰਘ ਜੀ ਸੀਤਲ
************************************************

ਦੋਸਤੋ! ਕੈਲਗਰੀ ਕੈਨੇਡਾ ਵਸਦੇ ਲੇਖਕ ਸ਼ਮਸ਼ੇਰ ਸਿੰਘ ਸੰਧੂ ਜੀ ਨੇ ਆਰਸੀ 'ਚ ਪਹਿਲੀ ਵਾਰ ਇੱਕ ਬੇਹੱਦ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਲੇਖ ਨਾਲ਼ ਹਾਜ਼ਰੀ ਲਵਾਈ ਹੈ, ਮੈਂ ਉਹਨਾਂ ਨੂੰ ਸਾਰੇ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਇਸ ਲੇਖ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸੰਧੂ ਸਾਹਿਬ ਦਾ ਸਾਹਿਤਕ ਵੇਰਵਾ ਜਿਉਂ ਹੀ ਮਿਲ਼ੇਗਾ, ਅਪਡੇਟ ਕਰ ਦਿੱਤੀ ਜਾਏਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

****************

ਜਨਮ ਸ਼ਤਾਬਦੀ ਗਿਆਨੀ ਸੋਹਣ ਸਿੰਘ ਸੀਤਲ - 7 ਅਗਸਤ 2009

ਲੇਖ (ਭਾਗ 1)

ਇਹ 1946 ਦੀ ਗੱਲ ਹੈਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ 5-7 ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ 1 ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇਂ ਇਕ ਨੁਕਰੇ ਜਾ ਖਲੋਤੇਪੰਡਾਲ ਦੀ ਛਾਂ ਥੋੜ੍ਹੀ ਸੀ ਤੇ ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾਸੀਤਲ ਹੋਰਾਂ ਨੇ 1936 ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:

1936 ਈ. ਦਾ ਸਤਾਈ ਵਿਸਾਖ ਦਾ ਦਿਨ... ਸਾਡੇ ਪਿੰਡ ਤੋਂ ਦਸ ਬਾਰਾਂ ਮੀਲ ਦੂਰ ਪਿੰਡ ਰੱਤੋਕੇਵਿਚ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏਦਾ ਗੁਰਦੁਆਰਾ ਹੈਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀਸਿੱਖ ਰਾਜ ਕਿਵੇਂ ਗਿਆਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, “ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀਖੁਸ਼ੀਆਂ ਦੇ ਪੰਧ ਨੇੜੇਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀਸਾਥੋਂ ਪਹਿਲਾਂ ਦੋ ਚੋਟੀ ਦਿਆਂ ਜੱਥਿਆਂ ਨੇ ਕੀਰਤਨ ਕੀਤਾਫਿਰ ਸਾਡੀ ਵਾਰੀ ਆ ਗਈਮੈਂ ਸਕੱਤਰ ਸਾਹਿਬ ਨੂੰ ਪੁੱਛਿਆ, “ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?” ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, “ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ

ਗੁਰੂ ਦੀ ਓਟ ਰੱਖ ਕੇ ਅਸਾਂ ਬੜੇ ਸ੍ਵੈ-ਭਰੋਸੇ ਨਾਲ ਸ਼ੁਰੂ ਕੀਤਾਮੰਗਲਾਚਰਨ ਤੋਂ ਬਾਅਦ ਮੈਂ ਸ਼ੇਰੇ-ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ।... ਫਿਰ ਸ਼ੇਰੇ-ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿੱਛੋਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ, ਡੋਗਰਿਆਂ ਦੀ ਗ਼ੱਦਾਰੀ ਤੇ ਅੰਤ ਬੀਰ ਸਿੰਘ ਜੀ ਦੀ ਸ਼ਹੀਦੀ ਤੇ ਲਿਆ ਕੇ ਖ਼ਤਮ ਕੀਤਾਨਾ ਸਾਨੂੰ ਕਿਸੇ ਨੇ ਹਟਾਇਆ, ਤੇ ਨਾ ਅਸਾਂ ਹਿੰਮਤ ਹਾਰੀਸਾਢੇ ਤਿੰਨ ਘੰਟੇ ਪਿੱਛੋਂ ਅਸਾਂ ਆਪ ਫਤਿਹ ਬੁਲਾਈਸਰੋਤਿਆਂ ਵਾਸਤੇ ਇਹ ਦਿਲ-ਕੰਬਾਊ ਕਹਾਣੀ ਬਿਲਕੁਲ ਨਵੀਂ ਸੀਮੈਂ ਵੇਖ ਰਿਹਾ ਸਾਂ, ਕਿ ਕੋਈ ਵੀ ਅੱਖ ਸੁੱਕੀ ਨਹੀਂ ਸੀ, ਸਭ ਰੋ ਰਹੇ ਸਨ

ਸਟੇਜ ਉੱਤੇ ਸੱਜੇ ਹੱਥ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੈਠੇ ਸਨਉਹ ਵੀ ਰੋ ਰਹੇ ਸਨਉਨ੍ਹਾਂ ਇਸ਼ਾਰਾ ਕਰ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ... ਨਾਂ ਪਤਾ ਪੁੱਛਣ ਪਿੱਛੋਂ ਉਨ੍ਹਾਂ ਹੁਕਮ ਕੀਤਾ, “ਤੂੰ ਅੱਜ ਨਹੀਂ ਜਾਣਾਮੈਂ ਭਲਕੇ ਤੈਥੋਂ ਇਹ ਵਾਰ ਸੁਣਨੀ ਏਂ

-----

ਸੀਤਲ ਜੀ ਤੇ ਮੇਰੇ ਪਿਤਾ ਜੀ ਸ. ਮੋਹਨ ਸਿੰਘ ਸੰਧੂ ਕਸੂਰ ਦੇ ਜਮਾਤੀ ਸਨ1930 ਵਿੱਚ ਉਹਨਾਂ ਇਕੱਠਿਆਂ ਦਸਵੀਂ ਕੀਤੀ ਸੀ1950 ਵਿੱਚ ਪਿਤਾ ਜੀ ਦੀ ਥਾਣੇ ਸਦਰ ਲੁਧਿਆਣੇ ਐਸ. ਐਚ. ਓ. ਦੀ ਪੋਸਟਿੰਗ ਹੋ ਗਈਮੈਂ ਸਤੰਬਰ 1950 ਵਿੱਚ ਖ਼ਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਦਸਵੀਂ ਚ ਆ ਦਾਖ਼ਲ ਹੋਇਆਸੀਤਲ ਹੋਰਾਂ ਦਾ ਛੋਟਾ ਬੇਟਾ ਰਘਬੀਰ ਸਿੰਘ ਮੇਰਾ ਜਮਾਤੀ ਸੀਓਦੋਂ ਸੀਤਲ ਹੋਰਾਂ ਨਾਲ ਮੇਲ ਹੋਇਆਂਮੈਂ ਨੌਵੀਂ ਜਮਾਤ ਡੀ. ਬੀ. ਹਾਈ ਸਕੂਲ ਅਟਾਰੀ ਤੋਂ ਉਰਦੂ ਫਾਰਸੀ ਨਾਲ ਕੀਤੀ ਸੀਵੱਡੇ ਭਰਾ ਦੀ ਦੁਖਦਾਈ ਮੌਤ ਪਿੱਛੋਂ ਮੈਂ ਸਤੰਬਰ ਤਕ ਕਿਸੇ ਵੀ ਸਕੂਲ ਦਾਖਲ ਨਹੀਂ ਸਾਂ ਹੋਇਆ। ਖਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਵਿੱਚ ਉਰਦੂ ਫਾਰਸੀ ਪੜ੍ਹਾਉਣ ਦਾ ਕੋਈ ਪ੍ਰਬੰਧ ਨਹੀਂ ਸੀਮੇਰੇ ਬੀਜੀ ਪੰਜਾਬੀ ਪੜ੍ਹਨੀ ਜਾਣਦੇ ਸਨਉਹ ਪੰਜ ਗ੍ਰੰਥੀ ਚੋਂ ਪਾਠ ਕਰਦੇ ਹੁੰਦੇ ਸਨਉਹਨਾਂ ਮੈਨੂੰ ਪੰਜਾਬੀ ਪੜ੍ਹਨੀ ਸਿਖਾਈਸੀਤਲ ਹੋਰਾਂ ਕੋਲੋਂ ਮੈਨੂੰ ਦੁਖੀਏ ਮਾਂ ਪੁੱਤਮਿਲ ਗਈਪੰਜਾਬੀ ਦੀ ਇਹ ਪਹਿਲੀ ਕਿਤਾਬ ਸੀ ਜੋ ਮੈਂ ਹੌਲੀ ਹੌਲੀ ਪੜ੍ਹੀਏਥੋਂ ਮੈਨੂੰ ਸਿੱਖ ਇਤਹਾਸ ਜਾਨਣ ਦਾ ਚੇਟਕ ਲੱਗਾ

ਜਾਣਿਆਂ ਇਤਹਾਸ ਫਿਰ ਮੈਂ ਆਪਣੀ ਵੀ ਕੌਮ ਦਾ

ਨਾਨਕ ਗੋਬਿੰਦ ਦੀ ਰਾਹਾਂ ਵਿਖਾਣੀ ਜ਼ਿੰਦਗੀ

ਇਸਤਰਾਂ ਹੀ ਦੇਸ਼ ਭਗਤੀ ਧਰਮ ਦਾ ਹਿੱਸਾ ਬਣੀ

ਵਾਂਗ ਸੀਤਲ ਧਰਮ ਦੀ ਸਿੱਖੀ ਹੰਡਾਣੀ ਜ਼ਿੰਦਗੀ

-----

1955 ਵਿੱਚ ਮੈਂ ਗੌਰਮਿੰਟ ਕਾਲਜ ਲੁਧਿਆਣੇ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਐਮ.ਏ. ਅੰਗ੍ਰੇਜ਼ੀ ਕਰਾਂਓਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੋਇਆ ਸੀ ਤੇ ਮੈਨੂੰ ਕਲਗੀਧਰ ਗੁਰਦਵਾਰੇ ਸ਼ਾਮੀਂ ਦੀਵਾਨ ਸੁਣਨ ਤੇ ਸੀਤਲ ਹੋਰਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਸੀਉਹਨਾਂ ਨਾਲ ਲਗਾਓ ਵਧਦਾ ਗਿਆ ਤੇ 3 ਦਸੰਬਰ 1960 ਨੂੰ ਮੇਰੀ ਸ਼ਾਦੀ ਉਹਨਾਂ ਦੀ ਬੇਟੀ ਮੁਹਿੰਦਰ ਕੌਰ ਨਾਲ ਹੋ ਗਈਸੋਹਣ ਸਿੰਘ ਸੀਤਲ ਤੇ ਮੋਹਨ ਸਿੰਘ ਸੰਧੂ ਦੀ ਕਸੂਰ ਪੜ੍ਹਨ ਵੇਲੇ ਦੀ ਜਮਾਤੀਆਂ ਤੋਂ ਬਣੀ ਦੋਸਤੀ ਰਿਸ਼ਤੇਦਾਰੀ ਵਿੱਚ ਪਰਵਾਨ ਚੜ੍ਹੀਇਸ ਪਰਿਵਾਰ ਤੋਂ ਮੈਨੂੰ ਬਹੁਤ ਪਿਆਰ ਮਿਲਿਆਵੱਡੇ ਵੀਰ ਗੁਰਚਰਨ ਦੇ ਗੁਜ਼ਰ ਜਾਣ ਪਿੱਛੋਂ ਜੀਵਨ ਚ ਆਇਆ ਖ਼ਲਾਅ ਕਾਫੀ ਹੱਦ ਤਕ ਵੀਰ ਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਘਬੀਰ ਸਿੰਘ ਨੇ ਪੂਰਾ ਕੀਤਾ

-----

ਸੀਤਲ ਜੀ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖ਼ੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵੱਲ ਸੀਪਰ ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਅਤੇ ਅੱਖਰਾਂ ਦੀ ਪਹਿਚਾਣ ਕਰਨੀ ਸਿਖ ਲਈ ਸੰਨ 1923 ਈ. ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਨਵੇਂ ਖੁੱਲ੍ਹੇ ਸਕੂਲ ਦੂਜੀ ਜਮਾਤ ਵਿਚ ਦਾਖਲਾ ਮਿਲ ਗਿਆ ਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਈ. ਵਿਚ ਉਨ੍ਹਾਂ ਨੂੰ ਚੌਥੀ ਜਮਾਤ ਵਿਚ ਕਰ ਦਿੱਤਾ ਗਿਆ ਅਤੇ 1924 ਈ. ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿਚ ਦਾਖਲਾ ਮਿਲ ਗਿਆ1930 ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਫਸਟ ਡਿਵੀਜ਼ਨ ਵਿੱਚ ਪਾਸ ਕਰ ਲਈਉਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਅੱਜ ਦੀ ਪੀ. ਐਚ. ਡੀ. ਜਿੰਨੀ ਕਦਰ ਹੁੰਦੀ ਸੀ1931 ਈ. ਵਿਚ ਉਨ੍ਹਾਂ ਦੇ ਪਿਤਾ ਜੀ ਸ. ਖ਼ੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏਸੋ ਚੋਖੀ ਜ਼ਮੀਨ ਹੋਣ ਕਾਰਣ ਉਨ੍ਹਾਂ ਨੇ ਨੌਕਰੀ ਕਰਨ ਨਾਲੋਂ ਆਪਣੀ ਜ਼ਮੀਨ ਦੀ ਕਾਸ਼ਤ ਦਾ ਕੰਮ ਸਾਂਭ ਲਿਆ

ਅੱਠਵੀਂ ਵਿਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈਇਨ੍ਹਾਂ ਦੇ ਘਰ ਤਿੰਨ ਪੁੱਤਰ ਸ. ਰਵਿੰਦਰ ਸਿੰਘ ਪੰਨੂੰ (1929), ਸ. ਸੁਰਜੀਤ ਸਿੰਘ ਪੰਨੂੰ (1931), ਸ. ਰਘਬੀਰ ਸਿੰਘ ਸੀਤਲ (1935) ਅਤੇ ਇਕ ਬੇਟੀ (1937) ਮੁਹਿੰਦਰ ਕੌਰ ਨੇ ਜਨਮ ਲਿਆ (ਪਤਨੀ ਸ਼ਮਸ਼ੇਰ ਸਿੰਘ ਸੰਧੂ ਰੀ. ਡਿਪਟੀ ਡੀ. ਪੀ. ਆਈ., ਪੰਜਾਬ)ਇਹ ਤਿੰਨੇ ਅੱਜਕਲ੍ਹ ਆਪਣੇ ਪਰਿਵਾਰਾਂ ਸਮੇਤ ਕੈਲਗਰੀ, ਕੈਨੇਡਾ ਰਹਿ ਰਹੇ ਹਨ

-----

ਸੀਤਲ ਜੀ ਨੇ 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ ਅਕਾਲੀਅਖ਼ਬਾਰ ਵਿਚ ਛਪੀ1927 ਵਿੱਚ ਉਨ੍ਹਾਂ ਦੀ ਕਵਿਤਾ ਕੁਦਰਤ ਰਾਣੀਕਲਕੱਤੇ ਤੋਂ ਛਪਣ ਵਾਲੇ ਪਰਚੇ ਕਵੀਵਿਚ ਛਪੀਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਸੱਜਰੇ ਹੰਝੂਵਿਚ ਸ਼ਾਮਲ ਹੈ1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂਉਨ੍ਹਾਂ ਦੀਆਂ ਕਹਾਣੀਆਂ ਕਦਰਾਂ ਬਦਲ ਗਈਆਂ’, ਅਜੇ ਦੀਵਾ ਬਲ਼ ਰਿਹਾ ਸੀਅਤੇ ਜੇਬ ਕੱਟੀ ਗਈਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ

-----

1935 ਈ. ਵਿਚ ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਰਲ ਕੇ ਇਕ ਢਾਡੀ ਜੱਥਾ ਬਣਾਇਆਇਸ ਜੱਥੇ ਦੇ ਆਗੂ ਉਹ ਆਪ ਸਨਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ ਲਲਿਆਣੀਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਸੀਤਲ ਜੀ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਢੱਡ ਤੇ ਸਾਰੰਗੀ ਦੀ ਵਿਧੀਵਤ ਸਿਖਲਾਈ ਲਈਸੀਤਲ ਜੀ ਦਾ ਸਾਥੀ ਗੁਰਚਰਨ ਸਿੰਘ ਸਾਰੰਗੀ ਵਜਾਉਣ ਲੱਗ ਪਿਆ ਤੇ ਤਿੰਨੇ ਜਣੇ (ਸ. ਹਰਨਾਮ ਸਿੰਘ, ਸ ਅਮਰੀਕ ਸਿੰਘ ਤੇ ਸ. ਸੋਹਣ ਸਿੰਘ ਸੀਤਲ) ਢੱਡਾਂ

ਉਹ ਦੂਜੇ ਸਾਥੀਆਂ ਨਾਲੋਂ ਨਾ ਸਿਰਫ ਵਧੇਰੇ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਤੋਂ ਵੀ ਵਾਕਫ ਸਨ ਸਗੋਂ ਉਨ੍ਹਾਂ ਨੂੰ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਵੀ ਸੀ ਤੇ ਉਹ ਵਿਆਖਿਆ ਵੀ ਚੰਗੀ ਕਰ ਸਕਦੇ ਸਨਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨਇਸ ਲਈ ਉਹ ਗਾਉਣ ਲਈ ਵਾਰਾਂ ਵੀ ਆਪ ਲਿਖਦੇ ਸਨਉਨ੍ਹਾਂ ਦੀਆਂ ਲਿਖੀਆਂ ਵਾਰਾਂ ਵਿਚ ਬੜਾ ਜੋਸ਼ ਸੀ ਤੇ ਉਨ੍ਹਾਂ ਦਾ ਗਾਉਣ ਢੰਗ ਅਤੇ ਅਦਾਇਗੀ ਬੜੀ ਪ੍ਰਭਾਵਸ਼ਾਲੀ ਸੀਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ ਤੇ ਪ੍ਰਸਿੱਧੀ ਪ੍ਰਾਪਤ ਹੋ ਗਈਆਪਣੇ ਗਿਆਨ ਤੇ ਅਣਥਕ ਮਿਹਨਤ ਸਦਕਾ ਢਾਡੀ ਬਣਕੇ ਉਹ ਸਟੇਜ ਦੇ ਬਾਦਸ਼ਾਹ ਬਣ ਗਏ

-----

ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਉਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾਜਿਵੇਂ ਕਿ ਕਰਾਚੀ, ਕੋਇਟਾ, ਪਿਸ਼ਾਵਰ, ਕਸ਼ਮੀਰ, ਕਲਕੱਤਾ, ਮਦਰਾਸ, ਬੰਬਈ ਆਦਿ1947 ਵਿੱਚ ਮੁਲਕ ਦੀ ਵੰਡ ਹੋ ਗਈਜਦ ਵੰਡ ਸਮੇਂ ਸੀਤਲ ਜੀ ਦਾ ਜੱਦੀ ਪਿੰਡ (ਕਾਦੀਵਿੰਡ) ਪਾਕਿਸਤਾਨ ਵਿਚ ਆ ਗਿਆ ਤਾਂ ਮੁਸਲਮਾਨ ਭਰਾਵਾਂ ਨੇ ਬਹੁਤ ਵੈਰਾਗ ਕੀਤਾਸੀਤਲ ਜੀ ਲਿਖਦੇ ਹਨ:- ਮੈਂ ਉਸ ਵੇਲੇ ਸੋਚ ਰਿਹਾ ਸਾਂ, ਜਿਹੜੀ ਇਨਸਾਨੀਅਤ ਸਧਾਰਨ ਮਨੁੱਖਾਂ ਵਿਚ ਹੈ, ਓਹਾ ਕਿਤੇ ਨੀਤੀਵਾਨਾਂ ਵਿਚ ਵੀ ਹੁੰਦੀ, ਤਾਂ ਇਹ ਮੁਲਕ ਟੁਕੜੇ ਨਾ ਹੁੰਦਾਨੀਤੀਵਾਨਾਂ ਦੀ ਤੰਗਦਿਲੀ ਨੇ ਮੁਲਕ ਦੀ ਖ਼ੂਬਸੂਰਤੀ ਮਾਰ ਦਿੱਤੀ ਹੈ” (ਪੰਨਾ 163) ਦੇਸ਼ ਦੀ ਵੰਡ ਪਿੱਛੋਂ ਉਹਨਾਂ ਨੂੰ 40 ਕਿੱਲੇ ਅਮੀਨ ਜ਼ੀਰੇ ਅਲਾਟ ਹੋਈ ਪਰ 1948 ਵਿੱਚ ਉਹ ਲੁਧਿਆਣੇ ਆ ਵੱਸੇ

ਉਹ ਹੌਲੀ ਹੌਲੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸ਼੍ਰੋਮਣੀ ਢਾਡੀ ਬਣ ਗਏਉਨ੍ਹਾਂ ਨੂੰ ਦੇਸ਼ ਵਿੱਚੋਂ ਵੱਖ ਵੱਖ ਥਾਂਵਾਂ ਦੇ ਨਾਲ-ਨਾਲ ਵਿਦੇਸ਼ ਤੋਂ ਵੀ ਸੱਦੇ ਆਉਣ ਲਗ ਪਏ1960 ਵਿਚ ਉਹਨਾਂ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਦੀਵਾਨ ਲਗਾਏ1977 ਵਿਚ ਫੇਰ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ ਤੇ ਦੀਵਾਨ ਕੀਤੇ1980 ਵਿਚ ਉਨ੍ਹਾਂ ਨੇ ਫੇਰ ਇੰਗਲੈਂਡ ਫੇਰਾ ਪਾਇਆ1981 ਵਿਚ ਉਨ੍ਹਾਂ ਨੇ ਤੀਜੀ ਵਾਰ ਇੰਗਲੈਂਡ ਅਤੇ ਕੈਨੇਡਾ ਦਾ ਚੱਕਰ ਲਾਇਆ ਤੇ ਦੀਵਾਨ ਕੀਤੇ

-----

ਇਤਿਹਾਸਕ ਵਾਰਕਾਰ: ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਇਕ ਇਤਿਹਾਸਕ ਵਾਰਕਾਰ ਦੇ ਤੌਰ ਤੇ ਬਹੁਤ ਮਹੱਤਵ ਰੱਖਦਾ ਹੈਉਨ੍ਹਾਂ ਨੇ ਸਿੱਖ ਇਤਿਹਾਸ ਸੰਬੰਧੀ 79 ਪ੍ਰਸੰਗ ਲਿਖੇ ਹਨਸਭ ਤੋਂ ਪਹਿਲਾ ਪ੍ਰਸੰਗ ਸੀਤਲ ਜੀ ਨੇ 1 ਜਨਵਰੀ 1935 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ ਦਸਮੇਸ਼ ਆਗਮਨਲਿਖਿਆਇਸ ਪਿੱਛੋਂ ਸੀਤਲ ਜੀ 1979 ਈ. ਤਕ ਲਗਾਤਾਰ ਪ੍ਰਸੰਗ ਲਿਖਦੇ ਤੇ ਦੀਵਾਨਾਂ ਵਿੱਚ ਗਾਉਂਦੇ ਰਹੇਇਸ ਦਾ ਵੇਰਵਾ ਇਸ ਪ੍ਰਕਾਰ ਹੈ:-

1. ਦਮਸੇਸ਼ ਆਗਮਨ 1-1-1935

2. ਸ਼ਹੀਦ ਗੰਜ ਸਿੰਘਣੀਆਂ (ਲਾਹੌਰ) 2-4-1935

3. ਸ਼ਹੀਦੀ ਗੁਰੂ ਅਰਜਨ ਦੇਵ ਜੀ 15-5-1935

4. ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ 2-6-1935

5. ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ 25-9-1935

6. ਗੁਰੂ ਨਾਨਕ ਦੇਵ ਜੀ ਤੇ ਨਮਾਜ਼ ਦੌਲਤ ਖਾਨ 11-10-1935

7. ਵਲੀ ਕੰਧਾਰੀ 30-10-1935

8. ਸਾਕਾ ਗੱਡੀ ਪੰਜਾ ਸਾਹਿਬ 5-1-1936

9. ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ 10-1-1936

10. ਪਿਆਰੇ ਦਾ ਪਿਆਰਾ 9-11-1936

11. ਸ਼ਹੀਦੀ ਗੁਰੂ ਤੇਗ ਬਹਾਦਰ ਜੀ 12-12-1936

12. ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ) 24-12-1936

13. ਸ਼ਹੀਦੀ ਮਹਾਂ ਸਿੰਘ ਮੁਕਤਸਰ 4-1-1937

14. ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ 1-3-1937

15. ਜੰਗ ਸੈਦ ਖ਼ਾਨ 1-8-1937

16. ਸ਼ਹੀਦੀ ਭਾਈ ਤਾਰੂ ਸਿੰਘ ਜੀ 21-8-1937

17. ਸੇਠ ਨਾਹਰੂ ਮੱਲ 3-12-937

18. ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ 2-8-1938

19. ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ 1-10-1941

20. ਸ਼ਹੀਦੀ ਸ. ਹਰੀ ਸਿੰਘ ਨਲੂਆ 5-10-1942

21. ਸ਼ਹੀਦੀ ਬਾਬਾ ਦੀਪ ਸਿੰਘ 23-11-1943

22. ਜੰਗ ਭੰਗਾਣੀ-ਗੁਰੂ ਗੋਬਿੰਦ ਸਿੰਘ 10-11-1944

23. ਸ਼ਹੀਦੀ ਬੰਦਾ ਸਿੰਘ 20-9-1946

24. ਵਾਰ ਬੀਬੀ ਸਾਹਿਬ ਕੌਰ 1-1-1947

25. ਸ਼ਹੀਦੀ ਅਕਾਲੀ ਫੂਲਾ ਸਿੰਘ 13-2-1948

26. ਜੰਗ ਚਮਕੌਰ 15-8-1948

27. ਜੰਗ ਮੁਲਤਾਨ- ਮੁਜ਼ੱਫਰ ਖਾਨ ਦੀ ਮੌਤ 6-10-1948

28. ਕਸੂਰ ਫ਼ਤਹਿ- ਕੁਤਬਦੀਨ ਨੂੰ ਜਾਗੀਰ 10-10-1948

29. ਚੋਣ ਪੰਜ ਪਿਆਰੇ 12-12-1948

30. ਸ਼ਹੀਦੀ ਭਾਈ ਤਾਰਾ ਸਿੰਘ ਵਾਂ1-3-1949

31. ਜੰਗ ਹਰਿਗੋਬਿੰਦਪੁਰਾ-ਛੇਵੇਂ ਗੁਰਾਂ ਨਾਲ 15-3-1949

32. ਡੱਲੇ ਦਾ ਸਿਦਕ ਬੰਦੂਕ ਪਰਖਣੀ 23-3-1949

33. ਮੱਸੇ ਰੰਘੜ ਦੀ ਮੌਤ 4-5-1949

34. ਚੌਧਰੀ ਨੱਥੇ ਦੀ ਬਹਾਦਰੀ 4-7-1949

35. ਵੱਡਾ ਘੱਲੂਘਾਰਾ 19-7-1949

36. ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ) 9-8-1949

37. ਸ਼ਹੀਦੀ ਭਾਈ ਬੋਤਾ ਸਿੰਘ 2-12-1949

38. ਛੋਟਾ ਘੱਲੂਘਾਰਾ 12-2-1950

39. ਕਸੂਰ ਮਾਰ ਕੇ ਪੰਡਤਾਣੀ ਛੁਡਾਈ 18-2-1950

40. ਜ਼ੈਨ ਖ਼ਾਨ ਸਰਹਿੰਦ ਦੀ ਮੌਤ 28-2-1950

41. ਅਹਿਮਦ ਸ਼ਾਹ ਦਾ ਅਠਵਾਂ ਹਮਲਾ 4-3-1950

42. ਜੰਗ ਸੰਗਰਾਣਾ ਸਾਹਿਬ (ਪਾ: 6) 29-3-1950

43. ਬਿਧੀ ਚੰਦ ਘੋੜੇ ਲਿਆਂਦੇ 2-4-1950

44. ਸ਼ਹੀਦੀ ਭਾਈ ਮਨੀ ਸਿੰਘ 4-4-1950

45. ਸ਼ਹੀਦੀ ਭਾਈ ਗੁਰਬਖਸ਼ ਸਿੰਘ 19-5-1950

46. ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ 28-8-1950

47. ਕਸ਼ਮੀਰ ਫ਼ਤਹਿ ਸਿੱਖ ਰਾਜਵਿਚ ਸ਼ਾਮਲ 7-10-1950

48. ਉੱਚ ਦਾ ਪੀਰ (ਦਸਮੇਸ਼ ਗੁਰੂ) 30-12-1950

49. ਜੰਗ ਲਲਾ ਬੇਗ (ਪਾ:6) 27-1-1951

50. ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ 8-2-1951

51. ਜੰਗ ਪੈਂਦੇ ਖਾਨ (ਪਾ:6) 15-2-1951

52. ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ 25-6-1951

53. ਹਮਜ਼ਾ ਗੌਸ ਤੇ ਗੁਰੂ ਨਾਨਕ ਦੇਵ ਜੀ 11-7-1951

54. ਨਦੌਣ ਯੁੱਧ 30-5-1953

55. ਰੁਸਤਮ ਖਾਂ ਦੀ ਅਨੰਦਪੁਰ ਤੇ ਚੜ੍ਹਾਈ 1-7-1953

56. ਹੁਸੈਨੀ ਤੇ ਕਿਰਪਾਲ ਦੀ ਮੌਤ 2-1-1954

57. ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ 10-3-1954

58. ਸਤਿਗੁਰ ਨਾਨਕ ਪ੍ਰਗਟਿਆ 21-3-1955

59. ਹਰਿਗੋਬਿੰਦ ਸਾਹਿਬ ਪ੍ਰਗਟੇ 20-4-1955

60. ਪ੍ਰਸੰਗ ਭਾਈ ਜੋਗਾ ਸਿੰਘ 26-4-1955

61. ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ 5-7-1955

62. ਸ਼ਹੀਦੀ ਹਕੀਕਤ ਰਾਏ 9-7-1955

63. ਜੰਗ ਰਾਮ ਰਉਣੀ ਮੀਰ ਮੰਨੂ ਨਾਲ 12-7-1955

64. ਨਾਦਰ ਦਾ ਹਿੰਦ ਤੇ ਹਮਲਾ 11-9-1955

65. ਮਾਤਾ ਸੁਲੱਖਣੀ (ਪਾ:6) 1-8-1956

66. ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ 5-8-1956

67. ਪਿੰਗਲਾ ਤੇ ਬੀਬੀ ਰਜਨੀ 9-8-1956

68. ਖਡੂਰ ਦਾ ਤਪਾ ਸ਼ਿਵਨਾਥ 10-8-1956

69. ਬਾਬਾ ਆਦਮ ਤੇ ਭਾਈ ਭਗਤੂ 30-12-1956

70. ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ 18-1-1957

71. ਸੱਤਾ ਬਲਵੰਡ ਤੇ ਲੱਧਾ ਉਪਕਾਰੀ 8-6-1957

72. ਭਾਈ ਗੁਰਦਾਸ ਦੇ ਸਿਦਕ ਦੀ ਪਰਖ 13-6-1957

73. ਮੱਖਣ ਸ਼ਾਹ ਗੁਰੂ ਲਾਧੋ ਰੇ 27-6-1957

74. ਵਿਆਹ ਕੰਵਰ ਨੌਨਿਹਾਲ ਸਿੰਘ 18-8-1957

75. ਜੰਗ ਹਿੰਦ ਤੇ ਚੀਨ 25-12-1962

76. ਹੈਦਰਾਬਾਦ ਦੀ ਜਿੱਤ 20-9-1948

77. ਜੰਗ ਹਜ਼ਰੋ 29-8-1950

78. ਸ਼ਹੀਦੀ ਸ. ਕੇਵਲ ਸਿੰਘ,

79. ਸ਼ਹੀਦੀ ਸ. ਊਧਮ ਸਿੰਘ 2-12-1979

ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸੀਤਲ ਜੀ ਨੇ 18 ਪੁਸਤਕਾਂ ਵਿਚ ਪ੍ਰਕਾਸ਼ਿਤ ਕੀਤਾ

1. ਸੀਤਲ ਕਿਰਣਾਂ 2. ਸੀਤਲ ਸੁਨੇਹੇ

3. ਸੀਤਲ ਹੰਝੂ 4. ਸੀਤਲ ਹੁਲਾਰੇ

5. ਸੀਤਲ ਤਰੰਗਾਂ 6. ਸੀਤਲ ਪ੍ਰਸੰਗ

7. ਸੀਤਲ ਪ੍ਰਕਾਸ਼ 8. ਸੀਤਲ ਤਰਾਨੇ

9. ਸੀਤਲ ਵਾਰਾਂ 10. ਸੀਤਲ ਤਾਘਾਂ

11. ਸੀਤਲ ਵਲਵਲੇ 12. ਸੀਤਲ ਚੰਗਿਆੜੇ

13. ਸੀਤਲ ਚਮਕਾਂ 14. ਸੀਤਲ ਰਮਜ਼ਾਂ

15. ਸੀਤਲ ਉਮੰਗਾਂ 16. ਸੀਤਲ ਅੰਗਿਆਰੇ

17. ਸੀਤਲ ਮੁਨਾਰੇ 18. ਸੀਤਲ ਸੁਗਾਤਾਂ

----

ਲੜੀ ਜੋੜਨ ਲਈ ਦੂਜਾ ਭਾਗ ਪੜ੍ਹੋ।

1 comment:

جسوندر سنگھ JASWINDER SINGH said...

ਗਾਗਰ ਵਿਚ ਸਾਗਰ
ਸ਼ਨਸ਼ੇਰ ਸਿਂਘ ਸਂਧੂ ਜੀ ਤੇ ਤਨਦੀਪ ਜੀ ੲਿਸ ਲੇਖ ਲੲੀ ਲਖ ਲਖ ਵਧਾੲੀ