ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, September 18, 2009

ਕੇਹਰ ਸ਼ਰੀਫ਼ - ‘ਕਿਉਂ ਇਤਨੇ ਪਰੇਸ਼ਾਂ ਹੈਂ ਸ਼ੀਸ਼ੇ ਕੇ ਮਕਾਂ ਵਾਲੇ’ - ਲੇਖ

ਕਿਉਂ ਇਤਨੇ ਪਰੇਸ਼ਾਂ ਹੈਂ ਸ਼ੀਸ਼ੇ ਕੇ ਮਕਾਂ ਵਾਲੇ

ਲੇਖ

ਮੂਲ ਲੇਖਕ: ਪ੍ਰੋ: ਕੁੰਵਰਪਾਲ ਸਿੰਘ

ਹਿੰਦੀ ਤੋਂ ਪੰਜਾਬੀ ਲਿਪੀਅੰਤਰ - ਕੇਹਰ ਸ਼ਰੀਫ਼


ਰਾਹੀ ਮਾਸੂਮ ਰਜ਼ਾ ਦਾ ਸਾਰਾ ਸਾਹਿਤ ਹਿੰਦੁਸਤਾਨੀ ਸੱਭਿਅਤਾ ਅਤੇ ਸੱਭਿਆਚਾਰ ਦੀ ਸਾਂਝੀ ਵਿਰਾਸਤ ਦਾ ਸਾਹਿਤ ਹੈਰਾਹੀ ਸਦਾ ਹੀ ਉਨ੍ਹਾਂ ਤਾਕਤਾਂ ਅਤੇ ਪ੍ਰਵਿਰਤੀਆਂ ਦਾ ਵਿਰੋਧ ਕਰਦੇ ਰਹੇ ਜੋ ਸਾਡੀ ਏਕਤਾ ਨੂੰ ਧਰਮ, ਫਿਰਕਾ, ਖੇਤਰ ਅਤੇ ਭਾਸ਼ਾ ਦੇ ਨਾਮ ਉੱਤੇ ਵੰਡਣ ਦਾ ਯਤਨ ਕਰਦੀਆਂ ਹਨਇਸਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਨਵੇਂ ਸਮਾਜ ਦੀ ਧੜਕਣ ਨੂੰ ਵੀ ਬੋਲ ਅਤੇ ਸ਼ਬਦ ਦਿੱਤੇਜਗੀਰਦਾਰੀ ਅਤੇ ਪੂੰਜੀਵਾਦੀ ਸਮਾਜ ਜੀਵਨ ਸ਼ਕਤੀ ਗੁਆ ਚੁੱਕਾ ਹੈਇਸਦੇ ਕੋਲ ਸਮਾਜ ਨੂੰ ਦੇਣ ਵਾਸਤੇ ਕੋਈ ਭਵਿੱਖ ਨਹੀਂ ਹੈਇਹ ਵਰਤਮਾਨ ਨੂੰ ਵੀ ਗੰਗਾ ਦੀ ਤਰਾਂ ਪ੍ਰਦੂਸ਼ਤ (ਗੰਦਾ) ਕਰ ਰਿਹਾ ਹੈਰਾਹੀ ਨੇ ਆਪਣੀਆਂ ਕਵਿਤਾਵਾਂ ਲੇਖਾਂ ਅਤੇ ਨਾਵਲਾਂ ਵਿਚ ਭਾਰਤ ਦੇ ਇਸ ਦੁਖਾਂਤ ਦਾ ਚਿਤਰਣ ਕੀਤਾ ਹੈਆਪਣੇ ਪ੍ਰਸਿੱਧ ਨਾਵਲ ਆਂਧਾ ਗਾਂਵਵਿਚ ਰਾਹੀ ਨੇ ਇਹ ਸਪੱਸ਼ਟ ਕੀਤਾ ਕਿ ਧਰਮ ਰਾਸ਼ਟਰ ਨਹੀ ਹੁੰਦਾ ਇਸਲਾਮ ਇਕ ਧਰਮ ਹੈ ਪਰ ਰਾਸ਼ਟਰ ਨਹੀਕੌਮ ਅਤੇ ਧਰਮ ਨੂੰ ਇਕ ਸਮਝਣਾ ਇਤਿਹਾਸ ਵਿਰੋਧੀ ਪ੍ਰਵਿਰਤੀ ਜਾਂ ਝੂਠੀ ਚੇਤਨਾ ਹੈਇਸਦੇ ਅਧਾਰ ਤੇ ਜੋ ਵੀ ਰਾਜਨੀਤੀ ਕੀਤੀ ਜਾਵੇਗੀ ਉਸਦੇ ਮਨੁਖਤਾ ਵਿਰੋਧੀ ਅਤੇ ਭੈੜੇ ਸਿੱਟੇ ਹੀ ਨਿਕਲਣਗੇਰਾਹੀ ਨੇ 1964 ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਦੀ ਬੁਨਿਆਦ ਇਤਿਹਾਸ ਦੀ ਧਾਰਾ ਦੇ ਵਿਰੋਧ ਵਿਚ ਰੱਖੀ ਗਈ ਸੀ, ਇਸ ਕਰਕੇ ਇਸ ਦਾ ਟੁੱਟਣਾ ਅਟੱਲ ਹੈਉਸ ਸਮੇਂ (1966) ਕਿਸੇ ਨੇ ਵੀ ਰਾਹੀ ਦੇ ਕਹੇ ਤੇ ਯਕੀਨ ਨਹੀਂ ਕੀਤਾ ਸੀ ਅਤੇ ਕੁੱਝ ਲੋਕਾਂ ਨੇ ਤਾਂ ਇਸਦੀ ਅੰਨ੍ਹੀ ਰਾਸ਼ਟਰਭਗਤੀ ਨਾਲ ਤੁਲਨਾ ਕੀਤੀ ਸੀ1971 ਵਿਚ ਜਦੋ ਬੰਗਲਾਦੇਸ਼ ਦਾ ਮੁਕਤੀ ਸੰਗਰਾਮ ਸ਼ੁਰੂ ਹੋਇਆ ਉਦੋਂ ਰਾਹੀ ਬਹੁਤ ਖੁਸ਼ ਸਨ ਉਨਾਂ ਨੇ ਇਕ ਖ਼ਤ ਵਿਚ ਮੈਨੂੰ ਲਿਖਿਆ ਦੇਖਿਉ ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਵੱਖਰੇ ਮੁਲਕ ਦੀ ਮੰਗ ਕਰਨਗੇ ਅਤੇ ਇਹ ਕਹਿਣਗੇ ਕਿ ਅਸੀਂ ਤਾਂ ਪਾਕਿਸਤਾਨ ਦੀ ਪੰਜਵੀ ਕੌਮੀਅਤ ਹਾਂਇਤਿਹਾਸ ਸਭ ਨੂੰ ਸਬਕ ਸਿਖਾਉਦਾ ਹੈ, ਅਤੇ ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਜਿਨ੍ਹਾਂ ਨੇ ਕੌਮ ਅਤੇ ਧਰਮ ਨੂੰ ਰਲਗਡ ਕੀਤਾ ਹੈ ਆਪਣੇ ਹੀ ਬਣਾਏ ਹੋਏ ਸਵਰਗ ਵਿਚ ਅਜਨਬੀ ਸ਼ਰਨਾਰਥੀਆਂ ਵਾਂਗ ਰਹਿਣਗੇਰਾਹੀ ਦੀਆਂ ਦੋਵੇਂ ਗੱਲਾਂ ਸੱਚ ਸਾਬਤ ਹੋਈਆਂ, ਇਤਿਹਾਸ ਨੇ ਭੁੱਲ ਨੂੰ ਸੋਧਿਆਬੰਗਲਾਦੇਸ਼ ਦਾ ਅਧਾਰ ਬੰਗਾਲੀ ਕੌਮੀਅਤ ਸੀ ਇਸਲਾਮ ਨਹੀਂ ਸੀ, ਅਤੇ ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਜਿਨ੍ਹਾਂ ਨੇ ਕਦੀ ਧਰਮ ਦੇ ਅਧਾਰ ਤੇ ਕੌਮ ਦੇ ਭਵਨ ਦਾ ਨਿਰਮਾਣ ਕੀਤਾ ਸੀ ਅੱਜ ਉਹ ਮੁਹਾਜ਼ਿਰ ਬਣਕੇ ਉਰਦੂ ਭਾਸ਼ਾ ਅਤੇ ਆਪਣੇ ਸੱਭਿਆਚਾਰ ਦੀ ਰਾਖੀ ਦੀ ਮੰਗ ਕਰ ਰਹੇ ਹਨ। ਸਿੰਧੀ ਅਤੇ ਪਖਤੂਨ ਵੀ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ ਰੱਖਿਆ ਕਰਨ ਦੀ ਦੁਹਾਈ ਦੇ ਰਹੇ ਹਨ। ਦਿਲ ਏਕ ਸਾਦਾ ਕਾਗਜ਼’ (1976) ਵਿਚ ਰਾਹੀ ਨੇ ਇਨਾਂ ਸੱਭਿਆਚਾਰਕ ਸਵਾਲਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਹੈਸੱਭਿਆਚਾਰਕ ਸਵਾਲਾਂ ਨੂੰ ਉਹ ਬਹੁਤ ਗੰਭੀਰਤਾ ਨਾਲ ਵਿਚਾਰਦੇ ਹਨਉਨ੍ਹਾਂ ਦਾ ਵਿਚਾਰ ਹੈ ਕਿ ਸੱਭਿਆਚਾਰ ਕਦੇ ਵੀ ਫਿਰਕਾਪ੍ਰਸਤ ਨਹੀ ਹੁੰਦਾਧਰਮ ਅਤੇ ਰਾਜਨੀਤੀ ਦੇ ਧੰਦੇ ਦਾ ਰਾਹੀ ਨੇ ਆਪਣੇ ਖ਼ਤਾਂ, ਲੇਖਾਂ ਅਤੇ ਨਾਵਲਾਂ ਵਿਚ ਖੁੱਲ੍ਹ ਕੇ ਮਜ਼ਾਕ ਉਡਾਇਆ ਹੈਉਨਾਂ ਨੇ ਇਕ ਥਾਂ ਲਿਖਿਆ ਹੈ ਕਿ ਆਧੁਨਿਕ ਭਾਰਤ ਅੰਦਰ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਧਰਮ ਵੱਡਾ ਵਿਉਪਾਰ ਹੈ ਜਾਂ ਰਾਜਨੀਤੀ, ਪਰੰਤੂ ਦੋਹਾਂ ਵਿਉਪਾਰਾਂ ਵਿਚ ਪੈਸਾ ਸਮਗਲਿੰਗ ਤੋ ਵੀ ਜ਼ਿਆਦਾ ਹੈਇਸ ਕਰਕੇ ਹੀ ਜਿਸਨੂੰ ਵੀ ਦੇਖੋ ਉਹ ਹੀ ਰਾਜਨੀਤੀ ਅਤੇ ਧਰਮ ਦੇ ਧੰਦੇ ਵਿਚ ਜਾਣ ਵਾਸਤੇ ਕਾਹਲ਼ਾ ਹੈ

-----

ਰਾਹੀ ਅਜੋਕੇ ਰਾਜਨੀਤੀਵਾਨਾਂ ਦੀਆਂ ਵਿਅਕਤੀਵਾਦੀ ਪ੍ਰਵਿਰਤੀਆਂ ਅਤੇ ਪਰਿਵਾਰਵਾਦ ਦੀ ਨਿੰਦਾ ਕਰਦੇ ਹਨਸਾਡੇ ਰਾਜਸੀ ਨੇਤਾ ਸਿਰਫ ਅੱਜ ਵਿਚ ਜੀਉਂਦੇ ਹਨਦੇਸ਼ ਦੇ ਭਵਿੱਖ ਦਾ ਉਨ੍ਹਾਂ ਕੋਲ ਕੋਈ ਨਕਸ਼ਾ ਨਹੀ ਹੈਪਰਿਵਾਰਵਾਦ, - ਜਗੀਰਦਾਰੀ ਦੀ ਪਹਿਲੀ ਪਹਿਚਾਣ ਹੈਇਹ ਲੋਕਤੰਤਰ ਵਿਰੋਧੀ ਹੈਪਰ, ਸਾਡੇ ਕੌਮੀ ਅਤੇ ਸੂਬਾਈ ਨੇਤਾ ਅਪਣੇ ਪੁੱਤਾਂ-ਧੀਆਂ ਨੂੰ ਆਪਣੇ ਜੀਊਂਦੇ ਜੀਅ ਹੀ ਜਾਨਸ਼ੀਨ ਬਨਾਉਣ ਵਿਚ ਲੱਗੇ ਹੋਏ ਹਨਕੁੱਝ ਨੇਤਾਵਾਂ ਦਾ ਪਤਨੀ ਪ੍ਰੇਮ ਵੀ ਕੁੱਝ ਜ਼ਿਆਦਾ ਹੀ ਵਧ ਗਿਆ ਹੈਭ੍ਰਿਸ਼ਟਾਚਾਰ ਦਾ ਇਕ ਕਾਰਨ ਪਰਿਵਾਰ ਤੰਤਰ ਵੀ ਹੈਅੱਜ ਤੱਕ ਕਿਸੇ ਮਹਾਨ ਰਚਨਾਕਾਰ ਦਾ ਪੁੱਤਰ ਜਾਂ ਧੀ ਪਿਉ ਦੇ ਮੋਢਿਆਂ ਤੇ ਚੜ੍ਹਕੇ ਵੱਡਾ ਲੇਖਕ ਨਹੀ ਬਣਿਆਂਪ੍ਰੇਮ ਚੰਦ, ਇਕਬਾਲ, ਮਕਬੂਲ ਫ਼ਿਦਾ ਹੁਸੈਨ ਇਸ ਦੀਆਂ ਮਿਸਾਲਾਂ ਹਨਵਿਗਿਆਨ ਦੇ ਖੇਤਰ ਵਿਚ ਵੀ ਇਹ ਧਾਂਦਲ਼ੀ ਨਹੀ ਚੱਲਦੀਇਹ ਕੰਮ ਤਾਂ ਵਿਉਪਾਰ ਅਤੇ ਰਾਜਨੀਤੀ ਵਿਚ ਹੀ ਸੰਭਵ ਹੈਇਹ ਨਵੀਂ ਕਿਸਮ ਦਾ ਪ੍ਰੋਹਤਵਾਦ ਹੈਰਾਹੀ ਦੁਖੀ ਹੋ ਕੇ ਕਹਿੰਦੇ ਹਨ ਕਿ ਆਧੁਨਿਕ ਯੁੱਗ ਵਿਚ ਮੱਧ ਯੁੱਗ ਆਇਆ ਹੈਰਾਜੇ ਦਾ ਪੁੱਤ ਰਾਜਾ, ਮੰਤਰੀ ਦਾ ਪੁੱਤਰ ਮੰਤਰੀ, ਪ੍ਰਧਾਨ ਮੰਤਰੀ ਦਾ ਪੁੱਤਰ ਪ੍ਰਧਾਨ ਮੰਤਰੀ।

-----

ਰਾਹੀ ਨੂੰ ਆਪਣੇ ਹਿੰਦੁਸਤਾਨੀ ਹੋਣ ਦਾ ਬਹੁਤ ਮਾਣ ਹੈਉਹਨੇ ਇਕ ਖ਼ਤ ਅਡਵਾਨੀ ਜੀ ਨੂੰ ਲਿਖਿਆ ਸੀ ਕਿ ਅਡਵਾਨੀ ਜੀ ਤੁਸੀਂ ਪਾਕਿਸਤਾਨੀ ਹੋ (ਪਾਕਿਸਤਾਨ ਬਣਨ ਤੋਂ ਬਾਅਦ ਸਿੰਧ ਤੋਂ ਭਾਰਤ ਆਏ ਸਨ) ਮੇਰੇ ਬਾਪ-ਦਾਦਾ ਸ਼ੁੱਧ ਗੰਗਾ ਦੇ ਕੰਢੇ ਰਹਿਣ ਵਾਲੇ ਹਨਮੇਰੀ ਪਹਿਚਾਣ ਇਕ ਹਿੰਦੁਸਤਾਨੀ ਮੁਸਲਮਾਨ ਦੀ ਹੈਰਾਹੀ ਗੰਗਾ ਨੂੰ ਸਦਾ ਹੀ ਦੂਜੀ ਮਾਂ ਮੰਨਦੇ ਸਨਇਕ ਮਾਂ ਉਹ ਜਿਸਨੇ ਪੈਦਾ ਕੀਤਾ ਦੂਸਰੀ ਗੰਗਾਉਨ੍ਹਾਂ ਨੇ ਵਸੀਅਤ ਕੀਤੀ ਸੀ (ਜੋ ਪੂਰੀ ਨਹੀਂ ਹੋਈ) ਗੰਗਾ ਦੇ ਇਸ ਪੁੱਤਰ ਨੂੰ ਮੌਤ ਤੋਂ ਬਾਅਦ ਉਸ ਦੀ ਹੀ ਗੋਦ ਵਿਚ ਸੁਆ ਦੇਣਾ/ ਉਹ ਮੇਰੀ ਮਾਂ ਹੈ/ ਉਹ ਮੇਰੇ ਸ਼ਰੀਰ ਦਾ ਜ਼ਹਿਰ ਪੀ ਲਵੇਗੀ /ਪਰ ਸ਼ਾਇਦ ਵਤਨ ਤੋਂ ਦੂਰ ਇੰਨੀ ਦੂਰ ਮੌਤ ਆਵੇ / ਜਿੱਥੋਂ ਮੈਨੂੰ ਗਾਜ਼ੀਪੁਰ ਲੈ ਜਾਣਾ ਸੰਭਵ ਨਾ ਹੋਵੇ / ਤਾਂ ਫੇਰ ਮੈਨੂੰ / ਜੇ ਉਸ ਸ਼ਹਿਰ ਵਿਚ ਕੋਈ ਛੋਟੀ ਜਹੀ ਕੋਈ ਨਦੀ ਵੀ ਵਗਦੀ ਹੋਵੇ / ਤਾਂ ਮੈਨੂੰ ਉਸਦੀ ਗੋਦ ਵਿਚ ਸੁਆ ਕੇ ਉਸਨੂੰ ਕਹਿ ਦੇਣਾ ਕਿ ਇਹ ਗੰਗਾ ਦਾ ਪੁੱਤਰ ਅੱਜ ਤੋਂ ਤੇਰੇ ਹਵਾਲੇ ਹੈ

-----


ਰਾਹੀ ਨੂੰ ਇਹ ਵਿਚਾਰ ਬਹੁਤ ਦੁਖੀ ਕਰਦਾ ਹੈ ਕਿ ਕਾਲਜਾਂ, ਯੂਨੀਵਰਸਿਟੀਆਂ ਦੀ ਗਿਣਤੀ ਵਧ ਰਹੀ ਹੈ ਪਰੰਤੂ ਤਰਕ ਅਤੇ ਬੁੱਧੀ ਗ਼ਾਇਬ ਹੋ ਰਹੇ ਹਨਬਹੁਗਿਣਤੀ ਦੇ ਵਿਚਾਰ, ਉਹ ਵੀ ਦਲੀਲ ਰਹਿਤ ਕਿਸੇ ਘੱਟ ਗਿਣਤੀ ਤੇ ਨਹੀ ਥੋਪੇ ਜਾ ਸਕਦੇਰਾਹੀ ਸਪਸ਼ਟ ਕਰਦੇ ਹਨ ਕਿ ਸਭ ਤੋ ਵੱਡਾ ਹੈ ਦੇਸ਼, ਉਸ ਦੀ ਏਕਤਾ, ਆਪਸੀ ਮਿਲਵਰਤਣ ਅਤੇ ਭਾਈਚਾਰਾਇਸਦੇ ਰਸਤੇ ਵਿਚ ਜੋ ਵੀ ਰੁਕਾਵਟ ਹੈ ਉਹਨੂੰ ਹਟਾਂਉਣ ਵਿਚ ਕੋਈ ਸੰਕੋਚ ਨਹੀ ਕਰਨਾ ਚਾਹੀਦਾਉਹ ਲੇਖਕ ਦੀ ਪ੍ਰਤੀਬੱਧਤਾ ਦਾ ਸਵਾਲ ਉਠਾਉਦੇ ਹਨ ਅਤੇ ਉਹਦੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਕਰਨ ਦਾ ਦਮ ਭਰਦੇ ਹਨਤੁਹਾਨੂੰ ਮੰਦਿਰ ਮਸਜਿਦ ਬਣਾਉਂਣ ਦਾ ਅਧਿਕਾਰ ਹੈ ਤਾਂ ਮੈਨੂੰ ਇਹ ਵੀ ਅਧਿਕਾਰ ਹੈ ਕਿ ਜਿਹੜੇ ਧਾਰਮਿਕ ਸਥਾਨ ਦੇਸ਼ ਦੀ ਜਨਤਾ ਨੂੰ ਵੰਡਦੇ ਹੋਣ ਉਹ ਭਾਵੇ ਮੰਦਿਰ ਹੋਵੇ ਜਾਂ ਮਸਜਿਦ ਹੋਵੇ ਮੈ ਉਹਨਾਂ ਨੂੰ ਢਾਹੁਣ ਦੀ ਗੱਲ ਕਰਾਂ

----

ਮੁਸਲਿਮ ਸੱਭਿਆਚਾਰ ਕੀ ਹੈ? ਇਹ ਸੈਮਟਿਕ ਅਰਬੀ ਸੱਭਿਆਚਾਰ ਹੈ ਜਾਂ ਆਰਯਾਈ, ਈਰਾਨੀ ਸੱਭਿਆਚਾਰ ਜਾਂ ਫੇਰ ਦੋਹਾਂ ਦਾ ਮਿਲਗੋਭਾ ਹੈ? ਅਰਬ ਸੱਭਿਆਚਾਰ ਕੁੱਝ ਸਮੇਂ ਦੇ ਉਠਾਣ ਤੋਂ ਬਾਅਦ ਢਿੱਲਾ ਪੈ ਗਿਆਪਰੰਤੂ ਉਸ ਦੀ ਚੜ੍ਹਤ ਦੇ ਸਮੇਂ ਵੀ ਈਰਾਨੀ ਸੱਭਿਆਚਾਰ ਦਾ ਉਸ ਉੱਤੇ ਅਸਰ ਪਿਆ ਸੀਭਾਰਤ ਤੇ ਉਸਦਾ ਬਿਲਕੁਲ ਪ੍ਰਭਾਵ ਨਹੀਂ ਪਿਆਈਰਾਨੀ ਸੰਸਕ੍ਰਿਤੀ ਇਸਲਾਮ ਤੋ ਪਹਿਲਾਂ ਦੀ ਹੈ, ਅਤੇ ਇਹ ਇਤਿਹਾਸ ਦਾ ਇਕ ਵਿਚਾਰਨਯੋਗ ਪ੍ਰਸ਼ਨ ਹੈ ਕਿ ਈਰਾਨੀ ਸੱਭਿਆਚਾਰ ਹਜਾਰਾਂ ਸਾਲਾਂ ਤੋ ਆਪਣੀ ਹੋਂਦ ਰੱਖਦਾ ਹੈਬਿਨਾ ਸ਼ੱਕ ਇਸ ਹੀ ਈਰਾਨੀ ਸੱਭਿਆਚਾਰ ਦਾ ਭਾਰਤ ਤੇ ਅਸਰ ਹੋਇਆ ਅਤੇ ਭਾਰਤ ਨੇ ਵੀ ਉਸ ਉੱਤੇ ਆਪਣਾ ਰੰਗ ਚੜ੍ਹਾਇਆਪਰੰਤੂ ਫੇਰ ਵੀ ਭਾਰਤ ਦਾ ਪ੍ਰਾਚੀਨ ਸੱਭਿਆਚਾਰ ਹੀ ਭਾਰਤ ਅੰਦਰ ਪ੍ਰਧਾਨ ਰਿਹਾ ਅਤੇ ਬਾਹਰ ਵਾਲਿਆਂ ਤੇ ਵੀ ਉਸਦਾ ਅਸਰ ਹੋਇਆ

-----

ਜਦੋਂ ਤੋਂ ਧਰਮ ਸੱਤਾ ਤੱਕ ਪਹੁੰਚਣ ਦਾ ਸਾਧਨ ਬਣ ਗਿਆ ਹੈ ਇਸ ਸਾਂਝੇ ਸੱਭਿਆਚਾਰ ਨੂੰ ਹਾਸ਼ੀਏ ਤੇ ਰੱਖਣ ਦਾ ਹਰ ਪਾਸਿਉਂ ਜਤਨ ਹੋ ਰਿਹਾ ਹੈਅਮੀਰ ਖੁਸਰੋ ਨੂੰ ਇਸਲਾਮ ਦਾ ਅਲੰਮਬਰਦਾਰ ਅਤੇ ਕਠਮੁੱਲਾ (ਨਕਲੀ ਮੁੱਲਾ) ਸਿੱਧ ਕੀਤਾ ਜਾ ਰਿਹਾ ਹੈਪ੍ਰੇਮ ਦੇ ਗੀਤ ਲਿਖਣ ਵਾਲੇ ਸੂਫੀਆਂ ਨੂੰ ਇਸਲਾਮ ਦੇ ਪ੍ਰਚਾਰਕ ਸਿੱਧ ਕੀਤਾ ਜਾ ਰਿਹਾ ਹੈਜੋ ਦਰਗਾਹਾਂ ਹਿੰਦੂ-ਮੁਸਲਿਮ ਭਾਈਚਾਰਿਆਂ ਵਾਸਤੇ ਮਿਲਣ ਦੇ ਸਥਾਨ ਰਹੇ ਹਨ ਉਨਾਂ ਬਾਰੇ ਝੂਠੇ ਪ੍ਰਚਾਰ ਦੀ ਲਹਿਰ ਜਾਰੀ ਹੈਹੌਲੀ ਹੌਲੀ ਮੁਸਲਮਾਨ ਲੇਖਕਾਂ ਤੇ ਕਵੀਆਂ ਨੂੰ ਪਾਠਕ੍ਰਮਾਂ ਤੋਂ ਵਿਦਾ ਕੀਤਾ ਜਾ ਰਿਹਾ ਹੈਰਹੀਮ ਅਤੇ ਰਸਖਾਨ ਹੁਣ ਸਾਡੇ ਪਾਠਕ੍ਰਮਾਂ ਵਿਚ ਘੱਟ ਹੀ ਦਿਖਾਈ ਦਿੰਦੇ ਹਨਰਾਹੀ ਇਸ ਪ੍ਰਵਿਰਤੀ ਤੋ ਦੁਖੀ ਹੋ ਕੇ ਸਵਾਲ ਪੁੱਛਦੇ ਹਨ, ਕੀ ਰਸਖ਼ਾਨ ਦਾ ਨਾਮ ਕੱਟਕੇ ਕ੍ਰਿਸ਼ਨ ਭਗਤੀ-ਕਾਵਿ ਦਾ ਇਤਿਹਾਸ ਲਿਖਿਆ ਜਾ ਸਕਦਾ ਹੈ? ਕੀ ਤੁਲਸੀ ਦੀ ਰਮਾਇਣ ਵਿਚ ਤੁਹਾਨੂੰ ਕਿਧਰੇ ਮੁਗਲ ਦਰਬਾਰ ਦੀਆਂ ਝਲਕੀਆਂ ਵਿਖਾਈ ਨਹੀਂ ਦਿੰਦੀਆਂ? ਕੀ ਤੁਸੀਂ ਅਨੀਸ ਦੇ ਮਰਸੀਏ ਦੇਖੇ? ਦੇਖੇ ਹੋਣਗੇ ਤਾਂ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਨ੍ਹਾਂ ਮਰਸੀਆਂ ਵਿਚਲੇ ਪਾਤਰਾਂ ਦੇ ਨਾਮ ਭਾਵੇ ਅਰਬੀ ਹੀ ਹੋਣ ਪਰੰਤੂ ਹਨ ਉਹ ਅਧਵ ਨਗਰੀ ਦੇ ਰਾਜਪੂਤਕੀ ਤੁਸੀਂ ਗ਼ਾਲਿਬ ਦਾ ਇਕ ਸ਼ਿਅਰ ਸੁਣਨਾ ਪਸੰਦ ਕਰੋਗੇ :-


"ਜਲਾ ਹੈ ਜਿਸਮ ਯਹਾਂ ਦਿਲ ਭੀ ਜਲ ਗਿਆ ਹੋਗਾ

ਕੁਰੇਦਤੇ ਹੋ ਅਬ ਰਾਖ ਜੁਸਤਜੂ ਕਿਆ ਹੈ।"


ਇਕ ਦਹਾਕਾ ਪਹਿਲਾਂ ਰਾਹੀ ਨੇ ਸ਼ਿਵਸੇਨਾ ਦੇ ਦਿਸ਼ਾਹੀਣ ਅਤੇ ਦ੍ਰਿਸ਼ਟੀਹੀਣ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਭਾਰਤੀ ਸੱਭਿਆਚਾਰ ਤਾਂ ਕੀ, ਤੁਹਾਨੂੰ ਤਾਂ ਗਾਲ਼੍ਹ ਕੱਢਣੀ ਵੀ ਨਹੀ ਆਉਂਦੀਤੁਸੀ ਲੋਕ ਧੁੱਪ ਦਾ ਅਸਲੀ ਰੰਗ ਦੇਖਣ ਵਾਸਤੇ ਤਿਆਰ ਨਹੀਂ ਹੋਭੁੱਲ ਜਾਉ ਕਿ ਹਿੰਦੁਸਤਾਨ ਸਿਰਫ਼ ਤੁਹਾਡੇ ਵਰਗੇ ਹਿੰਦੂਆਂ ਦਾ ਹੀ ਹੈਹਿੰਦੁਸਤਾਨ ਮੇਰਾ ਵੀ ਹੈ ਅਤੇ ਇਹ ਕਿਸੇ ਤਰਾਂ ਵੀ ਘੱਟ ਮੇਰਾ ਨਹੀਂ

-----

ਰਾਹੀ ਨੇ ਪੇਸ਼ਕਾਰੀ ਦੇ ਸਾਰੇ ਖ਼ਤਰਿਆਂ ਦਾ ਸਾਹਮਣਾ ਕੀਤਾ ਅਤੇ ਬਦਲੇ ਵਿਚ ਭਾਰੀ ਕੀਮਤ ਚੁਕਾਈਅਲੀਗੜ੍ਹ ਜੋ ਉਨਾਂ ਨੁੰ ਬਹੁਤ ਪਿਆਰਾ ਸੀ ਉੱਥੋਂ ਬੇਦਖਲ ਕਰ ਦਿੱਤੇ ਗਏਉਰਦੂ ਵਿਭਾਗ ਦੀ ਨੌਕਰੀ ਖੋਹ ਲਈ ਗਈਬੰਬਈ ਵਿਚ ਪੰਝੀ ਸਾਲ ਪੈਸੇ ਕਮਾਉਣ ਦੀ ਮਸ਼ੀਨ ਬਣੇ ਰਹੇਵਾਰ ਵਾਰ ਉਨਾਂ ਨੂੰ ਅਲੀਗੜ੍ਹ ਯਾਦ ਆਉਂਦਾ ਸੀਉਹ ਸਿੱਖਿਆ ਜਗਤ ਵਿਚ ਦਾਖਲ ਹੋਣ ਦੇ ਚਾਹਵਾਨ ਰਹੇਉਹ ਚਾਹੁੰਦੇ ਸਨ ਕਿ ਉਰਦੂ-ਹਿੰਦੀ ਸਾਹਿਤ ਦਾ ਸਾਂਝਾ ਇਤਿਹਾਸ ਹੋਵੇਹਿੰਦੀ ਪਾਠਕ੍ਰਮ ਵਿਚ ਉਰਦੂ ਦੇ ਉੱਘੇ ਸਾਹਿਤਕਾਰਾਂ ਦਾ ਸਾਹਿਤ ਪੜ੍ਹਾਇਆ ਜਾਵੇ ਅਤੇ ਉਰਦੂ ਦੇ ਪਾਠਕ੍ਰਮਾਂ ਵਿਚ ਹਿੰਦੀ ਦੇ ਮਹੱਤਵਪੂਰਨ ਸਾਹਿਤਕਾਰਾਂ ਦਾਜਦੋਂ ਅਮ੍ਰਿਤ ਲਾਲ ਨਾਗਰ ਹਿੰਦੀ ਸੰਸਥਾਨ ਉੱਤਰਪ੍ਰਦੇਸ਼ ਦੇ ਪ੍ਰਧਾਨ ਸਨ ਤਾਂ ਉਨਾਂ ਨੇ ਨਾਗਰ ਜੀ ਨੂੰ ਸਾਂਝੇ ਇਤਿਹਾਸ ਦੀ ਇਕ ਲੰਬੀ ਯੋਜਨਾ ਭੇਜੀਨਾਗਰ ਜੀ ਨੂੰ ਵੀ ਇਸ ਕੰਮ ਵਿਚ ਡੂੰਘੀ ਦਿਲਚਸਪੀ ਸੀਪਰ ਸਾਡੇ ਰਾਜਨੇਤਾਵਾਂ ਨੇ ਜੋ ਕਹਿੰਦੇ ਕੁੱਝ ਤੇ ਕਰਦੇ ਕੁੱਝ ਹਨ ਰਾਹੀ ਅਤੇ ਨਾਗਰ ਜੀ ਦੀ ਯੋਜਨਾ ਨੂੰ ਕੋਈ ਸਮਰਥਨ ਨਾ ਦਿੱਤਾ ਫੇਰ ਕੁੱਝ ਸਮੇਂ ਬਾਅਦ ਹੀ ਨਾਗਰ ਜੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤੇ ਗਏਰਾਹੀ ਨੇ ਲਿਖਿਆ ਚੰਗੀਆਂ ਗੱਲਾਂ ਕਰਨ ਜਾਂ ਖ਼ੂਬਸੂਰਤ ਭਾਸ਼ਾ ਲਿਖਣ ਦਾ ਕੋਈ ਲਾਭ ਨਹੀਂ ਹੈਸਾਡੇ ਸੰਵਿਧਾਨ ਵਿਚ ਲਿਖਿਆ ਹੋਇਆ ਹੈ ਕਿ ਭਾਰਤ ਇਕ ਸੈਕੂਲਰ ਡੈਮੋਕਰੇਸੀ ਹੈ, ਪਰ ਸ਼ਿਵਸੇਨਾ ਦੇ ਨੇਤਾ ਬਾਲ ਠਾਕਰੇ ਸ਼ਿਵਾ ਜੀ ਪਾਰਕ ਵਿਚ ਮਾਈਕਰੋਫ਼ੋਨ ਲਾ ਕੇ ਭਾਰਤੀ ਮੁਸਲਮਾਨਾਂ ਨੂੰ ਵਿਦੇਸ਼ੀ ਦੱਸਦੇ ਹਨ ਅਤੇ ਕਾਂਗਰਸੀ ਮੁੱਖ ਮੰਤਰੀ ਬਿਆਨ ਦੇ ਕੇ ਚੁੱਪ ਕਰ ਜਾਂਦੇ ਹਨ


-----


ਇਹ ਰਾਹੀ ਦਾ ਹੀ ਦਿਲ, ਗੁਰਦਾ ਸੀ ਕਿ ਬੰਬਈ ਵਿਚ ਰਹਿ ਕੇ ਠਾਕਰੇ ਅਤੇ ਸ਼ਿਵਸੇਨਾ ਦੇ ਵਿਰੁੱਧ ਦਿੱਲੀ ਦੇ ਅਖ਼ਬਾਰਾਂ ਵਿਚ ਹੀ ਨਹੀਂ ਬਲਕਿ ਬੰਬਈ ਦੇ ਰਸਾਲਿਆਂ, ਅਖਬਾਰਾਂ ਵਿਚ ਵੀ ਉਨਾਂ ਨੇ ਨਿਡਰ ਹੋ ਕੇ ਆਪਣੀ ਗੱਲ ਕਹੀਉਨਾਂ ਨੇ ਜਿਸ ਸਿਦਕਦਿਲੀ ਨਾਲ ਅਡਵਾਨੀ ਦੀ ਰੱਥ ਯਾਤਰਾ ਦਾ ਵਿਰੋਧ ਕੀਤਾ ਅਤੇ ਕਿਹਾ ਕੀ ਤੁਸੀ ਭਗਵਾਨ ਸ਼੍ਰੀ ਕ੍ਰਿਸ਼ਨ ਹੋ? ਰੱਥ ਤੇ ਸਵਾਰ ਤਾਂ ਉਹ ਹੀ ਹੁੰਦੇ ਸਨ, ਤੁਸੀਂ ਕਦੋਂ ਕੁ ਤੋਂ ਭਗਵਾਨ ਬਣ ਗਏ ਹੋ?” ਇਸਦੇ ਨਾਲ ਹੀ ਰਾਹੀ ਨੇ ਇਨਾਂ ਨੂੰ ਇਸਲਾਮ ਕੱਟ ਪੀਸ ਵਿਚ ਚਾਹੀਦੈਵਿਚ ਲਿਖਿਆ ਸੀ ਸਾਡੀ ਸਰਕਾਰ ਨਕਲੀ ਮੁੱਲਾ ਵਾਦ ਨੂੰ ਉਤਸਾਹਿਤ ਕਰ ਰਹੀ ਹੈ, ਉਸਦੇ ਵਿਰੁੱਧ ਕਾਰਵਾਈ ਨਹੀ ਕਰਦੀ’. ਕਾਂਗਰਸ ਦੇ ਅੰਦਰ ਫਿਰਕਾਪ੍ਰਸਤ ਰਾਜਨੀਤੀ ਕਰਨ ਵਾਲੇ ਜੈੱਡ. ਆਰ. ਅੰਸਾਰੀ, ਮੁਸਲਿਮ ਲੀਗ ਦੇ ਸੁਲੇਮਾਨ ਸੇਠ, ਬਨਾਤਵਾਲਾ ਅਤੇ ਸ਼ਹਾਬੁੱਦੀਨ ਨੂੰ ਨਕਲੀ ਮੁੱਲਾਵਾਦ ਦੇ ਪ੍ਰਤੀਕ ਕਿਹਾਉਨ੍ਹਾਂ ਨੇ ਇਕ ਖ਼ਤ ਅੱਲਾ ਮੀਆਂ ਦੇ ਨਾਮ ਲਿਖਿਆਉਸ ਵਿਚ ਉਨਾਂ ਨੇ ਕਿਹਾ ਸੀ ਅੱਲਾ ਮੀਆਂ, ਸ਼ਹਾਬੁੱਦੀਨ ਅਤੇ ਬਨਾਤਵਾਲਾ ਆਦਿ ਤੇਰੇ ਇਸਲਾਮ ਨੂੰ ਨਹੀਂ ਮੰਨਦੇਫਿਰਕਾਪ੍ਰਸਤ ਰਾਜਨੀਤੀ ਕਰਨ ਵਾਲੇ ਭਾਵੇਂ ਕਿਸੇ ਪਾਰਟੀ ਵਿਚ ਹੋਣ, ਰਾਹੀ ਨੇ ਅਸਲੀਅਤ ਦੀ ਪੇਸ਼ਕਾਰੀ ਕਰਨ ਵਿਚ ਕੋਈ ਕਸਰ ਨਹੀ ਛੱਡੀਸ੍ਰੀ ਰਾਮ ਅਤੇ ਅੱਲਾ ਮੀਆਂ ਦੋਹਾਂ ਨੂੰ ਹੀ ਅਪੀਲ ਕਰਦਾ ਹਾਂ ਕਿ ਵਾਪਸੀ ਡਾਕ ਰਾਹੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸ਼ਹਾਬੁੱਦੀਨ ਐਡ ਕੰਪਨੀ ਪ੍ਰਾਈਵੇਟ ਲਿਮਟਿਡ ਨੂੰ ਤਾਰ ਰਾਹੀਂ ਸੂਚਨਾ ਦੇਣ ਕਿ ਉਹਨਾਂ ਕੋਲ ਮੰਦਿਰ-ਮਸਜਿਦ ਲੋੜੋਂ ਵੱਧ ਹਨਇਸ ਕਰਕੇ ਜਿੱਥੇ ਸ੍ਰੀ ਰਾਮ ਜਨਮ ਭੂਮੀ ਮੰਦਿਰ ਅਤੇ ਬਾਬਰੀ ਮਸਜਿਦ ਹਨ ਉੱਥੇ ਉਸ ਮੰਦਿਰ ਅਤੇ ਮਸਜਿਦ ਨੂੰ ਢਾਹ ਕੇ ਬੱਚਿਆਂ ਵਾਸਤੇ ਪਾਰਕ ਬਣਾ ਦਿੱਤਾ ਜਾਵੇ ਕਿਉਕਿ ਫੁੱਲਾਂ ਦੇ ਵਿਚਕਾਰ ਖੇਡਦੇ ਹੋਏ ਬੱਚਿਆਂ ਤੋ ਵੱਧ ਖ਼ੂਬਸੂਰਤ ਦ੍ਰਿਸ਼ ਕੋਈ ਹੋ ਹੀ ਨਹੀਂ ਸਕਦਾ” ‘ਆਧਾ ਗਾਂਵਰਾਹੀ ਦਾ ਹੀ ਨਹੀਂ ਹਿੰਦੀ ਦਾ ਉੱਤਮ ਨਾਵਲ ਹੈਇਹ ਵੀ ਸੱਚ ਹੈ ਕਿ ਪ੍ਰੇਮ ਚੰਦ ਤੋਂ ਬਾਅਦ ਰਾਹੀ ਮਾਸੂਮ ਰਜ਼ਾ ਦੇ ਨਾਵਲ ਸਭ ਤੋਂ ਵੱਧ ਪਾਠਕ ਖਰੀਦ ਕੇ ਪੜ੍ਹ ਰਹੇ ਹਨਪੈਂਗੁਇਨਨੇ 1995 ਵਿਚ ਇਸਦਾ ਅੰਗਰੇਜ਼ੀ ਅਨੁਵਾਦ ਕਰਵਾਇਆਯੂਰਪ ਦੇ ਪਾਠਕ ਇਸ ਨਾਵਲ ਨੂੰ ਚਾਅ ਨਾਲ ਪੜ੍ਹ ਰਹੇ ਹਨਉਹ ਮੁਸਲਿਮ ਸਮਾਜ, ਉਸਦੀ ਮਾਨਸਿਕਤਾ ਅਤੇ ਮਨੋਵਿਗਿਆਨ ਨੂੰ ਇਸ ਨਾਵਲ ਦੇ ਮਾਧਿਅਮ ਰਸਤੇ ਸਮਝਣਾ ਚਾਹੁੰਦੇ ਹਨਜਗੀਰਦਾਰੀ ਵਿਵਸਥਾ ਦੇ ਰਹਿੰਦੇ ਅਤੇ ਟੁੱਟਣ ਤੋਂ ਬਾਅਦ ਮੁਸਲਿਮ ਜਗੀਰਦਾਰਾਂ ਅਤੇ ਕਿਰਤੀ ਵਰਗ ਦੀ ਕੀ ਸਥਿਤੀ ਹੋਈ ਇਸ ਸੱਚ ਦਾ ਵਰਨਣ ਆਧਾ ਗਾਂਵਵਿਚ ਅਸਲੀਅਤ ਅਤੇ ਵਿਸਥਾਰ ਨਾਲ ਮਿਲਦਾ ਹੈਇਸ ਗਹਿਰਾਈ ਨਾਲ ਕੋਈ ਹੋਰ ਨਾਵਲ ਇਸ ਦਾ ਮੁਕਾਬਲਾ ਨਹੀਂ ਕਰ ਸਕਦਾਇਕ ਦਿਲਚਸਪ ਪ੍ਰਸੰਗ ਹੈ, ‘ਆਧਾ ਗਾਂਵਅਤੇ ਰਾਗ ਦਰਬਾਰੀਇਕੋ ਵੇਲੇ (1966) ਪ੍ਰਕਾਸ਼ਿਤ ਹੋਏ1968 ਵਿਚ ਸਾਹਿਤ ਅਕਾਦਮੀ ਦੇ ਇਨਾਮ ਲਈ ਦੋਵੇਂ ਨਾਵਲ ਅੰਤਿਮ ਪੜਾਅ ਵਿਚ ਸਨਦੋ ਮੈਬਰ ਆਧਾ ਗਾਂਵਦੇ ਹੱਕ ਵਿਚ ਸਨ ਅਤੇ ਇਕ ਰਾਗ ਦਰਬਾਰੀਦੇਇੱਥੇ ਲੇਖਕ ਦਾ ਵੱਡਾ ਅਫਸਰ ਹੋਣਾ ਕੰਮ ਆਇਆ ਅਤੇ ਅੰਤ ਵਿਚ ਬਾਜ਼ੀ ਰਾਗ ਦਰਬਾਰੀਨੇ ਜਿੱਤ ਲਈਰਾਹੀ ਨੂੰ ਜਦੋ ਪੂਰੀ ਕਹਾਣੀ ਦਾ ਪਤਾ ਲੱਗਾ ਤਾਂ ਉਹਨੇ ਲਿਖਿਆ ਮੈ ਕਿਸੇ ਇਨਾਮ ਵਾਸਤੇ ਨਾਵਲ ਨਹੀਂ ਲਿਖਿਆਜੇ ਮਿਲ ਜਾਂਦਾ ਤਾਂ ਵੀ ਠੀਕ ਸੀ, ਨਹੀ ਮਿਲਿਆ ਤਾਂ ਵੀ ਮੈਨੂੰ ਇਸ ਦਾ ਕੋਈ ਅਫ਼ਸੋਸ ਨਹੀਸੁਣਿਆਂ ਹੈ ਕਿ ਪ੍ਰੇਮ ਚੰਦ, ਮੁਕਤੀਬੋਧ ਅਤੇ ਨਿਰਾਲਾ ਨੂੰ ਵੀ ਕੋਈ ਪੁਰਸਕਾਰ ਨਹੀਂ ਮਿਲਿਆ ਸੀ

-----

ਪਰੰਤੂ ਇਸ ਨਾਵਲ ਦੀ ਤਰਾਸਦੀ ਸਮਾਪਤ ਹੋਣ ਦਾ ਨਾਮ ਹੀ ਨਹੀਂ ਲੈ ਰਹੀ1972 ਵਿਚ ਜੋਧਪੁਰ ਦੇ ਪਾਠਕ੍ਰਮ ਵਿਚੋਂ ਅਸ਼ਲੀਲ ਕਹਿ ਕੇ ਇਹ ਨਾਵਲ ਕੱਢ ਦਿੱਤਾ ਗਿਆਉਨ੍ਹਾਂ ਮਹਾਂਪੰਡਿਤਾਂ ਨੇ ਇਸ ਨੂੰ ਅਸ਼ਲੀਲ ਕਿਹਾ ਜਿਹੜੇ ਰੀਤੀਕਾਲ ਦੇ ਕਵੀਆਂ ਨੂੰ ਰਸ ਲੈ ਲੈ ਕੇ ਪੜਦੇ ਹਨਫੇਰ ਮਰਾਠਵਾੜਾ ਯੂਨੀਵਰਸਿਟੀ ਔਰੰਗਾਬਾਦ ਵਿਚ ਵੀ ਆਧਾ ਗਾਂਵਨਾਲ ਜੋਧਪੁਰ ਵਾਲੀ ਹੀ ਦੁਰਘਟਨਾ ਹੋਈਇਸ ਨਾਵਲ ਵਿਚ ਗਾਲ਼੍ਹਾਂ ਬਹੁਤ ਹਨਇਹ ਕਹਿ ਕੇ ਐਮ.ਏ ਦੇ ਪਾਠਕ੍ਰਮ ਵਿਚੋਂ ਨਾਵਲ ਨੂੰ ਕੱਢ ਦਿੱਤਾ ਗਿਆਅਸਲੀਅਤ ਗਾਲ਼੍ਹਾਂ ਤੇ ਅਸ਼ਲੀਲਤਾ ਨਹੀਂ ਸਗੋਂ ਆਧਾ ਗਾਂਵਵਿਚ ਧਰਮ ਦੀ ਰਾਜਨੀਤੀ ਅਤੇ ਸੱਭਿਆਚਾਰ ਦਾ ਵਿਉਪਾਰ ਕਰਨ ਵਾਲੇ ਤੱਤਾਂ ਨੂੰ ਪਰਤ ਦਰ ਪਰਤ ਨੰਗਾ ਕੀਤਾ ਗਿਆ ਹੈਦੋਵੇਂ ਹੀ ਫਿਰਕਾਪ੍ਰਸਤ ਤੱਤ ਰਾਹੀ ਅਤੇ ਆਧਾ ਗਾਂਵਤੋ ਭੈਅ-ਭੀਤ ਵੀ ਹਨ ਅਤੇ ਗੁੱਸੇ ਵੀਉਨਾਂ ਕੋਲ ਇੰਨਾ ਨੈਤਿਕ ਸਾਹਸ ਨਹੀਂ ਕਿ ਸੱਚ ਅਤੇ ਅਸਲੀਅਤ ਦਾ ਸਾਹਮਣਾ ਕਰ ਸਕਣਇਸ ਤਰਾਂ ਬਹਾਨੇ ਬਣਾ ਕੇ ਪਿਛੇ ਤੋਂ ਵਾਰ ਕਰਦੇ ਹਨਰਾਹੀ ਨੇ ਟੋਪੀ ਸ਼ੁਕਲਾਅਤੇ ਔਂਸ ਕੀ ਬੂੰਦਦੀ ਭੁਮਿਕਾ ਵਿਚ ਤਿੱਖੀ ਟਿੱਪਣੀ ਕਰਦੇ ਹੋਏ ਲਿਖਿਆ ਸੀ - ਆਧਾ ਗਾਂਵ ਵਿਚ ਬੇਸ਼ੁਮਾਰ ਗਾਲ਼੍ਹਾਂ ਸਨ, ਮੌਲਾਨਾ ਟੋਪੀ ਸ਼ੁਕਲਾ ਵਿਚ ਇਕ ਵੀ ਗਾਲ਼੍ਹ ਨਹੀਂ ਹੈਪਰ ਸ਼ਾਇਦ ਇਹ ਪੂਰਾ ਨਾਵਲ ਇਕ ਗੰਦੀ ਗਾਲ਼੍ਹੀ ਹੈ ਅਤੇ ਮੈਂ ਇਹ ਗਾਲ਼੍ਹ ਡੰਕੇ ਦੀ ਚੋਟ ਨਾਲ ਦੇ ਰਿਹਾ ਹਾਂਇਹ ਨਾਵਲ ਅਸ਼ਲੀਲ ਹੈ -ਜੀਵਨ ਦੀ ਤਰਾਂ.” (ਟੋਪੀ ਸ਼ੁਕਲਾ ਦੀ ਭੂਮਿਕਾ ਵਿਚੋਂ)ਵੱਡਿਆਂ ਤੇ ਬੁੱਢਿਆਂ ਨੇ ਕਈ ਵਾਰ ਕਿਹਾ ਹੈ ਕਿ ਗਾਲ਼੍ਹਾਂ ਨਾ ਲਿਖੋਆਧਾ ਗਾਂਵਵਿਚ ਇੰਨੀਆਂ ਗਾਲ਼੍ਹਾਂ ਨਾ ਹੁੰਦੀਆਂ ਤਾਂ ਤੁਹਾਨੂੰ ਸਾਹਿਤ ਅਕਾਦਮੀ ਪੁਰਸਕਾਰ ਜ਼ਰੂਰ ਮਿਲ ਗਿਆ ਹੁੰਦਾਪਰ ਮੈਂ ਇਹ ਸੋਚਦਾ ਹਾਂ ਕਿ ਕੀ ਮੈ ਨਾਵਲ ਇਸ ਕਰਕੇ ਲਿਖਦਾ ਹਾਂ ਕਿ ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲੇ? ਇਨਾਮ ਮਿਲਣ ਦਾ ਕੋਈ ਨੁਕਸਾਨ ਨਹੀਂ ਹੈ ਫ਼ਾਇਦਾ ਹੀ ਹੈਪਰ ਮੈ ਸਾਹਿਤਕਾਰ ਹਾਂ. ਜੇ ਮੇਰੇ ਪਾਤਰ ਗੀਤਾ ਬੋਲਣਗੇ ਤਾਂ ਮੈ ਗੀਤਾ ਦੇ ਸ਼ਲੋਕ ਲਿਖਾਂਗਾ ਅਤੇ ਜਦੋ ਉਹ ਗਾਲ਼੍ਹਾਂ ਬਕਣਗੇ ਤਾਂ ਮੈ ਜ਼ਰੂਰ ਹੀ ਉਨਾਂ ਦੀਆਂ ਗਾਲ਼੍ਹਾਂ ਵੀ ਲਿਖਾਂਗਾਮੈਂ ਕੋਈ ਨਾਜ਼ੀ ਸਾਹਿਤਕਾਰ ਨਹੀਂ ਕਿ ਆਪਣੇ ਨਾਵਲ ਦੇ ਸ਼ਹਿਰਾਂ ਤੇ ਆਪਣਾ ਹੁਕਮ ਚਲਾਵਾਂ ਅਤੇ ਹਰ ਪਾਤਰ ਦੇ ਹੱਥ ਵਿਚ ਇਕ ਸ਼ਬਦਕੋਸ਼ ਫੜਾ ਕੇ ਹੁਕਮ ਦੇ ਦੇਵਾਂ ਕਿ ਜੇ ਇਕ ਵੀ ਸ਼ਬਦ ਆਪਣੇ ਵਲੋ ਬੋਲਿਆ ਤਾਂ ਗੋਲ਼ੀ ਮਾਰ ਦਿਆਂਗਾਕੋਈ ਵੱਡਾ ਸਿਆਣਾ ਇਹ ਦੱਸੇ ਕਿ ਜਿੱਥੇ ਮੇਰੇ ਪਾਤਰ ਗਾਲ਼੍ਹਾਂ ਕੱਢਦੇ ਹਨ, ਉੱਥੋ ਮੈ ਗਾਲ਼੍ਹਾਂ ਕੱਢ ਕੇ ਕੀ ਲਿਖਾਂ, ਡਾਟ-ਡਾਟ? ਤਾਂ ਉਦੋ ਫੇਰ ਲੋਕ ਆਪਣੇ ਵਲੋ ਗਾਲ਼੍ਹਾਂ ਘੜਨ ਲੱਗਣਗੇ ਅਤੇ ਮੈਨੂੰ ਗਾਲ਼੍ਹਾਂ ਦੇ ਸਿਲਸਿਲੇ ਵਿਚ ਆਪਣੇ ਪਾਤਰਾਂ ਤੋ ਸਿਵਾ ਕਿਸੇ ਤੇ ਵੀ ਭਰੋਸਾ ਨਹੀਂ ਹੈ

-----

ਗਾਲ਼੍ਹਾਂ ਮੈਨੂੰ ਵੀ ਚੰਗੀਆਂ ਨਹੀਂ ਲਗਦੀਆਂ। ਮੇਰੇ ਘਰ ਵਿਚ ਗਾਲ਼੍ਹਾਂ ਕੱਢਣ ਦੀ ਪਰੰਪਰਾ ਨਹੀਂ ਹੈਪਰ ਲੋਕ ਸੜਕਾਂ ਉੱਤੇ ਗਾਲ਼੍ਹਾਂ ਕੱਢਦੇ ਹਨਆਂਢ-ਗੁਆਂਢ ਵਿਚੋ ਗਾਲ਼੍ਹਾਂ ਸੁਣਾਈ ਦਿੰਦੀਆਂ ਹਨ, ਅਤੇ ਮੈ ਆਪਣੇ ਕੰਨ ਬੰਦ ਨਹੀਂ ਕਰਦਾਇਹ ਹੀ ਤੁਸੀਂ ਵੀ ਕਰਦੇ ਹੋਵੋਗੇਫੇਰ ਮੇਰੇ ਪਾਤਰ ਗਾਲ਼੍ਹਾਂ ਬਕਦੇ ਹਨ ਤਾਂ ਤੁਸੀਂ ਮੇਰੇ ਪੇਸ਼ ਕਿਉਂ ਪੈਂਦੇ ਹੋ? ਉਹ ਪਾਤਰ ਆਪਣੇ ਘਰਾਂ ਵਿਚ ਗਾਲ਼੍ਹਾਂ ਕੱਢ ਰਹੇ ਹਨਉਹ ਨਾਂ ਤਾਂ ਮੇਰੇ ਘਰ ਵਿਚ ਹਨ ਅਤੇ ਨਾ ਹੀ ਤੁਹਾਡੇ ਘਰ ਵਿਚਇਸ ਕਰਕੇ ਸਾਹਿਬ, ਸਾਹਿਤ ਅਕਾਦਮੀ ਦੇ ਇਨਾਮ ਵਾਸਤੇ ਮੈ ਆਪਣੇ ਪਾਤਰਾਂ ਦੀ ਜ਼ੁਬਾਨ ਨਹੀਂ ਕੱਟ ਸਕਦਾਇਸ ਨਾਵਲ ਦੇ ਪਾਤਰ ਵੀ ਕਿਤੇ-ਕਿਤੇ ਗਾਲ਼੍ਹਾਂ ਦਿੰਦੇ ਹਨਤੁਸੀ ਜੇ ਕਦੇ ਗਾਲ਼੍ਹ ਸੁਣੀ ਹੀ ਨਾ ਹੋਵੇ ਤਾਂ ਤੁਸੀ ਇਹ ਨਾਵਲ ਨਾ ਪੜ੍ਹਿਉ ਮੈ ਤੁਹਾਨੂੰ ਮਜਬੂਰ ਕਰਨਾ ਨਹੀ ਚਾਹੁੰਦਾ (ਰਾਹੀ ਮਾਸੂਮ ਰਜ਼ਾ: ਭੂਮਿਕਾ -ਔਂਸ ਕੀ ਬੂੰਦ )

ਆਧਾ ਗਾਂਵਮੂਲ਼ ਰੂਪ ਵਿਚ ਫਾਰਸੀ ਲਿੱਪੀ ਵਿਚ ਲਿਖਿਆ ਗਿਆ ਸੀਜਿਸ ਨੂੰ ਦੇਵਨਾਗਰੀ ਵਿਚ ਮੈਂ ਲਿੱਪੀਅੰਤਰ ਕੀਤਾ ਸੀਇਸ ਤਰਾਂ ਹੀ ਰਾਹੀ ਦੀਆਂ ਕਈ ਆਰੰਭਕ ਰਚਨਾਵਾਂ ਵੀ ਫਾਰਸੀ ਲਿੱਪੀ ਵਿਚ ਹੀ ਲਿਖੀਆਂ ਗਈਆਂ ਸਨਪਰ ਇਹ ਸਾਰੀਆਂ ਰਚਨਾਵਾਂ ਹਿੰਦੀ ਦੀਆਂ ਹਨਰਾਹੀ ਠੀਕ ਕਹਿੰਦੇ ਸਨ ਕਿ ਲਿੱਪੀ ਭਾਸ਼ਾ ਨਹੀਂ ਹੁੰਦੀ ਮਰਾਠੀ, ਸੰਸਕ੍ਰਿਤ, ਹਿੰਦੀ ਅਤੇ ਨੇਪਾਲੀ ਦੀ ਲਿੱਪੀ ਦੇਵਨਾਗਰੀ ਹੈਪਰ ਭਾਸ਼ਾਵਾਂ ਇਹ ਵੱਖੋ-ਵੱਖ ਹਨ

-----

ਰਾਹੀ ਦਾ ਵਿਚਾਰ ਸੀ ਕਿ ਉਰਦੂ ਸਾਹਿਤ ਲੋਕਾਂ ਵਿਚ ਪ੍ਰਵਾਨਤ ਅਤੇ ਸ਼ਕਤੀਸ਼ਾਲੀ ਹੈ, ਪਰੰਤੂ ਉਸਦੀ ਲਿੱਪੀ ਬਹੁਤ ਮੁਸ਼ਕਲ ਅਤੇ ਅੱਜ ਦੇ ਸੰਦਰਭ ਵਿਚ ਬਹੁਤ ਉਪਯੋਗੀ ਨਹੀਂ ਹੈਇਸ ਕਰਕੇ ਉਰਦੂ ਨੂੰ ਦੇਵਨਾਗਰੀ ਲਿੱਪੀ ਅਪਣਾ ਲੈਣੀ ਚਾਹੀਦੀ ਹੈਰਾਹੀ ਨੇ ਆਪਣੇ ਦਰਦ ਨੂੰ ਇਕ ਲੇਖ ਵਿਚ ਪੇਸ਼ ਕੀਤਾ ਹੈ:


ਮੇਰਾ ਦਰਦ ਵੰਡਣ ਵਾਲਾ ਕੋਈ ਨਹੀਂ ਹੈ ਕਿਉਂਕਿ ਇਸ ਦਰਦ ਦੇ ਜੰਗ ਵਿਚ ਸ਼ਾਇਦ ਮੈਂ ਬਿਲਕੁਲ ਇਕੱਲਾ ਹਾਂਮੈ ਸ਼ਾਇਦ ਉਰਦੂ ਦਾ ਇਕੱਲਾ ਸ਼ਾਇਰ ਹਾਂ ਜਿਸਨੇ ਇਹ ਕਹਿਣ ਦੀ ਹਿੰਮਤ ਕੀਤੀ ਕਿ ਉਰਦੂ ਅਤੇ ਹਿੰਦੀ ਦੋ ਅਲੱਗ ਅਲੱਗ ਭਾਸ਼ਾਵਾਂ ਨਹੀਂ ਹਨਮੈਂ ਇਹ ਚੇਤਨਾ ਬਹੁਤ ਮਹਿੰਗੇ ਮੁੱਲ ਚ ਖਰੀਦੀ ਹੈ ਅਤੇ ਲੋਕ ਕਹਿੰਦੇ ਹਨ ਕਿ ਮੈਂ ਵਿਕ ਰਿਹਾ ਹਾਂ


********


ਸਮਾਪਤਡਾ: ਰਾਹੀ ਮਾਸੂਮ ਰਜ਼ਾ

1 comment:

Davinder Punia said...

Janaab Kehar Shareef sahab is lekh nu punjabi pathkaan tak pahunchaun laee vadhai de haqdaar han, ih bahut hi vadhia kirt hai jo Dr. Rahi Masoom Raza de vicharaa nu sade sahmne rakhdi hai.is vich aae vichar saare sansaar te hi lagoo hunde ne kyonki bande nu banda samjhia hi nahi jaa riha, dharam te rajniti di daldal vich changga changga sara kujh hi dhasda ja riha. lekhak di pehli quality ihi honi chahidi hai ki oh Rahi sahab di taraa bebaak te nidar hove. iho jihe lekh aarsi te laonde riha karo. ho sake taa Rahi sahab da sahit vi mangva lao, main vi koshish karaanga.ohna di chonvi shairi di kitaab taa India vale ghar pahunch gai hai par prose nahi mili.