ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, October 17, 2009

ਮੇਜਰ ਮਾਂਗਟ - ਦੀਵਾਲੀ ਦੇ ਦੀਵੇ ਲੱਖ ਬਾਲ਼ੋ,ਪਰ ਮਨ ਦੇ ਦੀਵੇ ਵੀ ਬਾਲ਼ੋ - ਲੇਖ

ਦੀਵਾਲੀ ਦੇ ਦੀਵੇ ਲੱਖ ਬਾਲ਼ੋ, ਪਰ ਮਨ ਦੇ ਦੀਵੇ ਵੀ ਬਾਲ਼ੋ

ਲੇਖ

ਦੀਵਾ ਗਿਆਨ ਦਾ ਪ੍ਰਤੀਕ ਹੈਦੋਵੇਂ ਰਸਤਾ ਦਿਖਾਉਂਦੇ ਹਨਜਿਸ ਤਰ੍ਹਾਂ ਸੰਘਣੇ ਹਨੇਰੇ ਵਿੱਚ ਮਨੁੱਖ ਠੋਕਰਾਂ ਖਾਂਦਾ ਹੈ,ਇਸੇ ਤਰ੍ਹਾਂ ਗਿਆਨ ਵਿਹੂਣਾ ਮਨੁੱਖ ਵੀ ਉਮਰ ਭਰ ਠੋਕਰਾਂ ਖਾਂਦਾ ਹੈਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਅੰਨ੍ਹੇ ਉਨ੍ਹਾਂ ਨੂੰ ਨਾ ਕਹੋ ਜਿਨਾਂ ਦੇ ਨੇਤਰ ਨਹੀਂ ਬਲਕਿ ਅੰਨ੍ਹੇ ਤਾਂ ਉਹ ਹਨ ਜਿਨਾਂ ਨੂੰ ਗਿਆਨ ਨਹੀਂਗਿਆਨ ਦੇ ਦੀਵੇਂ ਸਾਡੇ ਅੰਦਰ ਬਲਣੇ ਚਾਹੀਦੇ ਹਨ

ਹਰ ਵਰੇ ਦੀਵਾਲੀ ਤੇ ਦੀਵੇ ਜਗਾਉਂਣ ਨਾਲ ਅਸੀਂ ਇਤਿਹਾਸਕ ਘਟਨਾਵਾਂ ਦੁਹਰਾਉਂਣ ਦੀ ਰੀਤ ਪੂਰੀ ਕਰਦੇ ਹਾਂਪਰ ਸਾਡਾ ਦੁਹਰਾ ਅਮਲ ਤੱਕ ਕਦੀ ਨਹੀਂ ਪੁੱਜਦਾਜਿਸ ਦਿਨ ਪੁੱਜ ਗਿਆ ਫੇਰ ਤਾਂ ਦੁਹਰਾ ਦੀ ਜਰੂਰਤ ਹੀ ਨਹੀਂਸਾਡੀ ਸਮੁੱਚੀ ਸ਼ਖ਼ਸੀਅਤ ਦੂਸਰਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀਸਦੀਆਂ ਤੋਂ ਚੱਲੇ ਆ ਰਹੇ ਇਨ੍ਹਾਂ ਤਿਉਹਾਰਾਂ ਦਾ ਅਸਲ ਮਕਸਦ ਕੀ ਹੈ?ਇਹ ਤਾਂ ਅਸੀਂ ਕਦੀ ਜਾਣਿਆ ਹੀ ਨਹੀਂਅਸਲ ਵਿੱਚ ਇਹ ਭੂਤਕਾਲ ਦੇ ਬੂਹੇ ਤੇ ਲੱਗੇ ਹੋਏ ਜੰਦਰੇ ਹੁੰਦੇ ਹਨ,ਜਿਨਾਂ ਨੂੰ ਅਕਲ ਦੀਆਂ ਚਾਬੀਆਂ ਨਾਲ ਖੋਲ੍ਹਣਾ ਜ਼ਰੂਰੀ ਹੈ

-----

ਲੋਕਯਾਨ ਰਹੁ ਰੀਤਾਂ ਦਾ ਇੱਕ ਵਗਦਾ ਹੋਇਆ ਦਰਿਆ ਹੁੰਦਾ ਹੈਜੋ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਸਮਾਜਿਕ ਵਰਤਾਰੇ ਨੂੰ ਨਾਲ ਲੈ ਕੇ ਤੁਰਦਾ ਹੈਪਰੰਪਰਾਵਾਂ ਨੂੰ ਪੀੜੀ ਦਰ ਪੀੜੀ ਪਹੁੰਚਾਂਦਾ ਹੈਕਈ ਵਾਰ ਸਾਨੂੰ ਮਿਥਿਹਾਸਕ ਜਾਂ ਇਤਿਹਾਸਕ ਘਟਨਾਵਾਂ ਤੋਂ ਪਾਸੇ ਖੜ ਕੇ ਵੀ ਸੋਚਣਾ ਪੈਂਦਾ ਹੈਕਿ ਇਸ ਦਿਨ ਲਕਸ਼ਮੀ ਪੂਜਾ ਕਿਉਂ ਹੁੰਦੀ ਹੈ?

ਲਕਸ਼ਮੀ ਤੋਂ ਭਾਵ ਧਨ, ਭਾਵ ਖ਼ੁਸ਼ਹਾਲੀ ਹੈ ਖ਼ੁਸ਼ਹਾਲੀ ਦਾ ਪ੍ਰਤੀਕ ਅੱਗੋਂ ਰੌਸ਼ਨੀ ਹੈਹਨੇਰੇ ਘਰ ਉਜਾੜ ਦੀ ਨਿਸ਼ਾਨੀ ਹੁੰਦੇ ਨੇਹਸਦੇ ਵਸਦੇ ਘਰਾਂ ਵਿੱਚ ਹੀ ਦੀਵੇ ਜਗਦੇ ਹਨਪੈਸਾ ਕਮਾਉਣ ਲਈ ਹੁਨਰ ਅਤੇ ਅਕਲ ਚਾਹੀਦੀ ਹੈ,ਜੋ ਗਿਆਨ ਬਿਨਾਂ ਸੰਭਵ ਨਹੀਂਗਿਆਨ ਦਾ ਦੀਵਾ ਹੀ ਅਸਲ ਖ਼ੁਸ਼ਹਾਲੀ ਦਾ ਰਾਜ ਹੈਪਰ ਇਸ ਦੀਵੇ ਦੇ ਜਗਣ ਬੁੱਝਣ ਤਾਂ ਸਾਨੂੰ ਚੇਤਾ ਹੀ ਨਹੀਂ ਰਹਿੰਦਾ

----

ਘਰ ਦੀ ਸਾਫ਼ ਸਫ਼ਾਈ, ਰੰਗ ਰੋਗਨ ਅਤੇ ਨਵੀਆਂ ਫ਼ਸਲਾਂ ਦਾ ਆਉਣਾ ਸ਼ੁਭ ਸ਼ਗਨ ਸਮਝਿਆ ਜਾਂਦਾਪਰ ਸ਼ਖ਼ਸੀਅਤ ਦੀ ਉਸਾਰੀ ਲਈ ਵਿਚਾਰਾਂ ਦੀ ਸ਼ੁੱਧੀ,ਨਵੇਂ ਗਿਆਨ ਦਾ ਆਉਣਾ,ਮਾੜੀਆਂ ਗੱਲਾਂ ਤਿਆਗਣਾ,ਅਸੀਂ ਕੋਈ ਵਧੇਰੇ ਮਹੱਤਵ ਪੂਰਨ ਨਹੀਂ ਸਮਝਦੇਧਨ ਆਪਣੇ ਆਪ ਵਿੱਚ ਬਹੁਤ ਵੱਡੀ ਸ਼ਕਤੀ ਹੈ,ਜੋ ਜੋੜਨੀ ਪੈਂਦੀ ਹੈਪੈਸਾ ਹੀ ਨਹੀਂ ਵਿਦਿਆ ਵੀ ਪੂੰਜੀ ਹੈਅਜਿਹੀ ਪੂੰਜੀ ਜਿਸ ਨੂੰ ਨਾ ਕੋਈ ਲੁੱਟ ਸਕਦਾ ਹੈ ਨਾ ਖੋਹ ਸਕਦਾ ਹੈਭਾਰਤ ਵਿੱਚ ਧਨ ਦੀ ਦੇਵੀ ਨੂੰ ਪੂਜਿਆ ਜਾਂਦਾ ਹੈ,ਜਿਸ ਨੂੰ ਅਸੀਂ ਲਕਸ਼ਮੀ ਕਹਿੰਦੇ ਹਾਂਜੋ ਦਰਿੱਦਰ ਵਿੱਚ ਨਹੀਂ ਸੁੰਦਰਤਾ ਵਿੱਚ ਨਿਵਾਸ ਕਰਦੀ ਹੈਪਰ ਮਨ ਤਾਂ ਸਾਡਾ ਦਰਿੱਦਰ ਨਾਲ ਭਰਿਆ ਪਿਆ ਹੈਈਰਖਾ,ਹੰਕਾਰ,ਚੁਗਲੀ,ਲਾਲਚ ਰੂਪੀ ਕੂੜੇ ਨਾਲ ਭਰੇ ਮਨ ਨੂੰ ਤਾਂ ਅਸੀਂ ਸਾਫ ਕਰਨ ਦੀ ਕਦੇ ਸੋਚੀ ਹੀ ਨਹੀਂਫੇਰ ਗਿਆਨ ਦੇ ਦੀਵੇ ਕਿਥੋਂ ਜਗਣੇ ਹੋਏ?

-----

ਅੱਜ ਦਾ ਮਨੁੱਖ ਧਨ ਦੀ ਪ੍ਰਾਪਤੀ ਤਾਂ ਚਾਹੁੰਦਾ ਹੈ ਪਰ ਗਿਆਨ ਦਾ ਦੀਵਾ ਬਾਲਣਾ ਨਹੀਂ ਚਾਹੁੰਦਾਉਹ ਚਾਹੁੰਦਾ ਹੈ ਮੈਨੂੰ ਬੈਠੇ ਬਿਠਾਏ ਨੂੰ ਸਾਰਾ ਕੁੱਝ ਪ੍ਰਾਪਤ ਹੋ ਜਾਵੇਜਾਂ ਮੈਂ ਕਿਸੇ ਦਾ ਕਮਾਇਆ ਹੋਇਆ ਦੱਬ ਲਵਾਂਸਿੱਖ ਧਰਮ ਦਾ ਤਾਂ ਮਨੋਰਥ ਹੀ ਸਿੱਖਣਾ ਹੈਅਸੀਂ ਸਿੱਖ ਤਾਂ ਕਹਾਉਂਦੇ ਹਾਂ ਪਰ ਸਿੱਖਣਾ ਨਹੀਂ ਚਾਹੁੰਦੇਸਿੱਖ ਧਰਮ ਵਿੱਚ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੈਪਰ ਸ਼ਬਦਾਂ ਦਾ ਸਤਿਕਾਰ ਸਾਡੇ ਮਨਾਂ ਵਿੱਚ ਕਿੰਨਾਂ ਕੁ ਹੈ?ਸ਼ਬਦ ਕਿਤਾਬਾਂ ਵਿੱਚ ਨਿਵਾਸ ਕਰਦੇ ਹਨਪਰ ਸਾਡੇ ਘਰਾਂ ਵਿੱਚ ਤਾਂ ਕਿਤਾਬਾਂ ਹੈ ਹੀ ਨਹੀਗਿਆਨ ਨਾਲ ਸਾਡਾ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੈਹਾਂ ਸ਼ਰਾਬ ਹਰ ਘਰ ਵਿੱਚ ਜ਼ਰੂਰ ਮਿਲ ਜਾਵੇਗੀਅਸੀਂ ਸੌਣ ਤੋਂ ਪਹਿਲਾਂ ਕੋਈ ਚੰਗੀ ਪੁਸਤਕ ਪੜ੍ਹਕੇ ਗਿਆਨ ਦਾ ਦੀਵਾ ਭਾਵੇਂ ਨਾ ਬਾਲੀਏ ਪਰ ਨਸ਼ੇ ਦਾ ਦੀਵਾ ਜ਼ਰੂਰ ਬਾਲ਼ਦੇ ਹਾਂਆਖਰ ਇੱਕ ਦਿਨ ਸਾਡੇ ਘਰ ਦੇ ਸੁੱਖ ਚੈਨ ਦਾ ਦੀਵਾ ਬੁਝ ਜਾਂਦਾ ਹੈਕਿਸ ਪਾਸੇ ਤੁਰ ਚੱਲੇ ਹਾਂ ਅਸੀਂ?ਜ਼ਰਾ ਬਹਿ ਕੇ ਠੰਢੇ ਦਿਮਾਗ ਨਾਲ ਸੋਚੀਏ

-----

ਪੰਜਾਬ ਕਦੇ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਹੋਇਆ ਕਰਦਾ ਸੀਲੋਕ ਬਹੁਤ ਮਿਹਨਤੀ ਸਨ ਹੱਥੀਂ ਕਿਰਤ ਕਰਦੇ ਸਨਨਾਮ ਜਪਣਾ,ਕਿਰਤ ਕਰਨੀ ਅਤੇ ਵੰਡ ਛਕਣਾ ਉਨ੍ਹਾਂ ਦੇ ਸੁਨਹਿਰੇ ਅਸੂਲ ਸਨਪਰ ਹੁਣ ਪੰਜਾਬੀਆਂ ਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ ਹੈ ਅਤੇ ਹੱਥਿਆਉਣ ਵਿੱਚ ਵਿਸ਼ਵਾਸ ਕਰਨ ਲੱਗ ਪਏ ਹਨਹਰ ਪਰਿਵਾਰ ਆਪਣਾ ਘਰ ਬਾਰ ਛੱਡ ਅਮਰੀਕਾ ਕਨੇਡਾ ਦੇ ਸੁਪਨੇ ਵੇਖ ਰਿਹਾ ਹੈਬਹੁਤੇ ਘਰਾਂ ਨੂੰ ਜੰਦਰੇ ਲੱਗ ਚੁੱਕੇ ਹਨ,ਜਿੱਥੇ ਦੀਵਾਲੀ ਵਾਲੇ ਦਿਨ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਹੋਵੇਗਾਸਾਡੇ ਲਈ ਖ਼ੁਸ਼ਹਾਲੀ ਦਾ ਮਤਲਬ ਘਰ ਸੁੱਖ ਨਹੀਂ ਧਨ ਸੁੱਖ ਵਧੇਰੇ ਬਣ ਗਿਆ ਹੈ

-----

ਅਸਥਿਰਤਾ ਅਤੇ ਅਧੋਗਤੀ ਦੀ ਸਥਿਤੀ ਵਿੱਚ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨਪਿੰਡਾਂ ਵਿੱਚ ਸਵੇਰ ਤੋਂ ਦੇਰ ਰਾਤ ਤੱਕ ਨਸ਼ੇ ਚੱਲਦੇ ਹਨਅਫੀਮ, ਭੁੱਕੀ, ਸ਼ਰਾਬ ਤੋਂ ਇਲਾਵਾ ਸਮੈਕ ਵੀ ਅੱਜ ਕੱਲ ਜੋਰਾਂ ਸ਼ੋਰਾਂ ਨੱਲ ਚੱਲ ਰਹੀ ਹੈਕੋਈ ਵਿਰਲਾ ਟਾਵਾਂ ਹੀ ਬਚਿਆ ਹੋਵੇਗਾਨਸ਼ੇ ਵਾਲੀਆਂ ਅਤੇ ਖੰਘ ਦੀਆਂ ਨਸ਼ੀਲੀਆਂ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਪਿੰਡ ਪਿੰਡ ਖੁੱਲ੍ਹ ਗਈਆਂ ਹਨਪੰਜਾਬ ਵਿੱਚ ਕਿਤਾਬ ਨਹੀਂ ਪਰ ਸ਼ਰਾਬ ਜ਼ੋਰਾਂ-ਸ਼ੋਰਾਂ ਨਾਲ ਵਿਕਦੀ ਹੈਕਿਤਾਬਾਂ ਪੜ੍ਹਨ ਵਾਲੇ ਨਸ਼ਿਆਂ ਦੇ ਅਧੀਨ ਹੋ ਗਏ ਹਨਜੇ ਪੁਸਤਕਾਂ ਪੜ੍ਹਨ ਵਾਲੇ ਹੀ ਨਹੀਂ ਰਹੇ ਤਾਂ ਗਿਆਨ ਦੇ ਦੀਵੇਂ ਕਿੱਥੋਂ ਬਲਣੇ ਨੇ?ਅਸੀਂ ਕਿਸ ਖ਼ੁਸ਼ਹਾਲੀ ਦੇ ਸੋਹਲੇ ਗਾ ਰਹੇ ਹਾਂ?

ਹੁਣ ਗਿਆਨ ਦਾ ਸਰੋਤ ਸਾਧਾਂ ਦੇ ਡੇਰੇ ਰਹਿ ਗਏ ਹਨਜੋ ਪੰਜਾਬ ਦੀ ਧਰਤੀ ਤੇ ਖੁੰਭਾਂ ਵਾਂਗੂੰ ਉੱਗ ਆਏ ਹਨਜੋ ਸਿਰਫ਼ ਤੇ ਸਿਰਫ਼ ਮੁਕਤੀ ਦਾ ਪਾਠ ਪੜ੍ਹਾਉਂਦੇ ਹਨ ਜੋ ਸਰੀਰਿਕ ਮੌਤ ਤੋਂ ਬਾਅਦ ਮਿਲਦੀ ਹੈਇਨ੍ਹਾਂ ਅਖੌਤੀ ਬਾਬਿਆਂ ਵਲੋਂ ਸੁਣਾਈਆਂ ਜਾਂਦੀਆਂ ਮਨ ਘੜੰਤ ਕਹਾਣੀਆਂ ਨੇ ਇਤਿਹਾਸ ਨੂੰ ਬਹੁਤ ਵੱਡਾ ਖੋਰਾ ਲਾਇਆ ਹੈਹੁਣ ਲੋਕ ਸੱਚ ਵਿੱਚ ਨਹੀਂ ਅੰਧਵਿਸ਼ਵਾਸ ਵਿੱਚ ਯਕੀਨ ਰੱਖਦੇ ਨੇਕਿਤਾਬਾਂ ਨੂੰ ਕੁਫ਼ਰ ਦੱਸਿਆ ਜਾ ਰਿਹਾ ਹੈਹਰ ਪਾਸੇ ਅਗਿਆਨ ਦੀ ਧੁੰਦ ਪਸਰੀ ਪਈ ਹੈ

-----

ਵਿਸ਼ਵ ਇਤਿਹਾਸ,ਭੂਗੋਲ,ਖੁਗੋਲ,ਭੌਤਿਕ ਅਤੇ ਰਸਾਇਣਕ ਵਿਗਿਆਨ ਦੀ ਕਿਸੇ ਵਿਰਲੇ ਟਾਵੇਂ ਨੂੰ ਹੀ ਸਮਝ ਹੋਵੇਗੀਪੜ੍ਹਾਈ ਦਾ ਏਨਾ ਬੁਰਾ ਹਾਲ ਹੈ ਕਿ ਵਿਦਿਆਰਥੀਆਂ ਨੂੰ ਸ਼ਬਦਜੋੜ ਜਾਂ ਸਪੈਲਿੰਗ ਵੀ ਨਹੀਂ ਆਉਦੇਨਕਲਾਂ ਮਰਵਾਈਆਂ ਜਾ ਰਹੀਆਂ ਨੇਰਿਸ਼ਵਤ ਦੇ ਦੇ ਨੌਕਰੀਆਂ ਅਤੇ ਡਿਗਰੀਆਂ ਹਾਸਲ ਕੀਤੀਆਂ ਜਾ ਰਹੀਆਂ ਨੇਕਿਸੇ ਵਿੱਚ ਸਿੱਖਣ ਦੀ ਲਾਲਸਾ ਹੀ ਨਹੀਂ ਹੈਪਿੰਡਾਂ ਵਿੱਚ ਕੋਠੀਆਂ ਤਾਂ ਉੱਸਰ ਰਹੀਆਂ ਨੇ ਪਰ ਵਕੀਲ ਡਾਕਟਰ, ਸਾਇੰਸਦਾਨ ਅਤੇ ਇੰਜਨੀਅਰ ਜਾਂ ਵਿਦਵਾਨ ਪੈਦਾ ਨਹੀਂ ਹੋ ਰਹੇਕੀ ਹੁਣ ਪੰਜਾਬ ਦਾ ਜਹਾਜ਼ ਡੁੱਬ ਰਿਹਾ ਹੈ?ਅਸੀਂ ਤਿਉਹਾਰਾਂ ਨੂੰ ਦੁਹਰਾਉਣ ਦਾ ਸਿਰਫ਼ ਡਰਾਮਾ ਕਰਦੇ ਹਾਂਦੀਵੇ ਬਾਲ਼ ਲਉ, ਮੀਟ ਰਿੰਨ੍ਹ ਲਉ ਅਤੇ ਸ਼ਰਾਬ ਪੀ ਲਉ ਸਾਡੇ ਜ਼ਿਹਨ ਵਿੱਚ ਸਿਰਫ ਇਨ੍ਹਾਂ ਦਾ ਇਹ ਹੀ ਮਤਲਬ ਹੈਤਿਉਹਾਰਾਂ ਦੇ ਹੋਰ ਸਾਰੇ ਅਰਥ ਗੁਆਚ ਗਏ ਹਨ

-----

ਬਥੇਰੇ ਮੁਰਗੇ ਖਾਅ ਲਏ, ਸ਼ਰਾਬ ਪੀ ਪੀ ਬੱਕਰੇ ਬੁਲਾ ਲਏ, ਕੋਰਟਾਂ ਕਚਹਿਰੀਆਂ ਚ ਮੇਲੇ ਲਾ ਲਾ ਗੀਤਾਂ ਚ ਬੱਲੇ ਬੱਲੇ ਕਰਵਾ ਲਈਪਰ ਆਪਣੀ ਅਗਲੀ ਪੀੜੀ ਦੇ ਮਾਰਗ ਦਰਸ਼ਣ ਲਈ ਵੀ ਕੋਈ ਦੀਵਾ ਬਾਲ਼ਿਆ ਕਿ ਨਹੀ?ਕਿਤੇ ਵਿਰਾਸਤ ਵਿੱਚ ਨਸ਼ੇ ਹੀ ਤਾਂ ਨਹੀਂ ਦੇ ਚੱਲੇ? ਜ਼ਰਾ ਅੱਖ ਪੁੱਟੋ ਤੁਹਾਡੀਆਂ ਧੀਆਂ ਦੇ ਹੋਸਟਲਾਂ ਦੁਆਲਿਉਂ ਫੈਂਨਸੀ ਡਰਿੱਲ ਅਤੇ ਕੋਰੈਕ ਵਰਗੀਆਂ ਨਸ਼ੀਲੀਆਂ ਦਵਾਈਆਂ ਵਾਲੀਆਂ ਖਾਲੀ ਸ਼ੀਸ਼ੀਆਂ ਦੇ ਢੇਰ ਮਿਲ ਰਹੇ ਹਨਸਮੈਕ ਅਤੇ ਨਸ਼ੇ ਵਾਲੇ ਟੀਕੇ ਤੁਹਾਡੇ ਘਰਾਂ ਵਿੱਚ ਆ ਵੜੇ ਨੇਤੁਹਾਡੀ ਸਰਦਾਰੀ ਤੇ ਡਾਕਾ ਪੈ ਗਿਆ ਹੈ ਤੇ ਹੁਣ ਤਾਂ ਪੰਜਾਬ ਦੀਆਂ ਪੱਗਾਂ ਵੀ ਲੱਥ ਗਈਆਂ ਹਨਕੀ ਹੁਣ ਬਨੇਰਿਆਂ ਤੇ ਬਲਣ ਵਾਲੇ ਮਿੱਟੀ ਦੇ ਦੀਵੇ ਤੁਹਾਡੇ ਘਰਾਂ ਦੀ ਖੁਸ਼ਾਹਲੀ ਪਰਤਾਅ ਸਕਣਗੇ?

-----

ਦੀਵਾਲੀਆਂ ਆਉਂਦੀਆਂ ਅਤੇ ਲੰਘਦੀਆਂ ਜਾਣਗੀਆਂਮਿਲਾਵਟੀ ਮਠਿਆਈਆਂ ਨੇ ਤੁਹਾਡੇ ਬੋਲਾਂ ਵਿੱਚ ਮਿਠਾਸ ਤਾਂ ਨਹੀਂ ਭਰ ਦੇਣੀਮਿੱਟੀ ਦੇ ਜਗਾਏ ਦੀਵੇ ਵੀ ਦੂਸਰੇ ਦਿਨ ਬੁਝ ਜਾਣਗੇਪਰ ਉਹ ਦੀਵਾ ਕਿਉਂ ਨਹੀਂ ਬਾਲ਼ਦੇ ਜੋ ਕਦੀ ਵੀ ਨਾ ਬੁਝੇਗਿਆਨ ਦਾ, ਹੁਨਰ ਦਾ, ਮਿਹਨਤ ਦਾ ਦੀਵਾ ਜਿਸ ਨੇ ਅਸਲ ਵਿੱਚ ਖ਼ੁਸ਼ਹਾਲੀ ਲੈ ਕੇ ਆਂਉਣੀ ਹੈ ਅਤੇ ਲਕਸ਼ਮੀ ਨੇ ਤੁਹਾਡੇ ਘਰ ਪੈਰ ਪਾਉਣਾ ਹੈ

ਪ੍ਰਣ ਕਰੋ ਕਿ ਜਿਸ ਦਿਨ ਸ਼ਰਾਬ ਨੂੰ ਮਨ ਕਰੇ ਇੱਕ ਕਿਤਾਬ ਵੀ ਜ਼ਰੂਰ ਖਰੀਦੋਆਪਣੇ ਘਰਾਂ ਵਿੱਚ ਇੱਕ ਬੁੱਕ ਸ਼ੈਲਫ ਜ਼ਰੂਰ ਸਜਾਉਦੁਨੀਆਂ ਭਰ ਦਾ ਗਿਆਨ ਇਕੱਠਾ ਕਰੋਪੁਸਤਕਾਂ ਦੇ ਇਹ ਦੀਵੇ ਤੁਹਾਡੇ ਲਈ ਚਾਨਣ ਮੁਨਾਰੇ ਬਣ ਜਾਣਗੇਲਕਸ਼ਮੀ ਨੂੰ ਖ਼ੁਸ਼ ਕਰਨਾ ਹੈ ਤਾਂ ਕਿਰਤ, ਹੁਨਰ ਅਤੇ ਗਿਆਨ ਦੇ ਦੀਵੇ ਬਾਲ਼ੋਕਹਿੰਦੇ ਨੇ ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣਤਾਂ ਹੀ ਖ਼ੁਸ਼ਹਾਲੀ ਦੀ ਲੀਹੋਂ ਲੱਥੀ ਗੱਡੀ ਪਟੜੀ ਤੇ ਆ ਸਕਦੀ ਹੈ

-----

ਵਿਦੇਸ਼ਾਂ ਵਿੱਚ ਇਲੈਕਟ੍ਰਾਨਿਕ ਮੀਡੀਏ ਨੇ ਲੋਕਾਂ ਦਾ ਕਿਤਾਬਾਂ ਨਾਲੋਂ ਰਿਸ਼ਤਾ ਨਹੀਂ ਤੋੜਿਆ ਪਰ ਸਾਡਾ ਟੁੱਟ ਗਿਆ ਹੈਕਿਉਂ? ਉਹ ਤੁਹਾਨੂੰ ਬੱਸਾਂ,ਰੇਲਾਂ ਅਤੇ ਜ਼ਹਾਜਾਂ ਵਿੱਚ ਸਫ਼ਰ ਕਰਦੇ ਪੁਸਤਕਾਂ ਪੜ੍ਹਦੇ ਮਿਲਣਗੇਉਨ੍ਹਾਂ ਦੇ ਘਰਾਂ ਵਿੱਚੋਂ ਬੁੱਕ ਸ਼ੈਲਫਾਂ ਵੀ ਅਲੋਪ ਨਹੀਂ ਹੋਈਆਂਏਹੋ ਉਨ੍ਹਾਂ ਦੀ ਤਰੱਕੀ ਦਾ ਰਾਜ ਹੈਪੁਰਾਤਨ ਭਾਰਤ ਵਿਦਿਆ ਦਾ ਕੇਂਦਰ ਸੀਦੁਨੀਆਂ ਭਰ ਤੋਂ ਲੋਕ ਗਿਆਨ ਹਾਸਲ ਕਰਨ ਏਥੇ ਆਉਂਦੇ ਸਨਅਸੀਂ ਦੁਨੀਆਂ ਨੂੰ ਉਸ ਵਕਤ ਵੇਦ ਸ਼ਾਸ਼ਤਰ ਅਤੇ ਗਿਆਨ ਦਿੱਤਾ ਜਦੋਂ ਸੱਭਿਅਤਾ ਅਜੇ ਮੁਢਲੇ ਪੜ੍ਹਾਅ ਤੇ ਸੀਭਾਰਤ ਕੋਲ ਨਾਲੰਦਾ ਅਤੇ ਤਕਸ਼ਿਲਾ ਵਰਗੀਆਂ ਯੂਨੀਵਰਸਿਟੀਆਂ ਸਨ, ਕਾਸ਼ੀ ਵਰਗੇ ਵਿਦਿਆ ਦੇ ਕੇਂਦਰ ਸਨ ਤੇ ਭਾਰਤ ਉਸ ਵਕਤ ਸੋਨੇ ਦੀ ਚਿੜੀ ਸੀਅਸੀਂ ਉਹ ਭੇਦ ਗੁਆ ਲਿਆ ਹੈਆਪਣੇ ਗਿਆਨ ਦਾ ਇੱਕ ਇੱਕ ਦੀਪ ਬੁਝਾ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਗੁਆਚ ਗਏ ਹਾਂ

-----

ਆਉ ਮੁੜ ਵਿਚਾਰੀਏਦੀਵੇ ਮੜੀ ਮਸਾਣੀਆਂ ਜਾਂ ਬਨੇਰਿਆਂ ਤੇ ਬਾਲ਼ਣ ਨਾਲ ਕੁੱਝ ਨਹੀਂ ਬਣਨਾਲੋੜ ਹੈ ਮਨ ਦੇ ਦੀਵੇ ਜਗਾਉਣ ਦੀਹੁਨਰਮੰਦ ਅਤੇ ਗਿਆਨਵਾਨ ਹੋਣ ਦੇ ਨਾਲ ਨਾਲ ਅਸੀਂ ਹੱਥੀਂ ਕੰਮ ਕਰਨਾ ਵੀ ਸਿੱਖੀਏਲਕਸ਼ਮੀ ਤਾਂ ਆਪ ਹੀ ਤੁਹਾਡੇ ਪੈਰ ਚੁੰਮੇਗੀਜਦੋਂ ਖ਼ੁਸ਼ਹਾਲੀ ਆਵੇਗੀ ਤਾਂ ਹਰ ਦਿਨ ਹੀ ਦੀਵਾਲੀ ਵਰਗਾ ਜਾਪੇਗਾਜਿਵੇਂ ਕਹਿੰਦੇ ਨੇ ਸਦਾ ਦੀਵਾਲੀ ਸਾਧ ਦੀ...ਬੱਸ ਇੱਕ ਨਿੱਕਾ ਜਿਹਾ ਦੀਵਾ ਮਨ ਚ ਟਿਕਾਉਣ ਦੀ ਜ਼ਰੂਰਤ ਹੈਉਹ ਹੈ ਗਿਆਨ ਦਾ ਦੀਵਾ...


No comments: