ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, October 23, 2009

ਬਲਜੀਤ ਬਾਸੀ - ਤਿੰਨ ਖੋਖਿਆਂ ਦੀ ਸੁਪਰਵਾਈਜ਼ਰ - ਵਿਅੰਗ

ਤਿੰਨ ਖੋਖਿਆਂ ਦੀ ਸੁਪਰਵਾਈਜ਼ਰ

ਵਿਅੰਗ

ਉਸਦੇ ਸਾਰੇ ਕਰੀਬੀ, ਉਸਦਾ ਲੜਕਾ, ਪਤੀ ਤੇ ਉਸਦੇ ਵਾਕਿਫ਼ਕਾਰ ਉਸਨੂੰ ਸੁਪਰਵਾਈਜ਼ਰ ਕਹਿ ਕੇ ਬੁਲਾਉਂਦੇ ਹਨਉਸਦਾ ਠੋਸ ਪੰਜਾਬੀ ਨਾਂ ਪਰਮਾਤਮਾ ਪ੍ਰਤੀ ਸਾਡੇ ਫ਼ਰਜ਼ਾਂ ਦੀ ਯਾਦ ਦਿਵਾਉਂਦਾ ਹੈਭਜਨੋ ਦੀ ਉਮਰ ਮਰਕੇ ਅੱਧੀ ਸਦੀ ਦੇ ਬਰਾਬਰ ਹੈਉਸਦਾ ਕੱਦ ਆਮ ਔਰਤ ਜਿੰਨਾ ਹੈ, ਸਰੀਰ ਫੁੱਲਵਾਂ, ਮੂੰਹ ਵਿੱਚ ਦਿਸਣ ਨੂੰ ਢਾਈ ਦੰਦ ਹਨ ਤੇ ਢਾਈ ਹੀ ਸ਼ਾਇਦ ਹੋਰ ਪਿੱਛੇ ਖਾਣ ਵਾਲੇ ਹਨਉਸਦੀਆਂ ਅੱਖਾਂ ਕੁਝ ਚੁੰਨ੍ਹੀਆਂ ਜਾਪਦੀਆਂ ਹਨ ਜਿਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸ਼ਾਇਦ ਉਸਦੀ ਜੋਤ ਕਮਜ਼ੋਰ ਹੋਣ ਕਾਰਨ ਉਸ ਨੂੰ ਅੱਖਾਂ ਤੇ ਜ਼ੋਰ ਪਾਉਣਾ ਪੈ ਰਿਹਾ ਹੈ

------

ਉਹ ਸ਼ਾਇਦ ਦੁਨੀਆ ਦੀ ਸਭ ਤੋਂ ਧੜੱਲੇਦਾਰ, ਧੱਕੜ ਤੇ ਧਮਾਕਾਖੇਜ਼ ਔਰਤ ਹੈਉਹ ਜਦ ਸੜਕ ਤੇ ਕਾਰ ਚਲਾ ਰਹੀ ਹੁੰਦੀ ਹੈ ਤਾਂ ਕਿਸੇ ਹੋਰ ਵਾਹਨ ਨੂੰ ਸੜਕ ਤੇ ਉਤਰਨ ਦੀ ਜ਼ਰੂਰਤ ਨਹੀਂੳਸਦੇ ਖੱਬੇ ਸੱਜੇ, ਅੱਗੇ ਪਿੱਛੇ ਚੱਲ ਰਹੀ ਟਰੈਫਿਕ ਆਪਣਾ ਸਥਾਨ ਛੱਡਕੇ ਕਿਧਰੇ ਛਪਨ ਹੋ ਜਾਂਦੀ ਹੈਜਦ ਕਾਰ ਵਿਚੋਂ ਬਾਹਰ ਮੂੰਹ ਕੱਢਕੇ ਉਹ "ਮਾਮਿਆਂ ਨੰਘਣ ਦਿਨੀਂ ਤੈਨੂੰ" ਉਚਾਰਦੀ ਹੈ ਤਾਂ ਪਿੱਛੇ ਆ ਰਹੀ ਪੋਲੀਸ ਆਪਣਾ ਵਾਹਣ ਚੁੱਪ-ਚੁਪੀਤੇ ਸ਼ੋਲਡਰ ਤੇ ਲਾ ਲੈਂਦੀ ਹੈਸੜਕ ਤੇ ਗ਼ਲਤੀ ਨਾਲ਼ ਆ ਗਿਆ ਹਿਰਨ ਭੱਜਣ ਨਾਲੋਂ ਉਥੇ ਹੀ ਜਾਨ ਦੀ ਅਹੂਤੀ ਦੇਣ ਨੂੰ ਤਰਜੀਹ ਦਿੰਦਾ ਹੈਸਾਰੀ ਸੜਕ ਉਸਦੇ ਅੱਗੇ ਵਿਛੀ ਹੁੰਦੀ ਹੈ, ਸਾਰੇ ਮਾਰਗ ਦਰਸ਼ਕ, ਸਾਰੀਆ ਨਿਸ਼ਾਨੀਆਂ, ਮੀਲ ਪੱਥਰ, ਲੇਨਾਂ, ਲਾਈਟਾਂ ਮੂਕ ਝਾਕ ਰਹੇ ਹੁੰਦੇ ਹਨਉਸਨੂੰ ਕਿਸੇ ਮਾਰਗ ਦਰਸ਼ਨ ਦੀ ਕਤਈ ਲੋੜ ਨਹੀਂਲਾਲ ਬੱਤੀਆਂ ਉਸਨੂੰ ਦੇਖਦਿਆਂ ਹਰੀਆਂ ਹੋ ਜਾਂਦੀਆਂ ਹਨ, ਸ਼ੰਕੂ ਰੁੜ੍ਹਨ ਲਗਦੇ ਹਨਉਹ ਜਿਸ ਮਰਜ਼ੀ ਲੇਨ ਤੇ ਚੜ੍ਹ ਉਤਰ ਸਕਦੀ ਹੈ, ਜਦੋਂ ਚਾਹੇ ਜਿਥੇ ਚਾਹੇ ਯੂ-ਟਰਨ ਲੈ ਸਕਦੀ ਹੈ, ਐਗਜ਼ਿਟ ਤੋਂ ਫਰੀਵੇਅ ਵੜ ਸਕਦੀ ਹੈ ਤੇ ਐਂਟਰੈਨਸ ਤੋਂ ਫਰੀਵੇਅ ਦੇ ਬਾਹਰ ਨਿੱਕਲ ਸਕਦੀ ਹੈ

------

ਉਸਨੇ ਆਪਣੇ ਪੂਰਵ-ਵਰਤੀ ਦੇਸ਼ ਵਿਚ ਢਾਈ ਅੱਖਰ ਪੰਜਾਬੀ ਦੇ ਪੜ੍ਹੇ ਸਨ ਤੇ ਵਰਤਮਾਨ ਦੇਸ਼ ਵਿਚ ਅਮਰੀਕੀ ਅੰਗਰੇਜ਼ੀ ਦੇ ਸਾਰੇ ਅੱਖਰ ਸੁਣੇ ਹਨਇਸੇ ਲਈ ਉਹ ਹਮਾਤੜਾਂ ਤੋਂ ਉਲਟ ਫੌਰਟੀ ਨੂੰ ਫ਼ੌਰਡੀ ਤੇ ਮਾਲ ਨੂੰ ਮੌਲ ਕਹਿੰਦੀ ਹੈਆਪਣੇ ਵਿਵਹਾਰ ਵਿੱਚ ਉਹ ਮੌਕੇ ਅਨੁਸਾਰ ਅੰਗਰੇਜ਼ੀ, ਪੰਜਾਬੀ ਜਾਂ ਇਨ੍ਹਾਂ ਦੇ ਮਿਲਗੋਭੇ ਤੋਂ ਕੰਮ ਚਲਾਉਂਦੀ ਹੈ ਜਿਵੇਂ ਅਸੀਂ ਪਿੱਛੇ ਪੁਲਸ ਨਾਲ਼ ਉਸਦੇ ਸੰਬੋਧਨ ਤੋਂ ਦੇਖ ਚੁੱਕੇ ਹਾਂਉਹ ਹਮੇਸ਼ਾ ਸੱਤਵੇਂ ਸੁਰ ਵਿੱਚ ਬੋਲਦੀ ਹੈ, ਉਸਦੀ ਆਵਾਜ਼ ਸੱਤ ਘਰ ਪਰੇ ਗੋਰੇ ਘਰਾਂ ਵਿੱਚ ਸੁਣਾਈ ਦਿੰਦੀ ਹੈ ਜੋ ਹੁਣ ਇਸ ਨੂੰ ਘਰ ਵਾਲੀ ਗੱਲ ਹੀ ਸਮਝਣ ਲੱਗ ਪਏ ਹਨਉਹ ਜਦ ਬੋਲਣਾ ਸ਼ੁਰੂ ਕਰਦੀ ਹੈ ਤਾਂ ਦੇਖਣਾ ਬੰਦ ਕਰ ਦਿੰਦੀ ਹੈ ਕਿਉਂਕਿ ਉਥੇ ਸੁਣਨ ਵਾਲਾ ਰਿਹਾ ਹੀ ਕੋਈ ਨਹੀਂ ਹੁੰਦਾ

-----

ਗੱਟੂ ਜਿਹਾ ਚਾਪੜ-ਮੂੰਹਾਂ ਉਸਦਾ ਪਤੀ ਪੂਰੀ ਠੰਡ ਦਾ ਪ੍ਰਭਾਵ ਦਿੰਦਾ ਹੈ ਜਿਸ ਤੋਂ ਕੁਦਰਤੀ ਤੌਰ ਤੇ ਅਨੁਮਾਨ ਲਗਦਾ ਹੈ ਕਿ ਇਸ ਸ਼ਖ਼ਸ ਦਾ ਨਾਂ ਜ਼ਰੂਰ ਸੀਤਲ ਪ੍ਰਸ਼ਾਦ ਹੈ ਤੇ ਜੇ ਕੋਈ ਹੋਰ ਹੈ ਤਾਂ ਜ਼ਰੂਰ ਕੋਈ ਕਾਗ਼ਜ਼ੀ ਹੇਰਾਫੇਰੀ ਹੈਪਰ ਇਸ ਸ਼ਖ਼ਸ ਦਾ ਅੰਦਰਲਾ ਬਹੁਤ ਕਰੜਾ, ਮਜ਼ਬੂਤ ਤੇ ਪਾਏਦਾਰ ਹੈਉਸਦੀ ਹਿਲਦੀ ਜੀਭ ਤੋਂ ਕਦੀ ਕਦੀ ਕਈ ਸ਼ਬਦ ਉਚਰਦੇ ਪ੍ਰਤੀਤ ਹੁੰਦੇ ਹਨ ਪਰ ਉਹ ਸਾਰੇ ਸੁਣਾਈ ਨਹੀਂ ਦਿੰਦੇਉਸਦਾ ਮਿਹਦਾ ਸਖ਼ਤ, ਜਿਗਰਾ ਪਹਾੜ ਜਿੱਡਾ ਤੇ ਗੁਰਦਾ ਕਾਇਮ ਹੈ ਬਾਵਜੂਦ ਇਸ ਗੱਲ ਦੇ ਕਿ ਉਹ ਸਵੇਰ ਤੋਂ ਲਿਵਿੰਗ ਰੂਮ ਚ ਡਾਹੇ ਨਿੱਕੇ ਮੇਜ਼ ਤੇ ਵੀਓ ਦਾ ਘੜਾ ਰੱਖਕੇ ਪੀਣੀ ਸ਼ੁਰੂ ਕਰ ਦਿੰਦਾ ਹੈਉਸਨੂੰ ਚੜ੍ਹੀ ਲੱਥੀ ਦਾ ਕੁਝ ਪਤਾ ਨਹੀਂ ਲਗਦਾ

-----

ਇਸ ਜੋੜੀ ਨੇ ਕਿਸੇ ਸੁਲੱਖਣੀ ਘੜੀ ਮਿਲਾਪ ਕਰਕੇ ਇਕ ਸੰਤਾਨ ਦੀ ਉਤਪਤੀ ਕਰ ਦਿੱਤੀਲੜਕੇ ਵਿੱਚ ਸ਼ਕਲ-ਸੂਰਤ ਦੇ ਪੱਖ ਤੋਂ ਦੋਨੋਂ ਉਤਪਾਦਕਾਂ ਦੇ ਗੁਣ ਵਿਦਮਾਨ ਹਨ ਯਾਨੀ ਪਿਤਾ ਵਾਂਗ ਦੰਦ ਪੂਰੇ ਹਨ, ਗਰਦਨ ਗ਼ਾਇਬ ਹੈ, ਨੱਕ ਫੀਨਾ ਹੈ ਤੇ ਮੱਥਾ ਚੌੜਾ ਹੈ ਪਰ ਮਾਂ ਜਿਹੀ ਦਰਮਿਆਨੀ ਲੰਬਾਈ, ਚੁੰਨ੍ਹੀਆਂ ਅੱਖਾਂ ਤੇ ਫੁੱਲਵਾਂ ਸਰੀਰ ਹੈਪਰ ਬੌਧਿਕ ਤੇ ਮਾਨਸਿਕ ਤੌਰ ਤੇ ਉਸਨੇ ਵਿਕਾਸ ਦਾ ਸਬੂਤ ਦਿੱਤਾ ਹੈਉਹ ਜ਼ਹੀਨ, ਸੁਤੰਤਰ ਤੇ ਮਾਂ-ਮਸ਼ਕਰਾ ਹੈ ਤੇ ਉਸਦੀ ਜੀਭ ਉਤੇ ਸ਼ਬਦਾਂ ਦੀ ਆਵਾਜ਼ ਭੁੜਕਦੀ ਫਿਰਦੀ ਹੈਕਈ ਲੋਕ ਕਹਿੰਦੇ ਹਨ ਕਿ ਉਹ ਕੇਵਲ ਮਾਂ ਦੇ ਕਹੇ ਲਗਦਾ ਹੈ ਪਰ ਹਕੀਕਤ ਇਹ ਹੈ ਕਿ ਪਿਉ ਨੇ ਉਸਨੂੰ ਕਦੇ ਕੋਈ ਕੰਮ ਕਿਹਾ ਹੀ ਨਹੀਂਪਿਅੱਕੜ ਪਿਉ ਲਈ ਕੁਰਬਾਨੀ ਕਰਦਿਆਂ ਉਹ ਆਪਣੀ ਪੜ੍ਹਾਈ ਛੱਡਕੇ ਨਾਲ ਦੇ ਵੱਡੇ ਸ਼ਹਿਰ ਦੇ ਇਕ ਕਾਰਖਾਨੇ ਫੋਰਕ ਲਿਫਟ ਦੀ ਡਰਾਈਵਰੀ ਕਰਨ ਲਗ ਪਿਆਉਹ ਸਾਰੀ ਸਾਰੀ ਰਾਤ ਕਾਰਖਾਨੇ ਦਾ ਮਾਲ ਏਧਰ ਉਧਰ ਘੁਕਾਈ ਫਿਰਦਾ ਰਹਿੰਦਾ ਹੈਉਹ ਪਿਉ ਨੂੰ ਵੀ ਘਰ ਦਾ ਜੀਵ ਸਮਝਦਾ ਹੈ ਤੇ ਉਸ ਨਾਲ ਇਸ ਗੱਲੇ ਸਹਿਮਤ ਹੈ ਕਿ ਇਸ ਘਰ ਵਿਚ ਸਾਰੀ ਦੇਣ ਮਾਂ ਦੀ ਹੀ ਹੈ ਤੇ ਉਨ੍ਹਾਂ ਦੋਵਾਂ ਜੀਆਂ ਦਾ ਦੁਨੀਆਂ ਵਿਚ ਕੋਈ ਬਹੁਤਾ ਕੰਮ ਨਹੀਂਪਿਉ- ਪੁੱਤ ਨੇ ਪਹਿਲਾਂ ਇਸ ਦੇਸ਼ ਦੀਆ ਬਹੁਤ ਸਾਰੀਆਂ ਕੰਪਨੀਆਂ ਵਿੱਚ ਕੰਮ ਕਰਕੇ ਦੇਖਿਆ ਹੋਇਆ ਹੈ,ਇਸ ਲਈ ਉਨ੍ਹਾਂ ਨੂੰ ਸੁਪਰਵਾਈਜ਼ਰ ਦੀ ਸ਼ਕਤੀ ਦਾ ਪਤਾ ਸੀਉਨ੍ਹਾਂ ਇਹ ਸ਼ਕਤੀ ਭਜਨੋ ਵਿਚ ਮਹਿਸੂਸ ਕੀਤੀ ਤਾਂ ਇਸਦਾ ਉਪਯੁਕਤ ਨਾਂ ਸੁਪਰਵਾਈਜ਼ਰ ਚਲਾ ਦਿੱਤਾ

-----

ਭਜਨੋ ਨਿੱਕੇ ਜਿਹੇ ਸ਼ਹਿਰ ਦੇ ਇਕ ਨਿੱਕੇ ਜਿਹੇ ਗੈਸ ਸਟੇਸ਼ਨ ਦੀ ਕਰਤਾ ਧਰਤਾ ਬਨਾਮ ਸੁਪਰਵਾਈਜ਼ਰ ਹੈਪਾਤਰਾਂ ਦੀ ਪਰਾਈਵੇਸੀ ਦੇ ਸਰੋਕਾਰਾਂ ਕਰਕੇ ਇਸ ਸ਼ਹਿਰ ਦਾ ਨਾਂ ਗੁਪਤ ਰੱਖਿਆ ਜਾ ਰਿਹਾ ਪਰ ਇਸ਼ਾਰੇ ਮਾਤਰ ਦਸਣਾ ਜ਼ਰੂਰੀ ਸਮਝਦੇ ਹਾਂ ਕਿ ਇਹ ਸ਼ਹਿਰ ਮੈਪਲ ਦੇ ਦਰੱਖਤਾਂ ਨਾਲ ਪੂਰੀ ਤਰਾਂ ਕੱਜਿਆ ਪਿਆ ਹੈ ਤੇ ਏਥੇ ਸਿਰ਼ਫ ਇਕ ਸੜਕ ਰਾਹੀਂ ਹੀ ਆਇਆ ਜਾ ਸਕਦਾ ਹੈ ਤੇ ਇਕ ਰਾਹੀਂ ਹੀ ਨਿਕਲਿਆ ਜਾ ਸਕਦਾ ਹੈਇਹ ਗੈਸ ਸਟੇਸ਼ਨ ਅਸਲ ਵਿੱਚ ਮੈਪਲ ਰੋਡ ਤੇ ਹੀ ਸਥਿਤ ਹੈਇਕ ਰੇਲ ਗੱਡੀ ਸ਼ਹਿਰ ਤੋਂ ਕੰਨੀ ਕਤਰਾ ਕੇ ਚੀਕਾਂ ਮਾਰਦੀ ਨਿਕਲ ਜਾਂਦੀ ਹੈ ਪਰ ਇਹ ਚੀਕ ਮੈਪਲ ਦੇ ਪੱਤਿਆਂ ਵਿੱਚ ਪੁਣ ਛਿਣਕੇ ਸ਼ਹਿਰ ਪਹੁੰਚਦੀ ਪਹੁੰਚਦੀ ਦਮ ਤੋੜ ਦਿੰਦੀ ਹੈ

-----

ਇਸ ਦੇਸ਼ ਵਿਚ ਤਿੰਨ ਖੋਖੇ ਹਨ: ਕੰਮ ਦਾ ਖੋਖਾ, ਕਾਰ ਦਾ ਖੋਖਾ ਤੇ ਘਰ ਦਾ ਖੋਖਾਮਨੁੱਖ ਇਕ ਖੋਖੇ ਚੋਂ ਨਿਕਲ ਕੇ ਦੂਜੇ ਵਿਚ ਵੜ ਜਾਂਦਾ ਹੈਭਜਨੋ ਹਕੀਕਤਨ ਤਿੰਨੋਂ ਖੋਖਿਆਂ ਦੀ ਸੁਪਰਵਾਈਜ਼ਰ ਹੈਜਦ ਤੋਂ ਸੁਪਰਵਾਈਜ਼ਰ ਪਰਿਵਾਰ ਨੇ ਇਹ ਗੈਸ ਸਟੇਸ਼ਨ ਖਰੀਦਿਆ, ਭਜਨੋ ਦਾ ਸਮੁਚਾ ਵਜੂਦ ਜੁੜਦਾ-ਜੁੜਦਾ ਪੂਰੀ ਤਰਾਂ ਇਸ ਖੋਖੇ ਨਾਲ ਜੁੜ ਗਿਆਮੀਂਹ ਜਾਵੇ, ਹਨੇਰੀ ਜਾਵੇ, ਬਰਫ ਆਵੇ, ਪ੍ਰਾਹੁਣਾ ਆਵੇ, ਭਜਨੋ ਤੜਕੇ ਪੰਜ ਵਜੇ ਠੂਹ ਕਰਕੇ ਇਸ ਹੱਟੀ ਦੇ ਬਾਰ ਖੋਲ੍ਹ ਦਿੰਦੀ ਹੈ ਤੇ ਸਭ ਤੋਂ ਪਹਿਲਾਂ ਰਜਿਸਟਰ ਖੋਲ੍ਹ ਕੇ ਤਿੰਨ ਜਹਾਨਾਂ ਦੇ ਪਰਮ-ਸੁਪਰਵਾਈਜ਼ਰ ਦਾ ਨਾਂ ਮਨ ਵਿਚ ਧਿਆਉਂਦੀ ਹੈਫਿਰ ਗਾਹਕ ਭਗਤਾਉਂਦੀ, ਫਰੀਜ਼ਰ ਚੋਂ ਬੋਤਲਾਂ ਭਰਦੀ, ਆਲੂ ਤੇ ਚਿਕਨ ਤਲਦੀ, ਇਸ ਤਰਾਂ ਜਾਪਦੀ ਹੈ ਜਿਵੇਂ ਕੱਪੜਾ ਮਿੱਲ ਦੀ ਚੌਕੜੀ ਚਲਾ ਰਹੀ ਹੋਵੇਗਾਹਕ ਦੀ ਦਸਤਕ ਹੁੰਦਿਆਂ ਹੀ ਉਸ ਦੀਆਂ ਚੁੰਨ੍ਹੀਆਂ ਅੱਖਾਂ ਚਮਕਦੀਆਂ ਤੇ ਵੱਡ-ਰੂਪ ਅਖ਼ਤਿਆਰ ਕਰ ਲੈਂਦੀਆਂ ਹਨਪਰ ਇਸ ਛੋਟੇ ਸ਼ਹਿਰ ਦੇ ਗਾਹਕ ਵੀ ਛੋਟੇ ਹਨ

----

ਇਕ ਬੀਅਰ ਖਰੀਦਣਗੇ, ਘਰ ਲਿਜਾਕੇ ਪੀਣਗੇ ਤੇ ਥੋੜੇ ਚਿਰ ਬਾਅਦ ਖ਼ਾਲੀ ਬੋਤਲ ਚੁੱਕੀ ਆਉਂਦੇ ਇਕ ਹੋਰ ਲੈਣ ਆ ਜਾਣਗੇਛੋਟੇ ਬੱਚੇ ਕਈ ਵਾਰੀ ਉਸਨੂੰ ਝਕਾਨੀ ਦੇ ਕੇ ਚਾਕਲੇਟ, ਸਿਗਰਟਾਂ, ਪੌਪ ਚੁਰਾਕੇ ਦੌੜ ਜਾਦੇ ਹਨ ਤੇ ਉਹ 'ਹਰਾਮ ਦੀ ਮਾਰ ' ਤੇ ਇਸ ਤੋਂ ਵੀ ਅਗਲੀਆਂ ਗੂੜ੍ਹ ਪੰਜਾਬੀ ਗਾਲ੍ਹਾਂ ਕੱਢਣ ਲਗਦੀ ਹੈਦੁਪਹਿਰ, ਸ਼ਾਮ, ਅੱਧੀ ਰਾਤ, ਪੌਣੀ ਰਾਤ, ਸਾਰੇ ਪਹਿਰ ਉਸਦੇ ਉਪਰ ਦੀ ਘਿਸਰ ਕੇ ਲੰਘ ਜਾਂਦੇ ਹਨ ਪਰ ਮਜਾਲ ਹੈ ਉਹ ਕੰਮ ਤੋਂ ਅੱਕਦੀ-ਥੱਕਦੀ ਹੋਵੇਵਧ ਤੋਂ ਵਧ ਕਦੇ ਇਕ ਟੰਗ ਚੁੱਕ ਲੈਂਦੀ ਹੈ ਕਦੇ ਦੂਜੀਉਹ ਹਰ ਘੰਟੇ ਰਜਿਸਟਰ ਖੋਲ੍ਹ ਕੇ ਵੱਟਤ ਨਾਲ਼ੋ-ਨਾਲ਼ੋ ਗਿਣੀ ਜਾਂਦੀ ਹੈ ਤੇ ਸ਼ਾਮ ਨੂੰ ਜਦ ਪੂਰਾ ਹਿਸਾਬ ਕਰਦੀ ਹੈ ਤਾਂ ਇਕ ਸੈਂਟ ਵੀ ਘੱਟ-ਵੱਧ ਨਹੀਂ ਹੁੰਦਾ

-----

ਸੁਪਰਵਾਈਜ਼ਰ ਘਰ ਦੇ ਕੰਮ ਦੀ ਬਹੁਤ ਸੁੱਘੜ ਤੇ ਸਚਿਆਰੀ ਹੈਉਸਦੇ ਧੋਤੇ ਕੱਪੜੇ ਉਜਲੇ ਤੇ ਵੈਕਿਉਮ ਕੀਤੀਆਂ ਫ਼ਰਸ਼ਾਂ ਲੁਸ-ਲੁਸ ਕਰਦੀਆਂ ਹਨਉਹ ਮਹਿੰਦੀ ਵਰਗਾ ਸਾਗ, ਕਰਾਰੀਆਂ ਭਿੰਡੀਆਂ ਅਤੇ ਪੀਜਾ ਹੱਟ ਨੂੰ ਮਾਤ ਪਾਉਂਦਾ ਪੀਜ਼ਾ ਬਣਾ ਲੈਂਦੀ ਹੈਇਸ ਤੋਂ ਇਲਾਵਾ ਉਸ ਦੇ ਫਰਿੱਜ ਵਿੱਚ ਸੱਤੋ ਦਿਨ ਮੈਰੀਨੇਟ ਕੀਤਾ ਕੀਤਾ ਚਿਕਨ ਪਿਆ ਰਹਿੰਦਾ ਹੈਇਸ ਵਿਚ ਅਮਰੀਕੀ ਤੇ ਭਾਰਤੀ ਮਸਾਲੇ ਲੱਗੇ ਹੁੰਦੇ ਹਨਉਸਦਾ ਪਤੀ ਇਸ ਚਿਕਨ ਨੂੰ ਸਾਰਾ ਦਿਨ ਭੁੰਨ ਭੁੰਨ ਚਰੂੰਡਦਾ ਤੇ ਵੀਓ ਦੇ ਹਾੜੇ ਤੇ ਹਾੜਾ ਚੜ੍ਹਾਈ ਜਾਂਦਾ ਹੈਸੁਪਰਵਾਈਜ਼ਰ ਦੇ ਹਰ ਕੰਮ ਵਿੱਚ ਬੜੀ ਬਰਕਤ ਹੈਉਹ ਸਟੋਰ ਦੇ ਇਕ ਖੂੰਜੇ ਆਏ ਹੁਨਾਲੇ ਪੀੜ੍ਹੀ ਕੁ ਜਿੰਨੇ ਥਾਂ ਚ ਬਤਾਊਂ, ਮਿਰਚਾਂ, ਪੂਦਨਾ ਤੇ ਧਨੀਆ ਲਾਈ ਰੱਖਦੀ ਹੈਇਸ ਨਾਲ ਸਟੋਰ ਵਿੱਚ ਹਰਿਆਵਲ ਤੇ ਤਾਜ਼ਗ਼ੀ ਦਾ ਮਾਹੌਲ ਬੇਚੈਨ ਰੂਹਾਂ ਨੂੰ ਖੇੜੀ ਰੱਖਦਾ ਹੈਨਾਲ਼ ਦੀ ਨਾਲ਼ ਕਈ ਡਾਲਰਾਂ ਦੀ ਹੁੰਦੀ ਬੱਚਤ ਵਾਧੂ ਦਾ ਲਾਹਾ ਹੈ

-----

ਗੈਸ ਸਟੇਸ਼ਨ ਦੇ ਖੋਖੇ ਵਿੱਚ ਰੁੱਝੀ ਉਹ ਬਾਹਰਲੀ ਦੁਨੀਆਂ ਨਾਲ ਪੂਰੀ ਤਰਾਂ ਜੁੜੀ ਰਹਿੰਦੀ ਹੈਗਾਹਕਾਂ ਦੀ ਤਾਕ ਵਿੱਚ ਉਹ ਖਿੜਕੀ ਤੋਂ ਬਾਹਰ ਮੂੰਹ ਕਰੀ ਰੱਖਦੀ ਹੈ, ਲੰਬੀ ਸੜਕ ਦੇ ਦਿਸਹੱਦੇ ਤਕ ਵਾਹਣਾਂ ਦੀਆ ਦਿਸ਼ਾਵਾਂ ਨੋਟ ਕਰਦੀ ਰਹਿੰਦੀ ਹੈਜਿਉਂ ਹੀ ਕੋਈ ਗਾਹਕ ਗੈਸ ਭਰਾਉਣ ਲੱਗਦਾ ਹੈ, ਉਸਦੀਆਂ ਅੱਖਾਂ ਇਸ ਸ਼ਿਕਾਰ ਦੀ ਕੰਡ ਤੇ ਰੇਂਗਣ ਲਗਦੀਆਂ ਹਨਤੇ ਫਿਰ ਜਦ ਉਹ ਖੋਖੇ ਚ ਵੜਦਾ ਹੈ, ਭਜਨੋ ਇਕ ਦਮ ਤਣ ਜਾਂਦੀ ਹੈ, ਉਸਦਾ ਪੂਰਾ ਸਰੀਰ ਲੈਣਹਾਕਾ ਬਣ ਜਾਂਦਾ ਹੈਹੱਥਾਂ ਨਾਲ, ਪੈਰਾਂ ਨਾਲ, ਮੂੰਹ ਨਾਲ, ਅੱਖਾਂ ਨਾਲ, ਉਹ ਸਰੀਰ ਦੇ ਹਰ ਅੰਗ ਨਾਲ ਗਾਹਕ ਤੋਂ ਪੈਸੇ ਛੁਡਾ ਲੈਣਾ ਚਾਹੁੰਦੀ ਹੈਰਸੀਦ ਕੱਟਣ ਲਈ ਜਦ ਉਹ ਰਜਿਸਟਰ ਤੇ ਟਿਕ ਟਿਕ ਕਰਦੀ ਹੈ ਤਾਂ ਉਸਨੂੰ ਲਗਦਾ ਹੈ ਮਾਇਆ ਉਸਦੇ ਹੱਥਾਂ ਦੀ ਖੇਡ ਹੈਉਸਨੇ ਹੇਠਲੀ ਆਮਦਨ ਬਣਾਉਣ ਦੇ ਵੀ ਕੁਝ ਗੁੱਝੇ ਭੇਤ ਪਾ ਲਏ ਹਨਦੂਰੋਂ ਆਉਂਦੇ ਤੇ ਕਾਹਲੇ ਗਾਹਕਾਂ ਨੂੰ ਉਹ ਅਕਸਰ ਘੱਟ ਬਕਾਇਆ ਦੇਂਦੀ ਹੈ ਤੇ ਉਹ ਵੀ ਬਹੁਤ ਸਾਰੇ ਛੋਟੇ ਸਿੱਕਿਆਂ ਵਿਚਕੌਣ ਚੀਂਗਰ ਪੋਟ ਗਿਣੇ ਤੇ ਜੇ ਗਿਣ ਵੀ ਲਵੇ ਤਾਂ ਸੌਰੀ ਕਹਿਣ ਵਿੱਚ ਕਿਹੜਾ ਮੂੰਹ ਘਸਦਾ ਹੈਦਾਅ ਲਗਦੇ ਨੂੰ ਉਹ ਰਸੀਦ ਵੀ ਨਹੀਂ ਦਿੰਦੀ ਤੇ ਕਿੰਨਾ ਟੈਕਸ ਬਚਾ ਲੈਂਦੀ ਹੈਵੱਡੇ ਸਟੋਰਾਂ ਤੋਂ ਐਕਸਪਾਇਰ ਹੋਣ ਵਾਲੇ ਕੇਕ ਉਹ ਚੰਦ ਸਿੱਕਿਆਂ ਵਿਚ ਲੈ ਆਉਂਦੀ ਹੈ ਤੇ ਚੋਖੀ ਕੀਮਤ ਤੇ ਵੇਚ ਦਿੰਦੀ ਹੈਲੋਕਲ ਪੁਲੀਸ ਨੂੰ ਉਹ ਫਰੀ ਸਿਗਰਟਾਂ, ਪੌਪ, ਬੀਅਰ, ਚਿਕਨ ਤੇ ਫਰਾਈਆਂ ਦੇ ਕੇ ਪੂਰਾ ਖੁਸ਼ ਰੱਖਦੀ ਹੈਇਸ ਨਾਲ ਉਸਦੀ ਸ਼ਾਨ ਨੂੰ ਹੋਰ ਚੰਨ ਲਗਦੇ ਹਨ ਤੇ ਪੋਲੀਸ ਆਪਣੀ ਮੁੱਠੀ ਵਿੱਚ ਆ ਗਈ ਲਗਦੀ ਹੈਨਿੱਕੇ ਸ਼ਹਿਰ ਦੇ ਨਿਮਾਣੇ ਲੋਕ ਉਸਦੀ ਪੁਲੀਸ ਨਾਲ ਮਿਲੀ-ਭੁਗਤ ਤੋਂ ਡਰਦੇ ਉਸਦਾ ਉਧਾਰ ਮੋੜ ਦਿੰਦੇ ਹਨ

ਉਸਦੇ ਦੋ ਵੱਡੇ ਸ਼ੌਕ ਹਨ : ਸੇਵੀਆਂ ਖਾਣਾ ਤੇ ਨੇੜੇ ਤੇੜੇ ਨਵੇਂ ਆਏ ਪੰਜਾਬੀ ਮਰਦਾਂ ਨੂੰ ਭਰਾ ਬਣਾਉਣਾਨਵੇਂ ਬਣਾਏ ਭਰਾ ਦੀ ਘਰ ਵਾਲੀ, ਜਾਣੀ ਭਰਜਾਈ ਨੂੰ ਉਹ ਕੁਝ ਇਸ ਤਰਾਂ ਫੋਨ ਕਰਦੀ ਦੇਖੀ ਗਈ, "ਭੈਣ ਠੰਡ ਬਹੁਤ ਐ ਏਥੇ, ਸਟੋਰ ਵਿੱਚ ਤਾਂ ਮੈਨੂੰ ਕਾਂਬਾ ਛਿੜਦਾ ਜਾਂਦਾਗਰਮ ਗਰਮ ਸੇਵੀਆਂ ਖਾਣ ਨੂੰ ਬੜਾ ਜੀਅ ਕਰਦਾ।"

-----

ਨਵੀਂ ਭਰਜਾਈ ਲਈ ਸੇਵੀਆਂ ਬਣਾਉਣਾ ਕਿਹੜਾ ਨੰਦ ਪੜ੍ਹਨਾ ਹੈਉਹ ਵੱਡੇ ਚਾਅ ਨਾਲ ਪਾਲੇਮਾਰੀ ਨਣਦ ਲਈ ਸੇਵੀਆਂ ਬਣਾ ਲਿਆਉਂਦੀ ਹੈਫਿਰ ਉਹ ਆਪਣੀ ਨਵੀਂ ਭਰਜਾਈ ਨੂੰ ਦਸਦੀ ਹੈ," ਭਰਜਾਈ ਜਦ ਮੈਂ ਨਿਊ ਯਾਰਕ ਵਿੱਚ ਸੀ ਤਾਂ ਇਕ ਮੁੰਡਾ ਮੇਰਾ ਭਰਾ ਬਣ ਗਿਆਜਦ ਰੱਖੜੀਆਂ ਆਉਣੀਆਂ ਉਸਨੇ ਆਪੇ ਰੱਖੜੀ ਖਰੀਦਣੀ, ਆਪੇ ਮਿਠਾਈ ਦਾ ਡੱਬਾ ਤੇ ਜੈਕਟ, ਮੈਨੂੰ ਤਾਂ ਬੱਸ ਹੁਕਮ ਲਾ ਦੇਣਾ ਕਿ ਤੂੰ ਆ ਕੇ ਰੱਖੜੀ ਬੰਨ੍ਹ ਜਾਸੌ ਡਾਲਰ ਮੇਰੀ ਤਲੀ ਤੇ ਧਰ ਦੇਣਾ ।" ਉਸਦੇ ਨਵੇਂ ਬਣੇ ਭਰਾ ਕਿਸੇ ਅਣਜਾਣੇ ਕਾਰਨਾਂ ਕਰਕੇ ਛੇਤੀ ਹੀ ਕਿਸੇ ਦੂਰ ਦੇਸ਼ ਵਿੱਚ ਚਲੇ ਜਾਂਦੇ ਹਨ

-----

ਉਸਦਾ ਪਤੀ ਭਾਵੇਂ ਦਿਨ ਰਾਤ ਦਾ ਚੋਖਾ ਹਿਸਾ ਬੋਤਲ ਦੇ ਸਾਥ ਵਿੱਚ ਹੀ ਬਿਤਾਉਂਦਾ ਹੈ ਪਰ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਕਿ ਉਹ ਭਜਨੋ ਦਾ ਹੱਥ ਨਹੀਂ ਵਟਾਉਂਦਾਵਾਰ- ਐਤਵਾਰ ਉਹ ਨਾਲ ਦੇ ਵੱਡੇ ਸ਼ਹਿਰ ਦੇ ਸੈਮਜ਼ ਕਲੱਬ ਤੋਂ ਸਿਗਰਟਾਂ ਆਦਿ ਜਿਹਾ ਥੋਕ ਮਾਲ ਤੇ ਸਸਤੇ ਬੇਹੇ ਕੇਕ ਲੈ ਆਉਂਦਾ ਹੈਸਟੋਰ ਵਿਚ ਸਾਰਾ ਮਾਲ ਭਰਕੇ ਉਹ ਆਉਂਦਾ ਹੋਇਆ ਬੀਅਰ ਦੇ ਡਾਲੇ ਚੱਕ ਲਿਆਉਂਦਾ ਹੈ

-----

ਵੀਕ ਐਂਡ ਤੇ ਉਹ ਆਪ ਮੌਲ ਜਾਂ ਵੱਡੇ ਸਟੋਰਾਂ ਤੇ ਗਰੋਸਰੀ ਕਰਦੀ ਹੈਗਲਿਆਰਿਆਂ ਵਿੱਚ ਉਹ ਸਰਕਾਰੀ ਸਾਨ੍ਹ ਵਾਂਗ ਨੱਸੀ ਭੱਜੀ ਫਿਰਦੀ ਚੀਜ਼ਾਂ ਦੀ ਖ਼ੂਬ ਚੱਕ ਥੱਲ ਕਰਦੀ ਤੇ ਖਿਲਾਰਾ ਪਾਉਂਦੀ ਹੈਉਹ ਮਹਿੰਗੇ ਭਾਅ ਦੀਆਂ ਚੱਡੀਆਂ, ਬਰਾ ਜਾਂ ਚਾਦਰਾਂ ਸਸਤੇ ਪੈਕਾਂ ਵਿੱਚ ਪਾਕੇ ਲੈ ਆਉਂਦੀ ਹੈਸੇਲ ਤੇ ਲੱਗੇ ਸਸਤੇ ਮੱਗ ਦੇ ਕੀਮਤ-ਟੈਗ ਉਤਾਰ ਕੇ ਮਹਿੰਗੇ ਭਾਅ ਵਾਲਿਆਂ ਤੇ ਚਿਪਕਾ ਦਿੰਦੀ ਹੈਪਰੌਬਲਮ ਵਿੱਚ ਆਉਣ ਤੇ ਉਸਨੇ 'ਨੋ ਇੰਗਲਿਸ਼' ਕਹਿਣਾ ਸਿੱਖ ਲਿਆ ਹੈਚੀਜ਼ਾਂ ਵਰਤ ਕੇ ਮੋੜਨ ਵਿਚ ਕੋਈ ਗੁਨਾਹ ਨਹੀਂ ਹੈਉਸਨੇ ਇਕ ਵਾਰੀ ਇਸ ਕਾਰੀਗਰੀ ਨੂੰ ਸਿਖ਼ਰਾਂ ਤੇ ਪਹੰਚਾੳਣ ਲਈ ਦੇਸ਼ ਤੋਂ ਲਿਆਂਦੀ ਜੁੱਤੀ ਮੋੜਨ ਦੀ ਕੋਸ਼ਿਸ਼ ਕੀਤੀ ਪਰ ਫੜੀ ਗਈਸਟੋਰ ਦੀਆਂ ਕੰਧਾਂ ਤੇ ਉਸਦੀ ਫੋਟੋ ਲੱਗ ਗਈਪਰ ਤਾਂ ਕੀ ਹੋਇਆ, ਸਟੋਰ ਕਿਤੇ ਇਕ ਹਨ, ਹੋਰ ਬਥੇਰੇ

-----

ਸੁਪਰਵਾਈਜ਼ਰ ਭਾਵੇਂ ਅਨੇਕਾਂ ਪਰਾ-ਮਨੁਖੀ ਸ਼ਕਤੀਆਂ ਦੀ ਮਾਲਕ ਹੈ ਪਰ ਮਨੁੱਖੀ ਜੂਨ ਵਿੱਚ ਪਈ ਹੋਣ ਕਰਕੇ ਕਈ ਲੌਕਿਕ ਬੀਮਾਰੀਆਂ ਦੀ ਭੋਗਣਹਾਰ ਹੈਉਸ ਪਾਸ ਡਾਕਟਰ ਕੋਲ ਜਾਣ ਲਈ ਫੁਰਸਤ ਨਹੀਂ, ਨਾ ਹੀ ਇਨਸ਼ੂਅਰੈਂਸ ਲੈਣ ਲਈ ਵਕਤਇਸ ਲਈ ਉਸਨੇ ਕੰਮ ਦੇ ਸਾਰੇ ਦੰਦਾਂ ਨੂੰ ਗ਼ੈਰ-ਕੁਦਰਤੀ ਮੌਤੇ ਮਰਨ ਦਿੱਤਾਉਸਨੂੰ ਹਮੇਸ਼ਾ ਉਬੱਤ ਆਉਂਦੇ ਰਹਿੰਦੇ ਹਨ,ਪਿੱਠ ਚ ਚੁੱਕ ਪਈ ਰਹਿੰਦੀ ਹੈ, ਸਿਰ ਚਕਰਾਉਂਦਾ ਹੈ, ਦਿਲ ਘਿਰਦਾ ਹੈ, ਕੰਨਾਂ ਵਿੱਚ ਝਰਨ-ਝਰਨ ਹੁੰਦੀ ਰਹਿੰਦੀ ਹੈ ਤੇ ਪੈਰਾਂ ਵਿੱਚ ਕੀੜੀਆਂ ਤੁਰਦੀਆਂ ਰਹਿੰਦੀਆਂ ਹਨਉਸਦਾ ਪਤੀ ਇਸ ਗੱਲ ਵਿਚ ਉਸ ਨਾਲ ਸਹਿਮਤ ਨਹੀਂ ਕਿ ਉਸਨੂੰ ਕੋਈ ਬੀਮਾਰੀ ਹੈਸਾਰੀਆਂ ਬੀਮਾਰੀਆਂ ਲਈ ਉਸਨੇ ਆਪਣੇ ਪੂਰਵਵਰਤੀ ਦੇਸ ਤੋਂ ਗੋਲੀਆਂ, ਚੂਰਨ ਤੇ ਸ਼ੀਸ਼ੀਆਂ ਮੰਗਵਾਈਆਂ ਹੋਈਆਂ ਹਨ ਤੇ ਉਨ੍ਹਾਂ ਦਾ ਸੇਵਣ ਕਰਦੀ ਰਹਿੰਦੀ ਹੈ

-----

ਇਕ ਵਾਰੀ ਬਰਫ਼ਾਂ ਦੇ ਦਿਨਾਂ ਵਿੱਚ ਉਸਨੂੰ ਘੇਰਨੀਆਂ ਆ ਗਈਆਂ ਤੇ ਉਸ ਲਈ ਸਟੋਰ ਤੇ ਜਾਣਾ ਡਾਢਾ ਮੁਹਾਲ ਹੋ ਗਿਆਉਸਨੇ ਆਪਣੀ ਨਵੀਨਤਮ ਅਪਣਾਈ ਭਰਜਾਈ ਨੂੰ ਕੁਝ ਦਿਨ ਲਈ ਰੁਜ਼ਗਾਰ ਦੇ ਦਿੱਤਾਉਸਦੇ ਜ਼ਿੰਮੇ ਲੱਗਾ ਕੰਮ ਸਵੇਰੇ ਪੰਜ ਵਜੇ ਸਟੋਰ ਖੋਲ੍ਹਕੇ ਨੌਂ ਵਜੇ ਤਕ ਚਲਾਉਣਾ ਸੀਸੱਤ ਡਾਲਰ ਘੰਟੇ ਦਾ ਮਿਥਿਆ ਗਿਆਨੌਂ ਵਜੇ ਉਹ ਖ਼ੁਦ ਆ ਬਰਾਜਦੀ ਸੀਉਹ ਆਉਂਦੇ ਸਾਰ ਭਰਜਾਈ ਨੂੰ ਫਾਰਗ ਕਰ ਦਿੰਦੀ ਤੇ ਉਸਦੇ ਘਰ ਪਹੁੰਚਦਿਆਂ ਹੀ ਫੋਨ ਖੜਕਾ ਦੇਂਦੀ, " ਭਰਜਾਈ ਤੂੰ ਭਲਾ ਕਿੰਨੇ ਵਜੇ ਸਟੋਰ ਖੋਲ੍ਹਿਆ ਸੀ ?" ਉਹ ਬਾਰ ਬਾਰ ਫੋਨ ਕਰਕੇ ਕਨਫਰਮ ਕਰਦੀਉਸਨੂੰ ਯਕੀਨ ਨਹੀਂ ਸੀ ਆਉਂਦਾ ਕਿ ਨਵੀਂ ਨਵੀਂ ਦੇਸੋਂ ਆਈ ਭਰਜਾਈ ਏਨੀ ਬਰਫ਼ ਵਿੱਚ ਪੰਜ ਵਜੇ ਹੀ ਸਟੋਰ ਖੋਲ੍ਹ ਲੈਂਦੀ ਹੋਵੇਗੀ, 'ਐਵੇਂ ਜਾਦੇ ਪੈਸੇ ਲੈਣ ਦੀ ਮਾਰੀ ਝੂਠ ਮਾਰਦੀ ਹੈ'

-----

ਇਕ ਰਾਤ ਸੁਪਰਵਾਈਜ਼ਰ ਸਟੋਰ ਬੰਦ ਕਰਕੇ ਘਰ ਜਾ ਰਹੀ ਸੀਪਤਾ ਨਹੀਂ ਕਿਹੜੇ ਤਲਖ਼ ਤਜਰਬਿਆਂ ਕਾਰਨ ਉਹ ਕਦੇ ਘਰ ਦੀ ਚਾਬੀ ਪਾਸ ਨਹੀਂ ਸੀ ਰਖਦੀਉਸਨੇ ਦੋ ਤਿੰਨ ਵਾਰੀ ਬੈੱਲ ਕੀਤੀ ਪਰ ਦਰਵਾਜ਼ਾ ਖੁੱਲ੍ਹਾ ਨਹੀਂਉਸ ਨੂੰ ਪਤਾ ਹੈ ਕਿ ਉਸਦਾ ਪਤੀ ਅਕਸਰ ਹੀ ਨਾਲ ਵਾਲੇ ਸ਼ਹਿਰ ਦੇ ਪੰਜਾਬੀ ਸਟੋਰ ਵਾਲੇ ਕੋਲ ਘੁੱਟ ਲਾਉਣ ਚਲੇ ਜਾਂਦਾ ਹੈਘੁੱਟ ਵੀ ਕਾਹਨੂੰ, ਘੁੱਟ ਤਾਂ ਏਥੇ ਹੀ ਬਥੇਰੇ ਮਰ ਲੈਂਦਾ ਹੈ, ਉਹ ਇਸ ਸਟੋਰ ਵਾਲੇ ਸਮੇਤ ਨਾਲ ਦੇ ਵੱਡੇ ਸ਼ਹਿਰ ਖੇਹ ਖਾਣ ਚਲੇ ਜਾਂਦਾ ਹੈਮੁੰਡਾ ਤਾਂ ਕੰਮ ਤੋਂ ਮੁੜਦਾ ਹੀ ਸਵੇਰੇ ਸੱਤ ਸਾਢੇ ਸੱਤ ਵਜੇ ਸੀਉਹ ਗੈਸ ਸਟੇਸ਼ਨ ਤੇ ਮੁੜ ਆਈ ਤੇ ਸਵੇਰ ਤੱਕ ਊਂਘਦਿਆਂ ਕਾਊਂਟਰ ਤੇ ਖੜ੍ਹੀ ਰਹੀਨਵੀਂ ਭਰਜਾਈ ਨੇ ਪੰਜ ਵਜੇ ਤਾਂ ਆ ਹੀ ਜਾਣਾ ਸੀਪਰ ਉਸ ਦਿਨ ਭਰਜਾਈ ਲੇਟ ਹੋ ਗਈਉਹ ਛੇ ਵਜੇ ਪਹੁੰਚੀਸੁਪਰਵਾਈਜ਼ਰ ਨੂੰ ਤਾਂ ਪਹਿਲਾਂ ਹੀ ਖੁੜਕਦੀ ਸੀ ਕਿ ਉਹ ਹਮੇਸ਼ਾ ਲੇਟ ਸਟੋਰ ਖੋਲ੍ਹ ਕੇ ਜ਼ਿਆਦਾ ਪੈਸੇ ਮੁੱਠ ਲੈਂਦੀ ਹੈ

-----

ਉਹ ਛੇ ਵਜੇ ਆਈ ਤਾਂ ਸੁਪਰਵਾਈਜ਼ਰ ਨੂੰ ਆਪਣਾ ਉਨੀਂਦਰਾ ਤੇ ਬੀਮਾਰੀ ਭੁੱਲ ਚੁਕੀ ਸੀ, ਉਹ ਤਾਂ ਨੌ-ਬਰ-ਨੌ ਸੀ

ਉਹ ਭਰਜਾਈ ਤੇ ਵਰ੍ਹ ਪਈ, "ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ, ਤੂੰ ਲੇਟ ਆਉਂਦੀ ਏਂਜਦ ਦੀ ਤੂੰ ਆਈ ਏਂ, ਸਾਡੀ ਵੱਟਤ ਕੀ ਦੀ ਕੀ ਰਹਿ ਗਈਕੱਲ੍ਹ ਤੋਂ ਹੁਣ ਤੂੰ ਆਉਣਾ ਬੰਦ ਕਰ ਦਈਂਤਿੰਨ ਘੰਟਿਆਂ ਦੇ ਹਿਸਾਬ ਨਾਲ ਤੈਨੂੰ ਚਾਰ ਦਿਨਾਂ ਦੇ ਪੈਸੇ ਮਿਲ ਜਾਣਗੇ; ਮੈਂ ਓਦਾਂ ਵੀ ਹੁਣ ਠੀਕ ਹਾਂ।"

ਸ਼ਾਮ ਨੂੰ ਇਹ ਭਰਜਾਈ ਆਪਣੇ ਪਤੀ ਨੂੰ ਇਹ ਕਹਿੰਦਿਆਂ ਕੰਧਾਂ ਨੇ ਸੁਣੀ ,"ਆਪਾਂ ਕਿਸੇ ਹੋਰ ਸ਼ਹਿਰ ਚੱਲੀਏ, ਏਥੋਂ ਜਹਾਜ਼ਾਂ ਦਾ ਅੱਡਾ ਬੜੀ ਦੂਰ ਹੈ।"

No comments: