ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, November 1, 2009

ਮੇਜਰ ਮਾਂਗਟ- ‘ਧੰਨੁ ਨਾਨਕ ਤੇਰੀ ਵੱਡੀ ਕਮਾਈ’- ਗੁਰਪੁਰਬ ‘ਤੇ ਵਿਸ਼ੇਸ਼ ਲੇਖ

ਧੰਨੁ ਨਾਨਕ ਤੇਰੀ ਵੱਡੀ ਕਮਾਈ

ਪ੍ਰਕਾਸ਼ ਪੁਰਬ ਤੇ ਵਿਸ਼ੇਸ਼

ਲੇਖ

ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਸਮੂਹ ਲੁਕਾਈ ਨੂੰ ਮੇਜਰ ਮਾਂਗਟ ਵਲੋਂ ਮੁਬਾਰਕਬਾਦਇਤਿਹਾਸ ਦੱਸਦਾ ਹੈ ਕਿ 15 ਅਪਰੈਲ 1469 ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ,ਰਾਏ ਭੋਇ ਦੀ ਤਲਵੰਡੀ ਵਿਖੇ ਹੋਇਆਜਿਸ ਨੂੰ ਅੱਜ ਅਸੀਂ ਸ਼੍ਰੀ ਨਨਕਾਣਾ ਸਾਹਿਬ ਕਰਕੇ ਜਾਣਦੇ ਹਾਂ, ਪਰੰਤੂ ਇੱਕ ਫੈਸਲੇ ਅਨੁਸਾਰ ਸਿੱਖ ਸੰਗਤਾਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਉਂਦੀਆਂ ਆ ਰਹੀਆਂ ਹਨ

-----

ਗੁਰੂ ਸਾਹਿਬ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਅਨੇਕਾਂ ਸਾਖੀਆਂ ਤੇ ਘਟਨਾਵਾਂ ਜੁੜੀਆਂ ਹੋਈਆਂ ਹਨ,ਜੋ ਉਨ੍ਹਾਂ ਨੂੰ ਉਸ ਸਮੇਂ ਦੀ ਇੱਕ ਮਹਾਨ ਸ਼ਖ਼ਸੀਅਤ ਵਜੋਂ ਪੇਸ਼ ਕਰਦੀਆਂ ਹਨਜਨਮ ਸਾਖੀਆਂ ਦੇ ਰਚਣਹਾਰੇ ਕੌਣ ਸਨ ਇਸਦੀ ਸਚਾਈ ਅਜੇ ਪੂਰੀ ਤਰ੍ਹਾਂ ਪ੍ਰਮਾਣਿਕ ਨਹੀਂ ਹੈਇਨ੍ਹਾਂ ਵਿਚਲੀਆਂ ਘਟਨਾਵਾਂ ਜਿਨ੍ਹਾਂ ਵਿੱਚ ਗੁਰੁ ਸਾਹਿਬ ਨੂੰ ਇੱਕ ਕਰਾਮਾਤੀ ਸ਼ਖ਼ਸੀਅਤ ਵਜੋਂ ਪੇਸ਼ ਕੀਤਾ ਗਿਆ ਹੈ,ਉਨ੍ਹਾਂ ਦੀ ਬਾਣੀ ਵਿਚਲੇ ਸੱਚ ਨਾਲ ਮੇਲ ਨਹੀਂ ਖਾਂਦੀਆ

-----

ਜਦੋਂ ਅਸੀਂ ਗੁਰੂ ਗਰੰਥ ਸਾਹਿਬ ਵਿੱਚ ਦਰਜ਼ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਕੇ,ਉਸਦੇ ਅਰਥਾਂ ਤੱਕ ਦਾ ਸਫ਼ਰ ਤਹਿ ਕਰਦੇ ਹਾਂ ਤਾਂ ਅਥਾਹ ਸਤਿਕਾਰ ਨਾਲ ਸਿਰ ਉਨ੍ਹਾਂ ਦੀ ਮਹਾਨਤਾ ਅੱਗੇ ਝੁਕ ਜਾਂਦਾ ਹੈਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਪਿਛਲੇ ਮਲੈਨੀਅਮ ਦਾ ਸਭ ਤੋਂ ਵੱਡਾ ਕਰਿਸ਼ਮਾ ਸੀਏਹੋ ਜਿਹੇ ਮਹਾਨ ਪੈਗੰਬਰ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਹਨ ਜੋ ਵਕਤ ਦੀ ਧਾਰਾ ਨੂੰ ਬਦਲ ਦੇਣਉਨ੍ਹਾਂ ਬਾਰੇ ਸੋਚ ਸੋਚ ਕੇ ਮਨੁੱਖੀ ਮਨ ਕਹਿ ਉੱਠਦਾ ਹੈ ਕਿ:-

ਧੰਨੁ ਨਾਨਕ ਤੇਰੀ ਵੱਡੀ ਕਮਾਈ

-----

ਗੁਰੂ ਸਾਹਿਬ ਦੀ ਉਮਰ ਅਜੇ ਬਹੁਤ ਛੋਟੀ ਸੀ, ਜਦੋਂ ਉਨ੍ਹਾਂ ਇਸ ਗੱਲ ਦੀ ਥਾਹ ਪਾ ਲਈ ਕਿ ਮਹਾਨ ਮਨੁੱਖ ਬਣਨ ਲਈ ਤੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਣ ਲਈ ਬਾਹਰੀ ਭੇਖ, ਝੂਠਾ ਕਰਮ ਕਾਂਡ ਝੱਖ ਮਾਰਨ ਦੇ ਤੁੱਲ ਹੈਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਸ ਬਰਤਨ ਵਿੱਚ ਤੁਸੀਂ ਦੁੱਧ ਜਾਂ ਅੰਮ੍ਰਿਤ ਪਾਉਣਾ ਹੈ ਪਹਿਲਾਂ ਉਸ ਨੂੰ ਅੰਦਰੋਂ ਸਾਫ਼ ਕਰਨਾ ਅਤੀ ਜ਼ਰੂਰੀ ਹੈਗੰਦੇ ਮੰਦੇ ਅਤੇ ਕੂੜ ਕੁਸੱਤ ਨਾਲ ਭਰੇ ਹੋਏ ਬਰਤਣ ਵਿੱਚ ਦੁੱਧ ਪਾਵਾਂਗੇ ਤਾਂ ਉਹ ਫਟ ਜਾਵੇਗਾਜੇ ਬੰਦੇ ਦਾ ਅੰਦਰਲਾ ਹੀ ਸ਼ੁੱਧ ਨਹੀਂ ਭਾਵੇਂ ਉਹ ਜੋ ਮਰਜ਼ੀ ਪਹਿਰਾਵਾ ਪਾਵੇ,ਦਿਖਾਵੇ ਕਰੇ ਤੀਰਥਾਂ ਤੇ ਜਾਵੇ ਕਿਸੇ ਕੰਮ ਨਹੀਂਉਨ੍ਹਾਂ ਇਸੇ ਗੱਲ ਨੂੰ ਅਧਾਰ ਬਣਾ ਕੇ ਜਨੇਊ ਪਾਉਣ ਦੀ ਰਸਮ ਦਾ ਖੰਡਨ ਕੀਤਾਉਨ੍ਹਾਂ ਕਿਹਾ ਕਿ ਮਨੁੱਖ ਨੂੰ ਜਤ ਸਤ, ਸੱਚ ਸੰਤੋਖ ਤੇ ਦਿਆ ਵਰਗੇ ਗੁਣ ਧਾਰਨ ਕਰਨੇ ਚਾਹੀਦੇ ਹਨ ਨਾ ਕਿ ਨਾਸ਼ਵੰਤ ਸੂਤ ਦੇ ਕੁੱਝ ਕੱਚੇ ਧਾਗੇ

-----

ਪਰ ਅਫ਼ਸੋਸ ਕਿ ਐਨੇ ਵਰੇ ਬੀਤ ਜਾਣ ਤੋਂ ਬਾਅਦ ਵੀ ਸਾਡਾ ਹਾਲ ਉਹ ਹੀ ਰਿਹਾਅੱਜ ਵੀ ਅਸੀਂ ਕਿਸੇ ਮਨੁੱਖ ਦੀ ਯੋਗਤਾ ਉਸ ਦੇ ਬਾਹਰੀ ਪ੍ਰਭਾਵ ਤੋਂ ਨਿਸਚਿਤ ਕਰਦੇ ਹਾਂਜਿਵੇਂ ਕਿਸੇ ਨੇ ਪਗੜੀ ਬੰਨੀ ਹੈ ਜਾਂ ਟੋਪੀ ਲਈ ਹੈ? ਪਹਿਰਾਵਾ ਕੀ ਹੈ? ਉਸਦਾ ਨਾਮ ਕਿਸ ਪ੍ਰਕਾਰ ਦਾ ਹੈ? ਵੇਖ ਕੇ ਹੀ ਅਸੀਂ ਉਸ ਬੰਦੇ ਬਾਰੇ ਅਪਣੇ ਵਿਚਾਰ ਨਿਸਚਿਤ ਕਰ ਲੈਂਦੇ ਹਾਂਬਹੁਤ ਸਾਰੇ ਲੋਕਾਂ ਨੂੰ ਅਪਣੀ ਯੋਗਤਾ,ਆਪਣੇ ਨਾਵਾਂ ਦੇ ਅੱਗੇ ਵਿਸ਼ੇਸ਼ਣ ਲਿਖਾ ਕੇ ਦੱਸਣੀ ਪੈਂਦੀ ਹੈ ਕਿ ਉਹ ਸੰਤ ਹਨ, ਗਿਆਨੀ ਹਨਉਨ੍ਹਾਂ ਦੇ ਕਾਰਜ ਜਾਂ ਕਰਮ ਵਿੱਚੋਂ ਇਹ ਗੱਲਾਂ ਸਪੱਸ਼ਟ ਨਹੀਂ ਹੁੰਦੀਆਂ, ਜਦੋਂ ਕਿ ਗੁਰੂ ਦੀ ਬਾਣੀ ਬਾਹਰੀ ਭੇਖਾਂ ਕਰਮ-ਕਾਂਡਾ ਅਤੇ ਫੋਕੇ ਦਿਖਾਵਿਆਂ ਦਾ ਖੰਡਨ ਕਰਦੀ ਹੈ

----

ਗੁਰੂ ਸਾਹਿਬ ਨੇ ਗਿਆਨ ਪ੍ਰਾਪਤੀ ਨੂੰ ਮਨੁੱਖ ਦਾ ਸਭ ਦਾ ਸਭ ਤੋਂ ਵੱਡਾ ਤੀਰਥ ਮੰਨਿਆਉਦੋਂ ਗਿਆਨ ਦਾ ਭੰਡਾਰ ਸਾਧੂ ਮਹਾਤਮਾ ਲੋਕ ਹੋਇਆ ਕਰਦੇ ਸਨ, ਜੋ ਭੁੱਖਣ-ਭਾਣੇ ਰਹਿ ਕੇ ਵੀ ਲੋਕਾਂ ਦਾ ਜੀਵਨ ਰੁਸ਼ਨਾਉਂਦੇ ਸਨ ਫੇਰ ਪਿਤਾ ਜੀ ਵਲੋਂ ਸੌਦਾ ਕਰਨ ਲਈ ਦਿੱਤੇ ਵੀਹ ਰੁਪਏ ਇਨ੍ਹਾਂ ਸਾਧੂਆਂ ਤੇ ਖਰਚ ਕੇ ਗੁਰੂ ਸਾਹਿਬ ਸੋਚਦੇ ਹਨ ਕਿ ਇਸ ਤੋਂ ਵੱਡਾ ਤੇ ਪਵਿੱਤਰ ਸੌਦਾ ਹੋਰ ਕਿਹੜਾ ਹੋ ਸਕਦਾ ਹੈ? ਭੁੱਖਿਆਂ ਤੇ ਲੋੜਵੰਦਾਂ ਦੀ ਮੱਦਦ ਕਰਨਾ ਹੀ ਸੱਚਾ ਸੌਦਾ ਹੈਗੁਰੁ ਸਾਹਿਬ ਗਿਆਨ ਦੇ ਅਥਾਹ ਭੰਡਾਰ ਸਨਜਦੋਂ ਅਸੀਂ ਉਨ੍ਹਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਕਿਵੇਂ ਪੂਰਾ ਬ੍ਰਹਿਮੰਡ ਉਨ੍ਹਾਂ ਦੀ ਸੋਚਣੀ ਅੱਗੇ ਇੱਕ ਨਿੱਕੀ ਜਿਹੀ ਬਾਲ ਵਾਂਗੂੰ ਘੁੰਮਦਾ ਜਾਪਦਾ ਹੈਆਪਣੀਆਂ ਕਾਵਿ ਉਡਾਰੀਆਂ ਵਿੱਚ ਕਦੀ ਉਹ ਪਤਾਲਾਂ ਵਿੱਚ ਜਾ ਉੱਤਰਦੇ ਹਨ, ਕਦੀ ਸੌਰ ਮੰਡਲਾਂ ਵਿੱਚ ਅਤੇ ਕਦੀ ਖੰਡਾਂ ਬ੍ਰਹਿਮੰਡਾਂ ਵਿੱਚਇਸ ਅਨੰਤ ਮਾਰਗ ਦੇ ਸਫ਼ਰ ਦੌਰਾਨ ਉਹ ਅਨੇਕਾਂ ਸੂਰਜਾਂ, ਚੰਦਾਂ ਤੇ ਤਾਰਿਆਂ ਦਾ ਸਫਰ ਤਹਿ ਕਰਦੇ ਹੋਏ, ਉਨ੍ਹਾਂ ਨੂੰ ਛੋਟੇ ਛੋਟੇ ਦੀਵਿਆਂ ਦੀ ਨਿਆਈਂ ਦੇਖਦੇ ਹਨਸਮੁੰਦਰ ਪਹਾੜ ਬਨਸਪਤੀ ਹੀ ਨਹੀਂ, ਪੂਰਾ ਬ੍ਰਹਿਮੰਡ ਹੀ ਉਨ੍ਹਾਂ ਦੀ ਸ਼ਖ਼ਸੀਅਤ ਸਾਹਮਣੇ ਬੌਣਾ ਲੱਗਣ ਲੱਗ ਪੈਂਦਾ ਹੈਤੇ ਕਈ ਵਾਰੀ ਤਾਂ ਜਾਪਦਾ ਹੈ ਜਿਵੇਂ ਬ੍ਰਹਿਮੰਡ ਵੀ ਉਨ੍ਹਾਂ ਦੀ ਰਚਨਾ ਅੱਗੇ ਹੱਥ ਜੋੜੀ ਖੜ੍ਹਾ ਹੋਵੇ

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ

ਐਡੀਆਂ ਕਾਵਿ ਉਡਾਰੀਆਂ ਅੱਗੇ ਮੈਂ ਨਤਮਸਤਕ ਹੋ ਜਾਂਦਾ ਹਾਂ ਤੇ ਵਿਸਮਾਦ ਵਿੱਚ ਆਕੇ ਕਹਿ ਉੱਠਦਾ ਹਾਂ ਕਿ ਧਨੁੰ ਨਾਨਕ ਤੇਰੀ ਵੱਡੀ ਕਮਾਈ

ਪਰ ਅੱਜ ਦਾ ਮਨੁੱਖ ਆਪਣੇ ਖੰਭ ਖ਼ੁਦ ਹੀ ਨੋਚ ਬੈਠਾ ਹੈਤੇ ਸਿਰਫ ਆਪਣੀ ਸਖਸ਼ੀਅਤ ਤੱਕ ਹੀ ਸੁੰਗੜ ਕੇ ਰਹਿ ਗਿਆ ਹੈਸੁਆਰਥ ਦੇ ਚੱਕਰਵਿਊ ਵਿੱਚ ਫਸੇ ਮਨੁੱਖ ਲਈ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਚਾਨਣ ਮੁਨਾਰਾ ਹੈ ਤਾਂ ਕਿ ਉਹ ਆਪਣੇ ਅੰਦਰਲੇ ਅਤੇ ਬਾਹਰੀ ਸੌਰ ਮੰਡਲ ਦੇ ਦਰਸ਼ਣ ਕਰ ਸਕੇ

----

ਬਾਬੇ ਦੀ ਬਾਣੀ ਰੀਤਾਂ ਰਿਵਾਜ਼ਾਂ ਦੇ ਘੁਣ ਖਾਧੇ ਸਮਾਜ ਨੂੰ ਔਰਤ ਦੀ ਕੀਤੀ ਜਾਂ ਰਹੀ ਦੁਰਦਸ਼ਾ (ਭਰੂਣ ਹੱਤਿਆ)ਕਾਰਨ ਅਖੌਤੀ ਸਮਾਜ ਦੇ ਠੇਕੇਦਾਰਾਂ ਨੂੰ ਪੁੱਛਣ ਦਾ ਸਾਹਸ ਕਰਦੀ ਹੈ ਕਿ

ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ

ਪਰੰਤੂ ਉਹੀ ਸਮਾਜ ਅੱਜ ਬਾਬੇ ਦੀ ਬਾਣੀ ਤੋਂ ਮੂੰਹ ਫੇਰ ਕੇ ਜੰਮਣ ਤੋਂ ਪਹਿਲਾਂ ਹੀ ਲਿੰਗ ਪਰਖ ਕੇ ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ, ਜੋ ਕਿ ਬਾਬਾ ਜੀ ਦੀ ਬਾਣੀ ਦਾ ਘੋਰ ਨਿਰਾਦਰ ਹੈਅੱਜ ਦੇ ਮਨੁੱਖ ਵਿੱਚ ਬਾਬਰ ਦੇ ਜ਼ੁਲਮ ਨੂੰ ਵੰਗਾਰਨ ਦਾ ਸਾਹਸ ਨਹੀਂ ਰਿਹਾ, ਸਗੋਂ ਬਾਬਰ ਦੀ ਚਾਪਲੂਸੀ ਕਰਨ ਤੇ ਵੋਟਾਂ ਵਿੱਚ ਉਸਦੀ ਮੱਦਦ ਕਰਕੇ ਕੰਮ ਕਢਵਾਉਣ ਦਾ ਸੁਆਰਥ ਵਧੇਰੇ ਹੋ ਗਿਆ ਹੈਧਰਮ ਤੇ ਕਰਮ ਦੀ ਖੜੋਤ ਬਾਰੇ ਗੱਲ ਕਰਨ ਦੀ ਜੁਰਰਤ ਕਿਸੇ ਵਿੱਚ ਵੀ ਨਹੀਂ ਹੈਧਰਮ ਨਾਲੋਂ ਧੜਾ ਭਾਰੂ ਹੋ ਗਿਆ ਹੈਕੂੜ ਦੀ ਪ੍ਰਧਾਨਤਾ ਹੈਧਾਰਮਕਿ ਅਸਥਾਨਾਂ ਤੇ ਵੀ ਏਹੀ ਵਰਤਾਰਾ ਹੈਹੈ ਕੋਈ ਜੋ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮਾਂ ਨੂੰ ਕੁੱਤੇ ਆਖ ਸਕੇ? ਅਸੀਂ ਤਾਂ ਸਗੋਂ ਸਿਰੋਪਾਉ ਦੇ ਕੇ ਉਨ੍ਹਾ ਦਾ ਸੁਆਗਤ ਕਰਦੇ ਹਾਂ ਅਤੇ ਜ਼ੋਰ ਵਾਲਿਆਂ ਅੱਗੇ ਵਿਛ-ਵਿਛ ਜਾਂਦੇ ਹਾਂਮੰਤਰੀਆਂ ਦੀ ਚਾਪਲੂਸੀ ਕਰਨ ਵਾਲੇ ਤਾਂ ਆਮ ਹੀ ਮਿਲ ਜਾਣਗੇ ਪਰ ਬਾਣੀ ਦੇ ਰੁਸ਼ਨਾਏ ਸੱਚ ਕਹਿਣ ਵਾਲਾ ਕੋਈ ਵੀ ਨਹੀਂ,ਜੋ ਬਾਬਰ ਨੂੰ ਜਾਬਰ ਕਹਿ ਸਕੇਇਸ ਤਰ੍ਹਾਂ ਦੇ ਮਹਾਨ ਗੁਰੁ ਨੂੰ ਮੇਰੀ ਪ੍ਰਣਾਮ ਹੈ

-----

ਗੁਰੁ ਸਾਹਿਬ ਨੇ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਸਗੋਂ ਦਲੀਲ ਨਾਲ ਉਸਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀਉਹ ਹਰਦੁਵਾਰ ਜਾਕੇ ਸੂਰਜ ਤੱਕ ਪਾਣੀ ਪਹੁੰਚਾਣ ਵਾਲੇ ਅਡੰਬਰ ਨੂੰ ਦਲੀਲ ਨਾਲ ਮਾਤ ਦਿੰਦੇ ਹਨਉਹ ਹੰਕਾਰ ਦੇ ਭਰੇ ਹੋਏ ਸਿੱਧਾ ਤੇ ਨਾਥਾ ਨੂੰ ਗੋਸ਼ਟ ਜਾਂ ਗੱਲਬਾਤ ਨਾਲ ਕਾਇਲ ਕਰਦੇ ਹਨਉਹ ਕਿਸੇ ਦੀ ਵਾਹੀ ਹੋਈ ਲਕੀਰ ਨੂੰ ਛੋਟੀ ਕਰਨ ਦੀ ਬਜਾਏ ਆਪਣੀ ਲਕੀਰ ਨੂੰ ਵੱਡਿਆਂ ਕਰਨ ਵਿੱਚ ਵਿਸ਼ਵਾਸ ਰੱਖਦੇ ਸਨਉਹ ਆਪਣੇ ਵਿਰੋਧੀਆਂ ਦੇ ਘਰ ਤੱਕ ਖੁਦ ਜਾਂਦੇ ਸਨ, ਭਾਵੇਂ ਕੋਈ ਕੌਡਾ ਰਾਕਸ਼, ਸੱਜਣ ਠੱਗ ਸੀ ਵਲੀ ਕੰਧਾਰੀ ਹੋਵੇਕੀ ਅੱਜ ਦਾ ਮਨੁੱਖ ਇਸ ਤਰ੍ਹਾਂ ਦੀ ਪਹੁੰਚ ਰੱਖਦਾ ਹੈ? ਉਹ ਤਾਂ ਆਪਣੇ ਵਿਰੋਧੀਆਂ ਦਾ ਨਾਂ ਵੀ ਸੁਣਨ ਤੱਕ ਤਿਆਰ ਨਹੀਂ ਵਿਚਾਰ ਸੁਣਨੇ ਤਾਂ ਬੜੀ ਦੂਰ ਦੀ ਗੱਲ ਹੈਉਸ ਅੰਦਰਲਾ ਹੰਕਾਰ ਦੂਸਰਿਆਂ ਨੂੰ ਛੋਟੇ ਕਰਕੇ ਦ੍ਰਸ਼ਾਉਣ ਵਿੱਚ ਹੀ ਆਪਣੀ ਵਡਿਆਈ ਸਮਝਦਾ ਹੈਵਿਰੋਧੀਆਂ ਦੇ ਘਰ ਤਾਂ ਜਾਣਾ ਇੱਕ ਪਾਸੇ ਅਸੀਂ ਉਨ੍ਹਾਂ ਨੂੰ ਆਪਣੇ ਘਰ ਤੱਕ ਹੀ ਨਹੀਂ ਪਹੁੰਚਣ ਦਿੰਦੇਪੂਰੇ ਬ੍ਰਹਿਮੰਡ ਜਿੱਡਾ ਕੱਦ ਰੱਖਣ ਵਾਲੀ ਇਹ ਮਹਾਨ ਸ਼ਖ਼ਸੀਅਤ,ਜਦੋਂ ਖ਼ੁਦ ਨੂੰ ਨੀਚ ਕਹਿ ਕੇ ਗੱਲ ਕਰਦੀ ਹੈ ਤਾਂ ਵਿਸਮਾਦ ਵਿੱਚ ਆਇਆ ਮਨ ਕਹਿ ਉੱਠਦਾ ਹੈ ਸਭ ਤੇ ਵੱਡਾ ਸਤਿਗੁਰ ਨਾਨਕ

ਗੁਰੂ ਸਾਹਿਬ ਵਲੋਂ ਰਚੀ ਗਈ ਬਾਣੀ ਜਪੁਜੀ ਸਾਹਿਬ,ਆਸਾ ਜੀ ਦੀ ਵਾਰ ਅਤੇ ਕੀਰਤਨ ਸੋਹਿਲਾ ਲਾਸਾਨੀ ਰਚਨਾਵਾਂ ਹਨ,ਜੋ ਸ਼ਬਦ ਗੁਰੂਦਾ ਦਰਜਾ ਰੱਖਦੀਆਂ ਹਨ ਤੇ ਜਿਨਾਂ ਅੱਗੇ ਹਰ ਮਨੁੱਖ ਦਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ

-----

ਗੁਰੁ ਸਾਹਿਬ ਨੇ ਕਦੀ ਆਪਣੇ ਆਪ ਨੂੰ ਸੰਤ ਜਾਂ ਮਹਾਤਮਾ ਆਖ ਕੇ ਪੂਜਾ ਨਹੀਂ ਕਰਵਾਈਉਹ ਤਾਂ ਆਪਣੇ ਨੰਨ੍ਹੇ -ਮੁੰਨੇ ਬੱਚਿਆਂ ਤੇ ਪਤਨੀ ਨੂੰ ਪਿੱਛੇ ਛੱਡ ਕੇ ਜਲਦੇ ਹੋਏ ਜਗਤ ਤੇ ਆਪਣੀ ਬਾਣੀ ਦੀ ਮਿੱਠੀ ਫੁਹਾਰ ਬਰਸਾਉਣ ਚਾਰ ਉਦਾਸੀਆਂ ਤੇ ਜਾਂਦੇ ਹਨਮੱਕੇ ਅੰਦਰ ਜਿੱਥੇ ਦੂਜੇ ਧਰਮ ਨਾਲ ਸਬੰਧਤ ਮਨੁੱਖ ਅੱਜ ਵੀ ਜਾਂ ਨਹੀਂ ਸਕਦਾ,ਜਾ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਕਰਦੇ ਹਨ ਕਿ ਰੱਬ ਕਿਸੇ ਇਮਾਰਤ ਵਿੱਚ ਬੰਦ ਨਹੀਂ ਉਹ ਤਾਂ ਪ੍ਰਕਿਰਤੀ ਦੇ ਜ਼ੱਰੇ-ਜ਼ੱਰੇ ਵਿੱਚ ਹੈਜਦੋਂ ਉਹ ਕਾਜ਼ੀ ਨੂੰ ਉਸ ਦਿਸ਼ਾ ਵਿੱਚ ਪੈਰ ਘੁਮਾਉਣ ਲਈ ਆਖਦੇ ਹਨ, ਜਿੱਧਰ ਰੱਬ ਨਹੀਂ ਹੈ, ਤਾਂ ਉਸਦੇ ਗਿਆਨ ਨੇਤਰ ਖੁੱਲ੍ਹ ਜਾਂਦੇ ਹਨ, ਤੇ ਉਹ ਗੁਰੂ ਸਾਹਿਬ ਅੱਗੇ ਸਿਰ ਝੁਕਾ ਦਿੰਦਾ ਹੈਗੁਰੁ ਨਾਨਕ ਸਾਹਿਬ ਪੜ੍ਹ-ਪੜ੍ਹ ਗੱਡੇ ਲੱਦਣ ਨਾਲੋਂ ਇੱਕ ਅੱਖਰ ਨੂੰ ਹੀ ਸਮਝ ਲੈਣ ਵਿੱਚ ਵਧੇਰੇ ਮਹਾਨਤਾ ਸਮਝਦੇ ਹਨਉਨ੍ਹਾਂ ਦੀ ਬਾਣੀ ਦਾ ਇੱਕ ਇੱਕ ਅੱਖਰ ਕੀਮਤੀ ਖਜ਼ਾਨਾ ਹੈ

----

ਅੱਜ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਅਸੀਂ ਸਮਾਜਿਕ ਧਾਰਮਿਕ ਤੇ ਰਾਜਨੀਤਕ ਦਸ਼ਾ ਦੇਖਦੇ ਹਾਂ ਤਾਂ ਮਨ ਵਲੂੰਧਰਿਆ ਜਾਂਦਾ ਹੈਕਰਮ ਕਾਂਡ, ਬਾਹਰੀ ਭੇਖ, ਝੂਠੇ ਵਿਖਾਵੇ, ਹੰਕਾਰ, ਨਫ਼ਰਤ, ਸਾੜਾ,ਜਾਤਾਂ-ਪਾਤਾਂ ,ਊਚ ਨੀਚ, ਜ਼ਬਰ-ਜ਼ੁਲਮ ਸਗੋਂ ਉਸ ਸਮੇਂ ਤੋਂ ਵੀ ਵਧ ਗਿਆ ਹੈਪਰ ਅਫ਼ਸੋਸ ਤਾਂ ਉਦੋਂ ਹੁੰਦਾ ਹੈ ਜਦੋਂ ਬਾਬੇ ਦੀ ਬਾਣੀ ਪੜ੍ਹਨ ਵਾਲੇ ਵੀ ਇਸ ਨੂੰ ਮਨ ਵਿੱਚ ਨਾ ਵਸਾਉਣਅੱਜ ਦੇ ਮਨੁੱਖ ਨੂੰ (ਜਿਨਾਂ ਵਿੱਚ ਮੈਂ ਵੀ ਹਾਂ) ਆਪਣੇ ਅੰਦਰਲੇ ਸੱਚ ਨੂੰ ਬਾਬੇ ਦੀ ਬਾਣੀ ਦੀ ਰੋਸ਼ਨੀ ਵਿੱਚ ਵੇਖਣ ਦੀ ਬਹੁਤ ਜ਼ਰੂਰਤ ਹੈਤੇ ਇਸਤੇ ਅਮਲ ਕਰਨਾ ਇਸਦਾ ਅਗਲਾ ਪੜਾਅ ਹੈ

-----

ਇਸ ਤਰ੍ਹਾਂ ਕਰਨ ਨਾਲ ਹੀ ਉਸ ਮਹਾਨ ਗੁਰੁ ਨੂੰ ਸੱਚੀ ਸ਼ਰਧਾਜਲੀ ਪੇਸ਼ ਕੀਤੀ ਜਾ ਸਕਦੀ ਹੈਗੁਰੁ ਨਾਨਕ ਸਾਹਿਬ ਨੇ ਗ੍ਰਹਿਸਥੀ ਜੀਵਨ ਨੂੰ ਮਹਾਨਤਾ ਦਿੱਤੀ ਤੇ ਹੱਥੀ ਕਿਰਤ ਕਰਨ ਨੂੰ ਉੱਚਾ ਦਰਜਾ ਦਿੱਤਾ ਹੈਪਰ ਅੱਜ ਕੱਲ ਉਨ੍ਹਾਂ ਦੇ ਪੇਰੋਕਾਰ ਹੱਥੀਂ ਕਿਰਤ ਕਰਨ ਨੂੰ ਤਿਲਾਂਜਲੀ ਦੇ ਰਹੇ ਹਨਪੰਜਾਬ ਇਸਦਾ ਜੀਂਦਾ ਜਾਗਦਾ ਸਬੂਤ ਹੈਜਿੱਥੇ ਲੋਕ ਆਪ ਕਿਰਤ ਕਰਨਾ ਛੱਡ ਕੇ ਪੂਰਨ ਤੌਰ ਤੇ ਨੌਕਰਾਂ ਜਾਂ ਮਜ਼ਦੂਰਾਂ ਤੇ ਨਿਰਭਰ ਹੋ ਗਏ ਹਨਜਦੋਂ ਕਿ ਗੁਰੂ ਸਾਹਿਬ ਆਪ ਹੱਥੀਂ ਕਰਤਾਰਪੁਰ ਖੇਤੀ ਕਰਦੇ ਰਹੇ ਹਨ

-----

ਉਨ੍ਹਾਂ ਦਾ ਜੀਵਨ ਭਰ ਸਾਥ ਨਿਭਾਉਣ ਵਾਲੇ ਰਬਾਬੀ ਮਰਦਾਨੇ ਨੂੰ ਅਸੀਂ ਗੁਰੂ ਘਰਾਂ ਵਿੱਚ ਕਦੇ ਉਸਦਾ ਕੋਈ ਦਿਨ ਮਨਾ ਕੇ ਯਾਦ ਨਹੀਂ ਕੀਤਾਜੋ ਮੁਸ਼ਕਲ ਪੈਂਡਿਆਂ ਵਿੱਚ ਗੁਰੂ ਜੀ ਦੇ ਸਾਥ ਰਿਹਾ ਹੈਉਹ ਮਨੁੱਖ ਕਿੰਨਾ ਖ਼ੁਸ਼ਕਿਸਮਤ ਹੋਵੇਗਾ ਜਿਸ ਦੀ ਵਜਾਈ ਹੋਈ ਰਬਾਬ ਤੇ ਇਹ ਬਾਣੀ ਰਚੀ ਗਈ ਤੇ ਸਭ ਤੋਂ ਪਹਿਲਾਂ ਉਸੇ ਨੂੰ ਹੀ ਇਹ ਬਾਣੀ ਸੁਣਨ ਦਾ ਮੌਕਾ ਮਿਲਿਆ

-----

ਅੱਜ ਦੇ ਦੌਰ ਵਿੱਚ ਜਿੱਥੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ, ਉਨ੍ਹਾਂ ਦੀ ਬਾਣੀ ਨੂੰ ਆਧਾਰ ਬਣਾ ਕੇ ਵਿਗਿਆਨਕ ਨਜ਼ਰੀਏ ਨਾਲ ਖੋਜ ਕਰਨ ਦੀ ਜ਼ਰੂਰਤ ਹੈ ਉਥੇ ਭਾਈ ਮਰਦਾਨੇ ਦੇ ਜੀਵਨ ਸਬੰਧੀ ਵੀ ਖੋਜ ਕਰਨ ਦੀ ਜਰੂਰਤ ਹੈਜਿਸਨੇ ਆਪਣਾਂ ਸਾਰਾ ਜੀਵਨ ਆਪਣੀ ਪਰਿਵਾਰਕ ਜ਼ਿੰਦਗੀ ਛੱਡ ਕੇ ਗੁਰੂ ਦੇ ਲੇਖੇ ਲਾ ਦਿੱਤਾਉਹ ਕਿੱਡਾ ਖ਼ੂਬਸੂਰਤ ਆਲਮ ਹੋਵੇਗਾ ਜਦੋਂ ਬਾਬਾ ਆਖਦਾ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈਤੇ ਮਰਦਾਨਾ ਰਬਾਬ ਦੀਆਂ ਮਧੁਰ ਧੁਨਾਂ ਤੇ ਆਈ ਬਾਣੀ ਨੂੰ ਮਾਨਣ ਵਾਲ ਪਹਿਲਾ ਵਿਅਕਤੀ ਹੁੰਦਾਮੈਂ ਸਮੁੱਚੀ ਮਨੁੱਖਤਾ ਨੂੰ ਬਾਬਾ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂਗੁਰੂ ਸਾਹਿਬ ਦੀ ਰਚਨਾ ਸਮੁੱਚੀ ਮਨੁੱਖਤਾ ਲਈ ਇੱਕ ਬਹੁਤ ਵੱਡੀ ਦੇਣ ਹੈਜਿਸ ਅੱਗੇ ਮੇਰਾ ਸਿਰ ਝੁਕਦਾ ਹੈ

No comments: