ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, November 20, 2009

ਮਨਦੀਪ ਖੁਰਮੀ ਹਿੰਮਤਪੁਰਾ - ਓਏ ਅਣਖੀ ਪੰਜਾਬੀਓ....... - ਲੇਖ

ਓਏ ਅਣਖੀ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ਹੀ ਦਾਅ ਤੇ ਲਾਉਣੀ ਬਾਕੀ ਸੀ?

ਲੇਖ

ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜ਼ਤ, ਅਣਖ ਤੇ ਸ਼ਾਨ ਨਾਲ਼ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ ਹੀ ਮਿਲ ਸਕਦੀਆਂ ਹਨਆਪਣੇ ਘਰ ਦੀਆਂ ਧੀਆਂ- ਧਿਆਣੀਆਂ ਦੀ ਗੱਲ ਤਾਂ ਇੱਕ ਪਾਸੇ ਰਹੀ, ਕਿਸੇ ਅਣਜਾਣ ਮੁਟਿਆਰ ਦੀ ਇੱਜ਼ਤ ਨੂੰ ਗੈਰਾਂ ਹੱਥੋਂ ਪਾਟੋਧਾੜ ਹੋਣੋ ਬਚਾਉਣ ਲਈ ਪੰਜਾਬੀਆਂ ਵੱਲੋਂ ਹੁਣ ਤੱਕ ਲਾਈਆਂ ਜਾਨ ਦੀਆਂ ਬਾਜ਼ੀਆਂ ਦੀਆਂ ਕਹਾਣੀਆਂ ਵੀ ਬਜ਼ੁਰਗਾਂ ਤੋਂ ਸੁਣੀਆਂ ਜਾ ਸਕਦੀਆਂ ਹਨ

-----

ਇਹ ਤਾਂ ਸਨ ਕਿਸੇ ਲੰਘੇ ਵੇਲੇ ਦੇ ਅਣਖੀ ਪੰਜਾਬੀਆਂ ਦੇ ਅਣਖੀ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਪਰ ਅੱਜ ਸਿਰ ਸ਼ਰਮ ਨਾਲ ਸਿਰਫ਼ ਝੁਕ ਹੀ ਨਹੀਂ ਰਿਹਾ ਸਗੋਂ ਇੱਕ ਵਾਰ ਝੁਕ ਕੇ ਮੁੜ ਉੱਚਾ ਉੱਠਣ ਦਾ ਨਾਂ ਨਹੀਂ ਲੈ ਰਿਹਾਉਹ ਇਸ ਕਰਕੇ ਕਿ ਮੇਰੇ ਸੋਹਣੇ ਪੰਜਾਬ ਦੇ ਅਣਖੀ ਸ਼ੇਰ ਵਿਦੇਸ਼ਾਂ ਵਿੱਚ ਆਵਦੇ ਪਰਿਵਾਰ ਦੀ ਤਿੜ੍ਹ ਬੀਜਣ ਦੇ ਆਹਰ ਚ ਆਪਣੀਆਂ ਧੀਆਂ ਧਿਆਣੀਆਂ ਦੀ ਹੱਥੀਂ ਇੱਜ਼ਤ ਲੁਟਾਉਣ ਵਾਲੇ ਰਾਹ ਪਏ ਫਿਰਦੇ ਹਨਬੇਸ਼ੱਕ ਤੁਹਾਨੂੰ ਇੰਝ ਜਾਪੇ ਕਿ ਐਸ ਬੰਦੇ ਨੂੰ ਬਾਹਲਾ ਈ ਫ਼ਿਕਰ ਪਿਆ ਫਿਰਦੈ.... ਮਿੱਤਰੋ ਸਚਮੁੱਚ ਹੀ ਜਦ ਦੀਆਂ ਮੇਰੇ ਖ਼ੁਦ ਅਤੇ ਮੇਰੇ ਮਿੱਤਰਾਂ ਨਾਲ ਵਾਪਰੀਆਂ ਸੌ ਫੀਸਦੀ ਸੱਚੀਆਂ ਗੱਲਾਂ ਦਾ ਦਿਮਾਗ ਉੱਪਰ ਗੱਡੇ ਜਿੰਨਾ ਬੋਝ ਬਣਿਆ ਹੈ ਤਾਂ ਉਹ ਗੱਲਾਂ ਤੁਹਾਡੇ ਸਭ ਨਾਲ ਸਾਂਝੀਆਂ ਕਰਨ ਲਈ ਕਾਹਲਾ ਸਾਂ

-----

ਗੱਲ ਕਰੀਏ ਵਿਦੇਸ਼ ਆਉਣ ਦੀ.... ਰੱਜ ਰੱਜ ਆਓ.. ਆਪ ਵੀ ਆਓ ਤੇ ਆਪਣੀਆਂ ਧੀਆਂ ਨੂੰ ਵੀ ਭੇਜੋ ਪਰ ਆਓ ਇਸ ਢੰਗ ਨਾਲ ਕਿ ਜਿਸਨੇ ਆਉਣਾ ਹੈ, ਉਹਦੇ ਠਹਿਰਨ, ਖਾਣ ਪੀਣ ਜਾਂ ਕੰਮਕਾਰ ਦਾ ਬੰਦੋਬਸਤ ਪਹਿਲਾਂ ਹੀ ਮੁਕੱਰਰ ਹੋਇਆ ਹੋਵੇਪਰ ਜੋ ਆਲਮ ਮੈਂ ਪਿਛਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਖ਼ੁਦ ਦੇਖਿਆ ਤੇ ਸੁਣਿਆ ਹੈ ਉਸ ਤੋਂ ਤਾਂ ਇਹੀ ਲਗਦੈ ਕਿ ਹੁਣ ਸਾਡੇ ਪੰਜਾਬੀ ਵੀਰਾਂ ਲਈ ਵਿਦੇਸ਼ਾਂ ਪੈਰ ਪਾਉਣਲਈ ਆਪਣੀਆਂ ਧੀਆਂ- ਭੈਣਾਂ ਦੀ ਇੱਜ਼ਤ ਵੀ ਦਾਅ ਤੇ ਲਾ ਦੇਣੀ ਮਾਮੂਲੀ ਜਿਹੀ ਗੱਲ ਬਣ ਗਈ ਹੈਪਿਛਲੇ ਦਿਨਾਂ ਤੋਂ ਇੰਗਲੈਂਡ ਲਈ ਖੁੱਲ੍ਹੇ ਵਿਦਿਆਰਥੀ ਵੀਜ਼ਿਆਂ ਨੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਕਮਲ਼ੇ ਜਿਹੇ ਬਣਾ ਦਿੱਤੈ

-----

ਕੀ ਮੁੰਡਾ ਕੀ ਕੁੜੀ ਹਰ ਕੋਈ ਇੰਗਲੈਂਡ ਪਹੁੰਚਣ ਨੂੰ ਹੀ ਸਵਰਗਾਂ ਦੀ ਟਿਕਟ ਹਾਸਲ ਕਰਨ ਵਾਂਗ ਮੰਨੀ ਬੈਠਾ ਹੈਬੇਸ਼ੱਕ ਪੰਜਾਬੋਂ ਤੁਰਨ ਤੋਂ ਪਹਿਲਾਂ ਏਜੰਟਾਂ ਵੱਲੋਂ ਇਹੀ ਸਬਜ਼ਬਾਗ਼ ਦਿਖਾਏ ਜਾਂਦੇ ਹਨ ਕਿ ਇੰਗਲੈਂਡ ਪਹੁੰਚਣ ਸਾਰ ਏਅਰਪੋਰਟ ਤੇ ਤੁਹਾਡਾ ਸੁਆਗਤਕਰਨ ਵਾਲੇ ਖੜ੍ਹੇ ਹੋਣਗੇ, ਇੱਕ ਵੀਕਦਾ ਰਹਿਣ ਸਹਿਣ ਮੁਫ਼ਤ, ਬਾਦ ਚ ਤੁਸੀਂ ਆਪਣਾ ਵੀ ਇੰਤਜ਼ਾਮ ਕਰ ਸਕਦੇ ਹੋ... ਵਗੈਰਾ ਵਗੈਰਾਅਜਿਹੀਆਂ ਮਨ ਲੁਭਾਊ ਗੱਲਾਂ ਚ ਅਸੀਂ ਅਕਸਰ ਹੀ ਇਹ ਭੁੱਲ ਜਾਦੇ ਹਾਂ ਕਿ ਸਾਡਾ ਮੁੰਡਾ ਜਾਂ ਕੁੜੀ ਭੂਆਕੋਲ ਨਹੀਂ ਜਾ ਰਹੇ ਸਗੋਂ ਉਸ ਧਰਤੀ ਤੇ ਜਾ ਰਹੇ ਹਨ ਜਿਸ ਬਾਰੇ ਆਮ ਹੀ ਪ੍ਰਚੱਲਿਤ ਹੈ ਕਿ ਇੱਥੇ ਆ ਕੇ ਬੰਦੇ ਦਾ ਖ਼ੂਨ ਬਦਰੰਗ ਹੋ ਜਾਂਦੈਇਹਨਾਂ ਗੱਲਾਂ ਵਿੱਚ ਫਸ ਕੇ ਹੀ ਪੁੱਟੇ ਗਏ ਪੈਰਾਂ ਤੋਂ ਸ਼ੋਸ਼ਣ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ

-----

ਸਾਡੇ ਪੰਜਾਬੀਆਂ ਵਿੱਚ ਘਰ ਦੀ ਨਾਰੀ ਨੂੰ ਘਰ ਦੀ ਇੱਜ਼ਤ ਖ਼ਿਆਲ ਕੀਤਾ ਜਾਂਦੈਇਸ਼ਕ- ਵਿਸ਼ਕ, ਪਿਆਰ- ਵਿਆਰ ਸਾਡੇ ਪੰਜਾਬੀ ਸਮਾਜ ਚ ਕੋਈ ਮਾਅਨਾ ਨਹੀਂ ਰੱਖਦੇਕੋਈ ਮੁੰਡਾ- ਕੁੜੀ ਪਿਆਰ ਵਿਆਹ ਕਰਵਾ ਕੇ ਜ਼ਿੰਦਗੀ ਜਿਉਣੀ ਚਾਹੁਣ ਤਾਂ ਉਹ ਲੋਕਾਂ ਦੀ ਨਿਗ੍ਹਾ ਲੰਡਰਬਣ ਜਾਂਦੇ ਹਨਪਰ ਉਹਨਾਂ ਮਾਪਿਆਂ ਜਾਂ ਮਾਪਿਆਂ ਦੀਆਂ ਉਹਨਾਂ ਔਲਾਦਾਂ ਨੂੰ ਤੁਸੀਂ ਕਿਹੜੇ ਵਿਸ਼ੇਸ਼ਣ ਨਾਲ ਨਿਵਾਜੋਗੇ ਜੋ ਹਾਲਾਤਾਂ ਦੇ ਝੰਬੇ ਹੋਏ ਇਹਨਾਂ ਵਿਸ਼ੇਸ਼ਣਾਂ ਨੂੰ ਵੀ ਲੱਖਾਂ ਕੋਹਾਂ ਦੂਰ ਛੱਡ ਜਾਂਦੇ ਹਨ

-----

ਤੁਸੀਂ ਵੀ ਕਹਿੰਦੇ ਹੋਵੋਗੇ ਕਿ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦੈ ? ਲਓ ਸੁਣੋ, ਬੀਤੇ ਦਿਨੀਂ ਇੱਕ ਪਰਮ ਮਿੱਤਰ ਨੇ ਹੀਥਰੋ ਏਅਰਪੋਰਟ ਤੋਂ ਇੱਕ ਸਟੂਡੈਂਟ ਵੀਜ਼ੇ ਤੇ ਆ ਰਹੀ ਬੀਬੀ ਨੂੰ ਲੈ ਕੇ ਆਉਣ ਦਾ ਹੁਕਮ ਕੀਤਾਚਾਰ ਘੰਟੇ ਦੀ ਲੰਮੀ ਉਡੀਕ ਬਾਦ ਬੀਬੀ ਬਾਹਰ ਆਈ ਤਾਂ ਸਾਡੇ ਹੱਥਾਂ ਚ ਉਹਦੇ ਨਾਂ ਵਾਲਾ ਫੱਟਾ ਦੇਖ ਕੇ ਉਹਦੇ ਸਾਹ ਚ ਸਾਹ ਆਇਆ ਕਿਉਂਕਿ ਉਸ ਬੀਬੀ ਦੇ ਪਰਿਵਾਰ ਦਾ ਇੰਗਲੈਂਡ ਚ ਕੋਈ ਜਾਣੂੰ ਨਹੀਂ ਸੀਸ਼ੁੱਧ ਪੇਂਡੂ ਉਸ ਬੀਬੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸਨੇ ਅੱਗੇ ਕਿੱਥੇ ਜਾਣਾ ਹੈ?, ਉਹਦਾ ਕਾਲਜ ਕਿੱਥੇ ਹੈ? ਉਹਨੇ ਠਹਿਰਨਾ ਕਿੱਥੇ ਹੈ? ਬਜਾਇ ਇਸਦੇ ਕਿ ਉਸ ਕੋਲ ਇੱਕ ਕਾਗਜ਼ ਸੀ ਜਿਸ ਉੱਪਰ ਰਿਹਾਇਸ਼ ਦਾ ਪਤਾ ਲਿਖਿਆ ਹੋਇਆ ਸੀ

-----

ਉਸਨੂੰ ਘਰ ਲਿਆਂਦਾ, ਘਰਵਾਲੀ ਨੇ ਭੋਜਨ ਛਕਾਇਆ ਤਾਂ ਬੀਬੀ ਏਜੰਟ ਵਾਲੀ ਮੁਹਾਰਨੀ ਰਟੀ ਜਾਵੇ, “ਵੀਰ ਜੀ ਮੈਂ ਈ-ਮੇਲ ਭੇਜੀ ਹੋਈ ਆ, ਹੋਸਟਲ ਵਾਲੇ ਡੀਕਦੇ ਹੋਣਗੇ, ਮੈਨੂੰ ਹੋਸਟਲ ਛੱਡ ਆਓਉਹਦੀ ਜ਼ਿੱਦ ਅੱਗੇ ਮੈਂ ਤੇ ਮੇਰੇ ਦੋਸਤ ਗਾਇਕ ਰਾਜ ਸੇਖੋਂ ਤੇ ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਉਸਨੂੰ ਛੱਡਣ ਚਲੇ ਗਏਜਦ ਏਜੰਟਾਂ ਵੱਲੋਂ ਦਿੱਤੇ ਐਡਰੈੱਸ ਤੇ ਪਹੁੰਚੇ ਤਾਂ ਉੱਥੇ ਰਹਿ ਰਿਹਾ ਆਦਮੀ ਇਹ ਕਹਿ ਕੇ ਝੱਗਾ ਚੁੱਕ ਗਿਆ ਕਿ ਸਾਨੂੰ ਤਾਂ ਕੋਈ ਸੂਚਨਾ ਨਹੀਂ ਮਿਲੀ, ਨਾ ਹੀ ਸਾਡੇ ਕੋਲ ਕੋਈ ਰੂਮ ਖ਼ਾਲੀ ਹੈਚੱਲੋ ਜੀ ਕਿਵੇਂ ਨਾ ਕਿਵੇਂ ਰਾਤ ਵੇਲੇ 2 ਘੰਟੇ ਦੀ ਭੱਜ-ਦੌੜ ਤੋਂ ਬਾਦ ਬੀਬੀ ਲਈ ਕਮਰੇ ਦਾ ਪ੍ਰਬੰਧ ਕਰਕੇ ਘਰ ਮੁੜੇਜੇ ਉਸ ਰਾਤ ਅਸੀਂ ਉਸ ਕੁੜੀ ਨਾਲ ਨਾ ਹੁੰਦੇ ਤਾਂ ਖੌਰੇ ਉਸ ਵਿਚਾਰੀ ਕੰਨਿਆਦਾ ਕੀ ਹੋਣਾ ਸੀਇਹ ਤਾਂ ਉਹ ਬੀਬੀ ਸੀ ਜਿਸਦੀ ਇੱਜ਼ਤ ਦੇ ਸਹੀ ਸਲਾਮਤ ਹੋਣ ਬਾਰੇ ਅਸੀਂ ਖ਼ੁਦ ਵੀ ਉਸ ਕੁੜੀ ਦੇ ਮਾਪਿਆਂ ਨੂੰ ਫੋਨ ਕਰ ਦਿੱਤਾ ਸੀ

-----

ਪਰ ਇੱਕ ਉਸ ਪਿਓ ਦਾ ਜੇਰਾ ਵੀ ਦੇਖ ਲਓ ਜਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੁੜੀ ਨੂੰ ਅਣਜਾਣ ਮੁਲਕ ਵੱਲ ਤੋਰਨ ਲੱਗੇ ਨੇ ਆਪਣੀ ਕੁੜੀ ਦੀ ਬਾਂਹ ਇੱਕ ਹੋਰ ਅਣਜਾਣ ਸਟੂਡੈਂਟ ਵੀਜ਼ੇ ਤੇ ਹੀ ਜਾ ਰਹੇ ਮੁੰਡੇ ਨੂੰ ਫੜਾ ਦਿੱਤੀ ਕਿ ਪੁੱਤ ਇਹਨੂੰ ਵੀ ਉੱਥੇ ਕੋਈ ਨਹੀਂ ਜਾਣਦਾ, ਜਿੱਥੇ ਤੂੰ ਰਿਹਾ... ਇਹਨੂੰ ਵੀ ਨਾਲ ਹੀ ਰੱਖ ਲੀਂਜਦ ਕਿ ਉਸ ਮੁੰਡੇ ਨੂੰ ਏਅਰਪੋਰਟ ਤੋਂ ਲਿਆਉਣ ਲਈ ਮੇਰੇ ਹੀ ਇੱਕ ਦੋਸਤ ਦੀ ਡਿਉਟੀਲੱਗੀ ਹੋਈ ਸੀਲੈਣ ਇੱਕ ਨੂੰ ਗਏ ਸੀ, ਪਰ ਆ ਦੋ ਗਏਦੋਸਤ ਵੀ ਹੈਰਾਨ ਸੀਜਦ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਰਾਤ ਦੇ 9 ਵਜੇ ਉੱਤਰੀ ਫਲਾਇਟ ਤੋਂ ਬਾਦ ਉਹਨਾਂ ਦੇ ਠਹਿਰਨ ਦਾ ਬੰਦੋਬਸਤ ਨਹੀਂ ਹੋ ਰਿਹਾ ਸੀ

-----

ਅੰਤ ਇੱਕ ਹੋਟਲ ਚ ਇੱਕ ਕਮਰਾ ਹੀ ਮਿਲਿਆ ਤੇ ਇੱਕ ਸਿਆਣੇ ਪਿਉ ਦੀ ਸਟੂਡੈਂਟ ਧੀ ਸਾਰੀ ਰਾਤ ਇੱਕ ਅਣਜਾਣ ਮੁੰਡੇ ਨਾਲ ਇੱਕੋ ਕਮਰੇ ਚ ਹੀ ਰਹੀਇਹ ਸੀ ਉਸ ਸਿਆਣੇ ਪਿਉ ਦੀ ਆਪਣੀ ਧੀ ਹੱਥੋਂ ਕਰਵਾਈ ਗਈ ਵਿਦੇਸ਼ਾਂ ਦੀ ਪਹਿਲੀ ਕਮਾਈਪਿਆਰੇ ਵੀਰੋ, ਇਸ ਤੋਂ ਅੱਗੇ ਤੁਸੀਂ ਆਪਣੇ ਦਿਮਾਗਾਂ ਦੇ ਘੋੜੇ ਭਜਾ ਸਕਦੇ ਹੋ ਕਿ ਕੀ ਉਸ ਕੁੜੀ ਦੀ ਇੱਜ਼ਤ ਸਲਾਮਤ ਰਹੀ ਹੋਵੇਗੀ ਜਾਂ ਉਸ ਪਿਉ ਦੀ ਅਣਖ ਨੂੰ ਚਾਰ ਚੰਨ ਲੱਗ ਗਏ ਹੋਣਗੇ ਜਿਸਨੇ ਆਪਣੇ ਘਰ ਦੀ ਇੱਜ਼ਤ ਕਿਸੇ ਅਣਜਾਣ ਨੂੰ ਇਹ ਕਹਿ ਕੇ ਸੌਂਪ ਦਿੱਤੀ ਕਿ ਜਿੱਥੇ ਤੂੰ ਰਿਹਾ, ਉੱਥੇ ਨਾਲ ਹੀ ਰੱਖ ਲੀਂਇਸ ਗੱਲ ਦਾ ਹਰ ਪੰਜਾਬੀ ਨੂੰ ਭਲੀ-ਭਾਂਤ ਪਤੈ ਕਿ ਕੱਟੇ (ਮੱਝ ਦੇ ਬੱਚੇ) ਦੀ ਵੱਛੀ (ਗਾਂ ਦੀ ਬੱਚੀ) ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀਇਹ ਵੀ ਹਰ ਕਿਸੇ ਨੂੰ ਪਤੈ ਕਿ ਜਦ ਘਿਉ ਕੋਲ ਅੰਗਿਆਰੀ ਰੱਖਾਂਗੇ ਤਾਂ ਘਿਉ ਨੇ ਪਿਘਲਣਾ ਹੀ ਹੁੰਦੈਗੱਲ ਇੱਥੇ ਹੀ ਠੱਪ ਹੋ ਜਾਂਦੀ ਤਾਂ ਚੰਗਾ ਹੁੰਦਾ, ਪਰ ਜਦ ਲੀਰਾਂ ਦੀ ਖੁੱਦੋ ਉੱਧੜਦੀ ਐ ਤਾਂ ਲੀਰਾਂ ਹੀ ਲੀਰਾਂ ਨਿਕਲਦੀਆਂ ਨੇ

-----

ਸੁਣੋ, ਹੀਥਰੋ ਏਅਰਪੋਰਟ ਤੇ ਇਹਨਾਂ ਦੋਵੇਂ ਬੀਬੀਆਂ ਵਾਂਗ ਪਤਾ ਹੀ ਨਹੀਂ ਕਿੰਨੀਆਂ ਕੁ ਬੀਬੀਆਂ ਆਉਂਦੀਆਂ ਨੇ ਜਿਹਨਾ ਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ, ਜਾਂ ਫਿਰ ਪਹਿਲਾਂ ਲੈ ਕੇ ਆਉਣ ਦੀ ਹਾਮੀ ਓਟਣ ਵਾਲੇ ਰਿਸ਼ਤੇਦਾਰ ਵੀ ਬਾਦ ਵਿੱਚ ਫੋਨ ਨਹੀਂ ਚੁੱਕਦੇ ਕਿਉਂਕਿ ਖ਼ੁਦਗਰਜੀ ਦੇ ਰਾਹ ਤੁਰੀ ਯੂ. ਕੇ. ਦੀ ਜ਼ਿੰਦਗੀ ਵਿੱਚ ਕਿਸੇ ਕੋਲ ਕਿਸੇ ਲਈ ਕੋਈ ਵਕਤ ਨਹੀਂਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੇ ਵਕਤ ਦੇ ਝੰਬਿਆਂ ਨੂੰ ਸਹਾਰਾਦੇਣ ਵਾਲਾ ਇੱਕ ਪੰਜਾਬੀ ਗਿਰੋਹ ਵੀ ਅੱਜਕੱਲ੍ਹ ਸਰਗਰਮ ਹੋਇਆ ਦੱਸਿਆ ਜਾਂਦਾ ਹੈ ਜਿਸਦਾ ਕੰਮ ਹੀ ਸਿਰਫ ਵੱਗ ਵਿੱਚੋਂ ਗੁਆਚੀ ਗਾਂਵਾਂਗ ਰੁਲੇ ਜਿਹੇ ਫਿਰਦੇ ਚਿਹਰਿਆਂ ਨੂੰ ਲੱਭਣਾ ਹੈਜੇ ਕੋਈ ਮੁੰਡਾ ਹੈ ਤਾਂ ਉਸਨੂੰ ਰਾਤ ਕਟਾਉਣ ਤੇ ਖਾਣਾ- ਦਾਣਾ ਦੇਣ ਦੇ ਪੌਂਡ ਵਸੂਲ ਲਏ ਜਾਂਦੇ ਹਨਜੇ ਕੋਈ ਕੁੜੀ ਹੈ ਤਾਂ ਉਸਨੂੰ ਰਾਤ ਕਟਾਉਣ ਦੇ ਨਾਂ ਤੇ ਖ਼ੁਦ ਉਸ ਨਾਲ ਰਾਤ ਕੱਟਦੇਹਨਆਉਣ ਵਾਲੇ ਅਣਜਾਣ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਰਾਤ ਦੇ ਹਨੇਰੇ ਚ ਉਹਨਾਂ ਦੀ ਕਾਰ ਕਿਸ ਪਾਸੇ ਨੂੰ ਦੌੜ ਰਹੀ ਹੈਅਜਿਹੀ ਪ੍ਰਾਹੁਣਾਚਾਰੀ ਚ ਕੋਈ ਵੀ ਤੁਹਾਡੀ ਇੱਜ਼ਤ ਦੀਆਂ ਲੀਰਾਂ ਲੀਰਾਂ ਕਰ ਸਕਦਾ ਹੈਅਜਿਹੇ ਹਾਲਾਤ ਚ ਆਪਣੀ ਇੱਜ਼ਤ ਆਪਣੇ ਹੱਥੀਂ ਉਹਨਾਂ ਦਿਆਨਤਦਾਰਾਂ ਨੂੰ ਸੌਂਪਣ ਤੋਂ ਬਿਨਾਂ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ ਹੋਵੇਗਾ ਜਿਹਨਾਂ ਨੇ ਰਾਤ- ਬਰਾਤੇ ਬੇਗਾਨੇ ਮੁਲਕ ਚ ਥੋਡੀ ਬਾਂਹਫੜ੍ਹੀ ਹੈ

-----

ਓਏ ਅਣਖੀ ਪੰਜਾਬੀਓ! ਕਿੱਥੇ ਘਾਹ ਚਰ ਰਹੀ ਹੈ ਥੋਡੀ ਅਣਖ ਕਿ ਤੁਹਾਡੀਆਂ ਧੀਆਂ ਸਿਰਫ ਵਿਦੇਸ਼ ਸੈਟਲਹੋਣ ਦੇ ਨਾਂ ਤੇ ਹੀ ਅਜਿਹੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਹੀਆ ਹਨਬੇਸ਼ੱਕ ਅਜਿਹੇ ਹਾਲਾਤ ਹਰ ਕਿਸੇ ਨੂੰ ਸਹਿਣੇ ਵੀ ਨਹੀਂ ਪਏ ਹੋਣਗੇਬੇਸ਼ੱਕ ਹਰ ਕੁੜੀ ਦਾ ਅਜੇਹਾ ਕਿਰਦਾਰ ਨਹੀਂ ਹੋ ਸਕਦਾ ਕਿ ਉਹ ਆਪਣੇ ਮਾਪਿਆਂ ਦੇ ਮੂੰਹ ਕਾਲਖ ਮਲ਼ੇ, ਪਰ ਮਿੱਤਰੋ! ਵਿਦੇਸ਼ਾਂ ਚ ਵਸਦਿਆਂ ਜੋ ਜੋ ਹਾਲਾਤਾਂ ਨਾਲ ਸਮਝੌਤੇ ਔਰਤ ਜ਼ਾਤ ਨੂੰ ਕਰਨੇ ਪੈਂਦੇ ਹਨ, ਉਹ ਲਿਖ ਕੇ ਵੀ ਬਿਆਨ ਨਹੀਂ ਕੀਤੇ ਜਾ ਸਕਦੇਇਹਨਾਂ ਹਾਲਾਤਾਂ ਚੋਂ ਉਪਜੇ ਹਾਲਾਤ ਹੀ ਹਨ ਕਿ ਪੰਜਾਬੀ ਬੀਬੀਆਂ ਵੀ ਇੰਗਲੈਂਡ ਵਿੱਚ ਦੇਹ ਵਪਾਰਵਰਗੇ ਧੰਦੇ ਦਾ ਸ਼ਿਗਾਰ ਬਣੀਆਂ ਹੋਈਆਂ ਹਨ

-----

ਜਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਤਾਂ ਮੈਂ ਵੀ ਤੁਹਾਡੇ ਵਾਂਗ ਮੰਨਣ ਨੂੰ ਤਿਆਰ ਨਹੀਂ ਸੀ ਪਰ ਇਹ ਤਲਖ ਹਕੀਕਤ ਹੈ ਕਿ ਖਾਸ ਕਰਕੇ ਪੰਜਾਬੀ ਕੁੜੀਆਂ ਇੰਗਲੈਂਡ ਦੇ ਮਸਾਜ ਪਾਰਲਰਾਂਵਿੱਚ ਮਾਲਸ਼ ਰਾਹੀਂ ਗਾਹਕਾਂ ਨੂੰ ਖ਼ੁਸ਼ ਕਰਨ ਦੇ ਆਹਰ ਚ ਵੀ ਰੁੱਝੀਆਂ ਹੋਈਆਂ ਹਨਇਹ ਧੰਦਾ ਸਾਊਥਾਲ ਵਿੱਚ ਵੀ ਬੜੀ ਚੰਗੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ ਜਿੱਥੇ ਬਹੁ ਗਿਣਤੀ ਵੀ ਪੰਜਾਬੀ ਭਾਈਆਂ ਦੀ ਹੈਅਜਿਹੇ ਮਸਾਜ ਪਾਰਲਰਾਂਦੇ ਦਿਨ ਢਲੇ ਦੇ ਬਹੁਤੇ ਗਾਹਕ ਵੀ ਆਪਣੇ ਹੀ ਪੰਜਾਬੀ ਭਾਈ ਹੁੰਦੇ ਹਨ ਤੇ ਜਿਬ੍ਹਾ ਹੋਣ ਵਾਲੀਆਂ ਬੀਬੀਆਂ ਵਿੱਚ ਵੀ ਜ਼ਿਆਦਾਤਰ ਆਪਣੀਆਂ ਪੰਜਾਬਣ ਕੁੜੀਆਂ ਹੀ ਹੁੰਦੀਆਂ ਹਨ

-----

ਮੇਰੇ ਖ਼ੁਦ ਲਈ ਵੀ ਇਹ ਗੱਲ ਬੜੀ ਹੀ ਹੈਰਾਨੀ ਭਰੀ ਸੀਇਹ ਹੈਰਾਨੀ ਉਦੋਂ ਅਸਲੀਅਤ ਚ ਬਦਲੀ ਜਦ ਮੈਂ ਸ਼ਾਮ ਵੇਲੇ ਕੰਮ ਤੋਂ ਪਰਤਦਿਆਂ ਸਾਊਥਾਲ ਦੇ ਹੈਵਲਾਕ ਰੋਡ ਗੁਰਦੁਆਰਾ ਸਾਹਿਬ ਦੀਆਂ ਟਰੈਫਿਕ ਲਾਈਟਾਂ ਪਾਰ ਕਰਨ ਦੀ ਉਡੀਕ ਕਰ ਰਿਹਾ ਸਾਂਅਚਾਨਕ ਹੀ ਮੇਰੇ ਲਾਗੇ ਖੜ੍ਹੀ ਛੇ ਫੁੱਟ ਲੰਮੀ ਤਿੱਖੇ ਨੈਣ ਨਕਸ਼ਾਂ ਅਤੇ ਅੱਖ ਨਾਲ ਗੱਲ ਕਰਨ ਵਾਲੀ ਕਾਲੀ ਔਰਤ ਨੇ ਮੈਨੂੰ ਹੈਲੋਕਹੀਮੈਂ ਚੌਂਕ ਜਿਹਾ ਗਿਆ ਤੇ ਬਦਲੇ ਚ ਹੈਲੋ ਕਹਿਣ ਤੇ ਉਸਨੇ ਮੈਨੂੰ ਅੰਗਰੇਜ਼ੀ ਚ ਪੁੱਛਿਆ ਕਿ ਤੂੰ ਕਾਫ਼ੀ ਦੇਰ ਤੋਂ ਪਾਰਲਰ ਕਿਉਂ ਨਹੀਂ ਆਇਆ?” ਮੈਂ ਵੀ ਸਮਝ ਗਿਆ ਕਿ ਉਹ ਭੁਲੇਖਾ ਖਾ ਗਈ ਹੈਮੈਂ ਜਵਾਬ ਚ ਕਿਹਾ ਕਿ ਕੰਮ ਚ ਜ਼ਿਆਦਾ ਬਿਜ਼ੀ ਸੀ

-----

ਉਸ ਨੇ ਜਾਣ ਲੱਗੀ ਨੇ ਮੈਨੂੰ ਆਪਣੇ ਮਸਾਜ ਪਾਰਲਰਦਾ ਵਿਜਟਿੰਗ ਕਾਰਡ ਦਿੰਦਿਆਂ ਬੜੀ ਚਾਲਾਕ ਜਿਹੀ ਤੱਕਣੀ ਨਾਲ ਕਿਹਾ ਸੀ ਮੰਗਲਵਾਰ ਤੇ ਸ਼ਨੀਵਾਰ ਨੂੰ ਸਾਡੇ ਕੋਲ ਪੰਜਾਬੀ ਗਰਲਜ਼ਆਉਂਦੀਆਂ ਹਨ, ਆ ਜਾਣਾਉਹ ਤਾਂ ਚਲੀ ਗਈ ਪਰ ਉਸ ਕਾਲੀ ਦੇ ਮੂੰਹੋਂ ਪੰਜਾਬੀ ਗਰਲਜ਼ਲਫ਼ਜ਼ ਸੁਣ ਕੇ ਮੈਂ ਆਪਣੇ ਆਪ ਨੂੰ ਉਸੇ ਹੀ ਚੌ਼ਕ ਵਿੱਚ ਗੱਡਿਆ ਜਿਹਾ ਮਹਿਸੂਸ ਕਰ ਰਿਹਾ ਸਾਂਮੈਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਉਹ ਮੈਨੂੰ ਜਾਣ ਕੇ ਚਿੜਾ ਗਈ ਹੋਵੇ ਕਿ ਤੁਸੀਂ ਲੋਕ ਐਵੇਂ ਹੀ ਅਣਖੀ ਹੋਣ ਬਾਰੇ ਠੂੰਹੇ ਵਾਂਗੂੰ ਪੂਛ ਉਤਾਂਹ ਚੁੱਕੀ ਫਿਰਦੇ ਹੋ, ਥੋਡੀਆਂ ਪੰਜਾਬਣ ਕੁੜੀਆਂ ਤਾਂ ਨੰਗ- ਧੜੰਗੇ ਲੰਮੇ ਪਏ ਮਰਦਾਂ ਦੇ ਮਾਲਸ਼ ਕਰ ਕੇ ਆਵਦੇ ਮਾਂ ਪਿਉ ਨੂੰ ਪੈਸੇ ਭੇਜਦੀਆਂ ਹਨ

-----

ਓਏ ਅਣਖੀ ਪੰਜਾਬੀਓ! ਜਾਗੋ ਭਰਾਵੋ ਜਾਗੋ..... ਇੱਕ ਵਾਰ ਦੋ ਜਣਿਆਂ ਦੀਆਂ ਮੱਝਾਂ ਸੂਣ ਵਾਲ਼ੀਆਂ ਸਨਮੱਝਾਂ ਵੀ ਨੇੜੇ ਨੇੜੇ ਹੀ ਬੰਨ੍ਹੀਆਂ ਹੋਈਆਂ ਸਨਦੋਵੇਂ ਮਾਲਕ ਵੀ ਰਾਤ ਵੇਲੇ ਰਾਖੀ ਤੇ ਸਨ ਤਾਂ ਜੋ ਮੱਝਾਂ ਨੂੰ ਕਿਸੇ ਕੁੱਤੇ ਬਿੱਲੇ ਤੋਂ ਪ੍ਰੇਸ਼ਾਨੀ ਨਾ ਹੋਵੇਇੱਕ ਮੱਝ ਮਾਲਕ ਨੂੰ ਨੀਂਦ ਨੇ ਘੇਰਾ ਪਾ ਲਿਆਉਹਦੇ ਸੌਣ ਦੀ ਦੇਰ ਸੀ ਕਿ ਦੋਵਾਂ ਦੀਆਂ ਮੱਝਾਂ ਨੇ ਕੱਟੜੂ ਜਨਮ ਦਿੱਤੇਜੋ ਜਾਗਦਾ ਸੀ, ਉਹਦੀ ਮੱਝ ਨੇ ਕੱਟਾ ਜੰਮਿਆ ਤੇ ਜੋ ਸੌਂ ਰਿਹਾ ਸੀ ਉਹਦੀ ਮੱਝ ਨੇ ਕੱਟੀਫਿਰ ਕੀ ਸੀ ਜਾਗਦੇ ਨੇ ਆਪਣੀ ਮੱਝ ਦਾ ਕੱਟੜੂ ਚੁੱਕ ਕੇ ਸੁੱਤੇ ਪਏ ਦੀ ਮੱਝ ਦੀ ਕੱਟੀ ਨਾਲ ਬਦਲ ਲਿਆਜਦ ਸੁੱਤੇ ਮਾਲਕ ਦੀ ਜਾਗ ਖੁੱਲ੍ਹੀ ਤਾਂ ਪਹਿਲਾਂ ਤੋਂ ਹੀ ਜਾਗਦੇ ਮਾਲਕ ਦਾ ਕਥਨ ਸੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨਅਜਿਹਾ ਨਾ ਹੋਵੇ ਕਿ ਵਿਦੇਸ਼ਾਂ ਚ ਕਿਸੇ ਨਾ ਕਿਸੇ ਢੰਗ ਪੈਰ ਪਾਉਣਦੀ ਲਾਲਸਾ ਚ ਤੁਸੀਂ ਤੇ ਤੁਹਾਡੇ ਧੀਆਂ- ਪੁੱਤ ਵੀ ਇੱਕ ਦੂਜੇ ਨਾਲ ਅੱਖ ਮਿਲਾਉਣ ਜੋਗੇ ਵੀ ਨਾ ਰਹੋਅਜਿਹਾ ਵੀ ਨਾ ਹੋਵੇ ਕਿ ਇਸ ਲਾਲਚ ਦੀ ਨੀਂਦ ਚੋਂ ਜਾਗਣ ਤੋਂ ਬਾਦ ਤੁਹਾਡੇ ਪੱਲੇ ਕੱਟਿਆਂ ਜਾਂ ਕੱਟੀਆਂ ਦੀ ਬਜਾਏ ਮੁਰਦਾਕੱਟੜੂ ਹੀ ਪੈਣਫੈਸਲਾ ਤੁਸੀਂ ਖ਼ੁਦ ਕਰਨਾ ਹੈ..... ਦੋ ਘੜੀਆਂ ਕੱਲੇ ਬਹਿ ਕੇ ਸੋਚ ਲੈਣਾ

********

No comments: