ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, November 24, 2009

ਸੁਖਿੰਦਰ - ਲੇਖ (ਭਾਗ ਦੂਜਾ)

ਜਨਤਕ ਹਿਤਾਂ ਦੇ ਪਹਿਰੇਦਾਰ ਦਾ ਪੇਸ਼ਕਾਰ - ਹਰਜੀਤ ਦੌਧਰੀਆ

ਲੇਖ

(ਭਾਗ ਦੂਜਾ)

ਲੜੀ ਜੋੜਨ ਲਈ ਪਹਿਲਾ ਭਾਗ ਪੜ੍ਹੋ ਜੀ।

ਦਰਸ਼ਨ ਸਿੰਘ ਕੈਨੇਡੀਅਨ ਪੰਜਾਬ ਅਸੈਂਬਲੀ ਵਿੱਚ ਆਮ ਲੋਕਾਂ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਉਠਾਂਦਾ ਸੀ, ਉਸ ਦੀਆਂ ਕੁਝ ਉਦਾਹਰਣਾਂ ਪੇਸ਼ ਹਨ:

1.ਪਰ ਮੈਂ ਅਰਜ਼ ਕਰਦਾ ਹਾਂ ਕਿ ਗਰੀਬ ਆਪਣਾ ਕੋਝਾ ਜੀਵਨ ਭੁੱਲਣ ਲਈ ਸਿਨਮੇ ਜਾਂਦਾ ਹੈਪਰ ਜਿਹੜੇ ਅਮੀਰ ਲੋਕ ਹਨ ਉਹ ਤਾਂ ਸ਼ਿਮਲੇ, ਚੰਡੀਗੜ੍ਹ ਆਪਣਾ ਮਨ ਪਰਚਾ ਲੈਂਦੇ ਹਨਉਨ੍ਹਾਂ ਪਾਸ ਪੈਸੇ ਬਹੁਤ ਹੁੰਦੇ ਹਨਉਨ੍ਹਾਂ ਦੇ ਬਾਲ-ਬੱਚੇ ਵੀ ਵੱਡੇ-ਵੱਡੇ ਸ਼ਹਿਰਾਂ ਵਿਚ ਪੜ੍ਹਦੇ ਹਨ ਉਹ ਤਾਂ ਇਸ ਤਰ੍ਹਾਂ ਆਪਣਾ ਮਨੋਰੰਜਨ ਕਰ ਲੈਂਦੇ ਹਨ ਪਰ ਜਿਹੜਾ ਗਰੀਬ ਆਦਮੀ ਹੈ ਉਹ ਆਪਣਾ ਦੁੱਖ ਭੁਲਾਉਣ ਲਈ, ਆਪਣਾ ਕੋਝਾ ਜੀਵਨ ਭੁਲਾਉਣ ਲਈ ਸਿਨਮੇ ਜਾਂਦਾ ਹੈਉਸਦੇ ਕੋਲ ਹੋਰ ਮਨੋਰੰਜਨ ਦਾ ਕੋਈ ਸਾਧਨ ਨਹੀਂਉਹ ਉਂਜ ਤੇ ਬਾਹਰ ਕਿਤੇ ਮਧੂਬਾਲਾ ਜਿਹੀਆਂ ਨੂੰ ਦੇਖ ਨਹੀਂ ਸਕਦਾਇਸ ਕਰਕੇ ਉਹ ਉਥੇ ਸਿਨਮੇ ਵਿਚ ਹੀ ਦੇਖ ਲੈਂਦਾ ਹੈ...ਰਿਕਸ਼ੇ ਵਾਲੇ ਵੀ ਆਪਣੇ ਜਹੱਨੁਮ ਨੂੰ ਭੁੱਲਣ ਲਈ ਜਾਂਦੇ ਹਨ

-----

2.ਫਿਰ ਵਿਆਹ ਸ਼ਾਦੀਆਂ ਤੇ ਤੁਸੀਂ ਵੇਖਦੇ ਹੋ ਕਿ ਕਿਸ ਤਰ੍ਹਾਂ ਖ਼ਰਚ ਕੀਤਾ ਜਾਂਦਾ ਹੈ? ਪਿੱਛੇ ਮਹਾਰਾਸ਼ਟਰ ਦੇ ਇੱਕ ਆਦਮੀ ਦੀ ਖ਼ਬਰ ਆਈ ਸੀ ਕਿ ਡੇਢ ਲੱਖ ਆਦਮੀ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਖੂਹਾਂ ਵਿਚ ਚੀਨੀ ਘੋਲ ਕੇ ਸ਼ਰਬਤ ਤਿਆਰ ਕੀਤਾ ਗਿਆਇਥੇ ਅਸੀਂ ਪੰਜਾਬ ਵਿਚ ਵੀ ਕੀ ਵੇਖਦੇ ਹਾਂ ਕਿ ਇੱਕ ਹਜ਼ਾਰ ਜਾਂ ਇਸ ਤੋਂ ਉੱਤੇ ਆਦਮੀ ਜਾਂਦੇ ਹਨ ਅਤੇ ਵਜ਼ੀਰ ਸਾਹਿਬਾਨ ਇਨ੍ਹਾਂ ਵਿਆਹਾਂ ਵਿਚ ਸ਼ਾਮਿਲ ਹੁੰਦੇ ਹਨਅਸੀਂ ਕਈ ਇਸ ਤਰ੍ਹਾਂ ਦੇ ਵਿਆਹ ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਵੇਖੇ ਹਨਇਹ ਸੰਜਮ ਕਿੱਥੇ ਕਰ ਰਹੇ ਹਨ? ਇਸ ਤਰ੍ਹਾਂ ਇਨ੍ਹਾਂ ਨੂੰ ਆਪਣੇ ਆਪ ਤੇ ਸੰਜਮ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਸ਼ਾਹੀ ਠਾਠ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਮੂਹਰੇ ਨਹੀਂ ਆਉਣਾ ਚਾਹੀਦਾ

-----

3. ਪਰ ਇਸ ਦੇ ਨਾਲ ਹੀ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੁਲਿਸ ਦੇ ਮਹਿਕਮੇ ਵਿਚ ਸੁਧਾਰ ਲਿਆਂਦਾ ਜਾਵੇਇਸ ਬਾਰੇ ਇਕ ਪੁਲਿਸ ਕਮਿਸ਼ਨ ਵੀ ਬਣਿਆ ਸੀ, ਜਿਸ ਨੇ ਆਪਣੀਆਂ ਸਿਫਾਰਸ਼ਾਂ ਕੀਤੀਆਂ ਸੀ ਪਰ ਉਹ ਅਜੇ ਤੱਕ ਲਾਗੂ ਹੀ ਨਹੀਂ ਕੀਤੀਆਂ ਗਈਆਂਪੁਲਿਸ ਵਾਲਿਆਂ ਦੀ ਉਹੀ ਪੁਰਾਣੀ ਵਿਚਾਰ-ਧਾਰਾ ਹੈ, ਉਹੀ 14ਵੀਂ ਸਦੀ ਵਾਲੇ ਤਰੀਕੇ ਹਨ ਕਰਾਈਮਜ਼ ਨੂੰ ਡਿਟੈਕਟ ਕਰਨ ਦੇ ਅਤੇ ਮੁਜਰਮਾਂ ਨੂੰ ਸਜ਼ਾ ਦੇਣ ਦੇਸਵਾਏ ਹਰ ਗੱਲ ਤੇ ਡੰਡਾ ਬਰਸਾਉਣ ਦੇ ਹੋਰ ਕੁਝ ਜਾਣਦੇ ਹੀ ਨਹੀਂ ਹੁਣ ਸਾਇੰਟਿਫਿਕ ਯੁੱਗ ਹੈ, ਇਨ੍ਹਾਂ ਨੂੰ ਇਸੇ ਤਰ੍ਹਾਂ ਦੇ ਤਰੀਕੇ ਇਖਤਿਆਰ ਕਰਨੇ ਚਾਹੀਦੇ ਸੀ, ਪਰ ਇਨ੍ਹਾਂ ਦੀ ਤਾਂ ਹਰ ਗੱਲ ਵਿੱਚ ਜੁੱਤੀ ਹੀ ਪ੍ਰਧਾਨ ਹੈਜਦੋਂ ਤੱਕ ਕਿ ਪੁਰਾਣੇ ਤਰੀਕਾਕਾਰ ਬਦਲੇ ਨਹੀਂ ਜਾਂਦੇ ਇਸ ਮਹਿਕਮੇ ਦਾ ਸੁਧਾਰ ਨਹੀਂ ਹੋ ਸਕਦਾਇਹ ਕਿਤਨੇ ਅਫਸੋਸ ਦੀ ਗੱਲ ਹੈ ਜਿਹੜਾ ਵੀ ਕੋਈ ਪੁਲਿਸ ਦਾ ਅਫਸਰ ਮਾੜਾ ਹੈ ਉਹੀ ਤਰੱਕੀ ਕਰਦਾ ਹੈ

-----

4.ਉਸ ਦੀ ਤੇਜ਼ ਬੁੱਧੀ ਨੇ ਕੰਮ ਕੀਤਾ ਅਤੇ ਇਕ ਫੁਰਨਾ ਫੁਰਿਆਪਿੰਡ ਗੱਜਰ ਤਹਿਸੀਲ ਗੜ੍ਹਸ਼ੰਕਰ ਤੋਂ 300 ਫੁੱਟ ਲੱਜ ਅਤੇ ਇਕ ਡੋਲ ਜਿਸ ਨਾਲ ਔਰਤਾਂ ਖੂਹਾਂ ਵਿਚੋਂ ਪਾਣੀ ਕੱਢਿਆ ਕਰਦੀਆਂ ਸਨਉਸਨੇ ਲੱਜ ਅਤੇ ਡੋਲ ਨੂੰ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਵਿਚ ਪੰਜਾਬ ਸਰਕਾਰ ਦੇ ਚੁਣੇ ਹੋਏ ਲੋਕਾਂ ਸਾਹਮਣੇ ਰੱਖਿਆ ਅਤੇ ਕਿਹਾ, “ਕਿ ਮੇਰੇ ਹਲਕੇ ਦੀਆਂ ਧੀਆਂ, ਭੈਣਾਂ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਇਸ ਡੋਲ ਅਤੇ ਲੱਜ ਦੀ ਵਰਤੋਂ ਕਰਦੀਆਂ ਹਨਮੈਂ ਸਭ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਮੈਂਬਰ ਇਸ ਲੱਜ ਅਤੇ ਡੋਲ ਨੂੰ ਚੁੱਕ ਕੇ ਦਿਖਾਵੇ ਜਿਸ ਨਾਲ ਸਾਡੀਆਂ ਮਾਵਾਂ, ਭੈਣਾਂ ਖੂਹਾਂ ਵਿਚੋਂ ਪਾਣੀ ਕੱਢਦੀਆਂ ਹਨਇਸ ਤਰਕ ਭਰਪੂਰ ਸੁਆਲ ਦਾ ਕਿਸੇ ਪਾਸ ਕੋਈ ਜੁਆਬ ਨਹੀਂ ਸੀਉਹਨੇ ਆਪਣੀ ਸਮੱਸਿਆ ਨੂੰ ਦਲੀਲ ਰਾਹੀਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀਜਿਸ ਦਾ ਫੌਰੀ ਤੌਰ ਤੇ ਅਸਰ ਹੋਇਆਜਿਸ ਕਾਰਨ ਬੇਟ ਅਤੇ ਕੰਢੀ ਏਰੀਏ ਨੂੰ ਵਾਟਰ ਸਪਲਾਈ ਸਕੀਮ ਨਾਲ ਡੂੰਘੇ ਟਿਊਬਵੈੱਲ ਲਾ ਕੇ ਜੋੜਿਆ ਗਿਆ

-----

ਇੱਕ ਪ੍ਰਭਾਵਸ਼ਾਲੀ ਬੁਲਾਰੇ ਦੇ ਤੌਰ ਉੱਤੇ ਦਰਸ਼ਨ ਸਿੰਘ ਕੈਨੇਡੀਅਨ ਸਭ ਤੋਂ ਵੱਧ ਉਦੋਂ ਚਮਕਿਆ ਜਦੋਂ ਉਸਨੇ ਆਪਣੇ ਤਰਕਸ਼ੀਲ ਵਿਚਾਰਾਂ ਦੀ ਸਾਨ ਉੱਤੇ ਚੜ੍ਹੇ ਭਾਸ਼ਨਾਂ ਰਾਹੀਂ ਪੰਜਾਬ ਵਿੱਚ ਪੱਸਰੀ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੀ ਲਹਿਰ ਦੇ ਮੁੱਖ ਜਿੰਮੇਵਾਰ ਕਾਤਲਾਂ ਨੂੰ ਵੰਗਾਰਿਆਉਸਨੇ ਆਪਣੇ ਭਾਸ਼ਨਾਂ ਵਿੱਚ ਇਹ ਗੱਲ ਸਪੱਸ਼ਟ ਸ਼ਬਦਾਂ ਵਿੱਚ ਉਘਾੜੀ ਕਿ ਸਾਮਰਾਜੀ ਸ਼ਕਤੀਆਂ ਦੇ ਪਾਲੇ ਹੋਏ ਇਹ ਟੁੱਕੜਬੋਚ ਜਮੂਰੇ ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਅਤੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਇਸ਼ਾਰਿਆਂ ਉੱਤੇ ਹੀ ਪੁਤਲੀਆਂ ਵਾਂਗੂੰ ਨਾਚ ਕਰ ਰਹੇ ਹਨਦਰਸ਼ਨ ਸਿੰਘ ਕੈਨੇਡੀਅਨ ਨੇ ਪੰਜਾਬ ਦੇ ਲੋਕਾਂ ਨੂੰ ਵੰਗਾਰਿਆ ਕਿ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਵਾਰਸੋ ਉੱਠੋ ਅਤੇ ਸਿੱਖ ਗੁਰੂਆਂ ਵੱਲੋਂ ਪਿਆਰ, ਬਰਾਬਰੀ ਅਤੇ ਸਾਂਝੀਵਾਲਤਾ ਦੇ ਪੈਗ਼ਾਮ ਦੇਣ ਵਾਲੇ ਵਿਚਾਰਾਂ ਨੂੰ ਮਿੱਟੀ ਵਿੱਚ ਮਿਲਾਣ ਵਾਲੇ ਇਨ੍ਹਾਂ ਆਖੌਤੀ ਖਾਲਸਿਆਂ ਨੂੰ ਦੱਸ ਦਿਓ ਕਿ ਉਹ ਸਿੱਖ ਧਰਮ ਦੇ ਵਾਰਿਸ ਨਹੀਂ ਬਲਕਿ ਔਰੰਗਜ਼ੇਬ ਦੇ ਵਾਰਿਸ ਹਨਸਿੱਖ ਗੁਰੂਆਂ ਨੇ ਨਾ ਤਾਂ ਕਦੀ ਧਰਮ ਦੇ ਨਾਮ ਉੱਤੇ ਕਿਸੀ ਨਾਲ ਕਿਸੀ ਕਿਸਮ ਦੀ ਜ਼ਿਆਦਤੀ ਕੀਤੀ ਸੀ ਅਤੇ ਨਾ ਹੀ ਕਦੀ ਕੋਈ ਵਿਤਕਰਾਇਸੇ ਕਾਰਨ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਲੋਕ ਹੀ ਉਨ੍ਹਾਂ ਦੇ ਨੇੜੇ ਆਏਪ੍ਰੋ. ਪੂਰਨ ਸਿੰਘ ਨੇ ਵੀ ਸ਼ਾਇਦ ਤਾਂ ਹੀ ਲਿਖਿਆ ਸੀ:

ਪੰਜਾਬ ਸਾਰਾ ਜਿਉਂਦਾ

ਗੁਰਾਂ ਦੇ ਨਾਮ ਤੇ

-----

ਪੰਜਾਬ ਵਿੱਚ ਜਦੋਂ 1984-86 ਦੇ ਸਮੇਂ ਦੌਰਾਨ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਕਾਤਲ ਟੋਲਿਆਂ ਦੀਆਂ ਮਸ਼ੀਨਗੰਨਾਂ ਤੋਂ ਡਰਦਾ ਕੋਈ ਵੀ ਬੋਲਣ ਦੀ ਜੁਰੱਤ ਨਹੀਂ ਸੀ ਕਰਦਾ, ਉਨ੍ਹਾਂ ਸਮਿਆਂ ਵਿੱਚ ਵੀ ਦਰਸ਼ਨ ਸਿੰਘ ਕੈਨੇਡੀਅਨ ਨੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਗੜ੍ਹ ਵਿੱਚ ਜਾ ਕੇ ਧੂੰਆਂਧਾਰ ਭਾਸ਼ਨ ਦਿੱਤੇਦਰਸ਼ਨ ਸਿੰਘ ਕੈਨੇਡੀਅਨ ਦੇ ਅਜਿਹੇ ਭਾਸ਼ਨਾਂ ਨੂੰ ਸੁਣ ਕੇ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਬੌਖਲਾ ਉੱਠੇ ਅਤੇ ਦਰਸ਼ਨ ਸਿੰਘ ਕੈਨੇਡੀਅਨ ਦਾ ਨਾਮ ਉਨ੍ਹਾਂ ਦੀ ਹਿੱਟ ਲਿਸਟ ਦੇ ਮੁੱਢਲੇ ਨਾਮਾਂ ਵਿੱਚ ਸ਼ਾਮਿਲ ਹੋ ਗਿਆਪੇਸ਼ ਹਨ ਉਸਦੇ ਅਜਿਹੇ ਪ੍ਰਭਾਵਸ਼ਾਲੀ ਭਾਸ਼ਨਾਂ ਚੋਂ ਕੁਝ ਅੰਸ਼:

-----

1.ਜਦੋਂ ਜਨੂੰਨ ਬੰਦੇ ਨੂੰ ਚੜ੍ਹਦਾ ਹੈ, ਤਾਂ ਉਹ ਬਾਕੀ ਗੱਲਾਂ ਸੁਣਨੋਂ ਹਟ ਜਾਂਦਾ ਹੈਇੱਕੋ ਹੀ ਗੱਲ ਸੋਚਦਾ, ਮੇਰਾ ਧਰਮ, ਮੇਰੇ ਲੋਕ, ਜੋ ਹਮ ਹੈਂ, ਦੁਨੀਆਂ ਵਿੱਚ ਕੋਈ ਨਹੀਂਭਾਈ ਪਹਿਲਾਂ, ਧਾਰਮਿਕ ਬਣਨ ਤੋਂ, ਧਰਮ ਤੇ ਕੋਈ ਗੱਲ ਕਰਨ ਤੋਂ, ਇਹ ਸੋਚੋ, ਸਭ ਤੋਂ ਪਹਿਲਾਂ ਅਸੀਂ ਬੰਦੇ ਹਾਂ, ਇਨਸਾਨ ਹਾਂ, ਮਨੁੱਖ ਹਾਂਧਰਮ ਦੀ ਇੰਨੀ ਗੱਲ ਹੈ ਕਿ ਕਿਸੇ ਰੱਬ ਆਪਣਾ ਕਿੱਦਾਂ ਲੱਭਣਾਉਹਦੇ ਲਈ ਕੋਈ ਸਿੱਖੀ ਥਾਣੀ ਲੱਭ ਲਏ, ਕੋਈ ਇਸਲਾਮ ਰਾਹੀਂ ਲੱਭ ਲਏਕੋਈ ਰੀਤਾਂ ਰਸਮਾਂ ਚੋਂ ਲੱਭ ਲਏਉਹ ਤੁਹਾਡਾ ਤੇ ਤੁਹਾਡੇ ਰੱਬ ਦਾ ਰਿਸ਼ਤਾ ਹੈਤੁਹਾਡੇ ਗੁਰੂ ਸਾਹਿਬ ਨੂੰ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮੁਖਾਲਿਫਾਂ ਨੇ ਪੁੱਛਿਆ : ਹੇ ਨਾਨਕ ! ਤੂੰ ਹਿੰਦੂ ਏਂ ਕਿ ਮੁਸਲਮਾਨ, ਤੂੰ ਹੈ ਕੌਣ? ਕਿਉਂਕਿ ਉਹ ਸਾਂਝੀ ਗੱਲ ਕਰਦੇ ਸੀਇਹ ਸਵਾਲ ਸਾਡੇ ਤੇ ਵੀ ਅੱਜ ਹੁੰਦਾ ਹੈ ਕਿ ਤੁਸੀਂ ਕਿਹੜਿਆਂ ਵਿੱਚੋਂ ਹੋਸਾਂਝੀ ਗੱਲ ਕਰਨ ਤੇ ਹਮੇਸ਼ਾ ਹੀ ਹੁੰਦਾ ਹੈਉਹਨਾਂ ਪਤਾ ਕੀ ਜਵਾਬ ਦਿੱਤਾ ਸੀ? ਕਹਿੰਦੇ, “ਹਿੰਦੂ ਕਹੇ ਤੇ ਮਾਰੀਐ, ਮੁਸਲਮਾਨ ਭੀ ਨਾਂਹ, ਪੰਜ ਤਤੁ ਕਾ ਪੁਤਲਾ, ਨਾਨਕ ਮੇਰਾ ਨਾਂਪਹਿਲਾਂ ਬੰਦੇ ਬਣੀਏ, ਉੱਥੋਂ ਤੁਰੀਏ, ਫਿਰ ਕਿੱਧਰ ਨੂੰ ਜਾਂਦੇ ਹਾਂ...ਇਹ ਬੜੀ ਲੰਬੀ ਚੌੜੀ ਵਿਰਾਸਤ ਹੈ ਤੁਹਾਡੀ, ਉਹ ਵਿਰਾਸਤ ਨਾ ਗੁਆ ਲਈਏਕਿਹੜੀ ਹੈ ਵਿਰਾਸਤ? ਤੁਹਾਡਾ ਪੰਜਾਬ ! ਤੁਹਾਡਾ ਅੰਮ੍ਰਿਤਸਰ ! ਕੀ ਨੇ ਪਿਛਲੀ ਦੇਸ਼-ਭਗਤੀ ਦੀਆਂ ਰੀਤਾਂ? 1871 ਵਿੱਚ ਨਾਮਧਾਰੀਏ ਲੜੇ ਸੀ, ਅੰਗਰੇਜ਼ਾਂ ਦੇ ਵਿਰੁੱਧ ਗੁਰੂ ਰਾਮ ਸਿੰਘ ਨੇ ਬੀੜਾ ਚੁਕਿਆ ਸੀ, ਰਣਜੀਤ ਸਿੰਘ ਤੋਂ ਬਾਅਦਤੇ ਫਿਰ ਉਹ ਬਹਾਦਰ ਸੂਰਮੇਮਲੇਰਕੋਟਲੇ ਦਾ ਜਿਹੜਾ ਮੈਦਾਨ ਹੈ, ਉਹ ਅਜੇ ਵੀ ਪਿਆ ਹੈ, ਦੇਖ ਆਇਓ ! ਤੋਪਾਂ ਦੇ ਮੂੰਹ ਮੋਹਰੇ ਬੰਨ੍ਹ-ਬੰਨ੍ਹ ਕੇ ਅੰਗਰੇਜ਼ਾਂ ਨੇ ਉਡਾਏਕਿਸੀ ਨੇ ਸੀਨਹੀਂ ਸੀ ਕੀਤੀ, ਕਿਸੇ ਨੇ ਮਾਫ਼ੀ ਨਹੀਂ ਸੀ ਮੰਗੀਤੇ ਇਹ ਵੀ ਚੇਤਾ ਰੱਖਿਓ ! ਜਿਨ੍ਹਾਂ ਨੂੰ ਇਹ ਐ ਕਿ ਸਿੰਘ ਸਾਰੇ ਚੰਗੇ ਹੁੰਦੇ ਐ ਜਾਂ ਹਿੰਦੂ ਸਾਰੇ ਚੰਗੇ ਹੁੰਦੇ ਐ, ਜਿਨ੍ਹਾਂ ਤੋਪਾਂ ਦੇ ਨਾਲ ਨਾਮਧਾਰੀਏ ਉਡਾਏ ਸੀ, ਉਹ ਮਹਾਰਾਜਾ ਪਟਿਆਲੇ, ਜਿਹੜਾ ਹੁਣ ਅਮਰਿੰਦਰ ਸਿੰਘ, ਇਹਦੇ ਪੜਦਾਦੇ ਨੇ ਤੋਪਾਂ ਭੇਜੀਆਂ ਸੀ ਅੰਗਰੇਜ਼ਾਂ ਨੂੰਇਹ ਕਹਿਕੇ ਕਿ ਇਹ ਤੋਪਾਂ ਲੈ ਕੇ ਇਹ ਸਿੱਖ ਜਿਹੜੇ ਬਾਗ਼ੀ ਐ, ਇਹਨਾਂ ਨੂੰ ਉਡਾ ਦਿਓ

-----

2.ਬਈ ਬਾਹਰੋਂ ਦੇਖ ਲਉ, ਸਿੱਖ ਹੈ ਤਾਂ ਠੀਕ ਹੈਕੇਸ ਚਾਹੀਦੇ, ਦਾੜ੍ਹੀ ਚਾਹੀਦੀ, ਕ੍ਰਿਪਾਨ ਚਾਹੀਦੀ, ਸਾਰੇ ਪੰਜੇ ਕਕਾਰ ਚਾਹੀਦੇ ਆ, ਬਹੁਤ ਸੋਹਣੀ ਗੱਲ ਐਸਾਡਾ ਵੀ ਜੀਅ ਕਰਦਾ, ਕਿ ਇਹੋ ਜਿਹਾ ਕੋਈ ਸੱਜਿਆ ਧੱਜਿਆ ਸਿੱਖ ਆਉਂਦਾ ਹੋਵੇ ਤਾਂ ਉਸ ਨੂੰ ਫਤਹਿ ਬੁਲਾਈਏ, ਚਾਅ ਨਾਲਪਰ ਇੱਥੇ ਹੀ ਸਿੱਖੀ ਮੁੱਕ ਗਈ? ਸਿੱਖੀ ਇੱਥੋਂ ਅਗਾਂਹ ਜਾਂਦੀ ਐਅਗਲੀ ਪੌੜੀ ਨਹੀਂ ਚੜ੍ਹਦੇਕਿੱਥੇ ਜਾਂਦੀ ਐ ਸਿੱਖੀ? ਮਹਾਰਾਜ ਦੱਸਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਬਈ ਖਾਲਸਾ ਕੌਣ ਹੈ? ਉਨ੍ਹਾਂ ਦੱਸਿਆ ਸਪੱਸ਼ਟ ਸ਼ਬਦਾਂ ਵਿੱਚ ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇਐਥੇ ਆਉ ਖਾਂ ਟਿਕਾਣੇਜਿਹੜਾ ਬਾਹਰਲਾ ਰੂਪ ਹੈ: ਘੜਾ ਹੁੰਦਾ ਹੈ, ਬਹੁਤ ਸੋਹਣਾ ਲੱਗਦਾਅਸੀਂ ਕਹਾਂਗੇ ਜੀ, ਸੋਹਣਾ ਸਜਾ ਕੇ ਰੱਖੋ ਘੜਾਪਰ ਘੜੇ ਦੀ ਪਛਾਣ ਹੋਣੀ ਕਿ ਉਹਦੇ ਵਿਚ ਕੀ ਹੈ? ਪਾਣੀ ਐ ਕਿ ਲਾਹਣ ਐ? ਕਿ ਅੰਮ੍ਰਿਤ ਐ, ਕਿ ਦੁੱਧ ਐ? ਫਿਰ ਇਹ ਸਾਰੇ ਧਰਮਾਂ ਵਿਚ ਐਹਿੰਦੂਆਂ ਵਿਚ ਚਲੇ ਜਾਓ, ਮੁਸਲਮਾਨਾਂ ਵਿਚ ਚਲੇ ਜਾਓ, ਭਾਂਤ-ਭਾਂਤ ਦੀ ਸੰਗਤ ਮਿਲਣੀ ਐਆਮ ਤੌਰ ਤੇ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲਾ ਪਵਿੱਤਰ ਆਦਮੀ ਤੁਹਾਨੂੰ ਸਾਰਿਆਂ ਵਿੱਚ ਹੀ ਮਿਲੂਉਹਦੇ ਦਰਸ਼ਨ ਕਰਕੇ ਨਿਹਾਲ ਹੋ ਜਾਓਗੇਤੇ ਸਾਰਿਆਂ ਵਿੱਚ ਤੁਹਾਨੂੰ ਸਮੱਗਲਰ ਵੀ ਮਿਲਣੇ, ਬਲੈਕੀਏ ਵੀ ਮਿਲਣੇ, ਟਾਊਟ ਵੀ ਮਿਲਣੇ, ਲਹੂ ਪੀਣੇ ਵੀ ਮਿਲਣੇ ਆਸਿੰਘਾਂ ਵਿਚ ਵੀ ਹਿੱਸਾ ਉਨ੍ਹਾਂ ਦਾ ਹੈਗਾਜੇ ਕੋਈ ਇਹ ਕਹੇ ਉਠ ਕੇ ਕਿ ਸਾਡੇ ਵਿਚ ਨਹੀਂ ਤਾਂ ਆਲੇ-ਦੁਆਲੇ ਆਪਣੇ ਪਿੰਡ ਵਿੱਚ ਵੀ ਦੇਖ ਲਿਉਦੂਰ ਜਾਣ ਦੀ ਲੋੜ ਹੀ ਨਹੀਂ ਪੈਣੀਤਾਂ ਫਿਰ ਜਿਸ ਵੇਲੇ ਗੁਰੂ ਸਾਹਿਬ ਕਹਿੰਦੇ, “ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇਐਸ ਟਿਕਾਣੇ ਆਓ ਖਾਂ, ਜੋਖੋ ਤੱਕੜੀ ਉੱਤੇਇਹ ਜਿਹੜੇ ਮਿੱਤਰ ਤੁਰੇ ਫਿਰਦੇ ਆ, ਕਿਹੜੇ ਨਿਰਧਨ ਨੂੰ ਪਾਲਦੇ ਆ? ਭਈਏ ਮਾਰ ਦੇਣੇ ਕੋਈ ਸੂਰਮਗਤੀ ਏ? ਦੁਕਾਨਦਾਰ ਤੜ-ਤੜ ਕਰਕੇ ਮਾਰ ਦੇਣੇ ਕੋਈ ਸੂਰਮਗਤੀ ਏ? ਬੱਸਾਂ ਵਿੱਚੋਂ ਬੰਦੇ ਲਾਹ ਕੇ ਜਿਹੜੀ ਅੱਗ ਲਾ ਦੇਣੀ ਉਹ ਸੂਰਮਗਤੀ ਏ?

-----

ਦਰਸ਼ਨ ਸਿੰਘ ਕੈਨੇਡੀਅਨ ਦੇ ਧੂੰਆਂਧਾਂਰ ਭਾਸ਼ਨਾਂ ਵਾਂਗ ਹੀ ਉਸਦੀਆਂ ਲਿਖਤਾਂ ਰਾਹੀਂ ਵੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਮੁਖੌਟੇ ਲੀਰੋ ਲੀਰ ਕੀਤੇ ਜਾਂਦੇ ਸਨਪੇਸ਼ ਹਨ ਦਰਸ਼ਨ ਸਿੰਘ ਕੈਨੇਡੀਅਨ ਦੀਆਂ ਲਿਖਤਾਂ ਚੋਂ ਕੁਝ ਮਹੱਤਵ-ਪੂਰਨ ਅੰਸ਼:

-----

1.ਫੇਰ ਕਿਸ ਗੁਰੂ ਦੇ ਸਿੱਖ ਹਨ ਇਹ ਦਹਿਸ਼ਤਗਰਦ ਅੱਤਵਾਦੀ? ਅਵੱਸ਼ ਹੀ ਦਸ ਸਿੱਖ ਗੁਰੂ ਸਾਹਿਬਾਨ ਦੇ ਨਹੀਂਸਗੋਂ ਗੱਲ ਉਲਟੀ ਹੈਔਰੰਗਜ਼ੇਬ ਆਖਦਾ ਸੀ: ਮੁਸਲਮਾਨ ਬਣੋ ਨਹੀਂ ਤਾਂ ਮਰਨਾ ਕਬੂਲ ਕਰੋਦਹਿਸ਼ਤਗਰਦ ਆਖਦੇ ਹਨ: ਖਾਲਿਸਤਾਨ ਮੰਨੋ, ਨਹੀਂ ਤਾਂ ਮਰਨਾ ਕਬੂਲ ਕਰੋ ਮੀਰ ਮਨੂੰ ਜਨਤਾ ਹਿੱਤ ਜੂਝਦੇ ਇਕ-ਇਕ ਬਾਗ਼ੀ ਸਿੱਖ ਤੇ ਉਸਦੇ ਪਰਿਵਾਰ ਨੂੰ ਕ਼ਤਲ ਕਰਦਾ ਸੀਦਹਿਸ਼ਤਗਰਦ ਇਕ-ਇਕ ਖਾਲਿਸਤਾਨ ਵਿਰੋਧੀ ਨੂੰ ਭਾਲਦੇ ਹਨ ਅਤੇ ਉਸਦਾ, ਤੇ ਲੱਗਦੀ ਵਾਹ ਉਸਦੇ ਪਰਿਵਾਰ ਦਾ, ਕ਼ਤਲ ਕਰਦੇ ਹਨਉਪਰੋਕਤ ਤੋਂ ਪਾਠਕ ਆਪ ਅੰਦਾਜ਼ਾ ਕਰਨ ਕਿ ਇਹ ਸਿੱਖ ਗੁਰੂ ਸਾਹਿਬਾਨ ਦੇ ਹਨ ਜਾਂ ਔਰੰਗਜ਼ੇਬ ਦੇ

-----

2.ਸ਼ਾਨਦਾਰ ਸਿੱਖ ਇਤਿਹਾਸ ਵਿਚ ਕਈ ਵੇਰ ਇਹੋ ਜਿਹੇ ਮੋੜ ਆਏ ਜਿਥੇ ਸੰਤ ਖਾਲਸੇਦੀ ਥਾਂ ਮਲੇਛ ਖਾਲਸਾਪ੍ਰਧਾਨਤਾ ਕਰ ਗਿਆ ਸੀਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਵੀ ਮਲੇਛ ਖਾਲਸਾਦੀ ਚੜ੍ਹਤ ਹੋਈ ਸੀ ਤੇ ਇਸ ਨੇ ਬੁਰਛਾਗਰਦੀ ਰਾਹੀਂ ਸਿੱਖ ਰਾਜ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ ਸੀਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਮੇਂ ਸੰਤ ਖਾਲਸਾਉਸ ਵਿਰੁੱਧ ਜੀਵਨ-ਮਰਨ ਦਾ ਘੋਲ ਲੜਿਆ, ਪਰ ਮਾਲਵੇ ਦੀਆਂ ਕੁਝ ਸਿੱਖ ਰਿਆਸਤਾਂ ਦੇ ਰਾਜੇ ਅਬਦਾਲੀ ਦੇ ਪੈਰੀਂ ਪਏਇਸ ਸ਼ਤਾਬਦੀ ਦੇ ਆਰੰਭ ਵਿੱਚ ਜਿਹੜੇ ਨਾਮਧਰੀਕ ਸਿੱਖ ਆਗੂ ਦਰਬਾਰ ਸਾਹਿਬ ਉੱਤੇ ਕਾਬਜ਼ ਸਨ, ਉਹਨਾਂ ਦੇਸ਼-ਭਗਤ ਗੱਦਰੀ ਸੂਰਬੀਰਾਂ, ਜਿਨ੍ਹਾਂ ਨੂੰ ਬਗ਼ਾਵਤ ਦੇ ਦੋਸ਼ ਵਿੱਚ ਅੰਗਰੇਜ਼ ਨੇ ਫਾਂਸੀਆਂ ਤੇ ਕਾਲੇ-ਪਾਣੀਆਂ ਦੀਆਂ ਸਜ਼ਾਵਾਂ ਦਿੱਤੀਆਂ ਸਨ, ਨੂੰ ਅਸਿੱਖ ਕਰਾਰ ਦਿੱਤਾ ਸੀਤੇ ਇਨ੍ਹਾਂ ਹੀ ਮਹਾਂਪੁਰਸ਼ਾਂ ਨੇ ਜਲਿਆਂਵਾਲੇ ਬਾਗ਼ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ1947 ਵਿੱਚ ਜਿਨ੍ਹਾਂ ਸਿੱਖ ਫਸਾਦੀਆਂ ਨੇ ਦੂਜੇ ਫਿਰਕੇ ਦੇ ਮਾਸੂਮ ਤੇ ਨਿਰਦੋਸ਼ ਲੋਕਾਂ ਦਾ ਕ਼ਤਲੇਆਮ ਤੇ ਲੁੱਟਮਾਰ ਕੀਤੀ ਸੀਉਹ ਵੀ ਮਲੇਛ ਖਾਲਸੇਦਾ ਹੀ ਪ੍ਰਤੀਕ ਸੀ

-----

ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਮੁਖੌਟੇ ਲਾਹੁਣ ਦੇ ਨਾਲ ਨਾਲ ਦਰਸ਼ਨ ਸਿੰਘ ਕੈਨੇਡੀਅਨ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਨਾਂ ਰਾਹੀਂ ਉਨ੍ਹਾਂ ਕਰਾਂਤੀਕਾਰੀ ਕਮਿਊਨਿਸਟ ਜੱਥੇਬੰਦੀਆਂ ਦੇ ਚਿਹਰੇ ਵੀ ਨੰਗੇ ਕੀਤੇ ਹਨ ਜੋ ਕਿ ਇਨ੍ਹਾਂ ਔਰੰਗਜ਼ੇਬ ਰੂਪੀ ਕਾਤਲਾਂ ਦੇ ਹੱਕ ਵਿੱਚ ਨਾਹਰੇ ਬੁਲੰਦ ਕਰਦੀਆਂ ਰਹੀਆਂ ਹਨ ਇਸ ਨਿਬੰਧ ਦੇ ਅੰਤਲੇ ਪੜ੍ਹਾਅ ਵਿੱਚ ਮੈਂ ਦਰਸ਼ਨ ਸਿੰਘ ਕੈਨੇਡੀਅਨ ਦੇ ਅਜਿਹੇ ਬੇਖੌਫ਼ ਪ੍ਰਗਟਾਵਿਆਂ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂਜਿਵੇਂ ਹਰਦਿਆਲ ਬੈਂਸ ਦੇ ਗਰੁੱਪ ਨੂੰ ਉਹ ਸੀ.ਆਈ.ਏ. ਦੇ ਮਿੱਤਰ ਸਮਝਦਾ ਸੀ:

-----

ਨਕਸਲੀ ਗਰੁੱਪਾਂ ਵਿੱਚੋਂ ਹਰਦਿਆਲ ਸਿੰਘ ਬੈਂਸ ਦੀ ਕੈਨੇਡਾ ਵਿਚ ਗ਼ਦਰ ਕਮਿਊਨਿਸਟ ਪਾਰਟੀ ਪੂਰੀ ਤਰ੍ਹਾਂ ਖਾਲਿਸਤਾਨੀਆਂ ਨਾਲ ਸਹਿਯੋਗ ਕਰਦੀ ਹੈਇਸਦੇ ਸਮਰਥਕ ਖੁਲ੍ਹੇ ਆਮ ਕਹਿੰਦੇ ਹਨ ਕਿ ਉਹਨਾਂ ਦੇ ਤੇ ਖਾਲਿਸਤਾਨੀਆਂ ਦੇ ਆਸ਼ੇ ਸਾਂਝੇ ਹਨਕਿਉਂਕਿ ਦੋਨੋਂ ਹਿੰਦ ਸਰਕਾਰ ਵਿਰੁੱਧ ਹਥਿਆਰਬੰਦ ਲੜਾਈ ਵਿੱਚ ਵਿਸ਼ਵਾਸ ਰੱਖਦੇ ਹਨਇਹ ਵੀ ਕਿਹਾ ਜਾਂਦਾ ਹੈ ਕਿ ਇਸ ਪਾਰਟੀ ਦਾ ਡਾਕਟਰ ਜਗਜੀਤ ਸਿੰਘ ਚੌਹਾਨ ਨਾਲ ਸਮਝੌਤਾ ਹੈ ਕਿ ਦੋਨੋਂ ਧੜੇ ਸਹਿਯੋਗ ਨਾਲ ਪੰਜਾਬ ਵਿੱਚ ਹਥਿਆਰਬੰਦ ਘੋਲ ਕਰਨਗੇਤੇ ਜਿਹੜੇ ਇਲਾਕੇ ਚੌਹਾਨ ਆਜ਼ਾਦਕਰਾਏਗਾ ਉਥੇ ਖਾਲਿਸਤਾਨ ਦਾ ਕੇਸਰੀ ਨਿਸ਼ਾਨ ਝੂਲੇਗਾ ਤੇ ਜਿਹੜੇ ਗ਼ਦਰ ਕਮਿਊਨਿਸਟ ਪਾਰਟੀ ਆਜ਼ਾਦ ਕਰਾਏਗੀ ਉਥੇ ਬੈਂਸ ਦਾ ਲਾਲ ਪਰਚਮਕੈਨੇਡਾ ਦੇ ਸਮੂਹ ਪ੍ਰਗਤੀਸ਼ੀਲ ਦੇਸ਼-ਭਗਤਾਂ ਦਾ ਆਮ ਵਿਚਾਰ ਇਹਨਾਂ ਬਾਰੇ ਚੰਗਾ ਨਹੀਂਮਾਰਚ ਮਹੀਨੇ ਵੈਨਕੂਵਰ ਦੀਆਂ ਕਈ ਜੱਥੇਬੰਦੀਆਂ ਨੇ ਸ੍ਰੀ ਉੱਜਲ ਦੋਸਾਂਝ ਉਪਰ ਖਾਲਿਸਤਾਨੀਆਂ ਦੇ ਘਾਤਕ ਹਮਲੇ ਵਿਰੁਧ ਜੋ ਪ੍ਰੋਟੈਸਟ ਜਲਸਾ ਰੱਖਿਆ ਸੀ ਉਸਨੂੰ ਤੋੜਨ ਲਈ ਖਾਲਿਸਤਾਨੀਆਂ ਤੇ ਬੈਂਸ ਦੇ ਨਕਸਲੀ ਗਰੁੱਪ ਨੇ ਸਾਂਝਾ ਹੱਲਾ ਬੋਲਿਆ ਸੀ

-----

ਇਸੇ ਤਰ੍ਹਾਂ ਹੀ ਕੈਨੇਡਾ ਦੀ ਮਾਰਕਸੀ ਕਮਿਊਨਿਸਟ ਪਾਰਟੀ ਦੇ ਕੁਝ ਲੀਡਰਾਂ ਦੇ ਵਤੀਰੇ ਤੋਂ ਵੀ ਦਰਸ਼ਨ ਸਿੰਘ ਕੈਨੇਡੀਅਨ ਕੋਈ ਵਧੇਰੇ ਖੁਸ਼ ਨਹੀਂ ਸੀ:

ਬਰਤਾਨੀਆ ਤੇ ਕੈਨੇਡਾ ਵਿਚ ਖੱਬੇ-ਪੱਖੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਭਾਰੀ ਗਿਣਤੀ ਹੈਇਹਨਾਂ ਵਿਚੋਂ ਇਕ ਅੱਧੇ ਗਰੁੱਪ ਨੂੰ ਛੱਡ ਕੇ ਬਾਕੀ ਸਭੇ ਖਾਲਿਸਤਾਨੀ ਅੱਤਵਾਦੀਆਂ ਦੇ ਵਿਰੋਧੀ ਹਨ, ਪਰ ਇਹ ਕਈ ਗਰੁੱਪਾਂ ਵਿਚ ਵੰਡੇ ਹੋਏ ਹਨਇਹਨਾਂ ਵਿਚੋਂ ਸਭ ਤੋਂ ਵੱਡਾ ਗਰੁੱਪ ਮਾਰਕਸੀ ਕਮਿੳੂਿਨਸਟ ਪਾਰਟੀ ਦਾ ਹੈਇਸਦੇ ਆਮ ਮੈਂਬਰ ਖਾਲਿਸਤਾਨ ਦਾ ਵਿਰੋਧ ਕਰਦੇ ਹਨਪਰ ਬਤੌਰ ਜਥੇਬੰਦੀ ਇਸ ਪਾਰਟੀ ਦੀ ਸਰਗਰਮੀ ਇਸਦੀ ਜਥੇਬੰਦਕ ਤਾਕਤ ਤੋਂ ਕਿਤੇ ਘਟ ਹੈਇਸਦੀ ਦੁਬਿਧਾ ਦਾ ਇਕ ਕਾਰਨ ਸ਼ਾਇਦ ਇਹ ਹੋਵੇ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਪਾਰਟੀ ਦੇ ਅਕਾਲੀਆਂ ਨਾਲ ਬਹੁਤ ਨਿਕਟ ਸਬੰਧ ਰਹੇ ਹਨਤੇ ਇਹ ਹਰ ਘਟਨਾ ਲਈ ਮੁਖ ਜਿੰਮੇਵਾਰ ਕਾਂਗਰਸ ਨੂੰ ਹੀ ਸਮਝਦੀ ਰਹੀ ਹੈਸ਼ਾਇਦ ਇਹੀ ਕਾਰਨ ਹੋਵੇ ਕਿ ਜੂਨ 1984 ਵਿਚ ਨੀਲਾ ਤਾਰਾ ਅਪ੍ਰੇਸ਼ਨਤੋਂ ਇਕਦਮ ਬਾਅਦ ਖਾਲਿਸਤਾਨੀਆਂ ਨੇ ਜੋ ਰੋਸ ਪ੍ਰਦਰਸ਼ਨ ਵੈਨਕੂਵਰ ਵਿੱਚ ਕੀਤਾ ਸੀ ਉਸਦੇ ਆਗੂਆਂ ਦੀ ਮੋਹਰਲੀ ਕਤਾਰ ਵਿਚ ਮਾਰਕਸੀ ਪਾਰਟੀ ਦੇ ਕੈਨੇਡਾ ਵਿੱਚ ਮੁੱਖ ਆਗੂ ਗੁਰਨਾਮ ਸਿੰਘ ਸੰਘੇੜਾ ਵੀ ਸਨ

-----

ਪੰਜਾਬ ਦੇ ਇਸ ਨਾਮਵਰ ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਨੂੰ 25 ਸਤੰਬਰ 1986 ਵਾਲੇ ਦਿਨ ਮਾਹਲਪੁਰ ਤੋਂ ਆਪਣੇ ਪਿੰਡ ਲੰਗੇਰੀ ਆਉਂਦਿਆਂ ਖਾਲਿਸਤਾਨੀ ਕੱਟੜਵਾਦੀ ਦਹਿਸ਼ਤਗਰਦਾਂ ਨੇ ਘੇਰ ਲਿਆਉਨ੍ਹਾਂ ਨੇ ਮਿਲਣ ਦੇ ਬਹਾਨੇ ਬੜਾ ਨੇੜਿਉਂ ਹੋ ਕੇ ਦਰਸ਼ਨ ਸਿੰਘ ਕੈਨੇਡੀਅਨ ਦੇ ਗੋਲੀਆਂ ਮਾਰਕੇ ਉਸਦੀ ਹੱਤਿਆ ਕਰ ਦਿੱਤੀ

------

ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਦਿਆਂ ਹੋਇਆਂ ਆਪਣੇ ਖ਼ੂਨ ਦਾ ਕਤਰਾ ਕਤਰਾ ਬਹਾ ਜਾਣ ਵਾਲੇ ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਨੂੰ ਪੰਜਾਬ ਦਾ ਹੀ ਇੱਕ ਨਾਮਵਰ ਸ਼ਾਇਰ ਸੰਤੋਖ ਸਿੰਘ ਧੀਰ ਆਪਣੀ ਨਜ਼ਮ ਦਰਸ਼ਨ ਸਿੰਘ ਕੈਨੇਡੀਅਨਵਿੱਚ ਕੁਝ ਇਸ ਤਰ੍ਹਾਂ ਯਾਦ ਕਰਦਾ ਹੈ:

ਕਾਮਰੇਡ ਕੈਨੇਡੀਅਨ ਨੇ

ਜਨੂੰਨ ਵਿਚ ਅੰਨ੍ਹੇ ਹੋਏ

ਔਰੰਗਜ਼ੇਬ ਨੂੰ ਤਾੜਿਆ

ਔਰੰਗਜ਼ੇਬ ਨੇ, ਬੌਖਲਾ ਕੇ

ਕਾਮਰੇਡ ਕੈਨੇਡੀਅਨ ਦਾ

ਦਿੱਲੀ ਵਿਚ ਸਿਰ ਕੱਟ ਦਿੱਤਾ

ਕਾਮਰੇਡ ਕੈਨੇਡੀਅਨ

ਕਿੱਥੇ ਨਹੀਂ ਲੜਿਆ?

ਕਿੱਥੇ ਨਹੀਂ ਮੋਇਆ?

ਰੂਸ ਵਿਚ ਉਹ ਜ਼ਾਰ ਨਾਲ ਲੜਿਆ

ਸਪੇਨ ਵਿਚ ਫ਼ਰਾਂਕੋ ਨਾਲ

ਜਰਮਨੀ ਵਿਚ ਹਿਟਲਰ ਨਾਲ

ਭਾਰਤ ਵਿਚ ਅੰਗਰੇਜ਼ ਨਾਲ

ਕਦੇ ਉਹ ਭਗਤ ਸਿੰਘ ਬਣਿਆ

ਕਦੇ ਜੁਲੀਅਸ ਫ਼ੀਊਚਕ

-----

ਹਰਜੀਤ ਦੌਧਰੀਆ ਦੀ ਸੰਪਾਦਤ ਕੀਤੀ ਪੁਸਤਕ ਦਰਸ਼ਨਦੀ ਪ੍ਰਕਾਸ਼ਨਾ, ਨਿਰਸੰਦੇਹ, ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕਰਦੀ ਹੈਇਹ ਪੁਸਤਕ ਨਾ ਸਿਰਫ਼ ਸਾਨੂੰ ਕੈਨੇਡਾ ਦੀਆਂ ਹੀ ਸਮੱਸਿਆਵਾਂ ਨਾਲ ਜੋੜਦੀ ਹੈ, ਬਲਕਿ ਇਸ ਪੁਸਤਕ ਰਾਹੀਂ ਇਸ ਗੱਲ ਦੀ ਵੀ ਭਰਪੂਰ ਜਾਣਕਾਰੀ ਮਿਲਦੀ ਹੈ ਕਿ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਇੰਡੀਆ ਦੇ ਪੰਜਾਬ ਨਾਲ ਕਿੰਨ੍ਹੀ ਗੂੜੀ ਤਰ੍ਹਾਂ ਜੁੜੀਆਂ ਹੋਈਆਂ ਹਨ

********

No comments: