ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 14, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 13

ਕੱਚ ਦੀਆਂ ਚੂੜੀਆਂ

ਸਵੈ-ਜੀਵਨੀ - ਕਿਸ਼ਤ - 13

ਲੜੀ ਜੋੜਨ ਲਈ ਕਿਸ਼ਤ 12 ਪੜ੍ਹੋ ਜੀ।

1949 ਦੀਆਂ ਗਰਮੀਆਂ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਸਨ ਹੋਈਆਂਹੁਣ ਮੈਂ ਲਗ ਭਗ ਹਰ ਸ਼ਨਿੱਚਰਵਾਰ ਹੀ ਪਿੰਡ ਆ ਜਾਂਦਾਰਾਤ ਨੂੰ ਵੱਟ ਲੱਗਦਾ ਤੇ ਮੱਛਰ ਲੜਦਾਮੈਂ ਆਪਣਾ ਮੰਜਾ ਕੋਠੇ ਦੀ ਛੱਤ ਤੇ ਚੜ੍ਹਾ ਲਿਆ ਤੇ ਸ਼ਾਮੀਂ ਓਥੇ ਬੈਠ ਕੇ ਪੜ੍ਹਦਾ ਤੇ ਰਾਤ ਨੂੰ ਓਥੇ ਹੀ ਸੌਂ ਜਾਂਦਾਛੱਤ ਤੋਂ ਨਾਲ ਦੇ ਘਰ ਕਈ ਵਾਰ ਤੁਰੀ ਫਿਰਦੀ ਮਹਿਕ ਵੀ ਦਿਸ ਪੈਂਦੀਕਿਸੇ ਵੇਲੇ ਦਰਵਾਜ਼ੇ ਚੋਂ ਲੰਘਦਿਆਂ, ਖੂਹ ਤੋਂ ਪਾਣੀ ਭਰਦਿਆਂ ਜਾਂ ਛੱਪੜ ਤੇ ਪਸੂਆਂ ਨੂੰ ਪਾਣੀ ਪਿਆਉਣ ਗਿਆਂ ਟਾਕਰਾ ਹੋ ਜਾਂਦਾਦਰਵਾਜ਼ੇ ਵਿਚ ਬੈਠ ਕੇ ਫੁਲਕਾਰੀਆਂ ਕੱਢਣ ਲਈ ਬੈਠਣਾ ਹੁਣ ਬੰਦ ਹੋ ਚੁੱਕਾ ਸੀਤੀਆਂ ਦੇ ਦਿਨ ਕੱਟ ਕੇ ਪੇਕੇ ਆਈਆਂ ਵਿਆਹਦੜਾਂ ਵਾਪਸ ਸਹੁਰੀਂ ਮੁੜ ਹਈਆਂ ਸਨਬਾਕੀ ਦੀਆਂ ਆਪਣੀਆਂ ਸਹੇਲੀਆਂ ਨਾਲ ਜਦ ਕਦੀ ਉਹ ਬਾਹਰ ਅੰਦਰ ਗਈ ਦਿਸ ਪੈਂਦੀ ਤਾਂ ਉਸਦੀਆਂ ਸਹੇਲੀਆਂ ਉਹਦਾ ਨਾਂ ਲੈ ਕੇ ਮੈਨੂੰ ਮਖੌਲ ਕਰਨੋਂ ਨਾ ਟਲਦੀਆਂਨੀ ਆਹ ਜਾਂਦਾ ਮਹਿਕ ਦਾ---ਫੜ ਲਾ ਇਹਦੀ ਬਾਂਹ ਤੇ ਲਾ ਲਾ ਹਿੱਕ ਨਾਲਮੇਰੀ ਉਮਰ ਅਜੇ ਮਹਿਕਾਂ ਮਾਨਣ ਦੀ ਨਹੀਂ ਸੀ ਤੇ ਮੈਂ ਪੂਰੀ ਤਰ੍ਹਾਂ ਉਹਨਾਂ ਦੇ ਸਮੇਂ ਦਾ ਹਾਣੀ ਨਹੀਂ ਸਾਂਉਮਰ ਨਿਮਾਣੀ ਤੇ ਗੱਲਾਂ ਵੱਡੀਆਂ ਸਨਮਾਲਵੇ ਵਿਚ ਜਿਨ੍ਹਾਂ ਕੁੜੀਆਂ ਮੰਡਿਆਂ ਦੇ ਵਿਆਹ ਹੋਣੇ ਹੁੰਦੇ ਸਨ, ਉਹ ਛੋਟੀ ਉਮਰੇ ਹੀ ਹੋ ਜਾਂਦੇ ਸਨ ਤੇ ਜਿਹੜੇ ਅਣ-ਦਾਹੜੀਏ ਮੁੰਡੇ ਵਿਆਹ ਦੀ ਰੇਖਾ ਤੋਂ ਅੱਗੇ ਲੰਘ ਜਾਂਦੇ, ਉਹ ਛੜਿਆਂ ਦੀ ਢਾਣੀ ਵਿਚ ਜਾ ਵੜਦੇ ਸਨ ਤੇ ਨਸ਼ੇ ਪੱਤਿਆਂ ਵਿਚ ਲੱਗ ਜਾਂਦੇ ਸਨਕਈ ਵਾਰ ਇਹਨਾਂ ਛੜਿਆਂ ਨਾਲ ਮੈਂ ਆਪਣੀ ਮੱਝ ਤੇ ਗਊ ਚਾਰਨ ਜਾਂਦਾਮੱਝ ਚਰ ਰਹੀ ਹੁੰਦੀ ਤੇ ਮੈਂ ਮੱਝ ਉਤੇ ਬੈਠ ਕੇ ਕਿਤਾਬ ਪੜ੍ਹਦਾ ਰਹਿੰਦਾਛੜੇ ਮੇਰੀ ਇਸ ਗੱਲ ਦਾ ਬੜਾ ਰੋਅਬ ਮੰਨਦੇ ਕਿ ਇਕ ਤਾਂ ਮੈਨੂੰ ਪੜ੍ਹਨਾ ਆਉਂਦਾ ਸੀ ਦੂਜੇ ਮੈਂ ਬਹੁਤ ਸੁਹਣਾ ਸਾਂ ਤੇ ਮੇਰੇ ਤੇ ਜਵਾਨੀ ਚੜ੍ਹ ਰਹੀ ਸੀਕਦੀ ਉਹ ਜਾਨੀ ਚੋਰ ਦਾ ਕਿੱਸਾ ਜਾਂ ਹੀਰ ਦਾ ਕਿੱਸਾ ਜਾਂ ਭਾਨੀ ਮਾਰਾਂ ਦੀ ਕਰਤੂਤ ਦਾ ਕਿੱਸਾ ਲੈ ਆਉਂਦੇ ਤੇ ਮੈਨੂੰ ਉੱਚੀ ਉੱਚੀ ਪੜ੍ਹ ਕੇ ਸੁਣਾਉਣ ਲਈ ਕਹਿੰਦੇਕਦੀ ਕਦੀ ਉਹ ਮੈਨੂੰ ਪਿੰਡ ਦੀ ਕਿਸੇ ਕੁੜੀ ਨੂੰ ਭੇਜਣ ਲਈ ਰੁੱਕਾ ਲਿਖਣ ਲਈ ਆਖਦੇ ਪਰ ਇਹ ਜਾਣ ਕੇ ਕਿ ਕੁੜੀ ਨੂੰ ਕਿਹੜਾ ਪੜ੍ਹਨਾ ਆਉਂਦਾ ਸੀ, ਰੁੱਕਾ ਪਾੜ ਦੇਂਦੇਪਰ ਮੈਂ ਐਨਾ ਸਮਝਣ ਲਗ ਪਿਆ ਸਾਂ ਕਿ ਇਹਨਾਂ ਦੇ ਦਿਲਾਂ ਵਿਚ ਕੀ ਸੀ

-----

ਇਕ ਕਾਲੀ ਬੋਲੀ ਰਾਤ ਨੂੰ ਮੈਂ ਕੋਠੇ ਦੀ ਛਤ ਤੇ ਘੂਕ ਸੁਤਾ ਪਿਆ ਸਾਂਲੱਗਦਾ ਸੀ ਕਿ ਰਾਤ ਅੱਧੀ ਲੰਘ ਚੁੱਕੀ ਸੀਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਸਿਰ ਦੇ ਵਾਲਾਂ ਵਿਚ ਪੋਲੀਆਂ ਪੋਲੀਆਂ ਉਂਗਲਾਂ ਫੇਰ ਰਿਹਾ ਸੀ ਤੇ ਉਸ ਨੇ ਆਪਣਾ ਪੂਰਾ ਮੂੰਹ ਸਿਰ ਲਪੇਟਿਆ ਹੋਇਆ ਸੀਡਰ ਨਾਲ ਮੇਰੀ ਜਾਗ ਖੁੱਲ੍ਹ ਗਈਹੋਸ਼ ਜਵਾਬ ਦਿੰਦੀ ਜਾ ਰਹੀ ਸੀਇਹ ਤਾਂ ਕੋਈ ਜਨਾਨਾ ਸਰੀਰ ਸੀ ਤੇ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਤਾਂ ਮਹਿਕ ਸੀ ਜੋ ਗੂੜ੍ਹੇ ਹਨੇਰੇ ਚੋਂ ਆਪਣੇ ਕੋਠੇ ਦੀ ਛੱਤ ਤੋਂ ਸਾਡੇ ਕੋਠੇ ਦੀ ਛੱਤ ਤੇ ਆ ਗਈ ਸੀਮੈਂ ਹਨੇਰੇ ਵਿਚ ਹੀ ਉਹਦੇ ਅੱਗੇ ਹਥ ਜੋੜ ਦਿਤੇ ਤੇ ਬਹੁਤ ਦੱਬੀ ਜ਼ਬਾਨ ਵਿਚ ਉਹਨੂੰ ਚਲੀ ਜਾਣ ਲਈ ਕਿਹਾ ਪਰ ਉਹ ਜਾ ਨਹੀਂ ਰਹੀ ਸੀਉਹ ਜਾ ਨਹੀਂ ਰਹੀ ਸੀ ਪਰ ਹਨੇਰੇ ਦੇ ਨਕਸ਼ਾਂ ਵਿਚ ਮੈਂ ਉਹਨੂੰ ਜਾਣ ਲਈ ਮਜਬੂਰ ਕਰ ਦਿੱਤਾ ਤੇ ਹਨੇਰੇ ਵਿਚ ਹੀ ਇਕ ਸਾਇਆ ਮੈਂ ਨਾਲ ਦੇ ਕੋਠੇ ਵੱਲ ਹੌਲੀ ਹੌਲੀ ਜਾਂਦਾ ਵੇਖ ਰਿਹਾ ਸਾਂਰਾਤ ਭਾਵੇਂ ਲੰਘ ਗਈ ਪਰ ਲੰਮਾ ਸਮਾਂ ਮੈਨੂੰ ਇਹ ਸਮਝ ਨਾ ਆਈ ਕਿ ਇਹ ਸਪਨਾ ਸੀ ਜਾਂ ਅਸਲੀਅਤ

-----

ਮਹਿਤੇ ਵਾਲੀ ਬਰਾਨੀ ਜ਼ਮੀਨ ਤੋਂ ਆਮਦਨ ਨਾ ਹੋਣ ਕਾਰਨ ਕੜਾਕਾ ਸਿੰਘ ਨੇ ਬਾਪੂ ਨੂੰ ਬਾਜ਼ਾਰ ਲਾਉਣ ਦੀ ਸਲਾਹ ਦਿਤੀ ਅਤੇ ਦਿੱਲੀਓਂ ਜਾ ਕੇ ਬਾਜ਼ਾਰ ਲਾਉਣ ਦਾ ਸਾਮਾਨ ਲੈ ਦਿੱਤਾਮਾਲਵੇ ਵਿਚ ਬਾਜ਼ਾਰ ਲਾਉਣ ਦਾ ਮਤਲਬ ਪਿੰਡੋਂ ਪਿੰਡ ਜਾ ਮੁਨਿਆਰੀ ਦਾ ਸਾਮਾਨ ਵੇਚਣਾ ਸੀ ਜਿਸ ਵਿਚ ਮਲਵੈਣਾਂ ਕੱਚ ਦੀਆਂ ਚੂੜੀਆਂ ਬੜੇ ਚਾਅ ਨਾਲ ਚੜ੍ਹਾਉਂਦੀਆਂ ਸਨਮੈਂ ਤੇ ਬਾਪੂ ਇਕ ਖੋਤੀ ਤੇਰਖੀ ਲੱਕੜ ਦੀ ਵਹਿਣੀ ਦੇ ਦੋਵੀਂ ਪਾਸੀਂ ਮੁਨਿਆਰੀ ਦਾ ਸਾਮਾਨ ਰੱਖ ਕੇ ਮਹਿਤੇ ਦੇ ਲਾਗਲੇ ਪਿੰਡਾਂ ਜਿਵੇਂ ਗਹਿਰੀ ਭਾਗੀ, ਗਹਿਰੀ ਬੁਟਰ, ਸਹਿਣੇ ਵਾਲ ਆਦਿ ਵਿਚ ਲੈ ਜਾਂਦੇ ਤੇ ਜਿਥੇ ਖੂਹ ਹੁੰਦਾ, ਉਹਦੇ ਲਾਗੇ ਖੇਸ ਤੇ ਚਾਦਰ ਵਿਛਾ ਕੇ ਚੂੜੀਆਂ ਤੇ ਹੋਰ ਸਾਮਾਨ ਲਾ ਦਿੰਦੇਪਾਣੀ ਭਰਨ ਆਈਆਂ ਹਰ ਉਮਰ ਦੀਆਂ ਮਲਵੈਣਾਂ ਚੂੜੀਆਂ ਚੜ੍ਹਾਉਣ ਲਈ ਟੁੱਟ ਕੇ ਪੈ ਜਾਂਦੀਆਂ ਤੇ ਉਹਨਾਂ ਦੀ ਜ਼ਿੱਦ ਹੁੰਦੀ ਕਿ ਭੀੜੀ ਤੋਂ ਭੀੜੀ ਚੂੜੀ ਜਾਂ ਵੰਗ ਚੜ੍ਹਾਈ ਜਾਵੇਕਈ ਵਾਰ ਵੰਗਾਂ ਚੜ੍ਹਾਉਂਦਿਆਂ ਵੰਗਾਂ ਟੁੱਟ ਜਾਂਦੀਆਂ ਜਾਂ ਮਾਸ ਵਿਚ ਖੁੱਭ ਜਾਂਦੀਆਂ ਤਾਂ ਓਥੋਂ ਲਹੂ ਨਿਕਲਣ ਲੱਗ ਪੈਂਦਾਪਰ ਫਿਰ ਉਹਨਾਂ ਦੀ ਜ਼ਿੱਦ ਭੀੜੀਆਂ ਵੰਗਾਂ ਚੜ੍ਹਾਉਣ ਦੀ ਹੁੰਦੀਕਈ ਵਾਰ ਚੂੜੀ ਅੱਧ ਵਿਚ ਅੜ ਜਾਂਦੀ ਤੇ ਨਾ ਅੱਗੇ ਤੁਰਦੀ ਤੇ ਨਾ ਪਿਛੇਇਹਨਾਂ ਔਰਤਾਂ ਵਿਚ ਜੋ ਬਹੂਆਂ ਹੁੰਦੀਆਂ, ਸਲਵਾਰਾਂ ਉਤੋਂ ਦੀ ਵੱਡੇ ਵੱਡੇ ਘੱਗਰੇ ਤੇ ਸਿਰ ਤੇ ਸੱਗੀ ਫੁੱਲ ਪਾ ਕੇ ਆਉਂਦੀਆਂਬਾਕੀ ਪਿੰਡ ਦੀਆਂ ਕੁੜੀਆਂ ਦਾ ਲਿਬਾਸ ਸਾਦਾ ਹੁੰਦਾਕਈਆਂ ਤੇ ਜਵਾਨੀ ਦੇ ਨਕਸ਼ ਉਭਰਨੇ ਸ਼ੁਰੂ ਹੋ ਰਹੇ ਹੁੰਦੇਪਿੰਡਾਂ ਦੇ ਚੋਬਰ ਖੂਹਾਂ ਤੋਂ ਪਾਣੀ ਭਰਨ ਆਈਆਂ ਇਹਨਾਂ ਔਰਤਾਂ ਦੇ ਹੁਸਨ ਦਾ ਝਲਕਾਰਾ ਲੈਣ ਲਈ ਖੁੰਢਾਂ ਤੇ ਬੈਠੇ ਮੁੱਛਾਂ ਨੂੰ ਤਾਅ ਦਿੰਦੇ ਤੇ ਕਤਰੀਆਂ ਦਾਹੜੀਆਂ ਵਿਚ ਹੱਥ ਫੇਰਦੇਕਈ ਸਾਡੇ ਲੱਗੇ ਬਾਜ਼ਾਰ ਦੇ ਪਿੱਛੇ ਆ ਕੇ ਖਲੋ ਜਾਂਦੇ ਤੇ ਬਾਪੂ ਉਹਨਾਂ ਨੂੰ ਘੂਰਦਾ ਤੇ ਚਲੇ ਜਾਣ ਲਈ ਕਹਿੰਦਾ ਪਰ ਕਈ ਉਹ ਅੱਗੋਂ ਲੜਨ ਨੂੰ ਪੈਂਦੇ ਤੇ ਬਾਜ਼ਾਰ ਚੁਕਵਾ ਦੇਣ ਦੀ ਧਮਕੀ ਦਿੰਦੇਵੱਡੀ ਉਮਰ ਦੀਆਂ ਜਨਾਨੀਆਂ ਦੇ ਬਾਪੂ ਵੰਗਾਂ ਚੜ੍ਹਾਉਂਦਾ ਤੇ ਛੋਟੀ ਉਮਰ ਦੀਆਂ ਕੁੜੀਆਂ ਦੇ ਹੱਥਾਂ ਤੇ ਵੰਗਾਂ ਚੜ੍ਹਾਉਣ ਦਾ ਕੰਮ ਮੈਂ ਹੌਲੀ ਹੌਲੀ ਸਿੱਖ ਲਿਆਇਸ ਵਪਾਰ ਵਿਚ ਭੀੜੀ ਵੰਗ ਚੜ੍ਹਾਉਣ ਲਗਿਆਂ ਅਕਸਰ ਕੁੜੀਆਂ ਗੁੱਟ ਤੇ ਪੀੜ ਹੋਣ ਦੀ ਸ਼ਿਕਾਇਤ ਕਰਦੀਆਂ ਤੇ ਕਈ ਵਾਰ ਅੱਧ ਵਿਚ ਫਸੀ ਚੂੜੀ ਤੋੜਨੀ ਵੀ ਪੈਂਦੀਹਥ ਦੇ ਮਾਸ ਨੂੰ ਬਥੇਰਾ ਮਲ਼ ਮਲ਼ ਕੇ ਤੇ ਪੋਲਾ ਕਰ ਕਰ ਕੇ ਚੂੜੀ ਅੱਗੇ ਜਾਂ ਪਿਛੇ ਕਰਨ ਦੀ ਕੋਸ਼ਿਸ਼ ਕਰਨੀ ਪਰ ਟੁੱਟ ਜਾਣ ਤੇ ਹੱਥ ਵਿਚੋਂ ਲਹੂ ਵਗਣ ਲੱਗ ਪੈਣਾਟੁੱਟੀ ਵੰਗ ਦੇ ਪੈਸੇ ਨਾ ਦਿੰਦੀਆਂ ਕਿਓਂਕਿ ਟੁੱਟੀਆਂ ਚੂੜੀਆਂ ਵੇਚਣ ਵਾਲੇ ਦੀਆਂ ਤੇ ਚੜ੍ਹ ਗਈਆਂ ਦੇ ਪੈਸੇ ਮਿਲ ਜਾਂਦੇ

-----

ਭਾਵੇਂ ਇਸ ਕੰਮ ਵਿਚ ਪੈਸੇ ਤਾਂ ਬਣ ਜਾਂਦੇ ਸਨ ਪਰ ਮੈਨੂੰ ਇਹ ਕੰਮ ਕਰਨਾ ਚੰਗਾ ਨਾ ਲਗਦਾਮੈਂ ਹੁਣ ਦਸਵੀਂ ਵਿਚ ਹੋ ਗਿਆ ਸਾਂ ਤੇ ਮਾਂ ਕਹਿਣ ਲੱਗ ਪਈ ਸੀ ਕਿ ਮੈਂ ਕੱਦ ਕੱਢ ਰਿਹਾ ਸਾਂ ਤੇ ਜਵਾਨ ਹੋ ਰਿਹਾ ਸਾਂਮੱਘਰ ਵਿਚ ਚੌਦਾਂ ਸਾਲ ਪੂਰੇ ਕਰ ਕੇ ਪੰਦਰਵੇਂ ਵਿਚ ਪੈਰ ਰੱਖ ਲੈਣਾ ਸੀਮੈਨੂੰ ਆਪਣੇ ਮਨ ਅਤੇ ਸਰੀਰ ਵਿਚ ਆ ਰਹੀ ਤਬਦੀਲੀ ਮਹਿਸੂਸ ਹੋਣ ਲਗ ਪਈ ਸੀਆਪਣੇ ਹਾਣ ਦੀ ਉਮਰ ਦੀ ਕਿਸੇ ਕੁੜੀ ਦੇ ਵੰਗਾਂ ਚੜ੍ਹਾਉਂਦਿਆਂ ਤੇ ਉਹਦੇ ਹੱਥ ਤੇ ਬਾਂਹ ਤੇ ਉਂਗਲਾਂ ਫੇਰਦਿਆਂ ਮੈਨੂੰ ਇਕ ਅਜੀਬ ਜਿਹੀ ਝੁਣਝੁਣੀ ਤੇ ਨਸ਼ੇ ਦਾ ਅਹਿਸਾਸ ਹੁੰਦਾ ਤੇ ਇੰਜ ਮਹਿਸੂਸ ਹੁੰਦਾ ਕਿ ਮੈਂ ਰੰਗ-ਬਿਰੰਗੀਆਂ ਚੂੜੀਆਂ ਉਹਦੀਆਂ ਅਰਕਾਂ ਤਕ ਚੜ੍ਹਾਈ ਜਾਵਾਂਕਈ ਕੁੜੀਆਂ ਘਰੋਂ ਮੁੜ ਕੇ ਵਾਪਸ ਆ ਜਾਂਦੀਆਂ ਤੇ ਕਹਿੰਦੀਆਂ ਕਿ ਪਾਣੀ ਦਾ ਤੌੜਾ ਸਿਰ ਤੋਂ ਲਾਹੁਣ ਲੱਗਿਆਂ ਕਈ ਵੰਗਾਂ ਟੁੱਟ ਗਈਆਂ ਹਨ ਤੇ ਹੋਰ ਵੰਗਾਂ ਚੜ੍ਹਾ ਦੇਕਈ ਵਾਰ ਰਾਤੀਂ ਸੌਣ ਲਗਿਆਂ ਮੈਨੂੰ ਉਹਨਾਂ ਕੁੜੀਆਂ ਵਿਚੋਂ ਸੁਹਣੀਆਂ ਕੁੜੀਆਂ ਚੇਤੇ ਆਉਂਦੀਆਂ ਜਾਂ ਸੁਪਨੇ ਵਿਚ ਵਿਖਾਲੀ ਦੇਂਦੀਆਂਮੇਰਾ ਜੀਅ ਕਰਦਾ ਕਿ ਇਕ ਵਾਰ ਫਿਰ ਓਸ ਪਿੰਡ ਬਾਜ਼ਾਰ ਲਾਉਣ ਚਲੀਏਜਿਥੇ ਕਿਤੇ ਮੇਲੇ ਲੱਗਦੇ ਤਾਂ ਅਸੀਂ ਓਥੇ ਵੀ ਜਾ ਬਾਜ਼ਾਰ ਲਾਉਂਦੇਜੱਸੀ ਬਾਗ ਵਾਲੀ ਜਿਥੇ ਇਤਿਹਾਸਿਕ ਗੁਰਦਵਾਰਾ ਤੇ ਤਲਾਅ ਸੀ, ਮੱਸਿਆ ਲੱਗਦੀ ਤੇ ਅਸੀਂ ਓਥੇ ਵੀ ਬਾਜ਼ਾਰ ਲਾਉਂਦੇਹੋਰ ਵੀ ਕਈ ਲੋਕ ਇਹ ਕੰਮ ਕਰਦੇ ਸਨਖਾਣ ਨੂੰ ਲੰਗਰ ਚੋਂ ਰੋਟੀ ਮਿਲ ਜਾਂਦੀ ਸੀਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਅਤੇ ਮਾਲਵੇ ਦੇ ਅਕਾਲੀ ਲੀਡਰ ਸੰਪੂਰਨ ਸਿੰਘ ਰਾਮਾਂ ਨੂੰ ਮੈਂ ਪਹਿਲੀ ਵਾਰ ਇਸ ਗੁਰਦਵਾਰੇ ਹੀ ਵੇਖਿਆ ਸੀ ਤੇ ਉਹਨਾਂ ਦੀਆਂ ਸਪੀਚਾਂ ਵੀ ਸੁਣੀਆਂ ਸਨਥੋੜ੍ਹੀ ਥੋੜ੍ਹੀ ਪੰਜਾਬੀ ਸੂਬੇ ਦੀ ਗੱਲ ਹੋਣ ਲੱਗ ਪਈ ਸੀਬਾਪੂ ਅਕਾਲੀ ਹੋਣ ਕਰ ਕੇ ਸਾਰੀ ਉਮਰ ਨੀਲੀ ਪੱਗ ਹੀ ਬੰਨ੍ਹਦਾ ਰਿਹਾ ਤੇ ਮੋਰਚਿਆਂ ਵਿਚ ਜੇਲ੍ਹਾਂ ਕੱਟਣ ਕਾਰਨ ਉਹਦੀ ਅੱਲ ਜੱਥੇਦਾਰ ਪੈ ਗਈ ਸੀਹਨੇਰਾ ਹੋਣ ਤੇ ਮਹਿਤੇ ਨੂੰ ਮੁੜਦਿਆਂ ਰਾਹ ਵਿਚੋਂ ਪਸੂਆਂ ਲਈ ਲੋਕਾਂ ਦੇ ਬਰਾਨੇ ਖੇਤਾਂ ਚੋਂ ਉਗੇ ਛੋਲਿਆਂ ਦੇ ਬੂਟੇ ਪੁੱਟ ਲੈਂਦੇਟਾਟਾਂ ਵਿਚੋਂ ਛੋਲੀਆ ਕੱਢ ਕੇ ਮਾਂ ਬੜੀ ਸਵਾਦੀ ਸਬਜ਼ੀ ਬਣਾਉਂਦੀ ਜੋ ਮਟਰਾਂ ਨਾਲੋਂ ਵੀ ਜ਼ਿਆਦਾ ਸਵਾਦ ਲਗਦੀਬਾਕੀ ਬੂਟੇ ਪਸੂਆਂ ਅੱਗੇ ਸੁੱਟ ਦਿੰਦੇਮੈਨੂੰ ਬਾਜ਼ਾਰ ਲਾਉਣਾ ਤੇ ਛੋਲੇ ਪੁੱਟਣ ਦਾ ਕੰਮ ਚੰਗਾ ਨਾ ਲਗਦਾ ਪਰ ਘਰ ਬਾਰ ਛੱਡ ਕੇ ਉਜੜਨ ਪਿਛੋਂ ਢਿੱਡ ਨੂੰ ਝੁਲਕਾ ਦੇਣ ਲਈ ਇਹ ਕੁਝ ਕਰਨਾ ਵਕਤ ਦੀ ਲੋੜ ਸੀਇਸ ਕੰਮ ਵਿਚੋਂ1950 ਦੇ ਸ਼ੁਰੂ ਤੱਕ ਅਸੀਂ ਦੋ ਢਾਈ ਹਜ਼ਾਰ ਰੁਪਏ ਜੋੜ ਲਏ ਜੋ ਉਸ ਵੇਲੇ ਬੜੀ ਵੱਡੀ ਰਕਮ ਸਮਝੀ ਜਾਂਦੀ ਸੀਏਨੇ ਪੈਸੇ ਵਾਹੀ ਦੇ ਕੰਮ ਕਦੇ ਵੀ ਨਹੀਂ ਬਣ ਸਕਦੇ ਸਨਬਾਪੂ ਕਹਿੰਦਾ ਕਿ ਜਦੋਂ ਤੂੰ ਦਸਵੀਂ ਕਰ ਕੇ ਕਾਲਜ ਦਾਖਲ ਹੋਏਂਗਾ ਤਾਂ ਇਹ ਪੈਸੇ ਤੇਰੇ ਕੰਮ ਆਉਣਗੇ ਤੇ ਜੋ ਬਚ ਗਏ ਤੇ ਹੋਰ ਆ ਗਏ ਉਹ ਤੇਰੇ ਵਿਆਹ ਤੇ ਲਾਵਾਂਗੇਮੈਂ ਮੰਡੀ ਵਿਚੋਂ ਵਧੀਆ ਬੁਸ਼ਰਟ ਤੇ ਪਾਜਾਮਾ ਸਵਾ ਲਿਆਸਕੂਲ ਵਿਚ ਤੇ ਪਿੰਡ ਵਿਚ ਮੇਰੀ ਟੌਹਰ ਹੋ ਗਈਬੂਟ ਵੀ ਵਧੀਆ ਲੈ ਲਏਦੌੜ ਲਾਉਣ ਲਈ ਫਲੀਟ ਵੀ ਖਰੀਦ ਲਏ ਜਿਨ੍ਹਾਂ ਦੇ ਜ਼ੋਰ ਨਾਲ ਤਸਮੇ ਬੰਨ੍ਹ ਕੇ ਮੈਂ ਹੋਸਟਲ ਚੋਂ ਭੱਜ ਕੇ ਬਠਿੰਡੇ ਆ ਜਾਂਦਾਇਥੋਂ ਸਰਸੇ ਵਾਲੀ ਨਿੱਕੀ ਗੱਡੀ ਫੜ ਕੇ ਕਈ ਵਾਰ ਚਲਦੀ ਗੱਡੀ ਚੋਂ ਜਿਥੋਂ ਮਹਿਤਾ ਨੇੜੇ ਪੈਂਦਾ ਰੇਤੇ ਵਿਚ ਛਾਲ ਮਾਰ ਦੇਂਦਾ ਤੇ ਭੱਜ ਕੇ ਘਰ ਆ ਜਾਂਦਾਸ਼ੇਰਗੜ੍ਹ ਸਟੇਸ਼ਨ ਤੋਂ ਉਤਰ ਕੇ ਮਹਿਤੇ ਜਣ ਲਈ ਬਹੁਤ ਤੁਰਨਾ ਪੈਂਦਾ ਸੀ

-----

ਮਾਰਚ 1950 ਵਿਚ ਦਸਵੀਂ ਦੇ ਇਮਤਿਹਾਨ ਦੇਣ ਲਈ ਸੈਂਟਰ ਸ਼ਵਿੰਦਰਾ ਹਾਈ ਸਕੂਲ ਗੋਨਿਆਣਾ ਮੰਡੀ ਦੇ ਵਿਦਿਆਰਥੀਆਂ ਲਈ ਸੈਂਟਰ ਕੋਟਕਪੂਰਾ ਬਣਿਆ ਸੀਜਿਥੋ ਇਕ ਸੜਕ ਮੋਗੇ ਨੂੰ ਤੇ ਇਕ ਬਠਿੰਡੇ ਵੱਲ ਨੂੰ ਜਾਂਦੀ ਸੀ, ਓਥੇ ਕਿਸੇ ਥਾਂ ਸਾਨੂੰ ਠਹਿਰਾਇਆ ਗਿਆਜੋ ਮਾਸਟਰ ਸਾਡੇ ਨਾਲ ਆਏ ਸਨ, ਉਹ ਸ਼ਾਮ ਨੂੰ ਦਾਰੂ ਪੀ ਲੈਂਦੇ ਅਤੇ ਅਸੀਂ ਪਿਕਚਰ ਵੇਖਣ ਉਠ ਜਾਂਦੇਕਈ ਵਾਰ ਕੁਝ ਯਾਦ ਨਾ ਹੋਣ ਕਰ ਕੇ ਅਸੀਂ ਪਰਚੇ ਦੇਣ ਨਾ ਜਾਂਦੇ, ਪਰਚਿਆਂ ਵਿਚ ਛੁੱਟੀਆਂ ਹੋਈਆਂ ਤਾਂ ਮੈਂ ਮਹਿਤੇ ਆ ਗਿਆਬਾਪੂ ਪੁੱਛਣ ਲੱਗਾ ਕਿ ਪਰਚੇ ਕਿਹੇ ਜਿਹੇ ਹੋਏ ਆਮੈਂ ਏਨਾ ਕਿਹਾ ਕਿ ਨਤੀਜਾ ਨਿਕਲਣ ਤੇ ਹੀ ਪਤਾ ਲੱਗੇਗਾਮਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਬਠਿੰਡੇ ਜਾ ਕੇ ਖੇਲ ਵਿੰਹਦਾ ਸਾਂ ਤੇ ਕੋਟ ਕਪੂਰੇ ਵੀਪੈਸੇ ਉਜਾੜਦਾ ਸਾਂ ਤੇ ਪੜ੍ਹਾਈ ਵਿਚ ਧਿਆਨ ਨਹੀਂ ਦਿੰਦਾ ਸਾਂਛੁੱਟੀ ਕੱਟ ਕੇ ਜਦੋਂ ਮੈਂ ਬਾਕੀ ਦੇ ਰਹਿੰਦੇ ਪਰਚੇ ਦੇਣ ਲਈ ਬਠਿੰਡੇ ਤੋਂ ਕੋਟ ਕਪੂਰੇ ਵਾਲੀ ਗੱਡੀ ਵਿਚ ਜਾ ਰਿਹਾ ਸਾਂ ਤੇ ਜਿਸ ਡੱਬੇ ਵਿਚ ਬੈਠਾ, ਓਸ ਵਿਚ ਪੁਲਸ ਵਾਲੇ ਇਕ ਆਦਮੀ ਨੂੰ ਹੱਥਕੜੀਆਂ ਤੇ ਬੇੜੀਆਂ ਪਾ ਕੇ ਜੇਲ੍ਹ ਨੂੰ ਲਿਜਾ ਰਹੇ ਸਨਡੱਬੇ ਦੇ ਸਾਰੇ ਮੁਸਾਫਰਾਂ ਦਾ ਧਿਆਨ ਓਸ ਉਚੇ ਲੰਮੇ ਖ਼ਤਰਨਾਕ ਕੈਦੀ ਨੇ ਖਿੱਚਿਆ ਹੋਇਆ ਸੀ ਜਿਸ ਬਾਰੇ ਪੁਲਸ ਵਾਲੇ ਦੱਸ ਰਹੇ ਸਨ ਕਿ ਇਸ ਡਾਕੂ ਨੇ ਕਈ ਕ਼ਤਲ ਕੀਤੇ ਹਨਇਸ ਡਾਕੂ ਦੀਆਂ ਅਖ਼ਬਾਰਾਂ ਵਿਚ ਫੋਟੋ ਛਪੀਆਂ ਸਨ ਤੇ ਫੜਾਉਣ ਵਾਲੇ ਨੂੰ ਸਰਕਾਰ ਵੱਲੋਂ ਇਨਾਮ ਦਿੱਤਾ ਜਾਣਾ ਸੀ ਮੈਂਨੂੰ ਇੰਜ ਲੱਗਾ ਕਿ ਇਕ ਦਮ ਮਸ਼ਹੂਰ ਹੋਣ ਲਈ ਡਾਕੂ ਬਣ ਜਾਣਾ ਸਭ ਤੋਂ ਵਧੀਆ ਤਰੀਕਾ ਹੈ ਪਰ ਕ਼ਤਲ ਕਰਨ ਵਾਲੇ ਡਾਕੂ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਸੀ ਤੇ ਮੈਨੂੰ ਆਪਣੀ ਸੋਚ ਤੇ ਬੜਾ ਗੁੱਸਾ ਆਇਆਨਾਂ ਮਸ਼ਹੂਰ ਕਰਨ ਦੇ ਤਰੀਕੇ ਮੈਂ ਦਿਨ ਰਾਤ ਸੋਚਦਾ ਰਹਿੰਦਾਫਿਲਮਾਂ ਵੇਖ ਵੇਖ ਮੈਨੂੰ ਲੱਗਣ ਲੱਗ ਪਿਆ ਕਿ ਮੈਂ ਐਕਟਰ ਬਣ ਸਕਦਾ ਹਾਂ ਅਤੇ ਨਾਵਲ ਪੜ੍ਹ ਪੜ੍ਹ ਕੇ ਅਹਿਸਾਸ ਹੋਇਆ ਕਿ ਮੈਂ ਲੇਖਕ ਬਣ ਸਕਦਾ ਹਾਂ ਜਦ ਕਿ ਮੇਰੀਆਂ ਕੁਝ ਕਹਾਣੀਆਂ ਕੁਝ ਰਸਾਲਿਆਂ ਵਿਚ ਛਪ ਵੀ ਗਈਆਂ ਸਨਆਪਣੇ ਆਪ ਵਿਚ ਮੈਂ ਪਤਾ ਨਹੀਂ ਆਪਣੇ ਆਪ ਨੂੰ ਕੀ ਕੁਝ ਸਮਝੀ ਬੈਠਾ ਸਾਂ ਅਤੇ ਸਕੂਲ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਸੀਮਾਂ ਨੂੰ ਸ਼ੱਕ ਸੀ ਕਿ ਮੇਰਾ ਮਨ ਮਹਿਕ ਪਿਛੇ ਲੱਗਾ ਰਹਿੰਦਾ ਸੀ ਤੇ ਮੈਂ ਪੜ੍ਹਾਈ ਦਾ ਖ਼ਿਆਲ ਛੱਡ ਦਿਤਾ ਸੀਉਹ ਸਮਝਦੀ ਸੀ ਕਿ ਮੈਂ ਵਿਗੜ ਰਿਹਾ ਸਾਂਪੜ੍ਹਾਈ ਘੱਟ ਕਰਦਾ ਸਾਂ ਤੇ ਮੰਡੂਆ ਜ਼ਿਆਦਾ ਵੇਖਦਾ ਤੇ ਹੋਰ ਬੇਮਤਲਬ ਕਿਤਾਬਾਂ ਪੜ੍ਹਦਾ ਰਹਿੰਦਾ ਸਾਂਘਰ ਦਿਆਂ ਤੋਂ ਪੈਸੇ ਮੰਗਣੇ ਵੀ ਉਹਨਾਂ ਨੂੰ ਬੜੇ ਚੁਭਣ ਲੱਗ ਪਏ ਸਨ

-----

ਪਰਚੇ ਖ਼ਤਮ ਹੋਏ ਤੇ ਮੈਂ ਕੋਟ ਕਪੂਰੇ ਤੋ ਬਠਿੰਡੇ ਆ ਕੇ ਜਿਸ ਛੋਟੀ ਗੱਡੀ ਵਿਚ ਸ਼ੇਰਗੜ੍ਹ ਜਾਣ ਲਈ ਚੜ੍ਹਿਆ ਤਾਂ ਉਸ ਵਿਚ ਬਾਪੂ ਤੇ ਮੇਰੀ ਭੂਆ ਬੈਠੇ ਸਨਭੂਆ ਨੂੰ ਮੈਂ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਮਿਲਿਆ ਸਾਂਉਸ ਬਹੁਤ ਪਿਆਰ ਨਾਲ ਮੇਰਾ ਮੱਥਾ ਚੁੰਮਿਆ, ਜੱਫੀ ਵਿਚ ਲਿਆ ਤੇ ਨਾਲ ਹੀ ਨਵੀਂ ਥਾਂ ਤੇ ਜ਼ਮੀਨ ਅਲਾਟ ਹੋ ਜਾਣ ਦੇ ਕੁਝ ਕਾਗਜ਼ ਫੜਾਉਂਦਿਆਂ ਤੇ ਵਧਾਈਆਂ ਦਿੰਦੀ ਕਹਿਣ ਲੱਗੀ ਕਿ ਮੇਰਾ ਪੁੱਤ ਫਿਰ ਮੁਰੱਬਿਆਂ ਦਾ ਮਾਲਕ ਬਣ ਗਿਆ ਹੈਬਾਪੂ ਨੇ ਦਸਿਆ ਕਿ ਜਲੰਧਰੋਂ ਸਾਨੂੰ ਪਾਕਿਸਤਾਨ ਵਿਚ ਛੱਡੀ ਜ਼ਮੀਨ ਬਦਲੇ ਪਿੰਡ ਗੁਦੜਢੰਡੀ, ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਪੱਕੀ ਜ਼ਮੀਨ ਅਲਾਟ ਹੋ ਗਈ ਸੀਅਗਲੇ ਸਾਲ ਛੇ ਮਹੀਨਿਆਂ ਵਿਚ ਅਸੀਂ ਮਹਿਤੇ ਵਾਲੀ ਜ਼ਮੀਨ ਛੱਡ ਕੇ ਅਗਲੇ ਪਿੰਡ ਚਲੇ ਜਾਵਾਂਗੇ

-----

ਦਸਵੀਂ ਦਾ ਨਤੀਜਾ ਅਜੇ ਕਈ ਹਫ਼ਤਿਆਂ ਨੂੰ ਨਿਕਲਣਾ ਸੀਜਿਹੋ ਜਿਹੇ ਪਰਚੇ ਹੋਏ ਸਨ, ਉਹਨਾਂ ਤੋਂ ਏਨਾ ਪਤਾ ਤਾਂ ਲੱਗ ਗਿਆ ਸੀ ਪਾਸ ਹੋਣ ਵਾਲੀ ਕੋਈ ਆਸ ਨਹੀਂ ਸੀਫਿਰ ਵੀ ਜਦ ਤਕ ਨਤੀਜਾ ਨਹੀਂ ਸੀ ਨਿਕਲਦਾ, ਓਨਾ ਚਿਰ ਤਕ ਭਵਿੱਖ ਬਾਰੇ ਕੋਈ ਪਤਾ ਨਹੀਂ ਸੀਇਹ ਗੱਲ ਹੌਲੀ ਹੌਲੀ ਸਾਰੇ ਪਿੰਡ ਵਿਚ ਫੈਲ ਗਈ ਕਿ ਸਾਨੂੰ ਹੋਰ ਪਿੰਡ ਜ਼ਮੀਨ ਅਲਾਟ ਹੋ ਗਈ ਹੈ ਅਤੇ ਅਸੀਂ ਸਾਲ ਛੇ ਮਹੀਨੇ ਵਿਚ ਇਹ ਪਿੰਡ ਤੇ ਇਹ ਘਰ ਛੱਡ ਜਾਵਾਂਗੇਇਸ ਗੱਲ ਦਾ ਪਤਾ ਮਹਿਕ ਤੇ ਉਹਦੇ ਘਰ ਵਾਲਿਆਂ ਨੂੰ ਵੀ ਲੱਗ ਗਿਆ ਸੀਫਿਰ ਕੁਝ ਚਿਰ ਬਾਅਦ ਮਹਿਕ ਦਾ ਪਿਓ ਵੀ ਖ਼ਬਰ ਲਿਆਇਆ ਕਿ ਉਹਨਾਂ ਨੂੰ ਵੀ ਰਿਆਸਤ ਫਰੀਦਕੋਟ ਵਿਚ ਪਿੰਡ ਮਰਾੜ੍ਹਾਂਵਾਲੇ ਤੋਂ ਅੱਗੇ ਬੀਕਾਨੇਰ ਨਹਿਰ ਦੇ ਕੰਢੇ ਇਕ ਪਿੰਡ ਵਿਚ ਜ਼ਮੀਨ ਅਲਾਟ ਹੋ ਗਈ ਸੀ ਤੇ ਉਹ ਵੀ ਸਾਲ ਛੇ ਮਹੀਨੇ ਵਿਚ ਇਹ ਪਿੰਡ ਛੱਡ ਕੇ ਨਵੇਂ ਥਾਂ ਚਲੇ ਜਾਣਗੇਗਰਮੀਆਂ ਸ਼ੁਰੂ ਹੋ ਚੁਕੀਆਂ ਸਨਸਿੰਗਲੇ ਦੇ ਬਾਗ਼ ਵਿਚੋਂ ਕਈ ਵਾਰ ਮੋਰਾਂ ਦੇ ਪੈਲਾਂ ਪਾਉਣ ਤੇ ਕੂਕਣ ਦੀਆਂ ਆਵਾਜ਼ਾਂ ਆਉਂਦੀਆਂ ਜੋ ਮੁਟਿਆਰਾਂ ਦੇ ਮਨਾਂ ਨੂੰ ਮਹਿਕਣ ਲਾ ਦੇਂਦੀਆਂਮੈਂ ਤੇ ਬਾਪੂ ਕਦੇ ਕਦੇ ਨਾਲ ਦੇ ਪਿੰਡਾਂ ਵਿਚ ਬਾਜ਼ਾਰ ਲਾਉਣ ਵੀ ਚਲੇ ਜਾਂਦੇਮੈਂ ਮਾਲ ਡੰਗਰ ਚਾਰ ਲਿਆਉਂਦਾਮਹਿਕ ਦਾ ਸਾਹਮਣਾ ਹੁੰਦਾ ਤਾਂ ਵੇਖ ਕੇ ਪਹਿਲਾਂ ਉਹ ਮੁਸਕਰਾ ਪੈਂਦੀਫਿਰ ਉਹਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂਮੇਰਾ ਜੀ ਕਰਦਾ ਕਿ ਉਹ ਹੁਣ ਅੱਖਾਂ ਨੀਵੀਆਂ ਕਰਨੀਆਂ ਛੱਡ ਦੇਵੇਅੱਖਾਂ ਚੁੱਕ ਕੇ ਮੇਰੇ ਵੱਲ ਵੇਖੇ ਤੇ ਮੈਂ ਉਹਦੇ ਵੱਲਮੇਰਾ ਜੀ ਇਹ ਵੀ ਕਰਦਾ ਕਿ ਉਹਨੂੰ ਦੱਸਾਂ ਕਿ ਤੂੰ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਏਂਮੈਂ ਨਰਗਿਸ ਤੇ ਸੁਰੱਈਆ ਨੂੰ ਇਕ ਫਿਲਮ ਵਿਚ ਵੇਖਿਆ ਸੀ ਪਰ ਉਹ ਤੇਰੇ ਅੱਗੇ ਹੇਚ ਹਨਦਰਵਾਜ਼ੇ ਵਿਚ ਆਸਾ ਪਾਸਾ ਵੇਖ ਕੇ ਉਹ ਕੁਝ ਚਿਰ ਲਈ ਖੜ੍ਹੀ ਹੋ ਜਾਂਦੀ ਤੇ ਕੁਝ ਵਿੱਥ ਤੇ ਮੈਂ ਵੀ ਖੜ੍ਹਾ ਰਹਿੰਦਾਪੱਤਾ ਵੀ ਹਿੱਲਦਾ ਤਾਂ ਖ਼ੌਫ਼ ਛਾ ਜਾਂਦਾ ਕਿ ਕੋਈ ਆ ਨਾ ਜਾਵੇ ਤੇ ਵੇਖ ਨਾ ਲਵੇਦਰਵਾਜ਼ੇ ਅੰਦਰਲੇ ਘਰਾਂ ਵੱਲ ਖੁੱਲ੍ਹਦੇ ਬੂਹਿਆਂ ਵੱਲ ਉਹਦਾ ਵੀ ਧਿਆਨ ਹੁੰਦਾ ਤੇ ਮੇਰਾ ਵੀਇਕ ਦਿਨ ਜਦ ਮੇਰੀ ਮਾਂ ਵੀ ਘਰ ਨਹੀਂ ਸੀ ਤੇ ਉਹਦੀ ਵੀ, ਮੈਂ ਕਈ ਹਫਤਿਆਂ ਤੋਂ ਲਿਆ ਕੇ ਰੱਖੀਆਂ ਕੱਚ ਦੀਆਂ ਚੂੜੀਆਂ ਉਹਦੇ ਹੱਥਾਂ ਵਿਚ ਚੜ੍ਹਾ ਦਿਤੀਆਂਉਸਦੀਆਂ ਬਾਹਵਾਂ ਕਿੰਨੀਆਂ ਖ਼ੂਬਸੂਰਤ ਤੇ ਗੁੰਦਵੀਆਂ ਸਨ, ਇਸ ਦਾ ਪਤਾ ਤਾਂ ਓਸ ਵੇਲੇ ਹੀ ਲੱਗਾ ਜਦ ਉਸ ਨੇ ਆਪਣੀਆਂ ਹਿਰਨੀ ਵਰਗੀਆਂ ਮਸਤ ਤੇ ਖ਼ੂਬਸੂਰਤ ਅੱਖਾਂ ਉੱਚੀਆਂ ਚੁੱਕ ਕੇ ਕੰਖੀਆਂ ਮੇਰੇ ਜਵਾਨੀ ਚੜ੍ਹ ਰਹੇ ਚਿਹਰੇ ਵੱਲ ਬੜੇ ਮੋਹ ਨਾਲ ਵੇਖਿਆ ਤੇ ਆਪਣੀਆਂ ਗੋਰੀਆਂ ਬਾਹਾਂ ਮੇਰੇ ਗਲ਼ ਦਵਾਲੇ ਵਲ਼ ਦਿੱਤੀਆਂਪਤਾ ਨਹੀਂ ਮੁੜ ਕੇ ਕਦੀ ਵੀ ਨਾ ਆਉਣ ਵਾਲਾ ਉਹ ਵਕ਼ਤ ਓਥੇ ਰੁਕ ਕਿਉਂ ਨਾ ਗਿਆ ਜਦ ਉਸਦੇ ਕੋਮਲ ਕਲੀਆਂ ਦੀਆਂ ਪੱਤੀਆਂ ਵਰਗੇ ਕੁਆਰੇ ਬੁੱਲ੍ਹ ਮੇਰੇ ਬੁੱਲ੍ਹਾਂ ਨੂੰ ਆਪਣੇ ਸਮਝ ਕੇ ਚੁੰਮ ਰਹੇ ਸਨ

********

ਚਲਦਾ

No comments: