ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, May 3, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 21

ਮਹਿਕ ਦਾ ਵਿਆਹ ਪੱਕਾ ਹੋਣਾ

ਸਵੈ-ਜੀਵਨੀ - ਕਿਸ਼ਤ - 21

ਲੜੀ ਜੋੜਨ ਲਈ ਕਿਸ਼ਤ 20 ਪੜ੍ਹੋ ਜੀ।

ਮੈਂ ਗੋਇਲ ਨੂੰ ਕਿਹਾ ਕਿ ਮੈਂ ਟੀਚਰ ਨਹੀਂ ਲੱਗਣਾ ਚਹੁੰਦਾਅਜੇ ਤਾਂ ਮੇਰੀ ਉਮਰ ਈ ਬਹੁਤ ਛੋਟੀ ਹੈਮੈਂ ਤਾਂ ਨਵੰਬਰ ਵਿਚ 16 ਸਾਲਾਂ ਦਾ ਹੋਵਾਂਗਾਮੈਂ ਦਸਵੀਂ ਪਾਸ ਕਰ ਕੇ ਕਾਲਜ ਦਾਖਲ ਹੋਊਂਗਾ ਤੇ ਬੀ. ਏ. ਤੇ ਫਿਰ ਐਮ. ਏ. ਕਰ ਕੇ ਕਿਸੇ ਵੱਡੀ ਨੌਕਰੀ ਤੇ ਅਫਸਰ ਲੱਗੂੰਗਾਹੋ ਸਕਦਾ ਹੈ ਕਿ ਮੈਂ ਵਲਾਇਤ ਪਾਸ ਕਰਨ ਲਈ ਇੰਗਲੈਂਡ ਚਲਾ ਜਾਵਾਂ ਕਿਓਂਕਿ ਮੇਰੇ ਬਾਪੂ ਦਾ ਸੁਪਨਾ ਮੈਨੂੰ ਵਲਾਇਤ ਪਾਸ ਕਰਾਉਣਾ ਹੈਸਿਆਲ਼ਾਂ ਵਿਚ ਬਾਪੂ ਨਰਮੇ ਦਾ ਟਰੱਕ ਫਾਜ਼ਿਲਕਾ ਦੀ ਮੰਡੀ ਜਾ ਕੇ ਵੇਚ ਆਇਆ ਸੀ ਤੇ ਹੁਣ ਬਾਪੂ ਕੋਲ ਪੈਸੇ ਸਨ ਜੋ ਉਹਨੇ ਮੰਡੀ ਗੁਰੂ ਹਰ ਸਹਾਏ ਆੜ੍ਹਤੀਆਂ ਕੋਲ਼ ਰੱਖ ਦਿਤੇ ਸਨਓਦੋਂ ਬੈਂਕਾਂ ਵਿਚ ਪੈਸੇ ਜਮ੍ਹਾਂ ਕਰਵਾਉਣ ਦਾ ਰਿਵਾਜ਼ ਨਹੀਂ ਸੀਬੈਂਕ ਵੀ ਬਹੁਤ ਘੱਟ ਸਨਜ਼ਿਮੀਂਦਾਰ ਪੈਸੇ ਆਪਣੇ ਆੜ੍ਹਤੀਆਂ ਕੋਲ ਹੀ ਰੱਖਦੇ ਸਨ ਜਾਂ ਡਾਕਖਾਨੇ ਵਿਚ ਜਮ੍ਹਾਂ ਕਰਵਾ ਦੇਂਦੇ ਸਨਪਿੰਡ ਦੇ ਲਾਗੇ ਕੋਈ ਡਾਕਖਾਨਾ ਵੀ ਨਹੀਂ ਸੀਜੇ ਮਮਦੋਟ ਜਾਂ ਮੰਡੀ ਗੁਰੂ ਹਰ ਸਹਾਏ ਵਿਚ ਡਾਕਖਾਨਾ ਸੀ ਤਾਂ ਓਥੇ ਬਹੁਤੀ ਰਕਮ ਜਮ੍ਹਾਂ ਕਰਾਉਣੀ ਜਾਂ ਕਢਾਉਣੀ ਵੀ ਔਖੀ ਸੀਵੱਡਾ ਡਾਕਖਾਨਾ ਫਿਰੋਜ਼ਪੁਰ ਸ਼ਹਿਰ ਵਿਚ ਹੀ ਸੀ ਤੇ ਓਸ ਨੂੰ ਡਾਕਖਾਨੇ ਵਾਲੀ ਗਲ਼ੀ ਹੀ ਕਿਹਾ ਜਾਂਦਾ ਸੀਇਸ ਡਾਕਖਾਨੇ ਵਿਚੋਂ ਹੀ ਸਾਡੇ ਪਿੰਡਾਂ ਦੀ ਡਾਕ ਪਹਿਲਾਂ ਮਮਦੋਟ ਜਾਂਦੀ ਸੀ ਤੇ ਓਥੋਂ ਡਾਕੀਆ ਮਹੀਨੇ ਵਿਚ ਦੋ ਚਾਰ ਵਾਰ ਆ ਕੇ ਚਿੱਠੀਆਂ ਵੰਡ ਦੇਂਦਾ ਸੀਉਸ ਵੇਲੇ ਚਿੱਠੀ ਆਉਣ ਦੀ ਅਹਿਮੀਅਤ ਵੀ ਬੜੀ ਹੁੰਦੀ ਸੀਸੰਚਾਰ ਸਾਧਨ ਚਿੱਠੀਆਂ ਤੋਂ ਬਗੈਰ ਕੋਈ ਨਹੀਂ ਸੀਟੈਲੀਫੋਨ ਤਾਂ ਬਹੁਤ ਹੀ ਘੱਟ ਸਨਇਸ ਤੋਂ ਕੁਝ ਸਮਾਂ ਪਹਿਲਾਂ ਲੋਕ ਮੇਲੇ ਮੁਸਾਹਬਿਆਂ ਤੇ ਮਿਲ ਕੇ ਇਕ ਦੂਜੇ ਨੂੰ ਸੁੱਖ ਸੁਨੇਹੇ ਸਾਂਝੇ ਕਰਿਆ ਕਰਦੇ ਸਨ ਜਾਂ ਗੰਢਾਂ ਭੇਜਣ ਦਾ ਰਿਵਾਜ਼ ਸੀ

-----

ਬਾਕੀ ਅਸੀਂ ਹੁਣ ਇਹ ਮਹਿਤਾ ਪਿੰਡ ਛੱਡ ਚੁੱਕੇ ਹਾਂ ਤੇ ਮੈਂ ਇਥੇ ਹੁਣ ਇਕੱਲਾ ਨਹੀਂ ਰਹਿਣਾ ਚਹੁੰਦਾਮਾਸਟਰ ਗੋਇਲ ਨੇ ਮਖੌਲ ਕੀਤਾ ਕਿ ਤੂੰ ਇਕੱਲਾ ਕਿੱਥੇ ਹੈਂਇਸ ਪਿੰਡ ਦੀ ਸਭ ਤੋਂ ਸੋਹਣੀ ਕਬੂਤਰੀ ਵੀ ਤਾਂ ਤੇਰੇ ਨਾਲ਼ ਹੈ ਜਿਸਦੇ ਹੱਥ ਦਾ ਕੱਢਿਆ ਰੁਮਾਲ ਜੇਬ ਵਿਚ ਪਾਈਂ ਫਿਰਦਾ ਏਂਮੈਨੂੰ ਗੋਇਲ ਦਾ ਮਖੌਲ ਬਹੁਤਾ ਚੰਗਾ ਨਾ ਲੱਗਾਮੈਂ ਗੰਭੀਰ ਚਿੱਤ ਸੋਚਣ ਵਾਲਾ ਮੁੰਡਾ ਸਾਂ ਤੇ ਮਸਖ਼ਰੀਆਂ ਮੈਨੂੰ ਚੰਗੀਆਂ ਨਹੀਂ ਲਗਦੀਆਂ ਸਨਮੈਂ ਤੇ ਅਮਰਨਾਥ ਸਿੰਗਲੇ ਨੇ ਓਸ ਦਿਨ ਦੀ ਆਥਣ ਨੂੰ ਮਹਿਕ ਦੇ ਘਰ ਜਾਣ ਦਾ ਪਰੋਗਰਾਮ ਬਣਾ ਲਿਆ ਕਿਉਂਕਿ ਅਗਲੇ ਦਿਨ ਮੈਂ ਬਠਿੰਡੇ ਜਾ ਕੇ ਫਿਰੋਜ਼ਪੁਰ ਦੀ ਗੱਡੀ ਪਕੜ ਲੈਣੀ ਸੀਸਿੰਗਲੇ ਨੇ ਬਠਿੰਡੇ ਤੱਕ ਮੇਰੇ ਨਾਲ਼ ਜਾਣਾ ਸੀਅਸੀਂ ਮਹਿਕ ਦੇ ਘਰ ਓਸ ਵੇਲੇ ਜਾਣਾ ਚਹੁੰਦੇ ਸਾਂ ਜਦੋਂ ਉਸਦਾ ਪਿਓ ਚੰਨਣ ਸਿੰਘ ਘਰ ਨਾ ਹੋਵੇਇਸ ਦਾ ਪਤਾ ਮਾਸਟਰ ਗੋਇਲ ਨੇ ਮਹਿਕ ਦੇ ਛੋਟੇ ਭਰਾ ਮਹਿੰਗੇ ਤੋਂ ਲੈ ਦਿਤਾ ਸੀ ਕਿ ਉਹਦਾ ਪਿਓ ਚੰਨਣ ਸਿੰਘ ਬਠਿੰਡੇ ਗਿਆ ਹੋਇਆ ਸੀਮਹਿੰਗਾ ਉਹਦੇ ਕੋਲ਼ ਸਕੂਲ ਵਿਚ ਪੜ੍ਹਦਾ ਸੀਸ਼ਾਮੀਂ ਜਦੋਂ ਮੈਂ ਤੇ ਸਿੰਗਲਾ ਉਹਦੇ ਘਰ ਗਏ ਤਾਂ ਗੋਇਲ ਵੀ ਸਾਡੇ ਨਾਲ ਈ ਚੱਲ ਪਿਆਮਹਿਕ ਮੰਜੇ ਤੇ ਬੈਠੀ ਇਕ ਚਾਦਰ ਤੇ ਬੂਟੀਆਂ ਪਾ ਰਹੀ ਸੀਚਾਚੀ ਲਾਗੇ ਪੀੜ੍ਹੀ ਤੇ ਬੈਠੀ ਚਰਖਾ ਕੱਤ ਰਹੀ ਸੀਮੇਂ ਮਹਿਕ ਵੱਲ ਵੇਖਿਆ ਪਰ ਓਸ ਮੇਰੇ ਵੱਲ ਨਹੀਂ ਵੇਖਿਆ ਤੇ ਸਦਾ ਵਾਂਗ ਨੀਵੀਂ ਪਾ ਕੇ ਬੂਟੀਆਂ ਪਾਉਂਦੀ ਰਹੀਮੈਂ ਚਾਚੀ ਦੇ ਪੈਰੀਂ ਹੱਥ ਲਾਇਆ ਤੇ ਓਸ ਮੈਨੂੰ ਜੀਂਦਾ ਰਹੇਂ ਜਵਾਨੀਆਂ ਮਾਣੇਦੀ ਅਸ਼ੀਰਵਾਦ ਦਿੱਤੀ ਤੇ ਪੁੱਛਿਆ ਕਿ ਮੇਰੇ ਦਸਵੀਂ ਦੇ ਪਰਚੇ ਕਿਹੋ ਜਿਹੇ ਹੋ ਗਏ ਸਨਮੈਂ ਕਿਹਾ ਕਿ ਪਰਚੇ ਚੰਗੇ ਹੋ ਗਏ ਹਨ ਤੇ ਇਸ ਵਾਰ ਮੈਂ ਜ਼ਰੂਰ ਪਾਸ ਹੋ ਜਾਵਾਂਗਾਫਿਰ ਅੱਗੇ ਪੜ੍ਹਨ ਲਈ ਫਿਰੋਜ਼ਪੁਰ ਕਾਲਜ ਵਿਚ ਦਾਖਲ ਹੋ ਜਾਵਾਂਗਾ

-----

ਉਸਨੇ ਮਹਿਕ ਨੂੰ ਚੁਲ੍ਹੇ ਤੇ ਚਾਹ ਰੱਖਣ ਲਈ ਕਿਹਾ ਪਰ ਉਹ ਮੰਜੇ ਤੋਂ ਨਾ ਉੱਠੀਚਾਚੀ ਨੇ ਉੱਠ ਕੇ ਚੁੱਲ੍ਹੇ ਵਿਚ ਅੱਗ ਬਾਲ਼ੀ ਤੇ ਪਾਣੀ ਦਾ ਪਤੀਲੀ ਚੁੱਲ੍ਹੇ ਉਤੇ ਰੱਖ ਦਿੱਤੀਅਸੀਂ ਲਾਗੇ ਪਏ ਮੰਜੇ ਤੇ ਬੈਠ ਗਏਚਾਹ ਰੱਖ ਕੇ ਚਾਚੀ ਫਿਰ ਪੀੜ੍ਹੀ ਤੇ ਆ ਬੈਠੀ ਤੇ ਕਹਿਣ ਲੱਗੀ, “ਮਹਿਕ ਦਾ ਬਾਪੂ ਇਹਦਾ ਵਿਆਹ 15 ਹਾੜ੍ਹ ਦਾ ਪੱਕਾ ਕਰ ਆਇਆ ਏ ਤੇ ਹੁਣ ਟੂਮ ਛੱਲਾ ਬਣਵਾਉਣ ਬਠਿੰਡੇ ਗਿਆ ਹੋਇਆ ਆਪ੍ਰਾਹੁਣੇ ਨੂੰ ਕੰਠਾ ਵੀ ਪਾਵਾਂਗੇਆਪਣੀ ਮਾਂ ਤੇ ਬਾਪੂ ਨੂੰ ਕਹੀਂ ਕਿ ਵਿਆਹ ਤੇ ਜ਼ਰੂਰ ਆਉਣ ਤੇ ਤੂੰ ਵੀ ਜ਼ਰੂਰ ਆਈਂਤੁਸੀਂ ਏਥੇ ਨਾਲ ਰਹਿੰਦੇ ਸੀ ਤੇ ਵਕਤ ਬਹੁਤ ਸੋਹਣਾ ਲੰਘ ਗਿਆਹੁਣ ਤੁਹਾਡੇ ਵਾਲੇ ਪਾਸੇ ਲਾਹੌਰੀਏ ਆ ਗਏ ਹਨ ਤੇ ਸਾਡੀ ਹਾਲੇ ਤਕ ਉਹਨਾਂ ਨਾਲ ਸਾਡੀ ਜ਼ਬਾਨ ਸਾਂਝੀ ਨਹੀਂ ਹੋਈਵਡੇ ਅਲਾਟੀ ਆ ਤੇ ਸਾਡੇ ਪਾਸੇ ਵਾਲਾ ਘਰ ਵੀ ਉਹਨਾਂ ਨੂੰ ਅਲਾਟ ਹੋ ਗਿਆ ਏਛੇਤੀ ਘਰ ਖ਼ਾਲੀ ਕਰਨ ਲਈ ਕਹਿੰਦੇ ਹਨਜਦੋਂ ਚਾਚੀ ਨੇ 15 ਹਾੜ੍ਹ ਦੀ ਗੱਲ ਕੀਤੀ ਤਾਂ ਮਹਿਕ ਨੇ ਬੂਟੀਆਂ ਕੱਢਣੀਆਂ ਛੱਡ ਦਿਤੀਆਂ ਤੇ ਮੰਜੇ ਤੇ ਲੰਮੀ ਪੈ ਗਈ ਤੇ ਮੂੰਹ ਸਿਰ ਤੇ ਸਾਰਾ ਤਨ ਬਦਨ ਖੇਸ ਵਿਚ ਲਪੇਟ ਲਿਆਕੁਝ ਚਿਰ ਬਾਅਦ ਉਹਦੇ ਹੌਲ਼ੀ ਹੌਲ਼ੀ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ

-----

ਏਨੇ ਵਿਚ ਚਾਚੀ ਬਾਟੀਆਂ ਵਿਚ ਸਾਡੇ ਲਈ ਚਾਹ ਪਾ ਕੇ ਲੈ ਆਈ ਜੋ ਅਸੀਂ ਫੂਕਾਂ ਮਾਰ ਮਾਰ ਕੇ ਪੀਣ ਲੱਗ ਪਏਚਾਚੀ ਨੇ ਮਹਿਕ ਨੂੰ ਵੀ ਉਠ ਕੇ ਚਾਹ ਪੀਣ ਲਈ ਕਿਹਾ ਪਰ ਉਹ ਨਾ ਉੱਠੀਚਾਚੀ ਦੱਸਣ ਲੱਗੀ ਕਿ ਜੰਞ ਇਕ ਰਾਤ ਰਹੂਗੀ ਤੇ ਮੁਕਲਾਵਾ ਅਸੀਂ ਮਹੀਨੇ ਬਾਅਦ ਤੋਰਾਂਗੇਓਦੋਂ ਤਕ ਹੱਥ ਕੁਝ ਹੋਰ ਸੌਖਾ ਹੋ ਜੂਗਾਮਹਿਕ ਦਾ ਰੋਣਾ ਬਦਸਤੂਰ ਜਾਰੀ ਰਿਹਾਚਾਚੀ ਨੇ ਫਿਰ ਕਿਹਾ, “ਬਲਬੀਰ ਤੂੰ ਇਹਨੂੰ ਸਮਝਾ ਕਿ ਧੀਆਂ ਦਾ ਧੰਨ ਪਰਾਇਆ ਹੁੰਦਾ ਏ ਤੇ ਇਹਨਾਂ ਨੇ ਇਕ ਦਿਨ ਪਿਓ ਦਾ ਘਰ ਛੱਡ ਕੇ ਜਾਣਾ ਈ ਹੁੰਦਾ ਹੈਬੱਸ ਸੁਖੀ ਵਸੇ, ਅਸੀਂ ਤਾਂ ਇਹੀ ਚਹੁੰਦੇ ਆਂਮੈਂ ਮਹਿਕ ਨੂੰ ਕੀ ਸਮਝਾ ਸਕਦਾ ਸਾਂਮੇਰੀ ਆਪਣੀ ਅਜੇ ਸਮਝਾਉਣ ਦੀ ਉਮਰ ਕਿਥੇ ਸੀਮੈਂ ਤਾਂ ਖ਼ੁਦ ਹੀ ਬੇਸਮਝ ਸਾਂਮੈਂ ਤਾਂ ਆਪ ਹੀ ਭਟਕਿਆ ਹੋਇਆ ਸਾਂਸਾਡੀ ਇਸ ਆਖਰੀ ਮੁਲਾਕਾਤ ਦੇ ਸਾਰੇ ਗਵਾਹ ਚੁੱਪ ਚਾਪ ਉਹਦੇ ਹੌਕਿਆਂ ਨੂੰ ਸੁਣ ਰਹੇ ਸਨਚਾਚੀ ਦੀ ਦਲੀਲ ਵਿਚ ਕਿੰਨਾ ਵਜ਼ਨ ਸੀ ਕਿ ਧੀਆਂ ਧੰਨ ਪਰਾਇਆ ਤੇ ਇਹਨਾਂ ਦਾ ਕਾਹਦਾ ਮਾਣਮਾਪਿਆਂ ਪਾਲ਼ੀਆਂ, ਪੋਸੀਆਂ, ਵੱਡੀਆਂ ਕੀਤੀਆਂ ਤੇ ਅਗਲੇ ਘਰ ਨੂੰ ਤੋਰ ਦਿਤੀਆਂਅੰਦਰੋਂ ਜੀਅ ਤਾਂ ਕਰਦਾ ਸੀ ਕਿ ਮਹਿਕ ਨੂੰ ਅਸੀਸ ਦਵਾਂ ਤੇ ਕਹਾਂ ਕਿ ਆਰਾਮ ਨਾਲ ਵਿਆਹ ਕਰਵਾ ਕੇ ਸੁਖੀਂ ਵਸੀਂਮੈਂ ਦੁਨੀਆਂ ਦੀ ਕਿਸੇ ਚੋਟੀ ਤੇ ਵੀ ਪਹੁੰਚ ਜਾਵਾਂ, ਤੈਨੂੰ ਕਦੇ ਨਹੀਂ ਭੁੱਲਾਂਗਾਮੈਨੂੰ ਸਦਾ ਤੇਰਾ ਚੇਤਾ ਆਉਂਦਾ ਰਹਾਂਗਾਪਰ ਇਹ ਸਭ ਗੱਲਾਂ ਮਨ ਦੀਆਂ ਮਨ ਵਿਚ ਹੀ ਹੋ ਰਹੀਆਂ ਸਨਚੜ੍ਹਦੀ ਜਵਾਨੀ ਦੀ ਵਰੇਸ ਦੇ ਹਾਣੀ ਅਸੀਂ ਇਕ ਦੂਜੇ ਨੂੰ ਬਹੁਤ ਚੰਗੇ ਲੱਗਣ ਲੱਗ ਪਏ ਸਾਂ ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਇਕ ਦੂਜੇ ਨਾਲ ਵਿਆਹ ਕਰਾਵਾਂਗੇ

-----

ਮੈਂ ਉਠਿਆ, ਉਹਦੇ ਰੋਂਦੀ ਦੇ ਸਿਰ ਤੋਂ ਖੇਸ ਪਰ੍ਹਾਂ ਕੀਤਾਉਹਨੇ ਆਪਣੇ ਦੋਹਾਂ ਹੱਥਾਂ ਨਾਲ ਆਪਣਾ ਹੌਕੇ ਲੈਂਦਾ ਮੂੰਹ ਢਕ ਲਿਆਮੈਂ ਜੇਬ ਵਿਚੋਂ ਪੰਜ ਰੁਪਏ ਕੱਢੇ ਤੇ ਬਧੋ-ਬਧੀ ਉਹਦੇ ਹੱਥਾਂ ਵਿਚ ਫੜਾ ਦਿਤੇਪੰਜ ਰੁਪਏ ਦਾ ਸਗਨ ਉਹਨਾਂ ਸਮਿਆਂ ਵਿਚ ਬੜੀ ਗੱਲ ਸਮਝਿਆ ਜਾਂਦਾ ਸੀਅਕਸਰ ਲੋਕ ਇਕ ਜਾਂ ਦੋ ਰੁਪੈ ਸ਼ਗਨ ਪਾਉਂਦੇ ਸਨਉਹ ਉੱਠ ਕੇ ਬੈਠ ਗਈ ਅਤੇ ਪੰਜ ਰੁਪਏ ਵਗਾਹ ਕੇ ਪਰ੍ਹਾਂ ਮਾਰੇ

-----

ਪੰਦਰਾਂ ਹਾੜ ਨੂੰ ਮੇਰੀ ਅਰਥੀ ਉੱਠੂਗੀ ਤੇ ਵੇਖ ਲੀਂ ਆ ਕੇ ਜੇ ਆ ਹੋਇਆ ਤਾਂ,” ਕੁਰਲਾਉਂਦੀ ਉੱਠ ਕੇ ਉਹ ਅੰਦਰ ਨੂੰ ਚਲੀ ਗਈ1947 ਤੋਂ 1951 ਦੇ ਅਤਿ ਲਾਚਾਰੀ ਤੇ ਗ਼ਰੀਬੀ ਦੇ ਦਿਨਾਂ ਵਿਚ ਕੱਚੇ ਕੋਠਿਆਂ ਵਿਚ ਰਹਿੰਦਿਆਂ ਸ਼ੁਰੂ ਤੇ ਅੰਤ ਹੋਈ ਖ਼ਾਮੋਸ਼ ਤੇ ਪਵਿੱਤਰ ਮੁਹੱਬਤ ਦੀ ਇਹ ਆਖਰੀ ਝਾਕੀ ਸੀ ਜਿਸਦੇ ਦੀ ਗਵਾਹੀ ਦੇ ਪਾਤਰ ਮੌਕੇ ਤੇ ਮੌਜੂਦ ਸਨਤਿੰਨਾਂ ਚਹੁੰ ਸਾਲਾਂ ਦੇ ਅਰਸੇ ਵਿਚ ਅਸੀਂ ਕਦੇ ਇਕ ਦੂਜੇ ਨਾਲ ਜ਼ਬਾਨ ਸਾਂਝੀ ਨਹੀਂ ਸੀ ਕੀਤੀ ਸੀਪਹਿਲੇ ਕੁਝ ਸਾਲ ਤਾਂ ਵੈਸੇ ਹੀ ਬਚਪਨ ਦੀਆਂ ਬਾਹਾਂ ਦੀ ਗਲਵੱਕੜੀ ਵਿਚੋਂ ਨਿਕਲ਼ ਕੇ ਜਵਾਨੀ ਦੀਆਂ ਬਰੂਹਾਂ ਵਿਚ ਦਾਖਲ ਹੋਣ ਤੇ ਲੱਗ ਗਏ ਸਨਉਚੇ ਲੰਮੇ ਕੱਦ ਦੀ ਲਗਰ ਵਰਗੀ ਮਲਵੈਣ ਦੀਆਂ ਮਸਤ ਨਸ਼ੀਲੀਆਂ ਮ੍ਰਿਗਨੈਣੀ ਅੱਖਾਂ, ਬੁੱਲ੍ਹੀਆਂ ਦੀਆਂ ਮਾਸੂਮ ਅਰਥ ਭਰਪੂਰ ਮੁਸਕਾਨਾਂ ਤੇ ਚਿੱਟੇ ਦੰਦਾਂ ਦੀ ਚਮਕ ਤੋਂ ਇਲਾਵਾ ਸਿਰਫ਼ ਖ਼ਾਮੋਸ਼ ਮੁਹੱਬਤ ਹੀ ਤੱਕੀ ਸੀਪਹਿਲੀ ਵਾਰ ਮਹਿਕ ਦੇ ਮੂੰਹ ਵਿਚੋਂ ਨਿਕਲੇ ਇਹਨਾਂ ਦਰਦਨਾਕ ਬੋਲਾਂ ਨੇ ਮੇਰੇ ਕੰਨਾਂ ਵਿਚ ਸਿੱਕਾ ਘੋਲ ਕੇ ਪਾ ਦਿੱਤਾ ਸੀਇਹ ਸਾਡੀ ਆਖਰੀ ਮਿਲਣੀ ਸੀ ਜਿਸ ਵਿਚ ਇਕ ਹਾਣ ਲੱਭਦੀ ਮੁਟਿਆਰ ਦਾ ਜ਼ਖ਼ਮੀ ਅੰਤਰੀਵ, ਵਿਲਕਦਾ ਚਿਹਰਾ ਤੇ ਜਿਸਮ ਵਿਹੜੇ ਚੋਂ ਉਠ ਕੇ ਕੱਚੇ ਕੋਠੇ ਅੰਦਰ ਗੁੰਮ ਹੋ ਗਿਆ ਸੀਦਿਲ ਦਿਮਾਗ ਦੀਆਂ ਅਖਾਂ ਅਗੇ ਬੱਸ ਇਹ ਝਾਕੀ ਹੀ ਬਾਕੀ ਰਹਿ ਗਈ ਸੀਇਹ ਝਾਕੀ ਵਿਚੋਂ ਮੇਰੀਆਂ ਕੁਝ ਰਚਨਾਵਾਂ ਜਿਵੇਂ ਪ੍ਰੀਤ ਦੀ ਰੀਤ,” “ਅਸਾਂ ਬੇਕਦਰਾਂ ਨਾਲ ਲਾਈਆਂਕਹਾਣੀਆਂ ਦੇ ਰੂਪ ਵਿਚ ਮੇਰੀਆਂ ਲੇਖਣੀਆਂ ਵਿਚੋਂ ਉੱਭਰੀਆਂਚੜ੍ਹਦੀ ਜਵਾਨੀ ਦੇ ਸੂਹੇ ਗੁਲਾਬ ਪੀਲੇ ਪੈ ਗਏ ਸਨਇਸ ਵਿਸ਼ੇ ਨੂੰ ਲੈ ਕੇ ਮੈਂ 1975 ਵਿਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਹਿਤ ਅਤੇ ਸਭਿਆਚਾਰ ਵਿਭਾਗ ਵਿਚ ਲੈਕਚਰਰ ਸਾਂ, ਦੁਖਾਂਤ ਨਾਵਲ ਪੀਲਾ ਗੁਲਾਬਲਿਖਿਆ ਜਿਸ ਨੂੰ ਕਈ ਪਾਠਕਾਂ ਨੇ ਪੰਜਾਬੀ ਵਿਚ ਦੇਵਦਾਸ ਦਾ ਨਾਂ ਦਿੱਤਾ

------

ਇਸ ਦਿਨ ਤੋਂ ਬਾਅਦ ਬਾਕੀ ਦੀ ਜ਼ਿੰਦਗੀ ਵਿਚ ਮੈਂ ਫਿਰ ਕਦੀ ਮਹਿਤੇ ਨਹੀਂ ਗਿਆਅਸੀਂ ਮਹਿਕ ਦੇ ਘਰੋਂ ਉਠ ਕੇ ਅਮਰ ਨਾਥ ਸਿੰਗਲੇ ਦੇ ਘਰ ਆ ਗਏਸਿੰਗਲੇ ਦੇ ਘਰ ਦੀ ਛੱਤ ਤੇ ਪਏ ਮੰਜਿਆਂ ਤੇ ਬਿਸਤਰੇ ਲੱਗੇ ਹੋਏ ਸਨਰੋਟੀ ਪਾਣੀ ਖਾ ਪੀ ਕੇ ਅਸੀਂ ਛੱਤ ਤੇ ਚਲੇ ਗਏਮਹਿਤੇ ਵਿਚ ਕੱਟੀ ਉਹ ਆਖਰੀ ਰਾਤ ਬੜੀ ਉਪਰਾਮ ਕਰਨ ਵਾਲੀ ਰਾਤ ਸੀਅੱਖਾਂ ਮੀਚਦਾ ਸਾਂ ਤਾਂ ਨੀਂਦ ਨਹੀਂ ਆਉਂਦੀ ਸੀਜੇ ਥੋੜ੍ਹੀ ਬਹੁਤ ਅੱਖ ਲਗਦੀ ਸੀ ਤਾਂ ਬੜੇ ਅਜੀਬ, ਮਾੜੇ ਤੇ ਡਰਾਉਣੇ ਸੁਪਨੇ ਆਉਂਦੇ ਸਨਜਿਵੇਂ ਮਹਿਕ ਰਾਤ ਨੂੰ ਛੱਤ ਤੇ ਆ ਮੇਰੇ ਕੰਨਾਂ ਵਿਚ ਕਹਿ ਰਹੀ ਸੀ ਕਿ ਮੈਂ ਓਥੇ ਵਿਆਹ ਨਹੀਂ ਕਰਵਾਉਣਾਪਰ ਇਹ ਤਾਂ ਸੁਪਨਾ ਹੀ ਸੀਸੁਪਨਿਆਂ ਦਾ ਕੀ ਇਤਬਾਰ, ਜੋ ਜਾਗ ਖੁੱਲ੍ਹਦਿਆਂ ਹੀ ਟੁੱਟ ਜਾਂਦੇ ਹਨਸਵੇਰੇ ਉੱਠ ਕੇ ਮੈਂ ਇਕ ਵਾਰ ਹਸਰਤ ਭਰੀਆਂ ਅੱਖਾਂ ਨਾਲ ਮਹਿਤੇ ਨੂੰ ਵੇਖਿਆ ਤੇ ਮੈਂ ਤੇ ਅਮਰ ਨਾਥ ਤੁਰ ਕੇ ਬਠਿੰਡੇ ਆ ਗਏਕੁਝ ਚਿਰ ਅਸੀਂ ਬਠਿੰਡੇ ਦੀਆਂ ਗਲੀਆਂ ਵਿਚ ਘੁੰਮੇਮੈਂ ਆਪਣਾ ਸਾਮਾਨ ਤੇ ਕਿਤਾਬਾਂ ਚੁੱਕੀਆਂਅਮਰ ਨਾਥ ਮੈਨੂੰ ਸ਼ਾਮ ਨੂੰ ਫਿਰੋਜ਼ਪੁਰ ਜਾਣ ਵਾਲੀ ਗੱਡੀ ਵਿਚ ਚੜ੍ਹਾ ਗਿਆ ਤੇ ਚਿੱਠੀ ਪੱਤਰ ਲਿਖਦੇ ਰਹਿਣ ਦਾ ਵਾਇਦਾ ਕੀਤਾਜਦੋਂ ਗੱਡੀ ਗੋਨਿਆਣਾ ਮੰਡੀ ਰੁਕੀ ਤਾਂ ਮੈਂ ਆਪਣੇ ਸਕੂਲ ਨੂੰ ਤੱਕਿਆ ਜਿਥੇ ਪਿਛਲੇ ਤਿੰਨ ਚਾਰ ਸਾਲ ਪੜ੍ਹਾਈ ਕੀਤੀ ਸੀਹੁਣ ਤਾਂ ਪਾਸ ਹੋਣ ਤੇ ਬੱਸ ਏਥੇ ਸਰਟੀਫਿਕੇਟ ਲੈਣ ਹੀ ਆਉਣਾ ਸੀਰਸਤੇ ਵਿਚ ਮੈਂ ਸਾਰੇ ਸਟੇਸ਼ਨ ਗਿਣਦਾ ਗਿਆਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਉਤਰ ਕੇ ਮੈਂ ਸ਼ਹਿਰ ਨੂੰ ਜਾਂਦੇ ਇਕ ਟਾਂਗੇ ਵਿਚ ਬੈਠ ਗਿਆ ਜਿਸ ਮੈਨੂੰ ਮਹਿਰਿਆਂ ਵਾਲੀ ਬਸਤੀ ਲਾਹ ਦਿਤਾ

-----

ਭਰਾ ਦਾ ਘਰ ਲੱਭਣ ਵਿਚ ਕੋਈ ਔਖ ਨਾ ਹੋਈਛੋਟੀ ਜਹੀ ਭੀੜੀ ਗਲੀ ਵਿਚ ਸਜੇ ਪਾਸੇ ਭਰਾ ਕਿਰਾਏ ਦੇ ਦੋ ਮੰਜ਼ਲਾ ਮਕਾਨ ਲੈ ਕੇ ਰਹਿੰਦਾ ਸੀਭਰਾ ਭਰਜਾਈ ਅਤੇ ਬੱਚੇ ਬੜੇ ਤਪਾਕ ਨਾਲ ਮਿਲੇਭਰਾ ਦੇ ਪੰਜ ਬੱਚੇ ਸਨਸਭ ਤੋਂ ਵਡੀ ਕੁੜੀ ਜਸਵਿੰਦਰ, ਫਿਰ ਕਾਕਾ ਅਮਰਜੀਤ, ਫਿਰ ਕੰਵਰਜੀਤ, ਕੁੱਕੀ ਤੇ ਪਰਮਜੀਤ ਸਨਜਸਵਿੰਦਰ ਤੇ ਅਮਰਜੀਤ ਸਕੂਲ ਜਾਂਦੇ ਸਨ ਤੇ ਬਾਕੀ ਅਜੇ ਛੋਟੇ ਸਨਪਰਮਜੀਤ ਜਿਸ ਨੂੰ ਪੰਮੀ ਕਹਿੰਦੇ ਸਨ, ਅਜੇ ਬੋਲਣ ਨਹੀਂ ਲੱਗਾ ਸੀਸਾਰੇ ਬੱਚੇ ਮੇਰੇ ਨਾਲ ਰਚ ਮਿਚ ਗਏ ਤੇ ਮੈਂ ਕਈ ਦਿਨ ਓਥੇ ਰਿਹਾਸ਼ਾਮੀਂ ਮੈਂ ਤੇ ਬੱਚੇ ਗੋਲ ਬਾਗ਼ ਦੀ ਸੈਰ ਕਰਨ ਲਈ ਚਲੇ ਜਾਂਦੇਗੋਲ ਬਾਗ ਮਖੂ ਗੇਟ ਤੋਂ ਅੱਗੇ ਆਰ ਐਸ ਡੀ ਕਾਲਜ ਲੰਘ ਕੇ ਖੱਬੇ ਹੱਥ ਪੈਂਦਾ ਸੀਇਸ ਦੇ ਨਾਲ ਲਗਦਾ ਇਕ ਹੋਰ ਬਾਗ਼ ਵੀ ਸੀਇਕ ਬਾਗ ਮਖੂ ਗੇਟ ਲੰਘਦਿਆਂ ਖੱਬੇ ਹੱਥ ਵੀ ਪੈਂਦਾ ਸੀਸ਼ਾਮਾਂ ਨੂੰ ਬਹੁਤ ਖ਼ੂਬਸੂਰਤ ਲੋਕ ਜਿਨ੍ਹਾਂ ਵਿਚ ਸੁਹਣੀਆਂ ਔਰਤਾਂ, ਕੁੜੀਆਂ, ਮੁੰਡੇ ਤੇ ਬੰਦੇ ਸ਼ਾਮਲ ਹੁੰਦੇ ਸਨ, ਸੁਹਣੇ ਕਪੜੇ ਪਾ ਕੇ ਇਹਨਾਂ ਬਾਗ਼ਾਂ ਵਿਚ ਸੈਰ ਕਰਨ ਆਉਂਦੇ ਸਨਕਈ ਰੰਗਾਂ ਦੇ ਫੁੱਲ ਖਿੜੇ ਹੋਏ ਸਨਗੁਲਾਬ ਦੇ ਫੁੱਲ ਮੈਨੂੰ ਬੜੇ ਪਿਆਰੇ ਤੇ ਖ਼ੂਬਸੂਰਤ ਲਗਦੇਇਸ ਤਰ੍ਹਾਂ ਦਾ ਬਾਗ਼ ਪਾਕਿਸਤਾਨ ਵਿਚ ਵੱਡੀ ਨਹਿਰ ਦੇ ਕੰਢੇ ਤੇ ਪਕੇ ਡੱਲੇ ਦੇ ਡਾਕ ਬੰਗਲੇ ਵਿਚ ਵੀ ਸੀਉਹ ਇਸ ਬਾਗ਼ ਦੇ ਮੁਕਾਬਲੇ ਵਿਚ ਬਹੁਤ ਵੱਡਾ ਸੀਮੈਨੂੰ ਲਗਦਾ ਕਿ ਫਿਰੋਜ਼ਪੁਰ ਬਠਿੰਡੇ ਦੇ ਮੁਕਾਬਲੇ ਤੇ ਵਧੀਆ ਤੇ ਖ਼ੂਬਸੂਰਤ ਸ਼ਹਿਰ ਸੀਏਥੇ ਪੀਣ ਵਾਲਾ ਪਾਣੀ ਕਾਫੀ ਉੱਚਾ ਸੀਰੇਲ ਦੇ ਪੁਲ ਦੇ ਪਾਰ ਫਿਰੋਜ਼ਪੁਰ ਦੀ ਛਾਉਣੀ ਸੀ ਜੋ ਮੈਂ ਅਜੇ ਨਹੀਂ ਵੇਖੀ ਸੀਭਰਾ ਦੱਸਦਾ ਕਿ ਓਥੇ ਮਾਲ ਰੋਡ ਤੇ ਵਡੇ ਵਡੇ ਅਫਸਰਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਸਨ ਜੋ ਕਈ ਕਈ ਏਕੜਾਂ ਵਿਚ ਬਣੀਆਂ ਹੋਈਆਂ ਸਨ

-----

ਅੰਗਰੇਜ਼ਾਂ ਵੇਲੇ ਫਿਰੋਜ਼ਪੁਰ ਛਾਉਣੀ ਦੀ ਬੜੀ ਮਹੱਤਤਾ ਸੀਇਥੇ ਇਕ ਜ਼ਮੀਨ ਦੋਜ਼ ਕਿਲਾ ਵੀ ਸੀ ਜੋ ਸ਼ਹਿਰ ਤੋਂ ਖਾਈ ਫੇਮੇ ਕੀ ਜਾਂਦੀ ਸੜਕ ਅਤੇ ਛਾਉਣੀ ਤੋਂ ਹੁਸੈਨੀ ਵਾਲੇ ਬਾਰਡਰ ਨੂੰ ਜਾਂਦੀ ਸੜਕ ਦੀ ਤਿਕੋਨੀ ਨੁੱਕਰ ਦੇ ਅੰਦਰ ਵਾਰ ਪੈਂਦਾ ਸੀਮੇਰਾ ਜੀ ਕਰਦਾ ਕਿ ਜਿੰਨੀ ਜਲਦੀ ਹੋ ਸਕੇ, ਮੈਂ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀ ਹਰ ਸੜਕ, ਹਰ ਗਲੀ ਦਾ ਵਾਕਿਫ਼ ਹੋ ਜਾਵਾਂ ਤੇ ਏਥੋਂ ਦੇ ਕਿੰਨੇ ਸਾਰੇ ਲੋਕ ਮੇਰੇ ਵਾਕਿਫ਼ ਹੋ ਜਾਣਪਰ ਇਸ ਸਭ ਲਈ ਕਾਫੀ ਸਮੇਂ ਦੀ ਲੋੜ ਸੀਹੀਰਾ ਮੰਡੀ ਅਤੇ ਲੂਣ ਮੰਡੀ ਕਿਓਂਕਿ ਮਹਿਰਿਆਂ ਵਾਲੀ ਬਸਤੀ ਦੇ ਨੇੜੇ ਪੈਂਦੀਆਂ ਸਨ, ਇਹਨਾਂ ਬਾਰੇ ਮੈਨੂੰ ਪਤਾ ਲੱਗ ਗਿਆ ਸੀਫਿਰੋਜ਼ਪੁਰ ਦੇ ਲੋਕਾਂ ਅਤੇ ਬਠਿੰਡੇ ਦੇ ਲੋਕਾਂ ਦੀ ਬੋਲੀ ਅਤੇ ਪਹਿਰਾਵੇ ਵਿਚ ਬੜਾ ਫ਼ਰਕ ਸੀਬਠਿੰਡੇ ਦੇ ਮੁਕਾਬਲੇ ਤੇ ਫਿਰੋਜ਼ਪੁਰ ਅਮੀਰ ਲਗਦਾ ਸੀਹਫਤਾ ਕੁ ਮੈਂ ਫਿਰੋਜ਼ਪੁਰ ਰਿਹਾ ਤੇ ਫਿਰ ਇਕ ਦਿਨ ਬੱਸ ਤੇ ਚੜ੍ਹ ਕੇ ਗੁਦੜਢੰਡੀ ਆ ਗਿਆਬੱਸ ਵਿਚ ਮੈਨੂੰ ਖੰਨਾ ਨਾਂ ਦਾ ਇਕ ਮੁੰਡਾ ਮਿਲ ਗਿਆ ਜੋ ਡੀ ਸੀ ਜੈਨ ਕਾਲਜ ਵਿਚ ਫਸਟ ਈਅਰ ਵਿਚ ਪੜ੍ਹਦਾ ਸੀ ਤੇ ਬੇਟੂ ਪਿੰਡ ਵਿਚ ਉਹਨਾਂ ਨੂੰ ਕਾਫੀ ਜ਼ਮੀਨ ਅਲਾਟ ਹੋਈ ਸੀਬੱਸ ਵਿਚ ਹੀ ਉਹ ਮੇਰਾ ਦੋਸਤ ਬਣ ਗਿਆ ਤੇ ਕਹਿਣ ਲੱਗਾ ਕਿ ਤੂੰ ਸਾਡੇ ਡੀ ਸੀ ਜੈਨ ਕਾਲਜ ਵਿਚ ਹੀ ਦਾਖਲ ਹੋਈਂ, ਆਰ ਐਸ ਡੀ ਕਾਲਜ ਇਸ ਦੇ ਮੁਕਾਬਲੇ ਕੁਝ ਵੀ ਨਹੀਂ ਹੈ

******

ਚਲਦਾ

1 comment:

Tarlok Judge said...

Momi sahib, Bahut khoob. Kamal kar rahe ho... tuhadi lekhni da jadu tan pehlan hi mannia hoia hai. Jivni vich Katha ras da maza aagia hai.

Pl send me your address and phone number ji.

Regards

Tarlok