ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, May 25, 2010

ਬਲਰਾਜ ਸਿੱਧੂ - ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ - ਲੇਖ – ਭਾਗ ਪਹਿਲਾ

ਸਾਹਿਤਕ ਨਾਮ: ਬਲਰਾਜ ਸਿੱਧੂ

ਅਜੋਕਾ ਨਿਵਾਸ: ਯੂ.ਕੇ.

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਯੂ.ਕੇ. ਤੋਂ ਬਲਰਾਜ ਸਿੱਧੂ ਸਾਹਿਬ ਨੇ ਇਕ ਮਸ਼ਹੂਰ ਸੜਕ ਸੋਹੋ ਰੋਡ ਤੇ ਲਿਖਿਆ ਇਕ ਬੇਹੱਦ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ। ਮੈਂ ਸਿੱਧੂ ਸਾਹਿਬ ਮਸ਼ਕੂਰ ਹਾਂ। ਮੇਰੇ ਰੁੱਝੀ ਰਹੀ ਹੋਣ ਕਰਕੇ ਲੇਖ ਪੋਸਟ ਕਰਨ ਚ ਦੇਰੀ ਵੀ ਹੋ ਗਈ ਹੈ। ਮੈਨੂੰ ਆਸ ਹੈ ਕਿ ਸਿੱਧੂ ਸਾਹਿਬ ਐਹੋ-ਜਿਹੇ ਹੋਰ ਵਧੀਆ ਲੇਖਾਂ ਨਾਲ਼ ਹਾਜ਼ਰੀ ਲਵਾਉਂਦੇ ਰਿਹਾ ਕਰਨਗੇ। ਆਰਸੀ ਪਰਿਵਾਰ ਵੱਕੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਅੱਜ ਇਸ ਲੇਖ ਨੂੰ ਆਰਸੀ ਰਿਸ਼ਮਾਂ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ

ਲੇਖ

ਭਾਗ ਪਹਿਲਾ

ਭਾਰਤ ਤੋਂ ਕੋਈ ਵੀ ਲੇਖਕ ਮਿੱਤਰ, ਗਾਇਕ ਦੋਸਤ, ਆਲੋਚਕ, ਪੱਤਰਕਾਰ, ਸੰਪਾਦਕ, ਫਿਲਮੀ ਅਦਾਕਾਰ, ਨਿਰਦੇਸ਼ਕ, ਖਿਡਾਰੀ, ਚਿੱਤਰਕਾਰ, ਵਾਕਿਫ਼ਕਾਰ ਜਾਂ ਕੋਈ ਸਕਾ-ਸੰਬੰਧੀ ਇੰਗਲੈਂਡ ਆਵੇ ਤਾਂ ਫੋਨ ਕਰਕੇ ਆਖੇਗਾ, “ਬਾਈ ਜੀ ਥੋਡੇ ਲੰਡਨ ਚ ਆਇਆ ਹੋਇਆਂਥੋਨੂੰ ਮਿਲਣੈ

........

ਪਹਿਲਾਂ ਪਹਿਲ ਤਾਂ ਇਹ ਸੁਣ ਕੇ ਹਾਸਾ ਆ ਜਾਇਆ ਕਰਦਾ ਸੀ ਤੇ ਅਗਲੇ ਦੀ ਪਿਆਰ ਭਿੱਜੇ ਸ਼ਬਦਾਂ ਨਾਲ ਦਰੁਸਤੀ ਕਰੀਦੀ ਸੀ, “ਸੱਜਣਾ! ਤੂੰ ਬ੍ਰਮਿੰਘਮ ਦਾ ਨੰਬਰ ਲਾਇਆ ਹੈ ਤਾਂ ਤੈਨੂੰ ਪਤਾ ਹੋਣਾ ਚਾਹੀਦੈ, ਮੈਂ ਲੰਡਨ ਨਹੀਂ ਸਗੋਂ ਇੰਗਲੈਂਡ ਦੇ ਦੂਜੇ ਵੱਡੇ ਸ਼ਹਿਰ ਬ੍ਰਮਿੰਘਮ ਵਿਚ ਰਹਿੰਦਾ ਹਾਂ ਜੋ ਲੰਡਨ ਤੋਂ ਪੂਰਾ ਇਕ ਸੌ ਪੱਚੀ ਮੀਲ ਦੂਰ, ਜਾਣੀ ਵਧੀਆ ਗੱਡੀ ਵਿਚ ਢਾਈ ਘੰਟੇ ਦਾ ਸਫ਼ਰ

.........

ਖ਼ੈਰ! ਹੁਣ ਇਸ ਗੱਲ ਦੀ ਆਦਤ ਪੈ ਗਈ ਹੈਇਕ ਵਾਰ ਪੰਮੀ ਬਾਈ ਦਾ ਫੋਨ ਆਇਆਇੰਗਲੈਂਡ ਦੇ ਮੋਬਾਇਲ ਦਾ ਅਣਪਛਾਤਾ ਨੰਬਰ ਦੇਖ ਕੇ ਮੈਂ ਪੁੱਛਿਆ, “ਕੌਣ?” ਤਾਂ ਅੱਗੋਂ ਅਵਾਜ਼ ਆਈ

...........

ਬਾਈ ਜੀ ਮੈਂ ਥੋਡਾ ਸਿਰਨਾਮੀਆ ਬੋਲਦੈਂ, ਪੰਮੀ ਬਾਈ

...............

ਓ ਬੱਲੇ-ਬੱਲੇ, ਬਾਈ ਜੀ ਤੁਸੀਂ ਮੇਰੇ ਸਰਨਾਵੀਏ ਨਹੀਂ ਸਰਨੇਮੀਏ (Surname,ਗੋਤੀ-ਭਾਵ ਸਿੱਧੂ) ਹੋਕਦੋਂ ਆਏ?…ਕਿੱਥੇ ਹੋ?”

..........

ਮੈਂ ਲੰਡਨ ਹਾਂ

.............

ਬ੍ਰਮਿੰਘਮ ਕਦੋਂ ਆਉਣੈ?… ਮੈਂ ਲੈਣ ਆਵਾਂ?”

................

ਮੇਰੀ ਦੋ ਤਿੰਨ ਘੰਟੇ ਨੂੰ ਫਲਾਈਟ ਐ, ਮੈਂ ਮੁੜ ਜਾਣੈਫੇਰ ਕਦੇ ਸਹੀਮੈਂ ਕਿਹਾ ਹਾਲ ਚਾਲ ਈ ਪੁੱਛ ਲਈਏਪੰਮੀ ਬਾਈ ਨੇ ਮੋਹ ਦਿਖਾਇਆ

----

ਇੰਝ ਲੰਡਨ ਤੇ ਬ੍ਰਮਿੰਘਮ ਦੀ ਦੂਰੀ ਹੋਣ ਕਰਕੇ ਅਕਸਰ ਲੰਡਨ ਆਏ ਯਾਰ-ਦੋਸਤ ਬ੍ਰਮਿੰਘਮ ਵਾਲਿਆਂ ਨੂੰ ਮਿਲਣੋ ਵਾਂਝੇ ਰਹਿ ਜਾਂਦੇ ਹਨ ਤੇ ਬ੍ਰਮਿੰਘਮ ਆਏ ਲੰਡਨ ਵਾਲਿਆਂ ਤੋਂਬ੍ਰਮਿੰਘਮ ਪਹੁੰਚਣ ਤੇ ਵਤਨੋਂ ਆਏ ਸੱਜਣਾਂ ਦੀ ਜਿਹੜੀ ਅਗਲੀ ਤੇ ਪਹਿਲੀ ਫ਼ਰਮਾਇਸ਼ ਹੁੰਦੀ ਹੈ, ਉਹ ਹੈ ਸੋਹੋ ਰੋਡ ਦੇਖਣ ਦੀਇਹ ਫ਼ਰਮਾਇਸ਼ ਸੁਣ ਕੇ ਅਸੀਂ ਵਲਾਇਤੀਏ ਮਨ ਹੀ ਮਨ ਮੁਸ਼ਕੜੀਏ ਹੱਸਦੇ ਹਾਂਜੇ ਕੋਈ ਸਾਡੇ ਇਸ ਗੁੱਝੇ ਹਾਸੇ ਨੂੰ ਫੜ੍ਹ ਲਵੇ ਤਾਂ ਅਸੀਂ ਫਿਰ ਵੀ ਅਸਲੀਅਤ ਨਹੀਂ ਦੱਸਦੇ ਤਾਂ ਕਿ ਅਗਲਾ ਇਹ ਨਾ ਸਮਝੇ ਬਈ ਅਸੀਂ ਨਾ ਲਿਜਾਣ ਦੇ ਮਾਰੇ ਕਹਿੰਦੇ ਹਾਂਹਾਜੀ ਨੂੰ ਮੱਕਾ ਦਿਖਉਣ ਦਾ ਪੁੰਨ ਖੱਟਣ ਲਈ ਅਸੀਂ ਅਗਲੇ ਨੂੰ ਨਾਲ ਬਿਠਾਕੇ ਗੱਡੀ ਸਟਾਰਟ ਕਰ ਲਈਦੀ ਹੈਸਾਢੇ ਤਿੰਨਾਂ ਮਿੰਟਾਂ ਬਾਅਦ ਜਦੋਂ ਸੋਹੋ ਰੋਡ ਉੱਤੇ ਜਾ ਕੇ ਆਖੀਦੈ, “ਮਿੱਤਰਾ, ਆ ਲੈਆ ਗਏ ਸੋਹੋ ਰੋਡ ਤੇ

.................

ਅੱਗੋਂ ਅਗਲਾ ਟੈਬਲ ਫੈਨ ਵਾਂਗੂੰ ਸੱਜੇ-ਖੱਬੇ ਸਿਰ ਘੁੰਮਾ ਕੇ ਅਚੰਭਿਤ ਹੋਇਆ, “ਹੈਂ!ਇੰਝ ਆਖੇਗਾ ਜਿਵੇਂ ਗੁਬਾਰੇ ਵਿਚੋਂ ਫੂਕ ਹੀ ਨਿਕਲ ਗਈ ਹੁੰਦੀ ਹੈਅਗਲੇ ਨੂੰ ਸੋਹੋ ਰੋਡ ਬਾਰੇ ਕੀਤੀ ਹੋਈ ਆਪਣੀ ਕਲਪਨਾ ਦਾ ਖ਼ੂਨ ਹੋਇਆ ਨਜ਼ਰ ਆਉਂਦਾ ਹੈ

-----

ਸੋਹੋ ਰੋਡ ਬ੍ਰਮਿੰਘਮ ਦੇ ਹੈਂਡਸਵਰਥ ਇਲਾਕੇ ਵਿਚ ਸਥਿਤ ਹੈਅਸਲ ਵਿਚ ਸੋਹੋ ਰੋਡ ਹੈ ਕੀ? ਜਿਸਨੂੰ ਸਾਡੇ ਪੰਜਾਬ ਵਸਦੇ ਪੰਜਾਬੀ ਅਜੂਬਾ ਸਮਝਦੇ ਹਨਸੋਹੋ ਰੋਡ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਉਸ ਇਲਾਕੇ ਬਾਰੇ ਦੱਸਣਾ ਜ਼ਰੂਰੀ ਹੈ, ਜਿਸ ਦਾ ਸੋਹੋ ਰੋਡ ਧੜਕਦਾ ਹੋਇਆ ਦਿਲ ਹੈਹੈਂਡਸਵਰਥ ਕਿਸੇ ਸਮੇਂ ਘਣਾ ਜੰਗਲ ਅਤੇ ਪਹਾੜੀ ਇਲਾਕਾ ਹੁੰਦਾ ਸੀਇਸ ਇਲਾਕੇ ਦੀ ਸਾਰੀ ਜਾਗੀਰ ਦੇ ਐਂਗਲੋ-ਸੈਕਸਨ ਮਾਲਿਕ ਦਾ ਨਾਮ ਹੌਂਡਿਸ ਸੀਹੌਂਡਿਸ ਦੇ ਨਾਮ ਅਤੇ ਪੁਰਾਤਨ ਅੰਗਰੇਜ਼ੀ ਦੇ ਸ਼ਬਦ Weorthing (ਜਿਸ ਦਾ ਅੱਖਰੀ ਅਰਥ ਹੈ ਜਾਗੀਰ ਜਾਂ ਪੈਲੀ) ਦੇ ਸੁਮੇਲ ਤੋਂ ਹੈਂਡਸਵਰਥ ਬਣਿਆ ਹੈ1912 ਵਿਚ ਛਪੇ Anglo Saxon Chronicle ਦੇ ਮੁਤਾਬਕ (ਪੰਨਾ ਨੰ: ਪੰਜ, ਦੂਜਾ ਕਾਲਮ, ਚੌਥਾ ਪੈਰਾ) ਹੈਂਡਸਵਰਥ ਨੂੰ 1186 ਵਿਚ HUNDEWORDE, 1222 ivc HUNESWORTH, ਆਖਿਆ ਜਾਂਦਾ ਸੀਫਿਰ HUNDSWORP ਤੋਂ ਵਿਗੜ ਕੇ ਹੈਂਡਸਵਰਥ ਬਣਿਆ ਹੈ

-----

1045 ਤੱਕ ਹੌਂਡਿਸ ਦੇ ਇਕ ਝੁੱਗੀਨੁਮਾ ਕਮਰੇ ਤੋਂ ਸਿਵਾਏ ਇਥੇ ਹੋਰ ਕੁਝ ਵੀ ਨਹੀਂ ਸੀਹੌਂਡਿਸ ਇਸ ਝੁੱਗੀ ਨੂੰ ਸ਼ਿਕਾਰ ਖੇਡਣ ਉਪਰੰਤ ਮਾਸ ਪਕਾਉਣ ਅਤੇ ਆਰਾਮ ਕਰਨ ਲਈ ਵਰਤਿਆ ਕਰਦਾ ਸੀਫਿਰ ਕੁਝ ਅਰਸਾ ਬਾਅਦ ਹੌਂਡਿਸ ਇਥੇ ਆ ਕੇ ਰਹਿਣ ਲੱਗ ਗਿਆਲੇਕਿਨ ਫਿਰ ਵੀ ਡਡਲੀ ਦੇ ਲਾਰਡ William Fitz-Ansculf ਅਨੁਸਾਰ 1086 ਤੱਕ ਇਹ ਖੇਤਾਂ-ਖਲਿਆਣਾ ਨਾਲ ਘਿਰਿਆ ਮਹਿਜ਼ ਇਕ ਜੰਗਲ ਹੀ ਰਿਹਾ1650 ਦੇ ਕਰੀਬ ਕੁਝ ਕੁ ਲੋਕ ਆ ਕੇ ਇਥੇ ਵਸੇ ਪਰ ਫਿਰ ਵੀ ਇਹ ਪੰਜ-ਦਸ ਘਰਾਂ ਦਾ ਛੋਟਾ ਜਿਹਾ ਪਿੰਡ ਹੀ ਸੀ13ਵੀਂ ਤੋਂ ਲੈ ਕੇ 18ਵੀਂ ਸਦੀ ਤੱਕ ਹੈਂਡਸਵਰਥ ਨੇ ਕੋਈ ਜ਼ਿਕਰਯੋਗ ਵਿਕਾਸ ਨਾ ਕੀਤਾ ਤੇ ਗੁਪਤ ਹੀ ਰਿਹਾ1760 ਵਿਚ ਹੈਂਡਸਵਰਥ ਮੈਥਿਊ ਬੋਲਟਨ ਦੀ ਨਿਗਾਹ ਚੜ੍ਹ ਗਿਆਉਸ ਨੇ ਇਸ ਇਲਾਕੇ ਵਿਚ ਆਪਣੇ ਰਹਿਣ ਲਈ ਇਕ ਮਹਿਲ ਤਾਮੀਰ ਕੀਤਾ ਜਿਸ ਨੂੰ ਉਸ ਨੇ ਸੋਹੋ ਹਾਉਸ’ (Soho House) ਦਾ ਨਾਮ ਦਿੱਤਾ ਤੇ ਇਹ ਸੈਮੀਉਲ ਵਾਟ ਦੁਆਰਾ ਡਿਜ਼ਾਇਨ ਕੀਤਾ ਗਿਆ ਸੀਸੋਹੋ ਹਾਊਸ ਨੂੰ 1809 ਵਿਚ ਬੋਲਟਨ ਦੀ ਮੌਤ ਉਪਰੰਤ ਮਹਿਲਾ ਕਾਲਜ, ਫਿਰ ਹੋਟਲ ਅਤੇ ਉਸ ਪਿਛੋਂ ਪੁਲਿਸ ਕਰਮਚਾਰੀਆਂ ਦੇ ਹੋਸਟਲ ਵਿਚ ਤਬਦੀਲ ਕਰ ਦਿੱਤਾ ਗਿਆ ਸੀਹੁਣ ਇਹ ਸੋਹੋ ਹਾਊਸ ਸੋਹੋ ਰੋਡ ਤੋਂ ਕੁਝ ਹਟਵਾ ਮਿਊਜ਼ਿਅਮ ਬਣਿਆ ਖੜ੍ਹਾ ਇੰਝ ਲੱਗਦਾ ਹੈ ਜਿਵੇਂ ਸੋਹੋ ਰੋਡ ਨਾਲ ਰੁੱਸ ਗਿਆ ਹੁੰਦਾ ਹੈ ਸੋਹੋ ਹਾਊਸ ਦਾ ਵਰਣਨ ਕਰਦਾ ਹੋਇਆ ਇਕ ਅੰਗਰੇਜ਼ੀ ਕਵੀ ਲਿਖਦਾ ਹੈ,

Behold Yon mansion, flanked by crowding trees,

Grace the green slope, and court the southern breeze.

Genius and worth, with Boulton there reside,

Boulton-of arts, the patron and the guide.”

-----

ਸੋਹੋ ਸ਼ਬਦ ਦੇ ਅੱਖਰੀ ਅਰਥ ਹਨ ਸ਼ਿਕਾਰ ਮਾਰਕੇ ਉਸਦਾ ਸੇਵਨ ਕਰਨ ਅਤੇ ਐਸ਼ਪ੍ਰਸਤੀ ਕਰਨ ਵਾਲਾ ਸਥਾਨਵੈਸੇ ਸੋਹੋ, ਵੈਟਸ ਐਂਡ ਲੰਡਨ ਦਾ ਇਕ ਇਲਾਕਾ ਹੈ ਜੋ ਵੈਸਟਮਨਿਸਟਰ ਸ਼ਹਿਰ ਦੇ ਅਧੀਨ ਆਉਂਦਾ ਹੈਵੀਹਵੀਂ ਸਦੀ ਤੋਂ ਇਹ ਦੇਹ-ਵਪਾਰ, ਰੰਗੀਨ ਰਾਤਰੀ ਜੀਵਨ ਅਤੇ ਫਿਲਮ ਸਨਅਤ ਦਾ ਪ੍ਰਮੁੱਖ ਕੇਂਦਰ ਰਿਹਾ ਹੈਅੱਜ ਵੀ ਇਹ ਇਲਾਕਾ ਇੰਗਲੈਂਡ ਦੀ ਸਭ ਤੋਂ ਵੱਡੀ ਸੈਕਸ ਇੰਡਸਟਰੀ ਹੈ200 ਤੋਂ ਵੱਧ ਸਾਲਾਂ ਤੋਂ ਕਾਨੂੰਨੀ ਅਤੇ ਗੈਰਕਾਨੂੰਨੀ ਢੰਗ ਨਾਲ ਸੋਹੋ ਵਿਖੇ ਦੇਹ-ਵਪਾਰ ਦਿਨ ਰਾਤ ਚੱਲ ਰਿਹਾ ਹੈਇੰਗਲੈਂਡ ਕਈ ਵੱਡੇ-ਵੱਡੇ ਲੇਖਕ, ਕਵੀ ਅਤੇ ਚਿੱਤਰਕਾਰ ਆਪਣੀਆਂ ਪ੍ਰਸਿੱਧੀਆਂ ਨਾ ਪਚਾ ਸਕੇ ਤੇ ਇਥੋਂ ਦੇ ਸ਼ਰਾਬਖ਼ਾਨਿਆਂ ਵਿਚ ਆਪਣੀਆਂ ਜ਼ਿੰਦਗੀਆਂ ਵਾਰ ਗਏਸਾਹਿਤਕਾਰਾਂ, ਫਨਕਾਰਾਂ ਅਤੇ ਚਿੱਤਰਕਾਰਾਂ ਦਾ ਪ੍ਰਮੁੱਖ ਅੱਡਾ ਹੋਣ ਕਾਰਨ ਬ੍ਰਤਾਨਵੀ ਸਾਹਿਤ ਅਤੇ ਕਲਾ ਇਥੋਂ ਦੇ ਜੀਵਨ ਦੀ ਤਸਵੀਰਕਸ਼ੀ ਨਾਲ ਲੱਥ-ਪੱਥ ਹੈ1536 ਤੱਕ ਸੋਹੋ ਕੇਵਲ ਖੇਤੀ ਲਈ ਵਰਤਿਆ ਜਾਣ ਵਾਲਾ ਇਲਾਕਾ ਸੀ, ਉਸ ਉਪਰੰਤ ਹੈਨਰੀ ਅੱਠਵੇਂ ਨੇ ਸੋਹੋ ਵਿਖੇ ਵਾਈਟਹਾਲ ਮਹਿਲ ਵਾਸਤੇ ਸ਼ਾਹੀ ਬਾਗੀਚਾ ਬਣਵਾਇਆਅੰਗਰੇਜ਼ੀ ਇਤਿਹਾਸਕਾਰਾਂ ਮੁਤਾਬਕ ਪਹਿਲੀ ਵਾਰ ਸੋਹੋ ਸ਼ਬਦ ਦਾ ਇਸਤੇਮਾਲ ਸੈਜ਼ੇਮੋਰ ਦੀ ਜੰਗ ਵਿਚ ਮੌਨਮਾਊਥ ਦੇ ਸਾਮੰਤ ਨੇ ਸਿਪਾਹੀਆਂ ਨੂੰ ਉਤਸ਼ਹਿਤ ਕਰਨ ਅਤੇ ਹੱਲਾਸ਼ੇਰੀ ਦੇਣ ਲਈ ਨਾਅਰੇ ਵਜੋਂ ਕੀਤਾ ਸੀਸੋਹੋ ਸ਼ਬਦ ਦਾ ਪ੍ਰਯੋਗ ਪੁਰਾਤਨ ਸ਼ਿਕਾਰੀਆਂ ਵੱਲੋਂ ਸ਼ਿਕਾਰ ਖੇਡਦੇ ਸਮੇਂ ਕੀਤਾ ਜਾਂਦਾ ਸੀ, ਜਿਸ ਅਰਥ ਹੁੰਦਾ ਸੀ ਮੈਨੂੰ ਸ਼ਿਕਾਰ ਦਿਸ ਗਿਆ ਹੈ ਤੇ ਮੈਂ ਉਸਨੂੰ ਮਾਰਨ ਚੱਲਿਆ ਹਾਂਸੋਹੋ ਇੰਗਲੈਂਡ ਦੇ ਇਕ ਸ਼ਹਿਰ ਸਾਊਥਹੈਂਪਟ ਦਾ ਪੁਰਾਣਾ ਨਾਮ ਵੀ ਸੀਸੋ ਦਾ ਮਤਲਬ ਸਾਊਥ ਅਤੇ ਹੋ ਦਾ ਅਰਥ ਹੈਂਪਟਨ ਜਾਣੀ ਘਰ, ਨਿਵਾਸਸਥਾਨ ਜਾਂ ਛੋਟਾ ਪਿੰਡ ਹੈ

-----

ਮੈਥਿਊ ਬੋਲਟਨ ਨੇ ਹੈਂਡਸਵਰਥ ਵਿਖੇ ਦੱਬੀਆਂ ਹੋਈਆਂ ਕੋਲੇ, ਲੋਹੇ ਅਤੇ ਖਣਿਜ ਪਦਾਰਥਾਂ ਦੀਆਂ ਖਾਨਾਂ ਨੂੰ ਖੋਜਿਆ ਅਤੇ 1764 ਵਿਚ ਇਥੇ ਕਾਰਖਾਨੇ ਅਤੇ ਲੋਹੇ ਦੀਆਂ ਢਾਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂਜੋ ਕਿ ਬਾਅਦ ਵਿਚ Soho Foundry ਅਤੇ Soho Manufactory (ਸੋਹੋ ਕਾਰਖਾਨਾ) ਦੇ ਨਾਮ ਨਾਲ ਪ੍ਰਸਿੱਧ ਹੋਈਆਂ ਸੋਹੋ ਸ਼ਿਲਪਗ੍ਰੁਹਿ ਦਾ ਨਿਰਮਾਣ 1761 ਵਿਚ ਸ਼ੁਰੂ ਕਰਕੇ 1765 ਵਿਚ ਮੁਕੰਮਲ ਕਰ ਲਿਆ ਗਿਆ ਸੀ ਤੇ ਇਸ ਉਪਰ ਉਸ ਸਮੇਂ £9,000 ਲਾਗਤ ਆਈ ਸੀ1769 ਵਿਚ ਇਥੇ 700 ਕਾਮੇ ਕੰਮ ਕਰਦੇ ਸਨਇਹਨਾਂ ਕਾਰਖਾਨਿਆਂ ਵਿਚ ਮੈਥਿਊ ਬੋਲਟਨ ਨੇ ਰੋਜ਼ਮਰ੍ਹਾ ਕੰਮ ਆਉਣ ਵਾਲੀਆਂ ਵਸਤਾਂ ਤੋਂ ਇਲਾਵਾ, ਸਟੀਲ ਤਾਂਬੇ ਅਤੇ ਲੋਹੇ ਦੇ ਅਨੇਕਾਂ ਔਜ਼ਾਰ , ਸਿੱਕੇ, ਸਟੀਮ ਇੰਜਣ ਅਤੇ ਧਰਤੀ ਵਿਚੋਂ ਪਾਣੀ ਕੱਢਣ ਵਾਲੇ ਵਿੰਡਮਿਲ ਬਣਾਏ, ਗੈਸ ਨਾਲ ਰੋਸਨੀ ਪੈਦਾ ਕਰਨ ਦੀ ਕਾਢ ਕੱਢੀਇਸੇ ਲਈ ਮੈਥਿਊ ਬੋਲਟਨ ਨੂੰ ਬ੍ਰਮਿੰਘਮ ਦੀ ਇੰਡਸਟਰੀ ਦਾ ਜਨਮਦਾਤਾ ਕਿਹਾ ਜਾਂਦਾ ਹੈਇਸ ਕਾਰਜ ਵਿਚ ਉਸਦਾ ਸਾਥ ਦੋ ਸਕੌਟਿਸ਼ ਖੋਜੀਆਂ ਅਤੇ ਇੰਜੀਨੀਅਰਾਂ ਜੇਮਜ਼ ਵਾਟ (10 ਜਨਵਰੀ 1736-25 ਅਗਸਤ 1819) ਅਤੇ ਵਿਲੀਅਮ ਮਰਡੌਖ (27 ਅਗਸਤ 1754-15 ਨਵੰਬਰ 1839) ਨੇ ਦਿੱਤਾ

ਮੈਥਿਊ ਬੋਲਟਨ ਨੇ ਆਪਣੇ ਕਾਮਿਆਂ ਦੀ ਰਿਹਾਇਸ਼ ਲਈ ਇਥੇ ਮਕਾਨ ਬਣਾਉਣੇ ਆਰੰਭੇ ਤੇ ਜਿਸਦੇ ਫਲਸਰੂਪ 1851 ਵਿਚ ਹੈਂਡਸਵਰਥ ਦੀ ਅਬਾਦੀ ਛੇ ਹਜ਼ਾਰ ਹੋ ਗਈਬੋਲਟਨ ਦੇ ਦਿਹਾਂਤ ਤੋਂ ਕਈ ਸਾਲ ਬਾਅਦ 1860 ਵਿਚ ਸੋਹੋ ਕਾਰਖਾਨਾ ਦਮ ਤੋੜ ਗਿਆ

-----

1881 ਦੀ ਜਨਗਣਨਾ ਅਨੁਸਾਰ ਹੈਂਡਸਵਰਥ ਦੀ ਅਬਾਦੀ 32,000 ਸੀ ਤੇ 1911 ਤੱਕ ਇਹ ਵੱਧ ਕੇ 68,610 ਤੱਕ ਉਪੜ ਗਈ9 ਨਵੰਬਰ 1911 ਦੀ ਡੂਮਸਡੇਅ ਬੁੱਕ (ਜਾਇਦਾਦ ਦੀ ਸੂਚੀ ਰੱਖਣ ਵਾਲੀ ਕਿਤਾਬ ਜਿਸ ਨੂੰ ਟੈਕਸ ਨਿਰਧਾਰਿਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ।) ਦੇ ਮਤਾਬਿਕ ਹੈਂਡਸਵਰਥ 7,752 ਏਕੜ ਵਿਚ ਫੈਲਿਆ ਹੋਇਆ ਸੀ ਤੇ ਇਹ ਸਟੈਫਰਡਸ਼ਾਇਰ ਦੇ ਅਧੀਨ ਪੈਂਦਾ ਸੀਜਦਕਿ ਹੁਣ ਇਹ ਵਾਰਿਕਸ਼ਾਇਰ ਅਧੀਨ ਹੈ1871 ਵਿਚ ਹੈਂਡਸਵਰਥ ਦੀ ਅਬਾਦੀ 14,359, 1971 ਵਿਚ 131, 896 ਅਤੇ 2001 ਵਿਚ 205719 ਸੀਜਿਨ੍ਹਾਂ ਵਿਚੋਂ 69.9% ਘੱਟ ਗਿਣਤੀ ਕੌਮਾਂ ਸਨਹੈਂਡਸਵਰਥ ਵਿਚ ਮੰਦਰ, ਗਿਰਜਾਘਰ, ਗੁਰਦੁਆਰਿਆਂ ਅਤੇ ਮਸੀਤਾਂ ਦਾ ਕੋਈ ਘਾਟਾ ਨਹੀਂ ਹੈਰਹੀ ਗੱਲ ਪੱਬਾਂ ਦੀ ਉਹ ਤਾਂ ਇੰਗਲੈਂਡ ਦੇ ਹਰ ਸ਼ਹਿਰ ਵਿਚ ਤੁਹਾਨੂੰ ਦੋ ਸੌ ਤੋਂ ਪੰਜ ਸੌ ਯਾਰਡ ਦੇ ਫਾਸਲੇ ਵਿਚ ਜ਼ਰੂਰ ਹੀ ਮਿਲ ਜਾਂਦਾ ਹੈਇੰਗਲੈਂਡ ਵਿਚ ਪੱਬ ਕਲਚਰ ਦਾ ਪਤਨ ਹੋ ਰਿਹਾ ਹੋਣ ਕਰਕੇ ਹੈਂਡਸਵਰਥ ਦੇ ਪੱਬ ਵੀ ਸੰਕਟਮਈ ਦੌਰ ਚੋਂ ਗੁਜ਼ਰਦੇ ਹੋਏ ਬੰਦ ਹੋ ਰਹੇ ਹਨ ਅਤੇ ਇਹਨਾਂ ਦਾ ਸਥਾਨ ਕਲੱਬ, ਬਾਰ-ਰੈਸਟੋਰੈਂਟ ਜਾਂ ਇੰਨ ਬਾਰ ਲੈ ਰਹੇ ਹਨਹੈਂਡਸਵਰਥ ਵਿਚ ਅਨੇਕਾਂ ਸਲਾਨਾ ਤਿਉਹਾਰ ਮਨਾਏ ਜਾਂਦੇ ਅਤੇ ਮੇਲੇ ਲਗਦੇ ਹਨ, ਜਿਨ੍ਹਾਂ ਵਿਚੋਂ ਬ੍ਰਮਿੰਘਮ ਟੈਟੂ ਦਿਵਸ, ਬ੍ਰਮਿੰਘਮ ਮੇਲਾ, ਪੁਸਪ ਉਤਸਵ, ਬ੍ਰਮਿੰਘਮ ਪਾਲਤੂ ਕੁੱਤਾ ਮੰਡੀ, ਬ੍ਰਮਿੰਘਮ ਅੰਤਰਰਾਸ਼ਟਰੀ ਕਾਰਨੀਵਲ, ਸਕਾਊ ਰੈਲੀ ਅਤੇ ਬ੍ਰਮਿੰਗਮ ਦਾ ਸਭ ਤੋਂ ਵੱਡਾ ਵਿਸਾਖੀ ਮੇਲਾ ਪ੍ਰਮੁੱਖ ਹਨ ਇੰਝ ਵਸਦਾ ਰਸਦਾ ਹੋਇਆ ਅੱਜ ਦਾ ਹੈਂਡਸਵਰਥ

-----

ਸੋਹੋ ਰੋਡ ਨੇ ਸੋਹੋ ਰੋਡ ਬਣਨ ਲਈ ਇਕ ਲੰਮਾ, ਰੌਚਕ ਅਤੇ ਇਤਿਹਾਸਕ ਸਫ਼ਰ ਤਹਿ ਕੀਤਾ ਹੈਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਹੈਂਡਸਵਰਥ ਦੇ ਕਾਮੇ ਕੰਮ ਤੋਂ ਛੁੱਟੀ ਹੋਣ ਉਪਰੰਤ ਇਕ ਝੀਲ ਦੇ ਕੰਡੇ ਨਹਾਉਣ ਧੋਣ ਲਈ ਇਕੱਠੇ ਹੁੰਦੇ ਤੇ ਫਿਰ ਇਸੇ ਹੀ ਝੀਲ ਦੇ ਕੰਡੇ ਉਹ ਮਾਸ ਭੁੰਨਦੇ ਆਪਣਾ ਭੋਜਨ ਬਣਾਉਂਦੇ, ਦਾਰੂ-ਸਿਕਾ ਪੀਂਦੇ ਅਤੇ ਆਪਣੀ ਥਕਾਵਟ ਲਾਉਂਦੇਕਦੇ-ਕਦਾਈਂ ਉਹ ਆਪਣੇ ਮੰਨੋਰੰਜਨ ਲਈ ਦੂਰ-ਦੂਰਾਡਿਓ ਨਾਚੀਆਂ ਵੀ ਮੰਗਵਾ ਲੈਂਦੇਇਸ ਪ੍ਰਕਾਰ ਉਹ ਆਪਣਾ ਥਕੇਵਾਂ ਲਾਹ ਕੇ ਤਰੋ-ਤਾਜ਼ਾ ਹੋ ਅਗਲੇ ਦਿਨ ਦੀ ਦਿਹਾੜੀ ਲਾਉਣ ਲਈ ਤਿਆਰ ਹੋ ਜਾਂਦੇਇਸ ਕਾਰਜ ਨੂੰ ਉਹ ਬੈਟਰੀ ਚਾਰਜਕਰਨਾ ਆਖਦੇ ਤੇ ਅੱਜ ਇਹ ਅੰਗਰੇਜ਼ੀ ਜ਼ਬਾਨ ਦਾ ਇਕ ਮੁਹਾਵਰਾ ਬਣ ਗਿਆ ਹੈਆਹੀਸਤਾ-ਆਹੀਸਤਾ ਇਨ੍ਹਾਂ ਨਾਚੀਆਂ ਨੇ ਇਸ ਜਗ੍ਹਾ ਨੂੰ ਆਪਣਾ ਅੱਡਾ ਬਣਾ ਲਿਆ ਤੇ ਇਥੇ ਉਹ ਸ਼ਰਾਬ ਵੇਚਦੀਆਂ, ਮੁਜਰੇ ਕਰਦੀਆਂ ਅਤੇ ਫਿਰ ਉਹਨਾਂ ਨੇ ਇਥੇ ਦੇਹ-ਵਪਾਰ ਕਰਨਾ ਵੀ ਸ਼ੁਰੂ ਕਰ ਦਿੱਤਾਸਮੇਂ ਦੇ ਅੱਗੇ ਤੁਰਨ ਨਾਲ ਇਥੇ ਸਹੁਲਤਾਂ ਈਜ਼ਾਦ ਹੁੰਦੀਆਂ ਗਈਆਂਮਜ਼ਦੂਰਾਂ ਦੇ ਨਹਾਉਣ ਲਈ ਜਨਤਕ ਗੁਸਲਖ਼ਾਨਿਆਂ ਦਾ ਨਿਰਮਾਣ ਕਰ ਦਿੱਤਾ ਗਿਆ ਤੇ ਝੀਲ ਹੌਲ਼ੀ-ਹੌਲ਼ੀ ਪੂਰ ਦਿੱਤੀ ਗਈ

-----

ਵੇਸਵਾਵਾਂ ਨੇ ਉਸੇ ਹੀ ਜਗ੍ਹਾ ਉੱਤੇ ਰਾਹ ਪੱਧਰਾ ਕਰਕੇ ਇਕ ਪਹੀ ਬਣਾ ਕੇ ਉਸ ਦੇ ਆਸੇ ਪਾਸੇ ਆਪਣੀਆਂ ਦੁਕਾਨ ਜਾਣੀ ਝੁੱਗੀਆਂ ਬਣਾ ਲਈਆਂਇਹ ਉਹ ਹੀ ਰਸਤਾ ਸੀ ਜਿਸਨੂੰ ਬਾਅਦ ਵਿਚ ਮਜੂਦਾ ਸੋਹੋ ਰੋਡ ਦਾ ਨਾਮ ਦੇ ਦਿੱਤਾ ਗਿਆ1798 ਦੇ ਨਕਸ਼ੇ (ਜੋ ਸੈਂਟਰਲ ਲਾਇਬਰੇਰੀ ਬ੍ਰਮਿੰਘਮ ਵਿਚ ਉਪਲਬਧ ਹੈ।) ਮੁਤਾਬਿਕ ਸੋਹੋ ਹਿੱਲ ਨੂੰ ਮਨੀ-ਬੈਗ ਹਿੱਲ ਕਿਹਾ ਜਾਂਦਾ ਸੀ ਤੇ ਸੋਹੋ ਰੋਡ ਦਾ ਨਾਮ ਮਨੀ-ਬੈਗ ਹਿੱਲ ਰੋਡ ਸੀਮਨੀ-ਬੈਗ ਨਾਮਕਰਣ ਵੀ ਇਥੋਂ ਦੀਆਂ ਤਵਾਇਫਾਂ ਨਾਲ ਸੰਬੰਧਿਤ ਹੈਮਜ਼ਦੂਰ ਤਨਖਾਹਾਂ ਨਾਲ ਭਰੇ ਝੋਲੇ ਲਿਆਉਂਦੇ ਅਤੇ ਨਾਚੀਆਂ ਉੱਤੇ ਸਾਰਾ ਧਨ ਵਾਰ ਕੇ ਖਾਲੀ ਥੈਲੇ ਕੇ ਘਰਾਂ ਨੂੰ ਚਲੇ ਜਾਂਦੇ1802 ਵਿਚ ਇਹ ਨਾਮ ਬਦਲ ਕੇ ਪਾਰਕ ਰੋਡ ਕਰ ਦਿੱਤਾ ਗਿਆ1819 ਵਿਚ ਇਸ ਨੂੰ ਸ਼ਰੂਸਬਰੀ ਰੋਡ ਕਿਹਾ ਜਾਂਦਾ ਸੀ, 1834 ਵਿਚ ਇਹ ਸੋਹੋ ਸਟਰੀਟ ਵਜੋਂ ਜਾਣੀ ਜਾਂਦੀ ਸੀ ਤੇ 1855 ਵਿਚ ਸੋਹੋ ਰੋਡ ਨੂੰ ਵੁਲਵਰਹੈਂਪਟਨ ਰੋਡ ਦਾ ਨਾਮ ਦੇ ਦਿੱਤਾ ਗਿਆ ਸੀ 1872 ਦੇ ਇਕ ਨਕਸ਼ੇ ਵਿਚ ਸੋਹੋ ਰੋਡ, ਫੈਕਟਰੀ ਰੋਡ ਵਜੋਂ ਦਰਜ਼ ਹੈ

------

ਦੂਸਰੇ ਵਿਸ਼ਵ ਯੁੱਧ ਸਮੇਂ ਬੰਬਾਰੀ ਦੇ ਖਤਰਿਆਂ ਨੂੰ ਦੇਖਦਿਆਂ ਆਪਣੀ ਨਸਲਕੁਸ਼ੀ ਰੋਕਣ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਵੈਸਟਇੰਡੀਅਨ ਲੋਕਾਂ ਨੂੰ ਕਾਰਖਾਨਿਆਂ ਵਿਚ ਅੰਗਰੇਜ਼ਾਂ ਦੀ ਜਗ੍ਹਾ ਲਿਆ ਕੇ ਵਾੜ ਦਿੱਤਾਜੰਗ ਉਪਰੰਤ ਇਹਨਾਂ ਐਫਰੋ-ਕੈਰੇਬੀਅਨ ਕਾਲੇ ਲੋਕਾਂ ਨੇ ਦੇਸ਼ ਦੀ ਪੂਨਰ ਉਸਾਰੀ ਵਿਚ ਆਪਣਾ ਬਹੁਤ ਯੋਗਦਾਨ ਪਾਇਆਇਹਨਾਂ ਲੋਕਾਂ ਨੇ ਅੰਗਰੇਜ਼ਾਂ ਦੇ ਗ਼ੁਲਾਮ ਬਣ ਕੇ ਡੰਗਰਾਂ ਵਾਂਗ ਐਨੀ ਸ਼ਿੱਦਤ ਨਾਲ ਕੰਮ ਕੀਤਾ ਕਿ ਉਹਨਾਂ ਦੀ ਆਪਣੀ ਮੌਜੂਦਾ ਪਨੀਰੀ ਨੂੰ ਨਾ ਤਾਂ ਆਪਣੇ ਸਭਿਆਚਾਰ, ਇਤਿਹਾਸ, ਸੰਗੀਤ ਅਤੇ ਨਾ ਆਪਣੀ ਮਾਂ ਬੋਲੀ ਬਾਰੇ ਸਹੀ ਜਾਂ ਪੂਰੀ ਜਾਣਕਾਰੀ ਹੈਇਕ ਤਰ੍ਹਾਂ ਅੰਗਰੇਜ਼ ਲੋਕਾਂ ਨੇ ਉਨ੍ਹਾਂ ਦੀ ਨਸਲ ਹੀ ਖਰਾਬ ਕਰਕੇ ਰੱਖ ਦਿੱਤੀ ਹੈਪੁਰਾਣੇ ਬਜ਼ੁਰਗ ਕਾਲੇ ਲੋਕਾਂ ਨਾਲ ਅੱਜ ਵੀ ਇਸ ਸੰਦਰਭ ਵਿਚ ਗੱਲ ਛੇੜ ਕੇ ਦੇਖੋ ਤਾਂ ਉਹਨਾਂ ਦਾ ਮੂੰਹ ਕੁੜੱਤਣ ਨਾਲ ਭਰ ਜਾਂਦਾ ਹੈ ਤੇ ਅੱਖਾਂ ਵਿਚੋਂ ਲਹੂ ਦੇ ਹੰਝੂ ਟਪਕ ਪੈਂਦੇ ਹਨਪ੍ਰਸਿੱਧ ਸਾਹਿਤਸ਼ਾਸ਼ਤਰੀ, ਇਤਿਹਾਸਕਾਰ, ਪੱਤਕਰਕਾਰ ਅਤੇ ਲੇਖਕਾ ਵਿਕਟੋਰੀਆ ਕੈਂਬਲ ਆਪਣੀ 2814 ਸਫਿਆਂ ਦੀ ਪੁਸਤਕ ਬਲੈਕਸ ਇੰਨ ਬ੍ਰਿਟਨ’(ਜੋ ਉਸ ਨੇ ਬਾਰਾਂ ਸਾਲਾਂ ਦੀ ਮਿਹਨਤ ਨਾਲ ਦੌ ਹਜ਼ਾਰ ਪਰਿਵਾਰਾਂ ਨਾਲ ਮੁਲਕਾਤ ਕਰਕੇ ਲਿਖੀ ਹੈ) ਵਿਚ ਖ਼ੁਲਾਸਾ ਕਰਦੀ ਹੈ, ਵੈਸਟ ਇੰਡੀਅਨ ਲੋਕਾਂ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਸੱਦਣ ਲਈ ਝੂਠੇ ਸਬਜ਼ਬਾਗ ਦਿਖਾਏ ਤੇ ਵਧੀਆ ਜੀਵਨ ਪ੍ਰਦਾਨ ਕਰਨ ਦੇ ਝੂਠੇ ਵਾਅਦੇ ਕੀਤੇ ਸਨਲੇਕਿਨ ਇੰਗਲੈਂਡ ਆਉਣ ਤੇ ਉਹਨਾਂ ਨਾਲ ਨਸਲ ਅਤੇ ਰੰਗ ਦੇ ਅਧਾਰ ਉੱਤੇ ਬਹੁਤ ਜ਼ੁਲਮ ਕੀਤੇ ਗਏਕਾਲੇ ਲੋਕਾਂ ਨੂੰ ਬਹੁਤ ਸਾਰੀਆਂ ਥਾਵਾਂ ਉੱਤੇ ਜਾਣ ਦੀ ਮਨਾਹੀ ਸੀਉਸ ਸਮੇਂ ਇਨ੍ਹਾਂ ਲੋਕਾਂ ਨਾਲ ਜੋ ਵਿਤਕਰਾ ਹੁੰਦਾ ਸੀ, ਉਹ ਉਹਨਾਂ ਦੀ ਲੋਕਾਂ ਦੀ ਜ਼ਬਾਨੀ ਉਪਰੋਕਤ ਵਰਣਿਤ ਪੁਸਤਕ ਦੇ ਪੰਨਾ 24 ਤੋਂ 36 ਵਿਚ ਦਰਜ਼ ਕੀਤਾ ਗਿਆ ਹੈਕਾਲ਼ੇ ਲੋਕਾਂ ਦੇ ਉਨ੍ਹਾਂ ਬਿਆਨਾਂ ਨੂੰ ਪੜ੍ਹ ਕੇ ਇਨਸਾਨੀਅਤ ਸ਼ਰਮਸਾਰ ਹੋਈ ਪ੍ਰਤੀਤ ਹੁੰਦੀ ਹੈ ਤੇ ਉਨ੍ਹਾਂ ਦੇ ਹੰਢਾਏ ਦਰਦ ਦਾ ਅਹਿਸਾਸ ਹੁੰਦਾ ਹੈਇਸ ਨਸਲਵਾਦ ਨਾਲ ਨਜਿੱਠਣ ਲਈ ਕਾਲਿਆਂ ਨੂੰ ਭਾਵੇਂ ਕਈ ਸਾਲ ਤਾਂ ਲੱਗ ਗਏ ਪਰ ਉਹਨਾਂ ਨੇ ਹਥਿਆਰ ਐਨਾ ਵਧੀਆ ਵਰਤਿਆ ਕਿ ਆਉਂਦੇ ਕਈ ਸਾਲਾਂ ਤੱਕ ਵੀ ਉਹ ਕਾਰਾਗਰ ਰਹੇਗਾਉਹ ਹਥਿਆਰ ਸੀ ਕਲਮ ਦਾਕਾਲਿਆਂ ਨੇ ਲੇਖਕ ਪੈਦਾ ਕੀਤੇ, ਜਿਨ੍ਹਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਧਾਰ ਬਣਾ ਕੇ ਸਾਹਿਤ ਰਚਿਆ ਤੇ ਉਸ ਸਾਹਿਤ ਨੂੰ ਕਾਲੇ ਕਲਮਕਾਰਾਂ ਦਾ ਸਾਹਿਤ ਗਰਦਾਨ ਕੇ ਮਾਨਤਾ ਹਾਸਿਲ ਕਰਵਾਈਅੱਜ ਵੀ ਬ੍ਰਤਾਨਵੀ ਲਾਇਬਰੇਰੀਆਂ ਵਿਚ Black Writer’s Litrature ਨਾਮੀ ਵੱਖਰੀਆਂ ਸ਼ੈਲਫਾਂ ਦੇਖੀਆਂ ਜਾ ਸਕਦੀਆਂ ਹਨ

-----

1961 ਵਿਚ ਵੈਸਟ ਇੰਡੀਅਨਾਂ ਦੀ ਸੰਖਿਆ 17,000 ਸੀਸੋਹੋ ਰੋਡ ਦਾ ਨਕਸ਼ਾਂ ਕਾਫੀ ਹੱਦ ਤੱਕ ਬਦਲ ਚੁੱਕਿਆ ਸੀਤੇ ਇਹ ਉਸ ਸਮੇਂ ਕਾਲੇ ਲੋਕਾਂ ਦੀ ਰਾਜਧਾਨੀ ਹੁੰਦੀ ਸੀਇਥੇ ਇਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ, ਮਕਾਨ, ਜੂਏਖ਼ਾਨੇ, ਚਕਲੇ, ਅਤੇ ਰੇਸਟੋਰੈਂਟ ਬਣਾਏਇਥੇ ਉਹ ਆਪਣਾ ਸਲਾਨਾ ਤਿਉਹਾਰ ਜਿਸਨੂੰ ਕਾਰਨੀਵੈਲ ਕਹਿੰਦੇ ਹਨ 1984 ਤੱਕ ਬਾਦਸਤੂਰ ਮਨਾਉਂਦੇ ਰਹੇਕਾਲਿਆਂ ਦਾ ਇਕ ਤਰ੍ਹਾਂ ਨਾਲ ਇਥੇ ਸ਼ਾਸ਼ਨ ਹੀ ਚੱਲਦਾ ਸੀਪੱਬਾਂ ਵਿਚ ਸ਼ਰੇਆਮ ਦੋ ਨੰਬਰ ਦੇ ਕੰਮ ਹੁੰਦੇਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਖਰੀਦੇ ਅਤੇ ਵੇਚੇ ਜਾਂਦੇਫਰੰਗੀ ਪੁਲਿਸ ਵੀ ਕੋਈ ਬਹੁਤੀ ਇਸ ਇਲਕੇ ਵਿਚ ਦਖ਼ਲਅੰਦਾਜ਼ੀ ਨਾ ਕਰਦੀਲੜਾਈ-ਝਗੜਾ, ਵੱਢ-ਟੁੱਕ ਹੋਣ ਤੇ ਜੇ ਪੁਲਿਸ ਨੂੰ ਸੂਚਿਤ ਵੀ ਕੀਤਾ ਜਾਂਦਾ ਤਾਂ ਭਾਰਤੀ ਪੁਲਿਸ ਵਾਂਗ ਬ੍ਰਤਾਨਵੀ ਪੁਲਿਸ ਵੀ ਵਾਰਦਾਤ ਹੋ ਜਾਣ ਦੇ ਪਿਛੋਂ ਹੀ ਪਹੁੰਚਦੀਬ੍ਰਮਿੰਘਮ ਵਿਚ ਅੱਜ ਵੀ ਹੈਂਡਸਵਰਥ ਵਿਖੇ ਜੁਰਮ ਦੀ ਦਰ ਸਭ ਤੋਂ ਜ਼ਿਆਦਾ ਹੈਇਸੇ ਵਜ੍ਹਾ ਕਰਕੇ ਇਸ ਇਲਾਕੇ ਵਿਚ ਗੱਡੀਆਂ ਅਤੇ ਘਰਾਂ ਦੀਆਂ ਇੰਸ਼ੋਰੈਂਸਾਂ ਮਹਿੰਗੀਆਂ ਹੁੰਦੀਆਂ ਹਨ, ਕਿਉਂਕਿ ਲੁੱਟ-ਖੋਹ, ਅੱਗਜ਼ਨੀ ਅਤੇ ਚੋਰੀਆਂ ਚਕਾਰੀਆਂ ਦਾ ਖਦਸਾ ਅਕਸਰ ਬਣਿਆ ਰਹਿੰਦਾ ਹੈਇਥੇ ਵਰਣਨਯੋਗ ਹੈ ਕਿ ਕਿ ਗੋਰੇ-ਕਾਲੇ ਲੋਕ ਵੱਧ ਤੋਂ ਵੱਧ ਨੌ ਕੈਰਟ ਦਾ ਸੋਨਾ ਪਹਿਨਦੇ ਹਨ ਤੇ ਭਾਰਤੀ ਬਾਈ ਜਾਂ ਚੌਵੀਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਚੌਵੀ ਕੈਰਟ ਦਾ ਸੋਨਾ ਵੀ ਹੁੰਦਾ ਹੈ ਤੇ ਉਹ ਉਹਨਾਂ ਦੇ ਸੋਨੇ ਨਾਲੋਂ ਮਹਿੰਗਾ ਹੁੰਦਾ ਹੈਇਹ ਗੱਲ ਕਿੰਨੀ ਕੁ ਸਹੀ ਜਾਂ ਗ਼ਲਤ ਹੈ ਇਹ ਤਾਂ ਮੈਂ ਦਾਵੇ ਨਾਲ ਨਹੀਂ ਕਹਿ ਸਕਦਾ ਪਰ ਖ਼ਬਰਾਂ ਅਤੇ ਪੁਲਿਸ ਪੜਤਾਲਾਂ ਸਬੰਧੀ ਛਪੇ ਲੇਖਾਂ ਵਿਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਭਾਰਤੀ ਸੁਨਿਆਰੇ ਕਾਲਿਆਂ ਨੂੰ ਉਕਸਾ ਕੇ ਲੁੱਟ-ਖੋਹ ਅਤੇ ਚੋਰੀਆਂ ਕਰਵਾ ਕੇ ਉਨ੍ਹਾਂ ਤੋਂ ਸਸਤੇ ਭਾਅ ਸੋਨਾ ਖਰੀਦਦੇ ਅਤੇ ਫਿਰ ਉਸ ਨੂੰ ਅੱਗੋਂ ਗਾਹਕਾਂ ਨੂੰ ਵੇਚਦੇਵਿਆਹਾਂ-ਸ਼ਾਦੀਆਂ ਸਮੇਂ ਜਦੋਂ ਕੋਈ ਵੱਡੀ ਮਾਤਰਾ ਵਿਚ ਸੋਨਾ ਖ਼ਰੀਦ ਕੇ ਲਿਜਾਂਦਾ ਤਾਂ ਆਪਣੇ ਗਾਹਕ ਦੇ ਘਰ ਚੋਰੀ ਕਰਨ ਲਈ ਕਾਲਿਆਂ ਨੂੰ ਜਾਣਕਾਰੀ ਇਹ ਸੁਨਿਆਰੇ (ਕੁਝ ਕੁ, ਸਾਰੇ ਨਹੀਂ) ਹੀ ਦਿੰਦੇਇਸ ਗੱਲ ਦਾ ਭੇਤ ਉਸ ਸਮੇਂ ਖੁੱਲ੍ਹਿਆ ਸੀ ਜਦੋਂ ਪੁਲਿਸ ਦੁਆਰਾ ਇੰਗਲੈਂਡ ਦੇ ਕਿਸੇ ਹੋਰ ਸ਼ਹਿਰ ਵਿਚ ਇਕ ਜਾਲ ਵਿਛਾਇਆ ਗਿਆਪੁਲਿਸ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਅਧਿਨ ਇਕ ਦੇਸੀ ਪਰਿਵਾਰ ਨੂੰ ਕੁੜੀ ਦੇ ਵਿਆਹ ਦਾ ਬਹਾਨਾ ਬਣਾ ਕੇ ਸੋਨਾ ਖਰੀਦਣ ਭੇਜਿਆ ਗਿਆਉਸ ਪਰਿਵਾਰ ਵੱਲੋਂ ਸੁਨਿਆਰੇ ਨੂੰ ਆਪਣੇ ਘਰ ਦਾ ਪਤਾ ਉਹ ਲਿਖਾਇਆ ਗਿਆ ਜੋ ਪੁਲਿਸ ਦੁਆਰਾ ਦੱਸਿਆ ਗਿਆ ਸੀਮਜ਼ੇ ਦੀ ਗੱਲ ਹੈ ਕਿ ਉਸ ਸਿਰਨਾਵੇਂ ਉੱਤੇ ਉਸੇ ਰਾਤ ਹੀ ਕਾਲੇ ਚੋਰੀ ਕਰਨ ਚਲੇ ਗਏ ਅਤੇ ਪਹਿਲਾਂ ਹੀ ਲੁਕ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਪੁਲਿਸ ਨੇ ਫੜ ਲਏ

*****

ਲੜੀ ਜੋੜਨ ਲਈ ਹੇਠਲੀ ਪੋਸਟ ਪੜ੍ਹੋ ਜੀ।

No comments: