ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, July 12, 2010

ਸੰਤੋਖ ਧਾਲੀਵਾਲ – ਦੋ ਕਿਨਾਰੇ – ਕਹਾਣੀ - ਭਾਗ ਦੂਜਾ

ਦੋ ਕਿਨਾਰੇ

ਕਹਾਣੀ

ਭਾਗ ਦੂਜਾ

ਲੜੀ ਜੋੜਨ ਲਈ ਭਾਗ ਪਹਿਲਾ ਉਪਰਲੀ ਪੋਸਟ ਜ਼ਰੂਰ ਪੜ੍ਹੋ ਜੀ।

-----

ਸੀਮਾ ਨੂੰ ਵੀ ਕੋਈ ਹੋਰ ਰਾਹ ਨਜ਼ਰ ਨਹੀਂ ਸੀ ਆ ਰਿਹਾਤੇ ਦੋਨਾਂ ਨੇ ਦਿਲ ਤੇ ਪੱਥਰ ਰੱਖ ਕੇ ਭਵਿੱਖ ਲਈ ਆਪਣਾ ਨਵਾਂ ਰਾਹ ਉਲੀਕ ਲਿਆਦ੍ਰਿੜ੍ਹਤਾ ਨਾਲ ਉਸਤੇ ਤੁਰਨ ਲੱਗੇਦਿਲ ਲਾ ਕੇ ਇਮਤਿਹਾਨ ਦੀ ਤਿਆਰੀ ਕਰਨ ਲੱਗੇਜੀ.ਸੀ.ਐਸ.ਸੀ ਦਾ ਇਮਤਿਹਾਨ ਹੋਇਆਨਤੀਜਾ ਦੋ ਮਹੀਨਿਆਂ ਨੂੰ ਆਉਣਾ ਸੀਸੀਮਾ ਤੇ ਰਘਬੀਰ ਇਹ ਸਮਾਂ ਵਿਹਲੇ ਸਨਸੀਮਾ ਦੀ ਮੰਮ ਨੇ ਪੰਜਾਬ ਜਾਣ ਦੀ ਤਿਆਰੀ ਕਰ ਲਈਉਸਦੇ ਭਤੀਜੇ ਦਾ ਵਿਆਹ ਸੀਉਸਨੇ ਸੀਮਾ ਨੂੰ ਵੀ ਨਾਲ ਜਾਣ ਲਈ ਤਿਆਰ ਕਰ ਲਿਆ

..................

ਵਿਹਲੀ ਹੀ ਹੈਂ ਹੁਣ ਦੋ ਮਹੀਨੇਚੱਲ ਮੇਰੇ ਨਾਲ,ਤੇਰੀਆਂ ਛੁੱਟੀਆਂ ਮਨਾ ਹੋ ਜਾਣਗੀਆਂਬਥੇਰਾ ਮੱਥਾ ਮਾਰਿਆ ਕਿਤਾਬਾਂ ਨਾਲ ਇਮਤਿਹਾਨਾਂ ਵੇਲੇਜ਼ਰਾ ਸਾਹ ਜਿਹਾ ਆ ਜੂ ਗਾਸੀਮਾ ਦੀ ਮਾਂ ਉਸਤੇ ਖ਼ੁਸ਼ ਸੀ ਕਿ ਸੀਮਾ ਨੇ ਰਘਬੀਰ ਨੂੰ ਮਿਲਣਾ ਛੱਡ ਦਿੱਤਾ ਹੈ। ਸੀਮਾ ਵੀ ਝੱਟ ਤਿਆਰ ਹੋ ਗਈਇਹ ਵਿਹਲਾ ਸਮਾਂ ਸੀ ਤੇ ਉਸਨੇ ਵੀ ਹੋਰ ਕੀ ਕਰਨਾ ਸੀ

-----

ਪੰਜਾਬ ਪਹੁੰਚੇ ਤਾਂ ਉਨ੍ਹਾਂ ਦੀ ਬਹੁਤ ਆਉ ਭਗਤ ਹੋਈਸੀਮਾ ਇਸ ਤੇ ਹੈਰਾਨ ਵੀ ਸੀਕਿ ਪੰਜਾਬ ਤਾਂ ਰਿਸ਼ਤੇਦਾਰ ਆਏ ਹੀ ਰਹਿੰਦੇ ਹਨ ਤੇ ਇਹ ਸਾਰੇ ਤਰਦੱਦ ਕਾਹਦੇ ਲਈ ਕੀਤੇ ਜਾਂਦੇ ਹਨਵਿਆਹ ਚ ਉਸਦੀ ਮਾਂ ਦੀ ਬੜਾ ਆਦਰ ਹੋਇਆਮੰਮ ਨੇ ਲੱਖ ਰੁਪਈਆ ਵਿਆਹ ਲਈ ਦਿੱਤਾ ਸੀਉਸਦੇ ਭਰਾ ਭਰਜਾਈ ਨੇ ਨਾਂਹ ਨਾਂਹ ਕਰਦਿਆਂ ਮਸਾਂ ਗੁੱਠੀ ਫੜੀ ਸੀਵਿਆਹ ਚ ਉਨ੍ਹਾਂ ਦੀ ਰਜਵੀਂ ਪੁੱਛ-ਪੜਤਾਲ ਰਹੀਤੇ ਵਿਆਹ ਦੀਆਂ ਰੌਣਕਾਂ ਚ ਹੀ ਇੱਕ ਦੂਰ ਦੀ ਰਿਸ਼ਤੇਦਾਰ ਨੇ ਸੀਮਾ ਨੂੰ ਉਸਦੀ ਮਾਂ ਕੋਲੋਂ ਆਪਣੇ ਪੁੱਤ ਲਈ ਮੰਗ ਲਿਆਇਨ੍ਹਾਂ ਰਿਸ਼ਤੇਦਾਰਾਂ ਦਾ ਚੰਗਾ ਤਕੜਾ ਘਰ ਸੀਸ਼ਹਿਰ ਚ ਚੰਗੀ ਇੱਜ਼ਤ ਮਾਣ ਬਣਿਆ ਹੋਇਆ ਸੀਕ੍ਰਿਸ਼ਨ ਬੀ.ਏ ਚ ਪੜ੍ਹਦਾ ਸੀਬਹੁਤਾ ਸੋਹਣਾ-ਸੁਨੱਖਾ ਤਾਂ ਨਹੀਂ ਸੀ ਪਰ ਫੇਰ ਵੀ ਫਬਦਾ ਸੀਰੰਗ ਭਾਵੇਂ ਸਾਂਵਲਾ ਸੀ ਪਰ ਨੈਣ ਨਕਸ਼ ਤਿੱਖੇ ਸਨਕੱਦ ਵੀ ਦਰਮਿਆਨਾ ਜਿਹਾ ਹੀ ਸੀ ਪਰ ਠੀਕ ਹੀ ਸੀਸੀਮਾ ਦੀ ਮਾਂ ਨੇ ਝੱਟ ਹਾਂ’ ‘ਚ ਸਿਰ ਹਿਲਾ ਦਿੱਤਾ ਤੇ ਉਸਨੇ ਨਾਲ ਹੀ ਸੀਮਾ ਨੂੰ ਵੀ ਕ੍ਰਿਸ਼ਨ ਨੂੰ ਗਹੁ ਨਾਲ ਵੇਖ ਲੈਣ ਲਈ ਹਦਾਇਤ ਕਰ ਦਿੱਤੀ

...........

ਇਹ ਤੂੰ ਕੀ ਕਹਿ ਰਹੀ ਹੈਂ ਮੰਮਮੈਂ ਹਾਲੀ ਵਿਆਹ ਨਹੀਂ ਕਰਾਉਣਾ?”

............

ਤੈਨੂੰ ਵਿਆਹ ਨੂੰ ਹੁਣੇ ਹੀ ਕੌਣ ਕਹਿੰਦਾ ਹੈਹਾਲੇ ਤਾਂ ਸਿਰਫ ਮੰਗਣੀ ਹੀ ਕਰਾਂਗੇ

..........

ਫੇਰ ਇਸ ਮੰਗਣੀ ਦਾ ਕੀ ਮਤਲਬ ਹੋਇਆ?”ਸੀਮਾ ਨੇ ਗ਼ੁੱਸੇ ਜਿਹੇ ਨਾਲ ਕਿਹਾ

..........

ਤੂੰ ਬੋਲਣ ਬਹੁਤ ਲੱਗ ਪਈ ਹੈਂ ਸੀਮਾ?” ਮਾਂ ਨੇ ਘੂਰੀ ਵੱਟੀ

...........

ਕ੍ਰਿਸ਼ਨ ਜਾਹ ਤੂੰ ਤੇ ਸੀਮਾ ਪਿਲਚਰ ਵੇਖ ਆਓਕੋਲੇ ਸੋਫੇ ਤੇ ਬੈਠੇ ਕ੍ਰਿਸ਼ਨ ਨੂੰ ਸੀਮਾ ਦੀ ਮਾਂ ਨੇ ਹਰੀ ਝੰਡੀ ਹਿਲਾਈ

............

ਮੈਂ ਨਹੀਂ ਵੇਖਣੀ ਕੋਈ ਪਿਕਚਰਸੀਮਾ ਅੜ ਗਈ

-----

ਨਾਂਹ ਨਾਂਹ ਕਰਦੀ ਨੂੰ ਮੱਲੋਮੱਲੀ ਸਾਰੇ ਇਕੱਠੇ ਹੋਏ ਰਿਸ਼ਤੇਦਾਰਾਂ ਨੇ ਕਹਿ ਕਹਾ ਕੇ ਸੀਮਾ ਨੂੰ ਕ੍ਰਿਸ਼ਨ ਨਾਲ ਸਿਨਮੇ ਨੂੰ ਤੋਰ ਦਿੱਤਾਸੀਮਾ ਤਲਖ਼ੀ ਪਈ ਸੀਉਸਨੂੰ ਆਪਣੀ ਮਾਂ ਦੀ ਨੀਅਤ ਤੇ ਵੀ ਸ਼ੱਕ ਹੋਣ ਲੱਗ ਪਿਆ ਸੀ, ਕਿ ਸ਼ਾਇਦ ਉਸਦਾ ਵਿਆਹ ਕਰਨ ਲਈ ਹੀ ਉਸਦੀ ਮਾਂ ਉਸਨੂੰ ਪੰਜਾਬ ਲੈ ਕੇ ਆਈ ਹੈਇਨ੍ਹਾਂ ਸੋਚਾਂ ਚ ਖੁੱਭੀ ਨੇ ਰਾਹ ਚ ਜਾਂਦਿਆਂ ਹੀ ਆਪਣਾ ਮਨ ਬਣਾ ਲਿਆ ਕਿ ਉਹ ਕ੍ਰਿਸ਼ਨ ਨੂੰ ਆਪਣੇ ਬਾਰੇ ਸਾਰਾ ਕੁੱਝ ਵਿਸਥਾਰ ਚ ਦੱਸ ਦੇਵੇਗੀ

............

ਵੇਖ ਕ੍ਰਿਸ਼ਨ-ਆਪਣਾ ਵਿਆਹ ਨਹੀਂ ਹੋ ਸਕਦਾ

.............

ਕਿਉਂ---?”ਕ੍ਰਿਸ਼ਨ ਦੇ ਜਿਵੇਂ ਵੱਖੀ ਚ ਵੱਜੀ ਹੋਵੇ ਉਸ ਤ੍ਰਭਕਦਿਆਂ ਹੈਰਾਨੀ ਜਿਹੀ ਨਾਲ ਕਿਹਾ

........

ਮੈਂ ਹਾਲੇ ਵਿਆਹ ਨਹੀਂ ਕਰਾਉਣਾਮੈਂ ਹਾਲੇ ਹੋਰ ਪੜ੍ਹਨਾਪੜ੍ਹਾਈ ਖ਼ਤਮ ਹੋਣ ਤੇ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣੈਅਸੀਂ ਬਚਪਨ ਤੋਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ

........

ਕ੍ਰਿਸ਼ਨ ਸੁਣ ਕੇ ਹੈਰਾਨੀ ਚ ਲਪੇਟਿਆ ਗਿਆ ਤੇ ਗ਼ੁੱਸੇ ਚ ਬੋਲਿਆ, “ਫੇਰ ਇਹ ਨਾਟਕ ਕਾਹਦੇ ਲਈ ਕਰ ਰਹੀ ਹੈਂ?”

............

ਮੈਂ ਕੋਈ ਨਾਟਕ ਨਹੀਂ ਕਰਦੀਮੇਰੀ ਮੰਮ ਨੂੰ ਸਾਰਾ ਪਤਾਉਹ ਫੇਰ ਵੀ ਨਹੀਂ ਮੰਨਦੀ ਤੇ ਮੱਲੋ-ਮੱਲੀ ਮੈਨੂੰ ਤੇਰੇ ਨਾਲ ਫਿਲਮ ਵੇਖਣ ਤੋਰ ਦਿੱਤਾਮੈਂ ਕਦੋਂ ਆਉਣਾ ਚਾਹੁੰਦੀ ਸਾਂਤੇ ਉਹ ਬਿਨਾ ਸਿਨੇਮਾ ਹਾਲ ਦੇ ਅੰਦਰ ਗਿਆਂ ਵਾਪਸ ਪਰਤ ਆਏਕ੍ਰਿਸ਼ਨ ਗ਼ੁੱਸੇ ਨਾਲ ਭਰਿਆ ਪਿਆ ਸੀਕ੍ਰਿਸ਼ਨ ਨੇ ਸਾਰੀ ਕਹਾਣੀ ਆਪਣੀ ਮਾਂ ਦੇ ਕੰਨੀਂ ਜਾ ਪਾਈ ਤੇ ਉਸ ਕੋਲੋਂ ਤੁਰਦੀ ਤੁਰਦੀ ਸੀਮਾ ਦੀ ਮਾਂ ਦੇ ਵੀ ਕੰਨਾਂ ਚ ਜਾ ਰੜਕੀਉਸਦੇ ਤਾਂ ਪੈਰਾਂ ਥਲਿਉਂ ਤਾਂ ਜਿਵੇਂ ਧਰਤੀ ਹੀ ਖਿੱਚੀ ਗਈ ਹੁੰਦੀ ਹੈਸਾਰੇ ਰਿਸ਼ਤੇਦਾਰਾਂ ਚ ਉਸਦੀ ਤਾਂ ਬਦਨਾਮੀ ਹੋ ਜਾਣੀ ਹੈਉਹ ਇਹ ਕਿਵੇਂ ਸਹਾਰ ਸਕਦੀ ਸੀ

...........

ਸੀਮਾ ਤਾਂ ਐਵੇਂ ਹੀ ਕਹਿੰਦੀ ਹੈਵਲੈਤ ਚ ਨਾਲ ਪੜ੍ਹਦਿਆਂ ਨੂੰ ਫਰਿੰਡ ਹੀ ਕਹਿੰਦੇ ਹਨਖੁੱਲ੍ਹ ਹੈ ਨਾਵੈਸੇ ਇਹੋ ਜਿਹੀ ਕੋਈ ਗੱਲ ਨਹੀਂਦੂਜਾ ਜਿਸਦੀ ਇਹ ਗੱਲ ਕਰਦੀ ਆ ਉਹ ਤਾਂ ਮੁੰਡਾ ਵੀ ਜੱਟਾਂ ਦਾ ਹੈਉਸ ਨਾਲ ਇਸਦਾ ਵਿਆਹ ਕਿਵੇਂ ਹੋ ਸਕਦਾ ਹੈ?”

-----

ਇਹੋ ਜਹੀਆਂ ਗੱਲਾਂ ਕਰ ਕਰਾ ਸੀਮਾ ਦੀ ਮਾਂ ਨੇ ਕ੍ਰਿਸ਼ਨ ਦੇ ਮਾਪਿਆਂ ਨੂੰ ਮਨਾ ਲਿਆਇਸ ਚ ਉਨ੍ਹਾਂ ਦਾ ਅਪਣਾ ਸੁਆਰਥ ਵੀ ਸੀ ਕਿ ਕ੍ਰਿਸ਼ਨ ਕਿਸੇ ਤਰ੍ਹਾਂ ਬਾਹਰ ਚਲਾ ਜਾਵੇਕ੍ਰਿਸ਼ਨ ਨੇ ਵੀ ਵਲੈਤ ਜਾਣ ਦੇ ਲਾਲਚ ਚ ਸੀਮਾ ਦੀ ਮਾਂ ਦੀ ਗੱਲ ਤੇ ਯਕੀਨ ਕਰ ਲਿਆਸੀਮਾ ਕਲਪ ਕੇ ਰਹਿ ਗਈਉਸਦੀ ਇੱਕ ਵੀ ਸੁਣੀ ਨਾ ਗਈਉਹ ਸਮਝ ਨਹੀਂ ਸੀ ਰਹੀ ਕਿ ਕ੍ਰਿਸ਼ਨ ਨੂੰ ਆਪਣੇ ਬਾਰੇ ਸਾਰਾ ਕੁੱਖ ਦਸਣ ਦੇ ਬਾਵਜੂਦ ਵੀ ਉਹ ਉਸ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੈ, ਇਸਦਾ ਕੀ ਕਾਰਨ ਹੈ?”ਸੀਮਾ ਸਮਾਜੀ ਹੇਰਾ ਫੇਰੀਆਂ ਤੋਂ ਅਣਜਾਣ ਸੀਉਹ ਤਾਂ ਸੁੱਚੇ ਸਵੱਛ ਸੁਪਨੇ ਚ ਮਹਿਕਣ ਵਾਲਾ ਫੁੱਲ ਸੀਉਸਨੂੰ ਕੀ ਪਤਾ ਸੀ ਕਿ ਉਸਦੀ ਮਾਂ ਵਰਗੇ ਲੋਕ ਗੰਢਾਂ-ਤੁੱਪਾਂ ਕਿਵੇਂ ਕਰਦੇ ਹਨਹੈਰਾਨੀ ਦੇ ਨਾਲ ਨਾਲ ਉਹ ਖਿਝੀ ਵੀ ਪਈ ਸੀ

-----

ਸੀਮਾ ਦਾ ਮੰਗਣਾ ਬੜਿਆਂ ਜਸ਼ਨਾਂ ਨਾਲ ਹੋਇਆਨਾਂਹ ਨਾਂਹ ਕਰਦੀ ਦੇ ਗਲ ਚ ਰੱਸਾ ਕੱਸ ਦਿੱਤਾ ਗਿਆਰੋਂਦੀ ਕੁਰਲਾਂਦੀ ਨੂੰ ਇੱਕ ਗਹਿਰ ਗੰਭੀਰ ਬੰਧਨ ਦੇ ਧਾਗੇ ਨਾਲ ਨੂੜ ਦਿੱਤਾਤੇ ਹਾਸਿਆਂ ਚ ਖਿਲਰੀ ਸੀਮਾ ਦੀ ਮਾਂ ਸੀਮਾ ਨੂੰ ਵਲੈਤ ਲਈ ਦਿਲੀਉਂ ਆ ਚੜ੍ਹੀਕ੍ਰਿਸ਼ਨ ਦੇ ਮਾਂ ਪਿਉ ਕਿਹੜੀਆਂ ਕੱਚੀਆਂ ਗੋਲੀਆਂ ਖੇਡੇ ਹੋਏ ਸਨਜਹਾਜ਼ੇ ਚੜ੍ਹਨ ਤੋਂ ਪਹਿਲਾਂ ਹੀ ਸੀਮਾ ਵਲੋਂ ਕ੍ਰਿਸ਼ਨ ਨਾਲ ਵਿਆਹ ਕਰਾਉਣ ਦੇ ਸਾਰੇ ਕਾਗ਼ਜ਼ ਮੁਕੰਮਲ ਕਰਕੇ ਹੀ ਸੀਮਾ ਨੂੰ ਤੋਰਨ ਲਈ ਰਾਜ਼ੀ ਹੋਏ ਸਨਉਨ੍ਹਾਂ ਨੂੰ ਡਰ ਸੀ ਕਿ ਕੀ ਪਤਾ ਕੁੜੀ ਕਦੋਂ ਗੂਠਾ ਵਿਖਾ ਦਏਸੀਮਾ ਨੇ ਆਪਣੀ ਕੋਈ ਪੇਛ ਨਾ ਜਾਂਦੀ ਵੇਕ ਕੇ ਸਾਰੇ ਹਥਿਆਰ ਸੁੱਟ ਦਿੱਤੇਕਿੰਨਾ ਕੁ ਚਿਰ ਮਾਂ ਨਾਲ ਖਹਿਬੜਦੀ ਰਹਿੰਦੀਮੰਮ ਨੇ ਪੱਕਾ ਮਨ ਬਣਾਇਆ ਹੋਇਆ ਸੀ ਤੇ ਉਸਨੂੰ ਆਪਣੀ ਮਾਂ ਬਾਰੇ ਪਤਾ ਸੀ ਕਿ ਉਸਦੇ ਮਨ ਚ ਜੋ ਕੁਝ ਆ ਗਿਆ ਉਹ ਕਰਕੇ ਹੀ ਹਟੇਗੀਸੋਈ ਜਿੱਥੇ ਮਾਂ ਨੇ ਕਿਹਾ ਦਸਤਖ਼ਤ ਕਰ ਦਿੱਤੇਜਿੱਥੇ ਨੂੰ ਤੋਰੀ ਉੱਥੇ ਨੂੰ ਤੁਰ ਪਈ

-----

ਵਲੈਤ ਪਹੁੰਚਣ ਤੱਕ ਉਹ ਪੂਰੀ ਦੀ ਪੂਰੀ ਬਦਲ ਚੁੱਕੀ ਸੀਕ੍ਰਿਸ਼ਨ ਨਾਲ ਕਈ ਰਾਤਾਂ ਇੱਕਲਿਆਂ ਵੀ ਲੰਘਾ ਆਈ ਸੀਸੀਮਾ ਦੀ ਮਾਂ ਦੀ ਸਹਿਮਤੀ ਨਾਲ ਕ੍ਰਿਸ਼ਨ ਨੂੰ ਘਮਾਉਣ ਫਿਰਾਉਣ ਚੰਦੀਗੜ੍ਹ,ਪੰਜੌਰ ਗਾਰਡਨ ਲੈ ਗਿਆ ਸੀਮਾਂ ਦੀ ਸਹਿਮਤੀ ਤਾਂ ਕੀ ਸਗੋਂ ਇਹ ਉਸਦੀ ਹੀ ਤਜਵੀਜ਼ ਸੀਸੀਮਾ ਨੇ ਹੁਣ ਅੜਨਾ ਛੱਡਿਆ ਹੋਇਆ ਸੀਉਹ ਜਿਵੇਂ ਮਾਂ ਨੇ ਕਿਹਾ ਕਰਨ ਲਈ ਰਾਜ਼ੀ ਹੋ ਗਈਉਸਨੂੰ ਕੀ ਪਤਾ ਸੀ ਕਿ ਇਸ ਸਾਰੇ ਪਿੱਛੇ ਇੱਕ ਵਿਸ਼ਾਲ ਪਲੈਨ ਹੈਕ੍ਰਿਸ਼ਨ ਦੀ ਮਾਂ ਨੇ ਸੀਮਾ ਦੀ ਮਾਂ ਨਾਲ ਮਿਲ ਕੇ ਇਹ ਸਕੀਮ ਬਣਾ ਲਈ ਸੀ ਕਿ ਜੇ ਮੁੰਡਾ ਕੁੜੀ ਇਕੱਠੇ ਸਮਾਂ ਬਿਤਾਉਣਗੇ ਤੇ ਆਂਪੇ ਹੀ ਇੱਕ ਦੂਜੇ ਦੇ ਨੇੜੇ ਹੋ ਜਾਣਗੇਸੀਮਾ ਵੀ ਕ੍ਰਿਸ਼ਨ ਵੱਲ ਸ਼ਾਇਦ ਇਵੇਂ ਨਿੱਘੀ ਹੋ ਤੁਰੇਤੇ ਹੋਇਆ ਵੀ ਇਵੇਂ ਹੀਚੰਡੀਗੜ੍ਹੋਂ ਉਹ ਪਿੰਜੌਰ ਗਾਰਡਨ ਵੇਖਣ ਗਏਸੀਮਾ ਨੂੰ ਪਿੰਜੌਰ ਗਾਰਡਨ ਬਹੁਤ ਪਸੰਦ ਆਇਆਤੇ ਉਹ ਰਾਤ ਉੱਥੇ ਹੀ ਠਹਿਰ ਗਏਜਵਾਨੀ ਦਾ ਤੱਤਾ ਖ਼ੂਨ ਕ੍ਰਿਸ਼ਨ ਦੀਆਂ ਬਾਹਵਾਂ ਚ ਜਾ ਸਿਮਟਿਆਤੇ ਸੀਮਾ ਅਣਜਾਣਪੁਣੇ ਚ ਹੀ ਕ੍ਰਿਸ਼ਨ ਦੀ ਅੱਗ ਚ ਆਪ ਵੀ ਝੁਲਸੀ ਗਈ

------

ਸੀਮਾ ਦੇ ਵਲੈਤ ਪਹੁੰਚਣ ਤੇ ਰਘਬੀਰ ਨੂੰ ਪਤਾ ਲੱਗਾ ਤਾਂ ਉਹ ਕਲਪ ਕੇ ਰਹਿ ਗਿਆਉਸਦੇ ਉਲੀਕੇ ਸੁਪਨਿਆਂ ਦੀ ਆਹੂਤੀ ਚਾੜ੍ਹ ਦਿੱਤੀ ਗਈ ਸੀਸੀਮਾ ਨੂੰ ਮਿਲ ਕੇ ਜਦੋਂ ਰੋਸਾ ਕੀਤਾ ਤਾਂ ਸੀਮਾ ਖ਼ਾਮੋਸ਼ੀ ਦੀ ਬੁੱਕਲ ਮਾਰ ਗਈਕੁਝ ਵੀ ਨਾ ਬੋਲੀਹੰਝੂਆਂ ਰਾਹੀਂ ਆਪਣੀ ਬੇਵਸੀ ਦਰਸਾਉਂਦੀ ਰਹੀ ਜਿਸ ਨੂੰ ਰਘਬੀਰ ਸਮਝ ਨਾ ਸਕਿਆਰਘਬੀਰ ਉਦਾਸਿਆ ਗਿਆਭਵਿੱਖ ਦੇ ਪੈਂਡਿਆਂ ਤੇ ਹਾਸਿਆਂ ਦੀਆਂ ਵਾਢੀਆਂ ਲਈ ਬੀਜੇ ਸਾਰੇ ਫੁੱਲ ਪੱਤਝੜ੍ਹਾਂ ਦੀ ਬੁੱਕਲ ਚ ਸਮੇਟੇ ਗਏਅੱਲੜ੍ਹ ਪਲਾਂ ਦੀ ਮੁਹੱਬਤ ਸਿਸਕੀਏਂ ਹੋ ਤੁਰੀਸੀਮਾ ਲਈ ਨਫ਼ਰਤ ਤਾਂ ਨਹੀਂ ਪਰ ਉਹ ਹਿਰਖਿਆ ਗਿਆ ਸੀਨਤੀਜੇ ਆ ਗਏ ਸਨਉਸਨੇ ਦਿਲ ਤੇ ਪੱਥਰ ਰੱਖ ਲਿਆਦਿਲ ਲਾ ਕੇ ਪੜ੍ਹਾਈ ਸ਼ੁਰੂ ਕੀਤੀਏ. ਲੈਵਲ ਕੀਤਾ ਤੇ ਯੂਨੀਵਰਸਿਟੀ ਚਲੇ ਗਿਆਤਿੰਨਾ ਸਾਲਾਂ ਦੀ ਡਿਗਰੀ ਚੋਂ ਹਾਲੇ ਪਹਿਲਾ ਸਾਲ ਵੀ ਨਹੀਂ ਸੀ ਮੁੱਕਿਆ ਕਿ ਉਸਦਾ ਪਿਉ ਸਟਰੋਕ ਹੋਣ ਨਾਲ ਇੱਕ ਪਾਸੇ ਤੋਂ ਆਰੀ ਹੋ ਗਿਆਬਚ ਤਾਂ ਗਿਆ ਪਰ ਨਿਕੰਮਾ ਹੋ ਗਿਆਪਿਛਲੇ ਵੀਹਾਂ ਸਾਲਾਂ ਤੋਂ ਜਿਹੜੀ ਗਰੌਸਰੀ ਦੀ ਦੁਕਾਨ ਕਰ ਰਿਹਾ ਸੀ ਉਸਨੂੰ ਜੰਦਰਾ ਲੱਗ ਗਿਆਦੁਕਾਨ ਵੀ ਕੋਈ ਬਹੁਤੀ ਆਮਦਨ ਵਾਲੀ ਨਹੀਂ ਸੀ ਕਿ ਕੋਈ ਕਾਮਾ ਰੱਖ ਕੇ ਚਲਾਈ ਜਾ ਸਕਦੀਤੇ ਰਘਬੀਰ ਨੂੰ ਹੋਰ ਕੋਈ ਚਾਰਾ ਨਾ ਚਲਦਾ ਹੋਣ ਤੇ ਪੜ੍ਹਾਈ ਵਿਚਕਾਰੇ ਛਡ ਕੇ ਦੁਕਾਨ ਦਾ ਸਾਰਾ ਕੰਮ ਸੰਭਾਲਣਾ ਪਿਆਵੱਡੀ ਭੈਣ ਯੂਨੀਵਰਸਿਟੀ ਤੋਂ ਡਿਗਰੀ ਕਰਕੇ ਪਰਤੀ ਤਾਂ ਨਾਲ ਹੀ ਗੁਜਰਾਤੀ ਮੁੰਡੇ ਨਾਲ ਸਬੰਧ ਵੀ ਜੋੜ ਲਿਆਈਮਾਂ ਨੂੰ ਪਤਾ ਲੱਗਾ ਤਾਂ ਉਹ ਸਿਰ ਫੜ ਕੇ ਬਹਿ ਗਈਉਸਨੇ ਤਾਂ ਕਈਆਂ ਨਾਲ ਅੱਟੀ-ਸੱਟੀ ਲਾਈ ਹੋਈ ਸੀਮਾਂ ਨੇ ਜਦੋਂ ਕੁਝ ਕਿਹਾ ਤਾਂ ਕੁੜੀ ਆਪ-ਹੁਦਰੀ ਹੋ ਤੁਰੀਪਿਉ ਕੁਝ ਕਹਿਣ ਵਾਲੀ ਹਾਲਤ ਚ ਹੀ ਨਹੀਂ ਸੀਰਘਬੀਰ ਨੇ ਵੀ ਜਦੋਂ ਗੁਜਰਾਤੀ ਮੁੰਡੇ ਨਾਲ ਰਿਸ਼ਤਾ ਤੋੜਨ ਲਈ ਕਿਹਾ ਤਾਂ ਉਹ ਝਈ ਲੈ ਕੇ ਪਈ

..........

ਮੈਂ ਤੁਹਾਡੀ ਕਿਸੇ ਦੀ ਸਲਾਹ ਨਹੀਂ ਪੁੱਛੀ, ਆਪਣੀ ਮਰਜ਼ੀ ਦੱਸੀ ਹੈਮਨਜ਼ੂਰ ਹੈ ਤਾਂ ਠੀਕ ਹੈ,ਮੈਂ ਆਪਣਾ ਇਰਾਦਾ ਬਣਾ ਚੁੱਕੀ ਹਾਂ ਤੇ ਇਹ ਬਦਲਿਆ ਨਹੀਂ ਜਾਣਾਰਘਬੀਰ ਨੇ ਮਾਂ ਨੂੰ ਸਮਝਾ ਬੁਝਾ ਕੇ ਉਸਦੀ ਸਹਿਮਤੀ ਚ ਹਾਂ ਰਲਾ ਦਿੱਤੀਰਘਬੀਰ ਲਈ ਨਿੱਤ ਨਵੀਂ ਮੁਸ਼ਕਲ ਆ ਖੜ੍ਹੀ ਹੁੰਦੀਪਿਓ ਨੂੰ ਇੱਕ ਹੋਰ ਅਟੈਕ ਹੋਇਆ ਤਾਂ ਉਹ ਬਚ ਨਾ ਸਕਿਆਘਰ ਦੀ ਸਾਰੀ ਜ਼ੁੰਮੇਵਾਰੀ ਕੱਚੀ ਉਮਰ ਦੇ ਮੋਢਿਆਂ ਤੇ ਆ ਪਈਸਿਰਫ਼ ਘਰ ਦਾ ਹੀ ਨਹੀਂ ਦੁਕਾਨ ਦਾ ਵੀ ਸਾਰਾ ਕੰਮ ਉਸਨੂੰ ਹੀ ਕਰਨਾ ਪੈ ਰਿਹਾ ਸੀ

..........

ਰਘਬੀਰ ਦੀ ਮਾਂ ਫਿਕਰਾਂ ਚ ਪਰੁੰਨੀ ਗਈਉਸਨੂੰ ਪੁੱਤ ਦੀਆਂ ਜ਼ੁੰਮੇਵਾਰੀਆਂ ਨੇ ਹੋਰ ਵੀ ਤੜਫ਼ਾਇਆ ਤੇ ਉਸਨੇ ਆਪਣੇ ਮਨ ਚ ਰਘਬੀਰ ਦਾ ਵਿਆਹ ਕਰਨ ਦੀ ਸੋਚ ਲਈ

-----

ਸੀਮਾ ਦੇ ਉਸਤੋਂ ਪਾਸੇ ਹੋਣ ਮਗਰੋਂ ਉਸਦੀਆਂ ਬਹੁਤੀਆਂ ਖ਼ਾਹਸ਼ਾਂ ਵੀ ਸੂਲੀ ਟੰਗੀਆਂ ਗਈਆਂ ਸਨਜਿਨ੍ਹਾਂ ਦਾ ਮਕੱਦਰ ਮੌਤ ਹੀ ਹੋ ਸਕਦਾ ਸੀਤੇ ਉਹ ਸਾਰੀਆਂ ਆਪੇ ਹੀ ਆਪਣਾ ਗਲਾ ਘੁੱਟ ਕੇ ਹੌਲੀ ਹੌਲੀ ਫਾਂਸੀ ਚੜ੍ਹ ਗਈਆਂਤੇ ਮਸਾਂ ਵੀਹਾਂ ਨੂੰ ਢੁੱਕੇ ਰਘਬੀਰ ਨੂੰ ਮਾਂ ਦੀਆਂ ਲੇਲ੍ਹੜੀਆਂ ਕੱਢਦੀਆਂ ਅਰਜੋਈਆਂ ਨੇ ਵਿਆਹ ਕਰਾਉਣ ਲਈ ਹਾਂ’ ‘ਚ ਸਿਰ ਹਿਲਾ ਲਿਆ

.....

ਜੇ ਚੰਗੇ ਘਰਾਣੇ ਦੀ ਹੋਈ ਤਾਂ ਪੁੱਤ ਤੇਰਾ ਤੇਰੇ ਕੰਮਾਂ ਚ ਹੱਥ ਵਟਾਊ ਤੇ ਤੂੰ ਰਤਾ ਸੌਖਾ ਹੋ ਜਾਵੇਂਗਾ

-----

ਰਘਬੀਰ ਦਾ ਵਿਆਹ ਹੋ ਗਿਆਕੁਲਵੀਰ ਆਈਉਹ ਰਤਾ ਕੁ ਪਰਚ ਗਿਆਕੁਲਵੀਰ ਬੜੇ ਖੁੱਲ੍ਹੇ ਘਰੋਂ ਆਈ ਸੀਦੋ ਭਰਾਵਾਂ ਦੀ ਇੱਕੋ-ਇੱਕ ਭੈਣਪਰਿਵਾਰ ਦਾ ਚੰਗਾ ਕਾਰੋਬਾਰਹਰ ਗੱਲ ਚ ਮਨ ਆਈ ਕਰਨ ਦੀ ਆਦੀਰਘਬੀਰ ਦੇ ਘਰ ਦੇ ਸਾਦੇ ਜਹੇ ਮਾਹੌਲ ਚ ਤਾਂ ਉਹ ਮਹੀਨੇ ਚ ਹੀ ਉਕਤਾਅ ਗਈਦੁਕਾਨ ਤੇ ਇੱਕ ਦੋ ਵਾਰ ਗਈ ਤੇ ਉੱਥੇ ਕਿਸੇ ਕਿਸਮ ਦੀ ਮਦਦ ਕਰਨ ਤੋਂ ਸਿਰ ਫੇਰ ਦਿੱਤਾਉੱਧਰ ਰਘਬੀਰ ਦਾ ਗਰੌਸਰੀ ਦੀ ਦੁਕਾਨ ਤੇ ਸੱਤੇ ਦਿਨ ਬਾਰਾਂ ਘੰਟੇ ਦਾ ਕੰਮਵੱਡੀਆਂ ਸੁਪਰਮਾਰਕਿਟਾਂ ਨੇ ਕੌਰਨਰ ਸ਼ੌਪਾਂ ਦੀ ਤਾਂ ਜਿਵੇਂ ਬਸ ਹੀ ਕਰਾ ਦਿੱਤੀ ਸੀਸਾਰਾ ਦਿਨ ਖੜ੍ਹੀ ਲੱਤੇਦੁਕਾਨ ਬੰਦ ਕਰਕੇ ਕੈਸ਼ ਐਂਡ ਕੈਰੀ ਸਾਮਾਨ ਲੈਣ ਜਾਣਾਉਹ ਤਾਂ ਮਸਾਂ ਰਾਤ ਦੇ ਦਸ ਵਜੇ ਵਿਹਲਾ ਹੁੰਦਾਸਾਰੇ ਦਿਨ ਦਾ ਥੱਕਿਆ ਟੁੱਟਾ ਘਰ ਆਉਂਦਾ, ਰੋਟੀ ਖਾਂਦਾ ਤੇ ਬਿਸਤਰੇ

ਚ ਜਾ ਵੜਦਾਕੁਲਵੀਰ ਲਈ ਉਸ ਕੋਲ ਕੋਈ ਸਮਾ ਨਹੀਂ ਸੀਕੁਲਵੀਰ ਸਾਰਾ ਦਿਨ ਵਿਹਲੀ ਘਰੇ ਅੱਡੀਆਂ ਕੂਚਦੀ ਤੇ ਬਣ ਤਣ ਕੇ ਬੈਠੀ ਰਹਿੰਦੀਰਘਬੀਰ ਦੀ ਮਾਂ ਜੋ ਕੁਝ ਕਹਿੰਦੀ ਤਾਂ ਉਸਨੂੰ ਵੀ ਰੁੱਖਾ ਹੀ ਬੋਲਦੀਛੜੱਪੇ ਮਾਰਨ ਗਿੱਝੀਆਂ ਹਰਨੀਆਂ ਢਿੱਲੀ ਤੋਰ ਕਦੋਂ ਪਸੰਦ ਕਰਦੀਆਂ ਹਨਤੇ ਚੌਂਹ ਮਹੀਨਿਆਂ ਦੇ ਅੰਦਰ ਅੰਦਰ ਹੀ ਆਪਣਾ ਅਟੈਚੀ ਪਿਉ ਦੇ ਘਰ ਜਾ ਟਿਕਾਇਆ

-----

ਮੈਂ ਉਨ੍ਹਾਂ ਗਵਾਰਾਂ ਚ ਨਹੀਂ ਰਹਿ ਸਕਦੀਨਾ ਖਾਣ ਦਾ ਚੱਜ ਨਾ ਪਹਿਨਣ ਦਾ, ਬਸ ਸਾਰਾ ਦਿਨ ਕੰਮ ਹੀ ਕੰਮਹੀ ਹੈਜ਼ ਨੋ ਟਾਈਮ ਫਾਰ ਮੀਹਿਜ਼ ਸ਼ਾਪ ਇਜ਼ ਮੋਰ ਇੰਮਪੋਰਟੈਂਟ ਟੂ ਹਿੰਮ ਦੈਨ ਮੀਪਿਉ ਕਰਨੈਲ ਸਿੰਘ ਨੇ ਬਥੇਰਾ ਸਮਝਾਇਆਮਾਂ ਨੇ ਵੀ ਬਥੇਰੀ ਲੋਲੋ-ਪੋਪੋ ਕੀਤੀਆਂਪਣੀ ਬਰਾਦਰੀ ਚ ਨਮੋਸ਼ੀ ਹੋਣ ਦਾ ਵਾਸਤਾ ਵੀ ਪਾਇਆਪਰ ਕੁਲਵੀਰ ਨੇ ਲੀਕ ਖਿੱਚ ਦਿੱਤੀ ਸੀਰਘਬੀਰ ਨੇ ਕਈ ਵੇਰ ਟੈਲੀਫੂਨ ਵੀ ਕੀਤਾ ਪਰ ਉਹ ਟੱਸ ਤੋਂ ਮੱਸ ਨਾ ਹੋਈਆਂਪਣੇ ਸੌਹਰੇ ਕਰਨੈਲ ਸਿੰਘ ਨੂੰ ਵੀ ਮਿਲਿਆਕੁਲਵੀਰ ਨੇ ਕਿਸੇ ਦੀ ਨਾ ਸੁਣੀਉਹ ਰਘਬੀਰ ਤੋਂ ਪਾਸਾ ਵੱਟ ਗਈਮਾਂ ਪਿਉ ਵੀ ਆਪਣੀ ਇੱਜ਼ਤ ਖ਼ਾਤਰਾਂ ਬਹੁਤਾ ਤੱਤਾ ਤੇ ਖਰਵਾਂ ਨਾ ਕਹਿੰਦੇਆਪਣੀ ਧੀ ਦੀਆਂ ਆਂਦਤਾਂ ਦਾ ਉਸਨੂੰ ਪਤਾ ਸੀਰਘਬੀਰ ਫੇਰ ਇਕੱਲਾ ਹੋ ਗਿਆਨਮੋਸ਼ਿਆ ਗਿਆਮਾਂ ਵੱਲ ਵੇਖਦਾ ਤਾਂ ਹੋਰ ਖੁਰਚਿਆ ਜਾਂਦਾਭੈਣ ਨੂੰ ਉਸਦੀ ਜ਼ਿੰਦਗੀ ਚ ਕੋਈ ਦਿਲਚਸਪੀ ਨਹੀਂ ਸੀਉਹ ਆਂਉਂਦੀ ਤਾਂ ਸਗੋਂ ਹੋਰ ਚੁਆਤੀਆਂ ਛੱਡ ਜਾਂਦੀਕੁਲਵੀਰ ਨਾਲ ਵੀ ਉਸਦਾ ਕੋਈ ਮੇਲ ਮਿਲਾਪ ਨਹੀਂ ਸੀਕੁਲਵੀਰ ਉਸਨੂੰ ਪਸੰਦ ਹੀ ਨਹੀਂ ਸੀ

-----

ਤੇ ਇੱਕ ਐਤਵਾਰ ਦੁਕਾਨ ਚਾਰ ਵਜੇ ਬੰਦ ਕਰਕੇ ਘਰ ਨੂੰ ਪਰਤ ਰਿਹਾ ਸੀ ਤੇ ਉਸਦਾ ਦਿਲ ਕੀਤਾ ਕਿ ਬਰਾਡਵੇਅ ਸ਼ਾਪਿੰਗ ਸੈਂਟਰ ਦਾ ਹੀ ਚੱਕਰ ਲਾਇਆ ਜਾਵੇਜਿਸ ਤੇ ਆਇਆਂ ਹੁਣ ਉਸਨੂੰ ਕਿੰਨਾ ਹੀ ਚਿਰ ਹੋ ਗਿਆ ਸੀਉਹ ਆਪਣੀ ਵੈਨ ਪਾਰਕ ਕਰਕੇ ਹਾਲੀ ਸੈਂਟਰ ਚ ਵੜਿਆ ਹੀ ਸੀ ਕਿ ਉਸਨੂੰ ਸੀਮਾ ਇੱਕ ਕਿਤਾਬਾਂ ਦੀ ਦੁਕਾਨ ਤੇ ਕੋਈ ਰਿਸਾਲਾ ਫਰੋਲਦੀ ਦਿਸੀਉਹ ਪਹਿਲਾਂ ਤਾਂ ਯੱਕੋ-ਤੱਕੀ ਜਹੀ ਹੀ ਕਰਦਾ ਰਿਹਾ ਤੇ ਫੇਰ ਹੌਸਲਾ ਕਰਕੇ ਉਸਦੇ ਕੋਲ ਜਾ ਖੜ੍ਹਾ ਹੋਇਆ

........

ਹੈਲੋ---ਸੀਮਾ

...............

ਸੀਮਾ ਨੇ ਹੈਰਾਨ ਜਿਹੀ ਹੁੰਦਿਆਂ ਪਿਛਾਂਹ ਮੁੜ ਕੇ ਵੇਖਿਆ ਤਾਂ ਰਘਬੀਰ ਨੂੰ ਵੇਖਦਿਆਂ ਹੈਲੋ ਦਾ ਜਵਾਬ ਦਿੱਤਾ

..............

ਕੀ ਹਾਲ ਹੈ ਤੇਰਾ, ਸੀਮਾ?”

...........

ਬੱਸ ਠੀਕ ਹੈ ---ਤੇਰਾ?”

.........

ਤੇਰਾ ਨਹੀਂ, ਤੁਹਾਡਾ---ਰਘਬੀਰ ਕਹਿ ਕੇ ਪੇਤਲਾ ਜਿਹਾ ਮੁਸਕਰਾਇਆਕੁਝ ਪੁਰਾਣਾ ਯਾਦ ਆ ਗਿਆ ਸੀਸੀਮਾ ਵੀ ਬੁੱਲ੍ਹਾਂ ਚ ਮੁਸਕਰਾਈ

...........

ਲਿੱਟ ਅੱਸ ਹੈਵ ਏ ਕੱਪ ਆਫ ਟੀ ਐਂਡ ਕੈਚ ਅੱਪ ਵਿੱਦ ਦਾ ਗੌਸਿਪਕਹਿੰਦਿਆਂ ਸੀਮਾ ਕਿਤਾਬਾਂ ਵਾਲੀ ਦੁਕਾਨ ਦੇ ਨਾਲ ਲਗਦੀ ਕੌਫੀ ਸ਼ੋਪ ਨੂੰ ਹੋ ਤੁਰੀਰਘਬੀਰ ਵੀ ਉਸਦੇ ਪਿੱਛੇ ਪਿੱਛੇ ਕੌਫੀ ਸ਼ੋਪ ਨੂੰ ਹੋ ਤੁਰਿਆ

ਕੌਫੀ ਆਰਡਰ ਕਰਕੇ ਜਿਉਂ ਹੀ ਇੱਕ ਟੇਬਲ ਤੇ ਬੈਠੇ ਸੀਮਾ ਉਧੜਨ ਲੱਗੀ

..............

ਮੈਂ ਤੇ ਕ੍ਰਿਸ਼ਨ ਬਹੁਤਾ ਚਿਰ ਇਕੱਠੇ ਨਾ ਰਹਿ ਸਕੇਉਸਤੋਂ ਤਾਂ ਮੈਨੂੰ ਸਦਾ ਕਾਣਤ ਜਿਹੀ ਹੀ ਆਉਂਦੀ ਰਹੀਉਸਨੇ ਮੇਰੇ ਨਾਲ ਵਿਆਹ ਸਿਰਫ਼ ਵਲੈਤ ਆਉਣ ਲਈ ਹੀ ਕਰਾਇਆ ਸੀਉਹ ਜਿਸ ਦਿਨ ਪੱਕਾ ਹੋ ਗਿਆ ਉਸਦਾ ਰਵੱਈਆ ਹੀ ਬਦਲ ਗਿਆਤੇ ਇੱਕ ਦਿਨ ਅਸੀਂ ਏਨਾ ਲੜੇ ਕਿ ਮੈਂ ਉਸਨੂੰ ਆਪਣਾ ਸਾਮਾਨ ਚੁੱਕ ਮੇਰੇ ਘਰੋਂ ਤੁਰਦਾ ਹੋਣ ਨੂੰ ਕਹਿ ਦਿੱਤਾਫਲੈਟ ਤਾਂ ਮੈਂ ਹੀ ਲਿਆ ਸੀਮੰਮ ਨੇ ਮੇਰੀ ਮਦਦ ਲੀਤੀ ਸੀਕਿਸ਼ਤਾਂ ਵੀ ਮੈਂ ਹੀ ਭਰਦੀ ਸਾਂਉਹ ਵੀ ਸ਼ਾਇਦ ਇਹੋ ਹੀ ਚਾਹੁੰਦਾ ਸੀਮੈਂ ਉਸਦੀ ਕਦੀ ਵੀ ਨਹੀਂ ਸੀ ਹੋ ਸਕਦੀਮੈਂ ਤਾਂ ਤੇਰੀ ਸਾਂ, ਰਘੂਕਹਿੰਦਿਆਂ ਸੀਮਾ ਨੇ ਇੱਕ ਡੂੰਘਾ ਹਉਕਾ ਲਿਆ ਤੇ ਮੇਜ਼ ਤੇ ਸੁੱਤਾ ਪਿਆ ਰਘਬੀਰ ਦਾ ਹੱਥ ਆਪਣੇ ਹੱਥਾਂ ਚ ਲੈ ਕੇ ਘੁੱਟ ਲਿਆ

.............

ਭਾਵੇਂ ਮੇਰਾ ਵਿਆਹ ਹੋ ਗਿਆ ਮੈਂ ਫੇਰ ਵੀ ਸਦਾ ਤੇਰੀ ਉਡੀਕ ਕੀਤੀ ਸੀਉਹ ਵਿਆਹ ਮੇਰੀ ਮਰਜ਼ੀ ਨਹੀਂ ਮੇਰੀ ਮਜਬੂਰੀ ਸੀਤੂੰ ਇਸ਼ਾਰਾ ਤਾਂ ਕਰਦਾ ਮੈਂ ਉਹ ਸਾਰੇ ਬੰਧਨ,ਉਹ ਸਾਰੇ ਰਿਸ਼ਤੇ ਤੋੜ ਦਿੰਦੀਪਰ ਤੂੰ ਤਾਂ ਆਪ ਵਿਆਹ ਰਚਾਉਣ ਬਹਿ ਗਿਆਮੈਂ ਤੇਰਾ ਇਸ਼ਾਰਾ ਉਡੀਕਦੀ ਰਹੀ, ਰਘੂਮੈਂ ਆਪਣੀ ਮੁਹੱਬਤ ਦੀ ਪੀਹੜੀ ਡਾਹ ਕੇ ਸਾਰੀ ਸਾਰੀ ਰਾਤ ਤੇਰੀ ਉਡੀਕ ਕੀਤੀ ਸੀ ਜਦੋਂ ਤੱਕ ਤੇਰਾ ਵਿਆਹ ਨਹੀਂ ਸੀ ਹੋ ਗਿਆਮੈਨੂੰ ਇੱਕ ਆਸ ਸੀ ਕਿ ਤੂੰ ਮੈਨੂੰ ਆਵਾਜ਼ ਜ਼ਰੂਰ ਮਾਰੇਂਗਾਤੇ ਜਿਸ ਦਿਨ ਤੇਰੀ ਜੰਞ ਚੜ੍ਹੀ ਸੀ ਰਘੂ, ਮੈਂ ਉਹ ਉਡੀਕਾਂ ਦੀ ਪੀਹੜੀ ਆਪਣੇ ਹੱਥੀਂ ਤੋੜ ਦਿੱਤੀ ਸੀਵਗਾਹ ਮਾਰੀ ਸੀ ਕਿਸਮਤ ਦੇ ਅੰਨ੍ਹੇ ਖੂਹ ਚ ਤੇਰੀ ਉਡੀਕਮੈਂ ਬਹੁਤ ਕਲਪੀ ਸਾਂ ਓਸ ਦਿਨਮੈਨੂੰ ਲੱਗਿਆ ਤੂੰ ਮੇਰੀ ਉਡੀਕ ਚ ਚੰਨ ਦਾ ਪੀਹੜਾ ਤੋੜ ਦਿੱਤਾ ਹੈਸੀਮਾ ਦੇ ਅੱਥਰੂ ਪਰਲ ਪਰਲ ਵਗੀ ਜਾ ਰਹੇ ਸਨ

............

ਨਹੀਂ ਸੀਮਾ---ਇਵੇਂ ਨਹੀਂ ਸੀ ਤੂੰ ਮੈਨੂੰ ਇੱਕ ਵਾਰ ਇਸ਼ਾਰਾ ਤਾਂ ਕਰਦੀ ਮੈਂ ਸਭ ਕੁਝ ਪਾਸੇ ਕਰਕੇ ਤੈਨੂੰ ਆਣ ਮਿਲਦਾਮੈਂ ਤਾਂ ਇਹ ਹੀ ਸਮਝਦਾ ਰਿਹਾਂ ਕਿ ਤੂੰ ਆਪਣੀ ਨਵੀਂ ਦੁਨੀਆ ਚ ਸੰਤੁਸ਼ਟ ਹੈਂਮੈਂ ਤਾਂ ਤੇਰਾ ਕਈ ਉਮਰਾਂ ਉਡੀਕ ਕਰਦਾ ਰਹਿੰਦਾਪਰ ਤੇਰਾ ਵਿਆਹ ਮੇਰੀ ਮੁਹੱਬਤ ਦੀਆਂ ਸਾਰੀਆਂ ਅਪਣੱਤਾਂ ਖੁਰਚ ਗਿਆ ਸੀਰਘਬੀਰ ਨੇ ਦਿਲ ਚੀਰਵਾਂ ਹਉਕਾ ਲਿਆ ਤੇ ਸੀਮਾ ਦਾ ਹੱਥ ਜ਼ੋਰ ਦੀ ਘੁੱਟ ਲਿਆ

...........

ਆ---ਹੁਣ ਇਕੱਠੇ ਹੋ ਚੱਲੀਏਅਸੀਂ ਹਰ ਬੰਦਿਸ਼, ਹਰ ਮਜਬੂਰੀ ਤੋਂ ਸਰਖ਼ਰੂ ਆਂ ਹੁਣਝੂਠੀ ਮਰਯਾਦਾ ਦੀਆਂ ਉੱਚੀਆਂ ਫਸੀਲਾਂ ਨੂੰ ਅਸੀਂ ਹੁਣ ਮਿੱਧ ਸਕਦੇ ਹਾਂਰਘਬੀਰ ਨੇ ਲਲਚਾਈਆਂ ਨਜ਼ਰਾਂ ਨਾਲ ਸੀਮਾ ਨੂੰ ਵੇਖਿਆ

.........

ਸੀਮਾ ਨੇ ਫੇਰ ਇੱਕ ਡੂੰਘਾ ਹਓਕਾ ਭਰਿਆ

.............

ਨਹੀਂ---ਬਹੁਤ ਦੇਰ ਹੋ ਗਈ ਹੈ ਹੁਣ ਰਘਬੀਰਔਹ ਵੇਖ ਮੈਨੂੰ ਸੁਨੀਲ ਲੈਣ ਆ ਰਿਹੈਮੈਂ ਤੇ ਸੁਨੀਲ ਪਿਛਲੇ ਛੇਆਂ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਹਾਂਕ੍ਰਿਸ਼ਨ ਦੇ ਜਾਣ ਮਗਰੋਂ ਸੁਨੀਲ ਨੇ ਹੀ ਮੈਨੂੰ ਸਾਂਭਿਆਂ ਸੀਤੈਥੋਂ ਮਜਬੂਰੀ ਵੱਸ ਪਾਸੇ ਹੋ ਕੇ ਕ੍ਰਿਸ਼ਨ ਦੀਆਂ ਬਾਹਵਾਂ ਚ ਸਿਮਟੀ ਸਾਂ ਪਰ ਉਸਨੇ ਜੋ ਮੇਰੇ ਨਾਲ ਵਿਹਾਰ ਕੀਤਾ ਮੈਨੂੰ ਤੋੜ ਦਿੱਤਾ ਤੇ ਫੇਰ ਸੁਨੀਲ ਨੇ ਹੀ ਮੈਨੂੰ ਮੁੜ ਪੈਰੀਂ ਖੜ੍ਹਾ ਕੀਤਾਅਸੀਂ ਦੋ ਕਿਨਾਰੇ ਸਾਂ ਰਘੂਨਾਲ ਨਾਲ ਤੁਰਨ ਲਈ ਲਲਚਾਉਂਦੇ ਰਹੇਕੁਝ ਪਲ ਤੁਰੇ ਵੀਇਹ ਮੇਰੇ ਪਰਿਵਾਰ ਨੂੰ ਰਾਸ ਨਾ ਆਇਆਜ਼ਿੰਦਗੀ ਦਾ ਦਰਿਆ ਤਾਂ ਵਗਦਾ ਹੀ ਰਹਿਣਾ ਹੈ ਪਰ ਸਾਡੇ ਮੁਕੱਦਰ ਚ ਇਸਦੇ ਪਾਣੀਆਂ ਚ ਖ਼ੁਰਨ ਦੀ ਬਜਾਏ ਹੋਰ ਕੁੱਝ ਨਹੀਂ ਬਚਿਆਮੈਂ ਸਾਰੀ ਉਮਰ ਖੁਰਦੀ ਰਹਾਂਗੀ

.............

ਰਘਬੀਰ ਨੇ ਇੱਕ ਕਸੀਸ ਜਿਹੀ ਵੱਟੀਇੱਕ ਨਜ਼ਰ ਨਾਲ ਉਸਨੇ ਸੁਨੀਲ ਨੂੰ ਵੇਖਿਆ ਤੇ ਬਿਨਾ ਕੁਝ ਕਿਹਾਂ ਕੌਫੀ ਸ਼ੌਪ ਚੋਂ ਬਾਹਰ ਨਿਕਲ ਗਿਆ ਕੱਪਾਂ ਚ ਪਈ ਕੌਫੀ ਉਨ੍ਹਾਂ ਦੀ ਮੁਹੱਬਤ ਵਾਂਗ ਸੀਤ ਹੋ ਗਈ ਸੀ

*****

ਸਮਾਪਤ

No comments: