ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, August 7, 2010

ਜਾਵੇਦ ਅਖ਼ਤਰ - ਆਪਣੇ ਬਾਰੇ ‘ਚ - ਲੇਖ– ਭਾਗ ਪਹਿਲਾ

ਆਪਣੇ ਬਾਰੇ '

ਲੇਖ ਭਾਗ ਪਹਿਲਾ

ਪੰਜਾਬੀ ਅਨੁਵਾਦ - ਕੇਹਰ ਸ਼ਰੀਫ਼

ਲੋਕ ਜਦੋਂ ਆਪਣੇ ਬਾਰੇ ਚ ਲਿਖਦੇ ਹਨ ਤਾਂ ਸਭ ਤੋਂ ਪਹਿਲਾਂ ਇਹ ਦੱਸਦੇ ਹਨ ਕਿ ਉਹ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹਨ ..ਮੈਂ ਕਿਸ ਸ਼ਹਿਰ ਨੂੰ ਆਪਣਾ ਕਹਾਂ?..... ਪੈਦਾ ਹੋਣ ਦਾ ਜੁਰਮ ਗਵਾਲੀਅਰ 'ਚ ਕੀਤਾ, ਹੋਸ਼ ਸੰਭਾਲਿਆ ਲਖਨਊ ', ਪਹਿਲੀ ਵਾਰ ਹੋਸ਼ ਗੁਆਇਆ ਅਲੀਗੜ੍ਹ 'ਫੇਰ ਭੋਪਾਲ ਵਿਚ ਰਹਿ ਕੇ ਕੁਝ ਹੁਸ਼ਿਆਰ ਹੋਇਆ, ਪਰ ਬੰਬਈ ਆ ਕੇ ਕਈ ਦੇਰ ਤੱਕ ਹੋਸ਼ ਟਿਕਾਣੇ ਰਹੇ, ਤਾਂ ਆਉ ਇੰਝ ਕਰਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਛੋਟਾ ਜਿਹਾ ਫਲੈਸ਼ ਬੈਕ ਬਣਾ ਲੈਂਦਾ ਹਾਂਇਸ ਤਰ੍ਹਾਂ ਤੁਹਾਡਾ ਕੰਮ ਭਾਵ ਪੜ੍ਹਨਾ ਵੀ ਸੌਖਾ ਹੋ ਜਾਵੇਗਾ ਅਤੇ ਮੇਰਾ ਕੰਮ ਵੀ ਭਾਵ ਲਿਖਣਾ

-----

ਸ਼ਹਿਰ ਲਖਨਊ .... ਕਿਰਦਾਰ ਮੇਰੇ ਨਾਨਾ, ਨਾਨੀ ਹੋਰ ਘਰ ਵਾਲੇ ਅਤੇ ਮੈਂ ...... ਮੇਰੀ ਉਮਰ ਅੱਠ ਸਾਲ ਹੈਪਿਤਾ ਬੰਬਈ ਵਿਚ ਹੈ, ਮਾਂ ਕ਼ਬਰ ਵਿਚਦਿਨ ਭਰ ਘਰ ਦੇ ਵਿਹੜੇ ਵਿਚ ਆਪਣੇ ਛੋਟੇ ਭਰਾ ਨਾਲ ਕ੍ਰਿਕਟ ਖੇਡਦਾ ਹਾਂਸ਼ਾਮ ਨੂੰ ਟਿਊਸ਼ਨ ਪੜ੍ਹਾਉਣ ਵਾਸਤੇ ਇਕ ਡਰਾਉਣੇ ਜਹੇ ਮਾਸਟਰ ਸਾਹਿਬ ਆਉਂਦੇ ਹਨਉਨ੍ਹਾਂ ਨੂੰ ਪੰਦਰਾਂ ਰੁਪਏ ਮਹੀਨਾ ਦਿੱਤਾ ਜਾਂਦਾ ਹੈ ( ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਇਹ ਹਰ ਰੋਜ਼ ਦੱਸੀ ਜਾਂਦੀ ਹੈ)ਸਵੇਰੇ ਖ਼ਰਚ ਕਰਨ ਵਾਸਤੇ ਅੱਧਾ ਆਨਾ ਅਤੇ ਸ਼ਾਮ ਨੂੰ ਇਕ ਆਨਾ ਦਿੱਤਾ ਜਾਂਦਾ ਹੈਇਸ ਕਰਕੇ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈਸਵੇਰੇ ਰਾਮ ਜੀ ਲਾਲ ਬਾਣੀਏ ਦੀ ਦੁਕਾਨ ਤੋਂ ਰੰਗਦਾਰ ਗੋਲ਼ੀਆਂ ਖਰੀਦਦਾ ਹਾਂ ਅਤੇ ਸ਼ਾਮ ਨੂੰ ਸਾਹਮਣੇ ਫੁੱਟਪਾਥ ਤੇ ਰੇਹੜੀ ਲਾਉਣ ਵਾਲੇ ਭਾਗਵਤੀ ਦੀ ਚਾਟ ਤੇ ਆਨਾ ਖ਼ਰਚ ਕਰਦਾ ਹਾਂਐਸ਼ ਹੀ ਐਸ਼ ਹੈਸਕੂਲ ਖੁੱਲ੍ਹ ਗਏ ਹਨਮੇਰਾ ਦਾਖਲਾ ਬੰਬਈ ਦੇ ਪ੍ਰਸਿੱਧ ਸਕੂਲ ਕਾਲਿਅਨ ਤਾਅਲੁਕੇਦਾਰ ਕਾਲਜ ਅੰਦਰ ਛੇਵੀਂ ਜਮਾਤ ਵਿਚ ਕਰਵਾ ਦਿੱਤਾ ਜਾਂਦਾ ਹੈਪਹਿਲਾਂ ਇੱਥੇ ਸਿਰਫ਼ ਜਗੀਰਦਾਰਾਂ (ਅਫ਼ਰਸ਼ਾਹਾਂ) ਦੇ ਪੁੱਤਰ ਪੜ੍ਹ ਸਕਦੇ ਸਨਹੁਣ ਮੇਰੇ ਵਰਗੇ ਕਮਜਾਤਾਂ ਨੂੰ ਵੀ ਦਾਖਲਾ ਮਿਲ ਜਾਂਦਾ ਹੈਹੁਣ ਵੀ ਬਹੁਤ ਮਹਿੰਗਾ ਸਕੂਲ ਹੈ ...... ਮੇਰੀ ਫੀਸ ਸਤਾਰਾਂ ਰੁਪਏ ਮਹੀਨਾ ਹੈ (ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਹਰ ਰੋਜ਼ .... ਛੱਡੋ ਪਰੇ)ਮੇਰੀ ਜਮਾਤ ਵਿਚ ਕਈ ਬੱਚੇ ਘੜੀ ਬੰਨ੍ਹਦੇ ਹਨਉਹ ਸਭ ਅਮੀਰ ਘਰਾਂ ਤੋਂ ਹਨਉਨ੍ਹਾਂ ਕੋਲ ਕਿੰਨੇ ਵਧੀਆ ਵਧੀਆ ਸਵੈਟਰ ਹਨਇਕ ਦੇ ਕੋਲ ਤਾਂ ਫਾਉਂਨਟੇਨ ਪੈੱਨ ਵੀ ਹਨਇਹ ਬੱਚੇ ਅੱਧੀ ਛੁੱਟੀ ਵੇਲੇ ਸਕੂਲ ਦੀ ਕੈਨਟੀਨ ਤੋਂ ਅੱਠ ਆਨੇ ਵਾਲੀ ਚਾਕਲੇਟ ਖ਼ਰੀਦਦੇ ਹਨ (ਹੁਣ ਭਾਗਵਤੀ ਦੀ ਚਾਟ ਚੰਗੀ ਨਹੀਂ ਲਗਦੀ)ਕੱਲ੍ਹ ਕਲਾਸ ਵਿਚ ਰਾਕੇਸ਼ ਕਹਿ ਰਿਹਾ ਸੀ ਉਹਦੇ ਡੈਡੀ ਨੇ ਕਿਹਾ ਹੈ ਕਿ ਉਹ ਉਹਨੂੰ ਪੜ੍ਹਨ ਲਈ ਇੰਗਲੈਂਡ ਭੇਜਣਗੇਕੱਲ੍ਹ ਮੇਰਾ ਨਾਨਾ ਕਹਿ ਰਿਹਾ ਸੀ ......ਓ ਕੰਮਬਖ਼ਤਾ! ਮੈਟ੍ਰਿਕ ਪਾਸ ਕਰ ਲੈ ਤਾਂ ਕਿਸੇ ਡਾਕਖ਼ਾਨੇ ਵਿਚ ਮੋਹਰਾਂ ਲਾਉਣ ਦੀ ਨੌਕਰੀ ਤਾਂ ਮਿਲ ਜਾਵੇਗੀਇਸ ਉਮਰ ਵਿਚ ਜਦੋਂ ਬੱਚੇ ਇੰਜਣ ਡਰਾਈਵਰ ਬਣਨ ਦੇ ਸੁਪਨੇ ਦੇਖਦੇ ਹਨ, ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਵੱਡਾ ਹੋ ਕੇ ਅਮੀਰ ਬਣਾਂਗਾ ..............

-----

ਸ਼ਹਿਰ ਅਲੀਗੜ੍ਹ .... ਕਿਰਦਾਰ ਮੇਰੀ ਮਾਸੀ, ਦੂਜੇ ਘਰ ਵਾਲੇ ਅਤੇ ਮੈਂ ....... ਮੇਰੇ ਛੋਟੇ ਭਰਾ ਨੂੰ ਲਖਨਊ ਵਿਚ ਨਾਨੇ ਦੇ ਘਰ ਹੀ ਰੱਖ ਲਿਆ ਗਿਆ ਹੈ ਅਤੇ ਮੈਂ ਆਪਣੀ ਮਾਸੀ ਦੇ ਹਿੱਸੇ ਆਇਆ ਹਾਂ ਜੋ ਹੁਣ ਅਲੀਗੜ੍ਹ ਆ ਗਈ ਹੈਠੀਕ ਹੀ ਤਾਂ ਹੈਦੋ ਅਨਾਥ ਬੱਚਿਆਂ ਨੂੰ ਕੋਈ ਇਕ ਪਰਿਵਾਰ ਵਿਚ ਤਾਂ ਨਹੀਂ ਰੱਖ ਸਕਦਾਮੇਰੀ ਮਾਸੀ ਦੇ ਘਰ ਸਾਹਮਣੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਮੈਦਾਨ ਹੈਉਸ ਮੈਦਾਨ ਤੋਂ ਅੱਗੇ ਮੇਰਾ ਸਕੂਲ ਹੈ....... ਨੌਵੀਂ ਜਮਾਤ ਵਿਚ ਹਾਂ, ਉਮਰ ਚੌਦਾਂ ਸਾਲ ਹੈਅਲੀਗੜ੍ਹ ਵਿਚ ਜਦੋਂ ਸਰਦੀ ਹੁੰਦੀ ਹੈ ਤਾਂ ਝੂਠ ਮੂਠ ਦੀ ਨਹੀਂ ਹੁੰਦੀਪਹਿਲਾ ਘੰਟਾ ਸੱਤ ਵਜੇ ਹੁੰਦਾ ਹੈਮੈਂ ਸਕੂਲ ਜਾ ਰਿਹਾ ਹਾਂਸਾਹਮਣੇ ਤੋਂ ਚਾਕੂ ਦੀ ਧਾਰ ਵਰਗੀ ਤਿੱਖੀ ਤੇ ਠੰਢੀ ਹਵਾ ਆ ਰਹੀ ਹੈਹੱਥ ਲਾ ਕੇ ਵੀ ਪਤਾ ਨਹੀਂ ਲਗਦਾ ਕਿ ਚਿਹਰਾ ਆਪਣੀ ਜਗ੍ਹਾ ਹੈ ਜਾਂ ਹਵਾ ਨੇ ਨੱਕ, ਕੰਨ੍ਹ ਕੱਟ ਦਿੱਤੇ ਹਨਉਂਜ ਪੜ੍ਹਾਈ ਵਿਚ ਤਾਂ ਨੱਕ ਕੱਟਦੀ ਹੀ ਰਹਿੰਦੀ ਹੈਪਤਾ ਨਹੀਂ ਕਿਵੇਂਬਸ! ਪਾਸ ਹੋ ਜਾਂਦਾ ਹਾਂਇਸ ਸਕੂਲ ਵਿਚ ਜਿਸ ਦਾ ਨਾਂ ਮਿੰਟੋ ਸਰਕਲ ਹੈ, ਮੇਰਾ ਦਾਖਲਾ ਕਰਵਾਉਂਦੇ ਹੋਏ ਮੇਰੇ ਮਾਸੜ ਨੇ ਟੀਚਰ ਨੂੰ ਕਿਹਾ ...... ਇਹਦਾ ਖ਼ਿਆਲ ਰੱਖਿਉ, ਦਿਲ ਪੜ੍ਹਾਈ ਵਿਚ ਘੱਟ ਪਰ ਫਿਲਮੀ ਗਾਣਿਆਂ ਵਿਚ ਵੱਧ ਲਗਦਾ ਹੈਦਲੀਪ ਕੁਮਾਰ ਦੀ ਉੜਨ ਖਟੋਲਾ, ਰਾਜ ਕਪੂਰ ਦੀ ਸ੍ਰੀ ਚਾਰ ਸੌ ਬੀਸ ਦੇਖ ਚੁੱਕਾ ਹਾਂਬਹੁਤ ਸਾਰੇ ਫਿਲਮੀ ਗਾਣੇ ਯਾਦ ਹਨਪਰ, ਘਰ ਵਿਚ ਇਹ ਫਿਲਮੀ ਗੀਤ ਗਾਉਣੇ ਤਾਂ ਕੀ ਸੁਣਨ ਦੀ ਵੀ ਮਨਾਹੀ ਹੈਇਸ ਕਰਕੇ ਸਕੂਲ ਤੋਂ ਵਾਪਸ ਆਉਂਦੇ ਹੋਏ ਰਸਤੇ ਵਿਚ ਉੱਚੀ ਉੱਚੀ ਗਾਉਂਦਾ ਹਾਂ (ਮਾਫ਼ ਕਰਨਾ ਜਾਣ ਵੇਲੇ ਤਾਂ ਇੰਨੀ ਠੰਢ ਹੁੰਦੀ ਸੀ ਕਿ ਸਿਰਫ ਪੱਕੇ ਰਾਗ ਹੀ ਗਾਏ ਜਾ ਸਕਦੇ ਸਨ)ਮੇਰਾ ਸਕੂਲ ਯੂਨੀਵਰਸਿਟੀ ਏਰੀਏ ਵਿਚ ਹੀ ਹੈਮੇਰੀ ਦੋਸਤੀ ਸਕੂਲ ਦੇ ਦੋ ਚਾਰ ਮੁੰਡਿਆਂ ਤੋਂ ਬਿਨਾਂ ਬਹੁਤੀ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਹੀ ਹੈਮੈਨੂੰ ਵੱਡੇ ਮੁੰਡਿਆਂ ਵਾਂਗ ਹੋਟਲਾਂ ਵਿਚ ਬੈਠਣਾਂ ਚੰਗਾ ਲਗਦਾ ਹੈਅਕਸਰ ਸਕੂਲ ਤੋਂ ਭੱਜ ਜਾਂਦਾ ਹਾਂਸਕੂਲ ਤੋਂ ਸ਼ਿਕਾਇਤਾਂ ਆਉਂਦੀਆਂ ਹਨਕਈ ਵਾਰ ਘਰ ਵਾਲਿਆਂ ਵਲੋਂ ਕਾਫੀ ਮਾਰ ਪਈ, ਪਰ ਕੋਈ ਫਰਕ ਨਹੀਂ ਪਿਆਕੋਰਸ ਦੀਆਂ ਕਿਤਾਬਾਂ ਵਿਚ ਦਿਲ ਨਹੀਂ ਲੱਗਿਆ ਤਾਂ ਨਹੀਂ ਲੱਗਿਆਪਰ ਨਾਵਲ ਬਹੁਤ ਪੜ੍ਹਦਾ ਹਾਂਝਿੜਕਾਂ ਬਹੁਤ ਪੈਂਦੀਆਂ ਹਨ ਪਰ ਫੇਰ ਵੀ ਪੜ੍ਹਦਾ ਹਾਂਮੈਨੂੰ ਸ਼ਿਅਰ ਬਹੁਤ ਯਾਦ ਹਨਯੂਨੀਵਰਸਿਟੀ ਵਿਚ ਜਦੋਂ ਵੀ ਉਰਦੂ ਸ਼ਿਅਰਾਂ ਦਾ ਮੁਕਾਬਲਾ ਹੁੰਦਾ ਹੈ ਮੈਂ ਆਪਣੇ ਸਕੂਲ ਵਲੋਂ ਜਾਂਦਾ ਹਾਂ ਅਤੇ ਹਰ ਵਾਰ ਮੈਨੂੰ ਬਹੁਤ ਸਾਰੇ ਇਨਾਮ ਮਿਲਦੇ ਹਨਯੂਨੀਵਰਸਿਟੀ ਦੇ ਸਾਰੇ ਮੁੰਡੇ-ਕੁੜੀਆਂ ਮੈਨੂੰ ਜਾਣਦੇ ਹਨਮੁੰਡੇ ਮੈਨੂੰ ਜਾਣਦੇ ਹਨ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ, ਲੜਕੀਆਂ ਜਾਣਦੀਆਂ ਹਨ ਇਸ ਗੱਲ ਦੀ ਬਹੁਤੀ ਖ਼ੁਸ਼ੀ ਹੈ

..............

ਹੁਣ ਮੈਂ ਕੁੱਝ ਵੱਡਾ ਹੋ ਗਿਆ ਹਾਂ ...... ਮੈਂ ਪੰਦਰਾ ਸਾਲ ਦਾ ਹਾਂ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਇਕ ਲੜਕੀ ਨੂੰ ਖ਼ਤ ਲਿਖ ਰਿਹਾਂਮੇਰਾ ਦੋਸਤ ਬਿੱਲੂ ਮੇਰੀ ਮੱਦਦ ਕਰਦਾ ਹੈਅਸੀਂ ਦੋਵੇਂ ਮਿਲ ਕੇ ਇਹ ਖ਼ਤ ਲਿਖਦੇ ਹਾਂਦੂਜੇ ਦਿਨ ਇਕ ਖਾਲੀ ਬੈਡਮਿੰਟਨ ਕੋਰਟ ਵਿਚ ਉਹ ਲੜਕੀ ਮੈਨੂੰ ਮਿਲਦੀ ਹੈ ਅਤੇ ਹੌਸਲਾ ਕਰਕੇ ਇਹ ਖ਼ਤ ਮੈਂ ਉਹਨੂੰ ਦੇ ਦਿੰਦਾ ਹਾਂਇਹ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਪ੍ਰੇਮ ਪੱਤਰ ਹੈ। (ਉਸ ਖ਼ਤ ਵਿਚ ਕੀ ਲਿਖਿਆ ਸੀ ਉਹ ਤਾਂ ਭੁੱਲ ਗਿਆ ਪਰ ਉਹ ਲੜਕੀ ਅੱਜ ਤੱਕ ਯਾਦ ਹੈ)ਮੈਟ੍ਰਿਕ ਤੋਂ ਬਾਅਦ ਅਲੀਗੜ੍ਹ ਛੱਡ ਰਿਹਾ ਹਾਂਮੇਰੀ ਮਾਸੀ ਬਹੁਤ ਰੋ ਰਹੀ ਹੈ ਅਤੇ ਮੇਰਾ ਮਾਸੜ ਉਹਨੂੰ ਚੁੱਪ ਕਰਵਾਉਣ ਵਾਸਤੇ ਉਹਨੂੰ ਕਹਿ ਰਿਹਾ ਹੈ ਕਿ ਤੁੰ ਤਾਂ ਇਵੇਂ ਰੋ ਰਹੀ ਏਂ ਜਿਵੇਂ ਇਹ ਭੋਪਾਲ ਨਹੀਂ ਵਾਰ ਫਰੰਟ ਤੇ ਜਾ ਰਿਹਾ ਹੋਵੇਉਸ ਸਮੇਂ ਨਾ ਉਹ ਜਾਣਦੇ ਸਨ ਨਾ ਮੈਂ ਕਿ ਮੈਂ ਸੱਚ ਮੁੱਚ ਵਾਰ ਫਰੰਟ ਤੇ ਹੀ ਜਾ ਰਿਹਾ ਸੀ

------

ਸ਼ਹਿਰ ਭੋਪਾਲ ...... ਕਿਰਦਾਰ..... ਅਣਗਿਣਤ ਮਿਹਰਬਾਨ, ਬਹੁਤ ਸਾਰੇ ਦੋਸਤ ਅਤੇ ਮੈਂ ...... ਅਲੀਗੜ੍ਹ ਤੋਂ ਬੰਬਈ ਜਾਂਦੇ ਹੋਏ ਮੇਰੇ ਬਾਪ ਨੇ ਮੈਨੂੰ ਭੋਪਾਲ ਜਾਂ ਇਉਂ ਕਹੋ ਅੱਧ-ਵਾਟੇ ਹੀ ਛੱਡ ਦਿੱਤਾਕੁਝ ਦਿਨ ਆਪਣੀ ਮਤਰੇਈ ਮਾਂ ਦੇ ਘਰ ਵਿਚ ਰਿਹਾਫੇਰ ਉਹ ਵੀ ਜਾਂਦਾ ਰਿਹਾਸੈਫੀਆ ਕਾਲਜ ਵਿਚ ਪੜ੍ਹਦਾ ਹਾਂ ਅਤੇ ਦੋਸਤਾਂ ਦੇ ਸਹਾਰੇ ਰਹਿੰਦਾ ਹਾਂਦੋਸਤ, ਜਿਨ੍ਹਾਂ ਦੀ ਲਿਸਟ ਬਨਾਉਣ ਬੈਠਾਂ ਤਾਂ ਟੈਲੀਫੋਨ ਡਾਇਰੈਕਟਰੀ ਤੋਂ ਮੋਟੀ ਕਿਤਾਬ ਬਣ ਜਾਵੇਗੀਹੁਣ ਬੀ.ਏ ਦੇ ਦੂਜੇ ਸਾਲ ਵਿਚ ਹਾਂਆਪਣੇ ਦੋਸਤ ਏਜਾਜ਼ ਦੇ ਨਾਲ ਰਹਿੰਦਾ ਹਾਂਕਿਰਾਇਆ ਉਹ ਦਿੰਦਾ ਹੈ, ਮੈਂ ਤਾਂ ਬੱਸ ਰਹਿੰਦਾ ਹਾਂਉਹ ਪੜ੍ਹਦਾ ਹੈ ਤੇ ਟਿਊਸ਼ਨ ਪੜ੍ਹਾ ਕੇ ਗੁਜ਼ਾਰਾ ਕਰਦਾ ਹੈਸਾਰੇ ਦੋਸਤ ਉਹਨੂੰ ਮਾਸਟਰ ਕਹਿੰਦੇ ਹਨ ....... ਮਾਸਟਰ ਨਾਲ ਮੇਰਾ ਕਿਸੇ ਗੱਲੋਂ ਝਗੜਾ ਹੋ ਗਿਆ ਹੈਗੱਲ-ਬਾਤ ਬੰਦ ਹੈ ਇਸ ਕਰਕੇ ਅਜ ਕਲ ਮੈਂ ਉਸ ਤੋਂ ਪੈਸੇ ਨਹੀਂ ਮੰਗਦਾਸਾਹਮਣੇ ਦੀਵਾਰ ਨਾਲ ਟੰਗੀ ਹੋਈ ਉਸਦੀ ਪੈਂਟ ਵਿਚੋਂ ਕੱਢ ਲੈਂਦਾ ਹਾਂ ਜਾਂ ਉਹ ਬਿਨਾ ਮੇਰੇ ਨਾਲ ਗੱਲ ਕੀਤਿਆਂ ਮੇਰੇ ਸਰਹਾਣੇ ਇਕ-ਦੋ ਰੁਪਏ ਰੱਖਕੇ ਚਲਾ ਜਾਂਦਾ ਹੈ

...........

ਮੈਂ ਬੀ.ਏ ਫਾਈਨਲ ਵਿਚ ਹਾਂਇਹ ਇਸ ਕਾਲਜ ਵਿਚ ਮੇਰਾ ਚੌਥਾ ਸਾਲ ਹੈਕਦੇ ਫੀਸ ਨਹੀਂ ਦਿੱਤੀ ...... ਕਾਲਜ ਵਾਲਿਆਂ ਨੇ ਮੰਗੀ ਵੀ ਨਹੀਂਇਹ ਸ਼ਾਇਦ ਸਿਰਫ਼ ਭੋਪਾਲ ਵਿਚ ਹੀ ਹੋ ਸਕਦਾ ਹੈ

.............

ਕਾਲਜ ਦੇ ਕੰਪਾਊਡ ਵਿਚ ਇਕ ਖ਼ਾਲੀ ਕਮਰਾ, ਉਹ ਵੀ ਮੈਨੂੰ ਮੁਫ਼ਤ ਵਿਚ ਦੇ ਦਿੱਤਾ ਗਿਆ ਹੈਜਦੋਂ ਕਲਾਸ ਖ਼ਤਮ ਹੋ ਜਾਂਦੀ ਹੈ ਤਾਂ ਮੈਂ ਕਿਸੇ ਕਲਾਸ ਰੂਮ ਵਿਚੋਂ ਦੋ ਬੈਂਚ ਚੁੱਕ ਕੇ ਇਸ ਕਮਰੇ ਵਿਚ ਰੱਖ ਲੈਂਦਾ ਹਾਂ ਅਤੇ ਉਨ੍ਹਾਂ ਤੇ ਆਪਣਾ ਬਿਸਤਰਾ ਵਿਛਾ ਲੈਂਦਾ ਹਾਂਬਾਕੀ ਤਾਂ ਸਭ ਠੀਕ ਹੈ ਪਰ ਬੈਂਚਾਂ ਵਿਚ ਖਟਮਲ ਬਹੁਤ ਹਨਜਿਸ ਹੋਟਲ ਵਿਚੋਂ ਉਧਾਰ ਖਾਂਦਾ ਸਾਂ ਉਹ ਮੇਰੇ ਵਰਗੇ ਮੁਫ਼ਤਖ਼ੋਰਾਂ ਨੂੰ ਉਧਾਰ ਖੁਆ ਖੁਆ ਕੇ ਬੰਦ ਹੋ ਗਿਆ ਹੈਉਸ ਦੀ ਥਾਂ ਜੁੱਤੀਆਂ ਦੀ ਦੁਕਾਨ ਖੁੱਲ੍ਹ ਗਈ ਹੈਹੁਣ ਕੀ ਖਾਵਾਂਬੀਮਾਰ ਹਾਂ, ਇਕੱਲਾ ਹਾਂ, ਤੇਜ ਬੁਖਾਰ ਹੈ, ਭੁੱਖ ਉਸ ਤੋਂ ਵੀ ਜ਼ਿਆਦਾ ਹੈਕਾਲਜ ਦੇ ਦੋ ਲੜਕੇ ਜਿਨ੍ਹਾਂ ਨਾਲ ਮੇਰੀ ਮਾਮੂਲੀ ਹੀ ਜਾਣ-ਪਹਿਚਾਣ ਹੈ ਮੇਰੇ ਵਾਸਤੇ ਟਿਫਨ ਵਿਚ ਖਾਣਾ ਲੈ ਕੇ ਆਉਂਦੇ ਹਨ .......... ਮੇਰੀ ਦੋਹਾਂ ਨਾਲ ਕੋਈ ਦੋਸਤੀ ਨਹੀਂ ਹੈ, ਫੇਰ ਵੀ ....... ਅਜੀਬ ਬੇਵਕੂਫ਼ ਹਨਪਰ ਮੈਂ ਬਹੁਤ ਚਲਾਕ ਹਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਨ੍ਹਾਂ ਦੋਹਾਂ ਦੇ ਜਾਣ ਤੋਂ ਬਾਅਦ ਮੈਂ ਰੋਵਾਂਗਾਮੈਂ ਠੀਕ ਹੋ ਜਾਂਦਾ ਹਾਂਉਹ ਦੋਵੇਂ ਮੇਰੇ ਬਹੁਤ ਚੰਗੇ ਦੋਸਤ ਬਣ ਜਾਂਦੇ ਹਨ ....... ਮੈਨੂੰ ਕਾਲਜ ਵਿਚ ਡੀਬੇਟ ਵਿਚ ਹਿੱਸਾ ਲੈਣ ਦਾ ਸ਼ੌਕ ਹੋ ਗਿਆ ਹੈਪਿਛਲੇ ਤਿੰਨ ਸਾਲ ਤੋਂ ਭੋਪਾਲ ਦੇ ਰੋਟਰੀ ਕਲੱਬ ਦੇ ਇਨਾਮ ਜਿੱਤ ਰਿਹਾ ਹਾਂਇੰਟਰ ਕਾਲਜ ਡੀਬੇਟ ਵਿਚ ਬਹੁਤ ਸਾਰੀਆਂ ਸ਼ੀਲਡਾਂ ਮੈਂ ਜਿੱਤੀਆਂ ਹਨਵਿਕਰਮ ਯੂਨੀਵਰਸਿਟੀ ਵਲੋਂ ਦਿੱਲੀ ਵਿਚ ਹੋਏ ਨੈਸ਼ਨਲ ਯੂਥ ਫੈਸਟੀਵਲ ਵਿਚ ਵੀ ਹਿੱਸਾ ਲਿਆ ਹੈਕਾਲਜ ਵਿਚ ਦੋ ਪਾਰਟੀਆਂ ਹਨ ਅਤੇ ਚੋਣਾਂ ਵੇਲੇ ਦੋਵੇਂ ਪਾਰਟੀਆਂ ਮੈਨੂੰ ਆਪਣੇ ਵਲੋਂ ਬੋਲਣ ਲਈ ਕਹਿੰਦੀਆਂ ਹਨ ....... ਮੈਨੂੰ ਚੋਣਾਂ ਨਾਲ ਨਹੀਂ ਸਿਰਫ਼ ਬੋਲਣ ਨਾਲ ਮਤਲਬ ਹੈਂ ਇਸ ਕਰਕੇ ਮੈਂ ਦੋਵਾਂ ਪਾਸਿਆਂ ਵਲੋਂ ਭਾਸ਼ਣ ਕਰ ਦਿੰਦਾ ਹਾਂ

............

ਕਾਲਜ ਦਾ ਇਹ ਕਮਰਾ ਵੀ ਜਾਂਦਾ ਰਿਹਾਹੁਣ ਮੈਂ ਮੁਸ਼ਤਾਕ ਸਿੰਘ ਨਾਲ ਹਾਂਮੁਸ਼ਤਾਕ ਸਿੰਘ ਨੌਕਰੀ ਕਰਦਾ ਤੇ ਪੜ੍ਹਦਾ ਹੈਉਹ ਕਾਲਜ ਦੀ ਉਰਦੂ ਅਸੌਸੀਏਸ਼ਨ ਦਾ ਪ੍ਰਧਾਨ ਹੈਮੈਂ ਬਹੁਤ ਚੰਗੀ ਉਰਦੂ ਜਾਣਦਾ ਹਾਂ, ਉਹ ਮੈਥੋਂ ਵੀ ਬਿਹਤਰ ਜਾਣਦਾ ਹੈਮੈਨੂੰ ਅਣਗਿਣਤ ਸ਼ਿਅਰ ਯਾਦ ਹਨ , ਉਹਨੂੰ ਮੈਥੋਂ ਵੀ ਵੱਧ ਯਾਦ ਹਨਮੈਂ ਆਪਣੇ ਘਰ ਵਾਲਿਆਂ ਤੋਂ ਅਲੱਗ ਹਾਂ ਉਹਦੇ ਘਰ ਵਾਲੇ ਹੈ ਹੀ ਨਹੀਂ। ...... ਦੇਖੋ ਹਰ ਕੰਮ ਵਿਚ ਉਹ ਮੈਥੋਂ ਅੱਗੇ ਹੈਸਾਲ ਭਰ ਤੋਂ ਉਹ ਮੇਰੇ ਨਾਲ ਦੋਸਤੀ ਖਾਣੇ ਅਤੇ ਕੱਪੜੇ ਤੇ ਹੀ ਨਿਭਾ ਰਿਹਾ ਹੈ ਭਾਵ ਖਾਣਾ ਵੀ ਖਵਾਉਂਦਾ ਹੈ ਅਤੇ ਕੱਪੜੇ ਵੀ ਉਹ ਹੀ ਸਵਾਉਂਦਾ ਹੈਪੱਕਾ ਸਰਦਾਰ ਹੈ ਪਰ ਮੇਰੇ ਵਾਸਤੇ ਸਿਗਰਟਾਂ ਖ਼ਰੀਦਣੀਆਂ ਉਸਦੀ ਜ਼ੁੰਮੇਵਾਰੀ ਹੈ

.............

ਹੁਣ ਮੈਂ ਕਦੇ-ਕਦਾਈਂ ਸ਼ਰਾਬ ਵੀ ਪੀਣ ਲੱਗਿਆ ਹਾਂਅਸੀਂ ਦੋਵੇਂ ਰਾਤ ਨੂੰ ਬੈਠੇ ਸ਼ਰਾਬ ਪੀ ਰਹੇ ਹਾਂਉਹ ਮੈਨੂੰ ਪਾਰਟੀਸ਼ਨ (ਵੰਡ) ਅਤੇ ਉਸ ਜ਼ਮਾਨੇ ਦੇ ਦੰਗਿਆਂ ਦੇ ਕਿੱਸੇ ਸੁਣਾ ਰਿਹਾ ਹੈਉਹ ਬਹੁਤ ਛੋਟਾ ਸੀ ਪਰ ਉਸ ਨੂੰ ਯਾਦ ਹੈ ਕਿ ਕਿਵੇਂ ਦਿੱਲੀ ਦੇ ਕਰੋਲ ਬਾਗ ਵਿਚ ਦੋ ਮੁਸਲਮਾਨ ਲੜਕੀਆਂ ਨੂੰ ਜਲ਼ਦੇ ਹੋਏ ਲੁੱਕ ਦੇ ਡਰੰਮ ਵਿਚ ਸੁੱਟ ਦਿੱਤਾ ਗਿਆ ਅਤੇ ਕਿਵੇਂ ਇਕ ਮੁਸਲਮਾਨ ਮੁੰਡੇ ਨੂੰ ...... ਮੈਂ ਉਹਨੂੰ ਕਿਹਾ ..... ਮੁਸ਼ਤਾਕ ਸਿੰਘ ! ਤੂੰ ਕੀ ਚਾਹੁੰਦਾ ਐਂ ਕਿ ਇਕ ਘੰਟੇ ਤੋਂ ਅਜਿਹੇ ਕਿੱਸੇ ਸੁਣਾ ਕੇ ਮੁਸਲਿਮ ਲੀਗੀ ਬਣਾਉਣ ਦੀ ਕੋਸ਼ਿਸ਼ ਕਰ ਰਿਹੈਂਜ਼ੁਲਮ ਦੀ ਇਹ ਤਾੜੀ ਤਾਂ ਦੋਵਾਂ ਹੱਥਾਂ ਨਾਲ ਬੱਜੀ ਸੀ ਹੁਣ ਫੇਰ ਦੂਜੇ ਪਾਸੇ ਦੀ ਵੀ ਕੋਈ ਵਾਰਦਾਤ ਸੁਣਾ

ਮੁਸ਼ਤਾਕ ਸਿੰਘ ਹੱਸਣ ਲਗਦਾ ਹੈ ..... ਚਲ! ਸੁਣਾ ਦਿੰਦਾ ਹਾਂ ਜੱਗ ਬੀਤੀ ਸੁਣਾਵਾਂ ਜਾਂ ਆਪ ਬੀਤੀਮੈਂ ਕਿਹਾ ਆਪ ਬੀਤੀਅਤੇ ਉਹ ਜਵਾਬ ਦਿੰਦਾ ਹੈ ਮੇਰਾ ਗਿਆਰਾਂ ਜੀਆਂ ਦਾ ਖ਼ਾਨਦਾਨ ਸੀ, ਦਸ ਮੇਰੀਆਂ ਅੱਖਾਂ ਦੇ ਸਾਹਮਣੇ ਕ਼ਤਲ ਕਰ ਦਿੱਤੇ ਗਏ ਸਨ .........

.............

ਮੁਸ਼ਤਾਕ ਸਿੰਘ ਨੂੰ ਉਰਦੂ ਦੇ ਬਹੁਤ ਸਾਰੇ ਸ਼ਿਅਰ ਯਾਦ ਹਨਮੈਂ ਮੁਸ਼ਤਾਕ ਸਿੰਘ ਦੇ ਕਮਰੇ ਵਿਚ ਇਕ ਸਾਲ ਤੋਂ ਰਹਿ ਰਿਹਾ ਹਾਂਬਸ! ਇਕ ਗੱਲ ਸਮਝ ਵਿਚ ਨਹੀਂ ਆਉਂਦੀ ਮੁਸ਼ਤਾਕ ਸਿੰਘ ਤੈਨੂੰ ਉਨ੍ਹਾਂ ਲੋਕਾਂ ਨੇ ਕਿਵੇਂ ਛੱਡ ਦਿੱਤਾ? ਤੇਰੇ ਵਰਗੇ ਭਲੇ ਲੋਕ ਕਿਸੇ ਜਾਤ ਕਿਸੇ ਮਜ਼੍ਹਬ ਵਿਚ ਪੈਦਾ ਹੋਣ ਹਮੇਸ਼ਾ ਸੂਲੀ ਤੇ ਚੜ੍ਹਾਏ ਜਾਂਦੇ ਹਨ ਤੂੰ ਕਿਵੇਂ ਬਚ ਗਿਆ? ...... ਅੱਜ ਕੱਲ੍ਹ ਉਹ ਗਲਾਸਗੋ ਵਿਚ ਹੈਜਦੋਂ ਅਸੀਂ ਇਕ ਦੂਜੇ ਤੋਂ ਵਿਛੜ ਰਹੇ ਸਾਂ ਤਾਂ ਮੈਂ ਉਸਦਾ ਕੜਾ ਉਸਤੋਂ ਲੈ ਕੇ ਪਹਿਨ ਲਿਆ ਸੀ ਅਤੇ ਉਹ ਅੱਜ ਤੱਕ ਮੇਰੀ ਬਾਂਹ ਵਿਚ ਹੈ ਅਤੇ ਜਦੋਂ ਵੀ ਉਹਦੇ ਬਾਰੇ ਸੋਚਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਉਹ ਮੇਰੇ ਸਾਹਮਣੇ ਹੈ ਅਤੇ ਕਹਿ ਰਿਹਾ ਹੈ :

ਬਹੁਤ ਨਾਕਾਮੀਔਂ ਪਰ ਆਪ ਅਪਨੀ ਨਾਜ਼ ਕਰਤੇ ਹੈਂ

ਅਭੀ ਦੇਖੀ ਕਹਾਂ ਹੈਂ ਆਪ ਨੇ ਨਾਕਾਮੀਆਂ ਮੇਰੀ

------

ਸ਼ਹਿਰ ਬੰਬਈ ...... ਕਿਰਦਾਰ ਫਿਲਮੀ ਇੰਡਸਟਰੀ, ਦੋਸਤ , ਦੁਸ਼ਮਣ ਅਤੇ ਮੈਂ ................

4 ਅਕਤੂਬਰ 1964 ਨੂੰ ਮੈਂ ਬੰਬਈ ਸੈਂਟਰਲ ਸਟੇਸ਼ਨ ਤੇ ਉਤਰਿਆ ਹਾਂਹੁਣ ਇਸ ਅਦਾਲਤ ਵਿਚ ਮੇਰੀ ਜ਼ਿੰਦਗੀ ਦਾ ਫੈਸਲਾ ਹੋਣਾ ਹੈਬੰਬਈ ਆਉਣ ਤੋਂ ਛੇ ਦਿਨ ਬਾਅਦ ਪਿਉ ਦਾ ਘਰ ਛੱਡਣਾ ਪੈਂਦਾ ਹੈਜੇਬ ਵਿਚ 27 ਨਵੇਂ ਪੈਸੇ ਹਨਮੈਂ ਖ਼ੁਸ਼ ਹਾਂ ਕਿ ਜ਼ਿੰਦਗੀ ਵਿਚ ਕਦੇ 28 ਨਵੇਂ ਪੈਸੇ ਵੀ ਜੇਬ ਵਿਚ ਆ ਗਏ ਤਾਂ ਮੈਂ ਫਾਇਦੇ ਵਿਚ ਰਵ੍ਹਾਂਗਾ ਅਤੇ ਦੁਨੀਆਂ ਘਾਟੇ

............

ਬੰਬਈ ਵਿਚ ਦੋ ਸਾਲ ਲੰਘਣ ਨੂੰ ਹਨ, ਨਾ ਰਹਿਣ ਦਾ ਟਿਕਾਣਾ ਹੈ ਨਾ ਖਾਣ ਦਾਉਂਜ ਤਾਂ ਇਕ ਛੋਟੀ ਜਹੀ ਫਿਲਮ ਵਿਚ 100 ਰੁਪਏ ਮਹੀਨੇ ਤੇ ਡਾਇਲਾਗ ਲਿਖ ਚੁੱਕਾ ਹਾਂਕਦੀ ਕਿਧਰੇ ਅਸਿਸਟੈਂਟ ਬਣ ਜਾਂਦਾ ਹਾਂ, ਕਦੇ ਕੋਈ ਹੋਰ ਛੋਟਾ-ਮੋਟਾ ਕੰਮ ਮਿਲ ਜਾਂਦਾ ਹੈਅਕਸਰ ਉਹ ਵੀ ਨਹੀਂ ਮਿਲਦਾਦਾਦਰ ਇਕ ਪ੍ਰੋਡਿਊਸਰ ਦੇ ਦਫ਼ਤਰ ਆਪਣੇ ਪੈਸੇ ਲੈਣ ਆਇਆ ਹਾਂ ਜਿਸਨੇ ਮੈਥੋਂ ਆਪਣੀ ਫਿਲਮ ਦੇ ਕਾਮੇਡੀ ਸੀਨ ਲਿਖਵਾਏ ਸਨਇਹ ਸੀਨ ਉਸ ਮਸ਼ਹੂਰ ਲੇਖਕ ਦੇ ਨਾਂ ਤੇ ਹੀ ਫਿਲਮ ਵਿਚ ਆਉਣਗੇ ਜਿਹੜਾ ਇਹ ਫਿਲਮ ਲਿਖ ਰਿਹਾ ਹੈਦਫਤਰ ਬੰਦ ਹੈਵਾਪਸ ਬਾਂਦਰਾ ਜਾਣਾ ਹੈ, ਜੋ ਕਾਫੀ ਦੂਰ ਹੈਪੈਸੇ ਇੰਨੇ ਕੁ ਹੀ ਹਨ ਕਿ ਜਾਂ ਤਾਂ ਬੱਸ ਦਾ ਟਿਕਟ ਲੈ ਲਵਾਂ ਜਾਂ ਕੁਝ ਖਾ ਲਵਾਂਪਰ ਫੇਰ ਪੈਦਲ ਜਾਣਾ ਪਵੇਗਾਛੋਲੇ ਖ਼ਰੀਦ ਕੇ ਜੇਬ ਵਿਚ ਪਾਉਂਦਾ ਹਾਂ ਅਤੇ ਪੈਦਲ ਸਫ਼ਰ ਸ਼ੁਰੂ ਕਰਦਾ ਹਾਂਕੋਹਿਨੂਰ ਮਿਲਜ਼ ਦੇ ਗੇਟ ਦੇ ਸਾਹਮਣਿਉਂ ਲੰਘਦੇ ਹੋਏ ਸੋਚਦਾ ਹਾਂ ਕਿ ਸ਼ਾਇਦ ਸਭ ਬਦਲ ਜਾਵੇ, ਪਰ ਇਹ ਗੇਟ ਤਾਂ ਰਹੇਗਾਇਕ ਦਿਨ ਇਸ ਗੇਟ ਦੇ ਸਾਹਮਣੇ ਤੋਂ ਆਪਣੀ ਕਾਰ ਵਿਚ ਲੰਘਾਂਗਾਇਕ ਫਿਲਮ ਵਿਚ ਡਾਇਲਾਗ ਲਿਖਣ ਦਾ ਕੰਮ ਮਿਲਿਆ ਹੈਕੁਝ ਸੀਨ ਲਿਖ ਕੇ ਡਾਇਰੈਕਟਰ ਦੇ ਘਰ ਜਾਂਦਾ ਹਾਂਉਹ ਬੈਠਾ ਨਾਸ਼ਤੇ ਵਿਚ ਅਨਾਨਾਸ ਖਾ ਰਿਹਾ ਹੈਸੀਨ ਲੈ ਕੇ ਪੜ੍ਹਦਾ ਹੈ ਅਤੇ ਕਾਗ਼ਜ਼ ਮੇਰੇ ਮੂਹ ਤੇ ਵਗਾਹ ਮਾਰਦਾ ਹੈ ਅਤੇ ਫਿਲਮ ਤੋਂ ਬਾਹਰ ਕੱਢਦਾ ਹੋਇਆ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਵਿਚ ਕਦੇ ਵੀ ਲੇਖਕ ਨਹੀਂ ਬਣ ਸਕਦਾਕੜਕਦੀ ਧੁੱਪ ਵਿਚ ਇਕ ਸੜਕ ਤੇ ਤੁਰਦੇ ਹੋਏ ਮੈਂ ਆਪਣੀ ਅੱਖ ਦੇ ਇਕ ਕੋਨੇ ਵਿਚ ਆਇਆ ਅੱਥਰੂ ਪੂੰਝਦਾ ਹਾਂ ਅਤੇ ਸੋਚਦਾ ਹਾਂ ਕਿ ਮੈਂ ਇਕ ਦਿਨ ਇਸ ਡਾਇਰੈਕਟਰ ਨੂੰ ਵਿਖਾਵਾਂਗਾ ਕਿ ....... ਫੇਰ ਪਤਾ ਨਹੀਂ ਕਿਉਂ ਖ਼ਿਆਲ ਆਉਂਦਾ ਹੈ ਕਿ ਕੀ ਇਹ ਡਾਇਰੈਕਟਰ ਨਾਸ਼ਤੇ ਵਿਚ ਹਰ ਰੋਜ਼ ਹੀ ਅਨਾਨਾਸ ਖਾਂਦਾ ਹੋਵੇਗਾ

...........

......... ਰਾਤ ਦੇ ਸ਼ਾਇਦ ਦੋ ਵੱਜੇ ਹੋਣਗੇਬੰਬਈ ਦੀ ਬਰਸਾਤ, ਲਗਦਾ ਹੈ ਕਿ ਅਸਮਾਨ ਤੋਂ ਸਮੁੰਦਰ ਬਰਸ ਰਿਹਾ ਹੈਮੈਂ ਖਾਰ ਸਟੇਸ਼ਨ ਦੇ ਪੈਰਟੀਕੋ ਦੀਆਂ ਪੌੜੀਆਂ ਤੇ ਇਕ ਕਮਜ਼ੋਰ ਜਿਹੇ ਬਲਬ ਦੀ ਰੌਸ਼ਨੀ ਵਿਚ ਬੈਠਾ ਹਾਂਨੇੜੇ ਹੀ ਜ਼ਮੀਨ ਤੇ ਇਸ ਨੇਰ੍ਹੀ-ਤੂਫਾਨ ਤੋਂ ਬੇਖਬਰ ਤਿੰਨ ਆਦਮੀ ਸੌਂ ਰਹੇ ਹਨਦੂਰ ਖੂੰਜੇ ਵਿਚ ਭਿੱਜਿਆ ਹੋਇਆ ਇਕ ਕੁੱਤਾ ਕੰਬ ਰਿਹਾ ਹੈਲਗਦਾ ਹੈ ਮੀਂਹ ਕਦੇ ਨਹੀਂ ਹਟੇਗਾਦੂਰ ਤੱਕ ਖਾਲੀ, ਹਨੇਰੀਆਂ ਸੜਕਾਂ ਤੇ ਜ਼ੋਰਦਾਰ ਪਾਣੀ ਬਰਸ ਰਿਹਾ ਹੈਖ਼ਾਮੋਸ਼ ਬਿਲਡਿੰਗਾਂ ਦੀਆਂ ਰੌਸ਼ਨੀਆਂ ਕਦੋਂ ਦੀਆਂ ਬੁਝ ਚੁੱਕੀਆਂ ਹਨਲੋਕ ਆਪੋ-ਆਪਣੇ ਘਰਾਂ ਵਿਚ ਸੌਂ ਰਹੇ ਹੋਣਗੇਇਸੇ ਸ਼ਹਿਰ ਵਿਚ ਮੇਰੇ ਬਾਪ ਦਾ ਵੀ ਘਰ ਹੈਬੰਬਈ ਕਿੰਨਾ ਵੱਡਾ ਸ਼ਹਿਰ ਹੈ ਤੇ ਮੈਂ ਕਿੰਨਾ ਛੋਟਾ ਹਾਂ, ਜਿਵੇਂ ਕੁਝ ਵੀ ਨਾ ਹੋਵਾਂਆਦਮੀ ਕਿੰਨੀ ਵੀ ਹਿੰਮਤ ਰੱਖੇ ਕਦੇ ਕਦੇ ਬਹੁਤ ਡਰ ਲਗਦਾ ਹੈ

............

........ ਮੈਂ ਹੁਣ ਸਾਲ ਭਰ ਤੋਂ ਕਮਾਲ ਸਟੂਡੀਉ (ਜੋ ਹੁਣ ਨਟਰਾਜ ਸਟੂਡੀਉ ਹੈ) ਵਿਚ ਰਹਿੰਦਾ ਹਾਂਕੰਪਾਊਡ ਵਿਚ ਕਿਧਰੇ ਵੀ ਸੌਂ ਜਾਂਦਾ ਹਾਂਕਦੇ ਕਿਸੇ ਵਰਾਂਡੇ ਵਿਚ , ਕਦੇ ਕਿਸੇ ਦਰੱਖਤ ਦੇ ਥੱਲੇ, ਕਦੇ ਕਿਸੇ ਬੈਂਚ ਤੇ ਅਤੇ ਕਦੇ ਕਿਸੇ ਕਾਰੀਡੋਰ ਇੱਥੇ ਮੇਰੇ ਵਰਗੇ ਹੋਰ ਕਈ ਬੇ-ਘਰ ਤੇ ਬੇਰੋਜ਼ਗਾਰ ਇਸੇ ਤਰ੍ਹਾਂ ਹੀ ਰਹਿੰਦੇ ਹਨਉਨ੍ਹਾਂ ਵਿਚੋਂ ਹੀ ਇਕ ਜਗਦੀਸ਼ ਹੈ, ਉਹਦੇ ਨਾਲ ਮੇਰੀ ਚੰਗੀ ਦੋਸਤੀ ਹੋ ਜਾਂਦੀ ਹੈਉਹ ਰੋਜ਼ ਇਕ ਨਵੀਂ ਤਰਕੀਬ ਸੋਚਦਾ ਹੈ ਕਿ ਅੱਜ ਖਾਣਾ ਕਿੱਥੋਂ ਤੇ ਕਿਵੇਂ ਮਿਲ ਸਕਦਾ ਹੈਅੱਜ ਦਾਰੂ ਕੌਣ ਤੇ ਕਿਵੇਂ ਪਿਲਾ ਸਕਦਾ ਹੈਜਗਦੀਸ਼ ਨੇ ਮਾੜੀ ਹਾਲਤ ਵਿਚ ਜੀਊਂਦੇ ਰਹਿਣ ਨੂੰ ਇਕ ਆਰਟ ਬਣਾ ਲਿਆ ਹੈ

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।


No comments: