ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, September 5, 2010

ਸੁਖਿੰਦਰ - ਲੇਖ - ਭਾਗ - ਦੂਜਾ

ਭਾਰਤ ਦੇ ਅਸਲੀ ਵਸਨੀਕ - ਤਲਵਿੰਦਰ ਸਿੰਘ ਸੱਭਰਵਾਲ

ਲੇਖ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਜ਼ਾਤ-ਪਾਤ ਦੇ ਕੀਟਾਣੂੰ ਭਾਰਤੀ ਮਾਨਸਿਕਤਾ ਦਾ ਇਸ ਤਰ੍ਹਾਂ ਅੰਗ ਬਣ ਚੁੱਕੇ ਹਨ ਕਿ ਇਹ ਇਨ੍ਹਾਂ ਲੋਕਾਂ ਦਾ ਡੀ.ਐਨ.ਏ. ਦਾ ਹੀ ਹਿੱਸਾ ਬਣ ਗਏ ਜਾਪਦੇ ਹਨਇਸ ਖਿੱਤੇ ਦੇ ਲੋਕ ਚਾਹੇ ਕੋਈ ਵੀ ਧਰਮ ਅਖ਼ਤਿਆਰ ਕਰ ਲੈਣ, ਉਨ੍ਹਾਂ ਦੀ ਮਾਨਸਿਕਤਾ ਵਿੱਚ ਮਨੂੰਵਾਦ ਦੇ ਪੈਦਾ ਕੀਤੇ ਹੋਏ ਜ਼ਾਤ-ਪਾਤ ਦੇ ਕੀੜੇ ਕੁਰਬਲ, ਕੁਰਬਲ ਕਰਦੇ ਹੀ ਰਹਿੰਦੇ ਹਨਉਹ ਚਾਹੇ ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਜਾਂ ਕਿਸੇ ਹੋਰ ਧਰਮ ਦੇ ਪੈਰੋਕਾਰ ਹੀ ਕਿਉਂ ਨਾ ਬਣ ਜਾਣ ਉਨ੍ਹਾਂ ਦੀ ਮਾਨਸਿਕਤਾ ਵਿੱਚ ਜ਼ਾਤ-ਪਾਤ ਦਾ ਜ਼ਹਿਰੀ ਨਾਗ ਵਿਸ ਘੋਲਦਾ ਹੀ ਰਹਿੰਦਾ ਹੈਤਲਵਿੰਦਰ ਸਿੰਘ ਸੱਭਰਵਾਲ ਇਸ ਤੱਥ ਨੂੰ ਆਪਣੇ ਨਿਬੰਧ ਇਤਿਹਾਸਕ ਲੇਖਾ ਜੋਖਾਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

..........

ਮਹਾਤਮਾ ਬੁੱਧ ਨੇ ਵੀ ਪੱਚੀ ਸੌ ਸਾਲ ਪਹਿਲਾਂ ਇਸ ਬ੍ਰਾਹਮਣਵਾਦ ਤੋਂ ਲੱਗਭਗ ਭਾਰਤ ਦਾ ਉੱਤਰੀ ਹਿੱਸਾ ਮੁਕਤ ਹੀ ਕਰਵਾ ਦਿੱਤਾ ਸੀਤੇ ਲੋਕ ਜ਼ਿਆਦਾਤਰ ਬੋਧੀ ਧਰਮ ਦੇ ਅਨੁਯਾਈ ਹੋ ਗਏ ਸਨ712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਦਾ ਸਿੰਧ ਦੀ ਧਰਤੀ ਤੇ ਆਉਣਾ ਤੇ ਇਸਲਾਮ ਦਾ ਪ੍ਰਚਾਰ। ਇਹੀ ਕਾਰਨ ਹੈ ਕਿ ਇਸ ਖਿੱਤੇ ਦੇ ਲੋਕਾਂ ਵਿੱਚ ਪਰਿਵਾਰਕ ਨਾਂ ਰਲ਼ਦੇ ਹਨਧਰਮ ਤੇ ਕਿੱਤੇ ਬਦਲ ਗਏ ਪਰ ਬ੍ਰਾਹਮਣਵਾਦ ਨਹੀਂ ਬਦਲ ਸਕਿਆਪਾਕਿਸਤਾਨ ਚੌਧਰੀ ਅਸਲਮ ਮਾਨ ਹੈ ਤਾਂ ਸਰਹੱਦ ਦੇ ਇਸ ਪਾਰ ਵਰਿਆਮ ਸਿੰਘ ਮਾਨ ਹੈਕਿੱਤੇ ਤੇ ਜਾਤੀ ਇਹ ਗੋਤਰ ਵੱਖ ਵੱਖ ਜਾਤਾਂ ਦੀਆਂ ਕੰਧਾਂ ਅੰਦਰ ਲੁਕੋਅ ਕੇ ਰੱਖੇ ਹਨਕੀ ਆਪਾਂ ਨੂੰ ਲੱਗਦਾ ਹੈ ਕਿ ਅਸੀਂ ਗੁਰੂ ਸਾਹਿਬਾਂ ਦੇ ਹੁਕਮ/ਸਿਧਾਂਤ ਜਾਂ ਚਲਾਏ ਪੰਥ ਨੂੰ ਮੰਨ ਰਹੇ ਹਾਂ?

-----

ਭਾਰਤੀ ਸਮਾਜ ਦੇ ਵਧੇਰੇ ਸਮਾਜਿਕ ਜਾਂ ਸਭਿਆਚਾਰਕ ਸੰਕਟ ਜ਼ਾਤ-ਪਾਤ ਦੀ ਵੰਡ ਦੀ ਹੀ ਦੇਣ ਹਨਭਾਵੇਂ ਕਿ ਨਵੀਂ ਪੌਦ ਅਜਿਹੀ ਸਮਾਜਿਕ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜ਼ਾਤ-ਪਾਤ ਪ੍ਰਣਾਲੀ ਦੀ ਪਕੜ ਏਨੀ ਪੀਡੀ ਹੈ ਕਿ ਇਸ ਮਾਨਸਿਕ ਗ਼ੁਲਾਮੀ ਦੀ ਜਕੜ ਵਿੱਚੋਂ ਆਜ਼ਾਦ ਹੋਣ ਲਈ ਭਾਰਤੀ ਮੂਲ ਦੇ ਲੋਕਾਂ ਨੂੰ ਅਜੇ ਸੈਂਕੜੇ ਸਾਲ ਹੋਰ ਲੱਗ ਜਾਣਗੇਵੱਡੀ ਚਿੰਤਾ ਦਾ ਕਾਰਨ ਇਹ ਹੈ ਕਿ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਤੋਂ ਬਾਹਰ ਆ ਕੇ ਅਜਿਹੀ ਮਾਨਸਿਕ ਗ਼ੁਲਾਮੀ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਸੀ; ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਵਿਕਸਤ ਪੱਛਮੀ ਮੁਲਕਾਂ ਵਿੱਚ ਆ ਕੇ ਵੱਸਣ ਵਾਲੇ ਭਾਰਤੀ ਮੂਲ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਜ਼ਾਤ-ਪਾਤ ਦੀ ਵੰਡ ਵਿੱਚ ਯਕੀਨ ਕਰ ਰਹੇ ਹਨ

-----

ਅਨੇਕਾਂ ਹੋਰ ਚਰਚਿਤ ਭਾਰਤੀ ਰਾਜਸੀ ਨੇਤਾਵਾਂ ਵਾਂਗ ਮਹਾਤਮਾ ਗਾਂਧੀ ਵੀ ਜ਼ਾਤ-ਪਾਤ ਦਾ ਹਿਮਾਇਤੀ ਸੀਉਸਦਾ ਤਾਂ ਯਕੀਨ ਸੀ ਕਿ ਜ਼ਾਤ-ਪਾਤ ਉੱਤੇ ਆਧਾਰਿਤ ਵੰਡ ਬਿਨ੍ਹਾਂ ਤਾਂ ਸਮਾਜ ਸਥਿਰ ਰਹਿ ਹੀ ਨਹੀਂ ਸਕਦਾਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ਗਾਂਧੀ ਜੀਵਿੱਚ ਇਹ ਤੱਥ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

..........

1.ਮੈਂ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜ਼ਾਤਪਾਤ ਨਸ਼ਟ ਕਰਨਾ ਚਾਹੁੰਦੇ ਹਨਮੇਰੀ ਮਤ ਹੈ ਕਿ ਹਿੰਦੂ ਸਮਾਜ ਤਾਂ ਹੀ ਸਥਿਰ ਰਹਿ ਸਕਦਾ ਹੈ ਕਿਉਂਕਿ ਇਹ ਜ਼ਾਤ ਪਾਤ 'ਤੇ ਆਧਾਰਿਤ ਹੈ

............

2.ਸ਼ੂਦਰ ਵਿੱਦਿਆ ਸਿੱਖ ਕੇ ਉਸ ਦੁਆਰਾ ਆਪਣੀ ਰੋਜ਼ੀ ਰੋਟੀ ਕਮਾ ਸਕਦਾਰੋਜ਼ੀ ਉਸਨੂੰ ਸਿਰਫ਼ ਆਪਣੇ ਵਰਣ ਦੇ ਪੇਸ਼ੇ ਕਰਕੇ ਹੀ ਕਮਾਉਣੀ ਚਾਹੀਦੀ ਹੈ

-----

ਇਸ ਤਰ੍ਹਾਂ ਵੱਖੋ ਵੱਖ ਪਹਿਲੂਆਂ ਤੋਂ ਗੱਲ ਕਰਦਾ ਹੋਇਆ ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਇਹ ਗੱਲ ਉਭਾਰਦਾ ਹੈ ਕਿ ਭਾਰਤ ਉੱਤੇ ਬਾਹਰੋਂ ਆ ਕੇ ਕਾਬਜ਼ ਹੋਏ ਆਰੀਆ ਲੋਕਾਂ ਨੇ ਭਾਰਤ ਦੇ ਮੂਲਵਾਸੀ ਦਰਾਵੜ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਣ ਲਈ ਮਨੂੰਵਾਦਨਾਮ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਅਤੇ ਗ਼ੈਰ-ਮਾਨਵੀ ਸ਼ਿਕੰਜਾ ਕੱਸਿਆ ਜਿਸ ਦੀ ਮਾਰ ਹੇਠ ਸਮਾਜ, ਸਭਿਆਚਾਰ, ਰਾਜਨੀਤੀ, ਧਰਮ ਅਤੇ ਆਰਥਿਕਤਾ ਬੜੀ ਆਸਾਨੀ ਨਾਲ ਆ ਗਏਜਿਨ੍ਹਾਂ ਲੋਕਾਂ ਨੇ ਮਨੂੰਵਾਦ ਦੇ ਸ਼ਿਕੰਜੇ ਵਿੱਚ ਜਕੜੇ ਜਾਣਾ ਕਬੂਲ ਨ ਕੀਤਾ ਉਨ੍ਹਾਂ ਨੂੰ ਅਛੂਤਕਹਿ ਕੇ ਸਮਾਜਿਕ ਤਾਣੇ-ਬਾਣੇ ਤੋਂ ਬਾਹਰ ਕਰ ਦਿੱਤਾ ਗਿਆਦਰਾਵੜ ਲੋਕਾਂ ਵਿੱਚੋਂ ਜਿਹੜੇ ਲੋਕਾਂ ਨੇ ਆਰੀਅਨ ਲੋਕਾਂ ਦੇ ਅਜਿਹੇ ਸ਼ਿਕੰਜੇ ਵਿੱਚ ਜਕੜਿਆ ਜਾਣਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਸਮਾਜ ਵਿੱਚ ਮਾਨ-ਸਨਮਾਨ ਦਿੱਤਾ ਗਿਆ; ਪਰ ਇਸ ਸ਼ਿਕੰਜੇ ਵਿੱਚ ਜਕੜੇ ਜਾਣ ਤੋਂ ਵਿਦਰੋਹ ਕਰਨ ਵਾਲੇ ਲੋਕਾਂ ਨੂੰ ਅਛੂਤਕਹਿ ਕੇ ਉਨ੍ਹਾਂ ਤੋਂ ਹਰ ਤਰ੍ਹਾਂ ਦੇ ਮਾਨਵੀ ਅਧਿਕਾਰਾਂ ਨੂੰ ਖੋਹ ਲਿਆ ਗਿਆਭਾਰਤੀ ਸਮਾਜ ਵਿੱਚ ਵਾਪਰੇ ਅਜਿਹੇ ਮਹਾਂ-ਦੁਖਾਂਤ ਕਾਰਨ ਹਜ਼ਾਰਾਂ ਸਾਲਾਂ ਤੋਂ ਦੁੱਖ ਭੋਗ ਰਹੇ ਲੱਖਾਂ/ਕਰੋੜਾਂ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਹਕੀਕਤ ਬਾਰੇ ਕੋਈ ਗਿਆਨ ਹੀ ਨਹੀਂ ਕਿ ਉਨ੍ਹਾਂ ਦੀ ਇਹ ਤਰਸਯੋਗ ਹਾਲਤ ਕਿਵੇਂ ਅਤੇ ਕਿਉਂ ਹੋਈ ਅਤੇ ਇਸ ਜੁਲਮ ਲਈ ਕਿਹੜੀਆਂ ਸ਼ਕਤੀਆਂ ਜਾਂ ਧਿਰਾਂ ਜ਼ਿੰਮੇਵਾਰ ਹਨਇਸ ਗ਼ੈਰ-ਮਾਨਵੀ ਸਿਸਟਮ ਨੂੰ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਨਾਉਣ ਲਈ ਆਰੀਅਨ ਲੋਕਾਂ ਨੇ ਸਾਹਿਤ / ਸਭਿਆਚਾਰ/ਧਰਮ ਦੇ ਗ੍ਰੰਥਾਂ ਦੀ ਰਚਨਾ ਕਰਵਾਈ ਅਤੇ ਇਨ੍ਹਾਂ ਰਚਨਾਵਾਂ ਨੂੰ ਪਵਿੱਤਰ ਕਰਾਰ ਦੇ ਕੇ ਭਾਰਤ ਦੇ ਮੂਲਵਾਸੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾਆਰੀਅਨ ਲੋਕਾਂ ਨੇ ਮਨੂੰਵਾਦ ਰਾਹੀਂ ਇਹ ਪਾਬੰਧੀ ਵੀ ਲਗਾ ਦਿੱਤੀ ਕਿ ਆਦਿਵਾਸੀ ਭਾਰਤੀਆਂ ਨੂੰ ਉਹ ਪੁਸਤਕਾਂ ਪੜਣ ਦੀ ਵੀ ਮਨਾਹੀ ਹੈ; ਬਲਕਿ ਉਹ ਇਨ੍ਹਾਂ ਪੁਸਤਕਾਂ ਵਿੱਚ ਕੀ ਲਿਖਿਆ ਹੈ ਸੁਣ ਵੀ ਨਹੀਂ ਸਕਦੇਤਲਵਿੰਦਰ ਸਿੰਘ ਸੱਭਰਵਾਲ ਦੀ ਪੁਸਤਕ ਹਤਿਆਰਾ ਦੇਵਜਿੱਥੇ ਕਿ ਕਈ ਪਹਿਲੂਆਂ ਤੋਂ ਪਾਠਕ ਦੇ ਮਨ ਵਿੱਚ ਦਿਲਚਸਪੀ ਜਗਾਉਂਦੀ ਹੈ; ਉੱਥੇ ਹੀ ਇਸ ਪੁਸਤਕ ਵਿੱਚ ਪੇਸ਼ ਕੀਤੀਆਂ ਗਈਆਂ ਕੁਝ ਗੱਲਾਂ ਬੇਲੋੜੀਆਂ ਵੀ ਜਾਪਦੀਆਂ ਹਨਉਦਾਹਰਣ ਵਜੋਂ ਗਾਂਧੀ ਜੀਨਾਮ ਦੇ ਨਿਬੰਧ ਵਿੱਚ ਪੇਸ਼ ਕੀਤੀਆਂ ਗਈਆਂ ਹੇਠ ਲਿਖੀਆਂ ਗੱਲਾਂ ਪੁਸਤਕ ਵਿੱਚ ਛੇੜੇ ਗਏ ਵਿਸ਼ੇ ਤੋਂ ਓਪਰੀਆਂ ਜਾਪਦੀਆਂ ਹਨ:

...........

1.ਗਾਂਧੀ ਜੀ ਮਾਲਿਸ਼ ਕਰਾਉਂਦੇ ਸਮੇਂ ਬਿਲਕੁਲ ਨੰਗੇ ਹੋ ਜਾਂਦੇ ਸਨ ਅਤੇ ਅਕਸਰ ਨੌਜੁਆਨ ਲੜਕੀਆਂ ਹੀ ਉਨ੍ਹਾਂ ਦੀ ਮਾਲਿਸ਼ ਕਰਦੀਆਂ ਸਨਗਾਂਧੀ ਜੀ ਇਸ਼ਨਾਨ ਕਰਦੇ ਜਦੋਂ ਪੂਰਨ ਨੰਗੇ ਹੁੰਦੇ, ਪੁਰਸ਼ ਤੇ ਇਸਤਰੀਆਂ ਦੋਹਾਂ ਦੀ ਸਹਾਇਤਾ ਲਿਆ ਕਰਦੇ ਸਨਗਾਂਧੀ ਜੀ ਦੀ ਇੱਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਕ ਤੌਰ ਤੇ ਬਿਲਕੁਲ ਨੰਗੇ ਹੋ ਜਾਣ

..........

2. ਉਹ ਇਸਤਰੀਆਂ ਨੂੰ ਆਪਣੇ ਨਾਲ ਸੌਣ ਅਤੇ ਉਸ ਦੀ ਚਾਦਰ ਵਿੱਚ ਉਸਦੇ ਨਾਲ ਲੇਟਣ ਲਈ ਕਹਿੰਦੇ ਸਨਉਹ ਇਹ ਜਾਨਣ ਦਾ ਯਤਨ ਕਰਦੇ ਸਨ ਕਿ ਉਸਦੇ ਨਾਲ ਸੌਣ ਵਾਲੀ ਇਸਤਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਤਾਂ ਪੈਦਾ ਨਹੀਂ ਹੋਈਗਾਂਧੀ ਜੀ ਦੇ ਨੰਗੇ ਸਰੀਰ 'ਤੇ ਮਾਲਿਸ਼ ਕਰਨ ਵਾਲਿਆਂ ਵਿੱਚ ਡਾਕਟਰ ਸੁਸ਼ੀਲਾ ਨਾਇਰ ਤੇ ਮਨੂੰਬੇਨ ਵੀ ਸੀਮਨੂੰ ਗਾਂਧੀ ਜੀ ਦੇ ਨਾਲ ਸੌਂਦੀ ਸੀਡਾ. ਸੁਸ਼ੀਲਾ ਨਾਇਰ, ਬਾਅਦ ਵਿੱਚ ਜਦੋਂ ਲੋਕਾਂ ਨੇ ਲੜਕੀਆਂ ਜਿਵੇਂ ਕੁਮਾਰੀ ਮਨੂੰ ਨਾਲ ਕੁਮਾਰੀ ਆਭਾ ਤੇ ਮੇਰੇ ਨਾਲ (ਪ੍ਰੋ.ਐਸ.ਸੀ.ਬੋਸ) ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣੇ ਸ਼ੁਰੂ ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ

..............

3. ਕੁਮਾਰੀ ਮਨੂੰ-ਇੱਕ ਦਿਨ ਅੱਧੀ ਰਾਤ ਨੂੰ ਗਾਂਧੀ ਜੀ ਨੇ ਮੈਨੂੰ ਜਗਾ ਲਿਆ ਤੇ ਗੱਲਾਂ ਕਰਨ ਲੱਗੇਤਦ ਤੋਂ ਮੈਂ ਉਨ੍ਹਾਂ ਦੇ ਨਾਲ ਸੌਣ ਲੱਗੀਮੇਰੀ ਉਮਰ ਉਸ ਵੇਲੇ 14 ਵਰ੍ਹਿਆਂ ਦੀ ਸੀ ਤੇ ਉਨ੍ਹਾਂ ਨਾਲ ਹਮਬਿਸਤਰੀ ਮੈਂ ਨਵਾਖਲੀ ਦੇ ਦੌਰ ਤੋਂ ਸ਼ੁਰੂ ਕੀਤੀ

...........

4. ਸਰੋਜਨੀ ਨਾਇਡੂ -ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾਂ ਦੀ ਤ੍ਰਿਪਤੀ ਕੀਤੀ ਇਵੇਂ ਹੀ ਨਾਇਡੂ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸਦੀ ਕਾਮ ਪੂਰਤੀ ਕੀਤੀਕੁਝ ਹੋਰ ਔਰਤਾਂ ਸਨ ਰਾਜ ਕੁਮਾਰੀ ਅੰਮ੍ਰਿਤ ਕੌਰ, ਸਲੋਚਨਾ, ਪ੍ਰਭਾ ਦੇਵੀ ਆਦਿ

..............

5.ਗਾਂਧੀ ਪਹਿਲਾਂ ਚੁੱਪਚਾਪ ਲੜਕੀਆਂ ਨੂੰ ਨੰਗੀਆਂ ਕਰਕੇ ਆਪਣੇ ਨਾਲ ਸੁਲਾਉਂਦੇ ਰਹੇਪ੍ਰੰਤੂ ਜਦੋਂ ਸ਼ੈਤਾਨੀਅਤ ਦੇ ਦੌਰ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾਂ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆ ਅਤੇ ਇਸ ਕੁਕਰਮ ਦੀ ਨਿੰਦਿਆ ਕੀਤੀ ਅਤੇ ਰੋਸ ਵਜੋਂ ਨਿੱਜੀ ਸਕੱਤਰ ਦੀ ਪਦਵੀ ਛੱਡ ਦਿੱਤੀ ਤਾਂ ਇਸ ਬਦਚਲਣੀ ਨੂੰ ਬ੍ਰਹਮਚਾਰੀ ਪ੍ਰਯੋਗ ਦਾ ਨਾਂ ਦਿੱਤਾ ਗਿਆ

----

ਇਸੇ ਤਰ੍ਹਾਂ ਇਸ ਪੁਸਤਕ ਵਿੱਚ ਖਾਲਿਸਤਾਨ ਪੱਖੀ ਗੱਲਾਂ ਕਰਨੀਆਂ ਵੀ ਬੇਤੁਕੀਆਂ ਲੱਗਦੀਆਂ ਹਨਧਰਮ ਦੇ ਨਾਮ ਉੱਤੇ ਬਣੇ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈਕਿਵੇਂ ਮੁਸਲਮਾਨ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋਏ ਹੋਏ ਹਨਕਿਵੇਂ ਮੁਸਲਮਾਨ ਹੀ ਮੁਸਲਮਾਨਾਂ ਦੀਆਂ ਮਸੀਤਾਂ ਨੂੰ ਬੰਬਾਂ ਨਾਲ ਉਡਾ ਰਹੇ ਹਨਅਜੋਕੇ ਸਮਿਆਂ ਦੀ ਮੁੱਖ ਰਾਜਨੀਤੀ ਇਹ ਹੈ ਕਿ ਤੁਸੀਂ ਆਮ ਲੋਕਾਂ ਦੇ ਦੁੱਖ-ਸੁੱਖ ਨਾਲ ਖੜ੍ਹੇ ਹੋ ਜਾਂ ਕਿ ਮੈਗਾ ਕੰਪਨੀਆਂ ਦੇ ਵੱਡੇ ਮੁਨਾਫ਼ਿਆਂ ਦੇ ਨਾਲ? ਅਜਿਹੀਆਂ ਹਾਲਤਾਂ ਵਿੱਚ ਧਰਮ ਲੋਕਾਂ ਲਈ ਨਿੱਜੀ ਮਸਲਾ ਬਣਕੇ ਰਹਿ ਜਾਂਦਾ ਹੈਧਰਮ ਨੂੰ ਤਾਂ ਰਾਜਨੀਤਕ ਪਾਰਟੀਆਂ ਲੋਕਾਂ ਵਿੱਚ ਵੰਡ ਪਾਉਣ ਲਈ ਹੀ ਵਰਤ ਰਹੀਆਂ ਹਨ ਤਾਂ ਕਿ ਆਮ ਲੋਕ ਇੱਕ ਵੱਡੀ ਸ਼ਕਤੀ ਬਣਕੇ ਮੈਗਾ ਕੰਪਨੀਆਂ ਦੀ ਵੱਡੇ ਮੁਨਾਫ਼ੇ ਕਮਾਉਣ ਦੀ ਰਾਜਨੀਤੀ ਨੂੰ ਚੁਣੌਤੀ ਨ ਦੇ ਸਕਣ

------

ਆਮ ਲੋਕਾਂ ਨੂੰ ਜ਼ਾਤ-ਪਾਤ ਦੇ ਨਾਮ ਉੱਤੇ ਵੀ ਇਸ ਕਰਕੇ ਵੰਡਿਆ ਜਾਂਦਾ ਹੈ ਕਿ ਉਹ ਰਾਜ-ਸ਼ਕਤੀ ਪ੍ਰਾਪਤ ਸ਼ਕਤੀਆਂ ਲਈ ਚੁਣੌਤੀ ਨਾ ਬਣ ਸਕਣਅਜੋਕੇ ਸਮਿਆਂ ਦੀ ਰਾਜਨੀਤੀ ਦੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਮਾਜ ਵਿੱਚ ਨ ਕੋਈ ਜ਼ਾਤ-ਪਾਤ, ਨਾ ਕੋਈ ਊਚ-ਨੀਚ ਦਾ ਭੇਦ ਹੋਵੇਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਇੱਕ ਮਨੁੱਖ ਸਮਝਿਆ ਜਾਵੇ

-----

ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਆਮ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਦੇਣੀ ਬਹੁਤ ਜ਼ਰੂਰੀ ਹੈ ਕਿ ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਸਮਾਜ ਦੇ ਕੁਝ ਹਿੱਸੇ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਕਿਸ ਤਰ੍ਹਾਂ ਵਾਂਝਿਆਂ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਦੀ ਚੇਤਨਾ ਵਿੱਚ ਕਿਸ ਤਰ੍ਹਾਂ ਇਹ ਗੱਲ ਬਿਠਾ ਦਿੱਤੀ ਗਈ ਕਿ ਉਨ੍ਹਾਂ ਦੇ ਅਧਿਆਤਮਕ ਰਹਿਨੁਮਾ ਕੌਣ ਹਨ? ਜ਼ਿੰਦਗੀ ਵਿੱਚ ਅਗਵਾਈ ਲੈਣ ਲਈ ਉਹ ਕਿਨ੍ਹਾਂ ਲੋਕਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦੇ ਹਨ?

-----

ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਇਸ ਤੱਥ ਵੱਲ ਵੀ ਸਾਡਾ ਧਿਆਨ ਦੁਆਂਦਾ ਹੈ ਕਿ ਆਰੀਅਨ ਲੋਕਾਂ ਵੱਲੋਂ ਕੀਤੀ ਗਈ ਵਰਣਵੰਡ ਦਾ ਸਭ ਤੋਂ ਪਹਿਲਾਂ ਵੱਡੀ ਪੱਧਰ ਉੱਤੇ ਵਿਰੋਧ ਕਰਨ ਵਾਲਾ ਮਹਾਂਰਿਸ਼ੀ ਬਾਲਮੀਕੀ ਸੀਆਰੀਅਨ ਲੋਕਾਂ ਵੱਲੋਂ ਮੰਦਰਾਂ ਵਿੱਚ ਸਜਾਏ ਗਏ ਭਗਵਾਨਾਂ ਦੀ ਵੀ ਮਹਾਂਰਿਸ਼ੀ ਬਾਲਮੀਕੀ ਨੇ ਸਖਤ ਆਲੋਚਨਾ ਕੀਤੀਆਰੀਅਨ ਲੋਕਾਂ ਨੇ ਰਾਮ ਚੰਦਰ ਨੂੰ ਭਗਵਾਨ ਬਣਾ ਕੇ ਮੰਦਰਾਂ ਵਿੱਚ ਸਜਾ ਦਿੱਤਾ ਸੀਕਿਉਂਕਿ ਉਸਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀਆਰੀਅਨ ਲੋਕਾਂ ਦੇ ਇਤਿਹਾਸਕਾਰਾਂ ਅਨੁਸਾਰ ਰਾਵਣ ਬਦੀਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਰਾਮ ਚੰਦਰ ਚੰਗਿਆਈਦੀਰਾਵਣ ਭਾਰਤੀ ਮੂਲ ਦੇ ਆਦੀਵਾਸੀਆਂ ਵਿੱਚੋਂ ਸੀਜਿਨ੍ਹਾਂ ਨੂੰ ਆਰੀਅਨ ਲੋਕ ਨਫ਼ਰਤ ਨਾਲ ਰਾਕਸ਼ਕਹਿੰਦੇ ਸਨਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਮੰਦਿਰਾਂ ਵਿੱਚ ਰਾਮ ਚੰਦਰਦੀ ਮੂਰਤੀ ਸਜਾ ਕੇ ਆਰੀਅਨ ਲੋਕ ਆਮ ਲੋਕਾਂ ਦੀ ਮਾਨਸਿਕਤਾ ਵਿੱਚ ਮਨੋਵਿਗਿਆਨਕ ਤੌਰ ਉੱਤੇ ਇਹ ਗੱਲ ਵਸਾਉਣੀ ਚਾਹੁੰਦੇ ਸਨ ਕਿ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਅਗਵਾਈ ਲੈਣ ਲਈ ਉਹ ਰਾਮਚੰਦਰਵੱਲ ਵੇਖ ਸਕਦੇ ਹਨ; ਜਦੋਂ ਕਿ ਰਾਵਣਜੋ ਕਿ ਮੂਲਵਾਸੀ ਭਾਰਤੀਆਂ ਵਿੱਚੋਂ ਸੀ - ਆਰੀਅਨ ਲੋਕਾਂ ਮੁਤਾਬਿਕ ਜ਼ਿੰਦਗੀ ਨਾਲ ਸਬੰਧਿਤ ਹਰ ਪਹਿਲੂ ਤੋਂ ਬਦੀਦੀ ਪ੍ਰਤੀਨਿਧਤਾ ਕਰਦਾ ਸੀ

-----

ਪੁਸਤਕ ਦਾ ਨਾਮ ਹਤਿਆਰਾ ਦੇਵਵੀ ਪਾਠਕ ਦੇ ਮਨ ਵਿੱਚ ਬਹੁ-ਦਿਸ਼ਾਵੀ ਚਰਚਾ ਛੇੜਣ ਦੀ ਸਮਰੱਥਾ ਰੱਖਦਾ ਹੈਨਿਰਸੰਦੇਹ, ਲੇਖਕ ਦਾ ਇਸ਼ਾਰਾ ਇੰਦਰ ਦੇਵਤੇਵੱਲ ਹੈਜੋ ਕਿ ਮੂਲਵਾਸੀ ਭਾਰਤੀ ਸੀ, ਪਰ ਆਪਣੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਉਦੇਸ਼ਾਂ ਦੀ ਪੂਰਤੀ ਖਾਤਰ ਆਰੀਅਨ ਲੋਕਾਂ ਨਾਲ ਜਾ ਰਲ਼ਿਆਉਸਨੇ ਘਰ ਦਾ ਭੇਤੀ ਲੰਕਾ ਢਾਏਦੀ ਕਹਾਵਤ ਨੂੰ ਸੱਚ ਕਰਦਿਆਂ ਆਪਣੇ ਹੀ ਲੋਕਾਂ ਨੂੰ ਆਰੀਅਨ ਲੋਕਾਂ ਦੇ ਗ਼ੁਲਾਮ ਬਣਾਉਣ ਲਈ ਮੂਲਵਾਸੀ ਭਾਰਤੀਆਂ ਉੱਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੇ ਅਤੇ ਹਜ਼ਾਰਾਂ ਮੂਲਵਾਸੀ ਭਾਰਤੀਆਂ ਦਾ ਕਤਲ ਕਰਨ ਸਦਕਾ ਉਸਦੇ ਵੀ ਆਪਣੇ ਹੱਥ ਵੀ ਖ਼ੂਨ ਨਾਲ ਰੰਗੇ ਹੋਏ ਸਨਅਜਿਹੇ ਹਤਿਆਰੇ ਦੇਵਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਬਾਰ ਬਾਰ ਆਉਂਦੇ ਰਹੇ ਹਨ - ਜੋ ਕਿ ਮਹਿਜ਼ ਆਪਣੇ ਨਿੱਜੀ ਉਦੇਸ਼ਾਂ ਖ਼ਾਤਿਰ ਆਪਣੀ ਸਮੁੱਚੀ ਕਮਊਨਿਟੀ ਦੀ ਤਬਾਹੀ ਲਈ ਜ਼ਿੰਮੇਵਾਰ ਬਣਦੇ ਰਹੇ ਹਨ

-----

ਪੁਸਤਕ ਹਤਿਆਰਾ ਦੇਵਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈਕਿਉਂਕਿ ਇਹ ਪੁਸਤਕ ਭਾਰਤੀ ਮੂਲ ਦੇ ਲੱਖਾਂ ਕੈਨੇਡੀਅਨ ਲੋਕਾਂ ਦੀਆਂ ਇਤਿਹਾਸਕ/ਸਭਿਆਚਾਰਕ/ਰਾਜਨੀਤਕ/ਮਨੋਵਿਗਿਆਨਕ ਸਮੱਸਿਆਵਾਂ ਦੇ ਮੂਲ ਕਾਰਨਾਂ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ


No comments: