ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, February 3, 2012

ਭਾਰਤੀ ਮਜ਼ਦੂਰ ਸਭਾ (ਗ੍ਰੇਟ ਬ੍ਰਿਟੇਨ) ਵੱਲੋਂ - ਪੰਜਾਬੀ ਕਵੀ ਚੈਂਚਲ ਸਿੰਘ ਬਾਬਕ ਨੂੰ ਸ਼ਰਧਾਂਜਲੀ - ਲੇਖ

ਸਾਥੀ ਚੈਂਚਲ ਸਿੰਘ ਬਾਬਕ ਨੂੰ ਇਨਕਲਾਬੀ ਸ਼ਰਧਾਂਜਲੀ
------
ਪ੍ਰਸਿੱਧ ਇਨਕਲਾਬੀ ਕਵੀ ਸਾਥੀ ਚੈਂਚਲ ਸਿੰਘ ਬਾਬਕ 18 ਜਨਵਰੀ 2012 ਨੂੰ ਨੌਟਿੰਘਮ ਦੇ ਹਸਪਤਾਲ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਥੋੜ੍ਹਾ ਸਮਾਂ ਬੀਮਾਰ ਰਹਿਣ ਉਪਰੰਤ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹਨਾਂ ਦਾ ਜਨਮ ਪਿੰਡ ਬਾਬਕ, ਤਹਿਸੀਲ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 15 ਜੁਲਾਈ 1923 ਨੂੰ ਹੋਇਆ। 1940 ਵਿੱਚ ਦਸਵੀਂ ਸਰਕਾਰੀ ਸਕੂਲ ਟਾਂਡਾ ਤੋਂ ਪਾਸ ਕਰਨ ਉਪਰੰਤ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਸਰਗਰਮ ਮੈਂਬਰ ਬਣ ਗਏ ਅਤੇ ਸਰਕਰਦਾ ਆਗੂ ਰਹੇ। 1941-42 ਵਿੱਚ ਤਹਿਸੀਲ ਫਿਲੌਰ ਕਿਸਾਨ ਕਮੇਟੀ ਦੇ ਸੈਕਟਰੀ ਰਹੇ।
ਗੁਪਤ ਜੀਵਨ ਵਾਸ ਵਿੱਚ ਉਹ ਬਿਹਾਰ/ਬੰਗਾਲ ਸੀਮਾ ਉੱਤੇ ਕੋਇਲਾ ਖਾਨਾਂ ਵਿੱਚ ਥਾਪਰਾਂ ਦੇ ਕੋਇਲਾ ਮਜ਼ਦੂਰਾਂ ਨੂੰ ਲਾਮਬੰਦ ਕਰਨ ਉਪਰੰਤ 29 ਅਕਤੂਬਰ 1953 ਨੂੰ ਨੌਟਿੰਘਮ ਵਿਖੇ ਆ ਵਸੇ ਅਤੇ ਸਾਰੀ ਉਮਰ ਲੋਕ ਘੋਲ਼ਾਂ ਵਿੱਚ ਸਰਗਰਮ ਹਿੱਸਾ ਲੈਂਦੇ ਰਹੇ।
ਉਹ ਪੰਜਾਬੀ ਉਰਦੂ ਅਤੇ ਫਾਰਸੀ ਦੇ ਉੱਘੇ ਕਵੀਆਂ ਵਿੱਚ ਸ਼ਾਮਿਲ ਸਨ। ਸੰਨ 2000 ਵਿੱਚ ਉਹਨਾਂ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਆਜ਼ਾਦੀ ਦੀਆਂ ਬਰਕਤਾਂ ਪ੍ਰਕਾਸ਼ਿਤ ਹੋਈ ਅਤੇ ਜਿਸ ਦਾ ਉਰਦੂ ਐਡੀਸ਼ਨ ਫਿਕਸ਼ਨ ਹਾਊਸ ਲਾਹੌਰ ਨੇ ਛਾਪਿਆ।
2007 ਵਿੱਚ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਸਮੇਂ ਉਹਨਾਂ ਨੇ ਪੰਜਾਬੀ ਹਿੰਦੀ ਉਰਦੂ ਅਤੇ ਅੰਗਰੇਜ਼ੀ ਕਵੀਆਂ ਦੀਆਂ ਭਗਤ ਸਿੰਘ ਨੂੰ ਸਮਰਪਿਤ ਕਵਿਤਾਵਾਂ ਦਾ ਸੰਗ੍ਰਿਹ ੁੱਤ ਬੋਲਦਾ ਹੈ ਛਪਵਾਇਆ ਜਿਹੜਾ ਬਹੁਤ ਮਕਬੂਲ ਹੋਇਆ ਉਹ ਭਾਰਤੀ ਮਜ਼ਦੂਰ ਸਭਾ ਦੇ ਮੋਹਰਲੀਆਂ ਸਫਾਂ ਦੇ ਆਗੂ ਰਹੇ ਅਤੇ ਆਖਰੀ ਦਿਨਾਂ ਤੱਕ ਕਵਿਤਾ ਰਚਨਾ ਕਰਦੇ ਰਹੇ।

ਉਹਨਾਂ ਦੇ ਲੰਮੇ ਸਮੇਂ ਦੀ ਉਮਰ ਦੇ ਸੰਘਰਸ਼ ਨੂੰ ਜਾਨਣ ਲਈ ਉਹਨਾਂ ਦੀ ਸਵੈ-ਜੀਵਨੀ ਿੰਦਗੀ ਦੀਆਂ ਪੈੜਾਂਪੜ੍ਹਨੀ ਬੜੀ ਜ਼ਰੂਰੀ ਹੈ ਜਿਹੜੀ ਆਪ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਬਰਮਿੰਘਮ ਤੋਂ ਮੰਗਵਾ ਸਕਦੇ ਹੋ। ਉਹ ਬਹੁ-ਭਾਸ਼ੀ ਸਾਹਿਤਕ ਸੰਸਥਾ ਗੀਤਾਂਜਲੀ ਦੇ ਮੈਂਬਰ ਵੀ ਸਨ। ਆਪਣੀ ਮੌਤ ਤੋਂ ਪਹਿਲਾਂ ਉਹ ਆਪਣੀ ਦੇਹ ਖੋਜ ਕਾਰਜਾਂ ਵਾਸਤੇ ਮੈਡੀਕਲ ਸਕੂਲ ਨੂੰ ਸੌਂਪ ਦੇਣ ਦਾ ਹਲਫ਼ ਕਰ ਗਏ ਸਨ। ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ, ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਿਛੜੇ ਸਾਥੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦੀ ਹੈ।

ਵੱਲੋਂ : ਅਵਤਾਰ ਸਿੰਘ ਜੌਹਲ
ਜਨਰਲ ਸਕੱਤਰ ਭਾਰਤੀ ਮਜ਼ਦੂਰ ਸਭਾ (ਗ੍ਰੇਟ ਬ੍ਰਿਟੇਨ)
( 0121 551 4679 )

No comments: