ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਹਰਮਿੰਦਰ ਬਣਵੈਤ - ਮਿੰਨੀ ਕਹਾਣੀ

ਭੋਗਲ ਦਾ ਭਰਾ
(ਪੋਸਟ: ਨਵੰਬਰ 2, 2008)
ਬੱਸ ਵਿਚ ਚੜ੍ਹਦਿਆਂ ਹੀ ਮੈਨੂੰ ਕੁੱਝ ਜਾਣੇ ਪਛਾਣੇ ਜਿਹੇ ਚਿਹਰੇ ਵਾਲਾ ਬੰਦਾ ਨਜ਼ਰ ਆਇਆ ਤੇ ਮੈਂ ਸਤਿ ਸ੍ਰੀ ਅਕਾਲ ਕਹਿ ਕੇ ਉਸਦੇ ਨਾਲ ਲਗਦੀ ਸੀਟ ਤੇ ਬੈਠ ਗਿਆ। “ਕਿਉਂ ਜੀ ਤੁਸੀਂ ਮਨਿੰਦਰ ਭੋਗਲ ਦੇ ਵੱਡੇ ਭਰਾ ਤੇ ਨਹੀਂ?”, ਮੈਂ ਗੱਲ ਤੋਰਨ ਲਈ ਕਿਹਾ।
“ਨਹੀਂ ਮੈਂ ਮੁਹਿੰਦਰ ਦੁੱਗਲ ਦਾ ਵੱਡਾ ਭਰਾ ਵਾਂ”, ਉਸਨੇ ਰੁੱਖਾ ਜਿਹਾ ਉਤਰ ਦਿੱਤਾ।
“ਤੁਸੀਂ ਰਿਟਾਇਰ ਹੋ ਗਏ ਲਗਦੇ ਹੋ”, ਮੈਂ ਕਿਹਾ।
“ਨਾ, ਤੈਨੂੰ ਮੈਂ ਹਲ ਵਾਹੁੰਦਾ ਲਗਦਾਂ ?”, ਉਸ ਕਿਹਾ।
ਉਸਦੇ ਨੱਕ ਵਿਚੋਂ ਵਿਚੋਂ ਮੈਨੂੰ ਕੁੱਝ ਖ਼ੂਨ ਵਰਗਾ ਨਿਕਦਾ ਦਿਸਿਆ ਤੇ ਮੈਂ ਪੁੱਛ ਬੈਠਾ ਕਿ ਕੀ ਉਸਦੀ ਤਬੀਅਤ ਠੀਕ ਹੈ?
“ਤੈਨੂੰ ਮੇਰੇ ਗੋਲੀ ਲੱਗੀ ਦਿਸਦੀ ਹੈ ?”, ਉਹ ਹੁਣ ਬੜੇ ਗੁੱਸੇ ਵਿਚ ਸੀ।
ਮੈਂ ਉਸਨੂੰ ਦੱਸਿਆ ਕਿ ਉਸਦੇ ਨੱਕ ਵਿਚੋਂ ਖ਼ੂਨ ਨਿਕਲ ਰਿਹਾ ਹੈ।
“ਤੂੰ ਮੇਰੇ ਨੱਕ ਤੇ ਮੁੱਕਾ ਮਾਰਿਆ ਹੋਊ! ਤੈਨੂੰ ਪਤਾ ਤੇਰੇ ਤੇ ਪੁਲਸ ਕੇਸ ਬਣ ਸਕਦੈ!”, ਉਸਨੇ ਰੋਹ ਵਿਚ ਉੱਠ ਕੇ ਖੜਾ ਹੁੰਦਿਆਂ ਕਿਹਾ।
ਮੇਰਾ ਸਟਾਪ ਆ ਗਿਆ ਸੀ ਤੇ ਮੈਂ ਝੱਟ ਉਤਰਨ ਦੀ ਕੀਤੀ।
ਬੱਸ ਸਟਾਪ ਵਲ ਆਉਂਦਾ ਇਕ ਜਾਣਿਆ-ਪਛਾਣਿਆ ਬੰਦਾ ਨਜ਼ਰ ਆਇਆ ਤੇ ਮੈਂ ਮੂੰਹ ਦੂਜੇ ਪਾਸੇ ਕਰਕੇ ਕੇ ਕੋਲੋਂ ਲੰਘਣ ਦੀ ਕੀਤੀ। ਉਸਨੇ ਮੈਨੂੰ ਪਿੱਛੋਂ ਆਵਾਜ਼ ਦਿੱਤੀ: “ੳਏ ਪਛਾਣਿਆ ਨਹੀਂ ਮੈਨੂੰ, ਮੈਂ ਮਨਿੰਦਰ ਭੋਗਲ ਦਾ ਵੱਡਾ ਭਰਾ ਆਂ!”

No comments: