ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਨਿਰਮਲ ਸਿੰਘ ਕੰਧਾਲਵੀ - ਅਨਮੋਲ ਚਿੰਤਨ

ਭਰਮ

(ਪੋਸਟ: ਦਸੰਬਰ 14, 2008)

ਘਾਹ ਦੀ ਹਰੀ ਕਚੂਰ ਪੱਤੀ ਤੇ ਬੈਠੀ ਤ੍ਰੇਲ ਦੀ ਬੂੰਦ ਆਪਣੇ ਗੋਲ-ਮਟੋਲ ਵਜੂਦ ਨੂੰ ਦੇਖ ਕੇ ਮਨ ਹੀ ਮਨ ਖ਼ੁਸ਼ ਹੋ ਰਹੀ ਸੀਸਵੇਰ ਦੀ ਠੰਢੀ-ਠੰਢੀ ਹਵਾ ਦੇ ਝੋਂਕੇ ਨਾਲ ਉਹ ਲਰਜ਼-ਲਰਜ਼ ਜਾਂਦੀਉਹ ਅਜੇ ਇਸ ਸੁਪਨਮਈ ਅਵਸਥਾ ਦਾ ਆਨੰਦ ਮਾਣ ਹੀ ਰਹੀ ਸੀ ਕਿ ਉਹਨੂੰ ਇਕ ਪਾਸਿਉਂ ਨਿੱਘ ਆਉਂਦਾ ਮਹਿਸੂਸ ਹੋਇਆਉਹਨੇ ਨਜ਼ਰਾਂ ਉਤਾਂਹ ਚੁੱਕ ਕੇ ਦੇਖਿਆ ਤਾਂ ਸੂਰਜ ਦੀ ਇਕ ਕਿਰਨ ਆਪਣੀਆਂ ਬਾਹਾਂ ਪਸਾਰੀ ਉਹਨੂੰ ਗਲਵੱਕੜੀ ਚ ਲੈਣ ਲਈ ਉਤਾਵਲੀ ਖੜ੍ਹੀ ਸੀ

....ਤੇ ਅਗਲੇ ਪਲ ਹੀ ਸੂਰਜ ਦੀ ਕਿਰਨ ਨੇ ਹਜ਼ਾਰਾਂ ਦੀਪ ਉਹਦੇ ਵਜੂਦ ਵਿਚ ਜਗਾ ਦਿੱਤੇਚਾਰੇ ਪਾਸੇ ਰੰਗ ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਉਹਦੀਆਂ ਅੱਖਾਂ ਚੁੰਧਿਆ ਰਹੀਆਂ ਸਨਉਹਨੇ ਕਦੇ ਸੁਣਿਆ ਸੀ ਕਿ ਮੋਤੀ ਇਸ ਤਰ੍ਹਾਂ ਚਮਕਦੇ ਹੁੰਦੇ ਹਨਹੁਣ ਉਹ ਆਪਣੇ ਆਪ ਨੂੰ ਤ੍ਰੇਲ ਦੀ ਬੂੰਦ ਨਹੀਂ ਸਗੋਂ ਮੋਤੀ ਹੋਣ ਦਾ ਭਰਮ ਪਾਲ਼ ਬੈਠੀ ਸੀ

ਰੌਸ਼ਨੀਆਂ ਦੀ ਚਕਾ-ਚੌਂਧ ਦੇ ਨਸ਼ੇ ਵਿਚ ਉਹ ਐਸੀ ਗੁਆਚੀ ਕਿ ਅਚਾਨਕ ਉਹਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਇਆ ਤੇ ਉਹਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਦਾ ਵਜੂਦ ਹਵਾ ਦਾ ਹਿੱਸਾ ਹੋ ਗਿਆ

No comments: