ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 15, 2009

ਮੋਹਨ ਸਿੰਘ ਮਲਹਾਂਸ - ਮਿੰਨੀ ਕਹਾਣੀ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ ਵਿਚ ਸੁਪਰਡੈਂਟ (ਐਸਟੈਬਲਿਸ਼ਮੈਂਟ) ਵਜੋਂ ਸੇਵਾ ਨਿਭਾ ਰਹੇ ਸ਼੍ਰੀ ਮੋਹਨ ਸਿੰਘ ਮਲਹਾਂਸ ਦੇ ਦਿਲ ਵਿਚ ਪੰਜਾਬੀ ਸਾਹਿਤ ਪ੍ਰਤੀ ਅਸੀਮ ਮੋਹ ਧੜਕਦਾ ਹੈਇਕ ਸਾਦਾ-ਰੂਹ ਇਨਸਾਨ, ਕੁਸ਼ਲ ਪ੍ਰਸ਼ਾਸਕ, ਮਿਹਨਤੀ ਕਾਮੇ ਅਤੇ ਚੰਗੇ ਸਾਹਿਤ ਦੇ ਪਾਠਕ ਹੋਣ ਦੇ ਨਾਲ-ਨਾਲ ਮੋਹਨ ਸਿੰਘ ਜੀ ਇਕ ਸਮਰੱਥ ਲੇਖਕ ਵੀ ਹਨਉਹਨਾਂ ਦੇ ਲਿਖੇ ਲੇਖ, ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਨੂੰ ਪੰਜਾਬੀ ਦੇ ਲਗਭਗ ਸਾਰੇ ਅਖ਼ਬਾਰਾਂ ਦਾ ਸ਼ਿੰਗਾਰ ਬਣਨ ਦਾ ਮਾਣ ਹਾਸਿਲ ਹੈਮੈਂ ਆਪਣੇ ਪਰਮ-ਮਿੱਤਰ ਸ਼੍ਰੀ ਮੋਹਨ ਸਿੰਘ ਮਲਹਾਂਸ ਨੂੰ ਆਰਸੀ ਦੇ ਰੂਬਰੂ ਕਰਨ ਦੀ ਖੁਸ਼ੀ ਲੈ ਰਿਹਾ ਹਾਂ

ਗਗਨ ਦੀਪ ਸ਼ਰਮਾ

ਰਾਮਪੁਰ, ਲੁਧਿਆਣਾ।

------

ਦੋਸਤੋ! ਗਗਨਦੀਪ ਜੀ ਨੇ ਮਲਹਾਂਸ ਸਾਹਿਬ ਦੀਆਂ ਇਹ ਖ਼ੂਬਸੂਰਤ ਮਿੰਨੀ ਕਹਾਣੀਆਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ ਅਤੇ ਮਲਹਾਂਸ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨਾਂ ਵੱਲੋਂ ਜੀਅ ਆਇਆਂ ਆਖਦੀ ਹੋਈ, ਅੱਜ ਦੋਵੇਂ ਕਹਾਣੀਆਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ।

ਦੋ ਮਿੰਨੀ ਕਹਾਣੀਆਂ

ਮ੍ਰਿਗ ਤ੍ਰਿਸ਼ਨਾ

ਦੀਵਾਲੀ ਤੋਂ ਹਫ਼ਤਾ ਕੁ ਪਜਿਲਾਂ ਸਵੀਟ ਸ਼ਾਪ ਵਾਲਿਆਂ ਨੇ ਸਾਰੇ ਸ਼ਹਿਰ ਵਿਚ ਵੱਡੇ-ਵੱਡੇ ਬੈਨਰ ਟੰਗੇ, ਜਿਨ੍ਹਾਂ ਤੇ ਲਿਖਿਆ ਹੋਇਆ ਸੀ, ‘ਦੀਵਾਲੀ ਦਾ ਵਿਸ਼ੇਸ਼ ਤੋਹਫਾ ਨਾਰੀਅਲ ਦੀ ਬਰਫ਼ੀਦਾਣਾ ਮੰਡੀ ਵਿਚ ਧਨੀ ਰਾਮ ਆੜ੍ਹਤੀਏ ਦੀ ਦੁਕਾਨ ਸਾਹਮਣੇ ਲੱਗੇ ਇਹੋ ਜਿਹੇ ਬੈਨਰ ਨੂੰ ਪੜ੍ਹ ਕੇ ਧਨੀ ਰਾਮ ਆਪਣੇ ਮੁਨੀਮ ਨੂੰ ਕਹਿਣ ਲੱਗਾ, ‘ਨਾਰੀਅਲ ਦੀ ਬਰਫ਼ੀ ਰੱਜ ਕੇ ਖਾਣ ਨੂੰ ਚਿੱਤ ਕਰਦਾ, ਪਰ ਕੀ ਕਰਾਂ ਸਾਲੀ ਸ਼ੂਗਰ ਦੀ ਬਿਮਾਰੀ ਖਹਿੜਾ ਨਹੀਂ ਛੱਡਦੀਸੇਠ ਧਨੀ ਰਾਮ ਦੀ ਗੱਲ ਸੁਣ ਕੇ ਮੁਨੀਮ ਨੇ ਠੰਢਾ ਹਉਕਾ ਭਰਿਆ ਤੇ ਚੁੱਪ ਕਰ ਗਿਆ, ਕਿਉਂਕਿ ਉਹ ਨਾਰੀਅਲ ਦੀ ਬਰਫ਼ੀ ਖਾਣ ਦੇ ਆਪਣੇ ਅਰਮਾਨਾਂ ਨੂੰ ਬਰਫ਼ੀ ਦੇ ਮਹਿੰਗੇ ਭਾਅ ਕਾਰਨ ਪੂਰਾ ਨਹੀਂ ਸੀ ਕਰ ਸਕਦਾ

*********

ਸਤੌਲ

ਪਿੰਡ ਚ ਰਹਿੰਦੇ ਚਾਰ ਭੈਣਾਂ ਦੇ ਇਕਲੌਤੇ ਭਰਾ ਗੁਰਜੀਤ ਦਾ ਅਖਬਾਰ ਵਿਚੋਲਾ ਬਣਿਆਉਸ ਦਾ ਵਿਆਹ ਸ਼ਹਿਰੀ ਕੁੜੀ ਕਿਰਨ ਨਾਲ ਹੋ ਗਿਆਵਿਆਹ ਤੋਂ ਕੁਝ ਦੇਰ ਬਾਅਦ ਹੀ ਕਿਰਨ ਪੇਂਡੂ ਜ਼ਿੰਦਗ਼ੀ ਤੋਂ ਉਕਤਾ ਗਈ ਨੌਕਰੀ ਕਰਦੀ ਕਿਰਨ ਆਨੇ-ਬਹਾਨੇ ਆਪਣੀ ਸੱਸ ਨਾਲ ਕਲੇਸ਼ ਕਰਦੀ ਰਹਿੰਦੀਇਕ ਦਿਨ ਗੁਰਜੀਤ ਨੇ ਦਫ਼ਤਰ ਜਾਣ ਲੱਗੀ ਕਿਰਨ ਨੂੰ ਕਿਹਾ, ‘ਕਿਰਨ ਕੱਲ੍ਹ ਦੀ ਛੁੱਟੀ ਲੈ ਆਈਂ ਆਪਾਂ ਗੁੱਡੀ ਭੈਣ ਨੂੰ ਸੰਧਾਰਾ ਦੇਣ ਚੱਲਾਂਗੇਗੁਰਜੀਤ ਦੀ ਇਹ ਗੱਲ ਸੁਣ ਕੇ ਕਿਰਨ ਖਿਝ ਕੇ ਬੋਲੀ, ‘ਮੈਥੋਂ ਨੀ ਲੈ ਹੁੰਦੀਆਂ ਰੋਜ਼ ਰੋਜ਼ ਛੁੱਟੀਆਂ ਕਿਹੜਾ ਇਕ ਅੱਧੀ ਆ, ਮੈਂ ਤਾਂ ਸਤੌਲ ਨੂੰ ਸੰਧਾਰੇ ਦਿੰਦੀ ਓ ਥੱਕੀ ਪਈ ਆਂਕਿਰਨ ਦੇ ਕਹੇ ਇਹ ਸ਼ਬਦ ਗੁਰਜੀਤ ਦੀ ਮਾਂ ਨੇ ਵੀ ਸੁਣ ਲਏਢਿੱਡੋਂ ਜਾਈਆਂ ਲਈ ਸਤੌਲਸ਼ਬਦ ਮਾਂ ਦੇ ਸੀਨੇ ਵਿਚ ਕੰਡੇ ਵਾਂਗ ਖੁੱਭ ਗਿਆ ਪਰ ਗੁਰਜੀਤ ਵਾਂਗ ਸਬਰ ਦਾ ਘੁੱਟ ਪੀ ਲਿਆ

----

ਸਮਾਂ ਬੀਤਿਆ ਕਿਰਨ ਨੇ ਆਪਣੇ ਪੇਕੇ ਘਰ ਦੋ ਜੌੜੀਆਂ ਲੜਕੀਆਂ ਨੂੰ ਜਨਮ ਦਿੱਤਾਕਿਰਨ ਦੀ ਸੱਸ ਆਪਣੀਆਂ ਪੋਤਰੀਆਂ ਦਾ ਮੂੰਹ ਦੇਖਣ ਲਈ ਗਈ ਦੇਖ ਕੇ ਹਉਕਾ ਭਰ ਕੇ ਕਹਿਣ ਲੱਗੀ, ‘ਕਿੰਨਾ ਚੰਗਾ ਹੁੰਦਾ ਜੇ ਰੱਬ ਦੋਹਾਂ ਕੁੜੀਆਂ ਨਾਲੋਂ ਇਕ ਮੁੰਡਾ, ਇਕ ਕੁੜੀ ਦੇ ਦਿੰਦਾਇਹ ਗੱਲ ਸੁਣਦੇ ਸਾਰ ਕਿਰਨ ਬੋਲੀ, ‘ਬੀਜੀ ਐਵੇਂ ਨਾ ਦਿਲ ਹੌਲਾ ਕਰੋ ਇਹ ਤਾਂ ਰੱਬ ਦੀ ਦਾਤ ਨੇਕਿਰਨ ਦੀ ਸੱਸ ਸੋਚਣ ਲੱਗੀ ਕਿ ਢਿੱਡੋਂ ਜਾਈਆਂ ਕਿਉਂ ਰੱਬ ਦੀ ਦਾਤ ਹੁੰਦੀਆਂ ਨੇ ਤੇ ਦੂਜਿਆਂ ਦੀਆਂ ਸਤੌਲ!


No comments: