ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, April 16, 2009

ਸੁਰਿੰਦਰ ਸਿੰਘ ਸੁੱਨੜ - ਲੇਖ

ਖਾਲਸਾ ਪੰਥ - ਨਗਰ ਕੀਰਤਨ

ਲੇਖ

ਰਾਜ ਕਰੇਗਾ ਖਾਲਸਾਅਰਦਾਸ ਕਰਦਿਆਂ ਹਰ ਗੁਰੂ ਘਰ ਵਿੱਚ ਸੰਗਤਾਂ ਸੁਣਦੀਆਂ ਤੇ ਆਮ ਤੌਰ ਤੇ ਦਿਲੋ-ਦਿਲ ਇਹ ਹੀ ਵਿਚਾਰ ਆਉਂਦਾ ਕਿ ਸ਼ਾਇਦ ਕਿਸੇ ਦਿਨ ਸਾਰੀ ਦੁਨੀਆਂ ਵਿੱਚ ਸਾਡਾ ਰਾਜ ਹੋ ਜਾਣੈਕਿਉਂਕਿ ਅਸੀਂ ਆਪਣੇ ਆਪ ਨੂੰ ਖਾਲਸਾ ਸਮਝੀ ਬੈਠੇ ਹਾਂਖਾਲਸਾ ਸਮਝਣਾ ਕੋਈ ਗਲਤ ਗੱਲ ਨਹੀਂ ਹੈ ਖਾਲਸਾ ਬਨਣ ਦੀ ਕੋਸ਼ਿਸ਼ ਵੀ ਬਹੁਤ ਵਧੀਆ ਗੱਲ ਹੈਲੇਕਿਨ ਖਾਲਸੇ ਦੇ ਅਰਥ ਸਮਝਣ ਦਾ ਵੀ ਯਤਨ ਕਰਨਾ ਜ਼ਰੂਰੀ ਹੈਜਿਸ ਵਿੱਚ ਮਿਲਾਵਟ ਨਹੀਂ ਹੈ, ਖਾਲਸ ਹੈ ਜੋ, ਜਿਸ ਵਿੱਚੋਂ 'ਮੈਂ' ਦੀ ਮੁਸ਼ਕ ਨਹੀਂ ਆਉਂਦੀਪੰਜ ਕੱਕਾਰ ਪਹਿਨ ਲੈਣ ਨਾਲ ਖਾਲਸਾ ਨਹੀਂ ਬਣ ਜਾਂਦਾ ਕੋਈ, “ਰਹਿਣੀ ਰਹੇ ਸੋਈ ਸਿੱਖ ਮੇਰਾਸਿੱਖ ਕੌਮ ਵਿੱਚ ਰਹਿਣੀ ਰਹਿਣ ਦੀ ਮਹਿਕ ਬਰਕਰਾਰ ਹੈਦੁਨੀਆਂ ਦੇ ਹਰ ਵਿਕਸਤ ਦੇਸ਼ ਵਿੱਚ ਸਿੱਖ ਹਰ ਉਚਾਈ ਤੱਕ ਪਹੁੰਚ ਰਹੇ ਹਨਸਿਰਫ ਰੋਜ਼ੀ ਰੋਟੀ ਵਾਸਤੇ ਹੀ ਨਹੀਂ ਸਾਰੀ ਦੁਨੀਆਂ ਵਿੱਚ ਭੱਜੇ ਫਿਰਦੇ ਸਿੱਖ, ਸਿੱਖਾਂ ਵਿੱਚੋਂ ਸਿੱਖੀ ਦੀ ਮਹਿਕ ਵੀ ਆਉਂਦੀ ਹੈਤਵੱਜੋ ਦੇਣ ਵਾਲੀ, ਫ਼ਿਕਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਕਿਤੇ ਸਾਡੇ ਵਿੱਚੋਂ ਆਉਂਦੀ ਮਹਿਕ ਘਟ ਤਾਂ ਨਹੀਂ ਰਹੀਕੀ ਸਾਨੂੰ ਪਤਾ ਵੀ ਹੈ ਕਿ ਗੁਰੂ ਨਾਨਕ ਦੀ ਇਸ ਫੁਲਵਾੜੀ ਤੇ ਜੋ ਦਸਵੇਂ ਨਾਨਕ ਨੇ ਇਤਰ ਛਿੜਕਿਆ ਸੀ ਉਸ ਇਤਰ ਦੀ ਮਹਿਕ ਨੂੰ ਅਸੀਂ ਸੰਭਾਲਣਾ ਵੀ ਹੈਪੰਜ ਨਿਸ਼ਾਨੀਆਂ ਲਾ ਕੇ, ਪੰਜ ਸਟਾਰ ਲਾ ਕੇ ਜੇ ਕਿਸੇ ਨੂੰ ਜਰਨੈਲ ਬਣਾ ਦਿੱਤਾ ਜਾਵੇ ਤਾਂ ਉਸ ਰੁਤਬੇ ਨੂੰ ਨਿਭਾਉਣ ਦਾ ਸਲੀਕਾ ਵੀ ਹਮੇਸ਼ਾ ਯਾਦ ਰੱਖਣਾ ਪਵੇਗਾ ਨਹੀਂ ਤਾਂ ਜਰਨੈਲ ਬਹੁਤਾ ਚਿਰ ਜਰਨੈਲੀ ਨਹੀਂ ਰੱਖ ਸਕਦਾਹਰ ਸਿੱਖ ਖਾਲਸੇ ਦਾ ਤਹਿ ਦਿਲੋਂ ਸਤਿਕਾਰ ਕਰਦਾ ਹੈ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਲੇਕਿਨ ਘਰੋਂ ਬਾਹਰ ਓਪਰੇ ਲੋਕਾਂ ਨੇ ਤਾਂ ਸਟਾਰ ਦੇਖ ਕੇ ਹੀ ਅੰਦਾਜ਼ਾ ਲਾ ਸਕਣਾ ਕਿ ਇਹ ਕਿੰਨਾ ਵੱਢਾ ਰੁਤਬਾ ਰੱਖਦਾ ਹੈਜੇਬੀ ਵਿੱਚ ਭਾਵੇਂ ਜਿੰਨੇ ਮਰਜ਼ੀ ਸਟਾਰ ਹੋਣ, ਜਿੰਨਾ ਚਿਰ ਕਿਸੇ ਨੂੰ ਦਿਸਦੇ ਨਹੀਂ ਕਿਸੇ ਨੂੰ ਕੀ ਪਤਾ ਤੁਸੀਂ ਕੌਣ ਹੋ

----

ਸਟਾਰ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਹੋ ਸਕਦੇਜੇ ਧਰਤੀ ਨੂੰ ਸਾਫ ਸੁਥਰਾ ਨਾ ਕੀਤਾ ਹੋਵੇ, ਪੂਰਾ ਤਿਆਰ ਨਾ ਕੀਤਾ ਹੋਵੇ, ਵਧੀਆ ਬੀਜ ਨਾ ਬੀਜਿਆ ਹੋਵੇ, ਸਹੀ ਤਰੀਕੇ ਨਾਲ ਕਿਆਰੇ ਪਾ ਕੇ ਲੋੜ ਅਨੁਸਾਰ ਸਿੰਜਿਆ ਨਾ ਹੋਵੇ ਤਾਂ ਫ਼ਸਲ ਵਧੀਆ ਕਿਵੇਂ ਹੋ ਸਕਦੀ ਹੈਖਾਲਸਾ ਪੰਥ ਵਿੱਚ ਰਲਣ ਲਈ, ਖਾਲਸਾਈ ਸ਼ਾਨ ਵਿੱਚ ਦਿਸਣ ਲਈ ਪਹਿਲਾਂ ਗੁਰੂ ਨਾਨਕ ਦੀ ਬਾਣੀ ਵਿੱਚੋਂ ਸੇਧ ਲੈ ਕੇ ਮਨ ਤਨ ਦੇ ਇਸ ਕਿਆਰੇ ਨੂੰ ਨਿਰਮਲ ਕਰਨਾ ਪਵੇਗਾਤਿਆਰ ਕੀਤੀ ਹੋਈ ਸਰੀਰਕ ਧਰਤੀ ਵਿੱਚ ਸਮੇਂ ਸਿਰ ਵਧੀਆ ਬੀਜ ਬੀਜਣਾ ਪਵੇਗਾ, ਬਾਣੀ ਦਾ ਫੁਰਮਾਨ ਹੈ, “ਕਰੁਤਾ ਬੀਜ ਬੀਜੇ ਨਾ ਜਨਮੇਸਮੇਂ ਸਿਰ ਬੀਜਿਆ, ਸਿੰਜਿਆ ਸੰਵਾਰਿਆ ਬੀਜ ਹੀ ਤਾਂ ਵਧੀਆ ਬੂਟਾ ਬਣਦਾ ਹੈਵਧੀਆ ਬੂਟਿਆਂ ਨੂੰ ਫੁੱਲ ਫਲ ਵੀ ਵਧੀਆ ਲਗਦੇ ਨੇ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂਦੂਰੋਂ ਪਹਿਚਾਣ ਹੋ ਜਾਂਦੀ ਹੈ ਵਧੀਆ ਵਸਤਾਂ ਦੀ, ਵਧੀਆ ਲੋਕਾਂ ਦੀਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਖਾਲਸਾ ਜੀ ਆਓ ਸਾਰੇ ਪਹਿਲਾਂ ਗੁਰੂ ਨਾਨਕ ਦੀ ਦਰਸਾਈ ਸੀਰਤ ਸਮਝਣ ਦਾ ਯਤਨ ਕਰੀਏ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਕਰ ਕਮਲਾਂ ਨਾਲ ਚੁਣੀ ਹੋਈ ਸੂਰਤ ਵਿੱਚ ਦ੍ਰਿਸ਼ਟਮਾਨ ਹੋਈਏ

-----

ਅਸੀਂ ਸਿਰਫ਼ ਇਸ ਗੱਲ ਦਾ ਹੀ ਮਾਣ ਕਰਦੇ ਰਹਿੰਦੇ ਹਾਂ ਕਿ ਅਸੀਂ ਸਿੱਖ ਹਾਂਸਿੱਖ ਹੋਣ ਦਾ ਮਾਣ ਕਰਨਾ ਵੀ ਚੰਗੀ ਗੱਲ ਹੈ ਪਰ ਕੀ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਸਿਧਾਂਤ ਨੂੰ ਅਸੀਂ ਆਪਣੇ ਜੀਵਨ ਵਿੱਚ ਕਿੰਨਾ ਕੁ ਅਪਣਾਇਆ ਹੈ? ਕਹਿਣ ਨੂੰ ਤਾਂ ਸਿੱਖ ਦਾ ਅਰਥ ਵਿਦਿਆਰਥੀ ਮੰਨਦੇ ਹਾਂ ਪਰ ਹਾਂ ਅਸੀਂ ਸਾਰੇ ਅਧਿਆਪਕਮੈਨੂੰ ਤਾਂ ਕੋਈ ਵਿਦਿਆਰਥੀ ਮਿਲਿਆ ਨਹੀਂ ਅੱਜ ਤੱਕਇਹ ਤਾਂ ਅਸੀਂ ਜਾਣਦੇ ਹਾਂ ਕਿ ਰਾਹ ਕਿਹੜਾ ਹੈਪਰ ਉਸ ਰਸਤੇ ਦੀਆਂ ਸਿਫਤਾਂ ਕਰੀ ਜਾਣ ਨਾਲ, ਜਾਂ ਕਮਾਲ ਦੇ ਰਸਤੇ ਦਾ ਲੋਕਾਂ ਵਿੱਚ ਪ੍ਰਚਾਰ ਕਰਨ ਨਾਲ ਹੀ ਗੱਲ ਨਹੀਂ ਬਣ ਸਕਦੀਉਸ ਰਸਤੇ ਤੇ ਤੁਰਨਾ ਵੀ ਪਵੇਗਾਬਾਕੀਆਂ ਨੂੰ ਰਸਤਾ ਦੱਸਣਾ ਤੁਰਨਾ ਸਿਖਾਉਣਾ ਵੀ ਚੰਗੀ ਗੱਲ ਹੈ ਪਰ ਤਰਨਾ ਸਿਖਾਉਣ ਵਾਲਾ ਜੇ ਆਪ ਵੀ ਦੋ ਤਾਰੀਆਂ ਤਰ ਕੇ ਦੇਖ ਲਵੇ ਤਾ ਕਿੰਨਾਂ ਚੰਗਾ ਹੋਵੇਸਿਰਜਣਹਾਰ ਜਿਸ ਨੇ ਸਾਰੀ ਸਿਰਜਣਾ ਕੀਤੀ ਉਸਨੂੰ ਸਿਰਜ ਸਕਣ ਦੀ ਸਾਡੀ ਓਕਾਤ ਨਹੀਂ ਹੈਉਸ ਦਾ ਸ਼ੁਕਰਾਨਾ ਕਰਨ ਦਾ ਰਸਤਾ ਸਾਨੂੰ ਸਭ ਨੂੰ ਪਤਾ ਹੈਅਸੀਂ ਜਾਣਦੇ ਹਾਂ ਕਿ ਸ਼ਬਦ ਗੁਰੂ ਸਤਿ ਮਾਰਗ ਦਾ ਮਾਰਗ ਦਰਸ਼ਣ ਹੈਪਰ ਕੀ ਅਸੀਂ ਜਾਚ ਹੀ ਸਿੱਖਦੇ ਸਿਖਾਉਂਦੇ ਰਹਾਂਗੇ ਜਾਂ ਦੋ ਕਦਮ ਚੱਲ ਕੇ ਵੀ ਆਨੰਦ ਲਵਾਂਗੇ? ਸਿੱਖੀ ਸੀਰਤ ਵਿੱਚ ਸਮਾ ਕੇ ਹੀ ਸਿੱਖ ਪਦਵੀ ਹਾਸਲ ਹੁੰਦੀ ਹੈ

----

ਸੀਰਤ ਵਾਲਿਆਂ ਦੀ ਸੂਰਤ ਕਿਵੇਂ ਬਣਦੀ ਹੈ ਇਹ ਦਸਵੇਂ ਪਾਤਸ਼ਾਹ ਤੋਂ ਵੱਧ ਭਲਾ ਕੌਣ ਜਾਣੇਜੇ ਅਕਾਲ ਪੁਰਖੀ ਸੀਰਤ, ਅਮਰ ਸੀਰਤ ਵਿੱਚ ਸੂਰਤ ਨੂੰ ਸ਼ਾਮਲ ਕਰਨਾ ਹੋਵੇ, ਸੂਰਤ ਨੂੰ ਵੀ ਅਮਰ ਕਰਨਾ ਹੋਵੇ ਤਾਂ ਕਿਵੇਂ ਹੋ ਸਕਦੀ ਹੈਦਸਵੇਂ ਪਾਤਸ਼ਾਹ ਸੀਸ ਦੀ ਮੰਗ ਕਰਦੇ ਹਨ, ਪੰਜ ਸੀਸ ਹੀ ਕਿਉਂ ਮੰਗੇਜਿਸਮ ਦਾ ਕੋਈ ਹੋਰ ਅੰਗ ਕਿਉਂ ਨਹੀਂ ਮੰਗ ਲਿਆਸਿਰ ਤੋਂ ਸਿਵਾ ਹੋਰ ਕਿਸੇ ਵੀ ਅੰਗ ਵਿੱਚ ਮੈਂ ਨਹੀਂ ਹੈਮੈਂ ਮੇਟਣੀ ਹੈ ਤਾਂ ਸਿਰ ਦੇ ਹੁੰਦਿਆਂ ਨਹੀਂ ਮਿਟ ਸਕਦੀਸੀਸ ਸਤਿਗੁਰ ਨੂੰ ਵੇਚ ਕੇ ਹੀ ਸਾਰੀਆਂ ਨਿਆਮਤਾਂ ਮਿਲਦੀਆਂ ਹਨਪੰਜ ਸੀਸ ਗੁਰੂ ਦੀ ਭੇਂਟ ਚੜ੍ਹੇ, ਪਰਵਾਨ ਹੋਏ, ਅਮਰ ਹੋ ਗਏਖਾਲਸਾ ਅਮਰ ਹੋ ਗਿਆ, ਖਾਲਸਾ ਤਾਂ ਅਮਰ ਹੈਖਾਲਸੇ ਨੇ ਤਾਂ ਅਵਤਾਰ ਧਾਰਿਆ, ਪ੍ਰਗਟ ਹੋਇਆ ਖਾਲਸਾਕੋਈ ਦਿਨ ਐਸਾ ਹੋ ਹੀ ਨਹੀਂ ਸਕਦਾ ਜਿਸ ਦਿਨ ਕੋਈ ਕਹੇ ਕਿ ਖਾਲਸਾ ਖਤਮ ਹੋ ਗਿਆਅਮਰ ਵਿਅਕਤੀ ਨਹੀਂ ਸ਼ਕਤੀ ਹੁੰਦੀ ਹੈਕੋਈ ਵਿਅਕਤੀ ਹੈ ਤਾਂ ਉਸਦਾ ਖਤਮ ਹੋਣਾ ਲਾਜਮੀ ਹੈਵਿਅਕਤੀ ਵਿੱਚ ਸ਼ਕਤੀ ਪੈਦਾ ਕਰਨ ਦੀ ਜਾਚ ਤਾਂ ਪੰਜ ਪਿਆਰੇ ਸਾਜ ਕੇ ਗੁਰਾਂ ਨੇ ਸਿਖਾਈ ਸੀਕੀ ਸਾਡਾ ਸੀਸ ਵੇਚ ਕੇ ਸਰ ਸਕਦਾ ਹੈ ਕਿ ਨਹੀਂ? ਇਹ ਤਾਂ ਅਸੀਂ ਜਾਣਦੇ ਹਾਂ ਕਿ ਸਤਿਗੁਰ ਅੱਗੇ ਸੀਸ ਭੇਂਟ ਕਰਨਾ ਠੀਕ ਹੈ ਪਰ ਕੀ ਅਸੀਂ ਸਿਰ ਤੋਂ ਬਿਨਾ ਦੁਨਿਆਵੀ ਕੰਮ ਚਲਾ ਸਕਦੇ ਹਾਂ? ਸਿਰ ਦੀ ਲੋੜ ਹੈ ਕਿ ਸਤਿਗੁਰ ਦੀ, ਇੱਕ ਦੀ ਹੀ ਪਰਾਪਤੀ ਹੋ ਸਕਦੀ ਹੇ ਸੀਸ ਜਾਂ ਫਿਰ ਸਤਿਗੁਰਅਸੀਂ ਇੱਛਾਧਾਰੀ ਨਹੀਂ ਹਾਂ, ਜਿੰਨਾ ਚਿਰ ਇੱਛਾ ਹੈ ਅਮਰ ਪਦਵੀ ਨਹੀਂ ਮਿਲ ਸਕਦੀਖਾਲਸਾ ਅਮਰ ਹੈ ਪਰ ਅਸੀਂ ਕਿੰਨੇ ਕੁ ਅਮਰ ਹਾਂ ਇਹ ਸਾਡੇ ਤੋਂ ਵੱਧ ਹੋਰ ਕਿਸ ਨੂੰ ਪਤਾ

----

ਇਨਸਾਨ ਦੀ ਸੀਰਤ ਅਤੇ ਸੂਰਤ ਨੂੰ ਕੱਚੇ ਕਸੁੰਭ ਰੰਗਾਂ ਚੋਂ ਕੱਢਣ ਦਾ ਵਿਧੀ ਵਿਧਾਨ ਸਿਰਫ ਗੁਰੂ ਕੋਲ ਹੀ ਹੈਗੁਰੂ ਦਾ ਖਾਲਸਾ ਪੰਥ ਤਾਂ ਗੁਰੂ ਦੇ ਦਰਸਾਏ ਰਸਤੇ ਤੇ ਚੱਲਣ ਵਾਲਾ ਹੀ ਹੋ ਸਕਦਾ ਹੈਅਸੀਂ ਜੇ ਰੰਗ ਮਜੀਠ ਵਿੱਚ ਆਪਣੇ ਆਪ ਨੂੰ ਰੰਗਣਾ ਚਾਹੰਦੇ ਹਾਂ ਤਾਂ ਮੱਥਾ ਟੇਕ ਦੇਣ ਨਾਲ ਜਾਂ ਨੱਕ ਰਗੜਣ ਨਾਲ ਹੀ ਗੱਲ ਨਹੀਂ ਬਣ ਸਕਦੀਸੀਰਤ ਸਹੀ ਨਹੀਂ ਹੈ ਤਾਂ ਸੂਰਤ ਦੇ ਕੋਈ ਅਰਥ ਹੀ ਨਹੀਂ ਬਣਦੇਸੀਰਤ ਸੂਰਤ ਵਿੱਚ ਪ੍ਰਗਟ ਹੁੰਦੀ ਹੋਵੇ, ਦਰਸ਼ਣ ਕਰਕੇ ਹੀ ਪਤਾ ਲੱਗ ਜਾਵੇ ਕਿ ਇਹ ਗੁਰੂ ਦਾ ਰੂਪ ਹੈਖਾਲਸਾ ਮੇਰੋ ਰੂਪ ਹੈ ਖਾਸਕੀਰਤਨ ਕਰਨ ਨਾਲ ਜਾਂ ਸੁਣ ਕੇ ਸ਼ਬਦ ਭੇਂਟਾ ਕਰਨ ਨਾਲ ਹੀ ਗੱਲ ਨਹੀਂ ਬਣ ਸਕਦੀਸੱਚੀ ਮੁੱਚੀ ਖਾਲਸਾ ਰੂਪ ਹੈ ਤਾਂ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀਹਰ ਲਫ਼ਜ਼ ਵਿੱਚੋਂ ਗੁਰੂ ਦੀ ਮਹਿਕ ਆਵੇਗੀਬਾਣੀ ਗੁਰੂ ਵਾਲੀ ਹੋ ਜਾਵੇ ਤਾਂ ਗੁਰਬਾਣੀ ਵਿੱਚ ਤੇ ਗੁਰੂ ਵਿੱਚ ਜਿਵੇਂ ਕੋਈ ਫ਼ਰਕ ਨਹੀਂ ਉਸ ਅਵਸਥਾ ਵਿੱਚ ਆ ਜਾਈਏਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇਗਾਉਣਾ ਬਹੁਤ ਹੀ ਚੰਗੀ ਗੱਲ ਹੈਪਰ ਚੰਗਿਆਈਆਂ ਜਿੰਨਾਂ ਚਿਰ ਸਾਡੇ ਵਿੱਚੋਂ ਮਹਿਕਦੀਆਂ ਨਹੀਂ, ਸਾਫ਼ ਦਿਸਦੀਆਂ ਨਹੀਂ ਓਨਾ ਚਿਰ ਹਿਟਲਰ ਦੀ ਫੋਜ ਦੇ ਹਾਰੇ ਹੋਏ ਜਰਨੈਲ ਜੋ ਵਰਦੀਆਂ ਵਿੱਚ ਤਾਂ ਸੀ ਪਰ ਵਰਦੀਆਂ ਦੇ ਕੋਈ ਅਰਥ ਨਹੀਂ ਸੀ ਬਣਦੇ ਉਹ ਅਵਸਥਾ ਹੀ ਰਹੇਗੀਸਾਨੂੰ ਕਿਸੇ ਨੇ ਨਹੀਂ ਹਰਾਇਆ, ਪੂਰੀ ਤਰਾਂ ਹਰੇ ਵੀ ਨਹੀਂ ਅਸੀਂ, ਹਰ ਸਕਦੇ ਵੀ ਨਹੀਂਲੇਕਿਨ ਜਿਸ ਦੇਸ਼ ਦਾ ਹਰ ਵਾਸੀ ਰਾਜਾ ਹੋਵੇ ਉਹ ਹੋਰ ਕਿਸੇ ਦੇਸ਼ ਨਾਲ ਕਿਵੇਂ ਲੜ ਸਕਦਾ ਹੈਕਹਿਣ ਨੂੰ ਤਾਂ ਗੁਰੂ ਨਾਨਕ ਨੂੰ ਅਸੀਂ ਸਰਬੱਤ ਦਾ ਭਲਾਮੰਗਣ ਵਾਲਾ ਬਾਬਾ ਆਖਦੇ ਹਾਂਸਰਬ ਸਾਂਝਾ ਬਾਬਾ ਹੈ ਤਾਂ ਉਸ ਦੀ ਵਡਿਆਈ ਦੀਆਂ ਵੰਡ ਵੰਡਾਈਆਂ ਕਿਉਂ? ਜੱਟਾਂ ਦਾ ਗੁਰਦੁਆਰਾ, ਇਹ ਮਿਸਤਰੀਆਂ ਦਾ, ਉਹ ਲੁਬਾਣਿਆਂ ਦਾ, ਔਹ ਰਵਿਦਾਸੀਆਂ ਦਾ ਕਿਉਂ? ਪੰਜਾਬ ਦੀਆਂ ਵੰਡੀਆਂ, ਪੰਜਾਬੀ ਬੋਲੀ ਦੀਆਂ ਵੰਡੀਆਂ ਭਲਾ ਕਿਉਂ? ਪੰਜਾਬੀ ਭਾਸ਼ਾ ਹੀ ਇੱਕ ਵਾਹਿਦ ਭਾਸ਼ਾ ਹੈ ਜਿਸ ਨੂੰ ਗੁਰਮੁਖੀ, ਸ਼ਾਹਮੁਖੀ, ਹਿੰਦੀ, ਸਿੰਧੀ ਆਦਿ ਕਈ ਲਿੱਪੀਆਂ ਵਿੱਚ ਲਿਖਿਆ ਜਾਂਦਾ ਹੈਅੱਜ ਕੰਮਪਿਊਟਰ ਦਾ ਯੁੱਗ ਹੈ, ਪੰਜਾਬੀਆਂ ਨੇ ਸਤਲੁਜ, ਚਾਤ੍ਰਿਕ, ਅਮਰ ਲਿੱਪੀ, ਗੁਰਬਾਣੀ ਲਿੱਪੀ ਪਤਾ ਨਹੀਂ ਸੈਂਕੜੇ ਫੌਂਟਸ ਕਿਉਂ ਬਣਾ ਲਈਆਂ ਕਿ ਇੱਕ ਦੂਜੇ ਦੀ ਗੱਲ ਸਮਝਣ ਵਾਸਤੇ ਫੌਂਟ ਕਨਵਰਟਰ ਚਾਹੀਦੇ ਨੇਂਕੀ ਇਹ ਹੀ ਖਾਲਸਾ ਪੰਥ ਹੈ?

-----

ਦੇਂਦਾ ਦੇ ਲੈਂਦੇ ਥੱਕ ਪਾਏਗੁਰੂ ਤਾਂ ਦੇਣ ਵਾਲਾ ਹੋ ਸਕਦਾ ਹੈ ਵੰਡੀਆਂ ਪਾਉਣ ਵਾਲਾ ਨਹੀਂਜੇ ਗੁਰੂ ਖਾਲਸਾ ਕਹਾਉਣ ਨੂੰ ਚਿੱਤ ਕਰਦਾ ਹੈ ਤਾਂ ਗੁਰਮਤ ਗ੍ਰਹਿਣ ਕਰਨੀ ਪਵੇਗੀਗੁਰੂ ਨੇ ਸਿਰਫ ਗੁਰਮਤ ਦਾ ਪ੍ਰਚਾਰ ਹੀ ਨਹੀਂ ਕੀਤਾ, ਸਤਿ ਮਾਰਗ ਤੇ ਚੱਲ ਕੇ ਵੀ ਵਿਖਾਇਆਗੁਰੂ ਨੇ ਸਿਰਫ ਖਾਲਸਾ ਸਾਜਿਆ ਹੀ ਨਹੀਂ, ਖਾਲਸਾਈ ਸ਼ਾਨ ਵਿੱਚ ਸਜ ਕੇ ਵੀ ਵਿਖਾਇਆਗੁਰੂ ਸਿਰਫ ਗੁਰਦੁਆਰੇ ਵਿੱਚ ਸਿਮਟ ਕੇ ਨਹੀਂ ਬੈਠਾ, ਗੁਰੂ ਤਾਂ ਘਰ ਘਰ ਜਾ ਕੇ ਨਗਰ ਕੀਰਤਨ ਕਰਦਾ ਹੈਆਪ ਚੱਲ ਕੇ ਕਿਸੇ ਦੇ ਕੋਲ ਜਾਣਾ ਤੇ ਉਸਦੀ ਦੁਬਿਧਾ ਦੂਰ ਕਰਨੀ ਇਹ ਗੁਰੂ ਦੀ ਹੀ ਕਰਨੀ ਹੈਗੁਨਾਹਗਾਰ ਗਨਕਾ, ਵਲੀ ਕੰਧਾਰੀ ਵਰਗੇ ਹੰਕਾਰੀ, ਭੀਮਿਏਂ ਚੋਰ ਜਾਂ ਸੱਜਣ ਠੱਗ ਵਰਗੇ, ਕੌਡੇ ਰਾਕਸ਼ ਵਰਗੇ ਭਲਾ ਗੁਰੂ ਕੋਲ ਕਿਉਂ ਜਾਣਗੁਰੂ ਦਾ ਆਪ ਚੱਲ ਕੇ ਸਭਨਾ ਦੇ ਦੁੱਖ ਦੂਰ ਕਰਨਾ ਹੈ ਨਗਰ ਕੀਰਤਨਗੁਰੂ ਬਾਬੇ ਦੀਆਂ ਚਾਰ ਉਦਾਸੀਆਂ ਹਨ ਨਗਰ ਕੀਰਤਨਸਿੱਧ ਗੋਸ਼ਟ ਹੈ ਨਗਰ ਕੀਰਤਨਜਗਨਨਾਥ ਪੁਰੀ ਦੇ ਪੁਜਾਰੀਆਂ ਨੂੰ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇਆਰਤੀ ਕਰਨੀ ਸਿਖਾਉਣ ਜਾਣਾ ਹੈ ਨਗਰ ਕੀਰਤਨਮਲਕ ਭਾਗੋ ਦੇ ਨਾਨਾ ਪਰਕਾਰ ਦੇ ਭੋਜਨ ਨਹੀਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਸ਼ਕਣ ਜਾਣਾ ਹੈ ਨਗਰ ਕੀਰਤਨਨਗਰ ਕੀਰਤਨ ਕੋਈ ਵੱਢੇ ਬਣ ਕੇ ਦਿਖਾਵਾ ਕਰਨ ਨੂੰ ਨਹੀਂ ਆਖਦੇਘਰ ਘਰ ਜਾ ਕੇ ਗੁਰੂ ਦੀ ਮਹਿਕ ਵੰਡਣਾ ਹੈ ਨਗਰ ਕੀਰਤਨਸਤਿਗੁਰਾਂ ਦੀ ਲਾਈ ਹੋਈ ਇਹ ਖ਼ੂਬਸੂਰਤ ਫੁਲਵਾੜੀ ਦੀਆਂ ਮਹਿਕਾਂ ਧਰਤੀ ਦੇ ਹਰ ਕੋਨੇ ਵਿੱਚੋਂ ਆ ਰਹੀਆਂ ਹਨਇਹ ਮਹਿਕ ਸਦਾ ਆਉਂਦੀ ਰਹੇਗੀ ਲੇਕਿਨ ਜੇ ਅਸੀਂ ਇਸ ਫੁਲਵਾੜੀ ਨੂੰ ਸਿੰਜਦੇ ਸੰਵਾਰਦੇ ਰਹੇ ਤਾਂ ਸਾਰੀ ਦੁਨੀਆਂ ਇਸ ਮਹਿਕ ਨਾਲ ਝੂੰਮ ਉੱਠੇਗੀਅਰਦਾਸ ਹੈ ਸਾਨੂੰ ਇੱਕ ਮੁੱਠ ਹੋ ਕੇ ਰਲ ਕੇ ਚੱਲਣ ਦੀ ਸੋਝੀ ਆ ਜਾਏਕਦਮ ਨਾਲ ਕਦਮ ਮਿਲਾ ਕੇ ਚੱਲਾਂਗੇ ਤਾਂ ਸਾਡਾ ਸਾਰਾ ਜੀਵਨ ਨਗਰ ਕੀਰਤਨ ਬਣ ਜਾਊਇਕੱਲਾ ਤਾਂ ਕਹਿੰਦੇ ਰੁੱਖ ਵੀ ਨਾ ਹੋਵੇਰੱਬ ਸੁਮੱਤ ਬਖ਼ਸ਼ੇ ਰਾਜਨੀਤੀ ਧਰਮ ਚਲਾੳਣ ਲਈ ਜ਼ਰੂਰੀ ਹੈ ਪਰ ਜੇ ਰਾਜਾ ਧਰਮੀ ਹੋ ਜਾਵੇ ਤਾਂ ਆਪੇ ਧਰਮਰਾਜ ਹੋ ਜਾਵੇਹਰ ਘਰ ਧਰਮਸਾਲ ਹੋ ਜਾਵੇ

ਦਾਸਨ ਦਾਸ

ਸੁਰਿੰਦਰ ਸਿੰਘ ਸੁੱਨੜ


No comments: