ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, May 2, 2009

ਕੇਹਰ ਸ਼ਰੀਫ - ਲੇਖ

ਜੇ ਘਰ ਵਿਚ ਕਿਤਾਬਾਂ ਹੋਣ ਤਾਂ.....

ਲੇਖ

ਮਨੁੱਖੀ ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਹੈ, ਇਸ ਖੂਬਸੂਰਤੀ ਦੇ ਵਾਧੇ ਵਿਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨਮਨੁੱਖ ਜੀਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈਕਿਤਾਬਾਂ ਪੜ੍ਹਦਿਆਂ ਸੋਚਣ ਦੇ ਨਵੇਂ ਢੰਗ-ਤਰੀਕੇ ਸਿੱਖਦਾ, ਆਪਣੇ ਗਿਆਨ ਵਿਚ ਵਾਧਾ ਕਰਦਾ ਅਤੇ ਉਨ੍ਹਾਂ ਉੱਤੇ ਅਮਲ ਕਰਨ ਵੱਲ ਰੁਚਿਤ ਹੁੰਦਾ ਹੈ

-----

ਹਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਖਾਣ-ਪੀਣ ਅਤੇ ਰਹਿਣ ਆਦਿ ਦੀਆਂ ਸਹੂਲਤਾਂ ਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹਨਪਰ ਜਿਨ੍ਹਾਂ ਲੋਕਾਂ ਨੇ ਬੌਧਿਕਤਾ ਵੱਲ ਤੁਰਨਾ ਹੁੰਦਾ ਹੈ ਉਨ੍ਹਾਂ ਨੂੰ ਕਿਤਾਬਾਂ ਦੀ ਉਂਗਲ ਫੜਨੀ ਹੀ ਪੈਂਦੀ ਹੈ ਤਾਂ ਜੋ ਗਿਆਨ/ਸੂਝ ਦੇ ਦਰ ਤੱਕ ਪਹੁੰਚ ਸਕਣਅਜ ਉਹ ਵਕਤ ਹੈ ਜਦੋਂ ਕਿਤਾਬ ਬਹੁਤ ਸਾਰੇ ਲੋਕਾਂ ਦੇ ਵਸੋਂ ਬਾਹਰੀ ਸ਼ੈਅਨਹੀਂ, ਲੋੜ ਤਾਂ ਇਸ ਪਾਸੇ ਰੁਖ਼ ਕਰਕੇ ਤੁਰਨ ਦੀ ਹੈਆਦਤ ਜਾਂ ਗੇਜ੍ਹ ਪਾਉਣ ਦੀ ਹੈਇਸ ਦਾ ਸਬੰਧ ਮਨ ਦੀ ਜਗਿਆਸੂ ਬਿਰਤੀ ਨਾਲ ਹੈਇਸ ਵਾਸਤੇ ਸੁੱਤੇ ਮਨ ਨੂੰ ਜਗਾਉਣਾ ਪੈਂਦਾ ਹੈਉਂਜ ਵੀ ਅਕਲ ਦੇ ਵਿਹੜੇ ਪੈਰ ਰੱਖਣ ਤੋਂ ਝਿਜਕ/ਸ਼ਰਮ ਕਾਹਦੀ? ਹਰ ਜਗਿਆਸੂ ਮਨੁੱਖ ਕਿਤਾਬ ਨੂੰ ਆਪਣੀ ਲੋੜ ਸਮਝੇ ਤੇ ਇਸਦੇ ਸਿੱਟੇ ਵਜੋਂ ਸਮਾਜ ਜਾਂ ਸਮਾਜਾਂ ਅੰਦਰ ਨਿੱਤ ਪੈਦਾ ਹੁੰਦੇ ਬੇਲੋੜੇ ਤਣਾਵਾਂ/ਟਕਰਾਵਾਂ/ਝਗੜਿਆਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ

----

ਹਰ ਮਨੁੱਖ ਹੀ ਆਪਣੇ ਘਰ ਦੀ ਖ਼ੂਬਸੂਰਤੀ ਵਾਸਤੇ ਲੋੜ ਦੀਆਂ ਚੀਜ਼ਾਂ ਆਪਣੇ ਵਸੋਂ ਬਾਹਰਾ ਹੋ ਕੇ ਖਰੀਦਦਾ ਹੈ, ਕਈ ਵਾਰ ਕਰਜ਼ਾ ਲੇ ਕੇ ਵੀਪਰ ਕਿਤਾਬਾਂ ਖਰੀਦਣ ਵੇਲੇ ਕੰਜੂਸੀ ਕਿਉਂ? ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਲੋਕ ਘਰ ਦੇ ਖਰਚ ਨੂੰ ਸਾਵਾਂ ਰੱਖਣ ਵਾਸਤੇ (ਜਾਂ ਦੂਜਿਆਂ ਸਾਹਮਣੇ ਆਪਣੇ ਆਪ ਨੂੰ ਐਵੇਂ ਹੀ ਸਿਆਣਾ ਦੱਸਣ ਵਾਸਤੇ) ਘਰ ਦਾ ਬੱਜਟ ਬਣਾਉਂਦੇ ਹਨਪਰ ਕਿੰਨੇ ਕੁ ਘਰ ਹੋਣਗੇ ਜਿੱਥੇ ਕਿਤਾਬਾਂ ਲਈ ਖਰਚਣ ਵਾਸਤੇ ਵੀ ਘਰੇਲੂ ਬੱਜਟ ਵਿਚ ਕੁੱਝ ਰੱਖਿਆ ਗਿਆ ਹੋਵੇਪੰਜਾਬੀ ਲੇਖਕਾਂ ਵਿਚ ਇਹ ਰੁਚੀ ਬਹੁਤ ਹੀ ਘੱਟ ਦੇਖੀ ਗਈ ਹੈ ਕਿ ਉਹ ਖ਼ੁਦ ਖਰੀਦ ਕੇ ਕਿਤਾਬਾਂ ਪੜ੍ਹਦੇ ਹੋਣਬਹੁਤੇ ਤਾਂ ਮੁਫ਼ਤ ਮਿਲਣ ਵਾਲੀਆਂ ਕਿਤਾਬਾਂ ਦੀ ਹੀ ਉਡੀਕ ਕਰੀ ਜਾਂਦੇ ਹਨਇਸ ਕਰਕੇ ਹੀ ਜਦੋਂ ਕਿਸੇ ਪੁਸਤਕ ਉਤੇ ਹੋ ਰਹੀ ਗੋਸ਼ਟੀ/ਵਿਚਾਰ ਚਰਚਾ ਵਿਚ ਭਾਗ ਲੈਣ ਜਾਂਦੇ ਹਨ ਤਾਂ ਮੂੰਹ-ਜ਼ੁਬਾਨੀਭਾਵ ਬਿਨਾ ਕਿਤਾਬ ਪੜ੍ਹਿਆਂ ਹੀ ਉਸ ਕਿਤਾਬ ਬਾਰੇ ਵਿਦਵਤਾ ਭਰਪੂਰਲੈਕਚਰ ਝਾੜ ਦੇਣਗੇਜੇ ਕੋਈ ਪੁੱਛ ਲਵੇ ਕਿ ਜਦੋਂ ਕਿਤਾਬ ਪੜ੍ਹੀ ਹੀ ਨਹੀਂ ਤਾਂ ਐਵੇਂ ਹੀ ਬਿਨਾ ਕਿਤਾਬ ਪੜ੍ਹਿਆਂ ਕਮਲ਼ ਘੋਟਣ ਦਾ ਕੀ ਫਾਇਦਾ? ਅੱਗਿਓਂ ਬੇਸ਼ਰਮੀ ਭਰਿਆ ਜਵਾਬ ਦੇਣਗੇ, ‘ਸੱਦਾ ਭੇਜਣ ਵਾਲੇ ਪ੍ਰਬੰਧਕਾਂ ਦਾ ਮਾਣ ਵੀ ਤਾਂ ਰੱਖਣਾ ਹੋਇਆਜਿਨ੍ਹਾਂ ਸਮਾਜਾਂ ਨੇ ਤਰੱਕੀ/ਵਿਕਾਸ ਕਰਨਾ ਹੁੰਦਾ ਹੈ ਉਨ੍ਹਾਂ ਨੂੰ ਨਵੀਂ ਸੋਚ ਦੀ ਲੋੜ ਪੈਂਦੀ ਹੈਫਲਸਫਿਆਂ ਨੂੰ ਜਨਮ ਦੇਣ ਵਾਲੇ, ਲੋਕਾਂ ਦੀ ਅਗਵਾਈ ਕਰਨ ਦੇ ਐਵੇਂ ਹੀ ਯੋਗ ਨਹੀਂ ਹੋ ਜਾਂਦੇ, ਉਨ੍ਹਾਂ ਦੀ ਨਵੀਂ ਦ੍ਰਿਸ਼ਟੀ/ਨਵੇਂ ਵਿਚਾਰ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਸਦਕਾ ਕੋਈ ਨਵੀਂ ਲੀਹ ਤੁਰਦੀ ਹੈਜਦੋਂ ਧਾਰਮਿਕ ਬਿਰਤੀ ਵਾਲੇ ਕਹੇ ਜਾਂਦੇ ਮਹਾਂਪੁਰਸ਼ਾਂ ਨੇ ਲੋਕਾਂ ਨੂੰ ਰੱਬ ਦੇ ਘਰਦਾ ਰਸਤਾ ਦੱਸਣ ਵਾਸਤੇ ਵੇਦ ਗ੍ਰੰਥ ਰਚੇ ਉਸ ਸਮੇਂ ਦੁਨੀਆਂ ਤੇ ਵੱਖੋ-ਵੱਖ ਸਮਾਜਾਂ ਅੰਦਰ ਸੰਚਾਰ ਦੇ ਬਹੁਤ ਘੱਟ ਸਾਧਨ ਮੌਜੂਦ ਸਨ

----

ਬ੍ਰਾਹਮਣਵਾਦੀ ਗਲਬੇ ਦੇ ਦੌਰ ਵਿਚ ਭਾਰਤੀ ਸਮਾਜ ਅੰਦਰ ਅਕਲ ਦੀਆਂ ਗੱਲਾਂਦੱਸਦੇ ਇਨ੍ਹਾਂ ਵੇਦ-ਗ੍ਰੰਥਾਂ ਨੂੰ ਵਰਤਣ/ਪਰਖਣ/ਸਮਝਣ ਉੱਤੇ ਵੀ ਮਨੁੱਖਾਂ ਨਾਲ ਮੱਤਭੇਦ ਕੀਤਾ ਗਿਆ ਜੋ ਅਜ ਤੱਕ ਵੀ ਭਾਰਤੀ ਨਸਲਵਾਦ ਕਰਕੇ ਹੀ ਜਾਣਿਆ ਜਾਂਦਾ ਹੈਬਹੁਤ ਸਮਾਂ ਬਾਅਦ ਸਮਾਜ ਨੂੰ ਅਸਲੋਂ ਮਨੁੱਖ ਵਾਸਤੇ ਬਨਾਉਣ ਵਾਲਿਆਂ ਨੇ ਆਪਣਾ ਫ਼ਰਜ਼ ਨਿਭਾਉਣ ਵਿਚ ਕੋਤਾਹੀ ਨਹੀਂ ਕੀਤੀਜੇ ਗੱਲ ਦਰਸ਼ਨ ਦੇ ਪੱਧਰ ਤੇ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਿਆਣੇ ਵਿਚਾਰਾਂ ਨਾਲ ਮਨੁੱਖ ਨੂੰ ਸਦਾ ਹੀ ਨਵੀਂ ਵਿਚਾਰਧਾਰਕ ਧਰਤ ਅਤੇ ਨਵੀਂ ਸੇਧ ਮਿਲੀ ਹੈਜਦੋਂ ਨਿਰੀ ਧਾਰਮਿਕਤਾਦੀਆਂ ਝੂਠੀਆਂ ਬਾਤਾਂ ਪਾ ਕੇ ਲੋਕਾਂ ਨੂੰ ਇਸ ਧੁੰਦਵਾਦ ਨਾਲ ਹੀ ਪ੍ਰਚਾਇਆ ਜਾਂਦਾ ਹੋਵੇ ਤਾਂ ਸਮਾਜ ਦੀ ਸੱਚੀ ਨਿਰਖ ਪਰਖ ਕਰਨ ਵਾਲੇ ਵੀ ਪਿੱਛੇ ਨਹੀਂ ਰਹਿੰਦੇ, ਉਹ ਵੀ ਆਪਣਾ ਯੋਗਦਾਨ ਪਾਉਂਦੇ ਹਨਨਵੇਂ ਯੁੱਗ ਵਿਚ ਕਾਰਲ ਮਾਰਕਸ ਵਰਗੇ ਮਹਾਨ ਮਨੁੱਖ ਅਤੇ ਉਹਦੇ ਸਾਥੀ ਆਉਂਦੇ ਹਨ ਤੇ ਆਪਣੀਆਂ ਲਿਖਤਾਂ/ਕਿਤਾਬਾਂ ਰਾਹੀਂ ਨਵੇਂ ਵਿਚਾਰਾਂ ਨਾਲ ਮਨੁੱਖਾਂ/ ਸਮਾਜਾਂ ਨੂੰ ਹਲੂਣ ਕੇ ਨਵੇਂ ਰਾਹਤੋਰਨ ਦਾ ਸਬੱਬ ਬਣ ਜਾਂਦੇ ਹਨ। (ਕਾਰਲ ਮਾਰਕਸ ਦੀਆਂ ਲਿਖਤਾਂ ਖਾਸ ਕਰਕੇ ਸਰਮਾਇਆਲੁੱਟ ਰਹਿਤ ਦੁਨੀਆਂ ਦੇਖਣ ਚਾਹੁਣ ਵਾਲਿਆਂ ਦਾ ਪੱਥ ਪ੍ਰਦਰਸ਼ਕ ਬਣੀ ਅਤੇ ਜਦੋਂ ਤੱਕ ਲੁੱਟ ਰਹਿਤ ਸਮਾਜ ਨਹੀਂ ਬਣਦਾ, ਬਣੀ ਰਹੇਗੀ) ਨਵੀਆਂ ਲੀਹਾਂ ਦੇ ਸਿਰਜਣਹਾਰਿਆਂ ਨੇ ਆਪਣੇ ਆਪ ਨੂੰ ਸ਼ਬਦ ਨਾਲ ਜੋੜਿਆ ਅਤੇ ਆਪਣੇ ਸੰਗੀਆਂ-ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਨੂੰ ਵੀ ਇਸੇ ਰਾਹੇ ਤੁਰਨ ਵਾਸਤੇ ਪ੍ਰੇਰਿਤ ਕੀਤਾਧਾਰਮਿਕ ਖੇਤਰ ਵਿਚ ਮੱਥੇ ਰਗੜਨ ਵਾਲੇ ਤਾਂ ਕਰੋੜਾਂ ਹੀ ਨਿੱਤ ਦੇਖੇ ਜਾ ਸਕਦੇ ਹਨ, ਇਨ੍ਹਾਂ ਵਿਚੋਂ ਸ਼ਬਦ ਨਾਲ ਕਿੰਨੇ ਕੁ ਜੁੜੇ ਹੋਏ ਹਨ? ਇੱਥੇ ਸਵਾਲੀਆ ਨਿਸ਼ਾਨ ਕਾਫੀ ਵੱਡਾ ਨਜ਼ਰ ਆਉਂਦਾ ਹੈ

----

ਜਾਗਦੇ ਮਨੁੱਖ ਦੇ ਮਨ ਦੀ ਜਗਿਆਸਾ ਮਨੁੱਖ ਨੂੰ ਟਿਕ ਕੇ ਬਹਿਣ ਨਹੀਂ ਦਿੰਦੀਇਹ ਟਿਕ ਕੇ ਨਾ ਬਹਿਣ ਦੀ ਬਿਰਤੀ ਹੀ ਮਨੁੱਖ ਨੂੰ ਕ੍ਰਿਆਸ਼ੀਲ ਰਖਦੀ ਹੈਪੱਛਮੀ ਸਮਾਜਾਂ ਵਿਚ ਜਿੱਧਰ ਵੀ ਜਾਉ ਲੋਕਾਂ ਦੇ ਘਰਾਂ ਵਿਚ ਹੋਰ ਲੋੜ ਵਾਲੀਆਂ ਵਸਤਾਂ ਦੇ ਨਾਲ ਤੁਹਾਨੂੰ ਕਿਤਾਬਾਂ ਵੀ ਨਜ਼ਰੀਂ ਪੈਣਗੀਆਂਬਹੁਤ ਸਾਰੇ ਲੋਕ ਵਿਹਲ ਦੇ ਸਮੇਂ ਨੂੰ ਪੜ੍ਹਨ ਲਈ ਵਰਤਦੇ ਹਨਜਨਮ ਦਿਨਾਂ, ਵਿਆਹ-ਸ਼ਾਦੀਆਂ, ਵਰ੍ਹੇ-ਗੰਢਾਂ ਜਾਂ ਹੋਰ ਅਜਿਹੇ ਖੁਸ਼ੀ ਦੇ ਮੌਕਿਆਂ ਤੇ ਲੋਕ ਕਿਤਾਬਾਂ ਦੇ ਤੋਹਫ਼ੇ ਦਿੰਦੇ ਹਨ

----

ਆਪਣੇ ਸਫਰਨਾਮਾਮਾਰਕਾ ਲੇਖਕ ਜਦੋਂ ਵੀ ਬਾਹਰ ਜਾਂਦੇ ਹਨ ਤਾਂ ਖਾਧੇ ਹੋਏ ਪਕੌੜਿਆਂ-ਸਮੋਸਿਆਂ ਜਾਂ ਪੀਤੀਆਂ ਹੋਈਆਂ ਸ਼ਰਾਬਾਂ ਦਾ ਹੀ ਜ਼ਿਕਰ ਕਰੀ ਜਾਣਗੇਬਾਹਰਲੇ ਸਮਾਜ, ਜਿਸ ਬਾਰੇ ਲਿਖਣ ਦਾ ਉਨ੍ਹਾਂ ਨੇ ਦਾਅਵਾ ਕੀਤਾ ਹੁੰਦਾ ਹੈ ਬਹੁਤਿਆਂ ਨੂੰ ਉਸਦੀ ਸਮਝ ਨਾ ਹੋਣ ਕਰਕੇ ਉਹਦਾ ਨਿਗੂਣਾ ਜਾਂ ਚਲਵਾਂ ਜਿਹਾ ਹੀ ਜ਼ਿਕਰ ਹੁੰਦਾ ਹੈ ਜਿਸ ਨਾਲ ਆਪਣੇ ਆਪ ਨੂੰ ਇਹ ਸਿਆਣੇਕਹਾਉਣ ਵਾਲੇ ਭੰਬਲ਼ਭੂਸੇ ਭਰੀ ਧੁੰਦ ਖਿਲਾਰਨ ਤੋਂ ਵੱਧ ਕੁੱਝ ਵੀ ਨਹੀਂ ਕਰਦੇਇਨ੍ਹਾਂ ਬੁੱਧੀਜੀਵੀਆਂਨੂੰ ਬੌਧਿਕ ਗਰੀਬੀ ਢੋਣ ਵਾਲੇ ਗਰਜਾਂ ਬੱਧੇ ਦੋ-ਲੱਤੇ ਜੀਵ ਵੀ ਆਖਿਆ ਜਾ ਸਕਦਾ ਹੈ

----

ਮਨੁੱਖ ਹਰ ਵੇਲੇ ਤਾਂ ਸਹਿਜ ਅਵਸਥਾ ਵਿਚ ਨਹੀਂ ਹੁੰਦਾਕਦੇ ਮਨ ਵਿਚ ਕਿਸੇ ਗੱਲ ਦੀ ਕੁੜੱਤਣ, ਕਦੇ ਘਰੇਲੂ ਪ੍ਰੇਸ਼ਾਨੀਆਂ ਜਾਂ ਸਮਾਜ ਵਿਚ ਵਾਪਰ ਰਹੇ ਨਵੇਂ ਦਿਲ-ਢਾਹੂ ਵਰਤਾਰੇ ਸੰਵੇਦਨਸ਼ੀਲ ਮਨੁੱਖ ਨੂੰ ਦੁਖੀ ਕਰਦੇ ਹਨਇਨ੍ਹਾਂ ਜਾਂ ਇਨ੍ਹਾਂ ਵਰਗੀਆਂ ਹੋ ਰਹੀਆਂ ਹੋਰ ਗੱਲਾਂ ਦੇ ਕਾਰਨਾਂ ਬਾਰੇ ਸੋਚਣ ਵਾਸਤੇ ਮਨ ਨੂੰ ਇਕਾਗਰ ਕਰਨਾ ਜ਼ਰੂਰੀ ਹੁੰਦਾ ਹੈਅਜਿਹੇ ਮੌਕੇ ਮਨੁੱਖ ਵਾਸਤੇ ਕਿਤਾਬਾਂ ਤੋਂ ਵੱਡਾ ਹੋਰ ਕੌਣ ਸਹਾਈ ਹੋ ਸਕਦਾ ਹੈ? ਵਿਅਕਤੀ ਕੋਈ ਕਵਿਤਾ, ਕਹਾਣੀ, ਲੇਖ ਜਾਂ ਕੁੱਝ ਵੀ ਪੜੇ ਮਨ ਹੋਰ ਵੀ ਸੋਚਣ ਲਗਦਾ ਹੈਇਹ ਹੋਰਸੋਚਣਾਂ ਮਨ ਅੰਦਰ ਨਵਾਂ ਵਿਚਾਰ ਪੈਦਾ ਕਰਨ ਦਾ ਸਬੱਬ ਬਣ ਜਾਂਦਾ ਹੈਮਨ ਨੂੰ ਚੜ੍ਹਦੀ ਕਲਾ ਵਲ ਜਾਣ ਦਾ ਰਸਤਾ ਮਿਲ ਜਾਂਦਾ ਹੈਪਰ, ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਾਧਨ ਵੀ ਹੋਵੇਭਾਵ ਜੇ ਘਰ ਵਿਚ ਕਿਤਾਬਾਂ ਮੌਜੂਦ ਹੋਣਗੀਆਂ ਤਾਂ ਘਰੇਲੂ ਔਰਤਾਂ ਵੀ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਜਾਂ ਘਰੇਲੂ ਕੰਮਾਂ ਵਿਚੋਂ ਵਿਹਲ ਕੱਢ ਕੇ ਪੜ੍ਹਨ ਵਲ ਰੁਚਿਤ ਹੋ ਸਕਦੀਆਂ ਹਨ-ਇਸ ਤਰ੍ਹਾਂ ਮਾਵਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਪੜ੍ਹਨ ਦੀ ਆਦਤ ਵੀ ਪਾ ਸਕਦੀਆਂ ਹਨਛੋਟੇ ਬੱਚਿਆਂ ਵਾਸਤੇ ਤਸਵੀਰਾਂ ਵਾਲੀਆਂ ਕਿਤਾਬਾਂ ਬੇਹੱਦ ਜਰੂਰੀ ਅਤੇ ਲਾਭਦਾਇਕ ਹਨ ਜੋ ਹਰ ਘਰ ਵਿਚ ਹੋਣੀਆਂ ਚਾਹੀਦੀਆਂ ਹਨ, ਤਸਵੀਰਾਂ ਦੇਖਦਿਆਂ ਬੱਚੇ ਸਹਿਜ ਨਾਲ ਹੀ ਨਾਲ ਲਿਖਿਆ ਹੋਇਆ ਪਾਠ ਵੀ ਪੜ੍ਹ ਜਾਣਗੇਬੱਚੇ ਨੂੰ ਬਚਪਨ ਵਿਚ ਕਿਤਾਬ ਦੇ ਕੇ ਉਸਨੂੰ ਸਾਰੀ ਉਮਰ ਵਾਸਤੇ ਕਿਤਾਬ ਨਾਲ ਜੋੜਿਆ ਜਾ ਸਕਦਾ ਹੈਆਉਣ ਵਾਲੇ ਕੱਲ੍ਹ ਨੂੰ ਖੁਸ਼ਗਵਾਰ ਬਨਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈਕਿਸੇ ਵੀ ਸਮਾਜ ਨੂੰ ਕਿਤਾਬਾਂ ਦੇ ਲੜ ਲਾ ਕੇ ਉਸ ਸਮਾਜ ਨੂੰ ਅਕਾਰਨ ਹੀ ਪੈਦਾ ਹੋਣ ਵਾਲੇ ਗੈਰ ਜਰੂਰੀ ਝਗੜਿਆਂ ਅਤੇ ਤਣਾਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈਕਿਤਾਬਾਂ ਦੇ ਆਸਰੇ ਊਚ-ਨੀਚ, ਵਖਰੇਵਿਆਂ, ਪਾੜਿਆਂ, ਜੰਗਾਂ ਅਤੇ ਨਫ਼ਰਤਾਂ ਤੋਂ ਰਹਿਤ, ਸੁਹਣਾ-ਸੁਚੱਜਾ ਅਤੇ ਭਰੱਪਣ ਭਰਿਆ, ਸ਼ਾਂਤਮਈ ਸਮਾਜ/ਸੰਸਾਰ ਵੀ ਸਿਰਜਿਆ ਜਾ ਸਕਦਾ ਹੈ


No comments: