ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, October 11, 2009

ਕੇਹਰ ਸ਼ਰੀਫ਼ - ਨਹੀਉਂ ਭੁੱਲਣਾ ਵਿਛੋੜਾ ਤੇਰਾ – ਇੰਦਰਜੀਤ ਹਸਨਪੁਰੀ ਨੂੰ ਸ਼ਰਧਾਂਜਲੀ

ਨਹੀਉਂ ਭੁੱਲਣਾ ਵਿਛੋੜਾ ਤੇਰਾ

ਸ਼ਰਧਾਂਜਲੀ

ਕਿਸੇ ਸੁੱਚੇ ਪੰਜਾਬੀ ਦਾ ਜਗਤ ਨੂੰ ਛੱਡ ਜਾਣਾ ਮਨ ਨੂੰ ਬਹੁਤ ਉਦਾਸ ਕਰ ਜਾਂਦਾ ਹੈਇੰਦਰਜੀਤ ਹਸਨਪੁਰੀ ਅਜਿਹਾ ਹੀ ਪੰਜਾਬੀ ਸੀ ਜੀਹਦੇ ਮਨ-ਮਸਤਕ ਵਿਚ ਆਪਣੇ ਲੋਕਾਂ, ਆਪਣੀ ਬੋਲੀ ਤੇ ਪੰਜਾਬੀ ਸੱਭਿਆਚਾਰ ਦਾ ਬਹੁਤ ਫ਼ਿਕਰ ਸੀਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸੱਚਾ ਆਸ਼ਕ ਸੀਉਹ ਜੋ ਕੁੱਝ ਵੀ ਰਚਦਾ ਉਹਦੇ ਵਿਚੋਂ ਸਾਡਾ ਸੱਭਿਆਚਾਰ ਝਲਕਾਂ ਮਾਰਦਾਆਪਣੀ ਗੀਤਕਾਰੀ ਵਿਚ ਉਹਨੇ ਉਹ ਨਵੀਆਂ ਪੈੜਾਂ ਪਾਈਆਂ ਜੋ ਲੋਕ ਮਨ ਨੂੰ ਪੋਂਹਦੀਆਂ ਸਨ ਤੇ ਅਗਲਿਆਂ ਸਮਿਆਂ ਤੱਕ ਵੀ ਪੋਂਹਦੀਆਂ ਰਹਿਣਗੀਆਂਉਹ ਅੱਜ ਦੀ ਸਮਾਜ ਨਾਲੋਂ ਟੁੱਟੀ ਬਹੁਤੀ ਗੀਤਕਾਰੀ ਤੇ ਗਾਇਕੀ ਤੋਂ ਨਰਾਜ਼ ਸੀ ਇਸੇ ਕਰਕੇ ਉਹਨੇ ਕਿਹਾ ਸੀ ਕਿ 'ਢੋਲ ਖੜਕ ਰਿਹਾ ਹੈ ਬੋਲ ਮਰ ਰਿਹਾ ਹੈ'

-----

ਹਸਨਪੁਰੀ ਸਾਡੇ ਚੇਤਿਆਂ ਵਿਚ ਪੰਜਾਬੀ ਸੱਭਿਆਚਾਰ ਦੇ ਚਿਤੇਰੇ ਵਜੋਂ ਸਾਂਭਿਆ ਰਹੇਗਾਉਹ ਪੰਜਾਬੀ ਸੱਭਆਚਾਰਕ ਕਦਰਾਂ ਕੀਮਤਾਂ ਦਾ ਸੁੱਚਾ ਗੜਵਾ ਸੀਉਹਦੀ ਯਾਦ ਕਦੇ ਨਹੀਂ ਵਿਸਰਨੀਹਸਨਪੁਰੀ ਇਸ ਜਗਤ ਨੂੰ ਛੱਡ ਗਿਆ ਹੈ ਪਰ ਉਹਨੇ ਕਦੇ ਨਹੀਂ ਮਰਨਾ ਉਹ ਲੋਕ ਪ੍ਰੰਪਰਾ ਦਾ ਹਿੱਸਾ ਬਣਕੇ ਜੀਊਂਦਾ ਰਵੇਗਾਉਹ ਕਿਰਤੀਆਂ ਵਿਚੋਂ ਸੀ, ਕ੍ਰਿਤ ਦਾ ਉਪਾਸ਼ਕ ਸੀਅਸਲ ਮਾਇਨਿਆਂ ਵਿਚ ਉਹ ਕਲਾਕਾਰ ਸੀ ਜਿਸਨੇ ਆਪਣੀ ਸੂਝ ਤੇ ਲਗਨ ਨਾਲ ਫਰਸ਼ੋਂ ਉੱਠ ਕੇ ਅਸਮਾਨ ਨੂੰ ਛੂਹਿਆਆਪਣੀ ਸੂਝ ਦੇ ਆਸਰੇ ਆਪਣੇ ਖ਼ੂਨ ਨਾਲ ਗਿਆਨ ਦਾ ਦੀਵਾ ਬਾਲ ਕੇ ਆਪਣੇ ਹਿੱਸੇ ਦਾ ਜੱਗ ਰੋਸ਼ਨ ਕਰਨ ਦਾ ਹੀਲਾ ਕੀਤਾਪੰਜਾਬੀ ਫਿਲਮੀ ਕੌਮੇਡੀ ਦੇ ਖੇਤਰ ਵਿਚ ਮਿਹਰ ਮਿੱਤਲ ਵਰਗਾ ਕਲਾਕਾਰ ਵੀ ਹਸਨਪੁਰੀ ਦੀ ਹੀ ਦੇਣ ਹੈ ਉਹਦੀਆਂ ਸਾਹਿਤਕ ਕ੍ਰਿਤਾਂ ਕਿਰਤੀ ਕਿਰਤ ਕਰੇਦਿਆ’, ‘ਕਿੱਥੇ ਗਏ ਉਹ ਦਿਨ ਓ ਅਸਲਮਜਾਂ ਫੇਰ ਆਪਣੇ ਸਮਕਾਲੀਆਂ ਬਾਰੇ ਲਿਖੀ ਪੁਸਤਕ ਮੋਤੀ ਪੰਜ ਦਰਿਆਵਾਂ ਦੇਹੋਣ ਉਸਦੀ ਗੀਤਕਾਰੀ ਹੋਵੇ ਜਾਂ ਫਿਲਮਾਂ ਸਾਡੇ ਸਮਾਜ ਦੇ ਲੋਕਾਂ ਦਾ ਮਨੋਰੰਜਨ ਕਰਦਿਆਂ ਚੰਗਿਆਈ ਦਾ ਸੁਨੇਹਾ ਵੀ ਬਣਦੀਆਂ ਰਹੀਆਂਮੈਨੂੰ ਅੱਜ ਵੀ ਵਰ੍ਹਿਆਂ ਪਹਿਲਾਂ ਸੱਸੀ ਦੇ ਰਚੇਤਾ ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ ਬੈਠਿਆਂ ਹਸਨਪੁਰੀ ਦੇ ਮੂੰਹੋ ਸੁਣਿਆਂ ਕਿਰਤੀਆਂ ਬਾਰੇ ਲਿਖਿਆ ਉਹਦਾ ਗੀਤ ਯਾਦ ਆ ਰਿਹਾ ਹੈ:-

ਮੇਰੀ ਦਾਤਰੀ ਨੂੰ ਕੱਢ ਦੇ ਤੂੰ ਦੰਦੇ

ਲੁਹਾਰਾ ਤੇਰੀ ਮਿੰਨਤ ਕਰਾਂ

ਬਹੁਤ ਹੀ ਪਿਆਰਾ ਇਨਸਾਨ ਸੀ ਹਸਨਪੁਰੀ, ਜਦੋਂ ਵੀ ਕਦੇ ਮਿਲਿਆ ਤਾਂ ਮੋਹ ਭਰੀ ਅਪਣੱਤ ਨਾਲ, ਸਾਡੀਆਂ ਉਮਰਾਂ ਦਾ ਪਾੜਾ ਸਾਂਝ ਨੂੰ ਘੱਟ-ਵੱਧ ਕਰਨ ਦਾ ਕਦੇ ਵੀ ਕਾਰਨ ਨਾ ਬਣਿਆਗੱਲਾਂ ਕਰਦਾ ਤਾਂ ਘੁੰਮ-ਘੁਮਾ ਕੇ ਪੰਜਾਬੀ ਤੇ ਖਾਸ ਕਰਕੇ ਪੰਜਾਬੀ ਗੀਤਕਾਰੀ ਦਾ ਫ਼ਿਕਰ ਜ਼ਾਹਿਰ ਕਰਦਾਹਸਨਪੁਰੀ ਦੇ ਤੁਰ ਜਾਣ ਤੇ ਉਦਾਸ ਮਨ ਚੋਂ ਵੀ ਇਹੀ ਆਵਾਜ਼ ਨਿਕਲਦੀ ਹੈ ਕਿ ਭਾਵੇਂ ਸਿਹਤਮੰਦ ਪੰਜਾਬੀ ਗੀਤਕਾਰੀ ਨੂੰ ਪਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ, ਪਰ ਜਦੋਂ ਤੱਕ ਪੰਜਾਬੀ ਜ਼ੁਬਾਨ ਰਹੇਗੀ ਹਸਨਪੁਰੀ ਜੀਊਂਦਾ ਰਹੇਗਾ

No comments: