ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, November 6, 2009

ਮੇਜਰ ਮਾਂਗਟ - ਡਾ: ਗੁਲਜ਼ਾਰ ਮੁਹੰਮਦ ਗੌਰੀਆ ਨਾਲ ਜੁੜੀਆਂ ਯਾਦਾਂ - ਸ਼ਰਧਾਂਜਲੀ ਲੇਖ


ਡਾ: ਗੁਲਜ਼ਾਰ ਮੁਹੰਮਦ ਗੌਰੀਆ ਜੀ 30 ਅਕਤੂਬਰ, 2009 ਨੂੰ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ।
***************

ਡਾ: ਗੁਲਜ਼ਾਰ ਮੁਹੰਮਦ ਗੌਰੀਆ ਨਾਲ ਜੁੜੀਆਂ ਯਾਦਾਂ

ਸ਼ਰਧਾਂਜਲੀ ਲੇਖ

ਤੀਹ ਅਕਤੂਬਰ ਦੀਆਂ ਅਖਬਾਰਾਂ ਵਿੱਚ ਇੱਹ ਖ਼ਬਰ ਪੜ੍ਹ ਕੇ ਮੈਂ ਧੁਰ ਅੰਦਰ ਤੱਕ ਹਿੱਲ ਗਿਆ ਕਿ ਪ੍ਰਸਿੱਧ ਆਲੋਚਕ ਅਤੇ ਨਾਮਵਰ ਕਹਾਣੀਕਾਰ ਡਾ: ਗੁਲਜ਼ਾਰ ਮੁਹੰਮਦ ਗੌਰੀਆ ਨਹੀ ਰਹੇ ਅੱਖਾਂ ਅੱਗੇ ਜਿਵੇਂ ਹਨੇਰ ਆ ਗਿਆਅਜੇ ਕੁੱਝ ਦਿਨ ਹੀ ਪਹਿਲਾਂ ਤਾਂ ਮੇਰੀ ਗੱਲ ਹੋਈ ਸੀ ਤੇ ਉਹ ਬਿਲਕੁਲ ਠੀਕ-ਠਾਕ ਸਨ ਮਨ ਨੂੰ ਯਕੀਨ ਨਾ ਆਇਆਤੁਰੰਤ ਸਮਰਾਲੇ ਗੌਰੀਆ ਦੇ ਨਿੱਘੇ ਮਿੱਤਰ ਪ੍ਰੋ: ਬਲਦੀਪ ਨੂੰ ਫੋਨ ਕੀਤਾਉਨ੍ਹਾਂ ਕਿਹਾ ਹਾਂ ਇਹ ਖ਼ਬਰ ਬਿਲਕੁੱਲ ਸੱਚ ਹੈਉਹ ਸਾਨੂੰ ਛੱਡ ਗਿਆ ਹੈਕੱਲ੍ਹ ਦਿਲ ਦਾ ਦੌਰਾ ਪਿਆ ਸੀ ਤੇ ਫੇਰ ਨਾਲ ਲੱਗਦਾ ਹੀ ਬ੍ਰੇਨ ਹੈਮਰੇਜ ਹੋ ਗਿਆਤੇ ਬੱਸ ਇਹ ਭਾਣਾ ਵਰਤ ਗਿਆ ਹੈਉਸ ਦਾ ਪਰਿਵਾਰ ਬੇਹੱਦ ਸਦਮੇ ਵਿੱਚ ਹੈ ਤੇ ਮੈਂ ਡਾਕਟਰ ਦਾ ਇੰਤਜ਼ਾਮ ਕਰ ਰਿਹਾ ਹਾਂਥੋੜ੍ਹਾ ਰੁਕ ਕੇ ਫੋਨ ਕਰਨਾ

-----

ਪਰ ਦਿਲ ਕਿੱਥੇ ਖੜ੍ਹਦਾ ਸੀਉਸੇ ਵਕਤ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਨੂੰ ਫੋਨ ਲਾਇਆਉਨ੍ਹਾਂ ਹੀ ਵਿਸਥਾਰ ਨਾਲ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ,ਜਿੱਥੇ ਉਹ ਪੜ੍ਹਾਉਂਦਾ ਸੀ ਦਿਲ ਦਾ ਦੌਰਾ ਪਿਆਉਸ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆਪਰ ਗੰਭੀਰ ਸਥਿਤੀ ਨੂੰ ਭਾਂਪਦੇ ਹੋਏ ਡਾਕਟਰਾਂ ਨੇ ਅਪੋਲੋ ਹਸਪਤਾਲ ਲੁਧਿਆਣਾ ਭੇਜ ਦਿੱਤਾਜਿੱਥੇ ਅਜੇ ਇਲਾਜ ਚੱਲ ਹੀ ਰਿਹਾ ਸੀ ਕਿ ਉਸ ਨੂੰ ਨਾਲ ਲੱਗਦਾ ਹੀ ਬ੍ਰੇਨ ਹੈੱਮਰੇਜ ਹੋ ਗਿਆ ਅਤੇ ਕੋਮੇ ਵਿੱਚ ਚਲਾ ਗਿਆਬਨਾਉਟੀ ਸਾਹ ਵੀ ਦਿੱਤੇ ਗਏ ਪਰ ਬਚਾਅ ਨਹੀਂ ਹੋ ਸਕਿਆਉਨ੍ਹਾਂ ਠੰਢਾ ਹੌਕਾ ਭਰਿਆ

-----

ਮੇਰੇ ਜਿਸਮ ਵਿੱਚ ਤਾਂ ਤਰਥੱਲ ਮੱਚਿਆ ਪਿਆ ਸੀਏਧਰ ਰਾਤ ਸੀ,ਨੀਂਦ ਕਿੱਥੋਂ ਆਉਣੀ ਸੀਉਸਦਾ ਹੱਸਦਾ ਚਿਹਰਾ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ ਤੇ ਕੰਨਾਂ ਵਿੱਚ ਮਿੱਠੇ ਬੋਲ ਗੂੰਜ ਰਹੇ ਸਨ, “ਬੱਲੇ ਬੱਲੇ ਮਾਂਗਟ ਸਾਹਿਬਕਹਿੰਦਾ ਜਿਵੇਂ ਉਹ ਕਿਤੇ ਨੇੜੇ ਤੇੜੇ ਹੀ ਹੋਵੇਪਰ ਉਹ ਤਾਂ ਬਹੁਤ ਦੂਰ ਜਾ ਚੁੱਕਾ ਸੀ ਜਿੱਥੇ ਮਹੀਨਾ ਕੁ ਪਹਿਲਾਂ ਉਸਦੀ ਬੀਬੀ ਬਚਨੀ ਤੁਰ ਗਈ ਸੀਕੁੱਝ ਦਿਨ ਪਹਿਲਾਂ ਇੰਦਰਜੀਤ ਹਸਨਪੁਰੀ, ਲਾਲ ਸਿੰਘ ਦਿਲ, ਕੁਲਵੰਤ ਨੀਲੋਂ, ਸੁਰਜੀਤ ਰਾਮਪੁਰੀ, ਸੁਰਜੀਤ ਖੁਰਸ਼ੀਦੀ ਅਤੇ ਰਾਹੀ ਰਾਮਪੁਰੀ ਤੁਰ ਗਏ ਸਨਏਸੇ ਮਹਿਫ਼ਿਲ ਵਿੱਚੋਂ ਵਿਛੜੇ ਸਨ ਉਹ ਵੀ ਤੇ ਹੁਣ ਗੌਰੀਆ ਵੀ ਉਨ੍ਹਾਂ ਦੀ ਹੀ ਕਤਾਰ ਨਾਲ ਜਾ ਰਲ਼ਿਆ ਸੀਮਨ ਵਿੱਚ ਉਸ ਨਾਲ ਜੁੜੀਆਂ ਯਾਦਾਂ ਦੀ ਹਨੇਰੀ ਸ਼ੂਕ ਰਹੀ ਸੀ

-----

ਯਾਦਾਂ ਰੇਲ ਗੱਡੀ ਦੇ ਡੱਬਿਆਂ ਵਾਂਗੂੰ ਮਨ ਮਨ ਦੀ ਪਟੜੀ ਤੇ ਇੱਕ-ਇੱਕ ਕਰਕੇ ਲੰਘਣ ਲੱਗੀਆਂਉਦੋਂ ਮੈਂ ਅਜੇ ਕਹਾਣੀ ਲਿਖਣੀ ਸ਼ੁਰੂ ਹੀ ਕੀਤੀ ਸੀ ਅਤੇ ਪਹਿਲੀ ਵਾਰੀ ਕਾਲਜ ਦੀ ਸਾਹਿਤ ਸਭਾ ਵਿੱਚ ਸੁਣਾਈ ਸੀ ਤਾਂ ਪ੍ਰੋ: ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਸੀਇੱਕ ਮੁੰਡਾ ਗੁਲਜ਼ਾਰ ਮੁਹੰਮਦ ਗੌਰੀਆ ਹੈ, ਸਮਰਾਲੇ ਹਾਈ ਸਕੂਲ ਵਿੱਚ ਪੜ੍ਹਾਉਂਦਾ ਹੈਬਹੁਤ ਅੱਛੀ ਕਹਾਣੀ ਲਿਖਦਾ ਹੈਕਿਆ ਬਾਤ ਹੈਉਸ ਨਾਲ ਸੰਪਰਕ ਜ਼ਰੂਰ ਕਰਨਾ ਅਤੇ ਉਸ ਦੀਆਂ ਕਹਾਣੀਆਂ ਵੀ ਪੜ੍ਹਨਾਉਦੋਂ ਉਸ ਦਾ ਨਾਂ ਮੈਂ ਪਹਿਲੀ ਵਾਰ ਸੁਣਿਆ ਸੀ

-----

ਫੇਰ ਕੁੱਝ ਹੀ ਦਿਨਾਂ ਬਾਅਦ ਪ੍ਰੋ: ਹਮਦਰਦਵੀਰ ਨੌਸ਼ਰਿਵੀ ਮੈਨੂੰ ਆਪਣੇ ਨਾਲ ਜਨਵਾਦੀ ਸਾਹਿਤ ਸਭਾ ਸਮਰਾਲਾ ਦੀ ਮੀਟਿੰਗ ਤੇ ਲੈ ਗਏ ਤੇ ਉਥੇ ਗੌਰੀਆ ਸਾਹਿਬ ਵੀ ਮਿਲ ਪਏਇਹ ਸਾਡੀ ਪਹਿਲੀ ਮੁਲਾਕਾਤ ਸੀਫੇਰ ਤਾਂ ਮਿਲਣੀਆਂ ਦਾ ਇਹ ਸਿਲਸਲਾ ਨਿਰੰਤਰ ਜਾਰੀ ਰਿਹਾਭਰਥਲੇ ਵਾਲਿਆਂ ਦਾ ਹੋਟਲ ਜਿਸ ਦਾ ਮਾਲਿਕ ਪੱਤਰਕਾਰ ਅਤੇ ਕਹਾਣੀਕਾਰ ਅਸ਼ਵਨੀ ਭਾਰਦਵਾਜ ਸੀ, ਸਾਡੀਆਂ ਮਿਲਣੀਆਂ ਦਾ ਮੁੱਖ ਅੱਡਾ ਹੁੰਦਾਫੇਰ ਸਾਹਿਤ ਸਭਾ, ਰਾਮਪੁਰ, ਦੋਰਾਹਾ, ਨੀਲੋਂ ਪੁਲ, ਲਧਿਆਣਾ, ਮਾਛੀਵਾੜਾ, ਮਲੌਦ, ਜੌੜੇ ਪੁਲ ਮੀਟਿੰਗਾਂ ਤੇ ਅਕਸਰ ਮੇਲੇ ਹੁੰਦੇਉਹ ਬਹੁਤ ਹੀ ਜ਼ਹੀਨ ਸੀ ਅਤੇ ਅਲੋਚਨਾ ਵਿੱਚ ਖੁੱਭ ਕੇ ਭਾਗ ਲੈਂਦਾ

-----

ਉਸ ਨਾਲ ਮੇਰੀ ਦਿਲੀ ਦੋਸਤੀ ਨਾਵਲਕਾਰ ਨਿੰਦਰ ਗਿੱਲ ਨੇ ਪਵਾਈ ਸੀ ਜੋ ਹੁਣ ਤੱਕ ਨਿਭੀਮੈਂ ਭਾਰਤ ਜਾਣ ਸਾਰ ਸਭ ਤੋਂ ਪਹਿਲਾਂ ਉਸੇ ਨੂੰ ਫੋਨ ਕਰਦਾਉਹ ਹੀ ਗੋਸ਼ਟੀਆਂ ਦਾ ਪ੍ਰਬੰਧ ਕਰਦਾ, ਪਰਚੇ ਲਿਖਾਉਂਦਾ, ਭੱਜਿਆ ਨੱਸਿਆ ਫਿਰਦਾਮੇਰੇ ਬਗੈਰ ਕਹਿਣ ਤੋਂ ਹੀ ਸਾਰਾ ਕੁੱਝ ਕਰਕੇ ਹੀ ਮੈਨੂੰ ਦੱਸਦਾਮੇਰੀਆਂ ਸਾਰੀਆਂ ਕਿਤਾਬਾਂ ਉੱਪਰ ਉਸ ਨੇ ਪਰਚੇ ਲਿਖੇ ਅਤੇ ਉਸਦੇ ਕੀਮਤੀ ਸੁਝਾਅ ਮੇਰੇ ਲਈ ਬਹੁਤ ਵੱਡਾ ਸਰਮਾਇਆ ਸਨਹੁਣ ਜਿਸ ਤੋਂ ਮੈਂ ਹੁਣ ਵਾਂਝਾ ਹੋ ਗਿਆ ਹਾਂਗੌਰੀਆ ਆਪਣੇ ਆਪ ਵਿੱਚ ਪੂਰੀ ਸੰਸਥਾ ਸੀ ਇਹ ਗੱਲ ਤੁਸੀਂ ਸਮਰਾਲੇ ਦੇ ਸਾਹਿਤਕਾਰਾਂ ਨੂੰ ਪੁੱਛ ਕੇ ਦੇਖੋ ਜੋ ਅੱਜ ਉਸ ਤੋਂ ਬਗੈਰ ਆਪਣੇ ਆਪ ਨੂੰ ਕਿੰਨੇ ਸੱਖਣੇ ਅਤੇ ਇਕੱਲ਼ੇ ਮਹਿਸੂਸ ਕਰ ਰਹੇ ਹਨ

-----

ਡਾ: ਗੁਲਜ਼ਾਰ ਮੁਹੰਮਦ ਗੌਰੀਆ ਦਾ ਜਨਮ 9 ਜੂਨ 1955 ਨੂੰ ਪਿਤਾ ਗਨੀ ਮਹੰਮਦ ਦੇ ਘਰ ਸਮਰਾਲੇ ਦੇ ਬਿਲਕੁਲ ਨਾਲ ਲੱਗਦੇ ਪਿੰਡ ਪਪੜੌਦੀ ਵਿੱਚ ਹੋਇਆਏਸੇ ਪਿੰਡ ਵਿੱਚ ਵਿਸ਼ਵ ਪ੍ਰਸਿੱਧ ਕਹਾਣੀਕਾਰ ਸਾਅਦਤ ਹਸਨ ਮੰਟੋ ਦਾ ਜਨਮ ਵੀ ਹੋਇਆ ਸੀਮੰਟੋ ਦਾ ਇਹ ਨਾਨਕਾ ਪਿੰਡ ਸੀ ਤੇ ਉਹ ਇਸੇ ਪਿੰਡ ਰਹਿ ਕੇ ਸਮਰਾਲੇ ਉਸੇ ਸਕੂਲ ਵਿੱਚ ਪੜ੍ਹਿਆ ਸੀ ਜਿਸ ਵਿੱਚ ਗੁਲਜ਼ਾਰ ਮੁਹੰਮਦ ਗੌਰੀਆ ਅੱਜ ਕੱਲ ਪੜ੍ਹਾ ਰਿਹਾ ਸੀਦੋਨੋ ਮੀਰ ਮੁਸਲਿਮ ਜਾਤੀ ਨਾਲ ਸਬੰਧਤ ਸਨ ਅਤੇ ਕਹਾਣੀਕਾਰ ਦੇ ਤੌਰ ਤੇ ਪ੍ਰਸਿੱਧ ਹੋਏਗੁਲਜ਼ਾਰ ਮੁਹੰਮਦ ਗੌਰੀਆ ਦੀ ਮਾਤਾ ਦਾ ਨਾਂ ਬੀਬੀ ਬਚਨੀ ਸੀ ਜਿਸ ਦਾ ਅਜੇ ਪਿੱਛੇ ਜਿਹੇ ਹੀ ਦੇਹਾਂਤ ਹੋਇਆ ਹੈਜਿਸ ਦਿਨ ਮੈਂ ਫੋਨ ਕੀਤਾ ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰ ਰਿਹਾ ਸੀ ਕਿ ਬੀਬੀ ਬਿਨਾ ਘਰ ਸੁੰਨਾ ਹੋ ਗਿਆਪਰ ਉਸ ਦਿਨ ਕੀ ਪਤਾ ਸੀ ਕਿ ਉਹ ਵੀ ਏਨੀ ਜਲਦੀ ਪੰਜਾਬੀ ਸਾਹਿਤ ਦਾ ਵਿਹੜਾ ਸੁੰਨਾ ਕਰਕੇ ਤੁਰ ਜਾਵੇਗਾ

-----

ਬੇਹੱਦ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਉਸ ਨੇ ਪੀ: ਐੱਚ: ਡੀ: ਤੱਕ ਪੜ੍ਹਾਈ ਕੀਤੀ ਅਤੇ ਇੱਕ ਵਿਦਾਵਾਨ ਅਲੋਚਕ ਅਤੇ ਕਹਾਣੀਕਾਰ ਵਜੋਂ ਪੂਰੇ ਵਿਸ਼ਵ ਵਿੱਚ ਆਪਣਾ ਨਾਂ ਬਣਾਇਆਉਸ ਦਾ ਸਭ ਤੋਂ ਪਹਿਲਾ ਨਾਵਲ ਮਹਿੰਦੀ ਵਾਲੇ ਹੱਥਸੀਇਹ ਕਮਾਲ ਦੀ ਰਚਨਾ ਤੇ ਮੈਨੂੰ ਸਭ ਤੋਂ ਪਹਿਲਾਂ ਪਰਚਾ ਲਿਖਣ ਅਤੇ ਗੋਸ਼ਟੀ ਚ ਪੜ੍ਹਨ ਦਾ ਮਾਣ ਪ੍ਰਾਪਤ ਹੋਇਆਉਸ ਤੋਂ ਬਾਅਦ ਉਸ ਨੇ ਜੰਕਸ਼ਨਅਤੇ ਘੋੜ ਸਵਾਰਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਵਾਏਉਹ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਆਪਣੇ ਅਲੋਚਨਾਤਮਕ ਪਰਚੇ ਪੜ੍ਹਨ ਜਾਂਦਾ ਰਿਹਾਬਹੁਤ ਲੰਬੇ ਸਮੇਂ ਤੋਂ ਉਹ ਪੰਜਾਬੀ ਲੇਖਕ ਮੰਚ ਸਮਰਾਲਾ ਦਾ ਜਨਰਲ ਸਕੱਤਰ ਚਲਿਆ ਆ ਰਿਹਾ ਸੀ ਬਲਕਿ ਇਸ ਸੰਸਥਾ ਦਾ ਧੁਰਾ ਸੀ ਜਿਸ ਦੇ ਹੁੰਦਿਆ ਏਥੇ ਬਹੁਤ ਉੱਚ ਪੱਧਰ ਦੇ ਸਾਹਿਤਕ ਸਮਾਗਮ ਹੁੰਦੇ ਰਹੇ

-----

ਪੰਜਾਬ ਰਹਿੰਦਿਆਂ ਉਸ ਦੀ ਸੰਗਤ ਦਾ ਆਨੰਦ ਮਾਨਣ ਅਸੀਂ ਅਕਸਰ ਉਸਦੇ ਪਿੰਡ ਪਪੜੌਦੀ ਜਾਂਦੇ ਰਹੇਉਹ ਸਾਨੂੰ ਆਪਣੀ ਲਾਇਬਰੇਰੀ ਵਿਖਾਉਂਦਾ, ਕਿਤਾਬਾਂ ਤੇ ਗੱਲਾਂ ਕਰਦਾ ਅਤੇ ਗੰਭੀਰ ਵਿਸ਼ੇ ਛੋਂਹਦਾਜਿਸ ਸਾਲ 1990 ਵਿੱਚ ਮੈਂ ਕਨੇਡਾ ਆਇਆ ਉਹ ਸਮਰਾਲੇ ਰਹਿਣ ਲੱਗ ਪਿਆ ਸੀਸਿਨਮੇ ਦੇ ਸਾਹਮਣੇ ਚਾਹਵਾ ਰੋਡ ਤੇ ਉਹ ਅਕਸਰ ਇੱਕ ਬਿਜਲੀ ਦੇ ਸਮਾਨ ਵਾਲੀ ਦੁਕਾਨ ਤੇ ਮਿਲਦਾਏਥੇ ਵੀ ਅਸੀਂ ਉਸ ਦੀ ਚੌਂਕੀ ਭਰਨ ਜਾਂਦੇ ਰਹੇ ਸਰੋਦ ਸੁਦੀਪ, ਲਾਲ ਸਿੰਘ ਦਿਲ ਵੀ ਹਮੇਸ਼ਾਂ ਉਸ ਕੋਲ ਹੀ ਬੈਠੇ ਮਿਲ ਪੈਂਦੇਜਿਸ ਵਕਤ ਮੈਂ ਕਨੇਡਾ ਆਉਣਾ ਸੀ ਤੇ ਮੇਰਾ ਮਨ ਬੇਹੱਦ ਉਦਾਸ ਸੀ ਮੈਂ ਕਿਹਾ ਸੀ ਗੌਰੀਆ ਮੈਂ ਨੀ ਜਾਣਾ ਕਨੇਡਾ ਕਨੂਡਾਤਾਂ ਉਹ ਵੱਡੇ ਭਰਾ ਵਾਂਗ ਮੈਨੂੰ ਸਮਝਾਉਂਦਾ ਟੈਕਸੀ ਚ ਬਿਠਾ ਮੇਰੇ ਪਿੰਡ, ਮੇਰੇ ਘਰ ਛੱਡ ਕੇ ਗਿਆ ਇਹ ਕਹਿੰਦਾ ਹੋਇਆ , ਯਾਰ ਮਾਂਗਟ ਸਾਰੀ ਦੁਨੀਆ ਹੀ ਆਪਣੀ ਐ ਤੂੰ ਐਵੇਂ ਦਿਲ ਛੱਡੀਂ ਫਿਰਦਾ ਏਂ? ਜਾਣਾ ਕਿਉਂ ਨਹੀਂ ਜ਼ਰੂਰ ਜਾਣਾ ਹੈ…”

-----

ਬਹੁਤ ਸਾਰੀਆਂ ਮਹਿਫ਼ਿਲਾਂ ਅਸੀਂ ਸਰੋਦ ਸੁਦੀਪ ਦੇ ਚੁਬਾਰੇ ਚ ਮਾਣੀਆਂਜੂਨ 1984 ਦੀ ਉਹ ਮਹਿਫ਼ਿਲ ਕਦੀਂ ਨਹੀਂ ਭੁੱਲਦੀ ਜਦੋਂ ਸਾਰੇ ਪੰਜਾਬ ਵਿੱਚ ਕਰਫਿਊ ਸੀ ਅਸੀਂ ਦੋਸਤ ਸੋਰਦ ਸੁਦੀਪ, ਕੁਲਵੰਤ ਨੀਲੋਂ, ਗੋਰੀਆ, ਕ੍ਰਿਸ਼ਨ ਭਨੋਟ, ਰਣਜੀਤ ਰਾਹੀ ਪੰਜਾਬ ਦੀ ਹੋਣੀ ਤੇ ਝੂਰਦੇ ਉਸ ਰਾਤ ਮਸਾਂ ਜਾਨਾਂ ਬਚਾ ਆਪੋ ਆਪਣੇ ਘਰ ਪਹੁੰਚੇ ਸਾਂਮੇਰੇ ਕਨੇਡਾ ਪਹੁੰਚਣ ਤੋਂ ਬਾਅਦ ਮੇਰੀ ਪਹਿਲੀ ਪੁਸਤਕ ਤਲੀਆਂ ਤੇ ਉੱਗੇ ਥੋਹਰਉੱਪਰ ਉਸ ਨੇ ਮੇਰੀ ਗੈਰ-ਹਾਜ਼ਰੀ ਵਿੱਚ ਲਧਿਆਣੇ ਪੰਜਾਬੀ ਭਵਨ ਵਿੱਚ ਆਪਣੇ ਕੋਲੋ ਖ਼ਰਚ ਕਰਕੇ ਗੋਸ਼ਟੀ ਕਰਵਾਈਮੈਂ ਜਦੋਂ ਭਾਰਤ ਜਾਂਦਾ ਉਹ ਮੇਰੇ ਨਾਲ ਰੂ-ਬ-ਰੂ ਜਾਂ ਮੇਰੀ ਕਿਸੇ ਪੁਸਤਕ ਤੇ ਗੋਸ਼ਟੀ ਜ਼ਰੂਰ ਕਰਵਾਉਂਦਾਜਦੋਂ ਮੇਰੀ ਕੋਈ ਕਿਤਾਬ ਛਪਦੀ ਉਸ ਤੇ ਉਹ ਪਰਚਾ ਜਾਂ ਮੁੱਖ ਬੰਦ ਵੀ ਲਿਖਦਾਜਿਵੇਂ ਛੋਟੇ ਭਰਾ ਨੂੰ ਉਂਗਲ ਫੜ ਕੇ ਕੋਈ ਨਾਲ ਤੋਰਦਾ ਹੈ

-----

ਉਸ ਨੇ ਆਪਣੀ ਪੀ: ਐੱਚ: ਡੀ: ਪੰਜਾਬੀ ਕਹਾਣੀ ਉੱਪਰ ਕੀਤੀ ਸੀਅਪਣੇ ਖੋਜ ਪੱਤਰ ਵਿੱਚ ਮੇਰੀਆਂ ਕਹਾਣੀਆਂ ਸ਼ਾਮਲ ਕਰਕੇ,ਉਸ ਨੇ ਮੈਨੂੰ ਨਾਚੀਜ਼ ਨੂੰ ਵੀ ਬਹੁਤ ਵੱਡਾ ਮਾਣ ਬਖ਼ਸ਼ਿਆ ਸੀਉਹ ਕਦੇ ਕਿਸੇ ਵੀ ਗੱਲ ਲਈ ਮੈਨੂੰ ਖ਼ਰਚ ਨਾ ਕਰਨ ਦਿੰਦਾਜਦੋਂ ਮੈਂ ਕਦੇ ਕਨੇਡਾ ਤੋਂ ਜਾ ਕੇ ਆਪਣੇ ਬਾਰੇ ਹੋ ਰਹੇ ਕਿਸੇ ਰੂ-ਬ-ਰੂ ਜਾਂ ਗੋਸ਼ਟੀ ਤੇ ਹੋਏ ਖ਼ਰਚੇ ਬਾਰੇ ਪੁੱਛਦਾ ਤਾਂ ਉਹ ਅਕਸਰ ਕਹਿੰਦਾ, “ਯਾਰ ਮੇਜਰ ਠੀਕ ਹੈ ਤੂੰ ਕਨੇਡਿਉਂ ਆਇਆਂ ਏਂ ਬੜਾ ਬੰਦਾ ਬਣ ਗਿਆ ਹੋਵੇਂਗਾਪਰ ਯਾਰ ਅਸੀਂ ਕਿਤੇ ਮਰ ਤਾਂ ਨੀ ਗਏਤੂੰ ਬਟੂਏ ਨੂੰ ਹੱਥ ਬਿਲਕੁੱਲ ਨੀ ਲੌਣਾਇਹ ਸੀ ਉਸ ਨਿੱਘੇ ਮਿੱਤਰ ਦਾ ਸੱਚਾ ਸੁੱਚਾ ਪਿਆਰ

-----

ਅਜਿਹਾ ਪਿਆਰ ਉਹ ਹਰ ਇੱਕ ਨੂੰ ਕਰਦਾ ਸੀਲਾਲ ਸਿੰਘ ਦਿਲ ਦਾ ਤਾਂ ਉਹ ਰਤਾ ਵਸਾਹ ਨਾ ਕਰਦਾਹਰ ਥਾਂ ਨਾਲ ਲੈ ਕੇ ਜਾਂਦਾ ਤੇ ਵਾਪਿਸ ਲੈ ਕੇ ਆਉਂਦਾ ਰਿਹਾਉਹ ਉਸ ਨੂੰ ਅਕਸਰ ਬਾਪੂ ਕਹਿ ਕੇ ਬੁਲਾਉਂਦਾ ਸੀਜਿਸ ਦਿਨ ਲਾਲ ਸਿੰਘ ਦਿਲ ਉਸ ਤੋਂ ਵਿਛੜ ਰਿਹਾ ਸੀ ਤਾਂ ਮੇਰੀ ਹਸਪਤਾਲ ਵਿੱਚ ਗੌਰੀਆ ਨਾਲ ਗੱਲ ਹੋਈ ਤਾਂ ਉਸ ਦੀ ਤੜਫਣਾ ਝੱਲੀ ਨਹੀਂ ਸੀ ਜਾ ਰਹੀਅੱਜ ਕੱਲ੍ਹ ਉਸਦਾ ਜੁੱਟ ਪ੍ਰੋ: ਬਲਦੀਪ ਨਾਲ ਸੀਦੋਨੋ ਇਕੱਠੇ ਹੀ ਸਾਹਿਤਕ ਸਮਾਗਮਾਂ ਤੇ ਜਾਂਦੇਪ੍ਰੋ: ਬਲਦੀਪ ਲੇਖਕ ਮੰਚ ਸਮਰਾਲਾ ਦਾ ਪ੍ਰਧਾਨ ਹੈਮੇਰੀ ਕਿਤਾਬ ਦੀ ਗੋਸ਼ਟੀ ਤੋਂ ਬਾਅਦ ਇੱਕ ਅੰਬਾਂ ਦੇ ਬਾਗ਼ ਵਿੱਚ ਮਹਿਫਲ ਲੱਗੀ ਸੀਜਿੱਥੇ ਬਹੁਤ ਲੇਖਕ ਜੁੜੇ ਸਨ ਜਿਨਾਂ ਵਿੱਚ ਨਿਰੂਪਮਾ ਦੱਤ ਵੀ ਸੀ,ਜੋ ਮੈਨੂੰ ਕਦੀ ਨਹੀਂ ਭੁੱਲਦੀਉਸ ਵਕਤ ਉਹ ਛਾਇਆ ਪਿਆ ਸੀ

-----

ਜਦੋਂ ਮੈਂ 2004 ਵਿੱਚ ਭਾਰਤ ਫੇਰੀ ਤੇ ਗਿਆ ਤਾਂ ਉਸ ਦਾ ਨਿੱਘਾ ਮਿੱਤਰ ਬਲਜੀਤ ਸਿੰਘ ਦਿਲ ਦੇ ਦੌਰੇ ਨਾਲ ਵਿੱਛੜ ਚੁੱਕਾ ਸੀਫੇਰ ਮਹਿਮਾ ਸਿੰਘ ਕੰਗ ਵੀ ਵਿਛੜ ਗਿਆਤਾਂ ਉਹ ਉਦਾਸ ਹੋਇਆ ਕਹਿੰਦਾ, ਭਰਾਵਾ! ਏਥੇ ਦਿਲ ਦੇ ਦੌਰੇ ਅੱਜ ਕੱਲ ਬੜੇ ਪੈਂਦੇ ਨੇ ਪਤਾ ਨਹੀਂ ਕਦੋਂ ਕੀਹਦੀ ਵਾਰੀ ਆ ਜਾਏ।ਇਸ ਵਰ੍ਹੇ ਜੂਨ ਜੁਲਾਈ ਵਿੱਚ ਅਸੀਂ ਇਕੱਠੇ ਸੀ ਬਹੁਤ ਗੱਲਾਂ ਬਾਤਾਂ ਹੋਈਆਂਉਹ ਅਕਸਰ ਸਮਰਾਲੇ ਮੇਰੇ ਕੋਲ ਘਰ ਆ ਜਾਂਦਾਇਸ ਵਾਰ ਉਹ ਬਹੁਤ ਉਦਾਸ ਸੀਉਸ ਦਾ ਬੇਟਾ ਸਲੀਮ ਗੁੰਮ ਹੋ ਗਿਆ ਸੀਉਹ ਸਾਰੇ ਭਾਰਤ ਵਿੱਚ ਟੱਕਰਾਂ ਮਾਰ ਹਟਿਆਰੇਡੀਉ ਟੈਲੀਵੀਯਨਾਂ ਚ ਇਸ਼ਤਿਹਾਰ ਦਿੱਤੇਮੁੰਬਈ ਜਾ ਕੇ ਟੋਲਦਾ ਰਿਹਾਪਰ ਉਸਦਾ ਪੁੱਤਰ ਨਾ ਮਿਲਿਆ

-----

ਉਸ ਨੇ ਥਾਣਿਆਂ ਚ ਜਾ ਤਰਲੇ ਕੀਤੇ ਸਿਆਸੀ ਲੀਡਰਾਂ ਨੂੰ ਚਿੱਠੀਆਂ ਪਾਈਆਂ ਪਰ ਕਿਸੇ ਨੇ ਉਸਦੀ ਬਾਂਹ ਨਾ ਫੜੀਉਹ ਉਦਾਸੀ ਦੇ ਸਾਗਰ ਵਿੱਚ ਡੁੱਬਦਾ ਜਾ ਰਿਹਾ ਸੀਉੱਪਰੋਂ ਸਾਬਤ ਤੇ ਹੱਸਦਾ ਨਜ਼ਰ ਆਂਉਦਾ ਪਰ ਵਿੱਚੋਂ ਟੁੱਟਿਆ ਹੋਇਆ ਤੇ ਘੋਰ ਉਦਾਸਮੈਨੂੰ ਕਹਿੰਦਾ, ਯਾਰ ਮੇਰੇ ਪੁੱਤ ਦੀ ਕੋਈ ਮੌਤ ਦੀ ਖ਼ਬਰ ਹੀ ਮਿਲ ਜਾਵੇ ਦਿਲ ਨੂੰ ਧਰਵਾਸ ਤਾਂ ਆ ਜਾਵੇ ਕਿ ਹੁਣ ਉਹ ਹੈ ਨਹੀਂ, ਕਦੇ ਉਹ ਕਹਿੰਦਾ ਯਾਰ ਮਾਂਗਟ ਮੈਂ ਤਾਂ ਇਹ ਸਦਮਾ ਬਰਦਾਸ਼ਤ ਕਰ ਲਵਾਂਗਾ ਪਰ ਮੇਰੀ ਪਤਨੀ ਜਦੋਂ ਸ਼ਾਮ ਦੀ ਰੋਟੀ ਖਾਣ ਲੱਗੀ ਰੋ ਪੈਂਦੀ ਹੈ, ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ।ਪਤਾ ਨਹੀਂ ਉਸ ਦੇ ਇਕਲੌਤੇ ਪੁੱਤ ਨੂੰ ਕਿਹੜਾ ਅਸਮਾਨ ਖਾ ਗਿਆ ਜਾਂ ਧਰਤੀ ਨਿਗਲ਼ ਗਈ ਸੀ ਜਿਸ ਦਾ ਪਤਾ ਹੀ ਨਹੀ ਚੱਲਿਆਤੇ ਏਸੇ ਉਦਾਸੀ ਰੋਗ ਨੇ ਡਾ: ਗੌਰੀਆ ਨੂੰ ਏਨੀ ਛੋਟੀ ਉਮਰ ਵਿੱਚ ਸਾਡੇ ਕੋਲੋ ਖੋਹ ਲਿਆਅਜੇ ਕਿਤੇ ਉਹਦੇ ਜਾਣ ਦਾ ਵੇਲਾ ਸੀ….?

-----

ਏਹੋ ਗੱਲ ਬੈਠਾ ਮੈਂ ਹੁਣ ਵੀ ਸੋਚਦਾ ਹਾਂ29 ਜੂਨ 2009 ਨੂੰ ਸਮਰਾਲੇ ਦੇ ਸਾਰੇ ਸਾਹਿਤਕਾਰ ਇਕੱਠੇ ਸਾਂਇਹ ਉਸ ਨਾਲ ਮੇਰੀ ਆਖ਼ਰੀ ਮਹਿਫ਼ਿਲ ਸੀਜਿਸ ਵਿੱਚ ਮੈਂ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਉਹ ਆਪਣੇ ਪੁੱਤਰ ਦੇ ਦੁੱਖ ਨੂੰ ਲੈ ਕੇ ਉਦਾਸੀ ਰੋਗ ਵਿੱਚ ਨਿਘਰਦਾ ਜਾ ਰਿਹਾ ਹੈਉਹ ਵਾਰ ਵਾਰ ਉਸੇ ਦੀ ਗੱਲ ਕਰਦਾ ਅਤੇ ਆਪਣੀ ਬੇਵਸੀ ਜ਼ਾਹਰ ਕਰਦਾਸ਼ਾਇਦ ਏਸੇ ਡੀਪਰੈੱਸ਼ਨ ਵਿੱਚ ਉਸ ਦਾ ਦਿਲ ਅਤੇ ਦਿਮਾਗ ਦੋਨੋਂ ਸਾਥ ਛੱਡ ਗਏਤੇ ਉਹ ਹੈ ਤੋਂ ਸੀ ਹੋ ਗਿਆ

-----

ਗੋਰੀਆ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈਅੱਠ ਨਵੰਬਰ ਨੂੰ ਬਾਕੀ ਅੰਤਿਮ ਰਸਮਾਂ ਵੀ ਨਿਭਾ ਦਿੱਤੀਆਂ ਜਾਣਗੀਆਂਉਸ ਦੇ ਪੁੱਤਰ ਸਲੀਮ ਦਾ ਅਜੇ ਵੀ ਕਿਤੇ ਪਤਾ ਨਹੀਂਉਸ ਦੀਆਂ ਤਿੰਨੋ ਬੇਟੀਆਂ ਅਤੇ ਸ਼ਰੀਕੇ-ਹਯਾਤ ਬੀਬੀ ਮਨਜ਼ੂਰਾਂ ਉਸਦੇ ਵਿਛੋੜੇ ਨੂੰ ਪਤਾ ਨਹੀਂ ਕਿਵੇਂ ਬਰਦਾਸ਼ਤ ਕਰਨਗੇਸਾਰਾ ਸਾਹਿਤਕ ਜਗਤ ਉਨ੍ਹਾਂ ਦੇ ਇਸ ਦੁੱਖ ਵਿੱਚ ਸ਼ਰੀਕ ਹੈਪਰ ਅਜਿਹੇ ਜ਼ਿੰਦਾ-ਦਿਲ ਇਨਸਾਨ ਨੂੰ ਕਦੇ ਭੁਲਾਏ ਜਾ ਹੀ ਨਹੀਂ ਸਕਦਾਤੇ ਹੁਣ ਉਹ ਗੁਲਜ਼ਾਰ ਬਣਕੇ ਆਪਣੀਆਂ ਰਚਨਾਵਾਂ ਵਿੱਚ ਖਿੜਿਆ ਰਹੇਗਾਪੰਜਾਬੀ ਸਾਹਿਤ ਡਾ: ਗੁਲਜ਼ਾਰ ਮੁਹੰਮਦ ਗੌਰੀਆ ਨੂੰ ਉਸ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਲਈ ਹਮੇਸ਼ਾਂ ਯਾਦ ਰੱਖੇਗਾਤੇ ਮੇਰਾ ਵੀ ਡਾ: ਗੌਰੀਆ ਨੂੰ ਸਲਾਮ………………..


No comments: