ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, November 7, 2009

ਸ਼ਾਮ ਸਿੰਘ (ਅੰਗ ਸੰਗ) - ਕਿਉਂ ਨਾ ਪੁਸਤਕ ਦੀਵਾ ਬਣਕੇ ਨਿੱਤ ਪ੍ਰਕਾਸ਼ ਕਰੇ - ਲੇਖ

ਕਿਉਂ ਨਾ ਪੁਸਤਕ ਦੀਵਾ ਬਣਕੇ ਨਿੱਤ ਪ੍ਰਕਾਸ਼ ਕਰੇ

ਲੇਖ

ਅਨੁਭਵ, ਸੋਚ ਅਤੇ ਕਲਪਨਾ ਦਾ ਮਿਸ਼ਰਣ ਜਦ ਸ਼ਬਦਾਂ ਵਿਚ ਢਲਦਾ ਤੇ ਉੱਭਰਦਾ ਹੈ ਤਾਂ ਪੜ੍ਹਨ ਵਾਲਾ ਦੰਗ ਹੋਏ ਬਿਨਾਂ ਨਹੀਂ ਰਹਿ ਸਕਦਾਸ਼ਬਦ ਕਈ ਰੂਪਾਂ ਨਾਲ ਪੁਸਤਕ ਵਿਚ ਪ੍ਰਵੇਸ਼ ਕਰਦੇ ਹਨ ਅਤੇ ਪੱਕਾ ਨਿਵਾਸ ਵੀਨਾਵਲ, ਕਹਾਣੀ, ਕਵਿਤਾ ਜਾਂ ਹੋਰ ਰੂਪਾਂ/ਵਿਧਾਵਾਂ ਵਿਚ ਪ੍ਰਗਟ ਹੋਈ ਰਚਨਾ ਜਦ ਪਾਠਕ ਨੂੰ ਨਿਹਾਲ ਕਰਦੀ ਹੈ ਤਾਂ ਲੇਖਕ ਦੀ ਮਹਿਮਾ ਪਾਠਕ ਤੋਂ ਦੂਰ ਨਹੀਂ ਰਹਿੰਦੀਜਿਹੜੀ ਪੁਸਤਕ ਪਾਠਕ ਮਨ ਦੇ ਦੁਆਰ ਖੋਲ੍ਹ ਦੇਵੇ, ਨਵੇਂ ਸੰਸਾਰ ਵਿਖਾ ਦੇਵੇ ਨੇਰ੍ਹਿਆਂ ਨੂੰ ਭਜਾ ਕੇ ਪ੍ਰਕਾਸ਼/ਚਾਨਣ ਕਰ ਦੇਵੇ ਉਸ ਦੀ ਮਹਿਮਾ ਛੁਪੀ ਨਹੀਂ ਰਹਿ ਸਕਦੀ

-----

ਪੁਸਤਕਾਂ ਦੇ ਰੂਪ ਅਨੇਕ:- ਕੋਕ-ਸ਼ਾਸਤਰੀ ਤਰਜ਼ ਦੀਆਂ ਪੁਸਤਕਾਂ ਕਦੇ ਗ਼ੈਰ-ਹਾਜ਼ਰ ਨਹੀਂ ਹੁੰਦੀਆਂਗੁਪਤ ਰੂਪ ਵਿਚ ਰਹਿੰਦੀਆਂ ਸਦਾ ਹੀ ਹਾਜ਼ਰ-ਨਾਜ਼ਰ ਜੋ ਠਰਕ ਪੂਰਤੀ ਕਰਦੀਆਂ ਹੋਈਆਂ ਆਪਣੀ ਹੋਂਦ ਬਣਾਈ ਰੱਖਣਛੁਪ-ਛੁਪ ਕੇ ਪੜ੍ਹਨ ਵਾਲੇ ਇਕ ਦੂਜੇ ਤੋਂ ਸੰਗਦੇ ਰਹਿੰਦੇ ਅਤੇ ਸੰਵਾਦ ਕਦੇ ਨਾ ਕਰਦੇਇਹੋ ਜਿਹੇ ਲਿਖਣ ਵਾਲਿਆਂ ਦੀ ਥੁੜ੍ਹ ਨਹੀਂ ਅਤੇ ਉਹ ਹਉਮੈ ਦੇ ਮਾਰੇ ਆਪਣੇ ਆਪ ਨੂੰ ਬੌਧਿਕ ਆਖਣ ਅਤੇ ਆਧੁਨਿਕ ਸਾਂਗ ਰਚਾਉਂਦੇਇਹ ਵੀ ਆਖਣ ਕਿ ਉਹ ਸਮਾਜ ਚ ਵਾਪਰ ਰਹੇ ਗੰਦ ਨੂੰ ਫਰੋਲ ਕੇ ਉਪਕਾਰ ਨੇ ਕਰਦੇਜੇ ਪਾਠਕ ਨੂੰ ਸੂਝ ਹੋਵੇ ਤਾਂ ਉਹ ਅਜਿਹੀ ਪੁਸਤਕ ਤੋਂ ਦੂਰ ਰਹਿਣ ਦਾ ਜਤਨ ਕਰੇਗਾ ਅਤੇ ਦੂਜਿਆਂ ਨੂੰ ਵੀ ਦੂਰ ਰਹਿਣ ਦਾ ਸੁਝਾਅ ਦੇਵੇਗਾ

----

ਸਾਹਿਤਕ ਪੁਸਤਕਾਂ ਤੋਂ ਪਹਿਲਾਂ ਵਿਗਿਆਨਕ ਸੋਚ ਦੀ ਗੱਲ ਕਰੀਏ ਤਾਂ ਅਜਿਹੀਆਂ ਪੁਸਤਕਾਂ ਪਾਠਕ ਨੂੰ ਦਲੀਲ ਤੇ ਤਰਕ ਦੇ ਰਾਹ ਤੋਰਦੀਆਂ ਉਸ ਗਿਆਨ ਭੰਡਾਰ ਵੱਲ ਲੈ ਜਾਂਦੀਆਂ ਹਨ ਜਿਸ ਨੂੰ ਬਿਨਾ ਦਲੀਲ/ਸਬੂਤ ਜ਼ਰਾ ਮਾਤਰ ਵੀ ਝੁਠਲਾਇਆ ਨਹੀਂ ਜਾ ਸਕਦਾਵਿਗਿਆਨਕ ਪੁਸਤਕਾਂ ਵਿਚ ਸ਼ਾਮਲ ਰਚਨਾਵਾਂ ਪਾਠਕ ਮਨ ਦੇ ਕੋਰੇ ਵਰਕੇ ਤੇ ਅਜਿਹੀ ਦਲੀਲ ਭਰਪੂਰ ਮੋਹਰ ਲਾਉਂਦੀਆਂ ਹਨ ਜਿਹੜੀ ਅਸਾਨੀ ਨਾਲ ਮਿਟਾਈ ਨਹੀਂ ਜਾ ਸਕਦੀਤਜੁਰਬਿਆਂ/ਸਬੂਤਾਂ/ਦਲੀਲਾਂ ਦੇ ਆਸਰੇ ਖੜ੍ਹੇ ਨੁਕਤੇ ਪਾਠਕ ਨੂੰ ਅੰਤਾਂ ਦਾ ਪ੍ਰਭਾਵਿਤ ਵੀ ਕਰਦੇ ਹਨ ਅਤੇ ਗਹਿਰ-ਗੰਭਰਿਤਾ ਨਾਲ ਸੋਚਣ ਲਈ ਤਿਆਰ ਵੀਵਿਗਿਆਨਕ ਪੁਸਤਕਾਂ ਪੜ੍ਹਨ ਨਾਲ ਸੋਚ ਤਰਕਸ਼ੀਲ ਬਣਦੀ ਹੈ ਜੋ ਭਾਵਕ ਧੁੰਦ ਨੂੰ ਅਪਨਾਉਣ ਵਾਸਤੇ ਕਦੇ ਤਿਆਰ ਨਹੀਂ ਹੁੰਦੀਅਜਿਹੀਆਂ ਪੁਸਤਕਾਂ ਕੇਵਲ ਮਨ ਅੰਦਰ ਹੀ ਪ੍ਰਕਾਸ਼ ਨਹੀਂ ਕਰਦੀਆਂ ਸਗੋਂ ਮੱਥੇ ਅੰਦਰ ਵੀ ਗਿਆਨ ਦਾ ਦੀਵਾ ਜਗਾ ਦਿੰਦੀਆਂ ਹਨ

-----

ਸਾਹਿਤ ਦੀਆਂ ਪੁਸਤਕਾਂ ਕੇਵਲ ਮਨੋਰੰਜਨ ਲਈ ਹੀ ਕਾਫ਼ੀ ਨਹੀਂਇਨ੍ਹਾਂ ਵਿਚ ਉਸਾਰੇ ਜਾਂਦੇ ਸੁਪਨ-ਸੰਸਾਰ ਦੀਆਂ ਜੜ੍ਹਾਂ ਜੇ ਯਥਾਰਥਕ ਸੰਸਾਰ ਵਿਚ ਨਾ ਹੋਣ ਤਾਂ ਗੱਲ ਨਹੀਂ ਬਣਦੀਨਿਰਾ ਯਥਾਰਥ ਚਿਤ੍ਰਣ ਵੀ ਉੱਚਾ ਸਾਹਿਤ ਨਹੀਂ ਹੋ ਸਕਦਾਨਾਵਲ, ਨਾਟਕ, ਕਹਾਣੀ ਤੇ ਕਵਿਤਾ ਬਹੁਤਾ ਕਰਕੇ ਮਨਘੜਤ ਹੁੰਦੀ ਹੈ ਪਰ ਇਨ੍ਹਾਂ ਵਿਚਲਾ ਸੰਸਾਰ ਆਪਣੀ ਗੰਭੀਰਤਾ, ਮੌਲਿਕਤਾ ਅਤੇ ਵਚਿੱਤਰਤਾ ਕਾਰਨ ਪਾਠਕ ਨੂੰ ਆਪਣੀ ਗਲਵੱਕੜੀ ਤੋਂ ਬਾਹਰ ਨਹੀਂ ਨਿਕਲਣ ਦਿੰਦਾਸਾਹਿਤ ਮਾਨਵ ਅੱਗੇ ਉਨ੍ਹਾਂ ਖਿੱਤਿਆਂ ਦੀ ਰੌਚਿਕਤਾ ਸਿਰਜਦਾ ਹੈ ਜਿਹੜੇ ਉਸਨੇ ਕਦੇ ਚਿਤਵੇ ਤੱਕ ਨਹੀਂ ਹੁੰਦੇ, ਜਿਹੜੇ ਉਸਨੂੰ ਹੈਰਾਨ ਵੀ ਕਰਦੇ ਹਨ ਅਤੇ ਆਨੰਦਤ ਵੀਸਾਹਿਤ ਮਨੁੱਖ ਦੇ ਪੈਰਾਂ ਹੇਠ ਰਾਹ ਵੀ ਵਿਛਾਉਂਦਾ ਅਤੇ ਅੱਖਾਂ ਵਿਚ ਸੁਪਨੇ ਵੀ ਜਗਾਉਂਦਾ ਹੈ ਜਿਹੜੇ ਉਸ ਨੂੰ ਪਹਿਲਾਂ ਵਰਗਾ ਮਨੁੱਖ ਨਹੀਂ ਰਹਿਣ ਦਿੰਦੇ, ਸਗੋਂ ਉਹ ਅਜਿਹਾ ਹੋ ਜਾਂਦਾ ਹੈ ਜਿਸਨੂੰ ਉਹ ਖ਼ੁਦ ਵੀ ਆਸਾਨੀ ਨਾਲ ਪਹਿਚਾਣ ਨਹੀਂ ਸਕਦਾਸਾਹਿਤ ਚੰਗਾ, ਮਿਆਰੀ ਤੇ ਉਸਾਰੂ ਹੋਵੇ ਤਾਂ ਮਨੁੱਖੀ-ਮਨਾਂ ਅੰਦਰ ਤਬਦੀਲੀ ਕੀਤੇ ਬਗੈਰ ਨਹੀਂ ਰਹਿੰਦਾਉੱਤਮ ਸਾਹਿਤਕ ਪੁਸਤਕਾਂ ਮਨਾਂ ਨੂੰ ਲੱਗੀ ਸਦੀਆਂ ਦੀ ਉੱਲੀ ਵੀ ਲਾਹੁੰਦੀਆਂ ਹਨ ਅਤੇ ਵਿਚਾਰਾਂ ਦਾ ਪਿਛੜਾਪਨ ਵੀ ਦੂਰ ਕਰਦੀਆਂ ਹਨ

-----

ਬਾਲ-ਸਾਹਿਤ ਦੀਆਂ ਪੁਸਤਕਾਂ ਚੰਗੀਆਂ ਹੋਣ ਤਾਂ ਬੱਚੇ ਦੀ ਸੋਚ ਦਾ ਅਧਾਰ ਵੀ ਮਜਬੂਤ ਬਣਾਉਂਦੀਆਂ ਹਨ ਅਤੇ ਉਡਾਣ ਦਾ ਵੀਜਿਸ ਜ਼ੁਬਾਨ ਕੋਲ ਚੰਗੇ ਬਾਲ-ਸਾਹਿਤ ਲੇਖਕ ਨਹੀਂ ਹੁੰਦੇ ਉਹ ਆਪਣੇ ਸਮਾਜ ਦੇ ਬੱਚਿਆਂ ਅੱਗੇ ਖਰੇ ਸੁਪਨੇ ਨਹੀਂ ਲਟਕਾ ਸਕਦੇ, ਉਨ੍ਹਾਂ ਅੱਗੇ ਆਦਰਸ਼ ਨਹੀਂ ਰੱਖ ਸਕਦੇ, ਉਨ੍ਹਾਂ ਦੀਆਂ ਨਜ਼ਰਾਂ ਅੱਗੇ ਹੈਰਾਨਕੁਨ ਦਿਸਹੱਦੇ ਨਹੀਂ ਸਿਰਜ ਸਕਦੇਜਿਸ ਧਰਤੀ ਦੇ ਮਾਨਵ ਕੋਲ ਚੰਗੇ ਤੇ ਮੌਲਿਕ ਵਿਚਾਰਾਂ ਵਾਲੇ ਬਾਲ-ਸਾਹਿਤ ਲੇਖਕ ਹੁੰਦੇ ਹਨ ਉਨ੍ਹਾਂ ਦੀਆਂ ਪੁਸਤਕਾਂ ਬਾਲ ਮਨਾਂ ਵਿਚ ਨਿਖਾਰ ਲਿਆਉਂਦੀਆਂ ਹਨ ਅਤੇ ਸੋਚ ਵਿਚ ਇਨਕਲਾਬਉੱਤਮ ਬਾਲ-ਸਾਹਿਤ ਬਗੈਰ ਕਿਸੇ ਵੀ ਕੌਮ ਦੇ ਚੰਗੇ ਭਵਿੱਖ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ

-----

ਆਮ-ਗਿਆਨ ਤੇ ਜਾਣਕਾਰੀ ਦੀਆਂ ਕਿਤਾਬਾਂ ਬਿਨਾ ਵੀ ਨਹੀਂ ਸਰ ਸਕਦਾ, ਉਹ ਖੋਜਾਂ ਤੇ ਕਾਢਾਂ ਦੀ ਜਾਣਕਾਰੀ ਵੀ ਕਰਾਉਂਦੀਆਂ ਹਨ ਅਤੇ ਉਸ ਕੁੱਝ ਬਾਰੇ ਵੀ ਪਤਾ ਲਾਉਂਦੀਆਂ ਹਨ ਜਿਸ ਬਾਰੇ ਮਾਨਵ ਨੂੰ ਪਹਿਲਾਂ ਬਹੁਤ ਥੋੜ੍ਹਾ ਜਾਂ ਕੁੱਝ ਪਤਾ ਨਹੀਂ ਹੁੰਦਾਇਹੋ ਜਹੀਆਂ ਪੁਸਤਕਾਂ ਸੂਝ-ਸਮਝ ਨਾਲ ਵੀ ਜੋੜਦੀਆਂ ਹਨ ਅਤੇ ਕੋਲੋਂ ਲੰਘ ਰਹੇ ਵਕਤ ਨਾਲ ਵੀ

-----

ਅਧਿਆਤਮਕ ਪੁਸਤਕਾਂ ਵਿਚ ਅਜਿਹਾ ਗਿਆਨ ਹੁੰਦਾ ਹੈ ਜਿਹੜਾ ਮਨ ਵਿਚ ਪ੍ਰਕਾਸ਼ ਕਰਨ ਦੇ ਸਮਰੱਥ ਹੁੰਦਾ ਹੈ, ਪਰ ਗਹਿਰਾ ਤੇ ਗੰਭੀਰ ਅਨੁਭਵ ਹੋਣ ਕਾਰਨ ਬਹੁਤੇ ਲੋਕਾਂ ਦੀ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ, ਭਾਵ ਕਿ ਉਹ ਅਜਿਹੇ ਉੱਚੇ ਗਿਆਨ ਨੂੰ ਹਾਸਲ ਜਾਂ ਗ੍ਰਹਿਣ ਕਰਨ ਦੇ ਯੋਗ ਤੇ ਸਮਰੱਥ ਨਹੀਂ ਹੁੰਦੇਇਹ ਪੁਸਤਕਾਂ ਮਨੁੱਖ ਨੂੰ ਉਸ ਦੀ ਅਸਲ ਹੋਣੀ ਦੇ ਦਰਸ਼ਣ ਕਰਵਾਉਂਦੀਆਂ ਹਨ ਅਤੇ ਦੁਨੀਆਂ ਦੇ ਯਥਾਰਥ ਨੂੰ ਛੁਪਿਆ ਨਹੀਂ ਰਹਿਣ ਦਿੰਦੀਆਂਇਹ ਪੁਸਤਕਾਂ ਸੱਚ-ਮੁੱਚ ਦੀਵਾ ਬਣਕੇ ਮਨੁੱਖੀ-ਮਨ ਤੇ ਮਨੁੱਖੀ-ਰੂਹ ਵਿਚ ਅਜਿਹਾ ਪ੍ਰਕਾਸ਼ ਕਰਦੀਆਂ ਹਨ ਜਿਹੜਾ ਇਨ੍ਹਾਂ ਨੂੰ ਪੜ੍ਹੇ-ਗੁੜ੍ਹੇ ਬਗੈਰ ਨਹੀਂ ਹੋ ਸਕਦਾ

-----

ਕਿਸੇ ਵੀ ਤਰ੍ਹਾਂ ਦੀਆਂ ਹੋਣ ਉੱਤਮ ਪੁਸਤਕਾਂ ਦੇ ਰਚੇਤਿਆਂ ਨੂੰ ਸਲਾਮ ਕਰਨੀ ਬਣਦੀ ਹੈ ਜਿਹੜੇ ਪਹਿਲਾਂ ਤਾਂ ਆਪ ਕਿਤਾਬ ਵਿਚ ਅੱਖਰਾਂ ਦਾ ਦੀਵਾ ਜਗਾਉਂਦੇ ਹਨ ਅਤੇ ਫੇਰ ਪਾਠਕ-ਮਨ ਨੂੰ ਪ੍ਰਕਾਸ਼ ਤੋਂ ਵਿਰਵਾ ਨਹੀਂ ਰਹਿਣ ਦਿੰਦੇ

No comments: