ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, January 13, 2010

ਰੋਜ਼ੀ ਸਿੰਘ - ਲੋਹੜੀ- ਨਿੱਘ ਤੇ ਮੋਹ ਦਾ ਤਿਉਹਾਰ - ਲੇਖ

ਲੋਹੜੀ:- ਨਿੱਘ ਤੇ ਮੋਹ ਦਾ ਤਿਉਹਾਰ

ਲੇਖ

ਜਿੱਥੇ ਹਰ ਦਿਨ ਲੋਹੜੀ ਏ ਤੇ ਰਾਤ ਦੀਵਾਲੀ ਏ

ਜਿੱਥੇ ਹਰ ਪਿਓ ਰੱਬ ਵਰਗਾ ਮਾਂ ਕਰਮਾਂ ਵਾਲੀ ਏ।

ਇਹ ਧਰਤ ਸੁਹਾਵੀ ਏ ਹਰ ਤਰਫ਼ ਹਰਿਆਲੀ ਏ।

ਹੈ ਪੰਜਾਬ ਦੀ ਮਿੱਟੀ ਏ ਇਹਦੀ ਸ਼ਾਨ ਨਿਰਾਲੀ ਏ।

ਪੰਜਾਬ! ਜਿਥੇ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆਂ ਜਾਂਦਾ ਏਪੰਜਾਬੀ ਲੋਕ ਜਿਥੇ ਆਪਣੀ ਵੱਖਰੀ ਪਹਿਚਾਣ ਰੱਖਦੇ ਨੇ, ਉਥੇ, ਇੱਥੋਂ ਦੇ ਵਿਲੱਖਣ ਤਿੱਥ-ਤਿਉਹਾਰ ਕਰਕੇ ਵੀ, ਪੰਜਾਬ ਪੂਰੀ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਰੱਖਦਾ ਹੈ

-----

ਸਾਲ ਦੀਆਂ ਚਾਰੇ ਰੁੱਤਾਂ, ਪੱਤਝੜ, ਸਾਵਣ ਅਤੇ ਬਸੰਤ ਬਹਾਰ ਵਿੱਚ ਅਨੇਕ ਤਰ੍ਹਾਂ ਦੇ ਛੋਟੇ ਵੱਡੇ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿਚ ਇਕ ਮੁੱਖ ਤਿਉਹਾਰ ਲੋਹੜੀ ਹੈ ਜੋ ਕੇ 13 ਜਨਵਰੀ, ਪੋਹ ਮਹੀਨੇ ਦੀ ਅਖੀਰੀ ਰਾਤ ਨੂੰ ਮਨਾਇਆ ਜਾਂਦਾ ਹੈਇਸ ਤੋਂ ਅਗਲੇ ਦਿਨ, ਮਾਘ ਮਹੀਨੇ ਦੀ ਸੰਗਰਾਂਦ ਨੂੰ ਮਾਘੀ ਦੇ ਤਿਉਹਾਰ ਵਜੋਂ ਵੀ ਨਾਲ ਹੀ ਮੰਨਾਇਆ ਜਾਂਦਾ ਹੈ

-----

ਲੋਹੜੀ ਸ਼ਬਦ ਤਿਲ + ਰੋੜੀ ਸ਼ਬਦਾਂ ਨੂੰ ਜੋੜ ਕੇ ਬਣਿਆਂ ਹੈ ਸਮੇਂ ਦੇ ਨਾਲ ਇਸ ਦਾ ਰੂਪ ਤਿਲੋੜੀ ਤੇ ਫਿਰ ਲੋਹੜੀ ਹੋ ਗਿਆਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਨੂੰ ''ਲੋਹੀ‘‘ ਜਾਂ ''ਲੋਈ ਵੀ ਕਹਿੰਦੇ ਹਨਇਹ ਤਿਉਹਾਰ ਕਿਸ ਤਰ੍ਹਾਂ ਸ਼ੁਰੂ ਹੋਇਆ ਇਸ ਬਾਰੇ ਕੋਈ ਪ੍ਰਤੱਖ ਸਬੂਤ ਨਹੀਂ ਮਿਲਦੇਪਰ ਇਸ ਨਾਲ ਸਬੰਧਿਤ ਇਕ ਲੋਕ ਕਥਾ ਅਨੁਸਾਰ ਇਕ ਗਰੀਬ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਤੇ ਮੁੰਦਰੀ ਸਨਉਹ ਬਹੁਤ ਹੀ 'ਸੋਹਣੀਆਂ' ਸਨਜਦੋ ਸਮੇਂ ਦੇ ਹਾਕਮ ਨੂੰ ਉਹਨਾਂ ਕੁੜੀਆਂ ਬਾਰੇ ਪਤਾ ਲੱਗਾ ਤਾਂ ਉਹ ਉਹਨਾਂ ਕੁੜੀਆਂ ਨੂੰ ਜ਼ਬਰ-ਦਸਤੀ ਅਪਨਾਉਣ ਲਈ ਤਤਪਰ ਸੀਬ੍ਰਾਹਮਣ ਬਹੁਤ ਹੀ ਪ੍ਰੇਸ਼ਾਨ ਸੀਇਕ ਦਿਨ ਉਸ ਨੂੰ ਦੁੱਲਾ ਭੱਟੀ ਮਿਲੀਆਂ ਜੋ ਉਸ ਵਕ਼ਤ ਦਾ ਇਕ ਡਾਕੂ ਸੀ ਪਰ ਗ਼ਰੀਬਾਂ ਦਾ ਮਸੀਹਾ ਸੀਉਸ ਨੇ ਬ੍ਰਾਹਮਣ ਦੀਆਂ ਕੁੜੀਆਂ ਦਾ ਵਿਆਹ ਆਪਣੀ ਦੇਖ-ਰੇਖ ਵਿਚ ਜੰਗਲ ਵਿਚ ਹੀ ਅੱਗ ਬਾਲ ਕੇ ਕਰਵਾ ਦਿੱਤਾ ਅਤੇ ਕੰਨਿਆ ਦਾਨ ਵੀ ਆਪ ਹੀ ਕੀਤਾਉਸ ਸਮੇ ਉਸ ਕੋਲ ਸ਼ੱਕਰ ਸਿਵਾ ਕੁਝ ਨਹੀਂ ਸੀ ਉਸ ਨੇ ਇਹੀ ਕੁੜੀਆਂ ਦੀ ਝੋਲੀ ਵਿੱਚ ਸ਼ਗਨ ਦੇ ਤੌਰ ਤੇ ਪਾ ਦਿੱਤੀਇਸ ਸਬੰਧੀ ਲੋਹੜੀ ਮੰਗਣ ਵਾਲੇ ਮੁੰਡੇ ਇਕ ਗੀਤ ਵੀ ਗਾਉਦੇ ਹਨ :-

ਸੁੰਦਰ ਮੁੰਦਰੀਏ ਹੋ

ਤੇਰਾ ਕੋਣ ਵਿਚਾਰਾ ਹੋ

ਦੁੱਲਾ ਭੱਟੀ ਵਾਲਾ ਹੋ

ਦੁੱਲੇ ਧੀ ਵਿਆਹੀ ਹੋ

ਸ਼ੇਰ ਸ਼ੱਕਰ ਪਾਈ ਹੋ

-----

ਇਸ ਤਿਉਹਾਰ ਦਾ ਸਬੰਧ ਫ਼ਸਲ ਨਾਲ ਵੀ ਹੈਇਸ ਸਮੇਂ ਕਣਕ, ਤੋਰੀਆ, ਸਰੋਂ ਵਗੈਰਾ ਫ਼ਸਲਾਂ ਆਪਣੇ ਜੋਬਨ ਤੇ ਹੁੰਦੀਆਂ ਨੇਕਿਸਾਨਾਂ ਦੀਆਂ ਪੈਲੀਆਂ ਵਿਚ ਕਣਕ, ਛੋਲੇ, ਸਰ੍ਹੋਂ ਆਦਿ ਫਸਲਾਂ ਲਹਿਲਹਾ ਰਹੀਆਂ ਹੁੰਦੀਆਂ ਹਨਲੋਹੜੀ ਵਾਲੇ ਦਿਨ ਤੋਂ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਲੋਹੜੀ ਦਾ ਸਬੰਧ ਨਵ-ਜੰਮੇ ਬੱਚਿਆਂ ਨਾਲ ਖ਼ਾਸਾ ਜ਼ਿਆਦਾ ਹੈਪੁਰਾਤਨ ਸਮੇਂ ਤੋਂ ਹੀ ਜਿਸ ਘਰ ਲੜਕੇ ਨੇ ਜਨਮ ਲਿਆਂ ਹੋਵੇ ਉਸ ਘਰ ਵਿਚ ਲੋਹੜੀ ਵੰਡੀ ਜਾਂਦੀ ਰਹੀ ਹੈਨਵੇਂ ਵਿਆਹ ਵਾਲੇ ਘਰ ਵੀ ਲੋਹੜੀ ਵੰਡੀ ਜਾਂਦੀ ਹੈਪੂਰੇ ਪਿੰਡ ਵਿਚ ਜਵਾਰ/ਮੱਕੀ ਦੇ ਫੁੱਲੇ ਭੁਨਾ ਕੇ ਅਤੇ ਗੁੜ ਮਿਲਾ ਕੇ ਵੰਡੇ ਜਾਂਦੇ ਹਨਕਈ ਵਾਰੀ ਪਤਾਸੇ ਤੇ ਮੂੰਗਫਲੀ ਵੀ ਵੰਡੀ ਜਾਂਦੀ ਹੈਪਿੰਡਾਂ ਵਿਚ ਮੁੰਡੇ ਕੁੜੀਆਂ ਆਪੋ ਆਪਣੇ ਹਾਣ ਨਾਲ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਗੀਤ ਗਾਉਂਦੇ ਤੇ ਇੰਝ ਲੋਹੜੀ ਮੰਗਦੇ ਹਨ :-

ਆਖੋ ਮੁੰਡਿਉ ਵੰਝਲੀ

ਵੰਝਲੀ ਵਾਲੇ ਆਏ ਨੇ

ਜਾਂ

ਲੋਹੜੀ ਬਈ ਲੋਹੜੀ

ਦੇ ਮਾਈ ਲੋਹੜੀ

ਤੇਰੀ ਜੀਵੇ ਜੋੜੀ

-----

ਕੁੜੀਆਂ ਮੁੰਡੇ ਇਸੇ ਤਰ੍ਹਾਂ ਟੋਲੀਆਂ ਬਣਾ ਕੇ ਗੀਤ ਗਾਉਂਦੇ ਸ਼ਾਮ ਤੱਕ ਇੱਕ ਘਰ ਤੋਂ ਦੂਜੇ ਘਰ ਲੋਹੜੀ ਮੰਗਦੇ ਹਨਕੋਈ ਉਹਨਾਂ ਨੂੰ ਦਾਣੇ ਪਾਉਂਦਾ, ਕੋਈ ਗੁੜ ਦੀ ਰੋੜੀ ਤੇ ਕੋਈ ਤਿਲਕਈ ਵਾਰੀ ਪੈਸੇ ਵੀ ਮਿਲ ਜਾਂਦੇ

ਅੱਜ ਕੱਲ ਭਰੂਨ ਹੱਤਿਆ ਦੇ ਰੁਝਾਨ ਨੂੰ ਰੋਕਣ ਲਈ ਕੁਝ ਸੂਝਵਾਨ ਲੋਕ ਲੜਕੀਆਂ ਪ੍ਰਤੀ ਆਪਣੀ ਸੁਚੱਜੀ ਸੋਚ ਦਾ ਪ੍ਰਦਰਸ਼ਨ ਕਰਦੇ ਹੋਏ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਏ ਹਨ ਜਿਸ ਨਾਲ ਲੜਕੇ ਲੜਕੀ ਵਿਚਲਾ ਫ਼ਰਕ ਘਟ ਰਿਹਾ ਹੈਪਰ ਫਿਰ ਵੀ ਹਾਲੇ ਭਰੂਨ ਹੱਤਿਆ ਦੇ ਜ਼ਿੰਮੇਵਾਰ ਲੋਕਾਂ ਨੂੰ ਨਕੇਲ਼ ਨਹੀਂ ਪਾਈ ਜਾ ਸਕੀ

-----

ਲੋਹੜੀ ਵਾਲੀ ਰਾਤ ਲੋਕ ਘਰਾਂ ਵਿਚ ਜਾਂ ਇਕ ਮੁਹੱਲੇ ਵਿਚ ਸਾਂਝੇ ਤੋਰ ਤੇ ਕਿਸੇ ਚੋਂਕ ਵਿਚ ਲੱਕੜਾਂ ਜਾਂ ਪਾਥੀਆਂ ਨੂੰ ਅੱਗ ਲਗਾ ਕੇ 'ਭੁੱਗਾ' ਸੇਕਦੇ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇਭੁੱਗੇ ਵਿਚ ਤਿਲ, ਰਿਉੜੀਆਂ ਫੁੱਲੇ, ਤੇ ਚਿੜਵੜੇ ਆਦਿ ਸਾੜੇ ਜਾਂਦੇ ਇਸ ਰਾਤ ਗੰਨੇ ਦੇ ਰਸ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਹੈਰਾਤ ਨੂੰ ਲੋਗ ਰਓ (ਗੰਨੇ ਦਾ ਰਸ) ਦੀ ਖੀਰ ਬਣਾਉਂਦੇ ਹਨ ਅਤੇ ਅਗਲੇ ਦਿਨ ਮਾਘੀ ਤੇ ਖਾਂਦੇ ਹਨ ਇਸ ਸਬੰਧੀ ਇੱਕ ਅਖਾਣ ਵੀ ਹੈ ਕਿ 'ਪੋਹ ਰਿੱਧੀ ਤੇ ਮਾਘ ਖਾਧੀ' ਮਤਲਬ ਕਿ ਪੋਹ ਮਹੀਨੇ ਵਿੱਚ ਬਣਾਈ ਗਈ ਅਤੇ ਮਾਘ ਮਹੀਨੇ ਵਿੱਚ ਖਾਧੀ ਗਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕ ਇਸ ਦਿਨ ਪਤੰਗਬਾਜੀ ਵੀ ਬੜੀ ਹੀ ਸ਼ਿੱਦਤ ਨਾਲ ਕਰਦੇ ਨੇਸਾਰਾ ਦਿਨ ਕੋਠਿਆਂ ਤੇ ਚੜ੍ਹ ਗੁੱਡੀਆਂ ਉਡਾਉਂਦੇ, ਭੰਗੜੇ ਪਾਉਂਦੇ ਤੇ ਖ਼ੁਸ਼ੀਆਂ ਮਨਾਉਂਦੇ ਵੇਖੇ ਜਾ ਸਕਦੇ ਨੇ

-----

ਸਮੇਂ ਦੇ ਬਦਲਦੇ ਢੰਗਾਂ ਨਾਲ ਜਿਥੇ ਕਈ ਪੁਰਾਤਨ ਰਸਮਾਂ ਅਤੇ ਤਿਉਹਾਰਾਂ ਦਾ ਆਧੁਨਿਕੀਕਰਨ ਹੋ ਗਿਆ ਹੈ ਉਥੇ ਲੋਹੜੀ ਦੇ ਤਿਉਹਾਰ ਤੇ ਵੀ ਇਸ ਦਾ ਖ਼ਾਸਾ ਪ੍ਰਭਾਵ ਪਿਆ ਹੈਹੁਣ ਪਿੰਡਾਂ ਵਿੱਚ ਗੱਭਰੂ ਤੇ ਮੁਟਿਆਰਾਂ ਟੋਲੀਆਂ ਬਣਾ ਕਿ ਲੋਹੜੀ ਮੰਗਦੇ ਘੱਟ ਹੀ ਮਿਲਦੇ ਹਨ ਅਤੇ ਲੋਹੜੀ ਨਾਲ ਸਬੰਧਿਤ ਗੀਤ ਵੀ ਅੱਜ ਕੱਲ੍ਹ ਲੋਕਾਂ ਨੂੰ ਘੱਟ ਹੀ ਆਉਂਦੇ ਨੇਸਗੋ ਇਥਂ ਤੱਕ ਕਿ ਬਹੁਤਿਆਂ ਨੂੰ ਤਾਂ ਇਸ ਤਿਉਹਾਰ ਦੇ ਇਤਿਹਾਸ ਬਾਰੇ ਵੀ ਪਤਾ ਨਹੀਂ ਹੋਣਾ

-----

ਭਾਵੇਂ ਕੁਝ ਵੀ ਹੋਵੇ ਇਹ ਤਿਉਹਾਰ ਨਿੱਘ ਤੇ ਮੋਹ ਭਰਿਆ ਹੈਇਸ ਤਿਉਹਾਰ ਤੇ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਕੁਝ ਵਕ਼ਤ ਇਕੱਠਿਆਂ ਹਾਸਾ-ਠੱਠਾ ਕਰਦਿਆਂ, ਨੱਚਦਿਆਂ, ਝੂੰਮਦਿਆਂ ਗੁਜ਼ਾਰਦੇ ਨੇਸ਼ਾਲਾ! ਇਹ ਲੋਹੜੀ ਹਰੇਕ ਇਨਸਾਨ ਲਈ ਉਸਦੇ ਸੱਜਣਾਂ ਦੀ ਪਹਿਲੀ ਮੁਲਾਕਾਤ ਵਾਂਗੂ ਬਣ ਕੇ ਆਵੇ ਤੇ ਸਾਰਿਆਂ ਦੇ ਸੱਜਣ ਮਿੱਤਰ ਰਿਸ਼ਤੇਦਾਰ ਖ਼ੁਸ਼ ਰਹਿਣ ਤੇ ਕਿਸੇ ਨੂੰ ਇਹ ਨਾ ਕਹਿਣਾ ਪਵੇ:-

ਲੋਹੜੀ ਵਾਲੀ ਰਾਤ ਲੋਕੀਂ ਵੰਡਦੇ ਰਿਉੜੀਆਂ

ਸਾਡੀ ਕਾਹਦੀ ਲੋਹੜੀ ਅੱਖਾਂ ਸੱਜਣਾਂ ਨੇ ਮੋੜੀਆਂ।

No comments: