ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, February 15, 2010

ਮਰਹੂਮ ਸ੍ਰੀ ਰਾਮ ਸਰੂਪ ਅਣਖੀ - ਕਹਾਣੀ

ਬਰਨਾਲੇ ਦੇ ਪਿੰਡ ਧੌਲਾ ਵਿਚ 1932 ਚ ਜਨਮੇ ਸ੍ਰੀ ਰਾਮ ਸਰੂਪ ਅਣਖੀ ਸਾਹਿਬ ਨੇ ਬਾਰਾਂ ਕਹਾਣੀ ਸੰਗ੍ਰਹਿ, ਪੰਦਰਾਂ ਨਾਵਲ ਅਤੇ ਪੰਜ ਕਵਿਤਾ-ਸੰਗ੍ਰਹਿ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਵਿਚ ਜਿਨ ਸਿਰ ਸੋਹਨਿ ਪੱਟੀਆਂ, ਸੁਲਗਦੀ ਰਾਤ, ਸਵਾਲ ਦਰ ਸਵਾਲ, ਪੈਂਡਾ, ਲੋਹੇ ਦਾ ਗੇਟ, ਢਿੱਡ ਦੀ ਆਂਦਰ, ਕੱਖਾਂ ਕਾਨਿਆਂ ਦੇ ਫੁੱਲ, ਰੇਸ਼ਮਾ, ਕੋਠੇ ਖੜਕ ਸਿੰਘ, ਮੁਹੱਬਤ ਦੀ ਮਿੱਟੀ, ਸਾਂਝੀ ਖਿੜਕੀ, ਜਵਾਰ ਭਾਟਾ, ਪ੍ਰਤਾਪੀ, ਦੁੱਲੇ ਦੀ ਢਾਬ, ਵੇ ਤੂੰ ਮੁੜ ਆ ਸਦੀਕ, ਜ਼ਮੀਨਾਂ ਵਾਲ਼ੇ, ਬੱਸ ਹੋਰ ਨਹੀਂ, ਬਾਰਾਂ ਤਾਲ਼ੀ, ਕਣਕਾਂ ਦਾ ਕ਼ਤਲੇਆਮ ਅਤੇ ਸਵੈ- ਜੀਵਨੀ ਮੱਲ੍ਹੇ ਝਾੜੀਆਂ ਪ੍ਰਮੁੱਖ ਹਨ। ਉਹਨਾਂ ਦੀਆਂ ਲਿਖਤਾਂ ਦਾ ਹਿੰਦੀ, ਗੁਜਰਾਤੀ ੳਤੇ ਹੋਰਨਾਂ ਭਾਰਤੀ ਭਾਸ਼ਾਵਾਂ ਚ ਅਨੁਵਾਦ ਹੋ ਚੁੱਕਾ ਹੈ। ਅਣਖੀ ਸਾਹਿਬ ਦਾ ਪਹਿਲਾ ਕਹਾਣੀ-ਸੰਗ੍ਰਹਿ ਸੱਤਾ ਨਾਗ 1966 ਵਿਚ ਪ੍ਰਕਾਸ਼ਿਤ ਹੋਇਆ ਸੀ। ਅਜਕੱਲ੍ਹ ਉਹ ਬਰਨਾਲ਼ੇ ਤੋਂ ਹੀ ਕਹਾਣੀ ਪੰਜਾਬ ਨਾਂ ਦਾ ਰਸਾਲਾ ਕੱਢ ਰਹੇ ਸਨ।

-----

ਉਹਨਾਂ ਨੂੰ ਆਪਣੀਆਂ ਲਿਖਤਾਂ ਨਾਲ਼ ਪੰਜਾਬੀ ਸਾਹਿਤ ਚ ਪਾਏ ਵਡਮੁੱਲੇ ਯੋਗਦਾਨ ਅਤੇ 1987 ਚ ਪ੍ਰਕਾਸ਼ਿਤ ਨਾਵਲ ਕੋਠੇ ਖੜਕ ਸਿੰਘ ਲਈ ਸਾਹਿਤ ਅਕੈਡਮੀ ਅਤੇ ਸਰਵ-ਸ੍ਰੇਸ਼ਟ ਸਾਹਿਤਕਾਰ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇਣ ਦਾ ਐਲਾਨ ਵੀ ਹੋਇਆ ਸੀ।

-----

ਅਸੀਂ ਅਣਖੀ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਅੱਜ ਉਹਨਾਂ ਦੀ ਇਕ ਬੇਹੱਦ ਖ਼ੂਬਸੂਰਤ ਕਹਾਣੀ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਲੱਗ ਰਹੀ ਹੈ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਕ਼ੈਦਣ

ਕਹਾਣੀ

ਹੁਣ ਤਾਂ ਇਸ ਇਲਾਕੇ ਵਿਚ ਟੈਕਸੀਆਂ ਆਮ ਹੋ ਗਈਆਂ ਹਨਸੜਕਾਂ ਦਾ ਵੀ ਕੋਈ ਅੰਤ ਨਹੀਂਪੈਸਿਆਂ ਦੀ ਖੇਡ ਹੈਜਿਥੇ ਮਰਜ਼ੀ ਜਦੋਂ ਲੋੜ ਹੋਵੋ ਟੈਕਸੀ ਲੈ ਜਾਓ

ਪਰ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਿੱਬੂ ਤਖਾਣ ਪਿੱਤਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉਤੇ ਬੈਠੇ ਹੈਲੀਕਾਪਟਰ ਦੇ ਕਿਸੇ ਪਾਈਲਟ ਨਾਲੋਂ ਘੱਟ ਨਹੀਂ ਸੀ ਹੁੰਦਾ

ਚਿੱਟੀਆਂ ਝਾਲਰਾਂ ਵਾਲਾ ਟੂਲੀ ਰੰਗਾ ਉਛਾੜ ਨਵਾਂ ਹੀ ਰੱਥ ਉਤੇ ਤਖਾਣ ਨੇ ਚੜ੍ਹਵਾਇਆ ਸੀਸ਼ੌਂਕੀ ਬਲਦ ਆਰ ਤਾਂ ਕੀ ਪਿੰਡੇ ਉਤੇ ਮੱਖੀ ਨਹੀਂ ਸੀ ਸਹਾਰਦੇਬਹੁਤੇ ਹੀ ਚਲਾਕ

-----

ਦੇਸੂ ਸੁਨਿਆਰ ਤੇ ਮੱਖਣ ਨੂੰ ਨਾਲ ਲੈ ਕੇ ਮੈਂ ਸਹੁਰੀਂ ਗਿਆ ਸਾਂਮੁਕਲਾਵਾ ਲੈਣ ਜਾਂਦੇ ਮੁੰਡੇ ਨੂੰ ਚਾਅ ਦੇ ਨਾਲ-ਨਾਲ ਕੁਝ ਸੰਗ ਜਿਹੀ ਵੀ ਹੁੰਦੀ ਹੈਮਿੱਠਾ-ਮਿੱਠਾ ਡਰਏਸੇ ਕਰ ਕੇ ਮੈਂ ਦੇਸੂ ਤੇ ਮੱਖਣ ਨੂੰ ਨਾਲ ਲੈ ਕੇ ਗਿਆ ਸਾਂਮਾਂ ਨੇ ਤਾਂ ਸਗੋਂ ਜਾਣ ਕੇ ਉਨ੍ਹਾਂ ਨੂੰ ਮੇਰੇ ਨਾਲ ਤੋਰਿਆ ਸੀਉਹ ਕਹਿੰਦੀ ਸੀ-'ਸਾਡਾ ਕੰਦਾ ਤਾਂ ਕੁੜੀਆਂ ਅਰਗੈਏਹਨੂੰ ਕੱਲੇ ਨੂੰ ਤਾਂ ਸਾਲੀ ਨੇ ਚੂੰਢੀਏਂ ਈ ਖਾ ਜਾਣੈਂ ਏਹਦੇ ਤਾਂ ਮੂੰਹ ਚ ਬੋਲ ਨੀਂ, ਡੀਡੇ ਦੇ।

ਦੇਸੂ ਮੇਰਾ ਮਿਲਾਪੀ ਸੀਸਾਡਾ ਗੁਆਂਢੀ ਵੀਅਕਸਰ ਮੈਂ ਉਸ ਦੇ ਸਹਾਰੇ ਤੇ ਬੈਠਾ ਰਹਿੰਦਾਉਸ ਕੋਲ 'ਰੂਪ-ਬਸੰਤਦਾ ਚਿੱਠਾ ਲੈ ਕੇ ਉੱਚੀ ਉੱਚੀ-ਪੜ੍ਹਦਾਮੈਂਥੋਂ ਚਿੱਠਾ ਸੁਣ ਕੇ ਉਹ ਬਹੁਤ ਖ਼ੁਸ਼ ਹੁੰਦਾ

ਮੱਖਣ ਨਾਲ ਮੇਰੀ ਬੁੱਕਲ ਖੁੱਲ੍ਹੀ ਸੀਅਸੀਂ ਇਕੱਠੇ, ਘਰ ਦੀ ਕੱਢੀ ਸ਼ਰਾਬ ਪੀਂਦੇ ਤੇ ਬੋੜੇ ਖੂਹ ਵਾਲੇ ਪਿੱਪਲ ਦੀਆਂ ਜੜ੍ਹਾਂ ਵਿਚ ਬਹਿ ਕੇ ਸਾਧਾਂ ਦੀ ਨਿੰਮੋ ਦੀਆਂ ਗੱਲਾਂ ਕਰਦੇਹਾਜ਼ਰ-ਜਵਾਬੀ ਵਿਚ ਮੱਖਣ ਸਾਰੇ ਪਿੰਡ ਵਿਚ ਉੱਘਾ ਸੀਉਹਦੇ ਵਰਗੀ ਗੱਲ ਕਿਸੇ ਨੂੰ ਨਹੀਂ ਸੀ ਔੜਦੀ

ਦੇਸੂ ਤੇ ਮੱਖਣ ਨੂੰ ਨਾਲ ਲਿਜਾ ਕੇ ਮੈਨੂੰ ਪੂਰਾ ਧਰਵਾਸ ਹੋ ਗਿਆ ਸੀਮੈਨੂੰ ਡਰ ਨਹੀਂ ਸੀ ਰਿਹਾ ਕਿ ਸਹੁਰਿਆਂ ਦੀ ਕੋਈ ਕੁੜੀ ਮੈਨੂੰ ਤੰਗ ਕਰ ਸਕੇਗੀਉਹ ਵੀ ਕਹਿੰਦੇ ਸਨ-ਕੰਦਿਆ ਤੂੰ ਝਿਪੀਂ ਨਾਅਸੀਂ ਵਾਹਣੀਂ ਪਾ ਦਿਆਂਗੇ, ਸਾਰੀਆਂ ਨੂੰ।

-----

ਸਹੁਰਿਆਂ ਦੇ ਘਰ ਚੁਬਾਰੇ ਵਿਚ ਜਾ ਕੇ ਅਸੀਂ ਅਜੇ ਬੈਠੇ ਹੀ ਸਾਂ ਕਿ ਕੁੜੀਆਂ ਮੀਂਹ ਦੀ ਵਾਛੜ ਵਾਂਗ ਆ ਖੜ੍ਹੀਆਂਕੋਈ ਕੁਝ ਬੋਲਦੀ ਸੀ, ਕੋਈ ਕੁਝਕਦੇ-ਕਦੇ ਉਨ੍ਹਾਂ ਦੀ ਕਿਚਰ ਕਿਚਰ ਬਿਲਕੁਲ ਬੰਦ ਹੋ ਜਾਂਦੀਜਿਵੇਂ ਉਨ੍ਹਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਤੇ ਕਿਸੇ ਵੀ ਕੁੜੀ ਨੂੰ ਕੋਈ ਨਵੀਂ ਗੱਲ ਨਾ ਔੜਦੀ ਹੋਵੇਕੋਈ ਕੁੜੀ ਫੇਰ ਉਹੀ ਘਸਿਆ ਹੋਇਆ ਸਵਾਲ ਕਰ ਦਿੰਦੀ-'ਵੇ ਮੁਕੰਦ, ਤੂੰ ਆਪਣੀ ਭੈਣ ਨੂੰ ਨਾਲ ਨਾ ਲੈ ਕੇ ਆਇਆ?‘

ਦੂਜੀ ਪੁੱਛਦੀ-'ਵੇ ਮੁਕੰਦ, ਵੇ ਮੁੰਕਦ, ਮਾਂ ਨੇ ਤੈਨੂੰ ਕਿੰਨੇ ਰੁਪਈਏ ਦਿੱਤੇ ਨੇ, ਸਾਲੀਆਂ ਨੂੰ ਦੇਣ ਨੂੰ।

'ਵੇ ਤੂੰ ਮਾਂ ਨੂੰ ਕਹਿੰਦਾ ਬਈ ਤੈਨੂੰ ਚੱਜ ਦਾ ਤਾਂ ਜੰਮਦੀ?‘ ਤਾਂ ਇਕ ਕੁੜੀ ਨੇ ਮੇਰੇ ਗੰਦਮੀ ਰੰਗ ਉਤੇ ਚੋਟ ਕੀਤੀ

ਮੈਂ ਤਾਂ ਘਾਊਂ ਮਾਊਂ ਜਿਹਾ ਪਹਿਲਾ ਹੀ ਸਾਂ, ਦੇਸੂ ਤੇ ਮੱਖਣ ਵੀ ਚੁੱਪ ਕਰੇ ਬੈਠੇ ਰਹੇ

'ਮਾਂ ਦਾ ਕੀ ਦੋਸ਼ ਐ ਵਿਚਾਰੀ ਦਾ'

'ਨੀ ਪਿਓ ਦਾ ਤਾਂ ਇਹ ਲਗਦਾ ਨੀਂ

ਤੇ ਫਿਰ ਕਿੰਨੇ ਹੀ ਸਵਾਲਕਿੰਨੀਆਂ ਹੀ ਚੋਟਾਂਤੇ ਫਿਰ ਕਿਚਰ ਕਿਕਰਕਾਵਾਂ-ਰੌਲੀਕਿਸੇ ਦੀ ਕੋਈ ਸਮਝ ਨਾਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਤਾਂ ਜ਼ਿੰਦਗੀ ਵਿਚ ਪਹਿਲੀ ਵਾਰ ਇਹੋ ਜਿਹੇ ਸਵਾਲ ਆਪਣੇ ਉਤੇ ਹੁੰਦੇ ਸੁਣ ਕੇ ਮੈਨੂੰ ਹਰਖ ਜਿਹਾ ਚੜ੍ਹ ਗਿਆਮੇਰਾ ਚਿਹਰਾ ਘਰੂਟਿਆ ਗਿਆ

ਦੇਸੂ ਨੇ ਖੰਘੂਰ ਮਾਰੀ ਤੇ ਥੁੱਕ ਨੂੰ ਸੰਘੋ ਥੱਲੇ ਲੰਘਾ ਕੇ ਆਖਿਆ-'ਤੁਸੀਂ ਕੋਈ ਚੱਜ ਦੀ ਗੱਲ ਤਾਂ ਕਰੋਬੈਠੋ, ਕੋਈ ਮਤਲਬ ਦੀ ਗੱਲ ਛੇੜੋਤੁਸੀਂ ਤਾਂ ਚੂਹੜੀਆਂ ਮਾਤ ਪਾਤੀਆਂ'ਤੂੰ ਚੁੱਪ ਕਰਕੇ ਬੈਠਾ ਰਹਿ ਵੇ ਆਂਡਲਾਚੂਹੜੀ ਤੇਰੀ ਮਾਂ ਹੋਊਗੀਨਹੀਂ ਭੈਣ ਨੂੰ ਬਣਾ ਲੈ ਚੂਹੜੀਤੇਰੀ ਮਾਂ ਨੇ ਕੀ ਵੰਡਿਆ ਸੀ ਵੇ ਤੇਰੇ ਜੰਮੇ ਤੋਂ?'

'ਕੋਲੇ' ਇਕ ਕੁੜੀ ਨੇ ਨਾਲ ਦੀ ਨਾਲ ਆਖ ਦਿੱਤਾ

'ਨਹੀਂ, 'ਇੱਟਾਂ! ਕੋਲੇ ਤਾਂ ਮੁਕੰਦ ਦੀ ਮਾਂ ਨੇ ਵੰਡੇ ਹੋਣਗੇ।' ਇਕ ਹੋਰ ਕੁੜੀ ਟੇਢੇ ਢੰਗ ਨਾਲ ਦੇਸੂ ਦੇ ਗੋਰੇ ਰੰਗ ਦੀ ਤਾਰੀਫ਼ ਕਰ ਗਈ ਸੀ

'ਮੱਖਣ ਜਿਹੜਾ ਗੱਲ ਦਾ ਮੋੜ ਦੇਣ ਵਿਚ ਆਪਣੇ ਆਪ ਨੂੰ ਖੱਬੀਖ਼ਾਨ ਸਮਝਦਾ ਸੀ ਹੁਣ ਗੁੰਨਰਵੱਟਾ ਬਣਿਆ ਬੈਠਾ ਸੀਮੇਰੇ ਚੁੱਪ ਕੀਤੇ ਮੂੰਹ ਝਾਕ ਕੇ ਉਸ ਨੇ ਕੁੜੀਆਂ ਨੂੰ ਆਖਿਆ-'ਤੁਸੀਂ ਹਵਾ ਤਾਂ ਔਣ ਦੇ ਦਿਓ ਬਾਰ ਵਿਚ ਦੀਬਹਿ ਜੋ ਜਾਂ ਅੰਦਰ ਲੰਘ ਆਓਮੱਖਣ ਹੱਥ ਜੋੜ ਨੇ ਖੜ੍ਹ ਗਿਆ

'ਇਹ ਦੇਖੋ ਨੀਂ ਖਾਂਘੂ ਜਾ, ਓਦੂੰ ਵੀ ਚੜ੍ਹਦੈਮੱਖਣ ਦੇ ਕਹਿਰੇ ਸਰੀਰ ਉਤੇ ਇਕ ਕੁੜੀ ਨੇ ਚੋਟ ਕੀਤੀ

ਕੁੜੀਆਂ ਵਿਚੋਂ ਇਕ ਕੁੜੀ ਜਿਹੜੀ ਅਜੇ ਤਾਈਂ ਬੋਲੀ ਨਹੀਂ ਸੀ ਤੇ ਹੁਣ ਤੱਕ ਮੁਸਕਰਾ ਹੀ ਰਹੀ ਸੀ ਤੇ ਜਾਂ ਕਿਸੇ ਗੱਲ ਉਤੇ ਕਦੇ ਕਦੇ ਸੰਕੋਚਵਾਂ ਜਿਹਾ ਹੱਸੀ ਸੀ, ਨੇ ਮੈਨੂੰ ਆਖਿਆ-'ਮੁੰਕਦਮਹਿੰਦੀ ਦੱਸ ਕੀਹਦੇ ਹੱਥੋਂ ਲਵੌਣੀ ਐਂ, ਸਾਡੇ ਚੋਂ? ਤੂੰ ਉਂਗਲ਼ ਕਰਦੇ ਜੀਹਦੇ ਕੰਨੀ ਕਰਨੀ ਐਉਹ ਤੇਰੀ ਪੱਕੀ ਸਾਲੀਉਹੀ ਮਹਿੰਦੀ ਲਾਊ, ਉਹੀ ਰੁਪਈਆ ਲਊ

-----

ਉਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਦ ਵੱਲ ਸੇਰਵੇ ਉਤੇ ਆਪਣੀ ਸੱਜੀ ਟੰਗ ਧਰ ਲਈ ਸੀਗੋਡੇ ਉਤੇ ਕੂਹਣੀ ਤੇ ਹਥੇਲੀ ਉਤੇ ਠੋਡੀ ਰੱਖ ਕੇ ਉਹ ਇਕ ਟੰਗ ਦੇ ਭਾਰ ਖੜ੍ਹੀ ਸੀਗੱਲ ਕਰਦੀ ਤਾਂ ਉਹਦੇ ਕੰਨਾਂ ਦੇ ਕਾਂਟੇ ਉਹਦੀਆਂ ਗੱਲ੍ਹਾਂ ਨੂੰ ਛੋਹ ਜਾਂਦੇਇਸ ਤਰ੍ਹਾਂ ਨਾਲ ਉਹ ਬਹੁਤ ਪਿਆਰੀ ਲੱਗ ਰਹੀ ਸੀ

ਹੌਲੀ-ਹੌਲੀ ਰਿਸਕਦੀਆਂ ਦੂਜੀਆਂ ਕੁੜੀਆਂ ਵੀ ਚੁਬਾਰੇ ਦਾ ਬਾਰ ਟੱਪ ਆਈਆਂ ਸਨ

ਮੈਂ ਕੁਝ ਨਹੀਂ ਸੀ ਬੋਲ ਰਿਹਾ

'ਇਉਂ ਤਾਂ ਅਸੀਂ ਤਿੰਨੇ ਵੰਡ ਲਵਾਂਗੇ ਥੋਨੂੰਰੁਪਈਆ ਲਈ ਜਾਇਓ ਤੇ ਪੱਕੀਆਂ ਸਾਲੀਆਂ ਬਣਦੀਆਂ ਜਾਇਓ। ਮੱਖਣ ਹੌਂਸਲਾ ਫੜ ਚੁੱਕਿਆ ਸੀਮੈਨੂੰ ਕੁਝ ਆਸਰਾ ਜਿਹਾ ਹੋਇਆ ਕਿ ਹੁਣ ਕੁਝ ਨਾ ਕੁਝ ਮੋੜ ਜ਼ਰੂਰ ਦਿੰਦਾ ਰਹੇਗਾ

ਸਾਰੀਆਂ ਜਣੀਆਂ ਹਿੜ-ਹਿੜ ਕਰ ਕੇ ਹੱਸ ਪਈਆਂਇਕ ਬੋਲੀ ਲੈ ਕੁੜੇ ਮੂੰਹ ਦੇਖ ਏਹਦਾ ਰੁਪਈਆ ਦੇਣ ਆਲੇ ਦਾਰੁਪਈਆ ਜੇਬ ਹੈ ਵੀ ਤੇਰੇ, ਛਿਲਕਾਂ ਦਿਆਂ ਘੋੜਿਆਂ?

'ਮੇਰੀ ਪੈਂਦ ਕੋਲ ਇਕ ਟੰਗ ਦੇ ਭਾਰ ਖੜ੍ਹੀ ਕੁੜੀ ਨੇ ਮੰਜੇ ਉਤੋਂ ਪੰਨਿਆਂ ਵਾਲੀ ਪੱਖੀ ਚੁੱਕ ਕੇ ਮੇਰੇ ਮੋਢੇ ਨੂੰ ਠਕੋਰਿਆ, 'ਮਹਿੰਦੀ ਦੱਸ ਕੀਹਤੋਂ ਲਵੌਣੀ ਐਂ?‘

'ਤੂੰ ਹੀ ਲਾ ਦੀਂ! ਮੇਰੇ ਮੂੰਹੋਂ ਨਿਕਲਿਆ

ਹੋਰ ਸਭ ਕੁੜੀਆਂ ਚੁੱਪ ਹੋ ਗਈਆਂਮੈਂ ਮਹਿਸੂਸ ਕੀਤਾ ਜਿਵੇਂ ਉਨ੍ਹਾਂ ਨੂੰ ਉਸ ਕੁੜੀ ਨਾਲ ਈਰਖਾ ਹੋ ਗਈ ਹੋਵੇਂ

'ਨੀਂ ਤੂੰ ਲਾਹ ਲੀਂ ਚਾਅ ਮਹਿੰਦੀ ਲਾ ਕੇਅਸੀਂ ਰੁਪਈਆਂ ਦੀਆਂ ਭੁੱਖੀਆਂ ਨੀਂ ਫਿਰਦੀਆਂ।'

'ਨੀਂ ਵਿੰਦਰ, ਆਹ ਖਾਂਘੂ ਜਾ ਤਾਂ ਜਮ੍ਹਾਂ ਤੇਰੇ ਪਰੌਹੁਣੇ ਅਰਗੈ। ਇਕ ਕੂੜੀ ਨੇ ਇਕ ਟੰਗ ਦੇ ਭਾਰ ਕੁੜੀ ਦਾ ਧਿਆਨ ਮੱਖਣ ਵੱਲ ਕੀਤਾ

'ਤਾਂ ਮੇਰੇ ਤਾਂ ਮਹਿੰਦੀ ਤੂੰ ਈ ਲਾਈਂ ਮੱਖਣ ਨੇ ਵਿੰਦਰ ਨੂੰ ਕਿਹਾ

ਵਿੰਦਰ ਦਾ ਹਉਕਾ ਨਿਕਲ ਗਿਆਉਸ ਨੇ ਆਪਣੀ ਟੰਗ ਮੰਜੇ ਉਤੋਂ ਥੱਲੇ ਲਾਹ ਲਈ ਤੇ ਨਿਰੁੱਤਰ ਹੋ ਕੇ ਖੜੀ ਰਹੀ

'ਨੀਂ ਕਿਉਂ ਔਂਦਿਆਂ ਨੂੰ ਈ ਜੱਫ਼ਾ ਪਾ ਲਿਆ ਤੁਸੀਂਪਾਣੀ-ਧਾਣੀ ਤਾਂ ਪੀ ਲੈਣ ਦਿਓ ਇਨ੍ਹਾਂ ਨੂੰਮੇਰੀ ਸੱਸ ਨੇ

ਹੋਕਰਾ ਮਾਰਿਆ

'ਤਾਈ ਅਸੀਂ ਤੇਰੇ ਜਮਾਈ ਨੂੰ ਜੇਬ ਚ ਪਾ ਕੇ ਤਾਂ ਨੀ ਲੈ ਜਾਂ ਗੀਆਂਵਿੰਦਰ ਨੇ ਕਿਹਾ

'ਨਾ ਭਾਈ, ਪਹਿਲਾਂ ਨ੍ਹਾਅ ਧੋ ਲੈਣ ਦਿਓਮਹਿੰਦੀ ਲੈਣ ਆਈਆਂ ਮਿਟਾ ਲਿਓ ਸਿੱਕਾਂਸੱਸ ਨੇ ਉਨ੍ਹਾਂ ਨੂੰ ਜਾਣ ਲਈ ਆਖਿਆ

'ਚੱਲੋ ਨੀਂ ਚੱਲੋਤਾਈ ਦਾ ਈ ਆਇਐ ਜਮਾਈ, ਖਰਾ ਅਨੋਖਾ ਇਕ ਵੱਡੀ ਉਮਰ ਦੀ ਕੁੜੀ ਨੇ ਕਿਹਾ ਤੇ ਆਪਣੀ ਗੋਦੀ ਚੁੱਕੇ ਹੋਏ ਜਵਾਕ ਦੀ ਨਲੀ ਪੂੰਝ ਕੇ ਕੰਧ ਨਾਲ ਮਲ਼ ਦਿੱਤੀ

-----

ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉੱਤਰ ਰਿਹਾ ਸੀ, ਚੇਤ-ਵਿਸਾਖ ਦੇ ਦਿਨ ਸਨਬਾਰਾਂ-ਤੇਰਾਂ ਕੋਹ ਰੱਥ ਵਿਚ ਬੈਠਿਆਂ ਦੇ ਪਾਸੇ ਦੁਖਣ ਲਗ ਪਏ ਸਨਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਤੇ ਚਾਹ ਪੀਣ ਲਗ ਪਏ

ਆਥਣ ਦੇ ਸੰਧੂਰੀ ਚਾਨਣ ਵਿਚ ਕਾਲਖ ਘੁਲਣ ਲੱਗੀ ਤਾਂ ਅਸੀਂ ਬੋਤਲ ਦਾ ਡੱਟ ਪੁੱਟ ਲਿਆ

ਥਾਲ਼ੀ ਵਿਚ ਮਹਿੰਦੀ ਘੋਲ ਕੇ ਜਦ ਕੁੜੀਆਂ ਆਈਆਂ, ਅਸੀਂ ਜਭਲ਼ੀਆਂ ਮਾਰ ਰਹੇ ਸਾਂਪਹਿਲੇ ਤੋੜ ਦੀ ਕੱਢੀ ਬੋਤਲ ਮੱਖਣ ਪਿੰਡੋ਼ ਹੀ ਲੈ ਆਇਆ ਸੀ

ਸਾਨੂੰ ਕੋਈ ਪਤਾ ਨਹੀਂ, ਕੁੜੀਆਂ ਕੀ ਕੀ ਬੋਲਦੀਆਂ ਰਹੀਆਂ ਤੇ ਅਸੀਂ ਉਨ੍ਹਾਂ ਨੂੰ ਕੀ ਜਵਾਬ ਦਿੰਦੇ ਰਹੇਸਾਡੇ ਕਮਲਵਾਅ ਤੇ ਜਿੱਚ ਹੋ ਕੇ ਉਨ੍ਹਾਂ ਨੇ ਸਾਡੀਆਂ ਹਥੇਲੀਆਂ ਉਤੇ ਮਹਿੰਦੀ ਦੀ ਇਕ ਇਕ ਗਰੋਲੀ ਧਰੀ ਤੇ ਪੌੜੀਆਂ ਉੱਤਰ ਗਈਆਂ

ਵਿੰਦਰ ਨੂੰ ਸ਼ਾਇਦ ਮੈ ਪੰਜ ਰੁਪਏ ਮਹਿੰਦੀ ਲਵਾਈ ਦੇ, ਦਿੱਤੇ ਸਨ

ਕੁੜੀਆਂ ਪੌੜੀਆਂ ਉੱਤਰੀਆਂ ਤਾਂ ਦੇਸੂ ਤੇ ਮੱਖਣ ਨੇ ਮਹਿੰਦੀ ਵਾਲੇ ਹੱਥ ਕੰਧਾਂ ਨਾਲ ਘਸਾ ਦਿੱਤੇ

'ਮੇਰਾ ਹੱਥ ਤਾਂ ਲੈ ਕੰਜਰ ਦੀਆਂ ਕੱਟੇ ਦੀ ਮੋਕ ਨਾਲ ਲਬੇੜ ਗਈਆਂਹਥੇਲੀ ਨੂੰ ਨੱਕ ਕੋਲ ਕਰ ਕੇ ਮੱਖਣ ਨੇ ਕਿਹਾ

'ਉਏ ਮੈਨੂੰ ਵੀ ਲਗਦੈ ਦੇਸੂ ਨੇ ਹੁੰਗਾਰਾ ਭਰਿਆਅਸੀਂ ਅੱਧਾ ਘੰਟਾ ਉੱਚੀ-ਉੱਚੀ ਹੱਸਦੇ ਰਹੇ

ਇਕ ਇਕ ਪੈੱਗ ਮੱਖਣ ਨੇ ਹੋਰ ਪਾਇਆਮੈਂ ਪੀਤਾਮੇਰੇ ਤਾਂ ਜਿਵੇਂ ਪੈਰ ਚੁੱਕੇ ਗਏਬਹੁਤ ਸ਼ਰਾਬ ਮੈਨੂੰ ਸੁਖਾਂਦੀ ਨਹੀਂ ਸੀ

ਰੋਟੀ ਅਸੀਂ ਅੱਧ-ਪਚੱਧ ਜਿਹੀ ਖਾਧੀਨਾ ਖਾਣ ਵਰਗੀ ਹੀ

ਦੇਸੂ ਤੇ ਮੱਖਣ ਤਾਂ ਚੁਬਾਰੇ ਮੂਹਰੇ ਮੰਜਿਆਂ ਉਤੇ ਬਿਸਤਰੇ ਵਿਛਾ ਕੇ ਪੈ ਗਏਮੈਨੂੰ ਮੇਰੀ ਸੱਸ ਨੇ ਥੱਲੇ ਸੱਦ ਲਿਆ

-----

ਸ਼ਰਾਬ ਉਤੋਂ ਦੀ ਹੋ ਗਈ ਸੀਮੈਨੂੰ ਗੱਲ ਨਹੀਂ ਸੀ ਔੜ ਰਹੀਬੁੱਘ ਬੁੱਘ ਕਰ ਕੇ ਸਭ ਖਾਧਾ ਪੀਤਾ ਮੇਰੇ ਅੰਦਰੋਂ ਬਾਹਰ ਹੋ ਗਿਆਬੇਸੁੱਧ ਹੋ ਕੇ ਦਰਵਾਜ਼ੇ ਵਿਚ ਡਹੇ ਪਏ, ਇਕ ਮੰਜੇ ਉਤੇ ਮੈਂ ਢੇਰੀ ਹੋ ਗਿਆਅਜੇ ਵੀ ਮੈਨੂੰ ਉਲਟੀਆ ਆ ਰਹੀਆਂ ਸਨਅਮਰਜੀਤ, ਮੇਰੀ ਪਤਨੀ, ਮਾਪਿਆਂ ਦੀ ਇੱਕਲੀ, ਧੀ ਸੀਭਾਈ ਵੀ, ਕੋਈ ਨਹੀਂ ਸੀਸਹੁਰਾ ਰੋਟੀ ਖਾ ਕੇ ਬਾਹਰਲੇ ਘਰ ਡੰਗਰਾਂ ਕੋਲ ਜਾ ਪਿਆ ਸੀ, ਸੱਸ ਪਤਾ ਨਹੀਂ ਕਿਹੜੇ ਧੰਦਿਆਂ ਵਿਚ ਫਸੀ ਹੋਈ ਸੀਉਸ ਨੇ ਚੁਬਾਰੇ ਵਿਚੋਂ ਥੱਲੇ ਮੈਨੂੰ ਸੱਦ ਤਾਂ ਲਿਆ ਸੀ, ਪਰ ਅਜੇ ਗੱਲ ਕੋਈ ਨਹੀਂ ਸੀ ਕੀਤੀਮੈਨੂੰ ਉਲਟੀਆਂ ਆ ਰਹੀਆਂ ਸਨਸੁੱਕੇ ਬੱਤ ਆਉਂਦੇ ਤਾਂ ਜਿਵੇਂ ਮੇਰਾ ਕਾਲਜਾ ਇਕੱਠਾ ਹੋ ਜਾਂਦਾਮੋ ਐਖਾ ਸਾਂਸੁਰਤ ਵੀ ਕੋਈ ਨਹੀਂ ਸੀਸ਼ਰਾਬ ਤੇਜ਼ ਸੀ ਤੇ ਮੈਂ ਪੀ ਵੀ ਬਹੁਤ ਹੀ ਲਈ ਸੀਦਰਵਾਜ਼ੇ ਵਿਚ ਮੰਜੇ ਉਤੇ ਪਿਆ ਮੈਂ ਜ਼ਖ਼ਮੀ ਸੱਪ ਵਾਂਗ ਮੇਲ੍ਹ ਰਿਹਾ ਸਾਂਕਦੇ ਉਸ ਬਾਹੀ ਨਾਲ, ਕਦੇ ਉਸ ਨਾਲ

-----

ਪਾਣੀ ਦੀ ਗੜਵੀ ਲੈ ਕੇ ਆਇਆ ਕੋਈ ਕੁਝ ਚਿਰ ਮੇਰੇ ਸਿਰਹਾਣੇ ਖੜ੍ਹਾ ਰਿਹਾ ਤੇ ਫਿਰ ਉਂਜਲ ਭਰ ਕੇ ਹਵਾੜਾਂ ਛੱਡਦਾ ਮੇਰਾ ਮੂੰਹ ਉਸ ਨੇ ਪਾਣੀ ਨਾਲ ਪੂੰਝ ਦਿੱਤਾਮੇਰੇ ਬੁੱਲ੍ਹਾਂ ਨੂੰ ਉਸ ਦੇ ਨਰਮ-ਨਰਮ ਪੋਟਿਆਂ ਨੇ ਸਾਫ਼ ਕੀਤਾ ਤੇ ਫਿਰ ਪਾਣੀ ਦੀ ਗੜਵੀ ਉਸ ਨੇ ਮੇਰੇ ਮੂੰਹ ਨੂੰ ਲਾ ਦਿੱਤੀਪਾਣੀ ਦੀ ਘੁੱਟ ਅੰਦਰ ਗਈ ਤੇ ਜਿਵੇਂ ਮੇਰੀ ਸੁਰਤ ਪਰਤ ਆਈਮੈਨੂੰ ਲੱਗਿਆ ਜਿਵੇਂ ਉਹ ਮੇਰੀ ਸੱਸ ਹੋਵੋਪਰ ਨਹੀਂ, ਉਹ ਸੱਸ ਨਹੀਂ ਸੀਉਸ ਦੇ ਪੋਟੇ ਤਾਂ ਕੂਲੇ-ਕੂਲੇ ਸਨ, ਅੰਗੂਰਾਂ ਦੀ ਛੋਹ ਵਰਗੇਉਸ ਦੇ ਹੱਥ, ਤਾਂ ਨਰਮ-ਨਰਮ ਸਨ, ਨਿੱਘੇ-ਨਿੱਘੇ, ਘੁੱਗੀਆਂ ਵਰਗੇਫਿਰ ਮੈਂ ਸੋਚਿਆ, ਅਮਰਜੀਤ ਆਪ ਹੀ ਹੋਵੇਗੀ? ਪਰ ਨਹੀਂ, ਉਹ ਅਮਰਜੀਤ ਵੀ ਨਹੀਂ ਸੀਜਦ ਉਹ ਕਰੰਟਵੈਲ ਦੀ ਆਪਣੀ ਚੁੰਨੀ ਨਾਲ ਮੇਰਾ ਮੂੰਹ ਪੂੰਝ ਰਹੀ ਸੀ, ਮੈਂ ਅੱਖਾਂ ਪੁੱਟ ਕੇ ਦੇਖਿਆ, ਇਹ ਤਾਂ ਉਹ ਕੁੜੀ ਸੀ- ਮਹਿੰਦੀ ਲਾਉਣ ਵਾਲੀ ਕੁੜੀਪਤਲੀ ਜਿਹੀ, ਬੱਗੇ ਜਿਹੇ ਰੰਗ ਵਾਲੀ, ਮਧਰੀ ਜਿਹੀ, ਸਾਊ ਸਾਊ ਅੱਖਾਂ ਵਾਲੀ ਕੁੜੀ, ਵਿੰਦਰ

'ਮੁੰਕਦ, ਤੂੰ ਔਖਾ ਤਾਂ ਨੀਂ ਬਾਹਲਾ?‘ ਮੇਰੇ ਮੱਥੇ ਉਤੋਂ ਸਿਰ ਦੇ ਵਾਲ਼ ਆਪਣੀ ਹਥੇਲੀ ਨਾਲ ਪਿਛਾਂਹ ਹਟਾ ਕੇ ਉਸ ਨੇ ਪੁੱਛਿਆਬੇਸੁਰਤੀ ਵਿਚ ਮੇਰੀ ਪੱਗ ਪਤਾ ਨਹੀਂ ਕਿਥੇ ਡਿੱਗੀ ਪਈ ਸੀ

ਮੇਰੇ ਮੂੰਹੋਂ ਸਿਰਫ ਐਨੀ ਗੱਲ ਹੀ, ਨਿਕਲੀ, 'ਹਾਏ! ਅਮਰਜੀਤ ਨੇ ਬੁਲਾ ਦੇ

'ਅਮਰਜੀਤ ਕਿਵੇਂ ਆਜੇ?‘ ਉਹ ਘੁਰਕੀ ਲੈ ਕੇ ਪਈ

'ਹਾਏ ਅਮਰਜੀਤ! ਹਾਏ ਨੀ ਮਰ ਗਿਆ ਮੈਂ!' ਮੈਨੂੰ ਸ਼ਰਾਬੀਆਂ ਵਾਲਾ ਬੌੜ ਫੁੱਟ ਪਿਆ ਸੀ

'ਤੈਂ ਅਮਰਜੀਤ ਤੋਂ ਕੀ ਲੈਣਾ ਐ? ਮੈਨੂ ਦੱਸ, ਜਿਹੜੀ ਗੱਲ ਐ?‘ ਵਿੰਦਰ ਨੇ ਮੇਰੇ ਸਿਰ ਦਾ ਜੂੜਾ ਕਸ ਕੇ ਬੰਨ੍ਹ ਦਿੱਤਾਦੋ ਤਿੰਨ ਸੁੱਕੇ ਵੱਤ ਮੈਨੂੰ ਫਿਰ ਆਏਮੇਰਾ ਕਾਲਜਾ ਇੱਕਠਾ ਹੋ ਕੇ ਜਿਵੇਂ ਗਲ਼ ਵਿਚ ਆ ਫਸਿਆ ਸੀਮੇਰੀ ਜਾਨ ਨਿਕਲਣ ਵਾਲੀ ਹੋ ਗਈਉਸ ਨੇ ਮੇਰੀਆਂ ਦੋਵੇਂ ਪੁੜਪੁੜੀਆਂ ਘੁੱਟ ਲਈਆਂਚੁੰਨੀ ਦੇ ਲੜ ਨਾਲ ਮੇਰਾ ਮੂੰਹ ਪੂੰਝਿਆਗੜਵੀ ਵਿਚੋਂ ਪਾਣੀ ਦੀ ਘੁੱਟ ਭਰਵਾਈ ਮੈਂ ਕੁਰਲੀ ਕੀਤੀਦਰਵਾਜ਼ੇ ਵਿਚ ਘੁੱਪ ਹਨੇਰਾ ਸੀਝਲਾਨੀ ਵਿਚ ਚੁੱਲ੍ਹਾ ਵੀ ਅੱਗ ਨਾਲ ਮਘਿਆ ਹੋਇਆ ਸੀਚੁੱਲ੍ਹੇ ਉਤੇ ਦੁੱਧ ਦਾ ਪਤੀਲਾ ਕੜ੍ਹ ਰਿਹਾ ਸੀਸਬਾਤ ਵਿਚ ਅੰਨ੍ਹੀ ਜਿਹੀ ਲਾਲਟੈਣ ਦਾ ਪੀਲਾ ਚਾਨਣ ਸੀ

-----

ਵੱਖੀ ਪਰਨੇ ਪਏ ਦੀ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈਵਿੰਦਰ ਪਤਾ ਨਹੀਂ ਮੇਰੇ ਕੋਲੋਂ ਚਲੀ ਗਈਸੱਸ ਦੁੱਧ ਦਾ ਗਲਾਸ ਲੈ ਕੇ ਆਈਮੇਰੇ ਅੰਦਰ ਤਾਂ ਪਾਣੀ ਦੀ ਤਿੱਪ ਮਸਾਂ ਪਚਦੀ ਸੀਦੁੱਧ ਨੂੰ ਕਿਵੇਂ ਮੂੰਹ ਲਾਉਂਦਾਦਰਵਾਜੇ ਵਿਚੋਂ ਉਂਘਲਾਇਆ ਜਿਹਾ ਉੱਠ ਕੇ ਮੈਂ ਪੌੜੀਆਂ ਚੜਿਆ ਤੇ ਚੁਬਾਰੇ ਵਿਚ ਜਾ ਪਿਆਪੈਣ ਸਾਰ ਸੌਂ ਗਿਆ

ਦੂਜੇ ਦਿਨ ਤੜਕੇ ਹੀ ਵਿੰਦਰ ਪਤਾ ਨਹੀਂ ਕੀ ਕਿਥੋਂ ਕੋਈ ਦਵਾਈ ਲਿਆਈ ਤੇ ਪਾਣੀ ਦੇ ਗਲਾਸ ਵਿਚ ਘੋਲ਼ ਕੇ ਉਹ ਮੈਨੂੰ ਪਿਆ ਗਈਦਵਾਈ ਪੀ ਕੇ ਮੈਨੂੰ ਦੋ ਤਿੰਨ ਡਕਾਰ ਆ ਗਏ ਤੇ ਮੇਰਾ ਅੰਦਰ ਖੁੱਲ੍ਹ ਜਿਹਾ ਗਿਆ

'ਗੰਨਾ ਜੇ ਕਿਤੋਂ ਮਿਲਜੇ ਤਾਂ ਸਾਰਾ ਧੋਤਾ ਜਾਵੇਮਿਲਜੂ ਮਾਂ ਜੀ ਕਿਤੋਂ?‘ ਮੈਂ ਸੱਸ ਤੋਂ ਪੁੱਛਿਆ

'ਗੰਨਿਆਂ ਦੀ ਰੁੱਤ ਵੀ ਐ ਹੁਣ ਕੋਈ, ਜੀਜਾ ਮੇਰਿਆ? ਪਾੜ੍ਹਾ ਈ ਰਹਿ ਗਿਆ ਨਾ ਬੱਸ।' ਵਿੰਦਰ ਲੋਟ ਪੋਟ ਹੋ ਗਈਮੇਰੀ ਸੱਸ ਵੀ ਹੱਸ ਪਈਦੇਸੂ ਤੇ ਮੱਖਣ ਕੋਲ ਬੈਠਾ ਪੋਲਾ-ਪੋਲਾ ਮੁਸਕਰਾਏਮੈਨੂੰ ਉਨ੍ਹਾਂ ਮੂਹਰੇ ਸੰਗ ਲੱਗੀ

------

ਉਸੇ ਦਿਨ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਅਸੀਂ ਅਮਰਜੀਤ ਨੂੰ ਲੈ ਕੇ ਪਿੰਡ ਆ ਗਏਦੇਸੂ ਤੇ ਮੱਖਣ ਤਾਂ ਇਕ ਸਾਈਕਲ ਉਤੇ ਪਿੰਡ ਪਹੁੰਚ ਗਏ ਸਨਰੱਥ ਵਿਚ ਮੈਂ ਤੇ ਅਮਰਜੀਤ ਹੀ ਸਾਂਰਾਹ ਵਿਚ ਕਿੰਨੀਆਂ ਗੱਲਾਂ ਅਸੀਂ ਕਰ ਲਈਆਂਗੱਲਾਂ-ਗੱਲਾਂ ਵਿਚ ਵਿੰਦਰ ਦੀ ਗੱਲ ਵੀ ਛਿੜ ਗਈਉਸ ਦੀ ਗੱਲ ਮੈਂ ਜਾਣ ਕੇ ਹੀ ਛੇੜੀ ਸੀਉਸ ਕੁੜੀ ਦੇ ਵਿਵਹਾਰ ਨੇ ਤਾਂ ਮੇਰੇ ਅੰਦਰ ਕੋਈ ਖ਼ਾਸ ਥਾਂ ਬਣਾ ਲਈ ਸੀ

ਅਮਰਜੀਤ ਨੇ ਮੈਨੂੰ ਦੱਸਿਆ ਕਿ ਵਿੰਦਰ ਦੀ ਆਪਣੇ ਪ੍ਰਾਹੁਣੇ ਨਾਲ ਬਣਦੀ ਨਹੀਂ ਵਿੰਦਰ ਦਾ ਵੱਡਾ ਭਣੋਈਆ ਜਦ ਏਥੇ ਆਉਂਦਾ ਹੈ, ਵਿੰਦਰ ਜੇ ਏਥੇ ਹੋਵੋ ਤਾਂ ਉਸ ਦੀ ਐਨੀ ਸੇਵਾ ਕਰਦੀ ਹੈ ਕਿ ਰਹੇ ਰੱਬ ਦਾ ਨਾਉਂਇਹਦਾ ਭਣੋਈਆ ਸਮਝਦਾ ਵੀ ਇਹਨੂੰ ਛੋਟੀ ਭੈਣ ਵਾਂਗ ਹੈਵਿੰਦਰ ਦਾ ਪ੍ਰਾਹੁਣਾ ਪਰ ਇਹ ਦੇ ਸੁਭਾਅ ਉਤੇ ਸ਼ੱਕ ਕਰਦਾ ਹੈ

-----

ਅਮਰਜੀਤ ਜਦ ਦਰੌਜਾ ਲੈ ਕੇ ਆਈ, ਉਸ ਨੇ ਦੱਸਿਆ ਕਿ ਵਿੰਦਰ ਦਾ ਪ੍ਰਾਹੁਣਾ ਦੂਜਾ ਵਿਆਹ ਕਰਵਾਉਣ ਨੂੰ ਫਿਰਦਾ ਹੈ

ਮੇਰਾ ਦਿਲ ਢੇਰੀ ਹੋ ਗਿਆ, ਵਿੰਦਰ ਵਰਗੀ ਕੁੜੀ ਦੀ ਆਹ ਹਾਲਤ

ਦਰੌਜੇ ਅਮਰਜੀਤ ਨੂੰ ਲੈਣ ਜਦ ਮੈਂ ਗਿਆ ਸਾਂ ਤਾਂ ਵਿੰਦਰ ਉਥੇ ਹੀ ਸੀਪਰ ਉਹ ਸਾਡੇ ਘਰ ਨਹੀਂ ਸੀ ਆਈਉਹ ਤਾਂ ਉਦੋਂ ਦੇਹਲੀਓਂ ਬਾਹਰ ਪੈਰ ਨਹੀਂ ਸੀ ਧਰਦੀਬੁੜ੍ਹੀਆਂ ਸੌ ਸੌ ਗੱਲਾਂ ਬਣਾਉਂਦੀਆਂ ਸਨ

ਉਸ ਤੋਂ ਬਾਅਦ ਜਦ ਕਦੇ ਮੈਂ ਸਹੁਰੇ ਜਾਂਦਾ, ਵਿੰਦਰ ਕਦੇ ਵੀ ਨਾ ਮਿਲਦੀਕਦੇ ਉਹ ਨਾਨਕੀਂ ਗਈ ਹੁੰਦੀ, ਕਦੇ ਭੂਆ ਕੋਲ, ਕਦੇ ਮਾਸੀ ਕੋਲ, ਕਦੇ ਕਿਤੇ ਤੇ ਕਦੇ ਕਿਤੇਉਸ ਦਾ ਪ੍ਰਾਹੁਣਾ ਹੁਣ ਉਸ ਨੂੰ ਲੈ ਕੇ ਨਹੀਂ ਸੀ ਜਾਂਦਾ! ਰੰਗਾੜਉ ਉਹ ਵੀ ਪੂਰਾ ਰੱਖਦੀ

ਮੈਂ ਉਸ ਨੂੰ ਇਕ ਵਾਰ ਮਿਲਣਾ ਚਾਹੁੰਦਾ ਸਾਂ, ਮਿਲ ਕੇ ਉਸ ਦਾ ਦੁੱਖ ਪੁੱਛਣਾ ਚਾਹੁੰਦਾ ਸਾਂਮੁੰਡੇ ਦੀ ਸ਼ੂਸ਼ਕ ਲੈ ਕੇ ਅਮਰਜੀਤ ਆਈ ਤਾਂ ਉਸ ਨੇ ਦੱਸਿਆ ਕਿ ਵਿੰਦਰ ਮਿਲੀ ਸੀਉਹ ਤਾਂ ਸੁੱਕ ਕੇ ਤਾਂਬੜ ਬਣੀ ਪਈ ਹੈ, ਨਿਰੀ ਫੱਟੀ ਚਿਹਰਾ ਝੁਰੜਾ ਗਿਆ ਹੈਅੱਖਾਂ ਦੇ ਘੇਰੇ ਕਾਲੇ ਹੋ ਗਏ ਹਨਮੂੰਹ ਵਿਚ ਬੋਲ ਨਹੀਂਖੁੱਦੋ ਵਾਂਗ ਬੁੜ੍ਹਕਣ ਟੱਪਣ ਵਾਲੀ ਤਾਂ ਉਹ ਵਿੰਦਰ ਹੀ ਨਹੀਂ ਰਹੀ

ਉਸ ਦਾ ਕੁਦਰਤੀ ਖੁੱਲ੍ਹਾ ਸੁਭਾਅ ਉਸ ਲਈ ਇਕ ਸਰਾਪ ਬਣ ਗਿਆ ਸੀਉਸ ਦਾ ਮੱਚੜ ਪ੍ਰਾਹੁਣਾ ਉਸ ਦੀ ਖੁੱਲ੍ਹ ਨੂੰ ਦੇਖ ਕੇ ਸਗੋਂ ਹੋਰ ਵਲ਼ ਖਾ ਗਿਆ ਹੋਵੇਗਾਵਿੰਦਰ ਦਾ ਕੀ ਕਸੂਰ? ਜਾਂ ਤਾਂ ਉਹ ਉਸ ਮੱਚੜ ਦੀ ਜੇਬ ਵਿਚ ਪੈ ਜਾਂਦੀ ਤੇ ਜਾਂ ਆਪਣੇ ਮੋਹ ਦੇ ਸੇਕ ਵਿਚ ਉਹਦਾ ਮੱਚੜਪੁਣਾ ਖੋਰ ਦਿੰਦੀਉਸ ਅਣਭੋਲ ਨੂੰ ਕੀ ਪਤਾ ਸੀ ਕਿ ਉਸ ਦੇ ਹੱਸਦੇ ਦੰਦਾਂ ਨੂੰ ਇਕ ਦਿਨ ਹਥੌੜੇ ਦੀ ਸੱਟ ਪਵੇਗੀ ਤੇ ਉਹਦੇ ਮੂੰਹ ਵਿਚੋਂ ਸਦਾ ਲਈ ਹਾਸਾ ਮੁੱਕ ਜਾਵੇਗਾਉਸ ਨੂੰ ਕੀ ਪਤਾ ਸੀ ਕਿ ਕਿਸੇ ਓਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁੱਲ੍ਹ ਕੇ ਗੱਲ ਕਰ ਲੈਣੀ ਵੀ ਪਤੀ-ਧਰਮ ਦੇ ਉਲਟ ਹੈਦੂਜਿਆਂ ਨਾਲ ਹੱਸਣਾ ਬੋਲਣਾ ਪਤੀ-ਧਰਮ ਦੇ ਉਲਟ ਕੋਈ ਕਿਉਂ ਸਮਝਦਾ ਹੈ ? ਉਹ ਸਮਝ ਨਾ ਸਕੀਇਹੋ ਜਿਹਾ ਵੀ ਕੋਈ ਮਨੁੱਖ ਹੁੰਦਾ ਹੈ ਜਿਹੜਾ ਅੱਖੀਂ ਦੇਖੋ ਬਿਨਾਂ ਹੀ ਆਪਣੀ ਤੀਵੀਂ ਉਤੇ ਕੋਈ ਸ਼ੱਕ ਕਰ ਲਵੇਤਰ੍ਹਾਂ ਤਰ੍ਹਾਂ ਦੇ ਉਸ ਨੂੰ ਸਵਾਲ ਪੁੱਛੇਤਰ੍ਹਾਂ ਤਰ੍ਹਾਂ ਦੀਆਂ ਉਸ ਨਾਲ ਗੱਲਾਂ ਕਰੇਵਿੰਦਰ ਵਿਚਾਰੀ ਸਮਝ ਨਾ ਸਕੀਉਸਦੇ ਅੰਦਰ ਕਿਸੇ ਸੱਚ ਦੀ ਹੈਂਕੜ ਸੀਉਸ ਹੈਂਕੜ ਨੇ ਹੀ ਉਸ ਨੂੰ ਡੋਬਿਆ

-----

ਵਿਚਾਰੀ ਵਿੰਦਰ! ਉਹ ਆਪਣੇ ਆਪ ਵਿਚ ਕੈਦ ਸੀਆਪਣੇ ਉਸ ਸੁਭਾਅ ਉਤੇ ਹੁਣ ਉਸ ਨੂੰ ਝੋਰਾ ਸੀਜੋ ਕਦੇ ਪਹਿਲੇ ਦਿਨੋਂ ਹੀ ਉਹ ਏਵੇਂ ਜਿਵੇਂ ਚੁੱਪ ਕੀਤੀ ਜਿਹੀ ਰਹਿੰਦੀ? ਕੀ ਲੈਣਾ ਸੀ ਉਸ ਨੇ ਭਣੋਈਏ ਦੀ ਟਹਿਲ-ਸੇਵਾ ਤੋਂ?

ਕੰਮ ਕਾਰ ਵਿਚ ਐਨਾ ਰੁੱਝ ਗਿਆ ਸਾਂ ਕਿ ਮੈਂ ਕਈ ਸਾਲ ਸਹੁਰੀਂ ਨਾ ਜਾ ਸਕਿਆਅਮਰਜੀਤ ਵੀ ਨਹੀਂ ਸੀ ਗਈ ਤੇ ਫਿਰ ਮੇਰੀ ਬਦਲੀ ਪਿੰਡ ਤੋਂ ਕਈ ਸੌ ਮੀਲ ਦੂਰ ਹੋ ਗਈ ਸਾਲ ਵਿਚ ਇਕ-ਅੱਧ ਵਾਰ ਮੈਂ ਪਿੰਡ ਆਉਂਦਾ ਤਾਂ ਇਕ ਦੋ ਦਿਨ ਰਹਿ ਕੇ ਚਲਾ ਜਾਂਦਾ

ਮੇਰੇ ਸੁਹਰਿਆਂ ਦੀਆਂ ਦੋ ਸੱਜਰ-ਸੂਈਆਂ ਮੱਝਾਂ ਇਕ ਫ਼ੋਜੀ ਟੈਂਕ ਦੀ ਫੇਟ ਲੱਗ ਕੇ ਮਰ ਗਈਆਂ ਤਾਂ ਮੈਂ ਅਫ਼ਸੋਸ ਕਰਨ ਉਥੇ ਗਿਆਅੱਡੇ ਉਤੇ ਬੱਸ ਵਿਚੋਂ ਉਤਰਿਆਂ ਤਾਂ ਵਿੰਦਰ ਦੀ ਮਾਂ ਨੇ ਮੇਰੀ ਪਿੱਠ ਪਛਾਣ ਕੇ ਮੈਨੂੰ ਹਾਕ ਮਾਰ ਲਈਹੌਲੀ ਹੌਲੀ ਮੇਰੀਆਂ ਅੱਖਾਂ ਨੇ ਗਵਾਹੀ ਭਰੀ, ਵਿੰਦਰ ਵੀ ਕੋਲ ਖੜ੍ਹੀ ਸੀਉਸ ਨੇ ਮੈਨੂੰ ਸਤਿ ਸ੍ਰੀ ਅਕਾਲ ਕਹੀਉਹਦੇ ਬੁੱਲ੍ਹ ਮਸਾਂ ਹੀ ਫ਼ਰਕੇਉਹਦੀ ਨਿਗਾਹ ਧਰਤ ਉਤੇ ਹੀ ਗੱਡੀ ਰਹੀਉਹਦੀ ਗੋਦੀ ਸਾਲ ਕੁ ਭਰ ਦੀ ਕੁੜੀ ਦੁੱਧ ਚੁੰਘ ਰਹੀ ਸੀਮਲਵੀਂ ਜਿਹੀ ਜੀਭ ਨਾਲ ਉਸ ਨੇ ਅਮਰਜੀਤ ਦੇ ਮੁੰਡੇ ਕੁੜੀਆਂ ਦੀ ਸੁਖ-ਸਾਂਦ ਪੁੱਛੀਮਾਵਾਂ-ਧੀਆਂ ਦੇ ਕੋਲ ਇਕ ਬੰਦਾ ਖੜ੍ਹਾ ਸੀਹੱਥ ਵਿਚ ਕਿਰਪਾਨ, ਮਿਆਨ ਉਤੇ ਜ਼ਰ ਖਾਧੇ ਲੋਹੇ ਦੀਆਂ ਪੱਤੀਆਂਉਹਦੀ ਦਾੜ੍ਹੀ ਵਿਚ ਕੋਈ ਕੋਈ ਕਾਲਾ ਵਾਲ਼ ਸੀਮਿਚੀਆਂ ਹੋਈਆਂ ਅੱਖਾਂ ਤੇ ਮੋਟਾ ਨਕੌੜਾਕਾਲੇ ਧੂਸ ਰੰਗ ਵਾਲਾ ਖੁਰਦਰਾ ਚਿਹਰਾਵਿੰਦਰ ਦੇ ਨਵੇਂ ਪ੍ਰਾਹੁਣੇ ਨੇ ਮੇਰੇ ਨਾਲ ਹੱਥ ਮਿਲਾਇਆਅਸੀਂ ਮੀਂਹ ਤੇ ਫ਼ਸਲਾਂ ਦੀਆਂ ਗੱਲਾਂ ਛੇੜ ਲਈਆਂ( ਲਿਖਾਰੀ ਤੋਂ ਧੰਨਵਾਦ ਸਹਿਤ )

********

2 comments:

ਤਨਦੀਪ 'ਤਮੰਨਾ' said...

Ram Sarup Ankhi and Harinder Singh Mehboob are no more.

Waari Aapo Aapni
Chaley Masayakh Sheikh

Age starts in time
and ends in time
but
time moves on

Ravinder Ravi.
Canada

ਤਨਦੀਪ 'ਤਮੰਨਾ' said...

ਤਨਦੀਪ
ਇਹ ਸੁਣ ਕੇ ਮਨ ਨੂੰ ਬੜਾ ਧੱਕਾ ਲੱਗਾ ਹੈ ਕਿ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਰਾਮ ਸਰੂਪ ਅਣਖੀ ਜੀ ਨਹੀਂ ਰਹੇ। ਸੰਤੋਖ ਸਿੰਘ ਧੀਰ ਜੀ ਤੋਂ ਬਾਅਦ ਇਹ ਕੁਝ ਵਾਪਰ ਜਾਣਾ ਬਹੁਤ ਬੜੀ ਟਰੈਜਡੀ ਹੈ। ਅਣਖੀ ਜੀ ਨੂੰ ਮੈਂ ਕਈ ਸਾਲ ਪਹਿਲਾਂ ਲੰਡਨ ਵਿਚ ਮਿਲਿਆ ਸਾਂ। ਉਹ ਜਿੰਨੇ ਵਧੀਆ ਲੇਖਕ ਸਨ, ਓਨੇ ਹੀ ਵਧੀਆ ਇਨਸਾਨ ਸਨ।ਪੰਜਾਬੀਆਂ ਲਈ ਇਹ ਬਹੁਤ ਬੜੇ ਨੁਕਸਾਨ ਵਾਲ਼ੀ ਗੱਲ ਹੋਈ ਹੈ।ਅਜੇ ਪਿਛਲੇ ਹਫ਼ਤੇ ਹੀ ਮੈਂ ਉਨ੍ਹਾਂ ਦਾ ਮਾਲਵੇ ਦੇ ਪਿੰਡਾ ਬਾਰੇ ਲਿਖਿਆ ਹੋਇਆ ਇਕ ਲੇਖ ਪੜ੍ਹ ਰਿਹਾ ਸਾਂ। ਉਨ੍ਹਾਂ ਦੀ ਕਲਮ ਵਿਚ ਬਹੁਤ ਸ਼ਕਤੀ ਸੀ। ਏਦਾਂ ਦੇ ਬੰਦੇ ਨਹੀਂ ਮਿਲਦੇ।
ਪ੍ਰੋ: ਹਰਿੰਦਰ ਸਿੰਘ ਮਹਿਬੂਬ ਹੁਰਾਂ ਦਾ ਚਲੇ ਜਾਣਾ ਵੀ ਬਹੁਤ ਵੱਡੀ ਗੱਲ ਹੈ।ਉਨ੍ਹਾਂ ਦੀ ਦੇਣ ਵੀ ਬੇਥਾਹ ਸੀ।
ਤੁਹਾਡੇ ਰਾਹੀਂ ਮੈਂ ਇਨ੍ਹਾਂ ਮਹਾਂਰਥੀਆਂ ਦੀ ਯਾਦ ਨੂੰ ਸਿਰ ਝੁਕਾਉਂਦਾ ਹਾਂ ਤੇ ਉਨ੍ਹਾਂ ਦਿਆਂ ਪਰਿਵਾਰਾਂ ਅਤੇ ਹਜ਼ਾਰਾਂ ਪ੍ਰਸ਼ੰਸ਼ਕਾਂ ਨਾਲ਼ ਸਹਾਨੁਭੂਤੀ ਜ਼ਾਹਿਰ ਕਰਦਾ ਹਾਂ।ਆਮੀਨ!
ਡਾ: ਸਾਥੀ ਲੁਧਿਅਣਵੀ
ਲੰਡਨ