ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, March 18, 2010

ਮੇਜਰ ਮਾਂਗਟ – ਆਪਣਾ ਰੰਗ – ਕਹਾਣੀ – ਭਾਗ ਦੂਜਾ

ਆਪਣਾ ਰੰਗ

ਕਹਾਣੀ

ਲੜੀ ਜੋੜਨ ਲਈ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ।

ਮੈਂ ਉਸ ਨੂੰ ਕੁਮਲਾਈ, ਮੁਰਝਾਈ ਹੋਈ ਨੂੰ ਵੇਖ ਵੇਖ ਸੋਚ ਰਿਹਾ ਸਾਂ ਕਿ ਫੇਰ ਵਿਆਹ ਵਾਲਾ ਰੰਗ ਇਸ ਨੂੰ ਕਿਉਂ ਨਹੀਂ ਚੜ੍ਹਿਆ ਮੈਂ ਅੱਗੇ ਉਸ ਨੂੰ ਕੁਰੇਦਣਾ ਸ਼ੁਰੂ ਕੀਤਾ ਤੇ ਉਹ ਵੀ ਮਨ ਦਾ ਬੋਝ ਹਲਕਾ ਕਰਨ ਲਈ ਤਿਆਰ ਸੀ

.............

ਕੀ ਗੱਲ ਰੰਗ ਦਾ ਪੱਤਾ ਨਹੀਂ ਮਿਲਿਆ ?”

.........

ਰੰਗ ਵਿੱਚ ਭੰਗ ਹੀ ਕਹਿ ਲਵੋ

..........

ਫੇਰ ਵੀ ਪ੍ਰਵਾਨ ਕਰ ਲਿਆ

...........

ਜਦੋਂ ਅਰਸ਼ਦ ਹੀ ਨਹੀਂ ਮਿਲਿਆ ਉਸ ਨੂੰ ਤਾਂ ਮਾਂ ਪਿਉ ਲਈ ਧੋਖਾ ਦੇ ਹੀ ਚੁੱਕੀ ਸੀਮੈਂ ਤਾਂ ਜ਼ਿੰਦਗੀ ਹੀ ਖ਼ਰਾਬ ਕਰ ਲਈ ਤੇ ਪੜ੍ਹਾਈ ਵੀ ਵਿੱਚੇ ਖ਼ਰਾਬ ਹੋਈ ਹੁਣ ਤਾਂ ਯੂਨੀਵਰਸਿਟੀ ਜਾਣ ਨੂੰ ਵੀ ਦਿਲ ਨਹੀਂ ਕਰਦਾ ਕਿਸਮਤ ਦੇ ਖੇਲ ਨੇ... ਮੈਂ ਤਾਂ ਇਹ ਰੰਗ ਵੀ ਪ੍ਰਵਾਨ ਕਰ ਲਿਆ ਸੀ ਪਰ ਜੇ ਉਹ ਰੰਗ ਵੀ ਬਦਰੰਗ ਨਿੱਕਲ਼ ਜਾਵੇ ਫੇਰ ਕੋਈ ਕੀ ਕਰੂ?” ਉਸ ਨੇ ਲੰਬਾ ਸਾਹ ਭਰਿਆ

............

ਮੈਂ ਕਿਹਾ ਪਿੰਕੀ ਮੈਨੂੰ ਖੁੱਲ੍ਹ ਕੇ ਦੱਸ ਆਖਰ ਵਾਪਰਿਆ ਕੀ ਹੈ?

.............

ਉਹ ਕਹਿੰਦੀ ਤੁਹਾਨੂੰ ਦੱਸਣ ਹੀ ਤਾਂ ਆਈ ਹਾਂ ਇੱਕ ਤੁਸੀਂ ਹੀ ਹੋ ਜਿਸ ਨਾਲ ਮੈਂ ਹਰ ਗੱਲ ਸਾਂਝੀ ਕਰ ਲੈਂਦੀ ਹਾਂ ਮੇਰੇ ਘਰ ਦੇ ਮੇਰਾ ਯਕੀਨ ਹੀ ਨਹੀਂ ਕਰਦੇ ਸੋਚਦੇ ਨੇ ਕਿ ਮੈਂ ਅਰਸ਼ਦ ਕਰਕੇ ਅਜਿਹਾ ਕਰਦੀ ਹਾਂ ਮੁੰਡੇ ਨੂੰ ਜਾਣ ਕੇ ਸਪਾਂਸਰ ਨਹੀਂ ਕਰਨਾ ਚਾਹੁੰਦੀ, ਪਰ ਭਾਅ ਜੀ ਜੇ ਮੈਂ ਅਰਸ਼ਦ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਫੜ ਹੀ ਲੈਂਦੀ ਤਾਂ ਮੈਨੂੰ ਰੋਕ ਵੀ ਕੌਣ ਸਕਦਾ ਸੀ? ਮੈਂ ਕਨੇਡਾ ਦਾ ਕਨੂੰਨ ਕਿਤੇ ਜਾਣਦੀ ਨਹੀਂ ਬਾਲਗ ਹਾਂ... ਮੈਂ ਮਾਪਿਆਂ ਦੀ ਖ਼ੁਸ਼ੀ ਲਈ ਇਸ ਮੁੰਡੇ ਨਾਲ ਰਹਿਣ ਦਾ ਪੂਰਾ ਮਨ ਬਣਾ ਲਿਆ ਸੀ, ਪਰ ਜਿਸ ਬੰਦੇ ਲਈ ਤੁਸੀਂ ਸਾਰਾ ਕੁੱਝ ਛੱਡ ਛਡਾ ਪੂਰੀ ਉਮਰ ਰਹਿਣਾ ਹੈ ਉਹ ਪੂਰਾ ਬੰਦਾ ਤਾਂ ਹੋਵੇ ਨਾ...।

..........

ਮੈਂ ਹੈਰਾਨ ਹੁੰਦੇ ਨੇ ਪੁੱਛਿਆ ਜਿਸ ਨਾਲ ਤੂੰ ਵਿਆਹ ਕਰਵਾਇਆ ਹੈ ਉਹ ਬੰਦਾ ਨਹੀਂ? ਉਹ ਸਿਰ ਮਾਰ ਕਿ ਬੋਲੀ ਨਹੀਂ!

.........

ਉਹ ਉਸ ਕੋਲ ਦੋ ਮਹੀਨੇ ਰਹੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਬਣਿਆ ਹੀ ਨਹੀਂਉਹ ਵਾਹ ਜਹਾਨ ਦੀ ਲਾ ਹਟਿਆ ਪਰ ਕਾਮਯਾਬ ਨਹੀਂ ਹੋ ਸਕਿਆ ਹੁਣ ਜੇ ਮੈਂ ਕਿਸੇ ਹੋਰ ਨੂੰ ਦੱਸਾਂ ਤਾਂ ਅਗਲਾ ਯਕੀਨ ਨਹੀ ਕਰਦਾ ਸਾਰੇ ਮੈਨੂੰ ਹੀ ਗ਼ਲਤ ਕਹਿੰਦੇ ਨੇ...

..........

ਮੈਂ ਉਸ ਨੂੰ ਹੋਰ ਵਿਸਥਾਰ ਨਾਲ ਦੱਸਣ ਲਈ ਕਿਹਾ ਤਾਂ ਉਹ ਬੋਲੀ ਗੁਰਪ੍ਰੀਤ ਹੈ ਤਾਂ ਬਹੁਤ ਚੰਗਾ, ਲੰਬਾ ਲੰਝਾ ਛੇ ਫੁੱਟ, ਉੱਚਾ ਕੱਦ ਹੈ ਕੱਪੜੇ ਪਾਏ ਹੋਏ ਬਥੇਰੇ ਜਚਦੇ ਨੇਇਸ ਸਾਲ ਉਸ ਨੇ ਲਾੱਅ ਦੀ ਡਿਗਰੀ ਵੀ ਪੂਰੀ ਕਰ ਲੈਣੀ ਹੈ ਉਸ ਦੀ ਇੱਕ ਭੈਣ ਤੇ ਇੱਕ ਛੋਟਾ ਭਰਾ ਨੇ ਮਾਂ-ਬਾਪ ਦੀ ਨੇਚਰ ਵੀ ਬਹੁਤ ਚੰਗੀ ਹੈਸਹੁਰਾ ਮੇਰਾ ਠੇਕੇਦਾਰ ਹੈ, ਹੋਰ ਸਭ ਕੁਝ ਠੀਕ ਹੈਪਰ ਗੁਰਪ੍ਰੀਤ ਮਰਦ ਨਹੀਂ ਡਾਕਟਰ ਕਹਿੰਦੇ ਹਨ ਤੀਹ ਪ੍ਰਸੈਂਟ ਠੀਕ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਜ਼ਿਆਦਾ ਕਹਿੰਦੇ ਠੀਕ ਨਹੀਂ ਹੋ ਸਕਦਾ।

.............

ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਫੇਰ ਉਹ ਖੁੱਲ਼ ਕੇ ਗੱਲਾਂ ਕਰਨ ਲੱਗੀ ਵਿਆਹ ਤੋਂ ਪਹਿਲਾਂ ਸਾਨੂੰ ਮਿਲਾਇਆ ਗਿਆ, ਅਸੀਂ ਇਕੱਠਿਆਂ ਰਲ਼ ਕੇ ਵਿਆਹ ਦੀ ਸ਼ੌਪਿੰਗ ਕੀਤੀ ਫੋਨ ਤੇ ਵੀ ਗੱਲਾਂ ਕਰਦੇ ਰਹੇ ਪਰ ਵਿਆਹ ਵਾਲੀ ਰਾਤ ਤੋਂ ਹੀ ਮੇਰੇ ਕੋਲੋਂ ਨੱਸਣ ਲੱਗ ਪਿਆ, ਜਿਵੇਂ ਉਸ ਨੂੰ ਮੇਰੇ ਤੋਂ ਡਰ ਲੱਗਦਾ ਹੋਵੇ ਸ਼ਗਨਾਂ ਵਾਲੀ ਰਾਤ ਦਾ ਹਰ ਕਿਸੇ ਨੂੰ ਚਾਅ ਹੁੰਦਾ ਹੈ, ਪਰ ਉਹ ਦੂਸਰੇ ਕਮਰੇ ਵਿੱਚ ਬੈਠਾ ਟੀ. ਵੀ. ਦੇਖਦਾ ਰਿਹਾ ਰਾਤ ਦੇ ਦੋ ਵੱਜ ਗਏ ਪਰ ਉਹ ਨਹੀਂ ਆਇਆ ਮੈਨੂੰ ਬਹੁਤ ਗ਼ੁੱਸਾ ਚੜ੍ਹਿਆ ਮੈਂ ਰੋ-ਰੋ ਕੇ ਸੌਂ ਗਈ ਇਹ ਮੇਰੀ ਬਹੁਤ ਵੱਡੀ ਬੇਇਜ਼ਤੀ ਸੀਜਦੋਂ ਉਸ ਨੇ ਦੇਖਿਆ ਕਿ ਮੈਂ ਸੌਂ ਗਈ ਹਾਂ ਤਾਂ ਆਪ ਵੀ ਆਕੇ ਦੂਸਰੇ ਪਾਸੇ ਨੂੰ ਮੂੰਹ ਕਰਕੇ ਸੌਂ ਗਿਆ ਦੂਸਰੇ ਦਿਨ ਤਾਂ ਉਸ ਦਾ ਬੀਹੇਵ ਪੂਰੀ ਤਰ੍ਹਾਂ ਬਦਲ ਗਿਆ ਸੀ

-----

ਫੇਰ ਅਜਿਹਾ ਅਕਸਰ ਹੀ ਹੋਣ ਲੱਗ ਪਿਆ ਮੈਂ ਉਸ ਅੰਦਰ ਸੁੱਤੇ ਪਏ ਮਰਦ ਨੂੰ ਬਥੇਰਾ ਜਗਾਉਣ ਦੀ ਕੋਸ਼ਿਸ਼ ਕਰਦੀ ਪਰ ਉਹ ਅੱਗੋਂ ਖਿਝਦਾ ਤੇ ਗਾਲ਼੍ਹਾਂ ਵੀ ਕੱਢਦਾ ਮੈਂ ਇਸ ਲੜਾਈ ਤੋਂ ਤੰਗ ਪੈਣ ਲੱਗੀ ਉਹ ਕਹਿੰਦਾ ਮੈਂ ਸਿਰਫ ਕਾਮ ਦੀ ਭੁੱਖੀ ਹਾਂ ਮੈਂ ਕਹਿੰਦੀ ਮੈਨੂੰ ਅਸਲੀਅਤ ਦੱਸ ਵਿੱਚੋਂ ਕੋਈ ਹੋਰ ਗੱਲ ਹੈ ਮੈਂ ਪਸੰਦ ਨਹੀਂ, ਜਾਂ ਕੋਈ ਹੋਰ ਰੋਗ ਹੈ ਕੁਝ ਤਾਂ ਮੂੰਹੋਂ ਬੋਲ... ਇੱਕ ਦਿਨ ਤਾਂ ਉਹ ਰੋ ਹੀ ਪਿਆ ਤੇ ਕਹਿਣ ਲੱਗਾ ਮੇਰਾ ਇਲਾਜ ਚੱਲ ਰਿਹਾ ਹੈ ਮੈਂ ਔਰਤ ਨਾਲ ਸਬੰਧ ਬਣਾਉਣ ਦੇ ਯੋਗ ਨਹੀਂ ਹਾਂ ਡਾਕਟਰ ਕਹਿੰਦਾ ਸੀ ਠੀਕ ਹੋ ਜਾਵਾਂਗਾ ਅਜੇ ਸਮਾਂ ਲੱਗੇਗਾ ਮੇਰੇ ਮਨ ਵਿੱਚ ਏਹੋ ਡਰ ਹੈ...ਪਹਿਲੀ ਰਾਤ ਤਾਂ ਹੀ ਮੈਂ ਅੰਦਰ ਨਹੀਂ ਸੀ ਆਇਆ ਤੇਰੇ ਸਾਹਮਣੇ ਤਾਂ ਮੇਰਾ ਮਰਨ ਹੋ ਜਾਂਦਾ ਉਦੋਂ ਦਾ ਕਦੇ ਸੋਚਦਾ ਹਾਂ ਘਰੋਂ ਹੀ ਦੌੜ ਜਾਵਾਂ ਜਾਂ ਖ਼ੁਦਕਸ਼ੀ ਕਰ ਲਵਾਂ, ਪਰ ਮਾਂ ਪਿਉਂ ਦੇ ਪਿਆਰ ਨੇ ਤੇ ਤੇਰੇ ਪਿਆਰ ਨੇ ਮੈਨੂੰ ਮਰਨ ਵੀ ਨਹੀ ਦਿੱਤਾ। ਉਹ ਬੱਚਿਆਂ ਵਾਂਗੂੰ ਹੌਕੇ ਲੈ ਰਿਹਾ ਸੀ

-----

ਮੈਂ ਉਸ ਦਾ ਹੱਥ ਘੁੱਟਿਆ ਤੇ ਪਿਆਰ ਨਾਲ ਕਿਹਾ ਚੱਲ ਕੋਈ ਗੱਲ ਨੀ ਆਪਾਂ ਇਲਾਜ ਕਰਵਾ ਲਵਾਂਗੇ। ਤੇ ਫੇਰ ਸਾਡਾ ਸਾਰਾ ਸਮਾਂ ਡਾਕਟਰਾਂ ਦੇ ਚੱਕਰਾਂ ਵਿੱਚ ਹੀ ਗੁਜ਼ਰ ਗਿਆ ਉਸ ਨੂੰ ਤਾਂ ਮੇਰੇ ਸਪਰਸ਼ ਤੋਂ ਵੀ ਡਰ ਲੱਗਦਾ ਸੀ ਕਦੇ ਕੰਬਲ ਲੈ ਕੇ ਫ਼ਰਸ਼ ਤੇ ਪੈ ਜਾਇਆ ਕਰੇ ਕਦੇ ਸੋਫ਼ੇ ਤੇ...।

-----

ਕੁਝ ਦੇਰ ਰੁਕ ਕੇ ਉਹ ਫੇਰ ਬੋਲੀ, “ਪੂਰਾ ਇੱਕ ਮਹੀਨਾ ਅਸੀਂ ਡਾਕਟਰਾਂ ਕੋਲ ਫਿਰਦੇ ਰਹੇ ਡਾਕਟਰ ਕਹਿੰਦੇ ਨਸਾਂ ਬੇਜਾਨ ਹਨ ਖ਼ੂਨ ਦੌਰਾ ਹੀ ਨਹੀਂ ਕਰਦਾ ਇਸਦਾ ਕਾਰਨ ਕੀ ਸੀ ਕਿਸੇ ਨੂੰ ਵੀ ਨਹੀਂ ਪਤਾ ਨਾ ਹੀ ਗੁਰਪ੍ਰੀਤ ਕੁਝ ਦੱਸਦਾ ਹੈ ਜਦ ਸਾਡੇ ਸਬੰਧ ਹੀ ਕੋਈ ਨਹੀਂ ਤਾਂ ਔਲਾਦ ਨੇ ਕਿੱਥੋਂ ਪੈਦਾ ਹੋਣਾ ਹੈ? ਵਿਆਹ ਤੋਂ ਸੁੱਖ ਤੋਂ ਬਿਨਾਂ ਮੈਂ ਸੰਤਾਨ ਪੈਦਾ ਵੀ ਨਹੀਂ ਕਰ ਸਕਦੀ ਬੱਚੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਏਸੇ ਕਰਕੇ ਤਾਂ ਚਾਈਲਡ ਸਾਈਕਾਲੋਜੀ ਕਰਦੀ ਹਾਂ, ਪਰ ਕਿਸ ਨੂੰ ਕਹਾਂ...

-----

ਕੁਝ ਦੇਰ ਰੁਕ ਕੇ ਉਹ ਫੇਰ ਬੋਲੀ, “ਆਖਰੀ ਦਿਨ ਤਾਂ ਬੱਸ ਨਰਕ ਵਰਗੇ ਸਨ ਜਦੋਂ ਮੇਰੇ ਵਾਪਿਸ ਆਉਣ ਦੇ ਦਿਨ ਨੇੜੇ ਆਉਣ ਲੱਗੇ ਤਾਂ ਉਸ ਦੀ ਲੜਾਈ ਵੀ ਵਧਣ ਲੱਗੀ ਹੌਲੀ-ਹੌਲੀ ਸਾਡੀ ਲੜਾਈ ਬੈੱਡਰੂਮ ਤੋਂ ਬਾਹਰ ਵੀ ਆਉਣ ਲੱਗ ਪਈ ਸੱਸ ਸੋਚਦੀ ਸ਼ਾਇਦ ਮੈਂ ਹੀ ਮਾੜੀ ਹਾਂ, ਮੇਰੇ ਵਿੱਚ ਹੀ ਸਾਰੇ ਨੁਕਸ ਨੇ, ਪਰ ਇੱਕ ਦਿਨ ਮੈਂ ਆਪਣੇ ਸਹੁਰਾ ਸਾਹਿਬ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਉਸਦਾ ਪੁੱਤ ਵਿਆਹ ਕਰਵਾਉਣ ਦੇ ਕਾਬਲ ਹੀ ਨਹੀਂ ਸੀ ਬੱਸ ਫੇਰ ਇਹ ਗੱਲ ਗੁਰਪ੍ਰੀਤ ਤੋਂ ਬਰਦਾਸ਼ਤ ਨਾ ਹੋਈ ਤੇ ਘਰ ਵਿੱਚ ਅਜੀਬੋ-ਗਰੀਬ ਸਥਿਤੀ ਬਣ ਗਈ ਉਸ ਤੋਂ ਬਾਅਦ ਗੁਰਪ੍ਰੀਤ ਕਮਰੇ ਵਿੱਚ ਹੀ ਪਿਆ ਰਹਿੰਦਾ ਘਰੋਂ ਬਾਹਰ ਵੀ ਨਾ ਨਿੱਕਲਦਾ ਮੇਰੇ ਨਾਲ ਤਾਂ ਅੱਖ ਹੀ ਨਾ ਮਿਲਾਉਂਦਾ...।

-----

ਅਸੀਂ ਜੇ ਕਿਸੇ ਜਰੂਰੀ ਕੰਮ ਜਾਂਦੇ ਵੀ ਤਾਂ ਉਹ ਗੱਡੀ ਵਿੱਚ ਚੁੱਪ ਹੀ ਰਹਿੰਦਾ ਸੁੰਨ ਬੱਟਾ ਬਣ ਕੇ ਏਧਰ ਉਧਰ ਝਾਕੀ ਜਾਂਦਾ ਜੇ ਮੈਂ ਮਾੜਾ ਜਿਹਾ ਵੀ ਨਾਲ ਲੱਗ ਜਾਂਦੀ ਤਾਂ ਟੁੱਟ ਕੇ ਪੈਂਦਾ ਮੈਂ ਜਾਣਦੀ ਸੀ ਕਿ ਉਸ ਦਾ ਕੋਈ ਕਸੂਰ ਤਾਂ ਨਹੀਂ ਪਰ ਉਸ ਨੇ ਆਪਣੇ ਮਾਂ ਬਾਪ ਨੂੰ ਪਹਿਲਾਂ ਕਿਉਂ ਨਾ ਦੱਸਿਆ ਕਿ ਉਹ ਵਿਆਹ ਕਰਵਾਉਣ ਦੇ ਯੋਗ ਨਹੀਂ ਹੈ ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ? ਮੇਰਾ ਅਰਸ਼ਦ ਨਾਲ ਅਜਿਹਾ ਕੋਈ ਸਬੰਧ ਨਹੀਂ ਸੀ ਜੇ ਮੈਂ ਚਾਹੁੰਦੀ ਤਾਂ ਸਬੰਧ ਕਿਤੇ ਵੀ ਬਣਾ ਪਤਨੀ ਹੋਣ ਦਾ ਡਰਾਮਾ ਵੀ ਕਰ ਸਕਦੀ ਹਾਂ, ਪਰ ਮੇਰੇ ਤੋਂ ਇਹ ਦੋਹਰੇ ਮਾਪਦੰਡ ਨਾਲ ਸਾਰੀ ਉਮਰ ਜੀ ਨਹੀਂ ਹੋਣਾ ਆਖਰ ਮੈਂ ਵੀ ਤਾਂ ਯੰਗ ਹਾਂ ਆਖਰੀ ਹਫਤੇ ਮੈਂ ਆਪਣੇ ਮੰਮੀ-ਡੈਡੀ ਕੋਲ ਮੰਡੀ ਗੋਬਿੰਦਗੜ੍ਹ ਆ ਗਈ ਮੁੜਕੇ ਆਉਣ ਵੇਲੇ ਤੱਕ ਉਸ ਨੇ ਮੈਨੂੰ ਫੋਨ ਤੱਕ ਵੀ ਨਹੀਂ ਕੀਤਾ ਪਾਪਾ ਸਗੋਂ ਮੈਨੂੰ ਹੀ ਬੋਲਦੇ ਰਹੇ ਕਿ ਮੈਂ ਜਾਣਕੇ ਉਸ ਨੂੰ ਤੰਗ ਕਰਦੀ ਹਾਂ ਮੈਂ ਅਜੇ ਵੀ ਅਰਸ਼ਦ ਨਾਲ ਰਹਿਣਾ ਚਾਹੁੰਦੀ ਹਾਂ, ਪਰ ਭਾਅ ਜੀ ਮੈਨੂੰ ਕਸਮ ਲੱਗੇ ਜੇ ਮੈਂ ਕਦੀ ਅਜਿਹਾ ਸੋਚਿਆ ਵੀ ਹੋਵੇ।

-----

ਏਧਰ ਆਕੇ ਮੈਂ ਮੰਮੀ ਪਾਪਾ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਗੁਰਪ੍ਰੀਤ ਆਪਣਾ ਇਲਾਜ ਕਰਵਾ ਲਵੇ ਤਾਂ ਹੀ ਮੈਂ ਉਸ ਨੂੰ ਸਪੌਂਸਰ ਕਰਾਂਗੀ ਨਹੀਂ ਤਾਂ ਮੇਰਾ ਰਸਤਾ ਵੱਖਰਾ ਤੇ ਉਸ ਦਾ ਵੱਖਰਾ... ਮੈਂ ਪੜ੍ਹੀ ਲਿਖੀ ਹਾਂ ਬਾਲਗ ਹਾਂ ਆਪਣਾ ਜੀਵਨ ਖ਼ਰਾਬ ਨਹੀਂ ਕਰਨਾ ਚਾਹੁੰਦੀ ਮੈਨੂੰ ਉਸਦੀ ਜ਼ਮੀਨ-ਕੋਠੀਆਂ ਕਾਰਾਂ ਕੁਝ ਵੀ ਨਹੀਂ ਚਾਹੀਦਾ, ਪਰ ਇੱਕ ਪੂਰਾ ਪਤੀ ਤਾਂ ਚਾਹੀਦਾ ਹੈ, ਜੋ ਮੇਰੇ ਬੱਚਿਆਂ ਦਾ ਬਾਪ ਬਣ ਸਕੇ ਜਿਸ ਦੇ ਹੁੰਦਿਆਂ ਮੈਨੂੰ ਕੋਈ ਅਧੂਰਾਪਣ ਮਹਿਸੂਸ ਨਾ ਹੋਵੇਇਹਦੇ ਵਿੱਚ ਭਲਾ ਕੀ ਗ਼ਲਤ ਹੈ?”

-----

ਮੁੜਕੇ ਸਾਰੇ ਮੇਰੇ ਹੀ ਗਲ਼ ਪੈ ਗਏ ਜੀਜੇ ਨੇ ਮੈਨੂੰ ਕੰਜਰੀ ਤੱਕ ਕਿਹਾਮੈਂ ਵੀ ਰਿਸ਼ਤਾ ਤੋੜ ਲਿਆ ਤੇ ਸਾਰਾ ਹਾਰ ਸ਼ਿੰਗਾਰ ਲਾਹ ਦਿੱਤਾ ਜਦੋਂ ਮੈਂ ਕਿਸੇ ਦੀ ਪਤਨੀ ਹੀ ਨਹੀਂ ਬਣੀ ਮੈਂ ਤਾਂ ਅਜੇ ਵੀ ਕੁਆਰੀ ਹਾਂ ਫਿਰ ਵਿਆਹੀ ਹੋਣ ਦਾ ਡਰਾਮਾ ਕਿਉਂ ਕਰਾਂ? ਭੈਣ-ਭਣੋਈਆ ਹੁਣ ਮੈਨੂੰ ਬਲਾਉਂਦੇ ਤੱਕ ਨਹੀਂ ਬੱਸ ਹੁਣ ਕਦੇ ਕਦੇ ਕਹਿੰਦੇ ਨੇ ਕਿ ਉਸ ਨੂੰ ਏਧਰ ਕੱਢ ਦੇ ਫੇਰ ਬੇਸ਼ੱਕ ਛੱਡ ਦਈਂ ਉਹ ਵੀ ਹੁਣ ਉਧਰੋਂ ਤਰਲੇ ਭਰੀਆਂ ਚਿੱਠੀਆਂ ਭੇਜਦਾ ਹੈ, ਪਰ ਆਪਾਂ ਤਾਂ ਭਾਅ ਜੀ ਨਿੱਕੀ ਜਿਹੀ ਚੀਜ਼ ਆਪਣੇ ਵਾਸਤੇ ਤਸੱਲੀ ਕਰਕੇ ਲੈਂਦੇ ਹਾਂ ਮੈਂ ਜੀਵਨ ਭਰ ਦਾ ਦੁੱਖ ਕਿਵੇਂ ਸਹੇੜ ਲਵਾਂ? ਮੇਰੀ ਜ਼ਿੰਦਗੀ ਦਾ ਸਵਾਲ ਹੈ।

...........

ਮੈਂ ਲਾਈਸੰਸ ਲੈ ਕੇ ਵੱਖ ਹੋ ਜਾਣਾ ਹੈਆਪਣੇ ਪੈਰਾਂ ਤੇ ਖੜ੍ਹਾਂਗੀ ਅਤੇ ਆਪਣੇ ਹੀ ਰੰਗ ਵਿੱਚ ਰਹਾਂਗੀ,ਕਹਿੰਦਿਆਂ ਉਸ ਨੇ ਰੈਂਪ ਤੋਂ ਹਾਈਵੇਅ ਵਿੱਚ ਦਾਖਲ ਹੋਣ ਲਈ ਪੂਰੇ ਜ਼ੋਰ ਨਾਲ ਐਕਸੀਲੇਟਰ ਦਬਾਇਆ ਉਹ ਹਾਈ ਵੇਅ ਦੀ ਰਫਤਾਰ ਨਾਲ ਮੈਚ ਕਰਕੇ ਟ੍ਰੈਫਿਕ ਵਿੱਚ ਮਰਜ ਹੋ ਗਈ ਤੇ ਫਲੋਆਂ ਨਾਲ ਚੱਲਣ ਲੱਗੀ ਉਸ ਨੂੰ ਵਹਾਅ ਵਿੱਚ ਜਾਂਦਿਆਂ ਵੇਖ ਮੈਂ ਸੋਚ ਰਿਹਾ ਸੀ ਏਥੇ ਰਿਸ਼ਤੇ ਨਾਤੇ ਤੇ ਢੀਂਚੂ-ਢੀਂਚੂ ਕਰਦੀਆਂ ਕਦਰਾਂ ਕੀਮਤਾ ਏਵੇਂ ਹੀ ਪਿੱਛੇ ਰਹਿ ਜਾਂਦੀਆਂ ਨੇ ਜਿਵੇਂ ਸੁਸਤ ਕਾਰਾਂ ਪਿੰਕੀ ਪੱਛਮੀ ਤੇ ਤੇਜ ਰਫ਼ਤਾਰ ਸੱਭਿਆਚਾਰ ਵਿੱਚ ਦਾਖਲ ਹੋਣ ਜਾ ਰਹੀ ਸੀ ਇਹ ਉਸਦਾ ਡਰਾਈਵਿੰਗ ਟੈਸਟ ਨਹੀਂ ਬਲਕਿ ਜੀਵਨ ਦੀ ਗਤੀ ਦਾ ਵੀ ਟੈਸਟ ਸੀ

-----

ਕਾਰ ਤੇਜ਼ੀ ਨਾਲ ਦੌੜ ਰਹੀ ਸੀ ਤੇ ਸਾਰਾ ਕੁੱਝ ਪਿੱਛੇ ਰਹਿੰਦਾ ਜਾ ਰਿਹਾ ਸੀ ਨਵੀਂ ਪੀੜ੍ਹੀ ਜਬਰੀ ਵਿਆਹ ਬੰਧਨ ਤੋਂ ਮੁਕਤ ਹੁੰਦੀ ਜਾ ਰਹੀ ਸੀ ਜੋ ਮਾਪਿਆਂ ਵਲੋਂ ਸਦੀਆਂ ਤੋਂ ਉਨ੍ਹਾਂ ਉੱਪਰ ਠੋਸਿਆ ਜਾ ਰਿਹਾ ਸੀ ਇੱਕ ਮਾਨਸਿਕ ਤਸ਼ੱਦਦ ਫੋਰਸਡ ਮੈਰਿਜਿਜ਼ ਏਸ਼ੀਅਨ ਪਰਿਵਾਰਾਂ ਦਾ ਇੱਕ ਬਹੁਤ ਵੱਡਾ ਦੁਖਾਂਤ ਬਣ ਗਿਆ ਸੀ ਜਿਸ ਤੋਂ ਨੌਜਵਾਨ ਪੀੜੀ ਮੁਕਤੀ ਪਾਉਣਾ ਚਾਹੁੰਦੀ ਸੀ ਮੈਂ ਮਨ ਹੀ ਮਨ ਪਤਾ ਨਹੀਂ ਕੀ ਕੁਝ ਸੋਚੀ ਜਾ ਰਿਹਾ ਸੀਅਚਾਨਕ ਮੇਰੇ ਮੂੰਹੋਂ ਨਿੱਕਲਿਆ ਬਿਲਕੁਲ ਠੀਕ, ਪਿੰਕੀ ਹੁਣ ਤੂੰ ਪਾਸ ਹੋ ਜਾਵੇਂਗੀਤਾਂ ਉਹ ਆਤਮ ਵਿਸ਼ਵਾਸ ਨਾਲ ਭਰ ਗਈ ਅਤੇ ਉਸਦੇ ਚਿਹਰੇ ਦਾ ਉੱਤਰਿਆ ਹੋਇਆ ਰੰਗ ਫੇਰ ਤੋਂ ਗੂੜ੍ਹਾ ਹੋਣ ਲੱਗਾ ਇਹ ਕਿਸੇ ਹੋਰ ਦਾ ਨਹੀਂ, ਸਗੋਂ ਉਸਦਾ ਆਪਣਾ ਰੰਗ ਸੀ

******

ਸਮਾਪਤ

No comments: