ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, April 12, 2010

ਮੁਹਿੰਦਰ ਸਿੰਘ ਘੱਗ - ਖ਼ਾਲਸੇ ਦੀ ਰਾਜ ਮਾਤਾ – ਖ਼ਾਲਸੇ ਦੇ ਸਿਰਜਣਾ ਦਿਵਸ ‘ਤੇ – ਵਿਸ਼ੇਸ਼ ਲੇਖ

ਖ਼ਾਲਸੇ ਦੀ ਰਾਜ ਮਾਤਾ

ਲੇਖ

ਮਾਰਚ ਦੀ ਤੀਹ ਤਾਰੀਖ ਸੀ, ਸਤਾਰਵੀਂ ਸਦੀ ਆਖ਼ਰੀ ਸਾਹਾਂ ਤੇ ਸੀਪਹੁ ਫੁਟਾਲੇ ਦੀ ਲਾਲੀ ਵਿਚ ਕੋਹ ਸ਼ਿਵਾਲਕ ਦੀਆਂ ਰਮਣੀਕ ਪਹਾੜੀਆਂ ਤੇ ਹਰੇ ਹਰੇ ਪੱਤਿਆਂ ਨਾਲ ਲੱਦੇ ਹੋਏ ਬਿਰਛ ਇਕ ਅਦਭੁੱਤ ਨਜ਼ਾਰਾ ਪੇਸ਼ ਕਰ ਰਹੇ ਸਨਇਕ ਪਹਾੜੀ ਦੀ ਚੋਟੀ ਉੱਤੇ ਇਕ ਖੁੱਲ੍ਹੇ ਮੈਦਾਨ ਵਿਚ ਇਕ ਵੱਡਾ ਸਾਏਬਾਨ ਲੱਗਾ ਹੋਇਆ ਸੀ ਜਿਸ ਥੱਲੇ ਇਕ ਬਹੁਤ ਵੱਡਾ ਇਤਿਹਾਸਕ ਇਕੱਠ ਜੁੜਿਆ ਹੋਇਆ ਸੀਉਸ ਸਾਏਬਾਨ ਦੇ ਅੰਦਰ ਹੋ ਰਹੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਮਧੁਰ ਧੁਨਾਂ ਜਿਉਂ ਜਿਉਂ ਵਾਯੂ ਮੰਡਲ ਵਿਚ ਪਸਰਦੀਆਂ ਤਾਂ ਜੰਗਲ ਦੇ ਪਰਿੰਦੇ ਵੀ ਆਪਣੇ ਆਪ ਨੂੰ ਕੀਰਤਨ ਦੀਆਂ ਧੁਨਾਂ ਨਾਲ ਸੁਰ ਕਰਕੇ ਸਮੇਂ ਨੂੰ ਹੋਰ ਵੀ ਸੁਹਾਵਣਾ ਬਣਾ ਰਹੇ ਸਨਸਾਏਬਾਨ ਦੇ ਅੰਦਰ ਝਾਤ ਮਾਰਿਆਂ ਇਕ ਸੁੰਦਰ ਵਿਛਾਈ ਨਾਲ ਸਜੇ ਹੋਏ ਤਖ਼ਤਪੋਸ਼ ਤੇ ਗੁਰੂ ਗੋਬਿੰਦ ਰਾਏ ਜੀ ਵੀਰ ਆਸਣ ਦੀ ਮੁਦਰਾ ਵਿਚ ਬੈਠੇ ਦਿਖਾਈ ਦੇ ਰਹੇ ਸਨਤਖ਼ਤਪੋਸ਼ ਦੇ ਨਾਲ ਲਗਦਾ ਹੀ ਇਕ ਛੋਟਾ ਤੰਬੂ ਲੱਗਾ ਹੋਇਆ ਸੀਸਾਏਬਾਨ ਦੇ ਥੱਲੇ ਬੈਠੇ ਹਰ ਪਰਾਣੀ ਨੂੰ ਉਹ ਤੰਬੂ ਫਰਸ਼ ਪੱਧਰ ਤੋਂ ਲੈ ਕੇ ਧੁਰ ਉੱਪਰ ਤਕ ਪੂਰੇ ਦਾ ਪੂਰਾ ਨਜ਼ਰ ਆ ਰਿਹਾ ਸੀਦੀਵਾਨ ਵਿਚ ਇਹ ਤੰਬੂ ਇਕ ਨਵੀਂ ਗੱਲ ਸੀਆਪਣੇ ਗੁਰੂ ਦੀ ਹਜ਼ੂਰੀ ਵਿਚ ਬੈਠੀਆਂ ਸੰਗਤਾਂ ਧੁਰ ਕੀ ਬਾਣੀ ਵਿਚ ਲੀਨ ਸਵਰਗ ਦਾ ਅਨੰਦ ਤਾਂ ਮਾਣ ਰਹੀਆਂ ਸਨ ਪਰ ਨਾਲ ਹੀ ਉਸ ਤੰਬੂ ਬਾਰੇ ਉੱਠ ਰਹੀਆਂ ਵਿਚਾਰਾਂ ਮਨ ਨੂੰ ਬੇਕਾਬੂ ਕਰ ਜਾਂਦੀਆਂ ਸਨਕੀਰਤਨ ਦੀ ਸਮਾਪਤੀ ਹੋਈਗੁਰੂ ਗੋਬਿੰਦ ਰਾਏ ਜੀ ਵੀਰ ਆਸਣ ਤੋਂ ਉੱਠ ਕੇ ਤਖ਼ਤ ਪੋਸ਼ ਤੇ ਖੜ੍ਹੇ ਹੋ ਗਏਸੰਗਤਾਂ ਆਪਣੇ ਗੁਰੂ ਦੇ ਦੀਦਾਰ ਪਾ ਕੇ ਨਿਹਾਲ ਨਿਹਾਲ ਹੋ ਗਈਆਂਖ਼ੁਸ਼ੀਆਂ ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆਉਸ ਵਕਤ ਕਿਸੇ ਦੇ ਸੁਪਨੇ ਵਿਚ ਵੀ ਨਹੀਂ ਸੀ ਕਿ ਇਹ ਤੀਹ ਮਾਰਚ ਸੋਲਾਂ ਸੌ ਨੜ੍ਹਿਨਵੇਂ ਦੀ ਵਿਸਾਖੀ ਤੇ ਜੁੜੇ ਹੋਏ ਇਕੱਠ ਵਿਚ ਭਾਰਤ ਦੀ ਤਵਾਰੀਖ ਦੇ ਸੋਨ ਵਰਕੇ ਲਿਖੇ ਜਾਣ ਵਾਲੇ ਸਨ

-----

ਗੁਰੂ ਮਹਾਰਾਜ ਨੇ ਹੱਥ ਦਾ ਇਸ਼ਾਰਾ ਕੀਤਾਸੰਗਤਾਂ ਖ਼ਾਮੋਸ਼ ਹੋ ਗਈਆਂਹੁਕਮ ਦੀ ਉਡੀਕ ਹੋਣ ਲੱਗੀਗੁਰੂ ਗੋਬਿੰਦ ਰਾਏ ਜੀ ਨੇ ਸਾਰੇ ਪਾਸੇ ਨਜ਼ਰ ਮਾਰੀ ਸੰਗਤਾਂ ਨੂੰ ਜੀ ਆਇਆਂ ਆਖਿਆਥੋੜ੍ਹਾ ਰੁਕਣ ਉਪਰੰਤ ਜੋ ਪੈਗਾਮ ਦਿੱਤਾ ਉਸ ਦਾ ਭਾਵ ਅਰਥ ਕੁਝ ਇਸ ਤਰ੍ਹਾਂ ਸੀ

..........

ਸੰਗੀਓ, ਸੇਵਕੋ ! ਮੈਂ ਅੱਜ ਤੁਹਾਡੇ ਨਾਲ ਕੁਝ ਜ਼ਰੂਰੀ ਵਿਚਾਰਾਂ ਕਰਨੀਆਂ ਹਨਜ਼ਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੇ ਸਾਡੇ ਸਮਾਜ ਨੂੰ ਬੋਦਾ ਕਰ ਦਿੱਤਾ ਹੈਸਾਡੇ ਲਹੂ ਦਾ ਹਰ ਕਤਰਾ ਗ਼ੁਲਾਮੀ ਕਬੂਲ ਕਰ ਚੁੱਕਾ ਹੈਇਸ ਊਚ-ਨੀਚ ਦੇ ਭੇਦ-ਭਾਵ ਨੂੰ ਮਿਟਾਉਣ ਦੇ ਲਈ ਸਾਡੇ ਪੂਜ ਨੀਕ ਗੁਰੂ ਨਾਨਕ ਦੇਵ ਜੀ ਨੇ ਔਖੇ ਪੈਂਡੇ ਤੈਅ ਕਰਕੇ ਸਭੇ ਸਾਂਝੀਵਾਲ ਸਦਾਇਨ ਤੂ ਕਿਸੇ ਨਾ ਦੀਸਹਿ ਬਾਹਰਾ ਜੀਉ ਦਾ ਸੁਨੇਹਾ ਇਸ ਜੱਗ ਨੂੰ ਦਿੱਤਾ ਸੀਕੋਈ ਦੋ ਸੌ ਸਾਲ ਤੋਂ ਗੁਰੂ ਨਾਨਕ ਦੇਵ ਜੀ ਦੇ ਇਸ ਅਨਮੋਲ ਸੁਨੇਹੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੂਰੂ ਨਾਨਕ ਦੇਵ ਜੀ ਦਾ ਇਹ ਦਰ ਕਠਨ ਘਾਲਣਾ ਘਾਲ਼ ਰਿਹਾ ਹੈਸਾਡੇ ਪੂਜਨੀਕ ਪੜਦਾਦਾ ਗੁਰੂ ਅਰਜਨ ਦੇਵ ਜੀ ਨੂੰ ਇਸੇ ਸੱਚ ਦੀ ਆਵਾਜ਼ ਬਲੰਦ ਕਰਨ ਕਰਕੇ ਸ਼ਹੀਦ ਕੀਤਾ ਗਿਆਹਾਲੇ ਤਾਂ ਕੱਲ੍ਹ ਦੀ ਹੀ ਗੱਲ ਹੈ ਜਦ ਸਾਡੇ ਪੂਜਨੀਕ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਦਿੱਲੀ ਦੀ ਮੁਤੱਸਬੀ ਸਰਕਾਰ ਨੇ ਸਿਰਫ਼ ਇਸ ਕਰਕੇ ਸ਼ਹੀਦ ਕੀਤਾ ਸੀ ਕਿ ਉਹਨਾਂ ਨੇ ਮਜ਼ਲੂਮਾਂ ਦੇ ਹੱਕ ਵਿਚ ਆਵਾਜ਼ ਉਠਾਈ ਸੀਕਿਸੇ ਦਾ ਜ਼ਬਰੀ ਧਰਮ ਬਦਲਣ ਨੂੰ ਅਨਿਆਏ ਆਖਿਆ ਸੀਅਨਿਆਏ ਦਾ ਦਮਨ ਕਦੇ ਆਪੇ ਬੰਦ ਨਹੀਂ ਹੁੰਦਾਉਸ ਨੂੰ ਠੱਲ੍ਹ ਪਾਉਣ ਲਈ ਜੂਝਣਾ ਪੈਂਦਾ ਹੈਆਪਣੇ ਹੱਕਾਂ ਦੀ ਪਰਾਪਤੀ ਲਈ ਸੰਘਰਸ਼ ਕਰਨਾ ਪੈਂਦਾ ਹੈਸੰਗੀਓ, ਸੇਵਕੋ ! ਸਮਾਂ ਮੰਗ ਕਰਦਾ ਹੈ ਕਿ ਇਕ ਚੱਟਾਨ ਵਾਂਗੂੰ ਅਨਿਆਏ ਦੇ ਖ਼ਿਲਾਫ਼ ਖੜ੍ਹੇ ਹੋ ਜਾਈਏ ਕੋਈ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈਹਰ ਸੰਘਰਸ਼ ਲਈ ਯੋਜਨਾ ਬਣਾਉਣੀ ਪੈਂਦੀ ਹੈਹਰ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਜ਼ਰੂਰੀ ਵਸਤਾਂ ਦਰਕਾਰ ਹੁੰਦੀਆਂ ਹਨਉਹਨਾਂ ਲੋੜੀਦੀਆਂ ਵਸਤਾਂ ਦੀ ਮੰਗ ਮੈਂ ਤੁਹਾਡੇ ਪਾਸੋਂ ਕਰਨ ਲੱਗਾ ਹਾਂਮੰਗ ਕੁਝ ਅਨੋਖੀ ਲੱਗੇਗੀਨਿਰਾਸ਼ ਨਾ ਕਰਨਾਗੁਰੂ ਦੀਆਂ ਖ਼ੁਸ਼ੀਆਂ ਪਰਾਪਤ ਕਰਨ ਲਈ ਹੱਸ ਕੇ ਪਰਵਾਨ ਕਰਿਓਨਾ ਮੈਨੂੰ ਧੰਨ ਚਾਹੀਦਾ ਹੈ ਨਾ ਹੀਰੇ ਜਵਾਹਰਾਤ ਦੀ ਲੋੜ ਹੈਮੇਰੇ ਵੱਲ ਧਿਆਨ ਕਰੋ ਆਖਦਿਆਂ ਗੁਰੂ ਗੋਬਿੰਦ ਰਾਏ ਨੇ ਬਿਜਲੀ ਦੀ ਤੇਜ਼ੀ ਨਾਲ ਤਲਵਾਰ ਮਿਆਨ ਵਿਚੋਂ ਧੂਹ ਕੇ ਹਵਾ ਵਿਚ ਲਿਹਰਾਈਸੂਰਜ ਦੀਆਂ ਪਲੇਠੀਆਂ ਕਿਰਨਾਂ ਜੋ ਛਣ ਛਣ ਕੇ ਸਾਏਬਾਨ ਦੇ ਅੰਦਰ ਆ ਰਹੀਆਂ ਸਨ, ਤਲਵਾਰ ਤੇ ਲਿਸ਼ਕੀਆਂ ਤਾਂ ਸਾਰੇ ਪੰਡਾਲ ਵਿਚ ਇਕ ਲਿਸ਼ਕੋਰ ਜਿਹੀ ਫਿਰ ਗਈਫੇਰ ਇਕ ਗਰਜਵੀਂ ਆਵਾਜ਼ ਪੰਡਾਲ ਵਿਚ ਗੂੰਜੀਸਰੋਤਿਆਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਆ ਰਿਹਾ

...........

ਮੈਨੂੰ ਅਜ ਇਕ ਸਿਰ ਦੀ ਲੋੜ ਹੈਕੋਈ ਹੈ ਮੇਰਾ ਸੇਵਕ! ਜੋ ਆਪਣੇ ਗੁਰੂ ਦੀ ਖ਼ੁਸ਼ੀ ਲਈ ਆਪਣਾ ਸੀਸ ਭੇਟ ਕਰੇਹਾਂ! ਆਪਣਾ ਆਪ ਪੇਸ਼ ਕਰਨ ਤੋਂ ਪਹਿਲਾਂ ਸੋਚ ਲਿਓ, ਇਸ ਤੇਗ ਦੀ ਤਿੱਖੀ ਧਾਰ ਬਾਰੇ ਅਤੇ ਇਸ ਦੀ ਸਮੱਰਥਾ ਬਾਰੇ

ਇਸ ਅਨੋਖੀ ਮੰਗ ਨਾਲ ਦੀਵਾਨ ਵਿਚ ਸੱਨਾਟਾ ਛਾ ਗਿਆਕਿਸੇ ਨੂੰ ਤਾਂ ਇਸ ਗੱਲ ਦਾ ਸੁਪਨਾ ਵੀ ਨਹੀਂ ਸੀ ਕਿ ਗੁਰੂ ਮਹਾਰਾਜ ਖਾਹ ਮਖਾਹ ਸਿਰ ਮੰਗਣ ਲੱਗ ਜਾਣਗੇਕੋਈ ਨਾ ਉੱਠਿਆ ਤਾਂ ਗੁਰੂ ਗੋਬਿੰਦ ਰਾਏ ਜੀ ਨੇ ਦੁਬਾਰਾ ਆਪਣੀ ਮੰਗ ਦੁਹਰਾਈ

ਕੀ ਏਡੇ ਵੱਡੇ ਇਕੱਠ ਵਿਚ ਇਕ ਵੀ ਸੇਵਕ ਨਹੀਂ ਜੋ ਆਪਣੇ ਗੁਰੂ ਦੀ ਮੰਗ ਪੂਰੀ ਕਰ ਸਕੇ?

ਫੇਰ ਵੀ ਕੋਈ ਨਾ ਉੱਠਿਆ ਤਾਂ ਗੁਰੂ ਜੀ ਨੇ ਇਕ ਵੇਰ ਫੇਰ ਵੰਗਾਰਿਆ

ਕੀ ਮੈਂ ਸਮਝ ਲਵਾਂ ਕਿ ਤੁਹਾਡੇ ਵਿਚੋਂ ਇਕ ਵੀ ਨਹੀਂ ਨਿੱਤਰੇਗਾਜਲਦੀ ਕਰੋ, ਵੇਲਾ ਬੀਤ ਰਿਹਾ ਹੈ

ਇਕ ਨੁੱਕਰੋਂ ਇਕ ਭਾਰੀ ਆਵਾਜ਼ ਸੁਣਾਈ ਦਿੱਤੀ, ‘ਮੇਰਾ ਸਿਰ ਹਾਜ਼ਰ ਹੈਅਤੇ ਨਾਲ ਹੀ ਉਹ ਗੱਭਰੂ ਕਾਹਲੇ ਕਦਮੀ ਸੰਗਤਾਂ ਵਿਚ ਦੀ ਹੁੰਦਾ ਹੋਇਆ ਹੱਥ ਜੋੜੀ ਗੁਰੂ ਮਹਾਰਾਜ ਦੇ ਸਾਹਮਣੇ ਆ ਖੜ੍ਹਾ ਹੋਇਆਹੱਥ ਜੁੜੇ ਹੋਏ ਨੇ, ਗਰਦਨ ਆਪਣੇ ਗੁਰੂ ਅੱਗੇ ਝੁਕੀ ਹੋਈ ਹੈਚਿਹਰਾ ਭੈ ਰਹਿਤ ਹੈ, ਆਪਣੇ ਫੈਸਲੇ ਤੋਂ ਸੰਤੁਸ਼ਟ ਜਾਪਦਾ ਹੈ

ਜੀ, ਮੈਂ ਦਇਆ ਰਾਮ, ਲਾਹੌਰ ਦੇ ਰਹਿਣ ਵਾਲਾ ਖੱਤਰੀ ਹਾਂ

ਗੁਰੂ ਮਹਾਰਾਜ ਨੇ ਬੜੇ ਸਡੌਲ ਹੱਥਾਂ ਨਾਲ ਉਸ ਦੇ ਡੌਲੇ ਨੂੰ ਪਕੜਿਆ ਅਤੇ ਆਖਿਆ – “ਦਇਆ ਰਾਮ! ਜਿਹੜਾ) ਸਮਾਜ ਦਇਆ ਦੀ ਨੀਂਹ ਤੇ ਖੜ੍ਹਾ ਹੈ, ਉਹ ਸਮਾਜ ਵੱਡੇ ਤੋਂ ਵੱਡੇ ਝੱਖੜ ਅੱਗੇ ਵੀ ਅਡੋਲ ਖੜ੍ਹਾ ਰਹੇਗਾਝੱਟ ਕਰ, ਆ ਜਾ ਮੇਰੇ ਨਾਲ ।।।ਆਖਦੇ ਹੋਏ ਗੁਰੂ ਜੀ ਦਇਆ ਰਾਮ ਨੂੰ ਤੰਬੂ ਵਿਚ ਲੈ ਗਏ

ਸ਼ੂੰ--- ਦੀ ਆਵਾਜ਼, ਝਟਕ ਦੀ ਆਵਾਜ਼, ਫੇਰ ਕੁਝ ਡਿੱਗਣ ਦੀ ਆਵਾਜ਼ ਤੰਬੂ ਦੀ ਕੰਧ ਤੇ ਸੂਹੇ ਛਿੱਟੇ ਅਤੇ ਫਰਸ਼ ਤੋਂ ਬਾਹਰ ਆਉਂਦੀ ਲਹੂ ਦੀ ਧਾਰ, ਇਹ ਚਿੰਨ੍ਹ ਤੰਬੂ ਅੰਦਰ ਬੀਤੀ ਕਹਾਣੀ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ

ਕਮਜ਼ੋਰ ਇਰਾਦੇ ਵਾਲਿਆਂ ਦੇ ਮਨਾਂ ਅੰਦਰ ਉੱਥੋਂ ਖਿਸਕ ਜਾਣ ਦੀਆਂ ਵਿਚਾਰਾਂ ਦਾ ਪਰਗਟ ਹੋਣਾ ਸੁਭਾਵਕ ਹੀ ਤਾਂ ਸੀਹਰ ਕੋਈ ਸੋਚਦਾ ਸੀ ਕੋਈ ਹੋਰ ਹੀ ਉੱਠ ਕੇ ਜਾਣ ਦੀ ਛੇੜ ਪਾਵੇਪਰ ਇਕ ਗਰਜਵੀਂ ਆਵਾਜ਼ ਨੇ ਜਦ ਇਕ ਹੋਰ ਸਿਰ ਦੀ ਮੰਗ ਕਰ ਦਿੱਤੀ ਤਾਂ ਸਭ ਦੀਆਂ ਸੋਚਾਂ ਰੁਕ ਗਈਆਂਧਿਆਨ ਹੁਣੇ ਹੁਣੇ ਤੰਬੂ ਤੋਂ ਬਾਹਰ ਆਏ ਗੁਰੂ ਤੇ ਕੇਂਦਰਤ ਹੋ ਗਏਉਹੀ ਗਰਜਵੀਂ ਆਵਾਜ਼, ਉਹੀ ਚਿਹਰੇ ਦਾ ਜਲਾਲ, ਰੱਤ ਰੰਗੀ ਤੇਗ ਦੀ ਧਾਰ ਤੋਂ ਟਪਕਦੀਆਂ ਲਾਲ ਸੁਰਖ ਲਹੂ ਦੀਆਂ ਬੂੰਦਾਂ ਦੇਖ ਦਿਲ ਦਹਿਲ ਨਾ ਜਾਂਦੇ ਤਾਂ ਹੋਰ ਕੀ ਹੁੰਦਾਭਰੇ ਦੀਵਾਨ ਵਿਚ ਮੌਤ ਵਰਗੀ ਚੁੱਪ ਛਾ ਗਈਕੋਈ ਡਰਦਾ ਉੱਪਰ ਅੱਖ ਨਹੀਂ ਸੀ ਚੁੱਕ ਰਿਹਾਨਾ ਜਾਣੇ ਗੁਰੂ ਕਿਸ ਵਲ ਇਸ਼ਾਰਾ ਕਰ ਦੇਵੇਐਵੇਂ ਜਾਹ ਜਾਂਦੀ ਹੋ ਜਾਵੇ

-----

ਜਦੋਂ ਪਹਿਲੀ ਆਵਾਜ਼ ਤੇ ਸੀਸ ਦੀ ਭੇਟ ਦੇਣ ਲਈ ਕੋਈ ਨਾ ਉੱਠਿਆ ਤਾਂ ਗੁਰੂ ਜੀ ਨੇ ਆਪਣੀ ਮੰਗ ਦੀ ਪੁਸ਼ਟੀ ਕਰਦਿਆਂ ਉਸੇ ਗਰਜਵੀਂ ਆਵਾਜ਼ ਵਿਚ ਕਿਹਾ, “ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਮੇਰੇ ਨਾਲੋਂ ਆਪਣੀ ਜਾਨ ਜ਼ਿਆਦਾ ਪਿਆਰੀ ਹੈਕੀ ਮੈਂ ਸਮਝ ਲਵਾਂ ਕਿ ਮੇਰੀ ਮੰਗ ਪੂਰੀ ਕਰਨ ਲਈ ਕੋਈ ਨਹੀਂ ਉੱਠੇਗਾ ?”

ਇਕ ਹੋਰ ਸੇਵਕ ਆਪਣੇ ਗੁਰੂ ਦੇ ਹੁਕਮ ਤੇ ਜਾਨ ਨਿਛਾਵਰ ਕਰਨ ਲਈ ਚਲਿਆ ਆ ਰਿਹਾ ਹੈਚਿਹਰਾ ਗੰਭੀਰ ਹੈਕਦਮਾਂ ਵਿਚ ਕਾਹਲ ਹੈਆਪਣੇ ਗੁਰੂ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ, “ਸੱਚੇ ਪਾਤਸ਼ਾਹ, ਹਸਤਨਾਪੁਰ ਦੇ ਰਹਿਣ ਵਾਲਾ ਧਰਮ ਦਾਸ ਜੱਟ ਹਾਂਉੱਠਣ ਵਿਚ ਕੁਝ ਦੇਰੀ ਹੋ ਗਈ ਮੇਰੇ ਪਾਤਸ਼ਾਹ, ਖਿਮਾ ਚਾਹੁੰਦਾ ਹਾਂਗਰਦਨ ਝੁਕਾ ਕੇ ਆਖਿਆ, “ਸਿਰ ਹਾਜ਼ਰ ਹੈ, ਕਬੂਲ ਕਰੋ

ਧਰਮ ਦਾਸ ! ਚੰਗਾ ਹੋਇਆ ਤੂੰ ਆ ਗਿਆਦਇਆ ਅਤੇ ਧਰਮ ਦਾ ਹੱਡ ਮਾਸ ਦਾ ਰਿਸ਼ਤਾ ਹੈਜੁਦੇ ਨਹੀਂ ਹੋ ਸਕਦੇਨਿਆਏ ਦਾ ਦੂਸਰਾ ਨਾਮ ਧਰਮ ਹੈਦਇਆਵਾਨ ਹੀ ਧਰਮ ਕਮਾ ਸਕਦਾ ਹੈਇਹ ਆਖਦਿਆਂ ਹੋਇਆਂ ਦਇਆ ਰਾਮ ਦੀ ਤਰ੍ਹਾਂ ਗੁਰੂ ਮਹਾਰਾਜ ਧਰਮ ਦਾਸ ਨੂੰ ਵੀ ਤੰਬੂ ਵਿਚ ਲੈ ਗਏਦੂਸਰੀ ਦਫ਼ਾ ਜਦੋਂ ਉਹੀ ਵਰਤਾਰਾ ਹੋਇਆ ਤਾਂ ਪਹਿਲਾਂ ਵਗੇ ਹੋਏ ਲਹੂ ਵਿਚ ਇਕ ਹੋਰ ਲਹੂ ਦੀ ਧਾਰ ਰਲ ਕੇ ਲਹੂ ਦਾ ਰੰਗ ਕੁਝ ਹੋਰ ਗੂੜ੍ਹਾ ਹੋ ਗਿਆ

-----

ਪੰਡਾਲ ਵਿਚ ਸਹਿਮ ਛਾ ਗਿਆਸੇਵਕ ਇਕ ਦੂਸਰੇ ਤੋਂ ਅੱਖ ਬਚਾ ਕੇ ਖਿਸਕਣੇ ਸ਼ੁਰੂ ਹੋ ਗਏਪੰਡਾਲ ਵਿਚ ਗਿਣਤੀ ਘਟਣੀ ਸ਼ੁਰੂ ਹੋ ਗਈਤੀਸਰੀ ਬਾਰ ਤੰਬੂ ਤੋਂ ਬਾਹਰ ਆਉਂਦਿਆਂ ਗੁਰੂ ਜੀ ਨੇ ਇਕ ਹੋਰ ਸਿਰ ਦੀ ਮੰਗ ਕੀਤੀ ਤਾਂ ਜਗਨ ਨਾਥ ਦਾ ਹਿੰਮਤ ਰਾਏ ਆ ਹਾਜ਼ਰ ਹੋਇਆ

ਹਿੰਮਤ! ਦਇਆ ਅਤੇ ਧਰਮ ਦੀ ਭੁਜਾ! ਜੇ ਹਿੰਮਤ ਨਾ ਹੋਵੇ ਤਾਂ ਦਇਆ ਅਤੇ ਧਰਮ ਇਕ ਫ਼ਲਸਫੇ ਤੋਂ ਵੱਧ ਹੈਸੀਅਤ ਨਹੀਂ ਰੱਖਦੇਹਿੰਮਤ ਤੇਰੇ ਬਗੈਰ ਦਇਆ ਅਤੇ ਧਰਮ ਅਧੂਰੇ ਰਹਿ ਜਾਣੇ ਸਨਇਹ ਆਖਦੇ ਹੋਏ ਗੁਰੂ ਮਹਾਰਾਜ ਹਿੰਮਤ ਰਾਏ ਨੂੰ ਵੀ ਤੰਬੂ ਵਿਚ ਲੈ ਗਏਪਹਿਲਾਂ ਵਾਂਗ ਆਵਾਜ਼ਾਂ ਆਈਆਂਉਸੇ ਤਰ੍ਹਾਂ ਲਹੂ ਦਾ ਪਰਨਾਲਾ ਵਗਦਾ ਦੇਖ ਕੇ ਕਈ ਤਾਂ ਸੋਚਣ ਤੇ ਮਜਬੂਰ ਹੋ ਗਏ ਕਿ ਆਈ ਮੌਤੇ ਤਾਂ ਹਰ ਕੋਈ ਮਰਦਾ ਹੀ ਹੈ, ਅਨਿਆਈ ਮੌਤੇ ਕਿਉਂ ਮਰਿਆ ਜਾਵੇਕੁਝ ਇਕ ਨੇ ਮਾਤਾ ਜੀ ਪਾਸ ਜਾ ਸ਼ਿਕਾਇਤ ਕੀਤੀਇਹ ਅੱਜ ਗੁਰੂ ਨੂੰ ਕੀ ਹੋ ਗਿਆ? ਆਪਣੇ ਹੱਥੀਂ ਸੇਵਕਾਂ ਦਾ ਕ਼ਤਲ ਕਰੀ ਜਾ ਰਿਹਾ ਹੈਕਿਉਂ ਆਊ ਕੋਈ ਦਰਸ਼ਣਾਂ ਨੂੰ?

ਪੰਡਾਲ ਵਿਚ ਗਿਣਤੀ ਘਟੀ ਦਾ ਗੁਰੂ ਜੀ ਤੇ ਕੋਈ ਅਸਰ ਨਹੀਂ ਹੋਇਆਚੌਥੀ ਵਾਰ ਫੇਰ ਉਸੇ ਗਰਜ਼ਵੀਂ ਆਵਾਜ਼ ਵਿਚ ਇਕ ਸਿਰ ਦੀ ਮੰਗ ਹੋਰ ਕਰ ਦਿੱਤੀਇਸ ਵਾਰ ਇਕ ਹੋਰ ਆਦਮੀ ਨੇ ਗੁਰੂ ਜੀ ਦੇ ਸਨਮੁੱਖ ਹੁੰਦਿਆਂ ਬੇਨਤੀ ਕੀਤੀ, “ਗੁਰੂ ਜੀ ਦਵਾਰਕਾ ਦਾ ਵਾਸੀ ਹਾਂਮੋਹਕਮ ਚੰਦ ਨਾਂ ਹੈਜ਼ਾਤ ਦਾ ਛੀਂਬਾ ਹਾਂਮੇਰੀ ਨੀਚੀ ਜ਼ਾਤ ਕਾਰਨ ਮੇਰੀ ਇਹ ਤੁੱਛ ਜਿਹੀ ਸੀਸ ਭੇਟਾ ਕਬੂਲ ਕਰਨ ਤੋਂ ਇਨਕਾਰ ਨਾ ਕਰ ਦੇਣਾ

ਮੋਹਕਮ! ਇਸ ਉਸਰ ਰਹੇ ਸਮਾਜ ਵਿਚ ਤੇਰਾ ਬੜਾ ਯੋਗਦਾਨ ਹੋਵੇਗਾਇਕੱਲੀ ਹਿੰਮਤ ਉਲਾਰ ਵੀ ਤਾਂ ਹੋ ਸਕਦੀ ਹੈਉਲਾਰ ਹਿੰਮਤ ਹੀ ਤਾਂ ਜਾਬਰਾਂ, ਜ਼ਾਲਮਾਂ ਨੂੰ ਜਨਮ ਦਿੰਦੀ ਹੈਤੂੰ ਸਥਿਰਤਾ ਦਾ ਮਾਲਕ ਹੋਵੇਂਗਾਸਮਾਂ ਬੀਤਦਾ ਜਾਂਦਾ ਹੈਛੇਤੀ ਕਰ ।।।ਆਖਦੇ ਹੋਏ ਮੁਹਕਮ ਚੰਦ ਨੂੰ ਵੀ ਤੰਬੂ ਅੰਦਰ ਲੈ ਗਏ

-----

ਪੰਜਵੀਂ ਮੰਗ ਤੇ ਬਿਦਰ ਦਾ ਸਾਹਿਬ ਚੰਦ ਤੇਜ਼ ਕਦਮੀਂ ਗੁਰੂ ਮਹਾਰਾਜ ਦੇ ਸਨਮੁੱਖ ਹੋਇਆਗੁਰੂ ਜੀ ਨੇ ਪਹਿਲਾਂ ਵਾਂਗ ਤਕੜਾ ਹੱਥ ਉਸ ਦੇ ਡੌਲੇ ਨੂੰ ਪਾਇਆ ਤੇ ਆਖਿਆ, ਦਇਆ, ਧਰਮ ,ਹਿਮੰਤ ਅਤੇ ਮੋਹਕਮਤਾ ਦੇ ਨਾਲ ਨਾਲ ਸਾਹਿਬੀ ਵੀ ਬਹੁਤ ਜ਼ਰੂਰੀ ਸੀਜੇ ਸਵੈਮਾਨ ਨਹੀਂ ਤਾਂ ਸਭ ਕੁਝ ਹੁੰਦਿਆਂ ਹੋਇਆਂ ਢਹਿੰਦੀ ਕਲਾ ਭਾਰੂ ਹੋ ਜਾਂਦੀ ਹੈਗੁਰੂ ਜੀ ਉਸ ਨੂੰ ਵੀ ਤੰਬੂ ਵਿਚ ਲੈ ਗਏ

ਦੀਵਾਨ ਵਿਚ ਭੈਅ ਦਾ ਵਾਤਾਵਰਨ ਛਾਇਆ ਹੋਇਆ ਸੀਸੰਗਤਾਂ ਦੀ ਗਿਣਤੀ ਕਾਫੀ ਘਟ ਗਈ ਸੀਬਾਕੀ ਬੈਠੇ ਲੋਕ ਬੇਸ਼ੱਕ ਨੀਵੀਆਂ ਪਾਈ ਬੈਠੇ ਸਨ ਪਰ ਕੰਨ ਜ਼ਰੂਰ ਉਸ ਗਰਜਵੀਂ ਆਵਾਜ਼ ਦੀ ਉਡੀਕ ਵਿਚ ਸਨਜਦ ਕੁਝ ਸਮੇਂ ਤੋਂ ਕੋਈ ਆਵਾਜ਼ ਨਾ ਆਈ ਤਾਂ ਸੰਗਤਾਂ ਵਿਚੋਂ ਕਈਆਂ ਨੇ ਵੱਡਾ ਸਾਰਾ ਜੇਰਾ ਕਰਕੇ ਤੰਬੂ ਵੱਲ ਦੇਖਣ ਦਾ ਯਤਨ ਕੀਤਾਕੀ ਦੇਖਦੇ ਹਨ ਕਿ ਗੁਰੂ ਗੋਬਿੰਦ ਰਾਏ ਦੇ ਪਿੱਛੇ ਉਹ ਪੰਜੇ ਸੇਵਕ ਗੁਰੂ ਵਰਗੇ ਬਾਣੇ ਵਿਚ ਸਜੇ ਹੋਏ ਤੰਬੂ ਤੋਂ ਬਾਹਰ ਆ ਰਹੇ ਹਨਉਹਨਾਂ ਦੀਆਂ ਅੱਖਾਂ ਰੌਸ਼ਨ ਸਨਚਿਹਰਿਆਂ ਦਾ ਜਲਾਲ ਝੱਲਿਆ ਨਹੀਂ ਸੀ ਜਾ ਰਿਹਾਜੋ ਦਿਸ ਰਿਹਾ ਸੀ, ਉਸ ਤੇ ਯਕੀਨ ਕਰਨਾ ਔਖਾ ਸੀ ਅਤੇ ਜੋ ਯਕੀਨ ਕਰ ਚੁੱਕੇ ਸਨ ਉਸ ਤੇ ਸ਼ੰਕਾ ਕਰਨਾ ਮੁਸ਼ਕਿਲ ਸੀਬੜੀ ਮੁਸ਼ਕਿਲ ਬਣੀ ਹੋਈ ਸੀਪਛਤਾਵਾ ਹੋ ਰਿਹਾ ਸੀ ਕਿ ਕਿਉਂ ਨਾ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾਪਰ ਹੁਣ ਤਾਂ ਕੁਝ ਵੀ ਨਹੀਂ ਸੀ ਹੋ ਸਕਦਾਸਮਾਂ ਬੀਤ ਚੁੱਕਾ ਸੀ

-----

ਕੁਝ ਹੀ ਸਮਾਂ ਪਹਿਲਾਂ ਜੀਵਨ ਨੂੰ ਮੌਤ ਭੈ-ਭੀਤ ਕਰ ਰਹੀ ਸੀ ਅਤੇ ਇਹ ਇਕ ਹੋਰ ਅੱਲੋਕਾਰੀ ਸੀ ਕਿ ਮੌਤ ਚੋਂ ਨਵਾਂ ਜੀਵਨ ਪਾ ਕੇ ਉਹ ਪੰਜੇ ਸੇਵਕ ਨੌਂ ਬਰ ਨੌਂ ਆਪਣੇ ਗੁਰੂ ਦੇ ਸਨਮੁੱਖ ਖੜ੍ਹੇ ਸਨਹੋਰ ਜਾਨਣ ਦੀ ਇੱਛਾ ਏਡੀ ਪਰਬਲ ਹੋ ਗਈ ਕਿ ਉਹ ਸੰਗਤਾਂ ਨੂੰ ਘੇਰ ਘੇਰ ਕੇ ਪੰਡਾਲ ਵੱਲ ਨੂੰ ਲਈ ਆ ਰਹੀ ਸੀ

ਪੰਡਾਲ ਵਿਚ ਫੇਰ ਇਕੱਠ ਜੁੜਨ ਲੱਗ ਗਿਆਉੱਧਰ ਗੁਰੂ ਗੋਬਿੰਦ ਰਾਏ ਆਪਣੀ ਧੁੰਨ ਵਿਚ ਮਸਤ ਅਗਲਾ ਅਧਿਆਏ ਲਿਖਣ ਦੇ ਆਹਰ ਲੱਗੇ ਹੋਏ ਸਨ

-----

ਸਰਬ ਲੋਹ ਦੇ ਬਾਟੇ ਵਿਚ ਸਤਲੁਜ ਦਾ ਪਾਣੀ ਸੀਗੁਰੂ ਮਹਾਰਾਜ ਅਤੇ ਪੰਜੇ ਸੇਵਕ ਉਸ ਬਾਟੇ ਦੁਆਲੇ ਬੀਰ ਆਸਨ ਹੋ ਕੇ ਬੈਠੇ ਸਨਗੁਰੂ ਮਹਾਰਾਜ ਦਾ ਖੱਬਾ ਹੱਥ ਅਤੇ ਪੰਜਾਂ ਸੇਵਕਾਂ ਦੇ ਦੋਵੇਂ ਹੱਥ ਉਸ ਬਾਟੇ ਤੇ ਸਨਸਭ ਦੀ ਨੀਝ ਪਾਣੀ ਵਿਚ ਲੱਗੀ ਹੋਈ ਸੀਗੁਰੂ ਮਹਾਰਾਜ ਸੱਜੇ ਹੱਥ ਨਾਲ ਦੋ ਧਾਰਾ ਖੰਡਾ ਬਾਟੇ ਵਿਚਲੇ ਜਲ ਵਿਚ ਫੇਰ ਰਹੇ ਸਨਨਾਲ ਨਾਲ ਗੁਰੂ ਜੀ ਨੇ ਉੱਚੀ ਸੁਰ ਵਿਚ ਜਪੁ ਜੀ ਸਾਹਿਬ, ਜਾਪ ਸਾਹਿਬ, ਸੁਧਾ ਸੱਵਈਏ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕੀਤਾਇੰਨੇ ਨੂੰ ਮਾਤਾ ਸਾਹਿਬ ਦੇਵਾਂ ਝੋਲੀ ਵਿਚ ਕੁਝ ਲਪੇਟੀ ਆ ਹਾਜ਼ਰ ਹੋਏ, “ਗੁਰੂ ਦੇਵ, ਆਗਿਆ ਹੋਵੇ ਤਾਂ ਕੁਝ ਬੇਨਤੀਆਂ ਕਰਾਂ?”

.........

ਗੁਰੂ ਮਹਾਰਾਜ ਨੇ ਨਿਗਾਹ ਉਤਾਂਹ ਉਠਾਈਸਾਹਿਬ ਦੇਵਾਂ ਵੱਲ ਦੇਖਿਆ ਅਤੇ ਦੋ ਸਤਿਕਾਰ ਭਰੇ ਸ਼ਬਦ ਕਹੇ, “ਕਹੋ ਦੇਵੀ!

..........

ਗੁਰੂ ਦੇਵ, ਦਿਲ ਵਿਚ ਇਕ ਸ਼ੰਕਾ ਹੈਇਹ ਦੋਧਾਰੇ ਖੰਡੇ ਦੀ ਪਾਣ ਵਾਲਾ ਫ਼ਿੱਕਾ ਅੰਮ੍ਰਿਤ ਬਹਾਦਰੀ ਦੇ ਨਾਲ ਨਾਲ ਕਿਤੇ ਰੁੱਖਾਪਨ ਨਾ ਪੈਦਾ ਕਰ ਦੇਵੇਇਸ ਵਿਚ ਮਿਠਾਸ ਪੈਦਾ ਕਰਨ ਲਈ ਕੁਝ ਪਤਾਸੇ ਲੈ ਕੇ ਆਈ ਹਾਂਇਜਾਜ਼ਤ ਹੋਵੇ ਤਾਂ ਪਾ ਦੇਵਾਂ

.......

ਗੁਰੂ ਜੀ ਨੇ ਖੁਸ਼ੀ ਖੁਸ਼ੀ ਆਗਿਆ ਦਿੰਦਿਆਂ ਆਖਿਆ, “ਦੇਵੀ! ਤੁਸੀਂ ਇਸਤਰੀ ਕਰਤੱਵ ਦੀ ਪਾਲਣਾ ਕੀਤੀ ਹੈਇਹ ਇਸਤਰੀ-ਪਿਆਰ ਦਾ ਮੁਜੱਸਮਾ) ਹੈਮਿਠਾਸ ਦਾ ਸੋਮਾ ਹੈਜਗਤ ਮਾਂ ਹੈਤੁਸਾਂ ਪਤਾਸੇ ਪਾ ਕੇ ਇਸ ਕਾਰਜ ਵਿਚ ਬੜਾ ਹੀ ਯੋਗ ਥਾਂ ਪਰਾਪਤ ਕੀਤਾ ਹੈਤੁਸੀਂ ਯੁਗਾਂ ਯੁਗਾਂਤਰਾਂ ਤਕ ਇਸ ਪਰਿਵਾਰ ਦੀ ਧਰਮ ਮਾਂਹੋਵੋਗੇ

------

ਅੰਮ੍ਰਿਤ ਤਿਆਰ ਹੋ ਗਿਆਜਿਸ ਵਿਚ ਸਰਬਲੋਹ ਦੀ ਸ਼ੁੱਧੀ, ਜਲ ਦੀ ਪਵਿੱਤਰਤਾ, ਗੁਰਬਾਣੀ ਦੀ ਫਿਲਾਸਫੀ, ਗੁਰੂ ਮਹਾਰਾਜ ਦੀ ਦ੍ਰਿੜ੍ਹਤਾ ਅਤੇ ਪਤਾਸਿਆਂ ਦੀ ਮਿਠਾਸ ਭਰੀ ਗਈਫਿਰ ਉਸ ਦੀ ਪਰਾਪਤੀ ਤੋਂ ਬਾਅਦ ਕਾਇਆ ਕਲਪ ਨਾ ਹੁੰਦੀ ਤਾਂ ਹੋਰ ਕੀ ਹੁੰਦਾ

ਅੰਮ੍ਰਿਤ ਛਕਾਉਣ ਦੀ ਰਸਮ ਸ਼ੁਰੂ ਹੋਈਗੁਰੂ ਮਹਾਰਾਜ ਨੇ ਅੰਮ੍ਰਿਤ ਦੀਆਂ ਕੁਝ ਬੂੰਦਾਂ ਬੀਰ ਆਸਣ ਵਿਚ ਬੈਠੇ ਪੰਜਾਂ ਸੇਵਕਾਂ ਦੇ ਸਿਰ ਵਿਚ ਚੁਆਈਆਂ ਅਤੇ ਆਖਿਆ, ਹੁਣ ਇਹ ਸਿਰ ਅਣਖ ਵਾਲਾ ਹੋ ਗਿਆ ਹੈਇਸ ਦੀ ਸੋਚਣੀ ਵਿਚ ਸੁਧਾਰ ਆ ਗਿਆ ਹੈਇਸ ਦਾ ਸਵੈਮਾਨ ਜਾਗ ਪਿਆ ਹੈਇਹ ਸਿਰ ਹੁਣ ਗ਼ੁਲਾਮੀ ਕਬੂਲ ਨਹੀਂ ਕਰੇਗਾਇਕ ਅਕਾਲ ਪੁਰਖ ਤੋਂ ਸਵਾਏ ਕਿਸੇ ਅੱਗੇ ਨਹੀਂ ਝੁਕੇਗਾ

-----

ਫੇਰ ਕੁਝ ਛਿੱਟੇ ਅੱਖਾਂ ਵਿਚ ਮਾਰ ਕੇ ਆਖਣ ਲੱਗੇ, ਇਹ ਅੱਖਾਂ ਹੁਣ ਸ਼ਰਮ ਵਾਲੀਆਂ ਹੋ ਗਈਆਂ ਹਨਅਣਖ਼ ਵਾਲੀਆਂ ਹੋ ਗਈਆਂ ਹਨ, ਦੂਸਰਿਆਂ ਦਾ ਸਤਿਕਾਰ ਕਰਨ ਵਾਲੀਆਂ ਹੋ ਗਈਆਂ ਹਨਇਹਨਾਂ ਵਿਚ ਹੁਣ ਦਵੈਤ ਨਹੀਂ ਸਮਾ ਸਕਦੀਇਹਨਾਂ ਵਿਚ ਹੁਣ ਚਾਨਣ ਹੋ ਗਿਆ ਹੈਇਹ ਹੁਣ ਹਰ ਕਦਮ ਪੁੱਟਣ ਲੱਗਿਆਂ ਠੀਕ ਅਗਵਾਈ ਦੇਣਗੀਆਂ

-----

ਫੇਰ ਪੰਜ ਚੂਲੇ ਪੀਣ ਨੂੰ ਦਿੱਤੇ ਗਏਹਲਕ ਤੋਂ ਥੱਲੇ ਉੱਤਰਦਿਆਂ ਹੀ ਉਹਨਾਂ ਪੰਜਾਂ ਗੁਰੂ ਪਿਆਰਿਆਂ ਦੀਆਂ ਰੂਹਾਂ ਵਿਚ ਇਨਕਲਾਬ ਆ ਗਿਆਗੁਰੂ ਜੀ ਨੇ ਕਿਹਾ, “ਮੇਰੇ ਨਾਲ ਮਿਲ ਕੇ ਬੋਲੋ - ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹਉਹਨਾਂ ਦੇ ਨਾਲ ਕੁਝ ਕਹੀਆਂ ਅਤੇ ਕੁਝ ਅਣਕਹੀਆਂ ਆਵਾਜ਼ਾਂ ਪੰਡਾਲ ਵਿਚੋਂ ਵੀ ਰਲੀਆਂ

-----

ਫੇਰ ਗੁਰੂ ਗੋਬਿੰਦ ਰਾਏ ਉਹਨਾਂ ਨੂੰ ਸੰਬੋਧਿਤ ਹੁੰਦੇ ਹੋਏ ਆਖਣ ਲੱਗੇ, “ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈਅੱਜ ਤੋਂ ਤੁਹਾਡੇ ਨਾਮ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਹੋ ਗਏ ਹਨਹੁਣ ਜੋ ਵੀ ਪਰਾਣੀ ਅੰਮ੍ਰਿਤ ਛਕੇਗਾ, ਉਹ ਸਿੰਘ ਬਣ ਜਵੇਗਾਅਤੇ ਇਸਤਰੀ ਵੀ ਪਿੱਛੇ ਨਹੀਂ ਰਹੇਗੀਉਸ ਦੇ ਨਾਂ ਨਾਲ ਕੌਰ ਸ਼ਬਦ ਜੁੜ ਜਾਵੇਗਾਕੰਘਾ, ਕੇਸ, ਕੜਾ, ਕਿਰਪਾਨ ਅਤੇ ਕੱਛ; ਇਹ ਪੰਜ ਕਕਾਰ ਤੁਹਾਡੀ ਬਾਹਰੀ ਪਹਿਚਾਣ ਹੋਣਗੇਸਿਰ ਜਾਵੇ ਤਾਂ ਜਾਵੇ ਪਰ ਤੁਹਾਡਾ ਸਿੱਖੀ ਸਿਦਕ ਅਟੱਲ ਰਹੇਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ, ਤੁਹਾਡੀ ਨਿੱਤ ਦੀ ਅਰਦਾਸ ਹੋਵੇਗੀਤੁਸੀਂ ਮੇਰੇ ਪੰਜ ਪਿਆਰੇ ਹੋਖ਼ਾਲਸਾ ਪੰਥ ਦੇ ਰਹਿਬਰ ਹੋਤੁਸੀਂ ਨਾ ਕਿਸੇ ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਹੈਨਾਮ ਜਪਣਾ, ਵੰਡ ਕੇ ਛਕਣਾ ਅਤੇ ਧਰਮ ਦੀ ਕਾਰ ਕਰਨੀ, ਤੁਹਾਡਾ ਜੀਵਨ ਸਿਧਾਂਤ ਹੋਵੇਗਾ

ਤੁਸੀਂ ਸਿਰਫ਼ ਅਤੇ ਸਿਰਫ਼ ਅਕਾਲ ਪੁਰਖ ਦੀ ਮਲਕੀਅਤ ਹੋਮੜ੍ਹੀ ਮਸਾਣ ਅਤੇ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀਸਰਬ ਸ਼ਕਤੀਮਾਨ ਅਕਾਲ ਪੁਰਖ ਸਦਾ ਜੇਤੂ ਹੈਤੁਸੀਂ ਉਸ ਦੇ ਖ਼ਾਲਸਾ ਹੋਫਤਿਹ ਹਮੇਸ਼ਾ ਤੁਹਾਡੀ ਹੋਵੇਗੀਅੱਜ ਤੋਂ ਜਦੋਂ ਵੀ ਇਕ ਦੂਸਰੇ ਨੂੰ ਮਿਲੋ, ਬੜੇ ਹੀ ਸਤਕਾਰ ਨਾਲ ਦੋਵੇਂ ਹੱਥ ਜੋੜ ਕੇ ਆਖਿਆ ਕਰੋ - ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

----

ਸੰਗਤਾਂ ਸਮਝ ਰਹੀਆਂ ਸਨ ਕੇ ਕਾਰਜ ਪੂਰਾ ਹੋ ਗਿਆਪਰ ਇਕ ਨਵੇਂ ਕੌਤਕ ਨੇ ਸੰਗਤਾਂ ਨੂੰ ਅਚੰਭੇ ਵਿਚ ਪਾ ਦਿੱਤਾਗਰਜਵੀਂ ਆਵਾਜ਼ ਵਿਚ ਸੀਸ ਮੰਗਣ ਵਾਲਾ ਗੋਬਿੰਦ ਰਾਏ ਹੱਥ ਜੋੜ ਕੇ ਪੰਜਾਂ ਅੱਗੇ ਜੋਦੜੀ ਕਰ ਰਿਹਾ ਹੈ, “ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ੋਮੈਨੂੰ ਵੀ ਖ਼ਾਲਸਾ ਸਜਾਓ

ਸੰਗਤਾਂ ਹੈਰਾਨ ਸਨਪੰਜੇ ਪਿਆਰੇ ਹੈਰਾਨ ਸਨਕੁਝ ਸਮਝ ਨਹੀਂ ਸੀ ਆ ਰਹੀ ਕਿ ਕੀ ਕਰਨਆਖ਼ਰ ਭਾਈ ਦਇਆ ਸਿੰਘ ਜੀ ਨੇ ਅੱਗੇ ਹੋ ਕੇ ਬੇਨਤੀ ਕੀਤੀ, “ਇਹ ਨਾ ਮੁਮਕਿਨ ਹੈਸੇਵਕ ਆਪਣੇ ਗੁਰੂ ਨੂੰ ਹੁਕਮ ਨਹੀਂ ਦੇ ਸਕਦਾਸਾਥੋਂ ਨਹੀਂ ਹੋਵੇਗਾ

...........

ਗੋਬਿੰਦ ਰਾਏ ਨੇ ਕਿਹਾ, “ਦਇਆ ਸਿੰਘ, ਗੁਰੂ ਚੇਲੇ ਦਾ ਵਿਤਕਰਾ ਮਿਟ ਗਿਆ ਹੈਅੱਜ ਤੋਂ ਖ਼ਾਲਸਾ ਗੁਰੂ ਹੈ ਅਤੇ ਗੁਰੂ ਖ਼ਾਲਸਾ ਹੈਛੇਤੀ ਕਰੋ, ਸਮਾਂ ਬੀਤਦਾ ਜਾਂਦਾ ਹੈਮੈਂ ਇਕ ਪਲ ਵੀ ਤੁਹਾਤੋਂ ਪਿੱਛੇ ਨਹੀਂ ਰਹਿਣਾ ਚਾਹੰਦਾ

ਪੰਜਾਂ ਪਿਆਰਿਆਂ ਨੇ ਪਹਿਲਾਂ ਵਾਂਗ ਅੰਮ੍ਰਿਤ ਤਿਆਰ ਕੀਤਾਗੋਬਿੰਦ ਰਾਏ ਨੂੰ ਵੀ ਪਹਿਲੀ ਮਰਿਆਦਾ ਵਾਂਗ ਅੰਮ੍ਰਿਤ ਛਕਾਇਆ ਗਿਆਅੰਮ੍ਰਿਤ ਪਾਨ ਕਰਨ ਤੋਂ ਬਾਦ ਗੋਬਿੰਦ ਰਾਏ ਦਾ ਨਾਮ ਗੋਬਿੰਦ ਸਿੰਘਹੋ ਗਿਆ

-----

ਭਾਰਤ ਹੀ ਨਹੀਂ, ਦੁਨੀਆਂ ਦੇ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵੀਂ ਪਿਰਤ ਪਾਈ ਕਿ ਕੋਈ ਕਿੱਡਾ ਵੱਡਾ ਬਲਵਾਨ ਕਿਉਂ ਨਾ ਹੋਵੇ, ਵੱਡਾ ਧਨੀ ਕਿਉਂ ਨਾ ਹੋਵੇ, ਉਹ ਤਾਨਾਸ਼ਾਹ ਹੋ ਸਕਦਾ ਹੈ; ਪਰ ਵਿਧਾਨ ਤੋਂ ਵੱਡਾ ਨਹੀਂ ਹੋ ਸਕਦਾਇਸ ਨਵੇਂ ਸਮਾਜ ਵਿਚ ਵਿਧਾਨ ਪ੍ਰਧਾਨ ਹੋਵੇਗਾ

ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਦੀ ਸਿਰਜਣਾ ਕੀਤੀ ਅਤੇ ਪੰਜਾਂ ਵਿਚ ਪਰਮੇਸ਼ਰ ਦੱਸਦੇ ਹੋਏ ਉਹਨਾਂ ਨੂੰ ਪੰਥ ਦਾ ਰਹਿਬਰ ਬਣਾਇਆਉਹਨਾਂ ਦੇ ਫ਼ੈਸਲੇ ਨੂੰ ਮੰਨਣ ਦਾ ਹੁਕਮ ਦਿੱਤਾਸਮਾਜਕ ਅਤੇ ਧਾਰਮਿਕ ਨਵੀਆਂ ਲੀਹਾਂ ਉਲੀਕਦੀ ਹੋਈ ਇਸ ਤਰ੍ਹਾਂ ਤੀਹ ਮਾਰਚ ਸੋਲਾਂ ਸੌ ਨੜ੍ਹਿਨਵੇਂ ਦੀ ਵਿਸਾਖੀ ਖਾਲਸੇ ਦੀ ਰਾਜ ਮਾਤਾ ਬਣ ਗਈ

No comments: