ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 14, 2010

ਜਿੰਦਰ - ਰਫ਼ਤਾਰ - ਕਹਾਣੀ - ਭਾਗ ਦੂਜਾ

ਰਫ਼ਤਾਰ

ਕਹਾਣੀ ਭਾਗ ਦੂਜਾ

ਲੜੀ ਜੋੜਨ ਲਈ ਪਹਿਲਾ ਭਾਗ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ।

ਅਸੀਂ ਚੁੱਪਚਾਪ ਬੈਠੇ ਸੀਉਥੇ ਸਿਰਫ਼ ਦਿਲ ਦੀਆਂ ਤੇਜ਼ ਧੜਕਣਾਂ ਦੀ ਆਵਾਜ਼ ਸੀਸਮਾਂ ਜਿਵੇਂ ਖੜ੍ਹ ਗਿਆ ਸੀਕੁਦਰਤ ਦੇ ਬਣਾਏ ਦੋ ਅਨਮੋਲ ਜੀਵਇਕ ਜਾਨ ਹੋਣ ਲਈ ਉਤਾਵਲੇ ਸਨ ਉਹਦੇ ਹੱਥਾਂ ਚ ਤੇਜ਼ੀ ਆਉਣ ਲੱਗੀ ਸੀਮੇਰਾ ਆਪਣਾ ਆਪ ਮੇਰੇ ਵੱਸ ਚ ਨਹੀਂ ਰਿਹਾ ਸੀਕੋਈ ਸ਼ੈਅ ਸੀ ਜਿਹੜੀ ਮੈਨੂੰ ਉਡਾਈ ਫਿਰਦੀ ਸੀਮੈਂ ਉਤੇਜਿਤ ਹੋ ਗਈ ਸੀਉਹਨੇ ਕਿੱਸ ਕਰਨ ਲਈ ਆਪਣਾ ਮੂੰਹ ਨੇੜੇ ਨੂੰ ਕੀਤਾ ਸੀ ਜਾਂ ਮੈਂ ਹੀ ਉਹਦੇ ਵੱਲ ਸਰਕੀ ਸੀ ਕਿ ਉਦੋਂ ਹੀ ਉੱਪਰੋਂ ਮਾਂ ਆ ਗਈ ਸੀਮੈਨੂੰ ਤਾਂ ਇਸ ਗੱਲ ਦਾ ਚੇਤਾ ਵੀ ਨਹੀਂ ਰਿਹਾ ਸੀ ਕਿ ਬਾਹਰਲਾ ਦਰਵਾਜ਼ਾ ਖੁੱਲ੍ਹਾ ਸੀ

----

ਮੈਥੋਂ ਵੱਧ ਦੌਰੇ ਮਾਂ ਨੂੰ ਪਏ ਸਨਉਹ ਅਰਧ ਪਾਗਲ ਹੋ ਗਈ ਸੀਬੈਠੀ-ਬੈਠੀ ਹੱਸਣ ਲੱਗ ਜਾਂਦੀਰੋਣਾ ਸ਼ੁਰੂ ਕਰ ਦਿੰਦੀਮੈਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਉਸ ਇਹ ਗੱਲ ਪਰਿਵਾਰ ਦੇ ਕਿਸੇ ਜੀਅ ਨੂੰ ਨਹੀਂ ਦੱਸੀ ਸੀਉਸ ਦਿਨ, ਜਦੋਂ ਉਸਨੇ ਮੈਨੂੰ ਤੇ ਪਰਸ਼ੋਤਮ ਨੂੰ ਬੈਠਿਆ ਦੇਖਿਆ ਸੀ, ਪਿਛਲੇ ਕਮਰੇ ਚ ਡਿੱਠੇ ਸੂਤੜੀ ਦੇ ਮੰਜੇ ਤੇ ਮੂਧੇ ਮੂੰਹ ਡਿੱਗ ਪਈ ਸੀਮੈਂ ਡਰਦੀ-ਤ੍ਰਭਕਦੀ ਦੋ-ਤਿੰਨ ਵਾਰ ਗਈ ਸੀਮਾਂ-ਮਾਂ ਨੀਕਹਿ ਕੇ ਆਵਾਜ਼ ਮਾਰੀ ਸੀਉਸ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਸੀਉਹ ਭਾਪਾ ਜੀ ਆਏ ਤੋਂ ਵੀ ਨਹੀਂ ਉੱਠੀ ਸੀ ਇੰਨਾ ਕੁ ਕਿਹਾ ਸੀ, ‘‘ਮੈਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਾਂਇਸੇ ਗੱਲ ਵਿੱਚ ਭਲਾ ਆ ਕਿ ਮੈਨੂੰ ਨਾ ਬੁਲਾਉਮੈਨੂੰ ਇਕੱਲੀ ਨੂੰ ਛੱਡ ਦਿਉ’’ ਰਾਤੀਂ ਰੋਟੀ ਲੈ ਕੇ ਗਈ ਤਾਂ ਉਸ ਮੇਰੇ ਵੱਲ ਦੇਖਿਆ ਤਕ ਨਹੀਂ ਸੀਨਾ ਹੀ ਮੇਰੀ ਗੱਲ ਦਾ ਕੋਈ ਹੁੰਗਾਰਾ ਭਰਿਆ ਸੀਨਾ ਰੋਟੀ ਖਾਧੀ ਸੀਮੇਰੀਆਂ ਮਿੰਨਤਾਂ, ਅਰਜੋਈਆਂ, ਮਾਫ਼ੀਆਂ ਦਾ ਕੋਈ ਅਸਰ ਨਹੀਂ ਹੋਇਆ ਸੀਦੂਜਾ ਦਿਨ ਵੀ ਐਦਾਂ ਹੀ ਲੰਘ ਗਿਆ ਸੀਤੀਜੇ ਦਿਨ ਕੇਸਰ ਨੇ ਉਸ ਨੂੰ ਮੱਲੋ-ਜੋਰੀ ਚਾਹ ਪਿਲਾਈ ਸੀਅੱਧਾ ਕੁ ਕੱਪ ਪੀਣ ਮਗਰੋਂ ਉਹ ਉੱਚੀ-ਉੱਚੀ ਰੋਈ ਸੀਉਹ ਦੀਆਂ ਚੀਕਾਂ ਮੈਥੋਂ ਸੁਣੀਆਂ ਨਹੀਂ ਗਈਆਂ ਸਨਪੰਜ ਕੁ ਮਿੰਟਾਂ ਬਾਅਦ ਉਹ ਖਿੜਖਿੜਾ ਕੇ ਹੱਸੀ ਸੀਕੇਸਰ ਭਾਪਾ ਜੀ ਨੂੰ ਬੁਲਾਉਣ ਚਲਾ ਗਿਆ ਸੀਮੈਂ ਉਹਨੂੰ ਜੱਫ਼ੀ ਪਾ ਲਈ ਸੀਉਸਦੀ ਹਾਲਤ ਪਾਗਲਾਂ ਵਾਲੀ ਸੀਉਹ ਕਦੇ ਹੱਸਣ ਲੱਗ ਜਾਂਦੀਕਦੇ ਰੋਣ ਲੱਗ ਜਾਂਦੀਮੈਂ ਆਪ ਵੀ ਰੋਈ ਸੀਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮਾਂ ਨੂੰ ਕਿਵੇਂ ਮੰਨਾਵਾਂਉਹਦੇ ਮਨ ਤੇ ਗਹਿਰੀ ਚੋਟ ਲੱਗੀ ਸੀਫੇਰ ਉਹ ਉੱਚੀ-ਉੱਚੀ ਬੋਲਣ ਲੱਗ ਪਈ ਸੀਕਈ ਨਾਂ ਲਏ ਸੀਉਹਨਾਂ ਨੂੰ ਗਾਲਾਂ ਕੱਢੀਆਂ ਸੀਬਹੁਤ ਹੀ ਗੰਦੀਆਂ ਗਾਲਾਂਬੇਸ਼ਰਮੀ ਦੀ ਹੱਦ ਤਕਮੈਂ ਉਹਦੇ ਮੂੰਹ ਅੱਗੇ ਹੱਥ ਰੱਖ ਦਿੱਤਾ ਸੀਕਿਹਾ ਸੀ, ‘‘ਮਾਂ---ਤੂੰ ਜਿੱਦਾਂ ਕਹੇਂਗੀ--ਮੈਂ ਉਦਾਂ ਕਰੂੰਗੀਜਿਹਦੀ ਮਰਜ਼ੀ ਸੌਂਹ ਖੁਆ ਲੈਕੇਸਰ ਦੀ ਸਹੁੰ ਖਾਨੀ ਆਂ’’ ‘‘ਕੁੱਤੀਏ, ਬਦਮਾਸ਼ੇ-ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਮੈਂ ਸਾਰੀ ਉਮਰ ਕਿਸੇ ਕੋਲੋਂ ਉਏ ਨੀ ਅਖਵਾਈ-ਤੈਨੂੰ ਨਵੀਂ ਜਵਾਨੀ ਚੜ੍ਹੀ ਆ’’ ਉਹਨੇ ਆਪਣੇ ਮੂੰਹ ਤੇ ਸਿਰਹਾਣਾ ਰੱਖ ਲਿਆ ਸੀਭਾਪਾ ਜੀ ਨੇ ਆਉਂਦੇ ਸਾਰ ਹੀ ਡਾਹਢੇ ਗ਼ੁੱਸੇ ਚ ਪੁੱਛਿਆ ਸੀ ਕਿ ਆਖਿਰ ਗੱਲ ਕੀ ਹੈਮੈਂ ਉਨ੍ਹਾਂ ਨੂੰ ਕੀ ਦੱਸਦੀ ਕਿ ਉਸ ਦੀ ਇਹ ਹਾਲਤ ਮੇਰੇ ਕਰਕੇ ਹੀ ਹੋਈ ਹੈਮੈਂ ਹੀ ਉਸਦਾ ਵਿਸ਼ਵਾਸ ਤੋੜਿਆ ਸੀਮੈਂ ਐਵੇਂ ਕਿਵੇਂ ਦੀ ਕੋਈ ਕਹਾਣੀ, ਜਿਹੜੀ ਕਿ ਪਹਿਲਾਂ ਤੋਂ ਘੜ ਰੱਖੀ ਸੀ, ਉਹੀ ਸੁਣਾ ਦਿੱਤੀ ਸੀਮਾਂ ਨੂੰ ਕਮਲ ਮੈਂਟਲ ਹਸਪਤਾਲ ਚ ਦਾਖਲ ਕਰਾ ਦਿੱਤਾ ਸੀਡਾਕਟਰ ਦਾ ਕਹਿਣਾ ਸੀ ਕਿ ਉਸਨੂੰ ਕੋਈ ਗਹਿਰਾ ਸਦਮਾ ਪਹੁੰਚਿਆ ਸੀਉਸ ਨੂੰ ਵਿਸ਼ੇਸ਼ ਦੇਖ-ਭਾਲ ਦੀ ਲੋੜ ਸੀਜਿਸ ਬੰਦੇ ਕਰਕੇ ਉਸਦੀ ਅਜਿਹੀ ਹਾਲਤ ਹੋਈ ਸੀ-ਉਸ ਨੂੰ ਇਹਦੇ ਮੱਥੇ ਨਾ ਲੱਗਣ ਦਿਉ ਮੈਂ ਭਾਪਾ ਜੀ ਨੂੰ ਜ਼ੋਰ ਪਾ ਕੇ ਮਾਸੀ ਜੀ ਨੂੰ ਬੁਲਾ ਲਿਆ ਸੀਮੈਂ ਇਕ ਦਿਨ ਵੀ ਕਾਲਜ ਤੋਂ ਛੁੱਟੀ ਨਹੀਂ ਕੀਤੀ ਸੀਘਰ ਸੰਭਾਲਿਆ ਸੀਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਣ ਦਿੱਤਾ ਸੀਪਰਸ਼ੋਤਮ ਨੇ ਆਨੀਂ-ਬਹਾਨੀਂ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਉਹਦੇ ਵੱਲ ਦੇਖਿਆ ਤਕ ਨਹੀਂ ਸੀਉਹ ਨੇ ਮੈਨੂੰ ਲੰਬੀ ਚਿੱਠੀ ਲਿਖੀ ਸੀਮੈਂ ਪੜ੍ਹਦੀ-ਪੜ੍ਹਦੀ ਜ਼ਾਰ-ਜ਼ਾਰ ਰੋਈ ਸੀਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਸ ਵੇਲੇ ਮੇਰਾ ਰੋਲ ਕਿਹੋ ਜਿਹਾ ਹੋਵੇਮੇਰੀ ਅਜੀਬ ਸਥਿਤੀ ਸੀਮੈਂ ਨਾ ਦੁੱਖ ਵਿੱਚ ਸੀਨਾ ਸੁੱਖ ਕਦੇ ਪਰਸ਼ੋਤਮ ਦਾ ਚਿਹਰਾ ਦਿੱਸਦਾਕਦੇ ਮਾਂ ਦੀ ਡਰਾਉਣੀ ਸ਼ਕਲਮੇਰੇ ਤੇ ਗੁਨਾਹ ਦੀ ਭਾਵਨਾ ਭਾਰੂ ਹੋਣ ਲੱਗੀ ਸੀਮੈਂ ਹਸਪਤਾਲ ਉਦੋਂ ਹੀ ਜਾਂਦੀ ਸੀ ਜਦੋਂ ਮਾਂ ਨੂੰ ਨੀਂਦ ਵਾਲਾ ਇੰਜੈਕਸ਼ਨ ਲਾਇਆ ਹੁੰਦਾ

-----

ਇਕ ਦਿਨ ਗਲੀ ਗੁਆਂਢ ਦੀਆਂ ਗੱਲਾਂ ਚੱਲੀਆਂ ਤਾਂ ਮੈਂ ਉਸ ਕੋਲੋਂ ਪੁੱਛਿਆ ਸੀ, ‘‘ਮਾਂ-ਉਹ ਕੋਠੀ ਵਾਲਿਆਂ ਦਾ ਪਰਸ਼ੋਤਮ ਹੁੰਦਾ ਸੀ...’’

‘‘ਮੀਤੋ-ਉਨ੍ਹਾਂ ਦਾ ਕਾਰੋਬਾਰ ਬਹੁਤ ਵਧੀਆਪਰਸ਼ੋਤਮ ਦੇ ਦੋ ਮੁੰਡੇਦੋਵੇਂ ਇੰਗਲੈਂਡ ਚਲੇ ਗਏਪਰਸ਼ੋਤਮ ਕਾਲਜ ਪੜ੍ਹਾਉਂਦਾਉਹਦੀ ਘਰਵਾਲੀ ਬੈਂਕ ਵਿਚ ਲੱਗੀ’’

ਸ਼ਾਇਦ ਮਾਂ ਨੂੰ ਵੀ ਉਹ ਘਟਨਾ ਯਾਦ ਆ ਗਈ ਹੋਵੇਸਾਰਾ ਦਿਨ ਮੈਂ ਉਖੜੀ-ਉਖੜੀ ਰਹੀ ਸੀਸਿਰ ਨੂੰ ਗੁਬਾਰ ਜਿਹਾ ਚੜਦਾ ਉਤਰਦਾ ਰਿਹਾ ਸੀਮੈਂ ਮੁੜ ਕੇ ਉਹਦੇ ਕਮਰੇ ਚ ਨਹੀਂ ਗਈ ਸੀ

-----

ਪੂਨਮ ਦੀ ਮਾਂ ਨਾਲ ਬਹੁਤੀ ਬਣਦੀ ਨਹੀਂਮਾਂ ਉਹਨੂੰ ਬਾਂਹੋਂ ਫੜ ਕੇ ਬਿਠਾ ਲੈਂਦੀਆਪਣੇ ਕੋਲੋਂ ਉੱਠਣ ਨਾ ਦਿੰਦੀਮਾਂ ਉਸ ਨਾਲ ਬਹੁਤਾ ਹੀ ਜ਼ਿਆਦਾ ਪਿਆਰ ਕਰਦੀ ਹੈਉਹਦੇ ਬਚਪਨ ਤੋਂ ਹੀਨਾਨਕਿਆਂ-ਦਾਦਕਿਆਂ ਚ ਉਹ ਪਹਿਲੀ ਔਲਾਦ ਸੀਦੋਵੇਂ ਘਰ ਉਹਨੂੰ ਪੁੱਤਾਂ ਵਾਂਗ ਸਮਝਦੇਮੈਂ ਮਾਂ ਨੂੰ ਮਿਲਣ ਜਾਂਦੀ ਤਾਂ ਮਾਂ ਰਾਤ ਨੂੰ ਪੂਨਮ ਨੂੰ ਆਪਣੇ ਨਾਲ ਸੁਵਾ ਲੈਂਦੀਵਾਪਸੀ ਤੇ ਉਹਦੀਆਂ ਅੱਖਾਂ ਭਰ ਆਉਂਦੀਆਂਉਹ ਭਰੇ ਮਨ ਨਾਲ ਕਹਿੰਦੀ, ‘‘ਆਹ ਪੁੱਤ ਨੂੰ ਏਥੇ ਛੱਡ ਜਾ’’ ਫੇਰ ਉਹਦੀਆਂ ਚਿੱਠੀਆਂ ਆਉਂਦੀਆਂਸੁਨੇਹੇ ਮਿਲਦੇਮਿਡਲ ਪਾਸ ਕਰਨ ਤੱਕ ਪੂਨਮ ਵੀ ਮਾਂ ਨੂੰ ਬਹੁਤ ਪਿਆਰ ਕਰਦੀ ਰਹੀ ਸੀਛੁੱਟੀਆਂ ਹੁੰਦੀਆਂ ਤਾਂ ਉਹ ਮਾਂ ਕੋਲ ਛੱਡ ਆਉਣ ਦੀ ਜ਼ਿੱਦ ਕਰਦੀ ਜਾਂ ਚਿੱਠੀ ਲਿਖ ਕੇ ਮਾਂ ਨੂੰ ਏਥੇ ਬੁਲਾ ਲੈਂਦੀਮਾਂ ਉਸ ਤੇ ਨਾਨੀ ਵਾਲਾ ਹੱਕ ਜਤਾਉਂਦੀਇਹ ਸਿਲਸਿਲਾ ਪਲੱਸ ਟੂ ਤੱਕ ਨਿਰ-ਵਿਘਨ ਚੱਲਦਾ ਰਿਹਾਦੋਹਾਂ ਦੀ ਜਾਨ ਇਕ ਦੂਜੀ ਵਿੱਚ ਵਸਦੀ ਸੀਕਾਲਜ ਜੁਆਇਨ ਕਰਦਿਆਂ ਹੀ ਪੂਨਮ ਦੇ ਸੁਭਾ ਚ ਕਈ ਤਬਦੀਲੀਆਂ ਆ ਗਈਆਂਮਾਂ ਦੀ ਹੋਂਦ ਪਿੱਛੇ ਪੈ ਗਈਉਹਦੇ ਸਰਕਲ ਦੀਆਂ ਕੁੜੀਆਂ/ਮੁੰਡੇ ਨੇੜੇ ਆਉਣ ਲੱਗੇਹੁਣ ਉਹਨੂੰ ਮਾਂ ਦੀਆਂ ਬਹੁਤੀਆਂ ਆਦਤਾਂ ਪਸੰਦ ਨਹੀਂ ਸਨਉਹ ਕਹਿੰਦੀ ਕਿ ਮਾਂ ਨੂੰ ਘੁੰਮਾ ਫਿਰਾ ਕੇ ਗੱਲ ਕਰਨ ਦੀ ਆਦਤ ਹੈਉਹ ਕਿਸੇ ਵੀ ਸ਼ੈਅ, ਆਦਮੀ ਬਾਰੇ ਸਪੱਸ਼ਟ ਰਾਏ ਨਹੀਂ ਰੱਖਦੀਬਚਪਨ ਵਾਲਾ ਪਿਆਰ ਯਾਦ ਆਉਂਦਾ ਤਾਂ ਮਾਂ ਕੋਲ ਬੈਠ ਨਵੀਂਆਂ ਗੱਲਾਂ ਛੇੜ ਲੈਂਦੀਮਾਂ ਉਹਨੂੰ ਕਹਿੰਦੀ, ‘‘ਚੁੱਪ ਰਹਿ ਨੀ ਕੁੜੀਏ-ਮੈਨੂੰ ਸਾਰਾ ਪਤਾ’’

‘‘ਤੁਹਾਨੂੰ ਕੀ ਪਤਾਨਾ ਤੁਹਾਨੂੰ ਪਤਾਨਾ ਤੁਹਾਡੀ ਧੀ ਨੂੰ’’

‘‘ਤੂੰ ਜਿਉਂ ਸਿਆਣੀ ਜੰਮ ਪਈਂ’’

‘‘ਦੇਖੋ-ਤੁਸੀਂ 1947 ਤੋਂ ਪਹਿਲਾਂ ਦੇ ਹੋਯਾਨੀ ਕਿ ਬੇਬੀ ਬੂਮਰ ਕਲਾਸਮੰਮੀ ਸੱਠ ਤੋਂ ਬਾਅਦ ਦੇਇਹ ਹੋ ਗਈ ਜਨਰੇਸ਼ਨ ਐਕਸਮੈਂ ਇਕਾਸੀ ਦੀ ਹਾਂਜਨਰੇਸ਼ਨ ਵਾਈ’’

ਮਾਂ ਨੂੰ ਉਹਦੀਆਂ ਇਨ੍ਹਾਂ ਗੱਲਾਂ ਦੀ ਸਮਝ ਨਾ ਲੱਗਦੀਉਹ ਕਹਿੰਦੀ, ‘‘ਤੂੰ ਊਟ-ਪਟਾਂਗ ਕੀ ਬੋਲੀ ਜਾਨੀ ਆਂਸਿੱਧੀ ਗੱਲ ਕਰ’’

ਪੂਨਮ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸਿੱਧੀ ਗੱਲ ਨਾਲ ਮਾਂ ਔਖ ਮੰਨਦੀ ਸੀਉਹਨੂੰ ਸਮਝਾਉਣ ਲਈ ਭੂਮਿਕਾ ਬੰਨ੍ਹਣੀ ਪੈਂਦੀ ਸੀ

-----

ਇਕ ਦਿਨ ਪੂਨਮ ਮਾਂ ਨੂੰ ਉਠਾਲ਼ ਕੇ ਲੌਬੀ ਚ ਲੈ ਆਈਉਸ ਨੈਸ਼ਨਲ ਜੋਗਰੈਫਿਕ ਚੈਨਲ ਲਾ ਦਿੱਤਾਗੋਰੇ ਨੇ ਸ਼ੇਰ ਦਾ ਬੱਚਾ ਪਾਲ ਰੱਖਿਆ ਸੀਉਹ ਬੱਚੇ ਨੂੰ ਦੁੱਧ ਪਿਲਾਉਂਦਾਬੱਚਾ ਗੋਰੇ ਦਾ ਬਹੁਤ ਮੋਹ ਕਰਨ ਲੱਗਾਉਹਦੀਆਂ ਆਦਤਾਂ ਸ਼ੇਰ ਵਾਲੀਆਂ ਨਹੀਂ ਰਹੀਆਂ ਸਨਗੋਰਾ ਚਾਹੁੰਦਾ ਸੀ ਕਿ ਬੱਚਾ ਆਪਣੇ ਅਸਲੀ ਰੂਪ ਚ ਆਵੇਉਹ ਉਹਨੂੰ ਜੰਗਲ ਚ ਲੈ ਗਿਆਉਹਨੂੰ ਖੁੱਲ੍ਹਾ ਛੱਡ ਦਿੱਤਾਹੁਣ ਉਸ ਆਪਣੀ ਖ਼ੁਰਾਕ ਦੀ ਆਪ ਭਾਲ ਕਰਨੀ ਸੀਉਹ ਘਰੇਲੂ ਸ਼ੇਰ ਸੀ-ਇਸ ਲਈ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਸ਼ਿਕਾਰ ਤੇ ਕਿਵੇਂ ਵਾਰ ਕਰਨਾ ਹੈਜਦੋਂ ਉਹਨੂੰ ਪਤਾ ਲੱਗਾ ਤਾਂ ਉਸ ਸ਼ਿਕਾਰ ਤੇ ਝਪਟਦਿਆਂ ਹੋਇਆਂ ਆਪਣਾ ਪੰਜਾ ਤੁੜਾ ਲਿਆਗੋਰੇ ਨੇ ਉਸਨੂੰ ਚੁੱਕਿਆਪਸ਼ੂਆਂ ਦੇ ਡਾਕਟਰ ਕੋਲ ਲੈ ਆਇਆਉਨ੍ਹਾਂ ਸ਼ੇਰ ਦੇ ਅਰਧ ਬੇਹੋਸ਼ੀ ਵਾਲਾ ਟੀਕਾ ਲਾਇਆ ਤੇ ਪੰਜੇ ਦੀ ਸਰਜਰੀ ਕਰ ਦਿੱਤੀ

ਮਾਂ ਨੇ ਦੰਦਾਂ ਹੇਠਾਂ ਜੀਭ ਲੈ ਲਈ‘‘ਕਮਾਲ ਆ ਗੋਰੇ ਦੀਵਾਰੇ ਜਾਵਾਂ ਇਸ ਕੌਮ ਦੇਮੈਂ ਆਪ ਲਾਹੌਰ ਅੰਗਰੇਜ਼ ਦੇਖੇ ਸੀ’’

ਪੂਨਮ ਨੇ ਐਫਚੈਨਲ ਲਾ ਦਿੱਤਾਮਾਂ ਚੀਕ ਪਈ, ‘‘ਤੂੰ ਮੈਨੂੰ ਆ ਕੁਸ਼ ਦਿਖਾਉਣ ਲਈ ਲਿਆਈਂ? ’’ ਉਹਨੇ ਅੱਖਾਂ ਅੱਗੇ ਚੁੰਨੀ ਫੈਲਾ ਲਈ, ‘‘ਰਖੇ ਰਹਿਣ ਨੀ ਬੜੀਏ ਚਲਾਕੋਬੰਦ ਕਰ ਆਹ ਕੰਜਰਖਾਨਾਦੁਨੀਆਂ ਦਾ ਬੇੜਾ ਗਰਕਣ ਤੇ ਆਇਆ’’

‘‘ਇਹਦੇ ਵਿਚ ਕੀ ਮਾੜਾਦੁਨੀਆਂ ਭਰ ਦੇ ਫੈਸ਼ਨ ਘਰ ਬੈਠੇ ਬੈਠਾਏ ਦੇਖ ਲਉ’’

‘‘ਮੈਥੋਂ ਨੀ ਇਹ ਲੁੱਚਪੁਣਾ ਦੇਖਿਆ ਜਾਂਦਾ’’

ਮਾਂ ਖਿਝੀ, ਸੜੀ, ਬਲੀ ਆਪਣੇ ਕਮਰੇ ਚ ਆ ਗਈ ਸੀਉਹਨੇ ਮੈਨੂੰ ਉੱਚੀ-ਉੱਚੀ ਆਵਾਜ਼ਾਂ ਮਾਰੀਆਂ ਸੀਮੈਂ ਰਸੋਈ ਚ ਰੁੱਝੀ ਖੜ੍ਹੀ ਸੀਥੋੜ੍ਹੇ ਕੁ ਚਿਰ ਬਾਅਦ ਗਈ ਤਾਂ ਉਹਨੇ ਕਿਹਾ ਸੀ, ‘‘ਮੈਨੂੰ ਤਾਂ ਚੇਤਾ ਹੀ ਭੁੱਲ ਗਿਆਮੈਂ ਤੈਨੂੰ ਕਾਹਤੋਂ ਆਵਾਜ਼ ਮਾਰੀ ਸੀ’’ ਉਹਨੂੰ ਚੇਤਾ ਨਹੀਂ ਭੁੱਲਿਆ ਸੀਉਹ ਕੁਝ ਵੀ ਨਹੀਂ ਭੁੱਲਦੀਕਦੇ ਸਬਰ ਕਰ ਜਾਂਦੀਕਦੇ ਕਾਹਲੀ ਪੈ ਜਾਂਦੀਮੈਨੂੰ ਮਾਂ ਤੇ ਤਰਸ ਆ ਗਿਆ ਸੀਮੈਂ ਉਹਨੂੰ ਮਲੋ-ਜ਼ੋਰੀ ਉਠਾਲ ਲਿਆਂਦਾ ਸੀ ਤੇ ਸੰਸਕਾਰਚੈਨਲ ਲਾ ਦਿੱਤਾ ਸੀਉਹ ਮਾਈ ਪ੍ਰੀਤੀ ਦੇ ਪ੍ਰਵਚਨ ਸੁਣਨ ਚ ਮਸਤ ਹੋ ਗਈ ਸੀ

-----

ਮੈਂ ਕਦੇ ਪੂਨਮ ਨੂੰ ਕਿਸੇ ਕੰਮ ਲਈ ਨਹੀਂ ਕਿਹਾਉਸ ਕੋਲ ਫਾਲਤੂ ਸਮਾਂ ਹੋਵੇ ਤਾਂ ਉਹ ਆਪੇ ਮੇਰਾ ਹੱਥ ਵਟਾਉਣ ਲੱਗ ਜਾਂਦੀ ਹੈਕਈ ਹੋਰ ਉਪਰਲੇ-ਹੇਠਲੇ ਕੰਮ ਕਰ ਦਿੰਦੀ ਹੈ, ਪਰ ਉਹਨੂੰ ਰਸੋਈ ਚ ਖੜ ਕੇ ਕੰਮ ਕਰਨਾ ਮੌਤ ਦਿਖਾਈ ਦਿੰਦੀ ਹੈ, ‘‘ਇਟ ਇਜ਼ ਅ ਬੋਰਿੰਗ ਜੌਬਕਿੰਨਾ ਸਮਾਂ ਬਰਬਾਦ ਹੁੰਦਾਮੈਂ ਤਾਂ ਫਾਸਟ ਫੂਡ ਹੀ ਖਾਊਂਗੀ’’ ਮੈਂ ਉਹਨੂੰ ਦੱਸਿਆ, ‘‘ਔਰਤ ਦੇ ਅੱਧੇ ਸਾਹ ਰਸੋਈ ਵਿਚ ਹੁੰਦੇ ਤੇ ਅੱਧੇ ਆਪਣੀ ਉਲਾਦ ਵਿਚ’’

-----

ਮੈਨੂੰ ਤਾਂ ਬਿਊਟੀ ਪਾਰਲਰ ਵੀ ਪੂਨਮ ਹੀ ਲੈ ਕੇ ਗਈ ਸੀ, ‘‘ਤੁਸੀਂ ਆਪਣੇ ਆਪ ਨੂੰ ਹੁਣੇ ਬੁੱਢੇ ਮੰਨ ਲਿਆਦੇਖੋ ਤੁਹਾਡੀ ਉਮਰ ਹੀ ਕਿੰਨੀ ਕੁ ਆਤੁਹਾਨੂੰ ਆਪਣੀ ਫੇਸ ਬਿਊਟੀ ਵੱਲ ਧਿਆਨ ਦੇਣਾ ਚਾਹੀਦਾਸ਼ੀਸ਼ੇ ਸਾਹਮਣੇ ਖੜ੍ਹ ਕੇ ਦੇਖੋ-ਤੁਹਾਡੀਆਂ ਪਲਕਾਂ ਹੇਠਾਂ ਕਿੰਨੇ ਬਲੈਕ ਸਪੌਟ ਉਭਰੇ ਆ’’ ਹੁਣ ਜੇ ਮੈਂ ਮਹੀਨੇ ਚ ਇੱਕ ਅੱਧ ਵਾਰ ਨਾ ਜਾਵਾਂ ਤਾਂ ਉਹ ਮੈਨੂੰ ਯਾਦ ਕਰਾ ਦਿੰਦੀ ਜਾਂ ਮੈਨੂੰ ਆਪ ਨਾਲ਼ ਲੈ ਕੇ ਜਾਂਦੀ

-----

ਮੈਂ ਕੋਸ਼ਿਸ਼ ਕਰਦੀ ਕਿ ਮੇਰੇ ਅੰਦਰ ਬੈਠੀ ਮਾਂ ਸਦਾ ਲਈ ਸੌਂ ਜਾਵੇਮੇਰੇ ਵਿਚੋਂ ਮੇਰੀ ਧੀ ਵਾਲਾ ਅਕਸ ਉਭਰੇਇਹ ਬਹੁਤ ਔਖਾ ਕੰਮ ਸੀਜਿੰਨਾ ਮੈਂ ਅਗਾਂਹ ਵਧਦੀ-ਇਹ ਉੱਨੀ ਹੀ ਮੇਰੀ ਲੱਤ ਖਿਚ ਕੇ ਪਿਛਾਂਹ ਨੂੰ ਲੈ ਜਾਂਦੀਇਹ ਸਭ ਕੁਝ ਮਾਂ ਦੇ ਏਥੇ ਆਉਣ ਨਾਲ਼ ਹੋਇਆਉਹਦੀਆਂ ਸਮਝੌਤੀਆਂ, ਟੋਕਾ-ਟਾਕੀ ਮੈਨੂੰ ਘੇਰੀ ਰੱਖਦੀਆਂਮੇਰੀਆਂ ਆਦਤਾਂ ਤੋਂ ਪੂਨਮ ਨੂੰ ਛੇਤੀ ਹੀ ਗੁੱਸਾ ਆ ਜਾਂਦਾਉਹ ਮੈਨੂੰ ਮਾਂ ਦੀ ਕਾਰਬਨ ਕਾਪੀ ਐਲਾਨਦੀਇਕ ਦਿਨ ਉਹ ਮੇਰੇ ਨਾਲ ਸਲਾਹੀਂ ਪਈ ਸੀ, ‘‘ਮੈਨੂੰ ਛੋਟੇ ਮਾਮਾ ਜੀ ਤੋਂ ਪਤਾ ਲੱਗਾ ਕਿ ਭਾਪਾ ਜੀ ਨੇ ਮਾਂ ਨੂੰ ਕਾਫੀ ਖੁੱਲ੍ਹਾਂ ਦੇ ਰੱਖੀਆਂ ਸਨਉਨ੍ਹਾਂ ਮਾਂ ਦੀ ਕਦੇ ਕਿਸੇ ਗਲਤ ਰਾਏ ਦਾ ਵੀ ਵਿਰੋਧ ਨ੍ਹੀਂ ਕੀਤਾ ਸੀਜੋ ਮਾਂ ਕਰ ਦੇਵੇ-ਭਾਪਾ ਜੀ ਨੂੰ ਉਹ ਮਨਜ਼ੂਰ ਹੁੰਦਾ ਸੀਇਸੇ ਗੱਲ ਨੇ ਮਾਂ ਨੂੰ ਵਿਗਾੜ ਦਿੱਤਾ ਸੀਮਾਂ ਚਾਹੁੰਣ ਲੱਗੀ ਸੀ ਕਿ ਸਭ ਕੁਸ਼ ਉਹਦੀ ਮਰਜ਼ੀ ਮੁਤਾਬਿਕ ਹੋਵੇਉਹ ਰੁਸ ਕੇ, ਲੜ ਕੇ ਆਪਣੀ ਗੱਲ ਮੰਨਵਾ ਲੈਂਦੀ ਸੀਉਹਨੇ ਕਦੇ ਆਪਣੇ ਤੋਂ ਬਿਨਾ ਕਿਸੇ ਦੂਜੇ ਦੀ ਪਰਵਾਹ ਨਹੀਂ ਕੀਤੀ ਸੀਇੱਥੋਂ ਹੀ ਸਿਸਟਮ ਖ਼ਰਾਬ ਹੋਇਆ ਸੀਉਹ ਇਹ ਗੱਲ ਬਿਲਕੁਲ ਭੁੱਲ ਚੁੱਕੀ ਸੀ ਕਿ ਕੋਈ ਉਸ ਤੋਂ ਛੋਟਾ ਵੀ ਸਿਆਣੀ ਗੱਲ ਕਰ ਸਕਦਾ ਆ।....ਮੈਂ ਉਹਨਾਂ ਦੇ ਸਾਰੇ ਡੈਟੇ ਕੰਪਿਊਟਰ ਚ ਫੀਡ ਕਰ ਰਹੀ ਹਾਂ......ਇਹਦਾ ਸਾਰ ਵੀ ਤੁਹਾਨੂੰ ਪੜ੍ਹਾਊਂਗੀਕੰਪਿਊਟਰ ਦੀ ਰਾਇ ਵੀ ਲਵਾਂਗੀ’’ ਉਹ ਕਿਥੋਂ ਤੱਕ ਸੋਚਦੀ ਹੈ

-----

ਪੂਨਮ ਦੀ ਕੋਸ਼ਿਸ਼ ਹੈ ਕਿ ਉਹਨੇ ਮੈਨੂੰ ਮਾਡਰਨ ਬਣਾਉਣਾ ਹੈਉਹ ਕਹਿੰਦੀ, ‘‘ਅੱਜ ਦੇ ਸਮੇਂ ਵਿਚ ਉਹੀ ਕਾਮਯਾਬ ਹੁੰਦਾ-ਜਿਸ ਕੋਲ ਸ਼ਾਰਪ ਬਰੇਨ ਹੋਵੇਗਾ।.....ਜਦੋਂ ਪਰਿਵਾਰ ਵਿੱਚ ਦੋਵੇਂ ਜੀਅ ਕਮਾਊ ਹੋਣ-ਉਦੋਂ ਕਿਸੇ ਤੇ ਇਕਨੌਮਿਕ ਡੀਪੈਂਡਿਟ ਘੱਟ ਜਾਂਦੀਤੁਹਾਡੀ ਜ਼ਿੰਦਗੀ ਦੀ ਵੀ ਇਹ ਗਲਤੀ ਆਕਿਤੇ ਇਕ¤ਲੇ ਬੈਠ ਕੇ ਸੋਚਿਉ’’

ਪੂਨਮ ਦੀ ਗੱਲ ਸੱਚੀ ਸੀਵਿਆਹ ਦੇ ਪਹਿਲੇ ਪੰਦਰਾਂ ਸਾਲ ਬਹੁਤ ਔਖੇ ਲੰਘੇ ਸਨਸੁਦੇਸ਼ ਦੀ ਤਨਖ਼ਾਹ ਨਾਲ ਘਰ ਦਾ ਖਰਚਾ ਮਸਾਂ ਚਲਦਾ ਸੀਉਪਰੋਂ ਕਬੀਲਦਾਰੀ ਦੇ ਖਰਚੇਸੁਦੇਸ਼ ਦੇ ਸੀਨੀਅਰ ਸਹਾਇਕ ਬਣਨ ਤੇ ਚੰਗੀ ਸੀਟ ਮਿਲਣ ਨਾਲ ਘਰ ਦੀ ਨੁਹਾਰ ਬਦਲੀ ਸੀਮੈਂ ਉਸ ਨੂੰ ਪਲ-ਪਲ ਮਰਦਿਆਂ ਦੇਖਿਆ ਸੀਮੈਂ ਆਪ ਪਲ-ਪਲ ਮਰੀ ਸੀਉਸ ਦੀਆਂ ਚਾਰ ਭੈਣਾਂ ਸਨਨਿੱਤ ਕਿਸੇ ਨਾ ਕਿਸੇ ਦਾ ਕੋਈ ਦਿਨ-ਸੁਧ ਆ ਜਾਂਦਾਜੇ ਦੋ ਪੈਸੇ ਜੁੜਦੇ ਤਾਂ ਉਧਰ ਨਿਕਲ ਜਾਂਦੇਸੁਦੇਸ਼ ਕਹਿੰਦਾ, ‘‘ਆਪਾਂ ਤਾਂ ਔਖਾ ਸਮਾਂ ਕੱਟ ਲਿਆਬੱਚੇ ਸ੍ਯ੍ਯੈੱਟ ਹੋ ਜਾਣ-ਆਪਣੀ ਇਹੀ ਪ੍ਰਾਪਤੀ ਹੋਵੇਗੀ’’ ਉਪਰੋਂ ਚੰਗੀ ਗੱਲ ਇਹ ਹੋਈ ਸੀ ਕਿ ਅਸੀਂ ਛੋਟਾ ਸ਼ਹਿਰ ਛੱਡ ਆਏ ਸੀਉਥੋਂ ਦਾ ਮਕਾਨ ਵੇਚ ਕੇ ਇਥੇ ਆਪਣੀ ਮਰਜ਼ੀ ਦੀ ਕੋਠੀ ਬਣਾ ਲਈ ਸੀਸੁਦੇਸ਼ ਕਹਿੰਦਾ, ‘‘ਜੇ ਮੈਂ ਨੂਰਮਹੱਲ ਰਹਿੰਦਾ ਤਾਂ ਖੂਹ ਦਾ ਡੱਡੂ ਬਣਿਆ ਰਹਿਣਾ ਸੀਵੱਡੇ ਸ਼ਹਿਰ ਦੀਆਂ ਵੱਡੀਆਂ ਗੱਲਾਂ ਹੁੰਦੀਆਂਇਥੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਆ’’

ਸ਼ਾਮੀਂ ਪੂਨਮ ਦਾ ਫੋਨ ਆਇਆ ਸੀ, ‘‘ਮੰਮੀ-ਮੈਂ 97.5 ਪਰਸੈਂਟ ਨੰਬਰ ਲਏ’’

‘‘ਤੇਰਾ ਰਿਜ਼ਲਟ ਅੱਜ ਹੀ ਆ ਗਿਆ?’’

‘‘ਹਾਂ-ਪੰਜ ਮਿੰਟ ਪਹਿਲਾਂ ਕੰਪਿਊਟਰ ਤੇ ਆ ਗਿਆਮੋਨੀਟਰ ਤੇ ਕੁਅਸ਼ਚਨ ਆਉਂਦੇ ਸੀਮੈਂ ਨਾਲੋਂ ਨਾਲ ਜੁਆਬ ਦਈ ਗਈਇਧਰ ਆਖਿਰੀ ਕੁਅਸ਼ਚਨ ਦਾ ਜੁਆਬ ਦਿੱਤਾ-ਉਧਰ ਰਿਜਲਟ ਵੀ ਆ ਗਿਆ’’

‘‘ਅੱਜ ਬੜੀਆਂ ਖ਼ੁਸ਼ੀਆਂ ਵਾਲਾ ਦਿਨ ਚੜਿਆਤੇਰਾ ਮੋਬਾਇਲ ਬੰਦ ਸੀ..... ਤੈਨੂੰ ਇਕ ਖ਼ੁਸ਼ੀ ਦੀ ਗੱਲ ਦੱਸਾਂ-ਇਹ ਵੀ ਤੇਰੇ ਲਈ ਸਰਪ੍ਰਾਈਜ਼ ਹੋਣੀਹਰਸੂਰਤ ਦਾ ਫੋਨ ਆਇਆ.... ਮਾਂ ਨੇ ਸੁਣਿਆ ਸੀ.....ਉਹਨੂੰ ਅਸਟ੍ਰੇਲੀਆ ਦਾ ਵੀਜਾ ਮਿਲ਼ ਗਿਆ’’ ਮੈਨੂੰ ਪੂਨਮ ਨਾਲੋਂ ਹਰਸੂਰਤ ਦੀ ਜ਼ਿਆਦਾ ਖ਼ੁਸ਼ੀ ਹੋਈ ਸੀ

ਇਕ ਪਲ ਲਈ ਪੂਨਮ ਨੇ ਕੋਈ ਜੁਆਬ ਨਹੀਂ ਦਿੱਤਾ ਸੀਫਿਰ ਉਹ ਕਾਹਲੀ-ਕਾਹਲੀ ਬੋਲੀ ਸੀ, ‘‘ਇਹ ਵੀ ਚੰਗੀ ਖ਼ਬਰ ਆਆਪਾਂ ਉਹਨੂੰ ਪਾਰਟੀ ਦੇਣੀ ਆਅੱਜ ਹੀ ਸ਼ਾਮ ਨੂੰਫੇਰ ਮੈਂ ਬਿਜ਼ੀ ਹੋ ਜਾਣਾਤੁਸੀਂ ਐਦਾਂ ਕਰੋ-ਬਸ ਸਟੈਂਡ ਵਾਲੀ ਬਸ ਫੜ ਕੇ ਆ ਜਾਉਆਪਾਂ ਬਾਈ ਦੀ ਮਾਰਕੀਟ ਚੋਂ ਸਾਮਾਨ ਖਰੀਦ ਲਵਾਂਗੀਆਂਠੀਕ ਹੈ ਨਾਘਰ ਆ ਕੇ ਹੀ ਹਰਸੂਰਤ ਨੂੰ ਫੋਨ ਕਰਾਂਗੀ’’

-----

ਅਸੀਂ ਸਾਮਾਨ ਖਰੀਦ ਕੇ ਵਾਪਸ ਆਈਆਂ ਤਾਂ ਲੌਬੀ ਚ ਹਰਸੂਰਤ ਕੋਲ ਮਾਂ ਬੈਠੀ ਸੀਇਹ ਸਾਡੇ ਦੋਹਾਂ ਲਈ ਅਚੰਭਾ ਸੀਮਾਂ ਤਾਂ ਉਹਨੂੰ ਅਥਾਹ ਨਫ਼ਰਤ ਕਰਦੀ ਸੀਉਹ ਤਾਂ ਉਸ ਦੇ ਮੱਥੇ ਨਹੀਂ ਲੱਗਦੀ ਸੀਅੱਜ ਆਹ ਕਿਵੇਂ ਹੋ ਗਿਆਮਾਂ ਮੈਨੂੰ ਵਾਰ-ਵਾਰ ਕਹਿੰਦੀ ਸੀ, ‘‘ਮੈਨੂੰ ਇਸ ਮੁੰਡੇ ਦਾ ਚਾਲ ਚਲਣ ਚੰਗਾ ਨ੍ਹੀਂ ਲੱਗਦਾਪੂਰਾ ਫੁਕਰਾ ਲੱਗਦਾਇਹਦੇ ਕਪੜਿਆਂ ਵੱਲ ਦੇਖ ਕੇ ਖਿਝ ਆਉਂਦੀਇਹਨੂੰ ਕਹਿ ਕਿ ਸਾਡੇ ਘਰ ਨਾ ਆਇਆ ਕਰੇਜੇ ਤੈਨੂੰ ਕਹਿਣ ਵਿਚ ਸੰਗ ਲੱਗਦੀ ਤਾਂ ਮੈਂ ਕਹਿ ਦਵਾਂ’’ ਮੈਂ ਉਹਨੂੰ ਕਿਹਾ ਸੀ ਕਿ ਇਸ ਬਾਰੇ ਪਹਿਲਾਂ ਪੂਨਮ ਨੂੰ ਪੁੱਛ ਲੈਮਾਂ ਪੂਨਮ ਕੋਲੋਂ ਬਚਦੀ ਸੀਸ਼ਾਇਦ ਡਰਦੀ ਵੀ ਹੋਵੇਪੂਨਮ ਦਾ ਕੀ ਪਤਾ ਕਿ ਅਗੋਂ ਉਹ ਕੀ ਕਹਿ ਦੇਵੇਕੀ ਦੀਆਂ ਕੀ ਸੁਣਾ ਦੇਵੇ

-----

ਮਾਂ ਕਹਿ ਰਹੀ ਸੀ, ‘‘ਕਾਕਾ-ਮਿਹਨਤ ਨਾਲ ਬੰਦਾ ਕੀ ਨ੍ਹੀਂ ਕਰ ਸਕਦਾਤੂੰ ਬਾਹਰ ਚਲਿਆਂਜਾ ਕੇ ਪੂਨਮ ਨੂੰ ਸੱਦ ਲਈਂਮੇਰੇ ਲਈ ਵਧੀਆ ਜਿਹਾ ਸੂਟ ਭੇਜੀਂਦੇਖੀਂ ਭੁੱਲ ਨਾ ਜਾਈਂ----ਵਾਇਦਾ ਕਰ’’

ਅਸੀਂ ਬਾਹਰਲੇ ਦਰਵਾਜ਼ੇ ਕੋਲ ਖੜੀਆਂ ਮਾਂ ਦਾ ਡਰਾਮਾ ਦੇਖ ਰਹੀਆਂ ਸੀਪੂਨਮ ਤੋਂ ਰਿਹਾ ਨਹੀਂ ਗਿਆ ਸੀਉਹਨੇ ਹੌਲੀ ਜਿਹੇ ਮੇਰੇ ਕੰਨ ਚ ਕਿਹਾ, ‘‘ਮੰਮੀ ਜੀ-ਮੈਂ ਮੰਨਾਂ ਜਾਂ ਨਾ ਮੰਨਾਂਤੁਸੀਂ ਮੰਨੋ ਜਾਂ ਨਾ ਮੰਨੋ-ਮਾਂ ਜੀ ਨੇ ਹਰਸੂਰਤ ਨੂੰ ਮੇਰੇ ਲਈ ਚੁਣ ਲਿਆਦੇਖੋ ਮਾਂ ਜੀ ਕੀ ਕਰਦੇਹੁਣ ਮਾਂ ਜੀ ਨੂੰ ਤੁਸੀਂ ਆਪ ਹੀ ਦੱਸੋ-ਅਜੇ ਉਹ ਮੇਰਾ ਰੀਅਲ ਲਾਈਫ ਹੀਰੋ ਨ੍ਹੀਂਉਹਦੇ ਵਰਗੇ ਮੇਰੇ ਪੰਜ ਹੋਰ ਮਿੱਤਰ ਆ’’

-----

ਮਾਂ ਨੇ ਪੂਨਮ ਨੂੰ ਵਧਾਈਆਂ ਦਿੱਤੀਆਂ ਸਨਉਹਨੂੰ ਘੁੱਟ ਕੇ ਜੱਫ਼ੀ ਪਾਈ ਸੀਪਿਆਰ ਦਿੱਤਾ ਸੀਪੂਨਮ ਨੇ ਮਾਂ ਵੱਲ ਧਿਆਨ ਹੀ ਨਹੀਂ ਦਿੱਤਾ ਸੀਨਾ ਹੀ ਉਸ ਦੀ ਕਿਸੇ ਗੱਲ ਦਾ ਜੁਆਬ ਦਿੱਤਾਉਹ ਹਰਸੂਰਤ ਕੋਲ ਜਾ ਬੈਠੀ ਸੀਮੈਨੂੰ ਖ਼ੁਸ਼ੀ ਨੇ ਆ ਘੇਰਿਆ ਸੀਕੀ ਪਤਾ-ਪੂਨਮ ਉਤਲੇ ਮਨੋਂ ਕਹਿ ਰਹੀ ਹੋਵੇਖ਼ੁਸ਼ੀ ਦੇ ਪਲ ਸੁਦੇਸ਼ ਨਾਲ ਸਾਂਝੇ ਕਰਨ ਲਈ ਮੈਂ ਉਸ ਦੇ ਦਫ਼ਤਰ ਫੋਨ ਕਰਨ ਲਈ ਡਰਾਇੰਗ ਰੂਮ ਚ ਗਈ ਤਾਂ ਪੂਨਮ ਕਹਿ ਰਹੀ ਸੀ, ‘‘ਹਰਸੂਰਤ ਤੈਨੂੰ ਇੱਕ ਗੱਲ ਹੋਰ ਦੱਸਾਂ-ਇਹ ਵੀ ਖ਼ੁਸ਼ੀ ਵਾਲੀ ਗੱਲ ਆਇਹਦੇ ਬਾਰੇ ਅਜੇ ਤਾਈਂ ਮੈਂ ਕਿਸੇ ਨੂੰ ਨ੍ਹੀਂ ਦੱਸਿਆਈਵਨ ਮੰਮੀ ਨੂੰ ਵੀ ਨ੍ਹੀਂਮੈਨੂੰ ਐਸਕਾਰਟ ਵੱਲੋਂ ਆਫਰ ਆਈ ਆਵੀਹ ਹਜ਼ਾਰ ਰੁ: ਤਨਖਾਹਐਕਮੋਡੇਸ਼ਨ ਫਰੀਮੈਂ ਅਗਲੇ ਹਫਤੇ ਫਰੀਦਾਬਾਦ ਜੋਆਇਨ ਕਰਨ ਜਾ ਰਹੀ ਹਾਂ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਈਂਜੇ ਪੌਕਟ ਅਲੋਅ ਕਰੇ ਤਾਂ ਕਦੇ ਫੋਨ ਕਰ ਲਿਆ ਕਰੀਂ .........’’

ਮੇਰੇ ਸਿਰ ਨੂੰ ਘੁੰਮੇਟਣੀ ਜਿਹੀ ਆ ਗਈ ਸੀਹੁਣ ਮੈਂ ਮਾਂ ਨੂੰ ਇਹ ਗੱਲ ਕਿਵੇਂ ਸਮਝਾਵਾਂ ਕਿ.........

******

ਸਮਾਪਤ

No comments: