ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 12, 2012

ਹਰਪ੍ਰੀਤ ਸੇਖਾ – ਆਰਸੀ ‘ਤੇ ਖ਼ੁਸ਼ਆਮਦੀਦ – ਕਹਾਣੀ – ਭਾਗ ਤੀਜਾ

ਗਿਫ਼ਟ

ਕਹਾਣੀ


ਭਾਗ ਤੀਜਾ ਤੇ ਆਖ਼ਿਰੀ


ਪਹਿਲਾ ਤੇ ਦੂਜਾ ਭਾਗ ਪੜ੍ਹਨ ਲਈ ਉਪਰਲੀਆਂ ਪੋਸਟਾਂ ਜ਼ਰੂਰ ਵੇਖੋ ਜੀ


******


ਪੁੱਤਰ ਪ੍ਰੀਵਾਰ ਦਾ ਨਾਂ ਅੱਗੇ ਤੋਰਦੇ ਆ ---- ਕਵੀਸ਼ਰ ਦੀ ਆਵਾਜ਼ ਉਸ ਦੇ ਕੰਨਾਂ ਨਾਲ ਟਕਰਾਈ ਲੋਕ ਸਿਰਫ਼ ਪ੍ਰੀਵਾਰ ਦਾ ਨਾਂ ਅੱਗੇ ਤੋਰਨ ਖ਼ਾਤਿਰ ਬੱਚੇ ਕਿਵੇਂ ਪੈਦਾ ਕਰ ਲੈਂਦੇ ਹਨ, ਜਦ ਕਿ ਬੱਚੇ ਸੰਭਾਲਣ ਦਾ ਉਨ੍ਹਾਂ ਨੂੰ ਪਤਾ ਨਹੀਂ ਹੁੰਦਾਪਰ ਮਾਂ ਮੈਨੂੰ ਵਿਆਹ ਲਈ ਕਿਉਂ ਤੰਗ ਕਰਦੀ ਹੈ? ਇਹਨੇ ਡੈਡੀ ਦਾ ਨਾਂ ਅੱਗੇ ਤੋਰ ਕੇ ਕੀ ਲੈਣਾ ਹੈ? ਇਹ ਤਾਂ ਡੈਡੀ ਨੂੰ ਨਫ਼ਰਤ ਕਰਦੀ ਹੈਉਸ ਔਰਤਾਂ ਵਾਲੇ ਪਾਸੇ ਵੇਖਿਆਉਸ ਨੂੰ ਲੱਗਾ ਜਿਵੇਂ ਮਾਂ ਅੱਖਾਂ ਸਾਫ਼ ਕਰ ਰਹੀ ਹੋਵੇਇਹ ਮੰਮ ਨੂੰ ਕੀ ਹੋ ਗਿਆ? ਇਹ ਕਿਓਂ ਰੋਂਦੀ ਹੈ?’ ਇਹੀ ਸੋਚਦਾ ਉਹ ਲੰਗਰ ਹਾਲ ਵਿੱਚ ਚਲਾ ਗਿਆ ਅਤੇ ਉਥੋਂ ਆਪਣੀ ਸਿਲਵਰ ਰੰਗ ਦੀ ਦੋ ਦਰਵਾਜ਼ਿਆਂ ਵਾਲੀ ਹੌਂਡਾ ਸਿਵਿਕ ਕਾਰ ਵਿੱਚ ਜਾ ਬੈਠਾਕਾਰ ਸਟਾਰਟ ਕਰ ਉਸ ਹੀਟ ਚਲਾ ਦਿੱਤੀਭਰੀ-ਪੀਤੀ ਜਿਹੀ ਰਾਜਿੰਦਰ ਮੂਹਰਲੀ ਸੀਟ ਤੇ ਆਣ ਬੈਠੀਸ਼ਾਨ ਨੇ ਕਾਰ ਤੋਰ ਲਈ ਪਰ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਤੋਂ ਕਿਵੇਂ ਪੁੱਛੇ? ਉਸ ਨੂੰ ਡਰ ਸੀ ਕਿ ਪੁੱਛਣ ਤੇ ਮਾਂ ਕਿਤੇ ਜ਼ੋਰ ਨਾਲ ਰੋਣ ਹੀ ਨਾ ਲੱਗ ਜਾਵੇਇਸੇ ਜੱਕਾਂ-ਤੱਕਾਂ ਚ ਉਸ ਦੀ ਨਿਗ੍ਹਾ ਅੱਗੇ ਜਾ ਰਹੀ ਕਾਰ ਦੇ ਬੰਪਰ ਸਟਿੱਕਰ ਤੇ ਪਈ ਜਿਸ ਉੱਪਰ ਲਿਖਿਆ ਸੀ, The more people I meet, the more I like my dog ਉਸ ਸੋਚਿਆ ਸ਼ਾਇਦ ਇਹ ਪੜ੍ਹ ਕੇ ਮਾਂ ਦਾ ਮੂਡ ਠੀਕ ਹੋ ਜਾਵੇਉਹ ਜਦ ਵੀ ਦੋਹੇਂ ਕਾਰ ਚ ਜਾਂਦੇ ਹਮੇਸ਼ਾ ਅਜੇਹੇ ਬੰਪਰ ਸਟਿੱਕਰਾਂ ਵੱਲ ਇੱਕਦੂਜੇ ਦਾ ਧਿਆਨ ਦਿਵਾਉਂਦੇ


ਔਹ ਵੇਖ ਮਾਂ ਬੰਪਰ ਸਟਿੱਕਰ,” ਸ਼ਾਨ ਨੇ ਮੂਹਰਲੀ ਕਾਰ ਵੱਲ ਇਸ਼ਾਰਾ ਕਰਕੇ ਕਿਹਾ


ਕਿੰਨਾ ਸੋਹਣਾ ਬੇਬੀ ਆ,” ਰਾਜਿੰਦਰ ਦੀਆਂ ਭਰੀਆਂ ਅੱਖਾਂ ਛਲਕ ਪਈਆਂ


ਬੇਬੀ ਕਦੋਂ ਆ ਮੰਮ ਉਹ ਤਾਂ ਹੈਪੀ ਫੇਸ ਆ ਪਰ ਮੈਂ ਤਾਂ ਦੂਸਰੇ ਸਿਰੇ ਤੇ ਲੱਗੇ ਸਟਿੱਕਰ ਦੀ ਗੱਲ ਕਰਦੈਂ


ਰਾਜਿੰਦਰ ਨੇ ਕੋਈ ਹੁੰਗਾਰਾ ਨਾ ਭਰਿਆ, ਉਸ ਦੀ ਸਿਸਕੀ ਨਿਕਲ ਗਈ


ਕੀ ਹੋਇਆ ਮੰਮ---ਮੰਮ ਦੱਸ ਕਾਹਤੋਂ ਰੋਨੀ ਐਂ?”ਸ਼ਾਨ ਨੇ ਤਰਲੇ ਨਾਲ ਪੁੱਛਿਆ


ਤੈਨੂੰ ਜਿਵੇਂ ਪਤਾ ਹੀ ਨਾ ਹੋਵੇ


ਪਲੀਜ਼ ਮੰਮ,” ਸ਼ਾਨ ਨੇ ਲੇਲ੍ਹੜੀ ਜਿਹੀ ਕੱਢੀ


ਰਾਜਿੰਦਰ ਨੇ ਅੱਖਾਂ ਪੂੰਝ ਲਈਆਂ ਪਰ ਬੋਲੀ ਕੁਝ ਨਾਥੋੜ੍ਹਾ ਚਿਰ ਮਾਂ ਦੇ ਜਵਾਬ ਦੀ ਉਡੀਕ ਕਰਕੇ ਉਸ ਫਿਰ ਪੁੱਛਿਆ, “ਦੱਸ ਮਾਂ ਤੂੰ ਕਿਓਂ ਰੋਨੀ ਆਂ?”


ਤੂੰ ਵਿਆਹ ਕਿਓਂ ਨੀ ਕਰਵਾਉਂਦਾ?” ਰਾਜਿੰਦਰ ਨੇ ਉਲਟਾ ਸਵਾਲ ਕੀਤਾ


ਮੰਮ ਫਿਰ ਉਹੀ ਗੱਲਤੂੰ ਵੀ ਤਾਂ ਵਿਆਹ ਕਰਵਾਇਆ ਈ ਸੀ, ਤੈਨੂੰ ਕੀ ਮਿਲਿਆ?”


ਮੇਰੀ ਕਿਸਮਤ ਸੀ ਪਰ ਤੇਰੇ ਡੈਡ ਨੂੰ ਤਾਂ ਸਾਰਾ ਕੁਝ ਮਿਲ਼ ਗਿਆ, ਤੂੰ ਵੀ ਮੁੰਡਾ ਹੈਂ, ਮੈਂ ਤਾਂ ਜਨਾਨੀ ਆਂ ਮੇਰੀ ਗੱਲ ਹੋਰ ਸੀ


ਡੈਡੀ ਦੀ ਗੱਲ ਨਾ ਕਰ, ਤੇ ਤੂੰ ਕਿਓਂ ਨੀ ਹੋਰ ਵਿਆਹ ਕਰਵਾਇਆ?”


ਮੈਂ ਵਿਆਹ ਕਰਾ ਲੈਂਦੀ ਤਾਂ ਤੇਰੀ ਕੌਣ ਸੰਭਾਲ ਕਰਦਾ? ਬਿਗਾਨੇ ਕਦੇ ਪਿਓ ਬਣੇ ਆ? ਇਓਂ ਨਾ ਕਰ ਤੂੰ ਵਿਆਹ ਕਰਾ ਲੈ, ਮੈਂ ਤੇਰੇ ਬੱਚੇ ਖਿਡਾਇਆ ਕਰੂੰ, ਘਰ ਚ ਰੌਣਕ ਹੋਊਤੂੰ ਤਾਂ ਕੰਮਪਿਊਟਰ ਮੂਹਰੇ ਬੈਠਾ ਰਹਿੰਨੈਮੈਂ ਕੰਧਾਂ ਨਾਲ ਗੱਲਾਂ ਕਰਿਆ ਕਰਾਂ? ਹਾਲੇ ਤਾਂ ਕੰਮ ਤੇ ਦਿਹਾੜੀ ਨਿਕਲ਼ ਜਾਂਦੀ ਐ, ਜਦੋਂ ਬੁੜ੍ਹੀ ਹੋ ਗਈ ਫੇਰ?”


ਫਿਕਰ ਨਾ ਕਰ ਮੰਮ, ਮੈਂ ਤੇਰੀ ਪੂਰੀ ਲੁੱਕ-ਆਫ਼ਟਰ ਕਰਿਆ ਕਰੂੰ


ਮੇਰੀ ਤੂੰ ਸਵਾਹ ਲੁੱਕ-ਆਫਟਰ ਕਰੇਂਗਾ, ਇੱਕ ਗੱਲ ਤਾਂ ਪੂਰੀ ਨੀ ਕਰਦਾ


ਮਾਂ ਤੂੰ ਸਮਝਦੀ ਕਿਓਂ ਨਹੀਂ ਕਿ ਵਿਆਹ ਜ਼ਰੂਰੀ ਨਹੀਂ ਹੁੰਦਾਮੇਰੇ ਅੰਦਰ ਕਿਸੇ ਨਾਲ ਪਿਆਰ ਨਹੀਂ ਪੈਦਾ ਹੁੰਦਾ


ਜੇ ਪਿਆਰ ਨਹੀਂ ਪੈਦਾ ਹੁੰਦਾ ਤਾਂ ਉਹ ਰਾਧਿਕਾ ਜਿਹੀ ਕੌਣ ਐ?”


ਸ਼ੀ ਇਜ਼ ਜਸਟ ਫਰੈਂਡ ਮੰਮ


ਜਸਟ ਫਰਿੰਡਾਂ ਨਾਲ ਇਓਂ ----


ਉਹ ਹੋਰ ਗੱਲ ਆ, ਵਿਆਹ ਵਾਸਤੇ ਕੁਮਿੱਟਮੈਂਟ, ਟ੍ਰੱਸਟ, ਪਿਆਰ ਤੇ ਹੋਰ ਬਹੁਤ ਕੁਝ ਜਰੂਰੀ ਹੁੰਦਾ ਹੈਸਿਰਫ਼ ਬੱਚੇ ਪੈਦਾ ਕਰਨ ਖਾਤਿਰ ਵਿਆਹ ਮੈਂ ਨਹੀਂ ਕਰਾਉਣਾ


ਤੂੰ ਵਿਆਹ ਕਰਾ ਲੈ, ਇਹ ਸਾਰਾ ਕੁਝ ਪਰਮਾਤਮਾ ਨੇ ਆਪੇ ਕਰ ਦੇਣੈ


ਜੇ ਅੱਖਾਂ ਮੀਚ ਕੇ ਬਿਨ੍ਹਾਂ ਕਿਸੇ ਪਿਆਰ ਦੇ ਮੈਂ ਵਿਆਹ ਕਰਾ ਲਵਾਂ, ਫਿਰ ਮੇਰੇ ਵਰਗੇ ਬੱਚੇ ਪੈਦਾ ਹੋਣਗੇ ਜਿਨਾਂ ਦੀ ਜ਼ਿੰਦਗੀ ਡੱਲ ਹੋਵੇਗੀ,” ਆਖ ਸ਼ਾਨ ਚੁੱਪ ਕਰ ਗਿਆਮਾਂ ਦਾ ਹਟਕੋਰਾ ਸੁਣ ਉਸ ਨੇ ਮਾਂ ਦਾ ਧਿਆਨ ਹੋਰ ਪਾਸੇ ਕਰਨ ਲਈ ਰੇਡੀਓ ਚਲਾ ਦਿੱਤਾ, ‘ਕੋਈ ਲੌਟਾ ਦੇ ਮੇਰੇ ਬੀਤੇ ਹੂਏ ਦਿਨ --- ਹਿੰਦੀ ਗੀਤ ਵੱਜ ਰਿਹਾ ਸੀ


ਸਮਬੌਡੀ ਰੀਟਰਨ ਮਾਈ ਓਲਡ ਗੁੱਡ ਡੇਜ਼, ਸਪੈਸ਼ਲੀ ਚਾਈਲਡਹੁੱਡਸਾਰੇ ਆਪਣੇ ਚਾਈਲਡਹੁੱਡ ਦੇ ਦਿਨ ਵਾਪਿਸ ਮੰਗਦੇ ਹੁੰਦੇ ਆ, ਇਹ ਸਭ ਨੂੰ ਪਿਆਰੇ ਹੁੰਦੇ ਆ----- ਰੇਡੀਓ ਡੀ.ਜੇ. ਬੋਲ ਰਿਹਾ ਸੀ


ਕਰੈਪ,” ਆਖ ਸ਼ਾਨ ਨੇ ਰੇਡੀਓ ਬੰਦ ਕਰ ਦਿੱਤਾਅਤੇ ਇੱਕ ਹਾਉਕਾ ਲਿਆ ਜਿਹੜਾ ਰਾਜਿੰਦਰ ਦੇ ਧੁਰ ਅੰਦਰ ਤੱਕ ਉੱਤਰ ਗਿਆਹਾਏ ਹਾਏ ਮੈਂ ਮਰ ਜਾਂ ਐਡਾ ਹਾਉਕਾਰਾਜਿੰਦਰ ਨੇ ਆਪਣੀਆਂ ਅੱਖਾਂ ਪੂੰਝ ਸੁੱਟੀਆਂਕੀ ਕਰਾਂ ਮੈਂ ਇਹਦੇ ਹਾਉਕਿਆਂ ਦਾ, ਜੰਮਦੇ ਨੂੰ ਹੀ ਮਿਲ ਗਏ ਹਾਉਕੇਉਸਦੇ ਦਿਮਾਗ ਚ ਛੋਟਾ ਜਿਹਾ ਸ਼ਾਨ ਆਇਆ ਜਿਹੜਾ ਗੁਰਵੀਰ ਤੇ ਉਸ ਨੂੰ ਬਹਿਸਦੇ ਸੁਣ ਰੋਣ ਲੱਗਾ ਸੀ ਅਤੇ ਗੁਰਵੀਰ ਨੇ ਉਸਦੇ ਥੱਪੜ ਜੜ ਦਿੱਤਾ ਸੀਸ਼ਾਨ ਦੀਆਂ ਚੀਕਾਂ, ਫਿਰ ਹਾਉਕੇ ਲੈਂਦੇ ਸ਼ਾਨ ਨੂੰ ਵੇਖ ਉਸ ਦਾ ਅੰਦਰ ਵਲੂੰਧਰਿਆ ਗਿਆ ਸੀ


ਫਿਰ ਉਸ ਨੂੰ ਬੈੱਡਰੂਮ ਵਿੱਚ ਕੰਨਾਂ ਉੱਪਰ ਹੱਥ ਧਰੀ ਸਹਿਮਿਆ ਬੈਠਾ ਸ਼ਾਨ ਚੇਤੇ ਆਇਆਫਿਰ ਉਸ ਦੇ ਚੇਤੇ ਵਿੱਚ ਡਰਿਆ ਹੋਇਆ ਸ਼ਾਨ ਆਇਆ, ਜਿਹੜਾ ਬਾਹਰ ਲੰਘਦੀ ਪੁਲੀਸ ਦੀ ਕਾਰ ਵੇਖ ਉਸ ਨਾਲ ਆ ਕੇ ਚਿੰਬੜ ਗਿਆ ਸੀਉਸ ਤੋਂ ਇੱਕ ਰਾਤ ਪਹਿਲਾਂ ਪੁਲੀਸ ਗੁਰਵੀਰ ਨੂੰ ਰਾਜਿੰਦਰ ਉੱਪਰ ਹੱਥ ਚੁੱਕਣ ਕਰਕੇ ਲੈ ਗਈ ਸੀਅਤੇ ਉਸ ਤੋਂ ਬਾਅਦ ਜਦ ਵੀ ਉਹ ਲੜਦੇ, ਸ਼ਾਨ ਹਾਉਕੇ ਭਰਦਾਜਦ ਉਸਦੀ ਨਿਗ੍ਹਾ ਹਾਉਕੋ-ਹਾਉਕੀ ਹੋਏ ਸ਼ਾਨ ਤੇ ਪੈਂਦੀ, ਉਹ ਉਸਨੂੰ ਆਪਣੇ ਨਾਲ ਘੁੱਟ ਲੈਂਦੀਸ਼ਾਨ ਹਾਉਕੇ ਲੈਂਦਾ ਥੱਕ ਕੇ ਸੌਂ ਜਾਂਦਾ ਅਤੇ ਨਿਢਾਲ ਜਿਹੀ ਹੋ ਉਹ ਆਪ ਹਾਉਕੇ ਭਰਨ ਲੱਗਦੀ


.......


ਕਾਰ ਲਾਲ ਬੱਤੀ ਹੋਣ ਕਾਰਣ ਰੁਕੀ ਹੋਈ ਸੀ, ਅਚੇਤ ਹੀ ਰਾਜਿੰਦਰ ਦਾ ਹੱਥ ਗੇਅਰ ਲੀਵਰ ਉੱਪਰ ਟਿਕੇ ਸ਼ਾਨ ਦੇ ਹੱਥ ਉੱਪਰ ਟਿਕ ਗਿਆ ਅਤੇ ਉਸਦੇ ਅੰਦਰੋਂ ਇੱਕ ਹਾਉਕਾ ਨਿਕਲਿਆ


ਮਾਂ ਦੇ ਹੱਥ ਦੀ ਛੋਹ ਸ਼ਾਨ ਨੂੰ ਨਿੱਘੀ ਲੱਗੀ, ‘ਮਾਂ ਵੀ ਕਿੰਨਾਂ ਖਿਆਲ ਰੱਖਦੀ ਆ ਮੇਰਾ, ਪਰ ਇਹ ਵਿਆਹ ਵਾਲੀ ਜ਼ਿੱਦ ਗਲਤ ਹੈਮਾਂ ਦੀ ਇਸ ਇੱਛਾ ਦਾ ਕੀ ਬਦਲਾਅ ਲੱਭਾਂ?’ ਪਿਛਲੀ ਕਾਰ ਦਾ ਹਾਰਨ ਸੁਣ ਉਸ ਕਾਰ ਤੋਰ ਲਈਬੱਤੀ ਹਰੀ ਹੋ ਗਈ ਸੀ ਪਰ ਉਹ ਸੋਚਾਂ ਚ ਡੁੱਬਿਆ ਹੋਇਆ ਸੀਉਸ ਨੂੰ ਫਿਰ ਉਹੀ ਬੰਪਰ ਸਟਿੱਕਰ ਨਜ਼ਰੀਂ ਪਿਆ, ‘ਇਹ ਬੰਦਾ ਰੌਡ ਵਰਗਾ ਹੋਵੇਗਾਉਸ ਨੇ ਸੋਚਿਆ ਅਤੇ ਉਸ ਦੇ ਦਿਮਾਗ ਵਿੱਚ ਕੰਮ ਦੇ ਲੰਚ-ਰੂਮ ਚ ਬੈਠਿਆਂ ਦੀ ਗੱਲਬਾਤ ਚੇਤੇ ਆ ਗਈ


ਉਸ ਦਿਨ ਆਈਵਨ ਨੇ ਰੌਡ ਤੋਂ ਪੁੱਛਿਆ ਸੀ, “ਰੌਡ ਤੂੰ ਕਦ ਸੈਟਲ ਹੋਣਾ ਹੈ?”


ਸੈਟਲ ਤੋਂ ਕੀ ਮਤਲਬ?” ਰੌਡ ਨੇ ਹੈਰਾਨੀ ਨਾਲ ਪੁੱਛਿਆ


ਤੂੰ ਇੱਕ ਤੋਂ ਦੋ ਕਦੋਂ ਹੋਣਾ ਹੈ?”


ਅਸੀਂ ਦੋ ਹਾਂ, ਮੈਂ ਤੇ ਮੇਰਾ ਕੁੱਤਾ?”


ਆਈਵਨ ਜ਼ੋਰ ਨਾਲ ਹੱਸਿਆ ਫਿਰ ਬੋਲਿਆ, “ਕੁੱਤਾ ਤਾਂ ਠੀਕ ਹੈ ਪਰ ਕੁੱਤਾ ਤੇਰਾ ਬੱਚਾ ਜਾਂ ਘਰਵਾਲੀ ਤਾਂ ਨਹੀਂ ਬਣ ਸਕਦਾ?”


ਕੀ ਘਰਵਾਲੀ ਤੇ ਬੱਚੇ ਜ਼ਰੂਰੀ ਹੁੰਦੇ ਹਨ? ਤੁਹਾਨੂੰ ਕੋਈ ਪਿਆਰ ਕਰਨ ਵਾਲਾ ਚਾਹੀਦਾ ਹੈ, ਉਹ ਮੇਰੇ ਕੋਲ ਹੈ


ਤੂੰ ਮੂਰਖ ਹੈਂਤੈਨੂੰ ਨੀ ਪਤਾ ਜ਼ਿੰਦਗੀ ਦੇ ਅਰਥ,” ਆਈਵਨ ਨੇ ਬਜ਼ੁਰਗੀ ਵਿਖਾਈ


ਮੈਂ ਕਹਿੰਨੈ ਤੁਸੀਂ ਮੂਰਖ ਹੋਪਹਿਲਾਂ ਵਿਆਹ ਕਰਾਓ, ਬੱਚੇ ਪੈਦਾ ਕਰੋ, ਉਨ੍ਹਾਂ ਨੂੰ ਪੜ੍ਹਾਓ-ਲਿਖਾਓ, ਜਦ ਉਹ ਵੱਡੇ ਹੋ ਜਾਂਦੇ ਹਨ, ਫਿਰ ਡਰ ਰਹਿੰਦਾ ਹੈ ਕਿਤੇ ਗਲਤ ਸੰਗਤ ਚ ਨਾ ਰਲ-ਜਾਣਅਖੀਰ ਉਨ੍ਹਾਂ ਤੁਹਾਨੂੰ ਸਿਆਣਨਾ ਨਹੀਂ ਤੇ ਕੁੱਤਾ ਤੁਹਾਨੂੰ ਹਮੇਸ਼ਾ ਪਿਆਰ ਕਰੇਗਾਨਾ ਕੋਈ ਫਿਕਰ ਨਾ ਫਾਕਾ,” ਰੌਡ ਨੇ ਦਲੀਲ ਦਿੱਤੀ


ਇਹ ਤਾਂ ਖ਼ੁਦਗਰਜ਼ੀ ਦੀ ਨਿਸ਼ਾਨੀ ਹੈਜਾਨਵਰ ਬੱਚਿਆਂ ਦੀ ਥਾਂ ਨਹੀਂ ਲੈ ਸਕਦੇ,” ਆਈਵਨ ਨੇ ਕਿਹਾ


ਪਰ ਤੁਹਾਡੀ ਇਕੱਲਤਾ ਨੂੰ ਤਾਂ ਪੂਰ ਸਕਦੇ ਹਨ,” ਰੇਅ ਬੋਲਿਆ ਜਿਹੜਾ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ


ਸੋਚ! ਖੁਦਗਰਜ਼ ਬੰਦਾ ਕਿਵੇਂ ਵਧੀਆ ਮਾਪਾ ਹੋ ਸਕਦੈ?” ਰੌਡ ਨੇ ਕਿਹਾ


ਤੁਸੀਂ ਨੀ ਸਮਝੋਗੇ,” ਆਖ ਕੇ ਆਈਵਨ ਕੰਮ ਕਰਨ ਜਾ ਲੱਗਾ


ਇਹ ਆਈਵਨ ਵੀ ਆਪਣੀ ਬਜ਼ੁਰਗੀ ਘੋਟਣੋ ਬਾਜ਼ ਨਹੀਂ ਆਉਂਦਾਜਮਾਂ ਮਾਂ ਵਾਂਗ ਗੱਲਾਂ ਕਰਦਾ ਹੈਉਸ ਦਿਨ ਕਹਿੰਦਾ ਸ਼ਾਨ ਤੂੰ ਬਾਹਰ-ਅੰਦਰ ਕਿਤੇ ਜਾਂਦਾ ਨਹੀਂ, ਕਿਵੇਂ ਬਿਤਾਉਦਾ ਹੈਂ ਵਿਹਲਾ ਸਮਾਂ?”


ਬਹੁਤਾ ਸਮਾਂ ਇੰਟਰਨੈੱਟ ਤੇ ਬਿਤਾਉਦਾ ਹਾਂ


ਪਰ ਇਹ ਤਾਂ ਕਰੀਏਟਿਵ ਕੰਮ ਨਹੀਂਕਰੀਏਟਿਵ ਕੰਮ ਕਰਨ ਨਾਲ ਬੰਦੇ ਦੀ ਜ਼ਿੰਦਗੀ ਚ ਰਸ ਭਰਦਾ ਹੈਤੂੰ ਕਿਤੇ ਵਲੰਟੀਅਰ ਕੰਮ ਕਰਿਆ ਕਰ, ਬਹੁਤ ਸਵਾਦ ਆਉਂਦਾ ਹੈ, ਕਿਸੇ ਦਾ ਕੰਮ ਕਰਕੇ” ‘ਪਰ ਕੀ ਕਰਾਂ ਜੀਅ ਨਹੀਂ ਕਰਦਾ, ਨਾ ਹੀ ਕਿਸੇ ਨੂੰ ਮਿਲ਼ਣ-ਗਿਲ਼ਣ ਨੂੰ ਜੀਅ ਕਰਦਾ ਹੈਅੱਜ ਮੰਮ ਧੱਕੇ ਨਾਲ ਲੈ ਆਈ ਗੁਰਦੁਆਰੇਕੀ ਹੋਇਆ? ਵਾਧੂ ਦਿਮਾਗ ਚ ਪੁਰਾਣੀਆਂ ਗੱਲਾਂ ਯਾਦ ਆਈਆਂਅੰਦਰ ਬੈਠਾ ਰਿਹਾ ਜੇ ਬਾਹਰ ਲੰਗਰ ਚ ਖੜ੍ਹ ਜਾਂਦਾ, ਵਾਧੂ ਬਲਦੇਵ ਅੰਕਲ ਵਰਗੇ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਸਨਇਹ ਮਾਂ ਵੀ----ਇਹ ਮਰ ਕਿਓਂ ਨ੍ਹੀਂ ਜਾਂਦੀ, ਫੇਰ ਕੋਈ ਤੰਗ ਕਰਨ ਵਾਲਾ ਨ੍ਹੀਂ ਰਹਿਣਾ, ਉਸਦਾ ਪੈਰ ਬਰੇਕ ਤੇ ਟਿਕ ਗਿਆਕਿੱਡਾ ਖ਼ੁਦਗਰਜ਼ ਹਾਂ ਮੈਂ ਐਹੋ-ਜਿਹੀਆਂ ਸੋਚਾਂ---


ਅਚਾਨਕ ਵੱਜੀ ਬਰੇਕ ਕਾਰਣ ਰਾਜਿੰਦਰ ਨੂੰ ਝਟਕਾ ਜਿਹਾ ਵੱਜਾਉਸ ਸ਼ਾਨ ਵੱਲ ਵੇਖਿਆ ਸ਼ਾਨ ਦੀਆਂ ਸੁੰਨੀਆਂ-ਸੁੰਨੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਾ


...........


ਡਾਈਵੋਰਸ ਦੇ ਮੁਕੱਦਮੇ ਸਮੇਂ ਮੇਰੀਆਂ ਅੱਖਾਂ ਚ ਵੀ ਅਜੇਹੀ ਹੀ ਸੁੰਨ ਸੀਖ਼ੁਦਕਸ਼ੀ ਕਰਨ ਦੇ ਵਿਚਾਰ ਮੁੜ-ਮੁੜ ਆਉਂਦੇ ਸਨਪਰ ਸ਼ਾਨ ਦੇ ਖ਼ਿਆਲ ਨੇ ਜਿਉਣ ਲਈ ਮਜਬੂਰ ਕਰ ਦਿੱਤਾ ਸੀ ਤੇ ਇਸ ਦੀ ਜ਼ਿੰਮੇਵਾਰੀ ਨੇ ਅੱਖਾਂ ਚ ਜ਼ਿੰਦਗੀ ਭਰ ਦਿੱਤੀ ਸੀਸ਼ਾਨ ਨੂੰ ਵੀ ਜ਼ਿੰਮੇਵਾਰੀ ਦੀ ਜ਼ਰੂਰਤ ਹੈਐਵੇਂ ਵਹਿਮ ਕਰਦੈਸਾਰਾ ਕੁਝ ਆਪੇ ਹੋ ਜਾਂਦਾ ਹੁੰਦੈਵਿਆਹ ਤੋਂ ਬਾਅਦ ਤਾਂ ਬੰਦਾ ਉਡਿਆ ਫਿਰਦੈਮੇਰਾ ਕਿਹੜਾ ਧਰਤੀ ਤੇ ਪੈਰ ਲੱਗਦਾ ਹੁੰਦਾ ਸੀਦਿਨ ਰਾਤ ਕੰਮ ਕਰਦੀ ਹੰਭਦੀ ਨਹੀਂ ਸੀ ਹੁੰਦੀਕਿੰਨਾ ਚੰਗਾਚੰਗਾ ਲੱਗਦਾ ਸੀ ਸਾਰਾ ਕੁਝਇੱਕ ਵਾਰ ਇਹਦਾ ਵੀ ਵਿਆਹ ਹੋ ਜਾਵੇ, ਉਡਿਆ ਫਿਰੂਥੋੜ੍ਹਾ ਜਿਹਾ ਦਬਾਅ ਪਾਵਾਂ ਆਪੇ ਮੰਨ ਜਾਵੇਗਾ


ਸ਼ਾਨ ਜੇ ਤੇਰੀ ਨਿਗ੍ਹਾ ਚ ਕੋਈ ਕੁੜੀ ਹੈ ਤਾਂ ਉਹ ਦੱਸ ਦੇਨਹੀਂ ਮੈਂ ਆਪਣੀ ਮਰਜ਼ੀ ਨਾਲ ਤੇਰਾ ਵਿਆਹ ਕਰ ਦੇਣੈ,” ਰਾਜਿੰਦਰ ਨੇ ਸਖ਼ਤ ਆਵਾਜ਼ ਚ ਕਿਹਾ


ਮਾਂਅਅਅ!ਸ਼ਾਨ ਨੇ ਤਰਲਾ ਜਿਹਾ ਲਿਆ


ਮੈਂ ਨ੍ਹੀਂ ਜਾਣਦੀ ਕੁਛ, ਮੇਰਾ ਆਖਰੀ ਫੈਸਲਾਹੋਰ ਨੀ ਮੈਂ ਰਹਿ ਸਕਦੀ ਇੱਕਲੀ


ਮਾਂ ਸਮਝਦੀ ਕਿਓਂ ਨਹੀਂ, ਕੀ ਕਰਾਂ --- ਘਰ ਦੇ ਡਰਾਈਵਵੇਅ ਚ ਕਾਰ ਲਾਉਂਦਿਆਂ ਤੱਕ ਉਸਦਾ ਦਿਮਾਗ ਸੁੰਨ ਹੋ ਗਿਆ


.........


ਆਪਣੇ ਬੈੱਡਰੂਮ ਦਾ ਦਰਵਾਜ਼ਾ ਬੰਦ ਕਰਕੇ ਉਹ ਲੇਟ ਗਿਆਮਾਂ ਤੇ ਆਈਵਨ ਉਸਦੇ ਦਿਮਾਗ ਚ ਚੱਕਰ ਲਾਉਣ ਲੱਗੇ ਮਾਂ ਦਾ ਚਿਹਰਾ ਆਈਵਨ ਚ ਰਲ਼ ਗੱਡ ਹੋਣ ਲੱਗਾਮਾਂ ਵਾਸਤੇ ਸੱਚ ਬਰਥਡੇਅ ਗਿਫ਼ਟ ਵੀ ਲੈ ਕੇ ਆਉਣਾ ਹੈਕੀ ਲਿਆਵਾਂ? ਉਹ ਸੋਚਣ ਲੱਗਾ, ਰੌਡ ਫਿਰ ਰੇਅ ਉਸਦੇ ਸਾਹਮਣੇ ਆਣ ਖਲੋਤੇਉਹ ਸੋਚਦਾ ਰਿਹਾ, ਫਿਰ ਉਸ ਦੇ ਬੁੱਲ੍ਹਾਂ ਤੇ ਮੁਸਕਾਨ ਆ ਗਈਉਸ ਨੇ ਉੱਠ ਕੇ ਕੰਮਪਿਊਟਰ ਚਲਾ ਲਿਆਇੰਟਰਨੈੱਟ ਚੱਲਣ ਨਾਲ ਉਸਦਾ ਮੈਸੰਜਰ ਚਾਲੂ ਹੋ ਗਿਆ


ਏ ਸੈਕਸੀ ਕੀ ਹੋ ਰਿਹਾ ਹੈ?’ ਉਸਦੀ ਨੈੱਟ ਸਹੇਲੀ ਨੇ ਸੁਨੇਹਾ ਭੇਜਿਆ


ਕੁਝ ਖਾਸ ਨਹੀਂਉਸ ਚੱਲਵਾਂ ਜਿਹਾ ਲਿਖ ਦਿੱਤਾ


ਕਦ ਮਿਲੇਂਗਾ?’ਦੂਜੇ ਪਾਸਿਓਂ ਫਿਰ ਸੁਨੇਹਾ ਆਇਆ


ਉਸ ਸੋਚਿਆ, ‘ਇਹ ਵੀ ਰਾਧਿਕਾ ਵਾਂਗ ਮਿਲ਼ਣ ਲਈ ਕਿੰਨੀ ਉਤਾਵਲੀ ਹੈ, ਜਦ ਮਿਲੇ ਫਿਰ ਇਸ ਵੀ ਰਾਧਿਕਾ ਵਾਂਗ ਆਖ ਦੇਣਾ ਹੈ ਕਿ ਨੈੱਟ ਤੇ ਤਾਂ ਐਨੇ ਵਧੀਆ ਸੁਪਨੇ ਘੜਦਾ ਹੁੰਨੈ ਤੇ ਉਂਝ ਕਿੰਨਾਂ ਬੋਰ ਹਾਂਫਿਰ ਉਸ ਲਿਖ ਭੇਜਿਆ, ‘ਮੈਂ ਨੈੱਟ ਫਰੈਂਡ ਰਹਿਣਾ ਹੀ ਪਸੰਦ ਕਰੂੰਗਾ


ਤਾਂ ਆਹ ਫਿਰ ਸਾਈਬਰ ਸੈਕਸ ਕਰੀਏਦੂਜੇ ਪਾਸਿਓਂ ਫਿਰ ਸੁਨੇਹਾ ਆਇਆ


ਸੌਰੀ ਮੈਂ ਬਿਜ਼ੀ ਆਂਲਿਖ ਉਸ ਮੈਸੰਜਰ ਬੰਦ ਕਰ ਦਿੱਤਾ ਅਤੇ ਸਰਚ ਕਰਨ ਲੱਗਾਫਿਰ ਉਹ ਉੱਠਿਆ ਅਤੇ ਹੁਣੇ ਆਇਆ ਮੰਮਆਖ ਘਰੋਂ ਬਾਹਰ ਹੋ ਗਿਆਜਦ ਉਹ ਵਾਪਿਸ ਆਇਆ ਉਸ ਕੋਲ ਨਿੱਕਾ ਜਿਹਾ ਕਤੂਰਾ ਸੀਉਸ ਰਾਜਿੰਦਰ ਨੂੰ ਫੜਾਉਂਦਿਆਂ ਕਿਹਾ, “ਆ ਲੈ ਮੰਮ, ਤੇਰਾ ਬਰਥਡੇਅ ਗਿਫ਼ਟਉਮੀਦ ਹੈ ਤੇਰੀ ਇਕੱਲ ਦੂਰ ਕਰਨ ਲਈ ਤੇਰਾ ਸਾਥ ਦੇਵੇਗਾ


ਹੁਣ ਕੁੱਤੇਬਿੱਲਿਆਂ ਨਾਲ਼ ਖੇਡਿਆ ਕਰਾਂਗੀ ਮੈਂ? ਇਹ ਕਸਰ ਰਹਿ ਗਈ ਸੀ? ਸ਼ਾਬਾਸ਼ੇ ਤੇਰੇ,”ਆਖ ਰਾਜਿੰਦਰ ਰੋਣ ਲੱਗੀਕਤੂਰਾ ਉਸਦੇ ਪੈਰਾਂ ਚ ਪਿਆ ਪੈਰ ਸੁੰਘ ਰਿਹਾ ਸੀ


----
ਸਮਾਪਤ


(ਸਿਰਜਣਾ ਜਨਵਰੀ-ਮਾਰਚ 2005)No comments: