ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 12, 2012

ਹਰਪ੍ਰੀਤ ਸੇਖਾ – ਆਰਸੀ ‘ਤੇ ਖ਼ੁਸ਼ਆਮਦੀਦ – ਕਹਾਣੀ – ਭਾਗ ਦੂਜਾ

ਗਿਫ਼ਟ

ਕਹਾਣੀ


ਭਾਗ ਦੂਜਾ


ਪਹਿਲਾ ਭਾਗ ਪੜ੍ਹਨ ਲਈ ਉਪਰਲੀ ਪੋਸਟ ਜ਼ਰੂਰ ਵੇਖੋ ਜੀ


******


...........


ਹਾਲ ਦੇ ਦੂਸਰੇ ਪਾਸੇ ਔਰਤਾਂ ਚ ਬੈਠੀ ਸ਼ਾਨ ਦੀ ਮਾਂ ਰਾਜਿੰਦਰ ਸੋਚ ਰਹੀ ਸੀ, ‘ਵੇਖ ਕਿਵੇਂ ਨੀਵੀਂ ਪਾਈ ਬੈਠਾ ਹੈ! ਇਓਂ ਨੀ ਬਈ ਬਾਹਰ ਜਾ ਕੇ ਖੜ੍ਹੇ, ਕਿਸੇ ਨਾਲ ਗੱਲਬਾਤ ਕਰੇਅੰਦਰ ਵੜ ਕੇ ਬੈਠਾ ਰਹਿੰਦੈ, ਬਥੇਰਾ ਕਹਿੰਦੀ ਹਾਂ ਕਿ ਲੋਕਾਂ ਨੂੰ ਮਿਲ਼ਿਆ-ਗਿਲ਼ਿਆ ਕਰਅੱਜ ਕਿਹੜਾ ਆਉਂਦਾ ਸੀ, ਬਰਥਡੇਅ ਦਾ ਵਾਸਤਾ ਦੇ ਕੇ ਲਿਆਈ ਹਾਂਸੋਚਿਆ ਸੀ ਧੱਕੇ ਨਾਲ ਗੁਰਦੁਆਰੇ ਲੈ ਜਾਨੀ ਆਂਹੋ ਸਕਦੈ ਕਿਸੇ ਕੁੜੀ-ਕੱਤਰੀ ਤੇ ਈ ਨਿਗ੍ਹਾ ਅਟਕ ਜਾਵੇ ਪਰ ਇਹ ਤਾਂ ਨੀਵੀਂ ਨੀ ਚੁੱਕਦਾਕਿਓਂ ਭੱਜਦੈ ਵਿਆਹ ਦੇ ਨਾਂ ਤੋਂ, ਕਿਤੇ ਕੋਈ ਨੁਕਸ ਈ ਨਾ ਹੋਵੇਨਹੀਂ ਨੁਕਸ ਹੁੰਦਾ ਤਾਂ ਓਦਣ ਉਸ ਕੁੜੀ ਨਾਲ਼---


...........


ਉਸ ਦਿਨ ਗੱਲ ਇਸ ਤਰ੍ਹਾਂ ਹੋਈ ਕਿ ਰਾਜਿੰਦਰ ਤਬੀਅਤ ਠੀਕ ਨਾ ਹੋਣ ਕਰ ਕੇ ਕੰਮ ਤੋਂ ਪਹਿਲਾਂ ਮੁੜ ਆਈ ਸੀਉਸ ਨੂੰ ਸ਼ਾਨ ਦੇ ਬੈੱਡਰੂਮ ਚੋਂ ਕਿਸੇ ਕੁੜੀ ਦੇ ਬੋਲਣ ਦੀ ਆਵਾਜ਼ ਸੁਣ ਕੇ ਹੈਰਾਨੀ ਜਿਹੀ ਹੋਈਉਸ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀਕਮਰੇ ਵਿੱਚੋਂ ਆਉਂਦੀ ਆਵਾਜ਼ ਸੁਣ ਉਸ ਨੂੰ ਸ਼ਰਮ ਦੇ ਨਾਲ ਖ਼ੁਸ਼ੀ ਜਿਹੀ ਵੀ ਮਹਿਸੂਸ ਹੋਈਉਹ ਪੋਲੇ ਪੈਰੀਂ ਆਪਣੇ ਕਮਰੇ ਚ ਚਲੀ ਗਈ ਉਸਦਾ ਨੱਚਣ ਲਈ ਦਿਲ ਕੀਤਾਇੱਕ ਖ਼ਿਆਲ ਆਇਆ ਕਿ ਬਾਹਰ ਚਲੀ ਜਾਵੇਕਿਤੇ ਉਸਦੀ ਆਮਦ ਦਾ ਸ਼ਾਨ ਨੂੰ ਪਤਾ ਨਾ ਲੱਗ ਜਾਵੇ, ਰੰਗ ਚ ਭੰਗ ਨਾ ਪਵੇਪਰ ਫਿਰ ਉਸ ਇਹ ਖ਼ਿਆਲ ਛੱਡ ਦਿੱਤਾ ਅਤੇ ਅਛੋਪਲੇ ਜਿਹੇ ਲੇਟ ਗਈਬਾਹਰ ਵਾਲੇ ਦਰਵਾਜ਼ੇ ਦੀ ਉਸ ਬਿੜਕ ਰੱਖੀਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣ ਉਸਨੇ ਘੜੀ ਵੱਲ ਵੇਖਿਆ, ਗਿਆਰਾਂ ਵੱਜ ਰਹੇ ਸਨਉਹ ਮੁਸਕਰਾ ਪਈਬੜਾ ਸਿਆਣਾ ਮੇਰਾ ਪੁੱਤ, ਪਤਾ ਆ ਬਈ ਮਾਂ ਨੇ ਪੌਣੇ ਬਾਰਾਂ ਵਜੇ ਮੁੜਨੈ ਪਹਿਲਾਂ ਪਹਿਲਾਂ ਤੋਰ ਦਿਆਂਫਿਰ ਉਸ ਥੋੜ੍ਹਾ ਜਿਹਾ ਪਰਦਾ ਸਰਕਾ ਕੇ ਬਾਹਰ ਵੇਖਿਆ, ਸ਼ਾਨ ਦੇ ਨਾਲ ਦੇਸੀ ਕੁੜੀਵੇਖ ਉਸਦੇ ਹੱਥ ਧੰਨਵਾਦ ਦੀ ਮੁਦਰਾ ਚ ਉੱਪਰ ਵੱਲ ਉੱਠ ਗਏਜਦ ਸ਼ਾਨ ਕੁੜੀ ਨੂੰ ਛੱਡ ਕੇ ਵਾਪਿਸ ਆਇਆ, ਗੈਰਾਜ ਚ ਰਾਜਿੰਦਰ ਦੀ ਕਾਰ ਵੇਖ ਉਹ ਸਮਝ ਗਿਆ ਕਿ ਮਾਂ ਨੂੰ ਪਤਾ ਲੱਗ ਗਿਆ ਸੀਦੂਸਰੀ ਸਵੇਰ ਉਹ ਮਾਂ ਨਾਲ ਅੱਖ ਮਿਲਾਉਣੋਂ ਕਤਰਾ ਰਿਹਾ ਸੀ ਪਰ ਰਾਜਿੰਦਰ ਕਿਸੇ ਹੋਰ ਹੀ ਦੁਨੀਆ ਚ ਸੀਨਾਸ਼ਤਾ ਤਿਆਰ ਕਰਦੀ ਉਹ ਗੁਣ ਗਣਾ ਰਹੀ ਸੀਉਸ ਦਿਨ ਤਾਂ ਰਾਜਿੰਦਰ ਨੇ ਕੁਝ ਨਾ ਪੁੱਛਿਆ-ਦੱਸਿਆ ਪਰ ਦੋ ਕੁ ਦਿਨਾਂ ਬਾਅਦ ਕਹਿੰਦੀ, “ਸ਼ਾਨ ਹੁਣ ਤਾਂ ਵਿਆਹ ਵਾਸਤੇ ਹਾਂ ਕਰਦੇ


ਮੰਮ ਤੈਨੂੰ ਕਿੰਨੀ ਵਾਰ ਕਿਹਾ ਹੈ ਵਿਆਹ ਦੀ ਗੱਲ ਨਾ ਕਰਿਆ ਕਰ


ਤੇਰੀ ਗਰਲ ਫਰੈਂਡ ਨਾਲ਼ ਕਰਵਾ ਦੇਊਂ


ਮੇਰੀ ਕੋਈ ਗਰਲ ਫਰੈਂਡ ਨਹੀਂ


ਤੇ ਓਦਣ ਵਾਲੀ ਕੁੜੀ ਕੌਣ ਸੀ ਫਿਰ?”


ਓਹ ਰਾਧਿਕਾ, ਵੂਈ ਆਰ ਜਸਟ ਫਰਿੰਡਸ


ਕਿਤੇ ਜਸਟ ਫਰੈਂਡਾਂ ਨਾਲ ਇਸ ਤਰ੍ਹਾਂ--- ਉਹ ਆਖਣਾ ਚਾਹੁੰਦੀ ਸੀ, ਪਰ ਚੁੱਪ ਕਰ ਗਈਕਿਤੇ ਉਸ ਰਾਤ ਮੈਨੂੰ ਭੁਲੇਖਾ ਤਾਂ ਨਹੀਂ ਸੀ ਲੱਗਾਨਹੀਂ ਨਹੀਂ ਮੈਂ ਆਪ ਕੰਨੀਂ ਸੁਣਿਐ ,ਡਰਾਈਵਵੇਅ ਚ ਖੜ੍ਹੇ ਵੀ ਜੱਫੀ ਪਾਈ ਇੱਕ-ਦੂਜੇ ਨੂੰ ਚੁੰਮਦੇ ਸੀ---- ਹਾਏ ਹਾਏ ਮਾਹਰਾਜ ਦੀ ਹਜ਼ੂਰੀ ਚ ਇਹ ਮੈਂ ਕੀ ਪੁੱਠਾਸਿੱਧਾ ਸੋਚੀ ਜਾਨੀ ਆਂ! ਸੱਚੇ ਪਾਤਸ਼ਾਹ ਭੁੱਲਾਂ ਬਖ਼ਸ਼ਿਓ, ਸੁਮੱਤ ਬਖ਼ਸ਼ੋ ਮੇਰੇ ਪੁੱਤ ਨੂੰ ਵੀਉਹਦੇ ਮਨ ਮੇਹਰ ਪਾਓ, ਵਿਆਹ ਲਈ ਰਾਜ਼ੀ ਹੋ ਜਾਵੇਇਹਦਾ ਘਰ ਵਸ ਜਾਵੇਮੇਰੀ ਜਿੰਮੇਵਾਰੀ ਪੂਰੀ ਹੋ ਜਾਊਉਸਦੇ ਅੱਗਿਓਂ ਇੱਕ ਬੱਚਾ ਦੌੜ ਕੇ ਲੰਘਿਆ, ‘ਲੋਕ ਮਾਹਰਾਜ ਦੀ ਹਜ਼ੂਰੀ ਚ ਵੀ ਸਾਂਭ ਕੇ ਨਹੀਂ ਬਿਠਾਉਂਦੇਮੇਰੇ ਸ਼ਾਨ ਨੇ ਕਦੇ ਕੋਈ ਇੱਲਤ ਨਹੀਂ ਸੀ ਕੀਤੀਲੋਕਾਂ ਆਖਣਾ ਕਿੰਨਾ ਸਿਆਣਾ ਹੈਭੋਰਾ ਇੱਲਤ ਨ੍ਹੀਂ ਕਰਦਾਸਾਡੇ ਤਾਂ ਜਮਾਂ ਨ੍ਹੀ ਟਿਕਦੇਉਸ ਸ਼ਾਨ ਵੱਲ ਵੇਖਿਆ, ਉਹ ਨੀਵੀਂ ਪਾਈ ਬੈਠਾ ਸੀਵੇਖ ਕਿਵੇਂ ਮਘਨ ਹੋਇਆ ਬੈਠਾ ਹੈਇਹ ਪਹਿਲੇ ਦਿਨੋਂ ਹੀ ਇਹੋ-ਜਿਹਾ ਹੈਕਦੇ ਕੋਈ ਉਲਾਂਭਾ ਨਹੀਂ ਲਿਆਂਦਾ, ਸਾਹ ਚ ਸਾਹ ਲੈਂਦਾਅਤੇ ਉਸਦੀਆਂ ਅੱਖਾਂ ਅੱਗੋਂ ਸੱਤ-ਅੱਠ ਸਾਲ ਦਾ ਸ਼ਾਨ ਲੰਘ ਗਿਆ, ਜਿਹੜਾ ਘਰ ਦੇ ਦਰਵਾਜ਼ੇ ਤੋਂ ਵੀਕਐਂਡ ਵਾਸਤੇ ਲੈਣ ਆਏ ਕਾਰ ਚ ਬੈਠੇ ਡੈਡੀ ਵੱਲ ਭੱਜਿਆ ਸੀ ਉਦੋਂ ਰਾਜਿੰਦਰ ਦੇ ਅੰਦਰੋਂ ਜਿਵੇਂ ਕੁਝ ਭੁਰ ਗਿਆ ਹੋਵੇਉਸ ਤੋਂ ਰਿਹਾ ਨਾ ਗਿਆ, ਵਾਪਸ ਆਏ ਸ਼ਾਨ ਨੂੰ ਕਹਿੰਦੀ, “ਤੂੰ ਡੈਡੀ ਨੂੰ ਜਿਆਦਾ ਲਾਈਕ ਕਰਦੈਂ, ਕਿਵੇਂ ਭੱਜਿਆ ਸੀ ਉਸ ਵੱਲਉਸ ਤੋਂ ਬਾਅਦ ਉਸਨੇ ਸ਼ਾਨ ਨੂੰ ਲੈਣ ਆਏ ਡੈਡੀ ਵੱਲ ਭੱਜਦੇ ਕਦੇ ਨਹੀਂ ਸੀ ਵੇਖਿਆਕਿੰਨਾ ਸਿਆਣਾ ਪੁੱਤ ਦਿੱਤੈ ਮੈਨੂੰਪਰਮਾਤਮਾ ਲੱਖ-ਲੱਖ ਸ਼ੁਕਰ ਐ ਤੇਰਾ, ਕੁਝ ਨ੍ਹੀ ਲੁਕੋਇਆਨਾ ਅਕਲ ਨਾ ਸ਼ਕਲਕਿੰਨਾ ਸੋਹਣਾ ਹੈ ਮੇਰਾ ਸ਼ਾਨਜਮਾਂ ਆਵਦੇ ਪਿਓ ਤੇ ਗਿਆਉਹੋ-ਜਿਹਾ ਚੌੜਾ ਮੱਥਾ, ਮੋਟੀਆਂ ਅੱਖਾਂ ਲੰਮਾ-ਲੰਝਾਂਪਿਓ ਇਹਦੇ ਨੂੰ ਤਾਂ ਗਰੂਰ ਈ ਬਹੁਤ ਸੀ ਆਵਦੀ ਸ਼ਕਲ ਤੇ , ਆਖਦਾ ਹੁੰਦਾ, “ਕੁੜੀਆਂ ਵਾਲੇ ਮੇਰੇ ਮਗਰ ਮਗਰ ਫਿਰਦੇ ਸੀ ਪਰ ਨਰੜ ਤਾਂ ਤੇਰੇ ਨਾਲ ਹੋਣਾ ਸੀ


ਨਾ ਕਰਾਉਂਦੇ ਨਰੜ, ਕੁਛ ਲੁਕੋਇਆ ਤਾਂ ਨਹੀ ਸੀਜਿਹੋ ਜਿਹੀ ਹੁਣ ਆਂ ਉਹੋ-ਜਿਹੀ ਉਦੋਂ ਸੀਕਨੇਡਾ ਆਉਣਾ ਸੀ, ਉਸ ਵੇਲੇ ਡਾਇਲਾੱਗ ਮਾਰਦੇ ਸੀ ਅਖੇ ਅਕਲ ਹੋਣੀ ਚਾਹੀਦੀ ਆ, ਸ਼ਕਲ ਚ ਕੀ ਪਿਐ


ਪਰ ਤੇਰੇ ਕੋਲ ਤਾਂ ਅਕਲ ਵੀ ਹੈਨੀ


ਤੂੰ ਕਨੇਡਾ ਪਹੁੰਚ ਗਿਐਂ, ਮਾਂ-ਪਿਓ ਆ ਗਏ, ਹੁਣ ਅਕਲ ਪਰਖਣ ਲੱਗ ਪਿਐਂ


ਅਕਲ ਦਾ ਤਾਂ ਹੁਣ ਈ ਪਤਾ ਲੱਗਿਐ, ’ਕੱਲਾ ਮੈਂ ਕੱਟੀ ਜਾਂਦਾ ਸੀ, ਮੇਰੇ ਮਾਂ ਪਿਓ ਦੀ ਤੂੰ ਨੀ ਇੱਜ਼ਤ ਕਰਦੀ ਮੈਨੂੰ ਤੂੰਤੋਂ ਬਿਨਾਂ ਨੀ ਬੋਲਦੀ


ਆਪ ਈ ਇਓਂ ਬੋਲਣ ਲਾਇਆਤੂੰ ਕਿੰਨੀ ਕੁ ਮੇਰੀ ਮਾਂ ਦੀ ਇੱਜ਼ਤ ਕਰਦੈਂ, ‘ਗੰਦੀਤੋਂ ਬਿਨ੍ਹਾਂ ਗੱਲ ਨੀ ਕਰਦਾ


ਗੰਦੀ ਨੂੰ ਗੰਦੀ ਆਖੂੰ, ਜਦ ਉਹ ਮੇਰੇ ਘਰ ਚ ਆ ਕੇ ਦਖਲ ਦਿੰਦੀ ਐ


ਤੇਰੇ ਮਾਂ-ਪਿਓ ਨੀ ਦਖਲ ਦਿੰਦੇ? ਜੇ ਉਹ ਆ ਜਾਂਦੀ ਐ ਤਾਂ ਦਖਲ ਬਣ ਜਾਂਦੈਜੇ ਮੈਂ ਤੇਰੀ ਮਾਂ ਨੂੰ ਗੰਦੀ ਆਖਾਂ ਫੇਰ?”


ਵੇਖ ਲਾ ਆਖ ਕੇ


..........


ਰਾਜਿੰਦਰ ਦੀਆਂ ਸੋਚਾਂ ਦੀ ਲੜੀ ਜੁੜਦੀ ਗਈ ਇੱਕ ਹੋਰ ਵੇਲਾ ਉਸ ਨੂੰ ਚੇਤੇ ਆਇਆ


ਉਸ ਦਿਨ ਜਦ ਉਹ ਕੰਮ ਤੋਂ ਵਾਪਿਸ ਆਈ, ਸ਼ਾਨ ਭੱਜ ਕੇ ਉਸ ਵੱਲ ਆਇਆਪੁੱਤ ਮੰਮ ਦੇ ਕੱਪੜੇ ਗੰਦੇ ਆ, ਨਹਾ ਕੇ ਚੁੱਕਦੀ ਆਂਆਖ ਉਸ ਸ਼ਾਨ ਦਾ ਮੂੰਹ ਚੁੰਮਿਆ ਅਤੇ ਨਹਾਉਣ ਲਈ ਵਾਸ਼ਰੂਮ ਚ ਵੜ ਗਈਵਾਸ਼ਰੂਮ ਦੇ ਫਰਸ਼ ਤੇ ਥਾਂ-ਥਾਂ ਪਾਣੀ ਦੇ ਛਿੱਟੇ ਪਏ ਹੋਏ ਸਨਕਿੰਨੇ ਵਾਰ ਕਿਹੈ ਬਈ ਟੱਬ ਚੋਂ ਤੌਲੀਏ ਨਾਲ ਪੂੰਝ ਕੇ ਬਾਹਰ ਨਿਕਲੀਦੈ ਪਰ ਕਿੱਥੇ ਅਸਰ ਹੁੰਦੈ, ਜਿਵੇਂ ਕੋਈ ਪਸ਼ੂ ਨਹਾ ਕੇ ਹਟਿਆ ਹੋਵੇਬੁੜ-ਬੁੜ ਕਰਦੀ ਉਹ ਟਾਇਲਟ ਸੀਟ ਤੇ ਬੈਠ ਗਈਉਹ ਉਸ ਨੂੰ ਗਿੱਲੀ ਮਹਿਸੂਸ ਹੋਈਪਿਸ਼ਾਬ ਕਰਨ ਲੱਗਿਆਂ ਸੀਟ ਉੱਪਰ ਚੁੱਕਣ ਨੂੰ ਵੀ ਭਾਰ ਲੱਗਦੈਪਤਾ ਨੀ ਕਦੋਂ ਸਮਝਣਗੇ, ਤਿੰਨ ਮਹੀਨੇ ਹੋ ਗਏ ਆਇਆਂ ਨੂੰਇੱਥੇ ਵੀ ਇੰਡੀਆ ਹੀ ਸਮਝਦੇ ਆਆਪਣੇ ਸਹੁਰੇ ਤੇ ਕਚੀਚੀਆਂ ਲੈਂਦੀ ਜਦ ਉਹ ਨਹਾ ਕੇ ਸ਼ਾਨ ਨੂੰ ਚੁੱਕਣ ਲੱਗੀ ਤਾਂ ਉਸ ਦੀ ਸੱਸ ਨੇ ਸ਼ਾਨ ਵੱਲ ਹੱਥ ਕਰ ਕੇ ਕਿਹਾ, “ਮੈਨੂੰ ਤਾਂ ਭਾਈ ਇਹਨੇ ਕੁਝ ਨੀ ਕਰਨ ਦਿੱਤੈ, ਦਾਲ਼-ਸਬਜ਼ੀ ਹਾਲੇ ਬਣਾਉਣ ਵਾਲੀ ਆ ਭਰੀ-ਪੀਤੀ ਉਹ ਦਾਲ-ਸਬਜ਼ੀ ਦਾ ਆਹਰ ਕਰਨ ਕਿਚਨ ਚ ਚਲੀ ਗਈ ਸ਼ਾਨ ਉਸ ਦੇ ਮਗਰ ਮਗਰ ਫਿਰਨ ਲੱਗਾ ਪਰੇ ਹਟ ਵੇ ਕੰਮ ਕਰ ਮਰ ਲੈਣ ਦਿਆ ਕਰੋ ਕਦੇ,” ਉਸ ਕਿਹਾ ਪਰ ਸ਼ਾਨ ਉਸ ਦੇ ਕੰਮ ਕਰਦੀ ਦੀਆਂ ਲੱਤਾਂ ਵਿੱਚ ਵੱਜਦਾ ਰਿਹਾਪਹਿਲਾਂ ਬਾਹਰੋਂ ਸਿਆਪਾ ਕਰਕੇ ਆਓ, ਫੇਰ ਘਰੇ ਆ ਕੇ ਕਰੋ,” ਆਖ ਉਸ ਸ਼ਾਨ ਦੇ ਦੋ ਜੜ ਦਿੱਤੀਆਂਚੀਕਾਂ ਮਾਰਦਾ ਸ਼ਾਨ ਦਾਦੀ ਵੱਲ ਭੱਜਿਆਆਵਦੇ ਵਿੱਤ ਅਨੁਸਾਰ ਸਾਰੇ ਹੀ ਕਰਦੇ ਆ,” ਆਖ ਦਾਦੀ ਨੇ ਸ਼ਾਨ ਨੂੰ ਚੁੱਕ ਲਿਆ ਅਤੇ ਰਾਜਿੰਦਰ ਬੈਡਰੂਮ ਦਾ ਦਰਵਾਜ਼ਾ ਬੰਦ ਕਰਕੇ ਰੋਣ ਲੱਗੀਵਿੱਤ ਅਨੁਸਾਰ ਕਰਦੀ ਸੀ ਵੱਡੀ, ਫੋਨ ਵੱਲੋਂ ਤਾਂ ਉਹਨੂੰ ਵੇਹਲ ਨਹੀਂ ਸੀ ਮਿਲਦੀਕਦੇ ਕਿਸੇ ਨੂੰ ਕਰ ਲਿਆ ਕਦੇ ਕਿਸੇ ਨੂੰਬੀਬੀ ਨੇ ਕਿੰਨੀ ਵਾਰੀ ਗੱਲੀਂ ਬਾਤੀਂ ਸੁਣਾਇਆ ਸੀ ਕਿ ਉਹ ਨੂੰਹ ਦੇ ਕੰਮ ਤੋਂ ਮੁੜਨ ਤੋਂ ਪਹਿਲਾਂ-ਪਹਿਲਾਂ ਸਾਰਾ ਕੰਮ ਨਿਬੇੜ ਦਿੰਦੀ ਆਪਰ ਕਿੱਥੇ? ਬੀਬੀ ਸਗੋਂ ਵਾਧੂ ਦੀ ਮਾੜੀ ਬਣ ਗਈ- ਅਤੇ ਰਾਜਿੰਦਰ ਦੀਆਂ ਸੋਚਾਂ ਚ ਇੱਕ ਹੋਰ ਰੀਲ ਚੱਲਣ ਲੱਗੀ


............


ਗੁਰਵੀਰ ਆਪਣੇ ਛੋਟੇ ਭਰਾ, ਜਿਹੜਾ ਉਸ ਦੇ ਮਾਂ-ਬਾਪ ਨਾਲ ਹੀ ਕਨੇਡਾ ਆਇਆ ਸੀ, ਦੀ ਘਰਵਾਲੀ ਦੇ ਕਨੇਡਾ ਪਹੁੰਚਣ ਤੋਂ ਚਾਰ ਕੁ ਦਿਨ ਬਾਅਦ ਸ਼ਰਾਬ ਨਾਲ ਰੱਜਿਆ ਘਰ ਮੁੜਿਆਉਹ ਚਾਰ ਕੁ ਦਿਨਾਂ ਦਾ ਚੁੱਪ-ਚੁੱਪ ਸੀ ਸੋਫੇ ਤੇ ਲਿਟਿਆ ਉਹ ਉੱਚੀਉੱਚੀ ਬੋਲ ਰਿਹਾ ਸੀ , “ਛੋਟਾ ਲੈ ਗਿਆ ਓਹ ਸਾਰਾ ਕੁਝ, ਸੁਹਣੀਸੁਨੱਖੀ, ਪੜ੍ਹੀ ਲਿਖੀ ਘਰ ਵਾਲੀਮਾਂ-ਪਿਓ ਤਾਂ ਓਹਦੇ ਨਾਲ ਰਹਿੰਦੇ ਆਉਹ ਮੇਰੀ ਘਰਵਾਲੀ ਦੀ ਸੇਵਾ ਤੋਂ ਖੁਸ਼ ਹੋਗੇ ਕਹਿੰਦੇ ਅਸੀਂ ਹੋਰ ਸੇਵਾ ਨੀ ਕਰਾ ਸਕਦੇ ਉਏ ਰੱਬਾ ਤੇਰੀ ਉਏ ਮੈਂ-ਵੇਖ ਕਿਵੇਂ ਭਕਾਈ ਮਾਰਨ ਲੱਗਿਐਬੀਬੀ ਜਦੋਂ ਬਾਹਰ ਨਿਕਲੀ ਉਹ ਬੋਲਿਆ, “ਓਹ ਬੀਬੀ ਹੋਰੀਂ ਆਏ ਵੇ ਆ?”


ਆਵਦੇ ਆਪ ਨੂੰ ਬਹੁਤਾ ਪੜ੍ਹਿਆ-ਲਿਖਿਆ ਸਮਝਦੈਂ, ਕਿੱਧਰ ਗਈ ਤੇਰੀ ਐਮ.ਏ. ਕੀਤੀ, ਮੇਰੀ ਦੀਆਂ ਦਸ ਹੀ ਪੜ੍ਹੀਆਂ ਸਹੀ, ਪਰ ਉਹ ਤੇਰੇ ਵਾਂਗ ਨੀ ਬੋਲਦੀਨਾਲੇ ਹੁਣ ਥੋਨੂੰ ਇਹ ਕਸੋਹਣੀ ਲੱਗਣ ਲੱਗ ਪਈਇਸੇ ਕਸੋਹਣੀ ਕਰਕੇ ਹੀ ਇੱਥੇ ਆਏ ਆਂ, ਜਿਹੜਾ ਓਹ ਛੋਟਾ ਹੂਰਾਂ-ਪਰੀ ਲਿਆਇਆ, ਉਹ ਵੀ ਸਾਡੀ ਇਸ ਕਸੋਹਣੀ ਨੇ ਐਥੇ ਮੰਗਵਾਇਐਜੇ ਇੰਡੀਆ ਹੁੰਦਾ, ਹੋ ਜਾਂਦਾ ਐਹੋ ਜਾ ਰਿਸ਼ਤਾ? ਉਦੋਂ ਕਹਿੰਦੇ ਸੀ ਸਾਨੂੰ ਫਰਸ਼ਾਂ ਤੋਂ ਚੁੱਕ ਕੇ ਅਰਸ਼ਾਂ ਤੇ ਪੁਚਾਤਾਹੁਣ ਅਕਲਾਂ-ਸ਼ਕਲਾਂ ਪਰਖਦੇ ਆ ----- ਬੀਬੀ ਬੋਲਦੀ ਰਹੀ ਗੁਰਵੀਰ ਸੁਣਦਾ ਰਿਹਾਜਦ ਉਹ ਚਲੀ ਗਈ ਬੋਲਿਆ, “ਏਹ ਗੰਦੀ ਤੀਵੀਂ ਮੁੜ ਕੇ ਸਾਡੇ ਘਰ ਨਾ ਆਵੇ, ਨਾ ਤੂੰ ਉੱਥੇ ਜਾਵੇਂ, ਇਹੀ ਸਿਖਾਉਂਦੀ ਐ ਤੈਨੂੰ ਪੁੱਠੀਆਂ-ਸਿੱਧੀਆਂ


ਤੂੰ ਲਾ ਲੀਂ ਆਵਦਾ ਜ਼ੋਰ, ਮੈਂ ਤਾਂ ਜਾਊਂਗੀ ਤੇ ਨਾ ਉਹ ਆਉਣੋ ਹਟਣਗੇ


ਨਹੀਂ ਹਟਣਾ ਤਾਂ ਉੱਥੇ ਹੀ ਜਾ ਫਿਰ


ਮੈਂ ਕਿਓਂ ਜਾਵਾਂ, ਤੂੰ ਜਾ ਜਿੱਥੇ ਦਫ਼ਾ ਹੋਣੈਂ


ਸਾਲ਼ੀ ਬੋਲਦੀ ਵੇਖ ਕਿਵੇਂ ਆ---


............


ਇੱਕ ਜ਼ੋਰਦਾਰ ਖੜਕੇ ਨਾਲ ਉਹ ਸੋਚਾਂ ਚੋ ਨਿਕਲੀਉਸਨੂੰ ਆਪਣੀ ਗੱਲ੍ਹ ਚੋਂ ਸੇਕ ਨਿਕਲਦਾ ਮਹਿਸੂਸ ਹੋਇਆ ਲੱਗਾ, ਜਿਵੇਂ ਜ਼ੋਰਦਾਰ ਥੱਪੜ ਵੱਜਿਆ ਹੋਵੇਪਰ ਇਹ ਖੜਕਾ ਭਾਈ ਜੀ ਦੇ ਹੱਥੋਂ ਮਾਈਕ ਡਿੱਗਣ ਕਰਕੇ ਹੋਇਆ ਸੀਅਰਦਾਸ ਲਈ ਖੜੋਤਿਆਂ ਉਹ ਆਪਣੇ ਮੂੰਹ ਚ ਅਰਦਾਸ ਕਰਨ ਲੱਗੀ, ‘ਹੇ ਸੱਚੇ ਪਿਤਾ, ਜਿਵੇਂ ਮੈਨੂੰ ਉਹ ਅੱਧ ਵਿਚਕਾਰ ਛੱਡ ਕੇ ਗਿਐ, ਉਹਨੂੰ ਕਿਤੇ ਢੋਈ ਨਾ ਮਿਲੇ--- ਇਹ ਮੈਂ ਕੀ ਕਹੀ ਜਾਨੀ ਆਂ ਸੁਮੱਤ ਬਖ਼ਸ਼ੋ ਸੱਚੇ ਪਾਤਸ਼ਾਹ ਮੇਰੇ ਪੁੱਤ ਨੂੰ ਵਿਆਹ ਲਈ ਹਾਂ ਕਰ ਦੇਵੇ, ਘਰ ਵਸ ਜਾਵੇ, ਮੈਂ ਇਹਦੇ ਤੇ ਇਹਦੀ ਘਰਵਾਲੀ ਚ ਕਦੇ ਦਖਲ ਨੀਂ ਦਿੰਦੀ, ਜਿਵੇਂ ਮੇਰੀ ਸੱਸ ਟੋਕਾ-ਟੋਕੀ ਕਰਦੀ ਸੀਮੈਂ ਜਮਾਂ ਨੀ ਕਰਦੀਇਹ ਬੱਸ ਮੌਜਾਂ ਮਾਨਣ ਹੇ ਵਾਹਿਗੁਰੂ---ਉਹ ਵਾਰ ਵਾਰ ਇਹ ਅਰਦਾਸ ਦੁਹਰਾਉਣ ਲੱਗੀਅਰਦਾਸ ਤੋਂ ਬਾਅਦ ਜਦ ਸਾਰੇ ਬੈਠਣ ਲੱਗੇਉਸ ਨੂੰ ਲੱਗਾ ਜਿਵੇਂ ਭਾਈ ਜੀ ਨੇ ਅਰਦਾਸ ਪੂਰੀ ਨਾ ਕੀਤੀ ਹੋਵੇਉਹ ਬੈਠੀਬੈਠੀ ਉਹੀ ਅਰਦਾਸ ਉਦੋਂ ਤੱਕ ਦੁਹਰਾਉਦੀਂ ਰਹੀ, ਜਦ ਤੱਕ ਕਵੀਸ਼ਰਾਂ ਦੀ ਆਵਾਜ਼ ਉਸ ਦੇ ਕੰਨਾਂ ਨਾਲ ਨਾ ਟਕਰਾਈਕਵੀਸ਼ਰ ਬੋਲ ਰਹੇ ਸਨ, ‘ਸਤਿਗੁਰ ਦੀ ਪਰਿਵਾਰ ਤੇ ਮੇਹਰ ਹੋਈ ਐ, ਪੁੱਤਰ ਦੀ ਦਾਤ ਬਖ਼ਸ਼ਿਸ਼ ਹੋਈ ਐ, ਜੱਗ ਚ ਸੀਰ ਪਿਆ, ਪੁੱਤਰ ਪ੍ਰੀਵਾਰ ਦਾ ਨਾਂ ਅੱਗੇ ਤੋਰਦੇ ਆ, ਸਾਧ ਸੰਗਤ ਜੀ ਆਉਤ ਗਿਆਂ ਦੀਆਂ ਤਾਂ ਰੂਹਾਂ ਈ ਭਟਕਦੀਆਂ ਰਹਿੰਦੀਐਂ ---- ਉਸਦੇ ਦਿਮਾਗ ਚ ਘੁੱਕਰ ਬਾਬਾ ਆ ਗਿਆ, ਜਿਹੜਾ ਛੜਾ ਮਰਿਆ ਸੀਦਿਨ ਤਿਉਹਾਰ ਨੂੰ ਦਾਦੀ ਆਖਦੀ ਹੁੰਦੀ ਕਿ ਪਹਿਲਾਂ ਘੁੱਕਰ ਦੀ ਮਟੀ ਤੇ ਉਹਦੇ ਨਮਿੱਤ ਰੋਟੀ ਦੇ ਕੇ ਆਓ ਭਾਈ ਔਤ ਗਿਆਂ ਦੀਆਂ ਰੂਹਾਂ ਨੂੰ ਖੁਸ਼ ਰੱਖਣਾ ਚਾਹੀਦਾ ।--- ਕਿਤੇ ਮੇਰਾ ਸ਼ਾਨ ਵੀ --- ਇਹ ਕਿਵੇਂ ਛੜਾ ਰਹੂ? ਮੈਂ ਵੀ ਬੱਸ--, ਹਾਲੇ ਬਾਈ ਸਾਲਾਂ ਦਾ ਹੋਇਐਪਰ ਕੀ ਪਤਾ ਜੇ ਨਾ ਮੰਨਿਆ?----ਹੇ ਪਰਮਾਤਮਾ-ਉਸ ਦੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਕਿਰਨ ਲੱਗੇ


...........


ਅਰਦਾਸ ਤੋਂ ਬਾਅਦ ਬੈਠਿਆਂ ਸ਼ਾਨ ਦੀ ਨਿਗ੍ਹਾ ਫਿਰ ਉਸ ਬੱਚੇ ਤੇ ਪਈ, ਉਹ ਘੁਰਕੀ ਦੇਣ ਵਾਲੇ ਆਦਮੀ ਨੂੰ ਬਾਂਹ ਤੋਂ ਫੜਕੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀਜਦ ਉਹ ਆਦਮੀ ਨਾ ਉੱਠਿਆ, ਤਾਂ ਉਹ ਜਾ ਕੇ ਇੱਕ ਵੱਡ-ਉਮਰੀ ਔਰਤ ਦੀ ਬੁੱਕਲ਼ ਚ ਜਾ ਬੈਠਾਔਰਤ ਨੇ ਉਸ ਨੂੰ ਹਿੱਕ ਨਾਲ ਘੁੱਟ ਲਿਆ ਅਤੇ ਫਿਰ ਝਟਕੇ ਨਾਲ ਗੋਦੀ ਚੋਂ ਉਤਾਰ ਦਿੱਤਾਸ਼ਾਨ ਦੇ ਦਿਮਾਗ ਚ ਨਾਨੀ ਘੁੰਮ ਗਈਉਹ ਵੀ ਇਸੇ ਤਰ੍ਹਾਂ ਨਾਲ ਘੁੱਟਦੀ ਹੁੰਦੀ ਸੀ , “ਕੀਹਦਾ ਪੁੱਤ ਐਂ?”


ਨਾਨੀ ਦਾਸੁਣ ਉਹ ਹੋਰ ਜ਼ੋਰ ਨਾਲ ਹਿੱਕ ਨਾਲ ਲਾ ਲੈਂਦੀਫੇਰ ਪੁੱਛਦੀ, “ਦਾਦੀ ਕੀ ਬੋਲਦੀ ਸੀ?”


ਕੁਛ ਨੀ


ਡੈਡੀ ਕੀ ਕਹਿੰਦਾ ਸੀ?”


ਕੁਛ ਨੀ


ਦਾਦੀ ਨੇ ਕੀ ਖਵਾਇਆ ਸੀ?”


ਕੁਛ ਨੀ,” ਤੇ ਨਾਨੀ ਬੁੱਕਲ ਚੋਂ ਬਾਹਰ ਧੱਕ ਦਿੰਦੀ


ਦਾਦੀ ਦਾ ਖ਼ਿਆਲ ਆਉਂਦੇ ਹੀ ਉਸ ਦੀਆਂ ਮੁੱਠੀਆਂ ਮਿੱਚ ਗਈਆਂਉਹ ਮਾਂ ਤੇ ਨਾਨੀ ਬਾਰੇ ਆਖਦੀ, “ਐਹੋ ਜਿਹੀਆਂ ਕੰਜਰੀਆਂ ਨਾਲ ਵਾਹ ਪਿਐ, ਮੇਰੇ ਭੋਰਾ ਭਰ ਪੁੱਤ ਨੂੰ ਦੋ ਘਰਾਂ ਚ ਜਿਉਣਾ ਪੈਂਦਾਪੁੱਤ ਤੂੰ ਸਾਡੇ ਕੋਲ ਕਿਓਂ ਨਹੀਂ ਰਹਿਣ ਲੱਗ ਜਾਂਦਾ?” ਸ਼ਾਨ ਨੇ ਮੋਢਿਆਂ ਚ ਖਿੱਚ ਜਿਹੀ ਫਿਰ ਮਹਿਸੂਸ ਕੀਤੀ ਦੋਹੇਂ ਪਾਸੇ ਇੱਕ-ਦੂਜੇ ਨੂੰ ਆਪਣਾ ਦੁਸ਼ਮਣ ਕਿਓਂ ਸਮਝਣ ਲੱਗ ਗਏਜੇ ਇਕੱਠੇ ਨਹੀਂ ਸੀ ਰਹਿ ਸਕਦੇ ਤਾਂ ਰੇਅ ਵਾਂਗ ਕਿਉਂ ਨਹੀਂ ਸੀ ਰਹਿ ਸਕਦੇਰੇਅ ਦੱਸਦਾ ਸੀ ਕਿ ਉਹ ਹਾਲੇ ਵੀ ਆਪਣੀ ਪਹਿਲੀ ਪਤਨੀ ਦਾ ਦੋਸਤ ਹੈ


...........


*******


ਤੀਜਾ ਤੇ ਆਖ਼ਿਰੀ ਭਾਗ ਪੜ੍ਹਨ ਲਈ ਹੇਠਲੀ ਪੋਸਟ ਜ਼ਰੂਰ ਵੇਖੋ ਜੀNo comments: