ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 5, 2012

ਗੁਰਨਾਮ ਗਿੱਲ - ਪਾਣੀ - ਲੇਖ - ਭਾਗ – ਪਹਿਲਾ

ਪਾਣੀ

ਲੇਖਭਾਗ ਪਹਿਲਾ


ਕਲੋਲਾਂ ਕਰਦੇ ਪਾਣੀ ਨੂੰ ਵੇਖਕੇ ਬੰਦਾ ਸੋਚਣ ਲਗਦਾ ਹੈ ਕਿ ਕਾਸ਼ ! ਉਹ ਵੀ ਇਸੇ ਤਰ੍ਹਾਂ ਮਚਲਦਾ ਹੋਇਆ ਮੌਜ-ਮਸਤੀ ਕਰ ਸਕੇ! ਪਾਣੀ ਦੀ ਨਾ ਕੋਈ ਜ਼ਾਤ ਹੈ ਨਾ ਮਜ਼੍ਹਬ, ਪਾਣੀ ਸਿਰਫ਼ ਪਾਣੀ ਹੈਇਹ ਗੱਲ ਵੱਖਰੀ ਹੈ ਕਿ ਕੁੱਝ ਸਿਰ-ਫਿਰੇ ਫਿਰਕੂ, ਪਾਣੀ ਨੂੰ ਮਟਕਿਆਂ ਵਿੱਚ ਕੈਦ ਕਰਕੇ, ਕਿਸੇ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਉਪਰ ਰੱਖ ਕੇ ਹਿੰਦੂ-ਪਾਣੀ ਅਤੇ ਮੁਸਲਿਮ-ਪਾਣੀ ਵਰਗੇ ਲੇਬਲ ਲਾ ਕੇ ਆਪਣੀ ਕਮੀਨੀ ਸੋਚ ਦਾ ਸਬੂਤ ਦੇ ਸਕਦੇ ਹਨਪਾਣੀ ਜੀਵਨ ਦਾ ਪ੍ਰਤੀਕ ਹੈਇਸਦੀ ਵਿਸ਼ਾਲਤਾ, ਉਦਾਰਤਾ ਅਤੇ ਬਖ਼ਸ਼ਿਸ਼ਾਂ ਬਾਰੇ ਬਿਆਨ ਕਰਨ ਲਈ ਸ਼ਬਦਾਂ ਦੀ ਥੁੜ੍ਹ ਮਹਿਸੂਸ ਹੋਣ ਲਗਦੀ ਹੈਪਾਣੀ ਨਾਲ਼ ਸੰਬੰਧਿਤ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਨੂੰ ਦੇਸਾਂ-ਪ੍ਰਦੇਸਾਂ ਦੀਆਂ ਸਰਹੱਦਾਂ ਚੋਂ ਗੁਜ਼ਰਨ ਦੀ ਅਜ਼ਾਦੀ ਹੈਇਤਿਹਾਸ ਗਵਾਹ ਹੈ ਕਿ ਪਾਣੀ ਦੀ ਹੋਂਦ ਹੀ ਸਭਿਅਤਾਵਾਂ ਦੀ ਸਿਰਜਣਾ ਕਰਦੀ ਆਈ ਹੈ ਅਤੇ ਇਸ ਤੋਂ ਉਲਟ ਪਾਣੀ ਦੀ ਅਣਹੋਂਦ, ਹਮੇਸ਼ਾ ਸਭਿਆਤਾਵਾਂ ਦੀ ਬਰਬਾਦੀ ਜਾਂ ਉਜਾੜੇ ਦਾ ਕਾਰਣ ਬਣਦੀ ਰਹੀ ਹੈਮਿਸਰ ਦੇ ਨਾਂ ਦੀ ਚਰਚਾ ਪਾਣੀ ਕਾਰਣ ਹੀ ਰਹੀ ਹੈ ਹਾਲਾਂ ਕਿ ਇਸ ਪਾਣੀ ਦਾ ਸਰੋਤ ਦੂਜੇ ਦੇਸ਼ਾਂ ਨਾਲ਼ ਸੰਬੰਧਿਤ ਹੈ, ਮਿਸਰ ਦਾ ਆਪਣਾ ਨਹੀਂਹਵਾ ਵਾਂਗ, ਪਾਣੀ ਵੀ ਇਸ ਸ੍ਰਿਸ਼ਟੀ ਦਾ ਜੀਵਨ ਦਾਤਾ ਹੈਇਹ ਹਮੇਸ਼ਾ ਵਹਾਓ ਵਿੱਚ ਰਹਿੰਦਾ ਹੋਇਆ, ਆਪਣੇ ਰਸਤੇ, ਰੂਪ ਅਤੇ ਸਰੋਤ ਵੀ ਬਦਲਦਾ ਰਹਿੰਦਾ ਹੈਧਰਤੀ ਦੇ ਕੁੱਲ ਪਾਣੀ ਦਾ ਲਗਪਗ 973% ਹਿੱਸਾ ਸਾਗਰਾਂ ਵਿੱਚ ਗਤੀਸ਼ੀਲ ਹੈ ਅਤੇ ਬਾਕੀ ਦਾ 27% ਗਲੇਸ਼ੀਅਰ, ਝੀਲਾਂ, ਦਰਿਆਵਾਂ ਤੇ ਧਰਤੀ ਦੇ ਹੇਠਾਂ ਰਚਿਆ ਹੋਇਆ ਮਿਲ਼ਦਾ ਹੈਪਾਣੀ ਸਾਡੀ ਧਰਤੀ ੳਪੱਰ ਸਭ ਤੋਂ ਵਧੇਰੇ ਬਲਪੂਰਵਕ ਸ਼ਕਤੀ ਹੈਆਧੁਨਿਕ ਮਨੁੱਖ ਨੇ ਜੰਗਲ ਦੀ ਅੱਗ ਤੇ ਕਾਬੂ ਪਾਉਣਾ ਤਾਂ ਸਿੱਖ ਲਿਆ ਹੈ ਪਰ ਪਾਣੀ ਦੇ ਜ਼ੋਰ ਅੱਗੇ ਹਾਲੇ ਬੇਬਸ ਹੈਜਿਵੇਂ ਸੂਰਜ ਜੀਵਨ ਦਿੰਦਾ ਹੈ ਪਰ ਕਦੇ-ਕਦਾਈਂ ਇਸਦਾ ਅਸਹਿ ਸੇਕ ਜੀਵਨ ਤਬਾਹ ਵੀ ਕਰ ਸਕਦਾ ਹੈ; ਇਸੇ ਤਰ੍ਹਾਂ ਇਹ ਗੱਲ ਪਾਣੀ ਤੇ ਵੀ ਲਾਗੂ ਹੋ ਸਕਦੀ ਹੈਸਮੁੰਦਰੀ ਲਾਵਾ ਜਦੋਂ ਕਦੇ ਧਰਤੀ ਦਾ ਤਲ ਉਪਰ ਚੁੱਕਦਾ ਹੈ ਤਾਂ ਕਈ ਕਿਊਬਿਕ ਮੀਲ ਪਾਣੀ ਬੇਰੋਕ ਹੋ ਕੇ ਦੂਰ ਤੱਕ ਤਬਾਹੀ ਮਚਾ ਸਕਦਾ ਹੈਧਰਤੀ ਦਾ 71% ਹਿੱਸਾ ਪਾਣੀ ਨਾਲ਼ ਢਕਿਆ ਹੋਇਆ ਹੈਸਮੁੰਦਰੀ ਪਾਣੀ ਸਿੱਧੇ ਤੌਰ ਤੇ ਪੀਣ ਯੋਗ ਨਹੀਂ ਹੈ ਪਰ ਅਸਿੱਧੇ ਤੌਰ ਤੇ ਅਸੀਂ ਇਸ ਨੂੰ ਪੀਂਦੇ ਵੀ ਹਾਂਸਮੁੰਦਰੀ ਪਾਣੀ ਵਿੱਚ ਔਸਤਨ 345% ਸਲੂਣਾਪਨ ਪਾਇਆ ਜਾਂਦਾ ਹੈਜਾਣੀ ਕਿ ਸੌ ਕਿੱਲੋ ਪਾਣੀ ਉਬਾਲ਼ਣ ਨਾਲ਼ ਸਾਢੇ ਕੁ ਤਿੰਨ ਕਿੱਲੋ ਲੂਣ ਹਾਸਿਲ ਹੋ ਸਕਦਾ ਹੈਇਸ ਦਾ ਕਾਰਣ ਧਰਤੀ ਉਪੱਰਲੇ ਕਲੋਰੀਨ, ਸੋਡੀਅਮ ਤੇ ਕਈ ਤਰ੍ਹਾਂ ਦੀਆਂ ਗੈਸਾਂ ਕਾਰਬਨ ਡਾਇਆਕਸਾਈਡ ਆਦਿ ਤੱਤ ਪਹਾੜਾਂ ਤੋਂ ਘੁਲ਼ ਕੇ ਦਰਿਆਵਾਂ ਰਾਹੀਂ ਸਾਗਰਾਂ ਚ ਆ ਰਲ਼ਦੇ ਹਨਇਹ ਸਲੂਣਾਪਨ ਹੀ ਹੈ ਜੋ ਸਮੁੰਦਰਾਂ ਨੂੰ ਜੰਮਣ ਨਹੀਂ ਦਿੰਦਾਹਰ ਸਾਲ ਤਕਰੀਬਨ ਸਾਗਰਾਂ ਦਾ 450,000 ਕਿਊਬਕ ਕਿਲੋਮੀਟਰ ਪਾਣੀ, ਭਾਫ਼ ਬਣਕੇ ਬੱਦਲਾਂ ਵਿੱਚ ਉੜਨ ਲਗਦਾ ਹੈ ਅਤੇ ਜੋ ਫਿਰ ਹੌਲੀ-ਹੌਲੀ, ਬਾਰਸ਼ ਦਾ ਰੂਪ ਧਾਰਨ ਕਰਕੇ ਸਲੂਣੇਪਨ ਤੋਂ ਮੁਕਤ ਹੋ ਜਾਂਦਾ ਹੈਇਸ ਤਰ੍ਹਾਂ ਇਹ ਸਾਡੇ ਲਈ ਪੀਣ ਯੋਗ ਹੋ ਜਾਂਦਾ ਹੈਮੀਂਹ ਅਤੇ ਬਰਫ਼ਾਂ ਪਿਘਲਣ ਨਾਲ਼ ਇਹ ਪਾਣੀ ਜਦੋਂ ਦਰਿਆਵਾਂ ਰਾਹੀਂ ਸਾਗਰਾਂ ਵੱਲ ਵਾਪਸ ਪਰਤਦੇ ਹਨ ਤਾਂ ਹਰ ਸਾਲ ਆਪਣੇ ਨਾਲ 300 ਮਿਲੀਅਨ ਟਨ ਖਣਿਜ ਵਹਾ ਕੇ ਲੈ ਜਾਂਦੇ ਹਨਭਾਰਤ ਦੇ ਮੇਘਾਲਿਆ ਪ੍ਰਾਂਤ ਵਿੱਚ ਚਿਰਾਪੂੰਜੀ ਵਿਖੇ ਮੌਨਸੂਨ ਕਾਰਣ ਸਭ ਤੋਂ ਵੱਧ ਮੀਂਹ ਪੈਂਦਾ ਹੈ13 ਗਜ (38 ਫੁੱਟ) ਬਾਰਿਸ਼ ਅਪ੍ਰੈਲ ਤੋਂ ਸਤੰਬਰ ਵਿਚਕਾਰ ਹੁੰਦੀ ਹੈ ਪਰ ਸਭ ਤੋਂ ਵਧੇਰੇ ਜੁਲਾਈ ਦੇ ਮਹੀਨੇ ਵਿੱਚ10 ਫੁੱਟ ਬਾਰਿਸ਼ ਕੇਵਲ ਜੁਲਾਈ ਵਿਚ ਹੀ ਹੁੰਦੀ ਹੈਇਸ ਦਾ ਪੁਰਾਤਨ ਨਾਮ ਸੋਹਰਾ ਹੁੰਦਾ ਸੀ ਪਰ ਅੰਗਰੇਜ਼ਾਂ ਨੇ ਚੁਰਾ ਉਚਾਰਨਾ ਸ਼ੁਰੂ ਕਰ ਦਿੱਤਾ ਸੀ, ਇਸ ਤਰ੍ਹਾਂ ਇਹ ਚਿਰਾਪੂੰਜੀ ਬਣ ਗਿਆਹੁਣ ਮੇਘਾਲਿਆ ਸਰਕਾਰ ਨੇ ਦੁਬਾਰਾ ਇਸ ਦਾ ਨਾਮ ਸੋਹਰਾ ਰੱਖ ਦਿੱਤਾ ਹੈਬੰਗਾਲ ਦੀ ਖਾੜੀ ਚੋਂ ਭਾਰੀ ਮੌਨਸੂਨ ਕਾਰਣ ਜੋ ਉਪਜਾਊ ਮਿੱਟੀ ਰੁੜ ਜਾਂਦੀ ਹੈ, ਉਸਦਾ ਖੇਤੀ-ਬਾੜੀ ਨੂੰ ਬੜਾ ਨੁਕਸਾਨ ਹੁੰਦਾ ਹੈਇਸ ਇਲਾਕੇ ਵਿੱਚ ਪੀਣ ਦੇ ਪਾਣੀ ਦੀ ਸ਼ਾਇਦ ਹਾਲੇ ਵੀ ਕਿੱਲਤ ਹੋਵੇਇੱਕ ਜ਼ਮਾਨੇ ਵਿੱਚ ਮੌਨਸੂਨ ਦਾ ਇਹ ਪਾਣੀ ਪੱਕੇ ਖੂਹ ਜਾਂ ਤਲਾ ਬਣਾ ਕੇ ਸਾਂਭਿਆ ਜਾਂਦਾ ਸੀਜੇ ਸਾਗਰਾਂ ਦੀ ਗੱਲ ਕਰੀਏ ਤਾਂ ਸ਼ਾਂਤ ਮਹਾਂਸਾਗਰ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਮਹਾਂਸਾਗਰ ਹੈਸਾਗਰਾਂ ਦੇ ਪਾਣੀ ਹਰਦਮ ਗਤੀਸ਼ੀਲ ਰਹਿੰਦੇ ਹਨਇਸ ਦੇ ਕਈ ਕਾਰਣ ਹਨ; ਸੂਰਜ ਅਤੇ ਚੰਨ ਦੀ ਖਿੱਚ ਨਾਲ਼ ਉਤਾਰ-ਚੜ੍ਹਾਅ ਆਉਂਦੇ ਹਨਚੰਦ ਦੇ ਮੁਕਾਬਲੇ, ਸੂਰਜ ਦਾ ਪ੍ਰਭਾਵ ਬਹੁਤ ਦੂਰ ਹੋਣ ਕਰਕੇ ਅੱਧੇ ਤੋਂ ਵੀ ਘੱਟ ਪੈਂਦਾ ਹੈਇਹ ਉਤਾਰ-ਚੜ੍ਹਾਅ ਦੋ ਕਿਸਮ ਦੇ ਹਨਪਹਿਲਾ ਹੈ ਬਸੰਤੀ; ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇੱਕੋ ਸੇਧ ਵਿੱਚ ਹੁੰਦੇ ਹਨ ਤਾਂ ਛੱਲਾਂ ਬਹੁਤ ਉੱਚੀਆਂ ਹੁੰਦੀਆਂ ਹਨਇਸ ਤੋਂ ਉਲਟ ਜਦੋਂ ਸੂਰਜ ਅਤੇ ਚੰਦਰਮਾ ਨੱਬੇ ਡਿਗਰੀ ਤੇ ਹੁੰਦੇ ਹਨ ਤਾਂ ਸੂਰਜ ਚੰਦਰਮਾ ਦੀ ਗਰੈਵਿਟੀ ਦੇ ਅਸਰ ਨੂੰ ਮੱਧਮ ਕਰ ਦਿੰਦਾ ਹੈ; ਫਲਸਰੂਪ, ਲਹਿਰਾਂ ਨੀਵੀਆਂ ਰਹਿੰਦੀਆਂ ਹਨਤੇਜ਼ ਹਵਾਵਾਂ ਲਹਿਰਾਂ ਪੈਦਾ ਕਰਦੀਆਂ ਹਨਹਵਾ ਵੀ ਆਪਣੇ ਆਪ ਵਿੱਚ ਇੱਕ ਅੱਥਰੀ ਸ਼ਕਤੀ ਹੈਨਰਮ ਮਿੱਟੀ ਵਾਲੇ ਕਿਨਾਰਿਆਂ ਨੁੰ ਸ਼ਕਤੀ-ਸ਼ਾਲੀ ਲਹਿਰਾਂ ਖੋਰ ਕੇ ਸਮੁੰਦਰ ਦਾ ਹਿੱਸਾ ਬਣਾ ਦਿੰਦੀਆਂ ਹਨਭੂਮੱਧ ਰੇਖਾ ਅਤੇ ਪੋਲਾਂ ਦੇ ਤਾਪਮਾਨ ਵਿੱਚ ਅਸਮਾਨਤਾ ਹੋਣ ਕਰਕੇ, ਸਮੁੰਦਰਾਂ ਦੇ ਡੂੰਘੇ ਪਾਣੀ ਹੇਠ ਅਨੇਕਾਂ ਦਰਿਆ ਵਗਦੇ ਹਨ ਜਿਹਨਾਂ ਨੂੰ under currents ਆਖਿਆ ਜਾਂਦਾ ਹੈਇਹ ਪਾਣੀ ਹੇਠਲੇ ਦਰਿਆ ਤਿੰਨ ਤੋਂ ਚਾਰ ਹਜ਼ਾਰ ਮੀਲ ਤੱਕ ਲੰਬੇ ਹੋ ਸਕਦੇ ਹਨਅਤੇ ਇਨ੍ਹਾਂ ਦੀ ਡੂੰਘਾਈ ਛੇ ਹਜ਼ਾਰ ਤੋਂ ਦੱਸ ਹਜ਼ਾਰ ਫੁੱਟ ਤੱਕ ਦੱਸੀ ਜਾਂਦੀ ਹੈਇਹ ਦਰਿਆ ਜਦੋਂ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵੱਲ ਜਾਂਦੇ ਹਨ ਤਾਂ ਉੱਥੋਂ ਦੀ ਆਵੋ-ਹਵਾ ਨੂੰ ਪ੍ਰਭਾਵਿਤ ਕਰਦੇ ਹਨਗਰਮ ਦੇਸ਼ਾਂ ਦਾ ਮੌਸਮ ਘੱਟ ਗਰਮ ਹੋ ਜਾਂਦਾ ਹੈ ਅਤੇ ਬਹੁਤ ਠੰਡੇ ਦੇਸ਼ਾਂ ਦਾ ਥੋੜ੍ਹਾ ਸੁਖਦਾਈ ਹੋ ਜਾਂਦਾ ਹੈਵੱਖੋ-ਵੱਖਰੇ ਸਾਗਰਾਂ ਅਨੁਸਾਰ ਇਨ੍ਹਾਂ ਦਰਿਆਵਾਂ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨਹਿੰਦ ਮਹਾਂ ਸਾਗਰ ਵਿੱਚ ਅਜਿਹੇ ਤਿੰਨ ਦਰਿਆ ਹਨ- ਪੱਛਮੀ ਆਸਟ੍ਰੇਲੀਆ ਦਾ, ਭੂ-ਮੱਧ ਰੇਖਾ ਦਾ ਅਤੇ ਤੀਜਾ ਮੋਜ਼ੈਮਬੀਕ ਦਾਪਾਣੀ ਦੇ ਕਈ ਸਰੋਤ, ਪਹਾੜਾਂ ਵਿੱਚ ਬਾਰਿਸ਼ ਜਾਂ ਬਰਫ਼ ਪਿਘਲਣ ਕਾਰਣ, ਨਦੀ-ਨਾਲ਼ਿਆਂ ਅਤੇ ਦਰਿਆਵਾਂ ਰਾਹੀਂ ਸਾਗਰ ਵੱਲ ਸਫ਼ਰ ਕਰਦੇ ਹਨਪਹਾੜਾਂ ਤੋਂ ਹੇਠ ਵਹਿੰਦੇ ਹੋਏ ਇਹ ਜਵਾਨੀ ਦੀ ਅਵੱਸਥਾ ਵਿੱਚ ਹੁੰਦੇ ਹਨਧਰਾਤਲ ਤੇ ਪਹੁੰਚ ਕੇ ਸਹਿਜ ਹੋ ਜਾਂਦੇ ਹਨ ਅਤੇ ਖਰੂਦੀ ਵੀਆਖਰ ਇਨ੍ਹਾਂ ਦੀ ਬਿਰਧ ਉਮਰ ਦਾ ਅੰਤ ਸਾਗਰ ਕਰ ਦਿੰਦਾ ਹੈਝੀਲਾਂ ਦੇ ਸਰੋਤ ਦੀ ਆਪਣੀ ਹੋਂਦ ਹੈਇਹ ਪਾਣੀ ਪੀਣ ਯੋਗ ਵੀ ਹੋ ਸਕਦਾ ਹੈ ਪਰ ਬਿਨ ਨਿਕਾਸ ਵਾਲ਼ੀਆਂ ਝੀਲਾਂ ਖਾਰੀਆਂ ਵੀ ਹੋ ਸਕਦੀਆਂ ਹਨਇਹ ਡੂੰਘਾਈ ਅਤੇ ਖੇਤਰਫਲ ਵਜੋਂ ਇੱਕ ਦੂਜੇ ਤੋਂ ਭਿੰਨ ਹਨਸੰਸਾਰ ਦੀ ਸਭ ਤੋਂ ਵੱਡੀ ਝੀਲ ਕੈਸਪੀਅਨ ਸਾਗਰ ਗਿਣੀ ਜਾਂਦੀ ਹੈ, ਇਸਦਾ ਖੇਤਰਫਲ 393,900 ਵਰਗ ਕਿਲੋਮੀਟਰ ਹੈਦੁਨੀਆਂ ਦੀ ਸਭ ਤੋਂ ਡੂੰਘੀ ਝੀਲ ਦੀ ਗੱਲ ਕਰੀਏ ਤਾਂ ਇਹ ਸਾੲਬੇਰੀਆ ਦੀ ਬੈਕਲ ਝੀਲ ਹੈ ਜਿਹੜੀ 5807 ਫੁੱਟ ਡੂੰਘੀ ਹੈਦਰਿਆਵਾਂ ਅਤੇ ਝੀਲਾਂ ਦਾ ਨਿਕਾਸ ਆਬਸ਼ਾਰਾਂ ਨੂੰ ਜਨਮ ਦਿੰਦਾ ਹੈ ਅਤੇ ਇਹ ਆਬਸ਼ਾਰ (waterfall) ਕਿਸੇ ਹੋਰ ਦਰਿਆ ਨੂੰ ਜਨਮ ਦੇ ਸਕਦੇ ਹਨ ਜਿਵੇਂ ਅਫਰੀਕਾ ਦੀ ਝੀਲ ਵਿਕਟੋਰੀਆ ਨੇ ਦਰਿਆ ਨੀਲ ਨੂੰ ਜਨਮ ਦਿੱਤਾ ਹੈਇਹ ਦਰਿਆ ਹੀ ਆਖਰ ਦੁਨੀਆਂ ਦੀ ਸਭ ਤੋਂ ਪੁਰਾਣੀ ਅਤੇ ਜ਼ਿਕਰਯੋਗ ਸਭਿਅਤਾ ਦਾ ਕਾਰਣ ਬਣਿਆ ਹੈਸੁਡਾਨ ਵਿੱਚ ਪਹੁੰਚ ਕੇ ਇਸ ਵਿੱਚ ਦੋ ਹੋਰ ਦਰਿਆ (ਚਿੱਟਾ ਅਤੇ ਕਾਲ਼ਾ) ਆ ਸ਼ਾਮਿਲ ਹੁੰਦੇ ਹਨਇਹ ਦੁਨੀਆਂ ਦਾ ਸਭ ਤੋਂ ਲੰਬਾ ਦਰਿਆ ਹੈ ਜਿਸ ਦੀ ਕੁੱਲ ਲੰਬਾਈ 4160 ਮੀਲ ਹੈਇਹ ਯੂਗੰਡਾ, ਈਥੋਪੀਆ ਅਤੇ ਸੂਡਾਨ ਆਦਿ ਵਿੱਚੋਂ ਗੁਜ਼ਰਦਾ ਹੋਇਆ ਮਿਸਰ ਵਿੱਚ ਪਹੁੰਚ ਜਾਂਦਾ ਹੈ ਅਤੇ ਏਥੇ ਇਸਦੀ ਲੰਬਾਈ 915 ਮੀਲ ਰਹਿ ਜਾਂਦੀ ਹੈਇਹ ਫ਼ਾਸਲਾ ਭਾਵੇਂ ਮੈਡੇਟ੍ਰੇਨੀਅਨ ਸਾਗਰ ਤੀਕ ਦਾ ਜਾਪਦਾ ਹੈ ਪਰ ਇਸ ਦਰਿਆ ਦਾ ਸਫ਼ਰ ਨਿਰੰਤਰ ਜਾਰੀ ਰਹਿੰਦਾ ਹੈ ਕਿਉਂਕਿ ਪ੍ਰਤੀ ਸਕਿੰਟ 7 ਲੱਖ ਗੈਲਨ ਪਾਣੀ ਸਾਗਰ ਨੂੰ ਛੂੰਹਦਾ ਰਹਿੰਦਾ ਹੈਮਿਸਰ ਵਿੱਚ ਇਸ ਦਰਿਆ ਕਾਰਣ ਜੂਨ ਤੋਂ ਸਤੰਬਰ ਤੱਕ ਹੜ੍ਹ ਆਉਂਦੇ ਸਨ ਜੋ ਆਪਣੇ ਨਾਲ਼ ਚਿੱਕੜ ਦੀ ਸ਼ਕਲ ਵਿੱਚ ਬੜੇ ਉਪਜਾਊ ਖਣਿਜ ਤੱਤ ਲਿਆ ਕੇ ਧਰਾਤਲ ਤੇ ਵਿਛਾ ਦਿੰਦੇ ਸਨਹੁਣ 1970 ਤੋਂ ਅਸਵਾਨ ਡੈਮ ਚਾਲੂ ਹੋ ਜਾਣ ਨਾਲ਼ ਸ਼ਾਇਦ ਹਾਲਾਤ ਤੇ ਭੂਗੋਲਿਕ ਸਥਿਤੀ ਕੁਝ ਹੱਦ ਤੱਕ ਬਦਲ ਗਈ ਹੋਵੇਹੁਣ ਨਹਿਰਾਂ ਨਾਲ਼ ਸਿੰਚਾਈ ਹੁੰਦੀ ਹੋਵੇਗੀਮਿਸਰ ਦੀ ਸਭਿਅੱਤਾ ਦਾ ਮਹੱਤਵ ਕੇਵਲ ਦਰਿਆ ਨੀਲ ਹੀ ਮੰਨਿਆ ਜਾਂਦਾ ਹੈਇਤਿਹਾਸ ਗਵਾਹ ਹੈ ਕਿ ਪਾਣੀ ਹੀ ਸਭਿਆਤਾਵਾਂ ਪੈਦਾ ਕਰਦਾ ਰਿਹਾ ਹੈ ਅਤੇ ਪਾਣੀ ਦੀ ਅਣਹੋਂਦ ਇਹਨਾਂ ਦੇ ਉਜਾੜੇ ਦਾ ਕਾਰਣ ਬਣਦੀ ਰਹੀ ਹੈਅੱਜ ਪਾਣੀ ਬਦਲੇ ਦੇਸ਼ਾਂ ਤੇ ਸੂਬਿਆਂ ਵਿਚਕਾਰ ਕਿਤੇ ਨਾ ਕਿਤੇ ਜੰਗ ਛਿੜੀ ਰਹਿੰਦੀ ਹੈਧਰਤੀ ਹੇਠਲੀ ਤਬਦੀਲੀ ਜਦੋਂ ਧਰਤੀ ਦੇ ਉਪਰ ਪਹੁੰਚਦੀ ਹੈ ਤਾਂ ਦਿਸਣਯੋਗ ਹੋ ਜਾਂਦੀ ਹੈਹਜ਼ਾਰਾਂ ਸਾਲ ਪਹਿਲਾਂ ਜਿੱਥੇ ਕਿਤੇ ਧਰਤੀ ਪਾਣੀ ਹੇਠ ਹੁੰਦੀ ਹੋਵੇਗੀ, ਅੱਜ ਉੱਥੇ ਰੇਗਿਸਤਾਨ ਹੋ ਸਕਦੇ ਹਨਅਤੇ ਇਸ ਦੇ ਉਲਟ ਵੀ ਹੋ ਸਕਦਾ ਹੈਦੁਨੀਆਂ ਦਾ ਸਭ ਤੋਂ ਵੱਡਾ ਰੇਗਿਸਤਾਨ ਜੋ ਸਹਾਰਾ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ਕਿਸੇ ਸਮੇਂ ਪਾਣੀ ਨਾਲ਼ ਰਚਿਆ ਹੋਇਆ ਰਿਹਾ ਹੋ ਸਕਦਾ ਹੈਇਸਦਾ ਨਾਮ ਸਹਾਰਾ ਅਰਬੀ ਭਾਸ਼ਾ ਦੇ ਸ਼ਬਦ ਸਹਿਰਾਤੋਂ ਰੱਖਿਆ ਗਿਆ ਹੈਇਹ ਉਤਰੀ ਅਫਰੀਕਾ ਤੋਂ ਲੈ ਕੇ, red sea ਅਤੇ atlantic ocean ਤੱਕ ਫ਼ੈਲਿਆ ਹੋਇਆ ਹੈ ਜਿਸ ਦਾ ਖੇਤਰਫਲ 36 ਲੱਖ ਵਰਗਮੀਲ ਹੈਇਹ ਰੇਗਿਸਤਾਨ ਗਰਮ ਹੀ ਨਹੀਂ ਸਗੋਂ ਸੰਸਾਰ ਦਾ ਸਭ ਤੋਂ ਖ਼ੁਸ਼ਕ ਹਿੱਸਾ ਵੀ ਹੈ ਜਿੱਥੇ ਮਸਾਂ ਦੋ ਇੰਚ ਸਲਾਨਾ ਬਾਰਿਸ਼ ਹੁੰਦੀ ਹੈ ਚਲਦਾ...


*****
(ਲੇਖ ਦਾ ਦੂਜਾ ਭਾਗ ਪੜ੍ਹਨ ਲਈ ਹੇਠਲੀ ਪੋਸਟ ਵੇਖੋ ਜੀ
ਸ਼ੁਕਰੀਆ)
No comments: