ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, October 22, 2012

ਜਤਿੰਦਰ ਹਾਂਸ – ਆਰਸੀ ‘ਤੇ ਖ਼ੁਸ਼ਆਮਦੇਦ – ਕਹਾਣੀ – ਭਾਗ ਤੀਜਾ


ਰਾਹੂ-ਕੇਤੂ
ਕਹਾਣੀ ਭਾਗ ਤੀਜਾ ਤੇ ਆਖ਼ਰੀ
-----
ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਅਤੇ ਦੂਜਾ ਭਾਗ ਜ਼ਰੂਰ ਪੜ੍ਹੋ ਜੀ
-------
ਜਦੋਂ ਦਲੀਪ ਕੁਰ ਵਿਆਉਲੀ ਆਈ ਸੀ
ਝਾਂਜਰਾਂ ਪਾ ਕੇ ਕੰਮ ਕਰਦੀ ਫਿਰਿਆ ਕਰੇਜਦੋਂ ਛਣਕ-ਛਣਕ ਹੋਵੇ ਜਿਵੇਂ ਸਾਰਾ ਘਰ ਹੀ ਗਿੱਧਾ ਪਾ ਰਿਹਾ ਹੋਵੇ

 ਇਕ ਦਿਨ ਮੇਰੀ ਰੋਟੀ ਲੈ ਕੇ ਖੇਤ ਗਈਮੇਰੇ ਨਾਲ ਕੰਮ ਕਰਵਾਉਣ ਲੱਗੀ।  ਉੱਥੇ ਉਹਦੀ ਝਾਂਜਰ ਗੁਆਚ ਗੀਡਰਦੀ ਮੈਨੂੰ  ਦੱਸੇ ਨਾ

 ਇਕ ਦਿਨ ਮੈਂ ਕਣਕ ਸਿੱਟ ਕੇ ਆਇਆ।  ਛੇ ਮਹੀਨੇ ਮਿਹਨਤ ਕਰਕੇ ਫ਼ਸਲ ਵੇਚੇ ਤੇ ਕਰਜ਼ੇ ਨਾ ਉਤਰੇ, ਤਾ ਬੰਦਾ ਦਾ ਦਿਲ ਟੁੱਟ ਜਾਂਦਾਦਿਲ ਖੜਾਉਣ ਲਈ ਸ਼ਰਾਬ ਦੀ ਘੁੱਟ ਪੀ ਕੇ ਦੁਨੀਆਂ ਰੰਗੀਨ ਕਰੀ ਫਿਰਦਾ ਸੀਉਹਨੇ ਮੈਨੂੰ ਖੁਸ਼ ਦੇਖ ਕੇ ਕਿਹਾ, “ਦੇਖੀ ਜੀ, ਮੈਂ ਇੱਕ ਚੀਜ਼ ਮੰਗਣੀ ਆਂ  ਉਹ ਨੀਵੀਂ ਪਾਈ ਧਰਤੀ ਤੇ ਝਾਕ ਰਹੀ ਸੀ
ਉਹਨੇ ਪਹਿਲੀ ਤੇ ਆਖਰੀ ਵਾਰੀ ਕੁਝ  ਮੰਗਿਆ ਸੀ, “ਮੰਗ ਜੋ ਕੁਝ ਮੰਗਣਾ, ਮੇਰਾ ਮਤਲ ਮੈਂ ਤੈਨੂੰ ਸੋਨੇ ਨਾਲ ਤੋਲਦੂੰ   ਮੈਂ ਦਰਿਆ ਦਿਲ ਬਣਿਆ ਬੈਠਾ ਸਾਂ

 “ ਜਦੋਂ ਹੱਥ ਸੁਖਾਲਾ ਹੋਇਆ, ਮੈਨੂੰ  ਝਾਂਜਰ ਲੈ ਦੀਂ ਜੀਇਕ ਝਾਂਜਰ ਖੇਤ ਚ ਗੁਆਚਗੀ...  ਉਹ ਗੁਨਾਹਗਾਰ  ਖੜ੍ਹੀ ਸੀ

ਝਾਂਜਰ ਕੀ ਏ, ਜਾਨ ਵੀ ਹਾਜਰ  ਐ ਮੈਂ ਉਹਨੂੰ ਬਾਹਾਂ ਚ ਭਰ  ਕੇ ਤੋਲ ਦਿੱਤਾ

 ਪਰ ਹੱਥ ਸੁਖਾਲਾ ਹੀ ਨਾ ਹੋਇਆਮੇਰਾ ਮਤਲ ਉਹਨੂੰ ਸੋਨੇ ਨਾਲ ਤੋਲਣ ਦੇ ਵਾਅਦੇ  ਕਰਦਾ ਸੀਇਕ ਚਾਂਦੀ ਦੀ ਝਾਂਜਰ ਨਾ ਲੈ ਕੇ ਦੇ ਹੋਈ, ਸਗੋਂ ਉਹਦੇ ਇਕ ਦੋ ਗਹਿਣੇ  ਸੀ ਉਹ ਵੀ ਵਿਕ ਗਏ।  ਪਰ ਉਹਨੈ  ਰੱਬ ਦੀ ਬੰਦੀ ਨੇ ਕਦੀ ਮੂੰਹੋਂ ਕੁਝ  ਨਹੀਂ ਕਿਹਾਧੰਨ ਸੀ ਉਹ

 ਬਾਬੂ ਜੀ, ਉਹ ਝਾਂਜਰ ਫੜ ਕੇ ਮੈਂ  ਕਿੰਨਾ ਚਿਰ ਰੋਈ ਗਿਆਫਿਰ ਮਨ ਚ ਆਈਜਿਵੇਂ ਔਖੇ ਵੇਲੇ ਦਲੀਪ ਕੁਰ ਆਪਣੀ ਸਾਂਭੀ ਹੋਈ ਚੀਜ਼ ਦੇ ਕੇ ਕਹਿੰਦੀ ਹੁੰਦੀ ਸੀ, “ਲੈ ਇਹਨੂੰ ਵਰਤ ਲੈ।  ਜਦੋਂ ਹੱਥ ਸੁਖਾਲਾ ਹੋਇਆ ਲੈ ਲਵਾਂਗੇ  ਅੱਜ ਝਾਂਜਰ ਦੇ ਕੇ ਕਹਿ ਰਹੀ ਹੋਵੇ, “ਲੈ ਇਹਨੂੰ ਵਰਤ ਲੈ, ਡਾਕਟਰ ਦੇ ਮੱਥੇ ਮਾਰ, ਕੰਮ ਕਰਾ।ਝਾਂਜਰ’, ਜੀ ਮੈਂ ਹੱਟੀ ਵਾਲੇ ਲਾਲੇ ਨੂੰ ਦੇ ਦਿੱਤੀ।  ਉਹਨੂੰ ਕਿਹਾ, “ ਜਦੋਂ ਪੈਸੇ ਹੋਏ, ਮੈਂ ਮੁੜਵਾ ਲੈਣੀ ਆ  ਉਹ ਹੱਸਣ ਲੱਗਾਉਹਨੂੰ ਹਰ ਕੋਈ ਇਹੀ ਕਹਿੰਦਾ ਪਰ...

 ਪੈਸੇ ਲੈ ਕੇ ਡਾਕਟਰ ਕੋਲ਼ ਗਿਆ

ਕਿਉਂ ਬਾਬਾ, ਬਣਿਆ ਕੰਮ ?” ਉਹ  ਐਨਕਾਂ ਵਿਚੀਂ ਝਾਕਿਆਕੰਮ ਕੀ  ਬਣਨਾ ਸੀ, ਇਕ ਗੀਤ ਆ ਜੀ ਅਖੇ,

 ਸਾਧਾ, ਸਾਧਾ ਸਾਧਾ ਤੈਨੂੰ
ਰਿਹਾ ਹੌਂਸਲਾ ਕਾਹਦਾ
ਦੁਨੀਆ ਲੱਗ ਗੀ ਚਾਂਟਾਂ ਤੇ
ਅਗਲੇ ਸਾਲ ਨੂੰ ਮਿਲੂ... ਰਾਸਣ ਕਾਟਾਂ ਤੇ

 “ਬਾਬਾ, ਜਿਹੜੀ ਦੁਨੀਆ ਚਾਟਾਂ ਤੇ  ਲੱਗੀ ਉਹਦਾ ਕੀ ਕਰੀਏ ?”

 ਮੈਂ ਪੈਸੇ ਉਹਦੇ ਮੱਥੇ ਮਾਰੇਉਹਨੇ  ਕਾਗਜ਼ਾਂ ਤੇ ਉਮਰ ਵਾਲੇ ਥਾਂ ਤੇ ਘੁੱਗੀ ਮਾਰ ਤੀ, ਬਈ ਇਹ ਪੈਂਹਠ ਸਾਲ ਤੋਂ ਉੱਤੇ ਆ

 ਮੈਂ ਸੋਚਦਾ ਘਰ ਨੂੰ ਆ ਰਿਹਾ ਸੀ, “ਇਹ  ਡਾਕਟਰ ਨੇ ਜਾਂ ਜਲਾਦ, ਬੰਦਾ ਮਰੇ ਭਾਵੇਂ  ਜੀਵੇ ਇਨ੍ਹਾਂ ਨੂੰ ਫੀਸ ਚਾਹੀਦੀ ਆ।  ਪੈਸੇ ਦੇ ਪੁੱਤ ਨੇ ਸਹੁਰੀਂ ਦੇ ਕੰਜਰ..।

 ਮਨ ਫਿਰ ਖ਼ਰਾਬ ਹੋ ਗਿਆਫਾਰਮ ਲਿਆ ਕੇ ਫਿਰ ਘਰੇ ਸੁੱਟ ਦਿੱਤੇਸਰਪੰਚ ਦੇ ਦਸਖ਼ਤ ਬਿਨਾ ਕੰਮ ਨਹੀਂ ਸੀ ਬਣਨਾ।  ਮੈਂ  ਉਹਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ, ਫਾਰਮ ਕਿੰਨੇ ਹੀ ਚਿਰ ਰੁਲ਼ਦੇ ਰਹੇ

 ਇਕ ਦਿਨ ਲੰਬੜਦਾਰ ਮਿਲਿਆ, ਉਹ ਪੈਨਸ਼ਨ  ਲੈ ਕੇ ਆਇਆ ਸੀ।  ਮੇਰੇ ਮਨ ਚ ਫਿਰ ਪੈਨਸ਼ਨ  ਲੈਣ ਦੀ ਗੱਲ ਆਈ

ਨਿਰਾਸ਼ ਹੋਇਆ ਘੁੰਮ ਰਿਹਾ ਸੀਸਾਡੇ ਪਿੰਡ ਆਲਾ ਜੋਰਾ ਕਾਮਰੇਡ ਮਿਲ ਗਿਆਉਹ  ਦੁੱਖ ਪੁੱਛੀ ਜਾਵੇਮੈਂ ਉਹਨੂੰ ਸਰਪੰਚ  ਦੇ ਦਸਖ਼ਤ ਵਾਲੀ ਗੱਲ ਦੱਸੀਉਹ ਕਹਿੰਦਾ, “ਸਰਪੰਚ ਦਾ ਖਹਿੜਾ ਛੱਡਆਪਣੇ ਐਮ.ਐਲ.ਏ. ਰਾਜਵੀਰ ਸਰਕਾਰ ਜਿਹੜੇ ਸਰਕਾਰ ਚ ਮੰਤਰੀ ਵੀ ਨੇ, ਉਨ੍ਹਾਂ ਤੋਂ ਤੇਰਾ ਕੰਮ ਕਰਵਾ ਦਿੰਦੇ ਆ।

ਦੂਜੇ ਦਿਨ ਸਵੇਰੇ ਹੀ ਆਪਣੇ ਮੋਟਰਸਾਈਕਲ ਤੇ ਬਿਠੇ ਕੇ ਉਹਦੇ ਕੋਲ਼ ਨੂੰ ਤੁਰ ਪਿਆਅੱਜਕਲ੍ਹ ਕਾਮਰੇਡ ਦਾ ਇਨਕਲਾਬ ਗਾਂਧੀ ਦੇ ਚਰਖੇ ਚ ਵੜਿਆ ਹੋਇਆ।  ਉਹ ਸਾਰੇ ਰਾਹ ਗਾਂਧੀ ਦੇ ਗੁਣ ਗਾਈ ਗਿਆਹਾਰ ਕੇ ਮੈਂ ਵੀ ਕਹੀ ਗਿਆ, ਧੰਨ ਸੀ ਜੀ ਉਹ ਤਾਂ, ਉਹਨੇ ਦੇਸ਼ ਆਜ਼ਾਦ ਕਰਵਾਤਾ

 ਬਾਬੂ ਜੀ, ਮਨ ਚ ਆਖਾਂ, “ਬੰਦਾ ਸੀ ਉਹ  ਬੈਂਗਣ।  ਮੈਨੂੰ ਨੀ ਚੰਗਾ ਲੱਗਦਾਭਗਤ  ਸਿਉਂ ਸ਼ਹੀਦ ਕਰਵਾ ਤਾ, ਰਾਜ ਗੋਰਿਆਂ ਤੋਂ  ਕਾਲ਼ਿਆਂ ਨੂੰ ਦਬਾ ਕੇ ਰੰਗ ਲਾ ਤਾ।  ਆਜ਼ਾਦੀ ਲੈ ਕੇ ਦਿੱਤੀ ਆ ਬੈਂਗਣ ਨੇਮੈਂ ਜ਼ਮੀਨ ਦੇ ਮਾਲਕ ਤੋਂ ਨੰਗ ਬਣ ਕੇ ਬਹਿ ਗਿਆਰਾਜਵੀਰ ਸਰਕਾਰ ਵਰਗੇ ਕੱਖਪਤੀ ਤੋਂ ਅਰਬਪਤੀ ਬਣਗੇਰਾਜਵੀਰ ਦਾ ਬਾਪ ਲਿਬੜੇ ਆਲੇ ਸਰਦਾਰਾਂ ਦੇ ਟਾਂਗਾ ਵਾਹੁੰਦਾ ਹੁੰਦਾ ਸੀਉਹ ਪੂਛ ਏਨੀ ਮਾਰਦਾ ਗੱਲ-ਗੱਲ ਤੇ ਜੀ ਸਰਕਾਰ ਪਾਤਸ਼ਾਹ, ਜੀ ਸਰਕਾਰ ਪਾਤਸ਼ਾਹਕਹਿਣ ਦੀ ਆਦਤ ਸੀ।  ਲੋਕਾਂ ਨੇ ਉਹਦਾ ਨਾਂ ਸਰਕਾਰ ਰੱਖ ਲਿਆਫਿਰ ਉਹਦੇ ਮੁੰਡੇ ਰਾਜਵੀਰ ਨੂੰ ਉਹਦੇ ਬਾਪ ਵਾਂਗਾ ਸਰਕਾਰ ਕਹਿਣ ਲੱਗੇਜਦੋਂ ਇਹ ਹਲਕਾ ਰਿਜ਼ਰਵ ਹੋਇਆ, ਤਾਂ ਲਿਬੜੇ ਆਲੇ ਸਰਦਾਰ ਨੇ ਆਪਣੇ ਝਾੜ ਬਰਦਾਰ ਨੂੰ ਟਿਕਟ ਦਿਵਾ ਦਿੱਤੀਬਈ, ਫਿਰ ਵੀ ਸਾਡੀ ਓ ਹਕੂਮਤ ਚੱਲੇਮੁੜ ਇਹਨੇ ਪਿੱਛੇ ਨੀ ਦੇਖਿਆ ਅਰਬਾਂ ਪਤੀ ਹੋ ਗਿਆਲੀਡਰ ਆਪਣੀਆ ਤਨਖ਼ਾਹਾਂ ਭੱਤੇ ਵਧਾਈ ਜਾਂਦੇ ਨੇਬੁੱਢਿਆਂ ਨੂੰ ਜਿੰਨ੍ਹਾਂ ਸਾਰੀ ਉਮਰ ਦੇਸ਼ ਲਈ ਕਮਾਈ ਕਰਦਿਆਂ ਲੰਘਾ ਤੀ  ਰੁਪਈਆਅਜਿਹੀਆਂ ਗੱਲਾਂ ਸੋਚਦਿਆਂ ਮੈਂ ਤੇ ਕਾਮਰੇਡ ਰਾਜਵੀਰ ਸਰਕਾਰ ਦੀ ਕੋਠੀ ਜਾ ਬੈਠੇਉੱਥੇ ਕਮਰੇ ਚ ਹੋਰ ਬਥੇਰੇ ਲੋਕ ਉਹਨੂੰ ਮਿਲਣ ਨੂੰ ਬੈਠੇ ਸੀ, ਜਿਵੇਂ ਰਾਜੇ ਦਾ ਦਰਬਾਰ ਹੋਵੇ

 ਇਕ ਨਿਪਾਲੀ ਚਾਹ ਦੇ ਗਿਆ, ਨਾਲ਼ ਬਰਫ਼ੀ

 ਬਾਬੂ ਜੀ, ਬਹੁਤ ਸਮੇਂ ਬਾਅਦ ਰਾਜਵੀਰ ਸਰਕਾਰ  ਹੱਥ ਜੋੜਦਾ ਆ ਕੇ ਖ਼ਾਲੀ ਕੁਰਸੀ ਤੇ  ਬੈਠ ਗਿਆ।  ਜਦੋਂ ਫਰਿਆਦ ਕਰਨ ਦੀ ਵਾਰੀ ਆਈਮੈਂ ਰਾਜਵੀਰ ਦੀਆਂ ਸਿਫ਼ਤਾਂ  ਦੇ ਪੁਲ ਬੰਨ੍ਹ ਦਿੱਤੇ

 “ਸਰਕਾਰ ਜੀ, ਧੰਨ ਹੋ  ਤੁਸੀਂ ਤੇ ਧੰਨ ਏ ਥੋਡੀ ਸਰਕਾਰ।  ਜਿੱਧਰ ਦੇਖੋ ਦੇਸ਼ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਿਹਾਤੁਸੀਂ ਦੇਸ਼ ਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੱਤਾਮੇਰਾ ਮਤਲ ਗ਼ਰੀਬ-ਗੁਰਬਾ ਵੀ ਮੋਬਾਇਲ ਚੁੱਕੀ ਫਿਰਦਾਜਦੋਂ ਅਸੀਂ ਥੋਡੇ ਕੋਲ਼ ਆ ਰਹੇ ਸੀ ਤਾਂ ਸ਼ਹਿਰ ਆ ਕੇ ਕਾਮਰੇਡ ਜੋਰਾ ਸਿਉਂ ਮੈਨੂੰ ਕਹਿੰਦਾ, “ਚੰਦ ਸਿਆਂਹ, ਚੱਲ ਤੈਨੂੰ ਤਮਾਸ਼ਾ ਦਿਖਾਵਾਂ  ਇਹਨੇ ਬੈਂਕ ਚ ਜਾ ਕੇ ਇਕ ਡੱਬੇ ਜਿਹੇ ਚ ਕਾਰਡ ਪਾਇਆ ਬਟਨ ਦੱਬੇ ਪੈਸੇ ਬਾਹਰ ਆ ਗਏ।  ਦੇਸ਼ ਤਰੱਕੀਆਂ ਛੂਹ ਰਿਹਾ ਜੀ ਤਰੱਕੀਆ... ਮਨ ਚ ਸੋਚਾਂ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ, ਮਤਲ ਅਸੀਂ ਨੰਗਾ ਨੇ ਇਹ ਮਸੀਨਾਂ ਸਿਰ ਮਾਰਨੀਆਂ

 ਰਾਜਵੀਰ ਸਰਕਾਰ ਹੱਥ ਖੜ੍ਹਾ ਕਰਕੇ ਮੈਨੂੰ  ਚੁੱਪ ਕਰਨ ਦਾ ਇਸ਼ਾਰਾ ਕਰ ਕੇ ਮੁਸਕਰਾਈ ਜਾਵੇ
ਕਾਮਰੇਡ ਦੱਸਣ ਲੱਗਾ, “ਇਹ ਚੰਦ ਸਿਉਂ ਆਂ, ਸਰਪੰਚ ਵਿਰੋਧੀ ਪਾਰਟੀ ਦਾ ਹੋਣ ਕਰਕੇ ਇਹਦੇ ਪੈਨਸ਼ਨ ਆਲੇ ਫਾਰਮਾਂ ਤੇ ਸਾਈਨ ਨੀ ਕਰਦਾਇਹ ਵਿਚਾਰਾ ਗ਼ਰੀਬ ਬੰਦਾ...।

 ਰਾਜਵੀਰ ਨੇ ਫਾਰਮ ਉੱਤੇ ਦਸਖ਼ਤ ਕਰਦਿਆ ਕਿਹਾ, “ਲੈ ਬਾਬਾ, ਤੈਨੂੰ ਪੈਨਸ਼ਨ ਮਿਲਗੀ  ਸਮਝ।

 ਬਾਬੂ ਜੀ, ਇਹ ਫਾਈਲ ਲੈ ਕੇ ਘੁੰਮਦਿਆਂ ਮੇਰੀਆਂ ਜੁੱਤੀਆਂ ਘਿਸ ਗਈਆਂਇਕ ਦਿਨ ਦਫ਼ਤਰ ਦਾ ਬਾਬੂ ਕਹਿੰਦਾ, “ਬਾਬਾ ਵੰਡ, ਕੁਝ ਤੇਰਾ ਕੰਮ  ਹੋ ਗਿਆ।  ਜਿਹੜੀ ਬੈਂਕ ਚ ਥੋਡੇ ਪਿੰਡ ਦੇ ਹੋਰ ਪੈਨਸ਼ਰਾਂ ਦੇ ਖਾਤਾ ਖੋਲ੍ਹਿਆ ਹੋਇਆ ਤੂੰ ਉੱਥੇ ਖਾਤਾ ਖੁਲ੍ਹਵਾ ਲੈ।

 ਫਿਰ ਬਾਬੂ ਜੀ ਮੈਂ ਬੈਂਕ ਚਲਿਆ ਗਿਆ।  ਉੱਥੇ ਸੌ ਪੰਗੇ ਕਦੇ ਗਵਾਹ ਲਿਆਓਕਦੇ  ਰਾਸ਼ਨ ਕਾਰਡ ਲਿਆਓਸੌ ਦੇ ਕੇ ਖਾਤਾ ਖੁਲਵਾਇਆ ਹਰ ਰੋਜ਼ ਬੈਂਕ ਧੰਨ ਓ ਤੁਸੀਂ...ਧੰਨ ਓ ਤੁਸੀਂ ਕਰਨ ਜਾਂਦਾਉਹ ਵੀ ਮੈਨੂੰ ਜਾਨਣ ਲੱਗ ਪਏਦੇਖਦਿਆਂ ਹੀ ਕਹਿ ਦਿੰਦੇ, “ਬਾਬਾ ਅਜੇ ਆਈ ਨੀ ਪੈਨਸ਼ਨ।

 ਹੁਣ ਤਾਂ ਬਾਬੂ ਜੀ ਮੈਂ ਪੈਨਸ਼ਨ  ਦਾ ਖਹਿੜਾ ਹੀ ਛੱਡ ਦਿੱਤਾ।  ਰੋਟੀ ਲਈ  ਨਿੱਕੇ ਮੋਟੇ ਜੁਗਾੜ ਕਰੀ ਜਾਈਦੇ ਨੇ।  ਮੇਰਾ ਮਤਲ ਰਿਸ਼ਤੇ ਕਰਵਾਈ ਦੇ ਨੇਬਾਬੂ ਜੀ, ਧੰਨ ਨੇ ਲੋਕਾਂ ਦੇ ਧੀਆਂ-ਪੁੱਤ ਤੇ ਧੰਨ ਨੇ ਉਨ੍ਹਾਂ ਨੂੰ ਜੰਮਣ ਵਾਲੇ।  ਉਹ ਧੜਾ-ਧੜ ਜਵਾਨ ਹੋਈ ਜਾ ਰਹੇ ਹਨ।  ਇਹ ਕੰਮ ਹੈ ਤਾਂ ਜੁੱਤੀਆਂ ਖਾਣ ਵਾਲੀ ਈਜੇ ਕਿਸੇ ਦੀ ਧੀ ਸੁਖੀ ਵਸੇ ਤਾਂ ਕਹਿਣਗੇ, “ਮੇਰੀ ਭੋਲੀ ਦੇ ਕਰਮ ਬੜੇ ਚੰਗੇ ਨੇ... ਜੇ ਕਿਸੇ ਦੀ ਧੀ ਦੁਖੀ ਹੋਵੇ ਤਾਂ ਕਹਿਣਗੇ, “ਪੈ ਜਾਣ ਚੰਦ ਕੇ ਕੀੜੇ, ਕਿਹੋ ਜਿਹੇ ਮਾੜੇ ਥਾਂ ਰਿਸ਼ਤਾ ਕਰਵਾਇਆ.... ਊਂ ਇਹ ਕੰਮ ਮੈਨੂੰ ਰਾਸ ਆ ਗਿਆ, ਨਾਲ਼ੇ ਦੋ ਸਿਰ ਜੁੜਦੇ ਨੇ ਅਸੀਸਾਂ ਮਿਲਦੀਆਂ ਨੇ

 ਅੱਛਾ ਕਾਕਾ, ਤੂੰ ਵਕੀਲ ਬਾਬੂ ਨੀ ਮੇਰੇ ਵਾਂਗ ਵਕੀਲ ਕੋਲ਼ ਕੰਮ ਆਇਆਂ, ਵਕੀਲ ਬਾਬੂ ਅਦਾਲਤ ਚ ਗਿਆ ਹੋਇਆ।  ਮੈਂ ਵੀ ਸੋਚੀ ਜਾਨਾ, ਬਈ ਇਹ ਉਹ  ਤਾਂ ਲੱਗਦਾ ਨੀਮੇਰਾ ਮਤਲ ਉਹ ਤਾਂ ਕੰਮ ਦੀ ਗੱਲ ਤੋਂ ਬਿਨਾਂ ਗੱਲ ਨੀ ਸੁਣਦਾ।  ਚੱਲ ਸ਼ੇਰਾ ਮੇਰਾ ਮਨ ਹਲਕਾ ਹੋ ਗਿਆਸ਼ੇਰਾ ਸੱਚ ਦੱਸਾਂ, ਮੇਰੀ ਹੁਣ ਨਿਗ੍ਹਾ ਨੀ ਰਹੀ।  ਐਵੇਂ ਧੁੱਪ-ਛਾਂ ਹੀ ਦਿਸਦੀ ਆ।  ਇਹ ਗੱਲ ਮੈਂ ਕਿਸੇ ਨੂੰ ਦੱਸਦਾ ਨੀਂ..।  ਮੈਂ ਤੈਨੂੰ ਰਿਸ਼ਤਾ ਕਰਵਾਉਣਾ, ਕੁੜੀ ਐ ਪੜ੍ਹੀ-ਲਿਖੀਸੁਹਣੀ-ਸੁਨੱਖੀ, ਹੀਰੇ ਵਰਗੀ...

 ਪੈਨਸ਼ਨ ਦਾ ਸ਼ੇਰਾ ਕੀ ਹੋਣਾ ਸੀਇਕ ਦਿਨ ਬੈਂਕ ਦੀ ਅਫ਼ਸਰਨੀ ਬੀਬੀ ਹੱਸਦੀ ਕਹਿੰਦੀ, “ਬਾਬਾ ਧੰਨ ਏ ਤੂੰ ਜਿਹੜਾ ਹਰ ਰੋਜ਼ ਤੁਰਿਆ ਰਹਿਨਾਤੇਰੀ ਪੈਨਸ਼ਨ ਨੀ ਆਈਦਫ਼ਤਰ ਜਾ ਕੇ ਪਤਾ ਕਰਜਿੱਥੋਂ ਪੈਨਸ਼ਨ ਲੱਗਦੀ ਆ।

ਦਫ਼ਤਰ ਜਾ ਕੇ ਪਤਾ ਕਰਿਆਉਹ ਬਾਬੂ ਕਹਿੰਦਾ, ਕਿਸੇ ਨੇ ਅਰਜ਼ੀ ਦਿੱਤੀ ਆ, ਇਸ ਪਿੰਡੋਂ ਚੰਦ ਸਿਉਂ ਨਾਂ ਦਾ ਬੰਦਾ ਗੁਜ਼ਰ ਗਿਆਮੇਰੀ ਮੌਤ ਦਾ ਸਰਟੀਫ਼ਿਕੇਟ ਦਿੱਤਾ, ਮਤਲ ਮੈਨੂੰ ਜਿਉਂਦੇ ਨੂੰ ਏ ਮਾਰਤਾਮੈਂ ਉਨ੍ਹਾਂ ਨੂੰ ਕਿਹਾ, “ਮੈਂ ਥੋਡੇ ਸਾਹਮਣੇ ਜਿਉਂਦਾ ਜਾਗਦਾ ਫਿਰਦਾਂ ਉਹ ਮੰਨਦੇ ਨੀ।  ਸਬੂਤ ਭਾਲ਼ਦੇ ਆ।  ਹੁਣ ਮੈਂ ਆਪਣੇ ਜਿਉਂਦੇ ਹੋਣ ਦਾ ਸਬੂਤ ਲੱਭ ਰਿਹਾਂ।  ਜਿਹੜਾ ਉਨ੍ਹਾਂ ਨੂੰ ਦੇ ਸਕਾਂ।  ਵੋਟਰ ਲਿਸਟ ਚੋਂ ਮੇਰਾ ਨਾਂ ਕਟਵਾ ਦਿੱਤਾ।  ਰਾਸ਼ਨ ਕਾਰਡ ਬਹੂ ਦੇ ਜਿੰਦੇ ਹੇਠਾਂਹੁਣ ਮੈਨੂੰ ਲੱਗਣ ਲੱਗ ਪਿਆ ਜਿਵੇਂ ਕਾਗਜ਼ਾਂ ਚ ਮਾਰ ਤਾ,  ਉਵੇਂ ਮੈਨੂੰ ਮਾਰ ਦੇਣਗੇਤਾਹੀਉਂ ਮੈਂ ਵਕੀਲ ਬਾਬੂ ਕੋਲ਼ ਆਇਆਉਨ੍ਹਾਂ ਲੋਕਾਂ ਨੂੰ ਪਤਾ ਲੱਗ ਜੇ ਜਿਹੜੇ ਮੈਨੂੰ ਮਰਿਆ ਭਾਲ਼ਦੇ ਨੇਮੈਂ ਕੋਈ ਊਈਂ-ਮਿੱਚੀ ਦਾ ਆਦਮੀ ਨੀ, ਜੱਟ ਤਾਂ ਘੀਸੀ ਕਰਵਾ ਦਿੰਦਾ।  ਉਹ ਹੋਰ ਹੋਣਗੇ ਜਿਹੜੇ ਖੁਦਕੁਸ਼ੀਆਂ ਕਰ ਜਾਂਦੇ ਨੇ...।
-----
ਸਮਾਪਤ

1 comment:

AKHRAN DA VANZARA said...

ਬਹੁਤ ਵਧੀਆ ਕਹਾਣੀ .. ਬੱਸ ਕਹਿ ਲਓ ਕਿ ਧੰਨ ਹੋ ਤੁਸੀਂ ਤੇ ਤੇ ਧੰਨ ਹੈ ਤੁਹਾਡੀ ਲੇਖਣੀ .. ਮੇਰਾ ਮਤਲ ਕਹਾਣੀ ਕਾਹਦੀ ਲਿਖੀ .. ਵੱਡੇ ਵੱਡੇ 'ਨਾਢੂ ਖਾਨਾ' ਦੀ ਘੀਸੀ ਕਰਵਾ ਛੱਡੀ ਆ...