ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 5, 2012

ਗੁਰਨਾਮ ਗਿੱਲ - ਪਾਣੀ - ਲੇਖ - ਭਾਗ – ਪਹਿਲਾ

ਪਾਣੀ

ਲੇਖਭਾਗ ਪਹਿਲਾ


ਕਲੋਲਾਂ ਕਰਦੇ ਪਾਣੀ ਨੂੰ ਵੇਖਕੇ ਬੰਦਾ ਸੋਚਣ ਲਗਦਾ ਹੈ ਕਿ ਕਾਸ਼ ! ਉਹ ਵੀ ਇਸੇ ਤਰ੍ਹਾਂ ਮਚਲਦਾ ਹੋਇਆ ਮੌਜ-ਮਸਤੀ ਕਰ ਸਕੇ! ਪਾਣੀ ਦੀ ਨਾ ਕੋਈ ਜ਼ਾਤ ਹੈ ਨਾ ਮਜ਼੍ਹਬ, ਪਾਣੀ ਸਿਰਫ਼ ਪਾਣੀ ਹੈਇਹ ਗੱਲ ਵੱਖਰੀ ਹੈ ਕਿ ਕੁੱਝ ਸਿਰ-ਫਿਰੇ ਫਿਰਕੂ, ਪਾਣੀ ਨੂੰ ਮਟਕਿਆਂ ਵਿੱਚ ਕੈਦ ਕਰਕੇ, ਕਿਸੇ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਉਪਰ ਰੱਖ ਕੇ ਹਿੰਦੂ-ਪਾਣੀ ਅਤੇ ਮੁਸਲਿਮ-ਪਾਣੀ ਵਰਗੇ ਲੇਬਲ ਲਾ ਕੇ ਆਪਣੀ ਕਮੀਨੀ ਸੋਚ ਦਾ ਸਬੂਤ ਦੇ ਸਕਦੇ ਹਨਪਾਣੀ ਜੀਵਨ ਦਾ ਪ੍ਰਤੀਕ ਹੈਇਸਦੀ ਵਿਸ਼ਾਲਤਾ, ਉਦਾਰਤਾ ਅਤੇ ਬਖ਼ਸ਼ਿਸ਼ਾਂ ਬਾਰੇ ਬਿਆਨ ਕਰਨ ਲਈ ਸ਼ਬਦਾਂ ਦੀ ਥੁੜ੍ਹ ਮਹਿਸੂਸ ਹੋਣ ਲਗਦੀ ਹੈਪਾਣੀ ਨਾਲ਼ ਸੰਬੰਧਿਤ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਨੂੰ ਦੇਸਾਂ-ਪ੍ਰਦੇਸਾਂ ਦੀਆਂ ਸਰਹੱਦਾਂ ਚੋਂ ਗੁਜ਼ਰਨ ਦੀ ਅਜ਼ਾਦੀ ਹੈ



ਇਤਿਹਾਸ ਗਵਾਹ ਹੈ ਕਿ ਪਾਣੀ ਦੀ ਹੋਂਦ ਹੀ ਸਭਿਅਤਾਵਾਂ ਦੀ ਸਿਰਜਣਾ ਕਰਦੀ ਆਈ ਹੈ ਅਤੇ ਇਸ ਤੋਂ ਉਲਟ ਪਾਣੀ ਦੀ ਅਣਹੋਂਦ, ਹਮੇਸ਼ਾ ਸਭਿਆਤਾਵਾਂ ਦੀ ਬਰਬਾਦੀ ਜਾਂ ਉਜਾੜੇ ਦਾ ਕਾਰਣ ਬਣਦੀ ਰਹੀ ਹੈਮਿਸਰ ਦੇ ਨਾਂ ਦੀ ਚਰਚਾ ਪਾਣੀ ਕਾਰਣ ਹੀ ਰਹੀ ਹੈ ਹਾਲਾਂ ਕਿ ਇਸ ਪਾਣੀ ਦਾ ਸਰੋਤ ਦੂਜੇ ਦੇਸ਼ਾਂ ਨਾਲ਼ ਸੰਬੰਧਿਤ ਹੈ, ਮਿਸਰ ਦਾ ਆਪਣਾ ਨਹੀਂ



ਹਵਾ ਵਾਂਗ, ਪਾਣੀ ਵੀ ਇਸ ਸ੍ਰਿਸ਼ਟੀ ਦਾ ਜੀਵਨ ਦਾਤਾ ਹੈਇਹ ਹਮੇਸ਼ਾ ਵਹਾਓ ਵਿੱਚ ਰਹਿੰਦਾ ਹੋਇਆ, ਆਪਣੇ ਰਸਤੇ, ਰੂਪ ਅਤੇ ਸਰੋਤ ਵੀ ਬਦਲਦਾ ਰਹਿੰਦਾ ਹੈਧਰਤੀ ਦੇ ਕੁੱਲ ਪਾਣੀ ਦਾ ਲਗਪਗ 973% ਹਿੱਸਾ ਸਾਗਰਾਂ ਵਿੱਚ ਗਤੀਸ਼ੀਲ ਹੈ ਅਤੇ ਬਾਕੀ ਦਾ 27% ਗਲੇਸ਼ੀਅਰ, ਝੀਲਾਂ, ਦਰਿਆਵਾਂ ਤੇ ਧਰਤੀ ਦੇ ਹੇਠਾਂ ਰਚਿਆ ਹੋਇਆ ਮਿਲ਼ਦਾ ਹੈ



ਪਾਣੀ ਸਾਡੀ ਧਰਤੀ ੳਪੱਰ ਸਭ ਤੋਂ ਵਧੇਰੇ ਬਲਪੂਰਵਕ ਸ਼ਕਤੀ ਹੈਆਧੁਨਿਕ ਮਨੁੱਖ ਨੇ ਜੰਗਲ ਦੀ ਅੱਗ ਤੇ ਕਾਬੂ ਪਾਉਣਾ ਤਾਂ ਸਿੱਖ ਲਿਆ ਹੈ ਪਰ ਪਾਣੀ ਦੇ ਜ਼ੋਰ ਅੱਗੇ ਹਾਲੇ ਬੇਬਸ ਹੈਜਿਵੇਂ ਸੂਰਜ ਜੀਵਨ ਦਿੰਦਾ ਹੈ ਪਰ ਕਦੇ-ਕਦਾਈਂ ਇਸਦਾ ਅਸਹਿ ਸੇਕ ਜੀਵਨ ਤਬਾਹ ਵੀ ਕਰ ਸਕਦਾ ਹੈ; ਇਸੇ ਤਰ੍ਹਾਂ ਇਹ ਗੱਲ ਪਾਣੀ ਤੇ ਵੀ ਲਾਗੂ ਹੋ ਸਕਦੀ ਹੈਸਮੁੰਦਰੀ ਲਾਵਾ ਜਦੋਂ ਕਦੇ ਧਰਤੀ ਦਾ ਤਲ ਉਪਰ ਚੁੱਕਦਾ ਹੈ ਤਾਂ ਕਈ ਕਿਊਬਿਕ ਮੀਲ ਪਾਣੀ ਬੇਰੋਕ ਹੋ ਕੇ ਦੂਰ ਤੱਕ ਤਬਾਹੀ ਮਚਾ ਸਕਦਾ ਹੈ



ਧਰਤੀ ਦਾ 71% ਹਿੱਸਾ ਪਾਣੀ ਨਾਲ਼ ਢਕਿਆ ਹੋਇਆ ਹੈਸਮੁੰਦਰੀ ਪਾਣੀ ਸਿੱਧੇ ਤੌਰ ਤੇ ਪੀਣ ਯੋਗ ਨਹੀਂ ਹੈ ਪਰ ਅਸਿੱਧੇ ਤੌਰ ਤੇ ਅਸੀਂ ਇਸ ਨੂੰ ਪੀਂਦੇ ਵੀ ਹਾਂਸਮੁੰਦਰੀ ਪਾਣੀ ਵਿੱਚ ਔਸਤਨ 345% ਸਲੂਣਾਪਨ ਪਾਇਆ ਜਾਂਦਾ ਹੈਜਾਣੀ ਕਿ ਸੌ ਕਿੱਲੋ ਪਾਣੀ ਉਬਾਲ਼ਣ ਨਾਲ਼ ਸਾਢੇ ਕੁ ਤਿੰਨ ਕਿੱਲੋ ਲੂਣ ਹਾਸਿਲ ਹੋ ਸਕਦਾ ਹੈਇਸ ਦਾ ਕਾਰਣ ਧਰਤੀ ਉਪੱਰਲੇ ਕਲੋਰੀਨ, ਸੋਡੀਅਮ ਤੇ ਕਈ ਤਰ੍ਹਾਂ ਦੀਆਂ ਗੈਸਾਂ ਕਾਰਬਨ ਡਾਇਆਕਸਾਈਡ ਆਦਿ ਤੱਤ ਪਹਾੜਾਂ ਤੋਂ ਘੁਲ਼ ਕੇ ਦਰਿਆਵਾਂ ਰਾਹੀਂ ਸਾਗਰਾਂ ਚ ਆ ਰਲ਼ਦੇ ਹਨਇਹ ਸਲੂਣਾਪਨ ਹੀ ਹੈ ਜੋ ਸਮੁੰਦਰਾਂ ਨੂੰ ਜੰਮਣ ਨਹੀਂ ਦਿੰਦਾ



ਹਰ ਸਾਲ ਤਕਰੀਬਨ ਸਾਗਰਾਂ ਦਾ 450,000 ਕਿਊਬਕ ਕਿਲੋਮੀਟਰ ਪਾਣੀ, ਭਾਫ਼ ਬਣਕੇ ਬੱਦਲਾਂ ਵਿੱਚ ਉੜਨ ਲਗਦਾ ਹੈ ਅਤੇ ਜੋ ਫਿਰ ਹੌਲੀ-ਹੌਲੀ, ਬਾਰਸ਼ ਦਾ ਰੂਪ ਧਾਰਨ ਕਰਕੇ ਸਲੂਣੇਪਨ ਤੋਂ ਮੁਕਤ ਹੋ ਜਾਂਦਾ ਹੈਇਸ ਤਰ੍ਹਾਂ ਇਹ ਸਾਡੇ ਲਈ ਪੀਣ ਯੋਗ ਹੋ ਜਾਂਦਾ ਹੈਮੀਂਹ ਅਤੇ ਬਰਫ਼ਾਂ ਪਿਘਲਣ ਨਾਲ਼ ਇਹ ਪਾਣੀ ਜਦੋਂ ਦਰਿਆਵਾਂ ਰਾਹੀਂ ਸਾਗਰਾਂ ਵੱਲ ਵਾਪਸ ਪਰਤਦੇ ਹਨ ਤਾਂ ਹਰ ਸਾਲ ਆਪਣੇ ਨਾਲ 300 ਮਿਲੀਅਨ ਟਨ ਖਣਿਜ ਵਹਾ ਕੇ ਲੈ ਜਾਂਦੇ ਹਨਭਾਰਤ ਦੇ ਮੇਘਾਲਿਆ ਪ੍ਰਾਂਤ ਵਿੱਚ ਚਿਰਾਪੂੰਜੀ ਵਿਖੇ ਮੌਨਸੂਨ ਕਾਰਣ ਸਭ ਤੋਂ ਵੱਧ ਮੀਂਹ ਪੈਂਦਾ ਹੈ13 ਗਜ (38 ਫੁੱਟ) ਬਾਰਿਸ਼ ਅਪ੍ਰੈਲ ਤੋਂ ਸਤੰਬਰ ਵਿਚਕਾਰ ਹੁੰਦੀ ਹੈ ਪਰ ਸਭ ਤੋਂ ਵਧੇਰੇ ਜੁਲਾਈ ਦੇ ਮਹੀਨੇ ਵਿੱਚ10 ਫੁੱਟ ਬਾਰਿਸ਼ ਕੇਵਲ ਜੁਲਾਈ ਵਿਚ ਹੀ ਹੁੰਦੀ ਹੈਇਸ ਦਾ ਪੁਰਾਤਨ ਨਾਮ ਸੋਹਰਾ ਹੁੰਦਾ ਸੀ ਪਰ ਅੰਗਰੇਜ਼ਾਂ ਨੇ ਚੁਰਾ ਉਚਾਰਨਾ ਸ਼ੁਰੂ ਕਰ ਦਿੱਤਾ ਸੀ, ਇਸ ਤਰ੍ਹਾਂ ਇਹ ਚਿਰਾਪੂੰਜੀ ਬਣ ਗਿਆਹੁਣ ਮੇਘਾਲਿਆ ਸਰਕਾਰ ਨੇ ਦੁਬਾਰਾ ਇਸ ਦਾ ਨਾਮ ਸੋਹਰਾ ਰੱਖ ਦਿੱਤਾ ਹੈਬੰਗਾਲ ਦੀ ਖਾੜੀ ਚੋਂ ਭਾਰੀ ਮੌਨਸੂਨ ਕਾਰਣ ਜੋ ਉਪਜਾਊ ਮਿੱਟੀ ਰੁੜ ਜਾਂਦੀ ਹੈ, ਉਸਦਾ ਖੇਤੀ-ਬਾੜੀ ਨੂੰ ਬੜਾ ਨੁਕਸਾਨ ਹੁੰਦਾ ਹੈਇਸ ਇਲਾਕੇ ਵਿੱਚ ਪੀਣ ਦੇ ਪਾਣੀ ਦੀ ਸ਼ਾਇਦ ਹਾਲੇ ਵੀ ਕਿੱਲਤ ਹੋਵੇਇੱਕ ਜ਼ਮਾਨੇ ਵਿੱਚ ਮੌਨਸੂਨ ਦਾ ਇਹ ਪਾਣੀ ਪੱਕੇ ਖੂਹ ਜਾਂ ਤਲਾ ਬਣਾ ਕੇ ਸਾਂਭਿਆ ਜਾਂਦਾ ਸੀਜੇ ਸਾਗਰਾਂ ਦੀ ਗੱਲ ਕਰੀਏ ਤਾਂ ਸ਼ਾਂਤ ਮਹਾਂਸਾਗਰ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਮਹਾਂਸਾਗਰ ਹੈ



ਸਾਗਰਾਂ ਦੇ ਪਾਣੀ ਹਰਦਮ ਗਤੀਸ਼ੀਲ ਰਹਿੰਦੇ ਹਨਇਸ ਦੇ ਕਈ ਕਾਰਣ ਹਨ; ਸੂਰਜ ਅਤੇ ਚੰਨ ਦੀ ਖਿੱਚ ਨਾਲ਼ ਉਤਾਰ-ਚੜ੍ਹਾਅ ਆਉਂਦੇ ਹਨਚੰਦ ਦੇ ਮੁਕਾਬਲੇ, ਸੂਰਜ ਦਾ ਪ੍ਰਭਾਵ ਬਹੁਤ ਦੂਰ ਹੋਣ ਕਰਕੇ ਅੱਧੇ ਤੋਂ ਵੀ ਘੱਟ ਪੈਂਦਾ ਹੈਇਹ ਉਤਾਰ-ਚੜ੍ਹਾਅ ਦੋ ਕਿਸਮ ਦੇ ਹਨਪਹਿਲਾ ਹੈ ਬਸੰਤੀ; ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇੱਕੋ ਸੇਧ ਵਿੱਚ ਹੁੰਦੇ ਹਨ ਤਾਂ ਛੱਲਾਂ ਬਹੁਤ ਉੱਚੀਆਂ ਹੁੰਦੀਆਂ ਹਨਇਸ ਤੋਂ ਉਲਟ ਜਦੋਂ ਸੂਰਜ ਅਤੇ ਚੰਦਰਮਾ ਨੱਬੇ ਡਿਗਰੀ ਤੇ ਹੁੰਦੇ ਹਨ ਤਾਂ ਸੂਰਜ ਚੰਦਰਮਾ ਦੀ ਗਰੈਵਿਟੀ ਦੇ ਅਸਰ ਨੂੰ ਮੱਧਮ ਕਰ ਦਿੰਦਾ ਹੈ; ਫਲਸਰੂਪ, ਲਹਿਰਾਂ ਨੀਵੀਆਂ ਰਹਿੰਦੀਆਂ ਹਨ



ਤੇਜ਼ ਹਵਾਵਾਂ ਲਹਿਰਾਂ ਪੈਦਾ ਕਰਦੀਆਂ ਹਨਹਵਾ ਵੀ ਆਪਣੇ ਆਪ ਵਿੱਚ ਇੱਕ ਅੱਥਰੀ ਸ਼ਕਤੀ ਹੈਨਰਮ ਮਿੱਟੀ ਵਾਲੇ ਕਿਨਾਰਿਆਂ ਨੁੰ ਸ਼ਕਤੀ-ਸ਼ਾਲੀ ਲਹਿਰਾਂ ਖੋਰ ਕੇ ਸਮੁੰਦਰ ਦਾ ਹਿੱਸਾ ਬਣਾ ਦਿੰਦੀਆਂ ਹਨਭੂਮੱਧ ਰੇਖਾ ਅਤੇ ਪੋਲਾਂ ਦੇ ਤਾਪਮਾਨ ਵਿੱਚ ਅਸਮਾਨਤਾ ਹੋਣ ਕਰਕੇ, ਸਮੁੰਦਰਾਂ ਦੇ ਡੂੰਘੇ ਪਾਣੀ ਹੇਠ ਅਨੇਕਾਂ ਦਰਿਆ ਵਗਦੇ ਹਨ ਜਿਹਨਾਂ ਨੂੰ under currents ਆਖਿਆ ਜਾਂਦਾ ਹੈਇਹ ਪਾਣੀ ਹੇਠਲੇ ਦਰਿਆ ਤਿੰਨ ਤੋਂ ਚਾਰ ਹਜ਼ਾਰ ਮੀਲ ਤੱਕ ਲੰਬੇ ਹੋ ਸਕਦੇ ਹਨਅਤੇ ਇਨ੍ਹਾਂ ਦੀ ਡੂੰਘਾਈ ਛੇ ਹਜ਼ਾਰ ਤੋਂ ਦੱਸ ਹਜ਼ਾਰ ਫੁੱਟ ਤੱਕ ਦੱਸੀ ਜਾਂਦੀ ਹੈਇਹ ਦਰਿਆ ਜਦੋਂ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵੱਲ ਜਾਂਦੇ ਹਨ ਤਾਂ ਉੱਥੋਂ ਦੀ ਆਵੋ-ਹਵਾ ਨੂੰ ਪ੍ਰਭਾਵਿਤ ਕਰਦੇ ਹਨਗਰਮ ਦੇਸ਼ਾਂ ਦਾ ਮੌਸਮ ਘੱਟ ਗਰਮ ਹੋ ਜਾਂਦਾ ਹੈ ਅਤੇ ਬਹੁਤ ਠੰਡੇ ਦੇਸ਼ਾਂ ਦਾ ਥੋੜ੍ਹਾ ਸੁਖਦਾਈ ਹੋ ਜਾਂਦਾ ਹੈਵੱਖੋ-ਵੱਖਰੇ ਸਾਗਰਾਂ ਅਨੁਸਾਰ ਇਨ੍ਹਾਂ ਦਰਿਆਵਾਂ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨਹਿੰਦ ਮਹਾਂ ਸਾਗਰ ਵਿੱਚ ਅਜਿਹੇ ਤਿੰਨ ਦਰਿਆ ਹਨ- ਪੱਛਮੀ ਆਸਟ੍ਰੇਲੀਆ ਦਾ, ਭੂ-ਮੱਧ ਰੇਖਾ ਦਾ ਅਤੇ ਤੀਜਾ ਮੋਜ਼ੈਮਬੀਕ ਦਾ



ਪਾਣੀ ਦੇ ਕਈ ਸਰੋਤ, ਪਹਾੜਾਂ ਵਿੱਚ ਬਾਰਿਸ਼ ਜਾਂ ਬਰਫ਼ ਪਿਘਲਣ ਕਾਰਣ, ਨਦੀ-ਨਾਲ਼ਿਆਂ ਅਤੇ ਦਰਿਆਵਾਂ ਰਾਹੀਂ ਸਾਗਰ ਵੱਲ ਸਫ਼ਰ ਕਰਦੇ ਹਨਪਹਾੜਾਂ ਤੋਂ ਹੇਠ ਵਹਿੰਦੇ ਹੋਏ ਇਹ ਜਵਾਨੀ ਦੀ ਅਵੱਸਥਾ ਵਿੱਚ ਹੁੰਦੇ ਹਨਧਰਾਤਲ ਤੇ ਪਹੁੰਚ ਕੇ ਸਹਿਜ ਹੋ ਜਾਂਦੇ ਹਨ ਅਤੇ ਖਰੂਦੀ ਵੀਆਖਰ ਇਨ੍ਹਾਂ ਦੀ ਬਿਰਧ ਉਮਰ ਦਾ ਅੰਤ ਸਾਗਰ ਕਰ ਦਿੰਦਾ ਹੈ



ਝੀਲਾਂ ਦੇ ਸਰੋਤ ਦੀ ਆਪਣੀ ਹੋਂਦ ਹੈਇਹ ਪਾਣੀ ਪੀਣ ਯੋਗ ਵੀ ਹੋ ਸਕਦਾ ਹੈ ਪਰ ਬਿਨ ਨਿਕਾਸ ਵਾਲ਼ੀਆਂ ਝੀਲਾਂ ਖਾਰੀਆਂ ਵੀ ਹੋ ਸਕਦੀਆਂ ਹਨਇਹ ਡੂੰਘਾਈ ਅਤੇ ਖੇਤਰਫਲ ਵਜੋਂ ਇੱਕ ਦੂਜੇ ਤੋਂ ਭਿੰਨ ਹਨਸੰਸਾਰ ਦੀ ਸਭ ਤੋਂ ਵੱਡੀ ਝੀਲ ਕੈਸਪੀਅਨ ਸਾਗਰ ਗਿਣੀ ਜਾਂਦੀ ਹੈ, ਇਸਦਾ ਖੇਤਰਫਲ 393,900 ਵਰਗ ਕਿਲੋਮੀਟਰ ਹੈਦੁਨੀਆਂ ਦੀ ਸਭ ਤੋਂ ਡੂੰਘੀ ਝੀਲ ਦੀ ਗੱਲ ਕਰੀਏ ਤਾਂ ਇਹ ਸਾੲਬੇਰੀਆ ਦੀ ਬੈਕਲ ਝੀਲ ਹੈ ਜਿਹੜੀ 5807 ਫੁੱਟ ਡੂੰਘੀ ਹੈਦਰਿਆਵਾਂ ਅਤੇ ਝੀਲਾਂ ਦਾ ਨਿਕਾਸ ਆਬਸ਼ਾਰਾਂ ਨੂੰ ਜਨਮ ਦਿੰਦਾ ਹੈ ਅਤੇ ਇਹ ਆਬਸ਼ਾਰ (waterfall) ਕਿਸੇ ਹੋਰ ਦਰਿਆ ਨੂੰ ਜਨਮ ਦੇ ਸਕਦੇ ਹਨ ਜਿਵੇਂ ਅਫਰੀਕਾ ਦੀ ਝੀਲ ਵਿਕਟੋਰੀਆ ਨੇ ਦਰਿਆ ਨੀਲ ਨੂੰ ਜਨਮ ਦਿੱਤਾ ਹੈਇਹ ਦਰਿਆ ਹੀ ਆਖਰ ਦੁਨੀਆਂ ਦੀ ਸਭ ਤੋਂ ਪੁਰਾਣੀ ਅਤੇ ਜ਼ਿਕਰਯੋਗ ਸਭਿਅਤਾ ਦਾ ਕਾਰਣ ਬਣਿਆ ਹੈਸੁਡਾਨ ਵਿੱਚ ਪਹੁੰਚ ਕੇ ਇਸ ਵਿੱਚ ਦੋ ਹੋਰ ਦਰਿਆ (ਚਿੱਟਾ ਅਤੇ ਕਾਲ਼ਾ) ਆ ਸ਼ਾਮਿਲ ਹੁੰਦੇ ਹਨਇਹ ਦੁਨੀਆਂ ਦਾ ਸਭ ਤੋਂ ਲੰਬਾ ਦਰਿਆ ਹੈ ਜਿਸ ਦੀ ਕੁੱਲ ਲੰਬਾਈ 4160 ਮੀਲ ਹੈਇਹ ਯੂਗੰਡਾ, ਈਥੋਪੀਆ ਅਤੇ ਸੂਡਾਨ ਆਦਿ ਵਿੱਚੋਂ ਗੁਜ਼ਰਦਾ ਹੋਇਆ ਮਿਸਰ ਵਿੱਚ ਪਹੁੰਚ ਜਾਂਦਾ ਹੈ ਅਤੇ ਏਥੇ ਇਸਦੀ ਲੰਬਾਈ 915 ਮੀਲ ਰਹਿ ਜਾਂਦੀ ਹੈਇਹ ਫ਼ਾਸਲਾ ਭਾਵੇਂ ਮੈਡੇਟ੍ਰੇਨੀਅਨ ਸਾਗਰ ਤੀਕ ਦਾ ਜਾਪਦਾ ਹੈ ਪਰ ਇਸ ਦਰਿਆ ਦਾ ਸਫ਼ਰ ਨਿਰੰਤਰ ਜਾਰੀ ਰਹਿੰਦਾ ਹੈ ਕਿਉਂਕਿ ਪ੍ਰਤੀ ਸਕਿੰਟ 7 ਲੱਖ ਗੈਲਨ ਪਾਣੀ ਸਾਗਰ ਨੂੰ ਛੂੰਹਦਾ ਰਹਿੰਦਾ ਹੈ



ਮਿਸਰ ਵਿੱਚ ਇਸ ਦਰਿਆ ਕਾਰਣ ਜੂਨ ਤੋਂ ਸਤੰਬਰ ਤੱਕ ਹੜ੍ਹ ਆਉਂਦੇ ਸਨ ਜੋ ਆਪਣੇ ਨਾਲ਼ ਚਿੱਕੜ ਦੀ ਸ਼ਕਲ ਵਿੱਚ ਬੜੇ ਉਪਜਾਊ ਖਣਿਜ ਤੱਤ ਲਿਆ ਕੇ ਧਰਾਤਲ ਤੇ ਵਿਛਾ ਦਿੰਦੇ ਸਨਹੁਣ 1970 ਤੋਂ ਅਸਵਾਨ ਡੈਮ ਚਾਲੂ ਹੋ ਜਾਣ ਨਾਲ਼ ਸ਼ਾਇਦ ਹਾਲਾਤ ਤੇ ਭੂਗੋਲਿਕ ਸਥਿਤੀ ਕੁਝ ਹੱਦ ਤੱਕ ਬਦਲ ਗਈ ਹੋਵੇਹੁਣ ਨਹਿਰਾਂ ਨਾਲ਼ ਸਿੰਚਾਈ ਹੁੰਦੀ ਹੋਵੇਗੀਮਿਸਰ ਦੀ ਸਭਿਅੱਤਾ ਦਾ ਮਹੱਤਵ ਕੇਵਲ ਦਰਿਆ ਨੀਲ ਹੀ ਮੰਨਿਆ ਜਾਂਦਾ ਹੈਇਤਿਹਾਸ ਗਵਾਹ ਹੈ ਕਿ ਪਾਣੀ ਹੀ ਸਭਿਆਤਾਵਾਂ ਪੈਦਾ ਕਰਦਾ ਰਿਹਾ ਹੈ ਅਤੇ ਪਾਣੀ ਦੀ ਅਣਹੋਂਦ ਇਹਨਾਂ ਦੇ ਉਜਾੜੇ ਦਾ ਕਾਰਣ ਬਣਦੀ ਰਹੀ ਹੈਅੱਜ ਪਾਣੀ ਬਦਲੇ ਦੇਸ਼ਾਂ ਤੇ ਸੂਬਿਆਂ ਵਿਚਕਾਰ ਕਿਤੇ ਨਾ ਕਿਤੇ ਜੰਗ ਛਿੜੀ ਰਹਿੰਦੀ ਹੈ



ਧਰਤੀ ਹੇਠਲੀ ਤਬਦੀਲੀ ਜਦੋਂ ਧਰਤੀ ਦੇ ਉਪਰ ਪਹੁੰਚਦੀ ਹੈ ਤਾਂ ਦਿਸਣਯੋਗ ਹੋ ਜਾਂਦੀ ਹੈਹਜ਼ਾਰਾਂ ਸਾਲ ਪਹਿਲਾਂ ਜਿੱਥੇ ਕਿਤੇ ਧਰਤੀ ਪਾਣੀ ਹੇਠ ਹੁੰਦੀ ਹੋਵੇਗੀ, ਅੱਜ ਉੱਥੇ ਰੇਗਿਸਤਾਨ ਹੋ ਸਕਦੇ ਹਨਅਤੇ ਇਸ ਦੇ ਉਲਟ ਵੀ ਹੋ ਸਕਦਾ ਹੈਦੁਨੀਆਂ ਦਾ ਸਭ ਤੋਂ ਵੱਡਾ ਰੇਗਿਸਤਾਨ ਜੋ ਸਹਾਰਾ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ਕਿਸੇ ਸਮੇਂ ਪਾਣੀ ਨਾਲ਼ ਰਚਿਆ ਹੋਇਆ ਰਿਹਾ ਹੋ ਸਕਦਾ ਹੈਇਸਦਾ ਨਾਮ ਸਹਾਰਾ ਅਰਬੀ ਭਾਸ਼ਾ ਦੇ ਸ਼ਬਦ ਸਹਿਰਾਤੋਂ ਰੱਖਿਆ ਗਿਆ ਹੈਇਹ ਉਤਰੀ ਅਫਰੀਕਾ ਤੋਂ ਲੈ ਕੇ, red sea ਅਤੇ atlantic ocean ਤੱਕ ਫ਼ੈਲਿਆ ਹੋਇਆ ਹੈ ਜਿਸ ਦਾ ਖੇਤਰਫਲ 36 ਲੱਖ ਵਰਗਮੀਲ ਹੈਇਹ ਰੇਗਿਸਤਾਨ ਗਰਮ ਹੀ ਨਹੀਂ ਸਗੋਂ ਸੰਸਾਰ ਦਾ ਸਭ ਤੋਂ ਖ਼ੁਸ਼ਕ ਹਿੱਸਾ ਵੀ ਹੈ ਜਿੱਥੇ ਮਸਾਂ ਦੋ ਇੰਚ ਸਲਾਨਾ ਬਾਰਿਸ਼ ਹੁੰਦੀ ਹੈ ਚਲਦਾ...


*****
(ਲੇਖ ਦਾ ਦੂਜਾ ਭਾਗ ਪੜ੍ਹਨ ਲਈ ਹੇਠਲੀ ਪੋਸਟ ਵੇਖੋ ਜੀ
ਸ਼ੁਕਰੀਆ)




ਗੁਰਨਾਮ ਗਿੱਲ - ਪਾਣੀ - ਲੇਖ - ਭਾਗ ਦੂਜਾ

ਪਾਣੀ
ਲੇਖ – ਭਾਗ – ਦੂਜਾ
(ਪੂਰਾ ਲੇਖ ਪੜ੍ਹਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ )
ਅਫਰੀਕਾ ਦੀ ਚੈਡ ਝੀਲ ਅੱਜ ਸਾਡੇ ਸਾਹਮਣੇ ਪਾਣੀ ਬਿਨਾ ਸਭਿਅੱਤਾ ਦੇ ਉਜਾੜੇ ਦਾ ਜਿਉਂਦਾ ਜਾਗਦਾ ਸਬੂਤ ਹੈ। ਇਹ ਝੀਲ ਜੋ ਦੋ ਕਰੋੜ ਲੋਕਾਂ ਦੀ ਪਾਣੀ ਦੀ ਖਪਤ ਪੂਰੀ ਕਰਦੀ ਆਈ ਹੈ, 30-32 ਸਾਲ ਪਹਿਲਾਂ ਇਹ ਪਾਣੀ ਨਾਲ਼ ਭਰੀ ਹੋਈ ਸੀ। ਚਾਲ਼ੀ ਸਾਲ ਪਹਿਲਾਂ ਇਸ ਦਾ ਪਾਣੀ 15 ਹਜ਼ਾਰ ਵਰਗ ਮੀਲ ਧਰਤੀ ਤੇ ਫੈਲਿਆ ਹਇਆ ਸੀ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਸ ਦਾ 20% ਪਾਣੀ ਹੀ ਬਾਕੀ ਰਹਿ ਗਿਆ ਸੀ। ਕਾਰਣ ਵਧ ਰਿਹਾ ਤਾਪਮਾਨ, ਮੀਂਹ ਦੀ ਘਾਟ ਅਤੇ ਸੰਚਾਈ ਲਈ ਡੈਮਾ ਦੀ ਉਸਾਰੀ ਆਦਿ! ਪਾਣੀ ਦਾ ਇਹ ਸਰੋਤ ਮੁੱਕਣ ਕਾਰਣ, ਇਸ ਦੇ ਆਲ਼ੇ-ਦੁਆਲ਼ੇ ਵਸਦੀ ਦੁਨੀਆਂ ਉਜਾੜੇ ਦਾ ਸ਼ਿਕਾਰ ਹੋਈ ਹੈ ਅਤੇ ਹੋ ਰਹੀ ਹੈ। ਇਸੇ ਤਰ੍ਹਾਂ ਦੱਖਣ-ਪਛੱਮੀ ਅਮਰੀਕਾ ਦੇ ਦਰਿਆ ਕੋਲੋਰੈਡੋ ਨੂੰ ਵੀ, ਨੇੜਲੇ ਭਵਿੱਖ ਵਿੱਚ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਦੁਨੀਆਂ ਦਾ ਸਭ ਤੋਂ ਵੱਧ ਖੌਰੂ ਪਾਉਣ ਵਾਲ਼ਾ 1450 ਮੀਲ ਲੰਬਾ ਦਰਿਆ, ਅੱਜ 20 ਤੋਂ ਵਧੇਰੇ ਡੈਮ ਬਣਨ ਕਾਰਣ ਕੁਝ ਆਹਿਸਤਾ ਹੋ ਚੁੱਕਾ ਹੈ। ਸਿੰਚਾਈ ਲਈ ਬਣੇ ਇਹ ਡੈਮ ਅਤੇ ਨਜ਼ਦੀਕ ਪੈਂਦੇ ਲਾਸ ਵੇਗਾਸ ਵਰਗੇ ਸ਼ਹਿਰਾਂ ਨੂੰ ਪਾਣੀ ਦੀ ਸਪਲਾਈ ਕਾਰਣ ਇਹ ਦਰਿਆ ਊਣਾ ਹੁੰਦਾ ਜਾ ਰਿਹਾ ਹੈ। Global warming ਇਸ ਨੂੰ ਹੋਰ ਊਣਾ ਕਰ ਦੇਵੇਗੀ।

ਸ੍ਰਿਸ਼ਟੀ ਅੰਦਰ ਹਮੇਸ਼ਾ ਪ੍ਰੀਵਰਤਨ ਹੁੰਦਾ ਆਇਆ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ ਵੀ। ਚਾਹੇ ਇਸ ਨੂੰ ਕੋਈ ਪਰਮਾਤਮਾ ਦਾ ਨਿਯਮ ਆਖੇ ਜਾਂ ਪ੍ਰਕਿਰਤਕ ਪ੍ਰਕਿਰਿਆ! ਅੱਜ ਜਿੱਥੇ ਹਿਮਾਲਾ ਪਰਬਤ ਹੈ, ਉੱਥੇ ਕਦੇ ਚੀਨ ਅਤੇ ਭਾਰਤ ਵਿਚਕਾਰ ਸਮੁੰਦਰ ਹੁੰਦਾ ਸੀ। ਦੋ ਪਲੇਟਾਂ ਦੇ ਟੱਕਰਾ ਨੇ ਪਰਬਤਾਂ ਨੂੰ ਹੋਂਦ ਵਿੱਚ ਲੈ ਆਂਦਾ।

ਦੱਸਿਆ ਜਾਂਦਾ ਹੈ ਕਿ ਆਈਸਲੈਂਡ ਦਸ-ਬਾਰਾਂ ਹਜ਼ਾਰ ਸਾਲ ਪਹਿਲਾਂ ਪਥਰੀਲੀ ਬਰਫ਼ ਵਾਲ਼ਾ ਇਲਾਕਾ ਹੁੰਦਾ ਸੀ ਜੋ ਅੱਜ ਛੋਟੇ-ਛੋਟੇ ਸਮੁੰਦਰਾਂ ਜਾਂ ਝੀਲਾਂ ਵਰਗਾ ਜਾਪਦਾ ਹੈ। ਇਹ ਗਲੋਬਲ ਵਾਰਮਿੰਗ ਦਾ ਅਸਰ ਹੀ ਹੋ ਸਕਦਾ ਹੈ। ਪਾਣੀ ਦੇ ਸਰੋਤ ਅਜੋਕੇ ਯੁਗ ਅੰਦਰ ਬਹੁਤ ਵੱਡਮੁੱਲੇ ਹੁੰਦੇ ਜਾ ਰਹੇ ਹਨ। ਕੈਨੇਡਾ ਕੋਲ਼ ਇਹਨਾਂ ਸਰੋਤਾਂ ਦਾ ਝੀਲਾਂ ਦੀ ਸ਼ਕਲ ਵਿੱਚ ਬਹੁਤ ਵੱਡਾ ਭੰਡਾਰ ਹੈ। ਭਵਿੱਖ ਵਿੱਚ ਕੈਨੇਡਾ ਦੀ ਆਰਥਿਕਤਾ ਇਸ ਉਪੱਰ ਨਿਰਭਰ ਕਰੇਗੀ, ਇਹ ਮੇਰਾ ਵਿਚਾਰ ਹੈ ਜੋ ਮੈਨੂੰ ਆਸ ਹੈ ਕਿ ਮੈਨੂੰ ਝੂਠਾ ਸਾਬਿਤ ਨਹੀਂ ਹੋਣ ਦੇਵੇਗਾ।

ਸਭ ਤੋਂ ਹੈਰਾਨ ਕਰਨ ਵਾਲ਼ਾ ਪਾਣੀ ਦਾ ਸਰੋਤ ਹੈ-ਧਰਤੀ ਹੇਠਲਾ ਪਾਣੀ (underground water) ਜਿਸਦਾ ਸਭ ਤੋਂ ਵੱਡਾ ਭੰਡਾਰ ਪੂਰਬ ਏਸ਼ੀਆ ਦੀ ਧਰਤੀ ਹੇਠ ਹੈ। ਇਸਦੀ ਤੁਲਨਾ ਆਰਕਟਿਕ ਮਹਾਂਸਾਗਰ ਦੇ ਪਾਣੀ ਬਰਾਬਰ ਕੀਤੀ ਜਾਂਦੀ ਹੈ। ਭਾਵੇਂ ਇਹ ਸਭ ਤੋਂ ਛੋਟਾ ਮਹਾਂਸਾਗਰ ਹੈ ਫੇਰ ਵੀ ਖੇਤਰਫਲ 54 ਲੱਖ ਵਰਗਮੀਲ ਤੋਂ ਵਧੇਰੇ ਹੈ। ਇਹ ਯੂਰਪ, ਏਸ਼ੀਆ ਅਤੇ ਉਤੱਰੀ ਅਮਰੀਕਾ ਵਿਚਕਾਰ ਸਥਿਤ ਹੈ। ਉਤਰ-ਪੱਛਮ ਵਲੋਂ ਸਮੁੰਦਰੀ ਜਹਾਜ਼ ਅਮਰੀਕਾ ਅਤੇ ਕੈਨੇਡਾ ਵਾਲੇ ਪਾਸਿਓਂ ਆਉਂਦੇ ਹਨ ਅਤੇ ਉਤੱ ਵਾਲ਼ੀ ਦਿਸ਼ਾ ਵਲੋਂ ਰੂਸ ਅਤੇ ਨਾਰਵੇ ਵਾਲ਼ੇ ਪਾਸਿਓਂ। ਧਰਤੀ ਹੇਠਲੇ ਇਸ ਪਾਣੀ ਦੀ ਸਭ ਤੋਂ ਵੱਧ ਖੱਪਤ ਭਾਰਤ ਕਰ ਰਿਹਾ ਹੈ। ਆਖਰ ਇਸ ਦਾ ਨਤੀਜਾ ਵੀ ਇੱਕ ਦਿਨ ਭਾਰਤ ਦੇ ਲੋਕਾਂ ਨੂੰ ਹੀ ਭੁਗਤਣਾ ਪਵੇਗਾ।

ਪ੍ਰੋ: ਇਐਨ ਸਟੇਅਰਡ ਨੇ BBC ਟੈਲੀਵਿਜ਼ਨ ਤੇ ਹੈਰਾਨ ਕਰਨ ਵਾਲਾ ਪ੍ਰੋਗਰਾਮ ਪੇਸ਼ ਕੀਤਾ ਹੈ ਕਿ ਖ਼ੁਸ਼ਕ ਧਰਤੀ ਹੇਠ ਪਾਣੀ ਸੁਰੰਗਾਂ ਦੀ ਸ਼ਕਲ ਵਿੱਚ ਵੀ ਵਗ ਰਿਹਾ ਹੈ। ਉਸ ਤੋਂ ਪ੍ਰੇਰਿਤ ਹੋ ਕੇ ਹੀ, ਮੈਂ ਇਹ ਅਲਫ਼ਾਜ਼ ਲਿਖਣ ਦੀ ਦਲੇਰੀ ਕੀਤੀ ਹੈ। ਅਤੇ ਉਸ ਦੀ ਸੋਚ, ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹਾਂ। ਅਰਬ ਦੇ ਰੇਗਿਸਤਾਨੀ ਗਾਰਾ (gara) ਪਹਾੜ ਵਿੱਚ ਉਸ ਨੇ ਅਜਿਹੀ ਸੁਰੰਗ ਦੇ ਉਪੱਰ ਭੀੜੇ ਜਿਹੇ ਕੱਚੇ 150 ਫੁੱਟ ਡੂੰਘੇ ਖੂਹ ਵਿਖਾਏ ਸਨ, ਉਸ ਪਾਣੀ ਤੱਕ ਪੁੱਜਣ ਲਈ। ਇਸ ਪੀਣ ਯੋਗ ਪਾਣੀ ਦੀ ਜ਼ਮੀਨ ਹੇਠ ਏਨੀ ਡੂੰਘੀ ਨਦੀ ਕਿਵੇਂ ਵਗ ਰਹੀ ਹੈ? ਸੋਚ ਨੂੰ ਆਚੰਭਿਤ ਕਰਦੀ ਹੈ। ਧਰਤੀ ਹੇਠਲੇ ਪਾਣੀ ਦਾ 46% ਪਾਣੀ ਪੀਣਯੋਗ ਹੈ, ਬਾਕੀ 54% ਖਾਰਾ ਹੈ। ਇਹ ਖਾਰਾ ਪਾਣੀ ਖੇਤੀ ਲਈ ਬਿਲਕੁਲ ਨਹੀਂ ਵਰਤਿਆ ਜਾ ਸਕਦਾ।

ਇਹ ਤਾਂ ਸਾਬਿਤ ਹੋ ਚੁੱਕਾ ਹੈ ਕਿ ਧਰਤੀ ਹੇਠ ਪਾਣੀ ਦੇ ਅਥਾਹ ਭੰਡਾਰ ਹਨ। ਪਰ ਉਪਰਲੀ ਤਹਿ crust ਤੋਂ crust ਵੱਲ ਜਾਂਦਿਆਂ ਨਿਊਕਲੀਅਰ ਰੀਐਕਸ਼ਨ ਕਾਰਣ ਧਾਤਾਂ ਦੇ ਪਿਘਲਣ ਨਾਲ਼ ਤਾਪਮਾਨ ਇਸ ਕਦਰ ਵਧ ਜਾਂਦਾ ਹੈ ਕਿ sandstone ਤਹਿ ਵਿਚਲਾ ਪਾਣੀ ਉਬਲ਼ਦਾ ਹੋਇਆ ਭਾਫ਼ ਦੀ ਸ਼ਕਲ ਧਾਰ ਲੈਂਦਾ ਹੈ। ਇਸ ਸਾਲ ਯੂ. ਕੇ. ਦੇ ਨਿਊਕਾਸਲ ਸ਼ਹਿਰ ਦੇ ਕੇਂਦਰ ਵਿੱਚ ਧਰਤੀ ਹੇਠਲੇ ਇਸ ਪਾਣੀ ਦਾ ਉਪਯੋਗ ਕਰਨ ਲਈ ਬਰਮੇ ਨਾਲ਼ ਬੋਰਹੋਲ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਫਰਵਰੀ ਵਿੱਚ ਸ਼ੁਰੂ ਹੋਇਆ ਸੀ ਜੋ ਲਗਪਗ ਮੁਕੰਮਲ ਹੋਣ ਵਾਲ਼ਾ ਹੀ ਹੈ। ਇਸ ਤੋਂ ਪੈਦਾ ਹੋਣ ਵਾਲ਼ੀ ਊਰਜਾ ਨੂੰ geothermal ਦਾ ਨਾਂ ਦਿੱਤਾ ਗਿਆ ਹੈ।

ਇਹ ਯੋਜਨਾ ਪ੍ਰੋ: ਪੌਲ ਯੰਗਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ ਜਿਸ ਉਪਰ 9 ਲੱਖ ਪੌਂਡ ਖ਼ਰਚ ਹੋਣਾ ਹੈ। ਨਿਊਕਾਸਲ ਅਤੇ ਡਰਹਮ ਯੂਨੀਵਰਸਟੀਆਂ ਦੇ ਸਹਿਯੋਗ ਨਾਲ਼ ਇਹ ਬੋਰ ਕਰਨ ਲਈ (DECC) ਊਰਜਾ ਅਤੇ ਜਲਵਾਯੂ ਬਦਲ ਮਹਿਕਮੇ ਨੇ 4 ਲੱਖ ਪੌਂਡ ਦੀ ਗਰਾਂਟ ਦਿੱਤੀ ਹੈ ਅਤੇ ਬਾਕੀ ਦਾ 5 ਲੱਖ ਸਿਟੀ ਕੌਂਸਲ ਅਤੇ ਯੂਨੀਵਰਸਿਟੀ ਵਲੋਂ ਦਿੱਤਾ ਗਿਆ ਹੈ। ਇਹ ਬੋਰ 2 ਹਜ਼ਾਰ ਮੀਟਰ ਡੂੰਘਾ, ਅੱਜ ਤੱਕ ਯੂ ਕੇ ਦਾ ਸਭ ਤੋਂ ਡੂੰਘਾ ਬੋਰਹੋਲ ਹੋਵੇਗਾ। ਪ੍ਰੋ ਯੰਗਰ ਦਾ ਵਿਸ਼ਵਾਸ ਹੈ ਕਿ ਇਸ ਧਰਤੀ ਹੇਠਲੇ ਪਾਣੀ ਦਾ ਤਾਪਮਾਨ 80 ਡਿਗਰੀ ਸੈਲਸੀਅਸ ਤੱਕ ਹੋਵੇਗਾ। ਪਰ ਇਸਦੀ ਡੂੰਘਾਈ ਤਿੰਨ ਕਿਲੋਮੀਟਰ ਤੱਕ ਵੀ ਵਧਾਈ ਜਾ ਸਕਦੀ ਹੈ ਜੇਕਰ ਤਾਪਮਾਨ ਦੀ ਸੰਭਾਵਨਾ 120 ਡਿਗਰੀ ਦਾ ਸੰਕੇਤ ਕਰਦੀ ਜਾਪੀ ਤਾਂ।

27 ਜੂਨ ਵਾਲ਼ੇ ਦਿਨ ਦੋ ਹਜ਼ਾਰ ਮੀਟਰ (6562 ਫੁੱਟ) ਜਦੋਂ ਵਰਮੇ ਨੇ ਪਾਣੀ ਵਾਲ਼ੇ ਹਿੱਸੇ ਨੂੰ ਛੋਹਿਆ ਤਾਂ ਇੰਜਨੀਅਰਾਂ ਨੇ ਉਬਲ਼ਦੇ ਪਾਣੀ ਦਾ ਖੜਾਕ ਅਤੇ ਭਾਫ਼ ਉੱਠਦੀ ਵੇਖੀ ਸੀ। ਇਸ ਦੀ ਸਫ਼ਲਤਾ ਬਾਦ, ਅਜਿਹੇ ਹੋਰ ਵੀ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਣਗੇ। ਭੂ-ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਿਸ਼ਵ ਭਰ ਵਿੱਚ ਧਰਤੀ ਉਪਰ ਤੇਲ ਅਤੇ ਗੈਸ ਨਾਲ਼ ਪੈਦਾ ਕੀਤੀ ਜਾ ਰਹੀ ਊਰਜਾ ਦੇ ਮੁਕਾਬਲੇ, ਧਰਤੀ ਹੇਠਲੀ ਇਹ ਊਰਜਾ 50 ਹਜ਼ਾਰ ਗੁਣਾ ਵਧੇਰੇ ਹੋ ਸਕਦੀ ਹੈ।

ਜਦੋਂ ਬਰਫ਼ਾਨੀ ਗੁਫ਼ਾਵਾਂ ਬਾਰੇ ਸੋਚਦੇ ਹਾਂ ਤਾਂ ਇਹ ਵੀ ਇੱਕ ਚਮਤਕਾਰ ਹੀ ਜਾਪਦਾ ਹੈ। ਸਰਦੀ ਦੇ ਮੌਸਮ ਵਿੱਚ ਇਨ੍ਹਾਂ ਦੇ ਅੰਦਰਲਾ ਤਾਪਮਾਨ, ਬਾਹਰਲੇ ਤਾਪਮਾਨ ਨਾਲੋਂ ਵਧੇਰੇ ਹੁੰਦਾ ਹੈ; ਅਤੇ ਗਰਮੀ ਦੀ ਰੁੱਤੇ ਇਹ ਗੁਫ਼ਾਵਾਂ ਬਹੁਤ ਠੰਡੀਆਂ ਜਾਪਦੀਆਂ ਹਨ। ਇਹ ਚਮਤਕਾਰ ਵੀ ਨਹੀਂ ਹੈ, ਬੱਸ ਇਸ ਤਰ੍ਹਾਂ ਸਮਝ ਲਓ ਜਿਵੇਂ ਨਲਕੇ, ਖੂਹ ਜਾਂ ਟਿਊਬਵੈੱਲ ਦਾ ਪਾਣੀ ਗਰਮੀਆਂ ਵਿਚ ਠੰਡਾ ਲਗਦਾ ਹੈ ਅਤੇ ਸਰਦੀਆਂ ਵਿਚ ਕੋਸਾ ਹਾਲਾਂ ਕਿ ਇਸਦਾ ਤਾਪਮਾਨ ਹਮੇਸ਼ਾ ਇਕਸਾਰ ਰਹਿੰਦਾ ਹੈ। ਇਥੇ ਆਉਣ ਵਾਲੇ ਸੈਲਾਨੀਆਂ ਨੂੰ ਇਹ ਡਰ ਬਿਲਕੁਲ ਨਹੀਂ ਲਗਦਾ ਕਿ ਗੁਫ਼ਾ ਦੀ ਇਹ ਬਰਫ਼ਾਨੀ ਛੱਤ ਕਦੇ ਡਿਗ ਵੀ ਸਕਦੀ ਹੈ। ਇਸ ਤਰ੍ਹਾਂ ਕਦੇ ਹੋਇਆ ਵੀ ਨਹੀਂ ਹੈ, ਇਸ ਕਾਰਣ ਹੀ ਉਹ ਭਰੋਸੇ ਨਾਲ਼ ਬੇਖ਼ੌਫ਼ ਮਨੋਰੰਜਨ ਕਰਦੇ ਹੋਏ ਟਹਿਲਦੇ ਦੇਖੇ ਜਾ ਸਕਦੇ ਹਨ। ਪੱਛਮੀ ਅਮਰੀਕਾ ਦੇ ਮੌਨਟਾਨਾ ਪਹਾੜਾਂ ਵਿੱਚ ਅਜਿਹੀਆਂ ਬਰਫ਼ਾਨੀ ਗੁਫ਼ਾਵਾਂ ਦੇਖਣਯੋਗ ਹਨ।

ਸਰਦੀ ਦੇ ਮੌਸਮ ਵਿੱਚ ਇਸ਼ਨਾਨ ਕਰਨ ਸਮੇਂ ਧਰਤੀ ਹੇਠੋਂ ਆਉਂਦਾ ਪਾਣੀ, ਇਸ ਤਰ੍ਹਾਂ ਨਿੱਘ ਦਿੰਦਾ ਹੈ ਜਿਵੇਂ ਇੱਕ ਬੱਚੇ ਨੂੰ ਮਾਂ ਦੀ ਗੋਦ। ਅਤੇ ਗਰਮੀ ਦੀ ਰੁੱਤੇ ਇਸ ਤਰ੍ਹਾਂ ਕਲੇਜੇ ਠੰਡ ਪਾਉਂਦਾ ਹੈ ਜਿਵੇਂ ਮਹਿਬੂਬ ਨੇ ਜੱਫ਼ੀ ਪਾਈ ਹੋਵੇ! ਕਿਸੇ ਵੀ ਸ਼ਹਿਰ ਵਿੱਚ ਅਗਰ ਦੋ-ਤਿੰਨ ਦਿਨ ਵਾਸਤੇ ਪਾਣੀ ਦੀ ਸਪਲਾਈ ਬੰਦ ਹੋ ਜਾਵੇ ਤਾਂ ਸੋਚੋ ਸਾਡਾ ਕੀ ਹਾਲ ਹੋਵੇਗਾ? ਜੇਕਰ ਸਾਲ-ਛੇ ਮਹੀਨੇ ਇਸ ਤਰ੍ਹਾਂ ਹੋਵੇ ਤਾਂ ਜੀਉਂਦੇ ਰਹਿਣ ਖ਼ਾਤਿਰ, ਅਸੀਂ ਸ਼ਹਿਰ ਛੱਡ ਕੇ ਕਿਸੇ ਦਰਿਆ ਕਿਨਾਰੇ ਜਾ ਵਸਾਂਗੇ। ਖ਼ੁਰਾਕੀ ਵਸਤਾਂ ਅਸੀਂ ਸਾਲ ਭਰ ਲਈ ਸਟੋਰ ਕਰ ਸਕਦੇ ਹਾਂ ਪਰ ਪਾਣੀ ਨਹੀਂ।

ਪਾਣੀ ਦੀ ਪਵਿੱਤਰਤਾ ਦਾ ਇਲਮ ਮੈਨੂੰ ਬਚਪਨ ਵਿੱਚ ਹੀ ਹੋ ਗਿਆ ਸੀ। ਉਸ ਵੇਲੇ ਨਗਰ-ਕੀਰਤਨ ਨੂੰ ਜਲੂਸ ਦਾ ਨਾਂ ਦਿੱਤਾ ਜਾਂਦਾ ਸੀ ਚਾਹੇ ਉਹ ਕਿਸੇ ਵੀ ਗੁਰੁ ਦੇ ਜਨਮ ਦਿਨ ਨਾਲ਼ ਸੰਬੰਧਿਤ ਹੋਵੇ। ਜਦੋਂ ਮੈਂ ਗੁਰੂ ਰਵੀਦਾਸ ਜੀ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਘਰ ਪਰਤਦਾ ਤਾਂ ਮੇਰੀ ਦਾਦੀ ਜੀ ਪਾਣੀ ਦਾ ਛਿੱਟਾ ਦੇ ਕੇ, ਮੈਨੂੰ ਭਿੱਟੇ ਹੋਏ ਨੂੰ ਸੁੱਚਾ ਕਰਦੀ ਹੁੰਦੀ ਸੀ। ਉਂਝ ਉਹ ਰੋਜ਼ਾਨਾ ਨਿਤਨੇਮ ਕਰਦੀ ਹੁੰਦੀ ਸੀ ਜਿਵੇਂ ਅਨੇਕਾਂ ਲੋਕ ਅੱਜ ਕਲ੍ਹ ਕਰਦੇ ਹਨ। ਉਸ ਵੇਲੇ ਤਾਂ ਅਨਪੜ੍ਹਤਾ ਸੀ ਪਰ ਅੱਜ ਦੇ ਸਮੇਂ ਵਿੱਚ ਜਦੋਂ ਪੜ੍ਹੇ ਲਿਖੇ ਬੰਦੇ ਐਤਵਾਰ ਵਾਲ਼ੇ ਦਿਨ, ਮੜ੍ਹੀਆਂ-ਮਸੀਤਾਂ ਜਾਂ ਜਠੇਰਿਆਂ ਵੱਲ ਆਪਣੇ ਪ੍ਰਵਾਰਾਂ ਸਮੇਤ ਦੀਵੇ ਚੁੱਕੀ ਜਾ ਰਹੇ ਵੇਖਦਾ ਹਾਂ ਤਾਂ ਇਹਨਾਂ ਪੜ੍ਹੇ-ਲਿਖੇ ਅਗਿਆਨੀਆਂ ਦੀ ਸੋਚ ‘ਤੇ ਹਾਸਾ ਆਉਂਦਾ ਹੈ। ਖਚਰੀ ਸੋਚ ਨੇ ਅੰਧ-ਵਿਸ਼ਵਾਸ ਉਪਰ ਪੁਰਾਤਨ ਮਾਨਤਾਵਾਂ ਜਾਂ ਵਿਸ਼ਵਾਸਾਂ ਦੀ ਝਾਲ ਫੇਰ ਕੇ, ਭੌਂਦੂ ਲੋਕਾਂ ਅੱਗੇ ਸਮਾਜਿਕ-ਸਭਿਆਚਾਰ ਆਹਰ ਜਾਂ ਆਹਾਰ ਵਾਂਗ ਪਰੋਸ ਕੇ ਰੱਖ ਦਿੱਤਾ ਹੈ ਅਤੇ ਵਿਚਾਰੇ ਲੋਕ ਇਸ ਚਸਕੇ ਦੇ ਆਦੀ ਹੋ ਗਏ ਜਾਪਦੇ ਹਨ; ਵਿਚਾਰੇ ਲੋਕ!

ਇਸ਼ਨਾਨ ਕਰਨ ਨਾਲ ਜੋ ਸਰੀਰਕ ਅਤੇ ਮਾਨਸਿਕ ਤਾਜ਼ਗੀ ਮਿਲਦੀ ਹੈ, ਉਸ ਦਾ ਆਪਣਾ ਹੀ ਆਨੰਦ ਹੈ। ਪਾਣੀ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਸ਼ੂ-ਪੰਛੀਆਂ ਅਤੇ ਬਨਾਸਪਤੀ ਨੂੰ ਵੀ ਅਰੋਗਤਾ ਅਤੇ ਆਨੰਦ ਬਖ਼ਸ਼ਦਾ ਹੈ। ਪਾਣੀ ਨੂੰ ਸਭ ਪਤਾ ਹੈ ਕਿ ਉਹ ਤੀਰਥ ਕਰਨ ਲਈ ਕਰੋੜਾਂ ਯਾਤਰੂਆਂ ਨੂੰ ਮਜਬੂਰ ਕਰ ਸਕਦਾ ਹੈ ਪਰ ਲੋਕੀ ਫਿਰ ਵੀ ਇਸ ਰਾਜ਼ ਤੋਂ ਗ਼ਾਫਿਲ ਜਾਪਦੇ ਹਨ। ਪਾਣੀ ਡੋਬਦਾ ਨਹੀਂ ਸਗੋਂ ਤਾਰਦਾ ਹੈ, ਡੁੱਬਦੇ ਤਾਂ ਅਸੀਂ ਆਪਣੇ ਆਪ ਹੀ ਹਾਂ। ਬੇਸ਼ੁਮਾਰ ਲੋਕ ਪਾਣੀ ਨੇ ਦਰਿਆਵਾਂ/ਸਾਗਰਾਂ ਰਾਹੀਂ ਪਾਰ ਲਾਏ ਹਨ, ਭਾਵੇਂ ਸਮੁੰਦਰੀ ਜਹਾਜ਼ ਦੇ ਆਸਰੇ ਹੀ ਸਹੀ। ਢਿੱਡ ਦੀ ਭੁੱਖ ਲਈ ਮੱਝਾਂ ਵਰਗੇ ਭਾਰੇ ਪਸ਼ੂ ਵੀ ਤਰ ਕੇ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚ ਜਾਂਦੇ ਹਨ।
ਸਰੋਵਰਾਂ, ਤੀਰਥ-ਧਾਮਾਂ ਅਤੇ ਗੰਗਾ ਵਰਗੇ ਦਰਿਆਵਾਂ ਨੂੰ ਪਾਣੀ ਹੀ ਪੂਜਣਯੋਗ ਬਣਾਉਂਦਾ ਹੈ। ਕੋਈ ਮੱਸਿਆ ਨਹਾਉਣ ਜਾ ਰਿਹਾ ਹੈ, ਕੋਈ ਗੰਗਾ ਇਸ਼ਨਾਨ ਲਈ। ਵਾਤਾਵਰਣ ਵਾਂਗ ਅਸੀਂ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਾਂ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਿਸੇ ਤੜਫ ਰਹੇ ਬੁੱਢੇ ਰੋਗੀ ਦੀ ਮੁਕਤੀ ਲਈ ਗੰਗਾ ਜਲ ਦੇ ਤੁਪਕੇ ਉਸਦੇ ਮੂੰਹ ਵਿੱਚ ਪਾਏ ਜਾਂਦੇ ਸਨ ਪਰ ਵਿਚਾਰਾ ਮੁਕਤੀ ਲਈ ਫਿਰ ਵੀ ਤਰਸਦਾ ਰਹਿੰਦਾ ਸੀ। ਅੱਜ ਸਮਾਂ ਬਦਲ ਗਿਆ ਹੈ, ਹੁਣ ਇਹੋ ਗੰਗਾ-ਜਲ, ਚੰਗੇ-ਭਲੇ ਬੰਦੇ ਦੀ ਮੁਕਤੀ ਕਰਨ ਦੇ ਕਾਬਿਲ ਹੋ ਗਿਆ ਹੈ। ਮੰਦਾ ਵੀ ਚੰਗਾ ਹੋ ਸਕਦੈ, ਚੰਗਾ ਵੀ ਮੰਦਾ ਜਿਵੇਂ; ਇਸ ਤਰ੍ਹਾਂ ਹੀ ਹੋ ਗਈ ਮੈਲ਼ੀ ਜਿਹੀ ਗੰਗਾ ਜਿਵੇਂ।
ਪਾਣੀ ਮਨੁੱਖੀ ਸੋਚ ਵਿੱਚ ਵੀ ਵਗਦਾ ਹੈ ਪਰ ਇਹ ਦਿਸਦਾ ਨਹੀਂ ਹੈ। ਪਰ ਇਸ ਵਿੱਚ ਜੋ ਪ੍ਰਦੂਸ਼ਣ ਹੋ ਰਿਹਾ ਹੈ, ਉਹ ਸਾਫ਼ ਦਿਖਾਈ ਦੇ ਰਿਹਾ ਹੈ। ਬਾਹਰਲੇ ਵਾਤਾਵਰਣ ਦੀ ਸੰਭਾਲ ਦੇ ਸਮਾਂਤਰ ਹੀ, ਅੰਦਰਲੇ ਵਾਤਾਵਰਣ ਦੀ ਸਾਂਭ-ਸੰਭਾਲ ਵੀ ਲਾਜ਼ਮੀ ਹੈ। ਅੱਜ-ਕਲ੍ਹ ਵਿਸ਼ਵ ਭਰ ਵਿੱਚ ‘ਪਾਣੀ ਬਚਾਓ’ ‘ਰੁੱਖ ਲਗਾਓ’ ਦਾ ਸੰਕਲਪ ਦਿਨ-ਬ-ਦਿਨ ਉਭਰ ਰਿਹਾ ਹੈ। ਇਹ ਪਾਣੀ ਜਿਸ ਆਸਰੇ ਅਸੀਂ ਜੀਵਨ ਦੇ ਰੰਗ ਮਾਣ ਰਹੇ ਹਾਂ, ਇਹ ਮਾਨਣਯੋਗ ਬਾਦ ਵਿੱਚ, ਮਾਣਯੋਗ ਪਹਿਲਾਂ ਹੈ। ਬ੍ਰਹਿਮੰਡ ਦੀ ਹਰ ਚੀਜ਼ ਗਤੀਸ਼ੀਲ ਹੈ ਅਤੇ ਪਰਿਵਰਤਨਸ਼ੀਲ ਵੀ। ਜਦ ਸਾਡੀ ਧਰਤੀ ਗਤੀਸ਼ੀਲ ਹੈ ਤਾਂ ਪਾਣੀ ਅਤੇ ਹਵਾਵਾਂ ਦਾ ਗਤੀਸ਼ੀਲ ਹੋਣਾ ਵੀ ਲਾਜ਼ਮੀ ਹੈ। ਅਸਲ ਵਿੱਚ ਸਾਰਾ ਜੀਵਨ ਹੀ ਗਤੀਸ਼ੀਲ ਹੈ।
(23 ਜੁਲਾਈ 2011)

Saturday, February 4, 2012

ਕੁਲਵਿੰਦਰ ਖਹਿਰਾ - ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ – ਸ਼ਰਧਾਂਜਲੀ ਲੇਖ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

ਸ਼ਰਧਾਂਜਲੀ ਲੇਖ


ਗੁਰਸ਼ਰਨ ਭਾਅ ਜੀ ਦਾ ਤੁਰ ਜਾਣਾ ਮਹਿਜ਼ ਇੱਕ ਕਲਾਕਾਰ ਤੇ ਸਾਹਿਤਕਾਰ ਦਾ ਤੁਰ ਜਾਣਾ ਹੀ ਨਹੀਂ ਸਗੋਂ ਪੰਜਾਬੀ ਨਾਟਕ-ਜਗਤ ਦੇ ਪਿਤਾਮਾ ਦਾ ਤੁਰ ਜਾਣਾ ਹੈ --- ਪਿੰਡ ਦੀ ਸੱਥ ਦੇ ਉਸ ਬੋਹੜ ਦਾ ਤੁਰ ਜਾਣਾ ਹੈ ਜਿਸ ਦੀ ਛਾਂ ਏਅਰ-ਕੰਡੀਸ਼ਨਾਂ ਦੀ ਪਹੁੰਚ ਤੋਂ ਦੂਰ ਤਪਦੇ ਤਨਾਂ ਨੂੰ ਚੈਨ ਹੀ ਨਹੀਂ ਸੀ ਬਖ਼ਸ਼ਦੀ ਸਗੋਂ ਪਿੰਡ ਦੀ ਸਾਂਝ ਅਤੇ ਆਪਸੀ ਨੇੜਤਾ ਦਾ ਸਬੱਬ ਵੀ ਬਣਦੀ ਸੀਗੁਰਸ਼ਰਨ ਭਾਅ ਜੀ ਉਸ ਸੰਘਰਸ਼ ਦਾ ਨਾਂ ਹੈ ਜਿਸ ਨੇ ਜ਼ਿੰਦਗੀ ਵਿੱਚ ਝੁਕਣਾ ਅਤੇ ਰੁਕਣਾ ਕਦੇ ਨਹੀਂ ਸੀ ਸਿੱਖਿਆਬਹੁਤ ਸਾਰੇ ਸਥਾਪਤ ਕਲਾਕਾਰ ਅਜਿਹੇ ਹੋਣਗੇ ਜੋ ਭਾਅ ਜੀ ਦੀ ਨਾਟਕ-ਕਲਾ ਤੇ ਕਿੰਤੂ ਕਰਦੇ ਤੇ ਮਜ਼ਾਕ ਉਡਾਉਂਦੇ ਹੋਣਗੇ --- ਤੇ ਕਰਦੇ ਨੇ --- ਪਰ ਉਹ ਇਸ ਹਕੀਕਤ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜੋ ਨਾਮ ਅਤੇ ਪ੍ਰਸਿੱਧੀ ਲੋਕਾਂ ਦੀ ਖ਼ਾਤਿਰ ਜੀਣ ਵਾਲ਼ੇ ਇਸ ਕਲਾਕਾਰ ਨੇ ਖੱਟੀ ਹੈ ਉਹ ਉਨ੍ਹਾਂ ਦੇ ਸਮਕਾਲੀ ਕਿਸੇ ਹੋਰ ਨਾਟਕਕਾਰ ਦੇ ਨਸੀਬੀਂ ਨਹੀਂ ਹੋ ਸਕੀਉਹ ਸਥਾਪਤ ਨਾਟਕਕਾਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਜੇ ਪੰਜਾਬ ਵਿੱਚ ਨਾਟਕ ਦੀ ਕੋਈ ਕਦਰ ਪੈਣ ਲੱਗੀ ਹੈ ਜਾਂ ਦਰਸ਼ਕ ਬਣਨ ਲੱਗੇ ਹਨ ਤਾਂ ਇਹ ਭਾਅ ਜੀ ਦੀ ਸਾਰੀ ਉਮਰ ਦੀ ਘਾਲਣਾ ਦਾ ਹੀ ਨਤੀਜਾ ਹੈ ਜਿਸ ਦੇ ਫ਼ਲਸਰੂਪ ਅੱਜ ਇਨ੍ਹਾਂ ਸਥਾਪਤ ਨਾਟਕਕਾਰਾਂ ਨੂੰ ਵੀ ਦਰਸ਼ਕ ਮਿਲ਼ਣ ਲੱਗੇ ਹਨਇਹ ਮੇਰਾ ਨਿੱਜੀ ਵਿਸ਼ਵਾਸ ਹੈ ਕਿ ਜੇ ਅੱਜ ਟਰਾਂਟੋ ਵਰਗੇ ਸ਼ਹਿਰ ਵਿੱਚ ਵੀ ਪੰਜਾਬੀ ਨਾਟਕ ਦੇ ਪੈਰ ਲੱਗਣ ਲੱਗੇ ਹਨ ਤਾਂ ਇਸ ਦਾ ਸਿਹਰਾ ਵੀ ਗੁਰਸ਼ਰਨ ਭਾਅ ਜੀ ਦੀ ਘਾਲਣਾ ਦੇ ਸਿਰ ਹੀ ਜਾਂਦਾ ਹੈ ਕਿਉਂਕਿ ਸਾਡਾ 99% ਦਰਸ਼ਕ ਪੇਂਡੂ ਜ਼ਿੰਦਗੀ ਨਾਲ਼ ਸਬੰਧਤ ਹੈ ਅਤੇ ਉਨ੍ਹਾਂ ਹੀ ਪਿੰਡਾਂ ਵਿੱਚੋਂ ਆਇਆ ਹੋਇਆ ਹੈ ਜਿਨ੍ਹਾਂ ਪਿੰਡਾਂ ਦੇ ਥੜ੍ਹਿਆਂ ਉੱਤੇ ਜਾ ਜਾ ਕੇ ਭਾਅ ਜੀ ਨੇ ਨਾਟਕ ਕੀਤੇ ਅਤੇ ਆਮ ਜਨਤਾ ਨੂੰ ਇਸ ਕਲਾ ਨਾਲ਼ ਜੋੜਿਆ



ਭਾਅ ਜੀ ਨੇ ਨਾਟਕ ਲਿਖੇ ਅਤੇ ਖਿਡਵਾਏ ਹੀ ਨਹੀਂ ਸਗੋਂ ਪੰਜਾਬੀ ਨਾਟਕ ਖੇਤਰ ਨੂੰ ਅਜਿਹੇ ਨਾਮਵਰ ਅਦਾਕਾਰ ਤੇ ਨਾਟਕਕਾਰ ਵੀ ਦਿੱਤੇ ਜੋ ਅੱਜ ਪੰਜਾਬੀ ਨਾਟਕ ਨੂੰ ਹੋਰ ਵੀ ਸਿਖ਼ਰਾਂ ਵੱਲ ਲਿਜਾ ਰਹੇ ਹਨਆਪਣੀ ਸਾਰੀ ਉਮਰ ਦੀ ਘਾਲਣਾ, ਲੋਕ-ਸੰਘਰਸ਼ ਲਈ ਪ੍ਰਤੀਬੱਧਤਾ ਅਤੇ ਪੰਜਾਬੀ ਨਾਟਕ ਦੇ ਉੱਜਲੇ ਭਵਿੱਖ ਦੀ ਆਸ ਪੈਦਾ ਕਰਨ ਵਾਲ਼ੇ ਅਦਾਕਾਰਾਂ ਅਤੇ ਨਾਟਕਕਾਰਾਂ ਦੀ ਉਸਾਰੀ ਕਰਕੇ ਭਾਅ ਜੀ ਪੰਜਾਬੀ ਨਾਟਕ-ਜਗਤ ਦੇ ਖੇਤਰ ਵਿੱਚ ਅਜਿਹੀ ਪਛਾਣ ਛੱਡ ਗਏ ਹਨ ਕਿ ਅਮਰ ਹੋ ਗਏ ਹਨ15-16 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਨਾਟਕ ਸੰਮੇਲਨ ਵਿੱਚ ਬੋਲਦਿਆਂ ਹੋਇਆਂ ਉਨ੍ਹਾਂ ਅਦਾਕਾਰਾਂ ਨੂੰ ਸੱਚ ਹੀ ਕਿਹਾ ਸੀ, ਜਦੋਂ ਮੈਂ ਤੁਹਾਨੂੰ ਕੰਮ ਕਰਦਿਆਂ ਵੇਖਦਾ ਹਾਂ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਅਜੇ ਜਿਊਨਾਂ ਵਾਂ ਉਹ ਜੀਣਗੇ ਜਦ ਤੱਕ ਪੰਜਾਬੀਆਂ ਦੇ ਦਿਲਾਂ ਵਿੱਚ ਨਾਟਕ ਦੀ ਤਾਂਘ ਅਤੇ ਸੰਘਰਸ਼ ਦੀ ਚਿਣਗ ਮਘਦੀ ਰਹੇਗੀਉਹ ਜੀਣਗੇ ਜਦ ਤੱਕ ਪੰਜਾਬੀ ਆਪਣੇ ਪੁਰਖਿਆਂ ਦੀ ਘਾਲਣਾ ਤੋਂ ਧੁਰ ਤੱਕ ਬੇਮੁੱਖ ਨਹੀਂ ਹੋ ਜਾਂਦੇਉਹ ਵੈਲੀ ਅੱਖ ਵੱਲ ਇਸ਼ਾਰਾ ਕਰਕੇ ਦਹਾੜਦੇ ਰਹਿਣਗੇ: ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ ਮੈਂ ਅਜੇ ਜਿਊਨਾ ਵਾਂ!



Friday, February 3, 2012

ਭਾਰਤੀ ਮਜ਼ਦੂਰ ਸਭਾ (ਗ੍ਰੇਟ ਬ੍ਰਿਟੇਨ) ਵੱਲੋਂ - ਪੰਜਾਬੀ ਕਵੀ ਚੈਂਚਲ ਸਿੰਘ ਬਾਬਕ ਨੂੰ ਸ਼ਰਧਾਂਜਲੀ - ਲੇਖ

ਸਾਥੀ ਚੈਂਚਲ ਸਿੰਘ ਬਾਬਕ ਨੂੰ ਇਨਕਲਾਬੀ ਸ਼ਰਧਾਂਜਲੀ
------
ਪ੍ਰਸਿੱਧ ਇਨਕਲਾਬੀ ਕਵੀ ਸਾਥੀ ਚੈਂਚਲ ਸਿੰਘ ਬਾਬਕ 18 ਜਨਵਰੀ 2012 ਨੂੰ ਨੌਟਿੰਘਮ ਦੇ ਹਸਪਤਾਲ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਥੋੜ੍ਹਾ ਸਮਾਂ ਬੀਮਾਰ ਰਹਿਣ ਉਪਰੰਤ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹਨਾਂ ਦਾ ਜਨਮ ਪਿੰਡ ਬਾਬਕ, ਤਹਿਸੀਲ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 15 ਜੁਲਾਈ 1923 ਨੂੰ ਹੋਇਆ। 1940 ਵਿੱਚ ਦਸਵੀਂ ਸਰਕਾਰੀ ਸਕੂਲ ਟਾਂਡਾ ਤੋਂ ਪਾਸ ਕਰਨ ਉਪਰੰਤ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਸਰਗਰਮ ਮੈਂਬਰ ਬਣ ਗਏ ਅਤੇ ਸਰਕਰਦਾ ਆਗੂ ਰਹੇ। 1941-42 ਵਿੱਚ ਤਹਿਸੀਲ ਫਿਲੌਰ ਕਿਸਾਨ ਕਮੇਟੀ ਦੇ ਸੈਕਟਰੀ ਰਹੇ।
ਗੁਪਤ ਜੀਵਨ ਵਾਸ ਵਿੱਚ ਉਹ ਬਿਹਾਰ/ਬੰਗਾਲ ਸੀਮਾ ਉੱਤੇ ਕੋਇਲਾ ਖਾਨਾਂ ਵਿੱਚ ਥਾਪਰਾਂ ਦੇ ਕੋਇਲਾ ਮਜ਼ਦੂਰਾਂ ਨੂੰ ਲਾਮਬੰਦ ਕਰਨ ਉਪਰੰਤ 29 ਅਕਤੂਬਰ 1953 ਨੂੰ ਨੌਟਿੰਘਮ ਵਿਖੇ ਆ ਵਸੇ ਅਤੇ ਸਾਰੀ ਉਮਰ ਲੋਕ ਘੋਲ਼ਾਂ ਵਿੱਚ ਸਰਗਰਮ ਹਿੱਸਾ ਲੈਂਦੇ ਰਹੇ।
ਉਹ ਪੰਜਾਬੀ ਉਰਦੂ ਅਤੇ ਫਾਰਸੀ ਦੇ ਉੱਘੇ ਕਵੀਆਂ ਵਿੱਚ ਸ਼ਾਮਿਲ ਸਨ। ਸੰਨ 2000 ਵਿੱਚ ਉਹਨਾਂ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਆਜ਼ਾਦੀ ਦੀਆਂ ਬਰਕਤਾਂ ਪ੍ਰਕਾਸ਼ਿਤ ਹੋਈ ਅਤੇ ਜਿਸ ਦਾ ਉਰਦੂ ਐਡੀਸ਼ਨ ਫਿਕਸ਼ਨ ਹਾਊਸ ਲਾਹੌਰ ਨੇ ਛਾਪਿਆ।
2007 ਵਿੱਚ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਸਮੇਂ ਉਹਨਾਂ ਨੇ ਪੰਜਾਬੀ ਹਿੰਦੀ ਉਰਦੂ ਅਤੇ ਅੰਗਰੇਜ਼ੀ ਕਵੀਆਂ ਦੀਆਂ ਭਗਤ ਸਿੰਘ ਨੂੰ ਸਮਰਪਿਤ ਕਵਿਤਾਵਾਂ ਦਾ ਸੰਗ੍ਰਿਹ ੁੱਤ ਬੋਲਦਾ ਹੈ ਛਪਵਾਇਆ ਜਿਹੜਾ ਬਹੁਤ ਮਕਬੂਲ ਹੋਇਆ ਉਹ ਭਾਰਤੀ ਮਜ਼ਦੂਰ ਸਭਾ ਦੇ ਮੋਹਰਲੀਆਂ ਸਫਾਂ ਦੇ ਆਗੂ ਰਹੇ ਅਤੇ ਆਖਰੀ ਦਿਨਾਂ ਤੱਕ ਕਵਿਤਾ ਰਚਨਾ ਕਰਦੇ ਰਹੇ।

ਉਹਨਾਂ ਦੇ ਲੰਮੇ ਸਮੇਂ ਦੀ ਉਮਰ ਦੇ ਸੰਘਰਸ਼ ਨੂੰ ਜਾਨਣ ਲਈ ਉਹਨਾਂ ਦੀ ਸਵੈ-ਜੀਵਨੀ ਿੰਦਗੀ ਦੀਆਂ ਪੈੜਾਂਪੜ੍ਹਨੀ ਬੜੀ ਜ਼ਰੂਰੀ ਹੈ ਜਿਹੜੀ ਆਪ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਬਰਮਿੰਘਮ ਤੋਂ ਮੰਗਵਾ ਸਕਦੇ ਹੋ। ਉਹ ਬਹੁ-ਭਾਸ਼ੀ ਸਾਹਿਤਕ ਸੰਸਥਾ ਗੀਤਾਂਜਲੀ ਦੇ ਮੈਂਬਰ ਵੀ ਸਨ। ਆਪਣੀ ਮੌਤ ਤੋਂ ਪਹਿਲਾਂ ਉਹ ਆਪਣੀ ਦੇਹ ਖੋਜ ਕਾਰਜਾਂ ਵਾਸਤੇ ਮੈਡੀਕਲ ਸਕੂਲ ਨੂੰ ਸੌਂਪ ਦੇਣ ਦਾ ਹਲਫ਼ ਕਰ ਗਏ ਸਨ। ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ, ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਿਛੜੇ ਸਾਥੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦੀ ਹੈ।

ਵੱਲੋਂ : ਅਵਤਾਰ ਸਿੰਘ ਜੌਹਲ
ਜਨਰਲ ਸਕੱਤਰ ਭਾਰਤੀ ਮਜ਼ਦੂਰ ਸਭਾ (ਗ੍ਰੇਟ ਬ੍ਰਿਟੇਨ)
( 0121 551 4679 )

Monday, January 30, 2012

ਰਾਜਪਾਲ ਸੰਧੂ - ਪਾਤਰ ਸਾਹਿਬ ਦੇ ਨਾਂ – ਇਕ ਖੁੱਲ੍ਹਾ ਖ਼ਤ

ਪਾਤਰ ਸਾਹਿਬ ਦੇ ਨਾਂ ਤੇ ਖੁੱਲ੍ਹਾ ਖ਼ਤ
ਖ਼ਤ


ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਅਵਾਰਡ ਛੱਜ 'ਚ ਪਾ ਕੇ ਵੰਡੇ ਜਾ ਰਹੇ ਹਨ ਜਦੋਂ ਐਵਾਰਡ ਦੇਣ ਵਾਲਾ ਹੁਕਮਰਾਨ ਔਥੈਂਟਿਕ ਨਹੀਂ ਹੈ, ਤਾਂ ਇਹਨਾਂ ਪੁਰਸਕਾਰਾਂ ਦੀ ਗਰਿਮਾ, ਸ਼ਾਨ ਅਤੇ ਸੁੱਚਤਾ ਵੀ ਉਤਨੀ ਹੀ ਰਹਿ ਗਈ ਜਿਤਨੀ ਬਾਮਾ ਨੂੰ ਮਿਲਣ ਤੋਂ ਬਾਅਦ ਨੋਬਲ 'ਸ਼ਾਂਤੀ' ਪੁਰਸਕਾਰ ਦੀ
-----
ਸੁਰਜੀਤ ਪਾਤਰ ਸਾਹਿਬ! ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ ਤਾਂ ਤੁਹਾਨੂੰ ਇਹ 'ਪਦਮਸ਼੍ਰੀ' ਨਹੀਂ ਕਬੂਲ ਕਰਨਾ ਚਾਹੀਦਾ ਹਨੇਰੇ ਕੋਲ ਹਰੇਕ ਸ਼ੱਮ੍ਹਾ ਨੂੰ ਖ਼ਾਮੋਸ਼ ਕਰਨ ਦਾ ਢੰਗ ਹੁੰਦਾ ਹੈ ਤਾਰੀਖ਼ ਇਸ ਦੀ ਗਵਾਹ ਹੈ ਇਕ ਵਕ਼ਤ ਸੀ ਜਦ ਤੁਸੀਂ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ ਅੱਜ ਵੀ ਉਹੀ ਦਿੱਲੀ ਹੈ ਉਹੀ ਹਾਕਮ ਨੇ ਕੁਝ ਵੀ ਬਦਲਿਆ ਨਹੀਂ ਹੈਤੁਸੀਂ ਘੱਟ ਗਿਣਤੀ ਨਾਲ ਨਹੀਂ ,ਦੁਨੀਆ ਦੀ ਸਭ ਤੋਂ ਵੱਡੀ ਬਹੁ ਗਿਣਤੀ ਨਾਲ ਸੰਬੱਧ ਰਖਦੇ ਹੋ - ਬਹੁਗਿਣਤੀ ਜੋ ਉਦਾਸ ਹੈ , ਖ਼ਾਮੋਸ਼ ਹੈ, ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ, ਇੰਨੇ ਚਾਨਣ ਦੇ ਬਾਵਜੂਦ ਹਨੇਰੇ ਵਿਚ ਹੈ, ਤੁਸੀਂ ਉਸਦੀ ਜ਼ੁਬਾਨ ਹੋ
-----
ਤੁਹਾਡੇ ਹੱਥ ਵਿਚ ਬਾਬਾ ਫ਼ਰੀਦ ਤੇ ਬਾਬਾ ਨਾਨਕ ਵਾਲੀ ਮਸ਼ਾਲ ਹੈ ਯਾਦ ਰਹੇ ਕਿ ਹਨੇਰੇ ਨੂੰ ਚੀਰਨ ਲਈ ਮਸ਼ਾਲ ਲੈ ਕੇ ਤੁਰਦੇ ਸ਼ੱਮ੍ਹਾਦਾਨਾਂ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ, ਉਹ ਵੀ ਜਦੋਂ ਕਿ ਉਹ ਕੌਮ ਦੇ ਖ਼ਾਨਾਬਦੋਸ਼ ਨੌਜਵਾਨਾਂ ਦੀ ਉਮੀਦ ਹੋਣ ਇਨਕਲਾਬੀ ਜੋਧੇ ਭਗਤ ਸਿੰਘ ਨੂੰ 'ਗਾਂਧੀਵਾਦੀ' ਤੋ "ਅੱਤਵਾਦੀ' ਣਾਉਣ ਵਾਲਾ ਖ਼ੁਦ ਉਹੀ ਦੋਗਲਾ ਮੋਹਨ ਦਾਸ ਸੀ ਜਿਸ ਨੇ ਅਸਹਿਜੋਗ ਅੰਦੋਲਨ ਦੀ ਛੂਕਦੀ ਗੱਡੀ ਨੂੰ ਯਕਦਮ ਬਰੇਕਾਂ ਲਾ ਕੇ ਪੂਰੇ ਦੇਸ਼ ਨੂੰ ਪੱਟੜੀ ਤੋਂ ਲਾਹ ਮਾਰਿਆ ਸੀ
------
ਪਾਤਰ ਸਾਹਿਬ ਜੀ!! ਅੱਜ ਉਹੀ ਪੱਤੇ, ਬੂਟੇ, ਡਾਲੀਆਂ ਪੁਕਾਰ ਰਹਿ ਨੇ ਕਿ ਪੰਜਾਬ ਨੂੰ ਲਗੀ ਨਜ਼ਰ ਅਜੇ ਲੱਥੀ ਨਹੀਂ, ਤੇ ਹੁਣ ਇਕ ਪੰਜਾਬ ਦਾ ਸ਼ਾਇਰ ਕੌਮ ਦੀ ਅੱਧ ਸੜੀ ਪੱਗ ਸਿਰ ਤੇ ਵਲ਼ ਕੇ ਦਿੱਲੀ ਮਿਰਚਾਂ ਲੈਣ ਜਾਂਦਾ ਸ਼ੋਭਦਾ ਨਹੀਂ ਉਹ ਕਿੱਕਰਾਂ, ਟਾਹਲੀਆਂ, ਧ੍ਰੇਕਾਂ, ਨਿੰਮਾਂ ਤੇ ਉਹਨਾਂ ਸਾਫ਼ ਦਿਲ ਨੇਕ ਪਿੱਪਲਾਂ ਨੂੰ ਧੌਖਾ ਨਾ ਦੇ ਜਾਇਓ ਜਿਨ੍ਹਾਂ ਦੀ ਛਾਵੇਂ ਤੁਸੀਂ ਮੁੜ ਆ ਕੇ ਬਹਿਣ ਦਾ ਵਾਦਾ ਕੀਤਾ ਹੈ ਹਨੇਰਾ ਤਾਂ ਝੂਮਰ ਨਾਚ ਨੱਚਦਾ ਸਭ ਕੁਝ ਜਰ ਜਾਵੇਗਾ ਪਰ ਉਹ ਸ਼ੱਮ੍ਹਾਦਾਨ ਕੀ ਕਹਿਣਗੇ ਜਿਨ੍ਹਾਂ ਤੁਹਾਨੂੰ ਬਹੁਤ ਪਹਿਲਾਂ ਹੀ ਪਦਮ ਸ਼੍ਰੀ ਨਾਲ ਨਿਵਾਜ ਦਿੱਤਾ ਸੀ ਖ਼ੁਸ਼ਵੰਤ ਸਿੰਘ ਤੇ ਮੁੰਹਮਦ ਅਲੀ ਵਾਂਗ ਬਾਅਦ ਵਿਚ ਇਹ ਧਾਤੂ ਦੇ ਟੁਕੜੇ ਨੂੰ ਗੰਗਾ ਵਿਚ ਰੋੜ੍ਹਣ ਨਾਲੋ ਚੰਗਾ ਹੈ ਹੁਣੇ ਹੀ ਇਨਕਾਰ ਕਰ ਦਿਉ

ਤੁਹਾਡੀ ਜਗਾਈ ਇਕ ਮੋਮਬੱਤੀ
ਰਾਜਪਾਲ ਸੰਧੂ ਸਿਡਨੀ ਆਸਟ੍ਰੇਲੀਆ