ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, May 29, 2010

ਬਲਜੀਤ ਬਾਸੀ - ਹੱਟੀ-ਭੱਠੀ ਦੇ ਦਿਨਾਂ ‘ਚ - ਲੇਖ

ਹੱਟੀ-ਭੱਠੀ ਦੇ ਦਿਨਾਂ

ਲੇਖ

ਸਾਡੇ ਪਿੰਡਾਂ ਦਾ ਰੋਜ਼ਮਰਾ ਜੀਵਨ ਬੜਾ ਠਹਿਚਲ, ਬੇਰਸ ਤੇ ਮਨੋਰੰਜਨ-ਰਹਿਤ ਹੋਇਆ ਕਰਦਾ ਸੀਵਿਆਹ-ਸ਼ਾਦੀਆਂ, ਮੇਲੇ-ਉਤਸਵ, ਛਿੰਝਾਂ ਵਰ੍ਹੇ ਛਿਮਾਹੀਂ ਆਉਂਦੇ ਸਨਖੇਤੀ ਜਿਹੇ ਨਿੱਤ ਦੇ ਜਾਨ ਹੂਲਵੇਂ ਕੰਮ ਤੋਂ ਤਫ਼ਰੀਹ ਲਈ ਕੋਈ ਨਿਸ਼ਚਿਤ ਦਿਲ ਪਰਚਾਵੇ ਦਾ ਸਰਵਜਨਕ ਸਾਧਨ ਮੌਜੂਦ ਨਹੀਂ ਸੀਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਸਾਡੇ ਸਭਿਆਚਾਰ ਨੇ ਕੋਈ ਅਜੇਹਾ ਸੰਸਥਾਗਤ ਵਸੀਲਾ ਪੈਦਾ ਕਿਉਂ ਨਹੀਂ ਕੀਤਾਜ਼ਰਾ ਖ਼ਿਆਲ ਕਰੋ ਪਿੰਡ ਵਿੱਚੇ ਕਿਸੇ ਦੀ ਮੱਝ ਤੂਅ ਜਾਣੀ, ਬੁੜ੍ਹੀਆਂ ਦੀ ਲੜਾਈ ਹੋ ਜਾਣੀ ਜਾਂ ਕਿਸੇ ਮੁੰਡੇ ਨੇ ਕੁੜੀ ਨੂੰ ਛੇੜ ਦੇਣਾ ਵਰਗੀਆਂ ਮਾਮੂਲੀ ਘਟਨਾਵਾਂ ਪੂਰੀ ਵੀਹੀ ਦੀ ਦਿਲਚਸਪੀ ਦਾ ਕੇਂਦਰ ਅਤੇ ਘੰਟਿਆਂ ਬੱਧੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਸਨ

-----

ਮੈਨੂੰ ਯਾਦ ਹੈ ਸਾਡੇ ਪਿੰਡ ਦੇ ਦਰਵਾਜ਼ੇ ਵਾਲੇ ਖੂਹ ਵਿੱਚ ਇਕ ਵਾਰੀ ਕਿਸੇ ਦੀ ਬਾਲਟੀ ਡਿੱਗ ਪਈਬੱਸ ਫਿਰ ਕੀ ਸੀ, ਬਾਲਟੀ ਕੱਢਣ ਦਾ ਮਸਲਾ ਅੱਧੇ ਪਿੰਡ ਲਈ ਲੋਹੜੇ ਦਾ ਸ਼ੁਗਲ ਤੇ ਆਹਰ ਬਣ ਗਿਆਪਿੰਡ ਦੀ ਮੁੰਡੀਰ, ਬੁੜਖਾਨਾ, ਕੁੜਖਾਨਾ ਤੇ ਵਿਹਲੜ ਲਾਣਾ ਸਭ ਇਕੱਠਾ ਹੋ ਗਿਆਘਰ ਘਰ ਟੋਲ-ਟਲਾਈ ਕਰਕੇ ਬਾਲਟੀ ਕੱਢਣ ਵਾਲੀ ਕੁੰਡੀ ਲੱਭੀ ਗਈਪੇਸ਼ ਹੋਏ ਵਾਲੰਟੀਅਰਾਂ ਨੇ ਲੱਜ ਨਾਲ ਕੁੰਡੇ ਬੰਨ੍ਹ ਕੇ ਸਾਰੇ ਅੱਠੋ ਅੱਠ ਘਿੜਲਿਆਂ ਦੇ ਨਾਲ ਨਾਲ ਕੁੰਡੇ ਨੂੰ ਖੂਹ ਵਿੱਚ ਵਰ੍ਹਾਇਆ ਤੇ ਸਾਰਾ ਖੂਹ ਹੰਘਾਲ ਮਾਰਿਆਪਰ ਬਾਲਟੀ ਪਤਾ ਨਹੀਂ ਖੂਹ ਦੇ ਕਿਹੜੇ ਖਾਤੇ ਵਿੱਚ ਰਿੜ ਗਈ ਸੀ, ਕੁੰਡੇ ਵਿੱਚ ਫਸਣ ਦਾ ਨਾ ਨਹੀਂ ਸੀ ਲੈਂਦੀਸਾਰੇ ਹਾਰ ਹੰਭ ਕੇ ਨਿਰਾਸ਼ ਹੋ ਗਏ, 'ਬਾਲਟੀ ਨਾ ਮਿਲੀ ਹੁਣ' ਹਰ ਕੋਈ ਕਹਿਣ ਲੱਗ ਪਿਆਉਦੋਂ ਮੈਂ ਤਾਂ ਨਿਆਣਾ ਹੀ ਸੀ ਪਰ ਮੇਰੇ ਵਰਗੇ ਕਿਸੇ ਸਿਆਣੇ ਨੇ ਕਿਹਾ ਕਿ ਭਾਈ ਹੌਸਲਾ ਨਹੀਂ ਹਾਰੀਦਾ, ਇੰਝ ਤਾਂ ਆਪਾਂ ਹੌਲੀ ਹੌਲੀ ਸਾਰੀਆਂ ਬਾਲਟੀਆਂ, ਡੋਲਾਂ, ਕਮੰਡਲਾਂ ਤੋਂ ਹੱਥ ਧੋ ਬੈਠਾਂਗੇਲਾਗਲੇ ਪਿੰਡ ਸਰਹਾਲੀ ਤੋਂ ਸੱਬੋ ਚੋਭੇ ਨੂੰ ਲੈ ਆਓ, ਉਹ ਖੂਹ ਚੋਂ ਉਤਰਕੇ ਬਾਲਟੀ ਕੱਢ ਲਿਆਵੇਗਾਬੱਸ ਗੱਲ ਸਿਆਣੇ ਦੇ ਮੂੰਹ ਚੋਂ ਡਿੱਗੀ, ਹੁਕਮ ਦੀ ਤਾਮੀਲ ਕਰਨ ਲਈ ਪਿੰਡ ਦੀ ਬਥੇਰੀ ਮੁੰਡੀਰ ਸੀਇਕ ਜਣਾ ਦੌੜਾ ਦੌੜਾ ਸਾਈਕਲ ਚੁੱਕ ਕੇ ਦੋ ਕੋਹ ਤੇ ਪੈਂਦੇ ਪਿੰਡ ਸਰਹਾਲੀ ਨੂੰ ਭਜਾ ਤੇ ਅਗਲੇ ਪਹਿਰ ਸੱਬੋ ਨੂੰ ਲੈ ਕੇ ਆ ਗਿਆਜਦ ਤਕ ਖੂਹ ਤੇ ਵਾਹਵਾ ਰੌਣਕ ਹੋ ਗਈ ਸੀਪਿੰਡ ਚ ਦਿਨ ਵੀ ਕਿਹੜਾ ਛੇਤੀ ਬੀਤਦਾ ਸੀ

-----

ਸੱਬੋ ਨੇ ਆਉਂਦਿਆਂ ਹੀ ਕਪੜੇ ਲਾਹੇ, ਬਾਹਾਂ ਉਪਰ ਚੁੱਕ ਕੇ ਖ਼ਵਾਜਾ ਖਿਜ਼ਰ ਨੂੰ ਧਿਆਇਆ ਤੇ ਸਿੱਧੀ ਖੂਹ ਚ ਛਾਲ ਮਾਰ ਦਿੱਤੀਮੌਣ ਤੇ ਖੜ੍ਹ ਕੇ ਕਈ ਜ਼ਿੰਮੇਵਾਰ ਸਿਆਣੇ ਖੂਹ ਦੇ ਅੰਦਰ ਝਾਕਣ ਡਹਿ ਪਏਪਹਿਲੀ ਚੁੱਭੀ ਦੌਰਾਨ ਕਰੋਲ ਕਰੋਲ ਕੇ ਜੋ ਉਸਦੇ ਹੱਥ ਲੱਗਾ ਉਹ ਸਨ ਕੁਝ ਟੁੱਟੀਆਂ ਵੰਗਾਂ, ਰੰਗ ਬਰੰਗੀਆਂ ਲੀਰਾਂ ਕਚੀਰਾਂ ਤੇ ਇਕ ਪੁਰਾਣਾ ਜੰਗਾਲ ਖਾਧਾ ਚਿੱਬ ਖੜਿੱਬਾ ਡੋਲਪਰ ਦੂਜੀ ਵਾਰੀ ਖ਼ੁਸ਼ਕਿਸਮਤੀ ਨਾਲ ਦੁਰਲੱਭ ਹੋ ਚੁੱਕੀ ਬਾਲਟੀ ਉਸਦੇ ਹੱਥ ਲੱਗ ਗਈਸਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈਪਹਿਲਾਂ ਤਿਆਰ ਲੱਜ ਨਾਲ ਬੰਨ੍ਹੇ ਟੋਕਰੇ ਰਾਹੀਂ ਉਸਨੂੰ ਖੂਹ ਚੋਂ ਕੱਢਿਆ ਗਿਆਇਕ ਜੇਤੂ ਅੰਦਾਜ਼ ਵਿੱਚ ਹੱਥ ਉੱਚਾ ਕਰਕੇ ਬਾਲਟੀ ਦਾ ਪ੍ਰਦਰਸ਼ਨ ਕਰਦਿਆਂ ਸੱਬੋ ਨੇ ਟੋਕਰੇ ਤੋਂ ਛਾਲ ਮਾਰੀ ਜਿਵੇਂ ਬੋਇੰਗ ਜਹਾਜ਼ ਤੋਂ ਉਤਰਿਆ ਹੋਵੇਖੜ੍ਹੇ ਲੋਕਾਂ ਨੇ ਉਸਨੂੰ ਜੱਫ਼ੀ ਪਾ ਲਈ। "ਸ਼ਾਬਾਸ਼ੇ ਬਈ ਸ਼ਾਬਾਸ਼ੇ" ਬਜ਼ੁਰਗਾਂ ਨੇ ਉਸਦੀ ਪਿੱਠ ਥਾਪੜਦਿਆਂ ਕਿਹਾਉਸਨੇ ਆਪਣੇ ਜੋਖਿਮ ਦੇ ਬਦਲੇ ਵਿੱਚ ਖੂਹ ਦੀ ਮੌਣ ਤੇ ਬਹਿ ਕੇ ਗੜਵੀ ਚ ਆਈ ਗੁੜ ਦੀ ਚਾਹ ਪੀਤੀ ਤੇ ਸਾਈਕਲ ਚੁੱਕ ਆਪਣੇ ਪਿੰਡ ਦੇ ਰਾਹ ਪੈ ਗਿਆਰੌਣਕ ਮੇਲਾ ਵਿਛੜ ਗਿਆ, ਖੂਹ ਤੇ ਸੁੰਨ ਪੈ ਗਈ ਤੇ ਸ਼ਾਮ ਉਤਰ ਆਈ, ਲੋਕਾਂ ਦਾ ਵਧੀਆ ਦਿਨ ਬੀਤਿਆ ਸੀ

-----

ਅੱਜ ਕੱਲ੍ਹ ਪਿੰਡਾਂ ਵਿੱਚ ਹੋਰ ਨਹੀਂ ਤਾਂ ਰੇਡੀਓ, ਟੈਲੀਵਯਨ ਦਾ ਹੀ ਬਥੇਰਾ ਬੋਲਬਾਲਾ ਹੋ ਗਿਆ ਹੈ ਪਰ ਪਹਿਲੀਆਂ ਚ ਇਹ ਗੌਣ ਪਾਣੀ ਕਿੱਥੇਧਾਰਮਕ ਸਥਾਨਾਂ ਤੋਂ ਕੋਈ ਮਨੋਰੰਜਨ ਤਾਂ ਕੀ ਹੋਣਾ ਸੀ, ਸਗੋਂ ਰੰਗ ਲੋਚਦੀ ਬਿਰਤੀ ਦਾ ਹੀ ਦਮਨ ਕੀਤਾ ਜਾਂਦਾ ਸੀਦੈਨਿਕ ਜੀਵਨ ਦੇ ਅਕੇਵੇਂ ਥਕੇਵੇਂ ਤੋਂ ਰਾਹਤ ਲਈ ਏਥੇ ਕੋਈ ਬਰਤਾਨੀਆ ਵਾਲੀ ਪੱਬ, ਤੁਰਕੀ ਤੇ ਅਰਬ ਦੇਸਾਂ ਦੇ ਕਾਹਵਾ-ਖਾਨੇ ਜਾਂ ਯੂਰਪ ਦੇ ਕੈਫ਼ੇ ਦੇ ਸਮਾਨਅੰਤਰ ਕੋਈ ਸੰਸਥਾ ਵਿਕਸਿਤ ਨਹੀਂ ਹੋਈਇਨ੍ਹਾ ਦੇਸ਼ਾਂ ਦੇ ਇਹ ਸਭ ਸਰਵਜਨਕ ਸਥਾਨ ਇਕ ਤਰ੍ਹਾਂ ਚਰਚ ਜਾਂ ਮਸਜਦ ਦੇ ਪੂਰਕ ਸਨਏਥੇ ਚੌਂਹ ਕੋਨਿਆਂ ਤੋਂ ਖ਼ਬਰਾਂ ਪਹੁੰਚਦੀਆਂ ਤੇ ਵਿਚਾਰੀਆਂ ਜਾਂਦੀਆਂਏਥੇ ਹੀ ਇਸ਼ਕ-ਮੁਸ਼ਕ ਨੂੰ ਹਵਾ ਲਗਦੀ, ਠਰਕ ਭੋਰਿਆ ਜਾਂਦਾ, ਚੁਗਲੀਆਂ ਤੇ ਗੱਪ-ਸ਼ੱਪ ਦੇ ਦੌਰ ਚਲਦੇਹੋਰ ਤਾਂ ਹੋਰ ਏਥੇ ਨਸ਼ਿਆਂ ਦਾ ਸੇਵਨ, ਨਾਚ ਗਾਣੇ ਖੇਡਾਂ ਤੇ ਕਈ ਵਾਰੀ ਖਾਣ ਪੀਣ ਦਾ ਪ੍ਰਬੰਧ ਵੀ ਹੁੰਦਾਗੱਲ ਕੀ ਹੰਭੇ-ਹੁੱਟੇ ਮਨੁੱਖ ਨੂੰ ਤਰੋ-ਤਾਜ਼ਾ ਕਰਨ ਲਈ ਏਥੇ ਪੂਰਾ ਸਮਾਨ ਸੀ, ਗੁੱਭ-ਗੁਭਾਟ ਕੱਢਣ ਦੇ ਮੌਕੇ ਸਨ

-----

ਦੂਜੇ ਪਾਸੇ ਢਿਚਕੂੰ-ਢਿਚਕੂੰ ਚਲਦੀ ਖੇਤੀ ਦੀ ਬੁਨਿਆਦ ਤੇ ਖੜ੍ਹੇ ਸਾਡੇ ਸਮਾਜਕ ਢਾਂਚੇ ਵਿਚ ਸ਼ਰੀਕੇ ਭਾਈਚਾਰੇ ਦੀਆ ਸੰਕੋਚਵੀਆਂ ਕਦਰਾਂ ਕੀਮਤਾਂ ਹਾਵੀ ਸਨਧਾਰਮਿਕ ਲਪੇਟ ਵਿਚ ਆਏ ਮਨੁੱਖੀ ਸਬੰਧਾਂ ਵਿੱਚ ਸੰਗ-ਸੰਕੋਚ, ਘੁਟਣ, ਅਤੇ ਸ਼ੀਲਤਾ ਮਨੁੱਖੀ ਸ਼ਖ਼ਸੀਅਤ ਨੂੰ ਵਿਗਸਣ ਨਹੀਂ ਸੀ ਦਿੰਦੇਅਜੇਹੇ ਦਮਨਕਾਰੀ ਪਰਿਵੇਸ਼ ਵਿੱਚ ਲਾ ਪਾ ਕੇ ਪਿੰਡ ਦਾ ਦਰਵਾਜ਼ਾ, ਹੱਟੀ, ਭੱਠੀ, ਤ੍ਰਿੰਝਣ ਜਿਹੇ ਸਥਾਨ ਹੀ ਸਨ ਜਿਥੇ ਕੁਝ ਲੋਕ ਜੁੜ ਬੈਠਦੇ ਸਨ ਤੇ ਇਕ-ਰੱਟ ਜ਼ਿੰਦਗੀ ਤੋਂ ਕੁਝ ਰਾਹਤ ਭਾਲਦੇ ਸਨਦਰਵਾਜ਼ੇ ਜਾਂ ਸੱਥ ਵਿੱਚ ਬਜ਼ੁਰਗ ਛਾਏ ਹੋਣ ਕਰਕੇ ਸਿਆਣਪਾਂ ਪ੍ਰਧਾਨ ਸਨ ਇਸ ਲਈ ਜਵਾਨਾਂ ਦੀ ਬਹੁਤੀ ਦਾਲ਼ ਨਹੀਂ ਸੀ ਗਲਦੀ ਭਾਵੇਂ ਏਥੇ ਸ਼ਮੂਲੀਅਤ ਵਧ ਤੋਂ ਵੱਧ ਹੁੰਦੀ ਸੀ

-----

ਹੱਟੀ ਤੇ ਦਾਣੇ ਭੁੰਨਣ ਵਾਲੀ ਭਠੀ ਦੋ ਹੋਰ ਰਮਣੀਕ ਸਥਾਨ ਸਨ ਜਿਥੇ ਲੱਗ ਭਗ ਸਾਰੇ ਲੋਕ ਜਾਂਦੇ ਸਨ ਤੇ ਜੋ ਵਕਤੀ ਤਫ਼ਰੀਹ ਲਈ ਠਾਹਰਾਂ ਬਣਦੇ ਸਨਮੁਟਿਆਰਾਂ ਨੂੰ ਤ੍ਰਿੰਝਣਾਂ ਤੇ ਗੱਭਰੂਆਂ ਨੂੰ ਰਾਤ ਨੂੰ ਭੱਠੀਆਂ ਤੇ ਬੈਠਣ ਲਈ ਸਿਆਣੇ ਲੋਕ ਵੀ ਉਤਸ਼ਾਹਿਤ ਕਰਦੇ ਸਨ ਤਾਂ ਕਿ ਉਹ ਚੜ੍ਹਦੀ ਜਵਾਨੀ ਲਈ ਲੁੜੀਂਦੀ ਲੈਂਗਿਕ ਸਿੱਖਿਆ ਆਪਣੇ ਹਾਣੀਆਂ ਤੋਂ ਲੈ ਸਕਣ ਤੇ ਲੈਂਗਿਕ ਵਿਰੇਚਨ ਵੀ ਹੋ ਸਕੇਕਿਹਾ ਜਾਂਦਾ ਸੀ ਕਿ ਜਿਹੜੀ ਮੁਟਿਆਰ ਤ੍ਰਿੰਝਣਾਂ ਵਿੱਚ ਤੇ ਗੱਭਰੂ ਰਾਤ ਨੂੰ ਹੱਟੀ ਭੱਠੀ ਤੇ ਨਹੀਂ ਬੈਠਦਾ, ਉਹ ਝੁੱਡੂ ਹੈ ਪੇਂਡੂ ਸਮਾਜ ਵਿੱਚ ਇਨ੍ਹਾਂ ਦੋਨਾਂ ਦੀ ਮਹੱਤਤਾ ਦਾ ਏਥੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੋਨਾ ਸ਼ਬਦਾਂ ਤੋਂ ਬਣੇ ਸਮਾਸੀ ਸ਼ਬਦ ਹੱਟੀ-ਭੱਠੀ

ਪਿੰਡ ਦੀ ਸਮੁੱਚੀ ਪ੍ਰਵਾਨਤਾ ਦਾ ਅਰਥ ਦੇਣ ਲੱਗ ਪਿਆਆਮ ਹੀ ਕਹਿ ਦਿੱਤਾ ਜਾਦਾ ਹੈ ਕਿ ਫਲਾਣੀ ਗੱਲ ਦੀ ਹੱਟੀ-ਭੱਠੀ ਤੇ ਚਰਚਾ ਹੋਈਫਲਾਣਾ ਰਕਾਟ ਹਰ ਹੱਟੀ-ਭੱਠੀ ਤੇ ਵੱਜਿਆਰਾਂਝੇ ਦੀ ਜਵਾਨੀ ਨੇ ਪਿੰਡ ਵਿਚ ਕਿਵੇਂ ਧੁੰਮਾਂ ਪਾ ਦਿੱਤੀਆਂ ਸਨ, ਇਸਦਾ ਜ਼ਿਕਰ ਮੋਹਨ ਸਿੰਘ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ:

ਚੱਲੀ ਭੱਠੀਆਂ ਉਤੇ ਗੱਲ ਉਹਦੀ,

ਪਿਆ ਪਨਘਟਾਂ ਦੇ ਉਤੇ ਸ਼ੋਰ ਮੀਆਂ

ਚੱਕੀ-ਹਾਨਿਆਂ ਤੇ ਉਹਦਾ ਜ਼ਿਕਰ ਹੋਇਆ,

ਵਧੀ ਤ੍ਰਿੰਝਣੀਂ ਘੋਰ ਮਸੋਰ ਮੀਆਂ

........

ਅਤੇ ਫਿਰ ਬਿਨਾਂ ਬੁਲ ਹਿਲਾਇਆਂ ਅੱਖਾਂ ਨਾਲ ਗੱਲ ਕਰਦੀ ਤੇ ਬੁਝਾਰਤਾਂ ਪਾਉਂਦੀ ਜੈ ਕੌਰ ਦੀ ਖੱਟੀ ਵੀ ਖੂਬ ਹੈ:

ਹੱਟੀ ਭੱਠੀ ਉਤੇ ਛਿੜਦੀ ਕਹਾਣੀ

ਲੋਕਾਂ ਦਾ ਨਾਂ ਦੁੱਧ ਵਿਕਦਾ

ਤੇਰਾ ਵਿਕਦਾ ਜੈ ਕੁਰੇ ਪਾਣੀ

----

ਕਿਸੇ ਦੇ ਘਰ ਤਾਂ ਪੁਛ ਕੇ ਜਾਂ ਘੱਟੋ ਘੱਟ ਘਰ ਵਾਲੇ ਦੀ ਖ਼ੁਸ਼ੀ ਨਾਲ ਹੀ ਜਾਇਆ ਜਾ ਸਕਦਾ ਹੈ ਪਰ ਪਿੰਡ ਦੀ ਹੱਟੀ ਵਿੱਚ ਬੇਰੋਕ ਧੁਸ ਦੇ ਕੇ ਵਧਿਆ ਜਾ ਸਕਦਾ ਹੈ ਕਿਉਂਕਿ ਹਟਵਣੀਆ ਆਖਰ ਤੁਹਾਡੀ ਗਾਹਕੀ ਤੇ ਨਿਰਬਾਹ ਕਰਦਾ ਹੈਪਰ ਹੱਟੀ ਵਿੱਚ ਲੈਂਗਿਕ ਅੱਯਾਸ਼ੀ ਦੀ ਭੱਠੀ ਜਿੰਨੀ ਗੁੰਜਾਇਸ਼ ਨਹੀਂ ਸੀਏਥੇ ਤਾਂ ਬੱਸ ਇਕਾ ਦੁੱਕਾ ਹਟਵਾਣੀਏ ਦੀ ਮੀਯਾ ਨਾਲ਼ ਮਿਲਦੇ ਸ਼ਖ਼ਸ ਹੀ ਬੈਠਦੇ ਸਨਹੱਟੀ ਦਾ ਹੱਟੀ-ਭੱਠੀ ਵਾਲਾ ਗੁਣ ਪੁਗਾਉਣ ਲਈ ਹਟਵਾਣੀਏਂ ਦੀ ਸ਼ਖ਼ਸੀਅਤ ਸੜੀਅਲ ਨਾ ਹੋਕੇ ਰੰਗੀਲੀ, ਫ਼ੱਕਰ,ਅਤੇ ਅਪਣੱਤ ਵਾਲੀ ਹੋਣੀ ਚਾਹੀਦੀ ਹੈਅਸਲ ਵਿੱਚ ਪਿੰਡ ਦੀ ਹੱਟੀ ਤੇ ਗਾਹਕ ਤਾਂ ਟਾਵਾਂ ਟਾਵਾਂ ਹੀ ਆਉਂਦਾ ਹੈ ਇਸ ਲਈ ਹਟਵਾਣੀਆ ਖ਼ੁਦ ਵੀ ਮੱਖੀ ਤੇ ਮੱਖੀ ਮਾਰਦਾ ਰਹਿੰਦਾ ਸੀ, ੳਸਨੂੰ ਖ਼ੁਦ ਕੋਈ ਗਾਲ੍ਹੜੀ ਸਾਥੀ ਚਾਹੀਦਾ ਹੁੰਦਾ ਸੀਸੁੰਨੀ ਹੱਟੀ

ਵਿਚ ਕਿਸੇ ਹੋਰ ਦੀ ਹੋਂਦ ਉਂਝ ਵੀ ਇਸਦੇ ਚਲਦੇ ਹੋਣ ਦੀ ਭ੍ਰਾਂਤੀ ਪੈਦਾ ਕਰਦੀ ਸੀਫਿਰ ਹੱਟੀ ਤੇ ਪਿੰਡ ਦੇ ਹਰ ਕੋਨੇ ਤੋਂ ਭਾਂਤ-ਸੁਭਾਂਤੇ ਗਾਹਕ ਆਉਂਦੇ ਹੋਣ ਕਰਕੇ ਹਰ ਤਰਾਂ ਦੀ ਚੋਂਦੀ ਚੋਂਦੀ ਖ਼ਬਰ ਅੱਪੜ ਜਾਂਦੀ ਸੀਏਥੋਂ ਅੱਗੇ ਸਾਰੇ ਪਿੰਡ ਵਿਚ ਖ਼ਬਰਾਂ ਨਸ਼ਰ ਹੁੰਦੀਆਂਅਖ਼ਬਾਰੀ ਯੁਗ ਆਉਣ ਨਾਲ ਪਿੰਡ ਵਿੱਚ ਅਖ਼ਬਾਰ ਵੀ ਸਭ ਤੋਂ ਪਹਿਲਾਂ ਹਟਵਾਣੀਏਂ ਕੋਲ ਹੀ ਆਈ ਕਿਉਂਕਿ ਇਕ ਤਾਂ ਉਹ ਪੜ੍ਹਿਆ ਲਿਖਿਆ ਸੀ ਦੂਜਾ ਸੌਦੇ ਪੱਤੇ ਦੇ ਸਿਲਸਲੇ ਵਿਚ ਉਸਦਾ ਸ਼ਹਿਰ ਆਉਣ ਜਾਣ ਰਹਿੰਦਾ ਸੀਹਟਵਾਣੀਏਂ ਕੋਲ ਕੱਲੀਆਂ ਦੁਕੱਲੀਆਂ ਨਾਰਾਂ ਆਉਣ ਕਰਕੇ ਉਸਦੀ ਅੱਖ ਮਟੱਕੇ ਤੇ ਕਈ ਵਾਰੀ ਇਸਤੋਂ ਅੱਗੇ ਵਧਣ ਦੀ ਸੰਭਾਵਨਾ ਬਣੀ ਰਹਿੰਦੀਹਟਵਾਣੀਏਂ ਦੀ ਨਿਗਹ ਕਈ ਵਾਰੀ ਸੌਦੇ ਨਾਲੋਂ ਸੌਦਾ ਲੈਣ ਵਾਲੀ ਵੱਲ ਵਧੇਰੇ ਟਿਕੀ ਰਹਿੰਦੀਸਾਡੇ ਮਧ ਯੁਗੀ ਸ਼ਾਇਰ ਪੀਲੂ ਨੇ ਸਾਹਿਬਾਂ ਦਾ ਹੁਸਨ ਬਿਆਨ ਕਰਨ ਲਈ ਅਜੇਹੀ ਸਥਿਤੀ ਨੂੰ ਕਿੰਨੇ ਭਾਵਪੂਰਤ ਬਿੰਬਾਂ ਵਿੱਚ ਦਰਸਾਇਆ ਹੈ:

ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ

ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ

ਤੇਲ ਭੁਲਾਵੇ ਭੁਲਾ ਬਾਣੀਆ, ਦਿੱਤਾ ਸ਼ਹਿਤ ਉਲੱਟ

ਬਹੁਤ ਵਾਰੀ ਏਥੇ ਤਾਸ਼ ਚੌਪੜ ਆਦਿ ਦੀਆ ਖੇਡਾਂ ਖੇਡੀਆ ਜਾਂਦੀਆਂ ਤੇ ਖੇਡ ਵਿਚ ਮਸਰੂਫ਼ ਲਾਪਰਵਾਹ ਹਟਵਾਣੀਆ ਗਾਹਕਾਂ ਨੂੰ ਖ਼ਾਲੀ ਮੋੜਦਾ ਰਹਿੰਦਾਮੈਂ ਆਪਣੇ ਸਕੂਲੀ ਦਿਨਾਂ ਵਿਚ ਆਪਣੇ ਯਾਰ ਛਿੰਦਰ ਦੀ ਹੱਟੀ ਤੇ ਬੈਠਣ ਦਾ ਚਸਕਾ ਮਾਣ ਚੁੱਕਾ ਹਾਂਸੱਚ ਮੁੱਚ ਬੜਾ ਭੈੜਾ, ਠਰਕੀ ਤੇ ਖੋਚਰੀਆ ਸੀ ਉਹ! ਘੰਟਿਆਂ ਬੱਧੀ ਉਸਦੀ ਹੱਟੀ ਤੇ ਬੈਠੇ ਰਹਿਣਾ ਤੇ ਖਲ਼, ਵੜੇਵੇਂ, ਗੁੜ ਤੇ ਹੋਰ ਵੰਨ ਸੁਵੰਨੀਆ ਜਿਣਸਾਂ ਦਾ ਮਿਸ਼ਰਤ ਅਜੀਬ ਜਿਹਾ ਮੁਸ਼ਕ ਨਾਸਾਂ ਵਿੱਚ ਲੰਘਾਈ ਜਾਣਾਕਈ ਵਾਰੀ ਦਾਅ ਲਾ ਕੇ ਦੁਕਾਨ ਦੇ ਪਿਛਵਾੜੇ ਜਾ ਕੇ ਮੁਰੱਬਾ, ਹਰੜਾਂ, ਗੁਲਕੰਦ ਆਦਿ ਮੂੰਹ ਵਿਚ ਪਾ ਲੈਣੇਪਰ ਦੂਜੇ ਪਾਸੇ ਚੌਕੀ ਤੇ ਬੈਠਾ ਛਿੰਦਰ ਖ਼ੁਦ ਕਈ ਵਾਰੀ ਹੋਰ ਹੀ ਇਸ਼ਕ ਮੁਸ਼ਕ ਲੜਾ ਰਿਹਾ ਹੁੰਦਾ ਤੇ ਜ਼ਿੰਦਗੀ ਦੇ ਅਸਲੀ ਸੁਆਦ ਲੈ ਰਿਹਾ ਹੁੰਦਾ ! ਉਹ ਅਕਸਰ ਹੀ ਸਿਖਰ ਦੁਪਹਿਰੇ ਚਾਹ ਬਣਾਉਂਦਾ ਤੇ ਜੇ ਹੱਟੀ ਤੇ ਕਈ ਮੇਰੇ ਵਰਗੇ ਮੁਫ਼ਤਖੋਰੇ ਬੈਠੇ ਹੁੰਦੇ ਤਾ ਉਹ ਚਾਹ ਦੂਰੋਂ ਦਿਖਾਉਂਦਾ ਹੋਇਆ ਉਪਰੋਂ ਉਪਰੋਂ ਪੁੱਛਦਾ "ਕੋਈ ਚਾਹ ਪੀਂਦਾ ਬਈ, ਕੋਈ ਨਹੀਂ ਪੀਂਦਾ" ਤੇ ਕੱਚ ਦੇ ਗਲਾਸ ਵਿਚ ਸਾਰੀ ਚਾਹ ਪਾ ਕੇ ਸੜ੍ਹਾਕੇ ਮਾਰਕੇ ਪੀਣ ਲਗਦਾ

-----

ਅਸਲ ਵਿੱਚ ਦਾਣੇ ਭੁੰਨਣ ਵਾਲੀ ਭੱਠੀ ਵੀ ਆਪਣੇ ਆਪ ਵਿਚ ਇਕ ਹੱਟੀ ਹੀ ਹੈ ਤੇ ਸ਼ਾਇਦ ਹੱਟੀ ਤੋਂ ਵੀ ਪ੍ਰਾਚੀਨ ਚੀਜ਼ ਹੋਵੇਸਹੀ ਮਾਅਨਿਆਂ ਚ ਏਹੀ ਜਗ੍ਹਾ ਹੈ ਜਿਥੇ ਕੁਝ ਖੁੱਲ੍ਹ ਨਸੀਬ ਹੁੰਦੀ ਸੀ ਤੇ ਜਵਾਨ ਜਜ਼ਬੇ ਕੁਝ ਮਸਤੀਆਂ ਕਰ ਸਕਦੇ ਸਨਸ਼ਿਵ ਕੁਮਾਰ ਦੀਆਂ ਹੇਠਲੀਆਂ ਸਤਰਾਂ ਵਿੱਚ ਭਠੀ ਦੀ ਮਹਿਮਾ ਜਵਾਨੀ ਦੇ ਭਰਪੂਰ ਵਲਵਲਿਆਂ ਨਾਲ ਓਤ ਪੋਤ ਹੈ:

ਭੱਠੀ ਵਾਲੀਏ ਚੰਬੇ ਦੀਏ ਡਾਲੀਏ

ਪੀੜਾਂ ਦਾ ਪਰਾਗਾ ਭੁੰਨ ਦੇ

-----

ਲੌਢੇ ਵੇਲੇ ਤੋਂ ਹੀ ਬੱਚੇ, ਬੁਢੇ, ਜਵਾਨ, ਮੁਟਿਆਰਾਂ ਦਾਣੇ ਭੁਨਾਉਣ ਲਈ ਭੱਠੀ ਤੇ ਪੁੱਜਣੇ ਸ਼ੁਰੂ ਹੋ ਜਾਂਦੇਮਚਦੀ ਅੱਗ ਜ਼ਿੰਦਗੀ ਦੀ ਗਤੀਮਾਨਤਾ ਅਤੇ ਸਾਂਝ ਦਾ ਸੁਨੇਹਾ ਦਿੰਦੀ ਹੈਹਰ ਸਮਾਜਕ ਦੌਰ ਵਿੱਚ ਅੱਗ ਦੁਆਲੇ ਮਨੁੱਖ ਦੀਆਂ ਭੀੜਾਂ ਜੁੜਦੀਆਂ ਰਹੀਆਂ ਹਨ: ਘਰ ਦਾ ਚੌਂਕਾ, ਯੱਗ ਦੀ ਅਗਨੀ, ਸਾਧ ਦਾ ਧੂਣਾ, ਲੋਹੜੀ ਦਾ ਧੂਣੀ ਆਦਿ ਦੁਆਲੇ ਮਨੁਖੀ ਸਮੂਹ ਬੈਠਦੇ ਹਨਮਘਦੀ ਅੱਗ ਦੇ ਚੰਗਿਆੜੇ ਮਨੁਖੀ ਜਜ਼ਬਿਆਂ ਨੂੰ ਹੋਰ ਮਚਾਉਂਦੇ ਹਨਤਪਦੀ ਭੱਠੀ ਦਾ ਸੇਕ ਤੇ ਭੁਜਦੇ ਦਾਣਿਆਂ ਦੀ ਖੁਸ਼ਬੂ ਹਰ ਇਕ ਨੂੰ ਧੂਹ ਪਾਉਂਦੇ ਸਨਕੁਝ ਮਨਚਲੇ ਏਥੇ ਅੱਖਾਂ ਸੇਕਣ ਲਈ ਹੀ ਆਉਂਦੇ, ਕਈਆਂ ਦਾ ਸੱਚ ਮੁੱਚ ਦਾ ਅੱਖ ਮਟੱਕਾ ਹੁੰਦਾ ਤੇ ਇਸਦੇ ਰੁਮਾਂਸ ਨੂੰ ਲਮਕਾਈ ਰੱਖਣ ਲਈ ਆਪਣੀ ਵਾਰੀ ਹੀ ਨਾਂ ਲੈਂਦੇ; ਅੱਗ ਝੋਕਣ ਲੱਗ ਜਾਂਦੇ ਜਾਂ ਝੀਰੀ ਨੂੰ ਗੱਲੀਂ ਪਾ ਲੈਂਦੇ! ਵਿਪਰੀਤ ਲਿੰਗ ਦੇ ਲਾਗੇ ਲਾਗੇ ਖਹਿਣ ਦੇ ਸਾਡੇ ਪੇਂਡੂ ਸਮਾਜ ਵਿੱਚ ਹੋਰ ਢੰਗ ਤਰੀਕੇ ਜਾਂ ਮੌਕੇ ਵੀ ਕਿਹੜੇ ਸਨਬੈਠਣ ਵਾਲੇ ਈਰਖਾਲੂ ਭਾਵਨਾ ਨਾਲ ਇਸ ਨਜ਼ਾਰੇ ਦਾ ਚਖਸ਼ੂ ਅਨੰਦ ਮਾਣਦੇ! ਸਿਤਮ ਦੇਖੋ ਕਿ ਸਫ਼ਰ ਤੇ ਚ੍ਹੜੇ ਯੂਰਪੀ ਦੇਸ਼ਾਂ ਦੇ ਮੁਸਾਫ਼ਿਰ ਲਈ ਪਿੰਡਾਂ ਥਾਵਾਂ ਵਿਚ ਵੀ ਬੀਅਰਾਂ, ਸ਼ਰਾਬਾਂ, ਭੋਜਨ, ਦਿਲ ਪਰਚਾਵੇ ਦੇ ਸਾਧਨਾਂ ਨਾਲ ਲੈਸ ਇੰਨਾਂ ਜਾਂ ਟੈਵਰਨ ਹੁੰਦੇ ਸਨ ਜਦ ਕਿ ਸਾਡੇ ਦੇਸੀ ਲਾਠੀ-ਚੁੱਕ ਰਾਹੀ ਦੇ ਝੋਲੇ ਵਿਚ ਛੱਲੀਆਂ ਹੁੰਦੀਆਂ ਸਨ, ਜਿਸ ਦੇ ਦਾਣੇ ਲੋੜ ਪੈਣ ਤੇ ਕਿਸੇ ਵੀ ਰਾਹ ਚ ਆਈ ਪਿੰਡ ਦੀ ਭੱਠੀ ਤੋਂ ਭੁਨਾਏ ਜਾ ਸਕਦੇ ਸਨ! "ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਮਿਤਰਾ ਦੂਰ ਦਿਆ" ਵਿਚ ਇਸੇ ਸਥਿਤੀ ਵੱਲ ਇਸ਼ਾਰਾ ਹੈ

-----

ਕਈ ਰੰਗੀਨ ਤਬੀਅਤ ਨਾਰਾਂ ਬਹਾਨੇ ਸਿਰ ਹੱਟੀ ਭਠੀ ਆਪਣਾ ਜੋਬਨ ਦਾ ਜਾਦੂ ਬਿਖੇਰਨ ਤੇ ਮੁਸ਼ਕ ਖਿਲਾਰਨ ਤੁਰੀਆਂ ਰਹਿੰਦੀਆਂ ਤਾਂ ਸਿਆਣੇ ਮੱਤਾ ਦਿੰਦੇ:

ਸੁਣ ਕੁੜੀਏ ਨੱਥ ਮਛਲੀ ਵਾਲੀਏ,

ਮਛਲੀ ਨਾ ਚਮਕਾਈਏ

ਹੱਟੀ ਭੱਠੀ ਤੇਰੀ ਚਰਚਾ ਹੁੰਦੀ,

ਚਰਚਾ ਨਾ ਕਰਵਾਈਏ

ਆਪਣੇ ਮਾਪਿਆਂ ਦੀ

ਫੁੱਲ ਵਰਗੀ ਰੱਖ ਜਾਈਏ.....

ਪਰ ਭੱਠੀ ਦੀ ਅਸਲੀ ਰਹੱਸਮਈ ਤੇ ਰੁਮਾਂਚਕ ਰੌਣਕ ਇਸਦੇ ਬੁਝਣ ਪਿੱਛੋਂ ਰਾਤ ਨੂੰ ਹੁੰਦੀ ਸੀ ਜਦ ਇਹ ਵਿਹਲੜਾਂ, ਛੜਿਆਂ, ਮੁਸ਼ਟੰਡਿਆਂ ਦੀ ਬੈਠਗਾਹ ਬਣ ਜਾਂਦੀਰਾਤ ਦੇ ਹਨੇਰੇ ਚ ਭੱਠੀ ਸੇਕਦੇ ਹੋਏ ਇਹ ਲੋਕ ਆਪਣੀਆਂ ਕੁੰਠਿਤ ਭਾਵਨਾਵਾਂ ਦਾ ਖੋਲ੍ਹ ਕੇ ਪ੍ਰਗਟਾਵਾ ਕਰਦੇਲੁਕਵੇਂ ਇਸ਼ਕਾਂ ਦਾ ਇੰਕਸ਼ਾਫ਼ ਹੁੰਦਾ, ਦੂਜਿਆਂ ਦੇ ਮਨ ਫੋਲੇ ਜਾਂਦੇ, ਫਾਹਸ਼ ਬੋਲੀਆ ਸੁਣਾਈਆਂ ਤੇ ਜੋੜੀਆਂ ਜਾਂਦੀਆਂ, ਕਿਸਨੇ ਕਿਸਤੇ ਅੱਖ ਰੱਖੀ ਹੋਈ ਹੈ, ਕਿਸਦੀ ਨੂੰਹ ਧੀ ਨੂੰ ਕਿੰਨਵਾਂ ਮਹੀਨਾ ਹੈ ਤੇ ਕਿਹੜੀ ਕਿਸ ਨਾਲ ਫਸੀ ਹੋਈ ਹੈ ਆਦਿ ਮਸਲਿਆਂ ਦਾ ਨਿਰਣਾ ਹੁੰਦਾਰਾਤ ਦਾ ਹਨੇਰਾ ਅਜੇਹੀਆ ਵਰਜਿਤ ਗੱਲਾਂ ਲਈ ਸੁਖਾਵਾਂ ਸੀਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਵਿਚ ਵੀ ਭੱਠੀ ਤੇ ਜੁੜੀਆਂ ਇਹ ਢਾਣੀਆਂ ਅੱਧੀ ਅੱਧੀ ਰਾਤ ਤੱਕ ਨਾਂ ਉਠਦੀਆ ਭਾਵੇਂ ਘਰੋਂ ਬਾਰ ਬਾਰ ਬੁਲਾਵੇ ਆਉਂਦੇਜਦੋਂ ਉਬਾਸੀਆਂ ਲੈਂਦੇ ਉਠਦੇ ਤਾਂ ਭੱਠੀ ਦਾ ਨਿੱਘ ਮਾਨਣ ਤੇ ਰਾਤ ਕੱਟਣ ਲਈ ਉਥੇ ਕੁੱਤੇ ਕੁੱਤੀਆਂ ਆ ਲਿਟਦੇ

-----

ਫਿਰ ਹੱਟੀ-ਭੱਠੀ ਤੇ ਬੈਠਣ ਦਾ ਅਰਥ ਵਿਗੜ ਗਿਆ: ਵਿਹਲੜ ਨਿਕੰਮਾ ਬਣ ਜਾਣਾਖ਼ੈਰ ਇਸ ਗੱਲ ਵਿੱਚ ਝੂਠ ਨਹੀ ਕਿ ਇਹ ਦੋਵੇਂ ਸਥਾਨ ਸ਼ਰਾਰਤੀ ਮਨਾਂ ਨੂੰ ਬਹੁਤ ਪੋਂਹਦੇ ਸਨ ਹੱਟੀ-ਭੱਠੀ ਦਰਅਸਲ ਮਨ-ਪਰਚਾਵੇ ਦਾ ਕੋਈ ਭਰਪੂਰ ਸਾਧਨ ਨਹੀਂ ਸੀ, ਬਸ ਐਵੇਂ ਡੰਗ ਟਪਾਈ ਸੀ, ਬੋਰੀਅਤ ਤੋਂ ਬਚਣ ਦਾ ਨਿਗੂਣਾ ੳਪਾਅ ਵਿਹਲੜ, ਕੁਆਰੇ, ਛੜੇ ਲੋਕਾਂ ਲਈ ਇਹ ਵਧੇਰੇ ਲੁਭਾਇਮਾਨ ਸੀ, ਬੋਲੀ ਹੈ:

ਹੱਟੀ ਭੱਠੀ ਕੌਲ਼ੇ ਕੱਛਦਾ ਫਿਰਦਾ

ਵਿਹੜੇ ਤੇਲਣ ਦੇ, ਤੇਰਾ ਵੇ ਚਾਦਰਾ ਖੜਕੇ

-----

ਕਿਸੇ ਵੇਲੇ ਭਠੀਆਂ ਤੇ ਜ਼ਿੰਦਗੀ ਧੜਕਦੀ ਸੀ ਤੇ ਭੱਠੀ ਵਾਲੀ ਦੀ ਚੜ੍ਹਤ ਸੀਪਰ ਅੱਜ ਕੱਲ੍ਹ ਭੱਠੀਆਂ ਦੇ ਮੁਰਮੁਰਿਆਂ, ਖਿੱਲਾਂ ਤੇ ਕੁੱਜੇ ਫੇਰ ਕੇ ਕੱਢੇ ਛੋਲਿਆਂ ਦੀ ਥਾਂ ਪੌਪ ਕੌਰਨ ਲੈ ਰਹੇ ਹਨਪੰਜਾਬੀ ਦੀ ਹੱਸਾਸ ਕਹਾਣੀਕਾਰਾ ਸੁਖਵੰਤ ਮਾਨ ਨੇ ਅਜੇਹੀ ਅਵਸਥਾ ਵਿਚ ਦਾਣੇ ਭੁੰਨਣੋਂ ਵਿਹਲੀ ਹੋ ਗਈ ਭੰਤੋ ਮਹਿਰੀ ਦੇ ਦੁਖਾਂਤ ਦਾ ਆਪਣੀ ਇਕ ਕਹਾਣੀ 'ਜਿਊਣ ਜੋਗੇ' ਵਿੱਚ ਭਲੀ ਭਾਂਤ ਚਿਤਰਨ ਕੀਤਾ ਹੈ:

........

ਭੰਤੋ ਮਹਿਰੀ ਦੁਹਾਈ ਦੇਂਦੀ ਲੰਘ ਗਈ ਏ........ ਸੁਣਿਆ ਏ ਕਮਲੀ ਹੋ ਗਈ ਏ, ਪਹਿਲਾਂ ਖੂਹ ਬੰਦ ਹੋ ਗਏ, ਫਿਰ ਹੋਟਲਾਂ ਨੇ ਮਹਿਰਿਆਂ ਦਾ ਕੰਮ ਬੰਦ ਕਰਵਾ ਦਿੱਤਾਮੁੰਡਾ ਹੋਟਲ ਚ ਹੀ ਨੌਕਰ ਹੋ ਗਿਆ........ ਹੁਣ ਚੰਡੀਗੜ੍ਹ ਰਹਿੰਦਾ ਏ...... ਭੰਤੋ ਓਥੇ ਨਹੀਂ ਗਈ, ਸ਼ਾਇਦ ਗਈ ਸੀ ਪਰ ਆ ਗਈ ਏ, ਉਹਦਾ ਦਿਲ ਨਹੀਂ ਲੱਗਾ ਓਥੇ... ਉਹ ਆਪਣੇ ਪਿੰਡ ਵਾਲੇ ਕੱਚੇ ਕੋਠੇ 'ਚ ਹੀ ਰਹਿੰਦੀ ਸੀ, ਅਧ ਕਮਲ਼ੀ ਜਿਹੀ, ਕਦੀ ਕਦੀ ਭੱਠੀ ਤਾਅ ਬੈਠਦੀ, ਦਾਣੇ ਭੁਨਾਉਣ ਕੋਈ ਆਉਂਦਾ ਈ ਨਾ...... ਲੋਕ ਹੱਸਦੇ, ਉਹ ਫਿਰ ਵੀ ਬਾਲਣ ਝੋਕੀ ਜਾਂਦੀ ਭੱਠੀ ਹੇਠ....... ਕਈ ਵੇਰ ਕੜਾਹੀ 'ਚ ਕੁੱਜਾ ਮਾਰ ਰਹੀ ਹੁੰਦੀ, ਜਿਵੇਂ ਛੋਲਿਆਂ ਦੀਆਂ ਖਿੱਲਾਂ ਕੱਢ ਰਹੀ ਹੋਵੇ........

.........

'ਹਾਅ ਵੇ ਲੱਛੂ ਆਹ ਵੇਖ ਮੱਕੀ ਕਿੰਨੀ ਖਿੜੀ ਏ.......!' ਉਹ ਰੇਤ ਛਾਣੀ ਜਾਂਦੀ

..........

'ਤਾਈ ਲਿਆ ਦਾਣੇ 'ਤੇ ਚਬਾਅ.......' ਲੰਘਦੇ ਆਉਂਦੇ ਭੰਤੋ ਨੂੰ ਮਖੌਲ ਕਕਰਦੇ, ਟਿਚਕਰਾਂ ਕਰਦੇ.....

Friday, May 28, 2010

ਸੁਖਿੰਦਰ - ਲੇਖ

ਨਾਅਰੇ ਲਗਾਉਂਦੀਆਂ ਗ਼ਜ਼ਲਾਂ - ਪਿਆਰਾ ਸਿੰਘ ਕੁੱਦੋਵਾਲ

ਲੇਖ

ਹਰ ਗ਼ਜ਼ਲਗੋ ਦਾ ਗ਼ਜ਼ਲ ਲਿਖਣ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ। ਇਸ ਅੰਦਾਜ਼ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਉਹ ਦੁਹਰਾਉਂਦਾ ਰਹਿੰਦਾ ਹੈ। ਇਹ ਵੱਖਰਾ ਅੰਦਾਜ਼ ਹੀ ਉਸ ਦੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ। ਕੈਨੇਡੀਅਨ ਪੰਜਾਬੀ ਕਵੀ ਪਿਆਰਾ ਸਿੰਘ ਕੁੱਦੋਵਾਲ ਨੇ 2009 ਵਿੱਚ ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ਸਮਿਆਂ ਤੋਂ ਪਾਰਪ੍ਰਕਾਸ਼ਿਤ ਕੀਤਾ ਹੈ। ਇੱਕ ਚੇਤੰਨ ਕਵੀ ਹੋਣ ਦੇ ਨਾਤੇ ਪਿਆਰਾ ਸਿੰਘ ਕੁੱਦੋਵਾਲ ਆਪਣੀਆਂ ਗ਼ਜ਼ਲਾਂ ਦਾ ਬੜਾ ਹੀ ਸਪੱਸ਼ਟ ਉਦੇਸ਼ ਨਿਰਧਾਰਤ ਕਰਕੇ ਤੁਰਦਾ ਹੈ।

-----

ਨਿਰਸੰਦੇਹ, ਪਿਆਰਾ ਸਿੰਘ ਕੁੱਦੋਵਾਲ ਅਜਿਹੇ ਗ਼ਜ਼ਲਗੋਆਂ ਵਾਂਗ ਗ਼ਜ਼ਲਾਂ ਲਿਖਣੀਆਂ ਨਹੀਂ ਚਾਹੁੰਦਾ; ਜੋ, ਮਹਿਜ਼, ਸ਼ਬਦਾਂ ਨਾਲ ਸ਼ਬਦ ਜੋੜ ਕੇ ਸੰਗੀਤਕ ਟੁਨ-ਟੁਨਾਹਟ ਪੈਦਾ ਕਰਨ ਨੂੰ ਹੀ ਗ਼ਜ਼ਲ ਲਿਖਣੀ ਸਮਝਦੇ ਹਨ। ਅਜਿਹੇ ਗ਼ਜ਼ਲਗੋ ਕਿਉਂਕਿ ਆਪ ਮਾਨਸਿਕ ਤੌਰ ਉੱਤੇ ਚੇਤੰਨ ਨਹੀਂ ਹੁੰਦੇ ਇਸ ਲਈ ਉਨ੍ਹਾਂ ਦੀਆਂ ਗ਼ਜ਼ਲਾਂ ਵੀ ਚੇਤਨਤਾਹੀਨ ਹੀ ਹੁੰਦੀਆਂ ਹਨ, ਪਰ ਪਿਆਰਾ ਸਿੰਘ ਕੁੱਦੋਵਾਲ ਦੀਆਂ ਗ਼ਜ਼ਲਾਂ ਪੜ੍ਹਕੇ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਉਹ ਆਪਣੇ ਹਰ ਸ਼ੇਅਰ ਵਿੱਚ ਜ਼ਿੰਦਗੀ ਨਾਲ ਜੁੜੇ ਕਿਸੇ-ਨਾ-ਕਿਸੇ ਮਸਲੇ ਬਾਰੇ ਚੇਤਨਤਾ ਜਗਾਉਣ ਦਾ ਯਤਨ ਕਰਦਾ ਹੈ। ਇਹ ਮਸਲਾ ਰਾਜਨੀਤਿਕ, ਸਭਿਆਚਾਰਕ, ਸਮਾਜਿਕ, ਧਾਰਮਿਕ ਜਾਂ ਆਰਥਿਕ ਹੀ ਭਾਵੇਂ ਕਿਉਂ ਨ ਹੋਵੇ। ਇਸੇ ਲਈ ਉਸ ਦੇ ਆਪਣੇ ਕਹਿਣ ਵਾਂਗ ਉਸ ਦਾ ਹਰ ਸ਼ੇਅਰ ਇੱਕ ਨਾਅਰਾ ਹੁੰਦਾ ਹੈ। ਜੇਕਰ ਕਲਾਤਮਕ ਪੱਖ ਤੋਂ ਕਿਸੀ ਸ਼ੇਅਰ ਦੀ ਸਿਰਜਣਾ ਵਧੀਆ ਢੰਗ ਨਾਲ ਕੀਤੀ ਗਈ ਹੋਵੇ ਤਾਂ ਜੇਕਰ ਸ਼ੇਅਰ ਨਾਅਰਾ ਵੀ ਬਣ ਜਾਂਦਾ ਹੈ ਤਾਂ ਕੀ ਹਰਜ਼ ਹੈ? ਕਾਵਿ ਸਿਰਜਣਾ ਕਰਨ ਵੇਲੇ ਮੂਲ ਸੁਆਲ ਤਾਂ ਇਹੀ ਹੁੰਦਾ ਹੈ ਕਿ ਜੋ ਵਿਚਾਰ ਤੁਸੀਂ ਆਪਣੀ ਕਵਿਤਾ/ਗ਼ਜ਼ਲ ਵਿੱਚ ਕਹਿਣਾ ਚਾਹੁੰਦੇ ਹੋ ਕੀ ਤੁਸੀਂ ਉਹ ਵਿਚਾਰ ਕਲਾਤਮਕ ਢੰਗ ਨਾਲ ਕਹਿ ਰਹੇ ਹੋ ਜਾਂ ਕਿ ਨਹੀਂ?

-----

ਪਿਆਰਾ ਸਿੰਘ ਕੁੱਦੋਵਾਲ ਦੀ ਗ਼ਜ਼ਲ ਸ਼ਾਂਤੀ ਦੂਤਦੇ ਇਸ ਸ਼ੇਅਰ ਨਾਲ ਉਸ ਦੀ ਗ਼ਜ਼ਲ ਕਲਾ ਬਾਰੇ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਅੱਜ ਕੱਲ ਚੁਪ ਚਾਪ ਹੀ, ਵਰ੍ਹਦੀ ਅੱਗ ਅਕਾਸ਼ ਚੋਂ

ਨਾ ਤਲਵਾਰਾਂ ਦੀ ਖੜਕ, ਨਾ ਘੋੜਿਆਂ ਦਾ ਹਿਣਕਣਾ

ਜੰਗ ਸ਼ਬਦ ਮਨੁੱਖ ਨਾਲ ਮੁੱਢ-ਕਦੀਮ ਤੋਂ ਹੀ ਜੁੜਿਆ ਰਿਹਾ ਜਾਪਦਾ ਹੈ; ਭਾਵੇਂ ਕਿ ਸਮੇਂ ਦੇ ਬਦਲਣ ਨਾਲ ਇਸਦੇ ਤੌਰ-ਤਰੀਕੇ ਅਤੇ ਕਾਰਨ ਬਦਲਦੇ ਰਹੇ ਹਨ। ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਗਿਆ ਹੈ ਉਸਦੀ ਚੇਤਨਾ ਵਿੱਚ ਗਿਆਨ-ਵਿਗਿਆਨ ਦੀ ਰੌਸ਼ਨੀ ਵੱਧਦੀ ਗਈ ਹੈ, ਪਰ ਇਸ ਤਰੱਕੀ ਸਦਕਾ ਦੁਨੀਆਂ ਵਿੱਚ ਸ਼ਾਂਤੀ ਦਾ ਮਾਹੌਲ ਬਣਨ ਦੀ ਥਾਂ ਜੰਗ ਦੇ ਭਾਂਬੜ ਹੋਰ ਵੱਧ ਤੀਬਰਤਾ ਨਾਲ ਬਲਣੇ ਸ਼ੁਰੂ ਹੋ ਗਏ ਹਨ. ਜੰਗ ਦੀ ਭਿਆਨਕਤਾ ਹੋਰ ਵੱਧ ਗਈ ਹੈ। ਜਦੋਂ ਗਿਆਨ-ਵਿਗਿਆਨ ਨੇ ਅਜੇ ਇੰਨੀ ਤਰੱਕੀ ਨਹੀਂ ਕੀਤੀ ਸੀ ਤਾਂ ਮਨੁੱਖ ਆਪਣੀਆਂ ਲੜਾਈਆਂ ਵੀ ਬੜੇ ਸਾਧਾਰਣ ਢੰਗ ਨਾਲ ਹੀ ਲੜਦਾ ਸੀ. ਪਰ ਜਿਉਂ ਜਿਉਂ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਆਂ ਨਵੀਆਂ ਪ੍ਰਾਪਤੀਆਂ ਕਰ ਰਿਹਾ ਤਾਂ ਉਹ ਉਨ੍ਹਾਂ ਪ੍ਰਾਪਤੀਆਂ ਨੂੰ ਮਨੁੱਖ ਦੀ ਜ਼ਿੰਦਗੀ ਨੂੰ ਹੋਰ ਬੇਹਤਰ ਬਨਾਉਣ ਲਈ ਲਗਾਉਣ ਦੀ ਥਾਂ ਮਨੁੱਖ ਦੀ ਤਬਾਹੀ ਲਈ ਵਰਤਣ ਲੱਗਾ। ਨਿਊਕਲੀਅਰ ਇਨਰਜੀ ਨੂੰ ਮਨੁੱਖ ਦੀ ਬੇਹਤਰੀ ਲਈ ਵਰਤਣ ਦੀ ਥਾਂ ਐਟਮ ਬੰਬ ਬਣਾ ਕਿ ਉਸ ਦੀ ਤਬਾਹੀ ਲਈ ਵਰਤਣ ਲੱਗਾ।

-----

ਇਹ ਭਿਆਨਕ ਜੰਗਾਂ ਵੀ ਧਰਮਾਂ ਅਤੇ ਸਭਿਆਚਾਰਾਂ ਦੇ ਨਾਮ ਹੇਠ ਹੀ ਲੜੀਆਂ ਜਾਂਦੀਆਂ ਹਨ। ਹਰ ਧਰਮ ਦੇ ਪੈਰੋਕਾਰ ਆਪਣੇ ਧਰਮ ਨੂੰ ਹੀ ਦੁਨੀਆਂ ਦਾ ਸਭ ਤੋਂ ਵਧੀਆ ਧਰਮ ਸਮਝਦੇ ਹਨ। ਉਹ ਸਮਝਦੇ ਹਨ ਕਿ ਰੱਬਸਿਰਫ ਉਨ੍ਹਾਂ ਵੱਲ ਹੀ ਹੈ-ਜੇਕਰ ਰੱਬ ਨਾਮ ਦੀ ਕੋਈ ਸ਼ੈਅ ਕਿੱਧਰੇ ਵਸਦੀ ਹੈ? ਪਰ ਦੂਜੇ ਪਾਸੇ ਧਰਮਾਂ ਨੂੰ ਮੰਨਣ ਵਾਲੇ ਇਹ ਸਾਰੇ ਹੀ ਲੋਕ ਇਹ ਗੱਲ ਕਹਿੰਦੇ ਵੀ ਨਹੀਂ ਥੱਕਦੇ ਕਿ ਇਸ ਧਰਤੀ ਉੱਤੇ ਰਹਿਣ ਵਾਲਾ ਹਰ ਜੀਵ, ਜੰਤੂ ਇੱਕੋ ਹੀ ਰੱਬ ਦੇ ਬਣਾਏ ਹੋਏ ਹਨ। ਇਸ ਮਸਲੇ ਨੂੰ ਗ਼ਜ਼ਲ ਗਲੋਬਲ ਏਕਤਾਦੇ ਇਸ ਸ਼ੇਅਰ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ:

ਇਕ ਰੱਬ ਦੇ ਨਾਂ ਹੇਠਾਂ, ਧਰਮਾਂ ਦਾ ਰੌਲਾ ਪਾ ਲਿਆ

ਇਕ ਹੀ ਰੱਬ ਹੈ ਦੱਸਿਆ, ਰਾਹਬਰਾਂ ਪੈਗੰਬਰਾਂ ਮਾਹਰਾਂ

ਅਜਿਹੇ ਜੰਗ-ਬਾਜ਼ ਧਰਮ-ਕਰਮੀਆਂ ਨੂੰ ਪਿਆਰਾ ਸਿੰਘ ਕੁੱਦੋਵਾਲ ਆਪਣੀ ਗ਼ਜ਼ਲ ਤੇਰੇ ਸ਼ਹਿਰ ਅੰਦਰਦੇ ਇਸ ਸ਼ੇਅਰ ਵਿੱਚ ਕਰੜੇ ਹੱਥੀਂ ਲੈਂਦਾ ਹੈ:

ਨਾ ਹੀ ਦੇਸ਼ ਭਗਤੀ, ਨਾ ਇਹ ਧਰਮ ਹੈ ਬੰਦੇ

ਮਾਰੇਂ ਮਾਸੂਮ ਤੂੰ, ਸੁੱਟ ਕੇ ਬੰਬ ਸ਼ਹਿਰ ਅੰਦਰ

-----

ਦੇਸ਼ ਭਗਤੀ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਆੜ ਹੇਠ, ਅਕਸਰ, ਕਿਸੇ ਵੀ ਦੇਸ ਦੀ ਹਕੂਮਤ ਵੱਲੋਂ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਡੱਕ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਦਾ ਕ਼ਤਲ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਮਨੁੱਖ ਵਿਰੋਧੀ ਗੱਲਾਂ ਦੁਨੀਆਂ ਦੇ ਲਗਭਗ ਹਰੇਕ ਦੇਸ਼ ਵਿੱਚ ਹੀ ਵਾਪਰਦੀਆਂ ਰਹੀਆਂ ਹਨ। ਹਿਟਲਰ, ਸਟਾਲਿਨ, ਇੰਦਰਾ ਗਾਂਧੀ, ਈਦੀ ਅਮੀਨ ਅਜਿਹੇ ਮਾਨਵ ਵਿਰੋਧੀ ਕੰਮ ਕਰਨ ਲਈ ਮਸ਼ਹੂਰ ਰਹੇ ਹਨ। ਦਾਗ਼ਗ਼ਜ਼ਲ ਦਾ ਇਹ ਸ਼ੇਅਰ ਇਸ ਹਕੀਕਤ ਦੀ ਹੀ ਪੇਸ਼ਕਾਰੀ ਕਰ ਰਿਹਾ ਹੈ:

ਜੇਲ੍ਹਾਂ, ਤਿਹਾੜ, ਸਾਇਬੇਰੀਆ, ਅਬੂਗ਼ਰੀਬ, ਦੀਆਂ

ਮਾਰਾਂ ਇਕੋ ਜਿਹੀਆਂ, ਚੜ੍ਹਦੇ ਲਹਿੰਦੇ ਨੇ

-----

ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਮੰਨੂੰ ਨਾਮ ਦੇ ਵਿਅਕਤੀ ਨੇ ਜਿਸ ਤਰ੍ਹਾਂ ਦੇ ਮਾਨਵ ਵਿਰੋਧੀ ਜ਼ੁਲਮਾਂ ਦਾ ਸਿਲਸਿਲਾ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਵੀ ਉਸਦਾ ਕਿਤੇ ਅੰਤ ਹੁੰਦਾ ਨਜ਼ਰ ਨਹੀਂ ਆਉਂਦਾ। ਸਮੁੱਚੀ ਮਾਨਵਤਾ ਦੇ ਇਤਿਹਾਸ ਵਿੱਚ ਇਸ ਤੋਂ ਵੱਡਾ ਮਾਨਵ-ਵਿਰੋਧੀ ਤਾਣਾ-ਬਾਣਾ ਬੁਣਨ ਵਾਲਾ ਕੋਈ ਹੋਰ ਮਨੁੱਖ, ਸ਼ਾਇਦ, ਹੀ ਕਿਤੇ ਪੈਦਾ ਹੋਇਆ ਹੋਵੇ। ਮੰਨੂੰ ਨੇ ਭਾਰਤੀ ਮੂਲ ਦੇ ਲੋਕਾਂ ਦੀ ਚੇਤਨਾ ਵਿੱਚ ਜ਼ਾਤ-ਪਾਤ ਦੇ ਆਧਾਰ ਉੱਤੇ ਮਨੁੱਖ ਵਿਰੋਧੀ ਅਜਿਹੀਆਂ ਲਕੀਰਾਂ ਵਾਹੀਆਂ ਕਿ ਉਹ ਕਦੀ ਮਿਟ ਨਹੀਂ ਸਕਣਗੀਆਂ। ਭਾਰਤੀ ਸਭਿਅਤਾ ਦੇ ਮੱਥੇ ਉੱਤੇ ਲੱਗਾ ਇਹ ਮਨੁੱਖ ਵਿਰੋਧੀ ਕਲੰਕ ਕਦੀ ਵੀ ਧੋਤਾ ਨਹੀਂ ਜਾ ਸਕੇਗਾ; ਚਾਹੇ ਕੋਈ ਪਵਿੰਤਰ ਗੰਗਾ ਵਿੱਚ ਹਜ਼ਾਰ ਵਾਰ ਵੀ ਇਸ਼ਨਾਨ ਕਰੇ।

-----

ਭਾਰਤੀ ਮੂਲ ਦੇ ਲੋਕਾਂ ਦੀ ਇਸ ਮਾਨਸਿਕ ਪੀੜ ਦਾ ਇਜ਼ਹਾਰ ਪਿਆਰਾ ਸਿੰਘ ਕੁੱਦੋਵਾਲ ਆਪਣੀ ਗ਼ਜ਼ਲ ਉਧਾਰੇ ਖੰਭਵਿੱਚ ਕੁਝ ਇਸ ਅੰਦਾਜ਼ ਨਾਲ ਕਰਦਾ ਹੈ:

ਰੰਗ ਜਾਤ ਨਸਲ ਦੀ, ਅਜੇ ਖੇਡ ਚਲ ਰਹੀ

ਮੰਨੂੰ ਬਾਬੇ ਕੀਤੀਆਂ, ਵੰਡਾਂ ਇਹ ਸਾਰੀਆਂ

ਮਾਨਵ ਵਿਰੋਧੀ ਸੋਚ ਰੱਖਣ ਵਾਲੇ ਅਤੇ ਲੋਕਾਂ ਵਿੱਚ ਰੰਗ, ਨਸਲ, ਕੌਮ, ਧਰਮ ਦੇ ਨਾਮ ਉੱਤੇ ਨਫ਼ਰਤ ਫੈਲਾਉਣ ਵਾਲੇ ਅਨੇਕਾਂ ਹੋਰ ਮੰਨੂੰ ਬਾਬੇ ਵੀ ਧਰਤੀ ਦੇ ਅਨੇਕਾਂ ਹਿੱਸਿਆਂ ਵਿੱਚ ਸਮੇਂ ਸਮੇਂ ਸਰਗਰਮ ਰਹੇ ਹਨ। ਅੱਜ ਵੀ ਦੁਨੀਆਂ ਦੇ ਅਨੇਕਾਂ ਹਿੱਸਿਆਂ ਵਿੱਚ ਕਾਲੇ ਰੰਗ ਦੇ ਲੋਕਾਂ ਨੂੰ ਚਿੱਟੇ ਰੰਗ ਦੇ ਲੋਕਾਂ ਦੇ ਬਰਾਬਰ ਗਿਰਜਿਆਂ, ਸਕੂਲਾਂ, ਦਫਤਰਾਂ, ਰੈਸਟੋਰੈਂਟਾਂ, ਖੇਡ ਮੈਦਾਨਾਂ, ਬੱਸਾਂ, ਗੱਡੀਆਂ ਵਿੱਚ ਇਕੱਠੇ ਬੈਠਣ ਦਾ ਹੱਕ ਨਹੀਂ। ਅਜੇ ਕੁਝ ਦਹਾਕੇ ਪਹਿਲਾਂ ਤੱਕ ਦੁਨੀਆਂ ਦੀ ਮਹਾਂ ਸ਼ਕਤੀ ਅਮਰੀਕਾ ਦੇ ਅਨੇਕਾਂ ਪ੍ਰਾਤਾਂ ਵਿੱਚ ਕਾਲੇ ਰੰਗ ਦੇ ਲੋਕਾਂ ਨਾਲ ਜਾਨਵਰਾਂ ਵਾਲਾ ਵਰਤਾਓ ਕੀਤਾ ਜਾਂਦਾ ਸੀ। ਉਨ੍ਹਾਂ ਦੀ ਗ਼ੁਲਾਮਾਂ ਦੇ ਰੂਪ ਵਿੱਚ ਨੀਲਾਮੀ ਕੀਤੀ ਜਾਂਦੀ ਸੀ। ਸਾਊਥ ਅਫਰੀਕਾ ਦੀ ਨਸਲਵਾਦੀ ਹਕੂਮਤ ਨੇ ਨੈਲਸਨ ਮੰਡੈਲਾ ਨੂੰ 25 ਸਾਲ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ, ਮਹਿਜ਼, ਇਸੇ ਲਈ ਬੰਦ ਰੱਖਿਆ ਸੀ ਕਿ ਉਹ ਆਪਣੇ ਦੇਸ਼ ਵਿੱਚ ਕਾਲੇ ਰੱਗ ਦੇ ਲੋਕਾਂ ਲਈ ਬਰਾਬਰੀ ਦੇ ਹੱਕ ਮੰਗਦਾ ਸੀ।

-----

ਸਾਡੇ ਸਮਿਆਂ ਦੇ ਰਾਜਨੀਤੀਵਾਨ ਰਾਜਨੀਤਿਕ ਤਾਕਤ ਪ੍ਰਾਪਤ ਕਰਨ ਦੀਆਂ ਆਪਣੀਆਂ ਇੱਛਾਵਾਂ ਦੀ ਪੂਰਤੀ ਹਿਤ ਆਮ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਭੜਕਾਅ ਕੇ ਇੱਕ ਦੂਜੇ ਨਾਲ ਲੜਾਂਦੇ ਹਨ। ਇਸ ਤਰ੍ਹਾਂ ਦੀ ਮੌਕਾਪ੍ਰਸਤੀ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਪਿੱਛੇ ਨਹੀਂ ਰਹੀ। ਇਨ੍ਹਾਂ ਬੇਜ਼ਮੀਰੇ ਰਾਜਨੀਤੀਵਾਨਾਂ ਲਈ ਧਰਮ ਈਮਾਨ ਨਾਮ ਦੀ ਕੋਈ ਸ਼ੈਅ ਕੋਈ ਅਰਥ ਨਹੀਂ ਰੱਖਦੀ। ਉਹ ਆਪਣੀਆਂ ਰਾਜਨੀਤਿਕ ਇਛਾਵਾਂ ਦੀ ਪੂਰਤੀ ਹਿੱਤ ਕਿਸੇ ਵੀ ਧਰਮ ਨਾਲ ਸਬੰਧਤ ਲੋਕਾਂ ਨੂੰ ਬਲੀ ਦੇ ਬੱਕਰੇ ਬਣਾ ਸਕਦੇ ਹਨ। ਦਹਿਸ਼ਤਨਾਮ ਦੀ ਗ਼ਜ਼ਲ ਵਿੱਚ ਪਿਆਰਾ ਸਿੰਘ ਕੁੱਦੋਵਾਲ ਅਜਿਹੇ ਬੇਜ਼ਮੀਰੇ ਰਾਜਨੀਤੀਵਾਨਾਂ ਦੇ ਗੈ਼ਰ-ਮਾਨਵੀ ਕੰਮਾਂ ਦੀ ਕਾਵਿਕ ਤਸਵੀਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

1.ਹਿੰਦੂ ਮੁਸਲਿਮ ਸਿੱਖ ਈਸਾਈ, ਵੱਖਰੇ ਨਾ

ਬਿਨਾਂ ਵਿਤਕਰੇ ਮਾਰ, ਆਪਣੇ ਰਾਹ ਗਈ ਦਹਿਸ਼ਤ

.........

2.ਧਰਮ ਈਮਾਨ ਦੇ ਨਾਂ ਤੇ, ਕਤਲ ਜ਼ਮੀਰ ਕਰੇ

ਜ਼ਿੰਦਾ ਲਾਸ਼ਾਂ, ਮਾਨਵ ਬੰਬ, ਬਣਾ ਗਈ ਦਹਿਸ਼ਤ

-----

ਅਜਿਹੇ ਰਾਜਨੀਤਿਕ ਸਿਸਟਮਾਂ ਨੂੰ ਗੁੰਡਾਰਾਜਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਜਿਹੇ ਸਿਸਟਮਾਂ ਵਿੱਚ ਆਮ ਵਿਅਕਤੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ। ਸਿਰਫ਼ ਰਾਜਨੀਤੀਵਾਨ ਹੀ ਨਹੀਂ, ਇਸ ਸਿਸਟਮ ਨਾਲ ਸਬੰਧਤ ਨੌਕਰਸ਼ਾਹੀ ਵੀ ਆਮ, ਜਨਤਾ ਦੀ ਲੁੱਟ ਕਰਨ ਵਿੱਚ ਹੀ ਦਿਲਚਸਪੀ ਰੱਖਦੀ ਹੈ। ਇਨ੍ਹਾਂ ਸਾਰੇ ਵਿਚਾਰਾਂ ਨੂੰ ਪਿਆਰਾ ਸਿੰਘ ਕੁੱਦੋਵਾਲ ਆਪਣੇ ਸ਼ੇਅਰਾਂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

1.ਆਮ ਲੋਕਾਂ ਨੂੰ ਕਦੇ, ਪੁੱਛਿਆ ਹੀ ਨਹੀਂ ਕਿਸੇ

ਉਦੋਂ ਵੀ ਉਹ ਨਾਚੀਜ਼ ਸਨ, ਅੱਜ ਵੀ ਨਾਚੀਜ਼ ਨੇ

............

2.ਅਫ਼ਸਰ, ਨੇਤਾ, ਗੁੰਡੇ, ਲੁੱਟਦੇ ਜਨਤਾ ਨੂੰ

ਧੱਕੇਸ਼ਾਹੀ ਕਰਕੇ, ਬੇਪਰਵਾਹ ਗਈ ਦਹਿਸ਼ਤ

..........

3.ਪੁਲਿਸ, ਵਕੀਲ, ਦਲੀਲ, ਨਿਆਂ, ਦਾ ਬੌਣਾ ਕੱਦ

ਬੱਸਾਂ ਗੱਡੀਆਂ ਹੋਟਲਾਂ ਵਿੱਚ ਵੀ, ਛਾ ਗਈ ਦਹਿਸ਼ਤ

-----

ਅਜਿਹੇ ਦਹਿਸ਼ਤ ਭਰੇ ਮਾਹੌਲ ਵਿੱਚ ਆਮ ਵਿਅਕਤੀ ਨੂੰ ਦੂਹਰੀ ਮਾਰ ਪੈਂਦੀ ਹੈ। ਦਿਨ ਸਮੇਂ ਉਨ੍ਹਾਂ ਨੂੰ ਨਿਆਂ ਦੇ ਰਖਵਾਲੇ ਪੁਲਿਸ ਅਧਿਕਾਰੀਆਂ ਦੀ ਦਹਿਸ਼ਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਰਾਤ ਸਮੇਂ ਧਾਰਮਿਕ ਕੱਟੜਪੰਥੀ ਦਹਿਸ਼ਤਗਗਰਦਾਂ ਦੀ ਦਹਿਸ਼ਤਗਰਦੀ ਦਾ। 1978 ਤੋਂ 1993 ਤੱਕ, ਤਕਰੀਬਨ ਦੋ ਦਹਾਕੇ, ਅਜਿਹੇ ਦਹਿਸ਼ਤ ਭਰੇ ਮਾਹੌਲ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੇ ਬੜੀ ਹੀ ਬਹਾਦਰੀ ਨਾਲ ਕੀਤਾ ਹੈ। ਬਾਹਰਲੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਅਸੀਂ ਅਜਿਹੇ ਦਹਿਸ਼ਤ ਭਰੇ ਮਾਹੌਲ ਦਾ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹਾਂ। ਜਿਵੇਂ ਕਿਸੇ ਫਨ ਫੈਲਾਈ ਖੜ੍ਹੇ ਕਿਸੇ ਜ਼ਹਿਰੀ ਸੱਪ ਦਾ ਸਾਹਮਣਾ ਕਰਨ ਵਾਲੇ ਮਨੁੱਖ ਦੀ ਮਾਨਸਿਕ ਸਥਿਤੀ ਦੀ ਭਿਆਨਕਤਾ ਬਾਰੇ ਸਹੀ ਬਿਆਨ ਤਾਂ ਉਸ ਸਥਿਤੀ ਵਿੱਚ ਵਿਚਰ ਰਿਹਾ ਮਨੁੱਖ ਹੀ ਕਰ ਸਕਦਾ ਹੈ। ਪਰ ਫਿਰ ਵੀ ਅਜਿਹੀ ਸਥਿਤੀ ਦੀ ਭਿਆਨਕਤਾ ਨੂੰ ਬਿਆਨ ਕਰਦੇ ਪਿਆਰਾ ਸਿੰਘ ਕੁੱਦੋਵਾਲ ਦੇ ਸ਼ੇਅਰ ਪ੍ਰਭਾਵਿਤ ਕਰਦੇ ਹਨ:

1.ਰੋਜ਼ ਰਾਤ ਨੂੰ, ਪਿੰਡ ਵੀ ਜੰਗਲ ਬਣ ਜਾਂਦਾ

ਤ੍ਰਿਆਸੀ ਤੋਂ ਤਿਰਾਨਵੇਂ, ਤੀਕਰ ਕਹਿੰਦੇ ਨੇ

.........

2.ਦਿਨ ਵੇਲੇ ਸਰਕਾਰੀ ਰਾਤੀਂ ਬਲਕਾਰੀ

ਸੀਨੇ ਪੱਥਰ ਰੱਖ, ਦੋਹਰਾ ਦੁੱਖ ਸਹਿੰਦੇ ਨੇ

.........

3.ਹਨੇਰਿਆਂ ਦਾ ਮੌਸਮ, ਜੰਗਲ ਵਰਗੀ ਚੁੱਪ

ਚੁੱਪ ਦੀ ਤੂੰ ਚੀਖ਼ ਸੁਣ, ਸਵੇਰ ਹੋਣ ਤੱਕ

..........

4.ਇਹ ਵੀ ਦਿਨ ਹਨ, ਸ਼ਾਮ ਢਲੇ, ਜਦ ਦਿਲ ਰੋ ਪੈਂਦਾ ਹੈ

ਉਹ ਵੀ ਦਿਨ ਸਨ, ਸ਼ਾਮ ਢਲੇ ਤਾਂ, ਨਿੱਤ ਭੰਗੜੇ ਪੈਂਦੇ ਸਨ

..........

5.ਉੱਜੜੇ ਗਰਾਂ ਨੇ ਦੱਸਦੇ, ਕਹਾਣੀ ਡਰਾਂ ਦੀ

ਕਿਸ ਤਰ੍ਹਾਂ ਲੁੱਟੀ ਰੌਣਕ, ਵੱਸਦੇ ਘਰਾਂ ਦੀ

------

ਸਮਿਆਂ ਤੋਂ ਪਾਰਗ਼ਜਲ਼-ਸੰਗ੍ਰਹਿ ਵਿੱਚ ਭਾਵੇਂ ਕਿ ਪਿਆਰਾ ਸਿੰਘ ਕੁੱਦੋਵਾਲ ਨੇ ਹੁਣ ਤੱਕ ਚਰਚਾ ਅਧੀਨ ਲਿਆਂਦੇ ਗਏ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਵੀ ਖੂਬਸੂਰਤ ਗ਼ਜ਼ਲਾਂ/ਸ਼ੇਅਰ ਲਿਖੇ ਹਨ; ਪਰ ਮੈਂ ਇਸ ਪੁਸਤਕ ਬਾਰੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਉਸ ਦੀਆਂ ਉਨ੍ਹਾਂ ਕੁਝ ਕੁ ਗ਼ਜ਼ਲਾਂ ਦੇ ਸ਼ੇਅਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਜਿਨ੍ਹਾਂ ਵਿੱਚ ਉਸਨੇ ਔਰਤ ਉੱਤੇ ਹੁੰਦੇ ਜ਼ੁਲਮਾਂ ਦੀ ਗੱਲ ਕੀਤੀ ਹੈ, ਵਿਸ਼ਵ-ਅਮਨ ਦੀ ਗੱਲ ਕੀਤੀ ਹੈ, ਸਭਿਆਚਾਰਕ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਜਾਂ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਦੀ ਗੱਲ ਕੀਤੀ ਹੈ।

-----

ਸਾਡੇ ਸਮਿਆਂ ਵਿੱਚ ਔਰਤ ਨੇ, ਆਪਣੀ ਲੰਬੀ ਅਤੇ ਨਿਰੰਤਰ ਜੱਦੋ-ਜਹਿਦ ਤੋਂ ਬਾਹਦ, ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਮਨੁੱਖੀ ਬਰਾਬਰੀ ਦੇ ਹੱਕ ਪ੍ਰਾਪਤ ਕਰ ਲਏ ਹਨ। ਪਰ ਇਹ ਹੱਕ ਉਸਨੂੰ ਇੱਕ ਦਿਨ ਵਿੱਚ ਪ੍ਰਾਪਤ ਨਹੀਂ ਹੋ ਗਏ. ਹਜ਼ਾਰਾਂ ਸਾਲ ਤੱਕ ਉਸਨੂੰ ਮਰਦ ਵੱਲੋਂ ਕੀਤੇ ਜਾਂਦੇ ਮਾਨਸਿਕ/ਸਰੀਰਕ ਤਸੀਹੇ ਝੱਲਣੇ ਪਏ ਹਨ। ਗ਼ੁਲਾਮੀ ਦੀਆਂ ਜ਼ੰਜੀਰਾਂ ਦਾ ਬੋਝ ਚੁੱਕਣਾ ਪਿਆ ਹੈ। ਮਾਂ, ਧੀ, ਪਤਨੀ, ਭੈਣ, ਦੋਸਤ - ਔਰਤ ਮਰਦ ਨਾਲ ਇੰਨੇ ਰਿਸ਼ਤਿਆਂ ਵਿੱਚ ਬੱਝੀ ਹੋਣ ਦੇ ਬਾਵਜ਼ੂਦ ਵੀ ਮਰਦ ਵਾਂਗ ਆਜ਼ਾਦੀ ਨਾ ਮਾਣ ਸਕੀ। ਕਿਸੀ-ਨ-ਕਿਸੀ ਬਹਾਨੇ ਮਰਦ ਵੱਲੋਂ ਉਸਦੇ ਪਰ ਕੁਤਰ ਦਿੱਤੇ ਜਾਂਦੇ ਰਹੇ ਕਿ ਉਹ ਉੱਚੀਆਂ ਅਤੇ ਆਜ਼ਾਦ ਹਵਾਵਾਂ ਵਿੱਚ ਉੱਡ ਨ ਸਕੇ। ਔਰਤ ਨੂੰ ਜ਼ਿੰਦਗੀ ਵਿੱਚ ਹਰ ਪੱਧਰ ਉੱਤੇ ਹੀ ਘੁਲਾਮੀ ਸਹਿਣੀ ਪੈਂਦੀ ਹੈ। ਕਦੀ ਪਿਓ ਦੀ, ਕਦੀ ਪਤੀ ਦੀ, ਕਦੀ ਪੁੱਤਰਾਂ ਦੀ ਅਤੇ ਕਦੀ ਭਰਾਵਾਂ ਦੀ. ਔਰਤ ਨੂੰ ਹੀ ਨੈਤਿਕਤਾ ਦੀਆਂ ਪ੍ਰੀਖਿਆਵਾਂ ਚੋਂ ਲੰਘਣ ਲਈ ਮਜਬੂਰ ਕੀਤਾ ਜਾਂਦਾ ਹੈ, ਮਰਦ ਨੂੰ ਨਹੀਂ। ਸਿਰਫ਼ ਇਸ ਲਈ ਕਿ ਮਰਦ ਪ੍ਰਧਾਨ ਸਮਾਜ ਨੇ ਮਰਦ ਨੂੰ ਦੋਸ਼ ਮੁਕਤ ਕੀਤਾ ਹੋਇਆ ਹੈ. ਕਿਉਂਕਿ ਮਰਦ ਤਾਂ ਰਾਮਦਾ ਰੂਪ ਹੈ। ਉਹ ਤਾਂ ਇੱਕ ਸੰਪੂਰਨ ਮਨੁੱਖ ਹੈ। ਇਸ ਸੰਦਰਭ ਵਿੱਚ ਪਿਆਰਾ ਸਿੰਘ ਕੁੱਦੋਵਾਲ ਦੀਆਂ ਗ਼ਜ਼ਲਾਂ ਸ਼ਹਾਦਤ ਅਤੇ ਨਵੇਂ ਪੁਰਾਣੇ ਵਕਤਦੇ ਇਹ ਸ਼ੇਅਰ ਸਾਡੇ ਧਿਆਨ ਦੀ ਮੰਗ ਕਰਦੇ ਹਨ:

1.ਕਦੇ ਤਾਂ ਮਰਦ, ਔਰਤ ਦੀ ਕਰੇਗਾ ਕਦਰ

ਆਸ ਇਹੀ, ਦਿਲ ਵਿੱਚ ਮਿਰੇ, ਪਲ ਰਹੀ ਹੈ

...........

2 ਦਰੋਪਦੀਆਂ ਦਾ ਚੀਰ ਹਰਣ ਜੋ ਹੋ ਕਰਦੇ ਰਹੇ

ਉਦੋਂ ਵੀ ਉਹ ਸ਼ਰੀਫ਼ ਸਨ ਅੱਜ ਵੀ ਸ਼ਰੀਫ਼ ਨੇ

.........

3.ਸੀਤਾ ਵਰਗੀਆਂ ਮਾਵਾਂ ਦਿੰਦੀਆਂ ਅਗਨ ਪ੍ਰੀਖਿਆ

ਅੱਜ ਵੀ ਸੜ੍ਹਦੀਆਂ ਮਰਦੀਆਂ ਕੈਸੇ ਨਸੀਬ ਨੇ

..........

4.ਔਰਤ ਹੋਣ ਦੀ ਸਜ਼ਾ ਹੋਈ ਕਦੇ ਵੀ ਘੱਟ ਨਾ

ਉਦੋਂ ਸ਼ਰੇਆਮ ਸੀ ਅੱਜ ਕੁੜੀਮਾਰ ਸ਼ਰੀਫ਼ ਨੇ

.........

5.ਜੰਮ ਨ ਦਏ ਕਿਤੇ, ਲੋਕਾਂ ਦਾ ਵਾਰਸ

ਪੇਟ ਤੋਂ ਸੀ, ਜੋ ਵੀ ਔਰਤ, ਦਲੀ ਦੋਸਤੋ

-----

ਪੁਰਾਣੇ ਸਮਿਆਂ ਵਿੱਚ ਔਰਤ ਨੂੰ ਜੰਮਣ ਤੋਂ ਬਾਅਦ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਸੀ। ਸਾਡੇ ਸਮਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਸਦਕਾ ਅਲਟਰਾਸਾਊਂਡ ਦੀ ਮੱਦਦ ਨਾਲ ਪਹਿਲਾਂ ਹੀ ਇਹ ਪਤਾ ਕਰ ਲਿਆ ਜਾਂਦਾ ਹੈ ਕਿ ਮਾਂ ਦੇ ਪੇਟ ਵਿੱਚ ਪੈਦਾ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ। ਕੁੜੀ ਹੋਣ ਦੀ ਹਾਲਤ ਵਿਚ, ਅਨੇਕਾਂ ਲੋਕ ਮਾਂ ਦੇ ਪੇਟ ਵਿੱਚ ਹੀ ਆਪਣੀ ਹੋਣ ਵਾਲੀ ਧੀ ਦਾ ਕ਼ਤਲ ਕਰਵਾ ਦਿੰਦੇ ਹਨ। ਜਿਸ ਤਰ੍ਹਾਂ ਔਰਤ ਨੂੰ ਗ਼ੁਲਾਮ ਬਣਾਈ ਰੱਖਣ ਲਈ ਉਸਨੂੰ ਹਰ ਤਰ੍ਹਾਂ ਦੇ ਮਾਨਸਿਕ/ਸਰੀਰਕ ਤਸੀਹੇ ਦਿੱਤੇ ਜਾਂਦੇ ਰਹੇ ਹਨ, ਇਸੇ ਤਰ੍ਹਾਂ ਹੀ ਸਮਾਜ ਦੇ ਗ਼ਰੀਬ ਅਤੇ ਪਹਿਲਾਂ ਹੀ ਦੱਬੇ-ਕੁਚਲੇ ਲੋਕਾਂ ਨੂੰ ਹੋਰ ਦਬਾਉਣ ਲਈ ਉਨ੍ਹਾਂ ਉੱਤੇ ਹਰ ਤਰ੍ਹਾਂ ਦਾ ਗ਼ੈਰ-ਮਨੁੱਖੀ ਅਤਿਆਚਾਰ ਕੀਤਾ ਜਾਂਦਾ ਰਿਹਾ ਹੈ। ਗ਼ਜ਼ਲ ਸ਼ਹਾਦਤਦਾ ਇਹ ਸ਼ੇਅਰ ਇਸ ਹਕੀਕਤ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ:

ਜਿਨ੍ਹਾਂ ਦੇ ਚੁੱਲ੍ਹਿਆਂ , ਕਦੇ ਕਦੇ ਬਲਦੀ ਸੀ ਅੱਗ

ਕੱਲ੍ਹ ਰਾਤ ਤੋਂ ਉਹ ਬਸਤੀ, ਸਾਰੀ ਹੀ ਜਲ ਰਹੀ ਹੇ

-----

ਸਮਿਆਂ ਤੋਂ ਪਾਰਗ਼ਜ਼ਲ ਸੰਗ੍ਰਹਿ ਦੀਆਂ ਕੁਝ ਗ਼ਜ਼ਲਾਂ ਵਿੱਚ ਅਜਿਹੇ ਖ਼ੂਬਸੂਰਤ ਸ਼ੇਅਰ ਵੀ ਮਿਲਦੇ ਹਨ ਜੋ ਅਜੋਕੇ ਮਨੁੱਖ ਦੀਆਂ ਸਮਾਜਿਕ/ਸਭਿਆਚਾਰਕ ਕਦਰਾਂ-ਕੀਮਤਾਂ ਵਿੱਚ ਆ ਰਹੀ ਗਿਰਾਵਟ ਦਾ ਵੀ ਬੜਾ ਵਧੀਆ ਬਿਆਨ ਕਰਦੇ ਹਨ। ਪੂੰਜੀਵਾਦੀ ਸਭਿਆਚਾਰ ਵਿੱਚ ਹਰ ਗੱਲ ਵਿੱਚ ਪੈਸਾ ਹੀ ਪ੍ਰਧਾਨ ਹੋ ਰਿਹਾ ਹੈ। ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਚੀਜ਼ ਖ੍ਰੀਦੀ ਜਾ ਸਕਦੀ ਹੈ; ਜੇਕਰ ਤੁਸੀਂ ਉਸ ਚੀਜ਼ ਦੀ ਮੰਡੀ ਵਿੱਚ ਲਗਾਈ ਗਈ ਕੀਮਤ ਅਦਾ ਕਰਨ ਦੀ ਸਮਰੱਥਾ ਰੱਖਦੇ ਹੋ। ਪੇਸ਼ ਹਨ ਕੰਮਪਿਊਟਰ ਯੁੱਗ’, ‘ਅੱਗ’, ‘ਪੰਜਾਬੀਅਤੇ ਪਰਦੇਸ ਸਿਧਾਏਗ਼ਜ਼ਲਾਂ ਵਿੱਚੋਂ ਕੁਝ ਸ਼ੇਅਰ:

1.ਪੈਸੇ ਨਾਲ ਖਰੀਦੋ, ਸਨਮਾਨ ਸੱਭ

ਸ਼ਾਪਿੰਗ ਕਰੋ, ਹਰ ਵਧੀਆ ਦਸਤੂਰ ਦੀ

............

2.ਮਿੱਠੇ ਬੋਲਾਂ ਦੀ ਗੋਲੀ ਦੇ, ਠੱਗੀ ਠੋਰੀ ਕਰਦੇ ਜਾਓ

ਅੱਜ ਕੱਲ੍ਹ ਐਸੀ ਧਰਮ ਕਮਾਈ ਅੱਗੇ ਪਿੱਛੇ ਫਲ਼ਦੀ ਹੈ

............

3.ਵਸਤਰ ਉਤਾਰੋ ਮੰਚ ਸ਼ਿੰਗਾਰੋ

ਸ਼ਰਤ ਰੱਖੇ ਵੀਡੀਓ ਪ੍ਰਡਿਊਸਰ

ਪੰਜਾਬੀ ਵਿਰਸਾ ਨੰਗਾ ਕਰਨਾ

ਮਿੱਥ ਬੈਠੇ ਕਈ ਫਿਲਮ ਪ੍ਰਡਿਊਸਰ

-----

ਇੱਕ ਚੇਤੰਨ ਅਤੇ ਮਾਨਵਵਾਦੀ ਸ਼ਾਇਰ ਹੋਣ ਦੇ ਨਾਤੇ ਪਿਆਰਾ ਸਿੰਘ ਕੁੱਦੋਵਾਲ ਵਿਸ਼ਵ-ਅਮਨ ਦਾ ਵੀ ਹਿਮਾਇਤੀ ਹੈ। ਉਹ ਤਾਂ ਇਹ ਵੀ ਚਾਹੁੰਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦਰਮਿਆਨ ਵਾਹੀਆਂ ਗਈਆਂ ਸਰਹੱਦਾਂ ਦੀਆਂ ਲਕੀਰਾਂ ਵੀ ਮਿਟ ਜਾਣ ਅਤੇ ਦੋਹਾਂ ਦੇਸ਼ਾਂ ਦੇ ਲੋਕ ਪਿਆਰ-ਮੁਹੱਬਤ ਅਤੇ ਅਮਨ ਨਾਲ ਦੋ ਚੰਗੇ ਗਵਾਂਢੀਆਂ ਵਾਂਗ ਰਹਿਣ। ਨਿੱਤ ਇੱਕ ਦੂਜੇ ਵਿਰੁੱਧ ਜੰਗ ਛੇੜ ਕੇ ਇੱਕ ਦੂਜੇ ਦੀ ਤਬਾਹੀ ਕਰਨ ਦੀ ਥਾਂ ਆਪਣੀ ਉਹੀ ਸ਼ਕਤੀ ਆਪਣੇ ਆਪਣੇ ਦੇਸ਼ ਦੇ ਲੋਕਾਂ ਦੇ ਕਲਿਆਣ ਲਈ ਲਗਾਉਣ। ਚੰਨਗ਼ਜ਼ਲ ਦਾ ਇਹ ਸ਼ੇਅਰ ਇਸੇ ਗੱਲ ਦੀ ਗਵਾਹੀ ਭਰਦਾ ਹੈ:

ਸਰਹੱਦਾਂ ਬੰਨੇ, ਤੋੜ ਕੇ ਮੈਂ ਇੱਕ ਕਰਾਂ

ਅੰਬਰਸਰ ਲਾਹੌਰ ਤੇ, ਜਦ ਖਲੋਵੇ ਚੰਨ

-----

ਇੰਨੀਆਂ ਚੇਤਨਤਾ ਭਰਪੂਰ ਅਤੇ ਮਾਨਵਵਾਦੀ ਗ਼ਜ਼ਲਾਂ/ਸ਼ੇਅਰ ਲਿਖਣ ਵਾਲਾ ਸ਼ਾਇਰ ਪਿਆਰਾ ਸਿੰਘ ਕੁੱਦੋਵਾਲ ਕਿਤੇ ਕਿਤੇ ਉਲਾਰਪਣ ਵੀ ਦਿਖਾ ਜਾਂਦਾ ਹੈ। 1984 ਵਿੱਚ ਗੋਲਡਨ ਟੈਂਪਲ ਉੱਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਬਲਿਊ ਸਟਾਰ ਓਪਰੇਸ਼ਨ ਤੋਂ ਬਾਅਦ ਅਨੇਕਾਂ ਪ੍ਰਗਤੀਵਦੀ ਲੇਖਕਾਂ ਦੀ ਮਾਨਸਿਕਤਾ ਵਿੱਚ ਦੁਫਾੜ ਪੈਦਾ ਹੋ ਗਿਆ ਸੀ। ਜਿਸਦਾ ਪ੍ਰਗਟਾਅ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹੁੰਦਾ ਰਿਹਾ ਹੈ। ਪਿਆਰਾ ਸਿੰਘ ਕੁੱਦੋਵਾਲ ਦੇ ਸੰਦਰਭ ਵਿੱਚ ਵੀ ਕੁਝ ਅਜਿਹਾ ਹੀ ਵਾਪਰਿਆ ਲੱਗਦਾ ਹੈ। ਇਸ ਤੱਥ ਦੀ ਗਵਾਹੀ ਭਰਦੇ ਕੁਝ ਸ਼ੇਅਰ ਮੈਂ ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ਸਮਿਆਂ ਤੋਂ ਪਾਰਵਿੱਚੋਂ ਵੀ ਪੇਸ਼ ਕਰਨੇ ਚਾਹਾਂਗਾ:

1.ਅੱਜ ਕੱਲ ਦੇਸ਼ ਦਾ, ਪ੍ਰਧਾਨ ਸਰਦਾਰ ਹੈ

ਹੁਣ ਤਾਂ ਦੇਸ਼ ਮੇਰੇ ਦਾ, ਬੇੜਾ ਪਾਰ ਹੈ

..............

2.ਗਲ਼ ਮੇਰੇ ਵਿੱਚ ਟਾਇਰ ਪਾ, ਮੈਨੂੰ ਜਲ਼ਾ ਰਹੇ ਓ

ਸ਼ਹਾਦਤ ਦੇ ਪਰਵਾਨਿਆਂ ਲਈ, ਲਾਟ ਬਲ ਰਹੀ ਹੈ

...........

3.ਦੁਨੀਆਂ ਦੇ ਨਕਸ਼ੇ ਤੇ, ਹੋਣਾ ਸੀ ਆਪਣਾ ਦੇਸ਼

ਜੇ ਨਾ ਕੀਤੀਆਂ ਆਪਣਿਆਂ, ਹੁੰਦੀਆਂ ਗ਼ੱਦਾਰੀਆਂ

-----

ਸਮਿਆਂ ਤੋਂ ਪਾਰਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ਼ ਕੈਨੇਡੀਅਨ ਪੰਜਾਬੀ ਸ਼ਾਇਰ ਪਿਆਰਾ ਸਿੰਘ ਕੁੱਦੋਵਾਲ ਅਜਿਹੇ ਚੇਤੰਨ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਦੀ ਢਾਣੀ ਵਿੱਚ ਸ਼ਾਮਿਲ ਹੋ ਗਿਆ ਹੈ ਜੋ ਕਾਵਿ ਸਿਰਜਣਾ ਦਾ ਉਦੇਸ਼ ਮਾਨਵ ਕਲਿਆਣਕਾਰੀ ਕਾਰਜ ਮਿਥ ਕੇ ਤੁਰਦੇ ਹਨ ਅਤੇ ਉਹ ਇਸ ਵਿਸ਼ਵਾਸ ਉੱਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦੇ ਹਨ। ਅਜਿਹੇ ਚੇਤਨਾ ਭਰਪੂਰ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੇ ਗ਼ਜ਼ਲ ਸੰਗ੍ਰਹਿ ਦਾ, ਨਿਰਸੰਦੇਹ, ਸੁਆਗਤ ਕਰਨਾ ਬਣਦਾ ਹੈ।

*****

Tuesday, May 25, 2010

ਬਲਰਾਜ ਸਿੱਧੂ - ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ - ਲੇਖ – ਭਾਗ ਪਹਿਲਾ

ਸਾਹਿਤਕ ਨਾਮ: ਬਲਰਾਜ ਸਿੱਧੂ

ਅਜੋਕਾ ਨਿਵਾਸ: ਯੂ.ਕੇ.

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਯੂ.ਕੇ. ਤੋਂ ਬਲਰਾਜ ਸਿੱਧੂ ਸਾਹਿਬ ਨੇ ਇਕ ਮਸ਼ਹੂਰ ਸੜਕ ਸੋਹੋ ਰੋਡ ਤੇ ਲਿਖਿਆ ਇਕ ਬੇਹੱਦ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ। ਮੈਂ ਸਿੱਧੂ ਸਾਹਿਬ ਮਸ਼ਕੂਰ ਹਾਂ। ਮੇਰੇ ਰੁੱਝੀ ਰਹੀ ਹੋਣ ਕਰਕੇ ਲੇਖ ਪੋਸਟ ਕਰਨ ਚ ਦੇਰੀ ਵੀ ਹੋ ਗਈ ਹੈ। ਮੈਨੂੰ ਆਸ ਹੈ ਕਿ ਸਿੱਧੂ ਸਾਹਿਬ ਐਹੋ-ਜਿਹੇ ਹੋਰ ਵਧੀਆ ਲੇਖਾਂ ਨਾਲ਼ ਹਾਜ਼ਰੀ ਲਵਾਉਂਦੇ ਰਿਹਾ ਕਰਨਗੇ। ਆਰਸੀ ਪਰਿਵਾਰ ਵੱਕੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਅੱਜ ਇਸ ਲੇਖ ਨੂੰ ਆਰਸੀ ਰਿਸ਼ਮਾਂ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ

ਲੇਖ

ਭਾਗ ਪਹਿਲਾ

ਭਾਰਤ ਤੋਂ ਕੋਈ ਵੀ ਲੇਖਕ ਮਿੱਤਰ, ਗਾਇਕ ਦੋਸਤ, ਆਲੋਚਕ, ਪੱਤਰਕਾਰ, ਸੰਪਾਦਕ, ਫਿਲਮੀ ਅਦਾਕਾਰ, ਨਿਰਦੇਸ਼ਕ, ਖਿਡਾਰੀ, ਚਿੱਤਰਕਾਰ, ਵਾਕਿਫ਼ਕਾਰ ਜਾਂ ਕੋਈ ਸਕਾ-ਸੰਬੰਧੀ ਇੰਗਲੈਂਡ ਆਵੇ ਤਾਂ ਫੋਨ ਕਰਕੇ ਆਖੇਗਾ, “ਬਾਈ ਜੀ ਥੋਡੇ ਲੰਡਨ ਚ ਆਇਆ ਹੋਇਆਂਥੋਨੂੰ ਮਿਲਣੈ

........

ਪਹਿਲਾਂ ਪਹਿਲ ਤਾਂ ਇਹ ਸੁਣ ਕੇ ਹਾਸਾ ਆ ਜਾਇਆ ਕਰਦਾ ਸੀ ਤੇ ਅਗਲੇ ਦੀ ਪਿਆਰ ਭਿੱਜੇ ਸ਼ਬਦਾਂ ਨਾਲ ਦਰੁਸਤੀ ਕਰੀਦੀ ਸੀ, “ਸੱਜਣਾ! ਤੂੰ ਬ੍ਰਮਿੰਘਮ ਦਾ ਨੰਬਰ ਲਾਇਆ ਹੈ ਤਾਂ ਤੈਨੂੰ ਪਤਾ ਹੋਣਾ ਚਾਹੀਦੈ, ਮੈਂ ਲੰਡਨ ਨਹੀਂ ਸਗੋਂ ਇੰਗਲੈਂਡ ਦੇ ਦੂਜੇ ਵੱਡੇ ਸ਼ਹਿਰ ਬ੍ਰਮਿੰਘਮ ਵਿਚ ਰਹਿੰਦਾ ਹਾਂ ਜੋ ਲੰਡਨ ਤੋਂ ਪੂਰਾ ਇਕ ਸੌ ਪੱਚੀ ਮੀਲ ਦੂਰ, ਜਾਣੀ ਵਧੀਆ ਗੱਡੀ ਵਿਚ ਢਾਈ ਘੰਟੇ ਦਾ ਸਫ਼ਰ

.........

ਖ਼ੈਰ! ਹੁਣ ਇਸ ਗੱਲ ਦੀ ਆਦਤ ਪੈ ਗਈ ਹੈਇਕ ਵਾਰ ਪੰਮੀ ਬਾਈ ਦਾ ਫੋਨ ਆਇਆਇੰਗਲੈਂਡ ਦੇ ਮੋਬਾਇਲ ਦਾ ਅਣਪਛਾਤਾ ਨੰਬਰ ਦੇਖ ਕੇ ਮੈਂ ਪੁੱਛਿਆ, “ਕੌਣ?” ਤਾਂ ਅੱਗੋਂ ਅਵਾਜ਼ ਆਈ

...........

ਬਾਈ ਜੀ ਮੈਂ ਥੋਡਾ ਸਿਰਨਾਮੀਆ ਬੋਲਦੈਂ, ਪੰਮੀ ਬਾਈ

...............

ਓ ਬੱਲੇ-ਬੱਲੇ, ਬਾਈ ਜੀ ਤੁਸੀਂ ਮੇਰੇ ਸਰਨਾਵੀਏ ਨਹੀਂ ਸਰਨੇਮੀਏ (Surname,ਗੋਤੀ-ਭਾਵ ਸਿੱਧੂ) ਹੋਕਦੋਂ ਆਏ?…ਕਿੱਥੇ ਹੋ?”

..........

ਮੈਂ ਲੰਡਨ ਹਾਂ

.............

ਬ੍ਰਮਿੰਘਮ ਕਦੋਂ ਆਉਣੈ?… ਮੈਂ ਲੈਣ ਆਵਾਂ?”

................

ਮੇਰੀ ਦੋ ਤਿੰਨ ਘੰਟੇ ਨੂੰ ਫਲਾਈਟ ਐ, ਮੈਂ ਮੁੜ ਜਾਣੈਫੇਰ ਕਦੇ ਸਹੀਮੈਂ ਕਿਹਾ ਹਾਲ ਚਾਲ ਈ ਪੁੱਛ ਲਈਏਪੰਮੀ ਬਾਈ ਨੇ ਮੋਹ ਦਿਖਾਇਆ

----

ਇੰਝ ਲੰਡਨ ਤੇ ਬ੍ਰਮਿੰਘਮ ਦੀ ਦੂਰੀ ਹੋਣ ਕਰਕੇ ਅਕਸਰ ਲੰਡਨ ਆਏ ਯਾਰ-ਦੋਸਤ ਬ੍ਰਮਿੰਘਮ ਵਾਲਿਆਂ ਨੂੰ ਮਿਲਣੋ ਵਾਂਝੇ ਰਹਿ ਜਾਂਦੇ ਹਨ ਤੇ ਬ੍ਰਮਿੰਘਮ ਆਏ ਲੰਡਨ ਵਾਲਿਆਂ ਤੋਂਬ੍ਰਮਿੰਘਮ ਪਹੁੰਚਣ ਤੇ ਵਤਨੋਂ ਆਏ ਸੱਜਣਾਂ ਦੀ ਜਿਹੜੀ ਅਗਲੀ ਤੇ ਪਹਿਲੀ ਫ਼ਰਮਾਇਸ਼ ਹੁੰਦੀ ਹੈ, ਉਹ ਹੈ ਸੋਹੋ ਰੋਡ ਦੇਖਣ ਦੀਇਹ ਫ਼ਰਮਾਇਸ਼ ਸੁਣ ਕੇ ਅਸੀਂ ਵਲਾਇਤੀਏ ਮਨ ਹੀ ਮਨ ਮੁਸ਼ਕੜੀਏ ਹੱਸਦੇ ਹਾਂਜੇ ਕੋਈ ਸਾਡੇ ਇਸ ਗੁੱਝੇ ਹਾਸੇ ਨੂੰ ਫੜ੍ਹ ਲਵੇ ਤਾਂ ਅਸੀਂ ਫਿਰ ਵੀ ਅਸਲੀਅਤ ਨਹੀਂ ਦੱਸਦੇ ਤਾਂ ਕਿ ਅਗਲਾ ਇਹ ਨਾ ਸਮਝੇ ਬਈ ਅਸੀਂ ਨਾ ਲਿਜਾਣ ਦੇ ਮਾਰੇ ਕਹਿੰਦੇ ਹਾਂਹਾਜੀ ਨੂੰ ਮੱਕਾ ਦਿਖਉਣ ਦਾ ਪੁੰਨ ਖੱਟਣ ਲਈ ਅਸੀਂ ਅਗਲੇ ਨੂੰ ਨਾਲ ਬਿਠਾਕੇ ਗੱਡੀ ਸਟਾਰਟ ਕਰ ਲਈਦੀ ਹੈਸਾਢੇ ਤਿੰਨਾਂ ਮਿੰਟਾਂ ਬਾਅਦ ਜਦੋਂ ਸੋਹੋ ਰੋਡ ਉੱਤੇ ਜਾ ਕੇ ਆਖੀਦੈ, “ਮਿੱਤਰਾ, ਆ ਲੈਆ ਗਏ ਸੋਹੋ ਰੋਡ ਤੇ

.................

ਅੱਗੋਂ ਅਗਲਾ ਟੈਬਲ ਫੈਨ ਵਾਂਗੂੰ ਸੱਜੇ-ਖੱਬੇ ਸਿਰ ਘੁੰਮਾ ਕੇ ਅਚੰਭਿਤ ਹੋਇਆ, “ਹੈਂ!ਇੰਝ ਆਖੇਗਾ ਜਿਵੇਂ ਗੁਬਾਰੇ ਵਿਚੋਂ ਫੂਕ ਹੀ ਨਿਕਲ ਗਈ ਹੁੰਦੀ ਹੈਅਗਲੇ ਨੂੰ ਸੋਹੋ ਰੋਡ ਬਾਰੇ ਕੀਤੀ ਹੋਈ ਆਪਣੀ ਕਲਪਨਾ ਦਾ ਖ਼ੂਨ ਹੋਇਆ ਨਜ਼ਰ ਆਉਂਦਾ ਹੈ

-----

ਸੋਹੋ ਰੋਡ ਬ੍ਰਮਿੰਘਮ ਦੇ ਹੈਂਡਸਵਰਥ ਇਲਾਕੇ ਵਿਚ ਸਥਿਤ ਹੈਅਸਲ ਵਿਚ ਸੋਹੋ ਰੋਡ ਹੈ ਕੀ? ਜਿਸਨੂੰ ਸਾਡੇ ਪੰਜਾਬ ਵਸਦੇ ਪੰਜਾਬੀ ਅਜੂਬਾ ਸਮਝਦੇ ਹਨਸੋਹੋ ਰੋਡ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਉਸ ਇਲਾਕੇ ਬਾਰੇ ਦੱਸਣਾ ਜ਼ਰੂਰੀ ਹੈ, ਜਿਸ ਦਾ ਸੋਹੋ ਰੋਡ ਧੜਕਦਾ ਹੋਇਆ ਦਿਲ ਹੈਹੈਂਡਸਵਰਥ ਕਿਸੇ ਸਮੇਂ ਘਣਾ ਜੰਗਲ ਅਤੇ ਪਹਾੜੀ ਇਲਾਕਾ ਹੁੰਦਾ ਸੀਇਸ ਇਲਾਕੇ ਦੀ ਸਾਰੀ ਜਾਗੀਰ ਦੇ ਐਂਗਲੋ-ਸੈਕਸਨ ਮਾਲਿਕ ਦਾ ਨਾਮ ਹੌਂਡਿਸ ਸੀਹੌਂਡਿਸ ਦੇ ਨਾਮ ਅਤੇ ਪੁਰਾਤਨ ਅੰਗਰੇਜ਼ੀ ਦੇ ਸ਼ਬਦ Weorthing (ਜਿਸ ਦਾ ਅੱਖਰੀ ਅਰਥ ਹੈ ਜਾਗੀਰ ਜਾਂ ਪੈਲੀ) ਦੇ ਸੁਮੇਲ ਤੋਂ ਹੈਂਡਸਵਰਥ ਬਣਿਆ ਹੈ1912 ਵਿਚ ਛਪੇ Anglo Saxon Chronicle ਦੇ ਮੁਤਾਬਕ (ਪੰਨਾ ਨੰ: ਪੰਜ, ਦੂਜਾ ਕਾਲਮ, ਚੌਥਾ ਪੈਰਾ) ਹੈਂਡਸਵਰਥ ਨੂੰ 1186 ਵਿਚ HUNDEWORDE, 1222 ivc HUNESWORTH, ਆਖਿਆ ਜਾਂਦਾ ਸੀਫਿਰ HUNDSWORP ਤੋਂ ਵਿਗੜ ਕੇ ਹੈਂਡਸਵਰਥ ਬਣਿਆ ਹੈ

-----

1045 ਤੱਕ ਹੌਂਡਿਸ ਦੇ ਇਕ ਝੁੱਗੀਨੁਮਾ ਕਮਰੇ ਤੋਂ ਸਿਵਾਏ ਇਥੇ ਹੋਰ ਕੁਝ ਵੀ ਨਹੀਂ ਸੀਹੌਂਡਿਸ ਇਸ ਝੁੱਗੀ ਨੂੰ ਸ਼ਿਕਾਰ ਖੇਡਣ ਉਪਰੰਤ ਮਾਸ ਪਕਾਉਣ ਅਤੇ ਆਰਾਮ ਕਰਨ ਲਈ ਵਰਤਿਆ ਕਰਦਾ ਸੀਫਿਰ ਕੁਝ ਅਰਸਾ ਬਾਅਦ ਹੌਂਡਿਸ ਇਥੇ ਆ ਕੇ ਰਹਿਣ ਲੱਗ ਗਿਆਲੇਕਿਨ ਫਿਰ ਵੀ ਡਡਲੀ ਦੇ ਲਾਰਡ William Fitz-Ansculf ਅਨੁਸਾਰ 1086 ਤੱਕ ਇਹ ਖੇਤਾਂ-ਖਲਿਆਣਾ ਨਾਲ ਘਿਰਿਆ ਮਹਿਜ਼ ਇਕ ਜੰਗਲ ਹੀ ਰਿਹਾ1650 ਦੇ ਕਰੀਬ ਕੁਝ ਕੁ ਲੋਕ ਆ ਕੇ ਇਥੇ ਵਸੇ ਪਰ ਫਿਰ ਵੀ ਇਹ ਪੰਜ-ਦਸ ਘਰਾਂ ਦਾ ਛੋਟਾ ਜਿਹਾ ਪਿੰਡ ਹੀ ਸੀ13ਵੀਂ ਤੋਂ ਲੈ ਕੇ 18ਵੀਂ ਸਦੀ ਤੱਕ ਹੈਂਡਸਵਰਥ ਨੇ ਕੋਈ ਜ਼ਿਕਰਯੋਗ ਵਿਕਾਸ ਨਾ ਕੀਤਾ ਤੇ ਗੁਪਤ ਹੀ ਰਿਹਾ1760 ਵਿਚ ਹੈਂਡਸਵਰਥ ਮੈਥਿਊ ਬੋਲਟਨ ਦੀ ਨਿਗਾਹ ਚੜ੍ਹ ਗਿਆਉਸ ਨੇ ਇਸ ਇਲਾਕੇ ਵਿਚ ਆਪਣੇ ਰਹਿਣ ਲਈ ਇਕ ਮਹਿਲ ਤਾਮੀਰ ਕੀਤਾ ਜਿਸ ਨੂੰ ਉਸ ਨੇ ਸੋਹੋ ਹਾਉਸ’ (Soho House) ਦਾ ਨਾਮ ਦਿੱਤਾ ਤੇ ਇਹ ਸੈਮੀਉਲ ਵਾਟ ਦੁਆਰਾ ਡਿਜ਼ਾਇਨ ਕੀਤਾ ਗਿਆ ਸੀਸੋਹੋ ਹਾਊਸ ਨੂੰ 1809 ਵਿਚ ਬੋਲਟਨ ਦੀ ਮੌਤ ਉਪਰੰਤ ਮਹਿਲਾ ਕਾਲਜ, ਫਿਰ ਹੋਟਲ ਅਤੇ ਉਸ ਪਿਛੋਂ ਪੁਲਿਸ ਕਰਮਚਾਰੀਆਂ ਦੇ ਹੋਸਟਲ ਵਿਚ ਤਬਦੀਲ ਕਰ ਦਿੱਤਾ ਗਿਆ ਸੀਹੁਣ ਇਹ ਸੋਹੋ ਹਾਊਸ ਸੋਹੋ ਰੋਡ ਤੋਂ ਕੁਝ ਹਟਵਾ ਮਿਊਜ਼ਿਅਮ ਬਣਿਆ ਖੜ੍ਹਾ ਇੰਝ ਲੱਗਦਾ ਹੈ ਜਿਵੇਂ ਸੋਹੋ ਰੋਡ ਨਾਲ ਰੁੱਸ ਗਿਆ ਹੁੰਦਾ ਹੈ ਸੋਹੋ ਹਾਊਸ ਦਾ ਵਰਣਨ ਕਰਦਾ ਹੋਇਆ ਇਕ ਅੰਗਰੇਜ਼ੀ ਕਵੀ ਲਿਖਦਾ ਹੈ,

Behold Yon mansion, flanked by crowding trees,

Grace the green slope, and court the southern breeze.

Genius and worth, with Boulton there reside,

Boulton-of arts, the patron and the guide.”

-----

ਸੋਹੋ ਸ਼ਬਦ ਦੇ ਅੱਖਰੀ ਅਰਥ ਹਨ ਸ਼ਿਕਾਰ ਮਾਰਕੇ ਉਸਦਾ ਸੇਵਨ ਕਰਨ ਅਤੇ ਐਸ਼ਪ੍ਰਸਤੀ ਕਰਨ ਵਾਲਾ ਸਥਾਨਵੈਸੇ ਸੋਹੋ, ਵੈਟਸ ਐਂਡ ਲੰਡਨ ਦਾ ਇਕ ਇਲਾਕਾ ਹੈ ਜੋ ਵੈਸਟਮਨਿਸਟਰ ਸ਼ਹਿਰ ਦੇ ਅਧੀਨ ਆਉਂਦਾ ਹੈਵੀਹਵੀਂ ਸਦੀ ਤੋਂ ਇਹ ਦੇਹ-ਵਪਾਰ, ਰੰਗੀਨ ਰਾਤਰੀ ਜੀਵਨ ਅਤੇ ਫਿਲਮ ਸਨਅਤ ਦਾ ਪ੍ਰਮੁੱਖ ਕੇਂਦਰ ਰਿਹਾ ਹੈਅੱਜ ਵੀ ਇਹ ਇਲਾਕਾ ਇੰਗਲੈਂਡ ਦੀ ਸਭ ਤੋਂ ਵੱਡੀ ਸੈਕਸ ਇੰਡਸਟਰੀ ਹੈ200 ਤੋਂ ਵੱਧ ਸਾਲਾਂ ਤੋਂ ਕਾਨੂੰਨੀ ਅਤੇ ਗੈਰਕਾਨੂੰਨੀ ਢੰਗ ਨਾਲ ਸੋਹੋ ਵਿਖੇ ਦੇਹ-ਵਪਾਰ ਦਿਨ ਰਾਤ ਚੱਲ ਰਿਹਾ ਹੈਇੰਗਲੈਂਡ ਕਈ ਵੱਡੇ-ਵੱਡੇ ਲੇਖਕ, ਕਵੀ ਅਤੇ ਚਿੱਤਰਕਾਰ ਆਪਣੀਆਂ ਪ੍ਰਸਿੱਧੀਆਂ ਨਾ ਪਚਾ ਸਕੇ ਤੇ ਇਥੋਂ ਦੇ ਸ਼ਰਾਬਖ਼ਾਨਿਆਂ ਵਿਚ ਆਪਣੀਆਂ ਜ਼ਿੰਦਗੀਆਂ ਵਾਰ ਗਏਸਾਹਿਤਕਾਰਾਂ, ਫਨਕਾਰਾਂ ਅਤੇ ਚਿੱਤਰਕਾਰਾਂ ਦਾ ਪ੍ਰਮੁੱਖ ਅੱਡਾ ਹੋਣ ਕਾਰਨ ਬ੍ਰਤਾਨਵੀ ਸਾਹਿਤ ਅਤੇ ਕਲਾ ਇਥੋਂ ਦੇ ਜੀਵਨ ਦੀ ਤਸਵੀਰਕਸ਼ੀ ਨਾਲ ਲੱਥ-ਪੱਥ ਹੈ1536 ਤੱਕ ਸੋਹੋ ਕੇਵਲ ਖੇਤੀ ਲਈ ਵਰਤਿਆ ਜਾਣ ਵਾਲਾ ਇਲਾਕਾ ਸੀ, ਉਸ ਉਪਰੰਤ ਹੈਨਰੀ ਅੱਠਵੇਂ ਨੇ ਸੋਹੋ ਵਿਖੇ ਵਾਈਟਹਾਲ ਮਹਿਲ ਵਾਸਤੇ ਸ਼ਾਹੀ ਬਾਗੀਚਾ ਬਣਵਾਇਆਅੰਗਰੇਜ਼ੀ ਇਤਿਹਾਸਕਾਰਾਂ ਮੁਤਾਬਕ ਪਹਿਲੀ ਵਾਰ ਸੋਹੋ ਸ਼ਬਦ ਦਾ ਇਸਤੇਮਾਲ ਸੈਜ਼ੇਮੋਰ ਦੀ ਜੰਗ ਵਿਚ ਮੌਨਮਾਊਥ ਦੇ ਸਾਮੰਤ ਨੇ ਸਿਪਾਹੀਆਂ ਨੂੰ ਉਤਸ਼ਹਿਤ ਕਰਨ ਅਤੇ ਹੱਲਾਸ਼ੇਰੀ ਦੇਣ ਲਈ ਨਾਅਰੇ ਵਜੋਂ ਕੀਤਾ ਸੀਸੋਹੋ ਸ਼ਬਦ ਦਾ ਪ੍ਰਯੋਗ ਪੁਰਾਤਨ ਸ਼ਿਕਾਰੀਆਂ ਵੱਲੋਂ ਸ਼ਿਕਾਰ ਖੇਡਦੇ ਸਮੇਂ ਕੀਤਾ ਜਾਂਦਾ ਸੀ, ਜਿਸ ਅਰਥ ਹੁੰਦਾ ਸੀ ਮੈਨੂੰ ਸ਼ਿਕਾਰ ਦਿਸ ਗਿਆ ਹੈ ਤੇ ਮੈਂ ਉਸਨੂੰ ਮਾਰਨ ਚੱਲਿਆ ਹਾਂਸੋਹੋ ਇੰਗਲੈਂਡ ਦੇ ਇਕ ਸ਼ਹਿਰ ਸਾਊਥਹੈਂਪਟ ਦਾ ਪੁਰਾਣਾ ਨਾਮ ਵੀ ਸੀਸੋ ਦਾ ਮਤਲਬ ਸਾਊਥ ਅਤੇ ਹੋ ਦਾ ਅਰਥ ਹੈਂਪਟਨ ਜਾਣੀ ਘਰ, ਨਿਵਾਸਸਥਾਨ ਜਾਂ ਛੋਟਾ ਪਿੰਡ ਹੈ

-----

ਮੈਥਿਊ ਬੋਲਟਨ ਨੇ ਹੈਂਡਸਵਰਥ ਵਿਖੇ ਦੱਬੀਆਂ ਹੋਈਆਂ ਕੋਲੇ, ਲੋਹੇ ਅਤੇ ਖਣਿਜ ਪਦਾਰਥਾਂ ਦੀਆਂ ਖਾਨਾਂ ਨੂੰ ਖੋਜਿਆ ਅਤੇ 1764 ਵਿਚ ਇਥੇ ਕਾਰਖਾਨੇ ਅਤੇ ਲੋਹੇ ਦੀਆਂ ਢਾਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂਜੋ ਕਿ ਬਾਅਦ ਵਿਚ Soho Foundry ਅਤੇ Soho Manufactory (ਸੋਹੋ ਕਾਰਖਾਨਾ) ਦੇ ਨਾਮ ਨਾਲ ਪ੍ਰਸਿੱਧ ਹੋਈਆਂ ਸੋਹੋ ਸ਼ਿਲਪਗ੍ਰੁਹਿ ਦਾ ਨਿਰਮਾਣ 1761 ਵਿਚ ਸ਼ੁਰੂ ਕਰਕੇ 1765 ਵਿਚ ਮੁਕੰਮਲ ਕਰ ਲਿਆ ਗਿਆ ਸੀ ਤੇ ਇਸ ਉਪਰ ਉਸ ਸਮੇਂ £9,000 ਲਾਗਤ ਆਈ ਸੀ1769 ਵਿਚ ਇਥੇ 700 ਕਾਮੇ ਕੰਮ ਕਰਦੇ ਸਨਇਹਨਾਂ ਕਾਰਖਾਨਿਆਂ ਵਿਚ ਮੈਥਿਊ ਬੋਲਟਨ ਨੇ ਰੋਜ਼ਮਰ੍ਹਾ ਕੰਮ ਆਉਣ ਵਾਲੀਆਂ ਵਸਤਾਂ ਤੋਂ ਇਲਾਵਾ, ਸਟੀਲ ਤਾਂਬੇ ਅਤੇ ਲੋਹੇ ਦੇ ਅਨੇਕਾਂ ਔਜ਼ਾਰ , ਸਿੱਕੇ, ਸਟੀਮ ਇੰਜਣ ਅਤੇ ਧਰਤੀ ਵਿਚੋਂ ਪਾਣੀ ਕੱਢਣ ਵਾਲੇ ਵਿੰਡਮਿਲ ਬਣਾਏ, ਗੈਸ ਨਾਲ ਰੋਸਨੀ ਪੈਦਾ ਕਰਨ ਦੀ ਕਾਢ ਕੱਢੀਇਸੇ ਲਈ ਮੈਥਿਊ ਬੋਲਟਨ ਨੂੰ ਬ੍ਰਮਿੰਘਮ ਦੀ ਇੰਡਸਟਰੀ ਦਾ ਜਨਮਦਾਤਾ ਕਿਹਾ ਜਾਂਦਾ ਹੈਇਸ ਕਾਰਜ ਵਿਚ ਉਸਦਾ ਸਾਥ ਦੋ ਸਕੌਟਿਸ਼ ਖੋਜੀਆਂ ਅਤੇ ਇੰਜੀਨੀਅਰਾਂ ਜੇਮਜ਼ ਵਾਟ (10 ਜਨਵਰੀ 1736-25 ਅਗਸਤ 1819) ਅਤੇ ਵਿਲੀਅਮ ਮਰਡੌਖ (27 ਅਗਸਤ 1754-15 ਨਵੰਬਰ 1839) ਨੇ ਦਿੱਤਾ

ਮੈਥਿਊ ਬੋਲਟਨ ਨੇ ਆਪਣੇ ਕਾਮਿਆਂ ਦੀ ਰਿਹਾਇਸ਼ ਲਈ ਇਥੇ ਮਕਾਨ ਬਣਾਉਣੇ ਆਰੰਭੇ ਤੇ ਜਿਸਦੇ ਫਲਸਰੂਪ 1851 ਵਿਚ ਹੈਂਡਸਵਰਥ ਦੀ ਅਬਾਦੀ ਛੇ ਹਜ਼ਾਰ ਹੋ ਗਈਬੋਲਟਨ ਦੇ ਦਿਹਾਂਤ ਤੋਂ ਕਈ ਸਾਲ ਬਾਅਦ 1860 ਵਿਚ ਸੋਹੋ ਕਾਰਖਾਨਾ ਦਮ ਤੋੜ ਗਿਆ

-----

1881 ਦੀ ਜਨਗਣਨਾ ਅਨੁਸਾਰ ਹੈਂਡਸਵਰਥ ਦੀ ਅਬਾਦੀ 32,000 ਸੀ ਤੇ 1911 ਤੱਕ ਇਹ ਵੱਧ ਕੇ 68,610 ਤੱਕ ਉਪੜ ਗਈ9 ਨਵੰਬਰ 1911 ਦੀ ਡੂਮਸਡੇਅ ਬੁੱਕ (ਜਾਇਦਾਦ ਦੀ ਸੂਚੀ ਰੱਖਣ ਵਾਲੀ ਕਿਤਾਬ ਜਿਸ ਨੂੰ ਟੈਕਸ ਨਿਰਧਾਰਿਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ।) ਦੇ ਮਤਾਬਿਕ ਹੈਂਡਸਵਰਥ 7,752 ਏਕੜ ਵਿਚ ਫੈਲਿਆ ਹੋਇਆ ਸੀ ਤੇ ਇਹ ਸਟੈਫਰਡਸ਼ਾਇਰ ਦੇ ਅਧੀਨ ਪੈਂਦਾ ਸੀਜਦਕਿ ਹੁਣ ਇਹ ਵਾਰਿਕਸ਼ਾਇਰ ਅਧੀਨ ਹੈ1871 ਵਿਚ ਹੈਂਡਸਵਰਥ ਦੀ ਅਬਾਦੀ 14,359, 1971 ਵਿਚ 131, 896 ਅਤੇ 2001 ਵਿਚ 205719 ਸੀਜਿਨ੍ਹਾਂ ਵਿਚੋਂ 69.9% ਘੱਟ ਗਿਣਤੀ ਕੌਮਾਂ ਸਨਹੈਂਡਸਵਰਥ ਵਿਚ ਮੰਦਰ, ਗਿਰਜਾਘਰ, ਗੁਰਦੁਆਰਿਆਂ ਅਤੇ ਮਸੀਤਾਂ ਦਾ ਕੋਈ ਘਾਟਾ ਨਹੀਂ ਹੈਰਹੀ ਗੱਲ ਪੱਬਾਂ ਦੀ ਉਹ ਤਾਂ ਇੰਗਲੈਂਡ ਦੇ ਹਰ ਸ਼ਹਿਰ ਵਿਚ ਤੁਹਾਨੂੰ ਦੋ ਸੌ ਤੋਂ ਪੰਜ ਸੌ ਯਾਰਡ ਦੇ ਫਾਸਲੇ ਵਿਚ ਜ਼ਰੂਰ ਹੀ ਮਿਲ ਜਾਂਦਾ ਹੈਇੰਗਲੈਂਡ ਵਿਚ ਪੱਬ ਕਲਚਰ ਦਾ ਪਤਨ ਹੋ ਰਿਹਾ ਹੋਣ ਕਰਕੇ ਹੈਂਡਸਵਰਥ ਦੇ ਪੱਬ ਵੀ ਸੰਕਟਮਈ ਦੌਰ ਚੋਂ ਗੁਜ਼ਰਦੇ ਹੋਏ ਬੰਦ ਹੋ ਰਹੇ ਹਨ ਅਤੇ ਇਹਨਾਂ ਦਾ ਸਥਾਨ ਕਲੱਬ, ਬਾਰ-ਰੈਸਟੋਰੈਂਟ ਜਾਂ ਇੰਨ ਬਾਰ ਲੈ ਰਹੇ ਹਨਹੈਂਡਸਵਰਥ ਵਿਚ ਅਨੇਕਾਂ ਸਲਾਨਾ ਤਿਉਹਾਰ ਮਨਾਏ ਜਾਂਦੇ ਅਤੇ ਮੇਲੇ ਲਗਦੇ ਹਨ, ਜਿਨ੍ਹਾਂ ਵਿਚੋਂ ਬ੍ਰਮਿੰਘਮ ਟੈਟੂ ਦਿਵਸ, ਬ੍ਰਮਿੰਘਮ ਮੇਲਾ, ਪੁਸਪ ਉਤਸਵ, ਬ੍ਰਮਿੰਘਮ ਪਾਲਤੂ ਕੁੱਤਾ ਮੰਡੀ, ਬ੍ਰਮਿੰਘਮ ਅੰਤਰਰਾਸ਼ਟਰੀ ਕਾਰਨੀਵਲ, ਸਕਾਊ ਰੈਲੀ ਅਤੇ ਬ੍ਰਮਿੰਗਮ ਦਾ ਸਭ ਤੋਂ ਵੱਡਾ ਵਿਸਾਖੀ ਮੇਲਾ ਪ੍ਰਮੁੱਖ ਹਨ ਇੰਝ ਵਸਦਾ ਰਸਦਾ ਹੋਇਆ ਅੱਜ ਦਾ ਹੈਂਡਸਵਰਥ

-----

ਸੋਹੋ ਰੋਡ ਨੇ ਸੋਹੋ ਰੋਡ ਬਣਨ ਲਈ ਇਕ ਲੰਮਾ, ਰੌਚਕ ਅਤੇ ਇਤਿਹਾਸਕ ਸਫ਼ਰ ਤਹਿ ਕੀਤਾ ਹੈਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਹੈਂਡਸਵਰਥ ਦੇ ਕਾਮੇ ਕੰਮ ਤੋਂ ਛੁੱਟੀ ਹੋਣ ਉਪਰੰਤ ਇਕ ਝੀਲ ਦੇ ਕੰਡੇ ਨਹਾਉਣ ਧੋਣ ਲਈ ਇਕੱਠੇ ਹੁੰਦੇ ਤੇ ਫਿਰ ਇਸੇ ਹੀ ਝੀਲ ਦੇ ਕੰਡੇ ਉਹ ਮਾਸ ਭੁੰਨਦੇ ਆਪਣਾ ਭੋਜਨ ਬਣਾਉਂਦੇ, ਦਾਰੂ-ਸਿਕਾ ਪੀਂਦੇ ਅਤੇ ਆਪਣੀ ਥਕਾਵਟ ਲਾਉਂਦੇਕਦੇ-ਕਦਾਈਂ ਉਹ ਆਪਣੇ ਮੰਨੋਰੰਜਨ ਲਈ ਦੂਰ-ਦੂਰਾਡਿਓ ਨਾਚੀਆਂ ਵੀ ਮੰਗਵਾ ਲੈਂਦੇਇਸ ਪ੍ਰਕਾਰ ਉਹ ਆਪਣਾ ਥਕੇਵਾਂ ਲਾਹ ਕੇ ਤਰੋ-ਤਾਜ਼ਾ ਹੋ ਅਗਲੇ ਦਿਨ ਦੀ ਦਿਹਾੜੀ ਲਾਉਣ ਲਈ ਤਿਆਰ ਹੋ ਜਾਂਦੇਇਸ ਕਾਰਜ ਨੂੰ ਉਹ ਬੈਟਰੀ ਚਾਰਜਕਰਨਾ ਆਖਦੇ ਤੇ ਅੱਜ ਇਹ ਅੰਗਰੇਜ਼ੀ ਜ਼ਬਾਨ ਦਾ ਇਕ ਮੁਹਾਵਰਾ ਬਣ ਗਿਆ ਹੈਆਹੀਸਤਾ-ਆਹੀਸਤਾ ਇਨ੍ਹਾਂ ਨਾਚੀਆਂ ਨੇ ਇਸ ਜਗ੍ਹਾ ਨੂੰ ਆਪਣਾ ਅੱਡਾ ਬਣਾ ਲਿਆ ਤੇ ਇਥੇ ਉਹ ਸ਼ਰਾਬ ਵੇਚਦੀਆਂ, ਮੁਜਰੇ ਕਰਦੀਆਂ ਅਤੇ ਫਿਰ ਉਹਨਾਂ ਨੇ ਇਥੇ ਦੇਹ-ਵਪਾਰ ਕਰਨਾ ਵੀ ਸ਼ੁਰੂ ਕਰ ਦਿੱਤਾਸਮੇਂ ਦੇ ਅੱਗੇ ਤੁਰਨ ਨਾਲ ਇਥੇ ਸਹੁਲਤਾਂ ਈਜ਼ਾਦ ਹੁੰਦੀਆਂ ਗਈਆਂਮਜ਼ਦੂਰਾਂ ਦੇ ਨਹਾਉਣ ਲਈ ਜਨਤਕ ਗੁਸਲਖ਼ਾਨਿਆਂ ਦਾ ਨਿਰਮਾਣ ਕਰ ਦਿੱਤਾ ਗਿਆ ਤੇ ਝੀਲ ਹੌਲ਼ੀ-ਹੌਲ਼ੀ ਪੂਰ ਦਿੱਤੀ ਗਈ

-----

ਵੇਸਵਾਵਾਂ ਨੇ ਉਸੇ ਹੀ ਜਗ੍ਹਾ ਉੱਤੇ ਰਾਹ ਪੱਧਰਾ ਕਰਕੇ ਇਕ ਪਹੀ ਬਣਾ ਕੇ ਉਸ ਦੇ ਆਸੇ ਪਾਸੇ ਆਪਣੀਆਂ ਦੁਕਾਨ ਜਾਣੀ ਝੁੱਗੀਆਂ ਬਣਾ ਲਈਆਂਇਹ ਉਹ ਹੀ ਰਸਤਾ ਸੀ ਜਿਸਨੂੰ ਬਾਅਦ ਵਿਚ ਮਜੂਦਾ ਸੋਹੋ ਰੋਡ ਦਾ ਨਾਮ ਦੇ ਦਿੱਤਾ ਗਿਆ1798 ਦੇ ਨਕਸ਼ੇ (ਜੋ ਸੈਂਟਰਲ ਲਾਇਬਰੇਰੀ ਬ੍ਰਮਿੰਘਮ ਵਿਚ ਉਪਲਬਧ ਹੈ।) ਮੁਤਾਬਿਕ ਸੋਹੋ ਹਿੱਲ ਨੂੰ ਮਨੀ-ਬੈਗ ਹਿੱਲ ਕਿਹਾ ਜਾਂਦਾ ਸੀ ਤੇ ਸੋਹੋ ਰੋਡ ਦਾ ਨਾਮ ਮਨੀ-ਬੈਗ ਹਿੱਲ ਰੋਡ ਸੀਮਨੀ-ਬੈਗ ਨਾਮਕਰਣ ਵੀ ਇਥੋਂ ਦੀਆਂ ਤਵਾਇਫਾਂ ਨਾਲ ਸੰਬੰਧਿਤ ਹੈਮਜ਼ਦੂਰ ਤਨਖਾਹਾਂ ਨਾਲ ਭਰੇ ਝੋਲੇ ਲਿਆਉਂਦੇ ਅਤੇ ਨਾਚੀਆਂ ਉੱਤੇ ਸਾਰਾ ਧਨ ਵਾਰ ਕੇ ਖਾਲੀ ਥੈਲੇ ਕੇ ਘਰਾਂ ਨੂੰ ਚਲੇ ਜਾਂਦੇ1802 ਵਿਚ ਇਹ ਨਾਮ ਬਦਲ ਕੇ ਪਾਰਕ ਰੋਡ ਕਰ ਦਿੱਤਾ ਗਿਆ1819 ਵਿਚ ਇਸ ਨੂੰ ਸ਼ਰੂਸਬਰੀ ਰੋਡ ਕਿਹਾ ਜਾਂਦਾ ਸੀ, 1834 ਵਿਚ ਇਹ ਸੋਹੋ ਸਟਰੀਟ ਵਜੋਂ ਜਾਣੀ ਜਾਂਦੀ ਸੀ ਤੇ 1855 ਵਿਚ ਸੋਹੋ ਰੋਡ ਨੂੰ ਵੁਲਵਰਹੈਂਪਟਨ ਰੋਡ ਦਾ ਨਾਮ ਦੇ ਦਿੱਤਾ ਗਿਆ ਸੀ 1872 ਦੇ ਇਕ ਨਕਸ਼ੇ ਵਿਚ ਸੋਹੋ ਰੋਡ, ਫੈਕਟਰੀ ਰੋਡ ਵਜੋਂ ਦਰਜ਼ ਹੈ

------

ਦੂਸਰੇ ਵਿਸ਼ਵ ਯੁੱਧ ਸਮੇਂ ਬੰਬਾਰੀ ਦੇ ਖਤਰਿਆਂ ਨੂੰ ਦੇਖਦਿਆਂ ਆਪਣੀ ਨਸਲਕੁਸ਼ੀ ਰੋਕਣ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਵੈਸਟਇੰਡੀਅਨ ਲੋਕਾਂ ਨੂੰ ਕਾਰਖਾਨਿਆਂ ਵਿਚ ਅੰਗਰੇਜ਼ਾਂ ਦੀ ਜਗ੍ਹਾ ਲਿਆ ਕੇ ਵਾੜ ਦਿੱਤਾਜੰਗ ਉਪਰੰਤ ਇਹਨਾਂ ਐਫਰੋ-ਕੈਰੇਬੀਅਨ ਕਾਲੇ ਲੋਕਾਂ ਨੇ ਦੇਸ਼ ਦੀ ਪੂਨਰ ਉਸਾਰੀ ਵਿਚ ਆਪਣਾ ਬਹੁਤ ਯੋਗਦਾਨ ਪਾਇਆਇਹਨਾਂ ਲੋਕਾਂ ਨੇ ਅੰਗਰੇਜ਼ਾਂ ਦੇ ਗ਼ੁਲਾਮ ਬਣ ਕੇ ਡੰਗਰਾਂ ਵਾਂਗ ਐਨੀ ਸ਼ਿੱਦਤ ਨਾਲ ਕੰਮ ਕੀਤਾ ਕਿ ਉਹਨਾਂ ਦੀ ਆਪਣੀ ਮੌਜੂਦਾ ਪਨੀਰੀ ਨੂੰ ਨਾ ਤਾਂ ਆਪਣੇ ਸਭਿਆਚਾਰ, ਇਤਿਹਾਸ, ਸੰਗੀਤ ਅਤੇ ਨਾ ਆਪਣੀ ਮਾਂ ਬੋਲੀ ਬਾਰੇ ਸਹੀ ਜਾਂ ਪੂਰੀ ਜਾਣਕਾਰੀ ਹੈਇਕ ਤਰ੍ਹਾਂ ਅੰਗਰੇਜ਼ ਲੋਕਾਂ ਨੇ ਉਨ੍ਹਾਂ ਦੀ ਨਸਲ ਹੀ ਖਰਾਬ ਕਰਕੇ ਰੱਖ ਦਿੱਤੀ ਹੈਪੁਰਾਣੇ ਬਜ਼ੁਰਗ ਕਾਲੇ ਲੋਕਾਂ ਨਾਲ ਅੱਜ ਵੀ ਇਸ ਸੰਦਰਭ ਵਿਚ ਗੱਲ ਛੇੜ ਕੇ ਦੇਖੋ ਤਾਂ ਉਹਨਾਂ ਦਾ ਮੂੰਹ ਕੁੜੱਤਣ ਨਾਲ ਭਰ ਜਾਂਦਾ ਹੈ ਤੇ ਅੱਖਾਂ ਵਿਚੋਂ ਲਹੂ ਦੇ ਹੰਝੂ ਟਪਕ ਪੈਂਦੇ ਹਨਪ੍ਰਸਿੱਧ ਸਾਹਿਤਸ਼ਾਸ਼ਤਰੀ, ਇਤਿਹਾਸਕਾਰ, ਪੱਤਕਰਕਾਰ ਅਤੇ ਲੇਖਕਾ ਵਿਕਟੋਰੀਆ ਕੈਂਬਲ ਆਪਣੀ 2814 ਸਫਿਆਂ ਦੀ ਪੁਸਤਕ ਬਲੈਕਸ ਇੰਨ ਬ੍ਰਿਟਨ’(ਜੋ ਉਸ ਨੇ ਬਾਰਾਂ ਸਾਲਾਂ ਦੀ ਮਿਹਨਤ ਨਾਲ ਦੌ ਹਜ਼ਾਰ ਪਰਿਵਾਰਾਂ ਨਾਲ ਮੁਲਕਾਤ ਕਰਕੇ ਲਿਖੀ ਹੈ) ਵਿਚ ਖ਼ੁਲਾਸਾ ਕਰਦੀ ਹੈ, ਵੈਸਟ ਇੰਡੀਅਨ ਲੋਕਾਂ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਸੱਦਣ ਲਈ ਝੂਠੇ ਸਬਜ਼ਬਾਗ ਦਿਖਾਏ ਤੇ ਵਧੀਆ ਜੀਵਨ ਪ੍ਰਦਾਨ ਕਰਨ ਦੇ ਝੂਠੇ ਵਾਅਦੇ ਕੀਤੇ ਸਨਲੇਕਿਨ ਇੰਗਲੈਂਡ ਆਉਣ ਤੇ ਉਹਨਾਂ ਨਾਲ ਨਸਲ ਅਤੇ ਰੰਗ ਦੇ ਅਧਾਰ ਉੱਤੇ ਬਹੁਤ ਜ਼ੁਲਮ ਕੀਤੇ ਗਏਕਾਲੇ ਲੋਕਾਂ ਨੂੰ ਬਹੁਤ ਸਾਰੀਆਂ ਥਾਵਾਂ ਉੱਤੇ ਜਾਣ ਦੀ ਮਨਾਹੀ ਸੀਉਸ ਸਮੇਂ ਇਨ੍ਹਾਂ ਲੋਕਾਂ ਨਾਲ ਜੋ ਵਿਤਕਰਾ ਹੁੰਦਾ ਸੀ, ਉਹ ਉਹਨਾਂ ਦੀ ਲੋਕਾਂ ਦੀ ਜ਼ਬਾਨੀ ਉਪਰੋਕਤ ਵਰਣਿਤ ਪੁਸਤਕ ਦੇ ਪੰਨਾ 24 ਤੋਂ 36 ਵਿਚ ਦਰਜ਼ ਕੀਤਾ ਗਿਆ ਹੈਕਾਲ਼ੇ ਲੋਕਾਂ ਦੇ ਉਨ੍ਹਾਂ ਬਿਆਨਾਂ ਨੂੰ ਪੜ੍ਹ ਕੇ ਇਨਸਾਨੀਅਤ ਸ਼ਰਮਸਾਰ ਹੋਈ ਪ੍ਰਤੀਤ ਹੁੰਦੀ ਹੈ ਤੇ ਉਨ੍ਹਾਂ ਦੇ ਹੰਢਾਏ ਦਰਦ ਦਾ ਅਹਿਸਾਸ ਹੁੰਦਾ ਹੈਇਸ ਨਸਲਵਾਦ ਨਾਲ ਨਜਿੱਠਣ ਲਈ ਕਾਲਿਆਂ ਨੂੰ ਭਾਵੇਂ ਕਈ ਸਾਲ ਤਾਂ ਲੱਗ ਗਏ ਪਰ ਉਹਨਾਂ ਨੇ ਹਥਿਆਰ ਐਨਾ ਵਧੀਆ ਵਰਤਿਆ ਕਿ ਆਉਂਦੇ ਕਈ ਸਾਲਾਂ ਤੱਕ ਵੀ ਉਹ ਕਾਰਾਗਰ ਰਹੇਗਾਉਹ ਹਥਿਆਰ ਸੀ ਕਲਮ ਦਾਕਾਲਿਆਂ ਨੇ ਲੇਖਕ ਪੈਦਾ ਕੀਤੇ, ਜਿਨ੍ਹਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਧਾਰ ਬਣਾ ਕੇ ਸਾਹਿਤ ਰਚਿਆ ਤੇ ਉਸ ਸਾਹਿਤ ਨੂੰ ਕਾਲੇ ਕਲਮਕਾਰਾਂ ਦਾ ਸਾਹਿਤ ਗਰਦਾਨ ਕੇ ਮਾਨਤਾ ਹਾਸਿਲ ਕਰਵਾਈਅੱਜ ਵੀ ਬ੍ਰਤਾਨਵੀ ਲਾਇਬਰੇਰੀਆਂ ਵਿਚ Black Writer’s Litrature ਨਾਮੀ ਵੱਖਰੀਆਂ ਸ਼ੈਲਫਾਂ ਦੇਖੀਆਂ ਜਾ ਸਕਦੀਆਂ ਹਨ

-----

1961 ਵਿਚ ਵੈਸਟ ਇੰਡੀਅਨਾਂ ਦੀ ਸੰਖਿਆ 17,000 ਸੀਸੋਹੋ ਰੋਡ ਦਾ ਨਕਸ਼ਾਂ ਕਾਫੀ ਹੱਦ ਤੱਕ ਬਦਲ ਚੁੱਕਿਆ ਸੀਤੇ ਇਹ ਉਸ ਸਮੇਂ ਕਾਲੇ ਲੋਕਾਂ ਦੀ ਰਾਜਧਾਨੀ ਹੁੰਦੀ ਸੀਇਥੇ ਇਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ, ਮਕਾਨ, ਜੂਏਖ਼ਾਨੇ, ਚਕਲੇ, ਅਤੇ ਰੇਸਟੋਰੈਂਟ ਬਣਾਏਇਥੇ ਉਹ ਆਪਣਾ ਸਲਾਨਾ ਤਿਉਹਾਰ ਜਿਸਨੂੰ ਕਾਰਨੀਵੈਲ ਕਹਿੰਦੇ ਹਨ 1984 ਤੱਕ ਬਾਦਸਤੂਰ ਮਨਾਉਂਦੇ ਰਹੇਕਾਲਿਆਂ ਦਾ ਇਕ ਤਰ੍ਹਾਂ ਨਾਲ ਇਥੇ ਸ਼ਾਸ਼ਨ ਹੀ ਚੱਲਦਾ ਸੀਪੱਬਾਂ ਵਿਚ ਸ਼ਰੇਆਮ ਦੋ ਨੰਬਰ ਦੇ ਕੰਮ ਹੁੰਦੇਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਖਰੀਦੇ ਅਤੇ ਵੇਚੇ ਜਾਂਦੇਫਰੰਗੀ ਪੁਲਿਸ ਵੀ ਕੋਈ ਬਹੁਤੀ ਇਸ ਇਲਕੇ ਵਿਚ ਦਖ਼ਲਅੰਦਾਜ਼ੀ ਨਾ ਕਰਦੀਲੜਾਈ-ਝਗੜਾ, ਵੱਢ-ਟੁੱਕ ਹੋਣ ਤੇ ਜੇ ਪੁਲਿਸ ਨੂੰ ਸੂਚਿਤ ਵੀ ਕੀਤਾ ਜਾਂਦਾ ਤਾਂ ਭਾਰਤੀ ਪੁਲਿਸ ਵਾਂਗ ਬ੍ਰਤਾਨਵੀ ਪੁਲਿਸ ਵੀ ਵਾਰਦਾਤ ਹੋ ਜਾਣ ਦੇ ਪਿਛੋਂ ਹੀ ਪਹੁੰਚਦੀਬ੍ਰਮਿੰਘਮ ਵਿਚ ਅੱਜ ਵੀ ਹੈਂਡਸਵਰਥ ਵਿਖੇ ਜੁਰਮ ਦੀ ਦਰ ਸਭ ਤੋਂ ਜ਼ਿਆਦਾ ਹੈਇਸੇ ਵਜ੍ਹਾ ਕਰਕੇ ਇਸ ਇਲਾਕੇ ਵਿਚ ਗੱਡੀਆਂ ਅਤੇ ਘਰਾਂ ਦੀਆਂ ਇੰਸ਼ੋਰੈਂਸਾਂ ਮਹਿੰਗੀਆਂ ਹੁੰਦੀਆਂ ਹਨ, ਕਿਉਂਕਿ ਲੁੱਟ-ਖੋਹ, ਅੱਗਜ਼ਨੀ ਅਤੇ ਚੋਰੀਆਂ ਚਕਾਰੀਆਂ ਦਾ ਖਦਸਾ ਅਕਸਰ ਬਣਿਆ ਰਹਿੰਦਾ ਹੈਇਥੇ ਵਰਣਨਯੋਗ ਹੈ ਕਿ ਕਿ ਗੋਰੇ-ਕਾਲੇ ਲੋਕ ਵੱਧ ਤੋਂ ਵੱਧ ਨੌ ਕੈਰਟ ਦਾ ਸੋਨਾ ਪਹਿਨਦੇ ਹਨ ਤੇ ਭਾਰਤੀ ਬਾਈ ਜਾਂ ਚੌਵੀਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਚੌਵੀ ਕੈਰਟ ਦਾ ਸੋਨਾ ਵੀ ਹੁੰਦਾ ਹੈ ਤੇ ਉਹ ਉਹਨਾਂ ਦੇ ਸੋਨੇ ਨਾਲੋਂ ਮਹਿੰਗਾ ਹੁੰਦਾ ਹੈਇਹ ਗੱਲ ਕਿੰਨੀ ਕੁ ਸਹੀ ਜਾਂ ਗ਼ਲਤ ਹੈ ਇਹ ਤਾਂ ਮੈਂ ਦਾਵੇ ਨਾਲ ਨਹੀਂ ਕਹਿ ਸਕਦਾ ਪਰ ਖ਼ਬਰਾਂ ਅਤੇ ਪੁਲਿਸ ਪੜਤਾਲਾਂ ਸਬੰਧੀ ਛਪੇ ਲੇਖਾਂ ਵਿਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਭਾਰਤੀ ਸੁਨਿਆਰੇ ਕਾਲਿਆਂ ਨੂੰ ਉਕਸਾ ਕੇ ਲੁੱਟ-ਖੋਹ ਅਤੇ ਚੋਰੀਆਂ ਕਰਵਾ ਕੇ ਉਨ੍ਹਾਂ ਤੋਂ ਸਸਤੇ ਭਾਅ ਸੋਨਾ ਖਰੀਦਦੇ ਅਤੇ ਫਿਰ ਉਸ ਨੂੰ ਅੱਗੋਂ ਗਾਹਕਾਂ ਨੂੰ ਵੇਚਦੇਵਿਆਹਾਂ-ਸ਼ਾਦੀਆਂ ਸਮੇਂ ਜਦੋਂ ਕੋਈ ਵੱਡੀ ਮਾਤਰਾ ਵਿਚ ਸੋਨਾ ਖ਼ਰੀਦ ਕੇ ਲਿਜਾਂਦਾ ਤਾਂ ਆਪਣੇ ਗਾਹਕ ਦੇ ਘਰ ਚੋਰੀ ਕਰਨ ਲਈ ਕਾਲਿਆਂ ਨੂੰ ਜਾਣਕਾਰੀ ਇਹ ਸੁਨਿਆਰੇ (ਕੁਝ ਕੁ, ਸਾਰੇ ਨਹੀਂ) ਹੀ ਦਿੰਦੇਇਸ ਗੱਲ ਦਾ ਭੇਤ ਉਸ ਸਮੇਂ ਖੁੱਲ੍ਹਿਆ ਸੀ ਜਦੋਂ ਪੁਲਿਸ ਦੁਆਰਾ ਇੰਗਲੈਂਡ ਦੇ ਕਿਸੇ ਹੋਰ ਸ਼ਹਿਰ ਵਿਚ ਇਕ ਜਾਲ ਵਿਛਾਇਆ ਗਿਆਪੁਲਿਸ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਅਧਿਨ ਇਕ ਦੇਸੀ ਪਰਿਵਾਰ ਨੂੰ ਕੁੜੀ ਦੇ ਵਿਆਹ ਦਾ ਬਹਾਨਾ ਬਣਾ ਕੇ ਸੋਨਾ ਖਰੀਦਣ ਭੇਜਿਆ ਗਿਆਉਸ ਪਰਿਵਾਰ ਵੱਲੋਂ ਸੁਨਿਆਰੇ ਨੂੰ ਆਪਣੇ ਘਰ ਦਾ ਪਤਾ ਉਹ ਲਿਖਾਇਆ ਗਿਆ ਜੋ ਪੁਲਿਸ ਦੁਆਰਾ ਦੱਸਿਆ ਗਿਆ ਸੀਮਜ਼ੇ ਦੀ ਗੱਲ ਹੈ ਕਿ ਉਸ ਸਿਰਨਾਵੇਂ ਉੱਤੇ ਉਸੇ ਰਾਤ ਹੀ ਕਾਲੇ ਚੋਰੀ ਕਰਨ ਚਲੇ ਗਏ ਅਤੇ ਪਹਿਲਾਂ ਹੀ ਲੁਕ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਪੁਲਿਸ ਨੇ ਫੜ ਲਏ

*****

ਲੜੀ ਜੋੜਨ ਲਈ ਹੇਠਲੀ ਪੋਸਟ ਪੜ੍ਹੋ ਜੀ।