ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, May 29, 2009

ਤਨਦੀਪ ਤਮੰਨਾ - ਲੇਖ - ਹਨੇਰਿਆਂ ਦੇ ਓਹਲੇ ਵਿਚਲੇ ਚਾਨਣ ਦਾ ਬੁੱਤ-ਤਰਾਸ਼ 'ਆਪਣੇ ਆਪ ਕੋਲ਼'

ਹਨੇਰਿਆਂ ਦੇ ਓਹਲੇ ਵਿਚਲੇ ਚਾਨਣ ਦਾ ਬੁੱਤ-ਤਰਾਸ਼ – ‘ਆਪਣੇ ਆਪ ਕੋਲ਼

ਲੇਖ

ਮੈਂ ਜਦ ਕਿਤਾਬ ਚੁੱਕੀ ਤਾਂ ਨਜ਼ਮਾਂ ਵਿਚਲੇ ਲਫ਼ਜ਼ ਬਹਾਰ ਰੁੱਤੇ ਕਰੂੰਬਲਾਂ ਬਣ ਫੁੱਟਦੇ ….ਗਰਮੀ ਰੁੱਤੇ ਲੂਹੇ ਜਾਂਦੇਵਰਖਾ ਰੁੱਤੇ ਫੁਹਾਰਾਂ ਸੰਗ ਮੌਲਦੇਔੜ ਚ ਕਿਰਮਚੀ ਮੌਸਮਾਂ ਦੇ ਬਗਲਗੀਰ ਹੁੰਦੇਅਤੇ ਸਰਦ ਰੁੱਤੇ ਬਰਫੰਬਿਆਂ ਦਾ ਕੋਸਾ ਨਿੱਘ ਮਾਣਦੇ ਜਾਪੇ ਤੇ ਇਹਨਾਂ ਰੁੱਤਾਂ ਦੀਆਂ ਅੱਖਾਂ ਚ ਸੁਪਨੇ ਸਜਾਉਂਦੀ ਉਸਦੀ ਕਵਿਤਾ ਜਨਮਦੀ ਜਾਪੀਉਸਦੀ ਕਵਿਤਾ ਚਾਹੇ ਸਮੁੰਦਰ ਕਿਨਾਰੇ ਮੁੱਠੀ ਚੋਂ ਰੇਤ ਕਰਦਿਆਂ ਦਸਤਕ ਦੇਵੇ ਜਾਂ ਅੱਧੀ ਰਾਤ ਦੀ ਕੁੱਖੋਂ ਜਨਮੇ….ਦਿਨੇ ਪਹਾੜੀ ਝਰਨੇ ਦੇ ਨਿਰਮਲ ਨੀਰ ਨਾਲ਼ ਅਠਖੇਲੀਆਂ ਕਰਦੀ ਆਵੇਸਫ਼ਿਆਂ ਦੇ ਹਾਸ਼ੀਏ ਦੇ ਅੰਦਰ ਪੋਲੇ ਪੱਬ ਧਰਦੀ ਆਪਣਾ ਘਰ ਬਣਾ ਹੀ ਲੈਂਦੀ ਹੈਕਵਿਤਾ ਦੀ ਕੋਈ ਪ੍ਰੀਭਾਸਾ ਨਹੀਂ, ਪਰ ਇਹਦੇ ਚ ਜੀਵਨ ਦੇ ਹਰ ਰੰਗ ਦੀ ਪ੍ਰੀਭਾਸ਼ਾ ਛੁਪੀ ਹੁੰਦੀ ਹੈਕਵੀ ਸਾਹਮਣੇ ਚਾਹੇ ਸਵਿਟਜ਼ਰਲੈਂਡ ਦੀਆਂ ਖ਼ੂਬਸੂਰਤ ਵਾਦੀਆਂ ਚ ਬਹਾਰ ਦੀ ਆਮਦ ਹੋਵੇ ਜਾਂ ਨਮੀਬੀਆ ਦਾ ਵਿਸ਼ਾਲ ਮਾਰੂਥਲ ਚ ਹਜ਼ਾਰਾਂ ਮੀਲ ਡਰਾਉਂਣਾ ਸੋਕਾਸਮੇਂ ਅਤੇ ਸਥਾਨ ਦੇ ਅਨੂਕੂਲ ਜਜ਼ਬਾਤ ਕਲਮ ਚ ਉੱਤਰ ਆਉਂਣ ਤਾਂ ਕਵਿਤਾ ਲਿਖੀ ਹੀ ਜਾਂਦੀ ਹੈ

****

ਚੰਗਾ ਇਹੀ ਹੁੰਦਾ ਹੈ ਕਿ ਚੇਤਨਾ ਦਾ ਪ੍ਰਵਾਹ ਮੁਸਲਸਲ ਚਲਦਾ ਰਹੇਉਹ ਕਿਨਾਰੇ ਨਾ ਤੋੜੇਚਿਣਗ ਸੁਲ਼ਗਦੀ ਰਹੇਉਹ ਭਾਂਬੜ ਬਣ ਨਾ ਬਲ਼ੇਤੇ ਕਵੀ ਦੀ ਸੋਚ ਉਸ ਪ੍ਰਵਾਨ ਨਾਲ਼ ਤੁਰਦੀ ਰਹੇਉਸ ਚਿਣਗ ਨਾਲ਼ ਮਘਦੀ ਰਹੇ ਮੇਰੀ ਨਜ਼ਰ ਚ ਕਵੀ ਨੂੰ ਅਣਭੋਲ ਹੋਣਾ ਚਾਹੀਦਾ ਹੈਬੇੜੀਆਂ ਬਣਾਉਂਣ ਵਾਲ਼ੇ ਵਾਂਗਜਿਹੜਾ ਬੇੜੀ ਬਣਾਉਂਦੇ ਸਮੇਂ ਇਸ ਗੱਲੋਂ ਬੇਖ਼ਬਰ ਹੁੰਦੈ ਕਿ ਉਸਦੀ ਬਣਾਈ ਬੇੜੀ ਨੇ ਕਿੰਨੇ ਮੁਸਾਫ਼ਿਰਾਂ ਨੂੰ ਪਾਰ ਲਗਾਉਂਣਾ ਹੈ.....ਉਹ ਤਾਂ ਬੱਸ ਆਪਣਾ ਕਰਮ ਕਰਦਾ ਹੈਓਸੇ ਤਰ੍ਹਾਂ ਕਵੀ ਲਫ਼ਜ਼ਾਂ ਦੇ ਪੰਖੇਰੂਆਂ ਨੂੰ ਕ਼ਫ਼ਸ ਚ ਕੈਦ ਨਹੀਂ ਕਰਦਾ….ਸਗੋਂ ਉਹਨਾਂ ਦੇ ਪੈਰੀਂ ਛੱਲੇ ਪਾ ਖੁੱਲ੍ਹੇ ਆਕਾਸ਼ ਚ ਉਡਾਨ ਭਰਨ ਦਿੰਦਾ ਹੈਪੰਖੇਰੂ ਜਿੱਥੇ ਜਾਣਗੇ….ਉਸਦਾ ਪੈਗ਼ਾਮ ਪਹੁੰਚ ਜਾਏਗਾ

****

ਆਪਣੇ ਆਪ ਕੋਲ਼’ , ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲਦਾ ਪਲੇਠਾ ਕਾਵਿ-ਸੰਗ੍ਰਹਿ ਹੈ....ਜਿਸ ਵਿਚ ਉਸਦੀਆਂ 64 ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਲ ਨੇਉਸਦੀਆਂ ਨਜ਼ਮਾਂ ਤੋਂ ਮੈਂ ਬਹੁਤ ਜ਼ਿਆਦਾ ਮੁਤਾਸਰ ਹੋਈ ਹਾਂ ਸਭ ਤੋਂ ਚੰਗੀ ਗੱਲ ਕਿ ਉਸਨੇ ਕਿਤਾਬ ਦੀ ਕਿਸੇ ਤੋਂ ਲੰਮੀ ਚੌੜੀ ਭੂਮਿਕਾ ਨਹੀਂ ਬੰਨ੍ਹਵਾਈਕੋਈ ਮੁੱਖ-ਬੰਦ ਨਹੀਂ ਲਿਖਵਾਇਆ। ਮੇਰੇ ਵਿਚਾਰ ਅਨੁਸਾਰ ਲਿਖਤ ਚ ਦਮ ਹੈ ਤਾਂ ਉਹ ਆਪ ਬੋਲੇਗੀ….ਉਸਨੂੰ ਪਾਠਕਾਂ ਤੇ ਛੱਡ ਦਿਓ….ਕੋਝੇਪਣ ਨੂੰ ਫੁਲਕਾਰੀ ਚ ਸਜਾ ਕੇ ਕੀ ਕਰੋਂਗੇ.....ਜਦ ਘੁੰਡ ਚੁੱਕਿਆਂ ਸਭ ਸਾਹਮਣੇ ਆ ਹੀ ਜਾਣਾ ਹੈਮੈਂ ਅੱਜ ਤੱਕ ਕਿਸੇ ਵੀ ਕਿਤਾਬ ਦੀ ਭੂਮਿਕਾ ਨਹੀਂ ਪੜ੍ਹੀਮੈਂ ਕਿਸੇ ਦੀਆਂ ਅੱਖਾਂ ਰਾਹੀਂ ਲਿਖਤ ਨੂੰ ਕਿਉਂ ਦੇਖਾਂਚਾਹੇ ਭੂਮਿਕਾ ਦਾ ਲੇਖਕ ਕੋਈ ਵੀ ਹੋਵੇ ਕਿਤਾਬ ਕੋਈ ਟਕਸਾਲ ਚੋਂ ਨਿਕਲ਼ਿਆ ਸਿੱਕਾ ਨਹੀਂ ਹੈ..ਜਿਸ ਤੇ ਮੋਹਰ ਲੱਗਣੀ ਜ਼ਰੂਰੀ ਹੁੰਦੀ ਹੈ ਕਿਤਾਬ ਖ਼ੁਦ ਪੜ੍ਹੋਮੇਰਾ ਇਹ ਵਿਚਾਰ ਹੈ ਕਿਉਂਕਿ ਇੱਕ ਦੇ ਵਿਚਾਰ ਦੂਜੇ ਨਾਲ਼ੋਂ ਮੁਖ਼ਤਲਿਫ਼ ਹੋ ਸਕਦੇ ਹਨ ਇਹੀ ਗੱਲ ਲੇਖਕ ਲਈ ਵੀ ਹੈ ਕਿ ਪਾਠਕਾਂ ਲਈ ਲਿਖੋ.....ਆਲੋਚਕਾਂ ਲਈ ਨਹੀਂ

ਜਸਬੀਰ ਮਾਹਲ ਅਜਿਹੇ ਕਲਾ ਅਤੇ ਸਾਹਿਤ ਦੇ ਪਾਰਖੂਆਂ ਤੇ ਤਿੱਖਾ ਵਿਅੰਗ ਕਸਦਾ ਲਿਖਦਾ ਹੈ ਕਿ:

ਕਵਿਤਾ

ਮੈਂ ਅਜੇ ਤੈਨੂੰ ਨਹੀਂ ਲਿਖ ਸਕਦਾ

ਅਜੇ ਤਾਂ ਲੱਭ ਰਿਹਾਂ

ਅਜਿਹਾ ਕੋਈ ਖ਼ਿਆਲ

ਜਾਰੀ ਹੈ ਅਜੇ

ਅਜਿਹੇ ਸ਼ਬਦਾਂ ਦੀ ਭਾਲ਼

ਜਿਨ੍ਹਾਂ ਨੂੰ ਵਰਤ ਕੇ

ਬਣਾਵਾਂ ਤੇਰਾ ਮੂੰਹ-ਮੱਥਾ

ਪਿਕਾਸੋ ਦੀ

ਉਸ ਕਲਾ-ਕ੍ਰਿਤ ਜਿਹਾ

ਨੁਮਾਇਸ਼ ਚ ਜੀਹਨੂੰ

ਪੁੱਠੀ ਟੰਗੀ ਵੇਖ

ਸ਼ਲਾਘਾ ਕਰਦੇ

ਥੱਕਦੇ ਨਹੀਂ ਕਲਾ ਦੇ ਪਾਰਖੂ ( ਪੰਨਾ 33)

-----

ਉਸ ਅਨੁਸਾਰ

ਘਰ ਵਿਚ ਮਹਿਫ਼ੂਜ਼

ਗਮਲੇ ਚ ਉਗੇ ਬੂਟਿਆਂ ਚੋਂ ਹੀ ਨਹੀਂ

ਸਗੋਂ ਮੌਸਮਾਂ ਦੀ ਮਾਰ ਝੱਲਦੇ

ਰੁੱਖ ਦੇ ਟੂਸਿਆਂ ਚੋਂ ਵੀ

ਫੁੱਟਦੀ ਹੈ ਕਵਿਤਾ

………….

ਕਵਿਤਾ

ਕੁਰਸੀ ਮੇਜ਼ ਡਾਹ ਕੇ

ਕਾਗ਼ਜ਼ ਵਿਛਾ ਕੇ

ਲਿਖੀ ਨਹੀਂ ਜਾਂਦੀ ( ਪੰਨਾ 34-35)

----

ਆਜ਼ਾਦ ਨਜ਼ਮ ਦੇ ਨਾਮ ਦਾ ਸਹਾਰਾ ਲੈ ਕੇ ਲਿਖੇ ਜਾਂਦੀ ਬੇਅਰਥੀ ਨਜ਼ਮ ਬਾਰੇ ਜਿੱਥੇ ਉਹ ਚਿੰਤਾ ਪ੍ਰਗਟ ਕਰਦਾ ਹੈ, ਓਥੇ ਬੇਬਾਕੀ ਨਾਲ਼ ਲਿਖ ਜਾਂਦੈ ਕਿ:

ਕਵਿਤਾ

ਕਦੇ ਸੂਖ਼ਮ ਗੱਲ ਕਹਿਣ ਦੀ ਆੜ

ਆਖੇ ਫ਼ਜ਼ੂਲ ਜਿਹਾ

ਕਦੇ ਉੱਤਰ-ਆਧੁਨਿਕਤਾ ਦਾ ਲੈ ਸਹਾਰਾ

ਕਹਿੰਦੀ ਹੈ

ਜ਼ਿੰਦਗੀ ਤੋਂ ਟੁੱਟੀ ਹੋਈ ਗੱਲ

ਕਦੇ ਬੋਲਦੀ ਹੈ ਅਵਾ-ਤਵਾ

ਜਿਵੇਂ ਦੱਸ ਰਹੀ ਹੋਵੇ

ਹਫ਼ਤੇ ਦਾ ਰਾਸ਼ੀ-ਫ਼ਲ ( ਪੰਨਾ 37 )

******

ਉਸਦੀਆਂ ਨਜ਼ਮਾਂ ਵਿਚਲੀ ਦਾਰਸ਼ਨਿਕਤਾ ਕਮਾਲ ਦੀ ਹੈ....ਛੋਟੇ-ਛੋਟੇ ਲਫ਼ਜ਼ਾਂ ਚ ਵੱਡੇ ਸੰਕੇਤ ਦੇ ਜਾਣਾ ਉਸਦੀਆਂ ਨਜ਼ਮਾਂ ਦੀ ਖ਼ਾਸੀਅਤ ਹੈਅਸੀਂ ਹਰ ਪਲ ਵਕਤ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਨੱਚੀ ਜਾਂਦੇ ਹਾਂ....ਉਸਦੀ ਨਜ਼ਮ ਆਪਣੇ ਲਈ ਰਾਖਵਾਂ ਦਿਨਮਿਖਾਈਲ ਨਈਮੀ ਦੇ ਕਥਨ ਅਨੁਸਾਰ ਚੇਤੇ ਕਰਵਾਉਂਦੀ ਹੈ ਕਿ ਇਹ ਅਰਥਹੀਣ ਦੌੜ ਕਿਤੇ ਖ਼ਤਮ ਨਹੀਂ ਹੋਵੇਗੀ...ਇਹ ਜਲਸਾ ਸਦਾ ਲੱਗਿਆ ਰਹੇਗਾ....ਆਪਣੇ-ਆਪ ਨਾਲ਼ ਵਕਤ ਜ਼ਰੂਰ ਬਿਤਾਉਂਣਾ ਚਾਹੀਦਾ ਹੈ...

ਅਰਥਹੀਣ ਇਸ ਦੌੜ ਚ ਹਫਦਾ

ਕਿੰਝ ਦਾ ਮੈਂ ਦੌੜਾਕ ਹਾਂ

ਸ਼ਾਮਲ ਹਾਂ ਦੌੜ ਵਿਚ

ਤੇ ਦਰਸ਼ਕ ਵੀ ਆਪ ਹਾਂ ( ਪੰਨਾ: 10)

-----

ਮਾਹਲ ਦਾਰਸ਼ਨਿਕ ਸੋਚ ਦਾ ਧਾਰਨੀ ਜ਼ਰੂਰ ਹੈ, ਪਰ ਆਮ ਜੀਵਨ ਦੇ ਮਾਅਨੇ ਬਾਖ਼ੂਬੀ ਸਮਝਦਾ ਹੈਫ਼ਰਜ਼ਾਂ ਨੂੰ ਨਿਭਾਉਂਣਾ ਉਸ ਨੂੰ ਆਉਦਾ ਹੈ….

ਸਿਧਾਰਥ ਨਹੀਂ ਹਾਂ ਮੈਂ

ਕਿ ਟੁਰ ਪਵਾਂ ਜੰਗਲ ਵੱਲ

ਟੱਬਰ ਨੂੰ ਛੱਡ

ਮੇਰੇ ਕੋਲ਼ ਨਹੀਂ ਸ਼ਾਹੀ ਮਹਿਲ

ਕਰ ਸਕੇ ਜੋ

ਰੋਟੀ ਦੀ ਮੁਸ਼ਕਿਲ ਹੱਲ

----

ਉਸ ਦੀਆਂ ਨਜ਼ਮਾਂ ਦੀਆਂ ਆਖਰੀ ਸਤਰਾਂ ਨੇ ਮੇਰਾ ਅੰਤਰ-ਮਨ ਝੰਜੋੜ ਕੇ ਰੱਖ ਦਿੱਤਾ ਹੈ...ਏਸੇ ਨਜ਼ਮ ਚ ਅੱਗੇ ਜਾ ਕੇ ਉਹ ਲਿਖਦਾ ਹੈ...

ਮੇਰੇ ਖ਼ੁਦਾ!

ਟੱਬਰ ਵੱਲ, ਆਪਣੇ ਵੱਲ

ਜੰਗਲ ਤੋਂ

ਕਦੋਂ ਮੁੜਾਂਗਾ ਮੈਂ? (ਪੰਨਾ 11)

----

ਉਸਦੀ ਦਾਰਸ਼ਨਿਕਤਾ ਦੀ ਹਾਮੀ ਭਰਦੀਆਂ ਨਜ਼ਮਾਂ ਵੇਖੋ:

ਅਜੀਬ ਸ਼ੈਅ ਹੈ ਆਦਮੀ

ਹੋ ਜਾਏ ਸੁਆਹ ਕਦੇ

ਸਿਵਿਆਂ ਤੋਂ ਬਾਹਰ ਹੀ

ਤੇ ਕਦੇ

ਸਿਵਿਆਂ ਚ ਰਾਖ਼ ਬਣ ਕੇ

ਰਹੇ ਜਿਉਂਦਾ ਜਾਗਦਾ (ਪੰਨਾ 43)

----

ਜਦ ਤੋਂ ਮਿਲ਼ੀ ਹੈ

ਪੱਥਰ ਨੂੰ

ਬੁੱਤ-ਘਾੜੇ ਦੇ ਹੱਥਾਂ ਦੀ ਛੋਹ

ਆਪਣੀ ਜ਼ਾਤ ਕੋਲ਼ੋਂ

ਅੱਡ ਬਹਿੰਦਾ ਹੈ ਉਹ ( ਪੰਨਾ 44)

----

ਪੱਤਝੜ ਰੁੱਤੇ ਪਰਖ ਹੈ ਹੁੰਦੀ

ਕਿਹੜੇ ਜੁੜਿਆਂ ਰਹਿ ਕੇ

ਰੁੱਖਾਂ ਦੇ ਨਾਲ਼ ਵਫ਼ਾ ਕਰਨਗੇ

ਕਿਹੜੇ ਵਾ ਸੰਗ ਰਲ਼ ਕੇ

ਹੋਰਾਂ ਦੇ ਜਾ ਕੰਨ ਭਰਨਗੇ ( ਪੰਨਾ 24)

--

ਲੂਣਅਤੇ ਖੰਭਾਨਜ਼ਮਾਂ ਪੜ੍ਹ ਕੇ ਪਾਠਕ ਉਸਦੀ ਸੋਚ-ਉਡਾਰੀ ਦਾ ਕਾਇਲ ਹੋ ਜਾਂਦਾ ਹੈ

****

ਆਧੁਨਿਕ ਜ਼ਿੰਦਗੀ ਤੇ ਵਿਅੰਗ ਕਰਦੀਆਂ ਉਸਦੀਆਂ ਨਜ਼ਮਾਂ ਹਾਦਸੇ’ ‘ਗਿਠਮੁਠੀਏ’, ‘ਅਰਥਹੀਣ’ ‘ਪਛਾਣ’ ‘ਫਾਸਟਫੂਡਬਹੁਤ ਵਜ਼ਨਦਾਰ ਹਨ ਉਹ ਪਰਦੇ ਪਾਉਂਣਾ ਨਹੀਂ ਜਾਣਦਾ, ਕਿਉਂਕਿ ਪਰਦੇ ਹਨੇਰਾ ਕਰਦੇ ਨੇ ਤੇ ਉਹ ਚਾਨਣੀਆਂ ਪਗਡੰਡੀਆਂ ਦਾ ਰਾਹੀ ਹੈਏਸੇ ਚਾਨਣ ਨੂੰ ਪਰਤ-ਦਰ-ਪਰਤ ਫਰੋਲਣਾ ਉਹਨੂੰ ਬਾਖ਼ੂਬੀ ਆਉਂਦਾ ਹੈਨਜ਼ਮ ਅਜੋਕਾ ਗਲੀ-ਗੁਆਂਢਦੇ ਵਿਚ ਉਹ ਗੁਆਂਢੀਆਂ ਨਾਲ਼ ਖ਼ਤਮ ਹੋ ਰਹੇ ਪਿਆਰ ਅਤੇ ਵਰਤਾਵੇ ਦੀ ਗੱਲ ਕਰਦਾ ਖ਼ਦਸ਼ਾ ਪ੍ਰਗਟ ਕਰਦਾ ਹੈ

ਕੀ ਹੁਣ ਹਵਾ ਚ ਰਲ਼ੀ ਮੁਸ਼ਕ ਤੋਂ

ਮਿਲ਼ਿਆ ਕਰੂ

ਗੁਆਂਢੀ ਦੇ ਮਰ ਜਾਣ ਦੀ ਕਨਸੋਅ ? (ਪੰਨਾ 14)

---

ਮਾਹਲ ਬੜੀ ਸ਼ਿੱਦਤ ਨਾਲ਼ ਇਹ ਦਰਦ ਮਹਿਸੂਸਦਾ ਅਤੇ ਨਜ਼ਮਾਂ ਦੇ ਮਾਧਿਅਮ ਰਾਹੀਂ ਸਟੇਟਸ ਸਿੰਬਲ ਸਮਝੇ ਜਾਂਦੀਆਂ ਚੀਜ਼ਾਂ ਦੇ ਫੈਲਾਅ ਚ ਜ਼ਿੰਦਗੀ ਸ਼ਬਦ ਗੁਆਚਣ ਦਾ ਤੌਖਲ਼ਾ ਪ੍ਰਗਟ ਕਰਦਾ ਲਿਖਦੈ:

..ਇਨਸਾਨ ਨੂੰ ਨਿਗਲ਼ ਗਿਆ ਕੋਈ ਦੈਂਤ

ਬੁੱਤ, ਬਸਤਰ ਤੇ ਜ਼ੇਵਰ ਬਾਕੀ ਨੇ ਬਚੇ। ( ਪੰਨਾ 17)

****

ਕਵੀ ਨਜ਼ਮਾਂ ਚ ਦਿਖਾਵੇਬਾਜ਼ੀ ਛੱਡ ਕੇ ਆਪਣੇ ਆਪ ਲਈ ਜਿਉਂਣ ਨੂੰ ਪ੍ਰੇਰਦਾ ਹੈਤੇਜ਼ ਰਫ਼ਤਾਰ ਜ਼ਿੰਦਗੀ ਚ ਇਕ ਆਮ ਆਦਮੀ ਨੂੰ ਕਿੰਨੇ ਕਿਰਦਾਰ ਨਿਭਾਉਂਣੇ ਪੈਂਦੇ ਨੇਇਸਦੀ ਖ਼ੂਬਸੂਰਤ ਉਦਾਹਰਣ ਨਜ਼ਮ ਅਰਥਹੀਣਦੀਆਂ ਇਹ ਸਤਰਾਂ ਹਨ….

ਬੜੀ ਵਕਤ ਦੀ ਥੋੜ ਹੈ

ਆਉਂਦੇ ਦਿਨਾਂ

ਆਰਜ਼ੀ ਤੌਰ ਤੇ ਲੋੜ ਹੈ

ਰੂਹ ਤੋਂ ਸੱਖਣੇ

ਇਕ ਜਣੇ ਦੇ ਜਿਸਮ ਦੀ

ਜੋ ਮੇਰੀ ਥਾਵੇਂ ਭਰੇ ਹਾਜ਼ਰੀ

ਰਸਮੀਂ ਕਿਸਮ ਦੀ….

………

ਮੈਂ ਆਪ ਤੇ ਹਾਜ਼ਰ ਹੋ ਨਹੀਂ ਸਕਣਾ

ਕਿਉਂਕਿ

ਮੈਂ ਆਪਣੇ ਆਪ ਨੂੰ ਮਿਲ਼ਣ ਜਾਣਾ ਹੈ ( ਪੰਨਾ 15)

---

ਅਸੀਂ ਸਾਰੇਨਜ਼ਮ ਚ ਇਸਦਾ ਹੱਲ ਵੀ ਦੱਸ ਦਿੰਦਾ ਹੈ

ਪੁਲਾੜ ਦੇ ਕਿਸੇ ਬਿੰਦੂ ਤੇ ਖੜੋ ਕੇ

ਆਓ ਧਰਤ ਨੂੰ ਤੱਕੀਏ

.............

ਸੁੰਡ ਵਾਂਗ ਸਿਮਟ ਗਿਆ ਸਾਡਾ ਅਨੁਭਵ

ਇੰਝ ਹੀ ਸ਼ਾਇਦ

ਧਰੁਵਾਂ ਤੀਕ ਫੈਲ ਸਕੇ

….

ਸ਼ਾਇਦ ਇੰਝ ਹੀ

ਅਸੀਂ ਮਨੁੱਖ ਬਣ ਸਕੀਏ

ਅਸੀਂ ਸਾਰੇ

ਜੋ ਵੇਖਣ ਨੂੰ ਮਨੁੱਖ ਲੱਗਦੇ ਹਾਂ ( ਪੰਨਾ 39)

----

ਮਾਹਲ ਦੌੜ ਚ ਸ਼ਾਮਲ ਜ਼ਰੂਰ ਹੈ..ਪਰ ਉਸਦਾ ਪ੍ਰਥਮ ਆਉਂਣ ਦਾ ਕੋਈ ਇਰਾਦਾ ਨਹੀਂ..ਉਹ ਜ਼ਿੰਦਗੀ ਤੋਂ ਮੁਤਮਈਨ ਹੈ:

ਸ਼ਾਇਦ ਲੋਅ ਦਾ ਕ੍ਰਿਸ਼ਮਾ

ਹੈ ਹਜ਼ੂਰ

ਜਾਂ ਧੂੜ ਦੀ ਹੈ ਕਰਾਮਾਤ

ਕਿ ਮੇਰੀ ਨਜ਼ਰ ਨੂੰ

ਨਹੀਂ ਚੜ੍ਹਿਆ

ਤੇਜ਼ ਰੌਸ਼ਨੀ ਦਾ ਤਾਪ (ਪੰਨਾ 32)

****

ਨਜ਼ਮਾਂ ਆਮ ਭਾਸ਼ਾ ਚ ਲਿਖੀਆਂ ਗਈਆਂ ਨੇ.....ਕੋਈ ਗੁੰਝਲ਼ਦਾਰ ਸ਼ਬਦ ਉਹਨੇ ਨਹੀਂ ਵਰਤੇ...ਉਸਦੀ ਇਹੀ ਖ਼ੂਬੀ ਪਾਠਕ ਨੂੰ ਨਜ਼ਮਾਂ ਵਾਰ-ਵਾਰ ਪੜ੍ਹਨ ਅਤੇ ਵਿਚਾਰਨ ਲਈ ਮਜਬੂਰ ਕਰਦੀ ਹੈ

ਉਦਾਹਰਣ ਦੇਖੋ..

ਟੱਬਰ

…..

ਮੋਹ ਦੀ ਵਲਗਣ ਚ ਵਲ਼ ਕੇ

ਬੰਦੇ ਨੂੰ ਬਿਸਕੁਟ ਵਾਂਗ ਤੋੜੇ

ਛੱਲੀ ਵਾਂਗ ਭੋਰੇ

ਤੇ ਹੌਲ਼ੀ-ਹੌਲ਼ੀ ਭਸਮ ਕਰੇ

ਮਨੁੱਖ ਦੀ ਸੱਤਿਆ ( ਪੰਨਾ 13)

****

ਉਸਦੀ ਸੋਚ ਚ ਏਨੀ ਸੰਵੇਦਨਾ ਹੈ….ਸੂਖਮਤਾ ਹੈ ਕਿ ਪੱਤਝੜ ਰੁੱਤੇ ਦਰੱਖਤ ਹੇਠ ਇਕੱਠੇ ਹੋਏ ਪੱਤੇ ਉਸਨੂੰ ਮਾਤਮ ਚ ਡੁੱਬੇ ਚਿਹਰਿਆਂ ਦੀ ਯਾਦ ਦਵਾਉਂਦੇ ਨੇਪੈਟਰੋਲ ਪਵਾਉਂਦਿਆਂ ਉਹ ਹੋਰ ਹੀ ਵਹਿਣਾਂ ਚ ਵਹਿ ਜਾਂਦਾ ਹੈ ਤੇ ਸੋਚਣ ਲੱਗ ਪੈਂਦਾ ਉਹਨਾਂ ਬਾਰੇ.... ਜਿਹੜੇ ਕਰੋੜਾਂ ਅਰਬਾਂ ਸਾਲ ਪਹਿਲਾਂ ਧਰਤੀ ਹੇਠ ਦੱਬੇ ਗਏ ਤੇ ਪੈਟਰੋਲ ਬਣਿਆਹਸਪਤਾਲ ਚ ਮਰੀਜ਼ ਦੇ ਕਮਰੇ ਪਏ ਫੁੱਲਾਂ ਦੇ ਗੁਲਦਸਤੇ ਬਾਰੇ ਵੀ ਕੁਝ ਇੰਝ ਮਹਿਸੂਸ ਕਰਦੈ:

ਮਰੀਜ਼ ਦੇ ਕਮਰੇ

ਫੁੱਲਾਂ ਦਾ ਗੁਲਦਸਤਾ

ਮਹਿਕਾਂ ਵੰਡਦਾ

ਮੁਸਕਰਾਉਂਦਾ

ਪੀੜ ਆਪਣੀ ਸਹਿ ਰਿਹਾ ਹੈ

…..

ਇਹਦੀ ਚੁੱਪ ਨੂੰ

ਸੁਣੋ ਜ਼ਰਾ

ਕੱਟੇ ਫੁੱਲਾਂ ਦਾ ਗੁਲਦਸਤਾ

ਕੁਝ ਕਹਿ ਰਿਹਾ ਹੈ ( ਪੰਨਾ 27)

---

ਬਲ਼ਦਾ ਸਿਵਾ ਉਸਨੂੰ ਜੀਵਨ-ਜਾਚ ਸਿਖਾ ਜਾਂਦਾ ਹੈ, ਜੋ ਗ੍ਰੰਥਾਂ ਨੇ ਨਹੀਂ ਸਮਝਾਈ….

ਜੀਵਨ ਦੇ ਅਰਥ

ਕਦੋਂ ਸੀ ਸਮਝਾਉਂਣੇ

ਕਿਸੇ ਗ੍ਰੰਥ ਨੇ ਏਦਾਂ

ਜ਼ਿੰਦਗੀ ਦੇ ਰਾਹ

ਕਦੋਂ ਸੀ ਰੁਸ਼ਨਾਉਂਣੇ

ਕਿਸੇ ਸੰਤ ਨੇ ਏਦਾਂ?

ਉਸ ਰਾਖ਼ ਹੋ ਰਹੇ ਦਾ

ਜੋ ਵੀ ਨਾਂ ਸੀ

ਮੈਂ ਉਸਦਾ ਬਹੁਤ ਰਿਣੀ ਹਾਂ ( ਪੰਨਾ 31)

*******

ਕਵੀ ਜ਼ਿੰਦਗੀ ਦੀ ਰਵਾਨੀ ਲਈ ਬਦਲਾਓ ਜ਼ਰੂਰੀ ਸਮਝਦਾ ਹੈ….ਨਜ਼ਮ ਪਰੰਪਰਾਅਤੇ ਦ੍ਰਿਸ਼ਟੀਕੋਣਏਸੇ ਵੱਲ ਇਸ਼ਾਰਾ ਕਰਦੀਆਂ ਹਨ

*******

ਉਹ ਸ਼ਾਂਤੀ ਦਾ ਪੁਜਾਰੀ ਹੈ ਅਤੇ ਮਨੁੱਖਤਾ ਦੀ ਭਲਾਈ ਲੋਚਦਾ ਹੈਅਮਰੀਕਾ ਦੇ ਟਵਿੰਨ ਟਾਵਰਾਂ ਤੇ ਹੋਏ ਹਮਲਿਆਂ ਨੇ ਉਸਦੇ ਸੂਖ਼ਮ ਕਵੀ-ਮਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈਇਸ ਤਬਾਹੀ ਕਰਕੇ ਉਹ ਕੁਰਲਾ ਉੱਠਿਆ…..

ਕਿੰਨੇ ਓਪਰੇ ਸੀ ਸ਼ਬਦ

ਜੰਗ, ਡਰ, ਅਸੁਰੱਖਿਆ

ਦਹਿਸ਼ਤਗਰਦੀ, ਜਰਮ-ਯੁੱਧ

ਗਿਆਰਾਂ ਸਤੰਬਰ ਤੋਂ ਪਹਿਲਾਂ ( ਪੰਨਾ 66)

-----

ਰੂਪ ਵੱਖਰਾ ਹੈ ਹੁਣ ਹੱਲੇ ਦਾ

ਹੁਣ ਯੁੱਧ ਦੇ ਹਥਿਆਰ ਨਿਰਾਲੇ

ਕਾਗਜ਼ ਉੱਤੇ ਦਸਤਖ਼ਤ ਕਰਦੇ

ਜਾਂ ਉਹ ਬੱਸ ਫੋਨ ਮਿਲਾਉਂਦੇ

ਹੁਕਮ ਦੀ ਹੁੰਦੀ ਰਹੇ ਪਾਲਣਾ

ਬਿਨ ਟੁੱਕੇ ਤੋਂ

ਜਿਸਮਾਂ ਵਿਚੋਂ ਰਹੇ ਸਿੰਮਦਾ

ਲਹੂ ਮਨੂੱਖ ਦਾ

ਲ਼ੁੱਟ ਦਾ ਮਾਲ ਨਾ ਲੱਦਿਆ ਜਾਵੇ

ਘੋੜਿਆਂ, ਗੱਡਿਆਂ ਜਾਂ ਗਧਿਆਂ ਤੇ

ਉਹ ਤਾਂ

ਬੈਂਕਾਂ ਚ ਚੜ੍ਹ ਜਾਏ

ਇਕ ਤੋਂ ਦੂਜੇ ਨਾਂ ( ਪੰਨਾ 63)

----

ਅੱਗ ਦੀਆਂ ਮਸ਼ਾਲਾਂ ਨਾਲੋਂ ਸੂਰਜ ਦੀ ਲੋਏ ਤੁਰਨ ਦਾ ਹਾਮੀ ਹੈਕੋਝੀ ਰਾਜਨੀਤੀ ਨੂੰ ਉਹ ਨਫ਼ਰਤ ਕਰਦਾ ਹੈ ਤੇ ਅਜਿਹੀ ਸੋਚ ਨੂੰ ਬਦਲਦਿਆਂ ਵੇਖਣਾ....ਉਸਦੀ ਦਿਲੀ ਇੱਛਾ ਹੈ

ਅਮਨ ਉਡੀਕਦਿਆਂ

ਇਕ ਪੀੜ੍ਹੀ ਦੀ

ਅੱਖ ਚ ਭਰ ਗਈ ਰੇਤ

ਧੁੰਦਲ਼ਾ ਗਈ ਅੱਖ ਇਕ ਪੀੜ੍ਹੀ ਦੀ

ਬਣ ਗਈ ਇਕ ਪ੍ਰੇਤ ( ਪੰਨਾ 69)

----

ਬਸ ਅਮਨ ਲੈ ਦੇ ਮੈਨੂੰ ਅੰਮੀਏ!

ਹਾੜਾ ਕਰੀਂ ਨਾ ਨਾਂਹ ( ਪੰਨਾ 68)

********

ਜਸਬੀਰ ਮਾਹਲ ਦਰਾਸ਼ਨਿਕ ਅਤੇ ਸੰਵੇਦਨਸ਼ੀਲ ਹੋਣ ਦੇ ਨਾਲ਼-ਨਾਲ਼ ਇਕ ਆਸ਼ਾਵਾਦੀ ਕਵੀ ਹੈਪੱਤਝੜ ਦੇ ਪੱਤਿਆਂ ਚੋਂ ਉਹ ਬਹਾਰਾਂ ਦੀ ਆਮਦ ਭਾਂਪ ਲੈਂਦਾ ਹੈ

ਪੱਤਝੜ ਰੁੱਖਾਂ ਦੇ ਨਾਂ

ਬਹਾਰ ਦਾ

ਬਹੁਤ ਅਗੇਤਾ ਘੱਲਿਆ

ਲੁਕਵਾਂ ਸੰਕੇਤ ਹੈ

ਪੱਤਝੜ

ਕਿਸੇ ਰੁੱਖੀ ਉਦਾਸ

ਰੁੱਤ ਦਾ ਨਾਂ ਨਹੀਂ ( ਪੰਨਾ 20)

********

ਸਦਾ ਬਹਾਰ ਨਹੀਂ

ਮੈਂ ਲੋਚਾਂ ਉਸ ਰੁੱਖ ਜਿਹਾ ਬਣਨਾ

ਕਿਸੇ ਘੜੀ ਵੀ

ਜਿਸ ਵੱਲ ਤੱਕਿਆਂ

ਆਉਂਦੀ ਜਾਂਦੀ ਹਰ ਇਕ ਰੁੱਤ ਦੀ

ਖ਼ਬਰ ਮਿਲ਼ੇ ( ਪੰਨਾ 22)

****

ਕਵੀ ਕੁਦਰਤ ਦੇ ਸੁਹੱਪਣ ਦਾ ਉਪਾਸਕ ਹੈਹਰ ਫੁੱਲ, ਪੱਤੀ, ਪੌਦੇ, ਟਾਹਣੀਆਂ ਚ ਉਹ ਜ਼ਿੰਦਗੀ ਧੜਕਦੀ ਦੇਖਦਾ ਹੈ ਉਸਦਾ ਕੁਦਰਤ ਨਾਲ਼ ਏਨਾ ਮੋਹ ਮੈਨੂੰ ਕਵੀ ਵਰਿੰਦਰ ਪਰਿਹਾਰ ਦੀਆਂ ਕੁਦਰਤ ਬਾਰੇ ਲਿਖੀਆਂ ਨਜ਼ਮਾਂ ਦਾ ਝਾਉਲ਼ਾ ਪਾਉਂਦੀਆਂ ਨੇਕਿਤਾਬ ਖੋਲ੍ਹਦਿਆਂ ਹੀ ਨਜ਼ਮਾਂ ਵਿਚਲੇ ਖ਼ੂਬਸੂਰਤ ਲਫ਼ਜ਼ ਪਾਠਕ ਨੂੰ ਰੰਗ-ਬਿਰੰਗੇ ਫੁੱਲਾਂ, ਨਵੀਆਂ ਲਗਰਾਂ ਅਤੇ ਹਰੇ-ਕਚੂਰ ਪੱਤਿਆਂ ਨਾਲ਼ ਮੋਹਕਲਾਵੇ ਚ ਲੈ ਲੈਂਦੇ ਨੇ ਤੇ ਪਾਠਕ ਕੁਦਰਤ ਨਾਲ਼ ਇੱਕ ਸੁਰ ਹੋ ਜਾਂਦਾ ਹੈਜਦੋਂ ਤੀਕ ਪਾਠਕ ਕਿਤਾਬ ਦੀ ਆਖਰੀ ਨਜ਼ਮ ਦਾ ਲਫ਼ਜ਼-ਲਫ਼ਜ਼ ਮਾਣ ਰਿਹਾ ਹੁੰਦਾ ਹੈ ਤਾਂ ਮਾਹਲ ਉਸਦੇ ਆਲ਼ੇ-ਦੁਆਲ਼ੇ ਕੰਧਾਂ ਉਤਲੇ ਸਟੱਕੋ ਵਿਚ ਕੁਦਰਤ ਦੇ ਸਾਰੇ ਰੰਗ ਭਰ ਚੁੱਕਿਆ ਹੁੰਦਾ ਹੈ

****

ਬਦਲਦੇ ਸਮੇਂ ਦੀਆਂ ਸੱਚਾਈਆਂ ਨੂੰ ਉਘਾੜਦੀ ਮਾਹਲ ਦੀ ਕਵਿਤਾ ਚ ਸਹਿਜ ਹੈ, ਵਿਆਕੁਲਤਾ ਨਹੀਂਕੁਰੀਤੀਆਂ ਨੂੰ ਉਹ ਢਕਦਾ ਨਹੀਂ, ਸਗੋਂ ਸਵੈ ਤੇ ਲਾਗੂ ਕਰਕੇ, ਉਹਨਾਂ ਦਾ ਹੱਲ ਲੱਭਣ ਦਾ ਹਾਮੀ ਹੈ ਜਾਂ ਇੰਝ ਕਹਿ ਲਈਏ ਕਿ ਉਸਦੀ ਕਵਿਤਾ ਸਵੈ ਨੂੰ ਸੰਬੋਧਿਤ ਹੋ ਕੇ ਸਮੁੱਚੀ ਲੋਕਾਈ ਨੂੰ ਸੁਨੇਹਾ ਦਿੰਦੀ ਹੈ

ਉਸ ਅਨੁਸਾਰ

ਚਿੰਤਨ ਦੀ ਹਿਲਜੁਲ

ਬਹੁਤ ਅਮੁੱਲ ਹੈ

ਜੀਵਨ ਲਈ

ਜਿਉਂਣ ਲਈ ( ਪੰਨਾ 51)

----

*******

ਉਸਦੀ ਕਵਿਤਾ ਸੋਚਾਂ ਦੀ ਪੁਖ਼ਤਗੀ ਦੀ ਖ਼ੂਬਸੂਰਤ ਮਿਸਾਲ ਹੈਉਹ ਦਾਇਰਿਆਂ ਦੀ ਸੀਮਾ ਨਿਸ਼ਚਿਤ ਨਹੀਂ ਕਰਦੀ ਸਗੋਂ ਦਾਇਰਿਆਂ ਤੋਂ ਬਾਹਰ ਫੈਲਣ ਦੀ ਸਮਰੱਥਾ ਰੱਖਦੀ ਹੈ। ਉਸਦੇ ਖ਼ਿਆਲਾਂ ਦੀਆਂ ਚਿੜੀਆਂ ਨੂੰ ਚੋਗਾ ਚੁਗ ਕੇ ਆਉਂਣ ਅਤੇ ਸੁਚੱਜੇ ਢੰਗ ਨਾਲ਼ ਬੋਟਾਂ ਦੇ ਮੂੰਹ ਚ ਪਾਉਂਣ ਦਾ ਵੱਲ ਵੀ ਆਉਂਦਾ ਹੈਉਸਦੇ ਖ਼ਿਆਲਾਂ ਨੂੰ ਰੰਗ-ਬਿਰੰਗੀਆਂ ਤਿਤਲੀਆਂ ਬਣ ਆਕ੍ਰਸ਼ਿਤ ਕਰਨਾ ਵੀ ਆਉਂਦਾ ਹੈ ਤੇ ਭੋਰੇ ਬਣ ਗੁਣਗੁਣਾਉਂਣਾ ਵੀ

****

ਇਕ ਤਜਰਬੇਕਾਰ ਬੁੱਤ-ਤਰਾਸ਼ ਵਾਂਗ ਉਸਨੇ ਕਵਿਤਾ ਨੂੰ ਵਿਭਿੰਨ ਜ਼ਾਵੀਆਂ ਤੋਂ ਕੱਟਿਆ, ਤਰਾਸ਼ਿਆ ਅਤੇ ਸੰਵਾਰਿਆ ਹੈਵਿਸ਼ਿਆਂ ਦੀ ਵਿਲੱਖਣਤਾ ਅਤੇ ਜਟਿਲਤਾ ਦੇ ਬਾਵਜੂਦ, ਉਸਦੀਆਂ ਛੋਟੀਆਂ-ਛੋਟੀਆਂ ਨਜ਼ਮਾਂ ਵੀ ਬੇਹੱਦ ਭਾਵਪੂਰਨ ਹਨ….ਜੋ ਸੋਚਣ ਤੇ ਮਜਬੂਰ ਕਰਦੀਆਂ ਹਨਰਸੂਲ ਹਮਜ਼ਾਤੋਵ ਦੇ ਲਿਖਣ ਅਨੁਸਾਰ ਬਹੁਤੇ ਲੇਖਕ ਦੂਜਿਆਂ ਦੀ ਨਕਲ ਕਰਕੇ ਔਖੇ ਵਿਸ਼ੇ ਛੋਹ ਤਾਂ ਲੈਂਦੇ ਨੇ, ਪਰ ਜਦੋਂ ਉਹਨਾਂ ਨੂੰ ਨਿਭਾਉਂਣਾ ਨਹੀਂ ਆਉਂਦਾ ਤਾਂ ਬੇਗਾਨੇ ਸੰਦੂਕਾਂ ਚੋਂ ਸ਼ਬਦਾਂ ਦੀ ਹੇਰਾ-ਫੇਰੀ ਕਰਨ ਤੇ ਮਜਬੂਰ ਹੋ ਜਾਂਦੇ ਨੇਪਰ ਇਹ ਗੱਲ ਮੈਂ ਇਤਮੀਨਾਨ ਤੇ ਦਿਲੀ ਖ਼ੁਸ਼ੀ ਨਾਲ਼ ਆਖ ਸਕਦੀ ਹਾਂ ਕਿ ਇਹ ਸੰਦੂਕ ਵੀ ਮਾਹਲ ਦਾ ਹੈ ਕੁੰਜੀਆਂ ਵੀ ਓਸੇ ਦੀਆਂ ਨੇ ਤੇ ਸੰਦੂਕ ਅੰਦਰਲਾ ਸਮਾਨ ਵੀ ਓਸੇ ਦਾ ਹੈ

ਆਓ ਬੈਠੋ...

ਸੁਣੋ ਬੋਲਾਂ ਤੋਂ ਵਿਰਵਾ ਅਹਿਸਾਸ

ਤੇ ਆਪਣੀ ਚੇਤਨਾ ਦੇ ਅਗਲੇ ਪੜਾਅ ਨੂੰ

ਜੀ ਆਇਆਂ ਆਖੋ ਜਨਾਬ! ( ਪੰਨਾ 59)

*****

ਜਸਬੀਰ ਮਾਹਲ ਦਾ ਇਹ ਕਾਵਿ-ਸੰਗ੍ਰਹਿ ਵਾਰ-ਵਾਰ ਪੜ੍ਹਨ ਅਤੇ ਮਾਨਣਯੋਗ ਹੈਪੰਜਾਬੀ ਕਵਿਤਾ ਦੀ ਸੂਝ ਰੱਖਣ ਵਾਲ਼ੇ ਹਰ ਪਾਠਕ ਨੂੰ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਬਣਾਉਂਣਾ ਚਾਹੀਦਾ ਹੈਮੈਂ ਉਸਨੂੰ, ਉਰਦੂ ਦੇ ਅਜ਼ੀਮ ਸ਼ਾਇਰ ਇਫ਼ਤਿਖ਼ਾਰ ਨਸੀਮ ਦੇ ਸ਼ਬਦਾਂ ਨਾਲ਼, ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ ਪੇਸ਼ ਕਰਦੀ ਹਾਂ ਜਿਸ ਦੇ ਪ੍ਰਕਾਸ਼ਨ ਨਾਲ਼ ਪੰਜਾਬੀ ਕਵਿਤਾ ਨੂੰ ਇਕ ਨਵੀਂ ਛੋਹ ਅਤੇ ਸੇਧ ਮਿਲ਼ੀ ਹੈ

ਅਭੀ ਤੋ ਮੈਨੇ ਹਵਾਓਂ ਮੇਂ ਰੰਗ ਘੋਲੇ ਹੈਂ

ਅਭੀ ਤੋ ਮੈਨੇ ਉਫ਼ਕ ਦਰ ਉਫ਼ਕ ਬਿਖਰਨਾ ਹੈ

………..

ਮੈਂ ਮੁੰਤਜ਼ਿਰ ਹੂੰ ਕਿਸੀ ਹਾਥ ਕਾ ਬਨਾਯਾ ਹੂਆ,

ਕਿ ਉਸਨੇ ਮੁਝ ਮੇਂ ਅਭੀ ਔਰ ਰੰਗ ਭਰਨਾ ਹੈਂਜਸਬੀਰ ਮਾਹਲ ਦੀ ਕਿਤਾਬ 'ਆਪਣੇ ਆਪ ਕੋਲ਼' ਦਾ ਖ਼ੂਬਸੂਰਤ ਸਰਵਰਕ


Tuesday, May 26, 2009

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਮੈਂ ਤਾਂ ਆਵਦੇ ਪਸਤੌਲਦੇ ਤਲੇ ਲੁਆਉਣ ਲੱਗਿਆਂ...........!

ਵਿਅੰਗ

ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖ਼ਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ ਪਰ ਸੱਚੀਂਮੁੱਚੀਂ ਦੇ ਪਾਰਲੀਮੈਂਟ ਵਾਂਗ ਜੂਤਪਤਾਣਹੋਣ ਵਰਗੀ ਘਟਨਾ ਕਦੇ ਵੀ ਨਹੀਂ ਸੀ ਵਾਪਰੀਤਖਤਪੋਸ਼ ਤੇ ਬੈਠ ਕੇ ਵਾਲਾਂ ਦੀਆਂ ਖੱਲਾਂ ਉਤਾਰੀਆਂ ਜਾਂਦੀਆਂਪਿੰਡ ਦੀ ਰਾਜਨੀਤੀ ਤੋਂ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਤੱਕ ਨੂੰ ਭੁੰਜੇ ਬਿਠਾ ਲਿਆ ਜਾਂਦਾਜਿਸ ਨੂੰ ਜੀਅ ਕਰਦਾ ਗੱਲੀਂ ਬਾਤੀਂ ਸਨਮਾਨਿਤ ਕਰ ਦਿੱਤਾ ਜਾਂਦਾ, ਜਿਸ ਨੂੰ ਜੀਅ ਕੀਤਾ ਗੱਲੀਂ ਬਾਤੀਂ ਮੂੰਹ ਕਾਲਾ ਕਰਕੇ ਗਧੇ ਤੇ ਬਿਠਾਉਣ ਵਰਗਾ ਕਰ ਦਿੱਤਾ ਜਾਂਦਾਪਿੱਪਲ ਹੇਠਾਂ ਜੁੜਦੀ ਢਾਣੀ ਨੂੰ ਇੱਕ ਚਸਕਾ ਜਿਹਾ ਹੀ ਹੋ ਗਿਆ ਸੀ ਕਿ ਅੱਡੇ ਚ ਦਿਨ ਵਿੱਚ ਇੱਕ ਵਾਰੀ ਹਾਜਰੀ ਦਿੱਤੇ ਬਗੈਰ ਰੋਟੀ ਹਜਮ ਨਹੀਂ ਸੀ ਆਉਂਦੀ

----

ਢਾਣੀ ਦੇ ਮੈਂਬਰ ਪੱਕੇ ਹੀ ਸਨ ਜਿਹਨਾਂ ਨੇ ਬਹਿਸ ਚ ਹਿੱਸਾ ਲੈਣਾ ਹੁੰਦਾ ਸੀਭਾਂਬੜ, ਟੀਲ੍ਹਾ, ਰੂਪਾ, ਭੋਲਾ ਨ੍ਹੇਰੀ ਹਰ ਵੇਲੇ ਤਖ਼ਤਪੋਸ਼ ਹੇਠਾਂ ਹੀ ਹਾਜਰ ਮਿਲਦੇਸਰਕਾਰੀ ਮੁਲਾਜਮਾਂ ਵਾਂਗੂੰ ਬੱਝਵੀ ਡਿਊਟੀ ਦੇਣਾ ਸ਼ਾਇਦ ਉਹਨਾਂ ਦੀ ਆਦਤ ਜਿਹੀ ਬਣ ਗਈਇਸ ਜੁੰਡਲੀ ਦਾ ਪੰਜਵਾਂ ਪਾਤਰ ਅੱਜ ਥੋੜ੍ਹਾ ਲੇਟ ਸੀ ਜਿਸ ਕਰਕੇ ਸਾਰਿਆਂ ਨੂੰ ਹੀ ਅੱਚਵੀ ਜਿਹੀ ਲੱਗੀ ਪਈ ਸੀਸਾਰੇ ਹੀ ਆਪਣੇ ਜਿਗਰੀ ਬਹਿਸਕਾਰ ਭੀਰੀ ਅਮਲੀ ਨੂੰ ਬੇਸਬਰੀ ਨਾਲ ਉਡੀਕ ਰਹੇ ਸਨਗੁਰਦੁਆਰੇ ਵਾਲੀ ਬੀਹੀ ਚੋਂ ਜਿਉਂ ਹੀ ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਦਾ ਆਉਂਦਾ ਭੀਰੀ ਨਜ਼ਰੀਂ ਪਿਆ ਤਾਂ ਟੀਲ੍ਹੇ ਨੇ ਹੋਟਲ ਵਾਲੇ ਤੇਜੇ ਨੂੰ ਹੋਕਰਾ ਮਾਰ ਦਿੱਤਾ, “ਤੇਜਿਆ, ਪੰਜ ਕੱਪ ਚਾਹ ਦੇ ਬਣਾਦੀਂ, ਪੱਤੀ ਰੋਕ ਕੇ ਤੇ ਮਿੱਠਾ ਠੋਕ ਕੇ, ਪੰਜਾਂ ਕੱਪਾਂ ਦੇ ਪੈਸੇ ਮੈਂ ਦੇਊਂਗਾ...ਅੱਜ ਮੇਰੀ ਵਾਰੀ ਆ

----

ਅਮਲੀ ਤੋਂ ਬਿਨਾਂ ਚਾਰਾਂ ਚ ਐਨਾ ਏਕਾ ਸੀ ਕਿ ਚਾਰੇ ਵਾਰੀ ਵਾਰੀ ਚਾਹ ਦੇ ਪੈਸੇ ਦਿੰਦੇ ਸਨ ਪਰ ਭੀਰੀ ਲਈ ਚਾਹ ਦਾ ਕੱਪ ਤੋਹਫ਼ੇ ਵਜੋਂ ਆਉਂਦਾ ਸੀਤੋਹਫ਼ਾ ਵੀ ਕਾਹਦਾ, ਭੀਰੀ ਉਹਨਾਂ ਨੂੰ ਨਵੀਂ ਤੋਂ ਨਵੀਂ ਖਬਰ ਜੋ ਲਿਆ ਕੇ ਦਿੰਦਾ ਸੀ ਤੇ ਦੁੱਖ ਤੋੜ ਦਿੰਦਾ ਸੀ ਕੋਰੀਆਂ ਕਰਾਰੀਆਂ ਗੱਲਾਂ ਨਾਲਭੀਰੀ ਤਖ਼ਤਪੋਸ਼ ਤੇ ਸਾਫਾ ਵਿਛਾ ਕੇ ਬੈਠਣ ਹੀ ਲੱਗਾ ਸੀ ਕਿ ਕੋਲੋਂ ਲੰਘਦੇ ਇੱਕ ਮੁੱਛਫੁੱਟ ਜਿਹੇ ਮੁੰਡੇ ਨੇ ਭੀਰੀ ਨੂੰ ਬੁਲਾਉਂਦਿਆਂ ਕਿਹਾ, “ਚਾਚਾ..... ਸਾਸਰੀ ਕਾਲਸਾਰਿਆਂ ਨੂੰ ਆਸ ਸੀ ਕਿ ਹੁਣ ਭੀਰੀ ਵੀ ਫਤਿਹ ਦਾ ਜਵਾਬ ਫਤਿਹ ਚ ਹੀ ਦੇਊ ਪਰ ਵਾਪਰਿਆ ਉਲਟਭੀਰੀ ਨੇ ਤਾਂ ਮੰਜੇ ਜੋੜ ਕੇ ਲਾਏ ਸਪੀਕਰ ਵਾਂਗੂੰ ਗਾਲ੍ਹਾਂ ਦੀ ਚੱਕੀ ਝੋਅ ਦਿੱਤੀ

-ਕੀਹਦਾਂ ਓਏ ਤੂੰ ਐਹੋ ਜਿਆ ਜੂੰਆਂ ਦੀਏ ਖਾਧੇ, ਸਿੱਧਾ ਸਾਕ ਕਰਦਿਆ ਕਰੋ ਪ੍ਰਾਹੁਣੇ ਨੂੰ, ਵਿੰਗ ਵਲ ਪਾ ਕੇ ਕਿਉਂ ਨਿੱਕੀ ....

-ਭੀਰੀ, ਜੁਆਕ ਤਾਂ ਤੈਨੂੰ ਸਾਸਰੀਕਾਲ ਬੁਲਾ ਕੇ ਗਿਐ, ਤੂੰ ਧੀ ਭੈਣ ਇੱਕ ਕਰਤੀ”, ਟੀਲ੍ਹੇ ਨੇ ਹੈਰਾਨੀ ਨਾਲ ਪੁੱਛਿਆ

-ਤੈਨੂੰ ਨੀ ਪਤਾ ਟੀਲ੍ਹਿਆ, ਇਹ ਰਿਸ਼ਤਾ ਦੇਣੇ ਚਾਚਾ ਕਹਿਕੇ ....ਮੁੜਕੇ ਮੂੰਹ ਚ ਹੌਲੀ ਕੁ ਦੇਣੇ ਕਹਿ ਦਿੰਦੇ ਆ....ਬਹੂ ਦਿਆ, ਮੇਰੇ ਸਾਲੇ ਮੈਨੂੰ ਬਿਨਾਂ ਗੱਲੋਂ ਸਹੁਰਾ ਬਣਾਈ ਰੱਖਦੇ ਆਪ੍ਰਾਹੁਣੇ ਨੂੰ ਪ੍ਰਾਹੁਣਾ ਨੀਂ ਕਹਿੰਦੇ, ਪਿੰਡ ਚ ਰਹਿਣਾ ਦੁੱਭਰ ਕੀਤਾ ਪਿਐ ਭੈਣ ਦਿਆਂ....ਨੇ”, ਭੀਰੀ ਅਜੇ ਵੀ ਗੁੱਸੇ ਨਾਲ ਤਖ਼ਤਪੋਸ਼ ਤੇ ਫੈਲਰਿਆ ਬੈਠਾ ਸੀ

-ਚੱਲ ਕੋਈ ਗੱਲ ਨੀ, ਹੁਣ ਥੁੱਕ ਦੇ ਗੁੱਸਾ ਤੇ ਸੁਣਾ ਕੋਈ ਨਵੀਂ ਤਾਜੀ”, ਭਾਂਬੜ ਨੇ ਅਸਲ ਮੁੱਦੇ ਵੱਲ ਆਉਂਦਿਆ ਕਿਹਾ

-ਕਾਹਦੀ ਨਵੀਂ ਤਾਜੀ ਯਾਰ, ਪਤਾ ਨੀਂ ਕੀਹਦਾ ਸੀ ਆਹ ਢਿਲਕੀ ਜੀ ਪਿੰਟ ਆਲਾ, ਪਤਿਉਰਾ ਮੂੜ ਈ ਖਰਾਬ ਕਰ ਗਿਆ”, ਭੀਰੀ ਸਚਮੁੱਚ ਹੀ ਮਸੋਸਿਆ ਜਿਹਾ ਗਿਆ ਸੀਇਉਂ ਲਗਦਾ ਸੀ ਜਿਵੇਂ ਲਾਚੜਿਆ ਹੋਇਆ ਮੁੰਡਾ ਉਹਦੀਆਂ ਗੱਲਾਂ ਹੀ ਖੋਹਕੇ ਭੱਜ ਗਿਆ ਸੀ

-ਮੂੜ ਨੂੰ ਤੂੰ ਕੀ ਫਿਲਮ ਬਨੌਣੀ ਆ, ਮੂੜ ਖਰਾਬ ਹੋ ਗਿਆ ਇਹਦਾ ਗਾਜੀਆਣੇ ਆਲੇ ਕੁੰਢੇ ਦਾ, ਚੱਲ ਜੇ ਕੋਈ ਗੱਲ ਨੀ ਆਉਂਦੀ ਤਾਂ ਕੋਈ ਗਾਣਾ ਈ ਸੁਣਾਦੇ”, ਭਾਂਬੜ ਨੇ ਗੱਲ ਡਲੇ ਵਾਂਗੂੰ ਭੀਰੀ ਦੇ ਗਿੱਟਿਆਂ ਚ ਮਾਰੀ ਸੀ

-ਪਿੰਡ ਡੁੱਬਣ ਕਨਾਰੇ...ਕਮਲੀ ਨੂੰ ਕੋਠੇ ਲਿੱਪਣ ਦੀ.... ਗਾਣਾ ਸੁਣਾ ਇਹਨੂੰ ਅਕਬਰ ਬਾਦਸ਼ਾ ਨੂੰ, ਮੈਂ ਤਾਨਸੇਨ ਕੇ ਟੱਬਰ ਚੋਂ ਆਂ... ਵੱਡਾ ਆਇਆ ਗੌਣਪ੍ਰੇਮੀ, ਗੌਣ ਆਲਿਆਂ ਨੇ ਪਹਿਲਾਂ ਥੋੜ੍ਹਾ ਗੰਦਪਾਇਐ ਜਿਹੜੀ ਰਹਿੰਦੀ ਕਸਰ ਮੈਥੋਂ ਕਢਵਾਉਣੀ ਆਹੰ... ਗੌਣ ਸੁਣਾ ਏਹਨੂੰ”, ਭੀਰੀ ਨੇ ਭਾਬੜ ਦੀ ਪੋਲੀ ਜਿਹੀ ਝਾੜਝੰਬ ਕਰਦਿਆਂ ਕਿਹਾ

----

ਭਦੌੜ ਵੱਲ ਨੂੰ ਢਾਈ ਆਲੀ ਬੱਸ ਵੀ ਲੰਘ ਗਈ ਸੀ ਪਰ ਅੱਜ ਉਹਨਾਂ ਦੀਆਂ ਗੱਲਾਂ ਦਾ ਕੁਝ ਲੜਸਿਰਾ ਨਹੀਂ ਬਣ ਰਿਹਾ ਸੀਕੋਈ ਜੀਅ ਜਿਹਾ ਲਵਾਉਣ ਵਾਲੀ ਗੱਲ ਨਹੀਂ ਸੀ ਹੋ ਰਹੀਇੰਨੇ ਨੂੰ ਹੋਟਲ ਵਾਲਾ ਤੇਜਾ ਚਾਹ ਦੇ ਪੰਜ ਕੱਪ ਤਾਸ਼ ਦੇ ਪੱਤਿਆਂ ਵਾਂਗੂੰ ਖਿੰਡਾ ਕੇ ਤੁਰ ਚੱਲਿਆ

-ਇਹਨਾਂ ਨੂੰ ਢਕ ਕੇ ਵੀ ਲੈ ਆਇਆ ਕਰ ਪਤੰਦਰਾਂ ਨੂੰ, ਕੋਈ ਚਿੜੀ ਚੁੜੀ ਬਿੱਠ ਕਰ ਜਾਂਦੀ ਹੁੰਦੀ ਆਤੇਜੇ ਨੂੰ ਮੱਤ ਜਿਹੀ ਦਿੰਦਿਆਂ ਉੱਤੇ ਪਿੱਪਲ ਵੱਲ ਉੱਡਵੀਂ ਜਿਹੀ ਨਿਗ੍ਹਾ ਮਾਰਦਿਆਂ ਸ਼ਾਇਦ ਭੀਰੀ ਨੇ ਹੁਣ ਪਹਿਲੀ ਗੱਲ ਦਿਲੋਂ ਕੀਤੀ ਸੀ

-ਆਏਂ ਕਿਵੇਂ ਕਰਦੂ ਚਿੜੀ ਬਿੱਠ”, ਤੇਜਾ ਬੜੇ ਹੌਸਲੇ ਤੇ ਯਕੀਨ ਨਾਲ ਕਹਿ ਰਿਹਾ ਸੀ

-ਓਹਨੇ ਕਿਹੜਾ ਸੁੱਥਣ ਲਾਹ ਕੇ ਕਰਨੀ ਆ, ਉੱਡੀ ਜਾਂਦੀ ਈ ਕਰਜੂ.... ਹੋਰ ਉਹਨੇ ਤੈਥੋਂ ਪੁੱਛ ਕੇ ਕਰਨੀ ਆ ਕਿ ਤੇਜਿਆ.....ਬਾਈ ਬਣ ਕੇ ਬਿੱਠ ਕਰਲਾਂ”, ਭੀਰੀ ਦੀ ਸਹਿਜ ਸੁਭਾਅ ਕੀਤੀ ਗੱਲ ਸੁਣਕੇ ਟੀਲ੍ਹੇ ਵਰਗਿਆਂ ਦੀਆਂ ਤਾਂ ਹਸਦਿਆਂ ਦੀਆਂ ਵੱਖੀਆਂ ਦੁਖਣ ਲੱਗ ਹੀ ਗਈਆਂ ਸਨ, ਨਿਹਾਲੇਵਾਲੇ ਵਾਲੀ ਬੱਸ ਉਡੀਕ ਰਹੀਆਂ ਬੁੜ੍ਹੀਆਂ ਵੀ ਚੁੰਨੀਆਂ ਮੂੰਹਾਂ ਅੱਗੇ ਕਰਕੇ ਹੱਸ ਰਹੀਆਂ ਸਨ

-ਚੱਲ ਛੱਡ ਯਾਰ ਲੱਲ ਪਲੱਲ ਨੂੰ, ਤੂੰ ਆਏਂ ਦੱਸ ਬਈ ਗੁਰਦੁਆਰੇ ਵੱਲੀਓਂ ਆਉਂਦਾ ਆਵਦੇ ਆਪ ਨਾਲ ਕੀ ਗੱਲਾਂ ਕਰਦਾ ਆਉਂਦਾ ਸੀ”, ਭੋਲੇ ਨ੍ਹੇਰੀ ਨੇ ਭੀਰੀ ਦੇ ਬਦਲੇ ਮਿਜਾਜ ਨੂੰ ਦੇਖਦਿਆਂ ਗੱਲ ਅੱਗੇ ਤੋਰਨੀ ਚਾਹੀ

-ਗੱਲਾਂ ਕਰਨ ਨੂੰ ਮੈਂ ਕਿਹੜਾ ਕੁੜੀ ਦੇ ਦਾਜ ਬਾਰੇ ਫਿਕਰ ਕਰਨੈਂ, ਚਿੜੇ ਦੀ ਪੂਛ ਅਰਗੇ ਹੈਗੇ ਆਂ, ਕੁੜੀ ਤੋਰਨੀ ਨੀਂ...ਨੂੰਹ ਲਿਆਉਣੀ ਨੀ, ਮੈਂ ਤਾਂ ਦੁਕਾਨ ਆਲੇ ਰਾਮ ਤੋਂ ਖਬਰਾਂ ਸੁਣ ਕੇ ਆਇਆ ਸੀਖਬਰਾਂ ਦੇ ਗਧੀਗੇੜ ਚ ਪਿਆ ਈ ਐਧਰ ਨੂੰ ਤੁਰ ਆਇਆ”, ਸੜ੍ਹਾਕੇ ਮਾਰ ਮਾਰ ਚਾਹ ਪੀਂਦਾ ਭੀਰੀ ਹੁਣ ਕੁਝ ਟਹਿਕ ਸਿਰ ਹੋ ਗਿਆ ਸੀ

----

-ਚੱਲ ਸਿੱਟ ਕੋਈ ਗੱਪ.... ਅਸੀਂ ਵੀ ਨ੍ਹਾਉਣ ਆਲੇ ਹੋਈਏ”, ਰੂਪੇ ਨੇ ਭੀਰੀ ਤੇ ਕਰਾਰੀ ਚੋਟ ਕਰਦਿਆਂ ਟੀਲ੍ਹੇ ਨੂੰ ਅੱਖ ਮਾਰ ਕੇ ਗੁੱਝੀ ਸੈਨਤ ਮਾਰੀਸ਼ਾਇਦ ਰੂਪਾ ਜਾਣ ਬੁੱਝ ਕੇ ਭੀਰੀ ਨੂੰ ਮਘਾਉਣਾ ਚਾਹੁੰਦਾ ਸੀਉਹ ਜਾਣਦੇ ਸਨ ਕਿ ਜਿੰਨਾ ਚਿਰ ਉਹਨੂੰ ਤੰਗ ਜਿਹਾ ਨਹੀਂ ਕੀਤਾ ਜਾਂਦਾ, ਉਹਦਾ ਰੇਡੂਆ ਓਨਾ ਚਿਰ ਖਬਰਾਂ ਸ਼ੁਰੂ ਨਹੀਂ ਸੀ ਕਰਦਾ

-ਐਹਦੀ ਚੱਕਵੀਆਂ ਜੀਆਂ ਮੁੱਛਾਂ ਆਲੇ ਦੀ ਮੈਨੂੰ ਆਹੀ ਗੱਲ ਪਸਿੰਦ ਨੀਂ, ਇਹਦਾ ਮੂੰਹ ਤਾਂ ਜਿਹੋ ਜਿਆ ਹੈਗਾ...ਉਹ ਤਾਂ ਹੈਗਾ ਈ ਆ, ਮਾਂ ਦੇ ਚਮਗਿੱਦੜ ਪੁੱਤ ਨੇ ਪੁੱਠੀ ਗੱਲ ਈ ਕਰਨੀ ਆ....ਨਾ ਇਹਨੂੰ ਚੜ੍ਹੀ ਦੀ ਨਾ ਲੱਥੀ ਦੀ....ਟੀਲ੍ਹਿਆ ਇਹਨੂੰ ਕਹਿਦੇ ਕਿ ਚਾਹ ਪੀਵੇ ਤੇ ਘਰੇ ਜਾਵੇ, ਇਹਨਾਂ ਦੇ ਘਰੇ ਲਾਮੋਂ ਬੰਦੇ ਆਏ ਆ”, ਭੀਰੀ ਨੂੰ ਰੂਪਾ ਵਿਉਹ ਵਰਗਾ ਲੱਗ ਰਿਹਾ ਸੀ

-ਤੂੰ ਤਾਂ ਐਵੇਂ ਬਲੋਅਮਾਰ ਜਾਨੈਂ, ਰੂਪਾ ਤਾਂ ਐਵੇਂ ਜਾਣਕੇ ਛੇੜਦਾ ਸੀ ਤੈਨੂੰ, ਚੱਲ ਸੁਣਾ ਕੋਈ ਰੱਬ ਘਰ ਦੀ”, ਭਾਂਬੜ ਹੁਣ ਸਿਆਣਾ ਜਿਹਾ ਬਣਿਆ ਬੈਠਾ ਸੀ

-ਰੱਬ ਘਰ ਦੀ ਤਾਂ ਏਹੀ ਆ ਬਈ ਹੁਣ ਤਾਂ ਜੁੱਤੀਆਂ ਦੇ ਲਸੰਸ ਬਣਿਆ ਕਰਨਗੇ....?”, ਭੀਰੀ ਨੇ ਅਵੱਲੀ ਹੀ ਖਬਰ ਸੁਣਾ ਧਰੀ ਸੀ

-ਕਿਉਂ? ਮੈਂ ਝੂਠ ਕਿਹਾ ਸੀ? ਸਿੱਟਤਾ ਨਾ ਆਉਣ ਸਾਰ ਬਿਨਾਂ ਪਹੀਆਂ ਤੋਂ”, ਰੂਪਾ ਭੀਰੀ ਦੀਆਂ ਖਬਰਾਂ ਚ ਤੇਜ਼ੀ ਲਿਆਉਣ ਲਈ ਫੇਰ ਉਹਦੀ ਦੁਖਦੀ ਰਗ ਤੇ ਜਾਣ ਕੇ ਹੱਥ ਧਰ ਰਿਹਾ ਸੀ

-ਮੈਂ ਅੱਗੇ ਔਖਾ ਹੋਇਆ ਵਾਂ, ਮੈਂ ਕੁਛ ਮਾਰੂੰ ਇਹਦੇ ਮਗਜ , ਭਾਂਬੜਾ ਚੁੱਪ ਕਰਾਲਾ ਏਹਨੂੰ ਭੁੰਜੇ ਹੱਗਣੀ ਜਾਤ ਨੂੰ”, ਭੀਰੀ ਰੂਪੇ ਵੱਲ ਨੂੰ ਝਈਆਂ ਲੈ ਲੈ ਜਾ ਰਿਹਾ ਸੀਭਾਂਬੜ ਦੇ ਸਮਝਾਉਣ ਤੇ ਰੂਪਾ ਚੁੱਪ ਹੋ ਗਿਆ ਤੇ ਭੀਰੀ ਦੀਆਂ ਖਬਰਾਂ ਫੇਰ ਚਾਲੂ ਹੋ ਗਈਆਂ

----

-ਮੈਂ ਇਹੀ ਸੋਚਦਾ ਆਉਂਦਾ ਸੀ ਕਿ ਥੋੜ੍ਹੇ ਸਾਲਾਂ ਚ ਬੰਦੂਕਾਂ ਪਸਤੌਲ ਕਿਸੇ ਨੇ ਸਿਆਨਣੇ ਨੀਂ, ਸੁਰਖੀ ਪੋਡਰ ਦੇ ਸਮਾਨ ਅੰਗੂੰ ਰਾਮ ਅਰਗਿਆਂ, ਟੋਨੀ ਅਰਗਿਆਂ ਦੀਆਂ ਦੁਕਾਨਾਂ ਤੋਂ ਮਿਲ ਜਿਆ ਕਰਨਗੇਜਿੱਥੋਂ ਤਾਂਈਂ ਮੇਰਾ ਖਿਆਲ ਆ ਲੋਕ ਗੋਲੀ ਨਾਲ ਬੰਦਾ ਮਾਰਨ ਆਲੇ ਨੂੰ ਲੰਡੂ ਜਿਆ ਬਦਮਾਸ਼ ਈ ਸਮਝਿਆ ਕਰਨਗੇ”, ਭੀਰੀ ਖਬਰ ਤੋਂ ਪਹਿਲਾਂ ਜੋ ਭੂਮਿਕਾ ਬੰਨ੍ਹ ਰਿਹਾ ਸੀ, ਸਾਰੇ ਸਾਂਤ ਚਿੱਤ ਹੋ ਕੇ ਸੁਣ ਰਹੇ ਸੀਜਦੋਂ ਲੋਕੀਂ ਬੰਦੂਕਾਂ ਪਸਤੌਲ ਵਰਤਣੋਂ ਈ ਹਟਗੇ ਫੇਰ ਕਿਹੜਾ ਇਹਨਾਂ ਦਾ ਚਾਰ ਪਾਉਣੈਫੇਰ ਆਪੇ ਸਸਤੇ ਹੋ ਜਾਣਗੇ, ਹੋਰ ਤਾਂ ਹੋਰ ਸਰਕਾਰਾਂ ਨੂੰ ਹੋਰ ਝੰਜਟ ਪੈਜੂ... ਬਰੂਦ ਚੈੱਕ ਕਰਨ ਆਲੀਆਂ ਚਪੇੜਾਂ ਜਿਹੀਆਂ ਅੰਗੂੰ ਜੁੱਤੀਆਂ ਚੈੱਕ ਕਰਨ ਆਲੀਆਂ ਮਸ਼ੀਨਾਂ ਬਨੌਣੀਆਂ ਪੈਣਗੀਆਂਮੰਤਰੀ ਸੰਤਰੀ ਨੇ ਆਉਣਾ ਹੋਇਆ ਕਰੂ ਤਾਂ ਪੁਲਸ ਆਲੇ ਪਸਤੌਲ ਆਲੇ ਨੂੰ ਭਾਵੇਂ ਲੰਘਾ ਦੇਣ ਪਰ ਜੁੱਤੀ ਆਲੇ ਨੂੰ ਫੜ੍ਹ ਲਿਆ ਕਰਨਗੇਵੋਟਾਂ ਤੋਂ ਪਹਿਲਾਂ ਲਾਰੇ ਲਾਉਣ ਆਲੇ ਦਿਨਾਂ ਚ ਜਦੋਂ ਲੀਡਰ ਲੋਕਾਂ ਨੂੰ ਬੁੱਧੂ ਬਣਾਉਣ ਪਿੰਡ- ਪਿੰਡ ਜਲਸੇ ਕਰਦੇ ਹੁੰਦੇ ਆ, ਉਹਨੀਂ ਦਿਨੀਂ ਰਫਲਾਂ ਠਾਣਿਆਂ ਚ ਜਮ੍ਹਾਂ ਕਰਵਾਉਣ ਅੰਗੂੰ ਪੁਲਸ ਆਲੇ ਪਿੰਡ- ਪਿੰਡ ਆਪੋ ਆਪਣੀਆਂ ਜੁੱਤੀਆਂ ਠਾਣਿਆਂ ਚ ਜਮ੍ਹਾਂ ਕਰਾਉਣ ਵਾਸਤੇ ਗੁਰਦੁਆਰਿਆਂ ਚ ਹੋਕੇ ਦਵਾਇਆ ਕਰਨਗੇਠਾਣਿਆਂ ਚੋਂ ਫਿਰ ਬਰੂਦ ਦੀ ਨਹੀਂ ਸਗੋਂ ਚੰਮ ਦੀਆਂ ਜੁੱਤੀਆਂ ਦਾ ਮੁਸ਼ਕ ਮਾਰਿਆ ਕਰੂਸਪਾਟੇ-ਚਪਾਟੇ ਵਿਚਾਰੇ ਮੁਸ਼ਕ ਤੋਂ ਬਚਣ ਦੇ ਮਾਰੇ ਡਾਕੂਆਂ ਅੰਗੂੰ ਦਿਨੇ ਵੀ ਮੂੰਹ ਬੰਨ੍ਹ ਕੇ ਫਿਰਿਆ ਕਰਨਗੇ

----

-ਓਏ ਅੱਜ ਇਹਦੇ ਦਿਮਾਗ ਦੇ ਟਾਂਕੇ ਹਿੱਲੇ ਵੇ ਆ, ਮਾਰ ਮਰਾਈ ਤੋਂ ਘੱਟ ਗੱਲ ਨੀ ਕਰਦਾਇਹਦਾ ਕੀ ਪਤਾ ਡੱਬ ਚ ਪਸਤੌਲ ਟੰਗੀ ਫਿਰਦਾ ਹੋਵੇਜੇ ਬਚੀਦੈ ਤਾਂ ਬਚਜੋ, ਇਹਦਾ ਕੀ ਆ ਇਹਨੇ ਤਾਂ ਗੱਪ ਆਂਗੂੰ ਕੱਢ ਕੇ ਚਲਾ ਈ ਦੇਣੈ”, ਭਾਂਬੜ ਦੇ ਰੋਕਣ ਤੇ ਵੀ ਰੂਪਾ ਚੁੱਪ ਨਾ ਰਹਿ ਸਕਿਆ

-ਤੈਨੂੰ ਕੀ ਪਤੈ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆ ਨੇ? ਜੇ ਕਦੇ ਬੰਦਿਆਂ ਚ ਬੈਠਿਆ ਹੋਵੇਂ ਤਾਂ ਪਤਾ ਲੱਗੇ ਕਿ ਦੁਨੀਆਂ ਕਿੱਥੇ ਵਸਦੀ ਆ... ਜਦੋਂ ਦੇਖੋ ਆਵਦੀ ਈ ਬੰਸਰੀ ਵਜਾਉਣ ਬਹਿ ਜਾਨੈਂ”, ਭੀਰੀ ਰੂਪੇ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀਭਲਿਆ ਮਾਣਸਾ ਗਮੰਤਰੀ ਵੀ ਗੌਣ ਸੁਣਾਉਣ ਤੋਂ ਪਹਿਲਾਂ ਊਂਈਂ ਗੱਲਾਂ ਜੀਆਂ ਈ ਕਰਦੇ ਹੁੰਦੇ ਆ, ਗੌਣ ਤਾਂ ਬਾਦ ਚ ਸ਼ੁਰੂ ਕਰਦੇ ਹੁੰਦੇ ਆਓਵੇਂ ਈ ਖਬਰ ਤਾਂ ਥੋਨੂੰ ਮੈਂ ਅਜੇ ਦੱਸੀ ਨੀਂ ਅਜੇ, ਇਹ ਤਾਂ ਮੂਹਰਲੀਆਂਗੱਲਾਂ ਈ ਸੀਗੀਆਂ”, ਭੀਰੀ ਦੇ ਹੱਥ ਸ਼ਾਇਦ ਕੋਈ ਖਤਰਨਾਕਖਬਰ ਲੱਗੀ ਹੋਈ ਸੀ

-ਐਵੇਂ ਤਰਸਾਈ ਜਿਆ ਕਿਉਂ ਜਾਨੈਂਸੁਣਾ ਕੇ ਮੱਥਾ ਡੰਮ੍ਹ ਰੂਪੇ ਦਾ, ਕਦੋਂ ਦਾ ਤੈਨੂੰ ਮੇਹਣੇ ਮਾਰੀ ਜਾਂਦੈ”, ਭਾਂਬੜ ਰੂਪੇ ਦੇ ਬਹਾਨੇ ਨਾਲ ਭੀਰੀ ਮੂੰਹੋਂ ਛੇਤੀ ਛੇਤੀ ਖਬਰ ਕਢਵਾਉਣੀ ਚਾਹੁੰਦਾ ਸੀ

---

-ਲਓ ਸੁਣੋ ਤੇ ਮੇਰੀਆਂ ਗੱਲਾਂ ਦਾ ਜਵਾਬ ਨਾਲ ਦੀ ਨਾਲ ਦੇਈ ਜਾਉ, ਫੇਰ ਦੱਸਿਓ ਮੈਂ ਝੂਠ ਬੋਲਦਾ ਸੀ ਕਿ ਸੱਚਪਹਿਲਾਂ ਤਾਂ ਇਹ ਦੱਸੋ ਕਿ ਇੰਦਰਾ ਗਾਂਧੀ ਕਾਹਦੇ ਨਾਲ ਮਾਰੀ ਸੀ?”, ਭੀਰੀ ਹੁਣ ਜੁੰਡਲੀ ਨੂੰ ਮਾਸਟਰਾਂ ਵਾਂਗ ਸੁਆਲ ਪਾ ਰਿਹਾ ਸੀ

-ਗੋਲੀ ਨਾਲ...”, ਰੂਪਾ ਤੇ ਭਾਂਬੜ ਕੱਠੇ ਈ ਬੋਲੇ

-ਓਹਦਾ ਮੁੰਡਾ ਰਜੀਪਤੇ ਡਾਕੂ ਫੂਲਣ ਦੇਵੀ ਕਾਹਦੇ ਨਾਲ ਮਾਰੇ ਸੀ?”, ਭੀਰੀ ਭਾਰਤ ਦੀ ਰਾਜਨੀਤੀ ਵੱਲ ਨੂੰ ਭੱਜਿਆ ਜਾ ਰਿਹਾ ਸੀ

-ਉਹ ਵੀ ਗੋਲੀ ਨਾਲ ਈ ਮਾਰੇ ਹੋਣਗੇ ਵਿਚਾਰੇ”, ਟੀਲ੍ਹਾ ਪਹਿਲਾਂ ਹੀ ਬੋਲ ਪਿਆ ਸੀ

-ਕਿਸੇ ਲੀਡਰ ਨੂੰ ਜਾਨੋਂ ਮਾਰਨ ਲਈ ਪਹਿਲਾਂ ਲੋਕ ਹਥਿਆਰ ਵਰਤਦੇ ਸੀ, ਹੁਣ ਮਾਰਨ ਆਲੇ ਹਥਿਆਰਾਂ ਦੀ ਥਾਂ ਜੁੱਤੀਆਂ ਨਾਲ ਲੀਡਰ ਮਾਰਨ ਲੱਗਗੇਉਹ ਤਾਂ ਮਰੀਕਾ ਆਲੇ ਬੁਸ਼ ਦੇ ਕਰਮ ਚੰਗੇ ਸੀ, ਕਿਸੇ ਗੋਰੇ ਦੀ ਮਟੀ ਤੇ ਮੱਥਾ ਟੇਕ ਕੇ ਆਇਆ ਹੋਊ, ਨਹੀਂ ਤਾਂ ਰਗੜ ਦੇਣਾ ਸੀ ਇਰਾਕੀ ਪੱਤਰਕਾਰ ਨੇ ਛਿੱਤਰ ਨਾਲ ਈਗੋਲੀ ਨਾਲ ਤਾਂ ਬੰਦਾ ਇੱਕ ਵਾਰੀ ਮਰ ਜਾਂਦੈ, ਉਹਨੂੰ ਬਾਦ ਚ ਕੁਛ ਪਤਾ ਨੀ ਲਗਦਾ ਕਿ ਉਹਦੀ ਕਿੰਨੀ ਕੁੱਤੇਖਾਣੀ ਹੋਗੀਪਰ ਬੁਸ਼ ਨੂੰ ਤਾਂ ਵਿਚਾਰੇ ਨੂੰ ਜਿ਼ੰਦਗੀ ਭਰ ਟੇਕ ਨੀ ਆਉਣੀਜੁੱਤੀ ਮਾਰਨ ਆਲੇ ਨੂੰ ਕੀ ਹੋ ਗਿਆ, ਤਿੰਨ ਸਾਲ ਕੈਦ ਈ ਹੋਈ ਆਹੋਰ ਕੀ ਉਹਨੂੰ ਕੀੜਿਆਂ ਆਲੇ ਜੰਡ ਤੇ ਚੜ੍ਹਾਤਾ” , ਭੀਰੀ ਦਾ ਜਿਵੇਂ ਗੱਲ ਸੁਣਾਉਂਦੇ ਦਾ ਦਮ ਚੜ੍ਹ ਗਿਆ ਸੀ

-ਜਾਹ ਓਏ ਗਪੌੜਸੰਖਾ, ਦੁਬਾਰਾ ਚਾਹ ਪੀਣ ਆਲੇ ਕਰਤੇ.... ਪਤਾ ਨੀਂ ਕੀ ਖਾ ਕੇ ਆਇਐਗੱਪ ਤੇ ਗੱਪ ਵੇਲ ਵੇਲ ਸਿੱਟੀ ਜਾਂਦੈ”, ਰੂਪਾ ਆਪਣੇ ਸੁਭ੍ਹਾ ਤੋਂ ਟਲ ਨਹੀਂ ਸੀ ਸਕਿਆ

-ਜੇ ਹਜੇ ਵੀ ਯਕੀਨ ਨੀ ਆਉਂਦਾ ਤਾਂ ਔਹ ਮਹੰਤਾਂ ਦਾ ਮੁੰਡਾ ਆਉਂਦੈ, ਜਿਹੜਾ ਪੱਤਰਕਾਰ ਆਹੁਣੇ ਥੋਡੀ ਦਸੱਲੀਕਰਾਦੂ”, ਭੀਰੀ ਨੇ ਤਖਤਪੋਸ਼ ਤੋਂ ਉੱਤਰ ਕੇ ਟ੍ਰੈਫਿਕ ਪੁਲਿਸ ਵਾਲਿਆਂ ਵਾਂਗੂੰ ਪੱਤਰਕਾਰ ਰਣਜੀਤ ਬਾਵਾ ਨੂੰ ਘੇਰ ਲਿਆ ਸੀ

-ਪੱਤਰਕਾਰਾ, ਐਹਨਾਂ ਬੂਝੜਾਂ ਨੂੰ ਦੱਸੀਂ ਕਿ ਕਿਵੇਂ ਲੀਡਰਾਂ ਦੇ ਛਿੱਤਰ ਪੈਣ ਲੱਗਗੇ, ਜਿਵੇਂ ਮਰੀਕਾ ਆਲੇ ਬੁਸ਼ ਦੇ ਪਏ ਸੀ”, ਭੀਰੀ ਨੇ ਪੱਤਰਕਾਰ ਨੂੰ ਸੰਖੇਪ ਚ ਹੀ ਹੀਰ ਸਮਝਾ ਦਿੱਤੀ ਸੀ

----

-ਹਾਂ ਜੀ, ਬਲਵੀਰ ਸਿਉਂ ਸੱਚ ਕਹਿੰਦੈ, ਹੁਣ ਤਾਂ ਵੱਡੇ ਵੱਡੇ ਲੀਡਰਾਂ ਨੂੰ ਲੋਕ ਗੋਲੀਆਂ ਨਹੀਂ ਸਗੋਂ ਜੁੱਤੀਆਂ ਮਾਰ ਕੇ ਹੀ ਗੁੱਭਗੁਭਾਟ ਕੱਢ ਲੈਂਦੇ ਆਬੁਸ਼ ਦੇ ਜੁੱਤੀ ਇਰਾਕ ਦੇ ਪੱਤਰਕਾਰ ਮੁੰਤਜਰ ਜੈਦੀ ਨੇ ਮਾਰੀ ਸੀਫਿਰ ਬਰਤਾਨੀਆ ਦੀ ਕੈਂਬਰਿਜ ਯੂਨੀਵਰਸਿਟੀ ਚ ਭਾਸ਼ਣ ਦੇਣ ਲੱਗੇ ਚੀਨੀ ਪ੍ਰਧਾਨ ਮੰਤਰੀ ਵੇਨ ਜਿਆਬਾਓ ਦੇ ਵੀ ਜੁੱਤੀ ਮਾਰੀ ਸੀ ਕਿਸੇ ਨੇਫਿਰ ਹੁਣ ਸਵੀਡਨ ਚ ਵੀ ਇਜ਼ਰਾਈਲ ਦੇ ਰਾਜਦੂਤ ਬੇਨੀ ਡੇਗਨ ਵੱਲ ਵੀ ਜੁੱਤੀ ਸੂਕਦੀ ਗਈ ਸੀਅਜੇ ਥੋੜ੍ਹੇ ਦਿਨਾਂ ਦੀ ਹੀ ਗੱਲ ਐ ਆਪਣੇ ਮੁਲਕ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਵੀ ਪੱਤਰਕਾਰ ਜਰਨੈਲ ਸਿੰਘ ਨੇ ਚਿੱਟੇ ਰੰਗ ਦਾ ਬੂਟ ਚਲਾਵਾਂ ਮਾਰਿਆ ਸੀ ਪਰ ਮੰਤਰੀ ਵਾਲ- ਵਾਲ ਬਚ ਗਿਆਹੁਣ ਇੱਕ ਬਾਬੇ ਨੇ ਵੀ ਆਪਣੇ ਲੀਡਰ ਵੱਲ ਨੂੰ ਠਿੱਬਾਚਲਾ ਦਿੱਤੈ”, ਪੱਤਰਕਾਰ ਭੀਰੀ ਦੀ ਗੱਲ ਤੇ ਸੱਚਾਈ ਦੀ ਮੋਹਰ ਲਾਕੇ ਮੋਟਰਸੈਕਲ ਦੀ ਕਿੱਕ ਮਾਰ ਕੇ ਮਾਛੀਕਿਆਂ ਵਾਲੇ ਰਾਹ ਪੈ ਗਿਆ

---

-ਕਿਉਂ ਹੁਣ ਤਾਂ ਯਕੀਨ ਆ ਗਿਆ ਕਿ ਨਹੀਂ? ਸਾਲੇ ਮੇਰੇ ਮੈਨੂੰ ਤਾਂ ਟੁੱਕ ਤੇ ਡੇਲਾ ਈ ਸਮਝਦੇ ਆਦੇਖਿਆ ਪੜ੍ਹੇ ਲਿਖੇ ਬੰਦੇ ਦਾ ਡਮਾਕ... ਮੈਨੂੰ ਵੀ ਬਲਵੀਰ ਸਿਉਂ ਕਹਿ ਗਿਆਇਹ ਕਤ੍ਹੀੜਾਂ ਭੀਰੀ ਭੀਰੀ ਕਰੀ ਜਾਣਗੀਆਂ”, ਭੀਰੀ ਆਪਣੇ ਆਪ ਨੂੰ ਜੇਤੂ ਜਿਹਾ ਮਹਿਸੂਸ ਕਰ ਰਿਹਾ ਸੀਮੈਂ ਤਾਂ ਆਪ ਹੁਣ ਵਿਉਂਤ ਜੀ ਬਣਾਈ ਜਾਨਾਂ ਬਈ ਜਿਹੜਾ ਮੰਤਰੀ ਆਪਣੇ ਪਿੰਡ ਆ ਕੇ ਝੂਠ ਬੋਲਣ ਲੱਗਿਆ ਆਪਾਂ ਤਾਂ ਆਪ ਛਿੱਤਰ ਆਲਾ ਫੈਰਕਰ ਈ ਦੇਣੇਬਾਦ ਚ ਭਾਵੇਂ ਕੈਦ ਈ ਹੋਜੇਮੈਂ ਤਾਂ ਮੱਚਿਆ ਪਿਆਂ... ਵੋਟਾਂ ਵੇਲੇ ਦੰਦੂਕਿਆਂ ਆਲੇ ਥੜ੍ਹੇ ਤੇ ਆ ਕੇ ਸਾਰੇ ਲਾਰੇ ਲਾ ਕੇ ਤੁਰ ਜਾਂਦੇ ਆਫੇਰ ਕੋਈ ਬਾਤ ਨੀ ਪੁੱਛਦਾਹੁਣ ਆਉਣ ਦੇ ਜਿਹੜਾ ਆਉਂਦੈ... ਮੈਂ ਦੇਊਂ ਧਨੇਸੜੀ.... ਆਪਾਂ ਫੈਰਕਰ ਈ ਦੇਣੈ”, ਭੀਰੀ ਗੱਲਾਂ ਕਰਦਾ ਜਿਵੇਂ ਫੁੰਕਾਰੇ ਮਾਰ ਰਿਹਾ ਸੀ

-ਫਾਇਰ ਤਾਂ ਇਉਂ ਕਹਿੰਦੈ ਜਿਵੇਂ ਬਾਰਾਂ ਬੋਰ ਦਾ ਪਸਤੌਲ ਡੱਬ ਚ ਦੇਈ ਫਿਰਦੈ ਹੁੰਦੈਮੱਝੂਕੇ ਫਾਇਰ ਹੋਜੇ...ਇਹਨੂੰ ਇੱਥੇ ਬੈਠੇ ਨੂੰ ਮੋਕ ਲੱਗ ਜਾਂਦੀ ਆਹੁਣ ਗੱਲਾਂ ਕਰਦੈ ਮਰਨ ਮਰਾਉਣ ਦੀਆਂ”, ਰੂਪਾ ਫੇਰ ਘਤਿੱਤ ਕਰ ਗਿਆ ਸੀ

----

-ਟੀਲ੍ਹਿਆ, ਮੇਰਾ ਵੀਰ ਇਹਨੂੰ ਪਾਸੇ ਲੈਜਾ, ਕਿਤੇ ਪਹਿਲਾ ਫੈਰਇਹਦੇ ਈ ਨਾ ਬੱਖਲ ਚ ਮਾਰਨਾ ਪੈਜੇਜਦੋਂ ਕੋਈ ਮੰਤਰੀ ਡਿੱਕੇ ਆਊ..ਦੇਖੀ ਜਾਊਕਿਤੇ ਇਹਦੇ ਈ ਸਿੰਗ ਨਾ ਚੋਪੜੇ ਜਾਣ ਮੈਥੋਂਰੂਪਿਆ, ਜਿੱਦੇਂ ਮੈਂ ਕਰਾਮਾਤ ਕਰਤੀ ਨਾ.... ਓਸ ਦਿਨ ਦੇਖੀਂ ਕਿਵੇਂ ਅਖਬਾਰ ਬਲਬੀਰ ਸਿਉਂ ਹਿੰਮਤਪੁਰੀਏ ਦੇ ਨਾਂ ਨਾਲ ਭਰੇ ਪਏ ਹੋਣਗੇ ਤੇ ਮੇਰੇ ਚਲਾਏ ਠਿੱਬੇ ਛਿੱਤਰ ਦੇ ਫੈਰਨੂੰ ਟੇਲੀਵੀਜਨਾਂ ਆਲੇ ਦੇਖੀਂ ਕਿਵੇਂ ਮੋੜ ਮੋੜ ਕੇ ਦਖਾਉਣਗੇਨਾਲੇ ਦੇਖੀਂ ਕਿਵੇਂ ਮਸਾਲਾ ਲਾ ਲਾ ਖਬਰਾਂ ਬੋਲਦੇ.... ਅਖੇ ਬਲਵੀਰ ਸੀਂਘ ਹੀਂਮਤਪੁਰੀਆ ਕੇ ਛੀਤਰ ਸੇ ਮਾਂਤਰੀ ਘਮੰਡਾ ਸੀਂਘ ਵਾਲ ਵਾਲ ਬਚਿਆਔਰ ਛੀਤਰ ਚਲਾਨੇ ਕੇ ਬਾਦ ਬਲਵੀਰ ਸੀਂਘ ਬੜੇ ਪ੍ਰਸਿੰਨ ਦੀਖ ਰਹੇ ਹੈਂ.....ਹੋਰ ਤਾਂ ਹੋਰ ਆਹ ਠਿੱਬਾ ਜਿਆ ਛਿੱਤਰ ਵੀ ਬੋਲੀ ਤੇ ਵਿਕੂਗਾ ਇਰਾਕ ਆਲੇ ਪੱਤਰਕਾਰ ਤੇ ਆਪਣੇ ਦੇਸ਼ ਦੇ ਪੱਤਰਕਾਰ ਜਰਨੈਲ ਸਿੰਘ ਦੇ ਬੂਟਾਂ ਅੰਗੂੰਫੇਰ ਤੂੰ ਵੀ ਮਾਣ ਕਰੇਂਗਾ ਕਿ ਬਲਬੀਰ ਸਿਉਂ ਮੇਰਾ ਯਾਰ ਆ”, ਭੀਰੀ ਰੂਪੇ ਨੂੰ ਟੀ.ਵੀ. ਤੇ ਆਉਂਦੀਆਂ ਖਬਰਾਂ ਵਾਂਗ ਪੰਜਾਬੀ ਤੇ ਹਿੰਦੀ ਦੀ ਸੰਨ੍ਹੀ ਜਿਹੀ ਰਲਾਉਂਦਾ ਹੋਇਆ ਹੁਣ ਉੱਠ ਕੇ ਆਪ ਹੀ ਗੁਰਦੇਵ ਮੋਚੀ ਵੱਲ ਨੂੰ ਸਿੱਧਾ ਹੋ ਤੁਰਿਆ

----

-ਕਿਉਂ ਹੁਣ ਸਾਡੇ ਕੋਲੋਂ ਮੁਸ਼ਕ ਆਉਣ ਲੱਗ ਗਿਆ ਜਿਹੜਾ ਗੁਰਦੇਵ ਕੋਲ ਜਾ ਕੇ ਬਹਿ ਗਿਆ”, ਭੋਲਾ ਨ੍ਹੇਰੀ ਭੀਰੀ ਨਾਲ ਗੁੱਸਾ ਜਿਹਾ ਕਰਦਾ ਬੋਲਿਆ

-ਨਹੀਂ ਭੋਲਿਆ ਮੁਸ਼ਕ ਆਲੀ ਗੱਲ ਨੀਂ.... ਪਰਸੋਂ ਨੂੰ ਆਪਣੇ ਪਿੰਡ ਵੀ ਮੰਤਰੀ ਨੇ ਆਉਣੈਂ”, ਭੀਰੀ ਬਾਕੀ ਗੱਲ ਦੱਬ ਜਿਹੀ ਗਿਆ

-ਮੰਤਰੀ ਆ ਵੀ ਜਾਊ ਤੇ ਚਲਾ ਵੀ ਜਾਊ, ਗੁਰਦੇਵ ਨਾਲ ਕੀ ਗੁਰਮਤਾ ਕਰਨੈ?”, ਟੀਲ੍ਹਾ ਵੀ ਅਜੇ ਗੱਲ ਦੀ ਰਮਜ ਲੱਭ ਰਿਹਾ ਸੀ

-ਬਈ ਮਿੱਤਰੋ! ਆਪਾਂ ਐਤਕੀਂ ਕੋਈ ਨਾ ਕੋਈ ਚੰਦ ਚੜ੍ਹਾ ਈ ਦੇਣੈਮੈਂ ਤਾਂ ਗੁਰਦੇਵ ਕੋਲੋਂ ਆਵਦੇ ਪਸਤੌਲਦੇ ਤਲੇ ਲੁਆਉਣ ਲੱਗਿਆਂ”, ਭੀਰੀ ਦੀ ਗੱਲ ਸੁਣਕੇ ਇੱਕ ਵਾਰ ਫੇਰ ਹਾਸੜ ਮੱਚ ਗਈ ਸੀਭੀਰੀ ਦੇ ਉੱਠਣ ਸਾਰ ਹੀ ਬਾਕੀ ਸਾਥੀ ਵੀ ਆਪੋ- ਆਪਣੇ ਆਲ੍ਹਣਿਆਂ ਨੂੰ ਜਾਣ ਲਈ ਤਿਆਰ ਹੋ ਗਏਹੁਣ ਅੱਡੇ ਵਾਲਾ ਤਖ਼ਤਪੋਸ਼ ਫੇਰ ਵਿਚਾਰਾ ਕੱਲਾ ਜਿਹਾ ਰਹਿ ਗਿਆ ਸੀਪਰ ਭੀਰੀ ਗੁਰਦੇਵ ਤੋਂ ਆਪਣੇ ਠਿੱਬੇ ਹੋਏ ਛਿੱਤਰਾਂ ਦੇ ਤਲੇ ਲੁਆਉਣ ਚ ਰੁੱਝ ਗਿਆ ਸੀ