ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 29, 2009

ਯਾਦਵਿੰਦਰ ਸਿੰਘ ਸਤਕੋਹਾ - ਲੇਖ

ਪੰਜਾਬੀ ਸਾਹਿਤ ਬਨਾਮ ਪੰਜਾਬੀ ਪਾਠਕ

ਲੇਖ

ਜਦ ਵੀ ਕਦੇ ਇੰਡੀਆ ਦਾ ਗੇੜਾ ਲੱਗਦਾ ਹੈ ਤਾਂ ਦੋ ਕੰਮ ਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਖਵਰੇ ਬਾਅਦ ਵਿੱਚ ਸਮਾਂ ਲੱਗੇ ਜਾਂ ਨਾ ਲੱਗੇ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਦੂਸਰਾ ਕੰਪਨੀ ਬਾਗ ਨੇੜੇ ਸਥਿਤ ਭਾਸ਼ਾ ਵਿਭਾਗ ਦੇ ਦਫ਼ਤਰ ਦਾ ਗੇੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਆਤਮਿਕ ਤ੍ਰਿਪਤੀ ਲਈ ਅਤੇ ਭਾਸ਼ਾ ਵਿਭਾਗ ਦੇ ਦਫ਼ਤਰ ਸਾਹਿਤਿਕ ਸੁਹਜ ਸੁਆਦ ਦੀ ਪੂਰਤੀ ਲਈ ਵੈਸੇ ਅੰਮ੍ਰਿਤਸਰ ਵਿੱਚ ਕਈ ਹੋਰ ਵੀ ਚੋਟੀ ਦੇ ਪ੍ਰਕਾਸ਼ਕ ਕੰਮ ਕਰ ਰਹੇ ਹਨ ਪਰ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਜਾਣ ਪਿੱਛੇ ਇੱਕ ਵੱਖਰਾ ਕਾਰਨ ਹੈ ਇਹ ਕਾਰਨ ਹੈ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ''ਸਰਵੋਤਮ ਵਿਸ਼ਵ ਸਾਹਿਤ'' ਪੁਸਤਕ ਲੜੀ ਦਾ ਪੰਜਾਬੀ ਵਿੱਚ ਕੀਤਾ ਹੋਇਆ ਉਲੱਥਾ ਸੱਚਮੁੱਚ ਇਹ ਪੁਸਤਕ ਲੜੀ ਪੰਜਾਬੀ ਪਾਠਕਾਂ ਲਈ ਇੱਕ ਬੇਸ਼ਕੀਮਤੀ ਤੋਹਫ਼ਾ ਹੈ ਪੰਜਾਬੀ ਭਾਸ਼ਾ ਵਿੱਚ ਉਲੱਥੀ ਹੋਈ ਇਹ ਪੁਸਤਕ ਲੜੀ ਸਾਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਚ ਮਿਆਰੀ ਸਾਹਿਤ ਤੋਂ ਜਾਣੂੰ ਕਰਵਾਉਂਦੀ ਹੈ ਸਰਵੋਤਮ ਵਿਸ਼ਵ ਸਾਹਿਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੜ੍ਹਨ ਅਤੇ ਸਮਝਣ ਲਈ ਜਗਤ ਪ੍ਰਸਿੱਧ ਲੇਖਕਾਂ ਦੀਆਂ ਉੱਤਮ ਰਚਨਾਵਾਂ ਦੇ ਅਨੁਵਾਦ ਬਹੁਤ ਜ਼ਰੂਰੀ ਹਨ ਪੰਜ਼ਾਬੀ ਪਾਠਕਾਂ ਦੇ ਸੁਹਜ-ਸੁਆਦ ਦੀ ਪੂਰਤੀ ਲਈ ਕੀਤੇ ਗਏ ਇਹ ਅਨੁਵਾਦ ਸ਼ਲਾਘਾਯੋਗ ਹਨ ਸ਼ੈਕਸ਼ਪੀਅਰ ,ਇਬਸਨ ,ਸਟਰਿੰਡਬਰਗ , ਕਾਰਲੋਗੋਲਦੋਨੀ ਦੇ ਪ੍ਰਸਿੱਧ ਨਾਟਕ ,ਪ੍ਰਿਦੈਲੋ ਦੀਆਂ ਰਚਨਾਂਵਾਂ, ਸਰਵੋਤਮ ਵਿਸ਼ਵ ਸਾਹਿਤ ਦੇ ਨਾਵਲਾਂ ਦੀ ਲੰਮੀ ਲੜੀ,ਜਿਸ ਵਿੱਚ ''ਕਿਸ ਲਈ ਮੌਤ ਦਾ ਸੱਦਾ ਹੈ'',''ਨਵਾਂ ਤਕੜਾ ਸੰਸਾਰ'',''ਪਲੇਗ'',''ਬਡਨਬਰੂਕਸ'',''ਚਿੱਟੇ ਕੱਪੜਿਆਂ ਵਾਲੀ ਕੁੜੀ'',''ਟੈੱਸ'',''ਕਾਂਦੀਦ'',''ਡੇਵਿਡ ਕਾਪਰਫੀਲਡ'' ਅਤੇ ਹੋਰ ਬਹੁਤ....

----

ਹੁਣ ਜ਼ਰਾ ਸਿੱਕੇ ਦੇ ਦੂਸਰੇ ਪਾਸੇ ਦੀ ਗੱਲ ਕਰੀਏ ਸਾਡਾ ਪੁਸਤਕ ਪ੍ਰੇਮ ਤਾਂ ਵੈਸੇ ਵੀ ਜੱਗ ਜ਼ਾਹਿਰ ਹੈ ਜਦ ਕਦੀ ਵੀ ਮੈਂ ਭਾਸ਼ਾ ਵਿਭਾਗ ਪੰਜਾਬ ਦੀ ਅੰਮ੍ਰਿਤਸਰ ਸਥਿਤ ਸ਼ਾਖਾ ਵਿੱਚ ਜਾਂਦਾ ਹਾਂ ਤਾਂ ਉੱਥੇ ਨਿਯੁਕਤ ਸੱਜਣ ਬੜੇ ਪਿਆਰ ਨਾਲ ਮਿਲਦੇ ਹਨ ਅਤੇ ਆਰਾਮ ਨਾਲ ਪੁਸਤਕਾਂ ਨੂੰ ਵੇਖਣ,ਵਾਚਣ,ਅਤੇ ਪਸੰਦ ਕਰਨ ਦਾ ਖੁੱਲ੍ਹਾ ਸਮਾਂ ਦੇ ਦਿੰਦੇ ਹਨ ਛੋਟੇ-ਛੋਟੇ ਕਿਤਾਬਚਿਆਂ ਤੋਂ ਲੈ ਕੇ ਵੱਡ ਆਕਾਰੀ ਪੁਸਤਕਾਂ ਰੈਕਾਂ ਵਿੱਚ ਸੱਜੀਆਂ,ਪਾਠਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ ਉੱਥੋਂ ਖਰੀਦੀਆਂ ਹੋਈਆਂ ਕਈ ਪੁਸਤਕਾਂ ਦੀ ਛਪਣ ਮਿਤੀ ਮੇਰੀ ਜਨਮ ਮਿਤੀ ਤੋਂ ਵੀ ਪਹਿਲਾਂ ਦੀ ਹੈ , ਭਾਵ ਇਹ ਉੱਚ ਮਿਆਰੀ ਸਾਹਿਤ ਦਹਾਕਿਆਂ ਬੱਧੀ ਰੈਕਾਂ ਵਿੱਚ ਪਿਆ ਪਾਠਕਾਂ ਦੀ ਉਡੀਕ ਕਰਦਾ ਘੱਟਿਓ-ਘੱਟੀ ਹੁੰਦਾ ਰਹਿੰਦਾ ਹੈ

----

ਇਹ ਠੀਕ ਹੈ ਕਿ ਮੌਜੂਦਾ ਦੌਰ ਵਿੱਚ ਮਨੋਰੰਜਨ ਦੇ ਸਾਧਨ ਅਤੇ ਅਰਥ ਬਦਲ ਚੁੱਕੇ ਹਨ ਕੇਬਲ ਟੀ.ਵੀ. ਅਤੇ ਇੰਟਰਨੈੱਟ ਨੇ ਮਨੋਰੰਜਨ ਅਤੇ ਜਾਣਕਾਰੀ ਨੂੰ ਨਵੇਂ ਅਰਥ ਦੇ ਦਿੱਤੇ ਹਨ ਪਰ ਇਹ ਸਾਧਨ ਕਦੇ ਵੀ ਸਾਹਿਤ ਦਾ ਬਦਲ ਨਹੀਂ ਹੋ ਸਕਦੇ ਸਾਹਿਤ ਪੜ੍ਹਨਾ ਅਤੇ ਸਮਝਣਾ ਇੱਕ ਅਨੂਠਾ ਅਤੇ ਰੂਹਾਨੀ ਅਨੁਭਵ ਹੈ ਇਹ ਆਤਮ-ਵਿਸ਼ਲੇਸ਼ਣ ਹੈ , ਜੋ ਅਸੀਂ ਟੀ.ਵੀ. ਜਾਂ ਹੋਰ ਮਨੋਰੰਜਨ ਦੇ ਸਾਧਨਾਂ ਦੁਆਰਾ ਨਹੀਂ ਕਰ ਸਕਦੇ ਸਾਹਿਤ ਪੜਨਾ ਖ਼ੁਦ ਨਾਲ ਗੱਲਾਂ ਕਰਨ ਵਾਂਗ ਹੈ ਅਸੀਂ ਆਪਣੇ ਮਿੱਤਰਾਂ ਨਾਲ , ਗੁਆਂਢੀਆਂ ਨਾਲ ਜਾਂ ਕਾਰੋਬਾਰੀ ਲੋਕਾਂ ਨਾਲ ਗੱਲਾਂ ਕਰਨ ਦਾ ਸਲੀਕਾ ਤਾਂ ਸਿੱਖ ਲਿਆ ਹੈ ਪਰ ਪਰ ਅਸੀਂ ਭੁੱਲ ਗਏ ਹਾਂ ਕਿ ਖ਼ੁਦ ਨਾਲ ਗੱਲਾਂ ਕਿਵੇਂ ਕਰੀਦੀਆਂ ਹਨ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਗੁਰਬਾਣੀ ਦੇ ਰੂਪ ਵਿੱਚ ਇੱਕ ਰੂਹਾਨੀ ਅਤੇ ਉੱਚ-ਮਿਆਰੀ ਸਾਹਿਤਕ ਵੰਨਗੀ ਮੌਜੂਦ ਹੈ ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਅਲੌਕਿਕ ਸਾਹਿਤ ਤੋਂ ਸਾਰੀ ਦੁਨੀਆਂ ਨੂੰ ਵਾਕਿਫ਼ ਨਹੀਂ ਕਰਾ ਸਕੇ ਜਦ ਵੀ ਕਦੇ ਸ਼੍ਰੀ ''ਜਾਪੁ ਸਾਹਿਬ'' ਦਾ ਪਾਠ ਕਰੀਏ ਤਾਂ ਗੁਰੂ ਸਾਹਿਬ ਜੀ ਦੀ ਕਾਵਿ ਕਲਾ ਨੂੰ ਵਾਚ ਕੇ ਮਨ ਵਿਸਮਾਦ ਹੋ ਜਾਂਦਾ ਹੈ ਰੂਹਾਨੀ ਅਤੇ ਅਧਿਆਤਮਿਕ ਰੰਗ ਤੋਂ ਇਲਾਵਾ ਛੰਦਾਬੰਦੀ ਦੇ ਸਬੰਧ ਵਿੱਚ ''ਜਾਪੁ ਸਾਹਿਬ'' ਵਿੱਚ ਜੋ ਕਲਾਤਮਿਕਤਾ ਵੇਖਣ ਨੂੰ ਮਿਲਦੀ ਹੈ ਉਹ ਮੈਨੂੰ ਅਜੇ ਤੱਕ ਕਿਸੇ ਵੀ ਦੂਸਰੀ ਰਚਨਾ ਵਿੱਚ ਦੇਖਣ ਨੂੰ ਨਹੀ ਮਿਲੀ ਸਿਲਸਲੇਵਾਰ ਚੱਲਦੇ ਹੋਏ ਛੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਹਿਤ ਅਤੇ ਕਾਵਿ-ਕਲਾ ਪ੍ਤੀ ਅਤਿ-ਡੂੰਘੀ ਪਹੁੰਚ ਤੋਂ ਵਾਕਿਫ਼ ਕਰਵਾਉਂਦੇ ਜਾਂਦੇ ਹਨ ਅਸੀਂ ਇਹਨਾਂ ਮਹਾਨ ਰਚਨਾਵਾਂ ਨੂੰ ਕੇਵਲ ਧਾਰਮਿਕ ਅਤੇ ਪੰਥਕ ਕਹਿ ਕੇ ਸੀਮਿਤ ਦਾਇਰੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਯੋਧੇ ਅਤੇ ਜੁਝਾਰੂ ਦੇ ਰੂਪ ਵਿੱਚ ਤਾਂ ਦੁਨੀਆਂ ਜਾਣਦੀ ਹੈ ਪਰ ਦੁਨੀਆਂ ਇਹ ਨਹੀਂ ਜਾਣਦੀ ਕਿ ਇੱਕ ਸਾਹਿਤਕਾਰ ਦੇ ਰੂਪ ਵਿੱਚ ਗੁਰੂ ਜੀ ਆਪਣੀ ਮਿਸਾਲ ਆਪ ਹੀ ਸਨ

----

ਸਾਹਿਤ ਪੜ੍ਹਨਾ ਇੱਕ ਸ਼ੌਕ ਹੈ ਪਰ ਇਸ ਸ਼ੌਕ ਨੂੰ ਨਿੱਜੀ ਛਾਪਕਾਂ ਮਹਿੰਗਾ ਬਣਾ ਦਿੱਤਾ ਹੈ ਨਿੱਜੀ ਛਾਪਕਾਂ ਦੀਆਂ ਛਪੀਆਂ ਹੋਈਆਂ ਪੁਸਤਕਾਂ ਮੇਰੇ ਵਰਗੇ ਮੱਧ-ਵਰਗੀ ਪਾਠਕਾਂ ਨੂੰ ਹੱਥ ਨਹੀਂ ਲਾਉਣ ਦਿੰਦੀਆਂ, ਇਸ ਲਈ ਕਈ ਸਾਹਿਤ-ਪ੍ਰੇਮੀ ਦੁਕਾਨ ਤੇ ਕਿਤਾਬਾਂ ਖ੍ਰੀਦਣ ਦੇ ਇਰਾਦੇ ਨਾਲ ਜਾਂਦੇ ਤਾ ਹਨ ਪਰ ਫੇਰ ਕਿਤਾਬਾਂ ਨੂੰ ਵੇਖ-ਚਾਖ ਕੇ ਖਾਲੀ ਹੱਥ ਹੀ ਵਾਪਿਸ ਆ ਜਾਂਦੇ ਹਨ ਸਾਹਿਤ ਪੜ੍ਹਨਾ ਕੋਈ ਮਜਬੂਰੀ ਵੀ ਨਹੀਂ ਹੁੰਦੀ, ਸੋ ਇਹ ਬਹਾਨਾ ਵੀ ਅਕਸਰ ਸੁਣਨ ਨੂੰ ਮਿਲਦਾ ਹੈ ਕਿ ," ਲੋੜ ਈ ਕੀ ਹੈ ਇੰਨੇ ਪੈਸੇ ਖਰਚਣ ਦੀ,'' ਵੈਸੇ ਅਸੀਂ ਬਹੁਤ ਸਾਰੇ ਕਈ ਕੰਮ ਇਸ ਤਰ੍ਹਾਂ ਦੇ ਕਰਦੇ ਹਾਂ ਜਿੱਥੇ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੁੰਦੀ ਪਰ ਅਸੀਂ ਬੇਪਰਵਾਹ ਹੋ ਕੇ ਪੈਸੇ ਖਰਚਦੇ ਹਾਂ ਇਹ ਕੌੜੀ ਸੱਚਾਈ ਹੈ ਕਿ ਦਾਰੂ ਅਤੇ ਹੋਰ ਨਸ਼ਿਆਂ ਦੇ ਮਾਮਲੇ ਵਿੱਚ ਅਸੀਂ ਪੰਜਾਬੀਆਂ ਨੇ ਨਾ ਤੋੜੇ ਜਾ ਸਕਣ ਵਾਲੇ ਕੀਰਤੀਮਾਨ ਸਥਾਪਤ ਕੀਤੇ ਹਨ ਇਹ ਸਭ ਕੁਛ ਮੁਫ਼ਤ ਵਿੱਚ ਨਹੀਂ ਆਉਂਦਾ ਅਤੇ ਇਸਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਜਿਸ ਜੇਬ ਵਿੱਚੋਂ ਕੋਈ ਮਿਆਰੀ ਪੁਸਤਕ ਖ੍ਰੀਦਣ ਲਈ ਪੈਸੇ ਬਾਹਰ ਨਹੀਂ ਆਉਂਦੇ ,ਓਹੀ ਜੇਬ ਦਾਰੂ ਦੀ ਬੋਤਲ ਲਈ ਖੁੱਲ੍ਹ ਜਾਂਦੀ ਹੈ ਅਤੇ ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਦੀ ਆਮਦਨ ਵਧਾਉਂਦੀ ਰਹਿੰਦੀ ਹੈ ਸਾਹਿਤਿਕ ਸੁਹਜ-ਸੁਆਦ ਦੀ ਪੂਰਤੀ ਲਈ ਪੜੀਆਂ ਜਾਣ ਵਾਲੀਆਂ ਕਿਤਾਬਾਂ ਤੇ ਖਰਚਿਆ ਗਿਆ ਧਨ , ਨਸ਼ਿਆਂ ਲਈ ਖਰਚੇ ਗਏ ਪੈਸੇ ਦੇ ਸਾਹਮਣੇ ਸੌ ਵਿੱਚੋਂ ਪੰਜ ਪੈਸੇ ਵੀ ਨਹੀਂ ਹੈ

----

ਇੱਕ ਉੱਘੇ ਪੰਜਾਬੀ ਲੇਖਕ ਦਾ ਵਿਚਾਰ ਪਿਛਲੇ ਦਿਨੀਂ ਪੜ੍ਹਨ ਨੂੰ ਮਿਲਿਆ ਉਹ ਕਹਿ ਰਹੇ ਸਨ ਕਿ ਆਉਣ ਵਾਲੇ ਦੋ ਦਹਾਕਿਆਂ ਬਾਅਦ ਸ਼ਾਇਦ ਪੰਜਾਬੀ ਲੇਖਕਾਂ ਨੂੰ ਇਹ ਸੋਚਣਾ ਪਵੇਗਾ ਕਿ ਉਹ ਕਿਸ ਦੀ ਖ਼ਾਤਿਰ ਲਿਖ ਰਹੇ ਹਨ ਤੇ ਕਿਉਂ ਲਿਖ ਰਹੇ ਹਨ ਲਿਖਣ ਲੱਗਿਆਂ ਦੁੱਖ ਹੁੰਦਾ ਹੈ ਪਰ ਮੌਜੂਦਾ ਹਾਲਾਤਾਂ ਦੇ ਮੱਦੇ-ਨਜ਼ਰ ਇਹ ਭਵਿੱਖ-ਬਾਣੀ ਸਟੀਕ ਹੀ ਤਾਂ ਹੈ ਜੋ ਉਸਾਰੂ ਸ਼ੌਕ ਜਾਂ ਆਦਤਾਂ ਸਾਡੇ ਖ਼ੂਨ ਵਿੱਚੋਂ ਖ਼ਤਮ ਹੋ ਰਹੀਆਂ ਹਨ ਉਹਨਾਂ ਆਦਤਾਂ ਦੀ ਆਸ ਅਸੀਂ ਆਪਣੀਂ ਔਲਾਦ ਤੋਂ ਕਿਸ ਤਰਾਂ ਕਰ ਸਕਦੇ ਹਾਂ ਜੇਕਰ ਅੱਜ ਪੜ੍ਹੇ ਜਾਂਦੇ ਪੰਜਾਬੀ ਸਾਹਿਤ ਜਾਂ ਖਰੀਦੇ ਜਾਂਦੇ ਪੰਜਾਬੀ ਸਾਹਿਤ ਵਿੱਚੋਂ ਅਸੀਂ ਧਾਰਮਿਕ ਸਾਹਿਤ ਅਤੇ ਵਿਦਿਅਕ ਸਿਲੇਬਸ ਨਾਲ ਸਬੰਧਿਤ ਸਾਹਿਤ ਦੀ ਗਿਣਤੀ ਅਤੇ ਅੰਕੜਿਆਂ ਨੂੰ ਮਨਫ਼ੀ ਕਰ ਦੇਈਏ ਤਾਂ ਪਿੱਛੇ ਜੋ ਵੀ ਬਚਦਾ ਹੈ ਉਹ ਬਿਲਕੁਲ ਤਸੱਲੀਬਖ਼ਸ਼ ਨਹੀਂ ਹੈ

----

ਅਸੀਂ ਆਪਣੀ ਤਰੱਕੀ ਦੇ ਮਾਮਲੇ ਵਿੱਚ ਕਾਫ਼ੀ ਪੱਬਾਂ ਭਾਰ ਹੋ ਕੇ ਡੀਂਗਾਂ ਮਾਰਦੇ ਹਾਂ ਅਸੀਂ ਆਪਣੀ ਆਰਥਿਕ ਤਰੱਕੀ ਦੀਆਂ ਗੱਲਾਂ ਕਰਦੇ ਹਾਂ , ਅਸੀਂ ਕਹਿੰਦੇ ਹਾਂ ਕਿ ਸਾਡਾ ਸੰਗੀਤ ਦੁਨੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਅਸੀਂ ਕਹਿੰਦੇ ਹਾਂ ਕਿ ਪੰਜਾਬੀ ਹੁਣ ਅੰਤਰਰਾਸ਼ਟਰੀ ਪਛਾਣ ਰੱਖਦੇ ਹਨ, ਪਰ ਅਸੀਂ ਜੋ ਗਵਾ ਰਹੇ ਹਾਂ ਉਸ ਦਾ ਜ਼ਿਕਰ ਸਾਡੀਆਂ ਗੱਲਾਂ-ਬਾਤਾਂ ਵਿੱਚ ਨਹੀਂ ਆਉਂਦਾ ਕਦੇ-ਕਦੇ ਖਿਆਲ ਆਉਂਦਾ ਹੈ ਕਿ ਭਾਈ ਵੀਰ ਸਿੰਘ ਜੀ ਅਤੇ ਰਾਬਿੰਦਰ ਨਾਥ ਟੈਗੋਰ ਦੀ ਸਾਹਿਤਕ ਕਲਾ ਵਿਚਲੀ ਕਿਹੜੀ ਐਸੀ ਅਸਮਾਨਤਾ ਹੈ ਕਿ ਰਾਬਿੰਦਰ ਨਾਥ ਜੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਹੁੰਦੇ ਹਨ ਪਰ ਭਾਈ ਵੀਰ ਸਿੰਘ ਜੀ ਨੂੰ ਸਾਰੇ ਭਾਰਤ ਵਿੱਚ ਵੀ ਲੋਕ ਇੱਕ ਮਹਾਨ ਸਾਹਿਤਕਾਰ ਵਜੋਂ ਨਹੀਂ ਜਾਣਦੇ ?? ਇਸ ਪ੍ਰਸ਼ਨ ਦਾ ਉੱਤਰ ਵੀ ਆਪਣੇ ਆਪ ਮਿਲ ਜਾਂਦਾ ਹੈ ਅਸਮਾਨਤਾ ਇਹਨਾਂ ਦੋ ਮਹਾਨ ਸਾਹਿਤਕਾਰਾਂ ਦੀ ਸਾਹਿਤ-ਕਲਾ ਦਰਮਿਆਨ ਨਹੀਂ ਹੈ ਅਸਮਾਨਤਾ ਬੰਗਾਲੀਆਂ ਅਤੇ ਪੰਜਾਬੀਆਂ ਦੇ ਸਾਹਿਤ ਅਤੇ ਕਲਾ ਪ੍ਰਤੀ ਪ੍ਰੇਮ ਵਿੱਚ ਹੈ ਇਹੀ ਸੱਚਾਈ ਹੈ ਅਤੇ ਇਹੀ ਹਕੀਕਤ ਹੈ


Tuesday, April 28, 2009

ਸੁਖਿੰਦਰ - ਲੇਖ

ਆਪਣੀ ਆਪਣੀ ਹੋਂਦ ਦਾ ਅਹਿਸਾਸ ਜਰਨੈਲ ਸਿੰਘ

ਲੇਖ

ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਵਧੇਰੇ ਸੰਕਟਾਂ ਦਾ ਸਬੰਧ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਨਾਲ ਜੁੜਿਆ ਹੋਇਆ ਹੈ। ਇਹ ਸੰਕਟ ਚਾਹੇ ਸਮਾਜਿਕ ਹੋਵੇ, ਸਭਿਆਚਾਰਕ ਹੋਵੇ, ਧਾਰਮਿਕ ਹੋਵੇ, ਰਾਜਨੀਤਿਕ ਹੋਵੇ ਅਤੇ ਚਾਹੇ ਆਰਥਿਕ - ਹਰ ਸੰਕਟ ਦੀ ਹੀ ਤਹਿ ਤੱਕ ਜਾਣ ਤੋਂ ਬਾਅਦ ਇਹੀ ਤੱਥ ਸਾਹਮਣੇ ਆਉਂਦੇ ਹਨ. ਅਜੋਕੇ ਸਮਿਆਂ ਵਿੱਚ ਹਰ ਮਨੁੱਖ ਹੀ ਆਪਣੇ ਲਈ ਅਜਿਹੀ ਸੁਰੱਖਿਅਤ ਥਾਂ ਦੀ ਤਲਾਸ਼ ਕਰਨ ਵਿੱਚ ਰੁੱਝਿਆ ਹੋਇਆ ਹੈ ਜਿੱਥੇ ਉਹ ਆਪਣੀ ਮਨ-ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਇਹ ਸੁਰੱਖਿਅਤ ਥਾਂ ਭੌਤਿਕ ਵੀ ਹੈ ਅਤੇ ਮਾਨਸਿਕ ਵੀ. ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਅਨੇਕਾਂ ਲੇਖਕਾਂ ਨੇ ਇਸ ਵਿਸ਼ੇ ਨੂੰ ਲੈ ਕੇ ਆਪਣੇ ਆਪਣੇ ਨਜ਼ਰੀਏ ਤੋਂ ਇਸ ਸਮੱਸਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕੈਨੇਡਾ ਦਾ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਵੀ ਕੈਨੇਡਾ ਦੇ ਅਜਿਹੇ ਪੰਜਾਬੀ ਲੇਖਕਾਂ ਵਿੱਚ ਹੀ ਸ਼ਾਮਿਲ ਹੈ।

----

ਜਰਨੈਲ ਸਿੰਘ ਨੇ ਆਪਣਾ ਕਹਾਣੀ-ਸੰਗ੍ਰਹਿ ਦੋ ਟਾਪੂ1999 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਕਹਾਣੀ ਸੰਗ੍ਰਹਿ ਵਿੱਚ ਉਸਨੇ ਆਪਣੀਆਂ ਸਿਰਫ ਛੇ ਕਹਾਣੀਆਂ ਹੀ ਸ਼ਾਮਿਲ ਕੀਤੀਆਂ ਹਨ। ਜਰਨੈਲ ਸਿੰਘ ਕੈਨੇਡਾ ਦਾ ਲੰਬੀਆਂ ਕਹਾਣੀਆਂ ਲਿਖਣ ਵਾਲਾ ਪੰਜਾਬੀ ਕਹਾਣੀਕਾਰ ਹੈ। ਉਸਦੀਆਂ ਕਹਾਣੀਆਂ ਬੜੀ ਧੀਮੀ ਤੋਰ ਨਾਲ ਤੁਰਦੀਆਂ ਹਨ। ਉਸ ਦੀਆਂ ਕਹਾਣੀਆਂ ਵਿੱਚ ਤਨਾਓ ਵੀ ਬੜੀ ਹੌਲੀ ਹੌਲੀ ਪੈਦਾ ਹੁੰਦਾ ਹੈ; ਪਰ ਇਸ ਤਨਾਓ ਚੋਂ ਕੋਈ ਜਵਾਲਾ ਮੁਖੀ ਫਟਣ ਸਦਕਾ ਕਿਸੇ ਧਮਾਕੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸਦਾ ਕਾਰਨ ਇਨ੍ਹਾਂ ਕਹਾਣੀਆਂ ਵਿੱਚ ਬ੍ਰਿਤਾਂਤ ਦਾ ਲੋੜ ਤੋਂ ਵਧੇਰੇ ਹੋਣਾ ਅਤੇ ਨਾਟਕੀ ਮੌਕਿਆਂ ਦੀ ਕਮੀ ਹੋਣਾ ਹੈ। ਇਸ ਕਰਕੇ ਹਰੇਕ ਕਹਾਣੀ ਦੇ ਅੰਤ ਹੋਣ ਤੱਕ ਪਾਠਕ ਇੱਕ ਦੰਮ ਝੰਜੋੜਿਆ ਨਹੀਂ ਜਾਂਦਾ। ਇਹ ਕਹਾਣੀਆਂ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਦੀ ਜਾਣਕਾਰੀ ਤਾਂ ਦਿੰਦੀਆਂ ਹਨ ਪਰ ਉਨ੍ਹਾਂ ਬਾਰੇ ਕਹਾਣੀ ਦੇ ਪਾਠਕ ਦੇ ਮਨ ਵਿੱਚ ਕੋਈ ਵਿਸ਼ੇਸ਼ ਹਿਲਜੁਲ ਪੈਦਾ ਨਹੀਂ ਕਰਦੀਆਂ। ਕਿਉਂਕਿ ਹਰ ਗੱਲ ਬੜੀ ਧੀਮੀ ਸੁਰ ਵਿੱਚ ਵਾਪਰਦੀ ਹੈ। ਅਜਿਹੀਆਂ ਕਹਾਣੀਆਂ ਪੜ੍ਹਕੇ ਪਾਠਕ ਇਹ ਤਾਂ ਕਹਿ ਸਕਦਾ ਹੈ ਕਿ ਉਸਨੂੰ ਕੈਨੇਡਾ ਦੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਰੋਕਾਰਾਂ ਬਾਰੇ ਜਾਣਕਾਰੀ ਮਿਲੀ ਹੈ, ਪਰ ਇਨ੍ਹਾਂ ਕਹਾਣੀਆਂ ਦੇ ਪੜ੍ਹਣ ਤੋਂ ਬਾਹਦ ਪਾਠਕ ਇਸ ਤਰ੍ਹਾਂ ਮਹਿਸੂਸ ਨਹੀਂ ਕਰਦਾ ਕਿ ਹੁਣ ਉਸ ਨੂੰ ਰਾਤ ਭਰ ਨੀਂਦ ਨਹੀਂ ਆਵੇਗੀ ਕਿਉਂਕਿ ਇਨ੍ਹਾਂ ਕਹਾਣੀਆਂ ਵਿਚਲੇ ਪਾਤਰਾਂ ਵੱਲੋਂ ਕਹੀਆਂ ਗਈਆਂ ਗੱਲਾਂ ਉਸਦੇ ਦਿਮਾਗ਼ ਵਿੱਚ ਹਥੌੜਿਆਂ ਵਾਂਗ ਵੱਜ ਰਹੀਆਂ ਹਨ। ਸੰਭਵ ਹੈ ਕਿ ਇਹ ਕਹਾਣੀਆਂ ਲਿਖਣ ਵੇਲੇ ਜਰਨੈਲ ਸਿੰਘ ਦਾ ਵੀ ਇਹੀ ਮੰਤਵ ਰਿਹਾ ਹੋਵੇ। ਦੋ ਟਾਪੂਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਬਾਰੇ ਗੱਲ ਇਸ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀ ਦੋ ਟਾਪੂਦੇ ਪਾਤਰਾਂ ਦਰਮਿਆਨ ਚੱਲ ਰਹੇ ਇਸ ਵਾਰਤਾਲਾਪ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:

ਇਹ ਤੁਹਾਡਾ ਕਸੂਰ ਨਹੀਂ। ਏਥੇ ਕੈਨੇਡਾ ਆ ਕੇ ਆਮ ਲੋਕਾਂ ਦੇ ਤੌਰ ਏਦਾਂ ਹੀ ਬਦਲ ਜਾਂਦੇ ਆ। ਪਰ ਬੰਦੇ ਨੂੰ ਸਿਰਫ ਆਪਣਾ ਹੀ ਉੱਲੂ ਨਹੀਂ ਸਿੱਧਾ ਕਰਨਾ ਚਾਹੀਦਾ।

ਤੁਹਾਡੇ ਚ ਹਾਅ ਈ ਨੁਕਸ ਐ, ਦੂਜੇ ਦੀ ਤੁਸੀਂ ਸੁਣਦੇ ਨਹੀਂ। ਬੱਸ ਆਪਣੀ ਪੁਗਾਉਣੀ ਚਾਹੁੰਨੇ ਐਂ।ਪਾਸ਼ੀ ਲਿਵਿੰਗ ਰੂਮ ਚ ਆ ਕੇ ਬੋਲੀ।

ਲਗਦੈ, ਤੇਰੇ ਹੋਸ਼ ਵੀ ਹੁਣ ਟਿਕਾਣੇ ਨਹੀਂ ਰਹੇ। ਤੁਹਾਨੂੰ ਸਾਰਿਆਂ ਨੂੰ ਕੈਨੇਡਾ ਸੱਦ ਕੇ ਮੈਂ ਤੁਹਾਡੀ ਪੁਗਾਈ ਆ ਕਿ ਆਪਣੀ?” ਨਸ਼ਾ ਬਲਰਾਜ ਦੇ ਗੁੱਸੇ ਨੂੰ ਤਾਅ ਦੇ ਰਿਹਾ ਸੀ।

ਕੈਨੇਡਾ ਕਾਹਦੇ ਸੱਦ ਲਏ, ਤੁਸੀਂ ਤਾਂ ਏਦਾਂ ਕਰਦੇ ਆਂ ਜਿੱਦਾਂ ਖਰੀਦ ਲਏ ਹੁੰਦੇ ਆ।ਪਾਸ਼ੀ ਦੇ ਬੋਲਾਂ ਵਿੱਚ ਰੋਹ ਸੀ।

ਹੁਣ ਸਮਝਿਆਂ...ਏਹ ਸਾਰੀ ਤੇਰੀ ਚਾਲ ਐ। ਪਰ ਮੇਰੀ ਗੱਲ ਵੀ ਕੰਨ ਖੋਲ੍ਹ ਕੇ ਸੁਣ ਲੈ, ਜੇ ਤੂੰ ਏਦਾਂ ਮੇਰੀ ਪਿੱਠ ਲਾਉਣ ਲੱਗੀ ਤਾਂ ਦੇਖੀਂਫੇ ਬਣਦਾ ਕੀ ਆ?” ਬਲਰਾਜ ਗਰਜਿਆ।

ਹੇ ਖਾਂ ਕਰਨ ਕੀ ਡਹਿਓ ਆ।ਪਾਸ਼ੀ ਦੀ ਆਵਾਜ਼ ਵਿਚ ਵਿਅੰਗ ਸੀ।

ਤੇਰਾ ਦਿਮਾਗ਼ ਜਿ਼ਆਦਾ ਈ ਖਰਾਬ ਹੋ ਗਿਆ ਲਗਦਾ ਆ...ਪਰ ਮੈਨੂੰ ਠੀਕ ਵੀ ਕਰਨਾ ਆਉਂਦੈ।ਕ੍ਰੋਧ ਚ ਬੋਲਦਾ ਪਾਸ਼ੀ ਵੱਲ ਨੂੰ ਵਧਿਆ। ਇਸ ਤੋਂ ਪਹਿਲਾਂ ਕਿ ਬਲਰਾਜ ਦਾ ਹੱਥ ਪਾਸ਼ੀ ਤੇ ਉੱਠਦਾ ਬਖਸ਼ਿੰਦਰ ਨੇ ਜੱਫਾ ਮਾਰ ਕੇ ਉਸਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਲਰਾਜ ਉਸਦੇ ਕੂਹਣੀਆਂ ਮਾਰਦਾ ਹੋਇਆ ਸਾਰਿਆਂ ਨੂੰ ਅਵਾ-ਤਾਵਾ ਬੋਲਦਾ ਰਿਹਾ।

ਉਸ ਰਾਤ ਘਰ ਵਿੱਚ ਕਿਸੇ ਨੇ ਵੀ ਰੋਟੀ ਨਾ ਖਾਧੀ।

----

ਇਸੇ ਤਰ੍ਹਾਂ ਦਾ ਹੀ ਇੱਕ ਹੋਰ ਵਾਰਤਾਲਾਪ ਕਹਾਣੀ ਦੋ ਟਾਪੂਵਿੱਚ ਦੇਖਿਆ ਜਾ ਸਕਦਾ ਹੈ। ਇਸ ਵਾਰਤਾਲਾਪ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਹਾਣੀ ਵਿੱਚ ਨਾਟਕੀ ਤਨਾਓ ਪੈਦਾ ਹੋਣ ਦੀ ਥਾਂ ਪਾਤਰਾਂ ਵਿੱਚ ਮਹਿਜ਼ ਗੱਲਬਾਤ ਹੀ ਹੁੰਦੀ ਹੈ ਅਤੇ ਇੱਕ ਦੂਜੇ ਨਾਲ ਮਹਿਜ਼ ਨਰਾਜ਼ਗੀ ਹੀ ਪੈਦਾ ਹੁੰਦੀ ਹੈ:

ਮੇਰੇ ਦੋਸਤ ਘਰ ਆਇਓ ਹੋਣ ਤੇ ਤੁਸੀਂ ਏਦਾਂ ਟਿਭ ਜਾਓਂ, ਤੁਹਾਡੇ ਲਈ ਇਹ ਠੀਕ ਨਹੀਂ।ਬਲਰਾਜ ਦੇ ਬੋਲਾਂ ਵਿੱਚ ਹਿਰਖ ਸੀ।

ਟਿਭਣ ਆਲੀ ਤਾਂ ਕੋਈ ਗੱਲ ਨਹੀਂ ਬਲਰਾਜ ! ਤੈਨੂੰ ਦੱਸ ਕੇ ਗਏ ਆਂ। ਪ੍ਰੀਤਮ ਸਿੰਘ ਨੇ ਉੱਤਰ ਦਿੱਤਾ।

ਇੱਕ-ਡੇਢ ਘੰਟੇ ਚ ਮੁੜ ਵੀ ਤਾਂ ਸਕਦੇ ਸੀ।

ਉਨ੍ਹਾਂ ਦਾ ਇੰਡੀਆ ਜਾਣ ਦਾ ਪ੍ਰੋਗਰਾਮ ਖੜ੍ਹੇ ਪੈਰ ਈ ਬਣਿਐਂ, ਨਿਆਣੇ ਉਨ੍ਹਾਂ ਨਾਲ ਸਾਮਾਨ ਬੰਨ੍ਹਾਉਣ ਲੱਗ ਪਏ।

ਤੁਸੀਂ ਆਪਣਾ ਸਾਮਾਨ ਹੁਣ ਕਦੋਂ ਬੰਨ੍ਹਣਾ ਆਂ?” ਬਲਰਾਜ ਦੀ ਗੱਲ ਸਾਰਿਆਂ ਉੱਤੇ ਆਸਮਾਨੀ ਬਿਜਲੀ ਵਾਂਗ ਡਿੱਗੀ।

ਏਥੇ ਲਾਗੇ-ਚਾਗੇ ਕੋਈ ਮਕਾਨ ਲੱਭਦੇ ਆਂ, ਅਜੇ ਮਿਲ ਨਹੀਂ ਰਿਹਾ...ਪਰ ਜੇ ਹਾਅ ਗੱਲ ਆ ਤਾਂ ਸਵੇਰੇ ਈ ਚਲੇ ਜਾਨੇ ਆਂ।ਪ੍ਰੀਤਮ ਸਿੰਘ ਦੇ ਬੋਲਾਂ ਵਿੱਚ ਖਰ੍ਹਵਾਪਨ ਆ ਗਿਆ ਸੀ।

ਸਵੇਰੇ ਨਈਂ, ਹੁਣੇ ਈਂ ਤੁਰਦੇ ਬਣੋ।ਬਲਰਾਜ ਦੀ ਸ਼ਰਾਬ ਉਸਦੇ ਕ੍ਰੋਧ ਨੂੰ ਸੀਖ ਰਹੀ ਸੀ।

ਹਾਅ ਧੌਂਸ ਕਾਹਦੀ ਆ? ਇਹ ਏਥੇ ਮੁਫਤ ਨਹੀਂ ਰਹਿ ਰਹੇ। ਸਾਰੇ ਖਰਚੇ ਦਾ ਸੈਂਟ-ਸੈਂਟ ਵੰਡਾਉਂਦੇ ਆ।ਚਾਹੁੰਦਿਆਂ ਹੋਇਆਂ ਵੀ ਪਾਸ਼ੀ ਤੋਂ ਚੁੱਪ ਨਾ ਰਿਹਾ ਗਿਆ। ਬਲਰਾਜ ਨੇ ਪਾਸ਼ੀ ਵੱਲ ਏਦਾਂ ਅੱਖਾਂ ਕੱਢੀਆਂ ਜਿਵੇਂ ਉਸਨੂੰ ਖਾ ਜਾਣਾ ਹੋਵੇ। ਪਰ ਉਸਦੇ ਕੁਝ ਬੋਲ੍ਹਣ ਤੋਂ ਪਹਿਲਾਂ ਹੀ ਬਖਸ਼ਿੰਦਰ ਬੋਲ ਪਿਆ, “ਛੱਡ ਪਰੇ ਭੈਣ, ਅਸੀਂ ਚਲੇ ਈ ਜਾਣੈ। ਲੋੜ ਕੀ ਪਈ ਆ ਹਰ ਵੇਲੇ ਏਦਾਂ ਬੇਇਜ਼ਤੀ ਕਰਾਉਣ ਦੀ।

ਤੁਸੀਂ ਹੈ ਈ ਬੇਇਜ਼ਤੀ ਦੇ ਲਾਇਕ।

ਪ੍ਰੀਤਮ ਸਿੰਘ ਹੁਰਾਂ ਨੇ ਅਗਾਂਹ ਚੁੱਪ ਰਹਿਣਾ ਹੀ ਠੀਕ ਸਮਝਿਆ। ਫੋਨ ਕਰਕੇ ਉਨ੍ਹਾਂ ਟੈਕਸੀ ਸੱਦੀ ਤੇ ਪਾਸ਼ੀ ਦੀ ਭੂਆ ਦੇ ਘਰ ਚਲੇ ਗਏ।

----

ਹਰ ਘਰ ਵਿੱਚ, ਹਰ ਕੋਈ, ਆਪਣੀ ਹੋਂਦ ਦੀ ਮਹੱਤਤਾ ਦਾ ਅਹਿਸਾਸ ਜਤਲਾਉਣਾ ਚਾਹੁੰਦਾ ਹੈ। ਵਧੇਰੇ ਪੰਜਾਬੀਆਂ ਵਿੱਚ ਇੱਕੋ ਛੱਤ ਥੱਲੇ ਤਿੰਨ ਪੀੜ੍ਹੀਆਂ ਰਹਿ ਰਹੀਆਂ ਹੁੰਦੀਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਘਰ ਵਿੱਚ ਯੋਗ ਸਨਮਾਨ ਹੋਵੇ। ਹਰ ਕੋਈ ਚਾਹੁੰਦਾ ਹੈ ਕਿ ਕੋਈ ਵੀ ਉਸਦੀ ਨਿੱਜੀ ਆਜ਼ਾਦੀ ਵਿੱਚ ਦਖਲ ਨ ਦੇਵੇ। ਹਰ ਕੋਈ ਚਾਹੁੰਦਾ ਹੈ ਕਿ ਘਰ ਵਿੱਚ ਉਸਦੇ ਵਿਚਾਰਾਂ ਅਤੇ ਉਸਦੀਆਂ ਕਦਰਾਂ-ਕੀਮਤਾਂ ਨੂੰ ਮਾਣਤਾ ਮਿਲੇ; ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਘਰ ਵਿਚਲੇ ਮਾਹੌਲ ਵਿੱਚ ਤਲਖੀ ਪੈਦਾ ਹੁੰਦੀ ਹੈ। ਅਜਿਹਾ ਹੋਣਾ ਸੁਭਾਵਕ ਹੀ ਹੈ। ਕਿਉਂਕਿ ਪਹਿਲੀ ਅਤੇ ਦੂਜੀ ਪੀੜ੍ਹੀ ਤਾਂ ਅਜੇ ਉਨ੍ਹਾਂ ਪੰਜਾਬੀ ਸਭਿਆਚਾਰਕ ਕਦਰਾਂ-ਕੀਮਤਾਂ ਦੀ ਧਾਰਣੀ ਹੁੰਦੀ ਹੈ ਜੋ ਉਹ ਆਪਣੇ ਨਾਲ ਲੈ ਕੇ ਆਏ ਸਨ: ਪਰ ਤੀਜੀ ਪੀੜ੍ਹੀ ਜੋ ਕਿ ਪੱਛਮੀ ਸਭਿਆਚਾਰ ਵਿੱਚ ਜੰਮੀ-ਪਲੀ ਹੈ, ਉਸ ਲਈ ਪੰਜਾਬ ਤੋਂ ਲਿਆਂਦੀਆਂ ਹੋਈਆਂ ਕਦਰਾਂ-ਕੀਮਤਾਂ ਕੋਈ ਵਿਸ਼ੇਸ਼ ਅਰਥ ਨਹੀਂ ਰੱਖਦੀਆਂ। ਜਦੋਂ ਦੋਹੇ ਧਿਰਾਂ ਆਪਣੀਆਂ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਬੇਹਤਰ ਦੱਸਣ ਦਾ ਯਤਨ ਕਰਦੀਆਂ ਹਨ; ਤਾਂ ਤਲਖੀ ਪੈਦਾ ਹੁੰਦੀ ਹੈ। ਇੱਕੋ ਘਰ ਵਿੱਚ ਰਹਿ ਰਹੀ ਪੰਜਾਬੀਆਂ ਦੀ ਪਹਿਲੀ ਅਤੇ ਤੀਜੀ ਪੀੜ੍ਹੀ ਦਰਮਿਆਨ ਚੱਲ ਰਹੇ ਅਜਿਹੇ ਇੱਕ ਵਾਰਤਾਲਾਪ ਨੂੰ ਕਹਾਣੀ ਪਛਾਣਵਿੱਚ ਦੇਖਿਆ ਜਾ ਸਕਦਾ ਹੈ:

ਰੀਡਰਜ਼ ਡਾਈਜ਼ੈਸਟਲੈਣ ਲਈ ਉਹ ਆਪਣੇ ਧਿਆਨ ਪੌੜੀਆਂ ਉੱਤਰ ਗਿਆ ਤੇ ਜਿਉਂ ਹੀ ਲਿਵਿੰਗ-ਰੂਮ ਚ ਪਹੁੰਚਾ, ਭੌਂਚੁੱਕਾ ਰਹਿ ਗਿਆ। ਉਸ ਨੂੰ ਇੰਜ ਲੱਗਾ ਜਿਵੇਂ ਬਾਹਰ ਵਗ ਰਹੀ ਬਰਫੀਲੀ ਹਵਾ ਨੇ, ਉਨ੍ਹਾਂ ਦੇ ਘਰ ਦੀਆਂ ਕੰਧਾਂ ਨੂੰ ਚਿੱਬ ਪਾ ਦਿੱਤੇ ਹੋਣ...ਪੈਮ ਤੇ ਡੇਵ ਇੱਕ ਦੂਜੇ ਦੀਆ ਬਾਹਾਂ ਚ ਲਿਪਟੇ, ਚੁੰਮਣਾਂ ਵਿੱਚ ਗੁਆਚੇ ਹੋਏ ਸਨ. ਬਿੜਕ ਸੁਣ ਕੇ ਪੈਮ ਸੋਫੇ ਤੇ ਸੂਤ ਜਿਹੀ ਹੋ ਕੇ ਬੈਠ ਗਈ. ਸੁਲੱਖਣ ਸਿੰਘ ਨੂੰ ਅਣਗੌਲਿਆਂ ਡੇਵ ਨੇ ਬਾਇ ਪੈਮ ! ਸੀ ਯੂ ਟੁਮਾਰੋਅ”, ਕਿਹਾ ਤੇ ਕੋਟ ਪਾਉਣ ਲੱਗ ਪਿਆ।

ਓਏ ਡੇਵ”, ਸੁਲੱਖਣ ਸਿੰਘ ਗਰਜਿਆ, ਦੇਖ ਮੈਂ ਤੈਨੂੰ ਦੱਸਾਂ, ਅਗਾਂਹ ਇਸ ਘਰ ਚ ਪੈਰ ਨਾ ਧਰੀਂ।

ਮੈਂ ਪੈਮ ਨੂੰ ਮਿਲਣ ਲਈ ਆਵਾਂਗਾ।

ਪਰ ਪੈਮ ਤੈਨੂੰ ਨਹੀਂ ਮਿਲੇਗੀ।

ਹੂ ਦਾ ਹੈੱਲ ਆਰ ਯੂ ਟੂ ਸਟੌਪ ਅਸ। ਆਪਣਾ ਕੰਮ ਕਰੋ।ਪੈਮ ਚੀਖੀ।

ਵੈੱਲ, ਮੈਂ ਇਸ ਫੈਮਿਲੀ ਦਾ ਹੈੱਡ ਆ।

ਮੈਨੂੰ ਨਹੀਂ ਪ੍ਰਵਾਹ ਕਿਸੇ ਹੈੱਡ ਦੀ ਜਾਂ ਹੋਰ ਦੀ ਮੇਰੀ ਆਪਣੀ ਇੰਡਿਵਿਯੁਅਲ ਲਾਈਫ ਆ।ਕ੍ਰੋਧ ਚ ਭੁੱਜਦੀ ਪੈਮ ਕਾਹਲੀ-ਕਾਹਲੀ ਪੌੜੀਆਂ ਚੜ੍ਹ ਗਈ। ਉਸਦੇ ਬੈੱਡ-ਰੂਮ ਦਾ ਠਾਹਕਰਕੇ ਬੰਦ ਹੋਇਆ ਦਰਵਾਜ਼ਾ ਸੁਲੱਖਣ ਸਿੰਘ ਦੇ ਦਿਮਾਗ਼ ਵਿੱਚ ਹਥੌੜੇ ਵਾਂਗ ਵੱਜਾ। ਡੇਵ ਬੂਹਿਓਂ ਬਾਹਰ ਹੋ ਗਿਆ ਸੀ।

----

ਪਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਪੈਦਾ ਹੁੰਦੀਆਂ ਵਧੇਰੇ ਸਮੱਸਿਆਵਾਂ ਦੀ ਜੜ੍ਹ ਵਿੱਚ ਸਭਿਆਚਾਰਕ ਵੱਖਰੇਂਵਾਂ ਹੀ ਹੁੰਦਾ ਹੈ। ਪੁਰਾਣੀ ਪੀੜ੍ਹੀ ਦੇ ਲੋਕ ਨਵੀਂ ਪੀੜ੍ਹੀ ਉੱਤੇ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਥੋਪਣਾ ਚਾਹੁੰਦੇ ਹਨ - ਪਰ ਨਵੀਂ ਪੀੜ੍ਹੀ ਸਿਰਫ ਇਸਦਾ ਵਿਰੋਧ ਹੀ ਨਹੀਂ ਕਰਦੀ ਬਲਕਿ ਉਹ ਤਾਂ ਆਪਣੇ ਵੱਖਰੇ ਸਭਿਆਚਾਰ ਦਾ ਪਰਚਮ ਹਵਾ ਵਿੱਚ ਲਹਿਰਾਉਂਦੇ ਹੋਏ ਸ਼ਰੇਆਮ ਐਲਾਨ ਕਰਦੀ ਹੈ ਕਿ ਸਾਡਾ ਤੁਹਾਡੇ ਨਾਲੋਂ ਵੱਖਰਾ ਅਤੇ ਬੇਹਤਰ ਸਭਿਆਚਾਰ ਹੈ। ਅਸੀਂ ਤੁਹਾਡੇ ਸਭਿਆਚਾਰ ਨੂੰ ਕੁਝ ਨਹੀਂ ਸਮਝਦੇ। ਇਸ ਲਈ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਆਪਣੇ ਤੱਕ ਹੀ ਸੀਮਤ ਰੱਖੋ। ਕਹਾਣੀ ਪਛਾਣਵਿੱਚੋਂ ਹੀ ਇਸ ਤੱਥ ਦੀ ਪੁਸ਼ਟੀ ਕਰਦਾ ਹੋਇਆ ਇੱਕ ਹੋਰ ਵਾਰਤਾਲਾਪ ਪੇਸ਼ ਹੈ:

ਵਹਟ ਕਲਚਰ?” ਬੈੱਡ ਤੇ ਬਹਿੰਦੀ ਹੋਈ ਪੈਮ ਉਸਦੀ ਗੱਲ ਨੂੰ ਵਿੱਚੋਂ ਹੀ ਟੋਕ ਕੇ ਲੈ ਗਈ, “ਕੀ ਕਲਚਰ ਕਲਚਰ ਕਰਦੇ ਰੈਨੇ ਆਂ? ਤੁਸੀਂ ਮੇਰੀ ਤੇ ਮੇਰੇ ਬੁਆਇ-ਫਰੈਂਡ ਦੀ ਇਨਸਲਟ ਕੀਤੀ ਏ, ਇਹ ਕਿੱਥੋਂ ਦੀ ਕਲਚਰ ਏ?”

ਬੇਟੀ ! ਮੈਂ ਤੈਨੂੰ ਇਹ ਸਮਝਾਉਣ ਦੀ ਕੋਸਿ਼ਸ਼ ਕਰ ਰਿਹਾਂ ਕਿ ਏਸ ਉਮਰ ਚ ਬੱਚੇ ਨੂੰ ਸੰਭਲਣ ਦੀ ਲੋੜ ਹੁੰਦੀ ਏ...ਤੂੰ ਡਟ ਕੇ ਪੜ੍ਹਾਈ ਕਰ। ਪੜ੍ਹਾਈ ਬੰਦੇ ਦੀ ਸੋਚ ਨੂੰ ਵੀ ਤਕੜਾ ਕਰਦੀ ਆ ਤੇ ਪੈਰਾਂ ਨੂੰ ਵੀ। ਜਦੋਂ ਤੇਰੀ ਸੋਚ ਅਤੇ ਪੈਰ ਪੱਕੇ ਹੋ ਗਏ, ਤੂੰ ਆਪ ਹੀ ਇਨ੍ਹਾਂ ਕਲਚਰਾਂ ਦੀਆਂ ਚੰਗੀਆਂ- ਮਾੜੀਆਂ ਗੱਲਾਂ ਦੀ ਸਹੀ ਪਛਾਣ ਕਰਨ ਲੱਗ ਪਏਂਗੀ।

ਮੈਂ ਏਦਾਂ ਦੀਆਂ ਫਜ਼ੂਲ ਗੱਲਾਂ ਨਹੀਂ ਸੁਣਨੀਆਂ ਚਾਹੁੰਦੀ। ਮੇਰੀ ਆਪਣੀ ਇੰਡਿਵਿਯੁਅਲ ਲਾਈਫ ਏ। ਜੇ ਤੁਸੀਂ ਮੇਰੀ ਲਾਈਫ ਚ ਇੰਟਰਫੀਅਰ ਕਰਨੋ ਨ ਹਟੇ ਤਾਂ ਮੈਂ ਪੁਲਿਸ ਨੂੰ ਕਾਲ ਕਰਾਂਗੀ।ਉਹ ਲਾਲ-ਪੀਲੀ ਹੋਈ ਜਾ ਰਹੀ ਸੀ।

----

ਸੁਲੱਖਣ ਸਿੰਘ ਦਾ ਜੀਅ ਕੀਤਾ ਕਿ ਪੈਮ ਦੇ ਚਪੇੜ ਮਾਰ ਕੇ ਕਹੇ, ‘ਬੁਲਾ ਪੁਲਿਸ ਨੂੰ, ਲੱਗ ਜਾਏ ਜਿਹੜੀ ਹੱਥਕੜੀ ਲੱਗਣੀ ਆਂਪਰ ਗੁੱਸੇ ਨੂੰ ਅੰਦਰ ਹੀ ਅੰਦਰ ਪੀਂਦਾ ਉਹ ਬੋਲਿਆ, “ਇਹ ਕਿਹੋ ਜਿਹਾ ਇੰਡਿਵਿਯੂਅਲਿਜ਼ਮ ਐ ਪਈ ਦੂਜਿਆਂ ਦੀ ਗੱਲ ਹੀ ਨਾ ਸੁਣੀਏ, ਕੋਈ ਸੋਚ - ਵਿਚਾਰ ਹੀ ਨ ਕਰੋ...ਪੈਮ ! ਤੇਰੇ ਇੰਡਿਵਿਯੂਅਲਿਜ਼ਮ ਨੇ ਮੂੰਹ ਉੱਤੇ ਨੂੰ ਚੁੱਕਿਆ ਹੋਇਆ, ਇਹਨੂੰ ਪੈਰ ਨਹੀਂ ਦੀਹਦੇ.ਔਖੇ ਜਿਹੇ ਮਨ ਨਾਲ ਉਹ ਆਪਣੇ ਕਮਰੇ ਵਿੱਚ ਪਰਤ ਆਇਆ।

ਭਰਿਆ ਪੀਤਾ ਉਹ ਅੰਦਰੋ-ਅੰਦਰੀ ਕੁੜ੍ਹ ਰਿਹਾ ਸੀ, ‘ਕੀ ਏਹੀ ਜੀਅ ਸਨ, ਜਿਨ੍ਹਾਂ ਚ ਰਹਿਣ ਲਈ ਅਸੀਂ ਕੈਨੇਡਾ ਦੌੜੇ ਆਏ ਸਾਂ। ਇਨ੍ਹਾਂ ਨਿਆਣਿਆਂ ਦਾ ਮੈਂ ਏਨਾਂ ਚਾਅ ਕਰਦਾ ਰਿਹਾ ਤੇ ਅੱਜ...ਉਸਦੀਆਂ ਅੱਖਾਂ ਛਲਕ ਪਈਆਂ।

ਪੱਛਮੀ ਸਭਿਆਚਾਰ ਵਿੱਚ ਹਰ ਗੱਲ ਦਾ ਦਿਖਾਵਾ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ - ਪਿਆਰ ਦਾ, ਭਾਵਨਾਵਾਂ ਦਾ, ਅਹਿਸਾਸਾਂ ਦਾ , ਖੁਸ਼ੀਆਂ ਦਾ, ਉਦਾਸੀਆਂ ਦਾ, ਉਮੰਗਾਂ ਦਾ, ਇਛਾਵਾਂ ਦਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਤੁਹਾਡੀ ਸ਼ਖਸੀਅਤ ਨਾਲ ਜੁੜੀ ਅਜਿਹੀ ਕਿਸੀ ਵੀ ਗੱਲ ਨੂੰ ਮਾਣਤਾ ਨਹੀਂ ਦਿੱਤੀ ਜਾਂਦੀ। ਸਾਡੇ ਸਮਿਆਂ ਦਾ ਸਭਿਆਚਾਰ ਪ੍ਰਦਰਸ਼ਨੀ ਦਾ ਸਭਿਆਚਾਰ ਹੈ। ਜੇਕਰ ਕਿਸੀ ਚੰਗੀ ਚੀਜ਼ ਦੀ ਵਧੀਆ ਢੰਗ ਨਾਲ ਪ੍ਰਦਰਸ਼ਨੀ ਨਹੀਂ ਕੀਤੀ ਜਾਦੀ ਤਾਂ ਉਹ ਲੋਕਾਂ ਦਾ ਧਿਆਨ ਨਹੀਂ ਖਿੱਚ ਸਕੇਗੀ; ਜਦੋਂ ਕਿ ਇਸਦੇ ਮੁਕਾਬਲੇ ਵਿੱਚ ਜੇਕਰ ਘਟੀਆ ਚੀਜ਼ ਦੀ ਵਧੀਆ ਪ੍ਰਦਰਸ਼ਨੀ ਕੀਤੀ ਗਈ ਹੋਵੇ ਤਾਂ ਉਹ ਆਪਣੇ ਵੱਲ ਵਧੇਰੇ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਕਹਾਣੀ ਭਵਿੱਖਦੇ ਇਸ ਵਾਰਤਾਲਾਪ ਰਾਹੀਂ ਵੀ ਕਹਾਣੀਕਾਰ ਜਰਨੈਲ ਸਿੰਘ ਇਸੇ ਤੱਥ ਨੂੰ ਉਭਾਰਨਾ ਚਾਹੁੰਦਾ ਹੈ:

ਪਰ ਉਨ੍ਹਾਂ ਸੰਯੁਕਤ ਪਰਿਵਾਰਾਂ ਵਿੱਚ, ਵਿਅਕਤੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਮੁਤਾਬਿਕ ਨਹੀਂ ਸੀ ਜੀਅ ਸਕਦਾ, ਆਪਣਾ ਵਿਕਾਸ ਨਹੀਂ ਸੀ ਕਰ ਸਕਦਾ।ਆਪਣੀ ਲੰਮੀ ਗਰਦਨ ਤੋਂ ਵਾਲ ਪਰੇ ਕਰਦਿਆਂ ਨਵਜੋਤ ਨੇ ਕਿਹਾ ਸੀ ਵਿਕਾਸ ਤਾਂ ਤਦੇ ਹੋਵੇਗਾ ਜੇ ਬੰਦੇ ਕੋਲ ਸੋਝੀ ਹੋਊ।ਮੇਰਾ ਮਤਲਬ ਉਨ੍ਹਾਂ ਲੋਕਾਂ, ਖਾਸ ਕਰਕੇ ਟੀਨ ਏਜ਼ਰਾਂਤੋਂ ਹੈ ਜੋ ਆਪਣੀ ਮਰਜ਼ੀ ਕਰਦੇ-ਕਰਦੇ ਗਲਤ ਰਾਹਾਂ ਤੇ ਪੈ ਜਾਂਦੇ ਆ।

ਹਾਂ ਡੋਰਥੀ, ਤੇਰੀ ਇਹ ਗੱਲ ਠੀਕ ਏ।

ਨਵ! ਤੁਹਾਡੀ ਕਮਿਊਨਿਟੀ ਦੇ ਟੀਨ ਏਜ਼ਰਾਂਦੀ ਵੱਡੀ ਸਮੱਸਿਆ ਤਾਂ ਸਭਿਆਚਾਰਕ ਦਵੰਦ ਦੀ ਹੀ ਜਾਪਦੀ ਏਡੋਰਥੀ ਨੇ ਗੱਲ ਦਾ ਰੁਖ ਬਦਲਿਆ।

ਹਾਂ, ਪਰ ਇਹਦੇ ਨਾਲ ਕੁਝ ਗੱਲਾਂ ਹੋਰ ਵੀ ਨੇ...ਸਾਡੇ ਮਾਪੇ ਸਾਡੇ ਤੇ ਵਿਸ਼ਵਾਸ਼ ਨਹੀਂ ਕਰਦੇ। ਜਿਸ ਕਰਕੇ ਸਾਡੇ ਅੰਦਰ ਸਵੈਮਾਣ ਨਹੀਂ ਬਣਦਾ। ਸਾਨੂੰ ਘਰਾਂ ਵਿੱਚੋਂ ਅਸਲ ਪਿਆਰ ਵੀ ਨਹੀਂ ਮਿਲਦਾ...ਸਾਡੀਆਂ ਈਮੌਸ਼ਨਲ ਲੋੜਾਂ ਸਾਨੂੰ ਬਾਹਰ ਝਾਕਣ ਲਾ ਦਿੰਦੀਆਂ ਨੇ। ਅਸੀਂ ਘਰਦਿਆਂ ਤੋਂ ਚੋਰੀ ਕਰਨ ਲੱਗ ਪੈਨੇ ਆਂ...

----

ਆਪਣੀ ਹੋਂਦ ਅਤੇ ਮਹੱਤਤਾ ਦਾ ਸੰਕਟ ਮਹਿਜ਼ ਘਰਾਂ ਵਿੱਚ ਹੀ ਪੈਦਾ ਨਹੀਂ ਹੁੰਦਾ - ਰੋਜ਼ਗਾਰ ਦੇ ਟਿਕਾਣਿਆਂ ਉੱਤੇ ਵੀ ਅਜਿਹੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਭਾਵੇਂ ਕਿ ਇੰਡੀਆ ਵਿੱਚ ਇਹ ਸੰਕਟ ਜ਼ਾਤ-ਪਾਤ ਦੇ ਨਾਮ ਉੱਤੇ ਕੀਤੇ ਜਾਂਦੇ ਵਿਤਕਰੇ ਦਾ ਹੈ, ਪਰ ਕੈਨੇਡਾ ਵਿੱਚ ਇਸ ਸੰਕਟ ਦਾ ਆਧਾਰ, ਰੰਗ, ਨਸਲ, ਸਭਿਆਚਾਰ ਬਣਦਾ ਹੈ। ਇਹ ਵਿਤਕਰਾ ਕੈਨੇਡਾ ਵਿੱਚ ਸ਼ਰੇਆਮ ਹੁੰਦਾ ਹੈ। ਭਾਵੇਂ ਸਰਕਾਰ ਜਿੰਨਾ ਮਰਜ਼ੀ ਕਹੀ ਜਾਵੇ ਕਿ ਕੈਨੇਡਾ ਦਾ ਕਾਨੂੰਨ ਅਜਿਹਾ ਵਿਤਕਰਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਕਹਿਣ ਨੂੰ ਕੈਨੇਡਾ ਵਿੱਚ ਨਸਲਵਾਦ ਵਿਰੋਧੀ ਕਮਿਸ਼ਨ ਵੀ ਬਣਾਏ ਹੋਏ ਹਨ। ਜੇਕਰ ਤੁਹਾਡੇ ਨਾਲ ਕਿਸੇ ਕਿਸਮ ਦਾ ਵਿਤਕਰਾ ਹੁੰਦਾ ਹੈ ਤਾਂ ਤੁਸੀਂ ਇਸ ਵਿਤਕਰੇ ਵਿਰੁੱਧ ਇਸ ਕਮਿਸ਼ਨ ਸਾਹਮਣੇ ਸ਼ਿਕਾਇਤ ਵੀ ਕਰ ਸਕਦੇ ਹੋ; ਪਰ ਅਜਿਹੀਆਂ ਸ਼ਿਕਾਇਤਾਂ ਦਾ ਫੈਸਲਾ ਦੇਣ ਵਿੱਚ ਇਹ ਕਮਿਸ਼ਨ ਕਈ ਕਈ ਸਾਲਾਂ ਦਾ ਸਮਾਂ ਲਗਾ ਦਿੰਦੇ ਹਨ। ਇਸ ਮਸਲੇ ਬਾਰੇ ਕੈਨੇਡਾ ਦੀਆਂ ਮੇਸਨਸਟਰੀਮ ਅੰਗਰੇਜ਼ੀ ਦੀਆਂ ਅਖਬਾਰਾਂ ਵੀ ਅਕਸਰ ਵੱਡੇ ਵੱਡੇ ਲੇਖ ਪ੍ਰਕਾਸ਼ਿਤ ਕਰਦੀਆਂ ਰਹਿੰਦੀਆਂ ਹਨ। ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਮਹੱਤਵ-ਪੂਰਨ ਅਦਾਰਿਆਂ ਵਿੱਚ ਰੰਗਦਾਰ ਲੋਕਾਂ ਨੂੰ ਮਹੱਤਵ-ਪੂਰਨ ਪਦਵੀਆਂ ਉੱਤੇ ਬਹੁਤ ਹੀ ਘੱਟ ਗਿਣਤੀ ਵਿੱਚ ਲਗਾਇਆ ਗਿਆ ਹੈ। ਕਹਾਣੀਕਾਰ ਜਰਨੈਲ ਸਿੰਘ ਦੀ ਕਹਾਣੀ ਜੜ੍ਹਾਂਦੇ ਪਾਤਰ ਵੀ ਇਸ ਵਾਰਤਾਲਾਪ ਵਿੱਚ ਕੁਝ ਅਜਿਹੀਆਂ ਹੀ ਗੱਲਾਂ ਕਰ ਰਹੇ ਹਨ:

ਪਰ ਸਾਡੇ ਨਾਲ ਹੁੰਦੀਆਂ ਨਿਰਾਦਰੀਆਂ ਸਾਨੂੰ ਜੀਅ ਭਰ ਕੇ ਜੀਣ ਨਹੀਂ ਦਿੰਦੀਆਂ। ਇੱਥੋਂ ਦਾ ਨਸਲਵਾਦ ਸਾਨੂੰ ਹੀਣੇ ਕਰੀ ਰੱਖਦੈ,” ਕੁਲਵਰਨ ਜਿਉਂ ਜਿਉਂ ਬੋਲ ਰਿਹਾ ਸੀ, ਤਿਉਂ ਤਿਉਂ ਉਸਦੇ ਮੱਥੇ ਦੀਆਂ ਨਾੜਾਂ ਉੱਭਰ ਰਹੀਆਂ ਸਨ, “ਬਾਕੀ, ਐਡਜਸਟਮੈਂਟ ਜ਼ਰੂਰੀ ਆ. ਤਕਰੀਬਨ ਆਪਾਂ ਸਾਰੇ ਕਰਦੇ ਵੀ ਆਂ। ਕਨੇਡਾ ਦੀ ਮੇਨਸਟਰੀਮ ਤੇ ਇੱਥੋਂ ਦਾ ਸਭਿਆਚਾਰ ਸਾਨੂੰ ਕਬੂਲਦੇ ਵੀ ਆ। ਪਰ ਆਪਣੇ ਵਿੱਚ ਗੁਆ ਲੈਣ ਲਈ। ਤੇ ਗੁਆਚਣਾ ਏਨਾ ਸੌਖਾ ਨਹੀਂ ਹੁੰਦਾ...।

ਲੋਕਾਂ ਨਾਲ ਹੁੰਦੀਆਂ ਕੁਲਵਰਨ ਦੀਆਂ ਇਹੋ ਜਿਹੀਆਂ ਗੱਲਾਂ ਉਨ੍ਹਾਂ ਦੇ ਘਰ ਵੀ ਤੁਰਦੀਆਂ ਰਹਿੰਦੀਆਂ...ਹਰਦੀਪ ਦੀ ਵਿਰੋਧਤਾ ਕਾਇਮ ਸੀ। ਇੰਡੀਆ ਕਿਹੜਾ ਚੰਗਾ ਆ?” ਉਹ ਆਖਦੀ।

ਮੈਂ ਕਦੋਂ ਕਹਿਨਾ ਪਈ ਚੰਗਾ ਆ। ਪਰ ਉਥੇ ਸਾਨੂੰ ਆਪਣਾ ਆਪ ਅਧੂਰਾ ਨਹੀਂ ਲੱਗੇਗਾ। ਮੇਰੇ ਲਈ ਤਾਂ ਏਥੇ ਹੁਣ ਹੋਂਦ ਗੁਆ ਕੇ ਜੀਣ ਵਾਲੀ ਗੱਲ ਆ.।ਤੇ ਦੀਪ ! ਗੁਆਚੀ ਹੋਈ ਹੋਂਦ ਦਾ ਇਹ ਝੋਰਾ ਆਪਣੇ ਨਾਲ ਹੀ ਨਹੀਂ ਮੁੱਕ ਜਾਣਾ। ਇਹ ਮਨਬੀਰ ਤੇ ਸ਼ਾਇਦ ਇਸਦੇ ਨਿਆਣਿਆਂ ਤੱਕ ਜਾਏਗਾ।

----

ਪੰਧ ਕਥਾਕਹਾਣੀ ਵਿੱਚ ਅਸੀਂ ਹੋਂਦ ਦੇ ਅਹਿਸਾਸ ਦਾ ਇੱਕ ਹੋਰ ਰੂਪ ਦੇਖਦੇ ਹਾਂ। ਕੈਨੇਡੀਅਨ ਪੰਜਾਬੀ ਪ੍ਰਵਾਰਾਂ ਦੇ ਸਕੂਲਾਂ / ਕਾਲਿਜਾਂ / ਯੂਨੀਵਰਸਿਟੀਆਂ ਵਿੱਚ ਪੜ੍ਹਦੇ ਮੁੰਡੇ / ਕੁੜੀਆਂ ਗੈਂਗਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ. ਹਰ ਤਰ੍ਹਾਂ ਦੀ ਐਸ਼-ਪ੍ਰਸਤੀ ਕਰਨ ਲਈ ਉਹ ਡਰੱਗਜ਼ ਵੇਚਦੇ ਹਨ, ਚੋਰੀਆਂ ਕਰਦੇ ਹਨ, ਇੰਟਰਨੈੱਟ ਉੱਤੇ ਪੋਰਨੋਗਰਾਫਿਕ ਤਸਵੀਰਾਂ ਵੇਚਦੇ ਹਨ ਅਤੇ ਪਰਾਸਟੀਚੀਊਸ਼ਨ ਦਾ ਧੰਦਾ ਕਰਦੇ ਹਨ। ਅਜਿਹੇ ਕੈਨੇਡੀਅਨ ਪੰਜਾਬੀ ਮੁੰਡੇ / ਕੁੜੀਆਂ ਗੈਂਗਸਟਰ ਬਣ ਕੇ ਆਪਣੀ ਹੋਂਦ ਦੀ ਮਹੱਤਤਾ ਜਿਤਲਾਉਣ ਲਈ ਆਪਣੇ ਇਲਾਕੇ ਦੇ ਹੋਰਨਾਂ ਮੁੰਡਿਆਂ / ਕੁੜੀਆਂ ਨਾਲ ਖ਼ੂਨੀ ਲੜਾਈਆਂ ਲੜਦੇ ਹਨ। ਇਹ ਕੈਨੇਡੀਅਨ ਪੰਜਾਬੀ ਮੁੰਡੇ / ਕੁੜੀਆਂ ਆਪਣੇ ਇਲਾਕੇ ਵਿੱਚ ਹੋਰ ਹਰ ਹਰ ਤਰ੍ਹਾਂ ਦੀ ਗੁੰਡਾਗਰਦੀ ਦਿਖਾਂਦੇ ਹਨ। ਇਨ੍ਹਾਂ ਲੜਾਈਆਂ ਵਿੱਚ ਚਾਕੂ ਚੱਲਦੇ ਹਨ, ਤਲਵਾਰਾਂ ਚਲਦੀਆਂ ਹਨ ਅਤੇ ਕਈ ਵਾਰੀ ਬੰਦੂਕਾਂ ਵੀ ਵਰਤੀਆਂ ਜਾਂਦੀਆ ਹਨ। ਪੰਧ ਕਥਾਕਹਾਣੀ ਦਾ ਇਹ ਵਾਰਤਾਲਾਪ ਇਸ ਤੱਥ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ:

ਮੈਂ ਤੈਨੂੰ ਜਾਣਦਾਂ ! ਪੰਜਾਬੀ ਮਾਫੀਆ ਗੈਂਗ ਦੇ ਮੁੰਡਿਆਂ ਨਾਲ ਤੈਨੂੰ ਦੇਖਿਆ ਹੋਇਆ ਹੱਥ ਮਿਲਾਉਂਦਿਆਂ ਹੈਰੀ ਨੇ ਕਿਹਾ।

ਹੈਰੀ ! ਮੈਂ ਤੈਨੂੰ ਨੀਟੂ ਬਾਰੇ ਕਹਿਣ ਆਇਆਂ।

ਮੈਂ ਸਮਝਿਆ ਨਹੀਂ।ਰਵੀ ਵੱਲ ਹੈਰਾਨੀ ਜਿਹੀ ਨਾਲ ਤੱਕਦਿਆਂ ਹੈਰੀ ਬੋਲਿਆ।

ਸਟੌਪ ਫੂਲਿੰਗ ਅਰਾਊਡ ਵਿੱਦ ਹਰ।ਰਵੀ ਨੇ ਸਿੱਧੀ ਗੱਲ ਕਹਿ ਦਿੱਤੀ।

ਤੇਰੀ ਕੀ ਲਗਦੀ ਆ ਨੀਟੂ?” ਹੈਰੀ ਬੋਲਣ-ਢੰਗ ਤੇ ਸ਼ਕਲ-ਸੂਰਤ ਤੋਂ, ਰਵੀ ਨੂੰ ਧਮੋੜੀ ਵਰਗੀ ਲੱਗਾ।

ਮੇਰੇ ਦੋਸਤ ਦੀ ਭੈਣ ਆਂਰਵੀ ਨਰਮ ਹੀ ਰਿਹਾ।

ਤੇ ਤੂੰ ਦੋਸਤ ਦੀ ਭੈਣ ਨਾਲ ਆਪਣਾ ਚੱਕਰ ਚਲਾਣਾ ਚਾਹੁੰਨਾ ਆਂ?”

ਕਮ ਔਨ ਹੈਰੀ ! ਢੰਗ ਨਾਲ ਗੱਲ ਕਰ।

ਰਵੀ ਨੂੰ ਗੁੱਸਾ ਚੜ੍ਹਨ ਲੱਗਾ।

ਗੈੱਟ ਲੌਸਟ ਮੈਨ ! ਵੱਡਾ ਆਇਆ ਢੰਗ ਦੱਸਣ ਵਾਲਾ।ਨਜ਼ਰਾਂ ਹੀ ਨਜ਼ਰਾਂ ਨਾਲ ਰਵੀ ਨੂੰ ਛਟਿਆਉਂਦਾ ਹੈਰੀ ਬੋਲਿਆ ਯੂ ਵਾਂਟ ਯੂਅਰ ਹੈੱਡ ਕਿਕਡ ਇਨ?” ਰਵੀ ਨੇ ਹੈਰੀ ਵੱਲ ਅੱਖਾਂ ਕੱਢੀਆਂ।

ਜਾਦਾ ਹੀ ਔਖਾ ਲਗਦਾ ਆਂ.ਦੰਦ ਕਰੀਚਦਾ ਹੈਰੀ ਰਵੀ ਵੱਲ ਨੂੰ ਵਧਿਆ ਤੇ ਧੜਾ ਧੜ ਮੁੱਕਿਆਂ ਦਾ ਵਾਰ ਕਰ ਦਿੱਤਾ।

ਝੰਬਿਆ ਹੋਇਆ, ਪਿਛਾਂਹ ਹਟ ਰਿਹਾ ਰਵੀ ਇੱਕ ਪੱਥਰ ਤੋਂ ਉੱਖੜ ਕੇ ਭੁੱਜੇ ਡਿੱਗ ਪਿਆ। ਨਮੋਸ਼ੀ ਜਿਹੀ ਚ ਉਸਨੇ ਦੇਖਿਆ ਕਿ ਉਨ੍ਹਾਂ ਕੋਲੋਂ ਲੰਘ ਰਹੇ ਸਕੂਲ ਦੇ ਮੁੰਡੇ ਕੁੜੀਆਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੁਆਲੇ ਪਿੜ ਬੰਨ੍ਹ ਲਿਆ ਸੀ...ਉਸਨੂੰ ਆਪਣਾ ਆਪ ਹੀਣਾ ਜਿਹਾ ਲੱਗਾ।

ਹੀਰੋ ਬਣਿਆਂ ਹੈਰੀ ਯੂ ਬਾਸਟਰਡਕਹਿੰਦਾ ਹੋਇਆ ਜਦੋਂ ਫਿਰ ਉਸ ਤੇ ਝਪਟਿਆ ਤਾਂ ਰਵੀ ਦਾ ਖ਼ੂਨ ਖੌਲ ਉੱਠਿਆ। ਉਸਨੇ ਕਰਾਟਿਆਂ ਨਾਲ ਹੈਰੀ ਨੂੰ ਅਜਿਹਾ ਭੰਨਿਆਂ ਕਿ ਉਹ ਭੱਜ ਉੱਠਿਆ. ਏਨੇ ਨੂੰ ਪੁਲਿਸ ਆਣ ਪਹੁੰਚੀ। ਹੈਰੀ ਬਚ ਨਿਕਲਿਆ,ਪਰ ਰਵੀ ਫੜਿਆ ਗਿਆ।

----

ਕੈਨੇਡਾ ਦੇ ਅਨੇਕਾਂ ਪੰਜਾਬੀ ਪ੍ਰਵਾਰਾਂ ਵਿੱਚ ਇੱਕ ਹੋਰ ਤਰ੍ਹਾਂ ਦਾ ਵੀ ਹੋਂਦ ਜਤਲਾਉਣ ਦਾ ਸੰਕਟ ਸਾਹਮਣੇ ਆ ਰਿਹਾ ਹੈ. ਅਜਿਹਾ ਸੰਕਟ ਉਨ੍ਹਾਂ ਪ੍ਰਵਾਰਾਂ ਵਿੱਚ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵਿੱਚ ਪਤੀ / ਪਤਨੀ ਸਾਹਿਤਕ / ਕਲਾਤਮਿਕ / ਸੰਗੀਤਕ ਰੁਚੀਆਂ ਰੱਖਦਾ / ਰੱਖਦੀ ਹੈ; ਪਰ ਇੱਕ ਧਿਰ ਨੂੰ ਦੂਜੀ ਧਿਰ ਦੀ ਇਹ ਗੱਲ ਉੱਕਾ ਹੀ ਪਸੰਦ ਨਹੀਂ. ਕਈ ਪ੍ਰਵਾਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਪਤੀ ਅਤੇ ਪਤਨੀ ਦੋਨੋਂ ਹੀ ਸਾਹਿਤਕ / ਕਲਾਤਮਕ / ਸੰਗੀਤਕ ਰੁਚੀਆਂ ਰੱਖਦੇ ਹਨ ਪਰ ਉਨ੍ਹਾਂ ਵਿੱਚ ਆਪਸੀ ਮੁਕਾਬਲੇ ਦੀ ਭਾਵਨਾ ਏਨੀ ਜ਼ਿਆਦਾ ਹੁੰਦੀ ਹੈ ਕਿ ਉਹ ਇੱਕ ਦੂਜੇ ਨੂੰ ਨੀਂਵਾਂ ਦਿਖਲਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇਸ ਤਰ੍ਹਾਂ ਉਹ ਆਪਣੀ ਪ੍ਰਵਾਰਕ ਜ਼ਿੰਦਗੀ ਨੂੰ ਹਮੇਸ਼ਾ ਯੁੱਧ ਦਾ ਮੈਦਾਨ ਬਣਾਈ ਰੱਖਦੇ ਹਨ। ਕਹਾਣੀ ਪਰਛਾਵੇਂਵਿੱਚ ਅਜਿਹੀ ਕਿਸਮ ਦੇ ਹੀ ਪਤੀ-ਪਤਨੀ ਦੀਆਂ ਆਪਸ ਵਿੱਚ ਹੁੰਦੀਆਂ ਨੋਕਾਂ-ਝੋਕਾਂ ਦਿਖਾਈਆਂ ਗਈਆਂ ਹਨ:

ਬਲਬੀਰ ਨੂੰ ਇੰਜ ਲੱਗਾ ਜਿਵੇਂ ਆਪਣੇ ਅਖੀਰਲੇ ਵਾਕ ਨਾਲ ਜਨਮੀਤ ਨੇ ਉਸਦੀ ਸ਼ਖ਼ਸੀਅਤ ਨੂੰ ਨਿਗੂਣੀ ਜਿਹੀ ਬਣਾ ਦਿੱਤਾ ਹੋਵੇ। ਰੋਹ ਚ ਆ ਕੇ ਉਹ ਬੋਲੀ, ‘ਝੂਠ ਤੇ ਪਖੰਡ ਆ ਤੁਹਾਡੀ ਇਹ ਕਲਾ। ਮੈਂ ਇਸਨੂੰ ਨਫ਼ਰਤ ਕਰਦੀ ਆਂ। ਮੈਨੂੰ ਨਹੀਂ ਲੋੜ ਇਹਦੇ ਬਾਰੇ ਪਤਾ ਰੱਖਣ ਦੀ...ਪਤਾ ਰੱਖਣ ਵਾਲੀ ਤੁਹਾਡੇ ਕੋਲ ਹੈਗੀ ਜੁ ਆ...।

ਕੈਨੇਡੀਅਨ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਦਾ ਕਹਾਣੀ ਸੰਗ੍ਰਹਿ ਦੋ ਟਾਪੂਆਪਣੀਆਂ ਕਹਾਣੀਆਂ ਵਿੱਚ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਵੱਖੋ ਵੱਖ ਪਹਿਲੂਆਂ ਨੂੰ ਲੈ ਕੇ ਹੋਂਦ ਦਾ ਅਹਿਸਾਸ ਜਿਤਲਾਉਣ ਦੀ ਇੱਛਾ ਕਾਰਨ ਪੈਦਾ ਹੁੰਦੇ ਸੰਕਟਾਂ ਦਾ ਚਰਚਾ ਕਰਦਾ ਹੈ। ਭਾਵੇਂ ਕਿ ਜਰਨੈਲ ਸਿੰਘ ਇਹ ਚਰਚਾ ਛੇੜਨ ਵੇਲੇ ਆਪਣੀ ਸੁਰ ਧੀਮੀ ਹੀ ਰੱਖਦਾ ਹੈ; ਪਰ ਫਿਰ ਵੀ ਇਹ ਕਹਾਣੀਆਂ ਆਪਣਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹਿੰਦੀਆਂ ਹਨ।

ਕਹਾਣੀ ਸੰਗ੍ਰਹਿ ਟੋ ਟਾਪੂਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।



Saturday, April 25, 2009

ਹਰਜਿੰਦਰ ਕੰਗ - ਲੇਖ

ਪ੍ਰਵੇਸ਼-ਕਥਨ

ਮੈਂ ਕਈ ਸਾਲ ਪਹਿਲਾਂ ਬੋਲੀ ਦੀ ਮਹੱਤਤਾ ਨੂੰ ਦਰਸਾਉਂਦੇ ਕੁਝ ਸ਼ਿਅਰ ਲਿਖ ਕੇ ਪ੍ਰਸਿੱਧ ਸਟੇਜ ਸੰਚਾਲਕਾ ਆਸ਼ਾ ਸ਼ਰਮਾ ਨੂੰ ਹਰ ਸਟੇਜ ਤੇ ਪ੍ਰਚਾਰ ਕਰਨ ਦੀ ਬੇਨਤੀ ਕੀਤੀ ਸੀਆਸ਼ਾ ਸ਼ਰਮਾ ਨੇ ਗਾਇਕਾਂ ਦੀਆਂ ਵੱਡੀਆਂ ਵੱਡੀਆਂ ਸਟੇਜ਼ਾਂ ਅਤੇ ਹਰ ਧਾਰਮਿਕ ਸਭਿਆਚਾਰਕ ਮੇਲੇ ਵਿਚ ਬੜੀ ਦਿਆਨਤਦਾਰੀ ਨਾਲ ਬੋਲੀ ਪ੍ਰਤੀ ਸੁਚੇਤ ਕਰਨ ਦਾ ਹੋਕਾ ਦਿੱਤਾਹੌਲੀ-ਹੌਲੀ ਲੋਕਾਂ ਚ ਇਸ ਪ੍ਰਚਾਰ ਦਾ ਅਸਰ ਦਿਸਣਾ ਸ਼ੁਰੂ ਹੋਇਆਬੁੱਧੀਜੀਵੀ ਵਰਗ ਤੇ ਪ੍ਰਚਾਰਕਾਂ ਨੇ ਵੀ ਇਸ ਗੱਲ ਵਲ ਉਚੇਚਾ ਧਿਆਨ ਦੇਣਾ ਸ਼ੁਰੂ ਕੀਤਾਪਿੱਛੇ ਜਿਹੇ ਉੱਘੇ ਕਥਾਕਾਰਾਂ ਗਿਆਨੀ ਹਰਦੇਵ ਸਿੰਘ ਲੂਲੋਂਵਾਲ ਤੇ ਗਿਆਨੀ ਗੁਰਬਚਨ ਸਿੰਘ ਨੇ ਬੋਲੀ ਦੀ ਮਹੱਤਤਾ ਤੇ ਜ਼ੋਰ ਦੇ ਕੇ ਸੰਗਤ ਨੂੰ ਪ੍ਰੇਰਿਆਸਾਹਿਤਕ ਹਲਕਿਆਂ ਚ ਵੀ ਗੱਲ ਤੁਰੀ ਹੈਗਾਇਕ ਜਿਨ੍ਹਾਂ ਨੇ ਕਦੇ ਸਟੇਜ ਤੋਂ ਬੋਲੀ ਨਾਲ ਜੁੜਨ ਦਾ ਹੋਕਾ ਨਹੀਂ ਦਿੱਤਾ ਸੀਉਨ੍ਹਾਂ ਨੂੰ ਵੀ ਮੈਂ ਉਚੇਚਾ ਇਹ ਕੰਮ ਕਰਨ ਦੀ ਬੇਨਤੀ ਕੀਤੀਗਿੱਲ ਹਰਦੀਪ ਨੇ ਬੋਲੀ ਨਾਲ ਸਬੰਧਿਤ 'ਕਿਤੇ ਓਏ ਪੰਜਾਬੀਓ ਪੰਜਾਬੀ ਨਾ ਭੁੱਲਾ ਦਿਓਵਾਲਾ ਮੇਰਾ ਗੀਤ ਗਾ ਕੇ ਦੇਸ਼ਾਂ ਵਿਦੇਸ਼ਾਂ ਚ ਖੂਬ ਪ੍ਰਚਾਰ ਕੀਤਾਇਤਫ਼ਾਕਨ ਪੰਜਾਬ ਚ ਸਰਕਾਰ ਵਲੋਂ ਪੰਜਾਬੀ ਦਫ਼ਤਰੀ ਕਾਰ-ਵਿਹਾਰ ਚ ਲਾਗੂ ਕਰ ਦਿੱਤੀ, ਇਹ ਸਭ ਦੇਖ ਕੇ ਮੈਨੂੰ ਇਕ ਸੰਤੁਸ਼ਟੀ ਦਾ ਅਹਿਸਾਸ ਹੋਇਆ ਹੈ ਤੇ ਨਿਸ਼ਚਾ ਹੋਰ ਮਜ਼ਬੂਤ ਤੇ ਆਸਵੰਦ ਹੋਇਆ ਹੈਇਸੇ ਨਿਸ਼ਚੇ ਨੂੰ ਹੋਰ ਦ੍ਰਿੜ ਕਰਦਾ ਹੋਇਆ ਮੇਰਾ ਇਹ ਲੇਖ ਹਾਜ਼ਰ ਹੈ। - ਹਰਜਿੰਦਰ ਕੰਗ

**********

ਬੋਲੀ ਨਾ ਰਹੀ ਤਾਂ...

ਲੇਖ

ਭਾਸ਼ਾ ਮਾਨਵਜਾਤੀ ਦੀ ਇਕ ਮਹੱਤਵਪੂਰਣ ਪ੍ਰਾਪਤੀ ਹੈ ਅਤੇ ਮਨੁੱਖ ਦੀਆਂ ਹੋਰ ਸਭ ਪ੍ਰਾਪਤੀਆਂ ਇਸੇ ਪ੍ਰਾਪਤੀ ਦਾ ਫਲ ਹੀ ਹਨਭਾਸ਼ਾ ਕਿਸੇ ਸਭਿਆਚਾਰ ਦੀਆਂ ਜੜ੍ਹਾਂ ਦਾ ਸਿਰਨਾਵਾਂ ਹੈਇਹ ਭਾਸ਼ਾ ਹੀ ਹੈ ਜੋ ਗਿਆਨ-ਵਿਗਿਆਨ ਤੇ ਕੁਦਰਤ ਦੇ ਰਹੱਸ ਮੂਰਤੀਮਾਨ ਕਰਦੀ ਹੈਭਾਸ਼ਾ ਹੀ ਵਿਕਾਸ ਦੇ ਰਸਤੇ ਖੋਲਦੀ ਹੈਮਨ, ਖ਼ਿਆਲ, ਸਮਾਧੀ, ਸੁਪਨੇ ਆਦਿ ਮੂਕ-ਕ੍ਰਿਆਵਾਂ ਵਿਚ ਵੀ ਭਾਸ਼ਾ ਦੀ ਹੀ ਭੂਮਿਕਾ ਹੁੰਦੀ ਹੈਰਿਸ਼ੀਆਂ ਮੁਨੀਆਂ ਨੇ ਭਾਸ਼ਾ ਨੂੰ ਵਾਕ-ਦੇਵੀ‘ , ‘ਸਰਸਵਤੀ ਦੇਵੀਕਹਿ ਕੇ ਭਾਸ਼ਾ ਦੀ ਅਰਾਧਨਾ ਕੀਤੀ ਹੈਭਾਸ਼ਾ ਨੂੰ ਇੱਕ ਸਜਿੰਦ ਹੋਂਦ ਮੰਨਿਆ ਗਿਆ ਹੈਭਾਸ਼ਾ ਹੀ ਮਨੁੱਖ ਜਾਤੀ ਨੂੰ ਪਸ਼ੂ ਜੀਤੀ ਨਾਲੋਂ ਵੱਖਰਿਆਉਂਦੀ ਤੇ ਵਡਿਆਉਂਦੀ ਹੈ

ਬੋਲੀ, ਮਨੁੱਖ ਸਮਾਜ ਚੋਂ ਗ੍ਰਹਿਣ ਕਰਦਾ ਹੈਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਿਚੋਂ ਹੋਲੀ ਹੋਲੀ ਤੋਤਲੇ ਸ਼ਬਦਾਂ ਤੋਂ ਪੂਰੇ ਸ਼ਬਦਾਂ ਤਕ 5 ਸ਼ਬਦਾਂ ਤੋਂ ਵਾਕਾਂ ਤਕ ਤੇ ਵਾਕਾਂ ਤੋਂ ਵਿਆਕਰਣ ਤੱਕ ਸਹਿਜੇ ਸਹਿਜੇ ਇਕ ਸ਼ਬਦ-ਭੰਡਾਰ ਬਣਦਾ ਜਾਂਦਾ ਹੈਦਿਮਾਗ ਵਿਚ ਇਕ ਵਿਸ਼ੇਸ਼ ਥਾਂ ਭਾਸ਼ਾ ਸਿੱਖਣ ਲਈ ਹੀ ਰਾਖਵੀਂ ਹੁੰਦੀ ਹੈ, ਜਿਸ ਰਾਹੀਂ ਭਾਸ਼ਾ ਦਾ ਵਿਕਾਸ ਹੁੰਦਾ ਹੈਤੰਤੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਸ਼ਾ ਦੀ ਯੋਗਤਾ ਦਿਮਾਗ਼ ਦੇ ਮੂਰਧਨੀ ਭਾਗ ਵਿਚ ਹੁੰਦੀ ਹੈ, ਇਹ ਭਾਗ ਦਿਮਾਗ਼ ਦੇ ਖੱਬੇ ਪਾਸੇ ਸਥਿਤ ਹੁੰਦਾ ਹੈਇਹ ਸਥਾਨ ਮਾਂ-ਬੋਲੀ ਦੇ ਵਿਕਾਸ ਵਿਚ ਵਧੇਰੇ ਸਹਾਈ ਹੁੰਦਾ ਹੈਸਾਲ-ਦੋ ਸਾਲ ਦੇ ਬੱਚੇ ਦਾ ਦਿਮਾਗ਼ ਤਕਰੀਬਨ 80 ਫ਼ੀਸਦੀ ਵਿਕਸਤ ਹੋ ਚੁੱਕਾ ਹੁੰਦਾ ਹੈਜੋ ਚੁਗਿਰਦੇ ਦੀ ਭਾਸ਼ਾ ਹੁੰਦੀ ਹੈ ਉਹ ਬੱਚਾ ਬਚਪਨ ਚ ਜਲਦੀ ਗ੍ਰਹਿਣ ਕਰ ਲੈਂਦਾ ਹੈ ਕਿਉਂਕਿ ਬਚਪਨ ਚ ਕੁਦਰਤੀ ਗ੍ਰਹਿਣ ਸ਼ਕਤੀ ਬੜੀ ਬਲਵਾਨ ਹੁੰਦੀ ਹੈਪ੍ਰੋਫੈਸਰ ਜਰਸਿਲਡ ਅਤੇ ਰਿਟਜ਼ਮੇਨ ਨੇ ਨਰਸਰੀ ਸਕੂਲ ਦੇ 30 ਦੇ ਕਰੀਬ ਬੱਚਿਆਂ ਵਲੋਂ ਤਿੰਨ-ਤਿੰਨ ਘੰਟਿਆਂ ਅੰਦਰ ਬੋਲੇ ਗਏ ਸ਼ਬਦਾਂ ਦੀ ਗਿਣਤੀ ਕੀਤੀ ਤਾਂ ਦੇਖਿਆ ਕਿ 30 ਮਹੀਨੇ ਤੋਂ 35 ਮਹੀਨੇ ਤੱਕ ਦੇ ਬੱਚੇ 763 ਸ਼ਬਦ ਬੋਲ ਸਕਦੇ ਸਨਸੋ ਬਚਪਨ ਦੇ ਭਾਸ਼ਾਈ ਵਾਤਾਵਰਣ ਦਾ ਬੱਚੇ ਤੇ ਗਹਿਰਾ ਪ੍ਰਭਾਵ ਪੈਂਦਾ ਹੈਇਸ ਅਵੱਸਥਾ ਵਿਚ ਹੀ ਬੱਚੇ ਦੇ ਦਿਮਾਗ਼ ਵਿਚ ਭਾਸ਼ਾ ਦਾ ਇਕ ਢਾਚਾ ਵਿਕਸਤ ਹੋ ਜਾਂਦਾ ਹੈਭਾਵੇਂ ਕਿਸੇ ਵੀ ਦੇਸ਼ ਵਿਚ ਮਨੁੱਖ ਰੁਜ਼ਗਾਰ ਖਾਤਰ ਵਸੇਵਾ ਕਰੇਉਹ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਨਾਲ ਨਾਲ ਜਿਉਂਦਾ ਹੈ ਕਿਉਂਕਿ ਇਹ ਉਸ ਦੀਆਂ ਰਗਾਂ ਚ ਖੂਨ ਵਾਂਗ ਦੌੜਦੇ ਹਨਕੌਮੀ ਹੋਂਦ ਤੇ ਵਿਕਾਸ ਵਾਸਤੇ ਹਰ ਮਨੁੱਖ ਦਾ ਇਹ ਨੇਤਿਕ ਤੇ ਕੌਮੀ ਫ਼ਰਜ਼ ਹੈ ਕਿ ਉਹ ਆਪਣੀ ਬੋਲੀ ਤੇ ਸਭਿਆਚਾਰ ਬੱਚਿਆਂ ਰਾਹੀਂ ਅੱਗੇ ਤੋਰੇਪੰਜਾਬੀ ਬੋਲੀ ਵਿਚ ਗੁਰਬਾਣੀ, ਸੂਫ਼ੀ ਕਾਵਿ, ਕਿੱਸਾ ਕਾਵਿ, ਲੋਕ ਗੀਤ, ਕਥਾ-ਕਹਾਣੀਆਂ ਤੇ ਹੋਰ ਵੱਡਮੁੱਲਾ ਸਾਹਿਤਕ ਕਾਰਜ ਇਸ ਦੇ ਸਾਹਿਤਕ ਭਾਸ਼ਾ ਹੋਣ ਤਾ ਸਬੂਤ ਹੈਪੰਜਾਬੀ ਬੋਲੀ ਪ੍ਰਾਚੀਨ ਤੇ ਅਮੀਰ ਭਾਸ਼ਾ ਹੈਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਕਿ -ਹਿੰਦੀ, ਉਰਦੂ, ਬੰਗਲਾ, ਮਰਾਠੀ, ਗੁਜਰਾਤੀ, ਉੜੀਆ, ਪੰਜਾਬੀ, ਅਸਾਮੀ, ਗੁਰਖ਼ਾਲੀ ਤੇ ਕਸ਼ਮੀਰੀ ਆਦਿ ਆਰੀਅ ਭਾਸ਼ਾਵਾਂ ਹਨਆਰੀਆ ਭਾਸ਼ਾਵਾਂ ਦਾ ਸਬੰਧ ਹਿੰਦ-ਜਰਮਨ ਭਾਸ਼ਾ ਸਮੂਹ ਨਾਲ ਹੈਇਸ ਸਮੇਂ ਹੋਰ ਧਰਮ ਤੇ ਕੌਮਾਂ ਆਪਣੀਆਂ ਜੜ੍ਹਾਂ ਤੇ ਹੋਂਦ ਪ੍ਰਤੀ ਜਿੰਨੇ ਸੁਚੇਤ ਤੇ ਯਤਨਸ਼ੀਲ ਨੇ, ਪੰਜਾਬੀ ਉਨੇ ਹੀ ਅਵੇਸਲੇ ਤੇ ਲਾਪ੍ਰਵਾਹਦੂਰ-ਦ੍ਰਿਸ਼ਟੀ ਤੋਂ ਵਿਰਵੀ ਸੋਚ ਵਾਲੇ ਲੋਕ ਉਦੋਂ ਜਾਗਦੇ ਹਨਂ ਜਦੋਂ ਸਭ ਕੁਝ ਲੁੱਟ-ਪੁੱਟ ਜਾਣ ਦੇ ਨੇੜੇ ਪਹੁੰਚ ਜਾਂਦਾ ਹੈਇਹ ਫਿਰ ਡਾਂਗ ਸੋਟਾ ਹੋਣ ਵਾਲੀ ਸਥਿਤੀ ਹੁੰਦੀ ਹੈਹੋਰ ਕਈ ਤਰ੍ਹਾਂ ਦੀ ਕੱਟੜਤਾ ਰੱਖਣ ਵਾਲੇ ਪੰਜਾਬੀ ਆਪਣੀ ਬੋਲੀ ਦੀ ਸੰਭਾਲ ਪ੍ਰਤੀ ਕੱਟੜ ਕਿਉਂ ਨਹੀਂ? ਸ਼ਬਦ ਸ਼ਬਦ ਸ਼ਹੀਦ ਹੋ ਰਹੀ ਬੋਲੀ ਪ੍ਰਤੀ ਸ਼ਹੀਦਾਂ ਦੀ ਕੌਮ ਫ਼ਿਕਰਮੰਦ ਕਿਉਂ ਨਹੀਂ? ਆਪਣੇ ਵਿਰਸੇ ਦਾ ਢੋਲ ਵਜਾਉਣ ਵਾਲੇ ਲੋਕਾਂ ਨੂੰ ਆਪਣੇ ਬੋਲ ਬਚਾਉਣ ਦੀ ਚਿੰਤਾ ਕਿਉਂ ਨਹੀਂ? ਅਜਿਹੇ ਸਵਾਲ ਪੰਜਾਬੀਆਂ ਦੀ ਸੁਹਿਰਦਤਾ, ਵਫ਼ਾਦਾਰੀ ਤੇ ਸੰਜੀਦਗੀ ਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ

----

ਭਾਰਤ ਤੇ ਵੱਖ ਵੱਖ ਵੰਸ਼ਾਂ, ਕੌਮਾਂ ਨੇ ਸਮੇਂ-ਸਮੇਂ ਰਾਜ ਕੀਤਾ ਹੈਹਰ ਸ਼ਾਸਕ ਨੇ ਆਪਣੀ ਭਾਸ਼ਾ ਲਾਗੂ ਕੀਤੀ ਹੈਕਿਉਂਕਿ ਭਾਸ਼ਾ ਸਭਿਆਚਾਰ ਦਾ ਸੰਚਾਰ-ਸਾਧਨ ਹੈ, ਬੰਦੇ ਦੀ ਪਛਾਣ ਹੈ ਉਸ ਦੇ ਮੂਲ ਦਾ ਸਿਰਨਾਵਾਂ ਹੈਇਸ ਸਮੇਂ ਜੇਕਰ ਇਹ ਮੰਨ ਲਈਏ ਕਿ ਸਾਡਾ ਰਾਜਸੀ ਤੰਤਰ ਇੰਨੀ ਸਮਰੱਥਾ ਹੀ ਨਹੀਂ ਰੱਖਦਾ ਕਿ ਆਪਣੀ ਭਾਸ਼ਾ ਨੂੰ ਪੂਰਨ ਰੂਪ ਚ ਲਾਗੂ ਕਰ ਸਕੇਇੰਨਾ ਫ਼ਿਕਰਮੰਦ ਹੀ ਨਹੀਂ ਕਿ ਭਾਸ਼ਾ ਦੇ ਵਿਕਾਸ ਲਈ ਠੋਸ ਯੋਜਨਾਵਾਂ ਬਣਾਈਆਂ ਜਾਣ ਤਾਂ ਕਿਸੇ ਵੀ ਹਾਲਤ ਵਿਚ ਬੋਲੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਦਾ ਬੋਝ ਲੋਕਾਂ ਸਿਰ ਆ ਜਾਂਦਾ ਹੈਲੋਕਾਂ ਚ ਇਸ ਜ਼ਿੰਮੇਵਾਰੀ ਦੀ ਜਾਗਰੂਕਤਾ ਪੈਦਾ ਕਰਨ ਲਈ ਬੁੱਧੀਜੀਵੀ ਵਰਗ ਨੂੰ ਇਹ ਕਾਰਜ ਇਕ ਮਿਸ਼ਨ ਦੀ ਪੂਰਤੀ ਵਾਂਗ ਕਰਨਾ ਪਏਗਾਜਦੋਂ ਕੋਈ ਭਾਸ਼ਾ ਆਰਥਿਕ ਵਸੀਲਿਆਂ ਦਾ ਸਾਧਨ ਬਣਨ ਦੀ ਬਹੁਤੀ ਤਾਕਤ ਨਾ ਰੱਖਦੀ ਹੋਵੇ ਤਾਂ ਲੋਕ ਉਸ ਭਾਸ਼ਾ ਨੂੰ ਅਪਨਾਉਣ ਲਈ ਤਿਆਰ ਨਹੀਂ ਹੁੰਦੇ, ਭਾਵੇਂ ਆਪਣੀ ਮਾਤ-ਭਾਸ਼ਾ ਹੀ ਹੋਵੇਇਹੀ ਉਹ ਸਥਿਤੀ ਹੁੰਦੀ ਹੈ ਜਿਥੇ ਭਾਸ਼ਾ ਨੂੰ ਲੋਕਾਂ ਨਾਲ ਜੋੜੀ ਰੱਖਣ ਲਈ ਉਚੇਚੇ ਉਪਰਾਲਿਆਂ ਦੀ ਅਵੱਸ਼ਕਤਾ ਹੁੰਦੀ ਹੈਇਸ ਤਰ੍ਹਾਂ ਦੀ ਹਾਲਤ ਚ ਲੋਕਾਂ ਅੰਦਰ ਇਹ ਜਜ਼ਬਾ ਪੈਦਾ ਕਰਨ ਦੀ ਲੋੜ ਹੁੰਦੀ ਹੈ ਕਿ ਭਾਸ਼ਾ ਸਿਰਫ਼ ਆਰਥਿਕ ਵਸੀਲਿਆਂ ਦਾ ਸਾਧਨ ਮਾਤਰ ਹੀ ਨਹੀਂ ਸਗੋਂ ਸਵੈ ਹੋਂਦ ਦਾ ਮਸਲਾ ਹੈਕੋਈ ਕੌਮੀ ਵਜੂਦ ਆਪਣੀ ਭਾਸ਼ਾ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾਇਸ ਜਜ਼ਬੇ ਨਾਲ ਜੋੜੀ ਰੱਖਣ ਲਈ ਲੋਕਾਂ ਦੀ ਬੋਲੀ ਨਾਲ ਭਾਵੁਕ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ

ਕਿਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲੋਕਾਂ ਨੂੰ ਇਹ ਕਹਿ ਕੇ ਸੁਚੇਤ ਕੀਤਾ ਸੀ ਕਿ 'ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਿ ਤੁਮ੍ਹਾਰੀ।।

ਸਮੇਂ ਸਮੇਂ ਹੋਰ ਸ਼ਾਇਰਾਂ ਨੇ ਵੀ ਸੁੱਤੇ ਹੋਏ ਪੰਜਾਬੀਆਂ ਨੂੰ ਹਲੂਣਿਆ ਹੈਇਸੇ ਅਵਸਥਾ ਨੂੰ ਬਾਬੂ ਫਿਰੋਜ਼ਦੀਨ ਸ਼ਰਫ਼ ਨੇ ਵੀ ਡਾਢੇ ਦਰਦ ਨਾਲ ਨਿਵਾਜਿਆ ਹੈ

ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ,ਟੁੱਟੀ ਹੋਈ ਸਿਤਾਰ ਰਬਾਬੀਆਂ ਦੀ

ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ

----

ਹੁਣ ਤਾਂ ਲਗਦਾ ਹੈ ਕਿ ਸਰਕਾਰ ਨੇ ਵੀ ਅੱਖਾਂ ਮੀਟੀਆਂ ਹੋਈਆਂ ਨੇ ਲੋਕਾਂ ਨੇ ਵੀਲੋਕਾਂ ਲਈ ਤਾਂ ਜਿਵੇਂ ਆਪਣੀ ਬੋਲੀ ਦੀ ਕੋਈ ਮਹੱਤਤਾ ਹੀ ਨਹੀਂਬੋਲੀ ਦੇ ਜਾਣ ਨਾਲ ਸਭਿਆਚਾਰ ਆਪਣੇ ਆਪ ਖੁਰਨਾ ਸ਼ੁਰੂ ਹੋ ਜਾਂਦਾ ਹੈਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਬੋਲੀ ਨਾਲ ਲੋਕਾਂ ਦੀ ਭਾਵੁਕ ਸਾਂਝ ਬਣਾਈ ਰੱਖਣ ਦੇ ਭਰਪੂਰ ਯਤਨ ਕਰਨਸਿਰਫ਼ ਇਹ ਹੀ ਵਿਚਾਰਦੇ ਰਹਿਣਾ ਕਿ ਭਾਸ਼ਾ ਕਿਉਂ ਮਰ ਰਹੀ ਹੈ? ਕਾਫ਼ੀ ਨਹੀਂ ਹੈਅਜਿਹੇ ਅੰਕੜੇ ਤੇ ਕਾਰਨ ਇਕੱਠੇ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਬੋਲੀ ਨਾਲ ਜੋੜੀ ਰੱਖਣ ਲਈ ਪ੍ਰੇਰਣਾਮੁਖੀ ਯਤਨ ਕਰਨਾ ਸਮੇਂ ਦੀ ਲੋੜ ਹੈਬੱਚਿਆਂ ਰਾਹੀਂ ਬੋਲੀ ਦਾ ਬਗੀਚਾ ਅੱਗੇ ਵੱਧ ਫੁੱਲ ਸਕਦਾ ਹੈਜੇ ਬੱਚੇ ਆਪਣੀ ਬੋਲੀ ਨਾ ਅਪਨਾਉਣ ਤਾਂ ਇਹ ਪਤਨ ਦੇ ਦੌਰ ਦੀ ਨਿਸ਼ਾਨੀ ਹੈਵਿਰਾਸਤ ਦੀ ਪੱਤਝੜ ਦੀ ਸੂਚਨਾ ਹੈ

ਕਿਤੇ ਭੁੱਲ ਹੀ ਨਾ ਜਾਇਓ ਬੋਲੀ ਮਾਂ ਆਪਣੀ, ਫੇਰ ਨ੍ਹੇਰਿਆਂ ਵਿਚੋਂ ਲੱਭਣੀ ਨਈਂ ਛਾਂ ਆਪਣੀ

ਬੋਲੀ ਬੱਚਿਆਂ ਨੂੰ ਆਪਣੀ ਸਿਖਾਉਣੀ ਹੈ ਜ਼ਰੂਰੀ,‘ ਕੰਗਜੱਗ ਤੇ ਪਛਾਣ ਰਹਿਣ ਤਾਂ ਆਪਣੀ

----

ਸਭ ਤੋਂ ਵੱਡਾ ਮਸਲਾ ਇਹ ਹੈ ਕਿ ਪੰਜਾਬੀਆਂ ਵਿਚ ਆਪਣੀ ਬੋਲੀ ਪ੍ਰਤੀ ਹੀਣਭਾਵਨਾ ਹੈਅਮਰੀਕਾ ਵਰਗੇ ਦੇਸ਼ ਵਿਚ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਪੰਜਾਬੀ ਆਪਣੀ ਬੋਲੀ ਬੋਲਣ ਤੋਂ ਝਿਜਕਦੇ ਨੇ, ਠੀਕ ਉਵੇਂ ਹੀ ਜਿਵੇਂ ਦਿੱਲੀ, ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਝਿਜਕਦੇ ਹਨਜਦਕਿ ਜਪਾਨ, ਕੋਰੀਆ, ਚੀਨ, ਫਰਾਂਸ ਆਦਿ ਦੇਸ਼ਾਂ ਦੇ ਬੱਚੇ ਆਪਸ ਵਿਚ ਆਪਣੀ ਬੋਲੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਨੇਅਮਰੀਕਾ ਵਿਚ (ਹੋਰ ਬਾਹਰਲੇ ਦੇਸ਼ਾਂ ਵਿਚ ਵੀ) ਗੁਰਦੁਆਰਾ ਹੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਰਾਹੀਂ ਲੋਕਾਂ ਦੀ ਜੀਵਨ ਪ੍ਰਕਿਰਿਆ ਬੱਝੀ ਹੋਈ ਹੈਗੁਰਦੁਆਰਿਆਂ ਵਿਚ ਪੰਜਾਬੀ ਪੜ੍ਹਾਉਣ ਦੇ ਪੁਖਤਾ ਪ੍ਰਬੰਧ ਨਹੀਂ ਹਨਇਥੇ ਵੀ ਜ਼ਿਆਦਾਤਰ ਧਾਰਮਿਕ ਸੰਸਕਾਰਾਂ ਨਾਲ ਜੋੜਨ ਲਈ ਬੱਚਿਆਂ ਨੂੰ ਘੋਟੇਨੁਮਾ ਪਾਠ ਪੜ੍ਹਾਏ ਜਾਂਦੇ ਨੇਪੰਜਾਬੀ ਭਾਸ਼ਾ ਦੀ ਮੌਲਿਕ ਤੇ ਮੁੱਢਲੀ ਸਿੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾਂਦੀਯੋਗ ਅਧਿਆਪਕਾਂ ਦੀ ਕਮੀ ਹੈਮਾਪਿਆਂ ਵੱਲੋਂ ਬੱਚਿਆਂ ਨੂੰ ਉਤਸ਼ਾਹ ਘੱਟ ਮਿਲਦਾ ਹੈਕਈ ਸਾਲ ਪੰਜਾਬੀ ਸਕੂਲ ਚ ਪੜ੍ਹਨ ਪਿੱਛੋਂ ਵੀ ਬਹੁਤੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਆਉਂਦੀਬੱਚੇ ਨੂੰ ਸਿੱਖੀ ਬਾਣੇ ਨਾਲ ਜੋੜਨ ਦੇ ਕਾਹਲਨੂਮਾ ਯਤਨ ਕੀਤੇ ਜਾਂਦੇ ਨੇਬਾਣੀ ਟਰਾਂਸਲੇਸ਼ਨ ਕਰਕੇ ਹੀ ਸਮਝਾਈ ਜਾਂਦੀ ਹੈਇਸ ਤਰ੍ਹਾਂ ਬੱਚਾ ਲਿਬਾਸ ਪੱਖੋਂ ਪੰਜਾਬੀ ਜਾਂ ਸਿੱਖ ਵਿਦਿਆਰਥੀ ਦਿਖਾਈ ਦਿੰਦਾ ਹੈ ਪਰ ਅੰਦਰੋਂ ਪੰਜਾਬੀਅਤ ਦੀ ਭਾਵਨਾ ਚ ਨਹੀਂ ਭਿੱਜਦਾਕਿਉਂਕਿ ਬੋਲੀ ਦੀ ਸਮਝ ਬਿਨਾਂ ਬਾਣੀ ਸਮਝਾਈ ਤਾਂ ਜਾ ਸਕਦੀ ਹੈ ਪਰ ਸਬ²ਦ ਦੀ ਧੁਨੀ ਰਾਹੀਂ ਜੋ ਤਰੰਗ ਪੈਦਾ ਹੋਣੀ ਚਾਹੀਦੀ ਹੈ, ਉਹ ਨਹੀਂ ਹੁੰਦੀਇਹ ਬੜੀ ਵੱਡੀ ਵਿਸੰਗਤੀ ਹੈ ਕਿ ਸ਼ਬਦ ਗੁਰੂ ਨਾਲ ਜੁੜਨ ਲਨਹੀ ਬਾਣਾ ਤਾਂ ਲਾਜ਼ਮੀ ਹੈ ਪਰ ਸ਼ਬਦ ਬੋਧ ਲਈ ਬੋਲੀ ਜ਼ਰੂਰੀ ਨਹੀਂਚਾਹੀਦਾ ਤਾਂ ਇੰਜ ਹੈ ਕਿ ਪਹਿਲਾਂ ਬੋਲੀ ਫਿਰ ਬਾਣੀ ਤੇ ਆਖ਼ਰ ਵਿਚ ਬਾਣਾ ਇਖ਼ਤਿਆਰ ਕੀਤਾ ਜਾਵੇਤਾਂ ਹੀ ਪੱਕੇ ਪੰਜਾਬੀ ਤੇ ਪੱਕੇ ਸਿੱਖ ਪੈਦਾ ਹੋ ਸਕਦੇ ਨੇਜਿਹੜੇ ਅੰਦਰੋਂ ਵੀ ਪੰਜਾਬੀ ਹੋਣ, ਸਿੱਖ ਹੋਣ ਤੇ ਬਾਹਰੋਂ ਵੀ

----

ਸਭਿਆਚਾਰ ਬੋਲੀ ਰਾਹੀਂ ਹੀ ਪ੍ਰਦਰਸ਼ਤ ਹੁੰਦਾ ਹੈ, ਫੈਲਦਾ ਹੈ, ਬੋਲੀ ਹੀ ਹੈ ਜਿਸ ਨਾਲ ਜ਼ਿੰਦਗੀ ਦੇ ਗ੍ਰੰਥ ਰਚੇ ਜਾਂਦੇ ਨੇ, ਪੰਥ ਸਜਾਏ ਜਾਂਦੇ ਨੇ ਬੋਲੀ ਕੌਮ ਦੀ ਜੀਭ ਹੈਇਸ ਬਿਨ੍ਹਾਂ ਕੌਮ ਗੁੰਗੀ ਹੋ ਜਾਂਦੀ ਹੈਕੈਲੀਫੋਰਨੀਆ (ਅਮਰੀਕਾ) ਵਿਚ ਇਕ ਕਬੀਲਾ ਹੈ ਮੋਨੋ ਜਿਸ ਦੀ ਬੋਲੀ ਮੋਨੋ ਪਤਨ ਦੀ ਆਖ਼ਰੀ ਪੌੜੀ ਤੇ ਹੈਸਿਰਫ਼ ਇਸ ਕਰਕੇ ਕਿਉਂਕਿ ਮਾਪਿਆਂ ਨੇ ਬੱਚਿਆਂ ਨੂੰ ਬੋਲੀ ਸਿਖਾਉਣ ਦਾ ਯਤਨ ਨਹੀਂ ਕੀਤਾਜਦੋਂ ਇਕ ਪੀੜੀ ਬੋਲੀ ਤੋਂ ਵਿਹਊਣੀ ਹੀ ਨਿਕਲ ਜਾਵੇ ਤਾਂ ਬੋਲੀ ਦਾ ਪਤਨ ਨਿਸ਼ਚਿਤ ਹੈਮੋਨੋ ਕਬੀਲੇ ਦੇ ਲੋਕਾਂ ਨੇ ਆਪਣੀ ਬੋਲੀ ਖ਼ਤਮ ਹੁੰਦੀ ਦੇਖ ਕੇ ਹੁਣ ਆਪਣੇ ਬੱਚਿਆਂ ਨੂੰ ਦੁਬਾਰਾ ਆਪਣੀ ਬੋਲੀ ਸਿਖਾਉਣੀ ਸ਼ੁਰੂ ਕੀਤੀ ਹੈਜਿਹੜੇ ਕੁਝ ਲੋਕ ਮੋਨੋ ਬੋਲੀ ਜਾਣਦੇ ਹਨ ਉਨ੍ਹਾਂ ਨੇ ਖੁਦ ਆਪਣੇ ਬਲਬੂਤੇ ਬੱਚਿਆਂ ਨੂੰ ਬੋਲੀ ਸਿਖਾਉਣੀ ਸ਼ੁਰੂ ਕੀਤੀ ਹੈਉਸ ਦੀਆਂ ਭਾਵਨਾਵਾਂ ਦੀ ਮੌਲਿਕ ਆਵਾਜ਼ ਹੈ ਬੋਲੀਇਸ ਸਮੇਂ ਲੋੜ ਹੈ ਲੋਕਾਂ ਵਿਚ ਬੋਲੀ ਪ੍ਰਤੀ ਜਨੂੰਨ ਪੈਦਾ ਕਰਨ ਦੀਸਾਡੇ ਜੀਵਨ ਵਿਚ ਸ਼ਬਦਾਂ ਦੇ ਚਿਰਾਗ ਜਗਾਉਣ ਵਾਲੀ ਬੋਲੀ ਬੁਝਦੀ ਜੋਤ ਨੂੰ ਹਵਾਵਾਂ ਤੋਂ ਬਚਾਉਣ ਦੀ ਲੋੜ ਹੈਲੋਰੀਆਂ ਤੋਂ ਵੈਣਾਂ ਤੱਕ ਸਾਥ ਨਿਭਾਉਣ ਵਾਲੀ ਕੁਰਲਾ ਰਹੀ ਹੈਪੰਘੂੜੇ ਤੋਂ ਲੈ ਕੇ ਸਿਵੇ ਤੱਕ ਦੀ ਹਮਸਫ਼ਰ ਇਕੱਲੀ ਨਾ ਰਹਿ ਜਾਵੇਬੋਲੀ ਵਗਦਾ ਦਰਿਆ ਹੁੰਦੀ ਹੈਵਗਦਾ ਰੱਖਣ ਲਈ ਇਸ ਦਰਿਆ ਨੂੰ ਬੱਚਿਆਂ ਦੇ ਹਵਾਲੇ ਕਰਨਾ ਜ਼ਰੂਰੀ ਹੈਸਭਿਆਚਾਰ ਦੇ ਵਿਭਿੰਨ ਬਹੁਰੰਗੇ ਮੋਤੀ ਜਿਸ ਧਾਗੇ ਵਿਚ ਪਰੋਏ ਜਾਂਦੇ ਨੇ, ਉਹ ਧਾਗਾ ਹੈ ਬੋਲੀਇਹ ਧਾਗਾ ਟੁੱਟ ਗਿਆ ਤਾਂ ਮੋਤੀ ਹੀ ਬਿਖਰ ਜਾਣਗੇਆਪਣੀ ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਸਿੱਖੀਏ :

ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ,

ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓਕਿਤੇ ਓਏ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ