ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, June 30, 2009

ਸੁਰਿੰਦਰ ਸਿੰਘ ਸੁੱਨੜ - ਲੇਖ

ਕੈਲੰਡਰ

ਲੇਖ

ਸਦੀਆਂ, ਸਾਲ, ਮਹੀਨਿਆਂ, ਹਫ਼ਤਿਆਂ ਅਤੇ ਦਿਨਾਂ ਦੀ ਗਿਣਤੀ ਮਿਣਤੀ ਕਰਨ ਵਾਲੇ ਵਿਧੀ ਵਿਧਾਨ ਨੂੰ ਅਸੀਂ ਕੈਲੰਡਰ ਆਖਦੇ ਹਾਂਸਦੀਆਂ ਤੱਕ ਦੀ ਗਿਣਤੀ ਨੂੰ ਤਾਂ ਅਸੀਂ ਕੈਲੰਡਰ ਦੀ ਕਲੇਵਰ ਵਿੱਚ ਲੈ ਸਕਦੇ ਹਾਂ ਲੇਕਿਨ ਯੁਗ ਨੂੰ ਕੈਲੰਡਰ ਵਿੱਚ ਕਿਸੇ ਤਰਾਂ ਵੀ ਕਾਬੂ ਨਹੀਂ ਕੀਤਾ ਜਾ ਸਕਦਾਇੱਕ ਦਿਨ ਵਿਚਲੇ ਘੜੀਆਂ, ਪਹਿਰ, ਘੰਟੇ, ਮਿੰਟ, ਸਕਿੰਟਾਂ ਨੂੰ ਵੀ ਕੈਲੰਡਰ ਨਹੀਂ ਕਹਿ ਸਕਦੇਧਰਤੀ ਦਾ ਸੂਰਜ ਦਾ ਅਤੇ ਚੰਦ ਤਾਰਿਆਂ ਦਾ ਜੋ ਗਤੀ ਵਿਧਾਨ ਹੈ ਉਹ ਹੀ ਕੈਲੰਡਰ ਦਾ ਵਿਧਾਨ ਹੈਬੀਤ ਗਏ ਸਮੇਂ ਦੀਆਂ, ਇਤਿਹਾਸ ਦੀਆਂ ਗਿਣਤੀਆਂ ਮਿਣਤੀਆਂ ਕੈਲੰਡਰ ਤੋਂ ਬਿਨ੍ਹਾ ਨਹੀਂ ਹੋ ਸਕਦੀਆਂ ਇਸ ਲਈ ਆਪਣੇ ਅਤੀਤ ਦੀ ਕਹਾਣੀ ਕਰਨ ਲਈ ਕੈਲੰਡਰ ਦੀ ਗੱਲ ਕਰਨੀ ਪਈਬੀਤ ਚੁੱਕੀ ਕਹਾਣੀ, ਬੀਤ ਰਹੀ ਕਹਾਣੀ ਜਾਂ ਭਵਿੱਖਬਾਣੀ ਕਰਨ ਲਈ ਕੈਲੰਡਰ ਬਹੁਤ ਹੀ ਜ਼ਰੂਰੀ ਹੈ

----

ਆਪਣਾ ਅਤੀਤਲਿਖਣ ਲਈ ਕੈਲੰਡਰ ਬਿਨ੍ਹਾ ਤਾਂ ਸਰ ਹੀ ਨਹੀਂ ਸੀ ਸਕਦਾ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਕੈਲੰਡਰ ਦਾ ਇਤਿਹਾਸ, ਕੈਲੰਡਰ ਦੀ ਕਹਾਣੀ ਵੀ ਲੋਕਾਂ ਨੇ ਧਾਰਮਿਕ ਇਤਿਹਾਸ ਵਾਂਗ ਆਪਣੀ ਮਰਜ਼ੀ ਮੁਤਾਬਕ ਹੀ ਲਿਖ ਲਈਮਨਘੜਤ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਪਰ ਮਿਥਿਹਾਸ ਨੂੰ ਇਤਿਹਾਸ ਕਹਿਣ ਵਾਲਿਆਂ ਦੀ ਜ਼ਿੱਦ ਬਹੁਤੀ ਚੰਗੀ ਵੀ ਨਹੀਂ ਲੱਗੀਜੌਰਜੀਅਨ ਕੈਲੰਡਰ ਨੂੰ ਅੱਜ ਕੱਲ੍ਹ ਸਾਰੀ ਦੁਨੀਆਂ ਤੇ ਮਾਨਤਾ ਮਿਲੀ ਹੋਈ ਹੈਇੱਕ ਜਨਵਰੀ ਤੋਂ ਇਕੱਤੀ ਦਸੰਬਰ ਦਾ ਸਾਲ ਸਾਰੀ ਦੁਨੀਆਂ ਮੰਨ ਕੇ ਬੈਠ ਗਈ ਹੈਦੁਨੀਆਂ ਦੇ ਕਾਰ ਵਿਹਾਰ, ਸਮਾਜਿਕ ਤੇ ਧਾਰਮਕ ਤਿਥੀਆਂ ਮਿਤੀਆਂ, ਦਿਨ ਦਿਹਾਰ, ਛੁੱਟੀਆਂ ਅਤੇ ਪ੍ਰੋਗਰਾਮ, ਜਨਮ ਦਿਨ, ਮੀਟਿੰਗਾਂ, ਆਉਣ ਵਾਲੇ ਸਮੇਂ ਦੇ ਕਾਰ ਵਿਹਾਰ ਸਾਰੇ ਦੇ ਸਾਰੇ ਜੌਰਜੀਅਨ ਕੈਲੰਡਰ ਨੂੰ ਹੀ ਮੁੱਖ ਰੱਖ ਕੇ ਛਪ ਰਹੇ ਹਨ1751 ਵਿੱਚ ਜਦੋਂ ਜੌਰਜੀਅਨ ਕੈਲੰਡਰ ਬਰਤਾਨੀਆਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਵਿਰੋਧ ਸਾਹਮਣੇ ਆਇਆਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਸਭ ਤੋਂ ਅਖੀਰ ਵਿੱਚ ਬਣਿਆ ਇਹ ਕੈਲੰਡਰ ਸਾਰੀ ਦੁਨੀਆਂ ਤੇ ਛਾ ਜਾਵੇਗਾਕਹਿੰਦੇ ਅੰਗ੍ਰੇਜ਼ੀ ਰਾਜ ਇੱਕ ਦਿਨ ਐਨਾ ਫੈਲਿਆ ਹੋਇਆ ਸੀ ਕਿ ਕਦੇ ਸੂਰਜ ਨਹੀਂ ਸੀ ਛੁਪਦਾ ਅੰਗ੍ਰੇਜ਼ੀ ਰਾਜ ਵਿੱਚਭਲਾ ਜੇ ਧਿਆਨ ਨਾਲ ਵਿਚਾਰੀਏ ਤਾਂ ਅੱਜ ਕਿਹੜਾ ਅੰਗ੍ਰੇਜ਼ੀ ਰਾਜ ਘੱਟ ਹੈਅੰਗ੍ਰੇਜ਼ੀ ਭਾਸ਼ਾ ਤੇ ਅੰਗ੍ਰੇਜ਼ੀ ਕੈਲੰਡਰ ਤਾਂ ਸਾਰੀ ਦੁਨੀਆਂ ਸਵੀਕਾਰੀ ਬੈਠੀ ਹੈ

----

ਦੁਨੀਆਂ ਦੇ ਸਭ ਤੋਂ ਪਹਿਲੇ ਲਿਖਤੀ ਰੂਪ ਵਾਲੇ ਗ੍ਰੰਥ ਰਿਗ ਵੇਦ ਵਿੱਚ 12 ਮਹੀਨਿਆਂ ਦਾ ਜ਼ਿਕਰ ਆਉਂਦਾ ਹੈਪੰਜ ਸਦੀਆਂ ਪਹਿਲਾਂ ਗੁਰੁ ਨਾਨਕ ਦੇਵ ਜੀ ਨੇ ਬਾਰਾਂ ਮਹੀਨਿਆਂ ਦਾ ਤੁਖਾਰੀ ਰਾਗ ਵਿੱਚ ਜਿਸ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਗੁਰੁ ਅਰਜਨ ਤੋਂ ਸਿਵਾ ਇਤਿਹਾਸ ਵਿੱਚ ਉਸ ਤੋਂ ਵੱਧ ਵਿਸਥਾਰਪੂਰਵਕ ਕੋਈ ਕੈਲੰਡਰ ਨਹੀਂ ਬਣਿਆਮਾਰਚ ਦੀ ਸੀਤਲਤਾ ਨਾਲੋਂ ਤਪਸ਼ ਵੱਲ ਨੂੰ ਤੁਰ ਪੈਣਾ, ਵਿਸਾਖ ਵਿੱਚ ਰੁੱਤਾਂ ਦਾ ਬਦਲ ਜਾਣਾ, ਸਭ ਤੋਂ ਵੱਢੇ ਜੇਠ ਮਹੀਨੇ ਦੀ ਅਤੇ ਅਸਾੜ ਦੀ ਤੇਜ ਧੁੱਪ ਦਾ ਵਿਸਥਾਰ, ਸੌਣ ਮਹੀਨੇ ਦੀ ਬਰਸਾਤ ਵਿਚਲੇ ਸੱਪ ਸਪੋਲੀਆਂ ਦਾ ਵੇਰਵਾ, ਭਾਦੋਂ (ਭਾਅਦੋਇ) ਦੇ ਭਰਮ ਦੀ ਗੱਲ, ਅਸੁਨ ਦੇ ਪ੍ਰੇਮ ਉਮਾਹੜੇ, ਕੱਤ ਕੇ ਕਰਮ ਕਮਾਉਣ ਵਾਲੇ ਕੱਤਕ, (ਮਨਘਰ) ਮੰਘਰ ਵਿੱਚ ਸੀਤਲਤਾ ਵੱਲ ਮੁੜਨ, ਪੋਖ ਦੇ ਤੁਖਾਰ (ਠੰਢ) ਦੀ ਅਤੇ ਮਾਘ ਦੇ ਨਾਮ, ਦਾਨ , ਇਸਨਾਨ ਅਤੇ ਆਖਿਰ ਫਲਗੁਣ ਅਨਦ ਅਪਾਰ ਦੀ ਕਹਾਣੀ ਜਿਸ ਵਿਸਥਾਰ ਨਾਲ ਗੁਰੁ ਗ੍ਰੰਥ ਵਿੱਚ ਅੰਕਿਤ ਹੈ, ਹੋਰ ਕਿਸ ਕੈਲੰਡਰ ਵਿੱਚ ਹੈ, ਦੱਸਿਓ ਭਲਾ? ਸੱਤ ਦਿਨਾਂ ਦੇ ਹਫ਼ਤੇ ਦਾ ਗੁਰਬਾਣੀ ਤੋਂ ਵੱਧ ਵਿਸਥਾਰ ਹੋਣ ਦਾ ਜ਼ਿਕਰ ਅਸੀਂ ਤਾਂ ਨਹੀਂ ਪੜਿਆ ਸੁਣਿਆ ਅੱਜ ਤੱਕ

---

ਕਰਾਈਸਟ ਸੱਚੀਂ ਮੁੱਚੀਂ ਦਾ ਅਵਤਾਰ ਪੈਦਾ ਹੋਇਆ ਕਿ ਨਹੀਂ, ਇਸ ਪਾਸੇ ਤਾਂ ਕੋਈ ਜਾਣ ਹੀ ਨਹੀਂ ਦਿੰਦਾ ਕਿਸੇ ਨੂੰਸਾਲਾਂ ਦੀ ਗਿਣਤੀ ਪਿਛਾਂਹ ਨੂੰ ਜਿੰਨੀ ਮਰਜ਼ੀ ਲਈ ਜਾਓ ਪਰ ਦੋ ਹਜ਼ਾਰ ਸਾਲ, 3500 ਸਾਲ ਜਾਂ ਹੋਰ ਲੱਖਾਂ ਹਜ਼ਾਰਾਂ ਸਾਲ ਗਿਣਨ ਲੱਗਿਆਂ ਜਦ ਉਸਨੂੰ ਇਤਹਾਸ ਆਖਦੇ ਹਨ ਤਾਂ ਇਸ ਗੱਲ ਦੀ ਮੈਨੂੰ ਬਿਲਕੁਲ ਸਮਝ ਨਹੀਂ ਲਗਦੀਮੈਨੂੰ ਇੱਕ ਮਿੱਤਰ ਵਿਦਵਾਨ ਨੇ ਸਵਾਲ ਕੀਤਾ ਕਿ ਜੇ ਤੂੰ ਆਖਦਾ ਹੈਂ ਕਿ ਬੀ. ਸੀ. ਜਾਂ ਹਜ਼ਾਰਾਂ ਸਾਲਾਂ ਦਾ ਇਤਹਾਸ ਸਹੀ ਨਹੀਂ ਲਗਦਾ ਤਾਂ ਤੂੰ ਦੱਸ ਸਹੀ ਕੀ ਹੈ? ਮੈਂ ਜਵਾਬ ਦਿੱਤਾ ਕਿ ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ ਮੇਰੀ ਕਿਹੜੀ ਵੇਲਣੇ ਬਾਂਹ ਆਈ ਹੈ ਕਿ ਝੂਠ ਬੋਲਾਂਮੇਰੇ ਹਿਸਾਬ ਨਾਲ ਤਾਂ ਕੈਲੰਡਰ ਦਾ ਲਿਖਤੀ ਇਤਿਹਾਸ ਇੱਕ ਹਜ਼ਾਰ ਸਾਲ ਤੋਂ ਪੁਰਾਣਾ ਨਹੀਂ ਹੈ ਕਲੰਡਰ ਕੀ ਕੋਈ ਵੀ ਇਤਹਾਸ ਜਿਸ ਦੀਆਂ ਤਰੀਕਾਂ ਅਸੀਂ ਪਿਛਲੀਆਂ ਚਾਰ ਕੁ ਸਦੀਆਂ ਵਿੱਚ ਨਿਸ਼ਚਤ ਕੀਤੀਆਂ ਹਨ ਉਹ ਸਹੀ ਤਰੀਕਾਂ ਨਹੀਂ ਹਨਇਸਦਾ ਮਤਲਬ ਇਹ ਨਹੀਂ ਕਿ ਸਾਨੂੰ ਪੁਰਾਤਨ ਵਿਦਵਤਾ ਨਾਲੋਂ ਰਿਸ਼ਤਾ ਤੋੜ ਲੈਣਾ ਚਾਹੀਦਾ, ਬਿਲਕੁਲ ਨਹੀਂ, ਗਿਆਨ ਇਤਿਹਾਸ ਹੈ ਜਾਂ ਮਿਥਿਹਾਸ ਹੀਰਾ ਤਾਂ ਹੀਰਾ ਹੀ ਹੁੰਦਾ ਹੈਪਰ ਇਤਿਹਾਸ ਦੀ ਸਾਰਥਕਤਾ ਦਾ ਕੋਈ ਸਬੂਤ ਤਾਂ ਹੋਣਾ ਚਾਹੀਦਾਬਿਨ੍ਹਾ ਸਬੂਤ ਇਤਿਹਾਸ ਕਿਵੇਂ ਹੋ ਸਕਦਾ

----

ਉਪਨਿਸ਼ਦਾਂ ਵਿੱਚ, ਰਮਾਇਣ ਅਤੇ ਮਹਾਂਭਾਰਤ ਵਿੱਚ ਰਾਜੇ ਨੂੰ ਪਰਮਾਤਮਾ ਦਾ ਹੀ ਰੂਪ ਲਿਖਿਆ ਹੈਜੇ ਕਿਤੇ ਰੱਬ ਧਰਤੀ ਤੇ ਆਵੇ ਤਾਂ ਮਰਿਆਦਾ ਪਰਸ਼ੋਤਮ ਰਾਮ ਵਾਂਗ ਜੀਵਨ ਬਤੀਤ ਕਰੇਸੱਚ ਤੇ ਝੂਠ ਦਾ ਯੁੱਧ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਆ ਕੇ ਰਾਮ ਦੀ ਲੀਲਾ ਹੈਭਾਰਤੀ ਅੰਜ਼ੀਲਾਂ ਵਿੱਚ ਸਤਿਯੁਗ, ਦੁਆਪਰ, ਤ੍ਰੇਤਾ ਅਤੇ ਕਲਯੁਗ ਦਾ ਜ਼ਿਕਰ ਆਉਂਦਾ ਹੈਯੁੱਗ ਕੈਲੰਡਰ ਨਹੀਂ ਹੁੰਦੇ,ਭਾਵ ਉਪਨਿਸ਼ਦਾਂ ਦੇ ਰਾਜੇ ਦੇ ਰੂਪ ਵਿੱਚ ਰਾਮ ਦਾ ਧਰਤੀ ਤੇ ਆਉਣਾ ਸਮੇਂ ਦੀ ਸੀਮਾ ਵਿੱਚ ਨਹੀਂ ਹੈਅਸੀਮ ਪਰਮ ਪੁਰਖ ਦੀ ਗੱਲ ਸੀਮਾ-ਬੱਧ ਹੋ ਵੀ ਨਹੀਂ ਸਕਦੀ ਲੇਕਿਨ ਰਾਜੇ ਅਲੈਗਜ਼ੈਂਡਰ, ਪਲੈਟੋ ਅਰਸਤੂ, ਸੁਕਰਾਤ ਜਾਂ ਜੀਸਸ ਕਰਾਈਸਟ ਦੀਆਂ ਜਨਮ-ਕੁੰਡਲੀਆਂ ਬਣਾਉਣ ਵਾਲੇ ਕਲੰਡਰਾਂ ਦੀ ਉਮਰ ਕਈ ਹਜ਼ਾਰ ਸਾਲ ਗਿਣੀ ਫਿਰਦੇ ਹਨਮੇਰੇ ਮਨ ਨੂੰ ਤਾਂ ਨਹੀਂ ਲਗਦੀ ਇਹ ਗੱਲਇਸਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਸਾਰਿਆਂ ਮਹਾਂਪੁਰਖਾਂ ਦੀ ਗੱਲ ਗਲਤ ਹੈ, ਮੇਰੇ ਹਿਸਾਬ ਨਾਲ ਇਸਨੂੰ ਇਤਿਹਾਸ ਕਹਿਣਾ ਸਹੀ ਨਹੀਂ ਲਗਦਾਦੁਨੀਆਂ ਭਰ ਵਿੱਚ ਮਾਨਤਾ ਪ੍ਰਾਪਤ ਜੌਰਜੀਅਨ ਕੈਲੰਡਰ ਅਨੁਸਾਰ ਬੀ ਸੀ ਦਾ ਅੰਤ ਕਰਾਈਸਟ ਦੇ ਜਨਮ ਨਾਲ ਹੋ ਜਾਂਦਾ ਹੈਹਜ਼ਾਰਾਂ ਸਾਲਾਂ ਦੀ ਗੱਲ ਕਰਨ ਵਾਲਾ ਕੈਲੰਡਰ 1873 ਵਿੱਚ ਜਪਾਨ ਲਾਗੂ ਹੋਇਆ, ਮਿਸਰ ਵਿੱਚ 1875 ਵਿੱਚ, ਰੂਸ ਵਿੱਚ 1918 ਵਿੱਚ, ਗ੍ਰੀਸ ਵਿੱਚ 1924, ਤੁਰਕੀ ਵਿੱਚ 1926 ਅਤੇ ਚੀਨ ਵਿੱਚ 1949 ਵਿੱਚ ਲਾਗੂ ਹੋ ਗਿਆਅੱਜ ਕਿਸੇ ਦੇਸ਼ ਦਾ ਵੀ ਜੌਰਜੀਅਨ ਕੈਲੰਡਰ ਬਿਨਾ ਭਾਵੇਂ ਨਹੀਂ ਸਰ ਸਕਦਾ ਪਰ ਇੱਕ ਗੱਲ ਸਪੱਸ਼ਟ ਹੈ ਕਿ ਇਸ ਕੈਲੰਡਰ ਬਾਰੇ ਸੋਹਲਵੀਂ ਸਦੀ ਤੋਂ ਪਹਿਲਾਂ ਕੋਈ ਨਾਮੋ ਨਿਸ਼ਾਨ ਨਹੀਂ ਸੀਜੋ ਕੈਲੰਡਰ ਸੋਹਲਵੀਂ ਸਦੀ ਵਿੱਚ ਬਣਨਾ ਸ਼ੁਰੂ ਹੁੰਦਾ ਹੈ ਤੇ 18 ਵੀਂ ਸਦੀ ਵਿੱਚ ਜਾ ਕੇ ਮਾਨਤਾ ਪ੍ਰਾਪਤ ਕਰਦਾ ਹੈ, 20ਵੀਂ ਸਦੀ ਵਿੱਚ ਵੀ ਜਿਸ ਕੈਲੰਡਰ ਵਿੱਚ ਸੁਧਾਰ ਕਰਨ ਦੀ ਨੌਬਤ ਆਉਂਦੀ ਹੈ ਉਹ ਕੈਲੰਡਰ ਹਜ਼ਾਰਾਂ ਸਾਲ ਪਹਿਲਾਂ ਦੀਆਂ ਜਦ ਗੱਲਾਂ ਕਰਦਾ ਹੈ ਤੇ ਆਪਣੀ ਕਹਾਣੀ ਨੂੰ ਇਤਿਹਾਸਕ ਕਹਿਣ ਦੀ ਜ਼ਿੱਦ ਕਰਦਾ ਹੈ ਤਾਂ ਹੋਰ ਕੋਈ ਮੰਨੀ ਜਾਵੇ ਮੇਰੇ ਹਿਸਾਬ ਕਿਤਾਬ ਨਾਲ ਇਤਿਹਾਸ ਨਹੀਂ ਹੈ

----

ਸਾਲਾਂ ਦੀ ਗਿਣਤੀ ਜੌਰਜੀਅਨ ਕੈਲੰਡਰ ਦੇ 1000 ਵੇਂ ਸਾਲ ਤੋਂ ਜੋ ਵੀ ਪਹਿਲਾਂ ਕਰਨ ਦਾ ਯਤਨ ਕਰਦਾ ਹੈ ਉਹ ਮੇਰੀ ਸਮਝ ਤੋਂ ਤਾਂ ਬਾਹਰ ਹੈਸਨ 1000 ਤੋਂ ਪਹਿਲਾਂ ਦਾ ਸਾਰਾ ਸਮਾਂ ਸਾਰੇ ਸਾਲ ਮੈਨੂੰ ਤਾਂ ਸਿਫ਼ਰ ਸਾਲ ਜ਼ੀਰੋ ਯੀਅਰ ਲਗਦਾ ਹੈਪਹਿਲੀਆਂ ਦਸ ਸਦੀਆਂ ਕਿਸਨੇ, ਕਦੋਂ ਅਤੇ ਕਾਹਤੋਂ ਲਿਖ ਮਾਰੀਆਂ ਸਮਝ ਨਹੀਂ ਆਉਂਦੀਜੇ ਭਲਾ ਪਹਿਲੀਆਂ ਦਸ ਸਦੀਆਂ ਅਤੇ ਉਸਤੋਂ ਪਹਿਲਾਂ ਦੀਆਂ ਸਾਰੀਆਂ ਤਿਥੀਆਂ ਮਿਤੀਆਂ ਨੂੰ ਮਿਥਿਹਾਸ ਆਖੀਏ ਤਾਂ ਕਿੰਨਾ ਕੁ ਨੁਕਸਾਨ ਹੈਝੂਠ ਬੋਲਣ ਦਾ ਕੋਈ ਕਾਰਣ ਤਾਂ ਹੋਣਾ ਚਾਹੀਦਾ ਹੈ ਨਾ, ਬਿਨਾ ਵਜ੍ਹਾ ਤਾਣੀ ਉਲਝਾਅ ਦੇਣਾ ਤਾਂ ਕਿਸੇ ਦੇ ਕੰਮ ਵੀ ਨਹੀਂ ਆ ਸਕਦਾਮਿਥਿਹਾਸਕ ਗੱਲ ਵੀ ਤਾਂ ਸਤਿਕਾਰਯੋਗ, ਪੂਜਣਯੋਗ ਹੋ ਸਕਦੀ ਹੈ ਤਾਂ ਫਿਰ ਕੈਲੰਡਰ ਦੀ ਕੈਦ ਕਿਉਂ? ਪੱਛਮੀ ਸੱਭਿਅਤਾ ਵਿੱਚ ਸਭ ਤੋਂ ਪਹਿਲਾ ਕਲੰਡਰ ਬਨਾਉਣ ਦਾ ਅਧੂਰਾ ਯਤਨ ਜਰਮਨ ਦੇ ਜੌਹਨ ਗੁਟਨਬਰਗ ਨੇ 1469 ਵਿੱਚ ਕੀਤਾਚੀਨੀ ਕਲੰਡਰ, ਭਾਰਤੀ ਕੈਲੰਡਰ ਅਤੇ ਇਸਲਾਮਿਕ ਕੈਲੰਡਰ ਭਾਵੇਂ ਬਹੁਤ ਪਹਿਲਾਂ ਤੋਂ ਚਰਚਾ ਵਿੱਚ ਸਨ ਪਰ ਕਿਸੇ ਵੀ ਕੈਲੰਡਰ ਦੀਆਂ ਤਰੀਕਾਂ ਸਨ 1000 ਤੋਂ ਪਹਿਲਾਂ ਦੀਆਂ ਲਿਖੀਆਂ ਨਹੀਂ ਮਿਲਦੀਆਂਚੀਨੀ ਅਤੇ ਭਾਰਤੀ ਕੈਲੰਡਰ ਧਾਰਮਿਕ ਨਜ਼ਰੀਏ ਨਾਲ ਬਣਾਏ ਗਏ ਸਨ

----

ਜੀਵਨ ਸੇਧ ਵਾਸਤੇ, ਹੁਕਮ ਵਿੱਚ ਰਹਿਣ ਵਾਸਤੇ, ਇਨਸਾਨੀਅਤ ਸਿੱਖਣ ਵਾਸਤੇ, ਰੱਬ ਦੀ ਰਜ਼ਾ ਵਿੱਚ ਰਹਿਣਾ ਸਿਖਾਉਣ ਵਾਲੇ ਸਿਧਾਂਤ ਸਨਰੱਬ ਦੀ ਰਜ਼ਾ ਵਿੱਚ ਰਹਿਣ ਲਈ ਕਿਸੇ ਖ਼ਾਸ ਤਰੀਕ ਦੀ ਲੋੜ ਹੀ ਨਹੀਂ ਸੀਤੀਸਰਾ ਮੁਢਲਾ ਕੈਲੰਡਰ ਇਸਲਾਮਿਕ ਹੈ ਜੋ ਕਿ ਰੱਬੀ ਹੁਕਮ ਮੰਨਣ ਦਾ ਹਦਾਇਤਨਾਵਾਂ ਹੈਕ੍ਰਿਸ਼ਚੀਅਨ ਕੈਲੰਡਰ ਵੀ ਤਾਂ ਧਾਰਮਿਕ ਨਜ਼ਰੀਏ ਨਾਲ ਹੀ ਹੋਂਦ ਵਿੱਚ ਆਇਆ ਪਰ ਇਤਿਹਾਸਕ ਤਰੀਕਾਂ ਲਿਖ ਕੇ ਲੋਕਾਂ ਨੂੰ ਉਲਝਾ ਦਿੱਤਾਭਗਵਾਨ ਕ੍ਰਿਸ਼ਨ ਦਾ ਕਿਰਦਾਰ ਭਾਵੇਂ ਕਿੰਨਾ ਵੀ ਪੂਜਨੀਕ ਹੈ ਸੀ ਪਰ ਜਦੋਂ ਸਿਕੰਦਰ ਦੇ ਨਾਮ ਨਾਲ 326 ਬੀ.ਸੀ. ਲਾ ਕੇ ਭਗਵਾਨ ਕ੍ਰਿਸ਼ਨ ਦੀ ਕਰਮ ਭੂਮੀ, ਧਰਮ ਭੂਮੀ ਨੂੰ ਸਰ ਕਰਨ ਲਈ ਸਿਕੰਦਰ ਜਾਂਦਾ ਤਰੀਕਾਂ ਅਨੁਸਾਰ ਦਿਸਦਾ ਹੈ ਤਾਂ ਕਹਾਣੀ ਇਤਿਹਾਸਕ ਲਗਦੀ ਹੈਭਾਰਤੀ ਗ੍ਰੰਥਾਂ ਉਪਨਿਸ਼ਦਾਂ, ਅੰਜ਼ੀਲਾਂ ਦੇ ਦਰਸ਼ਣ ਕਰਕੇ, ਸਮਝਦਾਰੀ ਨਾਲ ਪਾਤਰ ਚਿਤਰਣ ਬਦਲਕੇ, ਨਵੇਂ ਨਾਮਕਰਣ ਕਰਕੇ, ਸਨ ਸੰਮਤ ਦੇ ਫਰੇਮ ਵਿੱਚ ਜੜ ਕੇ ਐਸਾ ਪੇਸ਼ ਕੀਤਾ ਕਿ ਹੁਣ ਤਾਂ ਇਹ ਵੀ ਪਤਾ ਕਰਨਾ ਔਖਾ ਹੋ ਗਿਆ ਕਿ ਸੱਚ ਕੀ ਹੈ ਤੇ ਮਨਘੜਤ ਕੀ ਹੈਜੇ ਇਹ ਗੱਲ ਕਰਨੀ ਗੁਨਾਹ ਹੈ ਤਾਂ ਮੈਨੂੰ ਕੋਈ ਐਸੀ ਸਜ਼ਾ ਦਿਓ ਕਿ ਲੋਕੀ ਤ੍ਰਭਕ ਕੇ ਜਾਗ ਪੈਣ

ਦਾਸਨ ਦਾਸ

ਸੁਰਿੰਦਰ ਸਿੰਘ ਸੁੱਨੜ


Sunday, June 28, 2009

ਪ੍ਰੇਮ ਮਾਨ - ਲੇਖ

ਇਨਸਾਨ ਅਤੇ ਇਨਸਾਨੀਅਤ

ਲੇਖ

ਕੱਟੜਤਾ ਧਾਰਮਿਕ ਅਤੇ ਦੂਜੇ ਵਿਚਾਰਾਂ ਬਾਰੇ ਦੁਨੀਆਂ ਨੂੰ ਨਰਕ ਬਣਾ ਰਹੀ ਹੈਉਮੀਦ ਸੀ ਕਿ ਵਿਦਵਤਾ ਦੇ ਪਸਾਰੇ ਨਾਲ ਅਤੇ ਤਕਨੀਕੀ ਉੱਨਤੀ ਕਾਰਨ ਲੋਕਾਂ ਦੀਆਂ ਜ਼ਿੰਦਗੀਆਂ ਸੁਧਰਨਗੀਆਂ ਅਤੇ ਲੋਕਾਂ ਵਿੱਚ ਨਫ਼ਰਤ ਦੀ ਥਾਂ ਪਿਆਰ ਵਧੇਗਾਪਰ ਹੋਇਆ ਬਿਲਕੁਲ ਇਸਦੇ ਉਲਟ ਹੈਕੁਝ ਲੋਕਾਂ ਦੇ ਵਿਚਾਰ ਹੋਰ ਵੀ ਕੱਟੜ ਹੋ ਗਏ ਹਨਸਹਿਣਸ਼ੀਲਤਾ ਗੁੰਮ ਹੋ ਗਈ ਹੈਪਿਆਰ ਅਤੇ ਹਮਦਰਦੀ ਘਟਦੇ ਜਾ ਰਹੇ ਹਨਨਫ਼ਰਤ ਅਤੇ ਸਵਾਰਥਪੁਣਾ ਵਧ ਰਹੇ ਹਨਇਨਸਾਨਾਂ ਵਿੱਚੋਂ ਇਨਸਾਨੀਅਤ ਖ਼ਤਮ ਹੋ ਰਹੀ ਹੈਹੈਵਾਨੀਅਤ ਵਧਦੀ ਜਾ ਰਹੀ ਹੈਇਸਦਾ ਅੰਤ ਕਦੋਂ, ਕਿਵੇਂ, ਅਤੇ ਕਿੱਥੇ ਜਾ ਕੇ ਹੋਵੇਗਾ? ਇਸ ਬਾਰੇ ਸੋਚ ਕੇ ਸਰੀਰ ਨੂੰ ਝੁਣਝੁਣੀਆਂ ਆਉਣ ਲੱਗ ਜਾਂਦੀਆਂ ਹਨਕੁਝ ਲੋਕ ਸੰਸਾਰ ਨੂੰ ਤਬਾਹੀ ਵੱਲ ਬਹੁਤ ਹੀ ਤੇਜ਼ੀ ਨਾਲ ਲੈ ਕੇ ਜਾ ਰਹੇ ਹਨ

----

ਇਹ ਗੱਲ ਸਿਰਫ਼ ਇਕ ਮੁਲਕ ਦੀ ਨਹੀਂ ਸਗੋਂ ਦੁਨੀਆਂ ਦੇ ਬਹੁਤੇ ਮੁਲਕਾਂ ਦੀ ਹੈਜੋ ਹਮਲਾ ਅਤੇ ਵਾਰਦਾਤਾਂ ਆਸਟਰੀਆ ਦੇ ਸ਼ਹਿਰ ਵੀਏਨਾ (ਪੰਜਾਬੀ ਵਿੱਚ ਭਾਵੇਂ ਅਖ਼ਬਾਰਾਂ ਇਸਨੂੰ ਵਿਆਨਾ ਲਿਖਦੀਆਂ ਹਨ ਪਰ Vienna ਦਾ ਅਸਲੀ ਉਚਾਰਨ ਵੀਏਨਾ ਹੈ) ਦੇ ਇਕ ਗੁਰਦੁਆਰੇ ਵਿੱਚ ਹੋਈਆਂ ਹਨ, ਉਨ੍ਹਾਂ ਦੀ ਨਿਖੇਧੀ ਕਰਨੀ ਅਤੇ ਉਸਦੇ ਵਿਰੁੱਧ ਆਵਾਜ਼ ਉਠਾਉਣੀ (ਪਰ ਸ਼ਾਂਤਮਈ ਢੰਗ ਨਾਲ) ਹਰ ਇਨਸਾਨ ਦਾ ਫ਼ਰਜ਼ ਬਣਦਾ ਹੈਹਰ ਇਨਸਾਨ ਦੇ ਵਿਚਾਰ ਵੱਖਰੇ ਹਨ ਅਤੇ ਹਰ ਇਨਸਾਨ ਨੂੰ ਆਪਣੇ ਢੰਗ ਨਾਲ ਸੋਚਣ, ਵਿਚਰਣ, ਅਤੇ ਕੰਮ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਜੇ ਕਰ ਇਸ ਨਾਲ ਦੂਜੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਦਾ ਹੋਵੇਆਪਣੇ ਵਿਚਾਰ ਦੂਜਿਆਂ ਤੇ ਠੋਸਣੇ, ਜਾਂ ਦੂਜਿਆਂ ਨੂੰ ਵਿਚਾਰ ਬਦਲਣ ਲਈ ਮਜਬੂਰ ਕਰਨਾ, ਜਾਂ ਕਿਸੇ ਨੂੰ ਉਸਦੇ ਵੱਖਰੇ ਵਿਚਾਰਾਂ ਕਾਰਨ ਸੱਟ ਚੋਟ ਲਾਉਣੀ ਜਾਂ ਸਿਰਫ਼ ਵੱਖਰੇ ਵਿਚਾਰਾਂ ਦੇ ਅਧਾਰ ਤੇ ਕਿਸੇ ਦਾ ਕਤਲ ਕਰਨਾ ਗ਼ਲਤ ਹੀ ਨਹੀਂ ਸਗੋਂ ਘੋਰ ਜੁਰਮ ਹੈ ਜਿਸਦੀ ਸਜ਼ਾ ਕਰੜੀ ਤੋਂ ਕਰੜੀ ਮਿਲਣੀ ਚਾਹੀਦੀ ਹੈ

----

ਅੱਜਕੱਲ੍ਹ ਜਿਸ ਤਰ੍ਹਾਂ ਦੁਨੀਆਂ ਵਿੱਚ ਮਾਸੂਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜ਼ਿਆਦਾ ਕੱਟੜਤਾ ਦੇ ਨਾਂ ਤੇ ਉਹ ਇਕ ਮਜ਼ਾਕ ਬਣ ਕੇ ਰਹਿ ਗਿਆ ਹੈਇਨਸਾਨਾਂ ਦੇ ਕਤਲ ਇਸ ਤਰ੍ਹਾਂ ਹੋ ਰਹੇ ਹਨ ਜਿਵੇਂ ਉਹ ਬਦਾਮ ਜਾਂ ਅਖਰੋਟ ਨੂੰ ਭੰਨਣ ਤੋਂ ਵੀ ਸੌਖੇ ਹੋਣਦੂਜਿਆਂ ਦੀ ਮਦਦ ਕਰਨ ਨਾਲੋਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਜ਼ਿਆਦਾ ਪ੍ਰਚੱਲਤ ਹੋ ਗਿਆ ਹੈਵੀਏਨਾ ਵਿਚਲੇ ਕਾਤਲਾਨਾ ਹਮਲੇ ਤੋਂ ਬਾਦ ਉਸਦੇ ਪ੍ਰਤੀਕਰਮ ਵਜੋਂ ਜੋ ਪੰਜਾਬ ਵਿੱਚ ਵਾਪਰਿਆ ਉਸਦੀ ਵੀ ਉਤਨੀ ਹੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਜਿਤਨੀ ਵੀਏਨਾ ਦੇ ਹਮਲੇ ਦੀਜੋ ਲੋਕਾਂ ਨੂੰ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਨੁਕਸਾਨ (ਜਾਨੀ ਹਾਂ ਹੋਰ) ਹੋਇਆ ਹੈ, ਉਸਨੂੰ ਕਿਸੇ ਪੱਖ ਤੋਂ ਵੀ ਠੀਕ ਨਹੀਂ ਆਖਿਆ ਜਾ ਸਕਦਾਫੱਟੜ ਹੋਣ ਤੋਂ ਇਲਾਵਾ ਲੋਕਾਂ ਨੂੰ ਜੋ ਨੁਕਸਾਨ ਹੋਇਆ ਹੈ ਅਤੇ ਜਿਨ੍ਹਾਂ ਦਿੱਕਤਾਂ ਅਤੇ ਔਖਿਆਈਆਂ ਦਾ ਸਾਂਭਣਾ ਕਰਨਾ ਪਿਆ ਹੈ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾਕਿਸੇ ਵੀ ਘਟਨਾ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਨਾ ਜਾਇਜ਼ ਹੈ ਪਰ ਇਸ ਰੋਸੇ ਨੂੰ ਪ੍ਰਗਟਾਉਣ ਦੇ ਵੱਖਰੇ ਵੱਖਰੇ ਢੰਗ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਠੀਕ ਹਨ ਅਤੇ ਕੁਝ ਗ਼ਲਤ ਹਨਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਰੋਸ ਭੰਨ ਤੋੜ ਕਰ ਕੇ ਅਤੇ ਲੋਕਾਂ ਨੂੰ ਕੁੱਟ ਮਾਰ ਕਰ ਕੇ ਪ੍ਰਗਟ ਕੀਤਾ ਹੈ, ਉਹ ਵੀ ਉਨ੍ਹਾਂ ਕਾਤਲਾਂ ਤੋਂ ਵਧੀਆ ਇਨਸਾਨ ਨਹੀਂ ਹੋ ਸਕਦੇ ਜਿਨ੍ਹਾਂ ਨੇ ਵੀਏਨਾ ਵਿੱਚ ਗੋਲੀਆਂ ਚਲਾਈਆਂ ਸਨਭੰਨ ਤੋੜ ਕਰ ਕੇ, ਰਾਹ ਰੋਕ ਕੇ, ਅਤੇ ਕੁੱਟ ਮਾਰ ਕਰ ਕੇ ਮਾਸੂਮ ਲੋਕਾਂ ਨੂੰ ਕਸ਼ਟ ਪਹੁੰਚਾਉਣ ਵਾਲੇ ਕਿਸੇ ਤਰ੍ਹਾਂ ਵੀ ਕਿਸੇ ਦੀ ਹਮਦਰਦੀ ਅਤੇ ਸਮਰਥਨ ਦੇ ਹੱਕਦਾਰ ਨਹੀਂਬੱਸਾਂ ਨੂੰ, ਕਾਰਾਂ ਨੂੰ, ਅਤੇ ਹੋਰ ਨਿੱਜੀ ਜਾਂ ਸਰਕਾਰੀ ਜਾਇਦਾਦ ਨੂੰ ਅੱਗ ਲਾ ਕੇ ਸਾੜਨਾ ਇਕ ਚੰਗਾ ਕੰਮ ਨਹੀਂ ਸਗੋਂ ਬੇਵਕੂਫ਼ੀ ਹੈ ਜਿਸਨੂੰ ਭੰਡਣਾ ਹਰ ਇਨਸਾਨ ਦਾ ਕੰਮ ਹੈ

----

ਧਰਮ ਦੇ ਨਾਂ ਤੇ ਜੋ ਜੋ ਸ਼ਰਮਨਾਕ ਘਟਨਾਵਾਂ ਦੁਨੀਆਂ ਵਿੱਚ ਹੋ ਰਹੀਆਂ ਹਨ, ਧਰਮ ਨੂੰ ਸਹੀ ਢੰਗ ਨਾਲ ਸਮਝਣ ਵਾਲੇ ਲੋਕ ਕਦੇ ਵੀ ਉਨ੍ਹਾਂ ਦੇ ਹੱਕ ਵਿੱਚ ਨਾਹਰਾ ਨਹੀਂ ਲਾਉਣਗੇਇਹੋ ਜਿਹੀਆਂ ਘਟਨਾਵਾਂ ਇਨਸਾਨੀਅਤ ਦੇ ਨਾਂ ਤੇ ਕਲੰਕ ਹਨ ਚਾਹੇ ਇਹ ਆਸਟਰੀਆ ਵਿੱਚ ਵਾਪਰੀ ਵਾਰਦਾਤ ਹੈ, ਜਾਂ ਪੰਜਾਬ ਵਿੱਚ ਕੀਤੀ ਗਈ ਭੰਨ ਤੋੜ ਅਤੇ ਹੁੱਲੜਬਾਜ਼ੀ ਹੈ, ਜਾਂ ਹਿੰਦੁਸਤਾਨ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਫ਼ਿਰਕੂ ਦੰਗੇ ਹਨ, ਜਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਤਾਲੀਬਾਨ ਵਲੋਂ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਅਤੇ ਬੰਬ ਬਲਾਸਟ ਹਨ, ਜਾਂ ਇਰਾਕ ਵਿੱਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਆਪਸ ਵਿੱਚ ਲੜਾਈ ਹੈ, ਜਾਂ ਇਰਾਨ ਵਿੱਚ ਧਰਮ ਦੀ ਆੜ ਲੈ ਕੇ ਲੋਕਾਂ ਦੀ ਅਜ਼ਾਦੀ ਨੂੰ ਕੁਚਲਨਾ ਹੈ, ਜਾਂ ਕਈ ਮੁਲਕਾਂ ਵਿੱਚ ਧਰਮ ਦੇ ਗ਼ਲਤ ਅਰਥ ਕੱਢ ਕੇ ਔਰਤਾਂ ਤੇ ਕੀਤੇ ਅਤਿਆਚਾਰ ਹਨ, ਜਾਂ ਅਫ਼ਰੀਕਾ ਦੇ ਕਈ ਮੁਲਕਾਂ ਵਿੱਚ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਲੀਡਰਾਂ ਵਲੋਂ ਬਨਾਉਟੀ ਤੌਰ ਤੇ ਪੈਦਾ ਕੀਤੀ ਭੁੱਖ-ਮਾਰ ਹੈ, ਅਤੇ ਜਾਂ ਫਿਰ ਉੱਤਰੀ ਕੋਰੀਆ ਵਲੋਂ ਬੱਚਿਆਂ ਨੂੰ ਭੁੱਖੇ ਰੱਖ ਕੇ ਮਿਸਲਾਂ ਅਤੇ ਬੰਬਾਂ ਤੇ ਪੈਸਾ ਖਰਚਣਾ ਹੈ

----

ਕਈ ਮੁਲਕਾਂ ਵਿੱਚ ਕਿਵੇਂ ਔਰਤਾਂ ਨੂੰ ਅਤੇ ਛੋਟੇ ਛੋਟੇ ਬੱਚੇ-ਬੱਚੀਆਂ ਨੂੰ ਧਰਮ ਦੇ ਨਾਂ ਤੇ ਚਾਬਕਾਂ ਅਤੇ ਕੋੜਿਆਂ ਨਾਲ ਕੁੱਟਿਆ ਜਾਂਦਾ ਹੈ, ਇਸਦਾ ਸਬੂਤ ਹੇਠ ਲਿਖੀ ਵੀਡੀਓ ਤੋਂ ਮਿਲ ਸਕਦਾ ਹੈ:

http://www.youtube.com/watch?v=UbrkTeVJlnQ

ਇਹੋ ਜਿਹੇ ਇਨਸਾਨ ਦੇ ਜਾਮੇ ਵਿੱਚ ਜੀਅ ਰਹੇ ਸ਼ੈਤਾਨਾਂ ਅਤੇ ਹੈਵਾਨਾਂ ਨੂੰ ਇਨ੍ਹਾਂ ਔਰਤਾਂ ਅਤੇ ਬੱਚੇ-ਬੱਚੀਆਂ ਦੀਆਂ ਚੀਕਾਂ-ਕੁਰਲਾਟਾਂ ਸੁਣ ਕੇ ਵੀ ਕੋਈ ਤਰਸ ਅਤੇ ਹਮਦਰਦੀ ਨਹੀਂ ਆਉਂਦੀਇਹੋ ਜਿਹੇ ਅਤਿਆਚਾਰ ਕਰਨ ਵਾਲੇ ਲੋਕਾਂ ਦਾ ਇਸ ਦੁਨੀਆਂ ਵਿੱਚੋਂ ਕਦੋਂ ਖਾਤਮਾ ਹੋਵੇਗਾ? ਇਹ ਲੋਕ ਉਦੋਂ ਤੱਕ ਕਾਇਮ ਰਹਿਣਗੇ ਜਦੋਂ ਤੱਕ ਅਸੀਂ ਇਨ੍ਹਾਂ ਦੇ ਕਾਰਨਾਮਿਆਂ ਨੂੰ ਸਹਿੰਦੇ ਰਹਾਂਗੇ ਅਤੇ ਇਨ੍ਹਾਂ ਦਾ ਵਿਰੋਧ ਕਰਨ ਤੋਂ ਡਰਦੇ ਰਹਾਂਗੇਇਹੋ ਜਿਹੇ ਲੋਕਾਂ ਨੂੰ ਪਨਾਹ ਦੇਣ ਵਾਲੇ ਵੀ ਉਤਨੇ ਹੀ ਕਸੂਰਵਾਰ ਹਨ ਜਿੰਨੇ ਕਿ ਕਸੂਰ ਕਰਨ ਵਾਲੇਅੱਤਵਾਦੀ ਲਹਿਰਾਂ ਦਾ ਖਾਤਮਾ ਕਰਨ ਲਈ ਸਾਰੇ ਮੁਲਕਾਂ ਦੇ ਚੰਗੇ ਲੋਕਾਂ ਨੂੰ ਇਕੱਠੇ ਹੋ ਕੇ ਹਿੰਮਤ ਕਰਨੀ ਪਵੇਗੀਇਹ ਕਿਸੇ ਇਕ ਮੁਲਕ ਦੇ ਬੱਸ ਦਾ ਰੋਗ ਨਹੀਂਅੱਤਵਾਦ ਨੇ ਕਿਸ ਤਰ੍ਹਾਂ ਮੁਲਕਾਂ ਦਾ ਸਤਿਆਨਾਸ ਕੀਤਾ ਹੈ, ਇਸਦੇ ਸਬੂਤ ਥਾਂ ਥਾਂ ਮਿਲਦੇ ਹਨ

----

ਦੁਨੀਆਂ ਵਿੱਚ ਜੋ ਅੱਤਵਾਦ ਵਾਪਰ ਰਿਹਾ ਹੈ ਉਸਦੇ ਕਾਰਨਾਂ ਵਿੱਚ ਬਹੁਤੇ ਮਹੱਤਵਪੂਰਨ ਕਾਰਨ ਤਾਂ ਲੋਕਾਂ ਦੀ ਬਹੁਤਾਤ ਅਤੇ ਉਨ੍ਹਾਂ ਦਾ ਵਿਹਲੇ ਹੋਣਾ ਹੈਬਹੁਤ ਸਾਰੇ ਮੁਲਕਾਂ ਦੀ ਅਬਾਦੀ ਇੰਨੀ ਤੇਜ਼ੀ ਨਾਲ ਵਧੀ ਹੈ ਅਤੇ ਹਾਲੇ ਵੀ ਵਧ ਰਹੀ ਹੈ ਕਿ ਨਵੇਂ ਜੰਮਦੇ ਲੋਕਾਂ ਦੀ ਦੇਖ ਭਾਲ ਕਰਨੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀਆ ਸਹੂਲਤਾਂ ਮੁਹੱਈਆ ਕਰਨੀਆਂ ਬਿਲਕੁਲ ਸੰਭਵ ਨਹੀਂਜੁਆਨ ਲੜਕੇ ਅਤੇ ਲੜਕੀਆਂ ਪੜ੍ਹ ਲਿਖ ਕੇ ਵਿਹਲੇ ਫਿਰਦੇ ਹਨਜਿਵੇਂ ਕਿ ਕਿਹਾ ਜਾਂਦਾ ਹੈ ਕਿ ਵਿਹਲਾ ਦਿਮਾਗ ਸ਼ੈਤਾਨੀ ਦਾ ਘਰ ਹੁੰਦਾ ਹੈਵਿਹਲੇ ਲੋਕ ਨਿਰਾਸ਼ ਹੋ ਕੇ ਭੈੜੇ ਪਾਸੇ ਲੱਗ ਜਾਂਦੇ ਹਨਇਨ੍ਹਾਂ ਲੋਕਾਂ ਨੂੰ ਜਿੱਧਰ ਚਾਹੋ ਲਾ ਲਵੋਹਾਕ ਮਾਰਨ ਦੀ ਦੇਰ ਹੈ, ਇਹ ਲੋਕ ਹੁੱਲੜਬਾਜ਼ੀ, ਭੰਨ-ਤੋੜ, ਨਾਹਰੇਬਾਜ਼ੀ ਆਦਿ ਲਈ ਹਮੇਸ਼ਾ ਤਿਆਰ ਰਹਿੰਦੇ ਹਨਅੱਤਵਾਦੀ ਲਹਿਰਾਂ ਇਨ੍ਹਾਂ ਗਰੀਬ ਲੋਕਾਂ ਨੂੰ ਪੈਸੇ ਦੇ ਕੇ ਗ਼ਲਤ ਕੰਮ ਕਰਾਉਂਦੀਆਂ ਹਨਸਭ ਤੋਂ ਵੱਧ ਲੋੜ ਹੈ ਹਿੰਦੁਸਤਾਨ ਵਰਗੇ ਮੁਲਕਾਂ ਦੀ ਅਬਾਦੀ ਨੂੰ ਹਰ ਹੀਲੇ ਨਾਲ ਕੰਟਰੋਲ ਕਰਨ ਦੀਜਦੋਂ ਤੱਕ ਅਬਾਦੀ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ, ਇਨ੍ਹਾਂ ਮੁਲਕਾਂ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾਅਗਲੀ ਗੱਲ ਹੈ ਘਰਾਂ, ਸਕੂਲਾਂ, ਅਤੇ ਕਾਲਜਾਂ ਵਗੈਰਾ ਵਿੱਚ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਅਤੇ ਪਾਉਣ ਦੀਜਦੋਂ ਤੱਕ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ, ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਹੀ ਰਹਿਣਗੀਆਂ

(ਨੋਟ: ਪ੍ਰੇਮ ਮਾਨ ਦੀਆਂ ਰਚਨਾਵਾਂ www.punjabiblog.com ਅਤੇ www.premmann.com ਉੱਤੇ ਵੀ ਪੜ੍ਹੀਆਂ ਜਾ ਸਕਦੀਆਂ ਹਨ।)


ਸੁਖਿੰਦਰ - ਲੇਖ

ਸਿੱਧੀਆਂ ਸਾਦੀਆਂ ਜਟਿਲਤਾ ਰਹਿਤ ਕਵਿਤਾਵਾਂ ਮਿੱਤਰ ਰਾਸ਼ਾ

ਲੇਖ

ਮਿੱਤਰ ਰਾਸ਼ਾ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਕਵਿਤਾ ਲਿਖ ਰਿਹਾ ਹੈਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਸ ਦੀ ਪਹਿਚਾਣ ਸਿੱਧੀਆਂ ਸਾਦੀਆਂ ਕਵਿਤਾਵਾਂ ਲਿਖਣ ਵਾਲੇ ਇੱਕ ਸ਼ਾਇਰ ਵਜੋਂ ਬਣੀ ਹੋਈ ਹੈਆਧੁਨਿਕਤਾ, ਪਰਾ-ਆਧੁਨਿਕਤਾ, ਗਲੋਬਲੀਕਰਨ, ਮਾਰਕਸਵਾਦ, ਪੂੰਜੀਵਾਦ, ਸਰੰਚਨਾਵਾਦ, ਅਧਿਆਤਮਵਾਦ ਜਿਹੇ ਕਿਸੇ ਵਾਦ ਜਾਂ ਵਿਚਾਰਧਾਰਾ ਦਾ ਉਸਦੀ ਕਵਿਤਾ ਉੱਤੇ ਪਿਆ ਸਿੱਧਾ ਜਾਂ ਅਸਿੱਧਾ ਪ੍ਰਭਾਵ ਦਿਖਾਈ ਨਹੀਂ ਦਿੰਦਾਪਿਛਲੇ ਚਾਰ ਦਹਾਕਿਆਂ ਵਿੱਚ ਵਿਸ਼ਵ-ਪੱਧਰ ਉੱਤੇ ਰਾਜਨੀਤੀ, ਧਰਮ, ਵਿੱਦਿਆ, ਗਿਆਨ, ਵਿਗਿਆਨ ਜਾਂ ਦਰਸ਼ਨ ਦੇ ਖੇਤਰ ਵਿੱਚ ਬਹੁਤ ਕੁਝ ਵਾਪਰਿਆ; ਪਰ ਉਸ ਦੀ ਕਵਿਤਾ ਅਜਿਹੇ ਹਰ ਤਰ੍ਹਾਂ ਦੇ ਅਸਰਾਂ ਤੋਂ ਅਭਿੱਜ ਹੀ ਰਹੀ

----

ਰੰਗ ਸੁਗੰਧਨਾਮ ਦਾ ਕਾਵਿ-ਸੰਗ੍ਰਹਿ ਮਿੱਤਰ ਰਾਸ਼ਾ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਤਾਂ ਇਸ ਕਾਵਿ-ਸੰਗ੍ਰਹਿ ਵਿਚਲੀਆਂ ਉਸਦੀਆਂ ਕਵਿਤਾਵਾਂ ਵਿੱਚ ਵੀ ਵਿਸ਼ੇ ਪੱਖੋਂ ਕੋਈ ਬਹੁਤਾ ਫ਼ਰਕ ਦੇਖਣ ਵਿੱਚ ਨਹੀਂ ਆਇਆਇਸ ਤੋਂ ਪਹਿਲਾਂ ਉਹ ਆਕਾਸਮਾ’ (1976), ‘ਅੱਖਰਾਂ ਦੀ ਬੁੱਕਲ’ (1983), ‘ਚੁੱਪ ਦੇ ਬੰਜਰ’ (1983), ‘ਅੱਕ ਦੇ ਫੁੱਲ’ (1983), ‘ਕੰਚਨ ਕੰਦਰ’ (1990), ‘ਤੱਤੇ ਅੱਖਰ’ (1990), ‘ਖੰਭਾਂ ਵਰਗੇ ਬੋਲ’ (1994) ਅਤੇ ਅੱਖਰਾਂ ਦੀ ਅੱਖ’ (2000) ਸਮੇਤ ਅੱਠ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰ ਚੁੱਕਾ ਸੀ

----

ਮਿੱਤਰ ਰਾਸ਼ਾ ਦੀ ਸ਼ਾਇਰੀ ਵਿੱਚ ਵਰਤੀ ਗਈ ਸ਼ੈਲੀ ਦਾ ਨਮੂਨਾ ਦੇਖਣ ਲਈ ਅਤੇ ਉਸਦੇ ਲਿਖਣ ਢੰਗ ਨੂੰ ਸਮਝਣ ਲਈ ਉਸਦੀ ਕਵਿਤਾ ਸਮੇਂ ਦੀ ਗੱਲਦੀਆਂ ਹੇਠ ਲਿਖੀਆਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ :

ਸਮੇਂ ਸਮੇਂ ਦੀ ਗੱਲ ਹੈ

ਕਦੇ ਘੂਕ ਸੁੱਤੇ ਰਹੀ ਦਾ ਸੀ

ਬੇਫ਼ਿਕਰੇ ਨੰਗੀਆਂ ਮੰਜੀਆਂ ਤੇ

ਹੁਣ ਨਵਾਰੀ ਪਲੰਘਾਂ ਤੇ ਵੀ

ਓਹੋ ਜਿਹੀ ਨੀਂਦ ਨਹੀਂ ਆਉਂਦੀ

ਫੱਕਾ ਮਾਰਨਾ ਪੈਂਦੈ ਨੀਂਦ ਦੀਆਂ ਗੋਲੀਆਂ ਦਾ

ਜਿਹਨ ਚੋਂ ਨਿਕਲਦਾ ਹੀ ਨਹੀਂ ਜ਼ਿਕਰ

ਗੱਲਾਂ ਗੋਲੀਆਂ ਅਣਗੋਲੀਆਂ ਦਾ

ਨੀਂਦ ਨਖਰਾਲੋ ਕੁੜੀ ਵਾਂਗ ਨਖ਼ਰਾ ਵਖਾ

ਪਰ੍ਹਾਂ ਪਰ੍ਹਾਂ ਹੀ ਹੈ ਸਰਕ ਜਾਂਦੀ

----

ਸਿੱਧੇ ਸਾਦੇ ਸ਼ਬਦਾਂ ਵਿੱਚ ਇੱਕ ਪ੍ਰਵਾਸੀ ਆਪਣੇ ਜੀਵਨ ਦੀ ਕਹਾਣੀ ਸੁਣਾਉਂਦਾ ਹੈਪ੍ਰਵਾਸ ਤੋਂ ਪਹਿਲਾਂ ਆਪਣੇ ਮੁੱਢਲੇ ਦੇਸ਼ ਵਿੱਚ ਬਿਤਾਈ ਬੇਪ੍ਰਵਾਹੀ ਦੀ ਜ਼ਿੰਦਗੀ ਵਿੱਚ ਸਾਧਾਰਨ ਕਿਸਮ ਦੇ ਮੰਜਿਆਂ ਉੱਤੇ ਵੀ ਗੂੜ੍ਹੀ ਨੀਂਦ ਆ ਜਾਂਦੀ ਸੀਪਰ ਹੁਣ ਨਰਮ ਗੱਦਿਆਂ ਵਾਲੀਆਂ ਮੈਟਰਸਾਂ ਵਾਲੇ ਮੰਜਿਆਂ ਉੱਤੇ ਵੀ ਸਾਰੀ ਸਾਰੀ ਰਾਤ ਪਾਸੇ ਪਲਟਦੇ ਰਹੀਦਾ ਹੈ ਅਤੇ ਅਨੇਕਾਂ ਵਾਰ ਨੀਂਦ ਦੀਆਂ ਗੋਲੀਆਂ ਦਾ ਫੱਕਾ ਮਾਰਨ ਤੋਂ ਬਿਨ੍ਹਾਂ ਨੀਂਦ ਨਹੀਂ ਆਉਂਦੀ

----

ਉਪਰੋਕਤ ਕਾਵਿ ਸਤਰਾਂ ਮਿੱਤਰ ਰਾਸ਼ਾ ਦੀ ਸ਼ਾਇਰੀ ਦੀਆਂ ਦੋ ਮੁੱਖ ਗੱਲਾਂ ਦੀ ਪਹਿਚਾਣ ਕਰਨ ਵਿੱਚ ਸਾਡੀ ਮੱਦਦ ਕਰਦੀਆਂ ਹਨ ਪਹਿਲੀ ਗੱਲ: ਮਿੱਤਰ ਰਾਸ਼ਾ ਆਪਣੀ ਗੱਲ ਕਹਿਣ ਲਈ ਕਹਾਣੀ ਸੁਨਾਉਣ ਵਾਂਗ ਬਹੁਤ ਹੀ ਸਿੱਧੀ ਸਾਦੀ ਭਾਸ਼ਾ ਵਿੱਚ ਆਪਣੀ ਗੱਲ ਸੁਣਾਉਂਦਾ ਹੈਦੂਜੀ ਗੱਲ: ਆਪਣੀ ਗੱਲ ਸਮਝਾਉਣ ਲਈ ਉਹ ਵਿਰੋਧੀ ਜੁਟਾਂ ਦੀ ਵਰਤੋਂ ਕਰਦਾ ਹੈਇਸ ਤਕਨੀਕ ਦੀ ਵਰਤੋਂ ਉਸਨੇ ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਅਨੇਕਾਂ ਕਵਿਤਾਵਾਂ ਵਿੱਚ ਕੀਤੀ ਹੈਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾ ਗੁਰੂ ਨਾਨਕ ਦੇਵ ਜੀ ਨੂੰਦੀਆਂ ਹੇਠ ਲਿਖੀਆਂ ਸਤਰਾਂ ਇਸੇ ਤਕਨੀਕ ਦੀ ਕੀਤੀ ਗਈ ਵਰਤੋਂ ਦੀ ਪੁਸ਼ਟੀ ਕਰਦੀਆਂ ਹਨ :

ਹੇਰਾ ਫੇਰੀ ਨਾਲ ਪੈਸਾ ਕਮਾਉਣਾ

ਫੇਰ ਮੰਦਰ ਦਾ ਕਲਸ ਚੜ੍ਹਾਉਣਾ

ਦਿਨ ਨੂੰ ਵੱਖਾਉਣੀ ਪਾਰਸਾਈ

ਜ਼ੁਲਮਾਂ ਚ ਬਿਤਾਉਣੀ ਰਾਤ

ਇਸੇ ਤਰ੍ਹਾਂ ਹੀ ਉਸਦੀ ਕਵਿਤਾ ਖੇਡ ਤਕਦੀਰਾਂ ਦੀਦੀਆਂ ਹੇਠ ਲਿਖੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ :

ਬਹੁਤ ਜ਼ੁਲਮ ਹੋਇਆ ਹੈ ਇਸ ਧਰਤੀ ਤੇ

ਭਾਵੇਂ ਇਹ ਧਰਤੀ ਹੈ ਪੀਰਾਂ ਦੀ

ਰੱਖਿਆ ਵੀ ਇਹ ਕਰਦੀਆਂ ਨੇ

ਲਹੂ ਪੀਣਾ ਹੀ ਫਿਤਰਤ ਨਹੀਂ ਸ਼ਮਸ਼ੀਰਾਂ ਦੀ

----

ਮਿੱਤਰ ਰਾਸ਼ਾ ਦੀ ਸ਼ਾਇਰੀ ਵਿੱਚ ਇੱਕ ਹੋਰ ਤਕਨੀਕ ਦੀ ਕੀਤੀ ਗਈ ਵਰਤੋਂ ਵੀ ਪਾਠਕ ਦਾ ਧਿਆਨ ਖਿੱਚਦੀ ਹੈਇਸ ਤਕਨੀਕ ਵਿੱਚ ਇੱਕ ਸ਼ਬਦ ਨੂੰ ਅਨੇਕਾਂ ਪਹਿਲੂਆਂ ਤੋਂ ਵਰਤ ਕੇ ਉਹ ਪੂਰੀ ਕਵਿਤਾ ਦੀ ਉਸਾਰੀ ਕਰਦਾ ਹੈਇਸ ਤਰ੍ਹਾਂ ਕਰਦਾ ਹੋਇਆ ਉਹ ਨ ਸਿਰਫ ਮਨੁੱਖੀ ਜ਼ਿੰਦਗੀ ਦੇ ਵੱਖੋ, ਵੱਖ ਰੰਗਾਂ ਨਾਲ ਆਪਣੇ ਪਾਠਕ ਨੂੰ ਜੋੜਦਾ ਹੈ; ਬਲਕਿ ਉਹ ਬ੍ਰਹਿਮੰਡ ਦੀਆਂ ਅਜਿਹੀਆਂ ਸ਼ਕਤੀਆਂ ਨਾਲ ਵੀ ਜੋੜਦਾ ਹੈ ਜਿਨ੍ਹਾਂ ਸਦਕਾ ਸਮੁੱਚੀ ਕਾਇਨਾਤ ਵਿੱਚ ਹਿਲਜੁਲ ਹੋ ਰਹੀ ਹੈਜਿਸ ਸਦਕਾ ਗ੍ਰਹਿ, ਤਾਰੇ, ਗਲੈਕਸੀਆਂ - ਬ੍ਰਹਿਮੰਡ ਦਾ ਕਣ ਕਣ ਗਤੀਸ਼ੀਲ ਹੈਪਰ ਅਜਿਹੀਆਂ ਸਾਰੀਆਂ ਗੱਲਾਂ ਦੱਸਣ ਲਈ ਵੀ ਉਹ ਜਿਸ ਕਿਸਮ ਦੀ ਸ਼ੈਲੀ ਦੀ ਵਰਤੋਂ ਕਰਦਾ ਹੈ ਉਸ ਵਿੱਚ ਕਿਸੇ ਕਿਸਮ ਦਾ ਵੀ ਉਚੇਚ ਕੀਤਾ ਗਿਆ ਨਹੀਂ ਲੱਗਦਾਸਿੱਧੀ ਸਾਦੀ ਭਾਸ਼ਾ ਵਿੱਚ ਰਚੀ ਗਈ ਉਸ ਦੀ ਕਵਿਤਾ ਮੋਹਦੀਆਂ ਹੇਠ ਲਿਖੀਆਂ ਸਤਰਾਂ ਉਸਦੀ ਸ਼ਾਇਰੀ ਵਿੱਚ ਵਰਤੀ ਗਈ ਅਜਿਹੀ ਤਕਨੀਕ ਦਾ ਵਧੀਆ ਨਮੂਨਾ ਹਨ :

ਮੋਹ ਚ ਬੱਜੀ ਖ਼ਲਕਤ ਪਈ ਭੌਂਦੀ

ਮੋਹ ਚ ਹਰ ਗੱਲ ਪਈ ਸੋਂਹਦੀ

ਮੋਹ ਦਾ ਹੀ ਹੈ ਕੁਲ ਪਸਾਰਾ

ਮੋਹ ਦੀ ਹੀ ਵਗੇ ਪੌਣ

----

ਸਿੱਧੀ ਸਾਦੀ ਭਾਸ਼ਾ ਵਿੱਚ ਹੀ ਉਹ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕੀਤੇ ਗਏ ਤਜਰਬੇ ਆਪਣੇ ਪਾਠਕਾਂ ਨਾਲ ਸਾਂਝੇ ਕਰਦਾ ਹੋਇਆ ਇਨ੍ਹਾਂ ਦਾ ਤੱਤ ਸਾਰ ਪੇਸ਼ ਕਰਦਾ ਹੈ; ਤਾਂ ਜੋ ਹੋਰ ਲੋਕ ਇਸ ਤੋਂ ਕੁਝ ਲਾਭ ਉਠਾ ਸਕਣਜ਼ਿੰਦਾ ਦਿਲੀਇਸ ਵਿਸ਼ੇ ਉੱਤੇ ਲਿਖੀ ਹੋਈ ਉਸਦੀ ਖ਼ੂਬਸੂਰਤ ਕਵਿਤਾ ਹੈਵੇਖੋ, ਮਿੱਤਰ ਰਾਸ਼ਾ ਇਨ੍ਹਾਂ ਸਤਰਾਂ ਰਾਹੀਂ ਆਪਣੇ ਤਜਰਬੇ ਕਿਵੇਂ ਸਾਂਝੇ ਕਰਦਾ ਹੈ :

ਕੋਈ ਤੈਨੂੰ ਉਠਾਏ ਗਾ

ਡਿੱਗਿਆ ਹੀ ਨਾ ਰਹੀਂ

ਭਲਿਆ ਮਾਨਸਾ

ਇਸ ਆਸ ਤੇ

ਜ਼ਿੰਦਗੀ ਨਾਂਅ ਹੈ

ਜ਼ਿੰਦਾ ਦਿਲੀ ਦਾ

ਬਹਿੰਦੀਆਂ ਨੇ ਆ

ਗਿਰਜਾਂ ਮੁਰਦਾ ਮਾਸ ਤੇ

ਇਸੇ ਹੀ ਕਵਿਤਾ ਦੀਆਂ ਕੁਝ ਹੋਰ ਸਤਰਾਂ ਵੇਖੋ :

ਖਿੜੇ ਫੁੱਲ ਵਾਂਗ

ਖਿੜਿਆ ਹੀ ਰਹਿ

ਭੌਰ ਨਹੀਂ ਬਹਿੰਦੇ

ਫੁੱਲ ਉਦਾਸ ਤੇ

ਆਮ ਤੋਂ ਖ਼ਾਸ ਬਣ

ਬੰਦਿਆਂ ਦੀ ਇਸ ਮੰਡੀ

ਪੈਂਦੀ ਹੈ ਲੋਕਾਂ ਦੀ ਨਜ਼ਰ

ਬਸ ਖ਼ਾਸ ਖ਼ਾਸ ਤੇ

ਲੀੜੇ ਤਨ ਢੱਕਣ ਦਾ ਹੀ

ਇਕ ਜ਼ਹਿਰੀਆ ਨਹੀਂ

ਨਜ਼ਰ ਨਹੀਂ ਟਿਕਦੀ

ਖੁੱਥੇ ਲਿਬਾਸ ਤੇ

----

ਭਾਰਤੀ ਸਮਾਜ ਸਾਹਮਣੇ ਪੇਸ਼ ਇੱਕ ਸਮਾਜਕ ਸਮੱਸਿਆ ਬਾਰੇ ਅਨੇਕਾਂ ਕੈਨੇਡੀਅਨ ਲੇਖਕਾਂ ਨੇ ਰਚਨਾਵਾਂ ਲਿਖੀਆਂ ਹਨਇਹ ਸਮੱਸਿਆ ਹੈ: ਨੂੰਹਾਂ ਉੱਤੇ ਕੀਤਾ ਜਾਂਦਾ ਅੱਤਿਆਚਾਰ. ਅਨੇਕਾਂ ਹਾਲਤਾਂ ਵਿੱਚ ਇਹ ਅੱਤਿਆਚਾਰ ਹਰ ਸੀਮਾਂ ਪਾਰ ਕਰਕੇ ਨੂੰਹਾਂ ਦੇ ਕਤਲ ਕਰਨ ਤੱਕ ਪਹੁੰਚ ਜਾਂਦਾ ਹੈਨੂੰਹਾਂ ਨੂੰ ਕਤਲ ਕਰਨ ਲਈ ਸਹੁਰਾ ਪ੍ਰਵਾਰ ਵੱਲੋਂ ਅਪਣਾਏ ਜਾਂਦੇ ਤਰੀਕਿਆਂ ਵਿੱਚ ਇੱਕ ਸਭ ਤੋਂ ਵੱਧ ਵਰਤਿਆ ਜਾਂਦਾ ਢੰਗ ਹੈ ਸਟੋਵ ਦੇ ਸਲੰਡਰ ਦਾ ਫਟਣਾ ਅਤੇ ਨੂੰਹ ਦਾ ਅੱਗ ਨਾਲ ਝੁਲਸ ਕੇ ਮਾਰਿਆ ਜਾਣਾਇਸ ਸਮਾਜਿਕ/ਸਭਿਆਚਾਰਕ ਸਮੱਸਿਆ ਬਾਰੇ ਮਿੱਤਰ ਰਾਸ਼ਾ ਦੀ ਕਵਿਤਾ ਸਟੋਵ ਦਾ ਸਲੰਡਰਲੋਕ-ਚੇਤਨਾ ਪੈਦਾ ਕਰਦੀ ਹੈਭਾਵੇਂ ਕਿ ਮਿੱਤਰ ਰਾਸ਼ਾ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਇਹ ਸਮੱਸਿਆ ਵਧੇਰੇ ਕਰਕੇ ਭਾਰਤੀ/ਪੰਜਾਬੀ ਮੂਲ ਦੇ ਲੋਕਾਂ ਵਿੱਚ ਇੰਡੀਆ/ਪਾਕਿਸਤਾਨ ਦੇ ਖਿੱਤੇ ਵਿੱਚ ਵਧੇਰੇ ਵਾਪਰਦੀ ਹੈ; ਪਰ ਕਿਉਂਕਿ ਕੈਨੇਡਾ ਵਿੱਚ ਵਸਦੇ ਇੰਡੀਆ/ਪਾਕਿਸਤਾਨ ਤੋਂ ਆਏ ਲੋਕਾਂ ਦੇ ਪ੍ਰਵਾਰਾਂ ਦੇ ਲੋਕ ਅਜੇ ਵੀ ਇੰਡੀਆ/ਪਾਕਿਸਤਾਨ ਵਿੱਚ ਰਹਿੰਦੇ ਹਨਇਸ ਲਈ ਇਸ ਸਮੱਸਿਆ ਦਾ ਕੈਨੇਡਾ ਵਿੱਚ ਰਹਿ ਰਹੇ ਭਾਰਤੀ/ਪੰਜਾਬੀ/ਪਾਕਿਸਤਾਨੀ ਲੋਕਾਂ ਨਾਲ ਵੀ ਗੂੜ੍ਹਾ ਸਬੰਧ ਹੈਕਿਉਂਕਿ ਜਦੋਂ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ/ਇੰਡੀਅਨ/ਪਾਕਿਸਤਾਨੀ ਲੋਕਾਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੁੰਦੀ ਹੈਸਟੋਵ ਤੇ ਸਲੰਡਰਨਾਮ ਦੀ ਕਵਿਤਾ ਇਸ ਸਮਾਜਿਕ/ਸਭਿਆਚਾਰਕ ਸਮੱਸਿਆ ਦੇ ਅਨੇਕਾਂ ਪਹਿਲੂਆਂ ਬਾਰੇ ਚਰਚਾ ਛੇੜਦੀ ਹੈ :

ਕਦ ਰੁਕਣਗੇ ਦੇਸ ਤੇਰੇ

ਸਟੋਵ ਤੇ ਸਲੰਡਰ ਫਟਣੇ ?

ਬਹੁਤ ਘਰ ਉੱਜੜੇ ਨੇ

ਬਹੁਤ ਹੋਏ ਨੇ ਸੱਖਣੇ

...................

ਝੁਲਸੇ ਬਦਨ ਚੁਕ ਰਹੇ ਨੇ

ਤੇਰੀ ਪਾਰਸਾਈ ਦੇ ਢਕਣੇ

ਬਹੁਤ ਮਰੀਆਂ ਨੇ ਨੂੰਹਾਂ

ਸੁੱਗੜ ਸਿਆਣੀਆਂ ਰੂਹਾਂ

ਸਟੋਵ ਜਦ ਫਟਦਾ ਹੈ ਤਾਂ

ਬਹੁਤ ਗੱਲਾਂ ਦੱਸਦਾ ਹੈ

ਇਖ਼ਲਾਕ ਦੀਆਂ ਗੱਲਾਂ

ਬੇਹੂਦਾ ਦਾਜ ਦੀਆਂ ਗੱਲਾਂ

ਸੱਸ ਚੰਦਰੀ ਦੀਆਂ ਗੱਲਾਂ

ਸੋਹਰੇ ਗੁਸਤਾਖ਼ ਦੀਆਂ ਗੱਲਾਂ

----

ਲੋਕ-ਏਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਮਿੱਤਰ ਰਾਸ਼ਾ ਅਮਨ ਅਤੇ ਸਾਂਝੀਵਾਲਤਾ ਦਾ ਪੁਜਾਰੀ ਹੈ। ਰੰਗ, ਧਰਮ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਫਿਰਕੂ ਵੰਡੀਆਂ ਪਾਉਣ ਵਾਲੇ ਲੋਕ ਉਸ ਨੂੰ ਅਗਿਆਨੀ ਜਾਪਦੇ ਹਨ। ਤੁਣਕੇਨਾਮ ਦੀ ਕਵਿਤਾ ਇਸ ਵਿਸ਼ੇ ਬਾਰੇ ਸਿੱਧੇ ਸਾਦੇ ਢੰਗ ਨਾਲ ਹੀ ਗੱਲ ਕਰਦੀ ਹੈ :

ਸਾਂਝੀਵਾਲਤਾ ਦਾ ਪ੍ਰਤੀਕ ਹੈ

ਬਹਿ ਕੇ ਲੰਗਰ ਛਕਣਾ

ਕੀ ਕੁਰਸੀ ਤੇ ਤਪੜ ਦਾ ਰੌਲਾ

ਘਟਾਉਂਦਾ ਲੰਗਰ ਦੀਆਂ ਬਰਕਤਾਂ

ਇਸੇ ਵਿਸ਼ੇ ਨੂੰ ਹੱਦਾਂ-ਸਰਹੱਦਾਂਨਾਮ ਦੀ ਕਵਿਤਾ ਵਿੱਚ ਵੀ ਪੇਸ਼ ਕੀਤਾ ਗਿਆ ਹੈ :

ਮਜ਼ਹਬ ਦਾ ਡਰ ਪਾ ਕੇ

ਨਸਲ ਦਾ ਭੂਤ ਚੜ੍ਹਾ ਕੇ

ਬੇਹੂਦਾ ਗੱਲਾਂ ਬਣਾ ਕੇ

ਪਾਕਿਸਤਾਨ, ਹਿੰਦੁਸਤਾਨ

ਕਈ ਤਾਨਾਂ ਦਾ ਨਾਹਰਾ ਲਾ ਕੇ

ਵੰਡੀਆਂ ਪਾਈਆਂ ਜਾਂਦੀਆਂ ਨੇ

----

ਧਰਮ ਦੇ ਨਾਮ ਉੱਤੇ ਗੰਦੀ ਰਾਜਨੀਤੀ ਖੇਡਣ ਵਾਲਿਆਂ ਨੂੰ ਵੀ ਉਹ ਕਰੜੇ ਹੱਥੀਂ ਲੈਂਦਾ ਹੈਬੁੱਲੇ ਨੂੰ ਯਾਦ ਕਰਦਿਆਂਨਾਮ ਦੀ ਕਵਿਤਾ ਵਿੱਚ ਮਿੱਤਰ ਰਾਸ਼ਾ ਇਹ ਗੱਲ ਬਿਲਕੁਲ ਸਪੱਸ਼ਟ ਕਰ ਦਿੰਦਾ ਹੈ ਕਿ ਉਹ ਇੱਕ ਲੋਕ-ਪੱਖੀ ਅਤੇ ਚੇਤੰਨ ਲੇਖਕ ਹੈਧਰਮ ਦੇ ਨਾਮ ਉੱਤੇ ਲੋਕਾਂ ਦਾ ਖ਼ੂਨ ਪਾਣੀ ਵਾਂਗ ਵਹਾਉਣ ਵਾਲੇ ਧਰਮ ਦੇ ਆਖੌਤੀ ਰਾਖਿਆਂ ਨਾਲ ਉਸਦਾ ਕੋਈ ਲਿਹਾਜ਼ ਨਹੀਂਅਜਿਹੇ ਠੱਗਾਂ, ਧਾੜਵੀਆਂ ਨੂੰ ਉਹ ਸਪੱਸ਼ਟ ਸ਼ਬਦਾਂ ਵਿੱਚ ਲੋਕ ਦੁਸ਼ਮਣ ਸਮਝਦਾ ਹੈ :

ਧਰਮ ਸ਼ਾਲਾ ਤੇ ਠਾਕਰ ਦੁਆਰੇ

ਮਲੇ ਠੱਗਾਂ ਧਾੜਵੀਆਂ ਸਾਰੇ

ਵਰਗਲਾ ਕੇ ਸਭ ਕੁਝ ਕੁਝ ਖੋਹ ਲੈਂਦੇ

ਕੁਝ ਵੀ ਨਾ ਦਿੰਦੇ ਮੋੜ

ਇੱਕ ਦੂਜੇ ਨੂੰ ਜਾਣ ਸ਼ੀਏ ਤੇ ਸੁੰਨੀ

ਨਫ਼ਰਤ ਦੀ ਅੱਗ ਚ ਭੁੱਨੀ

ਬੁੱਲਿਆ ! ਦੇਣ ਲਈ ਮਤ ਇਨ੍ਹਾਂ ਨੂੰ

ਆ ਕੇ ਜੁਗਤ ਕੋਈ ਜੋੜ

ਆਗੂ ਉਲਟੇ ਮਸਲੇ ਬਣਾਉਂਦੇ

ਰੇੜਕੇ ਚ ਕੋਈ ਗੱਲ ਨਾ ਮੁਕਾਉਂਦੇ

ਸਭ ਨੂੰ ਕੁਰਸੀ ਲਈ ਲੜਾਉਂਦੇ

ਲੱਭਣ ਨਾ ਉੱਕਾ ਕੋਈ ਤੋੜ

----

ਰੰਗ ਸੁਗੰਧਕਾਵਿ-ਸੰਗ੍ਰਹਿ ਵਿਚਲੀਆਂ ਕੈਨੇਡੀਅਨ ਪੰਜਾਬੀ ਸ਼ਾਇਰ ਮਿੱਤਰ ਰਾਸ਼ਾ ਦੀਆਂ ਕਵਿਤਾਵਾਂ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੇਕਰ ਤੁਸੀਂ ਆਪਣੀ ਕਵਿਤਾ ਵਿੱਚ ਪੇਸ਼ ਕੀਤੇ ਜਾ ਰਹੇ ਵਿਸ਼ੇ ਉੱਤੇ ਬਹੁਤ ਗਹਿਰ-ਗੰਭੀਰ ਚਰਚਾ ਛੇੜਨ ਦੀ ਲੋੜ ਮਹਿਸੂਸ ਨਹੀਂ ਕਰਦੇ ਤਾਂ ਤੁਸੀਂ ਆਪਣੀ ਗੱਲ ਬਹੁਤ ਹੀ ਸਿੱਧੀ ਸਾਦੀ ਭਾਸ਼ਾ ਵਿੱਚ ਕਵਿਤਾ ਦੀ ਇਕਹਿਰੀ ਪਰਤ ਰਾਹੀਂ ਵੀ ਪੇਸ਼ ਕਰ ਸਕਦੇ ਹੋਇਹੋ ਜਿਹੀ ਕਾਵਿ ਤਕਨੀਕ ਦੀ ਵਰਤੋਂ ਅਸੀਂ ਸਟੇਜੀ ਕਵੀਆਂ ਦੀਆਂ ਕਵਿਤਾਵਾਂ ਵਿੱਚ ਆਮ ਦੇਖ ਸਕਦੇ ਹਾਂਕਿਉਂਕਿ ਸਟੇਜੀ ਕਵੀਆਂ ਦਾ ਮੰਤਵ ਆਪਣੇ ਸਰੋਤਿਆਂ ਨੂੰ ਝਟਪਟ ਪ੍ਰਭਾਵਤ ਕਰਨਾ ਹੁੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਾਂ ਹੀ ਝੱਟਪੱਟ ਪ੍ਰਭਾਵਤ ਕਰ ਸਕਦੇ ਹਨ ਜੇਕਰ ਮੰਚ ਤੋਂ ਪੜ੍ਹੀ ਜਾ ਰਹੀ ਕਵਿਤਾ ਸਰੋਤਿਆਂ ਦੀ ਸਮਝ ਵਿੱਚ ਝੱਟਪਟ ਆ ਜਾਵੇਇਸ ਵਿੱਚ ਕੋਈ ਸੰਦੇਹ ਨਹੀਂ ਕਿ ਪੰਜਾਬੀ ਕਾਵਿ ਜਗਤ ਵਿੱਚ ਅਨੇਕਾਂ ਅਜਿਹੇ ਕਾਮਿਯਾਬ ਸਟੇਜੀ ਕਵੀ ਹੋਏ ਹਨ ਜਿਨ੍ਹਾਂ ਨੇ ਸਿੱਧੀ ਸਾਦੀ ਭਾਸ਼ਾ ਵਿੱਚ ਲਿਖੀਆਂ ਆਪਣੀਆਂ ਕਵਿਤਾਵਾਂ ਕਵੀ ਦਰਬਾਰਾਂ ਦੇ ਮੰਚ ਉੱਤੋਂ ਪੇਸ਼ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤਿਆਂ ਤੋਂ ਵਾਹ ਵਾਹ ਪ੍ਰਾਪਤ ਕੀਤੀਅਜਿਹੇ ਕਵੀਆਂ ਨੇ ਪੰਜਾਬੀ ਕਵਿਤਾ ਨੂੰ ਆਮ ਲੋਕਾਂ ਵਿੱਚ ਪ੍ਰਚੱਲਿਤ ਕਰਨ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਅਤੇ ਅੱਜ ਵੀ ਪਾ ਰਹੇ ਹਨ

----

ਕੈਨੇਡੀਅਨ ਪੰਜਾਬੀ ਸ਼ਾਇਰ ਮਿੱਤਰ ਰਾਸ਼ਾ ਨੇ ਆਪਣੇ ਕਾਵਿ-ਸੰਗ੍ਰਹਿ ਰੰਗ-ਸੁਗੰਧਵਿੱਚ ਪੰਜਾਬੀ ਕਾਵਿ ਜਗਤ ਵਿੱਚ ਵਰਤੀ ਜਾਂਦੀ ਸਟੇਜੀ ਕਾਵਿ ਧਾਰਾ ਦੀ ਤਕਨੀਕ ਨੂੰ ਆਪਣੀ ਲੋੜ ਅਨੁਸਾਰ ਤਬਦੀਲੀਆਂ ਕਰਕੇ ਬੜੀ ਕਾਮਯਾਬੀ ਨਾਲ ਵਰਤਿਆ ਹੈਇਸੇ ਤਕਨੀਕ ਦੀ ਵਰਤੋਂ ਕਰਦਾ ਹੋਇਆ, ਇਸ ਕਾਵਿ-ਸੰਗ੍ਰਹਿ ਦੀ ਆਖਰੀ ਕਵਿਤਾ ਕੁਤਰ ਕੁਤਰਵਿੱਚ, ਪੱਛਮੀ ਦੇਸ਼ਾਂ ਵਿਚਲੀ ਤਨਾਓ ਭਰੀ ਜ਼ਿੰਦਗੀ ਨੂੰ ਬਿਆਨ ਕਰਨ ਲਈ ਆਧੁਨਿਕ ਕਾਵਿ ਸ਼ੈਲੀ ਦੀ ਵਰਤੋਂ ਕਰਕੇ ਉਹ ਆਪਣੇ ਪਾਠਕਾਂ ਨੂੰ ਇਹ ਗੱਲ ਕਹਿੰਦਾ ਹੋਇਆ ਮਹਿਸੂਸ ਹੁੰਦਾ ਹੈ ਕਿ ਮੈਂ ਆਧੁਨਿਕ/ਪਰਾ-ਆਧੁਨਿਕ ਸਮਿਆਂ ਦੀਆਂ ਕਾਵਿ-ਸ਼ੈਲੀਆਂ ਅਤੇ ਕਾਵਿ ਤਕਨੀਕਾਂ ਤੋਂ ਅਣਜਾਣ ਨਹੀਂ ਹਾਂ :

ਕੁਤਰ ਕੁਤਰ

ਇਵੇਂ ਹੀ ਰਾਤ ਸਾਰੀ

ਸਾਡੀ ਜਿੰਦ ਵਿਚਾਰੀ

ਲਾਚਾਰੀ ਚ ਮਾਰੀ

ਬਿੱਲੀ ਚੂਹੇ ਦੀ ਖੇਡ ਵਾਂਗ

ਚੂਹੇ ਤੇ ਨੀਂਦ ਵਾਲੀ

ਖੇਡ ਬਣ ਜਾਂਦੀ ਹੈ


Saturday, June 27, 2009

ਗੁਰਮੇਲ ਬਦੇਸ਼ਾ - ਮਿੰਨੀ ਕਹਾਣੀ

ਪੂਜਾ ਪਾਠ ਬਨਾਮ ਨੇਕ ਕਮਾਈ

ਮਿੰਨੀ ਕਹਾਣੀ

ਓ ਰਾਮੂ ! ਵਨੋਦ ਕਿਥੇ ਆ ?” ਕਿਸਾਨ ਨੇ ਸੇਠ ਦੀ ਦੁਕਾਨ 'ਤੇ ਆਕੇ ਪੁੱਛਿਆ ।

“ ਸਰਦਾਰ ਜੀ ! ਵਿਨੋਦ ਕੁਮਾਰ ਜੀ ਤੋ ਪੀਛੇ ਪੂਜਾ ਪਾਠ ਕਰ ਰਹੇ ਹੈਂ ।”ਰਾਮੂ ਨੇ ਕਾਊਂਟਰ ਉਪਰ ਗਿੱਲਾ ਕਪੜਾ ਫੇਰਦੇ ਨੇ ਉਸ ਨੂੰ ਕਿਹਾ ।

“ਕਬ ਵੇਹਲਾ ਹੋਊਗਾ ?”

“ਹੋ ਸਕਤੈ ਪੰਦਰਾਂ - ਬੀਸ ਮਿੰਟ ਮੇ !”
“ਓਨੇ ਚਿਰ ਨੂੰ ਤਾਂ ਮੇਰਾ ਪਿੰਡ ਆਲਾ ਟੈਂਪੂ ਲੰਘ ਜਾਣੈ !..... ਜਾ ਉਹਨੂੰ ਜਾ ਕੇ ਪੁੱਛ !.. ਪੰਦਰਾਂ ਆਲੀ 'ਮੱਛੀ ਮੋਟਰ' ਮੰਗਵਾਈ ਐ ਕਿ ਨਹੀਂ ?”
'ਜੀ ! ਪੂਛਤਾ ਹੂੰ ।' ਕਹਿ ਕੇ ਉਹ ਆਪਣੇ ਮਾਲਕ ਕੋਲ ਪੰਦਰਾਂ ਹਾਰਸਪਾਵਰ ਵਾਲੀ ਸਬਮਰਸੀਬਲ ਮੋਟਰ ਬਾਰੇ ਪੁੱਛਣ ਚਲਾ ਜਾਂਦਾ ਹੈ । ਵਿਨੋਦ ਕੁਮਾਰ ਫੋਟੋ ਅੱਗੇ ਪੋਥੀ ਲੈਕੇ ਬੈਠਾ ਸੁਬਾਹ-ਸੁਬਾਹ ਪਾਠ ਕਰ ਰਿਹਾ ਹੁੰਦਾ ਹੈ । ਰਾਮੂ ਨੇ ਜਾ ਕੇ ਉਸਦੀ ਬਿਰਤੀ ਭੰਗ ਕਰ ਦਿੱਤੀ ।
“ਸਰ ! ਵੋਹ ਸਰਦਾਰ ਜੀ ਆਜ ਫਿਰ ਆ ਗਏ ਹੈਂ , ਪੰਦਰਾਂ ਹਾਰਸਪਾਵਰ ਵਾਲੀ ਮੋਟਰ ਲੇਨੇ !”

“...................?........!.... ਐਸੇ ਕਰ... !... ਉਨ ਕੇ ਵੋਹ ਵਾਲੀ ਚੁਕਾ ਦੋ !” ਸੇਠ ਨੇ ਪਰਾਂ ਪਏ ਬਕਸੇ ਵੱਲ ਇਸ਼ਾਰਾ ਕਰ ਕੇ ਕਿਹਾ ।
“ਸਰ, ਵੋਹ ਤੋ ਬਾਰਾਹ (12) ਹੌਰਸਪਾਵਰ ਵਾਲੀ ਹੈ ।”
“ਜੱਟੋਂ ਕੋ ਕਿਆ ਪਤਾ ਹੌਰਸਪਾਵਰ ਕਾ ? ..ਉਨ ਕੋ ਪੰਦਰਾਂ ਵਾਲੀ ਬਤਾ ਕਰ ਬਾਰਾਹ ਵਾਲੀ ਹੀ ਦੇ ਦੋ ! ... ਔਰ ਸੁਣ !!... ਜ਼ਰਾ , ਲੇਬਲ ਚੇਂਜ ਕਰ ਦੇਨਾ ..” । ਇਨ੍ਹਾ ਕਹਿ ਕੇ ਸੇਠ ਫਿਰ ਪਾਠ ਪੂਜਾ ਕਰਨ ਵਿੱਚ ਮਗਨ ਹੋ ਗਿਆ ।
ਅਤੇ 'ਅੱਛਾ ਜੀ ! ਐਸਾ ਹੀ ਕਰਤਾ ਹੂੰ ।' ਕਹਿ ਕੇ ਰਾਮੂ ਕਾਊਂਟਰ ਵੱਲ ਨੂੰ ਚਲਾ ਗਿਆ ।

Thursday, June 25, 2009

ਰੋਜ਼ੀ ਸਿੰਘ - ਲੇਖ

ਸੁਨੇਹੇ ਤੇ ਸੁਪਨੇ

ਲੇਖ

ਕਈ ਸੁਨੇਹੇ ਸੁਪਨਿਆਂ ਵਰਗੇ ਹੁੰਦੇ ਨੇ, ਤੇ ਕੁਝ ਸੁਪਨੇ ਸੁਨੇਹੇ ਬਣ ਕਿ ਸੁਰਮਈ ਅੱਖਾਂ ਵਿੱਚ ਆਣ ਵਸਦੇ ਨੇਸੁਨੇਹਾ ਜੇ ਸੋਹਣੇ ਦਿਲਦਾਰ ਦਾ ਘੱਲਿਆ ਹੋਵੇ ਤਾਂ ਫਿਰ ਨੀਂਦ ਕਿਥੇ ਆਉਂਦੀ ਏ ਤੇ ਜਦ ਨੀਂਦ ਹੀ ਨਾ ਆਵੇ ਤਾਂ ਸੁਪਨਿਆਂ ਦਾ ਆਉਣਾ ਨਾ-ਮੁਮਕਿਨ ਹੁੰਦੈਮੁਲਾਕਾਤਾਂ ਸੁਪਨਿਆਂ ਦਾ ਅਧਾਰ ਬਣਦੀਆਂ ਨੇ ਤੇ ਇੰਤਜ਼ਾਰ ਨੀਂਦ ਨਾ ਆਉਣ ਦਾ ਸਬੱਬਹੁਣ ਸੁਨੇਹਿਆਂ ਦੀ ਸ਼ਕਲ ਵਿਗੜ ਗਈ ਹੈਸੁਨੇਹੇ ਭੇਜਣ ਲਈ ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਰੂਰਤ ਨਹੀਂ ਰਹੀਪਿਆਰ, ਮੁਹੱਬਤ,ਸਨੇਹ ਤੇ ਮੋਹ ਭਰੇ ਸੁਨੇਹਿਆਂ ਦੀ ਘਾਟ ਰੜਕਣ ਲੱਗ ਪਈ ਹੈਹੁਣ ਤਾਂ ਸੱਦਾ ਪੱਤਰ ਜਾਂ ਕਾਰਡ ਵੀ ਸਿਰਫ਼ ਆਪਣੀ ਹੈਸੀਅਤ ਦਾ ਦਿਖਾਵਾ ਕਰਨ ਲਈ ਭੇਜੇ ਜਾਂਦੇ ਨੇ ਡੱਬੇਨਾਲ……! ਸੁਪਨੇ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈਕਿਉਂਜੋ ਟੁੱਟ ਚੁੱਕੇ ਸੁਪਨੇ ਨੂੰ ਦੁਬਾਰਾ ਸਜਾਉਣ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ ਜਦ ਕੇ ਮਰ ਚੁੱਕੇ ਸੁਪਨੇ……? ਹਰ ਕੋਈ ਕਿਸੇ ਦੀਆਂ ਅੱਖਾਂ ਦਾ ਸੁਪਨਾ ਬਣਦਾ ਹੈ ਤੇ ਹਰੇਕ ਦਾ ਕੋਈ ਨਾ ਕੋਈ ਸੁਪਨਾ ਜ਼ਰੂਰ ਟੁੱਟਦੈ

----

ਸਾਡੇ ਸਾਰੇ ਦਿਨ ਦੀ ਕਾਰਜਸ਼ੀਲਤਾ ਤੇ ਕਿਰਿਆਵਾਂ ਹੀ ਰਾਤ ਨੂੰ ਨੀਂਦ ਵਿੱਚ ਸਾਡੀਆਂ ਅੱਖਾਂ ਦੇ ਸੁਪਨੇ ਬਣਦੀਆਂ ਨੇਲਾਟਰੀ ਪਾਉਣ ਵਾਲੇ ਨੂੰ ਹਮੇਸ਼ਾਂ ਲਾਟਰੀ ਨਿਕਲਣ ਦੇ ਸੁਪਣੇ ਆਉਣਗੇ, ਪ੍ਰੇਮੀਆਂ ਨੂੰ ਦਿਲਦਾਰਾਂ ਦੇ, ਸਾਧਾਂ ਨੂੰ ਕੁਦਰਤ ਦੇ, ਚੋਰਾ ਨੂੰ ਚੋਰੀ ਦੇ ਅਤੇ ਠੱਗਾ ਨੂੰ ਹੇਰਾਫੇਰੀ ਦੇਸੁਪਨੇ ਰੀਝਾਂ ਸਿਰਜਦੇ ਹਨਰੀਝਾਂ ਦੀ ਪੂਰਤੀ ਲਈ ਸਾਨੂੰ ਮਿਹਨਤ ਦੀ ਜ਼ਰੂਰਤ ਹੁੰਦੀ ਹੈਬੇਤਹਾਸ਼ਾ ਦੌੜ ਭੱਜ, ਪਦਾਰਥਵਾਦ ਤੇ ਰੀਝਾਂ ਦਾ ਲਾਲਸਾਵਾਂ ਵਿੱਚ ਬਦਲ ਜਾਣਾ ਸੁਪਨਿਆਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈਜਿਉਂ ਜਿਉਂ ਜੀਵਨ ਗੁੰਝਲਦਾਰ ਹੋ ਰਿਹਾ ਹੈ, ਸੋਚ ਦਾ ਦ੍ਰਿਸ਼ਟੀਕੋਣ ਬਦਲਦਾ ਜਾ ਰਿਹਾ ਹੈ

----

ਸੁਪਨੇ ਵਿੱਚ ਦੇਖੀ ਕੋਈ ਸ਼ੈਅ ਜਦ ਯਾਦ ਰਹਿੰਦੀ ਹੈ ਤਾਂ ਉਹ ਕਿਸੇ ਆਉਣ ਵਾਲੀ ਖੁਸ਼ੀ ਜਾਂ ਗ਼ਮੀ ਦਾ ਸੁਨੇਹਾ ਹੁੰਦੀ ਹੈਕਈ ਵਾਰ ਆਉਣ ਵਾਲੀ ਕੋਈ ਘਟਨਾ,ਦੁਰਘਟਨਾ ਸੁਪਨੇ ਵਿੱਚ ਅਗਾਊਂ ਹੀ ਸਾਖਸ਼ਾਤ ਦਿਖਾਈ ਦੇ ਜਾਂਦੀ ਹੈਸੁਪਨੇ ਦੇਖਣਾ ਹਰ ਇੱਕ ਦਾ ਅਧਿਆਰ ਹੈ, ਪਰ ਆਪਣੇ ਤੋਂ ਵੱਡੇ ਸੁਪਨੇ ਵੇਖਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈਆਪਣੇ ਆਪ ਨੂੰ ਅਰਪਿਤ ਕੀਤੇ ਬਿਨ੍ਹਾਂ ਕਿਸੇ ਦੀ ਅੱਖ ਦਾ ਸੁਪਨਾ ਨਹੀਂ ਬਣਿਆ ਜਾ ਸਕਦਾ ਤੇ ਵਿਕਸਤ ਹੋਏ ਬਿਨ੍ਹਾਂ ਰੀਝਾਂ ਦੀ ਪੂਰਤੀ ਨਹੀਂ ਹੁੰਦੀਮਨ ਨੂੰ ਮਜਬੂਤ ਤੇ ਅਡੋਲ ਰੱਖਣਾ ਤੇ ਆਪਣੀ ਹੋਂਦ ਨੂੰ ਬਰਕਾਰ ਬਣਾਈ ਰੱਖਣ ਨਾਲ ਸਫ਼ਲਤਾਵਾਂ ਦਾ ਮਿਲਣਾ ਲਾਜ਼ਮੀ ਹੈਸਫ਼ਲਤਾ ਵਿਅਕਤੀ ਦੀ ਸ਼ਖ਼ਸੀਅਤ ਨਿਖਾਰਦੀ ਹੈ ਤੇ ਸਫ਼ਲ ਵਿਅਕਤੀ ਕੋਲ ਸੁਨੇਹਿਆਂ ਦੀ ਘਾਟ ਨਹੀਂ ਰਹਿੰਦੀ

---

ਸੁਪਨੇ ਵਿੱਚ ਬਾਦਸ਼ਾਹ ਬਣਨਾ ਬਹੁਤ ਸੁਖਦਾਈ ਲਗਦੈ, ਪਰ ਜੇਕਰ ਤੁਹਾਨੂੰ ਸੁਪਨੇ ਵਿੱਚ ਕਿਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਭੱਜਣਾ ਪਏ ਤਾਂ ਤੁਹਾਡਾ ਇੱਕ ਇੱਕ ਕਦਮ ਸੌ-ਸੌ ਕਿਲੋ ਭਾਰਾ ਲਗੇਗਾ, ਤੁਸੀ ਭੱਜ ਨਹੀਂ ਸਕੋਗੇਤੁਹਾਡਾ ਅੱਗੇ ਨੂੰ ਪੁੱਟਿਆ ਕਦਮ ਤੁਹਾਨੂੰ ਪਿਛੇ ਨੂੰ ਧੱਕਦਾ ਲੱਗੇਗਾਸੁਪਨੇ ਵਿੱਚ ਤੁਹਾਡੇ ਪਿੱਤਰਾਂ ਦੇ ਸੁਨੇਹੇ ਪ੍ਰਾਪਤ ਹੁੰਦੇ ਨੇਉਹ ਤੁਹਾਨੂੰ ਆਵਾਜ਼ਾਂ ਮਾਰਦੇ ਸੁਣਾਈ ਦੇਣਗੇਤੁਸੀ ਆਪਣੇ ਆਪ ਨੂੰ ਕਿਸੇ ਖ਼ਾਲੀ ਤੇ ਡੂੰਘੇ ਖ਼ਲਾਅ ਵੱਲ ਜਾਂਦੇ ਮਹਿਸੂਸ ਕਰੋਗੇਇਹ ਦਰਅਸਲ ਸਾਡੇ ਅਰਧ ਚੇਤਨ ਮਨ ਕਾਰਨ ਹੁੰਦੈਪਰ ਇਸਦੇ ਪੱਕੇ ਕਾਰਨਾ ਦਾ ਕਿਸੇ ਨੂੰ ਕੋਈ ਪਤਾ ਨਹੀ ਹੈਸੁਪਨੇ ਹਕੀਕਤ ਦੇ ਉਲਟ ਹੁੰਦੇ ਨੇ ਤੇ ਹਕੀਕਤਾਂ ਸੁਪਨਿਆਂ ਤੋਂ ਉਲਟ। ਜ਼ਿੰਦਗੀ ਨੂੰ ਹਕੀਕੀ ਬਣਾਏ ਬਿਨ੍ਹਾਂ ਸੁਭ ਇੱਛਾਵਾਂ ਦੇ ਪਾਤਰ ਨਹੀਂ ਬਣਿਆ ਜਾ ਸਕਦਾਚੱਲਣਾ ਤੇ ਚੱਲਦੇ ਰਹਿਣਾ ਜ਼ਿੰਦਗੀ ਦਾ ਅਸੂਲ ਹੈਜ਼ਿੰਮੇਵਾਰੀਆਂ ਨੂੰ ਉਤਸ਼ਾਹ ਨਾਲ ਨਿਭਾਉਣ, ਇਮਾਨਦਾਰੀ ਨਾਲ ਫ਼ਰਜ਼ਾਂ ਦੀ ਪੂਰਤੀ ਕਰਨ ਤੇ ਸੁਖਾਵੇਂ ਸਬੰਧ ਕਾਇਮ ਕਰਨ ਨਾਲ ਜਿੰਦਗੀ ਵਿੱਚ ਬੰਦਾ ਸੁਰਖਰੂ ਹੁੰਦੈ ਤੇ ਸੁਰਖਰੂ ਇਨਸਾਨ ਗੂੜੀ ਤੇ ਸੁਖਦ ਨੀਂਦ ਮਾਣਦੈਸੁਖਦ ਤੇ ਗੂੜੀ ਨੀਂਦ, ਹੱਢ ਭੰਨਵੀਂ ਮਿਹਨਤ ਤੇ ਸੁਚੱਜੀ ਸੋਚ ਨਾਲ ਨਿਰੰਤਰ ਸਬੰਧਤ ਹੈਇਮਾਨਦਾਰੀ ਦੀ ਨੀਂਦੇ ਸਜੇ ਹੋਏ ਸੁਪਨਿਆਂ ਦਾ ਆਉਣਾ-ਜਾਣਾ ਲੱਗਾ ਹੀ ਰਹਿੰਦਾ ਹੈਆਪਣੇ ਆਪ ਨੂੰ ਜਾਨਣ ਲਈ ਤੁਹਾਨੂੰ ਆਪਣੇ ਮਨ ਦੀ ਲੰਮੀ ਯਾਤਰਾ ਤੇ ਨਿਕਲਣਾ ਪਵੇਗਾਇਸ ਲੰਮੀ ਯਾਤਰਾ ਤੇ ਨਿਕਲੇ ਬਿਨ੍ਹਾ ਗਿਆਨ ਨਹੀਂ ਖੋਜਿਆ ਜਾ ਸਕਦਾਗਿਆਨ ਨਾਲ ਜੀਵਨ ਦੇ ਨਵੇਂ ਰਾਹ ਬਣਦੇ ਨੇ ਤੇ ਰਾਹਾਂ ਤੇ ਤੁਰੇ ਰਹਿਣ ਨਾਲ ਇੱਕ ਤਾਂ ਸਾਡੇ ਪੈਰ ਜ਼ਮੀਨ ਦੇ ਰਹਿੰਦੇ ਨੇ ਤੇ ਦੂਜਾ ਜ਼ਿੰਦਗੀ ਦੇ ਨਵੇਂ ਪਹਿਲੂਆਂ ਦਾ ਯਥਾਰਥ ਪਤਾ ਲਗਦਾ ਹੈ

----

ਧਰਤੀ ਵੰਡੀ ਜਾ ਰਹੀ ਹੈ, ਘਰ ਵੱਡੇ ਹੁੰਦੇ ਜਾ ਰਹੇ ਨੇ ਪਰ ਦਿਲ ਛੋਟੇ, ਤੇ ਥੋੜ੍ਹੇ ਦਿਲ ਵਾਲਾ ਬੰਦਾ ਵੱਡੇ ਸੁਪਨੇ ਕਿਵੇਂ ਸਜਾ ਸਕਦਾ….? ਸਬੰਧਾਂ ਵਿਚ ਅਣਸੁਖਾਵੇਂਪਨ ਕਾਰਨ ਸੁੱਖ ਦੁੱਖ ਸਾਂਝੇ ਨਹੀਂ ਰਹੇ ਤੇ ਜਦ ਸੁੱਖਾਂ ਦੁੱਖਾਂ ਦੀ ਸਾਂਝ ਨਾ ਰਹੇ ਤਾਂ ਸੁੱਖ-ਸੁਨੇਹਿਆਂ ਦਾ ਪਤਨ ਹੋ ਜਾਂਦਾ ਹੈਅਜਿਹੇ ਸੁਪਨੇ ਦੇਖਣ ਦਾ ਕੀ ਲਾਭ ਜਿਸ ਵਿੱਚ ਸੱਜਣਾਂ ਦਾ ਚਿਹਰਾ ਨਾ ਦਿਸੇ ਸੁੱਖ ਦੁੱਖ ਤੇ ਤਾਂ ਹੀ ਫਰੋਲੇ ਜਾਂਦੇ ਨੇ ਜਦ ਆਪਣੇ ਪਿਆਰਿਆਂ ਦਾ ਦੀਦਾਰ ਹੋਵੇਪ੍ਰਭਾਵਿਤ ਹੋਏ ਬਿਨ੍ਹਾਂ ਮੁਲਾਕਾਤ ਦੀ ਤਾਂਘ ਨਹੀਂ ਜਾਗਦੀ ਤੇ ਬਿਨ੍ਹਾਂ ਮੁਲਾਕਾਤਾਂ ਮੁਹੱਬਤ ਨਹੀਂ ਵਧਦੀਬਹੁਤੇ ਵਾਰੀ ਸੁਪਨੇ ਵਿੱਚ ਸਾਨੂੰ ਅਣਜਾਣ ਲੋਕ ਹੀ ਮਿਲਣਗੇ, ਪਰ ਇਹਨਾਂ ਚੰਗੇ ਚੰਗੇ ਅਜਨਬੀਆਂ ਦੀ ਬਹੁਤਾਤ ਕਾਰਨ ਹੀ ਸੁਪਨਿਆਂ ਨੂੰ ਇੰਨਾ ਸਤਿਕਾਰ ਹਾਸਿਲ ਹੈ

----

ਸੁਪਨੇ ਦੀ ਸਿਰਫ਼ ਜਾਤ ਹੀ ਉਤਮ ਹੁੰਦੀ ਹੈਦਰਅਸਲ ਹਕੀਕਤ ਦਾ ਕੋਈ ਵੀ ਸਬੰਧ ਸੁਪਨੇ ਨਾਲ ਨਹੀਂ ਹੁੰਦਾਹਕੀਕਤਾਂ ਚੇਤਨ ਮੰਨ ਦਾ ਪਾਰਦਰਸ਼ੀ ਸ਼ੀਸ਼ਾ ਹੁੰਦੀਆਂ ਨੇ ਜਦ ਕੇ ਸੁਪਨੇ ਕਿਸੇ ਸਟੇਜ ਦੇ ਪੜਦੇ ਪਿੱਛੇ ਹੋ ਰਹੀ ਕਿਸੇ ਡਰਾਮੇ ਦੀ ਰਿਹੱਸਲਜ਼ਿੰਦਗੀ ਵਿੱਚ ਕੁਝ ਲੋਕ ਜਾਂ ਸ਼ੈਆਂ ਸਿਰਫ ਸੁਪਨਾ ਬਣ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਹਕੀਕਤ ਸਮਝ ਲੈਂਦੇ ਹਾਂ ਦਰਅਸਲ ਇਹ ਲੋਕ ਜਾਂ ਚੀਜ਼ਾਂ ਬੰਦ ਪਏ ਕਿਸੇ ਖ਼ਤ ਵਾਂਗ ਹੁੰਦੇ ਨੇ ਜਿਸ ਤੇ ਪਤਾ ਨਹੀਂ ਲਿਖਿਆ ਹੁੰਦਾਖ਼ਤ ਸੁਨੇਹਿਆਂ ਦਾ ਸਭ ਤੋਂ ਪੁਰਾਣਾ ਤੇ ਵਧੀਆ ਰੂਪ ਹਨ ਪਰ ਹੁਣ ਕੋਈ ਖ਼ਤ ਹੀ ਨਹੀਂ ਲਿਖਦਾਖ਼ਤ ਲਿਖਣ ਵਾਸਤੇ ਦਰਸਅਸਲ ਵਕਤ ਦੀ ਜਰੂਰਤ ਹੁੰਦੀ ਹੈ ਪਰ ਸਾਡੇ ਕੋਲ ਵਕਤ ਰਿਹਾ ਹੀ ਕਿਥੇ ਐ….!

----

ਪ੍ਰਸੰਨਤਾ ਜ਼ਿੰਦਗੀ ਦਾ ਅਸਲ ਆਨੰਦ ਹੁੰਦੀ ਹੈਜ਼ਿਆਦਾ ਸਿਆਣੇ ਹੋਣ ਨਾਲੋਂ ਉਸਾਰੂ ਦ੍ਰਿਸ਼ਟੀਕੋਣ ਅਪਣਾਉਣ ਦੀ ਵਧੇਰੇ ਲੋੜ ਹੈਮਨ ਦਾ ਅਸੰਤੁਸ਼ਟ ਹੋਣਾ ਚਿੰਤਾਵਾਂ ਨੂੰ ਜਨਮ ਦਿੰਦਾ ਹੈ ਤੇ ਚਿੰਤਾ ਅਤੇ ਚਿਤਾ ਵਿੱਚ ਸਿਰਫ਼ ਇੱਕ ਟਿੱਪੀ ਦਾ ਹੀ ਫ਼ਰਕ ਹੁੰਦੈਸੁਖਦ ਜੀਵਨ ਲਈ ਨਿੱਜ ਤੋਂ ਉਪਰ ਉਠ ਕੇ ਪਰਉਪਕਾਰੀ ਜੀਵਨ ਜੀਣ ਦਾ ਢੰਗ ਸਿਖਣਾ ਪਵੇਗਾਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਬਣੋਗੇ ਤਾਂ ਆਪਣੇ ਦੁੱਖਾਂ ਵਿੱਚ ਕਮੀ ਮਹਿਸੂਸ ਹੋਵੇਗੀਜਦੋਂ ਕੌਲ ਸਿਰਫ਼ ਤੋੜਨ ਲਈ ਕੀਤੇ ਜਾਣ ਤਾਂ ਤੁਹਾਡੇ ਸ਼ੁੱਭਚਿੰਤਕਾਂ ਦੀ ਕਤਾਰ ਛੋਟੀ ਹੁੰਦੀ ਜਾਵੇਗੀਵਿਰੋਧੀ ਦੀ ਇੱਜਤ ਕਰਨ ਦਾ ਸਲੀਕਾ ਕਿਸੇ ਕਿਸੇ ਕੋਲ ਹੁੰਦੈ, ਜਦ ਇਹ ਸਲੀਕਾ ਸਾਡੇ ਕੋਲ ਹੋਵੇਗਾ ਤਾਂ ਜ਼ਿੰਦਗੀ ਮੁਸਕਰਾਉਦੀ ਨਜ਼ਰ ਆਵੇਗੀਦੁਆ ਕਰੋ ਜਿਨ੍ਹਾਂ ਦੇ ਦਿਲਦਾਰ ਵਿਛੜ ਗਏ ਨੇ ਉਹ ਮਿਲ ਜਾਣ, ਸੌਣ ਤੋਂ ਪਹਿਲਾਂ ਆਸ ਜ਼ਰੂਰ ਰੱਖੋ ਕੇ ਜੋ ਦਿਲ ਵਿੱਚ ਵਸਦੇ ਹਨ ਉਹਨਾਂ ਦਾ ਸੁਪਨਾ ਆ ਜਾਵੇ……!