ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, February 27, 2009

ਬਲਦੇਵ ਸਿੰਘ ਬੁੱਧ ਸਿੰਘ ਵਾਲ਼ਾ - ਇਤਿਹਾਸ ਝਰੋਖਾ

ਸਾਹਿਤਕ ਨਾਮ: ਬਲਦੇਵ ਸਿੰਘ ਬੁੱਧ ਸਿੰਘ ਵਾਲ਼ਾ

ਅਜੋਕਾ ਨਿਵਾਸ: ਹਾਂਗਕਾਂਗ

ਦੋਸਤੋ! ਬਲਦੇਵ ਸਿੰਘ ਜੀ ਦੀਆਂ ਲਿਖਤਾਂ ਪੰਜਾਬੀ ਦੇ ਸਿਰਕੱਢ ਅਖ਼ਬਾਰਾਂ ਤੇ ਵੈੱਬ-ਸਾਈਟਾਂ ਤੇ ਆਪਾਂ ਨੂੰ ਪੜ੍ਹਨ ਨੂੰ ਮਿਲ਼ਦੀਆਂ ਹੀ ਰਹਿੰਦੀਆਂ ਨੇ। ਅੱਜ ਉਹਨਾਂ ਨੇ ਆਰਸੀ ਦੇ ਸੂਝਵਾਨ ਪਾਠਕ/ਲੇਖਕ ਦੋਸਤਾਂ ਨਾਲ਼ ਇੱਕ ਬੇਹੱਦ ਖ਼ੂਬਸੂਰਤ ਤੇ ਜਾਣਕਾਰੀ ਭਰਪੂਰ ਇਤਿਹਾਸਕ ਲੇਖ ਭੇਜ ਕੇ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਉਹਨਾਂ ਨੂੰ ਆਰਸੀ ਤੇ ਜੀਅਆਇਆਂ ਆਖਦੀ ਹਾਂ ਤੇ ਆਸ ਕਰਦੀ ਹਾਂ ਕਿ ਉਹ ਅੱਗੇ ਤੋਂ ਵੀ ਏਸੇ ਤਰ੍ਹਾਂ ਸ਼ਿਰਕਤ ਕਰਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।

----------------------------

ਕਾਮਾ ਗਾਟਾ ਮਾਰੂ ਲੇਖ

ਇਤਿਹਾਸ ਝਰੋਖਾ

...ਜਦੋਂ ਕੌਮ ਤੇ ਨ੍ਹੇਰੀ ਝੁੱਲ ਜਾਦੀ, ਮਰ ਜਾਦੇ ਜੋ ਦਲੇਰ ਹੁੰਦੇ!

ਕੌਣ ਪੁੱਛਦਾ ਕਾਂਵਾਂ ਤੇ ਗਿੱਦੜਾਂ ਨੂੰ, ਬੰਦ ਪਿੰਜਰੇ ਦੇ ਵਿੱਚ ਹਨ ਸ਼ੇਰ ਹੁੰਦੇ!

ਕਾਮਾ ਗਾਟਾ ਮਾਰੂ ਜਾਪਾਨੀ ਜਹਾਜ਼ ਸੀ ਜੋ ਕਿ ਹਾਂਗ ਕਾਂਗ ਤੋ ਸੰਘਈ(ਚੀਨ)ਯੋਕੋ ਹਾਂਮਾਂ (ਜਾਪਾਨ) ਤੇ ਫਿਰ ਚੱਲ ਪਿਆ ਵੈਨਕੋਵਰ ਬ੍ਰਿਟਿਸ਼ ਕੋਲੰਬੀਆ1914 ਦੇ ਵਿੱਚ ਇਸ ਵਿੱਚ 376 ਯਾਤਰੀ ਸਨ ਤੇ ਇਹ ਸਾਰੇ ਪੰਜਾਬੀ ਸਨਪਰ ਜਦੋ ਇਹ ਸਮੁੰਦਰੀ ਜਹਾਜ਼ ਕਨੇਡਾ ਪਹੁੰਚਿਆ ਤਾਂ ਉਥੇ ਕਿਸੇ ਨੂੰ ਵੀ ਕਨੇਡਾ ਉਤਰਨ ਨਾ ਦਿੱਤਾ ਤੇ ਵਾਪਸ ਇੰਡੀਆਂ ਨੂੰ ਜਾਣ ਵਾਸਤੇ ਮਜਬੂਰ ਕੀਤਾਇਨ੍ਹਾਂ ਵਿੱਚ ਸਿੱਖ 340 ਮੁਸਲਮਾਨ 24 ਤੇ ਹਿੰਦੂ 12 ਸਨ ਤੇ ਇਹ ਸਾਰੇ ਬ੍ਰਿਟਿਸ਼ ਗੌਰਮਿੰਟ ਦੇ ਅਧੀਨ ਸਨਜਾਂ ਇਹ ਕਹਿ ਲੋ ਇਹ ਬ੍ਰਿਟਿਸ਼ ਇੰਡੀਅਨ ਸਨਵੀਹਵੀ ਸਦੀ ਵਿੱਚ ਇਹ ਸਭ ਤੋ ਬਦਨਾਮੀ ਵਾਲੀ ਗੱਲ ਸੀ ਕਿ ਕਨੇਡਾ ਤੇ ਅਮਰੀਕਾ ਨੇ ਰੂਪ ਰੇਖਾ ਤਿਆਰ ਕੀਤੀ ਕਿ ਏਸ਼ੀਆ ਦੇ ਲੋਕਾਂ ਨੂੰ ਦੂਰ ਹੀ ਰੱਖਿਆ ਜਾਵੇ

----

ਬਾਬਾ ਗੁਰਦਿੱਤ ਸਿੰਘ ਜੇ ਕਿ ਅੰਮ੍ਰਿਤਸਰ ਦੇ ਸਰਹਾਲੀ ਇਲਾਕੇ ਦਾ ਸੀ ਜਿਸਦਾ ਸਿੰਘਾ ਪੁਰ ਵਿੱਚ ਆਪਣਾ ਕਾਰੋਬਾਰ ਸੀਉਹ ਦੀ ਪੰਜਾਬੀਆਂ ਦੀ ਤਕਲੀਫ਼ ਨੂੰ ਜਾਣਦਾ ਸੀ ਕਿ ਪੰਜਾਬੀਆਂ ਨੂੰ ਕਨੇਡਾ ਵਿੱਚ ਜਾਣ ਤੇ ਰੋਕ ਹੈਉਹ ਕਨੇਡਾ ਦੀ ਇਸ ਕਾਨੂੰਨ ਨੂੰ ਹਾਰ ਦੇਣੀ ਚਾਹੁੰਦਾ ਸੀ ਤਾਂ ਉਸਨੇ ਜਾਪਾਨ ਦਾ ਕਾਮਾ ਗਾਟ ਮਾਰੂਆਪਣੇ ਦੇਸ਼ ਵਾਸੀਆਂ ਦੀ ਮੱਦਦ ਜਹਾਜ ਕਿਰਾਏ ਤੇ ਲੈਕੇ ਹਾਂਗ ਕਾਂਗ ਗੁਰਵਾਰਾ ਸਹਿਬ ਵਿਖੇ ਅਰਦਾਸਾ ਸੋਧ ਕੇ ਕਨੇਡਾ ਨੂੰ ਵੱਲ ਕੂਚ ਕਰ ਦਿੱਤਾਜਹਾਜ਼ ਵਾਹੋ ਦਾਹ ਆਪਣੀ ਮੰਜਲ ਵੱਲ ਤੇਜ਼ੀ ਨਾਲ ਵਧ ਰਿਹਾ ਸੀ ਜਿਸਨੂੰ ਵਾਪਸ ਕਰਨ ਵਾਸਤੇ ਕਨੇਡਾ ਗੌਰਮਿੰਟ ਉਡੀਕ ਕਰ ਰਹੀ ਸੀ ਤੇ ਕਨੇਡਾ ਦੇ ਸਿੰਘ ਇਹਨਾਂ ਦੀ ਵਾਪਸੀ ਰੁਕਵਾਉਣ ਦੀ ਉਡੀਕ ਵਿੱਚ ਸਨ!

----

ਸੰਨ 1900 ਵਿੱਚ 2050 ਇੰਡੀਅਨ ਕਨੇਡਾ ਵਿੱਚ ਸਨ ਜਿਨ੍ਹਾਂ ਵਿੱਚ ਪੰਜਾਬੀ ਜਿਆਦਾ ਸਨਇਹ ਸਾਰੇ ਕੰਮ ਦੀ ਤਲਾਸ਼ ਵਿੱਚ ਕਨੇਡਾ ਆਏ ਸਨਤਾਂ ਕਿ ਘਰ ਦੇ ਹਾਲਾਤ ਠੀਕ ਕਰ ਸਕੀਏਪਰ ਇਹਨਾਂ ਪੰਜਾਬੀਆਂ ਨੁੰ ਦੁੱਖਾਂ-ਤਕਲੀਫਾਂ ਤੋ ਇਲਾਵਾ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆਸੰਨ 1907 ਵਿੱਚ ਇੰਡੀਅਨ ਤੋ ਵੋਟ ਦਾ ਅਧਿਕਾਰ ਖੋਹ ਲਿਆ ਗਿਆ ਜੱਜ, ਵਕੀਲ, ਦਵਾਈਆਂ ਨਹੀ ਬਣਾ ਸਕਦਾ ਸੀ ਡਾਕਟਰ, ਪਬਲਿਕ ਆਫਿਸ, ਅਕਾਊਂਟੈਟ ਇਹ ਸਾਰੇ ਕੰਮ ਇੰਡੀਅਨ ਨਹੀ ਕਰ ਸਕਦੇ ਸਨ ਪਰ ਭਾਵੇਂ ਇੰਡੀਆ ਉਵੇ ਕਨੇਡਾ ਸੀ ਕਿਉਕਿ ਇਹ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਦਾ ਹਿੱਸਾ ਸੀਜੋ ਕੰਮ ਕੋਈ ਨਹੀ ਸੀ ਕਰਦਾ ਉਹ ਇੰਡੀਅਨ ਕਰਦੇ ਸਨਇੰਡੀਅਨਾਂ ਦਾ ਕਨੇਡਾ ਆਉਣਾ ਕਨੇਡਾ ਵਾਲਿਆਂ ਨੂੰ ਪਸੰਦ ਨਹੀ ਸੀਕਿਉਕਿ ਜੇ ਇੰਡੀਅਨ ਖਾਸ ਕਰਕੇ ਪੰਜਾਬੀ ਕਨੇਡਾ ਆ ਗਏ ਤਾਂ ਸਾਰੇ ਕੰਮ ਪੰਜਾਬੀ ਸਾਂਭ ਲੈਣਗੇਸੰਨ 1908 ਤੇ 1909 ਦੇ ਦੌਰਾਨ ਸ਼ਹੀਦ ਮੇਵਾ ਸਿੰਘ ਹਿੰਦੋਸਤਾਨੀਆਂ ਦੇ ਹਿੱਤਾਂ ਵਾਸਤੇ ਲੜਦਾ ਸੀ ਉਸ ਨਾਲ ਪੈਰ-ਪੈਰ ਤੇ ਵਿਤਕਰਾ ਕੀਤਾ ਜਾਦਾ ਸੀਉਸਨੇ ਅੰਗਰੇਜ਼ਾਂ ਦੇ ਪਿੱਠੂ ਹਾਂਮਕਿੰਨਨੂੰ ਮਾਰ ਦਿੱਤਾ ਸੀ ਤੇ ਉਸਨੂੰ ਫਾਂਸੀ ਹੋ ਗਈ ਸੀਇੱਕ ਸ਼ਾਹੀ ਮੀਟਿੰਗ ਲੰਡਨ ਵਿੱਚ ਹੋਈ ਉਹਨਾਂ ਨੂੰ ਪਤਾ ਲੱਗਾ ਕਿ ਇੰਡੀਅਨ 1905 ਵਾਲੀ ਗੋਰੇ ਅਟਰੈਲੀਅਨ ਵਾਲੀ ਪਾਲਸੀ ਨਿਊਜ਼ੀਲੈਂਡ ਨੇ ਲੈ ਲਈ ਹੈ

----

ਫਿਰ ਕਨੇਡਾ ਨੇ ਇੰਡੀਅਨ ਦਾ ਕਨੇਡਾ ਵਿੱਚ ਦਾਖਲੇ ਤੇ ਪਾਬੰਦੀ ਲਾ ਦਿਤੀਤਾਂ ਲੰਡਨ ਨੇ ਕਿਹਾ ਕਿ ਇਸ ਤਰ੍ਹਾ ਇੰਡੀਅਨ ਨੂਂ ਰੋਕਣ ਤੇ ਇੰਡੀਅਨ ਦੇ ਅੰਦਰ ਅੱਗ ਭੜਕ ਪਵੇਗੀਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਨੇਡਾ ਵਾਲਿਆਂ ਨੇ ਇੰਡੀਅਨ ਨੂੰ ਟੇਢੇ ਮੇਢੇ ਤਰੀਕੇ ਨਾਲ ਇੰਡੀਅਨਾਂ ਰੋਕ ਲਾ ਦਿੱਤੀਦੇਖੋ ਇੰਗਲੈਡ ਦੇ ਗੋਰਿਆਂ ਦੀ ਚਾਲ ਇੰਡੀਆ ਦੇ ਲੋਕਾਂ ਤੇ ਰਾਜ ਕਰੇ ਤੇ ਬ੍ਰਿਟਿਸ ਕੋਲੰਬੀਆਂ ਵਿੱਚ ਵੜਨ ਨਾ ਦੇਵੇ ਜਦੋ ਕਿ ਕਾਨੂੰਨੀ ਤੌਰ ਤੇ ਇੰਡੀਅਨ ਨੂੰ ਵੈਨਕੋਵਰ ਵਿੱਚ ਆਉਣ ਦਾ ਪੂਰਾ ਹੱਕ ਸੀਪਰ ਹੱਕ ਨੂੰ ਕੌਣ ਪੁਛਦਾ ਹੈ ਜਿਸਦਾ ਰਾਜ ਉਸਦਾ ਤੇਜ਼ਗੋਰਿਆਂ ਚਾਲ ਚੱਲੀ ਕਿ ਸੱਪ ਵੀ ਮਰ ਜਾਵੇ ਸੋਟਾ ਵੀ ਨਾਂ ਟੁੱਟੇ ਕਿ ਜੋ ਵੀ ਕਨੇਡਾ ਵਿੱਚ ਐਟਰ ਹੋਵੇਗਾ ਉਸ ਕੋ 200 ਡਾਲਰ ਹੋਣੇ ਚਾਹੀਦੇ ਹਨ ਉਸ ਵਕਤ 5 ਡਾਲਰ ਪਿੰਡ ਮਾਰੇ ਤੋ ਨਹੀ ਮਿਲਦੇ ਸਨਕਿਉਕਿ ਉਸ ਵਕਤ 10 ਸੈਟ(ਪੈਸੈ) ਦਿਹਾੜੀ ਦੇ ਬਣਦੇ ਸਨ ਤੇ ਇੱਕ ਮਹੀਨੇ ਵਿੱਚ ਤਿੰਨ ਡਾਲਰ ਖਾ ਪੀ ਕੇ 200 ਡਾਲਰ ਜਮਾਂ ਕਰਨ ਵਾਸਤੇ ਘੱਟੋ ਘੱਟ 10 ਸਾਲ ਚਾਹੀਦੇ ਸਨਦੂਜਾ ਪੰਜਾਬੀਆਂ ਨੂੰ ਦਿਹਾੜੀ 10 ਸੈਟ ਤੋ ਗੋਰਿਆਂ ਨੂੰ 13-14 ਪਰ ਇਹ ਸਾਰੇ ਦੇਸ਼ਾਂ ਵਿੱਚ ਹੈ ਹਾਂਗ ਕਾਂਗ ਵਿੱਚ ਵੀ ਚੀਨਿਆਂ ਨੂੰ ਜ਼ਿਆਦਾ ਤੇ ਸਾਨੂੰ ਘੱਟ ਪੰਜਾਬ ਵਿੱਚ ਪੰਜਾਬੀ ਮਜਦੂਰਾਂ ਨੂੰ ਜਿਆਦਾ ਤੇ ਭੱਈਆਂ ਨੂੰ ਘੱਟਸੋ 10 ਸੈਟ ਦਿਹਾੜੀ ਨਾਲ ਕੁਛ ਬਣਦਾ ਨਹੀ ਸੀ ਤਾਂ ਪੰਜਾਬੀਆਂ ਨੇ ਦੂਹਰੀ ਦੂਹਰੀ ਸ਼ਿਫਟ ਲਾਉਣੀ ਤਾਂ ਕਿ ਹਿਸਾਬ ਕਿਤਾਬ ਬਰਾਬਰ ਰੱਖਿਆ ਜਾ ਸਕੇ ਮਤਲਬ ਗੋਰਿਆਂ ਨਾਲੋ ਦੁਗਣਾਂ ਕੰਮ ਕਰਕੇ ਗੁਜ਼ਾਰਾ ਚਲਦਾ ਸੀ ਵੈਸੈ ਕਿਸੇ ਫਿਲਾਸਫਰ ਨੇ ਵੀ ਕਿਹਾ ਹੈ-

ਕੋਈ ਵੀ ਪ੍ਰਵਾਸੀ ਕਿਸੇ ਦੂਜੇ ਦੇਸ਼ ਵਿੱਚ ਕਮਾਉਣ ਗਿਆ ਉਸਨੂੰ ਸਥਾਨਕ ਲੋਕਾਂ ਨਾਲੋ ਦੁੱਗਣਾ ਕੰਮ ਕਰਨਾ ਪਿਆ....ਇਸ ਉਮੀਦ ਵਿੱਚ ਕਿ ਸ਼ਾਇਦ ਹਾਲਾਤ ਠੀਕ ਹੋ ਜਾਣ ਆਪਣੇ ਵਾਸਤੇ ਨਹੀ ਤਾਂ ਆਪਣੇ ਬੱਚਿਆਂ ਵਾਸਤੇ ਹੀ ਸਹੀ।

----

ਤੀਜਾ ਇਸ ਐਂਟਰੀ ਦਾ ਨਾਂ ਸੀ ਲਗਾਤਾਰ ਸਫ਼ਰ ਪਾਲਸੀ ਇਸ ਪਾਲਸੀ ਵਿੱਚ ਐਟਰ ਹੋਇਆ ਬੰਦਾ ਕਨੇਡਾ ਦੀ ਸਿਟੀਜ਼ਨ ਨਹੀ ਸੀ ਲੈ ਸਕਦਾ ਇਸ ਦਾ ਭੇਤ ਉਦੋ ਖੁੱਲ੍ਹਿਆ ਜਦੋ ਇੰਡੀਅਨਾਂ ਨੇ ਸਿਟੀਜ਼ਨ ਸ਼ਿੱਪ ਵਾਸਤੇ ਅਪਲਾਈ ਕੀਤਾਇਸ ਆਵਜਾਈ ਦਾ ਕਨੇਡਾ ਨੂੰ ਬਹੁਤ ਫਾਇਦਾ ਹੋਇਆ ਜੋ ਕਿ ਵੈਨਕੋਵਰ ਤੋ ਕਲਕੱਤਾ ਵਿਚਾਲੇ ਸ਼ਿੱਪ ਚਲਦਾ ਸੀਇਸਦੇ ਬਾਵਜੂਦ ਵੀ ਕਨੇਡਾ ਗੌਰਮਿੰਟ ਨੇ ਜਹਾਜ ਕੰਪਨੀ ਤੋ ਕਲਕੱਤਾ ਤੋਂ ਵੈਨਕੋਵਰ ਵਾਲਾ ਜਹਾਜ਼ ਬੰਦ ਕਰਵਾ ਦਿੱਤਾਤੇ ਸਾਰੀਆਂ ਜਹਾਜ਼ ਕੰਪਨੀਆਂ ਨੂੰ ਆਖ ਦਿੱਤਾ ਕਿ ਕੋਈ ਵੀ ਕੰਪਨੀ ਇੰਡੀਅਨ ਨੂੰ ਟਿਕਟ ਨਾ ਦੇਵੇ ਜਿਸ ਦੇ ਕਾਰਨ ਇੰਡੀਆ ਤੋ ਕਨੇਡਾ ਆਉਣਾ ਬਿਲਕੁੱਲ ਬੰਦ ਹੋ ਗਿਆਜਦੋਂ ਕਿ ਜਾਪਾਨ ਤੇ ਚੀਨ ਵਿੱਚੋ ਲੋਕ ਲਗਾਤਾਰ ਕਨੇਡਾ ਵਿੱਚ ਆ ਰਹੇ ਸਨ

----

ਏਸ਼ੀਅਨ ਦੇ ਦਾਖਲਾ ਰੋਕਣ ਵਾਸਤੇ ਇਸ ਤਰ੍ਹਾਂ ਦੇ ਕਈ ਨਾਟਕ ਕਨੇਡਾ ਗੌਰਮਿੰਟ ਨੇ ਵਾਈਟ ਕਨੇਡਾ(ਗੋਰਾ ਕਨੇਡਾ) ਪਾਲਸੀ ਛੁਪਾਉਂਣ ਵਾਸਤੇ ਕੀਤੇ ਇਸ ਪਾਲਸੀ ਦਾ ਮਤਲਬ ਸੀ ਕਨੇਡਾ ਵਿੱਚ ਗੋਰੇ ਹੀ ਹੋਣ ਕੋਈ ਏਸ਼ੀਅਨ ਨਾ ਹੋਵੇ ਏਸ਼ੀਅਨਾਂ ਤੇ ਪਾਬੰਦੀ ਸੀ ਜਦੋ ਕਿ 1913 ਵਿੱਚ ਚਾਰ ਲੱਖ ਯੌਰਪੀਨਾਂ ਨੂੰ ਕਨੇਡਾ ਵਿੱਚ ਰਹਿਣ ਵਾਸਤੇ ਇਜਾਜ਼ਤ ਦੇ ਦਿੱਤੀਇੰਨੀ ਪਾਬੰਦੀ ਦੇ ਬਾਵਜੂਦ ਬਾਬਾ ਗੁਰਦਿੱਤ ਸਿੰਘ ਜੀ ਨੇ ਕਾਮਾ ਗਾਟਾ ਮਾਰੂ ਜਹਾਜ਼ ਕਿਰਾਏ ਤਾਂ ਕਿ ਇੰਡੀਅਨਾ ਵਾਸਤੇ ਕਨੇਡਾ ਦਾ ਰਾਹ ਖੁੱਲ੍ਹ ਜਾਵੇਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਨੇ ਕਲਕੱਤੇ ਤੋ ਕਿਰਾਏ ਤੇ ਲਿਆ ਸੀ ਤੇ ਵੇਚਣ ਵਾਸਤੇ 1500 ਟਨ ਕੋਲਾ ਵੀ ਲੈ ਕੇ ਜਹਾਜ਼ ਵਿੱਚ ਰੱਖ ਲਿਆ ਕਿ ਇਸਨੂੰ ਕਨੇਡਾ ਜਾਕੇ ਵੇਚਾਂਗਾ ਕਲਕੱਤੇ ਤੋ ਜਿਆਦਾ ਮੁਸਾਫਰ ਨਹੀ ਚੜ੍ਹੇ ਤੇ ਜਹਾਜ਼ ਹਾਂਗ ਕਾਂਗ ਲੈ ਆਂਦਾਐਲਾਨ ਕਰ ਦਿੱਤਾ ਕਿ ਕਿਸੇ ਨੇ ਕਨੇਡਾ ਜਾਣਾ ਹੋਵੇ ਤਾਂ ਜਹਾਜ਼ ਤਿਆਰ ਹੈ

----

ਬਾਬਾ ਗੁਰਦਿੱਤ ਸਿੰਘ, ਭਾਈ ਦਲਜੀਤ ਸਿੰਘ ਤੇ ਉਹਨਾਂ ਦੇ ਦੋਸਤ ਭਾਈ ਵੀਰ ਸਿੰਘ ਜੋ ਕਿ ਫਿਰੋਜ਼ਪੁਰ ਤੋ ਸੀ ਇਹ ਸਾਰੇ ਹਾਂਗ ਕਾਂਗ ਦੇ ਗੁਰਦਵਾਰਾ ਸਾਹਿਬ ਵਿੱਚ ਮੌਜੂਦ ਸਨਭਾਈ ਦਲਜੀਤ ਸਿੰਘ ਨੇ ਕਨੇਡਾ ਵਾਸਤੇ ਟਿਕਟਾਂ ਵੇਚਣੀਆਂ ਸੁਰੂ ਕਰ ਦਿੱਤੀਆਂਜਹਾਜ਼ ਤੁਰਨ ਤੋ ਦੋ ਦਿਨ ਪਹਿਲਾਂ ਹਾਂਗ ਕਾਂਗ ਪਲੀਸ ਨੇ ਬਾਬਾ ਗੁਰਦਿੱਤ ਸਿੰਘ ਨੂੰ ਗੈਰ ਕਾਨੂੰਨੀ ਜਹਾਜ ਹਾਂਗ ਕਾਂਗ ਤੋ ਕਨੇਡਾ ਲਿਜਾਣ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ ਕਿਉਕਿ ਜਹਾਜ਼ ਇਸਦੇ ਨਾਂ ਤੇ ਕਿਰਾਏ ਤੇ ਲਿਆ ਸੀਪਰ ਇਸਨੂੰ ਜ਼ਮਾਨਤ ਤੇ ਛੁਡਾ ਲਿਆ ਗਿਆ

----

ਹਾਂਗ ਕਾਂਗ ਤੋ 4 ਅਪ੍ਰੈਲ ਨੂੰ 165 ਆਦਮੀ ਲੈਕੇ 8 ਅਪ੍ਰੈਲ ਨੂੰ ਸ਼ੰਘਾਈ ਵੱਲ ਨੂੰ ਰਵਾਨਾ ਹੋ ਗਿਆ ਤਾਂ ਜਰਮਨ ਦੀ ਪ੍ਰੈਸ ਕੰਪਨੀ ਨੇ ਤਾਰ ਰਾਹੀ ਬ੍ਰਿਟਿਸ਼ ਕੋਲੰਬੀਆ ਨੂੰ ਖ਼ਬਰ ਦੇ ਦਿੱਤੀ ਕਿ ਕਾਮਾ ਗਾਟਾ ਮਾਰੂ ਜਹਾਜ 400 ਇੰਡੀਅਨ ਲੈਕੇ ਵੈਨਕੋਵਰ ਜਾ ਰਿਹਾ ਹੈ ਤਾਂ ਇਹ ਖਬਰ ਵੈਨਕੋਵਰ ਦੇ ਅਖਬਾਰਾ ਦੀ ਹਿੱਡ ਲਾਈਨ ਬਣ ਗਈਨਾਲ-ਨਾਲ ਅਖ਼ਬਾਰ ਵਾਲਿਆਂ ਨੇ ਮਸਾਲਾ ਲਗਾ ਕੇ ਲਿਖਿਆ ਕਿ ਕਨੇਡਾ ਤੇ ਹਿੰਦੋਸਤਾਨੀਆਂ ਦਾ ਹਮਲਾ... ਇਹ ਖ਼ਬਰ ਪੜ੍ਹਕੇ ਕਨੇਡਾ ਗੌਰਮਿੰਟ ਜਹਾਜ ਦੀ ਉਡੀਕ ਕਰਨ ਲੱਗੀ ਕਿ ਕਦੋਂ ਜਹਾਜ਼ ਆਵੇ ਤੇ ਅਸੀ ਵਾਪਸ ਕਰੀਏ, ਦੂਜੇ ਪਾਸੇ ਵੈਨਕੋਵਰ ਦੇ ਗੁਰਦਵਾਰਾ ਸਹਿਬ ਵਿਖੇ ਮੀਟਿੰਗਾਂ ਹੋਣ ਲੱਗੀਆਂ ਕਿ ਕਦੋ ਜਹਾਜ਼ ਆਵੇ ਤੇ ਅਸੀ ਵਾਪਸ ਜਾਣ ਤੋ ਰੋਕੀਏਸੋ ਗੁਰਦਵਾਰਾ ਕਮੇਟੀ ਨੇ ਜਿੰਨਾ ਹੋ ਸਕਿਆ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਵਾਸਤੇ ਪੈਸਾ ਇਕੱਠਾ ਕੀਤਾ

----

14 ਅਪ੍ਰੈਲ ਨੂੰ ਯੋਕੋਹਾਂਮਾਂ ਜਾਪਾਨ ਪਹੁੰਚ ਗਿਆਭਾਈ ਬਲਵੰਤ ਸਿੰਘ ਵੀ ਮੂਜੀ ਤੋ ਕੋਬੇ(ਜਾਪਾਨ) ਦਾ ਸਫਰ ਕਰ ਰਿਹਾ ਸੀ ਉਸਨੇ ਵੀ ਗੋਰਿਆਂ ਦੀ ਚਾਲ ਬਾਰੇ ਦੱਸਿਆਗਿਆਨੀ ਭਗਵਾਨ ਸਿੰਘ ਵੀ ਜਪਾਨ ਤੋ ਦੀ ਯੋਕੋਹਾਮਾਂ ਬੰਦਰਗਾਹ ਤੋ ਚੜ੍ਹਿਆ ਸੀ ਉਸਨੂੰ 9 ਨਵੰਬਰ 1913 ਨੂੰ ਕਨੇਡਾ ਤੋ ਡੀਪੋਰਟ ਕਰ ਦਿੱਤਾਪ੍ਰੋਫੈਸਰ ਬਰਕਤ ਉਲਾ ਜੋ ਕਿ ਹਿੰਦੋਸਤਾਨੀ ਯੂਨੀਵਰਸਿਟੀ ਟੋਕੀਓ ਵਿੱਚ ਸੀ ਉਹ ਵੀ ਕਾਮਾ ਗਾਟਾ ਮਾਰੂ ਦੇ ਯਾਤਰੀਆਂ ਨੁੰ ਮਿਲਿਆਜਾਪਾਨ ਪਹੁੰਚਣ ਤੇ ਕੁੱਲ ਮਿਲਾ ਕੇ 376 ਬੰਦੇ ਹੋ ਗਏ ਕਿਉਕਿ ਕੁਛ ਬੰਦੇ ਸ਼ੰਘਾਈ ਤੋ ਵੀ ਚੜੇ ਸਨਸੋ 3 ਮਈ ਨੂੰ 376 ਬੰਦੇ ਲੈ ਕੇ ਬੰਦਰਗਾਹ ਬੱਰਾਡ ਇਨ ਲਿਟਵੈਨਕੋਵਰ ਦੇ ਨੇੜੇ 23 ਮਈ ਨੂੰ ਪਹੁੰਚ ਗਿਆਪਰ ਉਥੇ ਪਹੁੰਚਦੇ ਹੀ ਸ਼ਿੱਪ ਨੂੰ ਹਥਿਆਰ ਬੰਦ ਫੌਜ ਨੇ ਕੈਦ ਕਰ ਲਿਆ ਗਿਆ

----

ਸਮੁੰਦਰ ਦੇ ਕਿਨਾਰੇ ਦੀ ਕਮੇਟੀ ਨੇ ਜਿੰਨਾਂ ਵਿੱਚ ਹੂਸੈਨ ਰਹੀਮ ਤੇ ਸੋਹਨ ਲਾਲ ਪਾਠਕ ਸਨ ਇਹਨਾਂ ਨੇ ਵੈਨਕੋਵਰ ਡੋਮੀਨੀਅਨ ਹਾਲ ਵਿੱਚ ਧਰਨਾਂ ਦਿੱਤਾ ਉਥੇ ਕਨੇਡਾ ਤੇ ਅਮਰੀਕਾ ਦੀ ਮੀਟਿੰਗ ਸੀਉਹਨਾਂ ਨੂੰ ਇਹ ਕਿਹਾ ਅਸੀ ਏਸ਼ੀਅਨ ਨਹੀ ਅਸੀ ਬ੍ਰਿਟਿਸ਼ ਇੰਡੀਅਨ ਹਾਂਪਰ ਗੋਰੇ ਫਿਰ ਵੀ ਨਾਂ ਮੰਨੇ ਸਮੁੰਦਰ ਕਿਨਾਰਾ ਕਮੇਟੀ ਨੇ 22,000 ਡਾਲਰ ਸ਼ਿੱਪ ਵਾਲਿਆਂ ਵਾਸਤੇ ਖਾਣ ਪੀਣ ਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਇਕੱਠਾ ਕੀਤਾਗੁਰਦਵਾਰਾ ਕਮੇਟੀ ਨੇ ਵੀ ਵਕੀਲ ਕੀਤੇ ਕਿ ਅਸੀ ਆਵਦੇ ਭਰਾਵਾਂ ਨੂੰ ਵਾਪਸ ਨਹੀ ਜਾਣ ਦੇਣਾਹਾਲਾਂ ਕਿ ਕਨੇਡਾ ਦੇ ਸਿੰਘਾਂ ਨੇ ਪੈਸੈ ਭਰ ਕੇ ਜਹਾਜ਼ ਆਪਣੇ ਨਾਂ ਕਿਰਾਏ ਤੇ ਲੈ ਲਿਆ ਤੇ ਕਿਹਾ ਇਹ ਜਹਾਜ਼ ਹੁਣ ਸਾਡਾ ਹੈ ਬਾਬਾ ਗੁਰਦਿੱਤ ਸਿੰਘ ਦਾ ਨਹੀ ਪਰ ਗੌਰਮਿੰਟ ਟੱਸ ਤੋ ਮੱਸ ਨਹੀ ਹੋਈਕਨੇਡਾ ਗੌਰਮਿੰਟ ਨੇ ਕਾਮਾ ਗਾਟਾ ਮਾਰੂ ਜਹਾਜ਼ ਨੂੰ ਟੋ ਕਰਕੇ ਇੰਡੀਆ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਟੋ ਵਾਲਾ ਜਹਾਜ਼ ਆ ਗਿਆਤਾਂ ਕਾਮਾ ਗਾਟਾ ਮਾਰੂਦੇ ਯਾਤਰੀ ਭੜਕ ਪਏ ਤੇਭੜਕੇ ਤਾਂ ਇਹ ਪਹਿਲਾਂ ਹੀ ਸਨ ਟੋ ਵਾਲੀ ਕਾਰਵਾਈ ਨੇ ਹੋਰ ਬਲਦੀ ਤੇ ਤੇਲ ਪਾ ਦਿੱਤਾਗੁੱਸੇ ਹੋਏ ਮੁਸਾਫਰਾਂ ਨੇ ਜਹਾਜ਼ ਦੇ ਕੋਲੇ ਤੇ ਇੱਟਾਂ ਰੋੜੇ ਟੋ ਵਾਲਿਆਂ ਨੂੰ ਮਾਰਨੇ ਸੁਰੂ ਕਰ ਦਿੱਤੇਜੋ ਵੀ ਜਹਾਜ਼ ਵਾਲਿਆਂ ਨੂੰ ਮਿਲਿਆ ਉਹੋ ਟੋ ਕਰਨ ਵਾਲੇ ਜਹਾਜ਼ ਵੱਲ ਮਾਰਨਾ ਸੁਰੂ ਕਰ ਦਿੱਤਾਆਖਰ ਜਹਾਜ਼ ਵਿੱਚੋ ਸਮਾਨ ਖ਼ਤਮ ਹੋ ਗਿਆਫਿਰ ਜੋ 1500 ਟਨ ਕੋਲਾ ਵੇਚਣ ਵਾਸਤੇ ਲਿਆ ਸੀ ਬਾਬਾ ਗੁਰਦਿਤ ਸਿੰਘ ਨੇ ਸੋਚਿਆ ਕਿ ਇਹ ਹੁਣ ਵਿਕਣਾ ਤਾਂ ਨਹੀ ਹੁਣ ਇਸਤੋ ਹਥਿਆਰ ਦਾ ਕੰਮ ਲਵੋ ਸੋ ਜਹਾਜ਼ ਵਿੱਚ ਕੋਲੇ ਗੋਰਿਆਂ ਦੇ ਮਾਰਨ ਵਾਸਤੇ ਆਮ ਸਨ ਕੁਝ ਆਦਮੀ ਗੋਰਿਆਂ ਤੇ ਕੋਲੇ ਚਲਾ ਚਲਾ ਕੇ ਮਾਰ ਰਹੇ ਸਨ ਤੇ ਕੁਛ ਆਦਮੀ ਭੱਜ ਭੱਜ ਕੇ ਕੋਲੇ ਜਹਾਜ ਅੰਦਰੋ ਕੋਲਿਆਂ ਦੀ ਸਪਲਾਈ ਕਰ ਰਹੇ ਸਨਤੇ ਇਹ ਬੇਪ੍ਰਵਾਹ ਹੋਕੇ ਕੋਲਿਆਂ ਨਾਲ ਗੋਰਿਆਂ ਤੇ ਹਮਲਾ ਕਰਦੇ ਰਹੇਗੋਰਿਆਂ ਨੇ ਵੀ ਪਾਣੀ ਵਾਲੀਆਂ ਤੋਪਾਂ ਚਲਾਈਆਂ ਪਰ ਸਿੰਘ ਅੜੇ ਰਹੇ ਕਹਿੰਦੇ ਜਾਂ ਕਰੋ ਜਾਂ ਮਰੋ ਆਖਰਕਾਰ ਗੋਰੇ ਭੱਜ ਗਏ

----

ਐਥੈ ਮੈਨੂੰ ਸ਼ਾਹ ਮੁਹੰਮਦ ਦੀਆਂ ਲਿਖੀਆਂ ਲਾਈਨਾਂ ਯਾਦ ਆ ਗਈਆਂ ਜੋ ਕਿ ਉਸਨੇ ਜੰਗ ਸਿੰਘਾਂ ਤੇ ਅੰਗਰੇਜ਼ਾਂ ਵਿੱਚ ਸਿੱਖਾਂ ਦੀ ਬਹਾਦਰੀ ਬਾਰੇ ਇਓ ਲਿਖਿਆ ਹੈ-

ਆਈਆ ਪਲਟਣਾਂ ਬੀੜ ਕੇ ਤੋਪਖਾਨੇ,ਅੱਗੋ ਸਿੰਘਾਂ ਨੇ ਪਾਸੜੇ ਤੋੜ ਸੁੱਟੇ

ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀਆ ਦੇ ਮੋੜ ਸੁੱਟੇ

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਾਸਤਰੀ ਜੋੜ ਵਿਛੋੜ ਸੁੱਟੇ

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਟੋ ਕਰਨ ਦੀ ਕਾਰਵਾਈ ਰੁਕ ਗਈ ਮੁਸਾਫਰਾਂ ਨੂੰ ਸੁਖ ਦਾ ਸਾਹ ਆਇਆਦੂਜੇ ਦਿਨ ਫਿਰ ਇਹ ਖ਼ਬਰ ਅਖ਼ਬਾਰਾਂ ਦੀ ਹਿੱਡ ਲਾਈਨ ਗਈ ਹਿੰਦੋਸਤਾਨੀਆ ਨੇ ਕਾਮਾ ਗਾਟਾ ਮਾਰੂ ਜਹਾਜ ਨੂੰ ਟੋ ਕਰਨ ਆਏ ਗੋਰਿਆਂ ਨੂੰ ਇੱਟਾਂ ਰੋੜਿਆ ਨਾਲ ਹਮਲਾ ਕਰਕੇ ਖਦੇੜ ਦਿੱਤਾਤੇ ਗੋਰਿਆਂ ਨੂੰ ਮੂੰਹ ਦੀ ਖਾਣੀ ਪਈ

----

ਇਸ ਗਦਰ ਕਾਰਵਾਈ ਨੇ ਕਨੇਡਾ ਗੌਰਮਿੰਟ ਨੂੰ ਫਿਕਰਾਂ ਵਿੱਚ ਪਾ ਦਿੱਤਾ ਤੇ ਸੋਚਣ ਤੇ ਮਜਬੂਰ ਕਰ ਦਿੱਤਾਵੈਨਕੋਵਰ ਦੇ ਪਾਣੀ ਵਿੱਚ ਜਹਾਜ਼ ਲਗਤਾਰ ਦੋ ਮਹੀਨੇ ਖੜ੍ਹਾ ਰਿਹਾਇਸ ਗਦਰ ਕਰਕੇ ਤੇ ਕਨੇਡਾ ਦੇ ਸਿੰਘਾਂ ਨੇ ਕਾਨੂੰਨੀ ਕਾਰਵਾਈ ਕਰਕੇ ਸਿਰਫ 24 ਬੰਦਿਆਂ ਨੂੰ ਕਨੇਡਾ ਵਿੱਚ ਵੜਨ ਦਾ ਹੁਕਮ ਦਿੱਤਾ ਬਾਕੀਆਂ ਨੂੰ 23 ਜੁਲਾਈ ਨੂੰ ਵਾਪਸ ਕਲਕੱਤੇ ਭੇਜ ਦਿੱਤਾਅਤੇ ਚਾਰ ਚੁਫੇਰੇ ਤਾਰਾਂ ਭੇਜ ਦਿੱਤੀਆਂ ਕਿ ਕਾਮਾ ਗਾਟਾਮਾਰੂ ਜਹਾਜ਼ ਨੂੰ ਕਿਸੇ ਦੇਸ਼ ਵਿੱਚ ਨਾ ਵੜਨ ਦਿੱਤਾ ਜਾਵੇ, ਕਿਉਂਕਿ ਗੋਰੇ ਭਾਰਤ ਵਿੱਚ ਸਨ ਗੋਰੇ ਕਨੇਡਾ ਵਿੱਚ ਸਨ ਤੇ ਗੋਰੇ ਹੀ ਹਾਂਗ ਕਾਂਗ ਵਿੱਚ ਸਨਤਾਰਾਂ ਭੇਜ ਕੇ ਸਾਵਧਾਨ ਕਰ ਦਿੱਤਾ ਕਿਉਕਿ ਉਦੋ ਤਾਰਾਂ ਨਾਲ ਕੰਮ ਚਲਦਾ ਸੀ ਰੇਡੀਓ ਨਹੀ ਸਨ ਰੇਡੀਓ ਦੀ ਕਾਢ 1920 ਵਿੱਚ ਕੱਢੀ ਉਦੋ ਤਾਰਾ ਹੀ ਭੇਜਦੇ ਸਨ ਜਿਸਨੂੰ ਮੋਰਸ ਕੀਦੇ ਨਾਮ ਨਾਲ ਜਾਣਿਆ ਜਾਂਦਾ ਸੀਰਸਤੇ ਵਿੱਚ ਜਪਾਨ ਵਿੱਚ ਕੁਛ ਆਦਮੀ ਉਤਰ ਗਏ ਤੇ ਜਹਾਜ ਹਾਂਗ ਕਾਂਗ ਨੂੰ ਸਿੱਧਾ ਕਰ ਦਿੱਤਾ ਪਰ ਹਾਂਗ ਕਾਂਗ ਵਾਲਿਆਂ ਨੇ ਵੀ ਹਾਂਗ ਕਾਂਗ ਵਿੱਚ ਵੀ ਕਿਸੇ ਆਦਮੀ ਨੂੰ ਹਾਂਗ ਕਾਂਗ ਵਿੱਚ ਉਤਰਨ ਦਿੱਤਾ ਤੇ ਜਹਾਜ਼ ਕਲਕੱਤੇ ਨੂੰ ਤੋਰ ਦਿੱਤਾ

----

26 ਸਤੰਬਰ ਨੁੰ ਜਹਾਜ਼ ਕਲਕੱਤੇ ਪਹੁੰਚ ਗਿਆ ਘੱਟ ਕਲਕੱਤੇ ਵਾਲਿਆਂ ਨੇ ਵੀ ਨਹੀ ਕੀਤੀਉਥੇ ਜਹਾਜ਼ ਨੂੰ ਗੰਨ ਬੋਟ(ਬੰਦੁਕਾਂ ਵਾਲੀ ਕਿਸ਼ਤੀ) ਨੇ ਕੈਦ ਕਰਕੇ ਕਲਕੱਤੇ ਤੋ 17 ਮੀਲ ਦੂਰ ਬਜ ਬਜ ਘਾਟ ਤੇ ਲਿਜਾ ਜਹਾਜ਼ ਖੜਾ ਕਰ ਦਿੱਤਾਤੇ ਹੁਕਮ ਕੀਤਾ ਸਾਰੇ ਰੇਲ ਗੱਡੀ ਵਿੱਚ ਬੈਠੋ ਤੁਹਾਨੂੰ ਪੰਜਾਬ ਭੇਜਣਾ ਹੈ ਤੇ ਜਹਾਜ ਤੋ ਉਤਾਰ ਲਏਪਰ ਯਾਤਰੀ ਪੰਜਾਬ ਨਹੀ ਸਨ ਜਾਣਾ ਚਾਹੁੰਦੇ ਇੱਕ ਤਾਂ ਇਹਨਾਂ ਗੁਰੁ ਗ੍ਰੰਥ ਸਾਹਿਬ ਗੁਰਦਵਾਰੇ ਵਾਪਸ ਕਰਨਾ ਸੀ ਜੋ ਇਹ ਲੈਕੇ ਗਏ ਸਨ ਦੂਸਰਾ ਕਲਕੱਤੇ ਦੇ ਗਵਰਨਰ ਨੂੰ ਮਿਲਣਾ ਸੀ ਤੀਜਾ ਕਈਆਂ ਦਾ ਕਾਰੋਬਾਰ ਕਲਕੱਤੇ ਵਿੱਚ ਸੀ ਉਹ ਪੰਜਾਬ ਜਾਕੇ ਖੁਸ਼ ਨਹੀ ਸਨ ਚੌਥਾ 9 ਮਹੀਨੇ ਜਹਾਜ਼ ਵਿੱਚ ਰਹਿ ਕੇ ਕੱਪੜੇ ਪਾਟ ਗਏ ਸਨ ਜੁੱਤੀਆਂ ਟੁੱਟ ਗਈਆਂ ਸਨਜੇਬਾਂ ਵੀ ਖਾਲੀ ਸਨ ਸੋਚਦੇ ਸੀ ਮਿਹਨਤ ਮਜਦੂਰੀ ਕਰਕੇ ਨਵੇ ਕੱਪੜੇ ਪਾਕੇ ਜਾਵਾਂਗੇ ਪਰ ਸਭ ਤੋਂ ਜ਼ਰੂਰੀ ਗੁਰੂ ਗ੍ਰੰਥ ਸਹਿਬ ਨੂੰ ਗੁਰਦਵਾਰਾ ਸਹਿਬ ਪਹੁੰਚਾਉਣਾ ਸੀ ਪਰ ਗੋਰੇ ਨਹੀ ਮੰਨੇ ਗੋਰਿਆਂ ਨੁੰ ਕੋਈ ਪ੍ਰਵਾਹ ਨਹੀ ਸੀ ਕਿ ਇਹ ਕੀ ਚਾਹੁੰਦੇ ਹਨਜਦੋ ਰੇਲ ਗੱਡੀ ਵਿੱਚ ਬੈਠਣ ਬਾਬੇ ਗੁਰਦਿੱਤ ਸਿੰਘ ਨੇ ਇਨਕਾਰ ਕਰ ਦਿੱਤਾ ਤਾਂ ਗੋਰਿਆਂ ਨੇ ਕਿਹਾ ਵਾਪਸ ਜਹਾਜ਼ ਵਿੱਚ ਚੜੋ ਤਾਂ ਬਾਬੇ ਨੇ ਵਾਪਸ ਜਹਾਜ਼ ਚੜ੍ਹਨ ਤੋ ਕੋਰਾ ਜਵਾਬ ਦੇ ਦਿੱਤਾ ਫਿਰ ਇੱਕ ਪੁਲੀਸ ਵਾਲੇ ਨੇ ਬਾਬਾ ਗੁਰਦਿੱਤ ਸਿੰਘ ਦੇ ਡੰਡਾ ਮਾਰਿਆ ਤਾਂ ਸਾਰੇ ਯਾਤਰੀਆਂ ਨੇ ਵਿਰੋਧ ਕੀਤਾ ਤਾਂ ਪੁਲੀਸ ਨੇ ਫਾਇਰ ਖੋਲ੍ਹ ਦਿੱਤਾ ਜਿਸ ਵਿੱਚ 20 ਬੰਦੇ ਮਾਰੇ ਗਏ 9 ਜ਼ਖ਼ਮੀ ਹੋ ਗਏਬਾਬਾ ਅਮਰ ਸਿੰਘ ਨਿਹੰਗ ਨੂੰ ਕੈਦ ਕਰ ਲਿਆ ਗਿਆ ਤੇ ਜ੍ਹੇਲ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾਉਦੋ ਨਿਹੰਗ ਸਿੰਘ ਵੀ ਸਿੱਖੀ ਸਿਦਕ ਦੇ ਪੁਰੇ ਸਨ ਅੱਜ ਦੇ ਨਿਹੰਗ ਪੂਹਲੇਵਰਗੇ ਨਹੀ ਸਨਸਾਰਿਆਂ ਨੂੰ ਬਜ ਬਜ ਘਾਟਤੋ ਬੰਦੀ ਬਣਾ ਕੇ ਪੰਜਾਬ ਭੇਜ ਦਿੱਤੇਪਰ ਬਾਬਾ ਗੁਰਦਿੱਤ ਸਿੰਘ ਕਿਵੇਂ ਨਾ ਕਿਵੇਂ ਪੁਲੀਸ ਦੇ ਘੇਰੇ ਨੂੰ ਤੋੜ ਕੇ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆਤੇ ਰੂਹ ਪੋਸ਼ ਹੋ ਗਿਆ, 1922 ਤੱਕ ਰੂਹ ਪੋਸ਼ ਹੋਇਆ ਰਿਹਾਮਤਲਬ 8 ਸਾਲ ਅੰਡਰ ਗਰਾਊਂਡ ਰਿਹਾਪਰ ਮਹਾਤਮਾ ਗਾਂਧੀ ਦੇ ਕਹਿਣ ਤੇ ਪੁਲੀਸ ਦੇ ਪੇਸ਼ ਹੋ ਗਿਆਉਸਨੂੰ 5 ਸਾਲ ਦੀ ਕੈਦ ਹੋਈ ਕੈਦ ਕੱਟਣ ਤੋ ਬਾਅਦ ਬਾਬਾ ਗੁਰਦਿੱਤ ਸਿੰਘ ਜੀ ਕਿੱਥੇ ਰਹੇ ਤੇ ਕਿਵੇ ਰਹੇ ਦੁੱਖ ਵਿੱਚ ਰਹੇ ਜਾਂ ਸੁੱਖ ਵਿੱਚ, ਹਾਂਗ ਕਾਂਗ ਦੁਬਾਰਾ ਆਏ ਕਿ ਨਹੀ, ਇਸ ਬਾਰੇ ਮੈਨੂੰ ਕੁਝ ਪਤਾ ਨਹੀ, ਪਰ ਮੈਨੂੰ ਐਨਾ ਪਤਾ ਹੈ ਕਿ ਉਹ ਮਹਾਨ ਯੋਧਾ 24-7-1954 ਨੂੰ ਇਸ ਦੁਨੀਆਂ ਨੂੰ ਆਖਰੀ ਫ਼ਤਹਿ ਗਜਾ ਕੇ ਤੁਰ ਗਿਆ

----

ਪਰ ਮੈਨੂੰ ਬਹੁਤ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਹਰ ਘਰ ਵਿੱਚ ਡੇਰੇ ਵਾਲੇ ਬਾਬਿਆਂ ਦੀਆਂ ਫੋਟੋਆਂ ਹਨ ਪੁੱਛਣ ਤੇ ਪਤਾ ਲਗਦਾ ਹੈ ਤੇ ਘਰ ਵਾਲੇ ਬੜੇ ਚਾਅ ਨਾਲ ਦਸਦੇ ਹਨ ਕਿ ਆਹ ਬਾਬਾ ਚੂਰੀ ਵਾਲਾ ਤੇ ਔਹ ਬਾਬਾ ਕਤੂਰੀ ਵਾਲਾ ਆਹ ਬਾਬਾ ਮੋਗੇ ਵਾਲਾ ਤੇ ਔਹ ਬਾਬਾ ਘੋਗੇ ਵਾਲਾਔਹ ਬਾਬਾ ਹੈ ਸਰਸੇ ਵਾਲਾ ਆਹ ਬਾਬਾ ਬਰਛੇ ਵਾਲਾਐਥੇ ਬਾਬਾ ਟੋਕਰੀ ਵਾਲਾ ਔਥੇ ਬਾਬਾ ਕੋਕਰੀ ਵਾਲਾ ਪਰ ਬਾਬਾ ਗੁਰਦਿੱਤ ਸਿੰਘ ਜਵੰਦਾਜੀ ਦੀ ਫੋਟੋ ਕਿਸੇ ਘਰ ਨਹੀ ਜਿਸਨੇ ਹਾਂਗ ਕਾਂਗ ਗੁਰਦਵਾਰਾ ਸਹਿਬ ਨੂੰ ਇਤਿਹਾਸਕ ਗੁਰਦਵਾਰਾ ਸਹਿਬ ਬਣਾ ਦਿੱਤਾ ਤੇ ਸਾਡੇ ਵਾਸਤੇ ਕਨੇਡਾ ਦਾ ਰਾਹ ਖੋਲ੍ਹਿਆ

----

ਕਾਮਾ ਗਾਟਾ ਮਾਰੂ ਨੂੰ ਵਾਪਸ ਮੋੜਨ ਤੇ ਅਪ੍ਰੈਲ 2008 ਨੂੰ ਐਮ ਪੀ ਡਾਕਟਰ ਰੂਬੀ ਨੇ ਮੁਆਫ਼ੀ ਮੰਗੀਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਫਰਨੇ ਸਿੱਖਾਂ ਕੋਲੋ ਮੁਆਫੀ ਮੰਗੀ3 ਅਗਸਤ 2008 ਬ੍ਰਿਟਿਸ਼ ਕੋਲੰਬੀਆ ਦੀ ਗੌਰਮਿੰਟ ਨੇ ਹਰ ਇੱਕ ਤੋ ਮੁਆਫ਼ੀ ਮੰਗੀ ਕਿ ਸਾਨੂੰ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਨਾਲ ਬਦਸਲੂਕੀ ਨਹੀ ਸੀ ਕਰਨੀ ਚਾਹੀਦੀਕਿਉਕਿ ਉਹ ਦੇਖ ਰਹੇ ਹਨ ਕਿ ਇਹ ਇੱਕ ਮਿੰਨੀ ਪੰਜਾਬ ਹੈ, ਜੇ ਇਹ ਮਿਨੀ ਪੰਜਾਬ ਹੀ ਬਣਨਾ ਸੀ ਤਾਂ ਅਸੀ ਕਿਉਂ ਕਾਮਾ ਗਾਟਾ ਮਾਰੂਦੇ ਮੁਸਾਫਰਾਂ ਵਾਪਸ ਭੇਜ ਕੇ ਵਿਚਾਰਿਆਂ ਨੂੰ ਕਲਕੱਤੇ ਦੇ ਬਜ ਬਜ ਘਾਟਤੇ ਗੋਲੀਆਂ ਦਾ ਨਿਸ਼ਾਨਾ ਬਣਵਾਇਆ! ਹੋਈਆਂ ਭੁੱਲਾਂ ਵਾਸਤੇ ਖ਼ਿਮਾਂ ਦਾ ਜਾਚਕ ਹਾਂ। ਇਹ ਫੋਟੋ ਕਾਮਾ ਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਹੈ।Thursday, February 26, 2009

ਡਾ: ਗੁਰਮਿੰਦਰ ਸਿੱਧੂ - ਲੇਖ

ਇੰਡੀਆ ! ਤੈਨੂੰ ਗੁਰਬਾਜ਼ ਬੁਲਾਉਂਦੈ

ਯਾਦਾਂ

ਕੁੱਖੋਂ ਜਾਇਆਂ ਨੂੰ ਪਰਦੇਸੀਂ ਤੋਰ ਬੈਠੇ ਮਾਪਿਆਂ ਦੀਆਂ ਹੂਕਾਂ ਅਕਸਰ ਕੰਨੀਂ ਪੈਂਦੀਆਂ ਨੇਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਬੇਗਾਨੀ ਧਰਤੀ ਉੱਤੇ ਆਲ੍ਹਣੇ ਪਾਉਣ ਵਾਲਿਆਂ ਦੀ ਵੇਦਨਾ ਵੀ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀ ਹੈਪਰ ਲੱਖਾਂ ਹੰਝੂ ਉਹ ਵੀ ਨੇ ਜਿਹਨਾਂ ਕੋਲ ਸ਼ਬਦ ਨਹੀਂ,ਨਾ ਬੋਲਣ ਲਈ, ਨਾ ਲਿਖਣ ਲਈ, ਤੇ ਜਿਹਨਾਂ ਕੋਲ ਹੈ ਵੀ ਨੇ ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂਇਹ ਹੰਝੂ ਅਕਸਰ ਹਵਾਈ ਅੱਡਿਆਂ ਦੇ ਡਿਪਾਰਚਰ -ਟਰਮੀਨਲ ਉੱਤੇ ਨਿੱਕੇ ਨਿੱਕੇ ਹੈਰਾਨ-ਪਰੇਸ਼ਾਨ ਨੈਣਾਂ ਵਿੱਚੋਂ ਵਗਦੇ ਦੇਖੇ ਜਾ ਸਕਦੇ ਨੇਕਦੀ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਇਹਨਾਂ ਲੱਖਾਂ ਹੰਝੂਆਂ ਉੱਤੇ ਸਿਰਫ਼ ਦੋ ਹੰਝੂ ਭਾਰੂ ਹੋ ਜਾਣਗੇ..ਦੋ ਨਿਰਛਲ ਮਾਸੂਮ ਹੰਝੂ, ਸਾਡੇ ਪੋਤੇ ਗੁਰਬਾਜ਼ ਦੇ, ਜਿਹੜੇ ਗਾਹੇ-ਬਗਾਹੇ ਉਹਦੀਆਂ ਅੱਖਾਂ ਵਿੱਚੋਂ ਡਲ੍ਹਕਣ ਲੱਗ ਪੈਂਦੇ ਨੇ

----

ਭੋਲੇ-ਭਾਲੇ ਦਿਲਾਂ ਵਿੱਚ ਮੋਰੀਆਂ ਕਰਦੀ ਇਸ ਪੀੜ ਦਾ ਅਹਿਸਾਸ ਪਹਿਲੀ ਵਾਰ ੳਦੋਂ ਹੋਇਆ ਜਦੋਂ ਮੈਂ ਆਪਣੀ ਧੀ ਨੂੰ ਵਿਦੇਸ਼ ਪੜ੍ਹਨ ਜਾਣ ਲਈ ਜਹਾਜ਼ ਚੜ੍ਹਾਉਣ ਗਈਅੰਦਰ ਜਾਣ ਵਾਲਿਆਂ ਦੀ ਕਤਾਰ ਵਿੱਚ ਇੱਕ ਮੁਟਿਆਰ ਸੀ ਜਿਹੜੀ ਆਪਣੀ ਤਿੰਨ-ਚਾਰ ਸਾਲ ਦੀ ਬੱਚੀ ਨੂੰ ਉਹਦੀ ਦਾਦੀ ਜਾਂ ਖੌਰੇ ਨਾਨੀ ਨਾਲੋਂ ਧੂਹ-ਧੂਹ ਕੇ ਲਾਹ ਰਹੀ ਸੀ ਤੇ ਬੱਚੀ ਸੀ ਕਿ ਉਹਨੂੰ ਫੈਵੀਕੋਲ ਦੇ ਪੱਕੇ ਜੋੜ ਵਾਂਗ ਚੁੰਬੜੀ ਹੋਈ ਸੀਜਿਉਂ ਹੀ ਕਿਸੇ ਤਰ੍ਹਾਂ ਬੱਚੀ ਅੱਡ ਕੀਤੀ, ਉਹ ਸੁਆਣੀ ਕਾਹਲੀ ਨਾਲ ਸਾਡੇ ੳਹਲੇ ਲੁਕ ਕੇ ਹੁਬ੍ਹਕੀਆਂ ਲੈਣ ਲੱਗੀ ਤੇ ਮਾਂ ਪਿੱਛੇ ਵੱਲ ਛੁੱਟ- ਛੁੱਟ ਆਉਂਦੀ ਰੋਂਦੀ ਵਿਲਕਦੀ ਜੁਆਕੜੀ ਨੂੰ ਖਿੱਚ ਕੇ ਅੰਦਰ ਹੋ ਗਈਇੱਕ ਪਲ ਤਾਂ ਮੈਨੂੰ ਧੀ ਤੋਂ ਵਿਛੜਨ ਦਾ ਉਹ ਦਰਦ ਵੀ ਵਿਸਰ ਗਿਆ ਜਿਹੜਾ ਮੇਰੀਆਂ ਆਂਦਰਾਂ ਨੂੰ ਵੱਢ ਰਿਹਾ ਸੀ

----

ਅਗਲੀ ਵਾਰ ਆਪਣੇ ਚਾਚਾ ਜੀ ਨੂੰ ਯੂ.ਕੇ ਲਈ ਛੱਡਣ ਦਾ ਸਬੱਬ ਬਣਿਆ ਤਾਂ ਇੱਕ ਸਿਓ-ਰੰਗਾ ਬਾਲ ਆਪਣੀਆਂ ਗੋਭਲੀਆਂ ਜਿਹੀਆਂ ਬਾਹਾਂ ਇੱਕ ਬਜ਼ੁਰਗ ਦੀ ਗਰਦਨ ਦਵਾਲੇ ਕਸੀ ਬੈਠਾ ਸੀ,“ਬਾਪੂ ਜੀ! ਤੁਸੀਂ ਵੀ ਸਾਡੇ ਨਾਲ ਚੱਲੋ ਲੰਡਨਮੈਂ ਨਹੀਂ ਜਾਣਾ ਥੋਨੂੰ ਛੱਡ ਕੇ..ਆਈ ਵੌਂਟ ਗੋ..ਸਾਡੇ ਨਾਲ ਚੱਲੋ ਪਲੀਜ਼…” ਉਹ ਥੋੜ੍ਹੀ ਜਿਹੀ ਦੇਰ ਬਾਅਦ ਦੁਹਰਾਉਂਦਾਚਿੱਟ-ਦਾਹੜੀਆ ਬਜ਼ੁਰਗ ਜੁਆਕ ਦੀ ਮਿੱਠੀਲੈਂਦਾ ਤੇ ਹਿਰਾਸਿਆ ਜਿਹਾ ਕਦੀ ਮੋਬਾਈਲ-ਫੋਨ ਤੇ ਬਾਤ-ਚੀਤ ਕਰ ਰਹੇ ਉਹਦੇ ਮਾਪਿਆਂ ਵੱਲ ਦੇਖਣ ਲੱਗਦਾ ਤੇ ਕਦੀ ਸਾਡੇ ਵੱਲਉਹ ਵੇਟਿੰਗ-ਲਾਂਜ ਵਿੱਚ ਸਾਡੇ ਨਾਲ ਦੀ ਕੁਰਸੀ ਤੇ ਬੈਠੇ ਸਨ..ਜਾਣ ਵੇਲੇ ਕੀ ਹੋਇਆ ਹੋਊ ਰੱਬ ਹੀ ਜਾਣੇ

----

ਉਸ ਵੇਲੇ ਮੈਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਕੁਝ ਸਾਲਾਂ ਬਾਅਦ ਇਹ ਹਾਦਸਾ ਸਾਡੇ ਨਾਲ ਵੀ ਵਾਪਰਨ ਵਾਲਾ ਹੈਪਹਿਲੀ ਵਾਰ ਰਿਸ਼ਮ ਕੈਨੇਡਾ ਗਿਆ ਤਾਂ ਗੁਰਬਾਜ਼ ਕੁੱਲ ਡੇਢ ਸਾਲ ਦਾ ਸੀ..ਮੰਮਾ-ਪਾਪਾ ਦੇ ਨਾਲ ਨਾਲ ਦਾਦਾ-ਦਾਦੀ, ਭੂਆ ਦੇ ਪਿਆਰ ਨਾਲ ਭਰਿਆ ਭਕੁੰਨਾਤੇ ਜਦੋਂ ਇਸ ਪਿਆਰ ਦਾ ਇੱਕ ਹਿੱਸਾ ਪਿੱਛੇ ਦੇਸ ਵਿੱਚ ਛੁੱਟ ਗਿਆ ਤਾਂ ਉਹ ਅੰਦਰੋਂ ਕਿਤੋਂ ਛਿੱਲਿਆ ਗਿਆ ਸੀ..ਖ਼ਾਮੋਸ਼ ਵਿਛੋੜੇ ਦਾ ਝੰਬਿਆਅ-ਬੋਲ….ਅ-ਸ਼ਬਦਸਾਡੀ ਨੂੰਹ ਪਰਮੀਤ ਅਕਸਰ ਉਹਦੇ ਉੱਖੜੇ ਉੱਖੜੇ ਰਹਿਣ ਬਾਰੇ ਦੱਸਦੀਜਦੋਂ ਸਾਲ ਕੁ ਬਾਅਦ ਉਹ ਵਾਪਿਸ ਆਏ ਤਾਂ ਉਹਦੀ ਪਹਿਲੀ ਤੱਕਣੀ ਦੀ ਜਗਮਗਾਹਟ ਕੁਝ ਗੁਆਚਿਆ ਲੱਭ ਜਾਣ ਦੀ ਗਾਥਾ ਕਹਿ ਰਹੀ ਸੀਉਹ ਸਾਰੇ ਘਰ ਵਿੱਚ ਖਰਗੋਸ਼ ਵਾਂਗ ਟਪੂਸੀਆਂ ਲਾਉਂਦਾ ਫਿਰਦਾ..ਦਾਦੇ ਦੀ ਜੇਬ੍ਹ ਵਿਚਲੀਆਂ ਟਾਫੀਆਂ ਦਾ ਦੀਵਾਨਾ..ਕੋਲੋਂ ਲੰਘਦੀ ਕਿਸੇ ਕਾਰ ਵਿੱਚੋਂ ਉੱਚੀ ਉੱਚੀ ਵੱਜਦੇ ਗੀਤ ਸੁਣਦਿਆਂ ਹੀ ਬਾਹਾਂ ਉਲਾਰ ਉਲਾਰ ਨੱਚਦਾ..ਤੀਆਂ ਵਰਗੇ ਦਿਨ ਅੱਖ- ਝਮਕਦਿਆਂ ਗੁਜ਼ਰ ਗਏ

----

ਪਰ ਐਤਕੀਂ ਵਿਦਾਈ ਵੇਲੇ ਉਹਦੇ ਅਹਿਸਾਸਾਂ ਨੂੰ ਜੁਦਾਈ ਦੇ ਅਰਥ ਸਮਝ ਆ ਗਏਕਿੰਨੀ ਦੇਰ ਤਾਂ ਉਹਨੂੰ ਪਤਾ ਹੀ ਨਾ ਲੱਗਿਆ ਕਿ ਹੁਣ ਫੇਰ ਉਹੀ ਕੁਝ ਵਾਪਰਨ ਵਾਲਾ ਹੈ,ਪਰ ਜਦੋਂ ਪਰਮੀਤ ਉਹਨੂੰ ਟਰਾਲੀ ਉੱਤੇ ਬਿਠਾ ਕੇ ਸ਼ੀਸ਼ੇ ਵਾਲੇ ਦਰਵਾਜੇ ਦੇ ਅੰਦਰ ਵੜਨ ਲੱਗੀ ਤਾਂ ਮੁੰਡੇ ਨੇ ਪਿੱਛੇ ਵੱਲ ਬਾਹਾਂ ਖਿਲਾਰ ਖਿਲਾਰ ਉਹ ਲੇਰਾਂ ਮਾਰੀਆਂ ਕਿ ਅਸੀ ਤਾਂ ਕੀ, ਦੇਖਣ ਸੁਣਨ ਵਾਲੇ ਵੀ ਅੱਖਾਂ ਪੂੰਝਣ ਲੱਗ ਪਏ

----

ਰਿਸ਼ਮ ਨੇ ਉਹਦੇ ਜਨਮਦਿਨ ਦੀ ਵੀਡੀਓ ਭੇਜੀ..ਸਾਥੀਆਂ ਨਾਲ ਹੱਸਦਾ-ਖੇਡਦਾ ਨੱਚਦਾ ਉਹ ਸੋਫੇ ਤੇ ਚੜ੍ਹ ਗਿਆ..ਫਿਰ ਇੱਕ ਉੱਚੀ ਜਿਹੀ ਕੁਰਸੀ ਤੇ ..ਫਿਰ ਉਹਦੀ ਬਾਂਹ ਤੋਂ ਉੱਚੇ ਮੇਜ਼ ਤੇ..ਹੁਣ ਉਹ ਸਾਡੀ ਦੋਵਾਂ ਦੀ ਫੋਟੋ ਅੱਗੇ ਖੜ੍ਹਾ ਕਹਿ ਰਿਹਾ ਸੀ, “ਵੱਦੇ ਪਾਪਾ!ਆਜੋ!.. ਅੰਮੀ ਆਜੋ…” ਫਿਰ ਅਚਾਨਕ ਰੁਆਂਸੀਆਂ ਅੱਖਾਂ ਨਾਲ ਪਿੱਛੇ ਵੱਲ਼ ਝਾਕਦਾ ਵਿਚਾਰਾ ਜਿਹਾ ਹੋ ਕੇ ਕਹਿਣ ਲੱਗਿਆ, “ ਮੇਲੇ ਨਾਲ ਬੋਲਦੇ ਨੀ..ਜਿਹੜਾ ਵੀ ਉਹ ਸੀ.ਡੀ ਦੇਖਦਾ ਹੈ ਅੱਖਾਂ ਭਰ ਆਉਂਦਾ ਹੈਸੋਚਦੀ ਹਾਂ ਇਸ ਵੇਲੇ ਵੀ ਪਰਦੇਸਾਂ ਵਿੱਚ ਬੈਠੇ ਪਤਾ ਨਹੀਂ ਕਿੰਨੇ ਕੁ ਬਾਲ ਐਲਬਮਾਂ ਖੋਲ਼੍ਹ ਕੇ ਦਾਦੀਆਂ-ਨਾਨੀਆਂ ਨੂੰ 'ਵਾਜਾਂ ਮਾਰ ਰਹੇ ਹੋਣਗੇ

----

ਅਗਲੀ ਦੇਸ-ਫੇਰੀ ਤੇ ਉਹ ਸਾਢੇ ਚਾਰ ਸਾਲ ਦਾ ਹੋ ਗਿਆ ਸੀਜਿੰਨਾ ਚਿਰ ਏਥੇ ਰਿਹਾ ਗੁਲਾਬ ਵਾਂਗ ਖਿੜਿਆ ਰਿਹਾਘਰ ਦੇ ਸਾਹਮਣੇ ਪਾਰਕ ਵਿੱਚ ਦੁੜੰਗੇ ਮਾਰਦਾ, ਟਰਾਈਸਾਈਕਲ ਭਜਾਉਂਦਾ, ਕੁਲਫੀਆਂ ਲੈ ਲੈ ਖਾਂਦਾਰਾਤ ਨੂੰ ਰਜਾਈ ਵਿੱਚ ਪੈ ਕੇ ਬਾਤਾਂ ਸੁਣਦਾ ਸੁਣਦਾ ਉਹ ਘੜੀ-ਮੁੜੀ ਆਪਣਾ ਏਥੇ ਹੀ ਰਹਿਣ ਦਾ ਫੈਸਲਾਸੁਣਾਉਣ ਲੱਗਦਾ.. ਪਰ ਇੰਜ ਤਾਂ ਹੋਣਾ ਹੀ ਨਹੀਂ ਸੀਇਸ ਵਾਰ ਰਿਸ਼ਮ ਕਹਿੰਦਾ, ਤੁਸੀਂ ਸਾਨੂੰ ਛੱਡਣ ਨਹੀਂ ਜਾਣਾ.. .. ਆਪਾਂ ਸਾਰੇ ਦਿੱਲੀ ਤੱਕ ਕਿੰਨੇ ਅਜੀਬ ਜਿਹੇ ਟੈਂਸ਼ਨ ਵਿੱਚ ਜਾਨੇ ਆਂਬੱਸ ਘਰੋਂ ਹੀ ਟੈਕਸੀ ਚ ਜਾਵਾਂਗੇ ਤਾਂ ਇਉਂ ਲੱਗੂ ਜਿਵੇਂ ਏਥੇ ਹੀ ਕਿਸੇ ਸਕੀਰੀਚ ਚੱਲੇ ਆਂ..ਨਾਲੇ ਥੋਡਾ ਬਾਜੀ ਰਿਹਾੜ ਨੀ ਕਰੂ ।

----

ਪਰ ਬਾਜੀ ਹੁਣ ਸਿਆਣਾ ਹੋ ਗਿਆ ਸੀਪਹਿਲਾਂ ਕਿਤੇ ਜਾਣ ਲਈ ਭੱਜ ਕੇ ਗੱਡੀ ਵਿੱਚ ਬਹਿ ਜਾਣ ਵਾਲਾ ਮੁੰਡਾ ਲੱਦੇ ਜਾਂਦੇ ਸੂਟਕੇਸਾਂ ਵੱਲ ਡੈਂਬਰਿਆ ਜਿਹਾ ਝਾਕ ਰਿਹਾ ਸੀਜਦੋਂ ਟੈਕਸੀ ਚੱਲੀ ਤਾਂ ਉਹ ਸਾਰੀ ਰਮਜ਼ ਸਮਝ ਗਿਆਅਸੀਂ ਅਜੇ ਆਪਣਾ ਰੋਣਾ ਸੰਭਾਲਿਆ ਹੀ ਨਹੀਂ ਸੀ ਕਿ ਪੰਦਰਾਂ ਕੁ ਮਿੰਟ ਬਾਅਦ ਟੈਕਸੀ ਮੁੜ ਗੇਟ ਉੱਤੇ ਆ ਖੜ੍ਹੀਮੁੰਡੇ ਨੇ ਰੋ ਰੋ ,ਚੀਕਾਂ ਮਾਰ ਮਾਰ ਬੁਰਾ ਹਾਲ ਕਰ ਲਿਆ ਸੀ,ਇਸ ਤਰ੍ਹਾਂ ਕਿ ਉਹ ਬਾਹਰ ਜਾਣ ਦੀ ਹਾਲਤ ਵਿੱਚ ਹੀ ਨਹੀਂ ਰਹੇ ਸਨ

ਮੈਂ ਥੋਨੂੰ ਬੌਹਤ ਮਿਸ ਕਰੂੰਗਾ..ਆਉਂਦੇ ਨੇ ਹੀ ਮੇਰੀਆਂ ਲੱਤਾਂ ਨੂੰ ਘੁੱਟ ਕੇ ਜੱਫੀ ਪਾ ਲਈ

ਲੈ! ਅਸੀਂ ਤਾਂ ਪਿੱਛੇ ਪਿੱਛੇ ਆ ਰਹੇ ਆਂ..ਅਗਲੇ ਜਹਾਜਤੇ..ਇਹਦੀ ਟਿਕਟ ਨਹੀਂ ਮਿਲੀ ਨਾ!

ਭਰੇ ਹੋਏ ਗੱਚ ਵਿੱਚੋਂ ਮੈਨੂੰ ਝੂਠ ਬੋਲਣਾ ਪਿਆਕਿੰਨੇ ਭੋਲ਼ੇ ਹੁੰਦੇ ਨੇ ਇਹ ਨਿੱਕੇ ਨਿੱਕੇ ਬਾਲ..ਏਨੇ ਕੁ ਨਾਲ ਪਰਚ ਗਿਆ, “ ੳ ਕੇ! ਤੁਸੀਂ ਰੌਂਗ ਐਰੋਪਲੇਨਤੇ ਨਾ ਬੈਠ ਜਿਓ..ਕੈਨੇਡਾ ਵਾਲਾ ਪੁੱਛ ਕੇ ਫਿਰ ਬੈਠਿਓ

ਠੀਕ ਐ ਬਾਜੀ! ਪੁੱਛ ਕੇ ਬੈਠਾਂਗੇ..ਹੁਣ ਤੂੰ ਬੇਫ਼ਿਕਰ ਹੋ ਕੇ ਜਾਹਇਹੋ ਜਿਹੇ ਵੇਲੇ ਹੰਝੂਆਂ ਦਾ ਜ਼ੁਬਾਨ ਬਣਨਾ ਕਿੰਨਾ ਔਖਾ ਸੀ!

ਉਥੇ ਉੱਤਰ ਕੇ ਟੈਕਸੀ ਲੈ ਲਿਓ..ਏਅਰਪੋਰਟ ਤੋਂ..ਆਖਿਓ ਗੁਰਬਾਜ਼ ਦੇ ਘਰ ਜਾਣੈਂ..ਓ ਕੇ ਵੱਦੇ ਪਾਪਾ? ਭੁੱਲ ਨਾ ਜਾਇਓ

ਉਹ ਤਰ੍ਹਾਂ ਤਰ੍ਹਾਂ ਦੀਆਂ ਸਮਝੌਤੀਆਂ ਦੇ ਕੇ ਉਦਾਸਿਆ ਉਦਾਸਿਆ ਟੈਕਸੀ ਚ ਬੈਠ ਗਿਆ

----

ਇਸ ਝੂਠ ਨੂੰ ਸੱਚ ਬਣਾਉਣ ਲਈ ਅਸੀਂ ਪਿੱਛੇ ਜਿਹੇ ਉਹਦੇ ਕੋਲ ਕੈਨੇਡਾ ਚਲੇ ਗਏਹੁਣ ਉਹ ਸੁਖ ਨਾਲ ਪੰਜ ਸਾਲ ਦਾ ਹੋ ਗਿਆ ਸੀ, ਸਾਨੂੰ ਦੇਖਦਿਆਂ ਹੀ ਉਹਦੀਆਂ ਅੱਖਾਂ ਇੰਜ ਚਮਕੀਆਂ ਕਿ ਸਾਡੀ ਰੂਹ ਅੰਦਰ ਤੱਕ ਖਿੜ ਗਈਉਹਨੂੰ ਤਾਂ ਜਿਵੇਂ ਕੋਈ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ..ਸਾਡੇ ਨਾਲ ਹੀ ਖੇਡਦਾ, ਸਾਡੇ ਨਾਲ ਹੀ ਸੌਂਦਾ.. ਅੰਮੀ! ਉਹ ਗੇਮ ਖਿਡਾਓ ਜਿਹੜੀ ਮੈਂ ਕਦੇ ਵੀ ਨਾ ਖੇਡੀ ਹੋਵੇਅਸੀਂ ਕਦੀ ਆਤਲਾ ਪਤਾਤਲਾ.. ਪਤਾਲੋ ਮਿੱਟੀ ਚੀਕਣੀਖੇਡਦੇ, ਕਦੀ ਉੱਕੜ ਦੁੱਕੜ ਭੰਬਾ ਭੌ,ਤੇ ਕਦੀ ਭੰਡਾ-ਭੰਡਾਰੀਆ ਕਿੰਨਾ ਕੁ ਭਾਰਤੇ ਹੋਰ ਬਹੁਤ ਕੁਝ

----

ਹਰ ਰੋਜ਼, “ਵੱਦੇ ਪਾਪਾ! ਉਹ ਸਟੋਰੀ ਸੁਣਾਓ ਜਿਹੜੀ ਮੈਂ ਕਦੇ ਵੀ ਨਾ ਸੁਣੀ ਹੋਵੇ”, ਵੱਦੇ-ਪਾਪਾ ਕਦੀ ਰਿਸਾਲਿਆਂ ਵਿੱਚੋਂ ਕਹਾਣੀਆਂ ਪੜ੍ਹ ਕੇ ਸੁਣਾਉਂਦੇ, ਕਦੀ ਬਾਜੀ ਦਾ ਘੋੜਾ ਬਣਦੇ , ਕਦੀ ਹੂਟ੍ਹੇ-ਮਾਟੇ ਦਿੰਦੇ, ਉਹਨੂੰ ਸਕੂਲ ਛੱਡਣ-ਲੈਣ ਜਾਂਦੇਇੱਕ ਦੁਪਹਿਰ ਮੈਂ ਵੀ ਨਾਲ ਸਾਂਛੁੱਟੀ ਤੋਂ ਬਾਅਦ ਬੱਚੇ ਉੱਥੇ ਹੀ ਲੱਗੇ ਹੋਏ ਝੂਲੇ ਝੂਲਣ ਲੱਗ ਪਏਮਾਪੇ ਏਧਰ ੳਧਰ ਖੜ੍ਹ ਕੇ ਜਾਂ ਬੈਂਚਾਂ ਉਤੇ ਬੈਠ ਕੇ ਉਨ੍ਹਾਂ ਨੂੰ ਦੇਖ ਰਹੇ ਸਨਇੱਕ ਬੱਚਾ ਸਾਡੀ ਬੈਂਚ ਉੱਤੇ ਟੇਢਾ ਜਿਹਾ ਬਹਿ ਕੇ ਤਸਮੇ ਬੰਨ੍ਹਣ ਲੱਗਿਆਅਸੀਂ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਏਉਹ ਸਧਰਾਈਆਂ ਜਿਹੀਆਂ ਨਜ਼ਰਾਂ ਨਾਲ ਸਾਡੇ ਵੱਲ ਦੇਖਦਾ ਬੋਲਿਆ, “ਗੁਰਬਾਜ਼ ਇਜ਼ ਸੋ ਲੱਕੀ! ਮਾਈ ਗਰੈਂਡ-ਪਾ ਨੈਵਰ ਕਮਜ਼ ਕੈਨੇਡਾ..ਨੈਵਰ..

----

ਵਾਹ ਲੱਗਦੀ ਅਸੀਂ ਉਹਦੇ ਸਾਹਮਣੇ ਆਪਣੇ ਵਾਪਸ ਜਾਣ ਸਬੰਧੀ ਕੋਈ ਜ਼ਿਕਰ ਨਾ ਕਰਦੇਪਰ ਕਦੀ ਕੋਈ ਮਹਿਮਾਨ ਆਉਂਦਾ ਤਾਂ ਅਗਲੇ ਨੂੰ ਮੱਧਮ ਜਿਹੀ ਆਵਾਜ਼ ਵਿੱਚ ਦੱਸਣਾ ਪੈਂਦਾ..ਕਦੀ ਫੋਨ ਉੱਤੇ ਉੱਚੀ ਬੋਲ ਕੇ ਆਪਣੇ ਪਰਤਣ ਦੀ ਤਰੀਕ ਦੱਸਣੀ ਪੈਂਦੀ ਤੇ ਇੱਕ ਨਿੱਕਾ ਜਿਹਾ ਦਿਲ ਜਿਵੇਂ ਅੰਦਰ ਤੱਕ ਹਿੱਲ ਜਾਂਦਾਇੱਕ ਦਿਨ ਡੇਢ ਕੁ ਸਾਲ ਦੇ ਛੋਟੇ ਪੋਤੇ ਨੇ ਸਾਡੇ ਸੂਟਕੇਸਾਂ ਨਾਲੋਂ ਕੈਥੇਪੈਸੇਫਿਕ-ਏਅਰਲਾਈਨਜ਼ ਦੇ ਟੈਗ ਲਾਹ ਦਿੱਤੇਉਹ ਦੌੜਿਆ ਦੌੜਿਆ ਸਾਡੇ ਕੋਲ ਆਇਆ, “ਅੰਮੀ! ਵੱਦੇ ਪਾਪਾ!ਤੁਸੀਂ ਹੁਣ ਇੰਡੀਆ ਨੀ ਜਾ ਸਕਦੇ..ਯੁਵਰਾਜ ਨੇ ਥੋਡੀਆਂ ਟਿਕਟਾਂ ਪਾੜ 'ਤੀਆਂਆਵਾਜ਼ ਦੇ ਨਾਲ ਨਾਲ ਉਹਦਾ ਜਿਸਮ ਵੀ ਨੱਚ ਰਿਹਾ ਸੀ

----

ਲਓ ਜੀ! ਹੁਣ ਤਾਂ ਤੁਸੀਂ ਬਿਲਕੁਲ ਈ ਨੀ ਜਾ ਸਕਦੇਉਹਨੇ ਨਾਹਰਾ ਜਿਹਾ ਲਾਇਆਯੁਵਰਾਜ ਨੇ ਵੱਡੇ ਵੀਰ ਦੀ ਖੁਸ਼ੀ ਵਿੱਚ ਵਾਧਾ ਕਰਦਿਆਂ ਬੈਗ ਨਾਲੋਂ ਆਖਰੀ ਟੈਗ ਵੀ ਪਾੜ ਦਿੱਤਾ ਸੀ

ਉਹ ਦੇ ਅੰਦਰ ਹਮੇਸ਼ਾ ਇੱਕ ਫਿਕਰ ਜਾਗਦਾ ਰਹਿੰਦਾਇੱਕ ਦਿਨ ਕਹਿੰਦਾ, ਵੱਦੇ ਪਾਪਾ!ਜੇ ਤੁਸੀਂ ਜ਼ਰੂਰ ਈ ਜਾਣਾ ਤਾਂ ਮੈਨੂੰ ਨਾਲ ਲੈ ਜਿਓ!ਮੰਮੀ ਤੋਂ ਮੇਰਾ ਪਾਸਪੋਰਟ ਲੈ ਲਿਓ..ਸੁੱਤੇ ਪਏ ਨੂੰ ਨਾ ਛੱਡ ਜਿਓ ਮੈਨੂੰਤੇ ਇਤਫ਼ਾਕ ਇਹ ਸੀ ਕਿ ਅਸੀਂ ਉਹਨੂੰ ਸੁੱਤੇ ਪਏ ਨੂੰ ਹੀ ਛੱਡ ਕੇ ਆਏਬੇਸ਼ੱਕ ਡਰਾਇੰਗ ਰੂਮ ਵਿੱਚ ਨਿੱਕਲੇ ਸਾਡੇ ਸੂਟਕੇਸਾਂ ਵੱਲ ਦੇਖ ਕੇ ਉਹਨੇ ਆਪਣੇ ਵੱਲੋਂ ਜਾਗਦੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਸੀਪਿਛੋਂ ਪਰਮੀਤ ਨੇ ਫੋਨਤੇ ਦੱਸਿਆ ਕਿ ਸਵੇਰੇ ਸਾਡੇ ਖਾਲੀ ਬੈਡ ਦੇਖ ਕੇ ਉਹ ਡੌਰ-ਭੌਰ ਜਿਹਾ ਹੋ ਗਿਆ ਸੀ..ਏਨਾ ਬੋਲਣ ਵਾਲਾ ਮੁੰਡਾ ਜਮ੍ਹਾ ਈ ਪੱਥਰ.. ਟੀਚਰ ਨੇ ਉਹਨਾਂ ਨੂੰ ਸਕੂਲ ਬੁਲਾ ਕੇ ਆਪਣੇ ਇਸ ਪਿਆਰੇ ਵਿਦਿਆਰਥੀ ਦੇ ਇੰਜ ਗੁੰਮ-ਸੁੰਮ ਹੋ ਜਾਣ ਦੀ ਸ਼ਿਕਾਇਤ ਵੀ ਕੀਤੀ ਸੀ

----

ਅਸੀਂ ਉਥੇ ਕੋਈ ਸਾਢੇ ਕੁ ਤਿੰਨ ਮਹੀਨੇ ਠਹਿਰੇ ਸਾਂਇੱਕ ਦਿਨ ਕਹਿੰਦਾ,“ਵੱਦੇ ਪਾਪਾ! ਜਦੋਂ ਤੁਸੀਂ ਮੈਨੂੰ ਇੰਡੀਆ ਲੈ 'ਗੇ, ਜੇ ਮੈਂ ਉਥੇ ਰੋਇਆ ਤਾਂ ਫ਼ਿਕਰ ਨਾ ਕਰਿਓ!

ਤੂੰ ਕਿਉਂ ਰੋਵੇਂਗਾ ਬਾਜੀ?”

ਬਈ ਜੇ ਮੈਂ ਕਿਹਾ ਕੈਨੇਡਾ ਮੰਮਾ-ਪਾਪਾ ਕੋਲ ਜਾਣੈਂ..ਤੇ ਮੈਨੂੰ ਰੋਣ ਆ ਗਿਆ..ਫਿਰ ਥੋੜ੍ਹੇ ਟਾਈਮ ਪਿਛੋਂ ਮੈਂ ਆਪੇ ਚੁੱਪ ਕਰ ਜੂੰਗਾ..ਤੁਸੀਂ ਫ਼ਿਕਰ ਨਾ ਕਰਿਓ..ਓ.ਕੇ ?”

ਓ.ਕੇ

ਲੈ ਜੋਂਗੇ ਨਾ ਮੈਨੂੰ ਨਾਲ?”

ਉਹ ਕਿਸੇ ਬਹਾਨੇ ਦੀ ਗੁੰਜਾਇਸ਼ ਨਹੀਂ ਰਹਿਣ ਦੇਣਾ ਚਾਹੁੰਦਾ ਸੀਪਰ ਫਿਰ ਵੀ ਕੋਈ ਬੇਯਕੀਨੀ ਜਿਹੀ ਉਹਨੂੰ ਘੇਰੀ ਰੱਖਦੀਸ਼ਾਇਦ ਗੱਲਾਂ-ਬਾਤਾਂ ਸੁਣ ਕੇ ਉਹਨੂੰ ਸਾਡੇ ਚਲੇ ਜਾਣ ਬਾਰੇ ਵਿਸ਼ਵਾਸ਼ ਹੋ ਗਿਆ ਸੀ ਇੱਕ ਸ਼ਾਮ ਉਹ ਸਾਈਡ-ਵਾਕ ਉੱਤੇ ਸਾਈਕਲ ਚਲਾ ਰਿਹਾ ਸੀ ਤੇ ਮੈਂ ਭੱਜ-ਭੱਜ ਕੇ ਉਹਦੇ ਨਾਲ ਰਲ ਰਹੀ ਸਾਂਅਚਾਨਕ ਨਵੇਂ ਬਣਦੇ ਮਕਾਨਾਂ ਵੱਲ ਦੇਖ ਕੇ ਉਹਨੇ ਬਰੇਕ ਲਾ ਲਈ,

ਅੰਮੀ! ਜੇ ਤੁਸੀਂ ਸਾਡੇ ਵਾਲੇ ਘਰ ਨਹੀਂ ਰਹਿਣਾ ਤਾਂ ਏਥੇ ਹੋਰ ਹਾਊਸ ਲੈ ਲਓ..ਮੈਂ ਆਪਣੇ ਸਾਈਕਲਤੇ ਆ ਜਾਇਆ ਕਰੂੰ…”

ਮੈਂ ਇਹ ਕਿੱਸਾ ਟਾਲਣ ਲਈ ਮਕਾਨਾਂ ਦੇ ਉੱਤੋਂ ਦਿਸਦੇ ਪਹਾੜਾਂ ਵੱਲ ਉਂਗਲ ਕੀਤੀ,

ਬਾਜੀ! ਔਹ ਦੇਖ! ਗਰੌਸ ਮਾਊਂਟੇਨ 'ਤੇ ਸਨੋਅ ਪੈ ਗਈ..ਹੁਣ ਏਥੇ ਵੀ ਪੈਣ ਵਾਲੀ ਐ

ਬੱਲੇ ਜੀ ਬੱਲੇ! ਆਪਾਂ ਸਨੋਅ-ਮੈਨ ਬਣਾਵਾਂਗੇ..ਨਾਲੇ ਸਨੋਅ-ਬਾਲਜ਼..ਮੈਂ ਥੋਡੇ ਜ਼ੋਰ ਜ਼ੋਰ ਦੀ ਮਾਰੂੰ..ਤੁਸੀਂ ਬਣਾਈਆਂ ਕਦੇ ਪਹਿਲਾਂ ਸਨੋਅ-ਬਾਲਜ਼?” ਭੋਲਾ ਬਚਪਨ ਉਤਸ਼ਾਹ ਵਿੱਚ ਸਭ ਕੁਝ ਭੁੱਲ ਗਿਆ

ਇੱਕ ਦਿਨ ਸਵੇਰੇ ਜਾਗਦਾ ਹੀ ਉਹ ਬੋਲਿਆ,

ਵੱਦੇ ਪਾਪਾ! ਹੰਡਰਡ ਤੋਂ ਬਾਅਦ ਕੀ ਹੁੰਦਾ?”

ਥਾਊਜ਼ੈਂਡ…” “ਫੇਰ ?” “ਲੱਖ.. ਹੋਰ ਅੱਗੇ…?”

ਮਿਲੀਅਨ..ਬਿਲੀਅਨ..ਟਰਿਲੀਅਨ..

ਇਹ ਕਾਊਂਟਿੰਗ ਕਿੱਥੇ ਫਿਨਿਸ਼ ਹੁੰਦੀ ਐ..?”

ਬਹੁਤ ਦੂਰ..ਬਹੁਤ ਅੱਗੇ……”

ਤੁਸੀਂ ਨਾ! ਜਿੱਥੇ ਕਾਊਂਟਿੰਗ ਖਤਮ ਹੁੰਦੀ ਐ ੳਨੇ ਦਿਨ ਏਥੇ ਰਹਿ ਜਾਓ,ਪਿੱਛੋਂ ਭਾਵੇਂ ਚਲੇ ਜਾਇਓ

ਹਰ ਤੀਜੇ ਚੌਥੇ ਉਹਦੀ ਇਹੋ ਬਾਤ ਹੁੰਦੀ..ਪਤਾ ਨਹੀਂ ਕੀ ਕੀ ਤਰੀਕੇ ਲੱਭਦਾ ਰਹਿੰਦਾਓਦਣ ਤਾਂ ਹੱਦ ਹੀ ਹੋ ਗਈ..ਅਖੇ,

ਅੰਮੀ! ਤੁਸੀਂ ਏਸ ਲਈ ਇੰਡੀਆ ਜਾਣੈਂ ਕਿ ਥੋਡੇ ਪੈਸੇ ਮੁੱਕਗੇ?” ਉਹਦੇ ਗਲੇਡੂ ਭਰੇ ਹੋਏ ਸਨ

ਹਾਂ ਬਾਜੀ! ਹੋਰ ਪੈਸੇ ਲੈ ਕੇ ਅਸੀਂ ਛੇਤੀ ਆਜਾਂਗੇਮੈਨੂੰ ਜਾਣੀ ਸੌਖਾ ਜਿਹਾ ਹੱਲ ਮਿਲ ਗਿਆ

ਪਰ ਅਗਲੀ ਸਵੇਰ ਉਹ ਆਪਣੇ ਨਵੇਂ ਮਨਸੂਬੇ ਨਾਲ ਹਾਜ਼ਿਰ ਸੀ

ਅੰਮੀ! ਮੈਨੂੰ ਇੱਕ ਆਈਡੀਆ ਆਇਐ..ਫਿਰ ਥੋਨੂੰ ਇੰਡੀਆ ਨੀ ਜਾਣਾ ਪੈਣਾ..

ਉਹ ਕੀ ਬੇਟਾ?”

ਆਪਾਂ ਨਾ ਗਰਾਜ-ਸੇਲ ਲਾ ਦਿੰਨੇ ਆਂ..ਫਿਰ ਉਹ ਸਾਰੇ ਪੈਸੇ ਤੁਸੀਂ ਲੈ ਲਿਓ

ਗਰਾਜ-ਸੇਲ ਕੀ ਹੁੰਦੀ ਐ?” ਮੈਂ ਅਣਜਾਣ ਬਣ ਕੇ ਉਹਨੂੰ ਰਤਾ ਖੁਸ਼ੀ ਦੇਣ ਦੇ ਰਉਂ ਵਿੱਚ ਪੁੱਛਿਆ

ਲਓ ਜੀ! ਥੋਨੂੰ ਏਨਾ ਵੀ ਨੀ ਪਤਾ..ਘਰ ਦੀਆਂ ਚੀਜਾਂ ਬਾਹਰ ਕੱਢ ਕੇ ਸੇਲਤੇ ਲਾ ਦੇਈਦੀਆਂ ਨੇ..

ਲੋਕ ਪੈਸੇ ਦੇ ਜਾਂਦੇ ਐ..ਸਮਾਨ ਲੈ ਜਾਂਦੇ ਐ..

ਪਰ ਆਪਾਂ ਘਰ ਦਾ ਸਮਾਨ ਸੇਲਤੇ ਲਾ ਦਿਆਂਗੇ ਤਾਂ ਰਹਾਂਗੇ ਕਿੱਥੇ ? ਖਾਵਾਂ ਪੀਵਾਂਗੇ ਕਿਵੇਂ ?”

ਉਹ ਡੂੰਘੀ ਸੋਚ ਵਿੱਚ ਡੁੱਬ ਗਿਆ ..ਫਿਰ ਬੋਲਿਆ,

ਏਦਾਂ ਕਰਦੇ ਆਂ .. ਮੇਰੇ ਟੁਆਏਜ਼, ਵੀਡੀਓ ਗੇਮ ਤੇ ਸਟੋਰੀ ਬੁਕਸ ਸੇਲ ਤੇ ਲਾ ਦਿੰਨੇ ਆਂ..

ਉਫ!ਇਹ ਉਹ ਚੀਜ਼ਾਂ ਸਨ,ਜਿਹਨਾਂ ਵਿੱਚ ਉਹਦੀ ਜਾਨ ਸੀ, ਯੁਵਰਾਜ ਹੱਥ ਵੀ ਲਾਉਂਦਾ ਤਾਂ ਨਿਆਣੇ ਨੂੰ ਧੱਕੇ ਮਾਰ ਕੇ ਪਰ੍ਹਾਂ ਡੇਗ ਦਿੰਦਾ।

ਫਿਰ ਸ਼ਾਇਦ ਉਹਨੂੰ ਇਹ ਸੌਦਾ ਠੀਕ ਨਹੀਂ ਲੱਗਿਆਉਹ ਇੱਕ ਨਵੀਂ ਸਕੀਮ ਲੈ ਆਇਆ

ਮੈਂ ਹੈਰਾਨ ਸਾਂ ਕਿ ਉੱਪਰੋਂ ਖਾਮੋਸ਼ ਦਿਸਦੇ ਜੁਆਕ ਦੇ ਅੰਦਰੇ-ਅੰਦਰ ਕੀ ਉਥਲ-ਪੁਥਲ ਚੱਲ ਰਹੀ ਸੀ

ਅੰਮੀ! ਤੁਸੀਂ ਇੰਡੀਆ ਜਾਣ ਨੂੰ ਰਹਿਣ ਈ ਦਿਓ! ਉਹ ਤਾਂ ਬਈ ਬਹੁਤ ਗੰਦੈ

ਗੰਦਾ ਕਿਉਂ ਐ ਬੇਟਾ?”

ਉਥੇ ਬਹੁਤ ਕਾਕਰੋਚ ਹੁੰਦੇ ਐ

ਏਥੇ ਵੀ ਤਾਂ ਸਕੰਕ ਹੁੰਦੇ ਐ..ਰਕੂਨ ਹੁੰਦੇ ਐ..ਜਿਹਨਾਂ ਤੋਂ ਤੂੰ ਐਨਾ ਡਰਦਾ ਰਹਿੰਦੈਂ

ਓਹ ਯੈਸ!ਇਹ ਕੰਟਰੀ ਵੀ ਗੰਦੈ..

ਪਰ ਏਥੇ ਵਧੀਆ ਕੁਸ਼ ਵੀ ਤਾਂ ਹੈਗਾ.. ..ਤੇ ਇੰਡੀਆ 'ਚ ਵੀ ਬਹੁਤ ਕੁਸ਼ ਵਧੀਆ ਹੈਗਾ

ਮੈਂ ਪਰਵਾਸੀ ਬਚਪਨ ਨੂੰ ਅਣਪੁਗਦੀਆਂ ਸੋਚਾਂ ਤੋਂ ਬਚਾਉਣਾ ਚਾਹਿਆ।

ਹਾਂ ਜੀ! ਉਥੇ ਤਾਂ ਗੁਬਾਰੇ ਵਾਲੇ ਵੀ ਗਲੀਚ ਆ ਜਾਂਦੇ ਐ..ਪੀਂ-ਪੀਂ ਕਰਦੇ..ਆਈਸਕਰੀਮ ਵਾਲੇ ਵੀ. .ਨਾਲੇ ਕਿੰਨੀ ਸਾਰੀ ਮਿੱਟੀ..ਮੈਂ ਆਪਣੇ ਫਰੈਂਡਜ਼ ਨਾਲ ਘਰ ਬਣਾਉਂਦਾ ਹੁੰਦਾ ਸੀ..ਏਥੇ ਤਾਂ ਕੁਸ਼ ਵੀ ਨੀ ਹੈਗਾ

----

ਉਹਨੂੰ ਦੇਸ ਦੀਆਂ ਵਡਿਆਈਆਂ ਚੇਤੇ ਆ ਰਹੀਆਂ ਸੀ

ਇੰਡੀਆ ਥੋਨੂੰ ਬਹੁਤ ਚੰਗਾ ਲੱਗਦੈ ਅੰਮੀ?” ਉਹ ਗੁਆਚੇ ਦਿਨਾਂ 'ਚੋਂ ਬਾਹਰ ਆਇਆ

ਹਾਂ ਬਾਜੀ!

ਫਿਰ ਮੇਰੇ ਕੋਲ ਇੱਕ ਹੋਰ ਪੱਕਾ ਆਈਡੀਆ ਹੈਗ੍ਹਾ..

ਬਿਲਕੁਲ ਪੱਕਾ ?”

ੳਹ ਯੈਸ..ਰੌਂਗ ਹੋ ਈ ਨੀ ਸਕਦਾ..ਕਿਸੇ ਯਕੀਨ ਨਾਲ ਨਿੱਕੀ ਜਿਹੀ ਛਾਤੀ ਫੈਲਾਅ ਕੇ ਉਹਨੇ ਅੰਗੜਾਈ ਲਈ

ਦੱਸੋ..ਦੱਸੋ..

ਤੁਸੀਂ ਇੰਡੀਆ ਨੂੰ ਏਥੇ ਬੁਲਾ ਲਓ

ਹਾਏ ਰੱਬਾ!ਹੁਣ ਕੀ ਕਹਾਂ ਇਹਨੂੰ?ਆਖਿਰ ਇਹੋ ਸੁਝਿਆ,“ਬਾਜੀ! ਏਥੇ ਕਿਵੇਂ ਆਊਗਾ ਇੰਡੀਆ?”

ਐਰੋਪਲੇਨਚ ਬਹਿ ਕੇ

ਪਰ ਇੰਡੀਆ ਤਾਂ ਬਹੁਤ ਵੱਡੈ..ਐਰੋਪਲੇਨ 'ਚ ਕਿਵੇਂ ਬੈਠੂਗਾ?”

ਫਿਰ ਬਹੁਤ ਵੱਡੇ ਐਰੋਪਲੇਨ ਚ ਬੈਠ ਜਾਏ

ਮੈਨੂੰ ਕੋਈ ਜਵਾਬ ਨਹੀਂ ਸੀ ਔੜ ਰਿਹਾ ਕਿ ਉਹ ਬੋਲਿਆ, “ਆਪਾਂ ਨਾ ! ਏਦਾਂ ਕਰਦੇ ਆਂ..

ਏਥੋਂ ਟਿਕਟ ਭੇਜ ਦਿੰਨੇ ਆਂ, ਤੁਸੀਂ ਆਖਿਓ, “ਇੰਡੀਆ! ਤੈਨੂੰ ਗੁਰਬਾਜ਼ ਬੁਲਾਉਂਦੈ..ਫਿਰ ਪੱਕਾ ਆ ਜੂਗਾ ਏਥੇ

ਆ ਜੂਗਾ ਨਾ ਅੰਮੀ ?”

ਹਾਂ ਬੇਟਾ..ਮੇਰੇ ਭਰੇ ਹੋਏ ਗੱਚ ਕੋਲ ਹੋਰ ਕੋਈ ਚਾਰਾ ਨਹੀਂ ਸੀ


Tuesday, February 24, 2009

ਡਾ: ਬਲਦੇਵ ਸਿੰਘ ਖਹਿਰਾ - ਮਿੰਨੀ ਕਹਾਣੀ

ਦੋ ਨੰਬਰ ਦਾ ਬੂਟ

ਮਿੰਨੀ ਕਹਾਣੀ

ਮਨਿੰਦਰ ਨੂੰ ਚੰਗਾ ਪਤੀ ਅਤੇ ਜ਼ਿੰਦਗੀ ਦੇ ਸਾਰੇ ਸੁੱਖ-ਸਾਧਨ ਸਹਿਜੇ ਹੀ ਮਿਲ ਗਏ-ਪਰ ਫਿਰ ਵੀ ਉਹ ਖੁਸ਼ ਨਹੀਂ ਸੀਉਹਦਾ ਪਤੀ ਮਹੀਨੇ ਵਿੱਚ ਵੀਹ ਦਿਨ ਦੌਰੇ ਤੇ ਹੀ ਰਹਿੰਦਾਮਨਿੰਦਰ ਅਤੇ ਉਹਦੀ ਤਿੰਨ ਸਾਲਾਂ ਦੀ ਧੀ ਮਹਿਕ ਬਹੁਤ ਹੀ ਇਕੱਲਤਾ ਮਹਿਸੂਸ ਕਰਦੀਆਂ।

ਇਹਨਾਂ ਦਿਨਾਂ ਵਿੱਚ ਹੀ ਮਨਿੰਦਰ ਦੇ ਪੇਕੇ ਸ਼ਹਿਰ ਤੋਂ ਉਹਦੇ ਕਾਲਜ ਦੇ ਦੋਸਤ ਸ਼ੈਲੀ ਦੀ ਬਦਲੀ ਇਸੇ ਸ਼ਹਿਰ ਵਿੱਚ ਹੋ ਗਈਆਉਂਣ-ਜਾਣ ਕੁਦਰਤੀ ਸੀ ਮਨਿੰਦਰ ਦੀ ਉਦਾਸੀ ਅਤੇ ਬੋਰੀਅਤ ਕਾਫ਼ੀ ਹੱਦ ਤੱਕ ਦੂਰ ਹੋ ਗਈਅੱਜ ਸਾਰਾ ਦਿਨ ਘੁੰਮਣ-ਫਿਰਨ ਤੋਂ ਬਾਅਦ ਸ਼ੈਲੀ ਉਨ੍ਹਾਂ ਨੂੰ ਘਰ ਛੱਡਣ ਆਇਆ ਤਾਂ ਵਾਪਿਸ ਜਾਣ ਤੋਂ ਪਹਿਲਾਂ ਕੌਫੀ ਲਈ ਕਹਿਕੇ ਸੋਫੇ 'ਤੇ ਹੀ ਟੇਢਾ ਹੋ ਗਿਆ

ਬਜ਼ਾਰੋਂ ਲਿਆਂਦੀਆਂ ਚੀਜ਼ਾਂ ਵਿੱਚੋਂ ਆਪਣੇ ਛੋਟੇ ਛੋਟੇ ਬੂਟ ਕੱਢਦੀ ਬਿਟੀਆ ਮਹਿਕ ਅਚਾਨਕ ਬੋਲੀ,

ਅੰਕਲ! ਆਪ ਹਮਾਰੇ ਪਾਪਾ ਹੋ?”

ਨਹੀਂ ਤਾਂ…” ਸ਼ੈਲੀ ਨੇ ਹੈਰਾਨ ਹੋ ਕੇ ਨਾਂਹ ਵਿੱਚ ਸਿਰ ਹਿਲਾਇਆ

ਫਿਰ ਤੁਮ ਪਾਪਾ ਕੀ ਤਰਹ ਮੰਮੀ ਕੋ ਪੱਪੀ ਕਿਉਂ ਕਰ ਰਹੇ ਥੇ?”

ਤਿੱਖੀ ਜਿਹੀ ਆਵਾਜ਼ ਵਿੱਚ ਬੋਲਦਿਆਂ ਮਹਿਕ ਨੇ ਆਪਣੇ ਹੱਥ ਵਿੱਚ ਫੜਿਆ ਦੋ ਨੰਬਰ ਦਾ ਬੂਟ ਸ਼ੈਲੀ ਦੇ ਮੂੰਹ ਤੇ ਵਗਾਹ ਮਾਰਿਆ
Monday, February 23, 2009

ਸੁਖਿੰਦਰ - ਲੇਖ

ਹਨੇਰੇ ਨਾਲ ਸੰਵਾਦ ਰਚਾਉਂਦੀਆਂ ਗ਼ਜ਼ਲਾਂ - ਪਾਲ ਢਿੱਲੋਂ

ਲੇਖ

ਪਾਲ ਢਿੱਲੋਂ ਦਾ ਨਾਮ ਕੈਨੇਡਾ ਦੇ ਵਧੀਆ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਉਹ ਧੀਮੇ ਬੋਲਾਂ ਦਾ ਸ਼ਾਇਰ ਹੈ। ਉਹ ਜ਼ਿੰਦਗੀ ਨੂੰ ਸਮਝਦਾ ਹੈ। ਗ਼ਜ਼ਲ ਦਾ ਸ਼ਿਅਰ ਲਿਖਣ ਲੱਗੇ ਉਹ ਹਰ ਸੰਭਵ ਯਤਨ ਕਰਦਾ ਹੈ ਕਿ ਉਸਦਾ ਸ਼ਿਅਰ ਸ਼ਿਲਪਕਾਰੀ ਦੇ ਪੱਖੋਂ ਵੀ ਸੰਤੁਲਿਤ ਹੋਵੇ ਅਤੇ ਤੱਤਸਾਰ ਪੱਖੋਂ ਵੀ।

ਦਿਸਹੱਦੇ ਤੋਂ ਪਾਰਗ਼ਜ਼ਲ ਸੰਗ੍ਰਹਿ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਾਲ ਢਿੱਲੋਂ ਨਾ ਸਿਰਫ਼ ਮਨੁੱਖੀ ਜ਼ਿੰਦਗੀ ਨਾਲ ਸਬੰਧਿਤ ਮਸਲਿਆਂ ਨੂੰ ਹੀ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਉਂਦਾ ਹੈ ਬਲਕਿ ਉਹ ਆਪਣੇ ਚੌਗਿਰਦੇ ਵਿਚਲੇ ਫੁੱਲਾਂ, ਪੌਦਿਆਂ, ਬਿਰਖਾਂ, ਨਦੀਆਂ, ਦਰਿਆਵਾਂ ਨੂੰ ਵੀ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਉਂਦਾ ਹੈ। ਅਜੋਕੇ ਸਮਿਆਂ ਵਿੱਚ ਚੇਤੰਨ ਲੇਖਕ ਸਮਝਦਾ ਹੈ ਕਿ ਮਨੁੱਖ ਨੂੰ ਉਸਦੇ ਚੌਗਿਰਦੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਸਦੀਆਂ ਤੱਕ ਮਨੁੱਖ ਵੱਲੋਂ ਦਿਖਾਈ ਗਈ ਅਣਗਹਿਲੀ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ। ਲਾਲਚੀ ਮਨੁੱਖ ਦੀਆਂ ਫੈਕਟਰੀਆਂ ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਦਿੱਤਾ। ਸੰਘਣੇ ਜੰਗਲ ਕੱਟ ਕੱਟ ਕੇ ਚੁੱਲਿਆਂ ਚ ਬਾਲ ਲਏ. ਫੁੱਲ ਬੂਟੇ ਤੋੜ ਕੇ ਜਾਨਵਰਾਂ ਦੇ ਚਾਰੇ ਵਿੱਚ ਰਲਾ ਦਿੱਤੇ। ਮਨੁੱਖ ਵੱਲੋਂ ਦਿਖਾਈ ਗਈ ਅਜਿਹੀ ਗ਼ੈਰ-ਜ਼ਿੰਮੇਵਾਰੀ ਦੇ ਨਤੀਜਿਆਂ ਵਜੋਂ ਅੱਜ ਅਸੀਂ ਗਲੋਬਲ ਵਾਰਮਿੰਗ ਦਾ ਸਾਹਮਣਾ ਕਰ ਰਹੇ ਹਾਂ। ਤੇਜ਼ ਹਨ੍ਹੇਰੀਆਂ ਆ ਰਹੀਆਂ; ਸਮੁੰਦਰੀ ਤੂਫ਼ਾਨ ਆ ਰਹੇ ਹਨ; ਦਰਿਆਵਾਂ ਚ ਹੜ੍ਹ ਆ ਰਹੇ ਹਨ; ਲੱਖਾਂ ਮੀਲਾਂ ਦਾ ਇਲਾਕਾ ਮਾਰੂਥਲ ਦਾ ਰੂਪ ਵਟਾ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਰੋਕਣ ਲਈ ਅਤੇ ਧਰਤੀ ਦੇ ਪੌਣ-ਪਾਣੀ ਵਿੱਚ ਸੰਤੁਲਨ ਪੈਦਾ ਕਰਨ ਲਈ ਸਾਨੂੰ ਆਪਣੇ ਚੌਗਿਰਦੇ ਨਾਲ ਇੱਕ ਵਾਰੀ ਫਿਰ ਦੋਸਤੀ ਪਾਉਣੀ ਪਵੇਗੀ। ਆਪਣੇ ਚੌਗਿਰਦੇ ਨੂੰ ਇੱਕ ਵਾਰੀ ਫਿਰ ਫੁੱਲਾਂ-ਪੌਦਿਆਂ ਨਾਲ ਸਜਾਉਣਾ ਪਵੇਗਾ। ਪਾਲ ਢਿੱਲੋਂ ਵੀ ਮਨੁੱਖ ਅਤੇ ਉਸਦੇ ਚੌਗਿਰਦੇ ਵਿਚਲੇ ਫੁੱਲਾਂ ਪੌਦਿਆਂ ਨਾਲ ਦੁਵੱਲੇ ਰਿਸ਼ਤੇ ਬਾਰੇ ਕੁਝ ਇਸ ਤਰ੍ਹਾਂ ਹੀ ਸੋਚਦਾ ਹੈ:

ਮਿਰੇ ਤੇ ਬਿਰਖ਼ ਵਿੱਚ ਏਨਾ ਕੁ ਹੀ ਬਸ ਫ਼ਰਕ ਹੈ ਯਾਰੋ

ਕਿ ਉਹ ਇਕ ਥਾਂ ਖਲੋਤਾ ਹੈ, ਮੈਂ ਚਲਦਾ, ਉਠਦਾ ਬਹਿੰਦਾ ਹਾਂ

----

ਬਿਰਖ ਅਤੇ ਪੌਦੇ ਨ ਸਿਰਫ ਸਾਡੇ ਚੌਗਿਰਦੇ ਨੂੰ ਖੂਬਸੂਰਤ ਹੀ ਬਣਾਉਂਦੇ ਹਨ, ਉਹ ਸਾਡੇ ਚੌਗਿਰਦੇ ਦੀ ਹਵਾ ਨੂੰ ਵੀ ਸਾਫ਼ ਰੱਖਣ ਵਿੱਚ ਸਾਡੀ ਮੱਦਦ ਕਰਦੇ ਹਨ। ਸ਼ਾਇਦ, ਇਸੇ ਕਰਕੇ ਹੀ ਅੱਜ ਵਿਸ਼ਵ ਭਰ ਵਿੱਚ ਇਹ ਨਾਹਰਾ ਗੂੰਜ ਉੱਠਿਆ ਹੈ ਕਿ ਸਾਡੇ ਚੌਗਿਰਦੇ ਵਿਚਲੀ ਹਰਿਆਲੀਹੀ ਸਾਨੂੰ ਗ੍ਰਹਿ ਧਰਤੀ ਦੀਆਂ ਵੱਧਦੀਆਂ ਜਾ ਰਹੀਆਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਵਿੱਚ ਮੱਦਦ ਦੇ ਸਕੇਗੀ. ਧਰਤੀ ਦੇ ਮਿੱਤਰਾਂ ਵੱਲੋਂ ਗਰੀਨ ਰੈਵੋਲੀਊਸ਼ਨਦਾ ਨਾਹਰਾ ਬੁਲੰਦ ਕੀਤਾ ਜਾ ਰਿਹਾ ਹੈ। ਧਰਤੀ ਉੱਤੇ ਹਰਿਆਲੀ ਵਧੇਗੀ ਤਾਂ ਧਰਤੀ ਦੇ ਪੌਣ ਪਾਣੀ ਵਿੱਚ ਨਮੀ ਵਧੇਗੀ। ਜਿਸ ਸਦਕਾ ਧਰਤੀ ਦੇ ਵਧ ਰਹੇ ਤਾਪਮਾਨ ਵਿੱਚ ਵੀ ਕਮੀ ਆਵੇਗੀ ਅਤੇ ਨਿਤ ਵਧ ਰਹੇ ਮਾਰੂਥਲ ਨੂੰ ਵੀ ਰੋਕਿਆ ਜਾ ਸਕੇਗਾ।

----

ਵਾਤਾਵਰਨ ਬਾਰੇ ਚੇਤਨਾ ਦੀਆਂ ਗੱਲਾਂ ਕਰਨ ਦੇ ਨਾਲ ਨਾਲ ਪਾਲ ਢਿੱਲੋਂ ਧਰਤੀ ਗ੍ਰਹਿ ਉੱਤੇ ਜ਼ਿੰਦਗੀ ਦੇ ਸੋਮੇ ਸੂਰਜ ਨੂੰ ਗਿਆਨ/ਵਿਗਿਆਨ ਦੀ ਚੇਤਨਾ ਦੀ ਰੌਸ਼ਨੀ ਦੇ ਬਿੰਬ ਵਜੋਂ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਵਰਤਦਾ ਹੈ:

ਜੀਵਨ ਚੋਂ ਮਨਫ਼ੀ ਕਰ ਲੈਂਦੇ ਨੇ ਜੋ ਸੂਰਜ

ਬੈਠਣਗੇ ਉਹ ਸਾਰੀ ਉਮਰ ਹਨੇਰੇ ਸ਼ੀਸ਼ੇ

ਇਸੇ ਤਰ੍ਹਾਂ ਹੀ ਉਸ ਨੇ ਆਪਣੀਆਂ ਗ਼ਜ਼ਲਾਂ ਵਿੱਚ ਹਨੇਰਾਅਤੇ ਸਵੇਰਾਦਾ ਬਿੰਬ ਵਰਤਿਆ ਹੈ:

ਹਨੇਰਾ ਹੈ ਤਾਂ ਹਰ ਪਾਸੇ ਉਦਾਸੀ

ਉਦਾਸੀ ਦੀ ਦਵਾ ਸੂਹਾ ਸਵੇਰਾ

----

ਅਜੋਕੇ ਸਮਿਆਂ ਦੀਆਂ ਕਦਰਾਂ-ਕੀਮਤਾਂ ਅਤੇ ਜਿਉਣ ਦੇ ਢੰਗ ਉੱਤੇ ਸੁਆਲੀਆ ਨਿਸ਼ਾਨ ਲਗਾਉਂਦਿਆਂ ਪਾਲ ਢਿੱਲੋਂ ਪੁੱਛਦਾ ਹੈ ਕਿ ਮਨੁੱਖੀ ਸਭਿਅਤਾ ਦੇ ਇਤਿਹਾਸ ਵਿੱਚ ਮੁਹੰਮਦ, ਬੁੱਧ, ਨਾਨਕ ਜਿਹੇ ਮਹਾਨ ਪੁਰਖ ਇਸ ਧਰਤੀ ਉੱਤੇ ਆਏ। ਜਿਨ੍ਹਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਜਿਉਣ ਜੋਗੀ ਬਨਾਉਣ ਲਈ ਅਤੇ ਚੇਤਨਾ ਦਾ ਪਾਸਾਰ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ। ਅਜਿਹੇ ਮਹਾਂ-ਪੁਰਖਾਂ ਨੇ ਲੋਕ-ਕਲਿਆਣ ਨੂੰ ਆਪਣੀ ਜਿ਼ੰਦਗੀ ਦਾ ਮਨੋਰਥ ਬਣਾਇਆ। ਉਨ੍ਹਾਂ ਦੀ ਜ਼ਿੰਦਗੀ ਵਿੱਚ ਨਿੱਜੀ ਹਉਮੈਂ ਲਈ ਕੋਈ ਥਾਂ ਨਹੀਂ ਸੀ। ਇਹੀ ਕਾਰਨ ਹੈ ਕਿ ਸਦੀਆਂ ਬੀਤ ਜਾਣ ਬਾਹਦ ਵੀ ਲੱਖਾਂ ਕਰੋੜਾਂ ਲੋਕ ਉਨ੍ਹਾਂ ਦੇ ਵਿਚਾਰਾਂ ਦੇ ਸਮਰਥਕ ਹਨ ਅਤੇ ਅਜਿਹੇ ਸਮਰਥਕ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲੇ ਹੋਏ ਹਨ। ਪਰ ਅੱਜ ਦਾ ਹਰ ਮਨੁੱਖ ਹਉਮੈ ਦਾ ਭਰਿਆ ਮੈਂ’ ‘ਮੈਂਕਰਦਾ ਹਰ ਕਿਸੇ ਨੂੰ ਆਪਣੇ ਪੈਰਾਂ ਥੱਲੇ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਪਾਲ ਢਿੱਲੋਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ, ਤਾਂ ਹੀ ਤਾਂ ਉਹ ਕਹਿੰਦਾ ਹੈ:

ਮੁਹੰਮਦ, ਬੁੱਧ, ਨਾਨਕ ਨੂੰ ਤਾਂ ਲਗਦੈ ਭੁੱਲ ਗਏ ਸਾਰੇ

ਅਜੋਕੇ ਯੁੱਗ ਵਿਚ ਹਰ ਸ਼ਖਸ ਅਬਦਾਲੀ, ਸਿਕੰਦਰ ਹੈ

----

ਅਜੋਕੇ ਸਮਿਆਂ ਦੀ ਗੱਲ ਕਰਦਿਆਂ ਪਾਲ ਢਿੱਲੋਂ ਇੱਕ ਹੋਰ ਗੱਲ ਵੱਲ ਸਾਡਾ ਧਿਆਨ ਦੁਆਉਂਦਾ ਹੈ। ਲੋਕ ਅੰਦਰੋਂ ਖੁਸ਼ ਨਹੀਂ ਹਨ ਪਰ ਚਿਹਰਿਆਂ ਉੱਤੇ ਬਣਾਉਟੀ ਮੁਸਕਰਾਹਟ ਲਿਆਕੇ ਝੂਠੀ ਖੁਸ਼ੀ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਾਇਦ, ਇਹ ਇਸ ਕਾਰਨ ਹੈ ਕਿ ਸਾਡੇ ਸਮਿਆਂ ਵਿੱਚ ਅਸਲੀ ਚੀਜ਼ਾਂ ਨਾਲੋਂ ਨਕਲੀ ਚੀਜ਼ਾਂ ਦੀ ਮਾਣਤਾ ਵੱਧ ਰਹੀ ਹੈ। ਪਰ ਇਹ ਵੀ ਇੱਕ ਹਕੀਕਤ ਹੈ ਕਿ ਨਕਲੀ ਫੁੱਲ ਜਿੰਨੇ ਮਰਜ਼ੀ ਖ਼ੂਬਸੂਰਤ ਬਣਾ ਲਏ ਜਾਣ ਉਨ੍ਹਾਂ ਵਿੱਚੋਂ ਕਦੀ ਵੀ ਖੁਸ਼ਬੋ ਨਹੀਂ ਆ ਸਕਦੀ। ਅਜਿਹੇ ਵਿਚਾਰਾਂ ਦਾ ਪ੍ਰਗਟਾ ਕਰਨ ਵਾਲੇ ਪਾਲ ਢਿੱਲੋਂ ਦੇ ਕੁਝ ਸ਼ਿਅਰ ਦੇਖੋ:

1. ਉਦਾਸੀ ਚਿਹਰਿਆਂ ਤੇ ਪਰ ਖੁਸ਼ੀ ਦੇ ਗੀਤ ਨੇ ਗਾਉਂਦੇ

ਬਣੌਟੀ ਮਹਿਕ ਸੰਗ ਦੇਖਾਂ ਮੈਂ ਲੋਕੀ ਦਿਲ ਨੂੰ ਬਹਿਲਾਉਂਦੇ

2. ਇਹ ਕੈਸਾ ਵਕਤ ਆਇਆ ਹੈ ਹਰਿਕ ਥਾਂ ਹਰ ਦਿਸ਼ਾ ਅੰਦਰ

ਬਣੌਟੀ ਮਹਿਕ ਦੀ ਸਾਹਾਂ ਚ ਹੁੰਦੀ ਹੈ ਚੁਭਨ ਯਾਰੋ

3. ਕਾਗਜ਼ੀ ਫੁੱਲ ਰਹਿਣਾ ਸਦਾ ਕਾਗਜ਼ੀ

ਛਿੜਕ ਇਸ ਤੇ ਅਤਰ ਜਾਂ ਕੋਈ ਰੰਗ ਭਰ

----

ਵੀਹਵੀਂ ਸਦੀ ਵਿੱਚ ਮਨੁੱਖ ਨੇ ਗਿਆਨ/ਵਿਗਿਆਨ/ਤਕਨਾਲੋਜੀ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ। ਆਉਣ ਜਾਣ ਦੇ ਸਾਧਨਾਂ ਅਤੇ ਸੰਚਾਰ ਸਾਧਨਾਂ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਣ ਕਾਰਨ ਦੁਨੀਆਂ ਇੱਕ ਪਿੰਡ ਵਰਗੀ ਹੋ ਗਈ। ਹਜ਼ਾਰਾਂ ਮੀਲਾਂ ਦਾ ਫਾਸਲਾ ਕੁਝ ਘੰਟਿਆਂ ਵਿੱਚ ਮੁਕਾਇਆ ਜਾਣ ਲੱਗਾ। ਇੰਟਰਨੈੱਟ ਅਤੇ ਵਾਇਰਲੈੱਸ ਤਕਨਾਲੋਜੀ ਦੀ ਮੱਦਦ ਨਾਲ ਲੋਕ ਇੱਕ ਦੂਜੇ ਤੱਕ ਆਪਣੇ ਸੁਨੇਹੇ ਸਕਿੰਟਾਂ ਵਿੱਚ ਪਹੁੰਚਾਉਂਣ ਲੱਗੇ। ਮਨੁੱਖ ਲੱਖਾਂ/ਕਰੋੜਾਂ ਮੀਲਾਂ ਦਾ ਫਾਸਲਾ ਤਹਿ ਕਰਕੇ ਚੰਨ ਦੀ ਧਰਤੀ ਉੱਤੇ ਵੀ ਆਪਣੇ ਪੈਰਾਂ ਦੇ ਨਿਸ਼ਾਨ ਲਗਾ ਆਇਆ ਅਤੇ ਸੋਲਰ ਸਿਸਟਮ ਦੇ ਹੋਰਨਾਂ ਗ੍ਰਹਿਆਂ ਉੱਤੇ ਪਹੁੰਚਣ ਦੇ ਸੁਪਣੇ ਦੇਖਣ ਲੱਗਾ। ਪਰ ਗਿਆਨ/ਵਿਗਿਆਨ ਦੇ ਖੇਤਰ ਵਿੱਚ ਏਨੀ ਤਰੱਕੀ ਕਰ ਲੈਣ ਦੇ ਬਾਵਜ਼ੂਦ ਵੀ ਮਨੁੱਖ ਸਭਿਆਚਾਰ ਅਤੇ ਧਰਮ ਦੇ ਖੇਤਰ ਵਿੱਚ ਪਛੜਿਆ ਹੀ ਰਿਹਾ। ਅੱਜ ਵੀ ਲੋਕ ਜ਼ਾਤ-ਪਾਤ ਅਤੇ ਊਚ-ਨੀਚ ਦੇ ਵੱਖਰੇਵੇਂ ਪੈਦਾ ਕਰਕੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ। ਧਰਮ ਦੇ ਨਾਮ ਉੱਤੇ ਮਨੁੱਖੀ ਖ਼ੂਨ ਦੀਆਂ ਨਦੀਆਂ ਬਹਾਈਆਂ ਜਾ ਰਹੀਆਂ ਹਨ। ਅਜੋਕੇ ਧਾਰਮਿਕ ਕੱਟੜਵਾਦੀ ਨੇਤਾ ਮਾਸੂਮ ਅਤੇ ਸਿੱਧੇ-ਸਾਧੇ ਨੌਜੁਆਨ ਮਰਦਾਂ/ਔਰਤਾਂ ਦੇ ਦਿਮਾਗ਼ਾਂ ਵਿੱਚ ਨਫ਼ਰਤ ਪੈਦਾ ਕਰਨ ਵਾਲੇ ਜ਼ਹਿਰੀਲੇ ਵਿਚਾਰ ਭਰ ਕੇ ਉਨ੍ਹਾਂ ਤੋਂ ਹੋਰਨਾਂ ਧਰਮਾਂ ਦੇ ਬੇਕਸੂਰ ਅਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਕਰਵਾਉਂਦੇ ਹਨ। ਅਜਿਹੇ ਗ਼ੈਰ-ਜਿੰਮੇਵਾਰ ਧਾਰਮਿਕ ਨੇਤਾ ਮਾਸੂਮ ਲੋਕਾਂ ਨੂੰ ਅਗਲੀ ਜ਼ਿੰਦਗੀ ਵਿੱਚ ਕੰਵਾਰੀਆਂ ਹੂਰਾਂ ਨਾਲ ਰੰਗ-ਰਲੀਆਂ ਮਨਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਨੂੰ ਕਾਤਲ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਪਰਾ-ਆਧੁਨਿਕ ਸਮਿਆਂ ਦੇ ਇਸ ਮਨੁੱਖੀ ਮਹਾਂ-ਦੁਖਾਂਤ ਨੂੰ ਪਾਲ ਢਿੱਲੋਂ, ਬਹੁਤ ਹੀ ਸੰਖੇਪ ਸ਼ਬਦਾਂ ਵਿੱਚ, ਪਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਰਾਹੀਂ, ਆਪਣੇ ਸ਼ਿਅਰਾਂ ਰਾਹੀਂ ਸਾਡੇ ਰੂ-ਬ-ਰੂ ਕਰਦਾ ਹੈ:

1. ਇਲਮ ਤੋਂ ਕੋਰੇ ਨੇ ਜਿਹੜੇ ਸ਼ਖ਼ਸ ਏਥੇ ਦੋਸਤੋ

ਬਿਰਖ਼ ਨਫ਼ਰਤ ਦਾ ਉਨ੍ਹਾਂ ਦੇ ਦਿਲ ਚ ਲਾਇਆ ਜਾ ਰਿਹਾ

2. ਜੋ ਮਰੇਗਾ ਧਰਮ ਖ਼ਾਤਰ ਸੁਰਗ ਵਿੱਚ ਹੂਰਾਂ ਮਿਲਣ

ਇਹ ਮਾਸੂਮਾਂ ਦੇ ਦਿਲਾਂ ਵਿੱਚ ਝੂਠ ਪਾਇਆ ਜਾ ਰਿਹਾ

3. ਰੱਤ ਵਹਾ ਧਰਮਾਂ ਦੇ ਨਾਂਉਸ ਨੂੰ ਸਿਖਾਇਆ ਜਾ ਰਿਹਾ

ਕਿੰਝ ਮਨੁੱਖੀ ਬੰਬ ਬਨਣਾ ਇਹ ਦਿਖਾਇਆ ਜਾ ਰਿਹਾ

4. ਮਾਰ ਦੇ ਮੌਲਾ ਦੇ ਨਾਂ ਤੇ ਮਾਰ ਦੇ ਮਾਸੂਮ ਨੂੰ

ਪਾਠ ਅਜਕੱਲ੍ਹ ਧਰਮ ਦੇ ਨਾਂ ਇਹ ਪੜ੍ਹਾਇਆ ਜਾ ਰਿਹਾ

----

ਦਿਸਹੱਦੇ ਤੋਂ ਪਾਰਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਾਲ ਢਿੱਲੋਂ ਆਪਣੀਆਂ ਗ਼ਜ਼ਲਾਂ ਦਾ ਕੈਨਵਸ ਬਹੁਤ ਵਿਸ਼ਾਲ ਰੱਖਦਾ ਹੈ। ਰਾਜਨੀਤੀ, ਧਰਮ, ਸਭਿਆਚਾਰ, ਆਰਥਿਕਤਾ, ਵਿੱਦਿਆ, ਵਾਤਾਵਰਨ, ਦਰਸ਼ਨ - ਹਰ ਖੇਤਰ ਉਸਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਵਿਸ਼ਾ ਬਣ ਸਕਦਾ ਹੈ। ਉਹ ਇਸ ਗੱਲ ਨੂੰ ਵੀ ਭਲੀ-ਭਾਂਤ ਸਮਝਦਾ ਹੈ ਕਿ ਸੰਚਾਰ ਦੇ ਮਾਧਿਅਮ ਵਜੋਂ ਭਾਸ਼ਾ ਆਪਣੇ ਆਪ ਵਿੱਚ ਸੰਪੂਰਣ ਨਹੀਂ ਕਹੀ ਜਾ ਸਕਦੀ। ਕਈ ਵੇਰ ਸ਼ਬਦ ਜਿਹੜੀ ਗੱਲ ਕਹਿਣ ਵਿੱਚ ਸਫਲ ਨਹੀਂ ਹੁੰਦੇ, ਉਹ ਗੱਲ ਕਹਿਣ ਵਿੱਚ ਮਨੁੱਖ ਦੀ ਚੁੱਪ ਸਫਲ ਹੋ ਜਾਂਦੀ ਹੈ। ਚੁੱਪ ਦੀ ਆਪਣੀ ਜ਼ੁਬਾਨ ਹੁੰਦੀ ਹੈ। ਇਸੇ ਲਈ ਜਦੋਂ ਲੋਕ ਅਚਾਨਕ ਚੁੱਪ ਧਾਰ ਲੈਂਦੇ ਹਨ ਤਾਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ ਜਾਂ ਜਦੋਂ ਮੌਸਮ ਵਿੱਚ ਇੱਕ ਦੰਮ ਖੜੌਤ ਆ ਜਾਵੇ, ਦਰਖਤਾਂ ਦੇ ਪੱਤੇ ਇੱਕ ਦੰਮ ਹਿੱਲਣੋਂ ਬੰਦ ਹੋ ਜਾਣ ਤਾਂ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਝੱਖੜ ਆਉਣ ਵਾਲਾ ਹੈ। ਭਾਸ਼ਾ ਦੀ ਅਜਿਹੀ ਸੀਮਾ ਅਤੇ ਸ਼ਬਦਾਂ ਤੋਂ ਪਾਰ ਜਾਣ ਦੀ ਗੱਲ ਇਨ੍ਹਾਂ ਸ਼ਿਅਰਾਂ ਵਿੱਚ ਵੀ ਕੀਤੀ ਗਈ ਹੈ:

1. ਉਸਦੇ ਦਿਲ ਦੀ ਇਬਾਰਤ ਨੂੰ ਮੈਂ ਪੜ੍ਹ ਲਿਆ

ਬੋਲ ਹੋਠਾਂ ਤੇ ਭਾਵੇਂ ਹਰਿਕ ਚੁੱਪ ਰਿਹਾ

2. ਉਦਾਸੇ ਚਿਹਰਿਆਂ ਤੇ ਮੌਨ ਸਿ਼ਕਵਾ ਸਾਫ਼ ਦਿਸਦਾ ਹੈ

ਨਜ਼ਰ ਹਰ ਇੱਕ ਪਥਰਾਈ, ਹੈ ਸਾਰੀ ਚੁੱਪ ਦੀ ਸਾਜਸ਼

3. ਕੰਧਾਂ ਦੇ ਵੀ ਕੰਨ ਹੁੰਦੇ ਨੇ ਸੋਚ ਲਵੀਂ ਤੂੰ

ਚੁੱਪ ਕਰਕੇ ਸੰਵਾਦ ਰਚਾ ਪਰ ਹੌਲੀ ਹੌਲੀ

4. ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ

ਦਿਲ ਦੀ ਨਜ਼ਰ ਨਜ਼ਰ ਨੂੰ ਹਰਿਕ ਬਾਤ ਕਹਿ ਗਈ

-----

ਸਾਡੇ ਸਮਿਆਂ ਵਿੱਚ ਜਦੋਂ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਹਫੜਾ-ਦੱਫੜੀ ਮੱਚੀ ਹੋਈ ਹੈ, ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਨ੍ਹਾਂ ਲੇਖਕਾਂ ਦੀਆਂ ਲਿਖਤਾਂ ਦਾ ਸੁਆਗਤ ਕਰਨਾ ਬਣਦਾ ਹੈ ਜੋ ਕਿ ਕੈਨੇਡੀਅਨ ਸਮਾਜ ਦੀ ਉਸਾਰੀ ਨੂੰ ਅਜਿਹੀਆਂ ਬੁਨਿਆਦਾਂ ਉੱਤੇ ਉਸਰਿਆ ਹੋਇਆ ਦੇਖਣਾ ਚਾਹੁੰਦੇ ਹਨ - ਜਿਸ ਵਿੱਚ ਧਰਮ, ਰੰਗ, ਨਸਲ, ਜ਼ਾਤ, ਪਾਤ, ਲਿੰਗ ਦੇ ਭੇਦਾਂ ਉੱਤੇ ਕਿਸੇ ਨਾਲ ਕੋਈ ਵਿਤਕਰਾ ਨ ਹੋਵੇ। ਜਿਸ ਸਮਾਜ ਵਿੱਚ ਅਨੇਕਾਂ ਸਭਿਆਚਾਰਾਂ ਦੇ ਲੋਕ ਬਾਗ ਵਿੱਚ ਉੱਗੇ ਰੰਗ-ਬਿਰੰਗੇ ਫੁੱਲਾਂ ਵਾਂਗ ਇਕੱਠੇ ਝੂਮ ਰਹੇ ਹੋਣ। ਕੈਨੇਡਾ ਦਾ ਬਹੁ-ਸਭਿਆਚਾਰਵਾਦ ਵਾਲਾ ਸਮਾਜ ਵੀ ਕੁਝ ਇਸ ਤਰ੍ਹਾਂ ਦਾ ਹੀ ਉਸਾਰਿਆ ਜਾਣਾ ਚਾਹੀਦਾ ਹੈ। ਧਰਤੀ, ਆਸਮਾਨ, ਹਵਾ, ਪਾਣੀ - ਇਹ ਸਭ ਦੇ ਸਾਂਝੇ ਹਨ। ਜਿਹੜੇ ਲੋਕ ਬੋਲੀਆਂ ਅਤੇ ਧਰਮਾਂ ਦੇ ਨਾਮ ਉੱਤੇ ਵੰਡੀਆਂ ਪਾਉਂਦੇ ਹਨ ਪਾਲ ਢਿੱਲੋਂ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਾ ਹੈ:

ਤੁਸੀਂ ਜੋ ਵੰਡ ਲਿਆ ਹੈ ਬੋਲੀਆਂ ਧਰਮਾਂ ਤੇ ਨਸਲਾਂ ਵਿੱਚ

ਕੀ ਸਾਡਾ ਸਾਰਿਆਂ ਦਾ ਹੀ ਨਹੀਂ ਸਾਂਝਾ ਗਗਨ ਯਾਰੋ ?

----

ਲੋਕ-ਏਕਤਾ ਦਾ ਮੁੱਦਈ, ਵਿਸ਼ਵ-ਅਮਨ ਦਾ ਪੁਜਾਰੀ, ਜੰਗ-ਬਾਜ਼ਾਂ ਦਾ ਵਿਰੋਧੀ, ਬਹੁ-ਸਭਿਆਚਾਰਵਾਦ ਦਾ ਸਮੱਰਥਕ, ਔਰਤ-ਮਰਦ ਦੇ ਹੱਕਾਂ ਦੀ ਬਰਾਬਰੀ ਦੀ ਗੱਲ ਕਰਨ ਵਾਲਾ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਅਤੇ ਜ਼ਾਲਮ ਹੁਕਮਰਾਨਾਂ ਦੀ ਸਖਤ ਆਲੋਚਨਾ ਕਰਨ ਵਾਲਾ ਪਾਲ ਢਿੱਲੋਂ ਕੈਨੇਡਾ ਦਾ ਇੱਕ ਚੇਤੰਨ ਪੰਜਾਬੀ ਸ਼ਾਇਰ ਹੈ।

----

ਦਿਸਹੱਦੇ ਤੋਂ ਪਾਰਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਕੇ ਪਾਲ ਢਿੱਲੋਂ ਨੇ ਕੈਨੇਡਾ ਦੇ ਪੰਜਾਬੀ ਸਾਹਿਤ ਨੂੰ ਗ਼ਜ਼ਲ ਦੇ ਖੇਤਰ ਵਿੱਚ ਅਮੀਰ ਬਣਾਇਆ ਹੈ। ਗ਼ਜ਼ਲ ਲਿਖਣ ਸਮੇਂ ਪਾਲ ਢਿੱਲੋਂ ਇਸ ਗੱਲ ਵੱਲੋਂ ਚੇਤੰਨ ਰਹਿੰਦਾ ਹੈ ਕਿ ਉਸਦੀ ਗ਼ਜ਼ਲ ਦਾ ਸ਼ਿਅਰ ਸ਼ਿਲਪਕਾਰੀ ਦੇ ਪੱਖੋਂ ਅਤੇ ਤੱਤਸਾਰ ਦੇ ਪੱਖੋਂ ਪੂਰੀ ਤਰ੍ਹਾਂ ਸੰਤੁਲਿਤ ਰਹੇ। ਇੱਕ ਗ਼ਜ਼ਲਗੋ ਦੀਆਂ ਗ਼ਜ਼ਲਾਂ ਦਾ ਇਹੀ ਗੁਣ ਹੀ ਉਸਨੂੰ ਇੱਕ ਸਫ਼ਲ ਗ਼ਜ਼ਲਗੋ ਬਣਾਉਂਦਾ ਹੈ। ਅਜਿਹੀ ਜ਼ਿਕਰਯੋਗ ਪੁਸਤਕ ਦੀ ਪ੍ਰਕਾਸ਼ਨਾ ਕਰਨ ਲਈ ਪਾਲ ਢਿੱਲੋਂ ਨੂੰ ਮੇਰੀਆਂ ਦਿਲੀ ਮੁਬਾਰਕਾਂ!